|
|
ਵਿਗਿਆਨ
ਪ੍ਰਸਾਰ |
20ਵੀਂ ਸਦੀ ਦਾ ਚੋਟੀ ਦਾ ਸਾਇੰਸਦਾਨ - ਡਾ.
ਨਰਿੰਦਰ ਕਪਾਨੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(07/12/2020) |
|
|
|
'ਫਾਰਚੂਨ
ਮੈਗਜ਼ੀਨ' ਨੇ ਸੰਨ 1999 ਵਿਚ 20ਵੀਂ ਸਦੀ ਦੇ ਦੁਨੀਆ ਭਰ ਵਿੱਚੋਂ ਸਿਰਫ਼ ਸੱਤ
‘‘ਬਿਜ਼ਨਸਮੈੱਨ ਔਫ਼ ਦੀ ਸੈਂਚਰੀ ਚੁਣੇ’’ ਜਿਨ੍ਹਾਂ ਨੇ ਮਨੁੱਖਤਾ ਦੀ ਬਿਹਤਰੀ ਲਈ
ਬਾਕਮਾਲ ਈਜਾਦਾਂ ਕੀਤੀਆਂ ਸਨ। ਉਸ ਵਿਚ ਤੀਜੇ ਨੰਬਰ ਉੱਤੇ ਮੋਗੇ (ਪੰਜਾਬ) ਦੇ ਜੰਮਪਲ
ਡਾ. ਨਰਿੰਦਰ ਸਿੰਘ ਕਪਾਨੀ ਦਾ ਨਾਂ ਸ਼ਾਮਲ ਸੀ।
ਡਾ. ਕਪਾਨੀ ਨੂੰ
ਫਾਈਬਰ ਓਪਟਿਕ ਦਾ ਭੀਸ਼ਮ ਪਿਤਾਮਾ ਮੰਨਿਆ ਗਿਆ ਹੈ। ਲੇਜ਼ਰ, ਬਾਇਓ ਮੈਡੀਕਲ
ਇੰਸਟਰੂਮੈਂਟੇਸ਼ਨ, ਸੂਰਜੀ ਕਿਰਨਾਂ ਦੀ ਵਰਤੋਂ (ਸੋਲਰ ਐਨਰਜੀ) ਅਤੇ ਪ੍ਰਦੂਸ਼ਣ
ਦੀ ਰੋਕਥਾਮ ਲਈ ਜੋ ਖੋਜਾਂ ਡਾ. ਕਪਾਨੀ ਨੇ ਕੀਤੀਆਂ ਹਨ ਉਨ੍ਹਾਂ ਦਾ ਹਾਲੇ ਤਕ ਦੁਨੀਆ
ਵਿਚ ਕੋਈ ਸਾਨੀ ਨਹੀਂ। ਫਾਈਬਰ ਤਾਰਾਂ, ਟੈਲੀਫ਼ੋਨ, ਇੰਟਰਨੈੱਟ, ਕੇਬਲ
ਨੈੱਟਵਰਕ ਹੁੰਦਾ ਹੀ ਨਾ ਜੇ ਡਾ. ਕਪਾਨੀ ਵੱਲੋਂ ਕੀਤੀ ਗਈ ਖੋਜ ਨਾ ਹੁੰਦੀ।
ਉਸ ਦੀਆਂ ਲਾਸਾਨੀ ਖੋਜਾਂ ਦੇ 100 ਪੇਟੈਂਟ ਉਸ ਦੇ ਨਾਮ ਹਨ।
ਸੰਨ 1926, 31
ਦਸੰਬਰ ਨੂੰ ਜੰਮੇ ਡਾ. ਕਪਾਨੀ ਦੇਹਰਾਦੂਨ ਦੇ ਸਕੂਲ ਵਿਚ ਪੜ੍ਹੇ ਅਤੇ ਆਗਰਾ
ਯੂਨੀਵਰਸਿਟੀ ਵਿੱਚੋਂ ਗਰੈਜੂਏਸ਼ਨ ਕੀਤੀ। ਉਸ ਤੋਂ ਬਾਅਦ ਇੰਪੀਰੀਅਲ ਕਾਲਜ ਲੰਡਨ
ਵਿਖੇ ਸੰਨ 1952 ਵਿਚ ਓਪਟਿਕਸ ਉੱਤੇ ਪੀ.ਐੱਚ.ਡੀ. ਕਰ ਕੇ 'ਯੂਨੀਵਰਸਿਟੀ
ਔਫ਼ ਲੰਡਨ' ਤੋਂ ਸੰਨ 1955 ਵਿਚ ਡਿਗਰੀ ਹਾਸਲ ਕੀਤੀ।
'ਆਈਨਸਟਾਈਨ' ਦੀ ਖੋਜ
ਅਨੁਸਾਰ ਰੌਸ਼ਨੀ ਸਿੱਧੀ ਲਾਈਨ ਵਿਚ ਤੁਰਦੀ ਦੱਸੀ ਗਈ ਸੀ ਪਰ ਇਹ ਪਹਿਲੀ ਵਾਰ ਹੋਇਆ
ਜਦੋਂ ਡਾ. ਨਰਿੰਦਰ ਸਿੰਘ ਕਪਾਨੀ ਨੇ ਆਪਣੀਆਂ ਖੋਜਾਂ ਰਾਹੀਂ ਸਾਬਤ ਕਰ ਦਿੱਤਾ ਕਿ
ਰੌਸ਼ਨੀ ਨੂੰ ਮੋੜਿਆ ਜਾ ਸਕਦਾ ਹੈ। ਇਸੇ ਆਧਾਰ ਉੱਤੇ ਫਾਈਬਰ ਓਪਟਿਕ ਦਾ
ਜਨਮ ਹੋਇਆ ਜਿਸ ਨੇ ਮਨੁੱਖੀ ਇਲਾਜ ਦਾ ਕਾਇਆਕਲਪ ਕਰ ਦਿੱਤਾ।
ਉਸ ਖੋਜ ਦੇ
ਆਧਾਰ ਉੱਤੇ ਦਿਲ, ਦਿਮਾਗ਼, ਫੇਫੜੇ, ਅੰਤੜੀਆਂ, ਜੋੜਾਂ, ਅੱਖਾਂ ਅੰਦਰ ਝਾਕਿਆ ਜਾ
ਸਕਦਾ ਹੈ ਅਤੇ ਅਪਰੇਸ਼ਨ ਵੀ ਕੀਤੇ ਜਾ ਸਕਦੇ ਹਨ। ਕੈਂਸਰ ਦਾ ਅਪਰੇਸ਼ਨ, ਦਿਲ ਦੇ
ਬਾਈਪਾਸ ਅਪਰੇਸ਼ਨ ਤੋਂ ਲੈ ਕੇ ਹਰ ਔਖੇ ਤੋਂ ਔਖਾ ਅਪਰੇਸ਼ਨ ਸਿਰਫ਼ ਇਸ ਖੋਜ ਸਦਕਾ
ਸੰਭਵ ਹੋ ਸਕਿਆ ਹੈ।
ਲੇਜ਼ਰ ਨੇ ਜੋ ਮਨੁੱਖੀ ਇਲਾਜ ਵਿਚ ਤਬਦੀਲੀ
ਕੀਤੀ ਹੈ, ਉਹ ਵੀ ਡਾ. ਕਪਾਨੀ ਸਦਕਾ ਹੀ ਸੰਭਵ ਹੋ ਸਕਿਆ ਹੈ।
ਦੁਨੀਆ ਦੇ
ਚੌਥੇ ਸਭ ਤੋਂ ਵੱਧ ਪੜ੍ਹ ਲਿਖ ਕੇ ਪੇਟੈਂਟ ਕਰਵਾਉਣ ਵਾਲੇ ਭਾਰਤੀ ਖੋਜੀ
ਵਜੋਂ ਮੰਨੇ ਜਾਂਦੇ ਡਾ. ਕਪਾਨੀ ਨੂੰ ਜਦੋਂ 82 ਸਾਲਾਂ ਦੀ ਉਮਰ ਵਿਚ ਇਕ ਬੀ.ਬੀ.ਸੀ.
ਟੈਲੀਵਿਜ਼ਨ ਦੇ ਪੱਤਰਕਾਰ ਨੇ ਪੁੱਛਿਆ ਕਿ ਇਸ ਉਮਰ ਵਿਚ ਉਹ ਕਿਵੇਂ ਸਮਾਂ ਬਿਤਾ ਰਹੇ
ਹਨ ਤਾਂ ਡਾ. ਕਪਾਨੀ ਦਾ ਜਵਾਬ ਸੀ, ‘‘ਬਹੁਤ ਜ਼ਿਆਦਾ ਕਰਨ ਵਾਲਾ ਕੰਮ ਹੈ। ਹੁਣ ਤੱਕ
100 ਪੇਟੈਂਟ ਮੇਰੇ ਨਾਂ ਹੋ ਚੁੱਕੇ ਹਨ। ਇਕ ਹੋਰ ਖੋਜ ਦਾ ਪੇਟੈਂਟ ਪਿਛਲੇ ਹਫ਼ਤੇ ਹੀ
ਲੈ ਕੇ ਹਟਿਆ ਹਾਂ ਜੋ ਸੋਲਰ ਐਨਰਜੀ ਸਿਸਟਮ ਨਾਲ ਸੰਬੰਧਤ ਹੈ ਤੇ ਦੁਨੀਆ
ਭਰ ਦੀ ਬਿਜਲੀ ਦੀ ਕਮੀ ਦੂਰ ਕਰ ਸਕਦਾ ਹੈ। ਹਾਲੇ ਹੋਰ ਅਨੇਕ ਖੋਜਾਂ ਕਰਨੀਆਂ ਬਾਕੀ
ਹਨ। ਉੱਕਾ ਹੀ ਵਿਹਲ ਨਹੀਂ ਹੈ।’’
ਸਿੱਖੀ ਸੋਚ ਨੂੰ ਪ੍ਰਣਾਏ ਡਾ. ਕਪਾਨੀ ਨੇ
ਜਿੱਥੇ ਬੇਅੰਤ ਲੋੜਵੰਦਾਂ ਅਤੇ ਸੰਸਥਾਵਾਂ ਦੀ ਮਦਦ ਕੀਤੀ, ਉੱਥੇ ਅਮਰੀਕਨਾਂ ਦੇ ਮਨਾਂ
ਵਿਚ ਸਿੱਖਾਂ ਪ੍ਰਤੀ ਭਰੀ ਨਫ਼ਰਤ ਨੂੰ ਘਟਾਉਣ ਲਈ ਬਾਕਮਾਲ ਜਤਨ ਕੀਤੇ।
ਚਾਲੀ
ਮੂਰਤੀਆਂ ਬਣਾਉਣ ਵਾਲੇ ਕਲਾ ਪ੍ਰੇਮੀ ਡਾ. ਕਪਾਨੀ ਨੇ ਆਪਣੇ ਹੱਥੀਂ ਮੂਰਤੀਆਂ ਵਿਚ ਇਸ
ਕਿਸਮ ਦੀ ਜਾਨ ਭਰੀ ਕਿ ਉਹ ਦੁਨੀਆ ਦੇ ਵੱਖੋ-ਵੱਖ ਮਿਊਜ਼ਮਾਂ ਦੀ ਸ਼ਾਨ ਬਣ
ਚੁੱਕੀਆਂ ਹਨ।
ਪੁਰਾਤਨ ਸਿੱਖ ਕਲਾ ਨੂੰ ਲੱਭ ਕੇ ਸਾਂਭ ਕੇ ਰੱਖਣ ਵਿਚ ਵੀ
ਡਾ. ਕਪਾਨੀ ਦਾ ਕਮਾਲ ਦਾ ਯੋਗਦਾਨ ਸੀ। ਉਹ ਸਿੱਖ ਫਾਊਂਡੇਸ਼ਨ ਦੇ ਸੰਸਥਾਪਕ
ਚੇਅਰਮੈਨ ਸਨ ਤੇ 50 ਸਾਲ ਤੱਕ ਉਸ ਫਾਊਂਡੇਸ਼ਨ ਨੂੰ ਚਲਾਉਣ ਵਿਚ ਆਪਣੀ
ਸਾਰੀ ਕਮਾਈ ਲਾਉਂਦੇ ਰਹੇ। ਸੰਨ 1998 ਵਿਚ ਕਪਾਨੀ ਨੇ ਯੂਨੀਵਰਸਿਟੀ ਔਫ਼
ਕੈਲੀਫੌਰਨੀਆ, ਸਾਂਤਾ ਬਾਰਬਰਾ ਵਿਚ ਸਿੱਖ ਸਟਡੀਜ਼ ਦੀ ਚੇਅਰ ਸਥਾਪਿਤ
ਕੀਤੀ। ਇਸ ਵਾਸਤੇ ਆਪਣੀ ਮਾਤਾ ਦੇ ਨਾਂ ਉੱਤੇ ਤਿੰਨ ਲੱਖ 50 ਹਜ਼ਾਰ ਡਾਲਰ ਦਾਨ
ਦਿੱਤੇ।
ਸਿੱਖ ਕਲਾ ਨੂੰ ਜਿਸ ਵੱਡੇ ਪੱਧਰ ਉੱਤੇ ਡਾ. ਕਪਾਨੀ ਨੇ ਉਜਾਗਰ
ਕੀਤਾ, ਓਨਾ ਕੋਈ ਹੋਰ ਨਹੀਂ ਕਰ ਸਕਿਆ। ਸੰਨ 1999 ਵਿਚ 5 ਲੱਖ ਡਾਲਰ ਦੇ ਕੇ
ਸੈਨ ਫਰਾਂਸਿਸਕੋ ਦੇ ਏਸ਼ੀਅਨ ਆਰਟ ਮਿਊਜ਼ੀਅਮ ਵਿਚ ਨਵੀਂ ਬਿਲਡਿੰਗ
ਬਣਾ ਕੇ ਇੱਕ ਪੂਰੀ ਗੈਲਰੀ ਸਿੱਖ ਕਲਾ ਤੇ ਪੁਰਾਤਨ ਪੇਂਟਿੰਗਜ਼ ਦੀ ਤਿਆਰ ਕਰਵਾ ਦਿੱਤੀ
ਜਿਸ ਵਿਚ ਆਪ ਮਿਹਨਤ ਨਾਲ ਇਕੱਠੀਆਂ ਕੀਤੀਆਂ ਪੁਰਾਤਨ ਕਲਾਕ੍ਰਿਤੀਆਂ ਸ਼ਾਮਲ ਕੀਤੀਆਂ।
ਇਨ੍ਹਾਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਲੰਡਨ ਦੇ ਵਿਕਟੋਰੀਆ ਅਤੇ ਐਲਬਰਟ
ਮਿਊਜ਼ੀਅਮ ਵਿਚ ਮਾਰਚ 1999 ਵਿਚ ਲਾਈ ਗਈ। ਉੱਥੋਂ ਸੈਨ ਫਰਾਂਸਿਸਕੋ
ਅਤੇ ਫਿਰ ਮਈ 2000 ਵਿਚ ਰੌਇਲ ਓਨਟਾਰੀਓ ਮਿਊਜ਼ੀਅਮ ਟੋਰਾਂਟੋ ਵਿਖੇ ਵੀ
ਸਿੱਖ ਕਲਾ ਦੀ ਪ੍ਰਦਰਸ਼ਨੀ ਲਗਾਈ ਗਈ। ਇਹ ਵੀ ਸਿਰਫ਼ ਡਾ. ਕਪਾਨੀ ਸਦਕਾ ਹੀ ਹੋਇਆ ਕਿ
ਏਸ਼ੀਅਨ ਆਰਟ ਮਿਊਜ਼ੀਅਮ ਅਤੇ ਬਰਕਲੇ ਯੂਨੀਵਰਸਿਟੀ ਨੇ ਸਾਂਝੇ
ਤੌਰ ਉੱਤੇ ਸਿੱਖ ਫਾਊਂਡੇਸ਼ਨ ਦੀ 25ਵੀਂ ਵਰ੍ਹੇਗੰਢ ਮਨਾਈ।
ਡਾ.
ਕਪਾਨੀ ਦੀਆਂ ਹੱਥੀਂ ਬਣਾਈਆਂ ਡਾਇਨੌਪਟਿਕ ਮੂਰਤੀਆਂ ਪੈਲੇਸ ਔਫ਼ ਫਾਈਨ
ਆਰਟਸ ਸੈਨ ਫਰਾਂਸਿਸਕੋ ਅਤੇ ਸ਼ਿਕਾਗੋ, ਮੋਂਟਰੇ, ਪੈਲੋ ਆਲਟੋ, ਸਟੈਨਫੋਰਡ
ਦੇ ਮਿਊਜ਼ੀਅਮ ਤੇ ਆਰਟ ਗੈਲਰੀਆਂ ਵਿਚ ਸੁਸ਼ੋਭਿਤ ਹਨ।
ਚੋਟੀ ਦੇ ਫਿਜ਼ਿਕਸ
ਦੇ ਮਾਹਿਰ ਡਾ. ਕਪਾਨੀ ਨੇ ਹੈਰਲਡ ਹੌਪਕਿਨਜ਼ ਨਾਲ ਮਿਲ ਕੇ ਸੰਨ 1953 ਵਿਚ
ਫਾਈਬਰ ਓਪਟੀਕਲ ਰਾਹੀਂ ਸਾਫ਼ ਵੇਖੀ ਜਾਣ ਵਾਲੀ ਤਸਵੀਰ ਪਹਿਲੀ ਵਾਰ ਜਗ
ਜ਼ਾਹਿਰ ਕੀਤੀ। ਨੀਦਰਲੈਂਡ ਦੇ ਸਾਇੰਸਦਾਨ 'ਵੌਨ ਹੀਲ' ਨੇ ਇਸ ਖੋਜ ਬਾਰੇ ਪਤਾ ਲੱਗਦੇ
ਸਾਰ ਝਟਪਟ ਆਪਣਾ ਖੋਜ ਪੱਤਰ ‘ਨੇਚਰ’ ਰਸਾਲੇ ਵਿਚ ਪਹਿਲਾਂ ਛਪਵਾ ਲਿਆ ਜਿਸ ਨੂੰ
ਡਾ.ਕਪਾਨੀ ਨਾਲ ਕੀਤਾ ਧੱਕਾ ਮੰਨਿਆ ਗਿਆ ਪਰ ਡਾ. ਕਪਾਨੀ ਨੇ ਇਸ ਦਾ ਗਿਲਾ ਨਹੀਂ
ਕੀਤਾ।
ਇਸ ਤੋਂ ਕਾਫ਼ੀ ਚਿਰ ਬਾਅਦ ਸੰਨ 2009 ਵਿਚ ਫਿਜ਼ਿਕਸ ਲਈ ਨੋਬਲ
ਪ੍ਰਾਈਜ਼ ਸ਼ੰਘਾਈ ਦੇ ਜੰਮਪਲ 'ਚਾਰਲਜ਼ ਕੁਇਨ ਕਾਓ' ਨੂੰ ਫਾਈਬਰ ਓਪਟਿਕਸ
ਉੱਤੇ ਕੀਤੇ ਕੰਮ ਲਈ ਦਿੱਤਾ ਗਿਆ ਜਦਕਿ ਅਸਲ ਹੱਕਦਾਰ ਡਾ. ਕਪਾਨੀ ਨੂੰ ਨਜ਼ਰ ਅੰਦਾਜ਼
ਕਰ ਦਿੱਤਾ ਗਿਆ। ਕਮਾਲ ਦੀ ਗੱਲ ਇਹ ਸੀ ਕਿ ਜਦੋਂ ਡਾ. ਕਪਾਨੀ ਨੂੰ ਪੱਤਰਕਾਰ ਇਸ
ਬਾਬਤ ਪੁੱਛਣ ਗਏ ਤਾਂ ਉਨ੍ਹਾਂ ਦਾ ਜਵਾਬ ਸੀ, ‘‘ਮੇਰੇ ਵੱਲੋਂ ਕੁਇਨ ਕਾਓ ਨੂੰ ਢੇਰ
ਸਾਰੀਆਂ ਮੁਬਾਰਕਾਂ। ਮੇਰਾ ਮਕਸਦ ਕੰਮ ਕਰਨਾ ਹੈ, ਫਲ ਦੀ ਚਿੰਤਾ ਕਰਨਾ ਜਾਂ ਇਨਾਮ
ਲੈਣਾ ਨਹੀਂ। ਜੋ ਜੱਜਾਂ ਨੇ ਫ਼ੈਸਲਾ ਕੀਤਾ, ਸਹੀ ਹੋਵੇਗਾ। ਮੈਂ ਇਸ ਵਿਚ ਕੋਈ ਕਿੰਤੂ
ਪਰੰਤੂ ਨਹੀਂ ਕਰਨਾ ਚਾਹੁੰਦਾ। ਮੈਂ ਤਾਂ ਚਾਹੁੰਦਾਂ ਕਿ ਦੁਨੀਆ ਭਰ ਵਿੱਚੋਂ ਹੋਰ
ਫਿਜ਼ਿਕਸ ਦੇ ਪ੍ਰੇਮੀ ਜੁਟਣ ਤੇ ਮਨੁੱਖਤਾ ਦੀ ਭਲਾਈ ਲਈ ਖੋਜਾਂ ਜਾਰੀ ਰਹਿ ਸਕਣ। ਜੋ
ਮੇਰੇ ਵੱਲੋਂ ਹੋ ਸਕਦਾ ਹੋਵੇਗਾ, ਮੈਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਾਂਗਾ।’’
ਭਾਰਤ ਦੇ ਸਵ. ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਸੰਨ 2000 ਵਿਚ
‘‘ਪ੍ਰਵਾਸੀ ਭਾਰਤੀ ਸਨਮਾਨ-ਦ ਐਕਸੀਲੈਂਸ’’ ਨਾਲ ਡਾ. ਨਰਿੰਦਰ ਸਿੰਘ ਕਪਾਨੀ ਨੂੰ
ਨਿਵਾਜਿਆ।
ਡਾ. ਕਪਾਨੀ ਨੇ ਬਤੌਰ ਚੇਅਰਮੈਨ, ਪ੍ਰੈਜ਼ੀਡੈਂਟ ਅਤੇ ਡਾਇਰੈਕਟਰ
ਰਿਸਰਚ ਓਪਟਿਕਸ ਟੈਕਨਾਲੋਜੀ ਵਿਖੇ ਕੰਮ ਕਰਦਿਆਂ ਨਾ ਸਿਰਫ਼ ਅਮਰੀਕਾ, ਬਲਕਿ ਦੁਨੀਆ ਭਰ
ਦੇ ਖੋਜੀਆਂ ਅਤੇ ਕੰਪਨੀਆਂ ਨੂੰ ਪ੍ਰੇਰਿਆ ਕਿ ਫਾਈਬਰ ਓਪਟਿਕ ਤਕਨੀਕ ਨੂੰ ਮਨੁੱਖਤਾ
ਦੀ ਭਲਾਈ ਲਈ ਵਰਤਿਆ ਜਾਵੇ।
'ਬਰਕਲੇ ਯੂਨੀਵਰਸਿਟੀ' ਵਿਖੇ ਬਤੌਰ ਪ੍ਰੋਫੈੱਸਰ
ਤੇ ਸੈਂਟਰ ਫੌਰ ਇਨੋਵੇਸ਼ਨ ਐਂਡ ਐਂਟਰਪ੍ਰੀਨੂਰੀਅਲ ਵਿਭਾਗ ਵਿਖੇ
ਡਾਇਰੈਕਟਰ ਵਜੋਂ ਡਾ. ਕਪਾਨੀ ਦੇ ਕੰਮਾਂ ਦੀ ਅੱਜ ਤੱਕ ਸ਼ਲਾਘਾ ਹੋ ਰਹੀ ਹੈ।
ਅਮਰੀਕਾ ਦੇ ਵਿਗਿਆਨ ਦੇ ਵਿਦਿਆਰਥੀ ਵੀ ਡਾ. ਕਪਾਨੀ ਕੋਲੋਂ ਪੀ.ਐਚ.ਡੀ. ਡਿਗਰੀ
ਹਾਸਲ ਕਰਨ ਪਹੁੰਚਦੇ ਸਨ ਕਿਉਂਕਿ ਉਸ ਜਿੰਨਾ ਖੋਜੀ ਵਿਦਵਾਨ ਉਸ ਸਮੇਂ ਕੋਈ ਹੋਰ ਹੈ
ਹੀ ਨਹੀਂ ਸੀ। ਅਨੇਕ ਵਿਓਪਾਰਕ ਅਦਾਰੇ ਸਥਾਪਤ ਕਰ ਕੇ ਡਾ. ਕਪਾਨੀ ਨੇ ਦੁਨੀਆ ਭਰ ਦੇ
ਸਿੱਖਾਂ ਦਾ ਨਾਂ ਉੱਚਾ ਕਰ ਦਿੱਤਾ।
‘ਰੌਸ਼ਨੀ ਨੂੰ ਮੋੜਨ ਵਾਲਾ ਯੋਧਾ’ ਵਜੋਂ
ਜਾਣੇ ਜਾਂਦੇ ਡਾ. ਕਪਾਨੀ 4 ਦਸੰਬਰ ਸੰਨ 2020 ਨੂੰ ਇਸ ਫ਼ਾਨੀ ਦੁਨੀਆ ਨੂੰ 94 ਸਾਲਾਂ
ਦੀ ਉਮਰ ਵਿਚ ਸਦੀਵੀ ਅਲਵਿਦਾ ਕਹਿ ਗਏ।
ਸਿੱਖੀ ਸੋਚ ਅਤੇ ਪੰਜਾਬੀ ਜ਼ਬਾਨ
ਪ੍ਰਤੀ ਯੋਗਦਾਨ ਜੋ ਡਾ. ਕਪਾਨੀ ਨੇ ਪਾਇਆ ਹੈ, ਓਨਾ ਹਾਲੇ ਤੱਕ ਕੋਈ ਹੋਰ ਨਹੀਂ ਕਰ
ਸਕਿਆ। ਦੁਨੀਆ ਵਿਚ ਪਹਿਲੀ ਵਾਰ ਡਾ. ਕਪਾਨੀ ਨੇ ਵਿਸ਼ਵ ਪੱਧਰ ਉੱਤੇ ਸਿੱਖੀ ਸੋਚ,
ਸਿਧਾਂਤ ਅਤੇ ਸੱਭਿਆਚਾਰ ਨੂੰ ਕਿਤਾਬਾਂ, ਕੈਲੰਡਰਾਂ, ਪੋਸਟਰਾਂ, ਕਾਰਡਾਂ ਰਾਹੀਂ
ਪੂਰੀ ਦੁਨੀਆ ਵਿਚ ਉਜਾਗਰ ਕਰਨਾ ਸ਼ੁਰੂ ਕੀਤਾ।
ਸਿੱਖ ਧਰਮ ਉੱਤੇ ਸਥਾਪਿਤ
ਕੀਤੀ ਲਾਇਬਰੇਰੀ ਵਿਚ ਸਿੱਖੀ ਉੱਤੇ 300 ਕਿਤਾਬਾਂ, 55 ਵਿਸ਼ਵ ਪੱਧਰੀ ਖੋਜਾਂ,
ਬੱਚਿਆਂ ਲਈ 20 ਮਿਸਾਲੀ ਕਿਤਾਬਾਂ ਰਖਾ ਕੇ ਅਮਰੀਕਾ ਦੇ ਲੋਕਾਂ ਨੂੰ ਸਿੱਖ ਧਰਮ ਦੀਆਂ
ਡੂੰਘਾਈਆਂ ਤੋਂ ਜਾਣੂੰ ਕਰਵਾਇਆ।
ਸਿੱਖ ਹੈਰੀਟੇਜ਼ ਨਾਲ ਸੰਬੰਧਤ
ਅਨੇਕ ਪੁਰਾਤਨ ਬਿਲਡਿੰਗਾਂ ਨੂੰ ਸੰਭਾਲਣ ਲਈ ਮਾਇਆ ਦਿੱਤੀ। ਯੂਨੈਸਕੋ ਨਾਲ
ਰਲ ਕੇ ਆਪਣੀ ਫਾਊਂਡੇਸ਼ਨ ਅਧੀਨ ‘ਗੁਰੂ ਕੀ ਮਸੀਤ’ ਨੂੰ ਦੁਬਾਰਾ ਸੁਰਜੀਤ ਕੀਤਾ।
ਗੁਰਦਾਸਪੁਰ ਵਿਚ ਸ੍ਰੀ ਹਰਗੋਬਿੰਦਪੁਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਬਣਵਾਈ
ਇਸ ਮਸੀਤ ਨੂੰ ਯਾਦਗਾਰ ਵਜੋਂ ਸੰਭਾਲਣ ਲਈ ਪੂਰਾ ਜਤਨ ਇਕੱਲੇ ਡਾ. ਕਪਾਨੀ ਦਾ ਹੀ ਸੀ।
ਸੌ ਤੋਂ ਉੱਪਰ ਪੁਰਾਤਨ ਅਤੇ ਦੁਰਲੱਭ ਸਿੱਖ ਧਰਮ ਨਾਲ ਆਧਾਰਿਤ ਪੇਂਟਿੰਗਜ਼ ਸੰਭਾਲ
ਕੇ ਅਮਰੀਕਾ ਦੀ ਗੈਲਰੀ ਨੂੰ ਭੇਂਟ ਕੀਤੀਆਂ ਤਾਂ ਜੋ ਉਹ ਕਲਾ ਅਤੇ ਵਿਰਸਾ ਅਮਰ ਹੋ
ਸਕੇ।
‘‘ਸਪਲੈਂਡਰਜ਼ ਔਫ਼ ਪੰਜਾਬ-ਸਿੱਖ ਆਰਟ ਐਂਡ ਲਿਟਰੇਚਰ-1992’’
ਫੈਸਟੀਵਲ ਨੂੰ ਏਸ਼ੀਅਨ ਆਰਟ ਮਿਊਜ਼ੀਅਮ ਅਤੇ ਬਰਕਲੇ ਯੂਨੀਵਰਸਿਟੀ
ਦੇ ਸਾਂਝੇ ਪ੍ਰੋਗਰਾਮ ਵਜੋਂ ਆਯੋਜਿਤ ਕਰਨਾ ਕੋਈ ਖ਼ਾਲਾ ਜੀ ਦਾ ਘਰ ਨਹੀਂ ਸੀ। ਇਹ
ਸਿਰਫ਼ ਤੇ ਸਿਰਫ਼ ਡਾ. ਕਪਾਨੀ ਦੀ ਮਿਹਨਤ ਸਦਕਾ ਸੰਭਵ ਹੋ ਸਕਿਆ ਸੀ।
ਸਿਰਫ਼
ਏਥੇ ਹੀ ਬਸ ਨਹੀਂ, ਸਟੈਨਫੋਰਡ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਔਫ਼
ਕੈਲੀਫੌਰਨੀਆ ਵਿਖੇ ਪੰਜਾਬੀ ਜ਼ਬਾਨ ਨਾਲ ਸੰਬੰਧਤ ਪ੍ਰੋਗਰਾਮ ਜਾਰੀ ਕਰਨੇ ਅਤੇ
ਸਿੱਖ ਹਾਈ ਸਕੂਲ ਸਥਾਪਤ ਕਰਨਾ ਵੀ ਡਾ. ਕਪਾਨੀ ਦੇ ਹੀ ਹਿੱਸੇ ਆਇਆ!
ਮੌਤ
ਤੋਂ ਸਿਰਫ਼ ਇਕ ਸਾਲ ਪਹਿਲਾਂ ਹੀ ਵਿਕਟੋਰੀਆ ਤੇ ਐਲਬਰਟ ਮਿਊਜ਼ੀਅਮ ਲੰਡਨ
ਵਿਖੇ ਸਦੀਵੀ ਸਲਾਨਾ ਲੈਕਚਰ ਸੀਰੀਜ਼, ਸਿੱਖ ਕਲਾ ਉੱਤੇ ਕਰਨ ਦਾ ਕਾਨਟਰੈਕਟ ਵੀ ਪੂਰਾ
ਕੀਤਾ ਤਾਂ ਜੋ ਉਨ੍ਹਾਂ ਦੀ ਮੌਤ ਬਾਅਦ ਵੀ ਇਹ ਕੰਮ ਅਤੇ ਸੋਚ ਰੁਕੇ ਨਾ!
‘‘ਮਿਸਟੇਕਨ ਆਈਡੈਂਟਟੀ ਔਫ਼ ਸਿੱਖਸ ਇਨ ਅਮੈਰਿਕਾ’’ ਸੰਬੰਧੀ ਢੇਰ ਸਾਰਾ
ਲਿਖਤੀ ਮਸਾਲਾ, ਚਿੱਤਰਾਂ, ਕੈਲੰਡਰਾਂ, ਇਸ਼ਤਿਹਾਰਾਂ ਰਾਹੀਂ ਅਤੇ ਫਿਲਮਾਂ ਬਣਾ ਕੇ
ਚੁਫ਼ੇਰੇ ਅਮਰੀਕਨਾਂ ਵਿਚ ਮੁਫ਼ਤ ਵੰਡੀਆਂ ਗਈਆਂ ਤਾਂ ਜੋ ਬੇਦੋਸੇ ਸਿੱਖਾਂ ਉੱਤੇ ਹੁੰਦੇ
ਹਮਲੇ ਬੰਦ ਹੋ ਸਕਣ।
ਕਮਾਲ ਤਾਂ ਇਹ ਹੈ ਕਿ ਮਰਨ ਤੋਂ ਪਹਿਲਾਂ ਡਾ. ਕਪਾਨੀ
ਨੇ ਆਪਣੀ ਸਿੱਖ ਫਾਊਂਡੇਸ਼ਨ ਰਾਹੀਂ ਟੋਰਾਂਟੋ ਵਿਖੇ ਪਹਿਲੀ ਵਾਰ
‘ਸਿੱਖ ਫਿਲਮ ਫੈਸਟੀਵਲ’ ਵੀ ਆਰੰਭ ਕਰਵਾ ਦਿੱਤਾ!
ਇਹੋ ਜਿਹੇ ਮਿਸਾਲੀ
ਸਿੱਖ ਬੌਧਿਕ ਵਿਗਿਆਨੀ ਨੂੰ ਜਦੋਂ 90 ਵਰ੍ਹੇ ਦੀ ਉਮਰ ਪੂਰੀ ਹੋਣ ਉੱਤੇ ਪੁੱਛਿਆ ਗਿਆ
ਕਿ ਉਨ੍ਹਾਂ ਦੀਆਂ ਕਿਹੜੀਆਂ ਤਮੰਨਾਵਾਂ ਅਜੇ ਅਧੂਰੀਆਂ ਹਨ, ਤਾਂ ਉਸ ਦਾ ਜਵਾਬ ਸੀ,
‘‘ਜੋ ਮੇਰਾ ਧਰਮ ਹੈ ਉਹ ਸਿਰਫ਼ ਕਿਰਤ ਕਰਨਾ ਸਿਖਾਉਂਦਾ ਹੈ, ਦਸਵੰਧ ਵੰਡਣਾ ਸਿਖਾਉਂਦਾ
ਹੈ ਤੇ ਸਰਬੱਤ ਦੀ ਭਲਾਈ ਦੇ ਕਾਰਜਾਂ ਲਈ ਪ੍ਰੇਰਿਤ ਕਰਦਾ ਹੈ। ਮੇਰਾ ਕਰਮ ਮੈਨੂੰ
ਲਗਾਤਾਰ ਖੋਜ ਕਰਨ ਵੱਲ ਤੋਰਦਾ ਹੈ। ਮੈਂ ਮਨੁੱਖੀ ਭਲਾਈ ਉੱਤੇ ਪੂਰੀ ਉਮਰ ਖੋਜ ਕਰਦਾ
ਰਿਹਾ ਹਾਂ। ਹੁਣ ਇਸ ਉਮਰੇ ਕੁੱਝ ਕਰਜ਼ਾ ਆਪਣੇ ਗੁਰੂਆਂ ਦੀ ਬਖ਼ਸ਼ੀ ਜ਼ਬਾਨ ਅਤੇ ਉਸ ਸਮੇਂ
ਦੀ ਕਲਾ ਸਾਂਭਣ ਉੱਤੇ ਲਾ ਕੇ ਮਰਨ ਬਾਅਦ ਦਸ਼ਮੇਸ਼ ਪਿਤਾ ਨੂੰ ਦੱਸਣਾ ਚਾਹਾਂਗਾ ਕਿ ਮੈਂ
ਮਿਸਾਲੀ ਮੌਤ ਮਰਿਆ ਹਾਂ। ਤਮੰਨਾ ਸਿਰਫ਼ ਇਹ ਹੈ ਕਿ ਮੈਂ ਨੌਜਵਾਨਾਂ ਨੂੰ ਫਿਜ਼ਿਕਸ ਨਾਲ
ਜੋੜ ਕੇ ਲੋਕ-ਭਲਾਈ ਦੇ ਕਾਰਜਾਂ ਵੱਲ ਪ੍ਰੇਰ ਸਕਾਂ।’’
ਸਲਾਮ, ਸਿਜਦਾ ਅਜਿਹੇ
ਜੋਧੇ ਨੂੰ!
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
20ਵੀਂ
ਸਦੀ ਦਾ ਚੋਟੀ ਦਾ ਸਾਇੰਸਦਾਨ - ਡਾ. ਨਰਿੰਦਰ ਕਪਾਨੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਲੂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੁਹੱਬਤ
ਦੀ ਕੈਮਿਸਟਰੀ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਆਓ
ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਵਿਡ
ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬ
ਰੇਗਿਸਤਾਨ ਬਣਨ ਵੱਲ ਨੂੰ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਰੋਣਾ
ਵੀ ਸਿਹਤ ਲਈ ਚੰਗਾ ਹੈ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਨੂੰ ਕਾਬੂ ਕਰਨ ਵਾਲੀ ਮਸ਼ੀਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਅਤੇ ਬੱਚੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕੋਵਿਡ
ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ? ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਸਵਰਗ ਜਾਣੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਇਮਿਊਨ
ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਸੰਬੰਧੀ ਕੁੱਝ ਸ਼ੰਕੇ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਤੇ ਸਰੀਰ ਦਾ ਸੰਤੁਲਨ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|