ਹੌਲੀ-ਹੌਲੀ ਆਉਂਦੀ ਮੌਤ ਕਦੇ ਕਿਸੇ ਦੇ ਨਜ਼ਰੀ ਨਹੀਂ ਪੈਂਦੀ। ਹਰ ਕਿਸੇ ਦਾ ਇੱਕੋ
ਹੀ ਜਵਾਬ ਹੁੰਦਾ ਹੈ- ‘‘ਪਤਾ ਹੀ ਨਹੀਂ ਲੱਗਿਆ ਕਦੋਂ ਪੂਰੀ ਜ਼ਿੰਦਗੀ ਲੰਘ ਗਈ। ਜਦੋਂ
ਕੋਈ ਮਾਰੂ ਰੋਗ, ਜਿਸ ਨਾਲ ਜ਼ਿੰਦਗੀ ਦਾ ਅੰਤ ਸਾਹਮਣੇ ਦਿੱਸੇ, ਬਾਰੇ ਪਤਾ ਲੱਗ ਜਾਵੇ,
ਉਸ ਬੰਦੇ ਲਈ ਬਚੀ ਹੋਈ ਜ਼ਿੰਦਗੀ ਦਾ ਹਰ ਪਲ ਮਾਇਨੇ ਰੱਖਣ ਲੱਗ ਪੈਂਦਾ ਹੈ। ਸਿਰਫ਼ ਉਹੀ
ਸਮਝ ਸਕਦਾ ਹੈ ਕਿ ਕੋਈ ਐਵੇਂ ਹੀ ਵਿਹਲਾ ਬੈਠਾ ਚਾਰ ਘੰਟੇ ਜੇ ਜ਼ਾਇਆ ਕਰ ਰਿਹਾ ਹੈ
ਤਾਂ ਕਿੰਨੇ ਬੇਸ਼ਕੀਮਤੀ ਪਲ ਅਜਾਈਂ ਗੁਆ ਰਿਹਾ ਹੈ। ਇਸ ਸਭ ਦੀ ਸਮਝ ਆ ਜਾਣ ਬਾਅਦ ਵੀ
ਸਾਹਮਣੇ ਦਿਸਦੀ ਮੌਤ ਤੇ ਪਲ-ਪਲ ਖਿਸਕਦੀ ਜਾਂਦੀ ਜ਼ਿੰਦਗੀ ਨੂੰ ਫੜ ਕੇ ਕੋਈ ਬਹਿ ਨਹੀਂ
ਸਕਦਾ ਤੇ ਨਾ ਹੀ ਮੌਤ ਟਲਦੀ ਹੈ।
ਬਿਲਕੁਲ ਇੰਜ ਹੀ ਭਾਸ਼ਾ ਨਾਲ ਹੁੰਦਾ ਹੈ। ਇਕ ਸਮੇਂ ਦੇ ਲੋਕ ਪਿਛਲੇ ਸਮੇਂ ਵਿਚ
ਬੋਲੇ ਜਾ ਰਹੇ ਸ਼ਬਦਾਂ ਦੇ ਹੌਲੀ-ਹੌਲੀ ਲੋਪ ਹੋ ਜਾਣ ਨਾਲ ਭਾਸ਼ਾ ਦੀ ਹੌਲੀ-ਹੌਲੀ ਆ
ਰਹੀ ਮੌਤ ਤੋਂ ਬੇਫ਼ਿਕਰੇ ਹੁੰਦੇ ਹਨ ਤੇ ਸਿਰਫ਼ ਆਖ਼ਰੀ ਪੁਸ਼ਤ, ਜਿਸ ਵਿਚ ਭਾਸ਼ਾ ਨੂੰ
ਬੋਲਣ ਵਾਲੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਰਹਿ ਜਾਂਦੇ ਹਨ, ਉਦੋਂ ਹੀ ਸਾਹਮਣੇ ਮੌਤ
ਦਿਸਦੀ ਹੈ ਤੇ ਉਦੋਂ ਇਹ ਮੌਤ ਟਲ ਨਹੀਂ ਸਕਦੀ ਹੁੰਦੀ।
ਮੇਰੀ ਇਸ ਸੰਵੇਦਨਸ਼ੀਲ ਸੋਚ ਨਾਲ ਅੱਜ ਦੀਆਂ ਉਹ ਮਾਵਾਂ ਕਦੇ ਸਹਿਮਤ ਨਹੀਂ
ਹੋਣਗੀਆਂ ਜੋ ਆਪਣੇ ਲਾਡਲੇ ਪੁੱਤਰ ਨੂੰ ‘ਓਏ ਹੈਰੀ’, ‘ਡਿੱਕ ਪੁੱਤਰ’, ‘ਸਨੀ ਡੀਅਰ’,
ਆਦਿ ਕਹਿ ਕੇ ਆਵਾਜ਼ ਮਾਰ ਰਹੀਆਂ ਹਨ। ਮੈਂ ਤਾਂ ਆਪਣੀ ਨਿੱਘ ਭਰੀ ਮਾਂ ਦੀ ਬੋਲੀ ਨੂੰ
ਆਪਣੇ ਕਲੇਜੇ ਵਿਚ ਸਾਂਭ ਕੇ ਦਫ਼ਨ ਹੋ ਚੁੱਕੀਆਂ ਮਾਵਾਂ ਦੀ ਯਾਦ ਚੇਤੇ ਕਰਵਾ ਰਹੀ
ਹਾਂ। ‘ਮਾਂ ਸਦਕੇ, ਆ ਖਾਂ ਮੇਰੇ ਕਲੇਜੇ ਦੇ ਟੁਕੜਿਆ,’’ ‘ਆ ਮੇਰੇ ਹੀਰੇ ਪੁੱਤਰਾ’,
‘‘ਵੇ ਤੈਨੂੰ ਤੱਤੀ ’ਵਾ ਨਾ ਲੱਗੇ’’, ‘‘ਤੇਰੀ ਆਈ ਤੇਰੀ ਮਾਂ ਮਰ ਜੇ’’, ‘‘ਓਏ
ਮੇਰਿਆ ਲਾਡਲਿਆ, ਛਾਤੀ ਨਾਲ ਲੱਗ ਜਾ ਵੇ, ਮੈਨੂੰ ਠੰਡ ਪੈ ਜਾਏ’’, ‘‘ਮੇਰਿਆ
ਸੁਹਣਿਆ, ਆ ਤੇਰੀ ਨਜ਼ਰ ਉਤਾਰ ਲਵਾਂ’’, ਵਾਲੇ ਮੋਹ ਭਰੇ ਸ਼ਬਦ ਮੇਰੀ ਮਾਂ ਬੋਲੀ ’ਚੋਂ
ਲੋਪ ਹੋ ਚੁੱਕੇ ਹਨ।
ਕੋਈ ਦੱਸੇ ਖਾਂ ਕਿੰਨੇ ਕੁ ਘਰ ਬਚੇ ਹਨ ਜਿੱਥੇ ਪਿਆਰੀ ਦਾਦੀ ਦੀ, ਮੋਹ ਦੀ ਮਾਰੀ
ਦੀ ਆਵਾਜ਼ ਸੁਣਾਈ ਦੇ ਰਹੀ ਹੈ, ‘‘ਵੇ ਮਰ ਜਾਣਿਆ, ਔਂਤਰਿਆ, ਇੱਧਰ ਆ ਤੇਰੀਆਂ ਲੱਤਾ
ਭੰਨਾਂ। ਚੰਦਰਿਆ, ਮੇਰੀ ਚਾਸ਼ਨੀ ਰੋੜ ਗਿਐਂ। ਠਹਿਰ ਜਾ, ਹੁਣੇ ਦਸਦੀ ਆਂ!’’ ਇਨਾਂ
ਬੋਲਾਂ ਵਿਚ ਵੀ ਡੂੰਘਾ ਪਿਆਰ ਲੁਕਿਆ ਹੁੰਦਾ ਸੀ।
ਹਾਏ ਡੈਡ, ਡੈਡਾ, ਮੌਮ, ਮੰਮੀ, ਆਂਟ, ਦੇ ਥੱਲੇ ਦਫ਼ਨ ਹੋ ਚੁੱਕੇ ਭਾਪਾ ਜੀ, ਬਾਪੂ
ਜੀ, ਬੇਬੇ ਜੀ, ਬੀਬੀ ਜੀ, ਚਾਚੀ ਜੀ, ਫੁੱਫੜ ਜੀ, ਝਾਈ ਜੀ, ਅੰਮੀ ਜੀ, ਹੌਲੀ-ਹੌਲੀ
ਮਰ ਚੁੱਕੇ ਹਨ।
‘ਸੁਹਣਿਆ ਪੁੱਤਰਾ’, ‘ਲਾਡਲਿਆ’, ‘ਚੰਨਾ’, ਦੀ ਕਬਰ ਪੁੱਟ ਕੇ ‘ਮੰਨੀ, ਪਿੰਟੂ,
ਚੈਨੀ, ਫੈਨੀ ਨੇ ਅਪਾਣਾ ਡੰਕਾ ਵਜਾਇਆ ਹੋਇਆ ਹੈ।
ਮਾਂ ਦੀ ਮੋਹ ਭਰੀ ਬੋਲੀ ਤੇ ਉਸਨੂੰ ਸੁਣਨ ਦਾ ਸੁਖਦ ਇਹਸਾਸ ਜਦੋਂ ਹੌਲੀ-ਹੌਲੀ
ਹੋਰ ਜ਼ਬਾਨ ਹੇਠ ਦਫਨ ਹੋਣਾ ਸ਼ੁਰੂ ਹੋ ਜਾਵੇ ਤਾਂ ਮਾਂ ਦੇ ਮਰ ਜਾਣ ਨਾਲ ਹੀ ਭਾਸ਼ਾ ਦਾ
ਉਹ ਹਿੱਸਾ ਤਾਂ ਉਸੇ ਵੇਲੇ ਮਰ ਜਾਂਦਾ ਹੈ। ਬਚੀ ਖੁਚੀ ਭਾਸ਼ਾ ਵਿਚ ਹੋਰ ਭਾਸ਼ਾ ਨਾਲ
ਮਿਲ ਕੇ ਬਣੀ ਖਿਚੜੀ ਭਾਸ਼ਾ ਦੂਜੀ ਪੁਸ਼ਤ ਤਕ ਲੰਗੜੀ ਹੋ ਕੇ ਪਹੁੰਚਦੀ ਹੈ।
ਅਜਿਹੇ ਮੌਕੇ ਜੇ ਕੋਈ ਭਾਸ਼ਾ ਵਿਗਿਆਨੀ ਉਸ ਭਾਸ਼ਾ ਨਾਲ ਜੁੜੇ ਲੋਕਾਂ ਨਾਲ ਵੇਲੇ
ਸਿਰ ਭਾਸ਼ਾ ਦੇ ਸਿਰ ਉੱਤੇ ਮੰਡਰਾ ਰਹੇ ਖ਼ਤਰੇ ਬਾਰੇ ਚਿੰਤਾ ਜਤਾਏ ਤਾਂ ਬਹੁਗਿਣਤੀ ਆਮ
ਲੋਕ ਬਿਨਾਂ ਸੋਚੇ ਸਮਝੇ ਉਸ ਨੂੰ ਨਕਾਰ ਦਿੰਦੇ ਹਨ ਕਿ ਚੰਗੀ ਭਲੀ ਭਾਸ਼ਾ ਬੋਲੀ ਜਾ
ਰਹੀ ਹੈ!
ਅਜਿਹੀ ਲੰਗੜੀ ਭਾਸ਼ਾ ਵਿਚਲੀਆਂ ਤ੍ਰੇੜਾਂ ਦਰਅਸਲ ਭਾਸ਼ਾ ਨੂੰ ਸਹਿਜੇ ਸਹਿਜੇ ਮੌਤ
ਵੱਲ ਧੱਕ ਰਹੀਆਂ ਹੁੰਦੀਆਂ ਹਨ।
ਭਾਸ਼ਾ ਵਿਗਿਆਨੀਆਂ ਅਨੁਸਾਰ ਅਸਲ ਮੌਤ ਜਾਂ ਭਾਸ਼ਾ ਉੱਤੇ ਮੰਡਰਾਉਂਦਾ ਖ਼ਤਰਾ ਉਦੋਂ
ਦਿਸਣ ਲੱਗਦਾ ਹੈ ਜਦੋਂ ਭਾਸ਼ਾ ਵਿਚਲੀਆਂ ਮੋਹ ਦੀਆਂ ਤੰਦਾਂ ਵੀ ਹੋਰ ਜ਼ਬਾਨ ਮੱਲ ਲਵੇ।
ਉਦੋਂ ਤੀਜੀ ਪੁਸ਼ਤ ਦੇ ਗਿਣੇ ਚੁਣੇ ਬੱਚੇ ਹੀ ਸਾਹਿਤ ਵੱਲ ਰੁਚੀ ਰੱਖਦੇ ਹਨ ਤੇ ਬਹੁਤ
ਥੋੜੇ ਜਣੇ ਹੀ ਮਾਂ ਬੋਲੀ ਵਿਚ ਰਚਿਆ ਸਾਹਿਤ ਪੜਦੇ ਹਨ। ਅਜਿਹੇ ਮੌਕੇ ਸਿਰਫ਼ ਉਂਗਲਾਂ
ਉੱਤੇ ਗਿਣੇ ਜਾਣ ਵਾਲੇ ਹੀ ਉਸ ਭਾਸ਼ਾ ਵਿਚ ਲਿਖਦੇ ਰਹਿੰਦੇ ਹਨ।
ਇਸ ਤਰਾਂ ਦੀ ਲਿਖੀ ਜ਼ਬਾਨ ਵਿਚ ਬਹੁਤ ਸਾਰੇ ਸ਼ਬਦ ਦੂਜੀ ਭਾਸ਼ਾ ਦੇ ਮਿਲੇ ਹੁੰਦੇ ਹਨ
ਤੇ ਲੋਪ ਹੋ ਚੁੱਕੇ ਸ਼ਬਦਾਂ ਦੀ ਯਾਦ ਉਘਾੜਨ ਵਾਲਾ ਕੋਈ ਬਚਿਆ ਨਹੀਂ ਹੁੰਦਾ।
ਅੱਜ ਅਸੀਂ ਇਸੇ ਪੜਾਅ ਉੱਤੇ ਪਹੁੰਚ ਚੁੱਕੇ ਹਾਂ ਜਿੱਥੇ ਸਾਡੇ ਬੱਚਿਆਂ ਵਿੱਚੋਂ
ਵਿਰਲੇ ਟਾਵੇਂ ਨੂੰ ਹੀ ਧਰੇਕ, ਧਤੂਰਾ, ਪਤਿਓਅਰਾ, ਮਮਿਓਹਰਾ, ਦੰਦਾਸਾ, ਛਿੰਝ,
ਤ੍ਰਿੰਜਣ, ਛਿੱਕੂ, ਪੂਣੀ, ਖੱਡੀ, ਘੋੜੀਆਂ, ਸੁਹਾਗ, ਬੁੱਕ, ਮੁੱਠ, ਮਰੱਬੇ,
ਨਮੋਲੀਆਂ, ਲੋਈ, ਖੇਸੀ, ਦੁਹਾਜੂ, ਸ਼ਰੀਕਾ, ਟੋਭਾ, ਤ੍ਰਿਕਾਲਾਂ, ਲੌਢਾ ਵੇਲਾ, ਮੂੰਹ
ਹਨੇਰਾ, ਪੌਣ, ਛਿੱਕੂ, ਭਖੜਾ, ਸੂਲਾਂ, ਦਹਾੜ, ਕਿਲਕਾਰੀ, ਚੋਜ, ਪਸੇਰਾ, ਭਲਕ, ਜੰਡ,
ਅਖੌਤੀ, ਬੀਹੀ, ਪੌਲਾ, ਸੂਹਾ, ਪਪੋਲ, ਚਿੱਥ, ਚੱਬ, ਖੁਰਦਰਾ, ਪਹੁ ਫੁਟਾਲਾ, ਛਾਹ
ਵੇਲਾ, ਵੱਡਾ ਤੜਕਾ, ਲੋਏ-ਲੋਏ, ਤਾਰੇ ਦਾ ਚੜਾਅ, ਸਰਘੀ ਵੇਲਾ, ਢਲਦੀਆਂ ਖਿੱਤੀਆਂ,
ਪਲ-ਛਿਣ, ਚਕਲੀਆਂ, ਹੂਟਾ, ਖੂਹ ਦੀਆਂ ਟਿੰਡਾਂ, ਆਦਿ ਵਰਗੇ ਅਣਗਿਣਤ ਸ਼ਬਦਾਂ ਬਾਰੇ
ਜਾਣਕਾਰੀ ਹੈ। ਅੱਧਕਾਂ, ਟਿੱਪੀਆਂ, ਬਿੰਦੀਆਂ ਤਾਂ ਫੇਸਬੁੱਕਾਂ ਤੇ ਮੋਬਾਈਲਾਂ ਦੀਆਂ
ਰੋਮਨ ਲਿਪੀਆਂ ਨੇ ਕਦੋਂ ਦੀਆਂ ਚੱਬ ਲਈਆਂ।
ਇਸ ਦਾ ਸਪਸ਼ਟ ਮਤਲਬ ਹੈ ਕਿ ਪੰਜਾਬੀ ਭਾਸ਼ਾ ਦੇ ਸੈਂਕੜੇ ਸ਼ਬਦ ਦਫ਼ਨ ਹੋ ਚੁੱਕੇ ਹਨ
ਤੇ ਅੱਜ ਦੇ ਦਿਨ ਹੀ ਅੱਧੀ ਭਾਸ਼ਾ ਤੇ ਉਸ ਵਿਚਲੇ ਅਨੇਕ ਮੋਹ ਭਿੱਜੇ ਵਾਕ ਮਰ ਚੁੱਕੇ
ਹਨ।
ਬਥੇਰੇ ‘ਫੈਨ’ ਵਰਗੇ ਸ਼ਬਦਾਂ ਥੱਲੇ ਪੱਖਿਆਂ ਦੀ ਹਵਾ ਮਰ ਖੱਪ ਗਈ ਹੈ। ਚਰਖੇ ਦੀ
ਘੂਕਰ ‘ਮਸ਼ੀਨ’ ਥੱਲੇ ਦੱਬੀ ਗਈ ਹੈ।
ਇਹ ਮੌਤ ਹਾਲੇ ਦਿਸ ਨਹੀਂ ਰਹੀ ਕਿਉਂਕਿ ਅੱਜ ਦੇ ਦਿਨ ਤਿੰਨ ਪੁਸ਼ਤਾਂ ਮੌਜੂਦ ਹਨ,
ਜਿਨਾਂ ਵਿਚ ਵਡੇਰੀ ਪੁਸ਼ਤ ਹਾਲੇ ਇਹ ਸ਼ਬਦ ਵਰਤ ਰਹੀ ਹੈ। ਵਿਚਕਾਰਲੀ ਪੁਸ਼ਤ ਆਪਣੇ
ਬੱਚਿਆਂ ਨੂੰ ਇਨਾਂ ਸ਼ਬਦਾਂ ਤੋਂ ਵਾਂਝੇ ਰੱਖ ਕੇ ਉਨਾਂ ਨੂੰ ਅਗਾਂਹਵਧੂ ਬਣਾਉਣ ਦੇ
ਚੱਕਰ ਵਿਚ ਦੂਜੀ ਭਾਸ਼ਾ ਰਟਾ ਰਹੀ ਹੈ ਤੇ ਤੀਜੀ ਪੁਸ਼ਤ ਬਹੁਤ ਜ਼ੋਰ ਸ਼ੋਰ ਨਾਲ ਦੂਜੀ
ਭਾਸ਼ਾ ਵਰਤ ਕੇ ਆਪਣੇ ਆਪ ਨੂੰ ਦਾਦਿਆਂ ਨਾਨਿਆਂ ਤੋਂ ਵੱਧ ‘ਪੜੇ ਲਿਖੇ’ ਸਾਬਤ ਕਰ ਕੇ
ਖ਼ੁਸ਼ੀ ਮਹਿਸੂਸ ਕਰ ਰਹੀ ਹੈ।
ਦਸ ਪੰਦਰਾਂ ਸਾਲਾਂ ਬਾਅਦ ਪਹਿਲੀ ਪੁਸ਼ਤ ਵਾਲਾ ਦਾਦਾ ਨਾਨਾ ਕੋਈ ਨਹੀਂ ਬਚਣਾ ਤੇ
ਭਾਸ਼ਾ ਦੇ ਵਡਮੁੱਲੇ ਸ਼ਬਦ ਤੇ ਵਾਕ ਨਾਲੋ-ਨਾਲ ਲੋਪ ਹੋ ਜਾਣਗੇ। ਪੰਜਾਬੀ ਭਾਸ਼ਾ ਉੱਤੇ
ਕੀਤੇ ਜਾਂਦੇ ਖੋਜ ਕਾਰਜ ਵੀ ਠੱਪ ਹੋ ਜਾਣਗੇ ਤੇ ਉਦੋਂ ਭਾਸ਼ਾ ਵਿਗਿਆਨੀ ਫੇਰ ਖੋਰੂ
ਪਾਉਣਗੇ ਕਿ ਪੰਜਾਬੀ ਭਾਸ਼ਾ ਮਰ ਚੱਲੀ ਹੈ।
ਇਕ ਵਾਰ ਫੇਰੀ ਦੂਜੀ ਪੁਸ਼ਤ ਦੇ ਲੋਕ ਜੋ ਹੁਣ ਪਹਿਲੀ ਪੁਸ਼ਤ ਦੇ ਤੁਰ ਜਾਣ ਬਾਅਦ
ਦਾਦਾ ਨਾਨਾ ਬਣ ਚੁੱਕੇ ਹੋਣਗੇ, ਇਹ ਤੱਥ ਨਕਾਰ ਦੇਣਗੇ ਕਿ ਅਸੀਂ ਭਾਸ਼ਾ ਬੋਲ ਰਹੇ ਹਾਂ
ਤੇ ਲਿਖ ਵੀ ਰਹੇ ਹਾਂ।
ਅੱਧੀ ਅਧੂਰੀ ਲੰਗੜੀ ਭਾਸ਼ਾ ਕਿੰਨਾ ਚਿਰ ਹੋਰ ਟਿਕੇਗੀ? ਬੁੱਢੀ ਹੋਈ ਭਾਸ਼ਾ ਜਦੋਂ
ਤੀਜੀ ਪੁਸ਼ਤ ਨੂੰ ਮਰਦੀ ਦਿੱਸਣ ਲੱਗ ਪਵੇਗੀ, ਉਦੋਂ ਮਰਦੇ ਹੋਏ ਸਰੀਰ ਵਾਂਗ ਇਸ ਨੂੰ
ਕੋਈ ਬਚਾ ਨਹੀਂ ਸਕੇਗਾ ਤੇ ਉਦੋਂ ਅੰਤ ਯਕੀਨੀ ਹੋਵੇਗਾ।
ਅੱਜ ਦੇ ਦਿਨ ਵੀ ਭਾਸ਼ਾ ਵਿਗਿਆਨੀ ਇਸ ਅਗਾਊਂ ਖ਼ਤਰੇ ਬਾਰੇ ਚੇਤੰਨ ਕਰ ਰਹੇ ਹਨ ਕਿ
ਪੰਜਾਬੀ ਭਾਸ਼ਾ ਮਰਨ ਵੱਲ ਚਾਲੇ ਪਾ ਚੁੱਕੀ ਹੈ।
ਇਸ ਨੂੰ ਬਚਾਉਣ ਲਈ ਚਮਤਕਾਰ ਦੀ ਲੋੜ ਹੈ। ਲੋਕ ਕਹਿੰਦੇ ਹਨ ਚਮਤਕਾਰ ਵਾਪਰਦੇ
ਨਹੀਂ। ਪਰ ਮੈਂ ਸਾਬਤ ਕਰ ਸਕਦੀ ਹਾਂ ਕਿ ਭਾਸ਼ਾ ਵਰਤਣ ਨਾਲ ਚਮਤਕਾਰ ਜ਼ਰੂਰ ਵਾਪਰਦੇ
ਹਨ।
- ਬੁਢੇਪਾ ਘਰਾਂ ਵਿਚ ਸੁੱਟੇ ਜਾਂ ਘਰਾਂ ਵਿਚ ਪੌੜੀਆਂ ਹੇਠਲੇ ਕਮਰੇ ਵਿਚ ਤਾੜੇ
ਬਜ਼ੁਰਗ ਮਾਪਿਆਂ ਕੋਲ ਜਾ ਕੇ ਪੈਰੀਂ ਹੱਥ ਲਾ ਕੇ ਮੁਆਫ਼ੀ ਮੰਗ ਕੇ ਜੇ ਕਿਹਾ ਜਾਏ,
‘‘ਬਾਪੂ ਜੀ ਜਾਂ ਭਾਪਾ ਜੀ, ਮੇਰੇ ਕੋਲੋਂ ਭਾਰੀ ਗ਼ਲਤੀ ਹੋ ਗਈ। ਮੈਂ ਸਪੁੱਤਰ ਨਹੀਂ
ਰਿਹਾ ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ, ਮੈਨੂੰ ਮੁਆਫ਼ ਕਰ ਕੇ ਵਾਪਸ ਘਰ ਪਰਤੋ ਤੇ
ਆਪਣੇ ਪੋਤਰਿਆਂ ਪੋਤਰੀਆਂ ਨਾਲ ਲਾਡ ਲਡਾਓ। ਏਨਾ ਕਹਿੰਦੇ ਸਾਰ ਉਹਨਾਂ ਦੀ ਝੋਲੀ
ਪੋਤਰਾ ਜਾਂ ਪੋਤਰੀ ਪਾ ਦਿਓ। ਤੋਤਲੀ ਜ਼ਬਾਨ ਵਿਚ ਪੋਤਰੇ ਵੱਲੋਂ ‘ਦਾਦਾ ਪਾਪਾ ਜੀ’
ਕਹਿ ਕੇ ਜੱਫੀ ਪਾਉਣ ਦੀ ਦੇਰ ਹੈ ਕਿ ਕਰਾਮਾਤ ਵਾਪਰਦੀ ਵੇਖੀ ਜਾ ਸਕਦੀ ਹੈ।
ਬਜ਼ੁਰਗ ਆਪਣਾ ਸਾਰਾ ਗੁੱਸਾ ਗਿਲਾ ਅੱਖਾਂ ਰਾਹੀਂ ਵਹਾ ਕੇ ਉਸ ਪਿਆਰ ਦੀਆਂ ਤੰਦਾਂ
ਵਿਚ ਜਕੜੇ ਘਰ ਮੁੜ ਆਉਣਗੇ।
- ਕਿਸੇ ਓਪਰੇ ਮੁਲਕ ਵਿਚ, ਭਾਵੇਂ ਦੁਸ਼ਮਣ ਦੇਸ ਵਿਚ ਵੀ ਸਹੀ, ਗੱਜ ਕੇ ਮਾਂ
ਬੋਲੀ ਵਿਚ ਫਤਿਹ ਬੁਲਾ ਕੇ ਵੇਖੋ, ਕੋਈ ਵੀ ਘੁੰਮਦਾ ਪੰਜਾਬੀ, ਜਿਸ ਨਾਲ ਕੋਈ ਲਹੂ
ਦਾ ਰਿਸ਼ਤਾ ਨਾ ਹੋਵੇ, ਮਾਂ ਬੋਲੀ ਦੀਆਂ ਮੋਹ ਦੀਆਂ ਤੰਦਾਂ ਨਾਲ ਬੱਝਿਆ ਫਤਿਹ ਦਾ
ਜਵਾਬ ਜ਼ਰੂਰ ਦੇਵੇਗਾ ਤੇ ਹੋ ਸਕਦਾ ਹੈ ਨਿੱਘੀ ਜੱਫੀ ਵੀ ਪਾ ਲਵੇ।
ਵਾਪਰ ਗਈ ਨਾ ਕਰਾਮਾਤ।
ਬਜ਼ੁਰਗਾਂ ਵੱਲੋਂ ਬੋਲੀ ਜਾਂਦੀ ਪਿੰਡਾਂ ਦੀਆਂ ਸੱਥਾਂ ਵਿਚ ਬੋਲੀ ਜਾਂਦੀ ਤੇ
ਸਕੂਲਾਂ ਵੱਲੋਂ ਅਗਲੀ ਪੀੜੀ ਨੂੰ ਪੜਾਈ ਜਾਂਦੀ ਬੋਲੀ ਵਿਚ ਰੂਹ ਫੂਕਣੀ ਸੌਖੀ ਹੁੰਦੀ
ਹੈ। ਜੇ ਭਾਸ਼ਾ ਕਿੱਤਾ ਮੁਹੱਈਆ ਕਰਵਾਉਣ ਜੋਗੀ ਹੋ ਜਾਏ ਤੇ ਬੋਲਣ ਵਾਲੇ ਇਸ ਨੂੰ ਮਾਣ
ਸਤਿਕਾਰ ਦੇ ਰਹੇ ਹੋਣ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗ਼ੱਲ ਹੁੰਦੀ ਹੈ। ਜਦੋਂ ਸਰਕਾਰ
ਵੀ ਇਸ ਪਾਸੇ ਧਿਆਨ ਦੇਣ ਲੱਗ ਪਵੇ ਫੇਰ ਤਾਂ ਕਿਆ ਕਹਿਣੇ।
ਸੱਚਾਈ ਇਹ ਹੈ ਕਿ ਮਰਦੀ ਪੰਜਾਬੀ ਭਾਸ਼ਾ ਦੀ ਕਬਰ ਵੀ ਪੁੱਟੀ ਜਾ ਚੁੱਕੀ ਹੈ
ਕਿਉਂਕਿ :
- ਇਹ ਕਿੱਤਾ ਮੁਹੱਈਆ ਨਹੀਂ ਕਰਵਾ ਰਹੀ,
- ਸਰਕਾਰਾਂ ਪਿੱਠ ਮੋੜ ਚੁੱਕੀਆਂ ਹਨ,
- ਸਕੂਲਾਂ ਵਿਚ ਪਹਿਲੀ ਜਮਾਤ ਤੋਂ ਹੀ ਅੰਗਰੇਜ਼ੀ ਭਾਸ਼ਾ ਲਾਗੂ ਹੋ ਰਹੀ ਹੈ,
- ਪੰਜਾਬੀ ਬੋਲਣ ਵਾਲਿਆਂ ਨੂੰ ਅਨਪੜ ਕਿਹਾ ਜਾ ਰਿਹਾ ਹੈ,
- ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਦੀ ਸਰਕਾਰ ਵੱਲੋਂ ਮਾਲੀ ਮਦਦ ਨਹੀਂ ਕੀਤੀ ਜਾ
ਰਹੀ,
- ਪੰਜਾਬੀ ਸਾਹਿਤਕਾਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ,
ਅੰਤ ਵਿਚ ਪੰਜਾਬੀ ਭਾਸ਼ਾ ਨਾਲ ਮਤਰੇਆ ਸਲੂਕ ਕਰਨ ਤੇ ਧ੍ਰੋਹ ਕਮਾਉਣ ਵਾਲੇ ਧੀਆਂ
ਪੁੱਤਰਾਂ ਲਈ, ਜੋ ਪਹਿਲੀ ਜਮਾਤ ਤੋਂ ਹੀ ਸਕੂਲਾਂ ਵਿਚ ਅੰਗਰੇਜ਼ੀ ਲਾਗੂ ਕਰ ਰਹੇ ਹਨ,
ਇਕ ਪੰਜਾਬੀ ਮਾਂ ਦਾ ਇਹੋ ਸੁਣੇਹਾ ਹੈ- ‘‘ਵੇ ਚੰਦਰਿਆ, ਰੁੜ-ਖੁੜ ਜਾਣਿਆ, ਹਾਲੇ ਵੀ
ਸੰਭਲ ਜਾ। ਮਾਂ ਸਦਕੇ, ਤੇਰੀ ਮਾਂ ਤਾਂ ਮੈਨੂੰ ਸਿਰਫ਼ ਲੰਮੀ ਉਮਰ ਦੀਆਂ ਦੁਆਵਾਂ ਹੀ
ਦੇ ਸਕਦੀ ਹੈ। ਜੀਊਂਦਾ ਰਹਿ, ਜਵਾਨੀਆਂ ਮਾਣ, ਲੰਮੀਆਂ ਉਮਰਾਂ ਭੋਗ! ਤੂੰ ਆਪਣੀ ਮਾਂ
ਦੀ ਬੋਲੀ ਨੂੰ ਖ਼ਤਮ ਕਰਨ ਦਾ ਪੂਰਾ ਜ਼ੋਰ ਲਾ ਲੈ, ਪਰ ਰਾਜਿਆ, ਸੁਹਣਿਆ ਸੁਣੱਖਿਆ
ਪੁੱਤਰਾ, ਏਨਾ ਯਾਦ ਰੱਖੀਂ, ਮੇਰੇ ਮਰ ਖੱਪ ਜਾਣ ਬਾਅਦ ਵੀ ਤੂੰ ਆਪਣੀ ਪਛਾਣ ਨਹੀਂ
ਬਦਲ ਸਕਣ ਲੱਗਿਆ। ਤੇਰੀ ਪਛਾਣ ‘ਪੰਜਾਬੀ’ ਹੀ ਰਹਿਣੀ ਹੈ। ਪਰ, ਮੈਨੂੰ ਇਹੋ ਅਫ਼ਸੋਸ
ਰਹੇਗਾ ਕਿ ਤੇਰੀ ਪਛਾਣ ਲੰਗੜੀ ਰਹੇਗੀ, ਜਿਸ ਵਿਚ ਨਾ ਜ਼ਬਾਨ ਤੇ ਨਾ ਸਭਿਆਚਾਰ ਰਹੇਗਾ!
ਫਿਰ ਕਿਸ ਸੱਭਿਆਚਾਰ ਵਿਚ ਆਪਣੀਆਂ ਪੁਸ਼ਤਾਂ ਨੂੰ ਰੁਲਣ ਲਈ ਤੋਰੇਂਗਾ? ਬਸ ਏਨਾ ਯਾਦ
ਰੱਖੀਂ ਕਿ ਮਾਂ ਤੇ ਮਾਂ-ਬੋਲੀ ਨੂੰ ਖ਼ਤਮ ਕਰਨ ਵਾਲੇ ਦਾ ਵੀ ਇਸ ਦੁਨੀਆ ਤੋਂ
ਨਾਮੋ-ਨਿਸ਼ਾਨ ਮਿਟ ਜਾਇਆ ਕਰਦਾ ਹੈ। ਤੇਰਾ ਰੱਬ ਰਾਖਾ।’’
ਸਭ ਤੋਂ ਵੱਡੀ ਤ੍ਰਾਸਦੀ ਕਿਸੇ ਵੀ ਜ਼ਬਾਨ ਨਾਲ ਉਦੋਂ ਵਾਪਰਦੀ ਹੈ ਜਦੋਂ ਇਸਨੂੰ
ਧਰਮ ਦੀਆਂ ਵਲਗਣਾਂ ਅੰਦਰ ਕੈਦ ਕਰ ਲਿਆ ਜਾਵੇ। ਪੰਜਾਬੀ ਜ਼ਬਾਨ ਕਿਸੇ ਇੱਕ ਧਰਮ ਦੇ
ਬੰਦਿਆਂ ਦੀ ਮਲਕੀਅਤ ਨਹੀਂ ਹੈ। ਇਹ ਹਰ ਪੰਜਾਬੀ ਦੀ ਮਾਂ ਬੋਲੀ ਹੈ ਜੋ ਭਾਵੇਂ ਈਰਾਨ
ਵਿਚ ਵਸ ਰਿਹਾ ਹੈ, ਪਾਕਿਸਤਾਨ ਵਿਚ, ਅਫ਼ਗਾਨਿਸਤਾਨ ਵਿਚ, ਅਮਰੀਕਾ ਵਿਚ, ਕਨੇਡਾ ਵਿਚ,
ਅਸਟ੍ਰੇਲੀਆ ਵਿਚ ਜਾਂ ਭਾਰਤ ਦੇ ਕਿਸੇ ਵੀ ਕੋਨੇ ਵਿਚ!
ਇਸ ਮਾਂ ਬੋਲੀ ਨਾਲ ਜੁੜੇ ਹਰ ਪੁੱਤਰ ਤੇ ਧੀ ਨੂੰ ਖੁੱਲ ਹੈ ਕਿ ਜਿੱਥੇ ਵੱਸਦਾ
ਹੈ, ਉੱਥੇ ਦੀ ਵੀ ਤੇ ਉਸ ਤੋਂ ਇਲਾਵਾ ਵੀਹ ਹੋਰ ਜ਼ਬਾਨਾਂ ਵਿਚ ਵੀ ਮਹਾਰਤ ਹਾਸਲ ਕਰ
ਕੇ ਦੁਨੀਆ ਭਰ ਵਿਚ ਆਪਣਾ ਨਾਂ ਰੌਸ਼ਨ ਕਰੇ। ਪਰ, ਨੁਕਤਾ ਸਿਰਫ਼ ਇਹ ਯਾਦ ਰੱਖਣ ਵਾਲਾ
ਹੈ ਕਿ ਆਪਣੀ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਮਿੱਧ ਕੇ ਨਹੀਂ!
Êਪੰਜਾਬੀ ਹਿਤੈਸ਼ੀਆਂ ਨੂੰ ਚੇਤੰਨ ਹੋ ਕੇ, ਕਲਮਾਂ ਤੇਜ਼ ਕਰਵਾ ਕੇ, ਉਨਾਂ ਨੂੰ
ਤਲਵਾਰ ਵਜੋਂ ਵਰਤ ਕੇ, ਹੁਣੇ ਤੋਂ ਹੀ ਮਾਂ ਬੋਲੀ ਉੱਤੇ ਹੋ ਰਹੇ ਹਮਲਿਆਂ ਵਿਰੁੱਧ
ਕਮਰ ਕਸ ਲੈਣੀ ਚਾਹੀਦੀ ਹੈ ਤਾਂ ਜੋ ਭਾਸ਼ਾ ਨੂੰ ਮਰ ਜਾਣ ਤੋਂ ਬਚਾਇਆ ਜਾ ਸਕੇ।
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |
|
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|