ਵਿਗਿਆਨ ਪ੍ਰਸਾਰ

ਗਿਆਨ ਤੇ ਹਉਮੈ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ   (18/06/2018)

 
gyan
 

'ਐਲਬਰਟ ਆਈਨਸਟਾਈਨ' ਨੇ ਕਿਹਾ ਸੀ ਕਿ ਜਿਸ ਨੂੰ ਗਿਆਨ ਵਧ ਹੋਵੇ, ਉਸ ਦੀ ਹਉਮੈ ਘੱਟ ਜਾਂਦੀ ਹੈ ਤੇ ਜਿਸ ਨੂੰ ਗਿਆਨ ਥੋੜਾ ਹੋਵੇ, ਉਸ ਵਿਚ ਹਉਮੈ ਲੋੜੋਂ ਵੱਧ ਜਮਾਂ ਹੋ ਜਾਂਦੀ ਹੈ।

ਸਾਡੀ ‘ਮੈਂ’ ਕਈ ਕਿਸਮਾਂ ਦੀ ਹੁੰਦੀ ਹੈ। ਕਿਸੇ ਵਿਚ ਵੱਧ ਤੇ ਕਿਸੇ ਵਿਚ ਘੱਟ। ਇਸ ਵਿਚ ਸਿਰਫ਼ ਆਪਣੇ ਆਪ ਨੂੰ ਉਤਾਂਹ ਚੁੱਕਣ ਜਾਂ ਆਕੜਖ਼ਾਨ ਬਣਨ ਬਾਰੇ ਹੀ ਨਹੀਂ ਬਲਕਿ ਰੋਜ਼ਮਰਾ ਦੀਆਂ ਲੋੜਾਂ ਵਿਚ ਹੱਕ ਜਤਾਉਣਾ ਜਿਵੇਂ ਭੁੱਖ, ਸਰੀਰਕ ਸੰਬੰਧ, ਗੁੱਸਾ, ਆਪਣਾ ਆਰਾਮ ਦਾ ਸਮਾਂ, ਮਨ ਦੀ ਸ਼ਾਂਤੀ ਅਤੇ ਅਨੰਦਿਤ ਮਹਿਸੂਸ ਹੋਣਾ ਸ਼ਾਮਲ ਹੈ।

ਹਉਮੈ ਦੀ ਇਕ ਕਿਸਮ ਆਪਣੀਆਂ ਮੰਗਾਂ ਦੀ ਪੂਰਤੀ ਨਾਲ ਹੋ ਰਹੇ ਆਨੰਦ ਨੂੰ ਹਾਸਲ ਕਰਨ ਲਈ ਦੂਜੇ ਦਾ ਨੁਕਸਾਨ ਕਰਨ ਲਈ ਵੀ ਉਕਸਾ ਦਿੰਦੀ ਹੈ।

ਦੂਜੀ ਕਿਸਮ ਵਿਚ ਕਾਫੀ ਕੁੱਝ ਆਪਣੇ ਮਾਪਿਆਂ ਕੋਲੋਂ ਹਾਸਲ ਕੀਤਾ ਹੁੰਦਾ ਹੈ। ਇਸ ਵਿਚ ਆਲੇ-ਦੁਆਲੇ ਦਾ ਪ੍ਰਭਾਵ ਸ਼ਾਮਲ ਹੁੰਦਾ ਹੈ ਤੇ ਸੱਭਿਆਚਾਰ ਦਾ ਵੀ। ਇਹ ਸਾਡੀ ਸ਼ਖ਼ਸੀਅਤ ਦਾ ਹਿੱਸਾ ਬਣ ਜਾਂਦਾ ਹੈ। ਇਸ ਵਿਚ ਸਮਾਜ ਵਿਚਲੇ ਦਬਾਓ ਸਾਡੇ ਨਿਰਣੇ ਉੱਤੇ ਅਸਰ ਪਾਉਂਦੇ ਹਨ ਤੇ ਕਈ ਵਾਰ ਮਾੜਾ ਕਰਨ ਤੋਂ ਰੋਕਦੇ ਵੀ ਹਨ।

ਕਿਸੇ ਵੀ ਇਨਸਾਨ ਅੰਦਰ ਕਿੰਨੀ ਹਉਮੈ ਭਰੀ ਪਈ ਹੈ, ਉਸੇ ਹਿਸਾਬ ਨਾਲ ਉਸ ਅੰਦਰ ਹਲੀਮੀ ਤੇ ਗੁੱਸੇ ਦਾ ਵੱਧ ਜਾਂ ਘੱਟ ਭੰਡਾਰ ਹੁੰਦਾ ਹੈ ਤੇ ਉਸੇ ਅਨੁਸਾਰ ਬੰਦਾ ਇਕਦਮ ਭੜਕ ਸਕਦਾ ਹੈ ਜਾਂ ਠਰੰਮੇ ਨਾਲ ਸੋਚ ਵਿਚਾਰ ਕਰਨ ਯੋਗ ਬਣਦਾ ਹੈ।

ਕਿਸੇ ਦਾ ਆਪ ਮਾੜਾ ਕਰਨਾ ਜਾਂ ਕਿਸੇ ਹੋਰ ਕੋਲੋਂ ਕਰਵਾਉਣਾ, ਕਿਸੇ ਉੱਤੇ ਤਰਸ ਕਰਨਾ ਜਾਂ ਆਪਣੇ ਅੱਗੇ ਦੂਜੇ ਨੂੰ ਝੁਕਣ ਉੱਤੇ ਮਜਬੂਰ ਕਰਨਾ ਸਾਡੀ ਹੈਂਕੜ ਦੇ ਮਾਪਦੰਡ ਉੱਤੇ ਨਿਰਭਰ ਕਰਦਾ ਹੈ।

ਕਈ ਜਣਿਆਂ ਨੂੰ ਜੇ ਰਤਾ ਮਾਸਾ ਜਾਣਕਾਰੀ ਹਾਸਲ ਹੋ ਜਾਵੇ ਤਾਂ ਉਸੇ ਦੇ ਸਿਰ ਉੱਤੇ ਆਪਣੇ ਆਪ ਨੂੰ 'ਨਾਢੂ ਖ਼ਾਂ' ਮੰਨਦੇ ਹੋਏ ਬਾਕੀਆਂ ਨੂੰ ਟਿੱਚ ਸਮਝਣ ਲੱਗ ਜਾਂਦੇ ਹਨ। ਅਜਿਹੇ ਲੋਕਾਂ ਨੂੰ ‘ਥੋਥਾ ਚਨਾ ਬਾਜੇ ਘਨਾ’ ਮੰਨਿਆ ਜਾਂਦਾ ਹੈ। ਸਾਡੇ ਚੁਫ਼ੇਰੇ ਅਜਿਹੇ ਲੋਕਾਂ ਦਾ ਭੰਡਾਰ ਹੈ। ਕਿਸੇ ਗੱਲ ਬਾਰੇ ਸਿਰਫ਼ ਪੰਜ ਫੀਸਦੀ ਜਾਣਕਾਰੀ ਹਾਸਲ ਹੁੰਦੇ ਸਾਰ ਆਪਣੇ ਆਲੇ-ਦੁਆਲੇ ਵਾਲਿਆਂ ਨੂੰ ਉਜੱਡ ਮੰਨ ਕੇ ਚੁਫ਼ੇਰੇ ਆਪਣੀ ਧਾਕ ਜਮਾਉਣ ਲਈ ਉਸ ਜਾਣਕਾਰੀ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਲਈ 'ਵੱਟਸਐਪ' ਜਾਂ 'ਫੇਸਬੁੱਕਾਂ' ਭਰ ਦਿੱਤੀਆਂ ਜਾਂਦੀਆਂ ਹਨ।

ਅਗਲਾ ਜਣਾ ਵੀ ਅਜਿਹੀ ਜਾਣਕਾਰੀ ਜਾਂ ਵੀਡੀਓ ਵੇਖ ਕੇ, ਬਿਨਾਂ ਸੋਚੇ ਸਮਝੇ ਉਸ ਨੂੰ ਅਗਾਂਹ ਭੇਜ ਕੇ ਆਪਣੇ ਮਨ ਅੰਦਰਲੀ ਉਥਲ ਪੁਥਲ ਸ਼ਾਂਤ ਕਰ ਲੈਂਦਾ ਹੈ।

ਇੰਜ ਕਰਦਿਆਂ ਕੋਈ ਅਸਲ ਘਟਨਾ ਜੋ ਲੋਕਾਂ ਦੇ ਫ਼ਾਇਦੇ ਲਈ ਸਾਂਝੀ ਕਰਨ ਵਾਸਤੇ ਭਾਵੇਂ 'ਲੰਡਨ ਮੈਡੀਕਲ ਕਾਲਜ' ਵੱਲੋਂ ਬਣਾਈ ਗਈ ਹੋਵੇ, ਨੂੰ ਕੱਟ ਵੱਢ ਕੇ, ਕੁੱਝ ਸਕਿੰਟਾਂ ਜਾਂ ਮਿੰਟਾਂ ਦੇ ਟੋਟਕੇ ਨੂੰ ਬਲਾਚੌਰ, ਮੇਵਾਤ ਜਾਂ ਕਿਸੇ ਹੋਰ ਸ਼ਹਿਰ ਵਿਚਲੀ ਘਟਨਾ ਦੱਸ ਕੇ ਅਗਾਂਹ ਤੋਰ ਦਿੱਤੀ ਜਾਂਦੀ ਹੈ। ਉਸ ਗੱਲ ਦਾ ਅਗਲਾ ਪਿਛਲਾ ਹਿੱਸਾ ਜੋ ਅਸਲ ਨੁਕਤਾ ਹੁੰਦਾ ਹੈ, ਕੱਟ ਦਿੱਤਾ ਗਿਆ ਹੁੰਦਾ ਹੈ ਜਿਸ ਨਾਲ ਮਤਲਬ ਵੀ ਬਦਲ ਜਾਂਦਾ ਹੈ ਤੇ ਮਕਸਦ ਵੀ ਅਤੇ ਥਾਂ ਵੀ ਹਰ ਜਣਾ ਆਪਣੇ ਹਿਸਾਬ ਨਾਲ ਬਣਾ ਲੈਂਦਾ ਹੈ ਕਿ ਅਜਿਹੀ ਮਿਰਚ ਮਸਾਲੇਦਾਰ ਜਾਣਕਾਰੀ ਭੇਜਣ ਨਾਲ ਲੋਕ ਸਾਡਾ ਨਾਂ ਪੜ੍ਹਣਗੇ ਤੇ ਸਾਨੂੰ ਫ਼ੋਨ ਵੀ ਕਰਨਗੇ!

ਏਸੇ ਹੀ ਤਰ੍ਹਾਂ ਕੁੱਝ ਇਨਸਾਨੀਅਤ ਦਰਸਾਉਂਦੀਆਂ ਘਟਨਾਵਾਂ ਦਾ ਸ਼ੁਰੂ ਤੇ ਅੰਤ ਕੱਟ ਕੇ, ਸਿਰਫ਼ ਜ਼ੁਲਮ ਹੁੰਦੇ ਦੀ ਕੁੱਝ ਸਕਿੰਟਾਂ ਦੀ ਰਿਕਾਰਡਿੰਗ ਨੂੰ ਕਿਸੇ ਵੀ ਇਲਾਕੇ, ਧਰਮ ਜਾਂ ਫਿਰਕੇ ਨਾਲ ਜੋੜ ਕੇ ਇਕਦਮ ਲੋਕਾਂ ਨੂੰ ਭੜਕਾ ਦਿੱਤਾ ਜਾਂਦਾ ਹੈ। ਅਜਿਹਾ ਕਰਨ ਵਾਲਾ ਬੰਦਾ ਆਪਣੀ ਸ਼ਰਾਰਤ ਨਾਲ ਲੋਕਾਂ ਦਾ ਵਿਦਰੋਹ ਤੇ ਲੜਾਈ ਝਗੜਾ ਵੇਖ ਕੇ ਆਪਣੇ ਮਨ ਅੰਦਰ ਠੰਡ ਮਹਿਸੂਸ ਕਰਦਾ ਹੈ ਕਿ ਮੈਂ ਏਨਾ ਤਾਕਤਵਰ ਹਾਂ ਕਿ ਸਾਰਾ ਕੁੱਝ ਕੰਟਰੋਲ ਕਰ ਸਕਦਾ ਹਾਂ ਤੇ ਲੋਕਾਂ ਨੂੰ ਉਂਗਲੀਆਂ ਉੱਤੇ ਨਚਾ ਸਕਦਾ ਹਾਂ।

ਵੱਧ ਗਿਆਨਵਾਨ ਬੰਦਾ ਡੂੰਘੇ ਸਮੁੰਦਰ ਵਾਂਗ ਹੁੰਦਾ ਹੈ; ਸ਼ਾਂਤ, ਸਹਿਜ ਤੇ ਚਿਹਰੇ ਉੱਤੇ ਨੂਰ! ਇਕਦਮ ਨਾ ਭੜਕਣਾ, ਸੋਚ ਸਮਝ ਕੇ ਗੱਲ ਕਰਨੀ, ਨਤੀਜੇ ਬਾਰੇ ਕਿਆਸ ਲਾ ਕੇ ਆਪਣੇ ਵਿਚਾਰ ਰੱਖਣੇ, ਆਕੜ ਨਾ ਰੱਖਣੀ, ਸ਼ੇਖ਼ੀ ਨਾ ਬਘਾਰਨੀ, ਸਾਦਾ ਪਹਿਰਾਵਾ ਤੇ ਉੱਚ ਪਧਰੇ ਵਿਚਾਰ ਹੀ ਅਜਿਹੇ ਬੰਦੇ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਅਜਿਹੇ ਬੰਦੇ ਆਪਣੀ ਗ਼ਲਤੀ ਨਾ ਹੋਣ ਉੱਤੇ ਵੀ ਦੂਜੇ ਦੀ ਹਉਮੈ ਨੂੰ ਪੱਠੇ ਪਾਉਣ ਲਈ ਆਪ ਨਿਮਰਤਾ ਸਹਿਤ ਮੁਆਫ਼ੀ ਮੰਗ ਲੈਂਦੇ ਹਨ।

ਥੋਥੇ ਚਨੇ ਵਾਲੀਆਂ ਸ਼ਖ਼ਸੀਅਤਾਂ ਦੂਜੇ ਉੱਤੇ ਹਾਵੀ ਹੋਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਹੁੰਦੀਆਂ ਹਨ। ਉਨ੍ਹਾਂ ਕੋਲੋਂ ਆਪਣੇ ਵਿਚਾਰ ਕਾਬੂ ਵਿਚ ਰੱਖੇ ਹੀ ਨਹੀਂ ਜਾਂਦੇ ਤੇ ਆਮ ਹੀ ਗ਼ਲਤ ਗੱਲਾਂ ਫੈਲਾ ਦਿੰਦੇ ਹਨ। ਫੇਰ ਪਤਾ ਲੱਗਣ ਉੱਤੇ ਵੀ ਮੁਆਫ਼ੀ ਮੰਗਣ ਦੀ ਥਾਂ ਆਪਣੀ ਚੌਧਰ ਜਮਾਉਣ ਉੱਤੇ ਅੜੇ ਰਹਿੰਦੇ ਹਨ। ਅਜਿਹੇ ਲੋਕਾਂ ਦਾ ਸੁਭਾਅ ਕੁਰਖ਼ਤ, ਅੱਖੜ, ਅੜਬ, ਦੂਜਿਆਂ ਦਾ ਕੰਮ ਨਾ ਕਰਨਾ, ਦੂਜਿਆਂ ਵਿਚ ਨੁਕਸ ਭਾਲਦੇ ਰਹਿਣਾ, ਕਿਸੇ ਦੀ ਈਨ ਕਦੇ ਵੀ ਮੰਨਣ ਨੂੰ ਤਿਆਰ ਨਾ ਹੋਣਾ, ਝਟ ਗੁੱਸੇ ਵਿਚ ਆ ਜਾਣਾ, ਆਦਿ ਵੇਖਿਆ ਗਿਆ ਹੈ।

ਮਨੋਵਿਗਿਆਨੀਆਂ ਵੱਲੋਂ ਇਹ ਵੀ ਵੇਖਣ ਵਿਚ ਆਇਆ ਹੈ ਕਿ ਅਜਿਹੇ ਲੋਕ ਭਾਵੇਂ ਆਪਣੀ ਈਨ ਲੋਕਾਂ ਵਿਚ ਜ਼ਿੱਦ ਨਾਲ ਮੰਨਵਾ ਲੈਣ ਪਰ ਉਨ੍ਹਾਂ ਦੇ ਮਨ ਅੰਦਰ ਹੀਣ ਭਾਵਨਾ ਭਰ ਜਾਂਦੀ ਹੈ ਤੇ ਆਪਣੇ ਆਪ ਨੂੰ ਦੋਸ਼ੀ ਵੀ ਮੰਨ ਲੈਂਦੇ ਹਨ। ਪਰ, ਫਿਰ ਵੀ ਇਹ ਸਭ ਜ਼ਾਹਿਰ ਕਦੇ ਨਹੀਂ ਕਰਦੇ। ਇਸੇ ਲਈ ਅਜਿਹੇ ਲੋਕ ਜ਼ਿਆਦਾਤਰ ਤਣਾਓ, ਘਬਰਾਹਟ ਤੇ ਨਿਤਾਣੇਪਨ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਕਈ ਜਣੇ ‘ਟਾਈਪ ਏ ਪਰਸਨੈਲਿਟੀ’ ਵਾਲੇ ਬਣ ਜਾਂਦੇ ਹਨ ਤੇ ਛੇਤੀ ਛਿੱਥੇ ਪੈ ਕੇ ਹਰ ਹਾਲ ਆਪਣੇ ਆਪ ਨੂੰ ਉੱਚਾ ਤੇ 'ਨੰਬਰ ਵੰਨ' ਸਾਬਤ ਕਰਨ ਵਿਚ ਲੱਗੇ ਰਹਿੰਦੇ ਹਨ। ਇਨ੍ਹਾਂ ਵਿਚ ਇੱਕੋ ਗੱਲ ਨੂੰ ਦੁਹਰਾਉਣਾ ਤੇ ਉਸ ਨੂੰ ਪੂਰਾ ਕਰਨ ਦੀ ਜ਼ਿੱਦ ਕਰਨ ਦੀ ਇੱਛਾ ਪ੍ਰਬਲ ਹੋ ਜਾਂਦੀ ਹੈ।

ਸਭ ਵੱਲੋਂ ਵਾਹ ਵਾਹੀ ਸੁਣਨੀ ਤੇ ਹਰ ਰੋਜ਼ ਆਪਣੀ 'ਮੈਂ' ਨੂੰ ਪੱਠੇ ਪਾਉਣੇ ਇਕ ‘‘ਪਰਸਨੈਲਟੀ ਡਿਸਆਰਡਰ’’ ਮੰਨ ਲਿਆ ਗਿਆ ਹੈ। ਅਜਿਹਾ ਮਾਨਸਿਕ ਰੋਗੀ ਕੋਈ ਇੱਕ ਨਹੀਂ; ਟਵਿੱਟਰ, ਫੇਸਬੁੱਕ, ਵੱਟਸਐਪ, ਆਦਿ ਉੱਤੇ ਏਨੇ ਲੱਭ ਜਾਣਗੇ ਕਿ ਗਿਣਤੀ ਕਰਨੀ ਔਖੀ ਹੋ ਜਾਣੀ ਹੈ।

ਇਸ ਦਾ ਨਤੀਜਾ ਇਹ ਹੋ ਗਿਆ ਹੈ ਕਿ ਅਸਲ ਕੰਮ ਕਰਨ ਨਾਲੋਂ ਬਹੁਗਿਣਤੀ ਇਕ ਤਸਵੀਰ ਜਾਂ ਥੋਥੇ ਬਿਆਨ ਨੂੰ ਸਾਂਝਾ ਕਰ ਕੇ ਦੂਜਿਆਂ ਵੱਲੋਂ ‘ਵਾਹ’ ਸੁਣ ਕੇ ਤਸੱਲੀ ਨਾਲ ਬਹਿ ਜਾਂਦੇ ਹਨ ਕਿ ਮੈਂ ਆਪਣਾ ਜਨਮ ਸਾਰਥਕ ਕਰ ਲਿਆ।

ਅਜਿਹੀ ਸੋਚ ਕਿਸੇ ਵੀ ਸਮਾਜ ਲਈ ਮਾਰੂ ਸਾਬਤ ਹੋ ਸਕਦੀ ਹੈ ਜਿੱਥੇ ਵੱਡੀ ਗਿਣਤੀ ਘੱਟ ਗਿਆਨਵਾਨ ਲੋਕ ਆਪਣੇ ਆਪ ਨੂੰ ਕਿਸੇ ਵੀ ਹਾਲ ਸਿਰਫ਼ 'ਨੰਬਰ ਵਨ' ਸਾਬਤ ਕਰਨ ਲਈ ਜੁਟੇ ਹੋਣ ਪਰ ਸਮਾਜ ਦੀ ਬਿਹਤਰੀ ਲਈ ਨਾ ਵੱਡੀ ਪੱਧਰ ਉੱਤੇ ਕੰਮ ਹੋ ਰਿਹਾ ਹੋਵੇ ਤੇ ਨਾ ਹੀ ਅਜਿਹੇ ਲੋਕ ਚਿੰਤਿਤ ਹੋਣ!

ਜਿਹੜਾ ਕੋਈ ਸ਼ਾਂਤਮਈ ਢੰਗ ਨਾਲ ਸਮਾਜ ਲਈ ਕੰਮ ਕਰ ਰਿਹਾ ਹੋਵੇ ਜਾਂ ਗਿਆਨਵਾਨ ਇਨਾਸਾਨ ਚੁੱਪਚਾਪ ਬੈਠਾ ਹੋਵੇ, ਉਸ ਨੂੰ ਭੰਡ ਕੇ ਉਸ ਦੀ ਲੰਮੀ ਲਾਈਨ ਨੂੰ ਛੋਟਿਆਂ ਕਰਨ ਲਈ ਹੁੱਲੜਬਾਜ਼ੀ ਦਾ ਸਹਾਰਾ ਵੀ ਲਿਆ ਜਾਂਦਾ ਹੈ। ਭੱਦੀ ਬਿਆਨਬਾਜ਼ੀ ਕਰ ਕੇ ਉਸ ਨੂੰ ਨੀਵਾਂ ਵਿਖਾ ਕੇ ‘ਥੋਥੇ ਚਨੇ’ ਆਪਣੇ ਆਪ ਨੂੰ ਉਸ ਤੋਂ ਉੱਚਾ ਮੰਨ ਕੇ ਪ੍ਰਸੰਨਤਾ ਮਹਿਸੂਸ ਕਰਦੇ ਹਨ।

ਅਜਿਹੀ ਸੋਚ ਵਾਲੇ ਬੰਦਿਆਂ ਨੂੰ ਵਾਗਾਂ ਪਾਉਣ ਵਾਲੇ ਸਿਆਸਤਦਾਨ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਬਾਖ਼ੂਬੀ ਵਰਤ ਲੈਂਦੇ ਹਨ। ਰੰਗੀਨ ਸੁਫ਼ਨੇ ਵਿਖਾ ਕੇ, ਉੱਚੀਆਂ ਪਦਵੀਆਂ ਤੇ ਚੌਧਰ ਦਾ ਲਾਲਚ ਦੇ ਕੇ ਥੋਥੇ ਚਨਿਆਂ ਨੂੰ ਚਨੇ ਦੇ ਝਾੜ ਉੱਤੇ ਚੜ੍ਹਾ ਦਿੰਦੇ ਹਨ। ਏਸੇ ਕਰਕੇ ਸਮਾਜ ਸੁਧਾਰਕ ਸੋਚ ਕਿਧਰੇ ਹੇਠਾਂ ਦੱਬੀ ਰਹਿ ਜਾਂਦੀ ਹੈ ਤੇ ਚੌਧਰ ਜਮਾਉਣ ਵਾਲੇ ਘੱਟ ਗਿਆਨਵਾਨ ਬੰਦੇ ਆਪਣੀ ਹੈਂਕੜ ਨੂੰ ਪੱਠੇ ਪਾਉਣ ਲਈ ਕਮਜ਼ੋਰ ਵਰਗ ਤੇ ਬੁੱਧੀਜੀਵੀ ਵਰਗ, ਦੁਹਾਂ ਨੂੰ ਦੱਬ ਲੈਂਦੇ ਹਨ।

ਅਜਿਹੇ ਲੋਕਾਂ ਬਾਰੇ ਗੁਰਬਾਣੀ ਵਿਚ ਕਈ ਵਾਰ ਚੇਤੰਨ ਕੀਤਾ ਗਿਆ ਹੈ;

‘‘ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ।
ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ।
ਨਾਨਕ ਨਾਮ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ॥"
(ਅੰਗ 1410)

‘‘ਨਹ ਨਿੰਦਿਆ ਨਹੁ ਉਸਤਤਿ ਜਾ ਕੈ ਲੋਭੁ ਮੋਹਿ ਅਭਿਮਾਨਾ।
ਹਰਖ ਸੋਖ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ।
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ।
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ।’’
(ਅੰਗ 633)

ਹੁਣ ਇਸ ਤੋਂ ਵਧ ਗੁਰੂ ਸਾਹਿਬ ਸਾਨੂੰ ਕੀ ਸਮਝਾਉਣ? ਜੇ ਹਾਲੇ ਵੀ ਕੋਈ ਬ੍ਰਹਮ ਗਿਆਨੀ ਅਜਿਹੇ ਮੂਰਖਾਂ ਜਾਂ ਥੋਥੇ ਚਨਿਆਂ ਕਾਰਨ ਦੁਖੀ ਮਹਿਸੂਸ ਕਰ ਰਿਹਾ ਹੈ ਤਾਂ ਇਹ ਤੁਕਾਂ ਸਪਸ਼ਟ ਕਰ ਦੇਣਗੀਆਂ :

‘‘ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ।
ਮੂਰਖੈ ਨਾਲਿ ਨ ਲੁਝੀਐ।’’
(ਅੰਗ 473)

ਸੋ ਅੱਗੇ ਤੋਂ ਜੇ ਕੋਈ ਆਪਣਾ ਅੱਧ ਪਚੱਧ ਗਿਆਨ ਤੁਹਾਡੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਦਿਸੇ ਤਾਂ ਚੁੱਪਚਾਪ ਕਿਨਾਰਾ ਕਰ ਲੈਣਾ ਹੀ ਠੀਕ ਰਹੇਗਾ। ਪਰ, ਕਿਸੇ ਵੀ ਹਾਲ ਵਿਚ ਢਹਿੰਦੀ ਕਲਾ ਵੱਲ ਨਹੀਂ ਜਾਣਾ ਚਾਹੀਦਾ ਕਿਉਂਕਿ ਚੜ੍ਹਦੇ ਸੂਰਜ ਨੂੰ ਹਨ੍ਹੇਰਾ ਹਮੇਸ਼ਾ ਲਈ ਢਕ ਨਹੀਂ ਸਕਦਾ ਤੇ ਨਾ ਹੀ ਲੋਕ ਹਮੇਸ਼ਾ ਹਨ੍ਹੇਰੇ ਵਿਚ ਰਹਿਣਾ ਪਸੰਦ ਕਰਦੇ ਹਨ!


ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783

 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


  gyanਗਿਆਨ ਤੇ ਹਉਮੈ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bachaਬੱਚੇ ਦੇ ਪਹਿਲੇ ਦੋ ਸਾਲ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
ultrascanਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
hingਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sunnatਔਰਤਾਂ ਤੇ ਬੱਚੀਆਂ ਦੀ ਸੁੰਨਤ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gheeਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
adhiਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bhayਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com