ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ?
ਜਨੀਵਾ ਵਿਚ ਸਥਿਤ ਭੌਤਿਕ ਵਿਗਿਆਨ ਦੀ ਦੁਨੀਆ ਦੀ ਸਭ ਤੋਂ ਵੱਡੀ ਪ੍ਰਯੋਗਸ਼ਾਲਾ ਸਰਨ (CERN)
ਵਿਚ ਹਾਲ ਹੀ ਵਿਚ ਕੀਤੇ ਨਵੇਂ ਤਜਰਬਿਆਂ ਤੋ ਪਤਾ ਲਗਦਾ ਹੈ ਕਿ ਅਤੀਸੂਖਮ ਕਣ
ਨਿਉਟਰੀਨੋ (Neutrino)
ਦੀ ਗਤੀ ਪ੍ਰਕਾਸ਼ ਦੀ ਗਤੀ ਤੋਂ ਜ਼ਿਆਦਾ ਮਾਪੀ ਗਈ ਹੈ। ਇਨ੍ਹਾਂ ਨਤੀਜਿਆਂ ਨਾਲ ਸਾਡੀ
ਆਮ ਜ਼ਿੰਦਗੀ ਵਿਚ ਤਾਂ ਕੋਈ ਫਰਕ ਨਹੀ ਪੈਣ ਲੱਗਾ ਪਰ ਭੌਤਿਕ ਵਿਗਿਆਨ ਦੀ ਦੁਨੀਆਂ
ਵਿਚ ਇਨ੍ਹਾਂ ਪਰਿਮਾਣਾਂ ਨੇ ਤਰਥੱਲੀ ਮਚਾ ਰੱਖੀ ਹੈ ਕਿਉਂਕਿ ਇਹ ਨਤੀਜੇ ਆਈਨਸਟਾਈਨ
ਦੇ ਮੰਨੇ ਪਰਮੰਨੇ ਸਿਧਾਂਤ ਨੂੰ ਗਲਤ ਸਾਬਤ ਕਰ ਸਕਦੇ ਹਨ।
|
ਅਚਾਰੀਆ ਨਾਗਾਰਜੁਨ (250-320 ਈਸਵੀ) |
ਅਧੁਨਿਕ ਵਿਗਿਆਨ ਵਿਧੀ ਕਾਰਜ-ਕਾਰਨ ਸਿਧਾਂਤ
ਦੀਆਂ ਮਜ਼ਬੂਤ ਨੀਹਾਂ
ਤੇ ਅਟਕੀ ਹੋਈ ਹੈ। ਆਦਮੀ ਦੀਆਂ ਤਕਨੀਕ ਦੇ ਖੇਤ੍ਰ ਦੀਆਂ ਅਸਚਰਜਜਨਕ ਉਪਲੱਭਦੀਆਂ ਇਸ
ਵਿਧੀ ਦੀ ਵੈਧਤਾ ਦਾ ਜਿਉਂਦਾ ਜਾਗਦਾ ਸਬੂਤ ਹਨ। ਅਚਾਰੀਆ ਨਾਗਾਰਜੁਨ (250-320
ਈਸਵੀ) ਇਸ ਸਿਧਾਂਤ ਨੂੰ ਇਸ ਤਰ੍ਹਾ ਬਿਆਨ ਕਰਦੇ ਹਨ:
ਨਾ
ਆਪਣੇ ਆਪ ਵਿਚ,
ਨਾ ਕਿਸੇ ਹੋਰ ਤੋਂ,
ਨਾ ਦੋਹਾਂ ਤੋਂ,
ਨਾ ਕਿਸੇ ਕਾਰਣ (ਹੇਤੁ) ਤੋਂ ਬਗੈਰ,
ਕੋਈ ਚੀਜ਼,
ਕਦੇ ਵੀ,
ਕਿਤੇ ਵੀ,
ਉਤਪੰਨ ਨਹੀ ਹੁੰਦੀ।
ਹਰ
ਕੁਦਰਤੀ ਘਟਨਾ ਦਾ ਕਾਰਨ ਹੁੰਦਾ ਹੈ। ਕਾਰਜ ਕਾਰਨ ਤੋਂ ਬਾਅਦ ਆਉਂਦਾ ਹੈ, ਪਹਿਲਾਂ
ਨਹੀ। ਇਸ ਅਟੱਲ ਸਿਧਾਂਤ ਨੂੰ ਮੁੱਖ ਰੱਖਕੇ ਆਈਨਸਟਾਈਨ ਦਾ ਦਾਅਵਾ ਹੈ ਕਿ ਸਮੁੱਚੀ
ਸ੍ਰਿਸ਼ਟੀ ਵਿਚ ਕੋਈ ਵੀ ਵਸਤੁ ਪ੍ਰਕਾਸ਼ ਦੀ ਗਤੀ ਤੋ ਜ਼ਿਆਦਾ ਰਫਤਾਰ ਨਾਲ ਨਹੀ ਚਲ
ਸਕਦੀ। ਐਸਾ ਹੋਣ ਨਾਲ ਕਾਰਜ ਕਾਰਨ ਤੋਂ ਪਹਿਲਾ ਵਾਪਰ ਸਕਦਾ ਹੈ, ਅਤੇ ਸਮੇ ਦੀ ਚਾਲ
(ਭੂਤ ਕਾਲ
→
ਵਰਤਮਾਨ ਕਾਲ
→
ਭਵਿੱਖਤ ਕਾਲ) ਉਲਟੀ ਵੀ ਹੋ ਸਕਦੀ ਹੈ, ਅਰਥਾਤ ਭੂਤ-ਕਾਲ ਭਵਿੱਖ ਦੇ ਬਾਅਦ
ਆਏਗਾ (ਭਵਿੱਖਤ ਕਾਲ
→
ਵਰਤਮਾਨ ਕਾਲ
→
ਭੂਤ ਕਾਲ) ਜੋ ਭੌਤਿਕ ਤੌਰ ਤੇ ਅਸੰਭਵ ਹੈ। ਜੇ ਇਸ ਤਰ੍ਹਾ ਹੋਣਾ ਸੰਭਵ ਹੈ
ਤਾਂ ਸਾਡੇ ਸਾਰੇ ਵਿਗਿਆਨਕ ਸਿਧਾਂਤ ਉਲਟ-ਪੁਲਟ ਹੋ ਸਕਦੇ ਹਨ।
ਪਰ
ਸਰਨ (CERN) ਦੇ ਨਵੇ
ਤਜਰਬਿਆਂ ਤੋਂ ਇਹ ਲਗ ਰਿਹਾ ਹੈ ਕਿ ਨਿਉਟਰੀਨੋ ਸ਼ਾਇਦ ਪ੍ਰਕਾਸ਼ ਦੀ ਰਫਤਾਰ ਤੋਂ ਤੇਜ਼
ਚਲ ਸਕਦੇ ਹਨ। ਇਨ੍ਹਾਂ ਨਤੀਜਿਆਂ ਦੇ ਸੰਕੇਤ ਅੱਤ ਗੰਭੀਰ ਹੋਣ ਕਰਕੇ ਸਰਨ ਦੇ
ਵਿਗਿਆਨਕਾਂ ਨੂੰ ਆਪਣੇ ਤਜਰਬਿਆਂ ਤੇ ਸ਼ੱਕ ਹੋਣ ਲੱਗਾ ਹੈ। ਇਸ ਕਰਕੇ ਉਨ੍ਹਾਂ ਨੇ ਇਹ
ਨਤੀਜੇ ਸਮੁੱਚੇ ਵਿਗਿਆਨਕ ਜਗਤ ਸਾਹਮਣੇ ਪੇਸ਼ ਕੀਤੇ ਹਨ ਅਤੇ ਇਨ੍ਹਾਂ ਦੀ ਪੁਸ਼ਟੀ ਕਰਨ
ਦੀ ਅਪੀਲ ਵੀ ਕੀਤੀ ਹੈ। ਸਰਨ ਦੀ ਟੀਮ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਉਨ੍ਹਾ ਨੂੰ
ਆਪਣੇ ਤਜਰਬਿਆਂ ਤੇ ਵਿਸ਼ਵਾਸ਼ ਨਾ ਹੋਣ ਕਰਕੇ ਉਨ੍ਹਾ ਨੇ ਇਹ ਤਜਰਬੇ ਲਗ ਪਗ 15 ਹਜ਼ਾਰ
ਵਾਰ ਕੀਤੇ ਸਨ ਪਰ ਹਰ ਵਾਰ ਪਰਿਮਾਣ ਉਹੀ ਸਨ ਕਿ ਨਿਉਟਰੀਨੋ ਦੀ ਗਤੀ ਪ੍ਰਕਾਸ਼ ਦੀ ਗਤੀ
ਨਾਲੋ ਜ਼ਿਆਦਾ ਹੈ। ਹੁਣ ਦੁਨੀਆ ਭਰ ਦੀਆਂ ਪ੍ਰਯੋਗਸ਼ਾਲਾਵਾਂ ਇਸ ਕੰਮ ਵਿਚ ਜੁੱਟੀਆਂ
ਹੋਈਆਂ ਹਨ। |