|
|
ਵਿਗਿਆਨ
ਪ੍ਰਸਾਰ |
ਦਿਮਾਗ਼ ਤੇ ਸਰੀਰ ਦਾ ਸੰਤੁਲਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(22/03/2020) |
|
|
|
|
|
ਇਹ ਪਰਖੇ ਹੋਏ ਤੱਥ ਹਨ ਕਿ ਸੋਚ ਤੇ ਸਰੀਰ ਦਾ ਗੂੜ੍ਹਾ ਸੰਬੰਧ ਹੈ। ਜੋ ਅਸੀਂ
ਸੋਚਦੇ ਹਾਂ, ਉਸ ਦਾ ਦਿਮਾਗ਼ ਰਾਹੀਂ ਸਾਡੇ ਸਰੀਰ ਉੱਤੇ ਤਗੜਾ ਅਸਰ ਪੈਂਦਾ ਹੈ।
ਕੋਈ ਸੋਚ ਜਿਸ ਨਾਲ ਅਸੀਂ ਕੁੱਝ ਕਿਆਸ ਲਾ ਸਕਦੇ ਹੋਈਏ, ਕੋਈ ਧਾਰਨਾ ਬਣਾ ਰਹੇ
ਹੋਈਏ, ਜੋ ਸਾਡੀਆਂ ਭਾਵਨਾਵਾਂ ਉੱਤੇ ਅਸਰ ਛੱਡ ਰਹੀ ਹੋਵੇ, ਉਸ ਨਾਲ ਸਾਡੇ ਸਰੀਰ ਦੇ
ਵੱਖ-ਵੱਖ ਹਿੱਸਿਆਂ ਉੱਤੇ ਅਸਰ ਪੈਂਦਾ ਹੈ। ਬਿਲਕੁਲ ਇੰਜ ਹੀ ਸਰੀਰ ਅੰਦਰਲੀ
ਟੁੱਟ-ਫੁੱਟ, ਚੁਸਤੀ, ਤੰਦਰੁਸਤੀ, ਬੀਮਾਰੀ, ਆਦਿ ਵੀ ਸਾਡੇ ਦਿਮਾਗ਼ ਉੱਤੇ ਅਸਰ ਛੱਡਦੇ
ਹਨ ਤੇ ਸੋਚ ਵਿਚ ਤਬਦੀਲੀ ਲੈ ਆਉਂਦੇ ਹਨ।
ਕਿਸੇ ਕਿਸਮ ਦੀ ਪ੍ਰੇਰਨਾ ਦਾ ਨਾ
ਹੋਣਾ ਵੀ ਢਹਿੰਦੀ ਕਲਾ, ਢਿਡ ਅੰਦਰਲੇ 'ਅਲਸਰ' (ਪੈਪਟਿਕ ਅਲਸਰ),
ਘਬਰਾਹਟ, ਨੀਰਸ ਚੁਫੇਰਾ, ਕਮਜ਼ੋਰੀ, ਭੁੱਖ ਦਾ ਮਰਨਾ, ਅੰਤੜੀਆਂ ਦੇ ਰੋਗ (ਕੋਲਾਈਟਿਸ)
ਆਦਿ ਕਰ ਦਿੰਦੇ ਹਨ।
ਇਕਦਮ ਮਾੜੀ ਖ਼ਬਰ ਸੁਣਨ ਨਾਲ ਸੋਚ ਵਿਚਲੀ ਤਬਦੀਲੀ ਸਦਕਾ
'ਬਲੱਡ ਪ੍ਰੈੱਸ਼ਰ' ਦਾ ਵਾਧਾ, ਸਾਹ ਤੇਜ਼ ਹੋਣਾ, ਪਸੀਨਾ ਆਉਣਾ, ਪੱਠਿਆਂ ਵਿਚ ਅਕੜਾਓ
ਆਦਿ ਹੋਣ ਲੱਗ ਪੈਂਦਾ ਹੈ।
ਡਰ, ਗੁੱਸਾ, ਸਾੜਾ ਲੱਗਣਾ ਆਦਿ ਵਰਗੇ ਖ਼ਿਆਲ
ਨੀਂਦਰ ਉਡਾ ਦਿੰਦੇ ਹਨ। ਇਸ ਨਾਲ ਸਿਰ ਪੀੜ, ਟੱਟੀਆਂ ਲੱਗਣੀਆਂ, ਬਦਹਜ਼ਮੀ ਹੋਣੀ,
ਭੁੱਖ ਮਰਨੀ ਵਰਗੇ ਲੱਛਣ ਵੀ ਦਿਸ ਪੈਂਦੇ ਹਨ।
ਘਬਰਾਹਟ ਮਹਿਸੂਸ ਹੁੰਦੇ ਸਾਰ
ਸਰੀਰਕ ਕਮਜ਼ੋਰੀ ਤੇ ਥਕਾਵਟ ਹੋਣ ਲੱਗ ਪੈਂਦੀ ਹੈ। ਥਕਾਵਟ ਨਾਲ ਵੀ ਚਿੜਚਿੜਾਪਨ,
ਉਨੀਂਦਰਾ ਤੇ ਗੱਲ ਕਰਨ ਨੂੰ ਜੀਅ ਨਾ ਕਰਨਾ ਵਰਗੇ ਲੱਛਣ ਦਿਸ ਪੈਂਦੇ ਹਨ।
ਇਹ
ਤਾਂ ਹੋਏ ਸੋਚ ਸਦਕਾ ਸਰੀਰ ਉੱਤੇ ਪੈਂਦੇ ਮਾੜੇ ਪ੍ਰਭਾਵ। ਇਸ ਦੇ ਉਲਟ ਵੀ ਅਜਿਹਾ ਹੀ
ਦਿਸਦਾ ਹੈ। ਯਾਨੀ ਸਰੀਰਕ ਰੋਗ ਵੀ ਸੋਚ ਵਿਚ ਤਬਦੀਲੀ ਲੈ ਆਉਂਦੇ ਹਨ। 'ਥਾਇਰਾਇਡ
ਹਾਰਮੋਨਾਂ' ਦਾ ਵਾਧਾ ਦਿਮਾਗ਼ ਨੂੰ ਸ਼ਾਂਤ ਨਹੀਂ ਹੋਣ ਦਿੰਦਾ ਤੇ ਦਿਮਾਗ਼ ਦੀ ਹਰਕਤ
ਲੋੜੋਂ ਵੱਧ ਕਰ ਦਿੰਦਾ ਹੈ। ਜੇ ਇਹੀ 'ਹਾਰਮੋਨ' ਘੱਟ ਜਾਣ ਤਾਂ ਬੰਦਾ ਸੋਚ ਵਿਚਾਰ
ਕਰਨ ਜੋਗਾ ਨਹੀਂ ਰਹਿੰਦਾ ਤੇ ਸੁਸਤ ਅਤੇ ਥੱਕਿਆ ਮਹਿਸੂਸ ਕਰਨ ਲੱਗ ਪੈਂਦਾ ਹੈ।
ਕਬਜ਼ ਹੋਵੇ ਤਾਂ ਚਿੜਚਿੜਾਪਨ ਤੇ ਢਹਿੰਦੀ ਕਲਾ ਨਾਲੋ-ਨਾਲ ਆ ਜਾਂਦੀ ਹੈ। 'ਬਲੱਡ
ਪ੍ਰੈੱਸ਼ਰ' ਦੇ ਵਾਧੇ ਨਾਲ ਤਣਾਓ, ਘਬਰਾਹਟ, ਚਿਤ ਨਾ ਟਿਕਣਾ ਵਰਗੇ ਲੱਛਣ ਦਿਸਣ ਲੱਗ
ਪੈਂਦੇ ਹਨ।
'ਬਲੱਡ ਪ੍ਰੈੱਸ਼ਰ' ਵਧ ਜਾਏ ਤਾਂ ਚਿੜਚਿੜਾਪਨ, ਸਿਰ ਪੀੜ, ਤਣਾਓ
ਆਦਿ ਹੋਣ ਲੱਗ ਪੈਂਦੇ ਹਨ।
ਸਿਰ ਉੱਤੇ ਵੱਜੀ ਸੱਟ ਨਾਲ ਕਈ ਕਿਸਮ ਦੇ ਮਾਨਸਿਕ
ਲੱਛਣ, ਯਾਦਾਸ਼ਤ ਘਟਣੀ, ਆਦਿ ਦਿਸ ਸਕਦੇ ਹਨ।
ਇਸੇ ਲਈ ਆਮ ਹੀ ਕਿਹਾ ਜਾਂਦਾ
ਹੈ ਕਿ ਦਿਮਾਗ਼ ਅਤੇ ਸਰੀਰ ਦੁਹਾਂ ਦਾ ਸੁਮੇਲ ਹੀ ਅਸਲ ਤੰਦਰੁਸਤੀ ਹੁੰਦੀ ਹੈ।
ਜੇ ਮਨ ਰੋਗੀ ਹੈ ਤਾਂ ਸਰੀਰ ਆਪੇ ਹੀ ਰੋਗ ਸਹੇੜ ਲੈਂਦਾ ਹੈ। ਜੇ ਸਰੀਰ ਕਸਰਤ
ਵਿਹੂਣਾ ਹੈ ਤਾਂ ਦਿਮਾਗ਼ ਵੀ ਹੌਲੀ-ਹੌਲੀ ਸੁਸਤ ਪੈ ਜਾਂਦਾ ਹੈ।
ਇਸੇ ਕਰਕੇ
ਹੁਣ ਡਾਕਟਰੀ ਇਲਾਜ ਵਿਚ ‘‘ਸਾਈਕੋਸੋਮੈਟਿਕ ਮੈਡੀਸਨ’ ਤਹਿਤ ਇਲਾਜ ਕਰਨਾ ਸ਼ੁਰੂ ਕਰ
ਦਿੱਤਾ ਗਿਆ ਹੈ। ਇਸ ਵਿਚ ਸਰੀਰਕ ਬਿਮਾਰੀਆਂ ਦਾ ਇਲਾਜ ਕਰਨ ਦੇ ਨਾਲ ਸੋਚ ਨੂੰ ਵੀ
ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਜਿਵੇਂ ਬਲੱਡ ਪ੍ਰੈੱਸ਼ਰ ਦੇ ਇਲਾਜ
ਲਈ ਦਵਾਈਆਂ ਦੇ ਨਾਲੋ ਨਾਲ ਘਬਰਾਹਟ ਘਟਾਉਣ ਦੀ ਦਵਾਈ ਵੀ ਦੇ ਦਿੱਤੀ ਜਾਂਦੀ ਹੈ।
ਰਤਾ ਕੁ ਇਨ੍ਹਾਂ ਤੁਕਾਂ ਵੱਲ ਧਿਆਨ ਕਰੀਏ :
"ਸੋਚੈ ਸੋਚਿ ਨ
ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ
ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾ ਲਖ ਹੋਹਿ ਤ ਇਕ ਨਾ ਚਲੈ ਨਾਲਿ
ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ
ਨਾਲਿ।" (ਅੰਗ 1)
ਮਨ ਬਾਰੇ ਸਮਝਾਉਂਦਿਆਂ ਗੁਰੂ ਨਾਨਕ ਸਾਹਿਬ ਨੇ
ਮਨ ਦੀ ਸੁੱਚ, ਮਨ ਦੀ ਚੁੱਪ, ਮਨ ਦੀ ਭੁੱਖ ਤੇ ਮਨ ਦੀ ਸਿਆਣਪ ਬਾਰੇ ਜ਼ਿਕਰ ਕੀਤਾ ਹੈ।
ਮਨ ਨੂੰ ਸਮਾਧੀ ਲਾਉਣ ਨਾਲ ਸ਼ਾਂਤ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਤ੍ਰਿਸ਼ਨਾ
ਵਧਾ ਕੇ ਭਵਨ ਤੇ ਪਦਾਰਥਾਂ ਦੇ ਢੇਰ ਮਨ ਨੂੰ ਸ਼ਾਂਤ ਕਰ ਸਕਦੇ ਹਨ। ਲੱਖਾਂ ਚਤੁਰਾਈਆਂ
ਵੀ ਉਚਾਟ ਮਨ ਨੂੰ ਠੀਕ ਨਹੀਂ ਕਰ ਸਕਦੀਆਂ। ਮਨ ਅੰਦਰਲੇ ਕੂੜ ਦਾ ਪਰਦਾ ਤੋੜ ਕੇ ਅਕਾਲ
ਪੁਰਖ ਦੀ ਰਜ਼ਾ ਵਿਚ ਰਹਿਣ ਨਾਲ ਹੀ ਮਨ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।
ਇੰਨ
ਬਿੰਨ ਇਹੋ ਤਰੀਕਾ ਹੁਣ ਡਾਕਟਰ ਇਲਾਜ ਵਜੋਂ ਵਰਤ ਰਹੇ ਹਨ। ਮਨ ਨੂੰ ਸ਼ਾਂਤ ਕਰਨ ਦੇ
ਢੰਗ ਜਿਹੜੇ ਸਮਝਾਏ ਜਾ ਰਹੇ ਹਨ, ਉਨ੍ਹਾਂ ਵਿਚ ਮਰੀਜ਼ਾਂ ਨੂੰ ਹਿੰਮਤ ਵਧਾਉਣ, ਤਣਾਓ
ਘਟਾਉਣ, ਉਮੀਦ ਜਗਾਉਣ, ਲੋੜਾਂ ਘਟਾਉਣ, ਹਉਮੈ ਕਾਬੂ ਵਿਚ ਰੱਖਣ ਤੇ ਆਪਣੇ ਉੱਤੇ ਸਾਰੀ
ਧਰਤੀ ਦਾ ਬੋਝ ਨਾ ਚੁੱਕਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਦੇ ਨਾਲੋ-ਨਾਲ
ਰਬ ਉੱਤੇ ਅਥਾਹ ਵਿਸ਼ਵਾਸ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਮਨ ਇਹ ਸਮਝ ਸਕੇ
ਕਿ ਕੋਈ ਹੈ ਜੋ ਸਾਡੀਆਂ ਤਕਲੀਫ਼ਾਂ ਸਮਝ ਕੇ ਸਾਡੀਆਂ ਅਰਦਾਸਾਂ ਮੰਨ ਕੇ ਸਾਨੂੰ ਆਰਾਮ
ਦੇਵੇਗਾ। ਇੰਜ ਮਨ ਦੀ ਭਟਕਣਾ ਤੇ ਚਿੰਤਾ ਘੱਟ ਜਾਂਦੀ ਹੈ। ਇਸੇ ਲਈ ਆਮ ਹੀ ਵੇਖਿਆ
ਗਿਆ ਹੈ ਕਿ ਧਾਰਮਿਕ ਥਾਵਾਂ ਨਾਲੋਂ ਹਸਪਤਾਲਾਂ ਵਿਚ ਰਬ ਨੂੰ ਵੱਧ ਯਾਦ ਕੀਤਾ ਜਾਂਦਾ
ਹੈ ਤੇ ਜ਼ਿਆਦਾ ਸੱਚੇ ਦਿਲੋਂ ਕੀਤਾ ਜਾਂਦਾ ਹੈ। ਇਸੇ ਲਈ ਹਰ ਹਸਪਤਾਲ ਵਿਚ ਅਰਦਾਸ ਕਰਨ
ਦੀ ਥਾਂ ਬਣਾਈ ਹੁੰਦੀ ਹੈ ਤੇ ਕਈ ਥਾਈਂ ਵੱਖੋ-ਵੱਖ ਧਰਮਾਂ ਦੀਆਂ ਮੂਰਤੀਆਂ ਜਾਂ
ਤਸਵੀਰਾਂ ਟੰਗੀਆਂ ਹੁੰਦੀਆਂ ਹਨ।
ਇਹ ਵੇਖਣ ਵਿਚ ਆਇਆ ਹੈ ਕਿ ਦਾਖ਼ਲ ਮਰੀਜ਼ਾਂ
ਵਿਚ ਓਨੀ ਤਕਲੀਫ਼ ਦੇ ਹੁੰਦਿਆਂ ਵੀ ਜਿਉਂ ਹੀ ਮਨ ਸ਼ਾਂਤ ਕਰ ਲਿਆ ਜਾਵੇ, ਉਸੇ ਸਮੇਂ
ਬੀਮਾਰੀ ਘਟੀ ਹੋਈ ਮਹਿਸੂਸ ਹੋਣ ਲੱਗ ਪੈਂਦੀ ਹੈ ਤੇ ਮਰੀਜ਼ ਛੇਤੀ ਠੀਕ ਹੋ ਕੇ ਘਰ ਨੂੰ
ਮੁੜ ਜਾਂਦੇ ਹਨ।
ਬਹੁਤੇ ਰੋਗ ਦਰਅਸਲ ਸਾਡੀ ਸੋਚ ਅਨੁਸਾਰ ਹੀ ਵਧਦੇ ਘਟਦੇ ਹਨ
ਕਿਉਂਕਿ ਦਿਮਾਗ਼ ਅਤੇ ਸਰੀਰ ਪੂਰੇ ਸੰਤੁਲਨ ਵਿਚ ਇਕ ਦੂਜੇ ਨੂੰ ਸੁਣੇਹੇ ਘੱਲਦੇ
ਰਹਿੰਦੇ ਹਨ। ਜੇ ਸਾਹਮਣਿਓਂ ਤੇਜ਼ ਟਰੱਕ ਆ ਰਿਹਾ ਹੈ ਤਾਂ ਦਿਮਾਗ਼ ਸਰੀਰ ਨੂੰ ਸੁਣੇਹਾ
ਭੇਜਦਾ ਹੈ ਕਿ ਪਰ੍ਹਾਂ ਹੋ ਜਾਓ। ਜੇ ਕੁੱਝ ਖਾਧਾ ਨਹੀਂ ਹੈ ਤਾਂ ਵੀ ਦਿਮਾਗ਼ ਝਟਪਟ
ਸੁਣੇਹਾ ਭੇਜਦਾ ਹੈ ਕਿ ਕੁੱਝ ਖਾਣ ਲਈ ਲੱਭਿਆ ਜਾਵੇ।
ਇਹ ਨਹੀਂ ਹੈ ਕਿ ਹਰ
ਰੋਗ ਦਿਮਾਗ਼ ਦੀ ਉਪਜ ਹੈ। ਪਰ, ਸੋਚ ਅਨੁਸਾਰ ਰੋਗ ਵੱਧ ਜਾਂ ਘੱਟ ਸਕਦਾ ਹੈ। ਇਸੇ
ਕਰਕੇ ਤੁਰੰਤ ਉਪਜਿਆ ਤਣਾਓ ਘਟਾ ਕੇ ਰੋਗਾਂ ਦੀ ਸ਼ੁਰੂਆਤ ਰੋਕੀ ਜਾ ਸਕਦੀ ਹੈ।
ਮਿਸਾਲ ਵਜੋਂ, ਜੇ ਭੱਜ ਕੇ ਬਸ ਫੜਨੀ ਪਈ ਹੈ ਤੇ ਉਸ ਤੋਂ ਬਾਅਦ ਕੁੱਝ ਪਲ ਦਿਲ
ਦੀ ਧੜਕਨ ਤੇਜ਼ ਹੋਈ ਹੈ ਤੇ ਸਾਹ ਵੀ ਡੂੰਘਾ ਖਿਚਿਆ ਮਹਿਸੂਸ ਕੀਤਾ ਹੈ ਤਾਂ ਦੋ
ਤਰ੍ਹਾਂ ਦੀ ਸੋਚ ਉਪਜ ਸਕਦੀ ਹੈ। ਪਹਿਲੀ, ਵਾਹ ਜੀ ਵਾਹ, ਆਖ਼ਰ ਹਿੰਮਤ ਕਰਕੇ ਬਸ ਫੜ
ਹੀ ਲਈ! ਦੂਜੀ, ਲੱਗਦੈ ਮੈਂ ਓਨਾ ਤੰਦਰੁਸਤ ਨਹੀਂ ਜਿੰਨਾ ਪਹਿਲਾਂ ਸੀ। ਏਨੀ ਵਧੀ ਹੋਈ
ਧੜਕਨ ਕਿਤੇ ਹਾਰਟ ਅਟੈਕ ਹੀ ਨਾ ਕਰ ਦੇਵੇ।
ਇਹ ਡਰ ਵਾਲੀ ਸੋਚ ਹੀ ਤਣਾਓ
ਸਦਕਾ ਰੋਗਾਂ ਦਾ ਬੀਜ ਬੋਅ ਦਿੰਦੀ ਹੈ।
ਹਰ ਕਿਸਮ ਦੇ ਤਣਾਓ ਵਿਚ ਢਿੱਡ ਭਰਿਆ
ਜਾਂ ਫੁੱਲਿਆ ਮਹਿਸੂਸ ਹੋਣਾ, ਬਦਹਜ਼ਮੀ ਹੋਣੀ, ਭੁੱਖ ਮਰਨੀ, ਜੀਅ ਕੱਚਾ ਹੋਣਾ,
ਟੱਟੀਆਂ ਲੱਗਣੀਆਂ ਆਦਿ ਵਿੱਚੋਂ ਕੁੱਝ ਨਾ ਕੁੱਝ ਜ਼ਰੂਰ ਹੋਣ ਲੱਗ ਪੈਂਦਾ ਹੈ। ਜੇ
ਹੱਡੀ ਟੁੱਟ ਜਾਵੇ ਤਾਂ ਹੱਡੀ ਦੀ ਪੀੜ ਦੇ ਨਾਲ ਹੀ ਤਣਾਓ ਸਦਕਾ ਪੇਟ ਖ਼ਰਾਬ ਵੀ
ਮਹਿਸੂਸ ਹੋਣ ਲੱਗ ਪੈਂਦਾ ਹੈ। ਇਹੋ ਕੁੱਝ ਇਮਤਿਹਾਨਾਂ ਨੇੜੇ ਵੀ ਮਹਿਸੂਸ ਹੁੰਦਾ ਹੈ।
ਚਮੜੀ ਦੇ ਰੋਗ ਜਿਵੇਂ 'ਐਗਜ਼ੀਮਾ', 'ਸੋਰਾਇਸਿਸ' ਆਦਿ ਵੀ ਤਣਾਓ ਦੌਰਾਨ ਵੱਧ
ਜਾਂਦੇ ਹਨ। ਜਿਉਂ ਹੀ ਆਪਣੀ ਦਿਖ ਬਾਰੇ ਚਿੰਤਾ ਹੋਣੀ ਸ਼ੁਰੂ ਹੋ ਜਾਏ, ਖ਼ਾਰਿਸ਼ ਮਹਿਸੂਸ
ਹੋਣ ਲੱਗ ਪੈਂਦੀ ਹੈ ਤੇ ਨਿੱਕੀਆਂ ਮੋਟੀਆਂ ਫਿੰਸੀਆਂ ਵੀ ਦਿੱਸਣ ਲੱਗ ਪੈਂਦੀਆਂ ਹਨ।
ਦਮੇ ਦੇ ਰੋਗੀਆਂ ਵਿਚ ਵੀ ਤਣਾਓ ਸਦਕਾ 'ਅਟੈਕ' ਸ਼ੁਰੂ ਹੋ ਸਕਦਾ ਹੈ। ਤਣਾਓ ਨਾਲ
'ਮਿਗਰੇਨ' ਜਾਂ ਤਿੱਖੀ ਸਿਰ ਪੀੜ ਹੋ ਸਕਦੀ ਹੈ, ਥਕਾਵਟ, ਬੋਰ ਹੋਣਾ, ਨੀਂਦਰ ਨਾ
ਆਉਣੀ ਆਦਿ ਵੀ ਦਿਸਦੇ ਹਨ।
ਜੇ ਥਕਾਵਟ ਦੌਰਾਨ ਚੜ੍ਹਦੀ ਕਲਾ ਮਹਿਸੂਸ ਕੀਤੀ
ਜਾਵੇ ਜਾਂ ਮਨ ਨੂੰ ਸਮਝਾ ਲਿਆ ਜਾਵੇ ਕਿ ਥੱਕੇ ਤਾਂ ਹੈ ਹੀ ਨਹੀਂ, ਤਾਂ ਸਰੀਰ ਆਪੇ
ਹੀ ਚੁਸਤ ਹੋਣ ਲੱਗ ਪੈਂਦਾ ਹੈ। ਇੰਜ ਦੁਗਣਾ ਕੰਮ ਬਿਨਾਂ ਥਕਾਵਟ ਮਹਿਸੂਸ ਕੀਤਿਆਂ ਹੋ
ਸਕਦਾ ਹੈ।
ਮਨ ਢਹਿ ਢੇਰੀ ਹੋ ਜਾਏ ਤਾਂ ਸਰੀਰ ਦਾ 'ਇਮਿਊਨ ਸਿਸਟਮ' ਜੋ
ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ, ਉਹ ਵੀ ਢਿੱਲਾ ਪੈ ਜਾਂਦਾ ਹੈ ਤੇ ਜ਼ਖ਼ਮ
ਭਰਨ ਵਿਚ ਸਮਾਂ ਵੀ ਵੱਧ ਲੱਗਦਾ ਹੈ। ਖੰਘ ਜ਼ੁਕਾਮ ਵਰਗੀ ਆਮ ਬੀਮਾਰੀ ਵੀ ਕਈ ਹਫ਼ਤੇ
ਲਟਕ ਸਕਦੀ ਹੈ।
ਬੀਮਾਰੀ ਵੇਲੇ ਸੋਚ ਵਿਚ ਕਿਵੇਂ ਤਬਦੀਲੀ ਲਿਆਈਏ?
ਕੁੱਝ ਗੱਲਾਂ ਆਪਣੇ ਆਪ ਨਾਲ ਕਰਨੀਆਂ ਚਾਹੀਦੀਆਂ ਹਨ :
- ਕੀ ਮੇਰੀ ਬੀਮਾਰੀ ਸਭ ਤੋਂ ਵਖਰੀ ਹੈ?
- ਕੀ ਫ਼ਿਕਰ ਕਰਨ ਨਾਲ ਮੇਰੀ ਬੀਮਾਰੀ ਘੱਟ ਜਾਵੇਗੀ?
- ਕੀ ਅੱਜ ਤੱਕ ਦੁਨੀਆ ਵਿਚ ਕੋਈ ਹੋਰ ਇਸ ਬੀਮਾਰੀ ਤੋਂ ਪੀੜਤ ਮਰੀਜ਼
ਨਹੀਂ ਹੋਇਆ?
- ਕੀ ਕੋਈ ਅਜਿਹਾ ਹੈ ਜਿਸ ਦੀ ਮੌਤ ਨਾ ਹੋਈ ਹੋਵੇ?
- ਕੀ ਕਦੇ ਕਿਸੇ ਦੇ ਤੁਰ ਜਾਣ ਬਾਅਦ ਦਾ ਘਾਟਾ ਕਦੇ ਪੂਰਿਆ ਨਹੀਂ
ਗਿਆ?
- ਕੀ ਮੈਂ ਅਮਰ ਹਾਂ?
- ਜੇ ਮੈਂ ਠੀਕ ਠਾਕ ਹੋ ਕੇ ਵਾਪਸ ਜਾਂਦਾ ਹਾਂ ਤਾਂ ਮੈਂ ਆਪਣੀ
ਜ਼ਿੰਦਗੀ ਵਿਚ ਕਿਹੋ ਜਿਹੀ ਤਬਦੀਲੀ ਲਿਆਵਾਂਗਾ?
- ਕੀ ਮੈਂ ਅੱਜ ਤੱਕ ਸਿਰਫ਼ ਆਪਣੇ ਲਈ ਤਾਂ ਨਹੀਂ ਸੀ ਜੀਅ ਰਿਹਾ? ਕੀ
ਮੈਂ ਪਰਉਪਕਾਰ ਵਾਲੇ ਪਾਸੇ ਪਿਆ?
- ਕੀ ਮੈਂ ਜ਼ਿੰਦਗੀ ਨੂੰ ਭਰਪੂਰ ਜੀਅ ਸਕਿਆ? ਜੇ ਨਹੀਂ ਤਾਂ ਕੀ ਸਿਰਫ਼
ਪੈਸੇ ਕਮਾਉਣ ਵਿਚ ਹੀ ਉਲਝਿਆ ਰਿਹਾ?
- ਕੀ ਮੈਂ ਬੇਲੋੜੀਆਂ ਇਕੱਠੀਆਂ ਕੀਤੀਆਂ ਚੀਜ਼ਾਂ ਕਿਸੇ ਲੋੜਵੰਦ ਨੂੰ
ਦੇਣੀਆਂ ਚਾਹੁੰਦਾ ਹਾਂ?
ਅਜਿਹਾ ਕਿਸੇ ਵੀ ਔਖੇ ਸਮੇਂ ਸਿਰਫ਼ ਮਨ ਨੂੰ ਸਹਿਜ ਕਰਨ ਨਾਲ, ਹੱਸਣ ਖੇਡਣ, ਪਿਆਰ
ਕਰਨ ਤੇ ਦੋਸਤਾਂ ਮਿੱਤਰਾਂ ਨਾਲ ਗੱਲ ਕਰਨ ਨਾਲ ਹੀ ਸਰੀਰ ਅਤੇ ਦਿਮਾਗ਼ ਵਿਚ ਤੁਰੰਤ
ਤਬਦੀਲੀ ਮਹਿਸੂਸ ਕੀਤੀ ਜਾ ਸਕਦੀ ਹੈ।
ਅਖ਼ੀਰ ਵਿਚ ਸਿਰਫ਼ ਏਨਾ ਹੀ ਕਹਿਣਾ
ਚਾਹੁੰਦੀ ਹਾਂ ਕਿ ਹਰ ਗਲ ਵਿਚ ਖ਼ੁਸ਼ ਰਹਿਣ, ਚੜ੍ਹਦੀ ਕਲਾ ਰੱਖਣ ਤੇ ਸ਼ੁਕਰਾਨਾ ਕਰਨ ਦੀ
ਜਾਚ ਆ ਜਾਏ ਤਾਂ ਔਖੇ ਤੋਂ ਔਖਾ ਸਮਾਂ ਵੀ ਸੌਖਿਆਂ ਟਪਾਇਆ ਜਾ ਸਕਦਾ ਹੈ।
ਹੁਣ ਤਾਂ ਸੌਖਿਆਂ ਹੀ ਸਮਝ ਆ ਸਕਦੀ ਹੈ :
‘‘ਰੇ ਮਨ ਐਸੋ ਕਰਿ
ਸੰਨਿਆਸਾ ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ।’’
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਦਿਮਾਗ਼
ਤੇ ਸਰੀਰ ਦਾ ਸੰਤੁਲਨ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|