|
|
ਵਿਗਿਆਨ
ਪ੍ਰਸਾਰ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
|
|
ਇਜ਼ਰਾਈਲ ਵਿਖੇ ਹੋਈ 10 ਸਾਲਾਂ ਦੀ ਖੋਜ ਦੌਰਾਨ ਇਹ ਤੱਥ ਸਾਹਮਣੇ ਆਏ :
- 30 ਪ੍ਰਤੀਸ਼ਤ ਖ਼ੁਦਕੁਸ਼ੀ ਕਰ ਚੁੱਕੇ ਲੋਕ ਦਿਮਾਗ਼ੀ ਬੀਮਾਰੀ ਤੋਂ ਪੀੜਤ ਸਨ,
- ਕੁੱਝ ਤਣਾਓ ਅਧੀਨ ਹੋਣ ਸਦਕਾ ਖ਼ੁਦਕੁਸ਼ੀ ਕਰ ਰਹੇ ਸਨ,
- ਕੁੱਝ ਸ਼ਰਾਬ ਦੀ ਲਤ ਪਾਲੇ ਹੋਏ ਸਨ,
- ਦਿਲ ਦੇ ਰੋਗਾਂ ਤੋਂ ਪੀੜਤ ਤੇ ਲਾਇਲਾਜ ਕੈਂਸਰ ਪੀੜਤ (27 ਪ੍ਰਤੀਸ਼ਤ) ਲੋਕ।
ਇਹ ਲੋਕ ਹਰ ਪਾਸਿਓਂ ਆਪਣੇ ਆਪ ਨੂੰ ਹਾਰੇ ਹੋਏ ਮੰਨ ਕੇ ਖ਼ੁਦਕੁਸ਼ੀ ਕਰਨ ਵਰਗਾ ਕਦਮ
ਚੁੱਕ ਰਹੇ ਸਨ।
ਅਮਰੀਕਾ ਵਿਖੇ ਹੋਈ ਖੋਜ ਨੇ ਕੁੱਝ ਹੋਰ ਚਾਨਣਾ ਪਾਇਆ। ਉਸ ਖੋਜ ਅਨੁਸਾਰ ਮਾਨਸਿਕ
ਤਣਾਓ ਖ਼ੁਦਕੁਸ਼ੀ ਕਰਨ ਦਾ ਮੁੱਖ ਕਾਰਣ ਹੈ। ਇਹ ਤਣਾਓ ਕੰਮਕਾਰ ਵਾਲੀ ਥਾਂ ਉੱਤੇ ਹੋ
ਸਕਦਾ ਹੈ, ਦਿਮਾਗ਼ੀ ਬੀਮਾਰੀ, ਸ਼ਰਾਬ, ਖ਼ੁਰਾਕ ਦੀ ਕਮੀ, ਪੈਸੇ ਦੀ ਕਮੀ, ਪਿਆਰ ਵਿਚ
ਧੋਖਾ ਆਦਿ ਵਰਗੇ ਅਨੇਕ ਕਾਰਣ ਲੱਭੇ ਗਏ।
ਸਭ ਤੋਂ ਜ਼ਰੂਰੀ ਗੱਲ ਇਹ ਸਾਹਮਣੇ ਆਈ ਕਿ ਖ਼ੁਦਕੁਸ਼ੀ ਕਰਨ ਵਾਲੇ ਦਾ ਪੂਰਾ ਇਲਾਜ
ਨਹੀਂ ਕੀਤਾ ਜਾਂਦਾ ਤੇ ਸਿਰਫ਼ ਸਲਾਹਾਂ ਜਾਂ ਝਿੜਕਾਂ ਦੇ ਕੇ ਸਾਰ ਲਿਆ ਜਾਂਦਾ ਹੈ।
ਸੋ, ਮੈਡੀਕਲ ਪੱਖੋਂ ਪੂਰਾ ਇਲਾਜ ਨਾ ਹੋਣ ਖੁਣੋਂ ਦਿਮਾਗ਼ ਵਿਚ ਹੋਈ ਉਥਲ-ਪੁਥਲ ਬੰਦੇ
ਨੂੰ ਆਪਣੀ ਜਾਨ ਲੈਣ ਤਕ ਮਜਬੂਰ ਕਰ ਦਿੰਦੀ ਹੈ।
ਭਾਰਤ ਵਿਚ ਵੀ ਇਹੀ ਹੋ ਰਿਹਾ ਹੈ ਕਿਉਂਕਿ ਢਹਿੰਦੀ ਕਲਾ ਨੂੰ ਬੀਮਾਰੀ ਨਹੀਂ
ਮੰਨਿਆ ਜਾਂਦਾ। ਵਿਕਸਿਤ ਦੇਸਾਂ ਵਿਚ ਇਸ ਬਾਰੇ ਖੋਜਾਂ ਲਗਾਤਾਰ ਜਾਰੀ ਹਨ ਅਤੇ
ਢਹਿੰਦੀ ਕਲਾ ਵਾਲੇ ਮਰੀਜ਼ਾਂ ਨੂੰ ਤੁਰੰਤ ਇਲਾਜ ਕਰਵਾਉਣ ਲਈ ਪ੍ਰੇਰ ਕੇ ਉਸ ਦੀ
ਦਿਮਾਗ਼ੀ ਹਾਲਤ ਅਨੁਸਾਰ ਹਸਪਤਾਲ ਵਿਚ ਦਾਖ਼ਲ ਤਕ ਕਰ ਲਿਆ ਜਾਂਦਾ ਹੈ।
ਇਸ ਵੇਲੇ ਦੁਨੀਆ ਭਰ ਵਿਚ ਲਗਭਗ 3,000 ਲੋਕ ਰੋਜ਼ ਖ਼ੁਦਕੁਸ਼ੀ ਕਰ ਰਹੇ ਹਨ। ਪਿਛਲੇ
ਸਾਲ ਅਮਰੀਕਾ ਵਿਚਲੇ 3.7 ਪ੍ਰਤੀਸ਼ਤ (8.3 ਮਿਲੀਅਨ) ਲੋਕਾਂ ਨੇ ਖ਼ੁਦਕੁਸ਼ੀ ਕਰਨ ਬਾਰੇ
ਸੋਚਿਆ ਤੇ 2.3 ਮਿਲੀਅਨ ਨੇ ਆਪਣੇ ਆਪ ਨੂੰ ਮਾਰਨ ਦਾ ਢੰਗ ਵੀ ਸੋਚ ਲਿਆ। ਪਰ, ਵੇਲੇ
ਸਿਰ ਡਾਕਟਰੀ ਸਹਾਇਤਾ ਮਿਲ ਜਾਣ ਕਾਰਣ ਸਿਰਫ਼ ਇਕ ਮਿਲੀਅਨ ਨੇ ਖ਼ੁਦਕੁਸ਼ੀ ਕਰਨ ਦੀ
ਕੋਸ਼ਿਸ਼ ਕੀਤੀ, ਜਿਨਾਂ ਵਿੱਚੋਂ 30 ਪ੍ਰਤੀਸ਼ਤ ਨੂੰ ਬਚਾ ਕੇ ਉਨਾਂ ਦਾ ਮਾਨਸਿਕ ਪੱਖੋਂ
ਪੂਰਾ ਇਲਾਜ ਕਰ ਦਿੱਤਾ ਗਿਆ।
ਇਹ ਸਭ ਵੇਖਦੇ ਹੋਏ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕੁੱਝ ਅੰਕੜੇ
ਜਗ ਜ਼ਾਹਰ ਕਰ ਕੇ, ਹਰ ਮੁਲਕ ਨੂੰ ਇਸ ਬਾਰੇ ਨਿੱਠ ਕੇ ਕੰਮ ਕਰਨ ਅਤੇ ਆਪੋ ਆਪਣੇ ਮੁਲਕ
ਵਾਸੀਆਂ ਨੂੰ ਖ਼ੁਦਕੁਸ਼ੀ ਤੋਂ ਬਚਾਉਣ ਵਾਸਤੇ ਜਤਨ ਕਰਨ ਲਈ ਪ੍ਰੇਰਿਆ ਹੈ।
- ਦੁਨੀਆ ਭਰ ਵਿਚ ਹਰ ਸਾਲ ਇਕ ਮਿਲੀਅਨ ਬੰਦੇ ਖ਼ੁਦਕੁਸ਼ੀ ਨਾਲ ਮਰਦੇ ਹਨ। ਲਗਭਗ
ਇਕ ਮੌਤ ਹਰ 40 ਸਕਿੰਟਾਂ ਵਿਚ।
- ਪਿਛਲੇ 45 ਸਾਲਾਂ ਵਿਚ ਪੂਰੀ ਦੁਨੀਆਂ ਵਿਚ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ
60 ਪ੍ਰਤੀਸ਼ਤ ਵੱਧ ਚੁੱਕੀ ਹੈ। ਪੰਦਰਾਂ ਤੋਂ 44 ਸਾਲਾਂ ਦੇ ਲੋਕਾਂ ਵਿਚਲੇ ਮੌਤ ਦੇ
ਸਾਰੇ ਕਾਰਨਾਂ ਵਿੱਚੋਂ ਪਹਿਲੇ ਤਿੰਨ ਕਾਰਣਾਂ ਵਿਚ ਖ਼ੁਦਕੁਸ਼ੀ ਵੀ ਗਿਣੀ ਜਾਣ ਲੱਗ
ਪਈ ਹੈ। ਦਸ ਤੋਂ 24 ਸਾਲਾਂ ਦੀ ਉਮਰ ਵਿਚ ਹੋ ਰਹੀਆਂ ਮੌਤਾਂ ਦੇ ਕਾਰਣਾਂ ਦੀ ਜਾਂਚ
ਕੀਤੀ ਜਾਵੇ ਤਾਂ ਖ਼ੁਦਕੁਸ਼ੀ ਦੂਜੇ ਨੰਬਰ ਉੱਤੇ ਪਹੁੰਚ ਚੁੱਕੀ ਹੈ। ਇਨਾਂ ਵਿਚ ਉਹ
ਕੇਸ ਸ਼ਾਮਲ ਨਹੀਂ ਕੀਤੇ ਗਏ ਜਿਨਾਂ ਨੇ ਖ਼ਦਕੁਸ਼ੀ ਦੀ ਕੋਸ਼ਿਸ਼ ਕੀਤੀ ਤੇ ਬਚ ਗਏ। ਜੇ
ਉਹ ਵੀ ਸ਼ਾਮਲ ਕੀਤੇ ਜਾਣ ਤਾਂ 20 ਗੁਣਾ ਗਿਣਤੀ ਹੋਰ ਵੱਧ ਜਾਂਦੀ ਹੈ, ਇੰਜ ਦੁਨੀਆ
ਭਰ ਵਿਚ ਖ਼ੁਦਕੁਸ਼ੀ ਨਾਲ ਹੋਈਆਂ ਮੌਤਾਂ, ਮੌਤ ਦਰ ਵਧਣ ਦਾ ਪਹਿਲਾ ਕਾਰਣ ਬਣ ਜਾਣਾ
ਹੈ।
- ਦੁਨੀਆਂ ਦੀਆਂ ਸਾਰੀਆਂ ਬੀਮਾਰੀਆਂ ਦੇ ਇਲਾਜ ਉੱਤੇ ਲੱਗੇ ਖ਼ਰਚੇ ਦਾ ਹਿਸਾਬ
ਕਰੀਏ ਤਾਂ 1.8 ਪ੍ਰਤੀਸ਼ਤ ਖ਼ਰਚਾ ਸੰਨ 1998 ਵਿਚ ਖ਼ੁਦਕੁਸ਼ੀ ਕਰਨ ਲਈ ਸੋਚਣ ਵਾਲਿਆਂ
ਉੱਤੇ ਕੀਤਾ ਗਿਆ। ਇਹੀ ਖ਼ਰਚ ਹੁਣ ਸੰਨ 2020 ਤੱਕ 2.4 ਪ੍ਰਤੀਸ਼ਤ ਤਕ ਪਹੁੰਚ ਜਾਣਾ
ਹੈ।
- ਹੁਣ ਤੱਕ ਦੁਨੀਆ ਭਰ ਵਿਚ, ਖਾਸ ਕਰ ਵਿਕਸਿਤ ਦੇਸਾਂ ਵਿਚ ਬਜ਼ੁਰਗ ਪੁਰਸ਼
ਜ਼ਿਆਦਾਤਰ ਖ਼ੁਦਕੁਸ਼ੀ ਕਰ ਰਹੇ ਸਨ, ਪਰ ਵਿਕਾਸਸ਼ੀਲ ਦੇਸਾਂ ਵਿਚ ਨੌਜਵਾਨ ਬੱਚਿਆਂ ਵਿਚ
ਇਹ ਰੁਝਾਨ ਵੱਧਦਾ ਜਾ ਰਿਹਾ ਹੈ।
- ਅਮਰੀਕਾ ਤੇ ਯੂਰਪ ਵਿਚ ਆਮ ਤੌਰ ਉੱਤੇ ਢਹਿੰਦੀ ਕਲਾ, ਸ਼ਰਾਬ ਤੇ ਮਾਨਸਿਕ ਰੋਗ
ਮੁੱਖ ਕਾਰਣ ਲੱਭੇ ਗਏ ਹਨ। ਪਰ, ਚੀਨ ਤੇ ਭਾਰਤ ਵਿਚ ਗੁੱਸਾ, ਪਿਆਰ ਵਿਚ ਧੋਖਾ,
ਬੱਚਿਆਂ ਉੱਤੇ ਵਾਧੂ ਬੰਦਸ਼ਾਂ, ਸਮਾਜਿਕ ਮਕੜ-ਜਾਲ ਤੇ ਪੜਾਈ ਦਾ ਲੋੜੋਂ ਵੱਧ ਬੋਝ,
ਆਮ ਕਾਰਣ ਮੰਨੇ ਗਏ ਹਨ। ਇਨਾਂ ਤੋਂ ਇਲਾਵਾ ਵੀ ਹੋਰ ਨਿੱਕੇ ਮੋਟੇ ਅਨੇਕ ਕਾਰਣ ਹਨ।
ਗਿਣਤੀ ਵਧ ਕਿਉਂ ਰਹੀ ਹੈ?
- ਤਣਾਓ ਤੇ ਢਹਿੰਦੀ ਕਲਾ ਨੂੰ ਪਛਾਣ ਨਾ ਸਕਣਾ
- ਮਾਨਸਿਕ ਰੋਗਾਂ ਦੇ ਇਲਾਜ ਕਰਵਾਉਣ ਨਾਲ ਜੁੜੀ ਸਮਾਜਿਕ ਸ਼ਰਮ
- ਗੁਆਂਢੀਆਂ ਜਾਂ ਰਿਸ਼ਤੇਦਾਰਾਂ ਵੱਲੋਂ ਦਰਸਾਏ ਓਹੜ ਪੋਹੜ
- ਬੱਚਿਆਂ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਸਮਝਣ ਲਈ ਮਾਪਿਆਂ ਵੱਲੋਂ ਵਕਤ ਨਾ
ਕੱਢਣਾ
- ਸ਼ੋਸ਼ਲ ਮੀਡੀਆ ਉੱਤੇ ਝਟਪਟ ਬਦਨਾਮੀ ਹੋ ਜਾਣ ਦੇ ਡਰ ਖੁਣੋਂ
- ਵੱਖੋ ਵੱਖ ਰਾਜਸੀ ਪਾਰਟੀਆਂ ਵੱਲੋਂ ਖ਼ੁਦਕੁਸ਼ੀ ਨੂੰ ਚੋਣਾਂ ਦਾ ਮੁੱਦਾ ਬਣਾ ਕੇ
ਉਭਾਰਨ ਲਈ ਅਜਿਹੇ ਮਰੀਜ਼ਾਂ ਦੇ ਇਲਾਜ ਵੱਲ ਉੱਕਾ ਹੀ ਧਿਆਨ ਨਾ ਦੇਣਾ
- ਮੀਡੀਆ ਵੱਲੋਂ ਖ਼ੁਦਕੁਸ਼ੀ ਪੀੜਤ ਨੂੰ ਵਾਰ-ਵਾਰ ਉਜਾਗਰ ਕਰ ਕੇ ਖ਼ੁਦਕੁਸ਼ੀ ਦੇ
ਵਿਚਾਰ ਮਨ ਵਿਚ ਵਸਾਈ ਬੈਠਿਆਂ ਨੂੰ ਹੋਰ ਉਕਸਾਉਣਾ
- ਸ਼ਰਾਬ ਤੇ ਨਸ਼ੇ ਦੇ ਆਦੀ ਮਰੀਜ਼ ਨੂੰ ਪੂਰਾ ਇਲਾਜ ਕਰਵਾਏ ਬਗ਼ੈਰ ਇਕਦਮ ਨਸ਼ਾ ਛੁਡਾ
ਦੇਣਾ
ਖ਼ੁਦਕੁਸ਼ੀ ਕਰਨ ਵਾਲਿਆਂ ਵਿਚਲੇ ਲੱਛਣ ਜਿਹੜੇ ਤੁਰੰਤ ਧਿਆਨ ਮੰਗਦੇ ਹਨ :
- ਆਪਣੇ ਆਪ ਨੂੰ ਨਕਾਰਾ ਸਮਝਣਾ
- ਨੀਂਦਰ ਨਾ ਆਉਣੀ
- ਜ਼ਿੰਦਗੀ ਤੋਂ ਕੋਈ ਉਮੀਦ ਨਾ ਦਿਸਣੀ
- ਘਬਰਾਹਟ ਦੇ ਅਟੈਕ ਹੋਣੇ-ਧੜਕਣ ਵਧ ਜਾਣੀ ਤੇ ਪਸੀਨਾ ਆਉਣਾ
- ਇਕੱਲਾ ਰਹਿਣਾ ਸ਼ੁਰੂ ਕਰ ਦੇਣਾ
- ਚਿੜਚਿੜਾ ਤੇ ਲੜਾਕਾ ਹੋ ਜਾਣਾ
- ਗੁੱਸੇ ਦੇ ਅਟੈਕ ਹੋਣੇ/ਇਕਦਮ ਮਾਰ-ਕੁਟਾਈ ਉੱਤੇ ਉਤਾਰੂ ਹੋ ਜਾਣਾ
- ਆਪਣੇ ਆਪ ਨੂੰ ਬੋਝ ਸਮਝਣ ਲੱਗ ਪੈਣਾ
ਅਮਰੀਕਨ ਫਾਊਂਡੇਸ਼ਨ ਫਾਰ ਸੂਈਸਾਈਡ ਪਰੀਵੈਨਸ਼ਨ ਨੇ ਸਪਸ਼ਟ ਕੀਤਾ ਹੈ
ਕਿ 50 ਤੋਂ 75 ਪ੍ਰਤੀਸ਼ਤ ਲੋਕ ਜਿਹੜੇ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੇ ਹੁੰਦੇ ਹਨ, ਉਹ
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਕਦੇ ਨਾ ਕਦੇ ਇਸਦਾ ਜ਼ਿਕਰ ਜ਼ਰੂਰ ਕਰ ਦਿੰਦੇ ਹਨ। ਅਜਿਹੀ
ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਝਿੜਕਣ ਨਾਲੋਂ ਉਸਦਾ ਤੁਰੰਤ ਇਲਾਜ ਕਰਵਾਉਣ ਦੀ
ਲੋੜ ਹੁੰਦੀ ਹੈ।
ਜਿਹੜੇ ਜਣੇ ਹਾਲੇ ਢਹਿੰਦੀ ਕਲਾ ਵਿਚ ਹਨ :
ਜਿਹੜੇ ਹਾਲੇ ਖ਼ੁਦਕੁਸ਼ੀ ਕਰਨ ਬਾਰੇ ਨਹੀਂ ਸੋਚ ਰਹੇ ਤੇ ਢਹਿੰਦੀ ਕਲਾ ਦੇ ਸ਼ੁਰੂਆਤੀ
ਦੌਰ ਵਿਚ ਹਨ, ਉਨਾਂ ਲਈ ਅੱਗੇ ਦੱਸੇ ਨੁਕਤੇ ਕਾਰਗਰ ਸਾਬਤ ਹੋਏ ਹਨ :
- ਜੇ ਤੁਹਾਡੇ ਕੋਲ ਘਰ ਵਿਚ ਫਰਿੱਜ ਵਿਚ ਖਾਣਾ ਹੈ, ਕਪੜੇ ਪਾਏ ਹੋਏ ਹਨ, ਸਿਰ
ਉੱਤੇ ਛੱਤ ਹੈ ਤੇ ਸੌਣ ਲਈ ਥਾਂ ਵੀ ਹੈ, ਤਾਂ ਤੁਸੀਂ ਦੁਨੀਆ ਦੇ 75 ਪ੍ਰਤੀਸ਼ਤ
ਲੋਕਾਂ ਤੋਂ ਜ਼ਿਆਦਾ ਖੁਸ਼ਕਿਸਮਤ ਹੋ ਕਿਉਂਕਿ ਉਨਾਂ ਨੂੰ ਇਹ ਸਭ ਨਸੀਬ ਨਹੀਂ ਹੋ
ਰਿਹਾ।
- ਜੇ ਤੁਹਾਡੇ ਕੋਲ ਬੈਂਕ ਵਿਚ ਪੈਸੇ ਹਨ ਤੇ ਤੁਹਾਡੇ ਪਰਸ ਵਿਚ ਖਰਚਣ ਲਈ ਵੀ
ਪੈਸੇ ਹਨ, ਤਾਂ ਤੁਸੀਂ ਦੁਨੀਆ ਦੇ ਚੋਟੀ ਦੇ 8 ਪ੍ਰਤੀਸ਼ਤ ਖੁਸ਼ਕਿਸਮਤ ਲੋਕਾਂ ਵਿਚ
ਸ਼ਾਮਲ ਹੋ ਚੁੱਕੇ ਹੋ।
- ਜੇ ਤੁਸੀਂ ਅੱਜ ਸਵੇਰੇ ਮੰਜੇ ਤੋਂ ਠੀਕ ਠਾਕ ਉੱਠ ਕੇ ਖੜੇ ਹੋ ਸਕੇ ਹੋ ਤਾਂ
ਤੁਹਾਡੇ ਉੱਤੇ ਰਬ ਦੀ ਖ਼ਾਸ ਮਿਹਰ ਹੈ ਕਿਉਂਕਿ ਇਕ ਮਿਲੀਅਨ ਬੰਦੇ ਜਿਹੜੇ ਇਸ ਦਿਨ
ਮਰ ਗਏ, ਤੁਸੀਂ ਉਨਾਂ ਵਿਚ ਸ਼ਾਮਲ ਨਹੀਂ ਹੋ।
- ਜੇ ਤੁਸੀਂ ਜੰਗ ਦੇ ਮੈਦਾਨ ਵਿਚ ਲੜ ਕੇ ਲੱਤ ਨਹੀਂ ਗੁਆਈ, ਐਕਸੀਡੈਂਟ ਵਿਚ
ਪਾਸਾ ਨਹੀਂ ਮਾਰਿਆ ਗਿਆ, ਜੇਲ ਵਿਚ ਕੈਦ ਹੋ ਕੇ ਆਜ਼ਾਦੀ ਨਹੀਂ ਗੁਆਈ ਤੇ ਭੁੱਖੇ
ਢਿੱਡ ਰੋਜ਼ ਸੜਕ ਦੇ ਕਿਨਾਰੇ ਨਹੀਂ ਸੌਂ ਰਹੇ, ਤਾਂ ਤੁਸੀਂ ਦੁਨੀਆ ਦੇ 500 ਮਿਲੀਅਨ
ਲੋਕਾਂ ਤੋਂ ਵੱਧ ਖੁਸ਼ਕਿਸਮਤ ਹੋ।
- ਜੇ ਤੁਸੀਂ ਮੇਰਾ ਇਹ ਲੇਖ ਪੜ ਸਕਦੇ ਹੋ ਤਾਂ ਤੁਹਾਡੇ ਉੱਤੇ ਰਬ ਦੀ ਅਪਾਰ
ਕਿਰਪਾ ਹੈ ਕਿਉਂਕਿ ਦੁਨੀਆ ਦੇ ਤਿੰਨ ਬਿਲੀਅਨ ਲੋਕ ਵੇਖ ਹੀ ਨਹੀਂ ਸਕਦੇ ਜਾਂ ਪੜ
ਨਹੀਂ ਸਕਦੇ।
- ਸਵੇਰੇ ਉੱਠ ਕੇ ਘਰੋਂ ਬਾਹਰ ਖਿੜਕੀ ਵਿੱਚੋਂ ਜੇ ਬਾਹਰੋਂ ਕੋਈ ਨੰਗੇ ਧੜ ਤੇ
ਨੰਗੇ ਪੈਰ ਪਲਾਸਟਿਕ ਦੇ ਲਿਫਾਫੇ ਚੁੱਕਦਾ ਪਿਆ ਵੇਖੋ ਤਾਂ ਢਹਿੰਦੀ ਕਲਾ ਛੱਡ ਕੇ
ਸ਼ੁਕਰਾਨਾ ਕਰਨ ਦੀ ਲੋੜ ਹੈ।
- ਜੇ ਸੜਕ ਉੱਤੇ ਖਿਲਰੇ ਵਾਲਾਂ ਨਾਲ ਰੋਟੀ ਮੰਗਦਾ, ਧੱਕੇ ਖਾਂਦਾ ਕੋਈ ਮਾਨਸਿਕ
ਰੋਗੀ ਵੇਖੋ ਤਾਂ ਵੀ ਆਪਣੇ ਵੱਲ ਝਾਕ ਕੇ ਸ਼ੁਕਰਾਨਾ ਕਰਨਾ ਚਾਹੀਦਾ ਹੈ।
- ਹਸਪਤਾਲਾਂ ਵਿਚ ਅੱਡੀਆਂ ਰਗੜ ਕੇ ਮਰਦਿਆਂ ਤੇ ਮੁਰਦਾਘਰਾਂ ਵਿਚ ਸੁੱਟੀਆਂ
ਲਾਸ਼ਾਂ ਵੱਲ ਤਕ ਅੱਜ ਦੇ ਸੁਆਸਾਂ ਦਾ ਸ਼ੁਕਰਾਨਾ ਕਰਨਾ ਜ਼ਰੂਰੀ ਹੈ।
ਮੁਰਦੇ ਸ਼ੁਕਰਾਨਾ ਨਹੀਂ ਕਰ ਸਕਦੇ। ਸਿਰਫ਼ ਜ਼ਿੰਦਾ ਇਨਸਾਨ ਹੀ ਕਰ ਸਕਦੇ ਹਨ। ਇਹ ਸਭ
ਵੇਖਦਿਆਂ ਕਿਉਂ ਅੰਕੜੇ ਇਹ ਕਹਿੰਦੇ ਹਨ ਕਿ ਪੈਸੇ ਵਾਲੇ ਹੀ ਖ਼ੁਦਕੁਸ਼ੀ ਵੱਧ ਕਰਦੇ ਹਨ?
ਕਿਉਂ ਆਪਣੇ ਤੋਂ ਹੇਠਾਂ ਵੱਲ ਨਿਗਾਹ ਨਹੀਂ ਮਾਰਦੇ ਤੇ ਸਿਰਫ਼ ਉੱਪਰਲੇ ਵੱਲ ਤੱਕ ਕੇ
ਢਹਿੰਦੀ ਕਲਾ ਵੱਲ ਚਲੇ ਜਾਂਦੇ ਹਨ। ਜੇ ਕੋਈ ਗ਼ਰੀਬ ਹੈ ਤਾਂ ਗ਼ਰੀਬੀ ਕਿਸੇ ਵੀ ਹਾਲ
ਵਿਚ ਖ਼ੁਦਕੁਸ਼ੀ ਦਾ ਕਾਰਣ ਨਹੀਂ ਹੈ। ਮਿਹਨਤ ਨਾਲ ਲੋਕ ਪਹਾੜ ਤੱਕ ਹਿਲਾ ਦਿੰਦੇ ਹਨ।
ਪਿਆਰ ਵਿਚ ਧੋਖਾ ਮਿਲਣ ਉੱਤੇ ਖ਼ੁਦਕੁਸ਼ੀ :
ਅਜਿਹੇ ਆਸ਼ਿਕਾਂ ਲਈ ਵੀ ਨੁਕਤੇ ਬਣੇ ਹੋਏ ਹਨ। ਦਰਅਸਲ ਪਿਆਰ ਦੇ ਅਸਲ ਮਾਇਣਿਆਂ
ਤੋਂ ਬਹੁਗਿਣਤੀ ਵਾਕਿਫ਼ ਨਹੀਂ ਹਨ।
- ਪਿਆਰ ਦਾ ਮਤਲਬ ਹੈ ਦੇਣਾ, ਦੇਣਾ ਤੇ ਦਿੰਦੇ ਰਹਿਣਾ।
- ਦੂਜੇ ਲਈ ਆਪਾ ਵਾਰ ਦੇਣਾ
- ਦੂਜੇ ਨੂੰ ਆਪਣੇ ਖ਼ਿਆਲਾਂ ਵਿਚ ਕੈਦ ਕਰ ਕੇ ਖੁੱਲੀ ਹਵਾ ਵਿਚ ਉੱਡਣ ਤੇ ਹੋਰ
ਪ੍ਰਾਪਤੀਆਂ ਕਰਨ ਲਈ ਆਜ਼ਾਦੀ ਦੇਣੀ
- ਪਿਆਰ ਕੁਰਬਾਨੀ ਦਾ ਜਜ਼ਬਾ ਹੈ, ਹਾਸਲ ਕਰਨ ਦਾ ਨਹੀਂ।
- ਦੂਜੇ ਦੀ ਸਲਾਮਤੀ ਲਈ ਦੁਆ ਹੀ ਅਸਲ ਪਿਆਰ ਹੈ।
ਏਨੇ ਕੁ ਨੁਕਤਿਆਂ ਨਾਲ ਅਸਲ ਪਿਆਰ ਦੀ ਪਰਿਭਾਸ਼ਾ ਸਮਝੀ ਜਾ ਸਕਦੀ ਹੈ ਤੇ ਇਸ ਵਿਚ
ਖ਼ੁਦਕੁਸ਼ੀ ਲਈ ਕੋਈ ਥਾਂ ਹੈ ਹੀ ਨਹੀਂ। ਸਗੋਂ ਜ਼ਿਆਦਾ ਲੰਮੇ ਸਮੇਂ ਤਕ ਜੀਅ ਕੇ ਆਪਣੇ
ਪਿਆਰੇ ਦੀ ਯਾਦ ਮਨ ਵਿਚ ਤਾਜ਼ਾ ਰਖਦਿਆਂ ਉਸ ਲਈ ਦੁਆਵਾਂ ਦਾ ਢੇਰ ਵਧਾਇਆ ਜਾ ਸਕਦਾ
ਹੈ। ਇਹੀ ਯਾਦ ਦਿਲ ਵਿਚ ਕੁਤਕੁਤਾਰੀਆਂ ਪੈਦਾ ਕਰ ਕੇ ਵਧੀਆ ਹਾਰਮੋਨ ਕੱਢਦੀ ਹੈ ਜੋ
ਜੀਣ ਦਾ ਕਾਰਣ ਬਣਦੇ ਹਨ।
ਸਾਰ :
- ਖ਼ਦਕੁਸ਼ੀ ਕਰਨ ਵਾਲੇ ਮਨੁੱਖ ਨੂੰ ਬਚਾਇਆ ਜਾ ਸਕਦਾ ਹੈ।
- ਢਹਿੰਦੀ ਕਲਾ ਦੇ ਲੱਛਣ ਤੁਰੰਤ ਪਛਾਣ ਕੇ ਇਲਾਜ ਕਰਨ ਦੀ ਲੋੜ ਹੈ।
- ਜ਼ਿੰਦਗੀ ਉਤਾਰ ਚੜਾਅ ਦਾ ਨਾਂ ਹੈ। ਇਸ ਵਿੱਚ ਜੇ ਮਾੜੇ ਪਲ ਹਨ ਤਾਂ ਚੰਗੇ ਵੀ
ਜ਼ਰੂਰ ਹਨ।
- ਹੱਦੋਂ ਵੱਧ ਉਮੀਦ ਹੀ ਢਹਿੰਦੀ ਕਲਾ ਦਾ ਕਾਰਣ ਬਣਦੀ ਹੈ।
- ਜ਼ਿੰਦਗੀ ਨੂੰ ਬਹੁਤ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਨਹੀਂ। ਹਰ
ਨਿੱਕੇ ਪਲ ਵਿੱਚੋਂ ਖ਼ੁਸ਼ੀ ਮਾਣੀ ਜਾ ਸਕਦੀ ਹੈ।
ਜੋ ਹੈ, ਉਸ ਨੂੰ ਮਾਣ ਕੇ ਉਸ ਵਿੱਚੋਂ ਸੰਤੁਸ਼ਟ ਹੋਣ ਦੀ ਲੋੜ ਹੈ। ਆਪਣੇ ਤੋਂ ਘੱਟ
ਹਾਸਲ ਕੀਤੇ ਲੋਕਾਂ ਵਲ ਵੇਖ ਕੇ ਸ਼ੁਕਰਾਨਾ ਕਰਨ ਨਾਲ ਢਹਿੰਦੀ ਕਲਾ ਨੇੜੇ ਨਹੀਂ
ਫਟਕਦੀ।
ਅੰਤ ਵਿਚ ਇਹ ਸਪਸ਼ਟ ਕਰ ਦਿਆਂ ਕਿ ਹਾਰਨ ਵਾਲੇ ਹੀ ਜਿੱਤ ਦੇ ਅਸਲ ਮਾਇਨੇ ਸਮਝਦੇ ਹਨ।
ਇਸੇ ਲਈ ਢਹਿ ਢੇਰੀ ਹੋ ਕੇ ਬਹਿ ਜਾਣ ਨਾਲੋਂ ਉ¤ਠੋ, ਜੁਟ ਜਾਓ, ਸੰਘਰਸ਼ ਕਰੋ ਤੇ ਜਿੱਤ
ਹਾਸਲ ਕਰੋ। ਮਰਨ ਨਾਲ ਕੁੱਝ ਹਾਸਲ ਨਹੀਂ ਹੋਣਾ। ਇਸ ਧਰਤੀ ਉੱਤੇ ਪਹਿਲਾਂ ਹੀ ਅਣਖ
ਮਾਰ ਕੇ ਤੁਰਦੀਆਂ ਜ਼ਿੰਦਾਂ ਲਾਸ਼ਾਂ ਦਾ ਬਥੇਰਾ ਬੋਝ ਹੈ।
ਜਾਂਦੇ-ਜਾਂਦੇ ਇਕ ਅਸਲ ਘਟਨਾ ਬਾਰੇ ਦੱਸਣਾ ਚਾਹਾਂਗੀ। ਦੂਜੀ ਜਮਾਤ ਵਿਚ ਇਕ
ਅਧਿਆਪਿਕਾ ਨੇ ਬੱਚਿਆਂ ਨੂੰ ਦੁਨੀਆ ਦੇ ਸੱਤ ਅਜੂਬਿਆਂ ਬਾਰੇ ਪੁੱਛਿਆ ਤਾਂ ਹਰ ਕਿਸੇ
ਨੇ ਆਪੋ ਆਪਣੇ ਹਿਸਾਬ ਨਾਲ ਆਪਣੇ ਪਸੰਦੀਦਾ ਸੱਤ ਥਾਂ ਲਿਖ ਦਿੱਤੇ ਪਰ ਇਕ ਬੱਚੀ ਬੜਾ
ਚਿਰ ਸੋਚਦੀ ਰਹੀ। ਜਦੋਂ ਅਧਿਆਪਿਕਾ ਨੇ ਪੁੱਛਿਆ ਤਾਂ ਉਸ ਕਿਹਾ, ‘‘ਸਮਝ ਨਹੀਂ ਆ ਰਹੀ
ਕਿ ਏਨੇ ਅਜੂਬਿਆਂ ਨੂੰ ਸੱਤ ਵਿਚ ਕਿਵੇਂ ਸਮੇਟਾਂ! ਛੋਹ ਦਾ ਇਹਸਾਸ, ਪੀੜ ਨੂੰ
ਮਹਿਸੂਸ ਕਰਨ ਦਾ ਵੱਲ, ਚੁਫ਼ੇਰੇ ਕਮਾਲ ਦਾ ਨਜ਼ਾਰਾ ਵੇਖਣ ਦੀ ਇੰਦ੍ਰੀ, ਕੁਦਰਤੀ ਚੀਜ਼ਾਂ
ਦੀਆਂ ਬੇਮਿਸਾਲ ਅਵਾਜ਼ਾਂ ਸੁਣਨ ਦੀ ਸ਼ਕਤੀ, ਸੁਆਦੀ ਚੀਜ਼ਾਂ ਨੂੰ ਮਾਣਨ ਦਾ ਇਹਸਾਸ,
ਖੁੱਲ ਕੇ ਹੱਸਣ, ਗੀਤ ਗਾਉਣ, ਬੋਲਣ ਤੇ ਪਿਆਰ ਕਰ ਸਕਣ ਵਰਗੇ ਅਨੇਕ ਸੂਖ਼ਮ ਅਜੂਬੇ
ਮੇਰੇ ਆਸ-ਪਾਸ ਭਰੇ ਪਏ ਹਨ। ਕਿਵੇਂ ਸਾਰਿਆਂ ਨੂੰ ਸੱਤ ਵਿਚ ਸਮੇਟਾਂ!’’
ਇਸ ਬੱਚੀ ਦੀ ਹੀ ਮੰਨ ਲਈਏ ਅਤੇ ਕੁੱਝ ਪਲ ਤਕਲੀਫ਼ਾਂ, ਔਖਿਆਈਆਂ ਤੇ ਝਮੇਲਿਆਂ
ਵਿੱਚੋਂ ਕੱਢ ਕੇ, ਚੌਗਿਰਦੇ ਵੱਲ ਧਿਆਨ ਮਾਰ ਕੇ, ਕੁਦਰਤੀ ਅਜੂਬੇ ਮਾਣੀਏ ਤੇ ਮਨਮੋਹਕ
ਦ੍ਰਿਸ਼ਾਂ ਦੇ ਅਲੌਕਿਕ ਆਨੰਦ ਨੂੰ ਮਹਿਸੂਸ ਕਰੀਏ ਤਾਂ ਯਕੀਨਨ ਉਹ ਪਲ ਜੀਊਣ ਜੋਗਾ
ਹੋਵੇਗਾ।
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
|
20/09/2016 |
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|