ਵਿਗਿਆਨ ਪ੍ਰਸਾਰ

ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਇਹ ਗੱਲ ਮੇਰੇ ਵਿਆਹ ਤੋਂ ਪਹਿਲਾਂ ਦੀ ਹੈ, ਪਰ ਹੈ ਬੜੀ ਹੈਰਾਨੀਜਨਕ! ਇਹ ਕਿਉਂਕਿ ਹਕੀਕਤ ਵਿਚ ਵਾਪਰ ਚੁੱਕੀ ਹੈ, ਇਸਲਈ ਇਸਨੂੰ ਨਕਾਰ ਦੇਣ ਦਾ ਸਵਾਲ ਹੀ ਨਹੀਂ ਉੱਠਦਾ। ਮੈਂ ਕੋਈ ਵਹਿਮ ਨਹੀਂ ਫੈਲਾਉਣਾ ਚਾਹੁੰਦੀ। ਗੱਲ ਕਿਵੇਂ ਵਾਪਰੀ, ਸਿਰਫ਼ ਸਮਝਣਾ ਚਾਹੁੰਦੀ ਹਾਂ ਕਿ ਕੋਈ ਮੇਰਾ ਇਹ ਲੇਖ ਪੜ ਕੇ ਜੇ ਮੈਨੂੰ ਸਮਝਾ ਸਕੇ ਤਾਂ ਚੰਗੀ ਗੱਲ ਹੈ।

ਮੇਰੇ ਪਤੀ ਡਾ.ਗੁਰਪਾਲ ਸਿੰਘ ਉਦੋਂ ਫਾਈਨਲ ਈਅਰ ਐਮ.ਬੀ. ਬੀ .ਐਸ. ਵਿਚ ਰੋਹਤਕ ਮੈਡੀਕਲ ਕਾਲਜ ਵਿਚ ਪੜਦੇ ਹੁੰਦੇ ਸੀ। ਉਹ ਹੋਸਟਲ ਵਿਚ ਰਿਹਾ ਕਰਦੇ ਸਨ। ਇਕ ਦਿਨ ਰਾਤ ਨੂੰ ਉਨਾਂ ਨੂੰ ਪਤਾ ਲੱਗਿਆ ਕਿ ਕੁੱਝ ਕਮਰੇ ਛੱਡ ਕੇ ਚਾਰ ਪੰਜ ਮੁੰਡੇ ਰਾਤ ਨੂੰ ‘ ਰੂਹ ’ ਬੁਲਾ ਰਹੇ ਹਨ ਕਿ ਆਉਣ ਵਾਲੀ ਜ਼ਿੰਦਗੀ ਬਾਰੇ ਕੁੱਝ ਪੁੱਛ ਸਕਣ।

ਮੇਰੇ ਪਤੀ ਨੂੰ ਅਜਿਹੀਆਂ ਚੀਜ਼ਾਂ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਸੀ। ਇਸ ਗੱਲ ਨੂੰ ਝੂਠ ਸਾਬਤ ਕਰਨ ਦੇ ਚੱਕਰ ਵਿਚ ਉਨਾਂ ਵੀ ਬਾਕੀ ਦੋਸਤਾਂ ਨਾਲ ਸ਼ਾਮਲ ਹੋਣ ਦੀ ਗੱਲ ਕੀਤੀ। ਰਾਤ ਨੂੰ ਬਾਰਾਂ ਕੁ ਵਜੇ ਸਾਰੇ ਜਣੇ ਕਮਰੇ ਵਿਚ ਹੇਠਾਂ ਬਹਿ ਗਏ ਤੇ ਉਨਾਂ ਕਮਰੇ ਦੇ ਵਿਚਕਾਰ ਇਕ ਮੇਜ਼ ਧਰ ਦਿੱਤੀ ਜਿਸ ਉੱਤੇ ਇਕ ਪਾਸੇ ਏ, ਬੀ, ਸੀ, ਡੀ ਆਦਿ ਲਿਖ ਦਿੱਤੀ ਗਈ ਤੇ ਦੂਜੇ ਪਾਸੇ ਇਕ ਤੋਂ 10 ਤਕ ਗਿਣਤੀ ਲਿਖੀ ਗਈ। ਵਿਚਕਾਰ ਇਕ ਪੁੱਠੀ ਕੌਲੀ ਰਖ ਕੇ ਨਾਲ ਮੋਮਬਤੀ ਬਾਲ ਦਿੱਤੀ। ਸਾਰੇ ਕਮਰੇ ਵਿਚ ਘੁੱਪ ਹਨੇਰਾ ਸੀ ਕਿਉਂਕਿ ਬਿਜਲੀ ਬੰਦ ਕੀਤੀ ਹੋਈ ਸੀ। ਸਾਰੇ ਖਿੜਕੀ ਦਰਵਾਜ਼ੇ ਵੀ ਬੰਦ ਕਰ ਦਿੱਤੇ ਗਏ ਸਨ ਤੇ ਚੁਫੇਰੇ ਕਾਲੇ ਪਰਦੇ ਅਤੇ ਚਾਦਰਾਂ ਟੰਗ ਦਿੱਤੀਆਂ ਗਈਆਂ ਹੋਈਆਂ ਸਨ।

ਉਨਾਂ ਸਾਰੇ ਡਾਕਟਰ ਮੁੰਡਿਆਂ ਵਿਚ ਇਕ ਡਾਕਟਰ ਪੰਡਤ ਸੀ ਜਿਸ ਦਾ ਪਿਓ ਰੂਹਾਂ ਬੁਲਾਇਆ ਕਰਦਾ ਸੀ। ਉਸੇ ਤੋਂ ਜਾਚ ਸਿਖ ਕੇ ਉਹ ਮੁੰਡਾ ਇਹ ਮੰਤਰ ਪੜਨ ਲੱਗਿਆ ਸੀ। ਉਸਨੇ ਸਾਰਿਆਂ ਨੂੰ ਬਿਲਕੁਲ ਸ਼ਾਂਤ ਰਹਿਣ ਲਈ ਕਹਿ ਕੇ ਮੰਤਰ ਪੜਨੇ ਸ਼ੁਰੂ ਕੀਤੇ।

ਮੰਤਰ ਪੜਨ ਤੋਂ ਪਹਿਲਾਂ ਹੀ ਉਸਨੇ ਸਾਰਿਆਂ ਨੂੰ ਆਪਣੀ ਇਕ ਇਕ ਉਗੰਲ ਪੁੱਠੀ ਪਈ ਕੋਲੀ ਉੱਤੇ ਧਰਵਾ ਦਿੱਤੀ ਤੇ ਸਮਝਾਇਆ ਕਿ ਕੋਈ ਡਰ ਕੇ ਚੀਕੇ ਨਾ। ਜਦੋਂ ਰੂਹ ਆ ਗਈ ਤਾਂ ਮੋਮਬੱਤੀ ਦੀ ਲੋਅ ਹਿੱਲੇਗੀ ਤੇ ਫੇਰ ਵਾਰੀ ਵਾਰੀ ਅਸੀਂ ਸਾਰੇ ਸਵਾਲ ਪੁੱਛ ਸਕਾਂਗੇ, ਉਹ ਵੀ ਤਾਂ ਜੇ ਚੰਗੀ ਰੂਹ ਆਈ।

ਉਸਨੇ ਇਹ ਵੀ ਖ਼ਬਰਦਾਰ ਕੀਤਾ ਕਿ ਕਈ ਵਾਰ ਕੋਈ ਮਾੜੀ ਰੂਹ ਆ ਜਾਏ ਤਾਂ ਉਹ ਕੰਮ ਖ਼ਰਾਬ ਵੀ ਕਰ ਸਕਦੀ ਹੈ। ਮੇਰੇ ਪਤੀ ਦਿਲ ਹੀ ਦਿਲ ਅੰਦਰ ਹੱਸਣ ਕਿ ਅੱਜ ਸਾਰਿਆਂ ਦਾ ਭਾਂਡਾ ਭੰਨ ਕੇ ਹੀ ਉੱਠਾਂਗਾ।

ਉਹ ਮੁੰਡਾ ਮੰਤਰ ਪੜਨ ਲੱਗ ਪਿਆ। ਜਿਉਂ ਜਿਉਂ ਉਹ ਮੰਤਰ ਪੜੀ ਗਿਆ, ਸਾਰਿਆਂ ਦੇ ਦਿਲ ਦੀ ਧੜਕਨ ਤੇਜ਼ ਹੁੰਦੀ ਰਹੀ। ਕਾਫ਼ੀ ਚਿਰ ਬਹਿ ਬਹਿ ਕੇ ਸਾਰਿਆਂ ਨੂੰ ਸੁਸਤੀ ਆਉਣ ਲੱਗ ਪਈ। ਏਨੇ ਨੂੰ ਇਕਦਮ ਮੋਮਬੱਤੀ ਦੀ ਲਾਟ ਹਿੱਲੀ।

ਸਾਰੇ ਇਕ ਦੂਜੇ ਵਲ ਸਾਹ ਰੋਕ ਕੇ ਵੇਖਣ ਲੱਗ ਪਏ ਕਿ ਕਿਸਨੇ ਫੂਕ ਮਾਰੀ? ਸਭ ਬਹੁਤ ਹੌਲੀ ਹੌਲੀ ਸਾਹ ਲੈ ਰਹੇ ਸਨ। ਕਿਸੇ ਨੇ ਵੀ ਫੂਕ ਨਹੀਂ ਸੀ ਮਾਰੀ। ਉਹ ਲਾਟ ਕਾਫ਼ੀ ਜ਼ੋਰ ਜ਼ੋਰ ਦੀ ਹਿੱਲਣ ਲੱਗੀ ਤਾਂ ਉਹ ਪੰਡਤ ਮੁੰਡਾ ਪੁੱਛਣ ਲੱਗਿਆ, ‘‘ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓਗੇ?’’

ਕੋਈ ਨਾ ਬੋਲਿਆ। ਮੋਮਬੱਤੀ ਦੀ ਲਾਟ ਸ਼ਾਂਤ ਸਿੱਧੀ ਹੋ ਗਈ। ਉਸਨੇ ਫਿਰ ਆਪਣਾ ਸਵਾਲ ਦੋਹਰਾਇਆ ਤਾਂ ਪਹਿਲਾਂ ਪਾਸਿਆਂ ਤੋਂ ਕਾਲੇ ਪਰਦੇ ਹਿੱਲੇ ਤੇ ਮੋਮਬੱਤੀ ਦੀ ਲਾਟ ਫੇਰ ਹਿੱਲੀ।

ਸਾਰੇ ਹੈਰਾਨ ਸਨ ਕਿ ਦਰਵਾਜ਼ੇ ਖਿੜਕੀਆਂ ਬੰਦ ਸਨ, ਕੋਈ ਹਵਾ ਵੀ ਨਹੀਂ ਸੀ ਚੱਲ ਰਹੀ, ਫੇਰ ਪਰਦੇ ਕਿਵੇਂ ਹਿੱਲੇ? ਉਸ ਮੁੰਡੇ ਨੇ ਸਾਰਿਆਂ ਨੂੰ ਕੌਲੀ ਉੱਤੇ ਚੰਗੀ ਤਰਾਂ ਘੁੱਟ ਕੇ ਉਂਗਲ ਰੱਖਣ ਨੂੰ ਕਿਹਾ। ਸਾਰੇ ਪੂਰਾ ਜ਼ੋਰ ਲਾ ਕੇ ਕੌਲੀ ਨੂੰ ਉਗੰਲਾਂ ਨਾਲ ਦੱਬ ਕੇ ਸਹਿਮ ਕੇ ਬਹਿ ਗਏ।

ਪਹਿਲਾਂ ਮੰਤਰ ਪੜਨ ਵਾਲੇ ਮੁੰਡੇ ਨੇ ਉਸ ‘ ਰੂਹ ’ ਤੋਂ ਮੁਆਫ਼ੀ ਮੰਗੀ ਕਿ ਬੇਵਕਤ ਤੰਗ ਕੀਤਾ ਹੈ। ਫੇਰ ਦੁਬਾਰਾ ਸਵਾਲ ਦੁਹਰਾਇਆ ਕਿ ਜੇ ਸਵਾਲਾਂ ਦਾ ਜਵਾਬ ਦੇਣਾ ਹੈ ਤਾਂ ‘ Y’ (ਵਾਈ) ਉੱਤੇ ਲੈ ਚੱਲੋ ਨਹੀਂ ਤਾਂ ‘N ’ (ਐਨ) ਅੱਖਰ ਉੱਤੇ।

ਪੂਰੇ ਜ਼ੋਰ ਨਾਲ ਚੁਫ਼ੇਰਿਓਂ ਦੱਬੀ ਕੌਲੀ ਹੌਲੀ ਹੌਲੀ ਖਿਸਕਣ ਲੱਗੀ ਤੇ ਵਾਈ ਅੱਖਰ ਉੱਤੇ ਜਾ ਕੇ ਖਲੋ ਗਈ, ਜਿਵੇਂ ਉਹ ਰੂਹ ਅੰਗਰੇਜ਼ੀ ਜ਼ਬਾਨ ਤੋਂ ਪੂਰੀ ਤਰਾਂ ਵਾਕਫ਼ ਹੋਵੇ।

ਮੇਰੇ ਪਤੀ ਦਿਲ ਹੀ ਦਿਲ ਵਿਚ ਮੁਸਕੁਰਾਉਣ ਲੱਗੇ ਕਿ ਇਹ ਪੱਕਾ ਪਾਖੰਡ ਕਰ ਰਿਹਾ ਹੈ। ਆਪੇ ਕੌਲੀ ਧੱਕ ਰਿਹਾ ਹੈ। ਸਾਰੇ ਇਕ ਦੂਜੇ ਨੂੰ ਪੁੱਛਣ ਲੱਗੇ ਕਿ ਕੌਣ ਕੌਲੀ ਨੂੰ ਧੱਕ ਰਿਹਾ ਹੈ? ਉਸ ਪੰਡਤ ਮੁੰਡੇ ਨੇ ਸਾਰਿਆਂ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ ਤੇ ਫੇਰ ਆਪ ਉਸ ‘ ਰੂਹ ’ ਤੋਂ ਸਵਾਲ ਪੁੱਛਿਆ, ‘‘ ਮੈਂ ਡਾਕਟਰ ਬਣਨ ਤੋਂ ਬਾਅਦ ਫੌਜ ਵਿਚ ਜਾਣਾ ਚਾਹੁੰਦਾ ਹਾਂ। ਕੀ ਮੇਰਾ ਇਹ ਸੁਫ਼ਨਾ ਪੂਰਾ ਹੋਵੇਗਾ? ਕੌਲੀ ਹੌਲੀ ਹੌਲੀ ਸਰਕੀ ਤਾਂ ਸਾਰਿਆਂ ਨੇ ਉਸਨੂੰ ਹੋਰ ਜ਼ੋਰ ਦੀ ਚੁਫੇਰਿਓਂ ਦੱਬਣ ਦੀ ਕੋਸ਼ਿਸ਼ ਕੀਤੀ ਪਰ ਉਹ ਸਰਕਦੀ ਗਈ ਤੇ ਵਾਈ (Y) ਅੱਖਰ ਉੱਤੇ ਟਿਕ ਗਈ। ਉਸਨੇ ਇਸ ਦਾ ਮਤਲਬ ਹਾਂ (Yes) ਸਮਝਾਇਆ। ਅਜੀਬ ਗੱਲ ਇਹ ਹੈ, ਭਾਵੇਂ ਸੱਬਬ ਸਮਝ ਲਵੋ ਕਿ ਉਹ ਡਾਕਟਰ ਇਸ ਵੇਲੇ ਫੌਜ ਵਿਚ ਬਹੁਤ ਉੱਚੇ ਅਹੁਦੇ ਉੱਤੇ ਤੈਨਾਤ ਹੈ।

ਫੇਰ ਇਕ ਹੋਰ ਮੁੰਡੇ ਨੇ ਆਪਣੇ ਆਉਣ ਵਾਲੇ ਫਾਈਨਲ ਇਮਤਿਹਾਨ ਦੇ ਨੰਬਰ ਪੁੱਛੇ ਤਾਂ ਕੌਲੀ ਫੇਰ ਸਰਕੀ ਤੇ ਪਹਿਲਾਂ 9 ਅੰਕ ਉੱਤੇ ਖੜੀ ਹੋਈ, ਫੇਰ 8 ਉੱਤੇ ਤੇ ਫੇਰ 6 ਉੱਤੇ। ਉਸ ਦਿਨ ਤੋਂ ਚਾਰ ਮਹੀਨੇ ਬਾਅਦ ਉਸ ਡਾਕਟਰ ਦੇ ਵਾਕਈ ਇਮਤਿਹਾਨ ਵਿਚ 986 ਨੰਬਰ ਹੀ ਆਏ।

ਤੀਜੇ ਮੁੰਡੇ ਨੇ ਖ਼ੌਰੇ ਕੀ ਸੋਚ ਕੇ ਆਪਣੀ ਮੌਤ ਬਾਰੇ ਪੁੱਛਿਆ ਤਾਂ ਉਹ ਕੌਲੀ ਜ਼ੋਰ ਦੀ ਝਟਕਾ ਦੇ ਕੇ ਹਿੱਲੀ ਤੇ ਪਹਿਲਾਂ 8 (ਐਚ) ਅੱਖਰ ਉੱਤੇ ਖੜੀ ਹੋਈ, ਫੇਰ 1 (ਏ), ਉੱਤੇ, ਫੇਰ N (ਐਨ) ਤੇ ਫੇਰ 7 (ਜੀ) ਤੇ ਫੇਰ ING (ਆਈ ਐਨ ਜੀ) ਯਾਨੀ ਹੈਗਿੰਗ। ਸਭ ਸਕਤੇ ਵਿਚ ਆ ਗਏ ਪਰ ਅਜੀਬ ਗੱਲ ਇਹ ਹੋਈ ਜਾਂ ਇਸ ਨੂੰ ਵੀ ਭਾਵੇਂ ਸੱਬਬ ਹੀ ਮੰਨ ਲਵੋ ਕਿ ਇਸ ਘਟਨਾ ਤੋਂ ਅੱਠ ਮਹੀਨੇ ਬਾਅਦ ਉਸ ਮੁੰਡੇ ਨੇ ਪੱਖੇ ਨਾਲ ਰੱਸਾ ਲਟਕਾ ਕੇ ਆਤਮਹੱਤਿਆ ਕਰ ਲਈ।

ਚੌਥੇ ਮੁੰਡੇ ਨੇ ਆਪਣੇ ਵਤਨੋਂ ਪਾਰ ਵੱਸਣ ਬਾਰੇ ਪੁੱਛਿਆ ਤਾਂ ਕੌਲੀ ਫੇਰ ਸਰਕ ਕੇ ਪਹਿਲਾਂ Y (ਵਾਈ) ਉੱਤੇ ਟਿੱਕੀ ਫੇਰ N (ਐਨ) ਉੱਤੇ।

ਕਿਸੇ ਨੂੰ ਇਸਦੀ ਸਮਝ ਨਹੀਂ ਆਈ। ਜੇ ਅੱਜ ਦੇ ਦਿਨ ਨਾਲ ਜੋੜੀਏ ਤਾਂ ਉਹ ਡਾਕਟਰ ਕਈ ਸਾਲ ਇੰਗਲੈਂਡ ਵਿਚ ਕੰਮ ਕਰ ਕੇ ਹੁਣ ਦਿੱਲੀ ਵਿਖੇ ਇਕ ਵੱਡੇ ਹਸਪਤਾਲ ਵਿਚ ਸੀਨੀਅਰ ਡਾਕਟਰ ਵਜੋਂ ਕੰਮ ਕਰ ਰਿਹਾ ਹੈ।

ਪੰਜਵੇਂ ਮੁੰਡੇ ਨੇ ਆਪਣੇ ਪਿਤਾ ਦੀ ਸਿਹਤ ਬਾਰੇ ਪੁੱਛਿਆ ਕਿਉਂਕਿ ਉਹ ਕਾਫ਼ੀ ਬੀਮਾਰ ਰਹਿੰਦੇ ਸਨ ਕਿ ਕਦੋਂ ਠੀਕ ਹੋਣਗੇ? ਮੋਮਬੱਤੀ ਜ਼ੋਰ ਦੀ ਫ਼ਰਕੀ ਤੇ ਕੌਲੀ ਵੀ ਤੇਜ਼ੀ ਨਾਲ ਸਰਕ ਕੇ ਪਹਿਲਾਂ 4 (ਡੀ) ਅੱਖਰ ਵਲ ਗਈ, ਫੇਰ 5 (ਈ) ਵੱਲ, ਫੇਰ 1 (ਏ) ਵੱਲ ਤੇ ਫੇਰ ਵਾਪਸ 4 (ਡੀ) ਵੱਲ। ਯਾਨੀ 4514 (ਡੈੱਡ) । ਇਸਦੀ ਵੀ ਉਸ ਸਮੇਂ ਕਿਸੇ ਨੂੰ ਕੁੱਝ ਸਮਝ ਨਹੀਂ ਆਈ ਕਿ ਕੀ ਮਤਲਬ ਹੋਇਆ। ਸਵੇਰੇ ਹੀ ਸਭ ਨੂੰ ਪਤਾ ਲੱਗਿਆ ਕਿ ਉਸੇ ਰਾਤ ਉਸਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ।

ਹੁਣ ਗੁਰਪਾਲ ਦੀ ਵਾਰੀ ਸੀ। ਇਸ ਸਾਰੇ ਕੰਮ ਉੱਤੇ ਉੱਕਾ ਹੀ ਬੇਯਕੀਨੀ ਰੱਖਦੇ ਹੋਏ ਉਸਨੇ ਮਜ਼ਾਕ ਤਹਿਤ ਪੁੱਛਿਆ ਕਿ ਮੇਰੀ ਵਹੁਟੀ ਕਿਹੜੇ ਸ਼ਹਿਰ ਤੋਂ ਹੋਵੇਗੀ ਤੇ ਉਸਦਾ ਨਾਂ ਕੀ ਹੋਵੇਗਾ?
ਕੌਲੀ ਹੌਲੀ ਹੌਲੀ ਸਰਕ ਕੇ ਪਹਿਲਾਂ ਫ (ਪੀ) ਉੱਤੇ ਜਾ ਕੇ ਖਲੋ ਗਈ, ਫੇਰ 1 (ਏ) ਉੱਤੇ ਤੇ ਫੇਰ ਠ (ਟੀ) ਉੱਤੇ ਯਾਨੀ ਫ1ਠ (ਪਟ)। ਇਸਤੋਂ ਬਾਅਦ ਉਹ ਫੇਰ ਨਾਂ ਦੱਸਣ ਵਲ ਤੁਰੀ ਤੇ ਪਹਿਲਾਂ 8 (ਐਚ), ਫੇਰ 1 (ਏ) ਫੇਰ R (ਆਰ) ਤੇ ਸ਼ (ਐਸ) ਉੱਤੇ ਜਾ ਕੇ ਖਲੋ ਗਈ ਤੇ ਉਸਤੋਂ ਬਾਅਦ ਅਚਾਨਕ ਮੋਮਬੱਤੀ ਬੁੱਝ ਗਈ ਤੇ ਘੁੱਪ ਹਨੇਰਾ ਛਾ ਗਿਆ। ਉਸ ਪੰਡਤ ਨੇ ਉਸਤੋਂ ਬਾਅਦ ਫੇਰ ਕੋਈ ਮੰਤਰ ਪੜ ਕੇ ਇਹ ਸਭ ਕੁੱਝ ਬੰਦ ਕਰ ਦਿੱਤਾ ਕਿ ਸਾਰੇ ਆਪੋ ਆਪਣੇ ਹੋਸਟਲ ਦੇ ਕਮਰਿਆਂ ਵਿਚ ਚਲੇ ਜਾਣ।

ਗੁਰਪਾਲ ਨੇ ਇਹ ਸਭ ਝੂਠ ਸਾਬਤ ਕਰਨ ਲਈ ਇਹ ਦੋ ਸ਼ਬਦ ਨੋਟ ਕਰ ਕੇ ਰਖ ਲਏ। ਜਦੋਂ ਇਸ ਗੱਲ ਤੋਂ ਸਾਢੇ ਚਾਰ ਸਾਲ ਬਾਅਦ ਸਾਡੇ ਵਿਆਹ ਦੀ ਗੱਲ ਚੱਲੀ ਤਾਂ ਮੇਰੇ ਪਤੀ ਦੇ ਚੇਤੇ ਵਿਚੋਂ ਇਹ ਗੱਲ ਵਿਸਰ ਚੁੱਕੀ ਸੀ। ਸਾਡੀ ਜਦੋਂ ਮੰਗਣੀ ਹੋ ਗਈ ਤਾਂ ਇਕ ਵਾਰ ਰੋਹਤਕ ਵਿਚ ਮੈਂ ਆਪਣੇ ਮਾਪਿਆਂ ਨਾਲ ਉਸਨੂੰ ਮਿਲਣ ਗਈ। ਮੈਂ ਵੈਸੇ ਹੀ ਉਸਦੇ ਕਮਰੇ ਦੇ ਕਾਨਸ ਉੱਤੇ ਪਏ ਨਾਵਲ ਨੂੰ ਫਰੋਲਣ ਲੱਗ ਪਈ ਤਾਂ ਇਕ ਕਾਗਜ਼ ਵਿੱਚੋਂ ਡਿੱਗ ਪਿਆ।

ਉਹ ਕਾਗਜ਼ ਵੇਖ ਕੇ ਗੁਰਪਾਲ ਇਕਦਮ ਤ੍ਰਭਕਿਆ ਤੇ ਬੋਲਿਆ, ‘‘ ਇਹ ਕਿਵੇਂ ਹੋ ਸਕਦਾ ਹੈ? ’’ ਮੈਨੂੰ ਕੁੱਝ ਸਮਝ ਨਾ ਆਈ। ਉਸਨੇ ਉਹ ਕਾਗਜ਼ ਮੈਨੂੰ ਵਿਖਾਇਆ। ਉਸ ਉੱਤੇ ਸਾਢੇ ਚਾਰ ਸਾਲ ਪਹਿਲਾਂ ਦੀ ਤਰੀਕ ਪਾਈ ਹੋਈ ਸੀ ਤੇ ਛੇ ਜਣਿਆਂ ਦੇ ਦਸਖਤ ਹੇਠ ਲਿਖਿਆ ਸੀ ਕਿ ਵਹੁਟੀ ਕਿਸੇ ਪੀ ਏ ਟੀ ਨਾਂ ਦੇ ਸ਼ਹਿਰ ਵਿੱਚੋਂ ਹੋਵੇਗੀ ਤੇ ਉਸਦਾ ਨਾਂ ਐਚ ਏ ਆਰ ਐਸ ਤੋਂ ਸ਼ੁਰੂ ਹੋਵੇਗਾ। ਕਮਾਲ ਸੀ ਕਿ ਮੈਂ ਪਟਿਆਲੇ ਤੋਂ ਸੀ ਤੇ ਨਾਂ ਹਰਸ਼ਿੰਦਰ ਸੀ।

ਗੁਰਪਾਲ ਹੈਰਾਨ ਪਰੇਸ਼ਾਨ ਸੀ ਕਿ ਇਹ ਕਿਵੇਂ ਹੋ ਸਕਦਾ ਹੈ? ਉਸਨੇ ਮੈਨੂੰ ਇਹ ਸਾਰੀ ਗੱਲ ਸੁਣਾਈ। ਮੈਂ ਵੀ ਉਸ ਦਿਨ ਤੋਂ ਪਹਿਲਾਂ ਕਦੇ ਅਜਿਹਾ ਸੁਣਿਆ ਨਹੀਂ ਸੀ। ਮੈਨੂੰ ਬੇਯਕੀਨੀ ਨਾਲ ਸਿਰ ਮਾਰਦੇ ਵੇਖ ਕੇ ਉਹ ਮੈਨੂੰ ਹਸਪਤਾਲ ਵਿਚ ਉਸ ਡਾਕਟਰ ਮੁੰਡੇ ਨੂੰ ਮਿਲਾਉਣ ਲੈ ਗਿਆ ਜਿਸ ਦੇ 986 ਨੰਬਰ ਆਏ ਸਨ। ਉਸ ਡਾਕਟਰ ਨੇ ਵੀ ਸਾਰਾ ਕੁੱਝ ਉਜੰ ਦਾ ਉਜੰ ਹੀ ਮੈਨੂੰ ਸੁਣਾਇਆ।

ਉਸ ਫੌਜ ਵਿਚ ਬਹੁਤ ਉੱਚ ਅਧਿਕਾਰੀ ਲੱਗ ਚੁੱਕੇ ਡਾਕਟਰ ਪੰਡਤ ਨੂੰ ਵੀ ਮਿਲਣ ਦਾ ਮੌਕਾ ਇਕ ਵਾਰ ਮੈਨੂੰ ਮਿਲਿਆ ਤੇ ਉਸਨੇ ਮੇਰੀ ਬੇਯਕੀਨੀ ਨੂੰ ਵੇਖਦੇ ਹੋਏ ਮੈਨੂੰ ਵੀ ਰੂਹਾਂ ਨਾਲ ਮਿਲਵਾਉਣ ਦਾ ਵਾਅਦਾ ਕੀਤਾ ਪਰ ਮੈਂ ਹੀ ਨਾ ਕਰ ਦਿੱਤੀ ਕਿ ਮੈਂ ਭਵਿੱਖ ਵਲ ਨਹੀਂ ਝਾਕਣਾ ਕਿਉਂਕਿ ਮੈਂ ਤਾਂ ਅੱਜ ਨੂੰ ਰਜ ਕੇ ਜੀਉਣਾ ਚਾਹੁੰਦੀ ਹਾਂ। ਮੇਰਾ ਮੰਨਣਾ ਹੈ ਕਿ ਕਲ ਨੂੰ ਉਡੀਕਦੇ ਆਪਣੇ ਅੱਜ ਨੂੰ ਨਾ ਖ਼ਤਮ ਕਰ ਲਈਏ। ਮੰਜ਼ਿਲ ਤਕ ਪਹੁੰਚ ਕੇ ਤਾਂ ਮਜ਼ਾ ਕੁੱਝ ਪਲਾਂ ਦਾ ਹੀ ਹੁੰਦਾ ਹੈ। ਅਸਲੀ ਸੁਆਦ ਤਾਂ ਮੰਜ਼ਿਲ ਤਕ ਜਾਣ ਦੇ ਰਸਤੇ ਵਿਚ ਹੁੰਦਾ ਹੈ ਜਿਹੜਾ ਸਦੀਵੀ ਯਾਦ ਬਣ ਜਾਂਦਾ ਹੈ।

ਮੈਂ ਇਹ ਆਪਣੀ ਜ਼ਿੰਦਗੀ ਵਿਚਲਾ ਸੱਚ ਕੋਈ ਵਹਿਮ ਭਰਮ ਫੈਲਾਉਣ ਲਈ ਨਹੀਂ ਲਿਖਿਆ ਬਲਕਿ ਇਕ ਅਜੀਬ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਇਹ ਜੋ ਵੀ ਕੁੱਝ ਹੋਇਆ ਕਿਵੇਂ ਹੋਇਆ ਤੇ ਇਸ ਪਿੱਛੇ ਅਸਲ ਸੱਚ ਕੀ ਹੈ, ਜੇ ਕੋਈ ਜਾਣਦਾ ਹੋਵੇ ਤਾਂ ਮੈਨੂੰ ਜ਼ਰੂਰ ਦੱਸੇ। ਹਾਲੇ ਤਕ ਤਾਂ ਕਈ ਐਸੇ ਕੁਦਰਤ ਦੇ ਰੰਗ ਤੇ ਗੁੱਝੀਆਂ ਬੁਝਾਰਤਾਂ ਹਨ ਜਿਨਾਂ ਬਾਰੇ ਇਨਸਾਨ ਕੋਈ ਥਹੁ ਪਤਾ ਨਹੀਂ ਲਾ ਸਕਿਆ ਤੇ ਇਨਾਂ ਹਨੇਰਿਆਂ ਵਿਚ ਹਥ ਪੈਰ ਮਾਰਦਿਆਂ ਬਹੁਤ ਕੁੱਝ ਮਨੁੱਖ ਈਜਾਦ ਵੀ ਕਰ ਚੁੱਕਿਆ ਹੈ।

ਮੌਤ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਆਦਿ ਮਨੁੱਖ ਨੇ ਵੀ ਬਹੁਤ ਕਿਆਸ ਲਾਏ ਸਨ ਪਰ ਸਾਇੰਸ ਦੀ ਵਿਦਿਆਰਥਣ ਹੋਣ ਦੇ ਨਾਤੇ ਮੈਂ ਅਜਿਹੀਆਂ ਗੱਲਾਂ ਵਿਚ ਬਹੁਤਾ ਵਿਸ਼ਵਾਸ ਨਹੀਂ ਰਖਦੀ। ਫੇਰ ਵੀ ਮੇਰੀ ਜ਼ਿੰਦਗੀ ਵਿਚ ਅਜਿਹੀਆਂ ਤਿੰਨ ਚਾਰ ਘਟਨਾਵਾਂ ਹੋਰ ਵੀ ਵਾਪਰ ਚੁੱਕੀਆਂ ਹਨ ਜਿਨਾਂ ਬਾਰੇ ਮੈਂ ਕੁੱਝ ਨਹੀਂ ਸਮਝ ਸਕੀ।

ਮੇਰੇ ਆਪਣੇ ਸਕੇ ਜੀਜਾ ਜੀ ਨੇ, ਜੋ ਫੌਜ ਵਿਚ ਮੇਜਰ ਰਹੇ ਹਨ, ਵੀ ਤਿੰਨ ਚਾਰ ਵਾਰ ਨੰਬਰਾਂ ਦੀ ਗਿਣਤੀ ਕਰ ਕੇ ਪਤਾ ਨਹੀਂ ਕਿਵੇਂ ਕਿਆਸ ਲਾ ਕੇ ਮੇਰੇ ਵਿਆਹ ਤੋਂ ਛੇ ਸਾਲ ਪਹਿਲਾਂ ਹੀ ਇਹ ਦਸ ਦਿੱਤਾ ਸੀ ਕਿ ਮੇਰੀ ਮੰਗਣੀ 8-9-89 ਨੂੰ ਹੋਵੇਗੀ ਤੇ ਵਿਆਹ ਦੀ ਤਰੀਕ ਵੀ ਦਸ ਦਿੱਤੀ ਸੀ ਜੋ ਅਸਲ ਵਿਚ ਵਾਪਰੀ ਤੇ ਸਾਡੇ ਸਾਰੇ ਟੱਬਰ ਲਈ ਬੜੀ ਹੈਰਾਨੀਜਨਕ ਗੱਲ ਸਾਬਤ ਹੋਈ।

ਏਸੇ ਹੀ ਤਰਾਂ ਜਦੋਂ ਮੈਂ ਹਾਲੇ ਡਾਕਟਰ ਬਣੀ ਵੀ ਨਹੀਂ ਸੀ ਤਾਂ ਉਨਾਂ ਇੰਜ ਹੀ ਅਜੀਬ ਤਰਾਂ ਦਾ ਹਿਸਾਬ ਲਾ ਕੇ ਇਕ ਵਾਰ ਸਾਰਿਆਂ ਵਿਚ ਐਲਾਨ ਕੀਤਾ ਕਿ ਹਰਸ਼ ਅੱਗੇ ਜਾ ਕੇ ਕਿਤਾਬਾਂ ਲਿਖਣ ਵਾਲੀ ਹੈ ਤੇ ਉਸੇ ਪਛਾਣ ਸਦਕਾ ਇਹ ਵਿਦੇਸ਼ਾਂ ਵਿਚ ਲੈਕਚਰ ਵੀ ਦੇਣ ਜਾਵੇਗੀ।

ਸਾਡੇ ਸਾਰੇ ਟੱਬਰ ਲਈ ਇਹ ਇਕ ਚੁਟਕਲੇ ਵਾਂਗ ਸੀ ਤੇ ਸਾਰੇ ਜਣੇ ਰੱਜ ਕੇ ਹੱਸੇ ਸੀ ਤੇ ਮੇਰਾ ਤਾਂ ਮਜ਼ਾਕ ਹੀ ਬਣ ਗਿਆ ਸੀ ਕਿ ਹਰਸ਼ ਤੇ ਲਿਖਣਾ? ਇਹ ਤਾਂ ਕਦੇ ਇਕ ਅੱਖਰ ਨਹੀਂ ਲਿਖਦੀ ਤੇ ਲੈਕਚਰ ਦੀ ਕੀ ਗੱਲ ਕਰਦੇ ਹੋ, ਇਸਦੇ ਕਾਲਜ ਤੋਂ ਤਾਂ ਇਸਦੀ ਸ਼ਿਕਾਇਤ ਪਹੁੰਚਦੀ ਹੈ ਕਿ ਇਸਦੇ ਮੂੰਹ ਵਿਚ ਜ਼ਬਾਨ ਵੀ ਨਹੀਂ, ਇਸਨੂੰ ਬੋਲਣਾ ਸਿਖਾਓ!

ਮੇਰੇ ਮੇਜਰ ਵੀਰ ਜੀ ਨੇ ਉਸ ਸਮੇਂ ਵੀ ਇਕ ਚੈਲੇਂਜ ਦੀ ਤੌਰ ਉੱਤੇ ਕਬੂਲ ਕੀਤਾ ਸੀ ਕਿ ਜੇ ਹਰਸ਼ ਵਤਨੋਂ ਪਾਰ ਇੰਜ ਨਾ ਗਈ ਜਿਵੇਂ ਪਟਿਆਲਿਓਂ ਰਾਜਪੁਰੇ ਜਾਈਦੈ ਤਾਂ ਮੇਰਾ ਨਾਂ ਵਟਾ ਲਇਓ।

ਅੱਜ ਹੁਣ ਜਦੋਂ ਵੀ ਮੈਂ ਚੰਡੀਗੜ ਉਨਾਂ ਨੂੰ ਮਿਲਣ ਜਾਂਦੀ ਹਾਂ ਤਾਂ ਉਹ ਇਹ ਗੱਲ ਹਮੇਸ਼ਾ ਦੁਹਰਾਉਂਦੇ ਹਨ! ਪਤਾ ਨਹੀਂ ਕਿਹੜੇ ਨੰਬਰਾਂ ਤੇ ਕਿਹੜੀ ਗਿਣਤੀ ਨਾਲ ਉਨਾਂ ਇਹ ਲੱਭਿਆ ਪਰ ਇਹ ਦੋਵੇਂ ਗੱਲਾਂ ਤੋਂ ਇਲਾਵਾ ਵੀ ਕਾਫੀ ਕੁੱਝ ਹੋਰ ਉਨਾਂ ਜੋ ਬਾਕੀ ਭੈਣ ਭਰਾਵਾਂ ਲਈ ਦੱਸਿਆ, ਸਭ ਸਹੀ ਸਾਬਤ ਹੋਇਆ।

ਇੱਥੋਂ ਤਕ ਕਿ ਮੇਰੇ ਵਿਆਹ ਤੋਂ ਪਹਿਲਾਂ ਦੱਸੀ ਮੇਰੇ ਬੱਚਿਆਂ ਦੀ ਜਨਮ ਤਰੀਕ ਵੀ ਸਹੀ ਸਾਬਤ ਹੋਈ ਹੈ।

ਖ਼ੈਰ! ਇਹ ਗੱਲਾਂ ਤਾਂ ਰਬ ਜਾਣੇ ਕਿਵੇਂ ਵਾਪਰਦੀਆਂ ਹਨ ਪਰ ਆਪਾਂ ਤਾਂ ਸਾਰੇ ਰਲ ਕੇ ਆਪਣੇ ਅਜ ਨੂੰ ਹੀ ਸਵਾਰਨ ਵਲ ਧਿਆਨ ਦੇਈਏ! ਕਲ ਦਾ ਕੀ ਪਤਾ ਕਿੰਨੇ ਸਾਡੇ ਆਪਣੇ ਸਾਡੇ ਨਾਲ ਹੋਣ ਜਾਂ ਨਾ!

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

13/08/2013

 


  ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com