|
|
ਵਿਗਿਆਨ
ਪ੍ਰਸਾਰ |
ਹੱਸਣ ਬਾਰੇ ਕੁੱਝ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(10/08/2018) |
|
|
|
|
|
ਅਸੀਂ ਸਾਰੇ ਹੱਸਣਾ ਭੁੱਲ ਚੁੱਕੇ ਹਾਂ। ਉੱਚੀ ਹੱਸਣ ਵਾਲਾ ਉਜੱਡ ਮੰਨਿਆ ਜਾਂਦਾ
ਹੈ। ਹੱਸਣਾ ਤਾਂ ਪਰ੍ਹੇ ਦੀ ਗੱਲ ਹੈ, ਹੁਣ ਤਾਂ ਮੁਸਕੁਰਾਉਣਾ ਵੀ ਵੇਖ ਕੇ ਪੈਂਦਾ ਹੈ
ਕਿ ਕਿਸ ਥਾਂ ਉੱਤੇ ਮੁਸਕਾਨ ਦਾ ਕੀ ਅਸਰ ਪੈ ਜਾਣਾ ਹੈ ਤੇ ਉਸ ਮੁਸਕਾਨ ਦੇ ਕੀ ਮਾਇਨੇ
ਕੱਢੇ ਜਾਣਗੇ!
ਸਾਇੰਸ ਦੀ ਤਰੱਕੀ ਨੇ ਹਾਸੇ ਦੇ ਦਿਮਾਗ਼ ਉੱਤੇ ਪਏ ਅਸਰਾਂ ਨੂੰ
ਲੱਭਣ ਵਿਚ ਮਦਦ ਕਰ ਕੇ ਇਨਸਾਨਾਂ ਦੀ ਉਮਰ ਲੰਮੀ ਕਰਨ ਦਾ ਢੰਗ ਲੱਭ ਦਿੱਤਾ ਹੈ।
ਦਿਮਾਗ਼ ਵਿਚਲਾ "ਬਰੇਨ ਸਟੈੱਮ" ਹਿੱਸਾ ਸਾਡੇ ਹਾਸੇ ਦੀਆਂ ਵਾਗਾਂ ਬੰਨ੍ਹ ਕੇ
ਰੱਖਦਾ ਹੈ। ਜਦੋਂ ਕਿਸੇ ਮਰੀਜ਼ ਦਾ "ਸਟਰੋਕ" ਨਾਲ ਇਸ ਹਿੱਸੇ ਵਿਚ ਰਤਾ ਕੁ ਨੁਕਸਾਲ
ਹੋ ਜਾਏ ਤਾਂ ਕਈ ਮਰੀਜ਼ ਘੰਟਿਆਂ ਬੱਧੀ ਹੱਸਦੇ ਵੇਖੇ ਗਏ ਹਨ। ਕੁੱਝ ਨਿੱਕੇ ਬੱਚੇ
ਜਿਨ੍ਹਾਂ ਦਾ ਜਮਾਂਦਰੂ ਦਿਮਾਗ਼ ਬਹੁਤ ਛੋਟਾ ਹੋਵੇ ਜਾਂ ਅੱਧਾ ਦਿਮਾਗ਼ ਬਣਿਆ ਨਾ ਹੋਵੇ,
ਉਹ ਵੀ ਬਹੁਤ ਹੱਸਦੇ ਵੇਖੇ ਗਏ ਹਨ।
ਪੂਰੇ ਦਿਮਾਗ਼ ਨਾਲ ਜੰਮੇ ਨਿੱਕੇ ਬੱਚੇ
ਜਿਨ੍ਹਾਂ ਨੂੰ ਹਾਲੇ ਚੰਗੇ ਮਾੜੇ ਦੀ ਸਮਝ ਨਹੀਂ ਹੁੰਦੀ, ਉਹ ਵੀ ਕਿਸੇ ਨੂੰ ਹਲਕਾ
ਮੁਸਕਰਾਉਂਦੇ ਹੋਏ ਵੇਖ ਕੇ ਖਿੜਖਿੜਾ ਕੇ ਹੱਸ ਪੈਂਦੇ ਹਨ। ਜੇ ਕਿਤੇ ਕੁਤਕੁਤਾੜੀ ਕਰ
ਦਿੱਤੀ ਜਾਵੇ, ਫੇਰ ਤਾਂ ਪੁੱਛੋ ਹੀ ਨਾ!
ਇਹ ਸਪਸ਼ਟ ਹੋ ਗਿਆ ਕਿ ਹੱਸਣਾ ਤਾਂ
ਕੁਦਰਤ ਨੇ ਹਰ ਇਨਸਾਨੀ ਦਿਮਾਗ਼ ਵਿਚ ਪੱਕੀ ਤੌਰ ਉੱਤੇ ਫਿਟ ਕਰ ਕੇ ਭੇਜਿਆ ਹੁੰਦਾ ਹੈ।
ਹੁਣ ਰਤਾ ਵੱਡੇ ਬੰਦੇ ਵੱਲ ਝਾਕੀਏ ਜਿਸ ਨੂੰ ਫਰੇਬ ਕਰਨਾ ਆਉਂਦਾ ਹੈ। ਉਸ ਨੂੰ
ਚੰਗੇ ਮਾੜੀ ਦੀ ਸਮਝ ਹੈ। ਉਹ ਕਿਸੇ ਦਾ ਬੁਰਾ ਲੋਚ ਸਕਦਾ ਹੈ ਤੇ ਉਸ ਅੰਦਰ ਹਉਮੈ ਭਰੀ
ਪਈ ਹੁੰਦੀ ਹੈ। ਅਜਿਹਾ ਬੰਦਾ ਵੀ ਬਹੁਤ ਮਜ਼ਾਕੀਆ ਗੱਲ ਉੱਤੇ ਬਦੋਬਦੀ ਕੁੱਝ ਪਲਾਂ ਲਈ
ਹੱਸ ਪੈਂਦਾ ਹੈ।
ਇਕ ਖੋਜ ਵਿਚ ਦਿਮਾਗ਼ ਵਿਚਲੀਆਂ ਤਰੰਗਾਂ ਮਾਪਣ ਬਾਅਦ ਪਤਾ
ਲੱਗਿਆ ਕਿ ਬਿਜਲੀ ਨਾਲੋਂ ਵੀ ਤੇਜ਼ ਤਰੰਗਾਂ ਦਿਮਾਗ਼ ਦੇ "ਕੌਰਟੈਕਸ" ਹਿੱਸੇ ਵਲ ਜਾਣ
ਬਾਅਦ ਹੀ ਕਿਸੇ ਬਹੁਤ ਹਾਸੋਹੀਣੀ ਗੱਲ ਉੱਤੇ ਬੰਦਾ ਖਿੜਖਿੜਾ ਕੇ ਹੱਸ ਪੈਂਦਾ ਹੈ।
'ਪੀਟਰ ਡਰਕਸ', ਜੋ "ਵਿਲੀਅਮ ਐਂਡ ਮੈਰੀ ਕਾਲਜ" ਵਿਚ "ਸਾਈਕੌਲੋਜੀ" ਦਾ ਪ੍ਰੋਫੈੱਸਰ
ਹੈ, ਉਸ ਨੇ ਕਈ ਜਣਿਆਂ ਨੂੰ ਮਜ਼ੇਦਾਰ ਚੁਟਕੁਲੇ ਸੁਣਾਏ ਤੇ ਵੇਖਿਆ ਕਿ ਚੁਟਕੁਲੇ ਦੀ
ਆਖਰੀ ਹੱਸਣ ਵਾਲੀ ਲਾਈਨ ਸੁਣਨ ਦੇ ਇਕ ਸਕਿੰਟ ਦੇ ਦੱਸਵੇਂ ਹਿੱਸੇ ਵਿਚ ਹੀ ਪੂਰੇ
"ਸੈਰੇਬਰਲ ਕੌਰਟੈਕਸ" ਵਿਚ ਤਰੰਗ ਫਿਰ ਜਾਂਦੀ ਹੈ। ਇਸੇ ਦੌਰਾਨ ਦਿਮਾਗ਼ ਦਾ ਖੱਬਾ
ਪਾਸਾ ਚੁਟਕੁਲੇ ਵਿਚਲੀ ਪੂਰੀ ਗੱਲਬਾਤ ਸਮੇਟਦਾ ਹੈ ਤੇ ਸੱਜਾ ਪਾਸਾ ਉਸ ਵਿਚਲੇ ਹਾਸੇ
ਦੇ ਨੁਕਤੇ ਦਾ ਨਿਚੋੜ ਕੱਢ ਕੇ ਫੈਸਲਾ ਲੈਂਦਾ ਹੈ ਕਿ ਗੱਲ ਹੱਸਣਯੋਗ ਹੈ ਜਾਂ ਨਹੀਂ।
ਇਸ ਤੋਂ ਬਾਅਦ ਪੂਰੇ ਦਿਮਾਗ਼ ਦੇ ਕੋਨੇ ਤੋਂ ਕੋਨੇ ਤਕ ਘੁੰਮ ਕੇ ਵਾਪਸ ਆਈਆ
ਤਰੰਗਾਂ ਇਕ ਸਕਿੰਟ ਤੋਂ ਵੀ ਘੱਟ ਸਮੇਂ ਵਿਚ ਇਹ ਫੈਸਲਾ ਦੇ ਦਿੰਦੀਆਂ ਹਨ ਕਿ ਹਲਕਾ
ਮੁਸਕਰਾਉਣਾ ਹੈ ਜਾਂ ਖਿੜਖਿੜਾ ਕੇ ਹੱਸਣਾ ਹੈ।
ਜੇ ਸੁਣੇਹਾ ਖਿੜਖਿੜਾ ਕੇ
ਹੱਸਣ ਵਾਲਾ ਨਹੀਂ ਪਹੁੰਚਿਆ ਤੇ ਪੂਰਾ ਖੁੱਲ ਕੇ ਹੱਸੇ ਵੀ ਨਹੀਂ, ਪਰ ਆਲੇ ਦੁਆਲੇ
ਸਾਰੇ ਜਣੇ ਇਕ ਦੂਜੇ ਨੂੰ ਵੇਖ ਕੇ ਹੱਸ ਹੱਸ ਕੇ ਲੋਟਪੋਟ ਹੋ ਰਹੇ ਹੋਣ ਤਾਂ ਦਿਮਾਗ਼
ਵਿਚ ਪਹਿਲਾਂ ਹੀ ਤੇਜ਼ੀ ਨਾਲ ਫਿਰ ਚੁੱਕੀਆਂ ਤਰੰਗਾਂ ਜਿਨ੍ਹਾਂ ਨੇ ਦਿਮਾਗ਼ ਰਵਾਂ ਕਰ
ਦਿੱਤਾ ਹੁੰਦਾ ਹੈ, ਦੁਬਾਰਾ ਇਹ ਟੁਣਕਦੇ ਹਾਸੇ ਦੀਆਂ ਢੇਰ ਸਾਰੀਆਂ ਤਰੰਗਾਂ ਫੜ ਕੇ
ਲਾਗ ਦੀ ਬੀਮਾਰੀ ਵਾਂਗ ਬਦੋਬਦੀ ਖਿੜਖਿੜਾ ਦੇ ਹੱਸਣ ਉੱਤੇ ਮਜਬੂਰ ਕਰ ਦਿੰਦੀਆਂ ਹਨ।
ਪੂਰੇ ਦਿਮਾਗ਼ ਦੀ ਹਿਲਜੁਲ ਹੋ ਜਾਣ ਉੱਤੇ ਨਾ ਸਿਰਫ਼ ਸਾਰਾ "ਕੌਰਟੈਕਸ" ਹਿੱਸਾ ਤੇ
ਉਸ ਵਿਚਲੇ ਜੋੜ ਹੀ ਰਵਾਂ ਹੋ ਜਾਂਦੇ ਹਨ, ਇਕਦਮ "ਹਾਰਮੋਨਾਂ" ਦਾ ਫੁਆਰਾ ਛੁਟ ਜਾਣ
ਉੱਤੇ ਚੜ੍ਹਦੀਕਲਾ ਦਾ ਇਹਸਾਸ, ਮੂਡ ਠੀਕ ਹੋਣਾ, ਢਹਿੰਦੀ ਕਲਾ ਕਾਫੂਰ ਹੋਣਾ,
ਫੇਫੜਿਆਂ ਦੀ ਤਗੜੀ ਕਸਰਤ, ਸਰੀਰ ਦੇ ਸਾਰੇ ਪੱਠਿਆਂ ਵੱਲ ਲਹੂ ਦਾ ਦਬਾਓ ਵੱਧ ਜਾਣਾ,
ਦਿਲ ਦੇ ਪੱਠਿਆਂ ਦੀ ਕਸਰਤ, ਦਿਮਾਗ਼ ਵੱਲ ਲਹੂ ਦਾ ਵੱਧ ਜਾਣਾ, ਆਦਿ ਕੁੱਝ ਸਕਿੰਟਾਂ
ਤੋਂ ਮਿੰਟਾਂ ਵਿਚ ਹੀ ਹੋ ਜਾਂਦਾ ਹੈ। ਪਰ, ਇਹ ਅਸਰ ਕੁੱਝ ਘੰਟਿਆਂ ਤਕ ਵੀ ਰਹਿ
ਜਾਂਦਾ ਹੈ।
ਅਜਿਹੇ ਮੌਕੇ ਮਾੜੀ ਖ਼ਬਰ ਸੁਣਾਏ ਜਾਣ ਉੱਤੇ ਵੀ ਸਰੀਰ ਤੇ ਦਿਮਾਗ਼
ਓਨੇ ਮਾੜੇ ਅਸਰਾਂ ਹੇਠ ਨਹੀਂ ਜਾਂਦੇ ਜਿੰਨਾ ਆਮ ਬੈਠਿਆਂ ਉੱਤੇ ਮਹਿਸੂਸ ਹੁੰਦਾ ਹੈ।
"ਵਾਟਰਲੂ ਯੂਨੀਵਰਸਿਟੀ" ਦੇ ਪ੍ਰੋ. 'ਰੌਡ ਮਾਰਟਿਨ' ("ਸਾਈਕੋਲੋਜਿਸਟ") ਨੇ
"ਪੈਨੀਸਿਲਵੇਨੀਆ ਯੂਨੀਵਰਸਿਟੀ" ਨਾਲ ਰਲ ਕੇ ਜੋ ਖੋਜ ਕਾਰਜ ਕੀਤਾ, ਉਸ ਦੇ ਸਿੱਟੇ
ਹਨ:
- ਜ਼ਿਆਦਾ ਹੱਸਣ ਵਾਲੇ ਦੁਖ ਸੌਖਾ ਜਰ ਜਾਂਦੇ ਹਨ। ਇਹ ਨਹੀਂ ਹੈ ਕਿ ਉਨ੍ਹਾਂ
ਨੂੰ ਦੁੱਖ ਹੁੰਦਾ ਨਹੀਂ ਜਾਂ ਉਨ੍ਹਾਂ ਉੱਤੇ ਮਾੜਾ ਸਮਾਂ ਆਉਂਦਾ ਨਹੀਂ, ਪਰ ਇਹ
ਲੋਕ ਛੇਤੀ ਢਹਿੰਦੀ ਕਲਾ ਵਿਚ ਨਹੀਂ ਜਾਂਦੇ।
- ਜਿੰਨੇ ਬਜ਼ੁਰਗ ਢਹਿੰਦੀ ਕਲਾ ਵਿਚ ਜਾ ਕੇ ਖ਼ੁਦਕੁਸ਼ੀ ਕਰਨ ਦਾ ਵਿਚਾਰ
ਪਾਲ ਕੇ ਬੈਠੇ ਸਨ, ਉਨ੍ਹਾਂ ਨੂੰ ਰੋਜ਼ ਦਿਨ ਵਿਚ ਇਕ ਵਾਰ ਹਾਸੇ ਦਾ ਪ੍ਰੋਗਰਾਮ
ਵਿਖਾਏ ਜਾਣ ਬਾਅਦ ਉਨ੍ਹਾਂ ਦੀ ਢਹਿੰਦੀ ਕਲਾ ਕਾਫ਼ੂਰ ਹੋਈ ਲੱਭੀ। ਨਿਊਯਾਰਕ ਦੇ
"ਐਲਬਰਟ ਆਈਨਸਟੀਨ ਮੈਡੀਕਲ ਸੈਂਟਰ" ਦੇ 'ਜੋਜ਼ਫ ਰਿਚਮੈਨ' ਨੇ ਵੀ ਸਾਬਤ ਕੀਤਾ ਕਿ
ਨਾ ਸਿਰਫ਼ ਬਜ਼ੁਰਗਾਂ ਵਿਚ, ਬਲਕਿ ਨੌਜਵਾਨਾਂ (18-45 ਸਾਲ ਤਕ) ਵਿਚ ਵੀ ਇਹੋ
ਜਿਹੇ ਹੀ ਲੱਛਣ ਮਿਲੇ।
- ਹੱਸਣ ਨਾਲ ਦਿਲ ਦੀ ਧੜਕਨ ਘੱਟ ਜਾਂਦੀ ਹੈ ਤੇ "ਐਂਡੋਰਫਿਨ" ਨਿਕਲ
ਪੈਂਦੇ ਹਨ ਜੋ ਪੀੜ ਮਹਿਸੂਸ ਨਹੀਂ ਹੋਣ ਦਿੰਦੇ ਤੇ ਤਿੱਖੀ ਪੀੜ ਵੀ ਘੱਟ ਲੱਗਣ
ਲੱਗ ਪੈਂਦੀ ਹੈ।
- ਕੁੱਝ ਦੇਰ ਹੱਸਣ ਨਾਲ ਕਿਸੇ ਦੇ ਨਾਲ ਹੋਣ ਦਾ ਇਹਸਾਸ ਜਾਗਦਾ ਹੈ ਤੇ
ਇਕੱਲਾਪਨ ਘੱਟ ਮਹਿਸੂਸ ਹੁੰਦਾ ਹੈ। ਆਪਣਾਪਨ, ਸੰਬੰਧਿਤ ਹੋਣਾ, ਆਦਿ ਵਰਗੇ
ਵਿਚਾਰ ਚੜ੍ਹਦੀਕਲਾ ਦਾ ਇਹਸਾਸ ਜਗਾਉਂਦੇ ਹਨ।
- ਜਿਵੇਂ ਕੱਸੇ ਹੋਏ ਤੇ ਜੰਗਾਲ ਖਾਧੇ ਪੇਚ ਘੁਮਾਉਣੇ ਔਖੇ ਹੁੰਦੇ ਹਨ
ਪਰ ਤੇਲ ਲਾ ਕੇ ਨਰਮ ਕਰਨ ਉੱਤੇ ਸੌਖੇ ਖੁੱਲ ਜਾਂਦੇ ਹਨ, ਉਸੇ ਤਰ੍ਹਾਂ ਦਿਮਾਗ਼
ਵਿਚਲੀਆਂ ਕੱਸੀਆਂ ਹੋਈਆਂ ਨਸਾਂ ਤੇ ਤਣਾਓ ਨਾਲ ਨਪੀੜੇ ਜੋੜ ਹਾਸੇ ਦੇ ਟੁਣਕਾਰੇ
ਨਾਲ ਨਰਮ ਪੈ ਜਾਂਦੇ ਹਨ ਤੇ ਮਾੜੇ ਵਿਚਾਰ ਛੰਡੇ ਜਾਂਦੇ ਹਨ। ਇਹ ਵੇਖਣ ਵਿਚ ਆਇਆ
ਕਿ ਕਤਲ ਤੱਕ ਕਰਨ ਦਾ ਵਿਚਾਰ ਲੈ ਕੇ ਤੁਰੇ ਬੰਦੇ ਦਾ ਮਨ ਵੀ ਅੱਧਾ ਘੰਟਾ ਖੁੱਲ
ਕੇ ਹੱਸਣ ਬਾਅਦ ਬਦਲ ਗਿਆ ਤੇ ਮਾੜੇ ਵਿਚਾਰ ਛੰਡੇ ਗਏ।
- ਹੱਸਦੇ ਰਹਿੰਦੇ ਬੰਦੇ ਦਾ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਬਣ
ਜਾਂਦਾ ਹੈ।
- "ਸਟੈਨਫੋਰਡ ਯੂਨੀਵਰਸਿਟੀ" ਨੇ ਅਨੇਕ ਜੋੜਿਆਂ ਦਾ ਅਧਿਐਨ ਕਰ ਕੇ
ਲੱਭਿਆ ਕਿ ਜਿਹੜੇ ਜਣੇ ਰੋਜ਼ ਦਿਨ ਵਿਚ ਘੱਟੋ ਘਟ ਦੋ ਵਾਰ ਇਕੱਠੇ ਬਹਿ ਕੇ
ਖਿੜਖਿੜਾ ਕੇ ਹੱਸਦੇ ਹੋਣ, ਉਨ੍ਹਾਂ ਦੇ ਸੰਬੰਧ ਗੂੜ੍ਹੇ ਹੁੰਦੇ ਹਨ ਤੇ ਤਲਾਕ ਵੀ
ਬਹੁਤ ਘੱਟ ਹੁੰਦੇ ਹਨ।
- ਇਹ ਵੇਖਣ ਵਿਚ ਆਇਆ ਕਿ ਜਿਹੜੇ ਜਣੇ ਆਪਣੇ ਮਰਨ ਬਾਅਦ ਅੰਗ ਦਾਨ ਦੇ
ਫਾਰਮ ਭਰਨ ਲਈ ਅੱਗੇ ਆਉਂਦੇ ਹਨ, ਉਨ੍ਹਾਂ ਵਿੱਚੋਂ ਬਹੁਗਿਣਤੀ ਦਿਨ ਵਿਚ ਇਕ ਜਾਂ
ਵੱਧ ਵਾਰ ਹੱਸਦੇ ਰਹਿੰਦੇ ਸਨ। ਏਸੇ ਲਈ ਮੌਤ ਦਾ ਭੈਅ ਉਨ੍ਹਾਂ ਦੇ ਮਨਾਂ ਵਿੱਚੋਂ
ਘੱਟ ਹੋ ਚੁੱਕਿਆ ਸੀ।
- ਹੱਸਦੇ ਰਹਿਣ ਵਾਲਿਆਂ ਨੂੰ ਘੱਟ ਰੋਗ ਜਕੜਦੇ ਹਨ। ਜੇ ਰੋਗ ਹੋਣ ਵੀ,
ਤਾਂ ਉਨ੍ਹਾਂ ਦੀ ਚੜ੍ਹਦੀਕਲਾ ਸਦਕਾ ਰੋਗ ਬਹੁਤ ਡੂੰਘੀ ਪਕੜ ਕਰ ਹੀ ਨਹੀਂ ਸਕਦਾ।
- ਹੱਸਣ ਨਾਲ ‘ਟੀ ਲਿੰਫੋਸਾਈਟ’ ਤੇ ਸਰੀਰ ਵਿਚਲੇ ਬੀਮਾਰੀ ਨਾਲ ਲੜਨ
ਵਾਲੇ ਸੈੱਲ ਵੱਧ ਜਾਂਦੇ ਹਨ ਜੋ ਆਮ ਖੰਘ ਜ਼ੁਕਾਮ ਛੇਤੀ ਹੋਣ ਨਹੀਂ ਦਿੰਦੇ।
- ਹੱਸਣ ਨਾਲ ‘ਗਾਮਾ ਇੰਟਰਫਿਰੋਨ’ ਵੱਧ ਜਾਂਦੇ ਹਨ ਜੋ ਸਰੀਰ ਅੰਦਰ
ਕੀਟਾਣੂਆਂ ਨੂੰ ਮਾਰਨ ਵਿਚ ਮਦਦ ਕਰਦੇ ਹਨ।
- "ਕੋਰਟੀਸੋਲ" ਦੀ ਮਾਤਰਾ ਘੱਟ ਹੋ ਜਾਂਦੀ ਹੈ ਜਿਸ ਨਾਲ ਤਣਾਓ ਘੱਟ
ਹੋ ਜਾਂਦਾ ਹੈ।
- ਥੁੱਕ ਵਿਚ ‘ਇਮਿਊਨੋਗਲੋਬੂਲਿਨ ਏ’ ਵਧ ਜਾਂਦਾ ਹੈ ਜਿਸ ਨਾਲ ਛਾਤੀ
ਵਿਚ ਕੀਟਾਣੂਆਂ ਦਾ ਹਮਲਾ ਘੱਟ ਹੋ ਜਾਂਦਾ ਹੈ।
- ਕੁੱਝ ਉੱਤੇ ਘੱਟ ਤੇ ਕੁੱਝ ਜਣਿਆਂ ਉੱਤੇ ਹਾਸੇ ਦੇ ਅਸਰ ਵੱਧ ਦਿਸਦੇ
ਹਨ।
- ਪੁਰਾਣੀ ਖੋਜ ਜੋ 1528 ਗਿਆਰਾਂ ਸਾਲ ਦੇ ਬੱਚਿਆਂ ਉੱਤੇ ਸੰਨ 1921
ਵਿਚ ਕੀਤੀ ਗਈ ਸੀ, ਉਸ ਦਾ ਸਾਰ ਵੀ ਇਹੋ ਸੀ ਕਿ ਹਸਮੁਖ ਬੱਚਿਆਂ ਨੂੰ ਘੱਟ
ਬੀਮਾਰੀਆਂ ਲੱਗੀਆਂ ਤੇ ਲੰਮੇ ਸਮੇਂ ਤਕ "ਫੋਲੋਅਪ" ਕਰਨ ਬਾਅਦ ਪਤਾ ਲੱਗਿਆ ਕਿ
ਉਨ੍ਹਾਂ ਉਮਰ ਵੀ ਲੰਮੀ ਭੋਗੀ।
ਜਿੱਥੇ ਨਿੱਕੇ ਬੱਚੇ ਦਿਨ ਵਿਚ 300 ਵਾਰ ਖੁੱਲ ਕੇ ਹੱਸ ਜਾਂ ਮੁਸਕੁਰਾ ਲੈਂਦੇ
ਹਨ, ਉੱਥੇ ਵੱਡੇ ਵੱਧੋ ਵੱਧ 17 ਵਾਰ ਹੀ ਮੁਸਕਰਾਉਂਦੇ ਜਾਂ ਹੱਸਦੇ ਹਨ। ਇਨ੍ਹਾਂ
ਵੱਡਿਆਂ ਵਿੱਚੋਂ ਬਥੇਰੇ ਸਿਰਫ਼ ਕੰਮਾਂ ਦੇ ਬੋਝ ਹੇਠਾਂ ਦੱਬੇ ਬਿਨਾਂ ਮੁਸਕੁਰਾਇਆਂ,
ਕਿਸਮਤ ਨੂੰ ਕੋਸਦਿਆਂ ਹੀ ਦਮ ਤੋੜ ਦਿੰਦੇ ਹਨ।
ਹਾਸੇ ਨੂੰ ਜ਼ਿੰਦਗੀ ਦਾ
ਅਟੁੱਟ ਹਿੱਸਾ ਬਣਾਉਣ ਲਈ ਸੁਝਾਏ ਨੁਕਤੇ :
- ਹਾਸੇ ਦੀ ਲਾਇਬਰੇਰੀ: ਘਰ ਵਿਚ ਤੇ ਦਫਤਰ ਵਿਚ ਜਾਂ
ਕੰਮ ਕਾਰ ਵਾਲੀ ਥਾਂ ਉੱਤੇ ਇਕ ਕੋਨੇ ਵਿਚ ਚੁਟਕੁਲਿਆਂ ਦੀਆਂ ਕਿਤਾਬਾਂ ਜਾਂ
ਹਸਾਉਣ ਵਾਲੀਆਂ ਵੀਡੀਓ, ਮੈਗਜ਼ੀਨ ਆਦਿ ਰੱਖ ਲੈਣੇ ਚਾਹੀਦੇ ਹਨ।
- ਹਾਸੇ ਦੀ ਪਰੋਫਾਈਲ: ਰੋਜ਼ ਦਾ ਇਕ ਚਾਰਟ ਬਣਾ
ਕੇ ਉਸ ਉੱਤੇ ਸੌਣ ਤੋਂ ਪਹਿਲਾਂ ਨਿਸ਼ਾਨੀ ਲਾਓ ਕਿ ਦਿਨ ਵਿਚ ਕਿੰਨੀ ਵਾਰ ਖੁੱਲ
ਕੇ ਹੱਸੇ!
- ਮੁਸਕਾਨ ਦਾ ਚਾਰਟ: ਇਕ ਹਫ਼ਤਾ 'ਰੈਗੂਲਰ' ਨੋਟ
ਕਰਨ ਦੀ ਲੋੜ ਹੈ ਕਿ ਅਸੀਂ ਮੁਸਕੁਰਾ ਵੀ ਰਹੇ ਹਾਂ ਜਾਂ ਨਹੀਂ।
- ਹੱਸਣ ਵਾਲੇ ਕਲੱਬ: ਇਸ ਵਿਚ ਹਫ਼ਤੇ ਵਿਚ ਇਕ
ਵਾਰ ਰਲ ਕੇ ਹੱਸਣਾ (ਦਿਖਾਵਾ ਨਹੀਂ) ਵੀ ਚੰਗੀ ਕਸਰਤ ਹੈ।
ਸਾਰ : 'ਮਾਰਟਿਨ ਲੂਥਰ' ਨੇ ਕਿਹਾ ਸੀ ਕਿ ਜੇ ਸਵਰਗ ਵਿਚ
ਹੱਸਣ ਦੀ ਆਗਿਆ ਨਹੀਂ ਹੈ ਤਾਂ ਮੈਂ ਸਵਰਗ ਜਾਣਾ ਹੀ ਨਹੀਂ ਚਾਹੁੰਦਾ।
ਜਿਵੇਂ
ਬੂਟਿਆਂ ਲਈ ਧੁੱਪ ਦੀ ਲੋੜ ਹੈ, ਉਂਜ ਹੀ ਮਨੁੱਖ ਲਈ ਹਾਸਾ ਜ਼ਰੂਰੀ ਟਾਨਿਕ ਵਾਂਗ ਹੈ।
'ਅਬਰਾਹਮ ਲਿੰਕਨ' ਨੇ ਵੀ ਕਿਹਾ ਸੀ ਕਿ ਜੇ ਮੇਰੀ ਜ਼ਿੰਦਗੀ ਵਿਚ ਹਾਸਾ ਨਾ ਹੋਵੇ ਤਾਂ
ਮੇਰੀਆਂ ਚਿੰਤਾਵਾਂ ਮੈਨੂੰ ਹੁਣੇ ਚਿਤਾ ਉੱਤੇ ਲਿਟਾ ਦੇਣਗੀਆਂ।
'ਚਾਰਲੀ
ਚੈਪਲਿਨ', ਜੋ ਦੂਜਿਆਂ ਨੂੰ ਹਸਾਉਣ ਵਿਚ ਮਾਹਿਰ ਸੀ, ਨੇ ਵੀ ਕਿਹਾ ਕਿ ਹਸਾਉਣ ਵਾਲੇ
ਆਪਣੇ ਅੰਦਰਲੀ ਪੀੜ ਨੂੰ ਬਾਖ਼ੂਬੀ ਲੁਕਾਉਣਾ ਜਾਣਦੇ ਹਨ। ਪਰ, ਹਕੀਕਤ ਇਹ ਹੈ ਕਿ ਜੇ
ਨਾ ਹੱਸਣ ਤਾਂ ਅਜਿਹੇ ਮਨੁੱਖ ਆਪਣੇ ਮਨ ਅੰਦਰਲੀ ਦੁੱਖਾਂ ਦੀ ਦਲਦਲ ਵਿਚ ਹੀ ਧਸ
ਜਾਣਗੇ।
ਏਸੇ ਲਈ ਲੰਮੀ ਉਮਰ ਭੋਗਣ ਲਈ, ਬੀਮਾਰੀਆਂ ਤੋਂ ਬਚਣ ਲਈ ਤੇ ਚੁੰਬਕੀ
ਸ਼ਖਸੀਅਤ ਬਣਨ ਲਈ, ਰੋਜ਼ ਦਾ 10 ਵਾਰ ਮੁਸਕੁਰਾਉਣਾ ਤੇ 7 ਵਾਰ ਖੁੱਲ ਕੇ ਹੱਸਣਾ ਨਾ
ਭੁੱਲਿਓ! ਜੇ ਵੱਧ ਵਾਰ ਕਰ ਰਹੇ ਹੋ ਤਾਂ ਤੁਹਾਡੇ ਤੋਂ ਅਮੀਰ ਤੇ ਖ਼ੁਸ਼ਕਿਸਮਤ ਕੋਈ
ਨਹੀਂ। ਤੁਸੀਂ ਦੁਨੀਆ ਦੇ ਚੋਟੀ ਦੇ 2 ਫੀਸਦੀ ਹਸਮੁੱਖ ਲੋਕਾਂ ਵਿਚ ਸ਼ਾਮਲ ਹੋ ਚੁੱਕੇ
ਹੋ! ਮੁਬਾਰਕ ਹੋਵੇ!
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|