ਵਿਗਿਆਨ ਪ੍ਰਸਾਰ

ਮੁਹੱਬਤ ਦੀ ਕੈਮਿਸਟਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ   (27/10/2020)

135'ਹਾਰਵਰਡ ਮੈਡੀਕਲ ਸਕੂਲ' ਦੇ ਪ੍ਰੋਫੈੱਸਰ ਪਿਆਰ ਉੱਤੇ ਕੋਈ ਖੋਜ ਨਹੀਂ ਸਨ ਕਰ ਰਹੇ। ਉਹ ਤਾਂ ਨੌਜਵਾਨ ਬੱਚਿਆਂ ਦੇ ਦਿਮਾਗ਼ ਦੀ ਹਿਲਜੁਲ ਰਿਕਾਰਡ ਕਰਨਾ ਚਾਹ ਰਹੇ ਸਨ। ਇਸੇ ਲਈ ਉਨ੍ਹਾਂ ਨੇ 2,500 ਫਾਰਮ ਭਰਵਾ ਕੇ ਕਾਲਜ ਦੇ ਵਿਦਿਆਰਥੀਆਂ ਦੀ 'ਸਕੈਨਿੰਗ' ਕੀਤੀ। ਪਰ ਨੁਕਤਾ ਕੁੱਝ ਵੱਖ ਹੀ ਲੱਭ ਪਿਆ। ਕਾਫ਼ੀ ਸਾਰੇ ਬੱਚਿਆਂ ਦੇ ਦਿਮਾਗ਼ ਦੇ ਉਸ ਹਿੱਸੇ ਵਿਚ ਤਰੰਗਾਂ ਵੱਧ ਚੁਸਤ ਲੱਭੀਆਂ ਜਿਸ ਵਿੱਚੋਂ 'ਡੋਪਾਮੀਨ' ਨਿਕਲਦੀ ਹੈ।

'ਡੋਪਾਮੀਨ' ਚੰਗਾ ਮਹਿਸੂਸ ਕਰਵਾਉਣ ਵਾਲਾ 'ਨਿਊਰੋਟਰਾਂਸਮਿਟਰ' ਹੈ।

ਇਨ੍ਹਾਂ ਬੱਚਿਆਂ ਦੇ ਦਿਮਾਗ਼ ਦੇ ਜਿਹੜੇ ਹਿੱਸੇ ਲੋੜੋਂ ਵੱਧ ਹਰਕਤ ਕਰਦੇ ਦਿਸੇ, ਉਹ ਸਨ ‘‘ਕੌਡੇਟ ਨਿਊਕਲੀਅਸ’’ ਤੇ ‘‘ਵੈਂਟਰਲ ਟੈਗਮੈਂਟਲ ਏਰੀਆ’’। ਕੌਡੇਟ ਨਿਊਕਲੀਅਸ ਵਿਚਲੀ ਹਿਲਜੁਲ ਚੜ੍ਹਦੀ ਕਲਾ ਦਾ ਇਹਸਾਸ ਦਵਾਉਂਦੀ ਹੈ ਤੇ ਠਰੰਮਾ ਬਖ਼ਸ਼ਦੀ ਹੈ ਜਦਕਿ ਵੈਂਟਰਲ ਟੈਗਮੈਂਟਲ ਏਰੀਆ ਧਿਆਨ ਲਾਉਣ ਵਿਚ ਮਦਦ ਕਰਦਾ ਹੈ ਤੇ ਕੁੱਝ ਹਾਸਲ ਕਰਨ ਦੀ ਇੱਛਾ ਨੂੰ ਪ੍ਰਬਲ ਕਰਕੇ ਸਰੀਰ ਤੇ ਦਿਮਾਗ਼ ਨੂੰ ਪੂਰਾ ਚੁਸਤ ਰੱਖ ਕੇ ਆਨੰਦਿਤ ਮਹਿਸੂਸ ਕਰਵਾਉਂਦਾ ਹੈ।

ਯਾਨੀ ਇਨ੍ਹਾਂ ਦਿਮਾਗ਼ ਵਿਚਲੇ ਹਿੱਸਿਆਂ ਦੇ ਚੁਸਤ ਹੋਣ ਦਾ ਮਤਲਬ ਹੈ ਕਿ ਸਰੀਰਕ ਚੁਸਤੀ ਵੀ ਵੱਧ, ਗੁੱਸਾ ਕਾਬੂ ਕਰ ਕੇ ਦੂਜਿਆਂ ਦੀ ਮਦਦ ਕਰਨ ਦੀ ਇੱਛਾ ਵੀ ਪ੍ਰਬਲ ਤੇ ਆਪ ਨਿੱਠ ਕੇ ਕੰਮ ਕਰ ਕੇ ਅਣਕਿਆਸੀਆਂ ਉਚਾਈਆਂ ਹਾਸਲ ਕਰਨ ਦੀ ਤਾਕਤ ਵੀ ਬੇਮਿਸਾਲ!

ਇਨ੍ਹਾਂ ਬੱਚਿਆਂ ਤੇ ਬਾਕੀ ਬੱਚਿਆਂ ਵਿਚਲੇ ਫਾਰਮਾਂ ਨੂੰ ਚੰਗੀ ਤਰ੍ਹਾਂ ਘੋਖਿਆ ਗਿਆ ਕਿ ਕਿਹੜੀ ਚੀਜ਼ ਇਨ੍ਹਾਂ ਬੱਚਿਆਂ ਨੂੰ ਬਾਕੀਆਂ ਨਾਲੋਂ ਵੱਖ ਤੇ ਵਾਧੂ ਚੜ੍ਹਦੀਕਲਾ ਦਾ ਇਹਸਾਸ ਦੁਆ ਰਹੀ ਹੈ? ਪੈਸਾ, ਰੁਤਬਾ, ਮਾਪਿਆਂ ਦਾ ਆਪਸੀ ਰਿਸ਼ਤਾ, ਇਨ੍ਹਾਂ ਸਾਰਿਆਂ ਦਾ ਅਸਰ ਸਭ ’ਤੇ ਇੱਕੋ ਜਿਹਾ ਲੱਭਿਆ। ਫੇਰ ਧਿਆਨ ਗਿਆ ਇਕ ਖਾਨੇ ਵਿਚ ਜਿੱਥੇ ਸਭ ਤੋਂ ਪਿਆਰੀ ਸ਼ੈਅ ਭਰਨ ਲਈ ਕਿਹਾ ਗਿਆ ਸੀ। ਇਨ੍ਹਾਂ ਸਾਰੇ ਬੱਚਿਆਂ ਨੇ ਇਸ ਖਾਨੇ ਵਿਚ ਆਪਣੇ ਪਿਆਰੇ ਸਾਥੀ, ਕੁੜੀ ਜਾਂ ਮੁੰਡੇ ਦਾ ਜ਼ਿਕਰ ਕੀਤਾ ਹੋਇਆ ਸੀ ਜਿਸ ਨਾਲ ਉਹ ਮੁਹੱਬਤ ਕਰਦੇ ਸਨ। ਇਨ੍ਹਾਂ ਵਿੱਚੋਂ 7, 8 ਜਣੇ ਪਾਲਤੂ ਕੁੱਤੇ ਜਾਂ ਬਿੱਲੀ ਨਾਲ ਬਹੁਤ ਲਗਾਓ ਪਾਲ ਕੇ ਬੈਠੇ ਸਨ।

ਇਸ ਨੁਕਤੇ ਤੋਂ ਇਹ ਫ਼ੈਸਲਾ ਲਿਆ ਗਿਆ ਕਿ ਮੁਹੱਬਤ ਦਾ ਦਿਮਾਗ਼ ਉੱਤੇ ਕਾਫੀ ਚੰਗਾ ਅਸਰ ਪੈਂਦਾ ਹੈ। ਇਸ ਖੋਜ ਨੂੰ ਹੋਰ ਪੱਕਾ ਕਰਨ ਲਈ ਇਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਪਿਆਰੇ ਸਾਥੀ ਦੀ ਤਸਵੀਰ ਵਿਖਾਈ ਗਈ ਤੇ ਉਸੇ ਵੇਲੇ ਨਾਲੋ ਨਾਲ 'ਬਰੇਨ ਮੈਪਿੰਗ' ਕੀਤੀ ਗਈ। ਸਾਰਿਆਂ ਦੇ ਦਿਮਾਗ਼ ਦੇ ਉਸ ਹਿੱਸੇ ਵਿਚ ਚੁਸਤੀ ਦਿਸੀ ਜਿੱਥੋਂ 'ਡੋਪਾਮੀਨ' ਨਿਕਲਦੀ ਸੀ।

'ਬੌਸਟਨ' ਦੇ 'ਮੈਸਾਚੂਟਿਸ' ਵਿਚ 166 ਵਿੱਚੋਂ 147 ਮਰੀਜ਼ਾਂ ਦੇ ਆਪਣੇ ਪਿਆਰੇ ਦੀ ਤਸਵੀਰ ਕੋਲ ਰੱਖਣ, ਸਾਹਮਣੇ ਟੰਗਣ ਜਾਂ ਫ਼ੋਨ ਉੱਤੇ ਗੱਲ ਕਰਵਾਉਣ ਨਾਲ ਚਿਹਰੇ ਉੱਤੇ ਰੌਣਕ ਵੱਖ ਦਿਸੀ। ਕਈਆਂ ਦੇ ਚਿਹਰੇ ’ਤੇ ਏਨੀ ਚੌੜੀ ਮੁਸਕਾਨ ਦਿਸੀ ਕਿ ਚੈੱਕ ਕਰਨ ਆਏ ਡਾਕਟਰ ਤੇ ਨਰਸਾਂ ਦੇ ਮੂੰਹ ਉੱਤੇ ਵੀ ਬਦੋਬਦੀ ਖ਼ੁਸ਼ੀ ਦਾ ਅਸਰ ਦਿਸਣ ਲੱਗ ਪਿਆ।

ਇਸ ਦਾ ਸਪਸ਼ਟ ਅਰਥ ਸੀ ਕਿ ਦਿਲੋਂ ਮਹਿਸੂਸ ਕੀਤੀ ਜਾ ਰਹੀ ਖ਼ੁਸ਼ੀ ਲਾਗ ਦੀ ਬੀਮਾਰੀ ਵਾਂਗ ਆਲਾ-ਦੁਆਲਾ ਵੀ ਉਸੇ ਤਰ੍ਹਾਂ ਹੀ ਖ਼ੁਸ਼ਗਵਾਰ ਕਰ ਦਿੰਦੀ ਹੈ।
 
ਇਹੀ ਨੁਕਤਾ ਫੇਰ ਗੁੱਸੇ ਦੇ ਦੌਰੇ ਪੈਣ ਵਾਲੇ ਮਰੀਜ਼ਾਂ ਅੱਗੇ ਅਪਣਾਇਆ ਗਿਆ। ਉਨ੍ਹਾਂ ਨੂੰ ਖਿੜਖਿੜਾ ਕੇ ਹੱਸਦੇ ਹੋਏ ਬੱਚੇ ਦੀ ਵੀਡੀਓ ਵਿਖਾਈ ਗਈ। ਸਾਰੇ ਦੇ ਸਾਰੇ ਮਰੀਜ਼ਾਂ ਦੇ ਚਿਹਰੇ ’ਤੇ ਰੌਣਕ ਦਿਸੀ। ਕਿਸੇ ਦੇ ਘੱਟ, ਕਿਸੇ ਦੇ ਵੱਧ ਤੇ ਕੋਈ ਵੀਡੀਓ ਵੇਖਦੇ ਸਾਰ ਖਿੜਖਿੜਾ ਕੇ ਹੱਸ ਪਿਆ। ਫੇਰ ਸ਼ਰਾਰਤ ਕਰਦੇ ਦੋ ਪਿਆਰ ਕਰਨ ਵਾਲਿਆਂ ਦੀ ਵੀਡੀਓ ਵਿਖਾਈ ਗਈ। ਉਸ ਨਾਲ ਵੀ ਤਿਊੜੀਆਂ ਭਰੇ ਮੱਥਿਆਂ ਉੱਤੋਂ ਤਿਊੜੀਆਂ ਸਾਫ਼ ਹੋ ਕੇ ਸਹਿਜ ਹੋਣ ਤੋਂ ਲੈ ਕੇ ਕੁੱਝ ਜਣਿਆਂ ਦੇ ਚਿਹਰੇ ’ਤੇ ਮੁਸਕਾਨ ਤੱਕ ਆਉਂਦੀ ਦਿਸੀ।

'ਮੈਸਾਚਿਊਟਿਸ' ਹਸਪਤਾਲ ਵਿਚ ਨਾਲੋ ਨਾਲ ਕੀਤੇ ਦਿਮਾਗ਼ ਦੇ 'ਸਕੈਨਾਂ' ਵਿਚ ਪਿਆਰ ਕਰਨ ਵਾਲਿਆਂ ਤੇ ਪਿਆਰ ਦਾ ਇਹਸਾਸ ਜਾਗਣ ਵਾਲਿਆਂ ਦੇ ਦਿਮਾਗ਼ ਦੇ ਉਨ੍ਹਾਂ ਹੀ ਹਿੱਸਿਆਂ ਵਿਚ ਵੱਧ ਲਹੂ ਜਾਂਦਾ ਲੱਭਿਆ ਜਿਹੜੇ ਹਿੱਸੇ ਚੜ੍ਹਦੀ ਕਲਾ ਦਾ ਇਹਸਾਸ ਦਵਾਉਂਦੇ ਸਨ। ਇਨ੍ਹਾਂ ਥਾਵਾਂ ਉੱਤੇ ਲਹੂ ਦੀ ਰਵਾਨੀ ਕਾਫ਼ੀ ਦੇਰ ਵਧੀ ਰਹੀ ਤੇ ਸੈੱਲਾਂ ਦੀ ਹਰਕਤ ਵੀ ਕਾਫ਼ੀ ਦੇਰ ਦਿਸਦੀ ਰਹੀ।

ਜਿਹੜੇ ਮੁਹੱਬਤ ਵਿਚ ਗੜੁੱਚ ਸਨ ਉਨ੍ਹਾਂ ਵਿੱਚੋਂ ਕੁੱਝ ਦੇ ਜਿਨ੍ਹਾਂ ਨੂੰ ਆਪਣੇ ਪਿਆਰੇ ਨਾਲ ਮਿਲਣ ਦੀ ਆਸ ਪੈਦਾ ਹੋਈ, ਉਨ੍ਹਾਂ ਦੇ ਸਰੀਰਾਂ ਅੰਦਰ ਵੀ ਕੁੱਝ ਤਬਦੀਲੀ ਦਿਸੀ-ਧੜਕਨ ਤੇਜ਼ ਹੋਈ, ਗੱਲ੍ਹਾਂ ਲਾਲ ਹੋਈਆਂ, ਹੱਥਾਂ ਵਿਚ ਪਸੀਨਾ ਆਇਆ, ਘਬਰਾਹਟ ਹੋਈ, ਦਿਲ ਛਾਤੀ ’ਚੋਂ ਬਾਹਰ ਨਿਕਲਦਾ ਮਹਿਸੂਸ ਹੋਇਆ, ਇਕਦਮ ਤਣਾਓ ਵਾਲਾ 'ਹਾਰਮੋਨ ਕੌਰਟੀਸੋਲ' ਵੱਧ ਗਿਆ ਤੇ 'ਸਿਰੋਟੋਨਿਨ' ਘੱਟ ਗਿਆ।

ਇਸ ਹਾਲਤ ਨੂੰ ਖੋਜੀ 'ਸ਼ਵਾਰਟਜ਼' ਨੇ ‘ਵਾਧੂ ਲਗਾਓ’ ਦਾ ਨਾਂ ਦਿੱਤਾ। ਇਸ ਹਾਲਤ ਵਿਚ ਜਾਣ ਵਾਲੇ ਆਪਣੇ ਪਿਆਰ ਦੇ ਖੁੱਸ ਜਾਣ ਉੱਤੇ ਕਈ ਵਾਰ ਆਪ ਖ਼ੁਦਕੁਸ਼ੀ ਕਰ ਜਾਂਦੇ ਹਨ ਜਾਂ ਆਪਣੇ ਪਿਆਰੇ ਨੂੰ ਮਾਰ ਦਿੰਦੇ ਹਨ। ਕੁੱਝ ਜਣੇ ਆਪਣੀ ਪ੍ਰੇਮਿਕਾ ਦੇ ਖੁੱਸ ਜਾਣ ਦਾ ਖ਼ਦਸ਼ਾ ਭਾਂਪਦੇ ਸਾਰ ਉਸ ਦੇ ਮਾਪੇ, ਭਰਾ, ਭਾਬੀ ਜਾਂ ਹੋਰ ਰਿਸ਼ਤੇਦਾਰ ਤੱਕ ਨੂੰ ਕਤਲ ਕਰ ਦਿੰਦੇ ਹਨ। ਅਜਿਹਾ ਇਕਦਮ ਉੱਠੇ ਹਿਲੌਰੇ ਜਾਂ ਸਰੀਰਕ ਤੇ ਮਾਨਸਿਕ ਤਬਦੀਲੀ ਸਦਕਾ ਹੁੰਦਾ ਹੈ।

ਜੇ 'ਡੋਪਾਮੀਨ' ਦੀ ਮਾਤਰਾ ਸਰੀਰ ਅੰਦਰ ਵੱਧ ਜਾਵੇ ਤੇ 'ਸਿਰੋਟੋਨਿਨ' ਦੇ ਘਾਟੇ ਨੂੰ ਪੂਰ ਜਾਵੇ ਤਾਂ ਅਜਿਹੀ ਵਕਤੀ ਸੋਚ ਉੱਤੇ ਠੱਲ ਪੈ ਜਾਂਦੀ ਹੈ ਤੇ 'ਡੋਪਾਮੀਨ' ਦਾ ਅਸਰ ਹਾਵੀ ਹੋ ਜਾਂਦਾ ਹੈ। 'ਡੋਪਾਮੀਨ' ਦਾ ਵਾਧਾ ਕੋਕੀਨ ਜਾਂ ਸ਼ਰਾਬ ਪੀ ਕੇ ਮਹਿਸੂਸ ਹੋ ਰਹੇ ਅਨੰਦ ਜਿੰਨਾ ਹੀ ਨਸ਼ਾ ਮਹਿਸੂਸ ਕਰਵਾਉਂਦਾ ਹੈ।

'ਸੈਨ ਫਰਾਂਸਿਸਕੋ' ਦੀ 'ਯੂਨੀਵਰਸਿਟੀ ਔਫ ਕੈਲੀਫੋਰਨੀਆ' ਵਿਚ ਹੋਈ ਖੋਜ ਸੰਨ 2012 ਦੇ ‘ਸਾਇੰਸ’ ਜਰਨਲ ਵਿਚ ਛਪੀ ਸੀ ਜਿਸ ਅਨੁਸਾਰ ਪਿਆਰ ਨਸੀਬ ਨਾ ਹੋਣ ਨਾਲ ਜਾਂ ਨਕਾਰੇ ਜਾਣ ਉੱਤੇ ਬਹੁਤੇ ਲੋਕ ਸ਼ਰਾਬ ਜਾਂ ਨਸ਼ੇ ਵੱਲ ਝੁਕਾਓ ਰੱਖਣ ਲੱਗ ਪੈਂਦੇ ਹਨ ਤੇ ਕਈ ਵਾਰ ਪਹਿਲਾਂ ਤੋਂ ਚਾਰ ਗੁਣਾ ਵੱਧ ਪੀਣ ਲੱਗ ਪੈਂਦੇ ਹਨ ਤਾਂ ਜੋ ਸਰੀਰ ਨੂੰ ਉਸੇ ਹਾਲਾਤ ਵਿਚ ਲਿਜਾ ਸਕਣ ਜਿਹੜੀ ਡੋਪਾਮੀਨ ਦੇ ਵਾਧੇ ਨਾਲ ਮਹਿਸੂਸ ਹੋ ਰਿਹਾ ਸੀ।

ਇਨ੍ਹਾਂ 'ਹਾਰਮੋਨਾਂ' ਦੇ ਨਾਲ 'ਵੇਜ਼ੋਪਰੈੱਸਿਨ' ਤੇ 'ਆਕਸੀਟੋਸਿਨ' ਵੀ ਵਧੇ ਹੋਏ ਵੇਖੇ ਗਏ ਹਨ। ਇਹ ਦੋਵੇਂ ਹਾਰਮੋਨ ਹੱਥਾਂ ਵਿਚ ਹੱਥ ਲੈਣ ਨਾਲ, ਜੱਫੀ ਪਾਉਣ ਨਾਲ ਜਾਂ ਸਰੀਰਾਂ ਦੀ ਛੋਹ ਸਦਕਾ ਇਕਦਮ ਵੱਧ ਜਾਂਦੇ ਹਨ। 'ਆਕਸੀਟੋਸਿਨ' ਇਕਦਮ ਸਰੀਰਕ ਸੰਬੰਧ ਬਣਾਉਣ ਨੂੰ ਉਕਸਾਉਂਦੀ ਹੈ ਜਦਕਿ 'ਵੇਜ਼ੋਪਰੈੱਸਿਨ' ਲੰਮੇ ਸਮੇਂ ਤਕ ਨਿੱਘਾ ਰਿਸ਼ਤਾ ਬਣਾਉਣ ਵਿਚ ਸਹਾਈ ਹੁੰਦੀ ਹੈ ਜੋ ਸਦੀਵੀ ਹੋਵੇ ਤੇ ਨਿਰੀ ਸਰੀਰਕ ਖਿੱਚ ਉੱਤੇ ਨਿਰਭਰ ਨਾ ਹੋਵੇ।

ਦਿਮਾਗ਼ ਵਿਚਲੇ 'ਅਮਿਗਡਲਾ', 'ਹਿੱਪੋਕੈਂਪਸ' ਤੇ 'ਪ੍ਰੀਫਰੰਟਲ ਕੌਰਟੈਕਸ' ਹਿੱਸੇ ਦਰਅਸਲ ਰਲ ਕੇ 'ਰਿਵਾਰਡ ਸਰਕਟ' ਬਣਾ ਦਿੰਦੇ ਹਨ ਜਿਹੜੇ ਮੁਹੱਬਤ ਦੇ ਅਸਰ ਅਧੀਨ ਇਕਜੁੱਟ ਹੋ ਕੇ ਸਾਰੀਆਂ ਤਬਦੀਲੀਆਂ ਲੈ ਕੇ ਆਉਂਦੇ ਹਨ ਤੇ ਸੋਚ ਵੀ ਸਕਾਰਾਤਮਕ ਬਣਾ ਦਿੰਦੇ ਹਨ।

ਇਕ ਹੋਰ ਕਮਾਲ ਦਾ ਨੁਕਤਾ ਪਤਾ ਲੱਗਿਆ। ਉਹ ਇਹ ਸੀ ਕਿ ਮੁਹੱਬਤ ਕਰਨ ਵਾਲਿਆਂ ਦੇ ਦਿਮਾਗ਼ ਦੀ ਮਸ਼ੀਨਰੀ ਵਿਚਲੀ ਉਹ ਗਰਾਰੀ ਜੋ 'ਨਿਊਕਲੀਅਸ ਐਕਿਊਂਬੈਂਸ' ਤੋਂ 'ਪ੍ਰੀ ਫਰੰਟਲ ਕੌਰਟੈਕਸ' ਵੱਲ ਸੁਣੇਹੇ ਭੇਜਦੀ ਹੈ, ਇਹ ਚੁਸਤ ਹੋ ਜਾਂਦੀ ਹੈ। ਇਸ ਰਸਤੇ ਵਿਚਲੇ ਸੁਣੇਹੇ ਸਿਰਫ਼ ਚੰਗਾ ਹੀ ਚੰਗਾ ਵਿਖਾਉਂਦੇ ਹਨ। ਯਾਨੀ ‘‘ਇਸ਼ਕ ਕੀਆ ਗਧੀ ਸੇ ਤੋ ਹੂਰ ਸੇ ਕਿਆ’’ ਵਾਲੀ ਪੁਰਾਣੀ ਇਬਾਰਤ ਇਸੇ ਸਦਕਾ ਸਹੀ ਸਾਬਤ ਹੁੰਦੀ ਰਹੀ ਹੈ। ਮੁਹੱਬਤ ਕਰਨ ਵਾਲੇ ਨੂੰ ਆਪਣੇ ਸਾਥੀ ਵਿਚ ਐਬ ਦਿਸਣੇ ਬੰਦ ਹੀ ਹੋ ਜਾਂਦੇ ਹਨ।

ਜਿਉਂ ਹੀ ਮੁਹੱਬਤ ਘਟੇ ਤਾਂ ਦੂਜਾ ਰਾਹ ਜੋ 'ਨਿਊਕਲੀਅਸ ਐਕਿਊਂਬੈਂਸ' ਤੋਂ 'ਅਮਿਗਡਲਾ' ਵੱਲ ਜਾਂਦਾ ਹੈ, ਚੁਸਤ ਹੋ ਜਾਂਦਾ ਹੈ ਜਿਸ ਸਦਕਾ ਸਾਨੂੰ ਦੂਜੇ ਵਿਚ ਐਬ ਦਿਸਣੇ ਸ਼ੁਰੂ ਹੋ ਜਾਂਦੇ ਹਨ ਜੋ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ।

ਸੌਖਿਆਂ ਹੀ ਸਮਝ ਆ ਸਕਦੀ ਹੈ ਕਿ ਕਿਉਂ ‘ਮੁਹੱਬਤ ਅੰਨ੍ਹੀ ਹੁੰਦੀ ਹੈ’ ਇਬਾਰਤ ਸਦੀਆਂ ਤੋਂ ਸਹੀ ਸਾਬਤ ਹੁੰਦੀ ਰਹੀ ਹੈ। ਇਹੀ ਕਾਰਨ ਹੈ ਕਿ ਬਥੇਰੇ ਜਣੇ ਕਹਿੰਦੇ ਹਨ, ਜਦੋਂ ਪ੍ਰੇਮਿਕਾ ਸੀ ਤਾਂ ਮੇਨਕਾ ਜਾਪਦੀ ਸੀ ਪਰ ਪਤਨੀ ਬਣਦੇ ਸਾਰ ਚੰਡੀ ਦਿਸਣ ਲੱਗ ਪਈ ਹੈ।

ਮੁਹੱਬਤ ਦੇ ਸ਼ੁਰੂਆਤੀ ਦੌਰ ਵਿਚ ਸਾਥੀ ਦੇ ਖੁੱਸਣ ਦਾ ਡਰ ਤੇ ਉਸ ਦੇ ਨਾਰਾਜ਼ ਹੋ ਜਾਣ ਦਾ ਡਰ ਚਰਮ ਸੀਮਾ ਉੱਤੇ ਹੁੰਦਾ ਹੈ।

ਹੌਲੀ-ਹੌਲੀ, ਇਕ ਦੋ ਸਾਲਾਂ ਵਿਚ ਇਹ ਡਰ ਘਟਦਾ ਹੋਇਆ ਖ਼ਤਮ ਹੋ ਜਾਂਦਾ ਹੈ। ਇਸ ਦੌਰਾਨ 'ਕੌਰਟੀਸੋਲ' ਤੇ 'ਸਿਰੋਟੋਨਿਨ' ਦੀ ਮਾਤਰਾ ਘਟਣ ਲੱਗ ਪੈਂਦੀ ਹੈ ਤੇ ਉਹੀ ਮੁਹੱਬਤ ਜੋ ਪਹਿਲਾਂ ਤਣਾਓ ਤੇ ਘਬਰਾਹਟ ਦਿੰਦੀ ਹੈ, ਫੇਰ ਸਹਿਜ ਤੇ ਠਰੰਮੇ ਨਾਲ ਭਿਉਂ ਦਿੰਦੀ ਹੈ। ਇੰਜ ਪਾ ਲੈਣ ਜਾਂ ਖੋਹ ਕੇ ਹਾਸਲ ਕਰਨ ਦੀ ਥਾਂ ਬੰਦਾ ਆਪਾ ਵਾਰਨ ਜਾਂ ਨਿਛਾਵਰ ਕਰਨ ਦੀ ਹਾਲਤ ਵਿਚ ਪਹੁੰਚ ਜਾਂਦਾ ਹੈ।

ਇਸ ਤਬਦੀਲੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੁਹੱਬਤ ਘਟ ਗਈ ਹੈ।

ਸੰਨ 2011 ਵਿਚ ਨਿਊਯੌਰਕ ਵਿਚ 'ਸਟੋਨੀ ਬਰੂਕ ਯੂਨੀਵਰਸਿਟੀ' ਵਿਚ ਉਹ ਜੋੜੇ ਸ਼ਾਮਲ ਕੀਤੇ ਗਏ ਜਿਨ੍ਹਾਂ ਦੇ ਵਿਆਹ ਦਾ ਆਧਾਰ ਮੁਹੱਬਤ ਸੀ। ਇਨ੍ਹਾਂ ਸਾਰਿਆਂ ਦੇ ਵਿਆਹ ਨੂੰ 20 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ। ਇਹ ਵੇਖਣ ਵਿਚ ਆਇਆ ਕਿ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਵਿਖਾਈਆਂ ਗਈਆਂ ਤਾਂ ਹਰ ਕਿਸੇ ਦੇ ਦਿਮਾਗ਼ ਦੇ 'ਡੋਪਾਮੀਨ' ਭਰਪੂਰ ਹਿੱਸਿਆਂ ਵਿਚ ਓਨੀਆਂ ਹੀ ਤਰੰਗਾਂ ਉੱਠੀਆਂ ਦਿਸੀਆਂ ਜਿੰਨੀਆਂ ਜਵਾਨ ਜੋੜਿਆਂ ਵਿਚ ਦਿਸਦੀਆਂ ਹਨ। ਉਨ੍ਹਾਂ ਦੇ ਰੋਜ਼ਮਰਾ ਦੀ ਜ਼ਿੰਦਗੀ ਵਿਚਲੀ ਚਲਦੀ ਖਟਪਟ ਦੇ ਬਾਵਜੂਦ ਮਨਾਂ ਵਿਚ ਲੁਕੀ ਮੁਹੱਬਤ ਓਨੀ ਹੀ ਡੂੰਘੀ ਸੀ। ਵੇਖਣ ਵਿਚ ਇਹ ਆਇਆ ਕਿ ਜਿੰਨੇ ਜੋੜੇ ਲੰਮੇ ਸਮੇਂ ਤੱਕ ਮੁਹੱਬਤ ਵਿਚ ਗੜੁੱਚ ਲੱਭੇ, ਉਨ੍ਹਾਂ ਸਾਰਿਆਂ ਵਿਚ ਸਰੀਰਕ ਰੋਗ ਘੱਟ ਸਨ ਤੇ ਲਗਭਗ ਸਾਰੇ ਹੀ ਚੜ੍ਹਦੀ ਕਲਾ ਵਿਚ ਸਨ।

ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਉਹ ਜੋੜੀਆਂ ਜੋ ਸਰੀਰਕ ਸੰਬੰਧ ਨਹੀਂ ਬਣਾ ਰਹੀਆਂ ਸਨ, ਵਿੱਚੋਂ ਵੀ ਜਦੋਂ ਕਿਸੇ ਨੇ ਉਹ ਰਿਸ਼ਤਾ ਜਾਗ੍ਰਿਤ ਕੀਤਾ ਤਾਂ ਉਸ ਉਮਰ ਵਿਚ ਵੀ ਉਨ੍ਹਾਂ ਦੇ ਦਿਮਾਗ਼ ਦਾ 'ਰਿਵਾਰਡ ਸਿਸਟਮ' ਰਵਾਂ ਹੋਇਆ ਤੇ 'ਓਕਸੀਟੋਸਿਨ ਹਾਰਮੋਨ' ਵੀ ਵਧ ਗਿਆ। ਇਸ ਨੂੰ ‘‘ਰਸਟੀਨੈੱਸ ਫਿਨਾਮਿਨਾ’’ ਦਾ ਨਾਂ ਦਿੱਤਾ ਗਿਆ ਤੇ ਸਪਸ਼ਟ ਕੀਤਾ ਗਿਆ ਕਿ ਕਿਸੇ ਵੀ ਉਮਰ ਦਾ ਦਿਮਾਗ਼ ਮੁਹੱਬਤ ਦੇ ਅਸਰ ਤੋਂ ਬਚ ਨਹੀਂ ਸਕਦਾ ਤੇ ਮੁਹੱਬਤ ਕਿਸੇ ਵੀ ਉਮਰ ਦੇ ਬੰਦੇ ਨੂੰ ਦੁਬਾਰਾ ਜਵਾਨੀ ਦਾ ਇਹਸਾਸ ਦੁਆ ਸਕਦੀ ਹੈ ਅਤੇ ਸਰੀਰ ਦੀ ਰਵਾਨੀ ਦੁਗਣੀ ਕਰ ਸਕਦੀ ਹੈ।

ਡਾ. ਹਰਸ਼ਿੰਦਰ ਕੌਰ, ਐਮ.ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


135ਮੁਹੱਬਤ ਦੀ ਕੈਮਿਸਟਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
134ਆਓ ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
133ਕੋਵਿਡ ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
132ਪੰਜਾਬ ਰੇਗਿਸਤਾਨ ਬਣਨ ਵੱਲ ਨੂੰ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
131ਰੋਣਾ ਵੀ ਸਿਹਤ ਲਈ ਚੰਗਾ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
130ਕੋਰੋਨਾ ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
129ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
koronaਕੋਰੋਨਾ ਅਤੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
covidਕੋਵਿਡ ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
swaragਮੈਂ ਸਵਰਗ ਜਾਣੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
immuneਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
coronaਕੋਰੋਨਾ ਸੰਬੰਧੀ ਕੁੱਝ ਸ਼ੰਕੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
dimaagਦਿਮਾਗ਼ ਤੇ ਸਰੀਰ ਦਾ ਸੰਤੁਲਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
auratਕੀ ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
121ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
asankhਅਸੰਖ ਚੋਰ ਹਰਾਮਖ਼ੋਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
pardushanਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gleden'ਗਲੀਡੈਨ ਐਪ' ਦੇ ਖੁਲਾਸੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
117ਭਾਰਤ ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sattaਸੱਤਾ, ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
nanakਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ   
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
nashaਕੁੜੀਆਂ ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
auratਆਉਣ ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
harshਹਰਸ਼ ਮਾਸੀ ਤੇ ਕਾਗਜ਼ ਦੀ ਰੇਸ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
hichkiਭਰੂਣ ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ     
bachayਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
sharabਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
molkiਮੋਲਕੀ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
puttarਕੀ ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bike’ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
readingਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
plasticਪਲਾਸਟਿਕ ਦਾ ਕਹਿਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
jhootayਝੂਟਿਆਂ ਦਾ ਬੱਚੇ ਉੱਤੇ ਅਸਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
jay‘ਜੇ’ ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
garbhਗਰਭ ਅਤੇ ਸ਼ੱਕਰ ਰੋਗ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
calegynephobiaਕੈਲੇਗਾਈਨੇਫੋਬੀਆ (ਸੌਂਦਰਨਾਰੀਭੈ) 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
betiਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ...? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
hassanaਹੱਸਣ ਬਾਰੇ ਕੁੱਝ ਤੱਥ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
shodoਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
nashayਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
bachay1ਨੌਜਵਾਨ ਬੱਚੇ ਅਤੇ ਮਾਪੇ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
gyanਗਿਆਨ ਤੇ ਹਉਮੈ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bachaਬੱਚੇ ਦੇ ਪਹਿਲੇ ਦੋ ਸਾਲ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
ultrascanਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
hingਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sunnatਔਰਤਾਂ ਤੇ ਬੱਚੀਆਂ ਦੀ ਸੁੰਨਤ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gheeਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
adhiਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bhayਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com