|
|
ਵਿਗਿਆਨ
ਪ੍ਰਸਾਰ |
’ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(06/03/2019) |
|
|
|
|
|
ਗੱਲ ਕਈ ਸਾਲ ਪੁਰਾਣੀ ਹੈ। ਇਕ ਚਾਰ ਕੁ ਸਾਲ ਦੇ ਬੱਚੇ ਨੂੰ ਲੈ ਕੇ ਉਸ ਦੀ ਮਾਂ
ਮੈਨੂੰ ਰਾਜਿੰਦਰਾ ਹਸਪਤਾਲ ਤੇ ਬੱਚਾ ਆਊਟਡੋਰ ਵਿਚ ਚੈੱਕਅੱਪ ਕਰਵਾਉਣ ਆਈ। ਉਹ ਕਈ
ਡਾਕਟਰਾਂ ਕੋਲੋਂ ਢੇਰਾਂ ਢੇਰ ਦਵਾਈ ਲੈ ਕੇ ਆਪਣੇ ਬੱਚੇ ਨੂੰ ਖੁਆ ਚੁੱਕੀ ਸੀ। ਮੈਨੂੰ
ਉਸ ਦੀ ਬੀਮਾਰੀ ਕੋਈ ਖ਼ਾਸ ਨਹੀਂ ਲੱਗੀ। ਖ਼ੁਰਾਕ ਸਹੀ ਨਾ ਹੋਣ ਸਦਕਾ ਹੀ ਸਭ ਜਾਪਿਆ।
ਇਸ ਲਈ ਮੈਂ ਉਸ ਦੀਆਂ ਸਾਰੀਆਂ ਦਵਾਈਆਂ ਬੰਦ ਕਰਵਾ ਕੇ ਫਲ ਸਬਜ਼ੀਆਂ ਖਾਣ ਬਾਰੇ
ਸਮਝਾਇਆ। ਜਾਣ ਲੱਗਿਆਂ ਉਸ ਨੂੰ ਇਕ ਟਾਫ਼ੀ ਦੇ ਦਿੱਤੀ।
ਉਹ ਬੱਚਾ ਬਹੁਤ ਖ਼ੁਸ਼
ਹੋਇਆ ਤੇ ਅਗਲੀ ਵਾਰ ਜਦੋਂ ਫਿਰ ਵਿਖਾਉਣ ਆਇਆ ਤਾਂ ਉਸ ਦੀ ਮਾਂ ਨੇ ਦੱਸਿਆ ਕਿ ਘਰੋਂ
ਪੂਰੀ ਜ਼ਿੱਦ ਕਰ ਕੇ ਆਇਆ ਹੈ ਕਿ ਉਸੇ ਡਾਕਟਰ ਆਂਟੀ ਕੋਲ ਜਾਣਾ ਹੈ ਜਿਸ ਨੇ ਦਵਾਈਆਂ
ਬੰਦ ਕਰਵਾ ਕੇ ਟਾਫ਼ੀ ਦਿੱਤੀ ਸੀ।
ਇਸ ਵਾਰ ਫਿਰ ਉਸ ਨੇ ਜਾਣ ਲੱਗਿਆਂ ਟਾਫ਼ੀ
ਮੰਗੀ ਤਾਂ ਮੈਂ ਦੇ ਦਿੱਤੀ। ਤਿੰਨ ਚਾਰ ਵਾਰ ਆਉਣ ਬਾਅਦ ਉਹ ਬੱਚਾ ਮੇਰੇ ਨਾਲ ਕਾਫੀ
ਘੁਲ ਮਿਲ ਗਿਆ ਤੇ ਆਪਣੇ ਦੋਸਤਾਂ ਦੀਆਂ ਜਾਂ ਮੰਮੀ ਵੱਲੋਂ ਮਿਲੀਆਂ ਝਿੜਕਾਂ ਦੀਆਂ
ਸ਼ਿਕਾਇਤਾਂ ਵੀ ਮੇਰੇ ਨਾਲ ਕਰਨ ਲੱਗ ਪਿਆ।
ਸਾਲ ਕੁ ਬਾਅਦ ਇੱਕ ਵਾਰ ਉਸ ਆ ਕੇ
ਹੌਲੀ ਜਿਹੀ ਮੇਰੇ ਕੰਨ ਕੋਲ ਮੂੰਹ ਕਰ ਕੇ ਕਿਹਾ, ‘‘ਡਾਕਟਰ ਆਂਟੀ ਮੈਂ ਮੋਟਰਸਾਈਕਲ
ਲੈਣੈ।’’ ਮੈਂ ਖਿੜਖਿੜਾ ਕੇ ਹੱਸ ਪਈ ਤੇ ਕਿਹਾ, ‘‘ਤੂੰ ਏਨਾ ਪਿੱਦਾ ਜਿਹਾ
ਹੈਗੈਂ! ਮੋਟਰਸਾਈਕਲ ਕੋਈ ਟਾਫ਼ੀ ਨਈਂ ਐ। ਕਿਵੇਂ ਚਲਾਏਂਗਾ? ਤੂੰ ਤਾਂ ਉਸ ਦੀ ਗੱਦੀ
ਤੱਕ ਮਸਾਂ ਪਹੁੰਚਦੈਂ। ਵੱਡਾ ਹੋ, ਪੜ੍ਹ ਲਿਖ, ਫੇਰ ਮੋਟਰਸਾਈਕਲ ਲਵੀਂ।’’
ਉਸ ਦੀ ਮਾਂ ਕਹਿਣ ਲੱਗੀ, ‘‘ਡਾਕਟਰ ਜੀ, ਇਹ ਤਾਂ ਬਹੁਤ ਜ਼ਿੱਦੀ ਬਣ ਗਿਐ। ਰਤਾ ਕੁ
ਝਿੜਕੋ ਤਾਂ ਝਟਪਟ ਕਹਿ ਦਿੰਦੈ ਕਿ ਮੈਂ ਤੁਹਾਡੀ ਸ਼ਿਕਾਇਤ ਡਾਕਟਰ ਮਾਸੀ ਨੂੰ ਲਾ
ਦਿਆਂਗਾ। ਹੁਣ ਖਹਿੜੇ ਪਿਐ ਮੋਟਰਸਾਈਕਲ ਲੈਣੈ। ਭਲਾ ਦੱਸੋ ਇਹ ਕੋਈ ਉਮਰ ਐ
ਮੋਟਰਸਾਈਕਲ ਖਰੀਦਣ ਦੀ!’’
ਮੈਂ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਮਿਹਨਤ ਕਰ
ਕੇ ਪੜ੍ਹੇ। ਜਦੋਂ ਉਸ ਦੀ ਲਾਈਸੈਂਸ ਬਣਨ ਦੀ ਉਮਰ ਹੋਵੇਗੀ, ਉਦੋਂ ਮੋਟਰਸਾਈਕਲ ਮਿਲ
ਜਾਏਗਾ। ਇੰਜ ਤਸੱਲੀ ਦਿੰਦਿਆਂ ਕੁੱਝ ਸਾਲ ਲੰਘ ਗਏ। ਫਿਰ ਉਹ ਲਗਭਗ ਦੋ ਕੁ ਸਾਲ
ਮੇਰੇ ਕੋਲ ਆਈ ਨਹੀਂ। ਮੈਂ ਵੀ ਹੋਰ ਮਰੀਜ਼ਾਂ ਦੀ ਭੀੜ ਵਿਚ ਉਸ ਬਾਰੇ ਭੁੱਲ ਗਈ।
ਇਕ ਦਿਨ ਅਚਾਨਕ ਉਹ ਆਈ ਤਾਂ ਉਸ ਦਾ ਚਿਹਰਾ ਬੁਝਿਆ ਪਿਆ ਸੀ। ਬਿਨਾਂ ਕੁੱਝ ਵੀ ਬੋਲੇ
ਚੁੱਪ ਚਾਪ ਬੱਚਾ ਚੈਕਅੱਪ ਕਰਵਾ ਕੇ ਵਾਪਸ ਮੁੜਨ ਲੱਗੀ ਤਾਂ ਉਹ ਬੱਚਾ ਫੇਰ ਮੇਰੇ ਕੰਨ
ਕੋਲ ਆ ਕੇ ਬੋਲਿਆ, ‘‘ਪਲੀਜ਼ ਮੇਰੇ ਮੋਟਰਸਾਈਕਲ ਦੀ ਗੱਲ ਕਰ ਦਿਓ।’’
ਮੈਂ ਉਸ
ਦੀ ਮਾਂ ਨੂੰ ਪੁੱਛਿਆ ਕਿ ਉਹ ਏਨੀ ਉਦਾਸ ਕਿਉਂ ਹੈ? ਉਹ ਕਹਿਣ ਲੱਗੀ, ‘‘ਖ਼ੌਰੇ ਕਿਸ
ਦੀ ਨਜ਼ਰ ਲੱਗ ਗਈ ਹੈ! ਇਹ ਦਾ ਪਿਓ ਨਸ਼ਾ ਕਰਨ ਲੱਗ ਪਿਐ। ਅੱਧੀ ਜ਼ਮੀਨ ਗਿਰਵੀ ਰੱਖ
’ਤੀ। ਕੌਣ ਲਾਹੂਗਾ ਇਹ ਕਰਜ਼ਾ? ਇਹ ਬੱਚਾ ਪਾਲਾਂ ਕਿ ਇਹਦਾ ਪਿਓ ਸਾਂਭਾਂ? ਇਹ ਹਮੇਸ਼ਾ
ਮੋਟਰਸਾਈਕਲ ਦੀ ਰਟ ਲਾਈ ਰੱਖਦੈ। ਦੱਸੋ ਮੈਂ ਕਿੱਧਰ ਜਾਵਾਂ?’’ ਮੈਂ ਉਸ ਨੂੰ
ਹਿੰਮਤ ਦਿੱਤੀ ਤੇ ਸਮਝਾਇਆ ਕਿ ਹੌਸਲਾ ਰੱਖੇ। ਸਭ ਠੀਕ ਹੋ ਜਾਏਗਾ। ਘਰ ਵਾਲੇ ਨੂੰ
ਨਸ਼ਾ ਛਡਾਊ ਕੇਂਦਰ ਵਿਚ ਦਾਖਲ ਕਰਵਾ ਦੇਵੇ ਤੇ ਆਪਣਾ ਪੂਰਾ ਧਿਆਨ ਬੱਚੇ ਉੱਤੇ ਲਾਵੇ
ਤਾਂ ਜੋ ਉਹ ਪੜ੍ਹ ਲਿਖ ਕੇ ਅੱਗੋਂ ਪੂਰੀ ਜ਼ਿੰਮੇਵਾਰੀ ਸਾਂਭੇ।
ਉਸ ਦਿਨ ਉਹ
ਉਚਾਟ ਹੀ ਵਾਪਸ ਮੁੜੀ। ਮੈਨੂੰ ਵੀ ਬਹੁਤ ਮਾੜਾ ਲੱਗਿਆ। ਇਕ ਵਾਰ ਉਹ ਫਿਰ ਆਈ ਤਾਂ ਵੀ
ਉਦਾਸ ਹੀ ਸੀ। ਇਸ ਵਾਰ ਉਹ ਬੱਚੇ ਨੂੰ ਝਿੜਕਣ ਵੀ ਲੱਗ ਪਈ ਸੀ। ਮੈਂ ਬੱਚੇ ਨੂੰ ਪਿਆਰ
ਨਾਲ ਸਮਝਾਇਆ ਕਿ ਤੈਨੂੰ 18 ਸਾਲਾਂ ਦੀ ਉਮਰ ’ਤੇ ਜ਼ਰੂਰ ਮੋਟਰਸਾਈਕਲ ਮਿਲੇਗਾ। ਜੇ
ਪੈਸੇ ਘਟ ਗਏ ਤਾਂ ਮੈਂ ਪਾ ਦਿਆਂਗੀ, ਪਰ ਆਪਣੀ ਮਾਂ ਦਾ ਖ਼ਿਆਲ ਰੱਖੇ।
ਇਸ
ਤੋਂ ਬਾਅਦ ਉਹ ਫਿਰ ਕਈ ਸਾਲ ਨਹੀਂ ਆਈ। ਕਦੇ ਕਦਾਈਂ ਜਦੋਂ ਮੋਟਰਸਾਈਕਲ ਦਾ ਜ਼ਿਕਰ
ਆਉਂਦਾ ਤਾਂ ਮੈਨੂੰ ਉਹ ਬੱਚਾ ਯਾਦ ਆ ਜਾਂਦਾ ਪਰ ਦਿਸਿਆ ਨਹੀਂ। ਮੈਂ ਸੋਚਿਆ ਸਭ ਠੀਕ
ਠਾਕ ਹੋ ਗਿਆ ਹੋਣਾ ਹੈ ਜਾਂ ਫਿਰ ਬੱਚਾ 18 ਸਾਲਾਂ ਦਾ ਹੋ ਗਿਆ ਹੋਣਾ ਹੈ ਤੇ ਉਹ
ਮੈਡੀਸਨ ਦੇ ਕਿਸੇ ਡਾਕਟਰ ਕੋਲ ਵਿਖਾਉਣ ਚਲੇ ਗਏ ਹੋਣੇ ਹਨ। ਇਕ ਦਿਨ ਆਊਟਡੋਰ ਵਿਚ
ਬੜੀ ਭੀੜ ਸੀ ਤੇ ਗਰਮੀ ਵੀ ਬਹੁਤ ਸੀ। ਵਾਰ-ਵਾਰ ਲਾਈਟ ਜਾ ਰਹੀ ਸੀ ਤੇ ਮੈਂ ਅਖ਼ੀਰ
ਸਾਰੇ ਮਾਪਿਆਂ ਨੂੰ ਕਮਰੇ ’ਚੋਂ ਬਾਹਰ ਖੜ੍ਹੇ ਹੋਣ ਲਈ ਕਿਹਾ ਕਿਉਂਕਿ ਭੀੜ ਤੇ ਗਰਮੀ
ਕਾਰਣ ਘਬਰਾਹਟ ਮਹਿਸੂਸ ਹੋਣ ਲੱਗ ਪਈ ਸੀ। ਜਿਉਂ ਹੀ ਸਾਰੇ ਬਾਹਰ ਨਿਕਲੇ ਤਾਂ ਪਰ੍ਹਾਂ
ਨੁੱਕਰ ਵਿਚ ਇਕ ਔਰਤ ਨੂੰ ਹੇਠਾਂ ਜ਼ਮੀਨ ਉੱਤੇ ਬੈਠੇ ਵੇਖਿਆ। ਉਸ ਦੇ ਧੌਲੇ ਖਿੱਲਰੇ
ਪਏ ਸਨ ਤੇ ਨਜ਼ਰਾਂ ਜ਼ਮੀਨ ਵਿਚ ਗੱਡੀਆਂ ਪਈਆਂ ਸਨ। ਉਹ ਇੰਜ ਚੁਫਾਲ ਬੈਠੀ ਸੀ ਜਿਵੇਂ
ਜ਼ਿੰਦਾ ਹੀ ਨਾ ਹੋਵੇ।
ਕਈ ਆਵਾਜ਼ਾਂ ਮਾਰਨ ਬਾਅਦ ਵੀ ਜਦ ਉਹ ਨਾ ਹਿੱਲੀ ਤਾਂ
ਮੈਨੂੰ ਘਬਰਾਹਟ ਹੋਈ ਕਿ ਕਿਤੇ ਕੁੱਝ ਮਾੜਾ ਤਾਂ ਨਹੀਂ ਵਾਪਰ ਗਿਆ। ਮੈਂ ਜਿਉਂ ਹੀ
ਝੁੱਕ ਕੇ ਉਸ ਨੂੰ ਵੇਖਣਾ ਚਾਹਿਆ ਤਾਂ ਉਸ ਨੇ ਹੌਲੀ ਜਿਹੀ ਮੂੰਹ ਉਤਾਂਹ ਕੀਤਾ।
ਮੈਨੂੰ ਉਸ ਦਾ ਚਿਹਰਾ ਕੁੱਝ ਪਛਾਣਿਆ ਜਿਹਾ ਲੱਗਿਆ। ਨੀਝ ਲਾ ਕੇ ਵੇਖਿਆ ਤਾਂ ਇਹ ਉਹੀ
ਔਰਤ ਸੀ। ਉਸ ਦੀ ਹਾਲਤ ਵੇਖ ਕੇ ਮੈਂ ਘਬਰਾ ਗਈ। ਉਸ ਨੂੰ ਬਾਂਹ ਤੋਂ ਫੜ ਕੇ ਉਠਾਇਆ
ਤਾਂ ਉਹ ਸਿਰਫ਼ ਚੁੱਪਚਾਪ ਮੈਨੂੰ ਘੂਰਨ ਲੱਗ ਪਈ। ਫੇਰ ਹੌਲੀ ਜਿਹੀ ਬੋਲੀ, ‘‘ਮੈਂ ਅੱਜ
ਮੁੰਡੇ ਨੂੰ ਮੋਟਰਸਾਈਕਲ ਲੈ ਦਿੱਤੈ।’’
ਮੈਂ ਖ਼ੁਸ਼ ਹੋ ਕੇ ਕਿਹਾ, ‘‘ਲੈ ਏਨੀ
ਵਧੀਆ ਖ਼ਬਰ ਤੂੰ ਏਨੀ ਉਦਾਸੀ ਨਾਲ ਕਿਉਂ ਦੱਸ ਰਹੀ ਐਂ। ਇਹ ਤਾਂ ਮੁਬਾਰਕਬਾਦ ਵਾਲੀ
ਗੱਲ ਹੋਈ। ਤੇਰਾ ਮੁੰਡਾ ਨਾਲ ਕਿਉਂ ਨਹੀਂ ਆਇਆ? ਉਸੇ ਮੋਟਰਸਾਈਕਲ ’ਤੇ ਆਉਣਾ ਸੀ।
ਤੇਰੇ ਘਰ ਵਾਲੇ ਦਾ ਹੁਣ ਕੀ ਹਾਲ ਹੈ?’’
ਮੈਂ ਕੌਤੂਹਲਵਸ਼ ਕਿੰਨੇ ਹੀ ਸਵਾਲ
ਉਸ ਨੂੰ ਪੁੱਛ ਲਏ। ਉਹ ਕੁੱਝ ਬੋਲ ਹੀ ਨਹੀਂ ਸੀ ਰਹੀ। ਮੈਂ ਫਿਰ ਪੁੱਛਿਆ ਕਿ ਉਹ ਏਨੇ
ਸਾਲ ਕਿੱਧਰ ਚਲੀ ਗਈ ਸੀ? ਉਹ ਬਿਲਕੁਲ ਪੱਥਰ ਬਣੀ ਪਈ ਸੀ। ਕੁੱਝ ਪਲਾਂ ਵਿਚ ਉਸ
ਦੇ ਬੁੱਲ ਫਰਕੇ ਤੇ ਉਹ ਹੌਲੀ ਜਿਹੀ ਬੋਲੀ, ‘‘ਕਾਕੇ ਦਾ ਪਿਓ ਤਾਂ ਚਾਰ ਸਾਲ ਪਹਿਲਾਂ
ਦੁਨੀਆ ਛੱਡ ਗਿਆ ਸੀ। ਉਸ ਨੂੰ ਤਾਂ ਨਸ਼ਿਆਂ ਨੇ ਖਾ ਲਿਆ। ਸਾਰੀ ਜ਼ਮੀਨ ਵੀ ਗਿਰਵੀ ਰੱਖ
ਗਿਆ। ਸਿਰਫ਼ ਘਰ ਬਚਿਆ ਸੀ। ਅੱਜ ਮੈਂ ਉਹ ਵੀ ਗਿਰਵੀ ਰੱਖ ਕੇ ਮੁੰਡੇ ਨੂੰ ਮੋਟਰਸਾਈਕਲ
ਲੈ ਦਿੱਤੈ।’’ ‘‘ਇਹ ਕਿਉਂ ਕਰਨਾ ਸੀ,’’ ਮੈਂ ਉਸ ਨੂੰ ਟੋਕਿਆ, ‘‘ਏਨੀ ਕਾਹਲ
ਕਿਉਂ ਕੀਤੀ? ਹੁਣ ਕਿਵੇਂ ਏਨਾ ਕਰਜ਼ਾ ਲਾਹੇਂਗੀ? ਕਿੱਥੇ ਰਹੇਂਗੀ?’’
‘‘ਅੱਜ
ਕਾਕਾ 18 ਸਾਲਾਂ ਦਾ ਹੋ ਗਿਐ। ਇਸ ਲਈ ਅੱਜ ਜਨਮਦਿਨ ’ਤੇ ਮੋਟਰਸਾਈਕਲ ਲੈ ’ਤਾ,’’ ਉਹ
ਬੋਲੀ। ‘‘ਪਰ ਕਾਕਾ ਹੈ ਕਿੱਥੇ,’’ ਮੈਂ ਫਿਰ ਪੁੱਛਿਆ?
‘‘ਚਾਰ ਸਾਲਾਂ
ਤੋਂ ਉਹ ਵੀ ਨਸ਼ਾ ਕਰਨ ਲੱਗ ਪਿਆ ਸੀ। ਸਾਰੀਆਂ ਨਸਾਂ ਵਿੰਨ ਛੱਡੀਆਂ। ਘਰ ਦੇ ਭਾਂਡੇ
ਟੀਂਡੇ ਵੀ ਚੋਰੀ ਕਰ ਕੇ ਵੇਚ ’ਤੇ। ਬਥੇਰਾ ਇਲਾਜ ਕਰਵਾਇਆ ਪਰ ਕੁੱਝ ਨਾ ਬਣਿਆ। ਖੇਤ
ਪਹਿਲਾਂ ਹੀ ਗਿਰਵੀ ਸਨ। ਹੁਣ ਤਾਂ ਛੇ ਮਹੀਨਿਆਂ ਤੋਂ ਮੈਂ ਰੋਜ਼ ਉਸ ਨੂੰ ਮਰਦਿਆਂ
ਵੇਖਦੀ ਸੀ। ਨਸ਼ੇ ਤੋਂ ਬਗ਼ੈਰ ਤੜਫਦਾ ਵੇਖਿਆ ਨਹੀਂ ਸੀ ਜਾਂਦਾ। ਇਸੇ ਲਈ ਅੱਜ ਘਰ
ਗਿਰਵੀ ਰੱਖ ਕੇ ਉਸ ਨੂੰ ਨਸ਼ੇ ਦੀ ਪੁੜੀ ਵੀ ਲਿਆ ਦਿੱਤੀ ਤੇ ਨਵਾਂ ਮੋਟਰਸਾਈਕਲ ਵੀ।
ਦਿਲ ’ਤੇ ਪੱਥਰ ਰੱਖ ਕੇ ਉਸ ਨੂੰ ਚਾਬੀ ਫੜ੍ਹਾਈ ਹੈ, ਇਸ ਉਮੀਦ ’ਤੇ ਕਿ ਅੱਜ ਨਸ਼ੇ ’ਚ
ਮੋਟਰਸਾਈਕਲ ਨੂੰ ਹਵਾ ਵਾਂਗ ਉਡਾਉਂਦਾ ਇੱਕੋ ਵਾਰ ਕਿਸੇ ਟਰੱਕ ਥੱਲੇ ਆ ਕੇ ਮਰ
ਜਾਏਗਾ। ਰੋਜ਼ ਦਾ ਤਿਲ ਤਿਲ ਮਰਦਾ ਮੇਰੇ ਤੋਂ ਵੇਖਿਆ ਨਹੀਂ ਜਾਂਦਾ,’’ ਏਨਾ ਕਹਿੰਦਿਆਂ
ਉਹ ਚੁਫਾਲ ਜ਼ਮੀਨ ਉੱਤੇ ਢਹਿ ਪਈ ਤੇ ਹੌਲੀ ਜਿਹੀ ਬੁਦਬੁਦਾਈ, ‘‘ਚਲੋ ਅਖ਼ੀਰ ਉਸ ਦੀ
ਚਿਰਾਂ ਤੋਂ ਲਟਕਦੀ ਸਧਰ ਪੂਰੀ ਹੋ ਗਈ। ਉਸ ਨੂੰ ਆਪਣੇ 18ਵੇਂ ਜਨਮ ਦਿਨ ’ਤੇ
ਮੋਟਰਸਾਈਕਲ ਮਿਲ ਤਾਂ ਗਿਆ।’’
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|