|
|
ਵਿਗਿਆਨ
ਪ੍ਰਸਾਰ |
ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(02/03/2020) |
|
|
|
|
|
ਅੱਜ ਕੱਲ ਪੂਰੇ ਜ਼ੋਰ ਸ਼ੋਰ ਨਾਲ ਧਰਮ ਦੇ ਨਾਂ ਤੇ ਹਿੰਸਾ ਭੜਕ ਰਹੀ ਹੈ। ਧਰਮ ਦੇ
ਠੇਕੇਦਾਰਾਂ ਵੱਲੋਂ ਭੜਕਾਊ ਭਾਸ਼ਣਾਂ ਹੇਠ ਹਿੰਸਾ ਵਧਾਉਣ ਤੇ ਦੂਜੇ ਧਰਮ ਦੇ ਲੋਕਾਂ
ਨੂੰ ਸਬਕ ਸਿਖਾਉਣ ਦਾ ਢੰਗ ਸਿਖਾਇਆ ਜਾ ਰਿਹਾ ਹੈ। ਅਜਿਹਾ ਕਈ ਵਾਰ ਵੇਖਣ ਵਿਚ ਆਇਆ
ਹੈ। ਇਤਿਹਾਸ ਅਜਿਹੇ ਅਨੇਕ ਦੰਗਿਆਂ ਦੀ ਦਾਸਤਾਨ ਆਪਣੇ ਬੁੱਕਲ ਵਿਚ ਲੁਕਾਈ ਬੈਠਾ ਹੈ।
ਇਸ ਤਰ੍ਹਾਂ ਦੇ ਦੰਗਿਆਂ ਵਿੱਚੋਂ ਕਦੇ ਕਿਸੇ ਨੂੰ ਕੁੱਝ ਹਾਸਲ ਨਹੀਂ ਹੋਇਆ। ਸਿਰਫ਼
ਇਨਸਾਨੀਅਤ ਹਰ ਵਾਰ ਸ਼ਰਮਸਾਰ ਹੁੰਦੀ ਹੈ ਤੇ ਅਨੇਕ ਮਾਵਾਂ ਆਪਣੀ ਉਜੜੀ ਕੁੱਖ ਨੂੰ ਲੈ
ਕੇ ਰਬ ਨੂੰ ਕਸੂਰਵਾਰ ਠਹਿਰਾ ਕੇ ਸਬਰ ਕਰਦਿਆਂ ਅੱਖਾਂ ਮੀਟ ਜਾਂਦੀਆਂ ਹਨ। ਅਨੇਕ
ਨੌਜਵਾਨ ਬੱਚੀਆਂ ਅਜਿਹੇ ਧਾਰਮਿਕ ਦੰਗਿਆਂ ਵਿਚ ਸਰੀਰਕ ਸ਼ੋਸ਼ਣ ਸਹਿੰਦੀਆਂ ਆਤਮਹੱਤਿਆ
ਕਰ ਜਾਂਦੀਆਂ ਹਨ। ਬਥੇਰੇ ਗ਼ਰੀਬਾਂ ਦੀ ਹੱਕ ਹਲਾਲ ਦੀ ਕਮਾਈ ਇਨ੍ਹਾਂ ਦੰਗਿਆਂ ਵਿਚ
ਲੁੱਟ ਲਈ ਜਾਂਦੀ ਹੈ ਤੇ ਘਰ ਬਾਰ ਫੂਕ ਦਿੱਤੇ ਜਾਂਦੇ ਹਨ।
ਜ਼ਿਆਦਾਤਰ ਲਾਸ਼ਾਂ
ਤਾਂ ਦੰਗਾਈ ਸਾੜ ਫੂਕ ਕੇ ਸੁਆਹ ਕਰ ਦਿੰਦੇ ਹਨ ਜਾਂ ਕੱਟ ਵੱਢ ਦਿੰਦੇ ਹਨ ਪਰ
ਜਿੰਨੀਆਂ ਕੁ ਕੱਟੀਆਂ ਵੱਢੀਆਂ ਪੋਸਟਮਾਰਟਮ ਲਈ ਪਹੁੰਚਦੀਆਂ ਹਨ, ਉਨ੍ਹਾਂ
ਵਿੱਚੋਂ ਕਿਸੇ ਵੀ ਲੱਤ ਜਾਂ ਬਾਂਹ ਜਾਂ ਗੁਰਦੇ, ਦਿਲ, ਲਹੂ, ਫੇਫੜੇ, ਜਿਗਰ, ਅੱਖਾਂ,
ਦੰਦ ਆਦਿ ਤੋਂ ਇਹ ਪਤਾ ਲਾਇਆ ਹੀ ਨਹੀਂ ਜਾ ਸਕਦਾ ਕਿ ਉਹ ਕਿਹੜੇ ਧਰਮ ਦਾ ਬੰਦਾ
ਹੋਵੇਗਾ! ਯਾਨੀ ਕੁਦਰਤ ਨੇ ਹਰ ਜੰਮਦੇ ਬੱਚੇ ਨੂੰ ਇੱਕੋ ਜਿਹਾ ਹੀ ਬਣਾਇਆ ਹੁੰਦਾ ਹੈ,
ਬੇਸ਼ਕ ਰੰਗ ਰੂਪ ਵੱਖ ਦਿਸੇ। ਵਿਤਕਰੇ ਦੀ ਫਿਤਰਤ ਹੀ ਇਨਸਾਨ ਨੂੰ ਆਪਣੇ ਬੱਚੇ ਦੇ ਮਨ
ਵਿਚ ਵੰਡੀਆਂ ਪਾਉਣ ਤੇ ਧਾਰਮਿਕ ਅਡੰਬਰਾਂ ਦੀ ਵਲਗਣ ਵਿਚ ਬੰਨਣ ਉੱਤੇ ਮਜਬੂਰ ਕਰ
ਦਿੰਦੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁੱਝ ਤੁਕਾਂ ਬਹੁਤ ਡੂੰਘਾ ਗਿਆਨ
ਸਮੋਈ ਬੈਠੀਆਂ ਹਨ :
‘‘ਮੁਖ ਤੇ ਪੜਤਾ ਟੀਕਾ ਸਹਿਤ॥ ਹਿਰਦੈ ਰਾਮੁ
ਨਹੀ ਪੂਰਨ ਰਹਤ॥ ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ॥ ਅਪਨਾ ਕਹਿਆ ਆਪਿ ਨ ਕਮਾਵੈ॥
ਪੰਡਿਤ ਬੇਦੁ ਬੀਚਾਰਿ ਪੰਡਿਤ॥ ਮਨ ਕਾ ਕ੍ਰੋਧੁ ਨਿਵਾਰਿ ਪੰਡਤਿ॥’’
(ਅੰਗ 887-888)
ਹੇ ਪੰਡਿਤ! ਵੇਦ ਆਦਿ ਧਰਮ ਪੁਸਤਕ ਦੇ ਉਪਦੇਸ਼ ਤੂੰ ਆਪਣੇ
ਮਨ ਅੰਦਰ ਵਸਾਈ ਰੱਖ ਤੇ ਆਪਣੇ ਮਨ ਦਾ ਗੁੱਸਾ ਦੂਰ ਕਰ ਦੇ।
ਜਿਹੜਾ ਮਨੁੱਖ
ਧਰਮ ਪੁਸਤਕਾਂ ਨੂੰ ਮੂਹੋਂ ਅਰਥਾਂ ਸਮੇਤ ਪੜ੍ਹਦਾ ਹੈ, ਪਰ ਉਸ ਦੇ ਹਿਰਦੇ ਵਿਚ
ਪ੍ਰਮਾਤਮਾ ਨਹੀਂ ਵੱਸਦਾ, ਉਸ ਦੀ ਰਹਿਣੀ ਬੇਦਾਗ਼ ਨਹੀਂ ਹੈ ਤੇ ਹੋਰਨਾਂ ਨੂੰ ਜੋ
ਧਰਮ-ਪੁਸਤਕਾਂ ਦਾ ਉਪਦੇਸ ਰਟਾਉਂਦਾ ਹੈ ਉਹ ਆਪ ਉਸ ਉੱਤੇ ਅਮਲ ਨਹੀਂ ਕਰਦਾ ਤਾਂ ਉਸ
ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ।
ਆਤਮਕ ਜੀਵਨ ਵੱਲੋਂ ਅੰਨ੍ਹਾ ਮਨੁੱਖ
ਸਾਲਗਰਾਮ ਦੀ ਮੂਰਤੀ ਸਾਹਮਣੇ ਰੱਖ ਲੈਂਦਾ ਹੈ ਪਰ ਉਸ ਦਾ ਮਨ ਹੋਰ ਥਾਈਂ ਭਟਕਦਾ
ਰਹਿੰਦਾ ਹੈ। ਅਜਿਹਾ ਮਨੁੱਖ ਮੱਥੇ ਉੱਤੇ ਤਿਲਕ ਵੀ ਲਾਉਂਦਾ ਹੈ ਤੇ ਮੂਰਤੀ ਦੇ ਪੈਰੀਂ
ਵੀ ਪੈਂਦਾ ਹੈ ਪਰ ਸਿਰਫ਼ ਦੁਨੀਆ ਨੂੰ ਭਰਮਾਉਣ ਲਈ। ਕਿਸੇ ਧਨਾਢ ਦੇ ਘਰ ਜਾ ਕੇ ਅਜਿਹਾ
ਮਨੁੱਖ ਪੈਸੇ ਲੈ ਕੇ ਸਿਰਫ਼ ਵਿਖਾਵਾ ਹੀ ਕਰਦਾ ਹੈ।
ਕੋਈ ਭਾਗਾਂ ਵਾਲਾ ਹੀ ਰਬ
ਦੇ ਉਪਦੇਸ ਨੂੰ ਮਨ ਵਿਚ ਵਸਾ ਕੇ, ਉਸ ਉੱਤੇ ਅਮਲ ਕਰ ਕੇ ਮਾਇਆ ਦੇ ਮਕੜ ਜਾਲ ਵਿੱਚੋਂ
ਬਚ ਨਿਕਲਦਾ ਹੈ ਅਤੇ ਕੋਈ ਭਾਗਾਂ ਵਾਲਾ ਮਨੁੱਖ ਹੀ ਅਜਿਹੇ ਧਰਮ ਦੇ ਉਪਦੇਸ ਦੇਣ ਵਾਲੇ
ਦੇ ਸ਼ਰਨ ਪੈਂਦਾ ਹੈ।
ਇਨ੍ਹਾਂ ਅਰਥਾਂ ਰਾਹੀਂ ਬਹੁਤ ਕੁੱਝ ਸਮਝ ਆ ਜਾਂਦਾ ਹੈ।
ਧਰਮ ਅਸਮਾਨ ਤੋਂ ਨਹੀਂ ਡਿੱਗਿਆ। ਕਿਸੇ ਨਾ ਕਿਸੇ ਧਰਤੀ ਉੱਤੇ ਪੈਦਾ ਹੋਣ ਵਾਲੇ
ਮਨੁੱਖ ਨੇ ਹੀ ਰਚਿਆ ਤੇ ਉਸ ਦਾ ਮਕਸਦ ਧਰਤੀ ਉੱਪਰ ਵੱਸ ਰਹੇ ਜੀਵਾਂ ਨੂੰ ਸਹੀ ਸੇਧ
ਦੇ ਕੇ ਇਕ ਕਾਨੂੰਨ ਅੰਦਰ ਬੰਨ੍ਹ ਕੇ ਰੱਖਣ ਦਾ ਜਤਨ ਸੀ। ਬਿਨ੍ਹਾਂ ਕਿਸੇ ਰੋਕ ਟੋਕ
ਦੇ, ਬਿਨਾਂ ਕਿਸੇ ਭੈਅ ਦੇ, ਕਿਸੇ ਨੂੰ ਗ਼ਲਤ ਤੇ ਸਹੀ ਬਾਰੇ ਦੱਸਣਾ ਔਖਾ ਹੁੰਦਾ ਹੈ।
ਜਿਵੇਂ ਲਾਲ ਬੱਤੀ ਤੋਂ ਬਿਨ੍ਹਾਂ ਕੋਈ ਚੌਂਕ ’ਤੇ ਰੁਕੇ ਹੀ ਨਾ ਤਾਂ ਸਭ ਦਾ
ਐਕਸੀਡੈਂਟ ਹੁੰਦਾ ਰਹੇਗਾ, ਉਸੇ ਤਰ੍ਹਾਂ ਜਾਨਵਰ ਤੋਂ ਤਬਦੀਲ ਹੋਇਆ ਮਨੁੱਖ ਵੀ
ਆਪਣੇ ਅੰਦਰਲੇ ਜਾਨਵਰ ਨੂੰ ਕਾਬੂ ਵਿਚ ਰੱਖਣ ਲਈ ਕੋਈ ਰੋਕ ਟੋਕ ਨਾ ਹੋਣ ’ਤੇ ਦੂਜੇ
ਦਾ ਘਾਣ ਕਰਦਾ ਰਹੇਗਾ। ਇਸੇ ਲਈ ਇਕ ਗ਼ੈਬੀ ਸ਼ਕਤੀ ਦਾ ਡਰ ਤੇ ਉਸੇ ਸ਼ਕਤੀ ਰਾਹੀਂ ਵਧੀਆ
ਜ਼ਿੰਦਗੀ ਜੀਊਣ ਦੇ ਗੁਰ, ਜਿਸ ਵਿਚ ਧੀਰਜ, ਠਰੰਮਾ, ਮੁਹੱਬਤ, ਸਾਂਝ, ਕਿਰਤ ਕਰਨੀ,
ਦੂਜੇ ਦਾ ਹੱਕ ਨਾ ਮਾਰਨਾ, ਆਦਿ ਸ਼ਾਮਲ ਕੀਤੇ ਗਏ।
ਹਰ ਧਾਰਮਿਕ ਗ੍ਰੰਥ ਨੇ
ਵੱਖੋ-ਵੱਖ ਤਰੀਕਿਆਂ ਰਾਹੀਂ ਰਬ ਨੂੰ ਪਾਉਣ, ਖ਼ੁਸ਼ ਕਰਨ ਤੇ ਆਪਣਾ ਜੀਵਨ ਸਾਰਥਕ ਕਰਨ
ਦਾ ਢੰਗ ਸਮਝਾਇਆ ਹੈ, ਪਰ ਇੱਕ ਦੂਜੇ ਨੂੰ ਖ਼ਤਮ ਕਰਨ ਬਾਰੇ ਗੱਲ ਨਹੀਂ ਕੀਤੀ ਕਿਉਂਕਿ
ਧਾਰਮਿਕ ਗ੍ਰੰਥ ਲਿਖਣ ਵਾਲੇ ਹਰ ਵਿਦਵਾਨ ਨੂੰ ਸਮਝ ਸੀ ਕਿ ਜੇ ਮਨੁੱਖੀ ਮਨ ਵਿਚਲਾ
ਜਾਨਵਰ ਆਜ਼ਾਦ ਹੋ ਗਿਆ ਤਾਂ ਧਰਤੀ ਉੱਤੇ ਮਨੁੱਖੀ ਜ਼ਾਤ ਬਚਣੀ ਹੀ ਨਹੀਂ ਤੇ ਧਰਮ ਆਪਣੇ
ਆਪ ਖ਼ਤਮ ਹੋ ਜਾਣਾ ਹੈ।
ਵਧੀਆ ਜ਼ਿੰਦਗੀ ਜੀਊਣ ਲਈ ਇਕ ਦੂਜੇ ਨੂੰ ਇੱਜ਼ਤ,
ਮਾਣ-ਸਤਿਕਾਰ ਦੇਣ ਨਾਲ ਤੇ ਓਨਾ ਹੀ ਵਾਪਸ ਮਿਲਣ ਨਾਲ ਇਕ ਸਾਂਝ ਦਾ ਰਿਸ਼ਤਾ ਗੰਢਿਆ
ਜਾਂਦਾ ਹੈ। ਇਹੀ ਰਿਸ਼ਤਾ ਵੱਖੋ-ਵੱਖ ਧਰਮਾਂ ਵਿਚ ਵੀ ਤੇ ਵੱਖੋ-ਵੱਖ ਮੁਲਕਾਂ,
ਪਰੰਪਰਾਵਾਂ, ਸੱਭਿਆਤਾਵਾਂ, ਆਦਿ ਨੂੰ ਪ੍ਰਫੁੱਲਿਤ ਕਰਦਾ ਹੈ।
ਇੰਜ
ਵੱਖੋ-ਵੱਖ ਗੁੱਟ ਹੁੰਦਿਆਂ ਹੋਇਆਂ ਵੀ ਤੇ ਵੱਖੋ-ਵੱਖ ਮੁਲਕ, ਜ਼ਬਾਨਾਂ, ਰੰਗ-ਰੂਪ
ਹੁੰਦਿਆਂ ਵੀ ਹਰ ਕਿਸੇ ਨੂੰ ਆਪਣੀ ਸੋਚ ਅਨੁਸਾਰ ਜੀਊਣ ਦੀ ਖੁੱਲ ਮੰਨ ਕੇ ਸਾਰੇ ਇੱਕ
ਦੂਜੇ ਨੂੰ ਖ਼ਤਮ ਕਰਨ ਦੀ ਸੋਚ ਨਹੀਂ ਪਾਲਦੇ।
ਇਹੀ ਕਾਰਨ ਹੈ ਕਿ ਭਾਵੇਂ
ਨਾਸਤਕ ਹੋਣ ਤੇ ਭਾਵੇਂ ਹਿੰਦੂ ਮੁਸਲਿਮ, ਸਿੱਖ, ਈਸਾਈ, ਪਾਰਸੀ, ਜੈਨ, ਬੁੱਧ ਜਾਂ
ਕੋਈ ਵੀ ਹੋਰ, ਸਭ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਇਕ ਦੂਜੇ ਤੋਂ ਸਮਾਨ ਖਰੀਦਣ ਤੋਂ
ਲੈ ਕੇ ਅੰਗ-ਦਾਨ ਜਾਂ ਖ਼ੂਨ-ਦਾਨ ਕਰਨ ਤਕ ਕੋਈ ਵਿਤਕਰਾ ਮਹਿਸੂਸ ਨਹੀਂ ਕਰਦੇ।
ਜਦੋਂ ਕੋਈ ਜਣਾ ਧਰਮ ਦੀ ਆੜ ਹੇਠ ਭੜਕਾ ਕੇ ਦੰਗਾ ਕਰਨ ਲਈ ਉਕਸਾਉਂਦਾ ਹੈ ਤਾਂ
ਸਪਸ਼ਟ ਹੈ ਕਿ ਧਰਮ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਉਸ ਦਾ ਆਪਣਾ ਸ਼ੈਤਾਨੀ
ਮਨ ਆਪਣੇ ਆਕਾਵਾਂ ਤੋਂ ਕੁੱਝ ਹਾਸਲ ਕਰਨ ਲਈ ਜਾਨਵਰਾਂ ਵਾਲੀ ਪ੍ਰਵਿਰਤੀ ਉਜਾਗਰ ਕਰ
ਲੈਂਦਾ ਹੈ। ਕੁੱਝ ਹਾਸਲ ਕਰ ਲੈਣ ਬਾਅਦ ਅਜਿਹਾ ਬੰਦਾ ਵਾਪਸ ਉਸੇ ਤਰ੍ਹਾਂ ਨਾਰਮਲ
ਢੰਗ ਨਾਲ ਵਿਹਾਰ ਕਰਨ ਲੱਗ ਪੈਂਦਾ ਹੈ ਤੇ ਲੋੜ ਪੈਣ ਉੱਤੇ ਕਿਸੇ ਹੋਰ ਧਰਮ ਵਾਲੇ ਦਾ
ਲਹੂ ਚੜਵਾਉਣ ਜਾਂ ਉਸ ਤੋਂ ਅੰਗ ਦਾਨ ਲੈਣ ਲੱਗਿਆਂ ਇੱਕ ਵਾਰ ਨਾਂ ਨੁੱਕਰ ਕਰਨ ਬਾਰੇ
ਸੋਚਦਾ ਵੀ ਨਹੀਂ।
ਹੁਣ ਵੇਖੀਏ ਕਿ ਦੁਨੀਆ ਵਿਚ ਧਰਮ ਦੇ ਨਾਂ ਉੱਤੇ ਕਤਲ ਕਰਨ
ਵਾਲਿਆਂ ਦਾ ਹਸ਼ਰ ਕੀ ਹੋਇਆ ਸੀ ਤੇ ਕੀ ਸੁਣੇਹਾ ਉਨ੍ਹਾਂ ਦੀਆਂ ਜ਼ਿੰਦਗੀਆਂ ਵਿੱਚੋਂ
ਮਿਲਦਾ ਹੈ :
- ਹਿਟਲਰ, ਜਿਸ ਨੇ ਲੱਖਾਂ ਮਾਰੇ, ਆਪ ਖ਼ੁਦਕੁਸ਼ੀ ਕਰ ਕੇ ਮਰਿਆ।
- ਮੁਸੌਲਿਨੀ, ਜਿਸ ਨੇ ਜ਼ੁਲਮ ਢਾਹਿਆ, ਆਪ ਵੀ ਗੋਲੀ ਦਾ ਸ਼ਿਕਾਰ ਹੋ
ਗਿਆ।
- ਸੱਦਾਮ ਹੁਸੈਨ ਨੂੰ ਚੂਹੇ ਵਾਂਗ ਖੁੱਡ ਵਿਚ ਲੁਕਣਾ ਪਿਆ ਤੇ ਅਖ਼ੀਰ
ਫਾਂਸੀ ਚਾੜ੍ਹਿਆ ਗਿਆ।
- ਓਸਾਮਾ ਬਿਨ ਲਾਦੇਨ ਵੀ ਉਡਾ ਦਿੱਤਾ ਗਿਆ।
- ਗੱਦਾਫੀ ਨੇ ਵੀ ਅੱਤ ਦਾ ਜ਼ੁਲਮ ਢਾਹਿਆ ਪਰ ਅਖ਼ੀਰ ਲੋਕਾਂ ਹੱਥੋਂ
ਕੁੱਤੇ ਦੀ ਮੌਤ ਮਾਰਿਆ ਗਿਆ।
ਸਪਸ਼ਟ ਹੈ ਜ਼ੁਲਮ ਕਰਨ ਵਾਲੇ ਆਪ ਵੀ ਜ਼ੁਲਮ ਦਾ ਸ਼ਿਕਾਰ ਹੋ ਜਾਂਦੇ ਹਨ। ਕੋਈ ਵੀ
ਸਦੀਵੀ ਨਹੀਂ ਹੈ। ਹਰ ਕਿਸੇ ਦਾ ਅੰਤ ਹੋਣਾ ਹੈ। ਫ਼ਰਕ ਸਿਰਫ਼ ਏਨਾ ਹੈ ਕਿ ਜ਼ੁਲਮ ਢਾਹੁਣ
ਵਾਲਿਆਂ ਦੀ ਜ਼ਿੰਦਗੀ ਸਰੀਰ ਖ਼ਤਮ ਹੋਣ ਤੱਕ ਹੁੰਦੀ ਹੈ ਜਦਕਿ ਪਿਆਰ ਵੰਡਣ ਵਾਲਿਆਂ ਦੀ
ਜ਼ਿੰਦਗੀ ਕਦੇ ਮੁੱਕਦੀ ਹੀ ਨਹੀਂ ਕਿਉਂਕਿ ਹਰ ਸਦੀ ਵਿਚ ਉਨ੍ਹਾਂ ਨੂੰ ਯਾਦ ਕਰਨ ਵਾਲੇ
ਅਗਾਂਹ ਆਉਂਦੇ ਰਹਿੰਦੇ ਹਨ।
ਇਸੇ ਲਈ ਨਫ਼ਰਤ ਵੰਡਣ ਵਾਲੇ ਆਪ ਉਸੇ ਦਲਦਲ ਵਿਚ
ਡੁੱਬ ਜਾਂਦੇ ਹਨ ਤੇ ਉਨ੍ਹਾਂ ਨੂੰ ਬਚਾਉਣ ਵਾਸਤੇ ਉਨ੍ਹਾਂ ਦੇ ਆਪਣੇ ਵੀ ਅੱਗੇ ਨਹੀਂ
ਆਉਂਦੇ। ਮਰਨ ਬਾਅਦ ਵੀ ਉਨ੍ਹਾਂ ਨੂੰ ਯਾਦ ਕਰਨ ਲੱਗਿਆਂ ਘ੍ਰਿਣਾ ਨਾਲ ਯਾਦ ਕੀਤਾ
ਜਾਂਦਾ ਹੈ।
ਦੋ ਘਟਨਾਵਾਂ ਦਾ ਇੱਥੇ ਜ਼ਿਕਰ ਕਰਨਾ ਚਾਹੁੰਦੀ ਹਾਂ।
ਪਹਿਲੀ ਘਟਨਾ ਅਪੰਗ ਬੱਚਿਆਂ ਦੀ ਰੇਸ ਦੀ ਹੈ। ਜਿਉਂ ਹੀ 8 ਅਪੰਗ ਬੱਚਿਆਂ ਦੀ ਰੇਸ
ਸ਼ੁਰੂ ਕਰਵਾਈ ਗਈ ਤਾਂ ਇਕ ਬੱਚੀ ਡਿੱਗ ਪਈ। ਅਗਾਂਹ ਲੰਘ ਚੁੱਕੇ ਬੱਚੇ ਝੱਟ ਰੁਕ ਗਏ
ਤੇ ਵਾਪਸ ਮੁੜ ਕੇ ਉਨ੍ਹਾਂ ਨੇ ਉਸ ਬੱਚੀ ਨੂੰ ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਖੜਾ
ਕੀਤਾ ਤੇ ਸਾਰੇ ਬੱਚੇ ਇੱਕ ਦੂਜੇ ਦਾ ਹੱਥ ਫੜ ਕੇ ਇਕੱਠੇ ਹੀ ਦੌੜ ਕੇ ਅਖ਼ੀਰ ਤੱਕ
ਪਹੁੰਚੇ। ਅਫ਼ਰੀਕਾ ਵਿਚ ਅਜਿਹੇ ਸਾਥ ਨੂੰ "ਉਬੁੰਤੂ" ਕਿਹਾ ਜਾਂਦਾ ਹੈ। ਇਸਦਾ ਮਤਲਬ
ਹੈ ਦੂਜਿਆਂ ਪ੍ਰਤੀ ਇਨਸਾਨੀਅਤ ਦਾ ਪ੍ਰਗਟਾਵਾ-‘‘ਮੈਂ ਹਾਂ, ਕਿਉਂਕਿ ਅਸੀਂ ਹਾਂ।’’
ਮਨੁੱਖ ਇਕੱਲਾ ਜੀਊਣ ਜੋਗਾ ਹੈ ਹੀ ਨਹੀਂ। ਇਸੇ ਲਈ ਇਸਨੂੰ ‘‘ਸੋਸ਼ਲ ਐਨੀਮਲ’’ ਕਿਹਾ
ਜਾਂਦਾ ਹੈ। ਇਕੱਲੇ ਰਹਿ ਜਾਣ ਉੱਤੇ ਜ਼ਿੰਦਗੀ ਛੋਟੀ ਹੋ ਜਾਂਦੀ ਹੈ। ਇਹ ਤੱਥ ਮੈਡੀਕਲ
ਸਾਇੰਸ ਸਾਬਤ ਕਰ ਚੁੱਕੀ ਹੈ। ਕੋਈ ਨਾ ਕੋਈ ਮੋਢਾ ਜ਼ਰੂਰ ਚਾਹੀਦਾ ਹੁੰਦਾ ਹੈ ਜਿਸ
ਉੱਤੇ ਸਿਰ ਰੱਖ ਕੇ ਦਿਲ ਹੌਲਾ ਕੀਤਾ ਜਾ ਸਕੇ।
ਧਰਮ ਸ਼ੁਰੂ ਕਰਨ ਦਾ ਮਕਸਦ ਸੀ
ਜਾਨਵਰ ਤੋਂ ਇਨਸਾਨ ਬਣਾਉਣਾ ਨਾ ਕਿ ਇਨਸਾਨੀਅਤ ਛਿੱਕੇ ਟੰਗ ਕੇ ਵਹਿਸ਼ੀਪੁਣੇ ਨੂੰ
ਖੁੱਲ ਦੇਣੀ।
ਆਪਸੀ ਸਾਂਝ ਤੇ ਮੁਹੱਬਤ ਨੂੰ ਖ਼ਤਮ ਕਰ ਕੇ ਦੰਗਾ ਭੜਕਾਉਣ ਵਾਲੇ
ਸਿਰਫ਼ ਆਪਣਾ ਉੱਲੂ ਸਿੱਧਾ ਕਰ ਰਹੇ ਹੁੰਦੇ ਹਨ। ਉਸ ਪਿੱਛੇ ਸਿਆਸੀ ਲਾਹਾ ਹੋਵੇ, ਪੈਸਾ
ਹੋਵੇ ਜਾਂ ਮਨ ਅੰਦਰ ਭਰੀ ਕਿਸੇ ਪੁਰਾਣੀ ਹਾਰ ਦੀ ਕੜਵਾਹਟ, ਮਰਦੇ ਸਭ ਧਰਮਾਂ ਦੇ ਆਮ
ਬੰਦੇ ਹੀ ਹਨ ਜਿਨ੍ਹਾਂ ਦਾ ਉਸ ਸੋਚ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।
ਭਲਾ ਸੋਚ ਕੇ ਵੇਖੀਏ। ਇੱਕੋ ਮਾਂ ਦੇ ਜਾਏ, ਇਕੱਠੇ ਖੇਡੇ, ਇੱਕੋ ਜੀਨ ਨਾਲ
ਜੁੜੇ, ਸਿਰਫ਼ ਸਰਹੱਦਾਂ ਵੰਡ ਦੇਣ ਨਾਲ ਜੇ ਵੰਡੇ ਜਾਣ ਤਾਂ ਜਾਨੀ ਦੁਸ਼ਮਨ ਬਣਾਉਣ ਵਾਲੇ
ਤਾਂ ਸਿਆਸੀ ਲਾਹਾ ਲੈਣ ਵਾਲੇ ਹੀ ਹੋਏ ਜਿਨ੍ਹਾਂ ਨੇ ਰਾਜਗੱਦੀਆਂ ਸਾਂਭੀਆਂ! ਦੰਗੇ
ਭੜਕਾਉਣ ਵਾਲਿਆਂ ਦਾ ਆਪਣਾ ਨੁਕਸਾਨ ਕਦੇ ਵੀ ਦੰਗਿਆਂ ਵਿਚ ਨਹੀਂ ਹੋਇਆ। ਉਹ ਤਾਂ
ਬਾਅਦ ਵਿਚ ਕੁਦਰਤੀ ਕਹਿਰ ਦੇ ਸ਼ਿਕਾਰ ਹੁੰਦੇ ਹਨ।
ਦੰਗਿਆਂ ਦੌਰਾਨ ਤਾਂ
ਨਿਮਾਣਿਆਂ ਦੇ ਘਰ ਸੜ੍ਹਦੇ ਹਨ, ਦੁਕਾਨਾਂ ਲੁੱਟੀਆਂ ਜਾਂਦੀਆਂ ਹਨ ਤੇ ਘਰ ਦੀਆਂ
ਔਰਤਾਂ ਦੀ ਬੇਪਤੀ ਕੀਤੀ ਜਾਂਦੀ ਹੈ। ਅਜਿਹਾ ਕਰਨਾ ਕਿਸੇ ਧਾਰਮਿਕ ਗ੍ਰੰਥ ਵਿਚ ਨਹੀਂ
ਲਿਖਿਆ। ਫੇਰ ਇਹ ਧਾਰਮਿਕ ਦੰਗੇ ਕਿਵੇਂ ਹੋਏ? ਸਿਰਫ਼ ਇੱਕ ਸ਼ੈਤਾਨੀ ਦਿਮਾਗ਼ ਦੀ ਉਪਜ ਹੀ
ਹੋਏ ਜਿਨ੍ਹਾਂ ਨੇ ਆਪਣਾ ਉੱਲੂ ਸਿੱਧਾ ਕਰ ਲਿਆ।
‘ਏਕੁ ਪਿਤਾ ਏਕਸ ਕੇ ਹਮ
ਬਾਰਿਕ’, ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ’, ‘ਏਕ ਨੂਰ ਤੇ ਸਭੁ ਜਗੁ
ਉਪਜਿਆ ਕਉਨ ਭਲੇ ਕੋ ਮੰਦੇ ’, ਸ਼ਬਦਾਂ ਦੀ ਡੂੰਘਿਆਈ ਸਮਝਣ ਤੋਂ ਬਾਅਦ ਪ੍ਰਤੱਖ ਹੋ
ਜਾਂਦਾ ਹੈ ਕਿ ਸਾਰੇ ਇਕ ਦੂਜੇ ਦੇ ਪੂਰਕ ਹਨ ਤੇ ਸਭਨਾਂ ਦਾ ਰਬ ਇੱਕੋ ਹੈ। ਸਿਰਫ਼ ਉਸ
ਨੂੰ ਪੂਜਣ ਤੇ ਮੰਨਣ ਦੇ ਢੰਗ ਵੱਖ ਹਨ। ਜੇ ਰਬ ਇੱਕ ਹੈ ਤਾਂ ਫਿਰ ਉਸ ਦੇ ਨਾਂ ’ਤੇ
ਆਪੋ ਵਿਚ ਮਾਰ ਧਾੜ ਕਿਉਂ?
ਸਫ਼ਰ ਤਾਂ ਸਿਰਫ਼ ਜੰਮਣ ਤੋਂ ਮਰਨ ਤੱਕ ਦਾ ਹੈ। ਉਸ
ਨੂੰ ਖ਼ੂਬਸੂਰਤ ਤੇ ਯਾਦਗਾਰੀ ਕਿਉਂ ਨਾ ਬਣਾਇਆ ਜਾਵੇ? ਇਸ ਵਾਸਤੇ ਦੰਗਾ ਕਰਨ ਲਈ
ਉਕਸਾਉਣ ਵਾਲਿਆਂ ਨੂੰ ਪਛਾਣ ਕੇ ਉਨ੍ਹਾਂ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਚੁੱਕਣ ਦਾ
ਵੇਲਾ ਹੈ।
ਜੇ ਮੁਲਕ ਦੀ ਸਰਹੱਦ ਉੱਤੇ ਜਾਨ ਵਾਰਨ ਵਾਲਿਆਂ ਨੇ ਕਦੇ ਨਹੀਂ
ਸੋਚਿਆ ਕਿ ਮੈਂ ਮੁਸਲਮਾਨ ਹਾਂ ਤਾਂ ਸਿਰਫ਼ ਮੁਸਲਮਾਨਾਂ ਨੂੰ ਬਚਾਉਣ ਲਈ ਮਰਾਂਗਾ ਜਾਂ
ਮੈਂ ਸਿੱਖ ਹਾਂ ਤਾਂ ਸਿਰਫ਼ ਸਿੱਖ ਬਚਾਵਾਂਗਾ, ਤਾਂ ਫਿਰ ਮੁਲਕ ਦੇ ਅੰਦਰ ਇਹ ਵਿਤਕਰਾ
ਕਿਉਂ?
ਜਿਸ ਦੂਜੀ ਘਟਨਾ ਦਾ ਮੈਂ ਜ਼ਿਕਰ ਕਰਨਾ ਹੈ, ਉਸ ਬਾਰੇ ਪੜ੍ਹ ਕੇ
ਬਥੇਰਿਆਂ ਦੀਆਂ ਅੱਖਾਂ ਖੁੱਲ ਜਾਣਗੀਆਂ। ਇੱਕ ਫੌਜੀ ਹਸਪਤਾਲ ਵਿਚ ਐਮਰਜੈਂਸੀ
ਵਿਚ ਇਕ ਬਜ਼ੁਰਗ ਨੀਮ ਬੇਹੋਸ਼ ਪਿਆ ਸੀ। ਜਿਉਂ ਹੀ ਐਮਰਜੈਂਸੀ ਦੇ ਬਾਹਰ ਇੱਕ
ਮੇਜਰ ਨੂੰ ਵਰਦੀ ਵਿਚ ਨਰਸ ਨੇ ਵੇਖਿਆ ਤਾਂ ਦੌੜ ਕੇ ਉਸ ਦਾ ਹੱਥ ਫੜ ਕੇ ਅੰਦਰ ਲੈ
ਆਈ। ਸਿੱਧਾ ਉਸ ਬਜ਼ੁਰਗ ਦੇ ਮੰਜੇ ਕੋਲ ਬਿਠਾ ਕੇ ਮਰੀਜ਼ ਦੇ ਕੰਨ ਨੇੜੇ ਰਤਾ ਉੱਚੀ
ਜਿਹੀ ਬੋਲੀ, ‘‘ਤੁਹਾਨੂੰ ਜਿਸ ਦੀ ਉਡੀਕ ਸੀ, ਤੁਹਾਡਾ ਬੇਟਾ ਆ ਗਿਐ।’’ ਬਜ਼ੁਰਗ ਦੇ
ਸਰੀਰ ਵਿਚ ਕੋਈ ਹਿਲਜੁਲ ਨਹੀਂ ਹੋਈ। ਨਰਸ ਨੇ ਫੇਰ ਉੱਚੀ ਸਾਰੀ ਕਿਹਾ, ‘‘ਕਲ ਦੇ
ਬੇਟਾ ਬੇਟਾ ਕਹਿ ਕੇ ਬੇਹੋਸ਼ ਹੋ ਗਏ ਓ। ਹੁਣ ਬੇਟਾ ਆਇਐ ਤਾਂ ਅੱਖਾਂ ਵੀ ਨਹੀਂ
ਖੋਲ੍ਹਦੇ ਪਏ।’’ ਬਜ਼ੁਰਗ ਫਿਰ ਵੀ ਨਹੀਂ ਹਿੱਲੇ। ਨਰਸ ਨੇ ਮੇਜਰ ਨੂੰ ਸੰਬੋਧਨ ਕਰ ਕੇ
ਕਿਹਾ, ‘‘ਆਖ਼ਰੀ ਸਾਹਾਂ ’ਤੇ ਨੇ। ਸ਼ੁਕਰ ਹੈ ਤੁਸੀਂ ਵੇਲੇ ਸਿਰ ਪਹੁੰਚ ਗਏ ਹੋ। ਸਿਰਫ਼
ਇੱਕੋ ਰਟ ਲਾਈ ਬੈਠੇ ਸਨ ਕਿ ਆਖ਼ਰੀ ਸਾਹ ਛੱਡਣ ਤੋਂ ਪਹਿਲਾਂ ਫੌਜੀ ਵਰਦੀ ਵਿਚ ਆਪਣਾ
ਪੁੱਤਰ ਵੇਖਣੈ। ਅੱਖਾਂ ਨੂੰ ਠੰਡ ਪੈ ਜਾਣ ਬਾਅਦ ਹੀ ਸੁਆਸ ਛੱਡਾਂਗਾ। ਇਸੇ ਨੂੰ ਆਖ਼ਰੀ
ਤਮੰਨਾ ਮੰਨ ਲਵੋ। ਅਸੀਂ ਤਾਂ ਆਸ ਲਾਹ ਬੈਠੇ ਸਾਂ ਕਿ ਹੁਣ ਇਨ੍ਹਾਂ ਦੀ ਆਖ਼ਰੀ ਤਮੰਨਾ
ਪੂਰੀ ਨਹੀਂ ਹੋ ਸਕਣੀ। ਵਿਚਾਰਿਆਂ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ।’’ ਏਨਾ
ਕਹਿੰਦਿਆਂ ਨਰਸ ਫੇਰ ਰਤਾ ਉੱਚੀ ਬੋਲੀ, ‘‘ਬਾਪੂ ਜੀ, ਤੁਹਾਡਾ ਪੁੱਤਰ ਫੌਜੀ ਵਰਦੀ ਪਾ
ਕੇ ਆਇਆ ਖੜੈ। ਜੇ ਤੁਸੀਂ ਅੱਖਾਂ ਨਾ ਖੋਲ੍ਹੀਆਂ ਤਾਂ ਹੁਣੇ ਵਾਪਸ ਚਲਾ ਜਾਏਗਾ।’’ ਇਸ
ਵਾਰ ਬਜ਼ੁਰਗ ਦੇ ਸਰੀਰ ਵਿਚ ਰਤਾ ਹਰਕਤ ਹੋਈ ਤੇ ਉਨ੍ਹਾਂ ਦੀਆਂ ਉਂਗਲਾਂ ਫਰਕੀਆਂ।
ਮੇਜਰ ਨੇ ਅਗਾਂਹ ਹੋ ਕੇ ਉਨ੍ਹਾਂ ਦਾ ਹੱਥ ਘੁੱਟ ਲਿਆ। ਨਰਸ ਨੇ ਮੇਜਰ ਨੂੰ ਕੋਲ ਹੀ
ਕੁਰਸੀ ਡਾਹ ਦਿੱਤੀ।
ਬਜ਼ੁਰਗ ਨੇ ਹਲਕਾ ਸਿਰ ਘੁਮਾ ਕੇ ਅੱਖ ਖੋਲ੍ਹੀ ਤਾਂ ਉਸ
ਨੂੰ ਧੁੰਧਲੀ ਜਿਹੀ ਫੌਜੀ ਵਰਦੀ ਦਿਸ ਪਈ। ਅੱਖਾਂ ’ਚੋਂ ਨੀਰ ਵਹਿ ਤੁਰਿਆ ਤੇ ਹੱਥ
ਰਤਾ ਹੋਰ ਜ਼ੋਰ ਦੀ ਘੁੱਟ ਲਿਆ। ਬਸ ਇਸ ਤੋਂ ਬਾਅਦ ਬਜ਼ੁਰਗ ਨੀਮ-ਬੇਹੋਸ਼ ਹੋ ਗਏ ਪਰ ਹੱਥ
ਘੁੱਟੀ ਰੱਖਿਆ। ਨਰਸ ਨੇ ਆ ਕੇ ਮੇਜਰ ਨੂੰ ਆਰਾਮ ਕਰਨ ਲਈ ਕਿਹਾ ਤਾਂ ਮੇਜਰ ਨੇ ਨਾ ਕਰ
ਦਿੱਤੀ। ਰਾਤ ਭਰ ਉੱਥੇ ਹੀ ਹੱਥ ਫੜ ਕੇ ਬੈਠਿਆ ਰਿਹਾ ਤੇ ਸਵੇਰੇ ਜਦੋਂ ਬਜ਼ੁਰਗ ਦੀ
ਮੌਤ ਹੋ ਗਈ, ਤਾਂ ਹੱਥ ਛੁਡਾਇਆ।
ਨਰਸ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ
ਕਿ ਤੁਸੀਂ ਧੰਨ ਹੋ ਜੋ ਏਨਾ ਪਿਆਰ ਕਰਨ ਵਾਲਾ ਪਿਓ ਮਿਲਿਆ ਸੀ। ‘‘ਬੜੀ ਤਕਲੀਫ਼ ਝੱਲ
ਕੇ ਗਏ ਨੇ। ਪਰ ਜ਼ਿੱਦ ਸੀ ਕਿ ਪੁੱਤਰ ਵੇਖੇ ਬਗ਼ੈਰ ਸੁਆਸ ਨਹੀਂ ਤਿਆਗਣੇ,’’ ਨਰਸ
ਅੱਖਾਂ ਪੂੰਝਦੇ ਮੇਜਰ ਦੇ ਮੋਢੇ ’ਤੇ ਹੱਥ ਰੱਖਦਿਆਂ ਬੋਲੀ।
ਮੇਜਰ ਕਹਿਣ
ਲੱਗਿਆ, ‘‘ਸਿਸਟਰ, ਇਹ ਮੇਰੇ ਪਿਤਾ ਨਹੀਂ ਹਨ।’’ ਨਰਸ ਹੈਰਾਨ ਹੋ ਗਈ ਤੇ ਕਹਿਣ
ਲੱਗੀ, ‘‘ਫੇਰ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ?’’ ‘‘ਮੈਂ ਬਜ਼ੁਰਗ ਦੀ ਹਾਲਤ ਵੇਖ
ਕੇ ਚੁੱਪ ਕਰ ਗਿਆ ਸੀ। ਆਖ਼ਰ ਮੈਂ ਵੀ ਫੌਜੀ ਹਾਂ ਤੇ ਇਹ ਮੇਰੇ ਪਿਤਾ ਸਮਾਨ ਸਨ ਸੋ
ਮੈਂ ਆਪਣੇ ਕਿਸੇ ਭਰਾ ਫੌਜੀ ਦਾ ਫਰਜ਼ ਨਿਭਾ ਦਿੱਤਾ,’’ ਮੇਜਰ ਨੇ ਜਵਾਬ ਦਿੱਤਾ।
‘‘ਫੇਰ ਤੁਸੀਂ ਏਥੇ ਆਏ ਕਿਉਂ ਸੀ,’’ ਨਰਸ ਨੇ ਪੁੱਛਿਆ? ‘‘ਮੈਂ ਵਿਕਰਮ ਸਲਾਰੀਆ
ਨੂੰ ਲੱਭਣ ਆਇਆ ਸੀ। ਉਸ ਦਾ ਜਵਾਨ ਪੁੱਤਰ ਕੱਲ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਹੱਥੋਂ
ਮਾਰਿਆ ਗਿਆ ਤੇ ਮੈਂ ਉਸ ਦੀ ਖ਼ਬਰ ਲੈ ਕੇ ਆਇਆ ਸੀ ਕਿ ਪਿਤਾ ਨੂੰ ਹੌਸਲਾ ਦੇ ਸਕਾਂ।
ਉਹ ਕਿੱਥੇ ਨੇ,’’ ਮੇਜਰ ਨੇ ਸਾਰੀ ਗੱਲ ਦੱਸੀ। ਨਰਸ ਦੀਆਂ ਅੱਖਾਂ ’ਚ ਹੰਝੂ ਆ ਗਏ।
ਉਹ ਬਜ਼ੁਰਗ ਦੀ ਲਾਸ਼ ਵੱਲ ਇਸ਼ਾਰਾ ਕਰ ਕੇ ਕਹਿਣ ਲੱਗੀ, ‘‘ਇਹ ਹੀ ਵਿਕਰਮ ਸਲਾਰੀਆ
ਸਨ।’’
ਇਸ ਤੋਂ ਬਾਅਦ ਪੂਰੀ ਐਮਰਜੈਂਸੀ ਵਿਚ ਚੁੱਪੀ ਛਾ ਗਈ।
ਸਿਰਫ਼ ਮਰੀਜ਼ਾਂ ਦੀ ਹਾਏ ਹੀ ਸੁਣਦੀ ਸੀ। ਮੇਜਰ ਭੁਪਿੰਦਰ ਸਿੰਘ ਸਰਦਾਰ ਸਨ ਤੇ ਰੱਬੋਂ
ਭੇਜੇ ਦੂਤ ਵਾਂਗ ਵਿਕਰਮ ਸਲਾਰੀਆ ਦੇ ਪੁੱਤਰ ਦੀ ਭੂਮਿਕਾ ਨਿਭਾ ਗਏ।
ਬਸ ਏਨੀ
ਕੁ ਹੀ ਜ਼ਿੰਦਗੀ ਦੀ ਕਹਾਣੀ ਹੋਇਆ ਕਰਦੀ ਹੈ। ਕਿਸੇ ਲਈ ਮੋਢਾ ਬਣ ਸਕੀਏ ਤਾਂ ਜ਼ਿੰਦਗੀ
ਸਫਲ ਹੈ ਪਰ ਕਿਸੇ ਦਾ ਮੋਢਾ ਵੱਢ ਰਹੇ ਹਾਂ ਤਾਂ ਉਹ ਇਨਸਾਨੀਅਤ ਦਾ ਮੋਢਾ ਵੱਢਿਆ ਜਾ
ਰਿਹਾ ਹੀ ਗਿਣਿਆ ਜਾਵੇਗਾ। ਉਸ ਵਾਸਤੇ ਕਿਸੇ ਧਾਰਮਿਕ ਗ੍ਰੰਥ ਦਾ ਹਵਾਲਾ ਦੇਣ ਵਾਲਾ
ਹੀ ਅਸਲ ਕਾਤਲ ਮੰਨਿਆ ਜਾਣਾ ਚਾਹੀਦਾ ਹੈ ਤੇ ਇਸੇ ਲਈ ਜੇ ਕੋਈ ਇਨਸਾਨ ਉਸ ਨੂੰ ਸਜ਼ਾ
ਨਹੀਂ ਦੇ ਰਿਹਾ ਤਾਂ ਰੱਬੀ ਕਹਿਰ ਜ਼ਰੂਰ ਬਦਲਾ ਪੂਰਾ ਕਰ ਦਿੰਦਾ ਹੈ।
ਹਾਲੇ
ਵੀ ਵੇਲਾ ਹੈ ਸੰਭਲ ਜਾਈਏ ਤੇ ਧਰਮ ਨੂੰ ਇਨਸਾਨਾਂ ਦੇ ਲਹੂ ਨਾਲ ਮੈਲਾ ਨਾ ਕਰੀਏ ਵਰਨਾ
ਅਗਲੀਆਂ ਪੁਸ਼ਤਾਂ ਧਰਮ ਦਾ ਨਾਮੋ ਨਿਸ਼ਾਨ ਮਿਟਾ ਦੇਣਗੀਆਂ।
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|