|
|
ਵਿਗਿਆਨ
ਪ੍ਰਸਾਰ |
ਆਓ ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(31/08/2020) |
|
|
|
ਮਨੁੱਖੀ ਸਰੀਰ ਅੰਦਰ ਕੁਦਰਤੀ ਇਮਿਊਨ ਸਿਸਟਮ ਫਿੱਟ ਹੋਇਆ ਪਿਆ
ਹੈ ਜਿਸ ਦਾ ਕੰਮ ਹੈ ਬੀਮਾਰੀਆਂ ਤੋਂ ਬਚਾਉਣਾ! ਇੱਕ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ
ਕਿ ਇਹ ਇੱਕ ਪੂਰਾ ‘ਸਿਸਟਮ’ ਹੈ ਨਾ ਕਿ ਇੱਕ ਸੈੱਲ।
ਜਿਵੇਂ ਬੈਂਕ ਜਾ ਕੇ
ਬਾਹਰ ਖੜ੍ਹੇ ਸਕਿਓਰਿਟੀ ਗਾਰਡ ਕੋਲੋਂ ਪੈਸੇ ਲੈ ਕੇ ਵਾਪਸ ਨਹੀਂ ਮੁੜਿਆ ਜਾ ਸਕਦਾ ਤੇ
ਇਕ ਸਿਸਟਮ ਅਧੀਨ ਚੈੱਕ ਦੇ ਕੇ ਪੈਸੇ ਕਢਵਾਏ ਜਾ ਸਕਦੇ ਹਨ, ਉਸੇ ਤਰ੍ਹਾਂ ਜਦੋਂ ਕੋਈ
ਵਾਇਰਸ, ਬੈਕਟੀਰੀਆ ਜਾਂ ਹੋਰ ਕੀਟਾਣੂ ਸਰੀਰ ਅੰਦਰ ਵੜ੍ਹਨ ਦੀ ਕੋਸ਼ਿਸ਼ ਕਰਦੇ ਹਨ ਤਾਂ
ਇੱਕ ਸਿਸਟਮ ਰਾਹੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਰੀਰ ਦੇ
ਵੱਖੋ-ਵੱਖ ਹਿੱਸਿਆਂ ਵਿਚ ਜੜੇ ਯੰਤਰ, ਇਹ ਫੈਸਲਾ ਲੈਂਦੇ ਹਨ ਕਿ ਇਹ ਕੀਟਾਣੂ ਸਰੀਰ
ਲਈ ਠੀਕ ਹਨ ਜਾਂ ਨਹੀਂ। ਫੇਰ ਉਨ੍ਹਾਂ ਨੂੰ ਉੱਥੋਂ ਹੀ ਨਿੱਛ ਰਾਹੀਂ ਜਾਂ ਖੰਘ ਰਾਹੀਂ
ਬਾਹਰ ਕੱਢਣ ਜਾਂ ਸਰੀਰ ਦੇ ਲਿੰਫੈਟਿਕ ਸਿਸਟਮ (ਹੱਡੀਆਂ ਦਾ ਮਾਦਾ, ਤਿਲੀ, ਥਾਈਮਸ,
ਲਿੰਫ ਨੋਡ-ਗਿਲਟੀਆਂ) ਰਾਹੀਂ ਤਿਆਰ ਕੀਤੇ ਸੈੱਲਾਂ ਨਾਲ ਮਾਰਨ ਦੀ ਕੋਸ਼ਿਸ਼ ਸ਼ੁਰੂ ਕਰ
ਦਿੱਤੀ ਜਾਂਦੀ ਹੈ।
ਹੱਡੀਆਂ ਦੇ ਮਾਦੇ ਵਿੱਚੋਂ ਚਿੱਟੇ ਸੈੱਲ ਤਿਆਰ ਹੁੰਦੇ ਹਨ
ਜਿਨ੍ਹਾਂ ਦਾ ਕੰਮ ਕੀਟਾਣੂਆਂ ਨਾਲ ਲੜਨਾ ਹੈ। 'ਤਿਲੀ' ਵੀ ਕੀਟਾਣੂ ਮਾਰਦੀ ਹੈ। 'ਥਾਈਮਸ'
ਵਿਚ 'ਟੀ-ਸੈੱਲ' ਬਣਦੇ ਹਨ ਜੋ ਕੀਟਾਣੂ ਲੱਦੇ ਸੈੱਲਾਂ ਨੂੰ ਮਾਰਦੇ ਹਨ। 'ਲਿੰਫ ਨੋਡ' ਵਿਚ
ਫੌਜੀ ਸੈੱਲ ਤਿਆਰ ਵੀ ਹੁੰਦੇ ਹਨ ਤੇ ਜਮ੍ਹਾਂ ਵੀ ਹੁੰਦੇ ਰਹਿੰਦੇ ਹਨ। 'ਬੀ-ਸੈੱਲ',
'ਐਂਟੀਬਾਡੀ' ਤਿਆਰ ਕਰਦੇ ਹਨ ਅਤੇ ਕੀਟਾਣੂਆਂ ਉੱਤੇ ਹਮਲਾ ਬੋਲਦੇ ਹਨ। 'ਟੀ-ਸੈਲ' ਉਨ੍ਹਾਂ
ਨੂੰ ਮਾਰ ਮੁਕਾਉਂਦੇ ਹਨ।
ਹਰ ਸਰੀਰ ਅੰਦਰ ਵੜੇ ਮਾੜੇ ਕੀਟਾਣੂ ਨੂੰ ਸਮਝ ਕੇ, ਉਸ
ਹਿਸਾਬ ਦੇ ਫੌਜੀ ਸੈੱਲ ਤਿਆਰ ਕਰ ਕੇ ਉਨ੍ਹਾਂ ਨੂੰ ਮਾਰਨ ਅਤੇ ਅੱਗੇ ਤੋਂ ਵੜਨ ਤੋਂ
ਵੀ ਰੋਕਣ ਲਈ ਪੂਰਾ ਸਿਸਟਮ ਮਿਲ-ਜੁਲ ਕੇ ਕੰਮ ਕਰਦਾ ਹੈ। ਜੇ ਕੀਟਾਣੂ ਲੋੜੋਂ ਵੱਧ
ਹੋਣ ਅਤੇ ਸਰੀਰ ਦਾ ਸਿਸਟਮ ਪਹਿਲਾਂ ਤਿਆਰ ਨਾ ਹੋਵੇ ਤਾਂ ਬੀਮਾਰੀ ਹੋ ਜਾਂਦੀ ਹੈ।
ਇਮਿਊਨ ਸਿਸਟਮ ਕਿਵੇਂ ਕੰਮ ਕਰਦਾ ਹੈ :
ਜਿਵੇਂ ਹੀ ਬੈਕਟੀਰੀਆ, ਵਾਇਰਸ, ਉੱਲੀ,
ਕੈਂਸਰ ਸੈੱਲ ਆਦਿ ਦੇ ਬਾਹਰਵਾਰ ਲੱਗੇ ਪ੍ਰੋਟੀਨ ਘੁੰਮਦੇ ਫਿਰਦੇ ਜਾਂ ਟਿਕੇ ਹੋਏ
'ਇਮਿਊਨ ਸੈੱਲਾਂ' ਨਾਲ ਜੁੜਦੇ ਹਨ ਤਾਂ ਝਟਪਟ ਅੱਗੇ ਇਸ ਕੀਟਾਣੂ ਬਾਰੇ ਜਾਣਕਾਰੀ ਭੇਜ
ਦਿੱਤੀ ਜਾਂਦੀ ਹੈ।
ਜੇ ਕੀਟਾਣੂ ਪਹਿਲੀ ਵਾਰ ਸਰੀਰ ਅੰਦਰ ਵੜਿਆ ਹੋਵੇ ਤਾਂ ਉਸ
ਬਾਰੇ ਪਹਿਲਾਂ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਕਿ ਕਿਵੇਂ ਮਾਰਨਾ ਹੈ ਜਾਂ
ਕਾਬੂ ਕਰਨਾ ਹੈ। ਜੇ ਦੂਜੀ ਵਾਰ ਵੜਿਆ ਹੋਵੇ ਤਾਂ ਪਹਿਲਾਂ ਦੇ ਤਿਆਰ ਹੋਏ ਫੌਜੀ ਸੈੱਲ
ਝਟਪਟ ਕੀਟਾਣੂ ਨੂੰ ਮਾਰ ਮੁਕਾਉਂਦੇ ਹਨ।
ਕਦੇ ਕਦਾਈਂ ਸਰੀਰ ਦੇ ਫੌਜੀ ਸੈੱਲ ਆਪਣੇ
ਹੀ ਸੈੱਲਾਂ ਉੱਪਰਲੀ ਪ੍ਰੋਟੀਨ ਉੱਤੇ ਹੱਲਾ ਬੋਲ ਦਿੰਦੇ ਹਨ। ਇਸ ਨੂੰ ‘ਆਟੋ ਇਮਿਊਨ
ਰਿਸਪੌਂਸ’ ਕਹਿੰਦੇ ਹਨ।
ਦੋ ਵੱਖੋ-ਵੱਖਰੇ ਇਮਿਊਨ ਸਿਸਟਮ, ਯਾਨੀ ‘ਇੰਨੇਟ’ ਤੇ
‘ਅਡੈਪਟਿਵ’ ਰਲ ਮਿਲ ਕੇ ਸਰੀਰ ਅੰਦਰ ਕੰਮ ਕਰਦੇ ਹਨ। 'ਇੰਨੇਟ' ਦਾ ਕੰਮ ਹੁੰਦਾ ਹੈ ਹਰ
ਕਿਸਮ ਦੇ ਮਾੜੇ ਕੀਟਾਣੂਆਂ ਨੂੰ ਮਾਰ ਮੁਕਾਉਣਾ। ਇਸ ਵਾਸਤੇ ਕੁਦਰਤੀ 'ਕਿੱਲਰ ਸੈੱਲ' ਤੇ
'ਫੇਗੋਸਾਈਟ' ਕੰਮ ਉੱਤੇ ਲੱਗ ਜਾਂਦੇ ਹਨ। ਆਮ ਤੌਰ ਉੱਤੇ ਚਮੜੀ ਤੇ ਮੂੰਹ ਰਾਹੀਂ ਢਿੱਡ
ਅੰਦਰ ਪਹੁੰਚਦੇ ਕੀਟਾਣੂਆਂ ਉੱਤੇ ਇਹ ਹਮਲਾ ਬੋਲਦੇ ਹਨ।
'ਅਡੈਪਟਿਵ' ਦਾ ਕੰਮ ਹੁੰਦਾ
ਹੈ 'ਐਂਟੀਬਾਡੀਜ਼' ਬਣਾਉਣੀਆਂ ਤੇ ਇਕ ਖ਼ਾਸ ਕਿਸਮ ਦੇ ਕੀਟਾਣੂ ਮਾਰ ਮੁਕਾਉਣੇ ਜੋ ਪਹਿਲਾਂ
ਬੀਮਾਰੀ ਕਰ ਚੁੱਕੇ ਹੋਣ। ਇਹ ਪਹਿਲੇ ਹੱਲੇ ਉੱਤੇ ਨਹੀਂ ਬਲਕਿ ਕੀਟਾਣੂਆਂ ਦੇ ਦੂਜੇ
ਹੱਲੇ ਉੱਤੇ ਕੰਮ ਸ਼ੁਰੂ ਕਰਦੇ ਹਨ।
'ਅਡੈਪਟਿਵ ਇਮਿਊਨ ਸਿਸਟਮ' ਕੁਦਰਤੀ ਤੌਰ ਉੱਤੇ
ਏਨਾ ਤਗੜਾ ਹੁੰਦਾ ਹੈ ਕਿ ਜੇ ਕੀਟਾਣੂ ਥੋੜੀ ਬਹੁਤ ਸ਼ਕਲ ਬਦਲ ਕੇ ਦੁਬਾਰਾ ਸਰੀਰ ਅੰਦਰ
ਵੜਨ ਦੀ ਕੋਸ਼ਿਸ਼ ਕਰਨ, ਤਾਂ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ। 'ਬੀ ਲਿੰਫੋਸਾਈਟ
ਐਂਟੀਬਾਡੀ' ਤਿਆਰ ਕਰਦੇ ਹਨ ਜਿਸ ਵਿਚ ਕਾਫੀ ਸਮਾਂ ਲੱਗਦਾ ਹੈ। ਜਦੋਂ ਬੱਚੇ ਦਾ
ਟੀਕਾਕਰਨ ਕੀਤਾ ਜਾਂਦਾ ਹੈ ਤਾਂ ਇਹੋ ਸਿਸਟਮ ਬੀਮਾਰੀਆਂ ਨਾਲ ਲੜਨ ਦੀ ਤਾਕਤ ਬਖ਼ਸ਼ਦਾ
ਹੈ।
ਨੱਕ ਪਿੱਛਲੇ ਐਡੀਨਾਈਡ ਗ੍ਰੰਥੀਆਂ, ਹੱਡੀਆਂ ਦਾ ਮਾਦਾ, ਗਿਲਟੀਆਂ (ਲਿੰਫ
ਨੋਡ), ਲਿੰਫੈਨਿਕ ਨਸਾਂ, ਅੰਤੜੀਆਂ ਵਿਚਲੇ ਪਾਇਰ ਪੈਚ, ਤਿਲੀ, ਟੌਂਸਿਲ, ਥਾਈਮਸ
(ਛਾਤੀ ਵਿਚਲਾ ਗਲੈਂਡ) ਆਦਿ ਸਭ ਸਰੀਰ ਦੇ ਇਮਿਊਨ ਸਿਸਟਮ ਦਾ ਹੀ ਹਿੱਸਾ ਹਨ।
ਐਂਟੀਬਾਇਓਟਿਕ ਦਵਾਈਆਂ ਕਿਵੇਂ ਅਸਰ ਕਰਦੀਆਂ ਹਨ :
ਜਦੋਂ ਕਿਸੇ ਨੂੰ
'ਐਂਟੀਬਾਇਓਟਿਕ' ਦਵਾਈਆਂ ਖਾਣ ਲਈ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਸਰੀਰ ਅੰਦਰ ਵੜੇ
ਬੈਕਟੀਰੀਆ ਕੀਟਾਣੂ ਮਾਰ ਸਕਦੀਆਂ ਹਨ ਪਰ 'ਵਾਇਰਸ' ਜਾਂ ਉੱਲੀ ਨਹੀਂ। ਜੇ ਬੇਲੋੜੀਆਂ
'ਐਂਟੀਬਾਇਓਟਿਕ' ਦਵਾਈਆਂ ਖਾਧੀਆਂ ਜਾਣ ਤਾਂ ਉਹ ਕਿਸੇ ਬੈਕਟੀਰੀਆ ਨੂੰ ਮਾਰ ਹੀ ਨਹੀਂ
ਸਕਦੀਆਂ ਪਰ ਸਰੀਰ ਉਨ੍ਹਾਂ ਵਿਰੁੱਧ ਆਪਣੇ 'ਐਂਟੀਬਾਡੀ ਸੈੱਲ' ਬਣਾ ਲੈਂਦਾ ਹੈ ਜਿਸ ਕਰ
ਕੇ ਦੁਬਾਰਾ ਲੋੜ ਪੈਣ ਉੱਤੇ ਇਹ ਦਵਾਈਆਂ ਬੇਅਸਰ ਹੋ ਜਾਂਦੀਆਂ ਹਨ। ਜੇ ਗਲਤ ਦਵਾਈ ਦੇ
ਦਿੱਤੀ ਜਾਵੇ ਤਾਂ ਬੈਕਟੀਰੀਆ ਕੀਟਾਣੂ ਜ਼ਿਆਦਾ ਜ਼ਹਿਰੀ ਹੋ ਜਾਂਦੇ ਹਨ ਅਤੇ ਦਵਾਈ
ਉਨ੍ਹਾਂ ਉੱਤੇ ਅਸਰ ਕਰਦੀ ਹੀ ਨਹੀਂ।
ਜੇ ਅਸਰ ਕਰਦੀ ਦਵਾਈ ਪੂਰੇ ਸਮੇਂ ਲਈ ਨਾ
ਖਾਧੀ ਜਾਵੇ ਤਾਂ ਵੀ ਬੈਕਟੀਰੀਆ ਕੀਟਾਣੂ ਦੁਬਾਰਾ ਵਧ ਕੇ ਤਗੜਾ ਹੱਲਾ ਕਰ ਦਿੰਦੇ ਹਨ
ਜਿੱਥੇ ਉਹ ਦਵਾਈ ਬੇਅਸਰ ਸਾਬਤ ਹੋ ਜਾਂਦੀ ਹੈ। ਇੰਜ ਹੀ ਜੇ ਲੋੜੋਂ ਵੱਧ ਸਮੇਂ ਤੱਕ
ਦਵਾਈ ਖਾਧੀ ਜਾਵੇ, ਤਾਂ ਵੀ ਇਹੋ ਕੁੱਝ ਹੁੰਦਾ ਹੈ।
ਕੀ ਇਮਿਊਨਿਟੀ ਵੱਧ ਸਕਦੀ ਹੈ ?
ਅੱਜ ਤੱਕ ਸਰੀਰ ਅੰਦਰਲੇ 'ਇਮਿਊਨਿਟੀ ਸਿਸਟਮ'
ਦੇ ਜਾਲ ਅਤੇ ਉਸ ਦੇ ਕੰਮ ਕਰਨ ਦੇ ਢੰਗ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇੱਕੋ ਵੇਲੇ ਇਸ ਸਿਸਟਮ ਦਾ ਕਿੰਨਾ ਹਿੱਸਾ ਹਰਕਤ
ਵਿਚ ਆਇਆ ਹੈ ਤੇ ਕਿੰਨੀ ਦੇਰ ਰਹੇਗਾ!
ਜੇ 'ਇਮਿਊਨ ਸਿਸਟਮ' ਲੋੜੋਂ ਵੱਧ ਹਰਕਤ ਵਿਚ
ਆ ਜਾਵੇ ਤਾਂ ਆਪਣੇ ਹੀ ਸਰੀਰ ਦੇ ਸੈੱਲਾਂ ਨੂੰ ਖਾਣ ਲੱਗ ਪੈਂਦਾ ਹੈ। ਇਸ ਦੇ ਨਤੀਜੇ
ਵਜੋਂ ਕਈ ਭਿਆਨਕ ਬੀਮਾਰੀਆਂ ਸ਼ੁਰੂ ਹੋ ਸਕਦੀਆਂ ਹਨ ਜਿਨ੍ਹਾਂ ਲਈ ਪੂਰੀ ਉਮਰ ਦਵਾਈ
ਖਾਣੀ ਪੈ ਸਕਦੀ ਹੈ, ਜਿਵੇਂ ਸ਼ੱਕਰ ਰੋਗ, 'ਰਿਊਮੈਟਾਇਡ ਆਰਥਰਾਈਟਿਸ', 'ਲਿਊਪਸ' ਆਦਿ।
ਸਦੀਆਂ ਤੋਂ ਖੋਜੀ ਡਾਕਟਰ ਇਸ ਬਾਰੇ ਕਿਆਸ ਲਾ ਰਹੇ ਹਨ ਕਿ ਸ਼ਾਇਦ ਕੋਈ ਖ਼ੁਰਾਕ, ਕਿਸੇ
ਤਰ੍ਹਾਂ ਦੀ 'ਇਨਫੈਕਸ਼ਨ' ਜਾਂ ਕਿਸੇ ਕਿਸਮ ਦੇ ਪਾਣੀ ਜਾਂ ਹਵਾ ਵਿਚਲੇ ਮਾੜੇ ਤੱਤ ਆਦਿ
ਇਸ ਦੇ ਕਾਰਣ ਹੋਣਗੇ। ਪਰ ਹਾਲੇ ਤੱਕ ਇੱਕ ਵੀ ਕਿਆਸ ਸਾਬਤ ਨਹੀਂ ਹੋ ਸਕਿਆ। ਹੋ ਸਕਦਾ
ਹੈ ਕਿ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਕਾਰਨ ਹੋਵੇ ਜਾਂ ਸਾਰੇ ਕਾਰਨ ਇਕੱਠੇ ਅਸਰ
ਕਰਦੇ ਹੋਣ!
ਕੀ ਲੋੜੋਂ ਵੱਧ ਵਿਟਾਮਿਨ ਜਾਂ ਮਿਨਰਲ ਤੱਤ ਇਮਿਊਨ ਸਿਸਟਮ ਦਾ ਕੰਮ
ਵਧਾ ਸਕਦੇ ਹਨ ?
ਹਾਲੇ ਤੱਕ ਦੀ ਇੱਕ ਵੀ ਖੋਜ ਅਜਿਹਾ ਸਾਬਤ ਨਹੀਂ ਕਰ ਸਕੀ ਕਿ
ਕਿਸੇ ਤਰ੍ਹਾਂ ਦੇ ਵਿਟਾਮਿਨ ਜਾਂ ਮਿਨਰਲ ਤੱਤ ਇਮਿਊਨਿਟੀ ਵਧਾ ਸਕੇ ਹੋਣ। ਸਿਰਫ਼
ਉਨ੍ਹਾਂ ਲੋਕਾਂ ਵਿਚ, ਜਿਨ੍ਹਾਂ ਵਿਚ ਲਹੂ ਦੀ ਕਮੀ ਜਾਂ ਮਿਨਰਲ ਤੱਤਾਂ ਦੀ ਕਮੀ ਹੋ
ਚੁੱਕੀ ਹੋਵੇ, ਉਸ ਕਮੀ ਨੂੰ ਠੀਕ ਕਰਨ ਬਾਅਦ ਜ਼ਰੂਰ ਬੀਮਾਰੀ ਨਾਲ ਲੜਨ ਦੀ ਤਾਕਤ ਵਿਚ
ਕੁੱਝ ਵਾਧਾ ਵੇਖਿਆ ਗਿਆ ਹੈ।
ਸੋਚਣ ਦੀ ਗੱਲ ਇਹ ਹੈ ਕਿ ਜੇ ਅਸੀਂ ਹਾਲੇ ਤੱਕ
ਕੁਦਰਤ ਵੱਲੋਂ ਬਖ਼ਸ਼ੇ 'ਇਮਿਊਨ ਸਿਸਟਮ' ਦੀਆਂ ਬਰੀਕੀਆਂ ਬਾਰੇ ਹੀ ਨਹੀਂ ਸਮਝ ਸਕੇ ਤਾਂ
ਉਸ ਦੇ ਕੰਮ ਕਾਰ ਨੂੰ ਵਧਾ ਜਾਂ ਘਟਾ ਕਿਵੇਂ ਸਕਦੇ ਹਾਂ?
ਕੀ ਟੀਕਾਕਰਨ ਨੁਕਸਾਨ
ਕਰ ਸਕਦਾ ਹੈ ?
ਕਾਰ ਚਲਾਉਣ ਵਾਲਿਆਂ ਵਿਚ ਵੀ ਹਰ 6,700 ਪਿੱਛੇ ਇੱਕ ਮੌਤ ਹੋਣੀ
ਆਮ ਗੱਲ ਮੰਨੀ ਜਾਂਦੀ ਹੈ। ਨਹਾਉਣ ਲੱਗਿਆਂ ਬਾਥ ਟੱਬ ਵਿਚ ਵੀ 8 ਲੱਖ 40 ਹਜ਼ਾਰ
ਪਿੱਛੇ ਇੱਕ ਮੌਤ ਹੋ ਰਹੀ ਹੈ। ਕਿਸੇ ਕਿਸਮ ਦੇ ਟੀਕਾਕਰਨ ਵਿਚ 10 ਲੱਖ ਪਿੱਛੇ ਇੱਕ
ਨੂੰ ਜ਼ਰੂਰ ਥੋੜਾ ਬਹੁਤ 'ਰਿਐਕਸ਼ਨ' ਵੇਖਣ ਵਿਚ ਆਉਂਦਾ ਹੈ। ਸੋਚਣ ਦੀ ਗੱਲ ਇਹ ਵੀ ਹੈ ਕਿ
ਜੇ ਮੌਤਾਂ ਦੇ ਬਾਅਦ ਵੀ ਕਾਰ ਚਲਾਉਣੀ ਜਾਂ ਨਹਾਉਣਾ ਨਹੀਂ ਛੱਡਿਆ ਗਿਆ ਤਾਂ ਟੀਕਾਕਰਨ
ਲਈ ਸ਼ੋਰ ਕਿਉਂ?
ਕੀ ਇਮਿਊਨ ਸਿਸਟਮ ਤਗੜਾ ਕੀਤਾ ਜਾ ਸਕਦਾ ਹੈ?
ਸਭ ਤੋਂ ਜ਼ਰੂਰੀ
ਨੁਕਤਾ ਇਹ ਹੈ ਕਿ 'ਇਮਿਊਨ ਸਿਸਟਮ' ਨੂੰ ਆਪਣਾ ਕੰਮ-ਕਾਰ ਕਰਨ ਦਿੱਤਾ ਜਾਵੇ ਤੇ ਉਸ ਵਿਚ
ਕੋਈ ਰੋਕ ਜਾਂ ਅਚੜਨ ਨਾ ਪਾਈ ਜਾਵੇ।
ਜੇ ਮਦਦ ਕੀਤੀ ਜਾ ਸਕਦੀ ਹੈ ਤਾਂ ਕੀਟਾਣੂਆਂ
ਦੇ ਹਮਲੇ ਨੂੰ ਘਟਾ ਕੇ ਕੀਤੀ ਜਾ ਸਕਦੀ ਹੈ। ਮਿਸਾਲ ਵਜੋਂ, ਹੱਥ ਸਾਫ਼ ਰੱਖੇ ਜਾਣ! ਜੇ
ਲੋੜੋਂ ਵੱਧ 'ਸੈਨੇਟਾਈਜ਼ਰ' ਵਰਤੇ ਜਾਣ ਤਾਂ ਚਮੜੀ ਉੱਤੇ ਪਏ ਚੰਗੇ ਬੈਕਟੀਰੀਆ ਖ਼ਤਮ ਹੋ
ਜਾਣਗੇ, ਜੋ 'ਇਮਿਊਨ ਸਿਸਟਮ' ਦੀ ਮਦਦ ਕਰਨ ਲਈ ਬੈਠੇ ਹੁੰਦੇ ਹਨ। ਇਨ੍ਹਾਂ ਦਾ ਕੰਮ
ਹੁੰਦਾ ਹੈ ਮਾੜੇ ਬੈਕਟੀਰੀਆ ਨੂੰ ਚਮੜੀ ਰਾਹੀਂ ਸਰੀਰ ਅੰਦਰ ਵੜਨ ਹੀ ਨਾ ਦਿੱਤਾ
ਜਾਵੇ। ਇੰਜ 'ਇਮਿਊਨ ਸਿਸਟਮ' ਦੀ ਆਪੇ ਹੀ ਕੁਦਰਤੀ ਤੌਰ ਉੱਤੇ ਮਦਦ ਹੋ ਜਾਂਦੀ ਹੈ।
- ਸਾਬਣ ਨਾਲ ਜਾਂ ਸਾਫ਼ ਪਾਣੀ ਨਾਲ ਦਿਨ ਵਿਚ ਕਈ ਵਾਰ ਹੱਥ ਧੋਣ ਨਾਲ ਵੀ ਕਈ ਚੰਗੇ
ਬੈਕਟੀਰੀਆ ਚਿਪਕੇ ਰਹਿੰਦੇ ਹਨ। ਜੇ ਇਹ ਨਾ ਰਹਿਣ ਤਾਂ ਮਾੜੇ ਬੈਕਟੀਰੀਆ ਵੱਡੀ ਗਿਣਤੀ
ਵਿਚ ਸਰੀਰ ਉੱਤੇ ਹੱਲਾ ਬੋਲ ਸਕਦੇ ਹਨ ਜਿਨ੍ਹਾਂ ਲਈ ਸਰੀਰ ਦੇ ਸੈੱਲ ਤਿਆਰ ਨਹੀਂ
ਹੁੰਦੇ।
- ਖਾਣਾ ਚੰਗੀ ਤਰ੍ਹਾਂ ਪਕਾ ਕੇ ਖਾਧਾ ਜਾਵੇ ਤਾਂ ਵੀ ਬਹੁਤ ਸਾਰੇ ਮਾੜੇ
ਕੀਟਾਣੂ ਖ਼ਤਮ ਹੋ ਸਕਦੇ ਹਨ।
- ਸਿਗਰਟ ਨਾ ਪੀ ਕੇ ਅਸੀਂ ਫੇਫੜਿਆਂ ਵਿਚਲੇ 'ਇਮਿਊਨ
ਸਿਸਟਮ' ਦੇ ਸੈੱਲਾਂ ਦੀ ਮਦਦ ਕਰ ਸਕਦੇ ਹਾਂ ਤੇ ਫੇਫੜਿਆਂ ਅੰਦਰਲੇ ਸੈੱਲਾਂ ਨੂੰ ਰਵਾਂ
ਰੱਖ ਸਕਦੇ ਹਾਂ।
- ਲੋੜੋਂ ਵਾਧੂ ਸ਼ੱਕਰ, ਘਿਓ, ਲੂਣ, ਪ੍ਰੋਟੀਨ, ਡੱਬਾ ਬੰਦ
ਚੀਜ਼ਾਂ, 'ਫਾਸਟ ਫੂਡਜ਼' ਆਦਿ ਤੋਂ ਪਰਹੇਜ਼ ਕਰਨ ਨਾਲ ਵੀ ਸਰੀਰ ਨੂੰ ਬੇਲੋੜਾ ਭਾਰ ਨਹੀਂ
ਝੱਲਣਾ ਪੈਂਦਾ ਤੇ ਨਾ ਹੀ ਇਨ੍ਹਾਂ ਨੂੰ ਸਰੀਰ ਵਿੱਚੋਂ ਕੱਢਣ ਦੀ ਮਿਹਨਤ ਕਰਨੀ ਪੈਂਦੀ
ਹੈ।
- ਨੱਕ ਵਿਚਲੇ ਵਾਲ ਨਾ ਕੱਟੇ ਜਾਣ। ਇਨ੍ਹਾਂ ਦਾ ਕੰਮ ਹੁੰਦਾ ਹੈ ਮਿੱਟੀ
ਘੱਟਾ ਤੇ ਵੱਡੇ ਕੀਟਾਣੂਆਂ ਨੂੰ ਅੜਾ ਕੇ ਨਿੱਛ ਰਾਹੀਂ ਬਾਹਰ ਕੱਢ ਦਿੱਤਾ ਜਾਏ। ਇਸੇ
ਲਈ ਨਿੱਛ ਨੂੰ ਰੋਕਣਾ ਨਹੀਂ ਚਾਹੀਦਾ ਤੇ ਨਾ ਹੀ ਨਹਿਸ਼ ਮੰਨਣੀ ਚਾਹੀਦੀ ਹੈ।
- ਰੋਜ਼ਾਨਾ 40 ਮਿੰਟ ਕਸਰਤ ਕਰਦੇ ਰਹਿਣ ਨਾਲ ਸਾਰਾ ਸਰੀਰ ਹੀ ਚੁਸਤ ਹੋ ਜਾਂਦਾ ਹੈ ਤੇ
ਇਸੇ ਨਾਲ ਹੀ 'ਇਮਿਊਨ ਸਿਸਟਮ' ਵੀ। ਇੰਜ ਭਾਰ ਕਾਬੂ ਵਿਚ ਰਹਿੰਦਾ ਹੈ ਤੇ ਮੋਟਾਪੇ ਤੋਂ
ਹੋ ਰਹੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਂਦਾ ਹੈ।
- 'ਬਲੱਡ ਪ੍ਰੈੱਸ਼ਰ' ਨਾ ਵਧਣ
ਦਿੱਤਾ ਜਾਵੇ ਅਤੇ ਤਣਾਓ ਘੱਟ ਸਹੇੜਿਆ ਜਾਵੇ। ਤਣਾਓ ਸਾਡੇ ਪੂਰੇ ਸਰੀਰ ਦਾ ਨਾਸ ਮਾਰ
ਦਿੰਦਾ ਹੈ ਤੇ 'ਇਮਿਊਨ ਸਿਸਟਮ' ਨੂੰ ਠੱਪ ਕਰ ਦਿੰਦਾ ਹੈ।
- ਪੂਰੀ ਨੀਂਦਰ ਲੈਣ
ਨਾਲ ਸਰੀਰ ਦੇ ਸੈੱਲਾਂ ਨੂੰ ਰਿਪੇਅਰ ਕਰਨ ਦਾ ਸਮਾਂ ਮਿਲ ਜਾਂਦਾ ਹੈ।
- ਸ਼ਰਾਬ
ਤੇ ਨਸ਼ਾ ਵੀ 'ਇਮਿਊਨ ਸਿਸਟਮ' ਨੂੰ ਕੰਮ ਕਾਰ ਕਰਨ ਤੋਂ ਰੋਕਦਾ ਹੈ। ਇਸੇ ਲਈ ਇਨ੍ਹਾਂ
ਤੋਂ ਬਚਣ ਦੀ ਲੋੜ ਹੈ।
ਵਾਇਰਸ ਸਰੀਰ ਅੰਦਰ ਕਿਵੇਂ ਵੜਦੀ ਹੈ?
ਚਮੜੀ, ਸਾਹ ਦੇ
ਰਾਹ ਤੇ ਮੂੰਹ ਅੰਦਰਲੀ ਪਰਤ 'ਵਾਇਰਸ' ਲਈ ਰੋਕਾ ਬਣ ਕੇ ਖੜ੍ਹੇ ਹਨ। ਜਦੋਂ ਵੱਡੀ
ਗਿਣਤੀ 'ਵਾਇਰਸ' ਹੱਲਾ ਬੋਲ ਕੇ ਇਹ ਰਾਹ ਲੰਘ ਜਾਣ ਤਾਂ 'ਇੰਨੇਟ ਇਮਿਊਨਿਟੀ' ਕੰਮ ਸ਼ੁਰੂ
ਕਰ ਦਿੰਦੀ ਹੈ। ਇਸ ਵਿਚ ਕੁੱਝ 'ਕੈਮੀਕਲ' ਤੇ ਬਾਕੀ ਸਰੀਰ ਦੇ ਸੈੱਲ ਰਲ ਮਿਲ ਕੇ 'ਵਾਇਰਸ'
ਨੂੰ ਢਾਅ ਲੈਂਦੇ ਹਨ। ਜੇ 'ਵਾਇਰਸ' ਬਹੁਤ ਜ਼ਿਆਦਾ ਮਾਤਰਾ ਵਿਚ ਹੋਵੇ ਤਾਂ ਸਰੀਰ ਦੇ
ਸੈੱਲ ਤੇ ਪ੍ਰੋਟੀਨ ਰਲ ਕੇ ਕੁੱਝ ਦਿਨਾਂ ਜਾਂ ਹਫਤਿਆਂ ਵਿਚ 'ਐਂਟੀਬਾਡੀ' ਤਿਆਰ ਕਰ
ਲੈਂਦੇ ਹਨ ਤੇ ਫੇਰ 'ਵਾਇਰਸ' ਨੂੰ ਮਾਰ ਮੁਕਾਉਂਦੇ ਹਨ।
ਜੇ ਸਰੀਰ ਦਾ ਸਾਰਾ
'ਸਿਸਟਮ'
ਫੇਲ੍ਹ ਹੋ ਜਾਵੇ ਅਤੇ 'ਵਾਇਰਸ' ਉਸ ਤੋਂ ਵੀ ਕਿਤੇ ਵੱਧ ਹੋਵੇ ਤਾਂ ਮੌਤ ਹੋ ਸਕਦੀ ਹੈ।
ਧਿਆਨ ਰਹੇ ਕਿ 'ਟੀ-ਸੈੱਲ' ਵੱਲੋਂ ਬਣਾਈ ਫੌਜ ਸਿਰਫ਼ ਉਸੇ ਹਮਲੇ ਵਿਚ ਵੜੀ 'ਵਾਇਰਸ'
ਵਿਰੁੱਧ ਹੀ ਅਸਰਦਾਰ ਸਾਬਤ ਹੁੰਦੀ ਹੈ। ਮਿਸਾਲ ਵਜੋਂ ਜੇ 'ਕੋਵਿਡ-19' ਖ਼ਿਲਾਫ਼ ਸੈੱਲ
ਤਿਆਰ ਹੋ ਚੁੱਕੇ ਹਨ ਤਾਂ ਉਹ 'ਇਨਫਲੂਐਂਜ਼ਾ ਵਾਇਰਸ' ਵਿਰੁੱਧ ਅਸਰ ਨਹੀਂ ਵਿਖਾਉਂਣਗੇ।
ਉਸ ਵਾਸਤੇ ਸਰੀਰ ਨੂੰ ਵੱਖ 'ਐਂਟੀਬਾਡੀ' ਬਣਾਉਣੇ ਪੈਂਦੇ ਹਨ।
'ਐਂਟੀਬਾਡੀ' ਜਾਂ ਤਾਂ
ਕੀਟਾਣੂਆਂ ਦੇ ਹੱਲੇ ਬਾਅਦ ਜਾਂ ਟੀਕਾਕਰਨ ਰਾਹੀਂ ਵੜੇ ਥੋੜੇ ਕੀਟਾਣੂਆਂ ਦੇ ਆਧਾਰ
ਉੱਤੇ ਹੀ ਤਿਆਰ ਹੁੰਦੇ ਹਨ ; ਨਿੰਬੂ, ਅਦਰਕ, ਹਲਦੀ ਜਾਂ ਤੁਲਸੀ ਨਾਲ ਨਹੀਂ।
ਜੇ
ਖੰਘ ਜ਼ੁਕਾਮ ਨਾਲ ਬੁਖ਼ਾਰ, ਸਿਰ ਪੀੜ, ਬਲਗਮ ਜਾਂ ਬੇਹੋਸ਼ੀ ਹੁੰਦੀ ਹੈ ਤਾਂ ਇਹ ਸਾਰਾ
ਕੁੱਝ ਵਾਇਰਸ ਸਦਕਾ ਨਹੀਂ ਹੁੰਦਾ ਬਲਕਿ ਵਾਇਰਸ ਵਿਰੁੱਧ ਸਰੀਰ ਨੇ ਜੋ ਜੰਗ ਵਿੱਢੀ
ਹੁੰਦੀ ਹੈ, ਉਸੇ 'ਇੰਨੇਟ ਇਮਿਊਨਿਟੀ' ਸਦਕਾ ਇਹ ਲੱਛਣ ਦਿਸਦੇ ਹਨ ਕਿ ਸਰੀਰ ਨੇ ਕੰਮ
ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ।
'ਇਮਿਊਨਿਟੀ' ਵਧਣ ਦਾ ਮਤਲਬ ਹੈ ਕਿ ਇਹ ਲੱਛਣ
ਹੋਰ ਜ਼ਿਆਦਾ ਵੱਧ ਦਿਸਣਗੇ ਨਾ ਕਿ ਘੱਟ ਹੋ ਜਾਣਗੇ।
ਚੁਫ਼ੇਰੇ ਇਸ਼ਤਿਹਾਰਬਾਜ਼ੀ ਵਿਚ
'ਇਮਿਊਨਿਟੀ' ਦੇ ਨਾਂ ਉੱਤੇ ਖ਼ਰਬਾਂ ਦੇ ਵਪਾਰ ਵਿਚ 'ਇਮਿਊਨਿਟੀ' ਵਧਾਉਣ ਦੇ ਜੋ ਨੁਸਖ਼ੇ
ਦੱਸੇ ਜਾ ਰਹੇ ਹਨ ਉਹ ਬੀਮਾਰੀ ਦੇ ਲੱਛਣ ਰੋਕਣ ਬਾਰੇ ਰੌਲਾ ਪਾ ਰਹੇ ਹਨ। ਇਸ ਦਾ
ਮਤਲਬ ਇਹ ਹੋਇਆ ਕਿ ਉਹ 'ਇਮਿਊਨਿਟੀ' ਵਧਾ ਨਹੀਂ ਰਹੇ ਸਗੋਂ 'ਇਮਿਊਨ ਸਿਸਟਮ' ਹੀ ਠੱਪ ਕਰਨ
ਲੱਗੇ ਹਨ।
ਬੁਖ਼ਾਰ, ਖੰਘ, ਬਲਗਮ, ਸਰੀਰ ਟੁੱਟਣਾ ਤਾਂ ਵਧੀਆ ਲੱਛਣ ਹਨ ਕਿ ਸਾਡੀ
ਕੁਦਰਤ ਵੱਲੋਂ ਬਖ਼ਸ਼ੀ 'ਇਮਿਊਨਿਟੀ' ਪਹਿਲਾਂ ਤੋਂ ਹੀ ਤਗੜੀ ਹੈ, ਹੋਰ ਤਗੜੀ ਕਰਨ ਦੀ ਲੋੜ
ਨਹੀਂ।
ਬੁਖ਼ਾਰ, ਵਾਇਰਸ ਨੂੰ ਹੋਰ ਫੈਲਣ ਤੋਂ ਰੋਕ ਕੇ ਉਸ ਨੂੰ ਮਾਰ ਦਿੰਦਾ ਹੈ।
ਵਾਇਰਸ ਨੂੰ ਮਾਰਨ ਬਾਅਦ ਜਿਹੜੀ ਉਸ ਦੀ ਗੰਦਗੀ ਇਕੱਠੀ ਹੁੰਦੀ ਹੈ ਉਸ ਨਾਲ ਸਰੀਰ
ਟੁੱਟਦਾ ਮਹਿਸੂਸ ਹੁੰਦਾ ਹੈ। ਇਹ ਗੰਦਗੀ ਜਦੋਂ ਨਸਾਂ ਰਾਹੀਂ ਸਰੀਰ ਬਾਹਰ ਧੱਕਦਾ ਹੈ
ਤਾਂ ਸੈੱਲ ਉਨ੍ਹਾਂ ਬਚੇ ਖੁਚੇ ਟੋਟਿਆਂ ਨੂੰ ਬਾਹਰ ਕੱਢਣ ਵੇਲੇ ਦਿਮਾਗ਼ ਨੂੰ ਸੁਣੇਹਾ
ਭੇਜ ਦਿੰਦਾ ਹੈ ਕਿ ਹੁਣ ਸਫਾਈ ਲਗਭਗ ਮੁਕੰਮਲ ਹੈ। ਇੰਜ ਸਰੀਰ ਸੁਸਤ ਪੈ ਕੇ ਠੀਕ ਹੋਣ
ਵੱਲ ਤੁਰ ਪੈਂਦਾ ਹੈ।
ਇਸ ਸਾਰੇ ਦੌਰ ਵਿਚ ਹਰੀ ਚਾਹ ਜਾਂ ਕਿਸੇ ਵੀ ਕਿਸਮ ਦੇ
ਜ਼ਿੰਕ, ਵਿਟਾਮਿਨ ਜਾਂ ਹੋਰ 'ਇਮਿਊਨ ਬੂਸਟਰ' ਕਿਤੇ ਕੰਮ ਨਹੀਂ ਆਉਂਦੇ ਕਿਉਂਕਿ ਢਿੱਡ
ਵਿਚ ਗਈਆਂ ਇਨ੍ਹਾਂ ਚੀਜ਼ਾਂ ਨੂੰ ਹਜ਼ਮ ਕਰ ਕੇ ਕਿਸੇ ਪਾਸੇ ਲਾਉਣ ਨਾਲੋਂ ਸਰੀਰ ਆਪਣੇ 'ਇਮਿਊਨ ਸਿਸਟਮ' ਦੇ ਕੰਮ ਕਾਰ ਵੱਲ ਪੂਰਾ ਧਿਆਨ ਦੇ ਰਿਹਾ ਹੁੰਦਾ ਹੈ।
ਅਣਗਿਣਤ
ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਜ਼ਿੰਕ ਜਾਂ 'ਵਿਟਾਮਿਨ-ਸੀ' ਸਰੀਰ ਵਿਚਲੀ ਕਿਸੇ ਕਿਸਮ
ਦੀ ਕਮੀ ਨੂੰ ਠੀਕ ਕਰਨ ਵਿਚ ਭਾਵੇਂ ਥੋੜੀ ਬਹੁਤ ਮਦਦ ਕਰ ਦੇਣ ਪਰ 'ਵਾਇਰਸ' ਦੇ ਮੌਜੂਦਾ
ਹੱਲੇ ਦੌਰਾਨ ਬੇਅਸਰ ਹਨ।
ਜੇ 'ਅਡੈਪਟਿਵ ਇਮਿਊਨਿਟੀ' ਵਿਚ ਅਸਰ ਭਾਲਣਾ ਹੋਵੇ ਤਾਂ
'ਇਮਿਊਨਿਟੀ' ਵਧਾਉਣ ਵਾਲੀਆਂ ਚੀਜ਼ਾਂ ਸਗੋਂ ਕਹਿਰ ਢਾਅ ਸਕਦੀਆਂ ਹਨ ਕਿਉਂਕਿ ਲੋੜੋਂ ਵੱਧ
'ਇਮਿਊਨ ਰਿਐਕਸ਼ਨ' ਲਗਾਤਾਰ ਨਿੱਛਾਂ, ਅੱਖਾਂ ਵਿੱਚੋਂ ਪਾਣੀ ਵੱਗਣਾ, ਅੱਖਾਂ ਲਾਲ
ਹੋਣੀਆਂ, ਸਰੀਰ ਟੁੱਟਦਾ ਰਹਿਣਾ, ਥਕਾਵਟ ਆਦਿ ਬਹੁਤ ਵਧਾ ਦੇਵੇਗਾ।
ਖੋਜਾਂ ਪੂਰੀ
ਤਰ੍ਹਾਂ ਸਪਸ਼ਟ ਕਰ ਚੁੱਕੀਆਂ ਹਨ ਕਿ ਲੋੜੋਂ ਵੱਧ ਵਿਟਾਮਿਨ ਫ਼ਾਇਦਾ ਕਰਨ ਦੀ ਥਾਂ
ਨੁਕਸਾਨਦੇਹ ਸਾਬਤ ਹੋ ਰਹੇ ਹਨ।
ਨੋਬਲ ਪੁਰਸਕਾਰ ਜੇਤੂ 'ਪੋਲਿੰਗ' ਵੱਲੋਂ ਵਿਟਾਮਿਨ
‘ਸੀ’ ਦਾ ਜ਼ੁਕਾਮ ਵਿਚ ਵਧੀਆ ਅਸਰ ਵਿਖਾਇਆ ਗਿਆ ਸੀ। ਕਈ ਸਾਲਾਂ ਤੱਕ ਦੁਨੀਆ ਭਰ ਵਿਚ
ਇਸ ਵਿਟਾਮਿਨ ਉੱਤੇ ਖੋਜ ਕਰ ਕੇ ਇਹ ਸਾਬਤ ਹੋਇਆ ਕਿ 18,000 ਮਿਲੀਗ੍ਰਾਮ ਵਿਟਾਮਿਨ-ਸੀ ਰੋਜ਼ ਖਾਣ ਬਾਅਦ ਵੀ ਕਿਸੇ ਇੱਕ ਵੀ ਮਰੀਜ਼ ਦਾ ਖੰਘ ਜ਼ੁਕਾਮ ਨਾ ਘਟਿਆ ਤੇ ਨਾ ਹੀ
ਠੀਕ ਹੋਇਆ। ਇਨ੍ਹਾਂ ਸਾਰੀਆਂ ਖੋਜਾਂ ਦਾ ਨਿਚੋੜ ਸੰਨ 2013 ਵਿਚ 'ਕੋਕਰੇਨ' ਨੇ ਛਾਪਿਆ
ਕਿ ਜ਼ੁਕਾਮ ਖੰਘ ਠੀਕ ਕਰਨ ਵਿਚ ਵਿਟਾਮਿਨ-ਸੀ ਦਾ ਕੋਈ ਰੋਲ ਨਹੀਂ ਲੱਭਿਆ ਗਿਆ ਬਲਕਿ
ਲੋੜੋਂ ਵੱਧ ਵਿਟਾਮਿਨ-ਸੀ ਖਾਣ ਨਾਲ ਗੁਰਦੇ ਵਿਚ ਪੱਥਰੀਆਂ ਜ਼ਰੂਰ ਬਣ ਗਈਆਂ।
ਇਸੇ
ਤਰ੍ਹਾਂ 'ਐਂਟੀਆਕਸੀਡੈਂਟ', ਜ਼ਿੰਕ ਆਦਿ ਵੀ ਬੇਅਸਰ ਸਾਬਤ ਹੋਏ। ਸਿਰਫ਼ ਵਿਟਾਮਿਨ-ਡੀ ਦੀ
ਜੇ ਕਮੀ ਹੋਵੇ ਤਾਂ ਵਿਟਾਮਿਨ-ਡੀ ਸਹੀ ਮਾਤਰਾ ਵਿਚ ਲਈ ਜਾ ਸਕਦੀ ਹੈ।
'ਯੇਲ
ਯੂਨੀਵਰਸਿਟੀ' ਦੇ 'ਇਮਿਊਨੋਲੌਜਿਸਟ' ਡਾ. ਅਕੀਕੋ ਨੇ ਸਪਸ਼ਟ ਕੀਤਾ ਹੈ ਕਿ ਸੰਨ 1918 ਦੀ
ਫਲੂ ਮਹਾਂਮਾਰੀ ਦੌਰਾਨ 50 ਕਰੋੜ ਲੋਕਾਂ ਨੂੰ ਬੀਮਾਰੀ ਹੋਈ ਤੇ ਇਕ ਕਰੋੜ ਮਰ ਗਏ।
ਉਦੋਂ 'ਵਿਕਸ ਵੇਪੋਰਬ', ਸੱਪ ਦੇ ਤੇਲ ਤੇ ਮਿੰਟ ਚੂਸਣ ਦੀਆਂ ਗੋਲੀਆਂ ਦਾ ਅਰਬਾਂ ਦਾ
ਕਾਰੋਬਾਰ ਹੋਇਆ। ਕੋਈ ਵਿਰਲਾ ਹੀ ਘਰ ਹੋਵੇਗਾ ਜਿਸ ਨੇ ਉਦੋਂ ਇਨ੍ਹਾਂ ਚੀਜ਼ਾਂ ਨੂੰ
ਵਰਤਿਆ ਨਾ ਹੋਵੇ।
ਉਸ ਤੋਂ ਬਾਅਦ ਅਣਗਿਣਤ ਖੋਜਾਂ ਨੇ ਸਪਸ਼ਟ ਕੀਤਾ ਕਿ ਇਨ੍ਹਾਂ
ਚੀਜ਼ਾਂ ਦਾ 'ਇਮਿਊਨਿਟੀ' ਵਧਾਉਣ ਉੱਤੇ ਕੋਈ ਅਸਰ ਨਹੀਂ ਪਿਆ। ਸਿਰਫ਼ ਹਰ ਕਿਸੇ ਦੇ ਮਨ
ਨੂੰ ਇਹ ਤਸੱਲੀ ਹੋ ਗਈ ਸੀ ਕਿ ਉਨ੍ਹਾਂ ਨੇ ਕੋਈ ਫ਼ਾਇਦੇਮੰਦ ਚੀਜ਼ ਖਾਧੀ ਹੈ ਜਿਸ ਨਾਲ
ਉਹ ਬਚ ਜਾਣਗੇ।
ਮੌਜੂਦਾ ਹਾਲਾਤ :
ਇਸ ਸਮੇਂ ਵਿਸ਼ਵ ਪੱਧਰ ਉੱਤੇ ਖ਼ਰਬਾਂ ਦਾ
ਕਾਰੋਬਾਰ ਸਿਰਫ਼ 'ਇਮਿਊਨਿਟੀ' ਵਧਾਉਣ ਉੱਤੇ ਕੇਂਦ੍ਰਿਤ ਹੋਇਆ ਪਿਆ ਹੈ। ਜੇ ਸਮਝ ਆ ਗਈ
ਹੋਵੇ ਕਿ 'ਇਮਿਊਨਿਟੀ' ਨਾਲ ਛੇੜਛਾੜ ਮਹਿੰਗੀ ਪੈ ਸਕਦੀ ਹੈ ਤਾਂ ਇਸ ਝੰਜਟ ਤੋਂ ਪਰ੍ਹਾਂ
ਹੋ ਕੇ ਸੰਤੁਲਿਤ ਖ਼ੁਰਾਕ, ਕਸਰਤ ਅਤੇ ਚੜ੍ਹਦੀਕਲਾ ਨਾਲ ਕੀਟਾਣੂਆਂ ਨਾਲ ਵਿੱਢੀ ਜੰਗ
ਤਾਂ ਜਿੱਤੀ ਜਾ ਹੀ ਸਕਦੀ ਹੈ, ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਵੀ ਲੜਿਆ ਜਾ
ਸਕਦਾ ਹੈ।
ਸਾਰ :
ਸਾਰ ਇਹੋ ਹੈ ਕਿ ਅੰਤ ਤਾਂ ਹਰ ਕਿਸੇ ਉੱਤੇ ਆਉਣਾ ਹੀ ਹੈ।
ਆਪਣੇ ਸਰੀਰ ਨਾਲ ਜਾਂ ਕੁਦਰਤ ਨਾਲ ਛੇੜਛਾੜ ਕਰਨੀ ਮਹਿੰਗੀ ਪੈਂਦੀ ਹੈ। 'ਇਮਿਊਨਿਟੀ'
ਵਧਾਉਣ ਜਾਂ ਸਰੀਰ ਵਿਚਲੇ 'ਇਮਿਊਨ ਸਿਸਟਮ' ਨੂੰ ਹਾਲੇ ਤੱਕ ਆਪਣੇ ਹਿਸਾਬ ਨਾਲ ਚਲਾਉਣ
ਦਾ ਢੰਗ ਕਿਸੇ ਨੂੰ ਨਹੀਂ ਆਇਆ। ਇਨ੍ਹਾਂ ਢਕੋਸਲਿਆਂ ਤੋਂ ਬਚ ਕੇ, ਫਾਲਤੂ ਦੇ
'ਸੈਨੇਟਾਈਜ਼ਰ' ਤੇ 'ਡਿਸਇਨਫੈਕਟੈਂਟਾਂ' ਤੋਂ ਨਿਜਾਤ ਪਾਉਣੀ ਬਿਹਤਰ ਹੈ। ਗੰਦਗੀ ਹਰ ਹਾਲ
ਫੈਲਾਉਣ ਤੋਂ ਰੋਕਣ ਦੀ ਲੋੜ ਹੈ। 'ਮਾਸਕ' ਪਾ ਕੇ ਆਪਣੇ ਸਾਹ ਰਾਹੀਂ ਫੈਲਦੇ ਕੀਟਾਣੂਆਂ
ਨੂੰ ਜ਼ਰੂਰ ਬੰਨ੍ਹਿਆ ਜਾ ਸਕਦਾ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ
ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਆਓ
ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਵਿਡ
ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬ
ਰੇਗਿਸਤਾਨ ਬਣਨ ਵੱਲ ਨੂੰ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਰੋਣਾ
ਵੀ ਸਿਹਤ ਲਈ ਚੰਗਾ ਹੈ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਨੂੰ ਕਾਬੂ ਕਰਨ ਵਾਲੀ ਮਸ਼ੀਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਅਤੇ ਬੱਚੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕੋਵਿਡ
ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ? ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਸਵਰਗ ਜਾਣੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਇਮਿਊਨ
ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਸੰਬੰਧੀ ਕੁੱਝ ਸ਼ੰਕੇ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਤੇ ਸਰੀਰ ਦਾ ਸੰਤੁਲਨ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|