|
|
ਵਿਗਿਆਨ
ਪ੍ਰਸਾਰ |
ਭਾਰਤ ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(08/12/2019) |
|
|
|
|
|
ਗੁਰੂ ਨਾਨਕ ਸਾਹਿਬ ਨੇ ਜਦੋਂ ‘‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨਾ ਆਇਆ’’
ਉਚਾਰਿਆ ਸੀ ਤਾਂ ਲੋਕਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਗ਼ਰੀਬ ਲਾਚਾਰ
ਬੇਕਸੂਰ ਔਰਤਾਂ ਦਾ ਬਲਾਤਕਾਰ ਕਰ ਕੇ, ਵੱਢ ਟੁੱਕ ਕੇ, ਨਿਰਵਸਤਰ ਕਰ ਕੇ ਸੁੱਟਣਾ
ਸੰਗੀਨ ਜੁਰਮ ਹੈ। ਏਸੇ ਲਈ ਔਰਤ ਨੂੰ ਉਚੇਰਾ ਦਰਜਾ ਦੇਣ ਦੀ ਗੱਲ ਵੀ ਕੀਤੀ। ਲੋਕਾਂ
ਨੂੰ ਸਹੀ ਰਾਹ ਦਿਖਾਉਣ ਲਈ ਜਿੰਨੀ ਦੂਰ ਤੱਕ ਪਹੁੰਚ ਸਕਦੇ ਸਨ, ਪਹੁੰਚੇ।
ਸਵਾਲ ਇਹ ਹੈ ਕਿ ਕੀ ਉਨ੍ਹਾਂ ਸਿੱਖਿਆਵਾਂ ਵਿੱਚੋਂ ਅੱਜ ਦੇ ਦਿਨ ਭਾਰਤ ਅੰਦਰ ਕੋਈ
ਪੂਰੀ ਤਰ੍ਹਾਂ ਖਰਾ ਉਤਰ ਰਿਹਾ ਹੈ? ਕੀ ਹਵਾ, ਪਾਣੀ, ਧਰਤੀ ਅੱਜ ਪਲੀਤ ਨਹੀਂ ਹੋ
ਰਹੇ? ਕੀ ਲੁੱਟ ਖਸੁੱਟ ਬੰਦ ਹੋ ਚੁੱਕੀ ਹੈ? ਕੀ ਧਾਰਮਿਕ ਪਾਖੰਡਾਂ ਰਾਹੀਂ ਲੋਕਾਂ
ਨੂੰ ਬੇਵਕੂਫ਼ ਨਹੀਂ ਬਣਾਇਆ ਜਾ ਰਿਹਾ? ਕੀ ਗੁੰਡਾਗਰਦੀ ਮੁੱਕ ਚੁੱਕੀ ਹੈ? ਕੀ ਹੁਣ
‘ਰਾਜੇ ਸੀਹ ਮੁਕਦਮ ਕੁਤੇ’ ਨਹੀਂ ਰਹੇ? ਕੀ ਲੋਕ ਹੁਣ ਰਾਜ ਕਰਨ ਵਾਲਿਆਂ ਹੱਥੋਂ
ਨਪੀੜੇ ਨਹੀਂ ਜਾ ਰਹੇ? ਕੀ ਲੋਕ ਬਹਿ ਕੇ ਆਪਣੀ ਕਿਸਮਤ ਉੱਤੇ ਝੂਰਦੇ ਸਭ ਕੁੱਝ ਸਹਿਨ
ਤਾਂ ਨਹੀਂ ਕਰ ਰਹੇ? ਜੇ ਸਭ ਕੁੱਝ ਉਸੇ ਤਰ੍ਹਾਂ ਹੈ ਤੇ ਮਲਕ ਭਾਗੋਆਂ ਦੀ ਪੂਰੀ
ਚੜ੍ਹਤ ਹੈ, ਤਾਂ ਫੇਰ ਔਰਤ ਨਾਲ ਹੋ ਰਹੇ ਜੁਰਮਾਂ ਵਿਚ ਘਾਟਾ ਕਿਵੇਂ ਹੋ ਸਕਦਾ ਹੈ?
ਏਨੇ ਸਾਲਾਂ ਵਿਚ ਫ਼ਰਕ ਸਿਰਫ਼ ਇਹ ਪਿਆ ਹੈ ਕਿ ਬਾਕੀ ਗੱਲਾਂ ਵਿਚ ਤਾਂ ਅਸੀਂ ਢੀਠ
ਬਣ ਕੇ ਓਨੀ ਹੀ ਧੁੰਧ ਵਿਚ ਗਰਕੇ ਪਏ ਹਾਂ ਪਰ ਜਿੱਥੋਂ ਤੱਕ ਔਰਤਾਂ ਪ੍ਰਤੀ ਹੁੰਦਾ
ਜੁਰਮ ਸੀ, ਉਸ ਵਿਚ ਅਸੀਂ ਵੱਡਾ ਮਾਅਰਕਾ ਮਾਰਿਆ ਹੈ। ਉਹ ਸਿਖਰਾਂ ਛੂਹੀਆਂ ਹਨ ਕਿ
ਪੂਰੀ ਦੁਨੀਆ ਨੂੰ ਮਾਤ ਪਾ ਦਿੱਤੀ ਹੈ। ਕੁੱਖੋਂ ਜੰਮਿਆ ਮਾਸ ਦਾ ਲੋਥੜਾ ਕਿੰਜ ਉਸੇ
ਕੁੱਖ ਨੂੰ ਨੋਚ ਕੇ, ਕੱਟ ਵੱਢ ਕੇ ਚੀਥੜੇ ਉਡਾ ਰਿਹਾ ਹੈ, ਇਹ ਤਾਂ ਸਪਸ਼ਟ ਹੋ ਗਿਆ ਕਿ
ਭਾਰਤ ਮਾਤਾ ਦੇ ਹਵਸੀ ਕੁੱਤਿਆਂ ਨੇ ਹੈਵਾਨਾਂ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ।
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਭਾਰਤ ਮਾਤਾ ਆਪਣੇ ਅੰਦਰ 33 ਕਰੋੜ ਦੇਵੀ
ਦੇਵਤੇ ਸਮੋਈ ਬੈਠੀ ਹੈ। ਏਥੇ ਧਾਰਮਿਕ ਥਾਵਾਂ ਸਕੂਲਾਂ ਕਾਲਜਾਂ ਤੋਂ ਵੱਧ ਹਨ। ਵਿਦਿਆ
ਏਨੀ ਮਹਿੰਗੀ ਕਿ ਵੱਡੀ ਗਿਣਤੀ ਅਨਪੜ੍ਹ ਤੇ ਬੇਰੁਜ਼ਗਾਰ ਤਿਆਰ ਹੋ ਰਹੇ ਹਨ। ਕਾਨੂੰਨ
ਵਿਚਲੀ ਢਿੱਲ ਤੇ ਰਾਜਨੀਤਕ ਸ਼ੈਅ ਹੇਠ ਤਿਆਰ ਹੋ ਰਹੇ ਗੁੰਡਾ ਅਨਸਰਾਂ ਦੀ ਗਿਣਤੀ
ਦੁਗਣੀ ਚੌਗੁਣੀ ਹੋ ਚੁੱਕੀ ਹੈ। ਸਕੂਲਾਂ ਦੇ ਅੰਦਰ ਦੀ ਪੜ੍ਹਾਈ ਦਾ ਹਾਲ ਇਹ ਹੈ ਕਿ
ਸਿਰਫ਼ ਇਨਸਾਨ ਬਣਨ ਤੋਂ ਬਗ਼ੈਰ ਬੱਚੇ ਹੋਰ ਸਭ ਕੁੱਝ ਹਾਸਲ ਕਰ ਲੈਂਦੇ ਹਨ। ਅੱਠਵੀਂ
ਜਮਾਤ ਵਿਚ ਪੜ੍ਹ ਰਿਹਾ ਮੁੰਡਾ ਸਭ ਜਾਣਦਾ ਹੈ ਕਿ ਕਿਵੇਂ ਉਸ ਨੇ ਦੂਜੀ ਜਾਂ ਛੇਵੀਂ
ਜਮਾਤ ਵਿਚ ਪੜ੍ਹ ਰਹੀ ਬੱਚੀ ਦਾ ਬਲਾਤਕਾਰ ਕਰਨਾ ਹੈ। ਦੂਜੇ ਪਾਸੇ, ਕੀ ਮਾਪੇ ਤੇ ਕੀ
ਅਧਿਆਪਕ, ਕੋਈ ਵੀ ਬੇਟੀਆਂ ਨੂੰ ‘ਚੰਗੀ ਛੋਹ-ਮਾੜੀ ਛੋਹ’ ਤੱਕ ਦੱਸਣ ਤੋਂ ਇਨਕਾਰੀ
ਹਨ। ਸਰੀਰਕ ਵਿਗਿਆਨ ਬਾਰੇ ਗੱਲ ਕਰਨੀ ਤਾਂ ਦੂਰ ਦੀ ਗੱਲ ਹੈ।
ਇਸੇ ਲਈ ਘਰਾਂ
ਵਿਚ ਬੈਠੀਆਂ ਨਿੱਕੀਆਂ ਬਾਲੜੀਆਂ ਵੀ ਘਰ ਅੰਦਰਲੇ ਰਿਸ਼ਤੇਦਾਰਾਂ ਹੱਥੋਂ ਸੌਖੀਆਂ ਹੀ
ਜਬਰਜ਼ਨਾਹ ਦਾ ਸ਼ਿਕਾਰ ਹੋ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਸਿੱਖਿਆ ਸਿਰਫ਼ ਮਰਦ ਦੀ
ਅਧੀਨਗੀ ਦੀ ਹੀ ਦਿੱਤੀ ਜਾਂਦੀ ਹੈ।
ਖ਼ਾਨਦਾਨ ਦੀ ਅਖੌਤੀ ਇਜ਼ਤ ਦਾ ਹਵਾਲਾ ਦੇ
ਕੇ ਹਰ ਬਾਲੜੀ ਉੱਤੇ ਦੜ ਵੱਟ ਕੇ ਜ਼ੁਲਮ ਸਹਿਣ, ਕਦੇ ਆਵਾਜ਼ ਨਾ ਚੁੱਕਣ ਤੇ ਨਾ ਹੀ
ਆਪਣੀ ਮਰਜ਼ੀ ਕਰਨ ਦਾ ਹੱਕ ਦਿੱਤਾ ਜਾਂਦਾ ਹੈ।
ਨਤੀਜਾ ਸਾਡੇ ਸਾਹਮਣੇ ਹੈ।
ਪਹਿਲਾਂ ਮੰਦਰਾਂ ਵਿਚ ਦੇਵਦਾਸੀਆਂ ਬਣਾ ਕੇ ਅਤਿ ਦਾ ਨਰਕ ਭੋਗਦੀਆਂ ਅਣਗਿਣਤ ਬਾਲੜੀਆਂ
ਹਵਸ ਦੇ ਲੋਭੀਆਂ ਹੱਥੋਂ ਗਰਭ ਠਹਿਰ ਜਾਣ ਬਾਅਦ ਉਨ੍ਹਾਂ ਹੀ ਪੁਜਾਰੀਆਂ ਦੀਆਂ ਲੱਤਾਂ
ਦੇ ਠੇਡੇ ਢਿੱਡਾਂ ਉੱਤੇ ਝੱਲਦੀਆਂ ਬੱਚੇਦਾਨੀ ਫਟ ਜਾਣ ਕਾਰਨ ਮੌਤ ਦੇ ਮੂੰਹ ਵਿਚ
ਜਾਂਦੀਆਂ ਰਹੀਆਂ ਸਨ। ਅੱਜ ਵੀ ਸਹਾਰਾ ਘਰਾਂ ਵਿਚ ਬਥੇਰੀਆਂ ਅਜਿਹਾ ਨਰਕ ਭੋਗ ਰਹੀਆਂ
ਹਨ।
ਵਿਧਵਾਵਾਂ ਦਾ ਜੋ ਹਾਲ ਕੀਤਾ ਜਾਂਦਾ ਰਿਹਾ ਹੈ ਜਾਂ ਹੁਣ ਤੱਕ ਵੀ ਹੋ
ਰਿਹਾ ਹੈ, ਉਹ ਵੀ ਕਿਸੇ ਕੋਲੋਂ ਲੁਕਿਆ ਨਹੀਂ। ਅਣਖ ਨਾਲ ਆਪਣੀ ਰੋਜ਼ੀ ਰੋਟੀ ਕਮਾਉਂਦੀ
ਇਕੱਲੀ ਔਰਤ ਭਾਰਤ ਮਾਤਾ ਦੀ ਧਰਤੀ ਉੱਪਰ ਗੁਣਾਹ ਮੰਨ ਲਿਆ ਗਿਆ ਹੈ।
ਡਾ.
ਪ੍ਰਿਅੰਕਾ ਰੈਡੀ ਇਸ ਸੋਚ ਦੀ ਤਾਜ਼ਾ ਸ਼ਿਕਾਰ ਬਣ ਗਈ ਹੈ। ਇੱਕ ਖੁੱਦਦਾਰ 26 ਸਾਲਾ
ਡਾਕਟਰ ਤੇਲੰਗਾਨਾ ਵਿਚ ਡਿਊਟੀ ਉੱਤੇ ਜਾਣ ਲਈ ਆਪਣੀ ਸਕੂਟੀ ਉੱਤੇ ਜੇ ਸ਼ਾਮ ਵੇਲੇ
ਜਾਵੇ ਤਾਂ ਔਰਤ ਨੂੰ ਸਿਰਫ਼ ਸਰੀਰ ਮੰਨਣ ਵਾਲੇ ਹਬਸ਼ੀ ਉਸ ਦੇ ਸਰੀਰ ਉੱਤੇ ਕਬਜ਼ਾ ਕਰ
ਕੇ, ਹੈਵਾਨੀਅਤ ਦਾ ਨੰਗਾ ਨਾਚ ਕਰਦੇ ਹਨ, ਗਲਾ ਘੋਟਦੇ ਹਨ ਤੇ ਆਪਣੇ ਕੁਕਰਮ ਨੂੰ
ਲੁਕਾਉਣ ਲਈ ਉਸ ਦੇ ਜਿਸਮ ਨੂੰ ਸਾੜ ਵੀ ਦਿੰਦੇ ਹਨ।
ਇਹ ਇਕ ਆਮ ਘਟਨਾ ਮੰਨ
ਕੇ ਉਸੇ ਦਿਨ ਅਨੇਕ ਹੋਰ ਵੀ ਹਲਕੇ ਕੁੱਤਿਆਂ ਨੇ ਆਪਣਾ ਰੂਪ ਜਗ ਜ਼ਾਹਿਰ ਕੀਤਾ ਸੀ।
ਇਨ੍ਹਾਂ ਵਿੱਚੋਂ ਕੁੱਝ ਹਨ :
- 'ਟਰਾਈਬਲ' ਕਾਨੂੰਨ ਦੀ ਪੜ੍ਹਾਈ ਕਰਦੀ 25 ਸਾਲਾ ਵਿਦਿਆਰਥਣ ਨੂੰ ਰਾਂਚੀ ਦੇ
‘‘ਵੀ.ਈ.ਪੀ.’’ ਇਲਾਕੇ ਵਿਚ ਪਿਸਤੌਲ ਵਿਖਾ ਕੇ ਚੁੱਕ ਲਿਆ ਗਿਆ ਤੇ 12 ਜਣਿਆਂ
ਨੇ ਰਲ ਕੇ ਇੱਟਾਂ ਦੇ ਭੱਠੇ ਅੰਦਰ ਕੈਦ ਕਰ ਕੇ ਉਸ ਦਾ ਬਲਾਤਕਾਰ ਕੀਤਾ।
- ਦਲਿਤ ਬੱਚੀ ਰੋਜਾ ਜੋ 20 ਸਾਲ ਦੀ ਸੀ, ਦਾ ਬਲਾਤਕਾਰ ਕਰ ਕੇ
ਹਵਸੀਆਂ ਨੇ ਉਸ ਨੂੰ ਦਰਖਤ ਨਾਲ ਟੰਗ ਕੇ ਕਾਂਚੀਪੁਰਮ (ਤਾਮਿਲ ਨਾਡੂ) ਵਿਚ ਆਪਣੀ
‘‘ਬਹਾਦਰੀ’’ ਵਿਖਾਈ।
- ਬੱਤੀ ਸਾਲਾ ਔਰਤ ਕੁੱਡਾਲੋਰ (ਤਾਮਿਲ ਨਾਡੂ) ਵਿਖੇ ਆਪਣੇ ਰਿਸ਼ਤੇਦਾਰ
ਨਾਲ ਸਕੂਟਰ ’ਤੇ ਘਰ ਮੁੜਦੀ ਨੂੰ 5 ਵੀਹ-ਵੀਹ ਸਾਲਾਂ ਦੇ ਬਲਾਤਕਾਰੀਆਂ ਨੇ ਇਹ
ਸਜ਼ਾ ਸੁਣਾ ਕੇ ਚੂੰਢਿਆ ਕਿ ਘਰੋਂ ਬਾਹਰ ਪੈਰ ਧਰਨਾ ਔਰਤ ਲਈ ਭਾਰਤ ਮਾਤਾ ਦੀ
ਧਰਤੀ ਉੱਤੇ ਗੁਣਾਹ ਹੈ।
- ਵਦੋਦਰਾ (ਗੁਜਰਾਤ) ਵਿਖੇ ਵੀ 14 ਸਾਲਾ ਬੱਚੀ ਦਾ ਦੋ ਮੁਸ਼ਟੰਡਿਆਂ
ਨੇ ਉਸੇ ਹੀ ਦਿਨ ਬਲਾਤਕਾਰ ਕੀਤਾ।
- 88 ਸਾਲਾ ਔਰਤ ਦਾ ਬਲਾਤਕਾਰ ਉਸੇ ਦੇ ਘਰ ਟੂਟੀ ਠੀਕ ਕਰਨ ਆਏ ਵਹਿਸ਼ੀ
ਨੇ ਕੀਤਾ।
- ਚੰਡੀਗੜ੍ਹ ਦਾ ਆਟੋ ਡਰਾਈਵਰ 11 ਸਾਲਾ ਬੱਚੀ ਨੂੰ ਤਿੰਨ ਦਿਨ ਘਰ
ਅੰਦਰ ਡੱਕ ਕੇ ਲਗਾਤਾਰ ਬਲਾਤਕਾਰ ਕਰਦਾ ਰਿਹਾ।
- ਜੈਪੁਰ ਦੇ ਹਵਸੀ ਕੁੱਤੇ ਨੇ ਨਵਾਂ ਰਿਕਾਰਡ ਕਾਇਮ ਕਰਨ ਦੀ ਕੋਸ਼ਿਸ਼
ਕੀਤੀ। ਪਹਿਲੀ ਜਮਾਤ ਵਿਚ ਪੜ੍ਹਦੀ 6 ਸਾਲਾ ਬੱਚੀ ਨੂੰ ਟੌਂਕ (ਰਾਜਸਥਾਨ) ਵਿਚ
ਸਕੂਲ ਅੰਦਰਲੇ ਫੰਕਸ਼ਨ ਤੋਂ ਤਿੰਨ ਵਜੇ ਬਾਹਰ ਨਿਕਲਣ ਲੱਗਿਆਂ ਉਸੇ ਥਾਂ ਦਬੋਚ
ਲਿਆ ਤੇ ਬਲਾਤਕਾਰ ਕਰ ਕੇ ਉਸੇ ਦੀ ਸਕੂਲ ਦੀ ਬੈਲਟ ਨਾਲ ਉਸ ਦਾ ਗਲਾ ਘੁੱਟ ਕੇ
ਮਾਰ ਦਿੱਤਾ। ਫਿਰ ਉਸ ਦੀ ਲਾਸ਼ ਨੂੰ ਪਿੰਡ ਦੀਆਂ ਝਾੜੀਆਂ ਵਿਚ ਸੁੱਟ ਦਿੱਤਾ ਤੇ
ਮੁੱਛਾਂ ਨੂੰ ਤਾਅ ਦਿੰਦਾ ਉੱਥੋਂ ਤੁਰ ਗਿਆ।
- ਇਕ ਹੋਰ ਛੇ ਸਾਲਾ ਬੱਚੀ ਦੀ ਗਲੀ ਸੜੀ ਲਾਸ਼ ਰਾਮਪੁਰ ਵਿਚ ਇਕ ਟੁੱਟੇ
ਹੋਏ ਘਰ ਦੀ ਚਾਰਦੀਵਾਰੀ ਅੰਦਰ ਮਿਲੀ ਜਿਸ ਨੂੰ ਉਸੇ ਦੇ ਗਵਾਂਢੀ ਨੇ ਬਲਾਤਕਾਰ
ਕਰ ਕੇ ਗਲਾ ਘੁੱਟ ਕੇ ਮਾਰ ਮੁਕਾਇਆ ਸੀ।
- ਦਿੱਲੀ ਵਿਚ ਇੱਕ ਨੌ ਸਾਲਾ ਬੱਚੀ ਦਾ ਉਧਾਲਾ ਉਸ ਦੇ ਆਪਣੇ ਸਕੇ ਪਿਓ
ਨੇ ਕੀਤਾ। ਜ਼ਖ਼ਮਾਂ ਦੀ ਮਾਰ ਨਾ ਝੱਲਦੀ ਹੋਈ ਤੇ ਬੱਚੇਦਾਨੀ ਫਟਣ ਨਾਲ ਵਾਧੂ ਲਹੂ
ਵਹਿ ਜਾਣ ਕਾਰਨ ਉਹ ਸੁਆਸ ਤਿਆਗ ਗਈ।
- ਹਰਿਆਣੇ ਵਿਚ ਇੱਕ ਵਿਧਵਾ ਔਰਤ ਨੂੰ ਦੋ ਜਣਿਆਂ ਨੇ ਘੜੀਸ ਕੇ ਨਸ਼ਾ
ਪਿਆ ਕੇ ਖੇਤਾਂ ਵਿਚ ਲਿਜਾ ਕੇ ਤਿੰਨ ਘੰਟੇ ਬਲਾਤਕਾਰ ਕੀਤਾ।
- ਇੱਕ 6 ਸਾਲਾ ਬੱਚੀ ਦਾ ਸਮੂਹਕ ਬਲਾਤਕਾਰ ਉਸੇ ਦੇ ਸਕੂਲ ਵਿਚ ਪੜ੍ਹ
ਰਹੇ 4 ਨਾਬਾਲਗ (12 ਤੋਂ 15 ਸਾਲਾਂ ਦੇ) ਮੁਸ਼ਟੰਡਿਆਂ ਨੇ ਕੀਤਾ।
- ਹਰਿਆਣੇ ਵਿਚ 19 ਸਾਲਾ ਬੱਚੀ ਦਾ ਬਲਾਤਕਾਰ ਉਸ ਨੂੰ ਜਬਰੀ ਚੁੱਕ ਕੇ
ਨਸ਼ੇ ਦਾ ਟੀਕਾ ਲਾ ਕੇ ਕੀਤਾ ਗਿਆ। ਫੜੇ ਜਾਣ ਉੱਤੇ ਬਲਾਤਕਾਰੀ ਨੇ ਬਿਆਨ ਦਿੱਤਾ
ਕਿ ਉਹ ਬੱਚੀ ਪੜ੍ਹਾਈ ਵਿਚ ਪਹਿਲੇ ਨੰਬਰ ਉੱਤੇ ਆਉਂਦੀ ਰਹੀ ਸੀ ਤੇ ਉਸ ਨੇ
ਨੈਸ਼ਨਲ ਐਵਾਰਡ ਜਿੱਤਿਆ ਸੀ। ਇਸ ਵਾਸਤੇ ਇਹ ਸਜ਼ਾ ਦਿੱਤੀ ਗਈ ਤਾਂ ਜੋ ਉਸ ਨੂੰ
ਵੇਖ ਕੇ ਕੋਈ ਹੋਰ ਬੱਚੀ ਅਗਾਂਹ ਪੜ੍ਹਨ ਦੀ ਹਿੰਮਤ ਨਾ ਕਰ ਸਕੇ।
- ਦਿੱਲੀ ਵਿਚ ਇਕ ਸੱਤ ਸਾਲਾ ਬੱਚੀ ਦਾ ਬਲਾਤਕਾਰ ਉਸ ਦੇ ਗੁਆਂਢੀ 45
ਸਾਲਾ ਹੈਵਾਨ ਨੇ ਕੀਤਾ। ਬਲਾਤਕਾਰ ਕਰਨਾ ਸੰਭਵ ਨਹੀਂ ਹੋ ਰਿਹਾ ਸੀ ਕਿਉਂਕਿ
ਬੱਚੀ ਦੇ ਅੰਦਰੂਨੀ ਅੰਗ ਅਜੇ ਬਣੇ ਹੀ ਨਹੀਂ ਸੀ। ਇਸ ਲਈ ਉਸ ਨੇ ਲੋਹੇ ਦੀ ਵੱਡੀ
ਚੌੜੀ ਪਾਈਪ ਉਸ ਦੀ ਬੱਚੇਦਾਨੀ ਅੰਦਰ ਪਾ ਕੇ ਪਾੜ ਦਿੱਤੀ ਤੇ ਇੰਜ ਹੀ ਬੇਸੁਰਤ
ਲਹੂ ਵਹਿੰਦੀ ਨੂੰ ਹਵਸ ਮਿਟਾਉਣ ਬਾਅਦ ਗਲੀ ਵਿਚ ਸੁੱਟ ਕੇ ਤੁਰ ਗਿਆ। ਉਸ ਬੱਚੀ
ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਮਾਂ ਇਕੱਲੀ ਕਮਾਉਣ ਵਾਲੀ ਸੀ ਤੇ ਉਹ ਵੀ
ਦਿਹਾੜੀਦਾਰ। ਪੈਸੇ ਦੀ ਕਮੀ ਹੋਣ ਸਦਕਾ ਬੱਚੀ ਦਾ ਆਈ.ਸੀ.ਯੂ. ਦਾ ਖ਼ਰਚਾ ਨਾ ਝੱਲ
ਸਕੀ।
- ਇਸ ਬੱਚੀ ਵੇਲੇ ਤਾਂ ਹੱਦ ਹੀ ਟੱਪੀ ਗਈ! ਕਰੂਰ ਮਾਨਸਿਕਤਾ ਦਾ
ਚਿਹਰਾ ਸਭ ਸਾਹਮਣੇ ਸਪਸ਼ਟ ਹੋ ਗਿਆ। ਇਕ ਨਾਮਵਰ ਸਕੂਲ ਦੇ ਬੋਰਡਿੰਗ ਵਿਚ ਪੜ੍ਹ
ਰਹੀ 10ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਨੂੰ ਉਸੇ ਦੇ ਕਲਾਸ ਵਿਚਲੇ ਨਾਲਾਇਕ 4
ਵਿਦਿਆਰਥੀਆਂ, ਜੋ ਵੱਡੇ ਘਰਾਂ ਦੇ ਕਾਕੇ ਸਨ, ਨੇ ਸਮੂਹਕ ਬਲਾਤਕਾਰ ਕੀਤਾ ਤੇ
ਸਕੂਲ ਵਾਲਿਆਂ ਨੇ ਬੱਚੀ ਨੂੰ ਸਭ ਕੁੱਝ ਜਰ ਜਾਣ ਲਈ ਕਿਹਾ ਤਾਂ ਜੋ ਸਕੂਲ ਦਾ
ਨਾਂ ਬਦਨਾਮ ਨਾ ਹੋ ਜਾਵੇ। ਜਦੋਂ ਗਰਭ ਠਹਿਰ ਗਿਆ ਤਾਂ ਗਰਭਪਾਤ ਵੀ ਚੁੱਪ ਚਪੀਤੇ
ਸਕੂਲ ਅੰਦਰ ਹੀ ਕਰਵਾ ਦਿੱਤਾ ਗਿਆ। ਉਸ ਤੋਂ ਬਾਅਦ ਹੀ ਮਾਪਿਆਂ ਨੂੰ ਪਤਾ ਲੱਗਿਆ
ਤੇ ਗੱਲ ਮੀਡੀਆ ਤੱਕ ਪਹੁੰਚੀ।
- ਸੰਗਰੂਰ ਵਿਚ 65 ਸਾਲਾ ਮਾਈ ਭਾਗੋ ਦੇਵੀ ਦਾ ਸਮੂਹਕ ਬਲਾਤਕਾਰ ਬਾਅਦ
ਕਤਲ ਕੀਤਾ ਹੋਇਆ ਸਰੀਰ ਖਨੌਰੀ ਪੁਲਿਸ ਨੂੰ ਲੱਭਿਆ। ਕਤਲ ਕਰਨ ਵਾਲੇ ਸ਼ਤਰਾਨੇ ਦੇ
ਚਾਰ ਨੌਜਵਾਨ ਮੁਸ਼ਟੰਡਿਆਂ ਵਿੱਚੋਂ ਇਕ 15 ਵਰ੍ਹਿਆਂ ਦਾ ਸੀ। ਸਾਗਰ, ਬੰਟੀ ਤੇ
ਬਿੱਟੂ ਨੇ ਮੰਨਿਆ ਕਿ ਉਨ੍ਹਾਂ ਚਾਰਾਂ ਨੇ ਵਾਰੋ ਵਾਰੀ ਰੱਜ ਕੇ ਬਜ਼ੁਰਗ ਬੀਬੀ ਦਾ
ਬਲਾਤਕਾਰ ਕਰ ਕੇ ਗਲਾ ਘੁੱਟ ਕੇ ਮਾਰ ਕੇ ਉਸ ਦੇ ਘਰ ਲੁੱਟ ਮਾਰ ਕੀਤੀ ਤੇ ਉਸ
ਦੀਆਂ ਸੋਨੇ ਦੀਆਂ ਵਾਲੀਆਂ ਵੀ ਲਾਹ ਲਈਆਂ ਸਨ। ਮਾਈ ਭਾਗੋ ਦੇਵੀ 20 ਸਾਲਾਂ ਤੋਂ
ਇਕੱਲੀ ਰਹਿ ਰਹੀ ਸੀ ਕਿਉਂਕਿ ਉਸ ਦਾ ਪਤੀ ਮਰ ਚੁੱਕਿਆ ਸੀ ਤੇ ਪੁੱਤਰ ਵੱਖ ਰਹਿਣ
ਤੁਰ ਗਏ ਸਨ। ਜ਼ਰਾ ਧਿਆਨ ਦੇਣਾ! ਇਨ੍ਹਾਂ ਵਿੱਚੋਂ ਇੱਕ ਮੁਸ਼ਟੰਡਾ 19 ਸਾਲਾ ਸਾਗਰ
ਮਾਈ ਭਾਗੋ ਦੇ ਸਕੇ ਭਰਾ ਦਾ ਪੋਤਰਾ ਸੀ, ਜੋ ਖਨੌਰੀ ਦੇ ਐਸ.ਐਚ.ਓ. ਕਰਤਾਰ ਸਿੰਘ
ਅਨੁਸਾਰ ਬਹੁਤ ਵਾਰ ਆਪਣੀ ਦਾਦੀ ਕੋਲ ਪਿੰਨੀਆਂ ਤੇ ਚੂਰੀ ਖਾਣ ਆਉਂਦਾ ਜਾਂਦਾ
ਰਹਿੰਦਾ ਸੀ! ਯਾਨੀ ਹੁਣ ਪੋਤਰੇ ਵੀ ਦਾਦੀ ਦਾ ਬਲਾਤਕਾਰ ਕਰ ਕੇ ਕਤਲ ਕਰ ਕੇ ਉਸ
ਦੇ ਕੰਨਾਂ ਦੀਆਂ ਵਾਲੀਆਂ ਚੁਰਾ ਕੇ ਜਾਣ ਵੇਲੇ ਰਤਾ ਕਸਕ ਤੱਕ ਮਹਿਸੂਸ ਨਹੀਂ
ਕਰਦੇ! ਇਸ ਤੋਂ ਵੱਧ ਨਿਘਾਰ ਹੋਰ ਆ ਸਕਦਾ ਹੈ? ਨਗਰ ਕੀਰਤਨ ਦੇ ਰੌਲੇ ਵਿਚ ਮਾਈ
ਭਾਗੋ ਦੀ ਚੀਖ ਦੱਬ ਕੇ ਰਹਿ ਗਈ। ਪਰ ਅਸਲ ਗੱਲ ਤਾਂ ਇਹ ਹੈ ਕਿ ਹੁਣ ਸਾਗਰ ਨੂੰ
ਬਚਾਉਣ ਲਈ ਉਸ ਦਾ ਪਿਓ ਆਪਣੀ ਹੀ ਮਾਂ ਦੇ ਵਿਰੁੱਧ ਗਵਾਹੀ ਦੇਣ ਨੂੰ ਤਿਆਰ ਹੈ।
- ਧੂਰੀ ਵਿਖੇ ਸਕੂਲ ਬਸ ਕੰਡਕਟਰ ਕਮਲ ਕੁਮਾਰ ਨੇ ਆਪਣੀ ਹੀ ਬਸ ਵਿਚ
ਸਕੂਲ ਜਾਂਦੀ 4 ਸਾਲਾ ਬੱਚੀ ਨੂੰ ਸਕੂਲ ਦੀ ਹਦ ਅੰਦਰ ਲਿਜਾ ਕੇ, ਬਲਾਤਕਾਰ ਕਰ
ਕੇ ਸਕੂਲ ਦੇ ਪਿਛਵਾੜੇ ਵਿਚ ਸੁੱਟ ਦਿੱਤਾ।
ਹੈ ਨਾ ਇਕ ਤੋਂ ਇਕ ਵੱਡੇ ਦਗਮੱਜੇ ਮਾਰੇ ਹੋਏ? ਸਭ ਹਵਸੀ ਕੁੱਤੇ ਇਕ ਨਵਾਂ
ਰਿਕਾਰਡ ਕਾਇਮ ਕਰਨ ਦੀ ਹੋੜ ਵਿਚ ਹਨ। ਨਵਾਂ ਤੋਂ ਨਵਾਂ ਜਨੂੰਨ ਔਰਤ ਦੇ ਜਿਸਮ ਨੂੰ
ਹੰਢਾਉਣ ਦਾ! ਉਸ ਦੀਆਂ ਮਿੱਠੀਆਂ ਲੋਰੀਆਂ ਤੇ ਗੋਦ ਵਿਚ ਖਿਡਾ ਕੇ ਆਪਣਾ ਦੁੱਧ ਪਿਆਉਣ
ਦੇ ਜੁਰਮ ਦੀ ਸਜ਼ਾ ਦੇਣ ਦੇ ਦਿਲ ਕੰਬਾਊ ਢੰਗ!
ਇਹ ਸਭ ਹੋਇਆ ਇੱਕੋ ਦਿਨ ਪਰ
ਇੱਕ ਖ਼ਾਸ ਵਰ੍ਹੇ ਵਿਚ! ਇਸ ਵਰ੍ਹੇ ਪੂਰੀ ਦੁਨੀਆਂ ਵਿਚ ਗੁਰੂ ਨਾਨਕ ਸਾਹਿਬ ਦਾ 550
ਸਾਲਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਔਰਤ ਦਾ ਬਿੰਬ ਉਚੇਰਾ ਚੁੱਕਣ ਦੇ
ਅਣਥੱਕ ਯਤਨ ਕੀਤੇ ਸਨ।
ਇਕ ਵੱਖ ਕਿਸਮ ਦਾ ਰਿਕਾਰਡ ਦੁਨੀਆ ਸਾਹਮਣੇ ਪੇਸ਼
ਕੀਤਾ ਗਿਆ।
ਇਸ ਇਕ ਵਰ੍ਹੇ ਵਿਚ 38,947 ਬਲਾਤਕਾਰ ਰਿਕਾਰਡ ਕੀਤੇ ਗਏ
ਜਿਨ੍ਹਾਂ ਵਿੱਚੋਂ 2,167 ਸਮੂਹਕ ਸਨ ਤੇ ਲਗਭਗ 60 ਫੀਸਦੀ ਨਾਬਾਲਗ ਬੱਚੀਆਂ ਦੇ ਸਨ
ਜਿਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਮੱਧ ਪ੍ਰਦੇਸ਼ ਵਿਚ 4,882, ਉਤਰ
ਪ੍ਰਦੇਸ ਵਿਚ 4,616, ਮਹਾਰਾਸ਼ਟਰ ਵਿਚ 4,189, ਰਾਜਸਥਾਨ ਵਿਚ 3,656 ਤੇ ਦਿੱਲੀ ਵਿਚ
2,155 ਬਲਾਤਕਰ ਹੋਏ।
ਦਿਨੋ ਦਿਨ ਦੁਗਣੀ ਚੌਗੁਣੀ ਹੁੰਦੀ ਇਨ੍ਹਾਂ ਰਾਖਸ਼ੀ
ਬਿਰਤੀ ਵਾਲਿਆਂ ਦੀ ਗਿਣਤੀ ਨੇ ਔਰਤ ਜ਼ਾਤ ਲਈ ਕੋਈ ਸੁਰੱਖਿਅਤ ਥਾਂ ‘ਭਾਰਤ ਮਾਤਾ’ ਦੀ
ਹਦ ਅੰਦਰ ਰੱਖੀ ਹੀ ਨਹੀਂ। ਵਿਹਲੜ ਫਿਰਦੇ ਇਨ੍ਹਾਂ ਲਾਰ ਟਪਕਾਉਂਦੇ ਕੁੱਤਿਆਂ ਦਾ
ਇੱਕੋ ਟੀਚਾ ਹੈ ਕਿ ਆਪਣੀ ਮਾਂ ਦੀ ਜਿਨਸ ਵਾਲੀਆਂ ਦੇ ਸਰੀਰਾਂ ਨੂੰ ਮਾਸ ਦਾ ਲੋਥੜਾ
ਮੰਨ ਕੇ ਪਾੜ ਸੁੱਟਣਾ ਹੈ ਜਾਂ ਕਿਸੇ ਵੀ ਹਾਲ ਵਿਚ ਉਨ੍ਹਾਂ ਦੇ ਸਰੀਰਾਂ ਨੂੰ ਭੋਗ ਕੇ
ਉਨ੍ਹਾਂ ਉੱਤੇ ਕਾਬਜ਼ ਹੋਣਾ ਹੈ! ਅਜਿਹੀ ਹਾਲਤ ਵਿਚ ਕਿਹੜੀ ਔਰਤ ਇਹ ਮੰਨ ਸਕਦੀ ਹੈ ਕਿ
ਉਹ ਘਰੋਂ ਨਿਕਲਣ ਬਾਅਦ ਵਾਪਸ ਸੁਰੱਖਿਅਤ ਪਹੁੰਚ ਜਾਵੇਗੀ?
ਔਰਤ ਦੇ ਕੁੱਖੋਂ
ਜੰਮਿਆ ਮਾਸ ਦਾ ਲੋਥੜਾ ਏਨਾ ਕਹਿਰੀ ਤੇ ਜ਼ਹਿਰੀ ਹੋ ਚੁੱਕਿਆ ਹੈ ਕਿ ਉਹ ਜੰਮਣ ਬਾਅਦ
ਪਹਿਲਾ ਹੱਲਾ ਉਸੇ ਕੁੱਖ ਉੱਤੇ ਹੀ ਕਰਨ ਬਾਰੇ ਸੋਚਣ ਲੱਗ ਪਿਆ ਹੈ!
ਧਾਰਮਿਕ
ਪਾਖੰਡਾਂ ਦੀ ਇਸ ਧਰਤੀ ’ਤੇ ਕੋਈ ਘਾਟ ਨਹੀਂ ਹੈ। ਕਮਾਲ ਇਹ ਹੈ ਕਿ ਮੰਦਰ ਦੀ ਚਾਰ
ਦੀਵਾਰੀ ਅੰਦਰ ਵੀ ਨਿੱਕੀ ਬਾਲੜੀ ਦਾ ਬਲਾਤਕਾਰ ਹੋ ਜਾਂਦਾ ਹੈ ਤੇ ਕਿਸੇ ਧਰਮ ਦਾ
‘ਰਬ’ ਉੱਥੇ ਬੱਚੀਆਂ ਨੂੰ ਬਚਾਉਣ ਪਹੁੰਚਦਾ ਨਹੀਂ! ਆਖ਼ਰ ਕਿਸ ਨੇ ਘੜ੍ਹਿਆ ਹੈ ਅਜਿਹਾ
ਰਬ ਜੋ ਸਿਰਫ਼ ਮਰਦਾਂ ਲਈ ਬਹੁੜਦਾ ਹੈ ਤੇ ਉਨ੍ਹਾਂ ਨੂੰ ਹੀ ਔਰਤ ਦਾ ਸਮੂਹਕ ਬਲਾਤਕਾਰ
ਕਰ ਕੇ ਮਾਰ ਦੇਣ ਦਾ ਹੱਕ ਵੀ ਦੇ ਦਿੰਦਾ ਹੈ?
ਕਿਉਂ ਰਬ ਦੇ ਘਰ ਸਾਰੀਆਂ
ਬੰਦਸ਼ਾਂ ਸਿਰਫ਼ ਔਰਤ ਜ਼ਾਤ ਉੱਤੇ ਲੱਗਦੀਆਂ ਹਨ? ਕੌਣ ਹੈ ਅਜਿਹੇ ਕਾਨੂੰਨ ਬਣਾਉਣ ਵਾਲਾ
ਤੇ ਰੋਕਾਂ ਲਾਉਣ ਵਾਲਾ? ਰਬ ਜਾਂ ਬੰਦੇ ਵੱਲੋਂ ਘੜਿਆ ਰਬ ਦਾ ਬੁੱਤ? ਉਸ ਬੁੱਤ ਨੂੰ
ਘੁਮਾਉਣ ਵਾਲਾ ਸ਼ੈਤਾਨੀ ਦਿਮਾਗ਼ ਕਿਸ ਦਾ ਹੈ? ਕਿਉਂ ਔਰਤ ਨੂੰ ਹੀ ਵੱਧ ਧਾਰਮਿਕ
ਵਲਗਣਾਂ ਵਿਚ ਘੇਰੀ ਰੱਖਣ ਦਾ ਜਤਨ ਲਗਾਤਾਰ ਜਾਰੀ ਹੈ? ਕਿਉਂ ਬੱਚੀ ਨੂੰ ਚੰਗੀ ਛੋਹ
ਮਾੜੀ ਛੋਹ ਸਮਝਾਉਣ ਵੇਲੇ ਵੱਡੀ ਗਿਣਤੀ ਮਰਦ ਸਮਾਜ ਹਾਲ ਦੁਹਾਈ ਪਾਉਣ ਲੱਗ ਜਾਂਦਾ
ਹੈ? ਕਿਉਂ ਖ਼ਾਨਦਾਨ ਦੀ ਇੱਜ਼ਤ ਦਾ ਭਾਰ ਸਿਰਫ਼ ਬਾਲੜੀ ਉੱਤੇ ਲੱਦ ਦਿੱਤਾ ਗਿਆ ਹੈ?
ਜਦੋਂ ਖ਼ਾਨਦਾਨ ਦਾ ‘‘ਚਿਰਾਗ਼’’ ਦੂਜੇ ਦੀ ਧੀ ਦਾ ਬਲਾਤਕਾਰ ਕਰਦਾ ਹੈ ਤਾਂ ਖ਼ਾਨਦਾਨ ਦੀ
ਇੱਜ਼ਤ ਨੂੰ ਕੀ ਚਾਰ ਚੰਨ ਲੱਗ ਜਾਂਦੇ ਹਨ?
ਕੀ ਇਸੇ ਨੂੰ ਅਖੋਤੀ ਇੱਜ਼ਤ ਦਾ
ਨਾਂ ਦੇ ਦਿੱਤਾ ਗਿਆ ਹੈ ਕਿ ਔਰਤ ਨੂੰ ਸਦਾ ਚਰਨਾਂ ਦੀ ਦਾਸੀ ਬਣਾਈ ਰੱਖਣਾ ਹੈ?
ਕਦੋਂ ਅਸੀਂ ਆਪਣਾ ਦੋਗਲਾਪਨ ਛੱਡਾਂਗੇ ਤੇ ਔਰਤ ਨੂੰ ਔਰਤ ਦੀ ਦੁਸ਼ਮਨ ਕਹਿ ਕੇ
ਪਾਸਾ ਵੱਟਦੇ ਰਹਾਂਗੇ? ਇਨ੍ਹਾਂ ਸਾਰੇ ਬਲਾਤਕਾਰਾਂ ਬਾਅਦ ਕਿਸੇ ਥਾਂ ਤੋਂ ਆਵਾਜ਼ ਕਿਉਂ
ਨਹੀਂ ਉੱਠੀ ਕਿ ਮਰਦ ਔਰਤ ਦਾ ਦੁਸ਼ਮਨ ਹੈ?
ਜਦੋਂ ਪੁੱਤਰ ਪਿਓ ਦਾ ਕਤਲ ਕਰਦਾ
ਹੈ ਜਾਂ ਕੋਈ ਮੁੰਡਾ ਆਪਣੀ ਹੀ ਜਿਨਸ ਵਾਲੇ ਨਾਲ ਬਦਫੈਲੀ ਕਰਦਾ ਹੈ ਤਾਂ ਕਿਉਂ ਮਰਦ
ਹੀ ਮਰਦ ਦਾ ਦੁਸ਼ਮਨ ਹੈ ਵਰਗੀ ਆਵਾਜ਼ ਨਹੀਂ ਚੁੱਕੀ ਜਾਂਦੀ?
ਕੀ ਆਪਣੇ ਮੁਲਕ
ਨੂੰ ‘ਭਾਰਤ ਮਾਤਾ’ ਕਹਿਣ ਦਾ ਅਡੰਬਰ ਹੁਣ ਤਿਆਗ ਨਹੀਂ ਦੇਣਾ ਚਾਹੀਦਾ? ਕਿਉਂ ਧਾਰਮਿਕ
ਸਥਾਨਾਂ ਤੇ ਔਰਤ ਦੀ ਵਡਿਆਈ ਕਰਨ ਦਾ ਪਾਖੰਡ ਰਚਿਆ ਜਾ ਰਿਹਾ ਹੈ?
ਕਿਉਂ ਏਨੇ
ਭਿਆਨਕ ਢੰਗ ਨਾਲ ਹੋ ਰਹੇ ਬਾਲੜੀਆਂ ਦੇ ਉਧਾਲਿਆਂ ਦੀ ਖ਼ਬਰ ਸੁਣ ਕੇ ਕਦੇ ਵੀ ਨਿਆਂ
ਦਵਾਉਣ ਵਾਸਤੇ ਭਾਰਤ-ਬੰਦ ਨਹੀਂ ਹੋਇਆ? ਸਖ਼ਤ ਕਾਨੂੰਨਾਂ ਦੀ ਘਾਟ ਤੇ ਬਲਾਤਕਾਰੀਆਂ ਲਈ
ਨਰਮ ਰਵੱਈਆ ਕਿਤੇ ਏਸੇ ਕਰਕੇ ਤਾਂ ਨਹੀਂ ਕਿ ਭਾਰਤ ਵਿਚ ਸੱਤਾ ਵਿਚ ਬੈਠੇ ਲੋਕ ਹੀ
ਅਜਿਹੇ ਹਨ ਜੋ ਅਸੈਂਬਲੀਆਂ ਅੰਦਰ ਪੋਰਨ ਵੇਖਦੇ ਹਨ, ਕੁੱਝ ਨੇ ਪਤਨੀਆਂ ਛੱਡੀਆਂ
ਹੋਈਆਂ ਹਨ, ਕੁੱਝ ਨੇ ਧੀਆਂ ਕੁੱਖ ਵਿਚ ਮਾਰੀਆਂ ਹੋਈਆਂ ਹਨ, ਕੁੱਝ ਵਤਨੋਂ ਪਾਰ ਦੇ
ਚੱਕਰਾਂ ਵਿਚ ਸਿਰਫ਼ ਗੋਰੀਆਂ ਨੂੰ ਰਾਤ ਭਰ ਹੰਢਾਉਣ ਜਾਂਦੇ ਹਨ?
ਕਿਉਂ ਹਰ
ਪਿਓ ਆਪਣੀ ਧੀ ਲਈ ਚਿੰਤਿਤ ਨਹੀਂ? ਕਿਉਂ ਭਰਾ ਆਪਣੀ ਭੈਣ ਦੀ ਸੁਰੱਖਿਆ ਲਈ ਆਵਾਜ਼
ਨਹੀਂ ਚੁੱਕ ਰਿਹਾ? ਕਿਉਂ ਪੁੱਤਰ ਆਪਣੀ ਮਾਂ ਦੀ ਸੁਰੱਖਿਆ ਵਾਸਤੇ ਚੁੱਪੀ ਨਹੀਂ ਤੋੜ
ਰਿਹਾ? ਕਿਉਂ ਕਦੇ ਵੀ ਚੋਣਾਂ ਵੇਲੇ ਮਾਵਾਂ, ਭੈਣਾਂ ਤੇ ਧੀਆਂ ਦੀ ਸੁਰੱਖਿਆ ਦਾ
ਮੁੱਦਾ ਨਹੀਂ ਚੁੱਕਿਆ ਜਾਂਦਾ?
ਕੋਈ ਤਾਂ ਬੋਲੇ ਤੇ ਜਵਾਬ ਦੇਵੇ ਕਿ ਸਦੀਆਂ
ਤੋਂ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਰਹੀ ਹੈ ਤੇ ਹਰ ਸਾਲ ਪਹਿਲਾਂ ਤੋਂ ਵੱਧ ਭਿਆਨਕ
ਆਧੁਨਿਕ ਢੰਗਾਂ ਨਾਲ ਸਮੂਹਕ ਬਲਾਤਕਾਰ ਕਰਨ ਦੇ ਰਿਕਾਰਡ ਕਾਇਮ ਕੀਤੇ ਜਾ ਰਹੇ ਹਨ ਪਰ
ਇਨ੍ਹਾਂ ਨੂੰ ਰੋਕਣ ਵਾਲੇ ਕਾਨੂੰਨ ਸਦਾ ਹੀ ਕਿਉਂ ਫੇਲ੍ਹ ਹੁੰਦੇ ਰਹੇ ਹਨ?
ਕਿਉਂ ਸਾਡੇ ਮੁਲਕ ਦੇ ਸਿਪਾਹੀਆਂ ਨੂੰ ਆਮ ਵਸਨੀਕਾਂ ਦੀ ਸੁਰੱਖਿਆ ਨਾਲੋਂ ਸਿਰਫ਼
ਲੋਕਾਂ ਦੇ ਚੁਣੇ ਨੁਮਾਇੰਦਿਆਂ ਦੀ ਸੁਰੱਖਿਆ ਦੀ ਡਿਊਟੀ ਮਿਲਦੀ ਹੈ? ਕਿਉਂ ਸਾਡੇ
'ਫਾਸਟ ਟਰੈਕ ਕੋਰਟਾਂ' ਵਿੱਚੋਂ ਮਿਲੀਆਂ ਸਜ਼ਾਵਾਂ ਬਾਅਦ ਵੀ ਬੇਲ ਉੱਤੇ ਬਾਹਰ ਨਿਕਲ
ਕੇ ਬਲਾਤਕਾਰੀਏ ਦੁਬਾਰਾ ਜਬਰਜ਼ਨਾਹ ਕਰਦੇ ਫੜੇ ਜਾਂਦੇ ਹਨ? ਕਿਉਂ ਵਕੀਲ ਵੀਰ ਜ਼ਮੀਰ
ਨੂੰ ਛਿੱਕੇ ਟੰਗ ਕੇ ਇਨ੍ਹਾਂ ਬਲਾਤਕਾਰੀਆਂ ਦੀ ਬੇਲ ਦੀ ਅਰਜ਼ੀ ਪੇਸ਼ ਕਰਦੇ ਹਨ? ਕਿਉਂ
ਬਲਾਤਕਾਰ ਦੇ ਕੇਸਾਂ ਦਾ ਮੁਆਵਜ਼ਾ ਉਨ੍ਹਾਂ ਤੱਕ ਨਹੀਂ ਪਹੁੰਚ ਰਿਹਾ? ਇਹ ‘ਫੰਡ’ ਕੌਣ
ਹਜ਼ਮ ਕਰ ਰਿਹਾ ਹੈ? ਨਿਰਭਆ ਫੰਡ ਕਿਉਂ ਹਾਲੇ ਤਕ ਸਹੀ ਢੰਗ ਨਾਲ ਵਰਤਿਆ ਨਹੀਂ ਗਿਆ?
ਕਿਉਂ ਭਾਰਤ ਵਿਚ ਹੀ ਸਭ ਤੋਂ ਵੱਧ ਸਮੂਹਕ ਬਲਾਤਕਾਰ ਤੇ ਸਭ ਤੋਂ ਵੱਧ ਵਹਿਸ਼ੀਆਨਾ
ਢੰਗ ਨਾਲ ਜਬਰਜ਼ਨਾਹ ਹੋ ਰਹੇ ਹਨ?
ਕਿਉਂ ਸਿਰਫ਼ ਇਸੇ ਧਰਤੀ ’ਤੇ ਪਤੀ ਨੂੰ
ਹਾਲੇ ਵੀ ‘ਪਤੀ-ਦੇਵ’ ਕਹਿ ਕੇ ਦੇਵਤਾ ਦਾ ਰੁਤਬਾ ਦੇ ਕੇ ਔਰਤ ਨੂੰ ਅਧੀਨਗੀ ਦਾ ਪਾਠ
ਪੜ੍ਹਾਇਆ ਜਾ ਰਿਹਾ ਹੈ? ਕਿਉਂ ਹਾਲੇ ਵੀ ਇਸ ਧਰਤੀ ’ਤੇ ਔਰਤ ਨੂੰ ਅੱਧੇ ਅੰਗਾਂ ਵਾਲੀ
‘ਅਰਧਾਂਗਨੀ’ ਕਹਿ ਕੇ ਬੇਬਸ ਦਰਸਾਇਆ ਜਾ ਰਿਹਾ ਹੈ?
ਦੁਨੀਆ ਭਰ ਵਿਚ
ਬਲਾਤਕਾਰੀਆਂ ਨੂੰ ਫਾਂਸੀ, ਤਾ-ਉਮਰ ਕੈਦ, ਸਰੇ ਬਜ਼ਾਰ ਲੋਕਾਂ ਸਾਹਮਣੇ ਤਸੀਹੇ ਦੇਣੇ
ਜਾਂ ਲੋਕਾਂ ਵਿਚਕਾਰ ਖੜ੍ਹਾ ਕਰ ਕੇ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਹੈ, ਅੰਗ
ਵੱਢ ਦਿੱਤਾ ਜਾਂਦਾ ਹੈ ਜਾਂ ਸਿਰ ਵੱਢ ਦਿੱਤਾ ਜਾਂਦਾ ਹੈ। ਬਲਾਤਕਾਰੀਏ ਦੇ ਟੱਬਰ ਨਾਲ
ਵੀ ਕਈ ਥਾਈਂ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ। ਭਾਰਤ ਵਿਚ ਹੀ ਇਨ੍ਹਾਂ
ਬਲਾਤਕਾਰੀਆਂ ਨੂੰ ਢਿੱਲ ਕਿਉਂ ਦਿੱਤੀ ਜਾਂਦੀ ਹੈ?
ਆਖ਼ਰੀ ਸਵਾਲ ਅਣਖੀ,
ਸਵੈਮਾਨ ਭਰਪੂਰ ਪਿਓਆਂ, ਭਰਾਵਾਂ ਤੇ ਪੁੱਤਰਾਂ ਨੂੰ ਇਹੋ ਹੈ ਕਿ ਕਿਉਂ ਰਾਜੇ ਜੰਮਣ
ਵਾਲੀ ਔਰਤ ਨੂੰ ਉਸ ਦੇ ਵਾਰਿਸ ਕੁੱਖਾਂ ਵਿਚ ਮਾਰਦੇ ਨੇ, ਤੰਦੂਰ ਵਿਚ ਸਾੜ੍ਹਦੇ ਨੇ,
ਕੱਲੀ ਨੂੰ ਘੇਰ ਕੇ ਸਮੂਹਕ ਬਲਾਤਕਾਰ ਕਰਦੇ ਨੇ, ਰਾਹਾਂ ’ਚ ਛੇੜਦੇ ਨੇ ਤੇ ਕਿਉਂ ਹਰ
ਆਸਿਫਾ, ਦਾਮਿਨੀ, ਕਿਰਨਜੀਤ, ਕਿਰਨਦੀਪ, 9 ਮਹੀਨਿਆਂ ਦੀ ਸ਼ਬਨਮ ਦੀ ਚੀਕ ਖਲਾਅ ’ਚ
ਤੈਰਦੀ ਹੈ ਪਰ ਅਣਖੀ ਵਾਰਿਸਾਂ ਦੇ ਬੋਲੇ ਕੰਨਾਂ ਨੂੰ ਛੂਹ ਕੇ ਸਿਰਫ਼ ਅਗਾਂਹ ਲੰਘ
ਜਾਂਦੀ ਹੈ?
ਕਿਉਂ ਜਲਸਿਆਂ, ਜੈਕਾਰਿਆਂ ਦੇ ਰੌਲੇ ਰੱਪਿਆਂ ਹੇਠ ਸਿਰਫ਼ ਔਰਤ
ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ?
ਅਖ਼ੀਰ ਵਿਚ ਸਲਾਮ ਹੈ ਉਨ੍ਹਾਂ
ਸੱਚ, ਹੱਕ ਤੇ ਦਲੀਲ ਨਾਲ ਤੁਰਦੇ ਭਰਾ, ਪੁੱਤਰਾਂ ਤੇ ਵੀਰਾਂ ਨੂੰ, ਜਿਹੜੇ ਹਾਲੇ ਵੀ
ਦਮ ਰੱਖਦੇ ਹਨ ਇਸ ਵਰਤਾਰੇ ਨੂੰ ਗਲਤ ਕਹਿਣ ਦਾ ਤੇ ਰੁਤਬਿਆਂ ਵਾਲਿਆਂ ਨੂੰ ਨੰਗੇ ਧੜ
ਲਲਕਾਰਦੇ ਹਨ ਜਾਂ ਕਲਮ ਰਾਹੀਂ ਹਾਅ ਦਾ ਨਾਅਰਾ ਮਾਰਦੇ ਹਨ!
ਜੇ ਕਿਸੇ ਦੇ ਮਨ
ਅੰਦਰ ਸਵਾਲ ਉੱਠਦਾ ਹੈ ਕਿ ਮੈਂ ਭਾਰਤ ਮਾਤਾ ਦੇ ਅਣਖੀ ਪੁੱਤਰਾਂ ਤਾਈਂ ਕਿਉਂ ਪਹੁੰਚ
ਕਰ ਰਹੀ ਹਾਂ, ਤਾਂ ਮੇਰਾ ਸਿੱਧਾ ਸਾਦਾ ਜਵਾਬ ਹੈ-ਸੋਮਨਾਥ ਦੇ ਮੰਦਰ ਦੇ ਗਰਭ ਵਿਚ
ਬੈਠੇ ਪੰਡਤਾਂ ਵੱਲੋਂ ਰਬ ਨੂੰ ਲੱਖ ਵਾਰ ਬੁਲਾਉਣ ‘ਤੇ ਵੀ ਉਨ੍ਹਾਂ ਨੂੰ ਬਚਾਉਣ ਰਬ
ਨਹੀਂ ਬਹੁੜਿਆ ਸੀ। ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹੋਏ ਅਨੇਕਾਂ ਹੱਲਿਆਂ ਬਾਅਦ ਵੀ
ਅਣਖੀ ਪੁੱਤਰ ਹੀ ਖੜ੍ਹੇ ਹੋਏ ਸਨ, ਅਰਸ਼ੋਂ ਕੋਈ ਨਹੀਂ ਉਤਰਿਆ ਸੀ। ਮੈਂ ਅਜਿਹੇ ਅਣਖੀ
ਪੁੱਤਰਾਂ ਨੂੰ ਹੀ ਵੰਗਾਰ ਪਾਈ ਹੈ, ਹਲੂਣਾ ਦਿੱਤਾ ਹੈ ਕਿ ਜਾਗੋ ਤੇ ਔਰਤ ਜ਼ਾਤ ਦੇ
ਹੱਕ ਵਿਚ ਨਿੱਤਰੋ!
ਇਹ ਉਨ੍ਹਾਂ ਅਣਖੀ ਪੁੱਤਰਾਂ ਸਦਕਾ ਹੀ ਹੈ ਕਿ ਹਾਲੇ ਤਕ
ਇਸ ਧਰਤੀ ’ਤੇ ਔਰਤ ਦਾ ਵਜੂਦ ਖ਼ਤਮ ਨਹੀਂ ਹੋਇਆ ਤੇ ਹਾਲੇ ਵੀ ਮਾਂ ਪੁੱਤਰ ਨੂੰ ਜੰਮਣਾ
ਗੁਣਾਹ ਨਹੀਂ ਮੰਨ ਰਹੀ! ਜੇ ਵੱਡੀ ਗਿਣਤੀ ਲੋਕ ਹਾਲੇ ਵੀ ਨਾ ਜਾਗੇ ਤਾਂ ਮੰਨਣਾ
ਪਵੇਗਾ ਕਿ ਔਰਤ ਰਾਜੇ ਮਹਾਰਾਜਿਆਂ ਨੂੰ ਨਹੀਂ ਸਿਰਫ਼ ਹਵਸੀ ਕੁੱਤਿਆਂ ਨੂੰ ਜਨਮ ਦੇਣ
ਲੱਗ ਪਈ ਹੈ।
ਮੈਂ ਸਾਰੇ ਕਿਸਮਾਂ ਤੇ ਨਸਲਾਂ ਦੇ ਕੁੱਤਿਆਂ ਤੋਂ ਖਿਮਾ ਮੰਗੇ
ਬਗ਼ੈਰ ਇਸ ਲੇਖ ਦਾ ਅੰਤ ਨਹੀਂ ਕਰ ਸਕਦੀ ਕਿਉਂਕਿ ਮੈਂ ਹਵਸੀਆਂ ਨੂੰ ਉਨ੍ਹਾਂ ਨਾਲ
ਮੇਚਿਆ ਹੈ। ਕਤੂਰੇ ਭਾਵੇਂ ਜਿਸ ਕੁੱਖੋਂ ਜੰਮੇ ਹੋਣ ਉਸੇ ਨਾਲ ਵੱਡੇ ਹੋ ਕੇ ਸਹਿਵਾਸ
ਕਰ ਲੈਂਦੇ ਹਨ ਪਰ ਉਸ ਦੀ ਮਰਜ਼ੀ ਨਾਲ ਤੇ ਕਦੇ ਵੀ ਸਮੂਹਕ ਤੌਰ ’ਤੇ ਨਹੀਂ ਤੇ ਨਾ ਹੀ
ਉਸ ਦਾ ਭਿਆਨਕ ਤਰੀਕੇ ਕਤਲ ਕਰਦੇ ਹਨ!
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|