|
|
ਵਿਗਿਆਨ
ਪ੍ਰਸਾਰ |
ਮੈਂ ਸਵਰਗ ਜਾਣੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(04/05/2020) |
|
|
|
|
|
ਜਦੋਂ ਉਸਦਾ ਵਿਆਹ ਹੋਇਆ ਸੀ ਤਾਂ ਸਭ ਕਹਿੰਦੇ ਸਨ ਕਿ ਉਹ ਬਹੁਤ ਸਾਊ ਕੁੜੀ ਸੀ।
ਸਹੁਰੇ ਘਰ ਜਾਂਦੇ ਸਾਰ ਉਸ ਨੇ ਸਭ ਦਾ ਮਨ ਮੋਹ ਲਿਆ ਸੀ। ਆਂਢੀ-ਗੁਆਂਢੀ ਵੀ ਉਸ ਦੀ
ਸਿਫ਼ਤ ਕਰਦੇ ਨਹੀਂ ਸੀ ਥੱਕਦੇ। ਉਸ ਨੇ ਕਦੇ ਕਿਸੇ ਨਾਲ ਉੱਚਾ ਨਹੀਂ ਸੀ ਬੋਲਿਆ। ਸਭ
ਦੀ ਹਰਮਨ ਪਿਆਰੀ ਹੋਣ ਸਦਕਾ ਜਦੋਂ ਉਸ ਘਰ ਪਹਿਲਾ ਪੁੱਤਰ ਜੰਮਿਆ ਤਾਂ ਸਾਰੀ ਕਲੋਨੀ
ਹੀ ਵਧਾਈ ਦੇਣ ਪਹੁੰਚੀ। ਸਭ ਨੂੰ ਉਹ ਇੱਕੋ ਗੱਲ ਕਹਿੰਦੀ ਰਹੀ, ‘‘ਚਲੋ ਮੇਰੇ ਸਵਰਗ
ਜਾਣ ਦਾ ਰਾਹ ਖੁੱਲ ਗਿਆ।’’ ਜਦੋਂ ਉਸ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ
ਆਪਣੀ ਮਾਂ ਦੀ ਗੱਲ ਸੁਣਾਈ ਕਿ ਉਸ ਦੀ ਮਾਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਸੀ-ਮੇਰਾ
ਪੁੱਤਰ ਹੀ ਮੇਰੀ ਚਿਤਾ ਨੂੰ ਅੱਗ ਲਾਏਗਾ, ਤਾਂ ਹੀ ਮੇਰਾ ਸਵਰਗ ਜਾਣ ਦਾ ਰਾਹ
ਖੁੱਲੇਗਾ। ਸਾਰੇ ਉਸ ਦੀ ਗੱਲ ਸੁਣ ਕੇ ਮਜ਼ਾਕ ਉਡਾਉਣ ਲੱਗ ਪਏ ਕਿ ਕਿਹੜਾ ਸਵਰਗ ਤੇ
ਕਿਹੜਾ ਨਰਕ! ਇਹ ਪੁਰਾਣੇ ਸਮੇਂ ਦੀਆਂ ਗੱਲਾਂ ਹਨ। ਅੱਜ ਕੱਲ ਕੌਣ ਇਸ ਨੂੰ ਮੰਨਦਾ
ਹੈ। ਹੁਣ ਤਾਂ ਕੁੜੀਆਂ ਵੀ ਚਿਤਾ ਨੂੰ ਅੱਗ ਲਾ ਦਿੰਦੀਆਂ ਹਨ।
ਉਸ ਦੀ ਸੱਸ
ਨੂੰ ਇਹ ਗੱਲ ਸੁਣ ਕੇ ਬੜਾ ਮਾੜਾ ਲੱਗਿਆ ਕਿ ਏਨੀ ਖ਼ੁਸ਼ੀ ਦੇ ਮੌਕੇ ਮਰਨ ਦੀਆਂ ਗੱਲਾਂ
ਕਿਉਂ ਕੀਤੀਆਂ ਜਾ ਰਹੀਆਂ ਹਨ? ਕੁੜੀ ਹੋਵੇ ਭਾਵੇਂ ਮੁੰਡਾ, ਸਿਹਤਮੰਦ ਤੇ ਬੀਬਾ ਹੋਣਾ
ਚਾਹੀਦਾ ਹੈ।
ਸਮਾਂ ਲੰਘਿਆ ਤਾਂ ਉਸ ਦੇ ਇੱਕ ਹੋਰ ਮੁੰਡਾ ਤੇ ਇਕ ਕੁੜੀ ਵੀ
ਜੰਮ ਪਏ। ਤਿੰਨੋ ਬੱਚੇ ਬੜੇ ਆਗਿਆਕਾਰੀ ਸਨ। ਪਰ, ਉਹ ਵੀ ਤਾਂ ਸਭ ਤੇ ਜਾਨ ਛਿੜਕਦੀ
ਸੀ। ਪੂਰੇ ਮੁਹੱਲੇ ਵਿਚ ਕਿਸੇ ਨੂੰ ਲੋੜ ਹੁੰਦੀ ਤਾਂ ਸਭ ਤੋਂ ਪਹਿਲਾਂ ਉਸੇ ਕੋਲ
ਪਹੁੰਚਦੇ ਤੇ ਉਹ ਵਿੱਤੋਂ ਬਾਹਰ ਜਾ ਕੇ ਹਰ ਕਿਸੇ ਦੀ ਮਦਦ ਕਰਦੀ।
ਸਭ
ਕਹਿੰਦੇ ਕਿ ਇਸ ਨੇ ਤਾਂ ਮੋਤੀ ਦਾਨ ਕੀਤੇ ਹੋਣੇ ਹਨ ਜੋ ਏਨਾ ਵਧੀਆ ਟੱਬਰ ਮਿਲਿਆ ਹੈ।
ਬੱਚੇ ਵੀ ਹੌਲੀ-ਹੌਲੀ ਜਵਾਨ ਹੋਣ ਲੱਗੇ ਤੇ ਹਰ ਮਾਮਲੇ ’ਚ ਮਾਂ ਦੀ ਸਲਾਹ ਲੈਂਦੇ।
ਕਾਰੋਬਾਰ ਚੰਗਾ ਚੱਲ ਪਿਆ ਸੀ। ਹੌਲੀ-ਹੌਲੀ ਤਿੰਨਾਂ ਦਾ ਵਿਆਹ ਵੀ ਹੋ ਗਿਆ। ਮਾਂ ਰਤਾ
ਵਿਹਲੀ ਹੋ ਗਈ ਤਾਂ ਸਮਾਜਿਕ ਕੰਮਾਂ ਵੱਲ ਧਿਆਨ ਦੇਣ ਲੱਗੀ। ਉਸ ਦੀ ਇਕ ਬਚਪਨ ਦੀ
ਸਹੇਲੀ ਲਾਵਾਰਿਸ ਲਾਸ਼ਾਂ ਨੂੰ ਚਿਤਾ ਦੇਣ ਦਾ ਕੰਮ ਕਰਦੀ ਸੀ। ਉਸ ਨੇ ਵੀ ਉਸ ਕੰਮ ਵਿਚ
ਸਾਥ ਦੇਣ ਬਾਰੇ ਸੋਚਿਆ ਤਾਂ ਸਾਰੇ ਟੱਬਰ ਨੇ ਵਿਰੋਧ ਕੀਤਾ ਕਿ ਇਹ ਤਾਂ ਬਹੁਤ ਹੀ
ਮਾੜਾ ਕੰਮ ਹੈ। ਪਤਾ ਨਹੀਂ ਕਿਸ ਕਿਸ ਦੀ ਅਣਪਛਾਤੀ ਲਾਵਾਰਿਸ ਲਾਸ਼ ਢੋਅ ਕੇ ਲਿਜਾਉਂਦੀ
ਹੋਵੇਗੀ! ਇਹ ਕੰਮ ਤਾਂ ਕਿਸੇ ਹਾਲ ਨਹੀਂ ਕਰਨਾ!
ਫੇਰ ਉਸ ਘਰ ਪਹਿਲਾ ਪੋਤਰਾ
ਆਇਆ। ਉਸ ਦਿਨ ਉਹ ਫੇਰ ਬੋਲ ਪਈ, ‘‘ਹੁਣ ਤਾਂ ਸਵਰਗ ਜਾਣਾ ਪੱਕਾ ਹੋ ਗਿਆ। ਪੁੱਤਰ ਤੇ
ਪੋਤਰਾ, ਦੋਵੇਂ ਰਲ ਕੇ ਮੇਰੀ ਚਿਤਾ ਨੂੰ ਅੱਗ ਲਾਉਣਗੇ। ਇਹ ਤਾਂ ਕਿਸਮਤ ਵਾਲਿਆਂ ਨੂੰ
ਨਸੀਬ ਹੁੰਦਾ ਹੈ।’’
ਸਾਰੇ ਫਿਰ ਉਸ ਨੂੰ ਕੁੱਦ ਕੇ ਪੈ ਗਏ ਕਿ ਏਨੇ ਸ਼ੁਭ
ਮੌਕੇ ਉੱਤੇ ਕਿਉਂ ਮਰਨ ਦੀਆਂ ਗੱਲਾਂ ਕਰਦੀ ਹੈਂ? ਉਹ ਵਿਚਾਰੀ ਸਭ ਦਾ ਕਿਹਾ ਮੰਨ ਕੇ
ਚੁੱਪ ਹੋ ਗਈ ਪਰ ਕਦੇ ਕਦਾਈਂ ਰਬ ਦਾ ਸ਼ੁਕਰ ਕਰਦੀ ਫਿਰ ਉਸ ਦੇ ਮੂੰਹੋਂ ਨਿਕਲ ਹੀ
ਜਾਂਦਾ, ‘‘ਵਿਚਾਰੇ ਕਿੰਨੇ ਬਦਨਸੀਬ ਹੁੰਦੇ ਹਨ ਜਿਨ੍ਹਾਂ ਦੀ ਚਿਤਾ ਨੂੰ ਕੋਈ ਅੱਗ
ਲਾਉਣ ਵਾਲਾ ਵੀ ਨਹੀਂ ਹੁੰਦਾ। ਮੇਰਾ ਦਿਲ ਉਨ੍ਹਾਂ ਲਈ ਬੜਾ ਤੜਫਦੈ। ਮੇਰੇ ਉੱਤੇ ਤਾਂ
ਰਬ ਨੇ ਏਨੀ ਮਿਹਰ ਕੀਤੀ ਹੈ ਕਿ ਕਈ ਜਨਮਾਂ ਤੱਕ ਸ਼ੁਕਰ ਕਰਦੀ ਰਹਾਂ ਤਾਂ ਵੀ ਘੱਟ ਹੈ!
ਇਕ ਦਿਨ ਛੋਟਾ ਮੁੰਡਾ ਬਹਿਸ ਕਰਨ ਲੱਗ ਪਿਆ, ‘‘ਮੰਮੀ ਤੂੰ ਕਿਉਂ ਸਵਰਗ ਨਰਕ ਦੀ
ਰੱਟ ਲਾਉਂਦੀ ਰਹਿੰਦੀ ਹੈਂ? ਭਰਿਆ ਪੂਰਾ ਘਰ ਹੈ। ਆਰਾਮ ਨਾਲ ਬਹਿ। ਤੇਰੀ ਸੇਵਾ ਕਰਨ
ਨੂੰ ਦੋ-ਦੋ ਨੂੰਹਾਂ ਹਨ।’’
ਉਸ ਬੜੇ ਤਰਲੇ ਲਏ ਪਰ ਕਿਸੇ ਨੇ ਉਸ ਨੂੰ ਆਪਣੀ
ਸਹੇਲੀ, ਜੋ ਲਾਵਾਰਿਸ ਲਾਸ਼ਾਂ ਸਾਂਭਦੀ ਸੀ, ਨੂੰ ਮਿਲਣ ਨਾ ਦਿੱਤਾ ਕਿ ਖ਼ੌਰੇ ਉਸ ਨੂੰ
ਮਿਲ ਕੇ ਉਸ ਨਾਲ ਕੰਮ ਨਾ ਕਰਨ ਲੱਗ ਜਾਵੇ।
ਨਿੱਕੇ ਪੋਤਰੇ ਨਾਲ ਦਿਨ-ਰਾਤ
ਜਾਗ ਕੇ, ਬਾਹਰ ਘੁਮਾਉਂਦਿਆਂ, ਉਸ ਨੂੰ ਖੁਆਉਂਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਵਕਤ
ਲੰਘ ਗਿਆ। ਫੇਰ ਦੂਜੇ ਪੁੱਤਰ ਦੇ ਘਰ ਧੀ ਜੰਮ ਪਈ। ਘਰ ਰੌਣਕਾਂ ਨਾਲ ਭਰ ਗਿਆ। ਸਾਰੇ
ਇਕੱਠੇ ਘੁੰਮਣ ਲੰਘ ਜਾਂਦੇ ਤਾਂ ਪੋਤਰਾ ਪੋਤਰੀ ਦਾਦੀ ਕੋਲ ਛੱਡ ਜਾਂਦੇ। ਉਹ ਵੀ
ਇਨ੍ਹਾਂ ਨੂੰ ਸਾਂਭਦੀ ਭੁੱਲ ਹੀ ਜਾਂਦੀ ਕਿ ਉਸ ਦੇ ਪਤੀ ਨੂੰ ਮਰਿਆਂ 8 ਸਾਲ ਲੰਘ
ਚੁੱਕੇ ਸਨ।
ਪੁੱਤਰਾਂ ਨੇ ਨਵਾਂ ਬਿਜ਼ਨੈੱਸ ਖੋਲ੍ਹਣ ਦੀ ਗੱਲ ਕੀਤੀ
ਤਾਂ ਉਸ ਨੇ ਸਾਰੀ ਜਮਾਂ ਪੂੰਜੀ ਉਨ੍ਹਾਂ ਨੂੰ ਦੇ ਦਿੱਤੀ ਤੇ ਆਪ ਸਵੇਰੇ ਸ਼ਾਮ ਰਬ ਦੀ
ਭਗਤੀ ’ਚ ਸਮਾਂ ਬਿਤਾਉਣ ਲੱਗ ਪਈ। ਬਾਕੀ ਸਾਰਾ ਦਿਨ ਤਾਂ ਪੋਤਰੇ ਪੋਤਰੀ ਨੂੰ
ਸਾਂਭਦਿਆਂ ਹੀ ਲੰਘ ਜਾਂਦਾ ਸੀ!
ਇੱਕ ਦਿਨ ਛੋਟਾ ਪੁੱਤਰ ਆਪਣੀ ਵਹੁਟੀ ਨਾਲ
ਘਰ ਮੁੜਿਆ ਤਾਂ ਉਸ ਨੇ ਬਰਾਂਡੇ ਵਿਚ ਆਪਣੀ ਮਾਂ ਨੂੰ ਬੱਚਿਆਂ ਨਾਲ ਗੱਲ ਕਰਦਿਆਂ ਸੁਣ
ਲਿਆ, ‘‘ਮੈਨੂੰ ਤਾਂ ਤੁਹਾਡਾ ਦਾਦਾ ਯਾਦ ਕਰਦਾ ਪਿਐ। ਕਿੰਨੇ ਸਾਲ ਹੋ ਗਏ ਉਸ ਨੂੰ
ਗਿਆਂ। ਉਹ ਸਵਰਗ ਪਹੁੰਚਿਐ। ਮੈਂ ਵੀ ਉਸ ਕੋਲ ਤਾਂ ਹੀ ਪਹੁੰਚਾਂਗੀ ਜੇ ਤੁਸੀਂ ਆਪੋ
ਆਪਣੇ ਪਾਪਾ ਨਾਲ ਮੇਰੀ ਚਿਤਾ ਨੂੰ ਅੱਗ ਲਾਓਗੇ। ਵੇਖਿਓ ਕਿਤੇ ਮੈਂ ਤੁਹਾਡੇ ਦਾਦਾ ਜੀ
ਤੋਂ ਪਰ੍ਹਾਂ ਨਾ ਰਹਿ ਜਾਵਾਂ।’’
ਛੋਟੇ ਪੁੱਤਰ ਨੂੰ ਉਸ ਦਿਨ ਬੜਾ ਕਹਿਰ
ਚੜ੍ਹਿਆ। ਉਹ ਮਾਂ ਨੂੰ ਝਿੜਕ ਕੇ ਪਿਆ, ‘‘ਪੂਰੀ ਉਮਰ ਲੰਘ ਗਈ ਤੁਹਾਡੀ ਚਿਤਾ ਨੂੰ
ਅੱਗ ਲਾਉਣ ਦੀ ਗੱਲ ਸੁਣਦਿਆਂ। ਏਨਾ ਵੀ ਕੀ ਸਵਰਗ ਦਾ ਝੱਲ ਹੋਇਆ। ਇਹ ਸਭ ਵਹਿਮ ਹਨ।
ਬੱਚਿਆਂ ਨੂੰ ਇਸ ਵਹਿਮ ਵਿਚ ਨਾ ਫਸਾਓ। ਇਹ ਸਭ ਤੁਹਾਡੀ ਸਹੇਲੀ ਦਾ ਕੀਤਾ ਧਰਿਆ ਹੈ।
ਉਹ ਲਾਵਾਰਿਸ ਲਾਸ਼ਾਂ ਸਾਂਭਦੀ ਹੈ। ਤੁਹਾਨੂੰ ਵੀ ਉਸ ਨੇ ਗਧੀ ਗੇੜ ਵਿਚ ਪਾ ਛੱਡਿਐ।’’
ਵਿਚਾਰੀ ਚੁੱਪ ਹੋ ਗਈ। ਸਹੇਲੀ ਨੂੰ ਤਾਂ ਮਿਲਣ ਜਾਣ ਹੀ ਨਹੀਂ ਸੀ ਦਿੰਦੇ। ਉਹ
ਵੀ ਤਾਂ ਉਸ ਵਾਂਗ ਬਿਰਧ ਹੋ ਗਈ ਸੀ। ਮਨ ਵਿਚ ਹਿਰਖ ਸੀ ਕਿ ਉਸ ਨੂੰ ਇੱਕ ਵਾਰ ਤਾਂ
ਮਿਲ ਲੈਂਦੀ। ਛੋਟੇ ਹੁੰਦਿਆਂ ਉਸ ਨਾਲ ਲੁੱਕਣ ਮੀਟੀ ਖੇਡਣ ਦੀਆਂ ਯਾਦਾਂ ਹਾਲੇ ਤਕ
ਧੁੰਧਲੀਆਂ ਨਹੀਂ ਸੀ ਹੋਈਆਂ। ਇਕ ਵਾਰ ਤਾਂ ਉਹ ਪਰਛੱਤੀ ਵਿਚ ਪਈ ਪੇਟੀ ਅੰਦਰ ਲੁੱਕ
ਗਈ ਸੀ ਤਾਂ ਸਹੇਲੀ ਕੋਲੋਂ ਦੋ ਘੰਟੇ ਤੱਕ ਲੱਭੀ ਨਹੀਂ ਸੀ ਗਈ। ਜਦੋਂ ਉਹ ਤਰਲੇ ਕਰਨ
ਲੱਗ ਗਈ ਸੀ, ਫੇਰ ਹੀ ਪੇਟੀ ’ਚੋਂ ਬਾਹਰ ਨਿਕਲੀ। ਕਿੰਨੀ ਘੁੱਟ ਕੇ ਫੇਰ ਉਨ੍ਹਾਂ
ਜੱਫੀ ਪਾਈ ਸੀ।
ਪਰ, ਇਹ ਤਾਂ ਹੁਣ ਯਾਦਾਂ ਹੀ ਰਹਿ ਗਈਆਂ ਸਨ। ਮਿਲਣ ਦੀ ਆਸ
ਤਾਂ ਮੁੱਕ ਹੀ ਗਈ ਸੀ। ਸਿਰਫ਼ ਇਕ ਵਾਰ ਲੁਕ ਕੇ ਨੂੰਹ ਦੇ ਫ਼ੋਨ ਤੋਂ ਉਸ ਸਹੇਲੀ ਨਾਲ
ਗੱਲ ਕੀਤੀ ਸੀ ਤੇ ਪੂਰਾ ਅੱਧਾ ਘੰਟਾ ਯਾਦਾਂ ਤਾਜ਼ਾ ਕੀਤੀਆਂ। ਅਖ਼ੀਰ ਲੰਮਾ ਸਾਹ
ਲੈਂਦਿਆਂ ਉਸ ਕਿਹਾ, ‘‘ਚੰਗਾ ਪ੍ਰੀਤੀਏ, ਪਤਾ ਨਹੀਂ ਇਸ ਜਨਮ ’ਚ ਕਦੇ ਆਪਾਂ ਮਿਲ ਵੀ
ਸਕਣਾ ਹੈ ਕਿ ਨਹੀਂ। ਅਫ਼ਸੋਸ ਤਾਂ ਇਹ ਹੈ ਕਿ ਮੈਂ ਲਾਵਾਰਿਸ ਲਾਸ਼ ਬਣ ਕੇ ਵੀ ਤੇਰੇ
ਕੋਲ ਕਦੇ ਨਹੀਂ ਆ ਸਕਣਾ। ਸੋ ਅਗਲੇ ਜਨਮ ਹੀ ਮਿਲਾਂਗੇ। ਮੈਂ ਤਾਂ ਸਵਰਗ ਤੇਰੇ ਜੀਜਾ
ਜੀ ਕੋਲ ਜਾਣੈ। ਤੂੰ ਵੀ ਨੇਕ ਕੰਮ ਕਰਦੀ ਹੈਂ, ਉੱਥੇ ਹੀ ਮਿਲ ਲਵਾਂਗੇ।’’
ਮਹੀਨੇ ਕੁ ਬਾਅਦ ਹੀ ਇਕ ਕੁਲਿਹਣੇ ਬੁਖ਼ਾਰ ਦਾ ਰੌਲਾ ਪੈ ਗਿਆ। ਚੁਫ਼ੇਰੇ ਕਰੋਨਾ ਕਰੋਨਾ
ਕਰਦੇ ਫਿਰਦੇ ਸਨ। ਉਸ ਦਾ ਕੰਮ ਤਾਂ ਪੋਤਰੇ ਪੋਤਰੀ ਨੂੰ ਸਕੂਲੋਂ ਘਰ ਲਿਆਉਣਾ ਸੀ।
ਵਾਪਸੀ ਤੇ ਸਬਜ਼ੀ ਫਲ ਵੀ ਨਾਲ ਹੀ ਲੈ ਆਉਂਦੀ ਸੀ। ਉਸ ਨੂੰ ਤਾਂ ਕਦੇ ਕੋਈ ਕਰੋਨਾ
ਨਹੀਂ ਮਿਲਿਆ। ਫੇਰ ਬੱਚਿਆਂ ਦੇ ਸਕੂਲ ਵੀ ਬੰਦ ਹੋ ਗਏ। ਸਿਰਫ਼ ਸਬਜ਼ੀ ਫਲ ਲੈਣ ਉਹ ਇਕ
ਵਾਰ ਘਰੋਂ ਬਾਹਰ ਜਾਂਦੀ ਸੀ। ਰਾਤ ਨੂੰ ਪੋਤਰੇ ਤੇ ਪੋਤਰੀ ਦੀਆਂ ਲੱਤਾਂ ਘੁੱਟ ਕੇ
ਸੁਆ ਦਿੰਦੀ। ਬੱਚੇ ਵੀ ਤਾਂ ਸਾਰਾ ਦਿਨ ਘਰ ਅੰਦਰ ਟੱਪਦੇ ਦੌੜਦੇ ਥੱਕ ਜਾਂਦੇ ਸਨ।
ਸਾਰਾ ਆਂਢ ਗੁਆਂਢ ਉਸ ਦਾ ਰੋਜ਼ ਹਾਲ ਚਾਲ ਪੁੱਛਦਾ।
ਇਕ ਦਿਨ ਸ਼ਾਮੀ ਉਸ ਨੂੰ
ਹਲਕੀ ਖੰਘ ਹੋਈ ਤਾਂ ਸਾਰਾ ਮੁਹੱਲਾ ਠਠੰਬਰ ਗਿਆ। ਉਸ ਨੂੰ ਸਮਝ ਨਹੀਂ ਆਈ, ਕਿਉਂ?
ਪਹਿਲਾਂ ਵੀ ਤਾਂ 50 ਵਾਰ ਉਸ ਨੂੰ ਖੰਘ ਜ਼ੁਕਾਮ ਹੋਇਆ ਸੀ।
ਉਸ ਦਿਨ ਤਾ ਕਮਾਲ
ਹੀ ਹੋ ਗਈ। ਕਿਸੇ ਨੇ ਉਸ ਨੂੰ ਰੋਟੀ ਨਹੀਂ ਪੁੱਛੀ। ਸਭ ਨੇ ਆਪੋ ਆਪਣੇ ਕਮਰੇ ਬੰਦ ਕਰ
ਲਏ ਤੇ ਰਸੋਈ ਨੂੰ ਵੀ ਕੁੰਡਾ ਲਾ ਦਿੱਤਾ।
ਘਰੋਂ ਬਾਹਰ ਨਿਕਲੀ ਤਾਂ ਗੁਆਂਢੀ
ਵੀ ਝੱਟ ਅੰਦਰ ਵੜ ਗਏ। ਗੱਲ ਸਮਝ ਨਹੀਂ ਆਈ। ਦੋ ਘੰਟਿਆਂ ਵਿਚ ਐਂਬੂਲੈਂਸ ਘਰ ਪਹੁੰਚ
ਗਈ ਤੇ ਦੋ ਨਰਸਾਂ ਉਸ ਨੂੰ ਜਬਰੀ ਹਸਪਤਾਲ ਵੱਲ ਲੈ ਚੱਲੀਆਂ। ਉਸ ਬਥੇਰੀਆਂ ਆਪਣੇ
ਪੁੱਤਰਾਂ ਨੂੰ ਵਾਜਾਂ ਮਾਰੀਆਂ, ਪੋਤਰੇ ਨੂੰ ਵੀ ਸੱਦਿਆ ਤੇ ਗਵਾਂਢੀਆਂ ਨੂੰ ਵੀ, ਪਰ
ਕਿਸੇ ਨੇ ਵਾਪਸ ਆਵਾਜ਼ ਨਹੀਂ ਦਿੱਤੀ। ਉਸ ਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਆਖ਼ਰ
ਉਸ ਕੋਲੋਂ ਕੀ ਗੁਣਾਹ ਹੋ ਗਿਆ ਹੈ? ਉਸੇ ਰਾਤ ਉਸ ਨੂੰ ਬੁਖ਼ਾਰ ਹੋਣ ਲੱਗ ਪਿਆ। ਫੇਰ
ਉਸ ਨੂੰ ਇੱਕ ਵੱਖ ਕਮਰੇ ਵਿਚ ਗੁਲੂਕੋਜ਼ ਤੇ ਟੀਕੇ ਲਾ ਕੇ ਤਾੜ ਦਿੱਤਾ ਗਿਆ। ਕੋਈ ਉਸ
ਦੀ ਆਵਾਜ਼ ਸੁਣਨ ਵਾਲਾ ਨਹੀਂ ਸੀ। ਪੂਰੀ ਰਾਤ ਉਹ ਤੜਫਦੀ ਰਹੀ। ਸਾਹ ਔਖਾ ਆਉਣ ਲੱਗ
ਪਿਆ। ਉਸ ਦੀਆਂ ਅੱਖਾਂ ਦਰਵਾਜ਼ੇ ਵੱਲ ਲੱਗੀਆਂ ਰਹੀਆਂ ਕਿ ਉਸ ਦੇ ਪੁੱਤਰ, ਨੂੰਹਾਂ,
ਪੋਤਰਾ, ਪੋਤਰੀ, ਗੁਆਂਢੀ, ਕੋਈ ਤਾਂ ਉਸ ਦਾ ਹਾਲ ਪੁੱਛਣ ਜ਼ਰੂਰ ਆਉਣਗੇ। ਉਹ ਵੀ ਤਾਂ
ਰਾਤ-ਰਾਤ ਭਰ ਉਨ੍ਹਾਂ ਦੀ ਬੀਮਾਰੀ ਵੇਲੇ ਜਾਗਦੀ ਰਹੀ ਸੀ। ਪਰ ਕੋਈ ਨਾ ਦਿਸਿਆ। ਹੌਲੀ
ਹੌਲੀ ਉਸ ਦੀ ਨਜ਼ਰ ਧੁੰਧਲੀ ਹੋਣ ਲੱਗ ਪਈ। ਉਸ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਆਪਣੇ
ਪਤੀ ਕੋਲ ਸਵਰਗ ਜਾਣ ਦਾ ਸਮਾਂ ਆ ਗਿਆ ਹੈ।
ਪਰ, ਇਹ ਕੀ? ਇਕਦਮ ਉਸ ਤਭ੍ਰਕ
ਕੇ ਅੱਖਾਂ ਖੋਲ੍ਹੀਆਂ ਤੇ ਸੋਚਣ ਲੱਗੀ ਜੇ ਉਸ ਨੂੰ ਹਸਪਤਾਲ ਵਿਚ ਇਕੱਲੀ ਨੂੰ ਹੀ
ਤਾੜੀ ਰੱਖਿਆ ਤਾਂ ਉਸ ਦੇ ਪੁੱਤਰਾਂ ਨੂੰ ਕਿਵੇਂ ਪਤਾ ਲੱਗੂ ਕਿ ਉਸ ਦੀ ਚਿਤਾ ਨੂੰ
ਅੱਗ ਲਾਉਣੀ ਹੈ? ਕਿਤੇ ਸਵਰਗ ਜਾਣ ਤੋਂ ਰਹਿ ਹੀ ਨਾ ਜਾਵੇ! ਪਤਾ ਨਹੀਂ ਕਦੋਂ ਰਬ ਨੂੰ
ਧਿਆਉਂਦੀ ਉਹ ਸਵੇਰੇ ਤਿੰਨ ਵਜੇ ਸੁਆਸ ਤਿਆਗ ਗਈ।
ਘਰ ਸੁਣੇਹਾ ਭੇਜਿਆ ਗਿਆ
ਕਿ ਕੋਰੋਨਾ ਨਾਲ ਤੁਹਾਡੀ ਮਾਂ ਦੀ ਮੌਤ ਹੋ ਗਈ ਹੈ। ਇਸ ਦੇ ਸਰੀਰ ਨੂੰ ਪੂਰੀ ਤਰ੍ਹਾਂ
ਪੈਕ ਕਰ ਕੇ ਭੇਜ ਰਹੇ ਹਾਂ। ਖੋਲ੍ਹਣਾ ਨਹੀਂ। ਸਿਰਫ਼ ਇੰਜ ਹੀ ਚਿਤਾ ਉੱਤੇ ਲਿਟਾ
ਦੇਣਾ। ਕੋਈ ਖ਼ਤਰਾ ਨਹੀਂ ਹੈ।
ਕੋਈ ਨਾ ਬਹੁੜਿਆ! ਦੁਬਾਰਾ ਫਿਰ ਫ਼ੋਨ ਕੀਤਾ
ਤਾਂ ਸਭ ਨੇ ਉਸ ਦਾ ਮੁਰਦਾ ਸਰੀਰ ਤੱਕ ਚੁੱਕਣ ਤੋਂ ਇਨਕਾਰ ਕਰ ਦਿੱਤਾ ਤੇ ਸਸਕਾਰ ਕਰਨ
ਤੋਂ ਵੀ। ਬਥੇਰਾ ਸਮਝਾਇਆ ਗਿਆ ਕਿ ਉਹੀ ਮਾਂ ਹੈ ਜੋ ਕੱਲ ਤੱਕ ਤੁਹਾਨੂੰ ਗੋਦ ਵਿਚ
ਖਿਡਾਉਂਦੀ ਸੀ, ਪਰ ਕੋਈ ਨਾ ਮੰਨਿਆ।
ਅਖ਼ੀਰ ਲਾਵਾਰਿਸ ਲਾਸ਼ ਮੰਨ ਕੇ ਹਸਪਤਾਲ
ਵਾਲਿਆਂ ਨੇ ਉਸ ਦੀ ਸਹੇਲੀ ਨੂੰ ਫ਼ੋਨ ਕੀਤਾ ਤਾਂ ਉਹ ਦੁਹੱਥੜ ਮਾਰ ਕੇ ਰੋਂਦੀ ਝੱਟ
ਉੱਥੇ ਪਹੁੰਚ ਗਈ।
ਹਉਕੇ ਲੈ ਲੈ ਕੇ ਉਸ ਹਸਪਤਾਲ ਦੇ ਸਟਾਫ਼ ਨੂੰ ਦੱਸਿਆ,
‘‘ਜਦੋਂ ਉਸ ਦੇ ਪਹਿਲੇ ਬੇਟੇ ਨੇ ਜੰਮਣਾ ਸੀ ਤਾਂ ਇਸ ਨੇ ਏਨੀਆਂ ਦਰਦਾਂ ਸਹੀਆਂ ਕਿ
ਪੁੱਛੋ ਨਾ। ਅਖ਼ੀਰ ਡਾਕਟਰਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਬੱਚਾ ਬਚਾਇਆ ਨਹੀਂ ਜਾ
ਸਕਦਾ। ਇਸ ਦੀ ਜ਼ਿੱਦ ਸੀ ਕਿ ਮੈਂ ਰਹਾਂ ਨਾ ਰਹਾਂ ਪਰ ਬੱਚਾ ਜ਼ਰੂਰ ਬਚਾਉਣਾ ਹੈ।
ਲਗਾਤਾਰ ਅਰਦਾਸਾਂ ਬਾਅਦ ਹੀ ਉਹ ਬੱਚਾ ਜੰਮਿਆ ਤੇ ਫੇਰ ਦੋ ਮਹੀਨੇ ਇਹ ਮੰਜੇ ’ਤੇ ਪਈ
ਰਹੀ ਪਰ ਬੱਚਾ ਬਚ ਗਿਆ। ਅਜਿਹੀ ਮਾਂ ਲਈ ਵੀ ਪੁੱਤਰ ਨਾ ਬਹੁੜਿਆ ਤਾਂ ਮਾਵਾਂ ਪੁੱਤਰ
ਜੰਮਣੇ ਬੰਦ ਕਰ ਦੇਣਗੀਆਂ। ਸਚਮੁੱਚ ਕਲਯੁੱਗ ਆ ਗਿਐ। ਸਾਰੀ ਉਮਰ ਪੁੱਤਰਾਂ ਹੱਥੋਂ
ਚਿਤਾ ਨੂੰ ਅੱਗ ਲੁਆਉਣ ਲਈ ਤੜਫਦੀ ਰਹੀ ਪਰ ਬਣ ਗਈ ਲਾਵਾਰਿਸ ਲਾਸ਼! ਮੈਨੂੰ ਅਗਲੇ ਜਨਮ
ਵਿਚ ਮਿਲਣ ਦੀ ਗੱਲ ਕਰਦੀ ਸੀ। ਹੁਣ ਕਿਵੇਂ ਦੱਸਾਂ ਕਿ ਏਥੇ ਹੀ ਅਸਲੀ ਨਰਕ ਸੀ। ਸਵਰਗ
ਤਾਂ ਹੁਣ ਆਪਣੀ ਸਹੇਲੀ ਹੱਥੋਂ ਹੀ ਜਾਵੇਗੀ। ਮੈਂ ਜ਼ਰੂਰ ਇਸ ਦੀ ਚਿਤਾ ਨੂੰ ਅੱਗ
ਲਾਵਾਂਗੀ ਪਰ ਇਸ ਦੀ ਰੂਹ ਦਾ ਕੀ ਕਰਾਂ ਜੋ ਪੁੱਤਰਾਂ ਹੱਥੋਂ ਅਲਵਿਦਾ ਹੋਣਾ ਚਾਹੁੰਦੀ
ਸੀ।’’
ਅਗਲੇ ਦਿਨ ਇਹ ਖ਼ਬਰ ਅਖ਼ਬਾਰਾਂ ਦੀ ਸੁਰਖ਼ੀ ਵੀ ਬਣੀ ਤੇ ਹਰ ਚੈਨਲ ਉੱਤੇ
ਸਾਰਾ ਦਿਨ ਚੱਲਦੀ ਰਹੀ- ‘‘ਕਲਯੁਗੀ ਪੁੱਤਰਾਂ ਨੇ ਕੋਰੋਨਾ ਤੋਂ ਡਰਦਿਆਂ ਮਾਂ ਦੀ
ਲਾਸ਼ ਲੈਣ ਤੋਂ ਕੀਤੀ ਨਾ। ਲਾਵਾਰਿਸ ਲਾਸ਼ ਬਣ ਕੇ ਰਹਿ ਗਈ ਇਕ ਰੱਜੇ ਪੁੱਜੇ ਘਰ ਦੀ
ਮਾਂ।’’
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਮੈਂ
ਸਵਰਗ ਜਾਣੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਇਮਿਊਨ
ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਸੰਬੰਧੀ ਕੁੱਝ ਸ਼ੰਕੇ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਤੇ ਸਰੀਰ ਦਾ ਸੰਤੁਲਨ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|