|
|
ਵਿਗਿਆਨ
ਪ੍ਰਸਾਰ |
ਕੁੜੀਆਂ ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(12/08/2019) |
|
|
|
|
|
ਬੀ.ਬੀ.ਸੀ. ਨੇ 23 ਨਵੰਬਰ 2018 ਨੂੰ ਉਸ ਸਮੇਂ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ
ਮਹਿੰਦਰਾ ਦਾ ਬਿਆਨ ਜਾਰੀ ਕੀਤਾ ਸੀ, ‘‘ਪੰਜਾਬ ਵਿਚ ਨਸ਼ਾ ਬਹੁਤ ਘੱਟ ਰਹਿ ਗਿਆ ਹੈ।’’
ਜਦੋਂ ਪੱਤਰਕਾਰ ਨੇ ਅਗਲਾ ਸਵਾਲ ਪੁੱਛਿਆ ਕਿ ਕਿਉਂ ਸੰਨ 2018 ਵਿਚ ਪਿਛਲੇ ਸਾਲਾਂ
ਨਾਲੋਂ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਵਿਚ ਵਾਧਾ ਹੋਇਆ ਹੈ ਤੇ ਕਿਉਂ ਕੁੜੀਆਂ
ਵਿਚ ਵੀ ਨਸ਼ੇ ਦਾ ਰੁਝਾਨ ਵਧਣ ਲੱਗ ਪਿਆ ਹੈ, ਤਾਂ ਉਹ ਜਵਾਬ ਦੇਣ ਤੋਂ ਇਨਕਾਰੀ ਹੋ
ਗਏ। "ਆਲ ਇੰਡੀਆ ਇੰਸਟੀਚਿਊਟ ਦਿੱਲੀ" ਵੱਲੋਂ ਸੰਨ 2015 ਵਿਚ ਜਾਰੀ ਕੀਤੀ
ਰਿਪੋਰਟ ਅਨੁਸਾਰ ਉਸ ਸਮੇਂ ਪੰਜਾਬ ਵਿਚ 2 ਲੱਖ ਤੋਂ ਵੱਧ ਨਸ਼ੇੜੀ ਸਨ ਜਿਨ੍ਹਾਂ
ਵਿੱਚੋਂ ਬਹੁਤ ਜਣਿਆਂ ਦੇ ਟੱਬਰ ਬੇਬਸੀ ਵਿਚ ਉਨ੍ਹਾਂ ਦੀ ਮਰਨ ਦੀ ਉਡੀਕ ਕਰ ਰਹੇ ਸਨ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਜੀ ਨੇ ਉਦੋਂ ਮੰਨਿਆ ਸੀ ਸ਼ਹਿਰਾਂ
ਵਿਚ ਦਵਾਈਆਂ ਦੀਆਂ ਦੁਕਾਨਾਂ ਉੱਤੇ ਨਸ਼ੇ ਦੀਆਂ ਸ਼ੀਸੀਆਂ ਵਿਕ ਰਹੀਆਂ ਹਨ ਤੇ ਪਿੰਡਾਂ
ਵਿਚ ਅਫੀਮ, ਭੰਗ ਤੇ ਹੈਰੋਇਨ ਵਿਕ ਰਹੇ ਹਨ।
ਇੱਕ ਭਾਰਤੀ ਇੰਟੈਲੀਜੈਂਸ
ਅਫ਼ਸਰ ਨੇ ਮੰਨਿਆ ਕਿ ਬਾਰਡਰ ਪਾਰ ਤੋਂ ਖੇਤਾਂ ਵਿਚ ਪੈਕਟ ਸੁੱਟ ਦਿੱਤੇ ਜਾਂਦੇ ਹਨ
ਜਿੱਥੋਂ ਕਿਸਾਨ ਇਨ੍ਹਾਂ ਨੂੰ ਚੁੱਕ ਕੇ ਆਪਣੇ ਘਰ ਲੈ ਆਉਂਦੇ ਹਨ। ਘਰ ਲਿਆਉਣ ਲਈ
ਆਪਣੇ ਸੰਦਾਂ ਨੂੰ ਖੋਖਲੇ ਕਰ ਕੇ ਨਸ਼ੇ ਦੇ ਪੈਕਟ ਭਰ ਲਏ ਜਾਂਦੇ ਹਨ ਤੇ ਅੱਗੋਂ ਵਪਾਰੀ
ਆਪਣੇ ਕੋਰੀਅਰ ਰਾਹੀਂ ਇਨ੍ਹਾਂ ਨੂੰ ਅਗਾਂਹ ਤੋਰ ਦਿੰਦੇ ਹਨ।
ਇਸ
ਸਾਰੇ ਵਰਤਾਰੇ ਵਿਚ ਕਿਸੇ ਨੂੰ ਇੱਕ ਦੂਜੇ ਦਾ ਨਾਂ ਪਤਾ ਨਹੀਂ ਹੁੰਦਾ। ਸਿਰਫ਼ ਕਿਸੇ
ਨੰਬਰ ਜਾਂ ਕਿਸੇ ਸੁਣੇਹੇ ਨੂੰ ਹੀ ਆਧਾਰ ਬਣਾ ਕੇ ਕੰਮ ਕੀਤਾ ਜਾਂਦਾ ਹੈ।
ਜੂਨ 2016 ਵਿਚ ਪਾਰਲੀਮੈਂਟ ਵਿਚ 'ਕਿਰਨ ਰਿਜੀਜੂ' ਨੇ ਮੰਨਿਆ ਸੀ ਕਿ ਬਹੁਤ ਸਾਰੇ
ਪੁਲਿਸ ਕਰਮੀ ਤੇ ਕੁੱਝ ਫੌਜ ਵਿਚਲੇ ਬੰਦੇ ਵੀ ਇਸ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹਨ
ਤੇ 68 ਜਣੇ ਫੜੇ ਵੀ ਜਾ ਚੁੱਕੇ ਹਨ।
ਆਲ ਇੰਡੀਆ ਇੰਸਟੀਚਿਊਟ ਆਫ
ਮੈਡੀਕਲ ਸਾਈਂਸਿਸ ਦਿੱਲੀ ਨੇ ਆਪਣੀ ਖੋਜ ਰਾਹੀਂ ਪੁਸ਼ਟੀ ਕੀਤੀ ਹੈ ਕਿ ਵੱਡੀ
ਗਿਣਤੀ ਕੁੜੀਆਂ ਵੀ ਨਸ਼ੇ ਦੀ ਲੱਤ ਪਾਲ ਚੁੱਕੀਆਂ ਹਨ। ਬਹੁਤੀਆਂ ਆਪਣੇ ਆਪ ਨੂੰ ਅਗਾਂਹ
ਵਧੂ ਸਾਬਤ ਕਰਨ ਦੇ ਚੁੱਕਰ ਵਿਚ, ਹਾਣੀਆਂ ਵੱਲੋਂ ਪਏ ਦਬਾਓ ਜਾਂ ਵੈਸੇ ਹੀ ਸ਼ੌਕੀਆ ਇਸ
ਪਾਸੇ ਵੱਲ ਧੱਕੀਆਂ ਜਾਂਦੀਆਂ ਹਨ ਤੇ ਫੇਰ ਉਨ੍ਹਾਂ ਕੋਲੋਂ ਇਹ ਲੱਤ ਛੁਟਦੀ ਨਹੀਂ।
ਲੋਕ ਮੁੰਡਿਆਂ ਦੇ ਇਲਾਜ ਲਈ ਤਾਂ ਫਿਰ ਵੀ ਅਗਾਂਹ ਆ ਜਾਂਦੇ ਹਨ ਪਰ ਕੁੜੀਆਂ ਨੂੰ
ਸਮਾਜਿਕ ਸ਼ਰਮ ਸਦਕਾ ਬਹੁਤੀ ਵਾਰ ਇਲਾਜ ਕਰਵਾਉਣ ਲਈ ਵੀ ਨਹੀਂ ਲਿਜਾਇਆ ਜਾਂਦਾ।
ਸ਼ਰਾਬ ਨੂੰ ਤਾਂ ਅੱਜ ਕੱਲ ਫੈਸ਼ਨ ਮੰਨ ਕੇ ਜਾਂ ਰਿਵਾਜ਼ ਦੀ ਤੌਰ ’ਤੇ ਹੀ ਬਹੁਤ
ਘਰਾਂ ਵਿਚ ਜਾਂ ਹੋਟਲਾਂ ਵਿਚ ਔਰਤਾਂ ਤੇ ਬੱਚੀਆਂ ਨੂੰ ਆਮ ਹੀ ਪੀਂਦੇ ਵੇਖਿਆ ਜਾ
ਸਕਦਾ ਹੈ, ਇਹ ਜਾਣੇ ਬਗ਼ੈਰ ਕਿ ਸ਼ਰਾਬ ਔਰਤਾਂ ਦੇ ਜਿਗਰ ਉੱਤੇ ਛੇਤੀ ਤੇ ਵੱਧ ਨੁਕਸਾਨ
ਕਰਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ‘‘ਐਲਕੋਹਲ ਡੀਹਾਈਡਰੋਜੀਨੇਜ਼’’ ਰਸ ਘੱਟ
ਹੁੰਦਾ ਹੈ।
ਜਲੰਧਰ ਦੀ ਜਸਮੀਤ, ਜੋ ਘਰਾਂ ਵਿਚ ਕੰਮ ਕਰਦੀ ਹੈ, ਨੇ ਮੰਨਿਆ
ਹੈ ਕਿ ਸੰਨ 2014 ਤੋਂ ਉਹ ਕਪੂਰਥਲੇ ਦੇ ਡੀਅਡਿਕਸ਼ਨ ਸੈਂਟਰ ਵਿਚ ਆਪਣੇ
ਪਤੀ ਤੇ ਨਾਬਾਲਗ ਬੇਟੀ ਨੂੰ ਲੈ ਕੇ ਜਾ ਰਹੀ ਹੈ ਕਿਉਂਕਿ ਉਨ੍ਹਾਂ ਤੋਂ ਹੁਣ ਨਸ਼ਾ
ਛੱਡਿਆ ਹੀ ਨਹੀਂ ਜਾ ਰਿਹਾ। ਉਸ ਨੂੰ ਸਭ ਤੋਂ ਪਹਿਲਾਂ ਉਸ ਦੀ ਧੀ ਨੇ ਹੀ ਥੱਕੀ
ਰਹਿੰਦੀ ਨੂੰ ਵੇਖ ਕੇ ਉਸ ਨੂੰ ਹੈਰੋਇਨ ਦਾ ਟੀਕਾ ਲਵਾਉਣ ਦੀ ਸਲਾਹ ਦਿੱਤੀ
ਸੀ। ਉਸ ਟੀਕੇ ਨਾਲ ਉਸ ਦੀ ਥਕਾਵਟ ਝਟਪਟ ਲਹਿ ਗਈ ਤੇ ਉਸ ਨੇ ਅਗਲੇ ਦਿਨ ਕੰਮ ਵੀ
ਝਟਪਟ ਮੁਕਾ ਲਿਆ। ਚੌਥੇ ਦਿਨ ਜਦ ਟੀਕਾ ਨਹੀਂ ਲਾਇਆ ਤਾਂ ਉਸ ਨੂੰ ਸਰੀਰ ਟੁੱਟਿਆ
ਭੱਜਿਆ ਜਾਪਿਆ। ਮਜਬੂਰੀ ਵਿਚ ਫਿਰ ਟੀਕਾ ਲਵਾਇਆ। ਹੌਲੀ-ਹੌਲੀ ਪਤੀ ਵੀ ਇਸੇ ਪਾਸੇ ਪੈ
ਗਿਆ। ਨਸ਼ੇ ਵਾਲੇ ਪਾਸੇ ਸਾਰੇ ਟੱਬਰ ਨੂੰ ਧੱਕਣ ਵਾਲੀ ਨਾਬਾਲਗ ਧੀ ਸੀ।
ਉਸ
ਦੀ ਧੀ ਪਹਿਲਾਂ ਤੋਂ ਹੀ ਆਪਣੀਆਂ ਕਈ ਸਹੇਲੀਆਂ ਨਾਲ ਬਹਿ ਕੇ ਟੀਕਾ ਲਾਉਂਦੀ ਹੁੰਦੀ
ਸੀ। ਉਸ ਦੀਆਂ ਸਹੇਲੀਆਂ ਨੂੰ ਇੱਕ ਏਜੰਟ ਹੈਰੋਇਨ ਮੁਹੱਈਆ ਕਰਵਾ ਰਿਹਾ ਸੀ। ਉੱਥੋਂ
ਹੀ ਪਤਾ ਲੱਗਿਆ ਕਿ ਅਜਿਹੀਆਂ ਕੁੜੀਆਂ ਦੇ ਢੇਰਾਂ ਦੇ ਢੇਰ ਗਰੁੱਪ ਹਨ ਜੋ ਕਾਕਟੇਲ ਤੇ
ਹੋਰ ਕਈ ਤਰ੍ਹਾਂ ਦੇ ਵੱਖੋ-ਵੱਖ ਨਸ਼ਿਆਂ ਨੂੰ ਅਜ਼ਮਾ ਰਹੀਆਂ ਸਨ ਤੇ ਆਦੀ ਵੀ ਬਣ
ਚੁੱਕੀਆਂ ਸਨ। ਕਈ ਘਰਾਂ ਵਿਚ ਭਰਾਵਾਂ ਨੇ ਆਪਣੀਆਂ ਭੈਣਾਂ ਨੂੰ ਲਤ ਲਾਈ ਸੀ ਤੇ ਕਈ
ਥਾਈਂ ਮਾਵਾਂ ਨੂੰ ਵੇਖ ਕੇ ਨੌਜਵਾਨ ਬੱਚੀਆਂ ਇਸ ਪਾਸੇ ਧੱਕੀਆਂ ਗਈਆਂ ਸਨ। ਜਸਮੀਤ
ਮੰਨੀ ਕਿ ਪਹਿਲਾਂ ਉਸ ਨੇ ਘਰ ਦੀਆਂ ਚੀਜ਼ਾਂ ਵੇਚੀਆਂ, ਫੇਰ ਸੋਨੇ ਦੀਆਂ ਵਾਲੀਆਂ
ਵੇਚੀਆਂ ਤੇ ਫੇਰ ਮਜਬੂਰੀ ਵਿਚ ਉਨ੍ਹਾਂ ਘਰਾਂ ਵਿਚ ਚੋਰੀ ਕਰਨ ਲੱਗੀ ਜਿੱਥੇ ਉਹ ਕੰਮ
ਕਰਦੀ ਸੀ।
ਫੇਰ ਉਸ ਦੀ ਧੀ ਦਾ ਵਿਆਹ ਹੋ ਗਿਆ ਪਰ ਰੀਹੈਬਿਲੀਟੇਸ਼ਨ
ਸੈਂਟਰ ਵਿੱਚੋਂ ਲਈ ਮੈਥਾਡੋਨ ਵੀ ਉਸ ਦੀ ਆਦਤ ਛੁਡਾ ਨਾ ਸਕੀ। ਅਖ਼ੀਰ
ਅੱਗੋਂ ਉਸ ਦਾ ਬੇਟਾ ਵੀ ਜੰਮ ਪਿਆ। ਫੇਰ ਪਤੀ ਨੂੰ ਵੀ ਲਤ ਲਾ ਦਿੱਤੀ ਤੇ ਉਹ ਦੋਵੇਂ
ਵੀ ਆਪਣੇ 18 ਮਹੀਨੇ ਦੇ ਬੱਚੇ ਨੂੰ ਲੈ ਕੇ ਹਸਪਤਾਲ ਨਸ਼ਾ ਛੁਡਾਉਣ ਆਉਣ ਲੱਗ ਪਏ।
ਯਾਨੀ ਨਾਨਾ ਨਾਨੀ ਦੀ ਆਪਣੇ ਦੋਹਤਰੇ ਨਾਲ ਮੁਲਾਕਾਤ ਨਸ਼ਾ ਛੁਡਾਊ ਕੇਂਦਰ ਵਿਚ ਹੀ
ਹੋਣ ਲੱਗ ਪਈ।
ਇਸ ਤਰ੍ਹਾਂ ਦੀ ਕੋਈ ਇੱਕ ਟੱਬਰ ਦੀ ਕਹਾਣੀ ਨਹੀਂ ਹੈ।
ਕੁੜੀਆਂ ਦੀ ਵਧਦੀ ਜਾਂਦੀ ਗਿਣਤੀ ਸਦਕਾ ਹੀ ਕਪੂਰਥਲੇ ਕੁੜੀਆਂ ਲਈ ਵੱਖ ਨਸ਼ਾ ਛੁਡਾਊ
ਕੇਂਦਰ ਖੋਲ੍ਹਣਾ ਪਿਆ ਹੈ। ਇਸ ਤੋਂ ਇਲਾਵਾ 31 ਹੋਰ ਸਰਕਾਰੀ ਕੇਂਦਰਾਂ ਵਿਚ ਨਸ਼ਾ
ਛੁਡਾਉਣ ਦਾ ਕੰਮ ਜਾਰੀ ਹੈ।
ਡਾ. ਸੰਦੀਪ ਭੋਲਾ, ਜੋ ਕਪੂਰਥਲੇ ਸੈਂਟਰ ਦੇ
ਇੰਚਾਰਜ ਸਨ, ਨੇ ਮੰਨਿਆ ਕਿ ਕੁੱਝ ਸਰਕਾਰੀ ਸਕੂਲਾਂ ਦੀਆਂ ਅਧਿਆਪਿਕਾਵਾਂ ਵੀ ਨਸ਼ਿਆਂ
ਦੀ ਆਦੀ ਹੋ ਚੁੱਕੀਆਂ ਹਨ ਤੇ ਅੱਗੋਂ ਉਨ੍ਹਾਂ ਦੀਆਂ ਕਈ ਸਹੇਲੀਆਂ ਵੀ ਇਸ ਪਾਸੇ ਪੈ
ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਹੀ ਕਈ ਪੈਸੇ ਕਮਾਉਣ ਦੇ ਚੱਕਰ ਵਿਚ ਆਪ ਵੀ ਨਸ਼ਾ
ਵੰਡਣ ਦੇ ਕਾਰੋਬਾਰ ਵਿੱਚ ਲੱਗ ਗਈਆਂ ਹਨ।
ਨਸ਼ਾ ਤਸਕਰਾਂ ਨੂੰ ਵੀ ਨਾਬਾਲਗ
ਬੱਚੀਆਂ ਰਾਹੀਂ ਨਸ਼ਾ ਅਗਾਂਹ ਤੋਰਨਾ ਆਸਾਨ ਲੱਗਦਾ ਹੈ। ਇਸੇ ਲਈ ਉਨ੍ਹਾਂ ਨੂੰ ਰਤਾ ਕੁ
ਚਟਾ ਕੇ ਬਿਨਾਂ ਕੋਈ ਪੈਸਾ ਧੇਲਾ ਦਿੱਤਿਆਂ ਆਪਣੇ ਕੰਮ ਨੂੰ ਵਧੀਆ ਤਰੀਕੇ ਤੋਰੀ ਜਾ
ਰਹੇ ਹਨ। ਆਦੀ ਹੋਈਆਂ ਬੱਚੀਆਂ, ਆਪਣੀ ‘ਡੋਜ਼’ ਵਾਸਤੇ ਸਭ ਕੁੱਝ ਕਰਨ ਨੂੰ ਤਿਆਰ ਹੋ
ਜਾਂਦੀਆਂ ਹਨ।
ਇਸ ਵੇਲੇ ਡਾਕਟਰਾਂ, ਪੁਲਿਸ ਕਰਮੀਆਂ ਤੇ ਸਰਕਾਰ ਲਈ ਸਿਰਦਰਦੀ
ਬਣਿਆ ਨਸ਼ੇ ਦਾ ਵਪਾਰ ਨਾਬਾਲਗ ਬੱਚੀਆਂ ਰਾਹੀਂ ਪ੍ਰਫੁੱਲਿਤ ਹੋ ਰਿਹਾ ਹੈ ਜਿਨ੍ਹਾਂ ਦੀ
ਗਿਣਤੀ ਦਾ ਅੰਦਾਜ਼ਾ ਹੀ ਨਹੀਂ ਲੱਗ ਰਿਹਾ ਕਿਉਂਕਿ ਵੱਡੀ ਗਿਣਤੀ ਮਾਪੇ ਸਮਾਜਿਕ ਸ਼ਰਮ
ਸਦਕਾ ਇਹ ਗੱਲ ਬਾਹਰ ਕੱਢਦੇ ਹੀ ਨਹੀਂ ਤੇ ਨਾ ਹੀ ਇਲਾਜ ਕਰਵਾਉਣ ਲਈ ਬਾਹਰ ਨਿਕਲਦੇ
ਹਨ।
ਕੁੱਝ ਔਰਤਾਂ, ਜੋ ਖਾਣਾ ਬਣਾਉਣ ਦਾ ਕੰਮ ਕਰਦੀਆਂ ਹਨ ਤੇ ਆਪ ਆਦੀ ਵੀ
ਹੋ ਚੁੱਕੀਆਂ ਹਨ, ਉਨ੍ਹਾਂ ਰਾਹੀਂ ਖਾਣ ਦੇ ਸਮਾਨ ਵਿਚ ਰਤਾ ਕੁ ਨਸ਼ਾ ਪੁਆ ਕੇ ਅਨੇਕ
ਟੱਬਰਾਂ ਦੇ ਟੱਬਰ ਨਸ਼ੇ ਦੇ ਅਸਰ ਹੇਠ ਲਿਆਏ ਜਾ ਰਹੇ ਹਨ।
ਸੰਗੀਤਾ, ਜਿਸ ਦਾ
ਪਤੀ ਟਰੱਕ ਡਰਾਈਵਰ ਹੈ, ਨੇ ਮੰਨਿਆ ਕਿ ਕਈ ਘਰਾਂ ਵਿਚ ਕੰਮ ਕਰਦਿਆਂ ਉਹ ਬਹੁਤ ਥੱਕ
ਜਾਂਦੀ ਸੀ। ਫੇਰ ਉਸ ਦੀ ਧੀ ਨੇ ਹੀ ਉਸ ਨੂੰ ਇਕ ਦਿਨ ਹੈਰੋਇਨ ਦਾ ਟੀਕਾ ਲਾਇਆ ਤਾਂ
ਉਸ ਨੂੰ ਚੰਗਾ ਮਹਿਸੂਸ ਹੋਇਆ। ਉਸ ਤੋਂ ਬਾਅਦ ਆਦਤ ਹੀ ਹੋ ਗਈ। ਘਰ ਜਦ ਕੁੱਝ ਨਾ
ਬਚਿਆ ਤਾਂ ਨਸ਼ੇ ਦੇ ਵਪਾਰੀਆਂ ਵੱਲੋਂ ਜਬਰੀ ਜਿਸਮਾਨੀ ਸੰਬੰਧ ਬਣਾਉਣ ’ਤੇ ਜ਼ੋਰ ਪਾਇਆ
ਗਿਆ। ਹੋਰ ਕੋਈ ਰਾਹ ਨਾ ਲੱਭਣ ਉੱਤੇ ਉਸ ਨੇ ਨਸ਼ੇ ਦੇ ਵਪਾਰੀਆਂ ਕੋਲੋਂ ਟੀਕਾ ਲੈਣ ਲਈ
ਉਨ੍ਹਾਂ ਨਾਲ ਜਿਸਮਾਨੀ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਤਿੰਨ ਕੁੜੀਆਂ ਤੇ ਇੱਕ
ਮੁੰਡੇ ਦੀ ਮਾਂ ਸੰਗੀਤਾ ਹੁਣ ਨਸ਼ਾ ਛੁਡਾਊ ਕੇਂਦਰ ਦੇ ਗੇੜੇ ਕੱਢ ਰਹੀ ਹੈ।
ਉਸ ਮੰਨਿਆ ਕਿ ਵੱਡੇ ਘਰਾਂ ਦੀਆਂ ਢੇਰਾਂ ਦੀਆਂ ਢੇਰ ਕੁੜੀਆਂ ਇਸ ਪਾਸੇ ਵੱਲ ਧੱਕੀਆਂ
ਜਾ ਚੁੱਕੀਆਂ ਹਨ ਪਰ ਉਹ ਰੈਗੂਲਰ ਇਲਾਜ ਵਾਸਤੇ ਆ ਨਹੀਂ ਰਹੀਆਂ ਕਿਉਂਕਿ
ਉਨ੍ਹਾਂ ਦੇ ਟੱਬਰਾਂ ਦੀ ਸਾਖ ਖ਼ਰਾਬ ਹੋਣ ਦਾ ਡਰ ਹੈ। ਇੰਜ ਹੀ ਮੱਧ ਵਰਗੀ ਟੱਬਰਾਂ
ਦੀਆਂ ਬਥੇਰੀਆਂ ਧੀਆਂ ਸ਼ੌਕੀਆ ਇਸ ਪਾਸੇ ਵੱਲ ਤੁਰੀਆਂ ਹੁਣ ਪੱਕੀ ਲਤ ਲਾ ਚੁੱਕੀਆਂ
ਹਨ। ਕਈ ਤਾਂ ਏਨੇ ਵੱਖੋ-ਵੱਖ ਤਰ੍ਹਾਂ ਦੇ ਨਸ਼ੇ ਵਰਤ ਰਹੀਆਂ ਹਨ ਕਿ ਉਨ੍ਹਾਂ ਨੂੰ
ਦਾਖ਼ਲ ਵੀ ਕਰਵਾਉਣਾ ਪਿਆ ਹੈ। ਇਹ ਸਾਰੀ ਜਾਣਕਾਰੀ ਗੁਪਤ ਰੱਖੀ ਗਈ ਹੈ ਕਿਉਂਕਿ ਮਾਪੇ
ਇਸ ਬਾਰੇ ਚੁੱਪ ਧਾਰੀ ਬੈਠੇ ਹਨ ਕਿ ਜੇ ਰਤਾ ਵੀ ਬਾਹਰ ਖ਼ਬਰ ਨਿਕਲੀ ਤਾਂ ਉਹ ਇਲਾਜ
ਕਰਵਾਉਣੋਂ ਹਟ ਜਾਣਗੇ।
ਰਿੰਪੀ ਤੇ ਸ਼ਮਿੰਦਰ (ਨਾਂ ਬਦਲੇ ਹੋਏ) ਵੀ ਮੰਨੀਆਂ
ਕਿ ਉਨ੍ਹਾਂ ਨੂੰ ਨਸ਼ੇ ਦੀ ਲੱਤ ਲੱਗਣ ਬਾਅਦ ਜਦੋਂ ਪੈਸੇ ਦੀ ਕਿੱਲਤ ਹੋਈ ਤਾਂ ਉਨ੍ਹਾਂ
ਨੂੰ ਹੈਰੋਇਨ ਲੈਣ ਬਦਲੇ ਨਸ਼ੇ ਦੇ ਵਪਾਰੀਆਂ ਨਾਲ ਸਰੀਰਕ ਸੰਬੰਧ ਬਣਾਉਣੇ ਪਏ ਜੋ ਹੋਰ
ਵੀ ਬਥੇਰੀਆਂ ਨਾਬਾਲਗ ਬੱਚੀਆਂ ਨੂੰ ਸ਼ਿਕਾਰ ਬਣਾ ਰਹੇ ਹਨ।
ਮਨਪ੍ਰੀਤ, ਜੋ
ਕਾਲਜ ਦੀ ਵਿਦਿਆਰਥਣ ਹੈ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਸਕੂਲਾਂ ਕਾਲਜਾਂ ਦੀਆਂ
ਅਨੇਕ ਵਿਦਿਆਰਥਣਾਂ ਜੋ ਵੱਡੇ ਛੋਟੇ ਘਰਾਂ ਵਿੱਚੋਂ ਹਨ, ਛੋਟੇ ਮੋਟੇ ਨਸ਼ੇ ਤੋਂ ਸ਼ੁਰੂ
ਹੋ ਕੇ ਹੁਣ ਹੈਰੋਇਨ ਦੀਆਂ ਆਦੀ ਬਣ ਚੁੱਕੀਆਂ ਹਨ। ਅਫ਼ਸੋਸ ਇਹ ਹੈ ਕਿ ਉਸ ਨਾਲ ਦੀਆਂ
ਬਹੁਤ ਥੋੜੀਆਂ ਬੱਚੀਆਂ ਨਸ਼ਾ ਛਡਾਉਣ ਲਈ ਲਿਆਈਆਂ ਗਈਆਂ ਹਨ। ਬਾਕੀਆਂ ਦਾ ਇਲਾਜ ਵੀ
ਨਹੀਂ ਕਰਵਾਇਆ ਜਾ ਰਿਹਾ। ਜਦੋਂ ਜਿਸਮਾਨੀ ਸ਼ੋਸ਼ਣ ਬਾਰੇ ਪੁੱਛਿਆ ਗਿਆ ਤਾਂ ਅੱਖਾਂ
ਨੀਵੀਆਂ ਪਾ ਕੇ ਉਹ ਬੋਲੀ, ‘‘ਜਦੋਂ ਪੈਸਾ ਕਿਤੋਂ ਮਿਲਣਾ ਹੀ ਨਹੀਂ ਤਾਂ ਹੋਰ ਰਾਹ
ਕਿਹੜਾ ਬਚਦਾ ਹੈ?’’ ਮਨਪ੍ਰੀਤ ਨੂੰ ਇਸ ਪਾਸੇ ਉਸ ਦੇ ਕਾਲਜ ਦੇ ਦੋਸਤ ਨੇ ਤੋਰਿਆ ਸੀ,
ਜੋ ਆਪਣੇ ਹਾਣੀਆਂ ਨਾਲ ਪਹਿਲਾਂ ਤੋਂ ਹੀ ਨਸ਼ੇ ਦਾ ਵਪਾਰ ਵੀ ਕਰ ਰਿਹਾ ਸੀ ਤੇ ਆਪ ਵੀ
ਵਰਤ ਰਿਹਾ ਸੀ।
ਪੁੱਛੇ ਜਾਣ ਉੱਤੇ ਮਨਪ੍ਰੀਤ ਨੇ ਦੱਸਿਆ ਕਿ ਹੁਣ ਤਾਂ ਉਹ
ਗਿਣਤੀ ਵੀ ਨਹੀਂ ਕਰ ਸਕਦੀ ਕਿ ਸਿਰਫ਼ ਹੈਰੋਇਨ ਦੀ ਤੋੜ ਪੂਰੀ ਕਰਨ ਲਈ ਕਿੰਨੇ
ਵੱਖੋ-ਵੱਖ ਜਣਿਆਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਹੈ।
ਨਸ਼ਾ ਲੈਣਾ ਕਿੰਨਾ
ਸੌਖਾ ਹੈ, ਇਹ ਵੀ ਉਸ ਦੱਸਿਆ ਕਿ ਸਿਰਫ਼ ਇੱਕ ‘ਮਿੱਸਡ ਕਾਲ’ ਮਾਰਨ ਨਾਲ ਹੀ ਅੱਧੇ
ਘੰਟੇ ਦੇ ਅੰਦਰ-ਅੰਦਰ ਉਸ ਦੇ ਘਰ ਦੇ ਦਰਵਾਜ਼ੇ ਬਾਹਰ ਕੋਈ ਕੁੜੀ ਜਾਂ ਕੋਰੀਅਰ
ਦੀ ਸ਼ਕਲ ਵਿਚ ਮੁੰਡਾ ‘ਡੋਜ਼’ ਪਹੁੰਚਾ ਜਾਂਦਾ ਹੈ।
ਪੀ.ਜੀ.ਆਈ.
ਚੰਡੀਗੜ੍ਹ ਨੇ ਸੰਨ 2018 ਮਾਰਚ ਵਿਚ ‘ਏਸ਼ੀਅਨ ਜਰਨਲ ਔਫ਼ ਸਾਈਕੈਟਰੀ’ ਵਿਚ
ਛਾਪਿਆ ਸੀ ਕਿ ਪੰਜਾਬ ਅੰਦਰ 4.1 ਮਿਲੀਅਨ ਤੋਂ ਵੱਧ ਲੋਕਾਂ ਨੇ ਨਸ਼ਾ ਵਰਤਿਆ ਹੈ।
ਇਨ੍ਹਾਂ ਵਿੱਚੋਂ 4 ਮਿਲੀਅਨ ਮੁੰਡੇ ਹਨ ਤੇ 0.1 ਮਿਲੀਅਨ ਕੁੜੀਆਂ। ਇਨ੍ਹਾਂ ਵਿੱਚੋਂ
3.1 ਮਿਲੀਅਨ ਮਰਦ ਤੇ 0.1 ਮਿਲੀਅਨ ਔਰਤਾਂ ਨਸ਼ੇ ਦੇ ਪੱਕੇ ਆਦੀ ਬਣ ਚੁੱਕੇ ਹੋਏ ਹਨ।
ਸ਼ਰਾਬ, ਸਿਗਰਟ ਤੋਂ ਲੈ ਕੇ ਭੰਗ, ਅਫ਼ੀਮ, ਹੈਰੋਇਨ, ਸਮੈਕ, ਕੋਕੀਨ, ਆਦਿ ਸਭ ਕੁੱਝ
ਵਰਤਿਆ ਜਾ ਰਿਹਾ ਹੈ।
ਖੋਜ ਪੱਤਰ ਵਿਚ ਸ਼ਾਮਲ 2 ਲੱਖ 2 ਹਜ਼ਾਰ ਅੱਠ ਸੌ
ਸਤਾਰਾਂ ਬੰਦੇ ਤੇ 10,658 ਔਰਤਾਂ ਉਮਰ ਭਰ ਲਈ ਆਦੀ ਬਣ ਚੁੱਕੇ ਹੋਏ ਸਨ ਜਿਨ੍ਹਾਂ ਦਾ
ਇਲਾਜ ਸੰਭਵ ਹੀ ਨਹੀਂ ਸੀ। ਉਸ ਖੋਜ ਪੱਤਰ ਵਿਚ ਜੋ ਚੇਤਾਵਨੀ ਲਿਖੀ ਸੀ, ਉਹ ਸੀ
:- 1,56,942 (ਇੱਕ ਲੱਖ ਛਪੰਜਾ ਹਜ਼ਾਰ ਨੌਂ ਸੌ ਬਤਾਲੀ) ਮੁੰਡੇ ਬਿਨਾਂ ਨਸ਼ੇ ਦੇ ਇਕ
ਦਿਨ ਵੀ ਨਹੀਂ ਕੱਢ ਰਹੇ ਜਦਕਿ ਬਾਕੀ ਨਸ਼ਾ ਛਡਾਉਣ ਲਈ ਤਿਆਰ ਹਨ। ਪਰ ਕੁੜੀਆਂ,
ਵਿੱਚੋਂ ਇਕ ਵੀ ਨਸ਼ਾ ਛੱਡਣ ਨੂੰ ਤਿਆਰ ਨਹੀਂ ਤੇ ਸਾਰੀਆਂ 10,658 ਹੀ ਰੋਜ਼ ਦੀ ‘ਡੋਜ਼’
ਲੈਣ ਤੋਂ ਬਗ਼ੈਰ ਇੱਕ ਦਿਨ ਵੀ ਨਹੀਂ ਲੰਘਾ ਸਕ ਰਹੀਆਂ।’’
ਇਸ ਦਾ ਮਤਲਬ ਇਹ
ਹੋਇਆ ਕਿ ‘ਆਦੀ’ ਹੋਣ ਵਿਚ ਕੁੜੀਆਂ ਦੀ ਗਿਣਤੀ ਵੱਧ ਹੈ ਜਿਨ੍ਹਾਂ ਨੇ ਇਹ ਆਦਤ ਕਦੇ
ਵੀ ਨਹੀਂ ਛੱਡਣੀ। ‘‘ਸਮਾਜ ਨੂੰ ਭਿਆਨਕ ਨਤੀਜਿਆਂ ਲਈ ਤਿਆਰੀ ਕੱਸ ਲੈਣੀ ਚਾਹੀਦੀ
ਹੈ,’’ ਪੀ.ਜੀ.ਆਈ. ਚੰਡੀਗੜ੍ਹ ਦੇ ਸਾਈਕੈਟਰੀ ਵਿਭਾਗ ਦੇ ਡਾ. ਸੁਬੋਧ ਨੇ ਸਪਸ਼ਟ ਕਰ
ਦਿੱਤਾ ਹੈ। ਡਾ. ਸੁਬੋਧ ਨੇ ਇਹ ਵੀ ਕਿਹਾ ਹੈ ਕਿ ਅਸਲ ਗਿਣਤੀ ਤਾਂ ਇਸ ਤੋਂ ਸ਼ਾਇਦ
ਦੁਗਣੀ, ਤਿਗਣੀ ਜਾਂ ਚੌਗੁਣੀ ਵੀ ਹੋ ਸਕਦੀ ਹੈ ਕਿਉਂਕਿ ਮਾਪੇ ਆਪਣੀਆਂ ਕੁੜੀਆਂ ਬਾਰੇ
ਗੱਲ ਵੀ ਕਰਨ ਨੂੰ ਤਿਆਰ ਨਹੀਂ, ਇਲਾਜ ਤਾਂ ਦੂਰ ਦੀ ਗੱਲ ਹੈ।
ਪੀ.ਜੀ.ਆਈ. ਵੱਲੋਂ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਅਨੇਕ ਬੱਚੀਆਂ ਤੇ
ਔਰਤਾਂ ਇਸ ਕਰਕੇ ਅੱਧਾ ਇਲਾਜ ਛੱਡ ਕੇ ਤੁਰ ਜਾਂਦੀਆਂ ਹਨ ਕਿਉਂਕਿ ਪਿੰਡਾਂ ਵਿਚ ਤੇ
ਮੁਹੱਲਿਆਂ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਨੂੰ ਮਜ਼ਾਕ ਦਾ ਪਾਤਰ ਬਣਾ
ਦਿੱਤਾ ਜਾਂਦਾ ਹੈ। ਪੂਰੇ ਟੱਬਰ ਨੂੰ ਹੀ ਮਿਹਣੇ ਸੁਣਨੇ ਪੈਂਦੇ ਹਨ। ਖ਼ਤਰੇ ਦੀ
ਘੰਟੀ : (ਅਮਰੀਕਨ ਅਕੈਡਮੀ ਵੱਲੋਂ ਜਾਰੀ ਕੀਤੀ ਹੋਈ)
- ਨਸ਼ੇ ਦੇ ਆਦੀ ਮਾਪਿਆਂ ਦੇ ਬੱਚੇ ਮਾਰ ਕੁਟਾਈ, ਗਾਲ੍ਹਾਂ ਦੇ ਸ਼ਿਕਾਰ ਤਾਂ
ਹੁੰਦੇ ਹੀ ਹਨ ਪਰ ਮਾਨਸਿਕ ਪਰੇਸ਼ਨੀ ਸਹੇੜ ਕੇ ਆਪ ਵੀ ਹੌਲੀ-ਹੌਲੀ ਸ਼ਾਂਤ ਹੋਣ ਲਈ
ਨਸ਼ੇ ਦਾ ਸਹਾਰਾ ਲੈਣ ਲੱਗ ਪੈਂਦੇ ਹਨ। ਇਹ ਬੱਚੇ ਵੱਡੇ ਹੋ ਕੇ ਅੱਗੋਂ ਕਤਲ,
ਖ਼ੁਦਕੁਸ਼ੀ, ਚੋਰੀ, ਡਾਕੇ ਆਦਿ ਦੇ ਨਾਲ-ਨਾਲ ਆਪ ਵੀ ਘਰੇਲੂ ਹਿੰਸਾ ਕਰਨ ਲੱਗ
ਪੈਂਦੇ ਹਨ ਤੇ ਵਧੀਆ ਵਿਆਹੁਤਾ ਰਿਸ਼ਤੇ ਨਹੀਂ ਗੰਢ ਸਕਦੇ।
- ਨਸ਼ੇ ਦੇ ਆਦੀ ਮਾਪਿਆਂ ਦੇ ਬੱਚਿਆਂ ਵਿੱਚੋਂ ਵੱਡੇ ਹੋ ਕੇ ਬਹੁਤ
ਸਾਰੇ ਨੌਜਵਾਨ ਬੱਚੇ ਨਾਬਾਲਗ ਬੱਚੀਆਂ ਦਾ ਬਲਾਤਕਾਰ ਕਰ ਕੇ ਤਸੱਲੀ ਮਹਿਸੂਸ
ਕਰਦੇ ਹਨ।
- ਅਜਿਹੇ ਘਰਾਂ ਦੇ ਬੱਚੇ ਵੱਖੋ-ਵੱਖ ਤਰ੍ਹਾਂ ਦੇ ਮਾਨਸਿਕ ਰੋਗਾਂ ਦਾ
ਸ਼ਿਕਾਰ ਬਣ ਜਾਂਦੇ ਹਨ ਜਿਨ੍ਹਾਂ ਵਿੱਚ ਢਹਿੰਦੀ ਕਲਾ, ਘਬਰਾਹਟ, ਨੀਂਦਰ ਠੀਕ ਨਾ
ਆਉਣੀ, ਖੁਦਕੁਸ਼ੀ ਤੋਂ ਲੈ ਕੇ ਖਾਣ ਪੀਣ ਵਿਚ ਦਿੱਕਤ ਆਉਣੀ ਵੇਖੇ ਗਏ ਹਨ।
- ਕਈ ‘ਸੀਰੀਅਲ ਕਿੱਲਰ’ ਵੀ ਅਜਿਹੇ ਘਰਾਂ ਵਿੱਚੋਂ ਹੀ
ਨਿਕਲਦੇ ਹਨ।
- ਮਿਗਰੇਨ, ਅੰਤੜੀਆਂ ਦੇ ਰੋਗ, ਦੱਬੂ, ਧਿਆਨ ਨਾ ਲਾ ਸਕਣਾ, ਪੜ੍ਹਾਈ
ਵਿਚ ਪੱਛੜਨਾ, ਯਾਦਾਸ਼ਤ, ਘਟਣੀ, ਆਦਿ ਵਰਗੇ ਰੋਗ ਵੀ ਇਨ੍ਹਾਂ ਘਰਾਂ ਦੇ ਬੱਚਿਆਂ
ਵਿਚ ਵੇਖੇ ਗਏ ਹਨ।
- ਕਿਸੇ ’ਤੇ ਯਕੀਨ ਨਾ ਕਰ ਸਕਣਾ, ਦੂਜੇ ਦੀ ਇਜ਼ਤ ਨਾ ਕਰਨੀ, ਡਰਨਾ,
ਤ੍ਰਭਕਣਾ ਆਦਿ ਵੀ ਹੋ ਸਕਦੇ ਹਨ।
- ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਅਜਿਹੇ ਘਰਾਂ ਦੇ ਬੱਚਿਆਂ ਵਿਚ
ਨਸ਼ੇ ਵਲ ਜਾਣ ਦਾ ਰੁਝਾਨ ਬਾਕੀਆਂ ਨਾਲੋਂ ਤਿੰਨ ਗੁਣਾ ਵੱਧ ਹੁੰਦਾ ਹੈ।
- ਅਮਰੀਕਨ ਅਕੈਡਮੀ ਔਫ ਪੀਡੀਐਟਰਿਕਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੀਆਂ
ਮਾਵਾਂ ਨਸ਼ੇ ਕਰਦੀਆਂ ਹੋਣ, ਉਨ੍ਹਾਂ ਦੇ ਬੱਚਿਆਂ ਵਿਚ :
- ਓਟਿਜ਼ਮ
- ਦਿਮਾਗੀ ਨੁਕਸ
- ਭਾਰ ਘੱਟ ਰਹਿ ਜਾਣਾ
- ਧਿਆਨ ਨਾ ਲਾ ਸਕਣਾ
- ਜਮਾਂਦਰੂ ਨੁਕਸ ਹੋਣੇ
- ਭਰੂਣ ਦੀ ਮੌਤ ਹੋ ਜਾਣੀ, ਆਦਿ ਹੋਣ
ਦਾ ਖ਼ਤਰਾ ਬਹੁਤ ਵੱਧ ਹੁੰਦਾ ਹੈ।
ਕੀ ਇਹ ਸਭ ਜਾਣ ਲੈਣ ਬਾਅਦ ਹੁਣ ਕੋਈ ਜਾਗਣ ਨੂੰ ਤਿਆਰ ਹੈ? ਪੰਜਾਬ ਨੂੰ ਪਿਆਰ
ਕਰਨ ਵਾਲੇ ਸੌਖਿਆਂ ਸਮਝ ਸਕਦੇ ਹਨ ਕਿ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨ
ਮੁੰਡੇ ਕੁੜੀਆਂ ਪੰਜਾਬ ਨੂੰ ਮੋਇੰਜੋਦੜੋ ਵਿਚ ਤਬਦੀਲ ਕਰਨ ਲਈ ਤਿਆਰ-ਬਰ-ਤਿਆਰ ਹੋ
ਚੁੱਕੇ ਹਨ।
ਹਾਲੇ ਵੀ ਵੇਲਾ ਹੈ। ਪਹਿਲਾਂ ਮੰਨੀਏ ਕਿ ‘‘ਨਸ਼ਾ ਹੈ’’! ਫੇਰ ਹੀ
ਰੋਕਣ ਲਈ ਕਦਮ ਪੁੱਟੇ ਜਾ ਸਕਦੇ ਹਨ। ਜਾਗ੍ਰਿਤੀ ਦੀ ਤਗੜੀ ਲਹਿਰ, ਖੇਡਾਂ ਵੱਲ ਰੁਝਾਨ
ਤੇ ਵਧੀਆ ਨਸ਼ਾ ਛਡਾਊ ਕੇਂਦਰਾਂ ਬਾਰੇ ਅੱਜ ਤੋਂ ਹੀ ਕੰਮ ਕਰਨ ਦੀ ਲੋੜ ਹੈ।
ਜੇ ਸਰਕਾਰਾਂ ਫੇਲ੍ਹ ਹੋ ਰਹੀਆਂ ਹਨ ਤਾਂ ਲੋਕ ਹੀ ਆਪੋ ਆਪਣੇ ਪਿੰਡਾਂ ਅੰਦਰ ਅਜਿਹੇ
ਜਵਾਨੀ ਨੂੰ ਚੱਬ ਜਾਣ ਵਾਲੇ ਡਾਕੂਆਂ ਤੋਂ ਬਚਾਉਣ ਲਈ ਪਿੰਡਾਂ ਵਿਚ ਨਸ਼ਾ ਛੁਡਾਊ ਕਲੱਬ
ਬਣਾ ਕੇ ਪਹਿਰਾ ਦੇਣ ਦੀ ਡਿਊਟੀ ਸੰਭਾਲ ਲੈਣ ਤਾਂ ਯਕੀਨਨ ਕੁੱਝ ਵਧੀਆ ਨਤੀਜਿਆਂ ਦੀ
ਉਮੀਦ ਰੱਖੀ ਜਾ ਸਕਦੀ ਹੈ।
ਆਮ ਲੋਕਾਂ ਅੱਗੇ ਬੇਨਤੀ ਹੈ ਕਿ ਨਸ਼ੇ ਦੇ ਆਦੀ
ਨੂੰ ਤਮਾਸ਼ਾ ਬਣਾਉਣ ਦੀ ਥਾਂ ਰੋਗੀ ਮੰਨ ਕੇ, ਸ਼ਹਿਨਸ਼ੀਲਤਾ ਨਾਲ ਪੇਸ਼ ਆ ਕੇ ਉਸ ਦਾ
ਇਲਾਜ ਕਰਵਾਉਣ ਲਈ ਹਸਪਤਾਲ ਦਾਖ਼ਲ ਕਰਵਾਇਆ ਜਾਵੇ ਤਾਂ ਚੰਗੇ ਸ਼ਹਿਰੀ ਹੋਣ ਦਾ ਸਬੂਤ
ਦਿੱਤਾ ਜਾ ਸਕਦਾ ਹੈ ਤੇ ਪੰਜਾਬ ਨੂੰ ਵੀ ਸਿਹਤਮੰਦ ਰੱਖਿਆ ਜਾ ਸਕਦਾ ਹੈ!
ਚਲੋ ਰਲ ਮਿਲ ਹੰਭਲਾ ਮਾਰੀਏ ਤੇ ਘਰਾਂ ਵਿਚ ਹੋਰ ਸੱਥਰ ਵਿਛ ਜਾਣ ਤੋਂ ਬਚਾਓ ਕਰ ਲਈਏ!
ਆਮੀਨ!!
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|