ਵਿਗਿਆਨ ਪ੍ਰਸਾਰ

ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਪੰਜਾਬੀਆਂ ਦਾ ਖੁੱਲਾ ਖਾਣਾ ਤੇ ਉਹ ਵੀ ਮੱਖਣ ਤੇ ਘਿਓ ਨਾਲ ਲਬਾਲਬ ਅਤੇ ਖੁੱਲਾ ਪੀਣਾ, ਲੱਸੀ ਦੇ ਛੰਨਿਆਂ ਤੋਂ ਸ਼ਰਾਬ ਦੇ ਡਰੱਮਾਂ ਤੱਕ, ਉਨਾਂ ਨੂੰ ਬਾਕੀਆਂ ਨਾਲੋਂ ਵੱਖ ਕਰ ਦਿੰਦਾ ਹੈ। ਪੰਜਾਬੀ ਜ਼ਿੰਦਗੀ ਨੂੰ ਰੱਜ ਕੇ ਜੀਉਂਦੇ ਹਨ। ਜਦੋਂ ਚਾਰ ਜਣੇ ਇਕੱਠੇ ਹੋ ਜਾਣ, ਮਹਿਫ਼ਿਲ ਸਜ ਜਾਂਦੀ ਹੈ ਤੇ ਝੱਟਪਟ ਤਲੀਆਂ ਚੀਜ਼ਾਂ ਦੇ ਨਾਲ ‘ਪੀਣ’ ਦਾ ਸਮਾਨ ਪਹੁੰਚ ਜਾਂਦਾ ਹੈ।

ਪੁਰਾਣੇ ਸਮਿਆਂ ਵਿਚ ਇਨਾਂ ਚੀਜ਼ਾਂ ਨੂੰ ਹਜ਼ਮ ਕਰਨ ਦੀ ਤਾਕਤ ਹੋਇਆ ਕਰਦੀ ਸੀ ਕਿਉਂਕਿ ਖੇਤਾਂ ਵਿਚ ਹੱਡ ਭੰਨਵੀਂ ਮਿਹਨਤ ਕਰਦੇ ਬੰਦਿਆਂ ਨੂੰ ਕੌਲੀ ਭਰ ਕੇ ਪੀਤੀ ਦੇਸੀ ਘਿਓ ਵੀ ਮਹਿਸੂਸ ਹੀ ਨਹੀਂ ਸੀ ਹੁੰਦੀ ਕਿੱਧਰ ਗਈ।

ਮਿਰਚਾਂ ਨਾਲ ਤੂਸ ਤੂਸ ਕੇ ਭਰਿਆ ਸਾਗ ਖਾ ਕੇ ਪੰਜਾਬੀਆਂ ਦੇ ਢਿੱਡ ਵਿਚ ਭਾਵੇਂ ਅਲਸਰ ਹੋ ਜਾਣ ਪਰ ਜੀਭ ਦੇ ਸੁਆਦ ਦੇ ਮਾਰੇ ਪੰਜਾਬੀ ਮੱਕੀ ਦੀ ਰੋਟੀ ਤੇ ਮੱਖਣ ਦੀ ਟਿੱਕੀ ਨਾਲ ਇਸਨੂੰ ਖਾਧੇ ਬਗ਼ੈਰ ਰਹਿ ਨਹੀਂ ਸਕਦੇ।

ਸਮਾਂ ਬਦਲਣ ਨਾਲ ਅਤੇ ਫਾਸਟ ਫੂਡਜ਼  (ਝਟਪਟੀ ਖਾਣਾ) ਦੀ ਆਮਦ ਨਾਲ ਖਾਣ ਪੀਣ ਦੇ ਸ਼ੌਕੀਨ ਪੰਜਾਬੀਆਂ ਦੇ ਖਾਣਿਆਂ ਵਿਚ ਬਹੁਤ ਤਬਦੀਲੀਆਂ ਹੋ ਚੁੱਕੀਆਂ ਹਨ। ਖੇਤਾਂ ਵਿਚ ਕੰਮ ਕਰਨਾ ਛੱਡ ਕੇ ਭਾਵੇਂ ਪੰਜਾਬੀ ਹੋਰ ਕੰਮਾਂ ਵਿਚ ਰੁੱਝ ਗਏ ਹੋਣ ਪਰ ਖਾਣ ਪੀਣ ਦਾ ਚਸਕਾ ਉਂਜ ਦਾ ਉਂਜ ਹੀ ਹੈ।

ਇਸ ਸਭ ਨਾਲ ਹੌਲੀ ਹੌਲੀ ਪੰਜਾਬੀਆਂ ਦੀ ਸਿਹਤ ਉੱਤੇ ਮਾੜੇ ਅਸਰ ਦਿਸਣੇ ਸ਼ੁਰੂ ਹੋ ਗਏ ਹਨ।

ਬਿਹਾਰੀਆਂ ਦੀ ਪੰਜਾਬ ਵਿਚ ਆਮਦ ਨਾਲ ਪਾਨ, ਗੁਟਕਾ, ਸਿਗਰਟ ਤੇ ਬੀੜੀ ਦੇ ਮਾੜੇ ਅਸਰ ਵੀ ਪੰਜਾਬੀਆਂ ਉੱਤੇ ਪੈਣੇ ਸ਼ੁਰੂ ਹੋ ਚੁੱਕੇ ਹਨ। ਦਰਅਸਲ ਸਿਗਰਟ ਜਾਂ ਬੀੜੀ ਪੀਣ ਵਾਲੇ ਦੇ ਸਰੀਰ ਦਾ ਨਾਸ ਤਾਂ ਵੱਜਦਾ ਹੀ ਹੈ ਪਰ ਨਾਲ ਬੈਠੇ ਧੂੰਆਂ ਫੱਕਦੇ ਲੋਕਾਂ ਦੇ ਫੇਫੜਿਆਂ ਦਾ ਦੁਗਣਾ ਨਾਸ ਵੱਜ ਜਾਂਦਾ ਹੈ।

ਪੰਜਾਬੀਆਂ ਨੂੰ ਦਰਪੇਸ਼ ਸਰੀਰਕ ਰੋਗ ਏਨੇ ਜ਼ਿਆਦਾ ਵਧ ਰਹੇ ਹਨ ਕਿ ਹੁਣ ਨਵੇਂ ਵਰੇ ਜਾਂ ਜਨਮਦਿਨ ਉੱਤੇ ਮੁਬਾਰਕਾਂ ਦੇਣ ਵੇਲੇ ਉਨਾਂ ਨੂੰ ਇਕ ਦੂਜੇ ਨੂੰ ‘ਸਿਹਤਮੰਦ ਰਹੋ’, ‘ਜਵਾਨੀਆਂ ਮਾਣੋ’ ਆਦਿ ਵੀ ਕਹਿਣਾ ਪਵੇਗਾ।

ਪਹਿਲਾਂ ਗੱਲ ਖਾਣ ਪੀਣ ਤੋਂ ਹੀ ਸ਼ੁਰੂ ਕਰੀਏ।

  • ਵਾਧੂ ਮਿਰਚਾਂ ਖਾਣ ਨਾਲ ਖਾਣੇ ਦੀ ਪਾਈਪ ਦੇ ਕੈਂਸਰ ਦਾ ਖਤਰਾ ਵਧਣ ਲੱਗ ਪਿਆ ਹੈ।
  • ਆਮ ਧਾਰਨਾ ਬਣ ਚੁੱਕੀ ਹੈ ਕਿ ਜੇ ਸ਼ੱਕਰ ਰੋਗ ਹੈ ਤਾਂ ਖੰਡ ਛੱਡ ਦਿਓ ਪਰ ਗੁੜ ਜਾਂ ਸ਼ੱਕਰ ਖਾਧੀ ਜਾ ਸਕਦੀ ਹੈ। ਇਹ ਗ਼ਲਤ ਧਾਰਨਾ ਪੰਜਾਬੀਆਂ ਲਈ ਏਨੀ ਹਾਣੀਕਾਰਕ ਸਾਬਤ ਹੋ ਚੁੱਕੀ ਹੈ ਕਿ ਸ਼ੱਕਰ ਰੋਗੀ ਝਟਪਟ ਆਪਣੇ ਗੁਰਦੇ ਗੁਆ ਬਹਿੰਦੇ ਹਨ। ਇਸੇ ਲਈ ਹਰ ਤਰਾਂ ਦਾ ਮਿੱਠਾ, ਭਾਵੇਂ ਗੁੜ ਹੋਵੇ, ਸ਼ੱਕਰ ਹੋਵੇ ਜਾਂ ਸ਼ਹਿਦ , ਸ਼ੱਕਰ ਰੋਗੀਆਂ ਨੂੰ ਬੰਦ ਕਰਨਾ ਹੀ ਪੈਣਾ ਹੈ।
  • ਕਈ ਪੰਜਾਬੀ ਮਰੀਜ਼ਾਂ ਨੂੰ ਜਦੋਂ ਮੋਟਾਪੇ ਕਾਰਣ ਘਿਓ ਖਾਣਾ ਬੰਦ ਕਰਨ ਲਈ ਕਿਹਾ ਜਾਏ ਤਾਂ ਉਹ ਸਰੋਂ ਦਾ ਤੇਲ ਵਰਤਣਾ ਸ਼ੁਰੂ ਕਰ ਦਿੰਦੇ ਹਨ। ਇਹ ਹੋਰ ਵੀ ਹਾਣੀਕਾਰਕ ਹੈ ਕਿਉਂਕਿ ਸਰੋਂ ਦਾ ਤੇਲ ਦਿਲ ਵਾਸਤੇ ਬਹੁਤ ਖ਼ਤਰਨਾਕ ਸਾਬਤ ਹੋ ਚੁੱਕਿਆ ਹੈ। ਇਕ ਤਾਂ ਪਹਿਲਾਂ ਹੀ ਮੋਟਾਪੇ ਦੇ ਸ਼ਿਕਾਰ ਤੇ ਉੱਤੋਂ ਦਿਲ ਉੱਤੇ ਹਮਲਾ! ਇਸਨੂੰ ਆਪੇ ਹੀ ਛੇਤੀ ਕੂਚ ਕਰ ਜਾਣ ਦੀ ਤਿਆਰੀ ਕਿਹਾ ਜਾ ਸਕਦਾ ਹੈ।

ਹੁਣ ਗੱਲ ਕਰੀਏ ਉਨਾਂ ਬੀਮਾਰੀਆਂ ਦੀ ਜਿਨਾਂ ਨਾਲ ਪੰਜਾਬੀ ਜੂਝ ਰਹੇ ਹਨ।

1. ਮੈਟਾਬੌਲਿਕ ਸਿੰਡਰੋਮ

ਇਸ ਵਿਚ ਢਿੱਡ ਦੁਆਲੇ ਇਕੱਠੀ ਹੋਈ ਚਰਬੀ ਦੇ ਨਾਲ ਬਲੱਡ ਪ੍ਰੈਸ਼ਰ ਦੀ ਬੀਮਾਰੀ, ਵਧਿਆ ਹੋਇਆ ਯੂਰਿਕ ਏਸਿਡ  ਅਤੇ ਸ਼ੱਕਰ ਰੋਗ ਦਾ ਸ਼ੁਰੂਆਤੀ ਦੌਰ (pre-diabetes)) ਸ਼ਾਮਲ ਹਨ।

ਮਰਦਾਂ ਦੇ ਢਿੱਡ ਦਾ ਘੇਰਾ 100 ਸੈਂਟੀਮੀਟਰ ਤੋਂ ਵੱਧ ਅਤੇ ਔਰਤਾਂ ਦਾ 90 ਸੈਂਟੀਮੀਟਰ ਤੋਂ ਵੱਧ ਹੋ ਜਾਵੇ ਅਤੇ ਇਸਦੇ ਨਾਲ ਹੀ ਕਮਰ ਦਾ ਘੇਰਾ ਹੇਠਲੇ ਹਿੱਸੇ ਤੋਂ ਜ਼ਿਆਦਾ ਵਧ ਜਾਏ ਤਾਂ ਇਸਨੂੰ ਸੈਂਟਰਲ  ਮੋਟਾਪਾ ਕਿਹਾ ਜਾਂਦਾ ਹੈ ਜੋ ਸਿਹਤ ਲਈ ਬੇਹਦ ਹਾਨੀਕਾਰਕ ਮੰਨਿਆ ਗਿਆ ਹੈ।

ਪ੍ਰੀ ਡਾਇਆਬੀਟੀਜ਼  ਓਦੋਂ ਕਹੀਦਾ ਹੈ ਜਦੋਂ ਖਾਲੀ ਪੇਟ ਲਹੂ ਵਿਚ ਸ਼ੱਕਰ ਦੀ ਮਾਤਰਾ 110 ਤੋਂ 125 ਹੋਵੇ।

ਪੰਜਾਬੀਆਂ ਵਿਚ ਮੈਟਾਬੌਲਿਕ ਸਿੰਡਰੋਮ  ਏਨਾ ਵੱਧ ਚੁੱਕਿਆ ਹੋਇਆ ਹੈ ਕਿ ਪੰਜਾਬੀ ਦਿਲ ਦੇ ਰੋਗ ਲਾ ਬੈਠੇ ਹੋਏ ਹਨ।

ਜਦੋਂ ਕੋਈ ਜਣਾ ਮੈਟਾਬੌਲਿਕ ਸਿੰਡਰੋਮ  ਦਾ ਸ਼ਿਕਾਰ ਹੋ ਜਾਏ ਤਾਂ ਉਸ ਨੂੰ ਸ਼ੱਕਰ ਰੋਗ ਤੋਂ ਬਿਨਾਂ ਵੀ ਕੌਰੋਨਰੀ  ਬੀਮਾਰੀਆਂ (ਦਿਲ ਦੇ ਨਾੜੀਆਂ ਦੇ ਰੋਗ) ਅਤੇ ਹਾਰਟ ਅਟੈਕ ਆਮ ਲੋਕਾਂ ਨਾਲੋਂ ਵੱਧ ਹੁੰਦੇ ਹਨ। ਇਸਤੋਂ ਇਲਾਵਾ ਔਰਤਾਂ ਵਿਚ ਅੰਡਕੋਸ਼  ਦੀ ਪੌਲੀਸਿਸਟਿਕ  ਬੀਮਾਰੀ ਵੀ ਮੋਟਾਪੇ ਕਾਰਣ ਵੱਧ ਜਾਂਦੀ ਹੈ ਜਿਸ ਨਾਲ ਬੱਚਾ ਨਹੀਂ ਠਹਿਰ ਸਕਦਾ ਅਤੇ ਕਈ ਵਾਰ ਛੇਤੀ ਮੀਨੋਪੌਜ਼  ਵੀ ਹੋ ਜਾਂਦਾ ਹੈ।

ਕੈਂਸਰ ਦੇ ਹੋਣ ਦਾ ਖ਼ਤਰਾ ਵੀ ਮੈਟਾਬੌਲਿਕ ਸਿੰਡਰੋਮ ਵਿਚ ਵੱਧ ਹੁੰਦਾ ਹੈ।

2. ਸ਼ੱਕਰ ਰੋਗ

ਪੰਜਾਬੀ ਆਪਣੇ ਖਾਣ ਅਤੇ ਪੀਣ ਦੀਆਂ ਗ਼ਲਤ ਨੀਤੀਆਂ ਸਦਕਾ ਇਸ ਸਮੇਂ ਸ਼ੱਕਰ ਰੋਗ ਦੇ ਜਵਾਲਾਮੁਖੀ ਉੱਤੇ ਬੈਠੇ ਹਨ। ਭਾਵੇਂ ਪੰਜਾਬ ਅੰਦਰ ਹੋਣ ਜਾਂ ਪੰਜਾਬੋਂ ਬਾਹਰ, ਪੰਜਾਬੀਆਂ ਦੇ ਸ਼ਰਾਬ ਪੀਣ ਦੇ ਸ਼ੌਕ ਨੇ ਉਨਾਂ ਦੇ ਜਿਗਰ ਦਾ ਨਾਸ ਮਾਰ ਕੇ ਰੱਖ ਛੱਡਿਆ ਹੈ। ਬਾਕੀ ਰਹਿੰਦੀ ਖੂੰਦੀ ਕਸਰ ਤਲੀਆਂ ਚੀਜ਼ਾਂ, ਤੇਲ, ਘਿਓ, ਮੱਖਣ, ਮਲਾਈ ਨੇ ਪੂਰੀ ਕਰ ਛੱਡੀ ਹੈ। ਪੂਰੀ ਦੁਨੀਆ ਵਿਚ ਪ੍ਰੀ ਡਾਇਆਬੀਟੀਜ਼  ਤੋਂ ਸ਼ਿਕਾਰ ਮਰੀਜ਼ਾਂ ਤੋਂ ਪੂਰੇ ਸ਼ੱਕਰ ਰੋਗ ਦੀ ਬੀਮਾਰੀ ਵਿਚ ਤਬਦੀਲ ਹੋਣ ਦੀ ਮਰੀਜ਼ਾਂ ਦੀ ਗਿਣਤੀ 6 ਤੋਂ 7 ਪ੍ਰਤੀਸ਼ਤ ਹੈ। ਪੰਜਾਬੀਆਂ ਵਿਚ ਪੱਕੀ ਬੀਮਾਰੀ ਵਿਚ ਤਬਦੀਲ ਹੋਣ ਦਾ ਰੇਟ 30 ਪ੍ਰਤੀਸ਼ਤ ਹੈ। ਇਸੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬੀਆਂ ਵਿਚ ਸ਼ੱਕਰ ਰੋਗ ਦਾ ਜਵਾਲਾਮੁਖੀ ਫਟਣ ਹੀ ਵਾਲਾ ਹੈ ਜਿਸ ਨੇ ਜਿਗਰ ਅਤੇ ਗੁਰਦੇ ਦੇ ਰੋਗਾਂ ਵਿਚ ਲਪੇਟ ਕੇ ਪੰਜਾਬੀਆਂ ਨੂੰ ਜਵਾਨੀ ਵਿਚ ਹੀ ਦੁਨੀਆਂ ਨੂੰ ਅਲਵਿਦਾ ਕਹਿਣ ਉੱਤੇ ਮਜਬੂਰ ਕਰ ਦੇਣਾ ਹੈ।

ਸ਼ੱਕਰ ਰੋਗ ਨਾਲ ਜੂਝ ਰਹੇ ਪੰਜਾਬੀ ਹੋਰ ਵੀ ਸ਼ੱਕਰ ਰੋਗ ਨਾਲ ਜੁੜੀਆਂ ਅਣਗਿਣਤ ਬੀਮਾਰੀਆਂ ਸਹੇੜ ਲੈਂਦੇ ਹਨ ਕਿਉਂਕਿ ਉਹ ਮਿੱਠਾ ਖਾਣ ਤੋਂ ਹਟਦੇ ਨਹੀਂ ! ਕਦੇ ਗੁੜ, ਕਦੇ ਸ਼ਹਿਦ, ਕਦੇ ਸ਼ੱਕਰ, ਕਦੇ ਘੱਟ ਖੰਡ ਵਰਤ ਕੇ ਜਿਹੜੇ ਹੋਰ ਰੋਗ ਸ਼ੱਕਰ ਰੋਗੀ ਨਾਲੋ ਨਾਲ ਸਹੇੜ ਰਹੇ ਹਨ, ਉਹ ਹਨ:

  • ਅੰਨਾਪਣ
  • ਸਰੀਰਕ ਸੰਬੰਧ ਨਾ ਬਣਾ ਸਕਣਾ
  • ਨਸਾਂ ਦਾ ਸੁੰਨ ਹੋ ਜਾਣਾ ਅਤੇ ਪੈਰਾਂ ਵਿੱਚੋਂ ਚੱਪਲ ਦਾ ਨਿਕਲ ਜਾਣਾ। ਹੱਥ ਪੈਰ ਸੁੰਨ ਮਹਿਸੂਸ ਹੋਣੇ।
  • ਗੁਰਦਿਆਂ ਦਾ ਫੇਲ ਹੋਣਾ (CRF)
  • ਸ਼ੱਕਰ ਰੋਗੀ ਪੰਜਾਬੀ ਦਿਲ ਦੀਆਂ ਨਾੜੀਆਂ ਦੀ ਬੀਮਾਰੀ ਦੇ ਦੁਗਣੇ ਸ਼ਿਕਾਰ ਬਣਦੇ ਹਨ।
  • ਪੰਜਾਬੀ ਸ਼ੱਕਰ ਰੋਗੀ ਪਾਸਾ ਮਾਰੇ ਜਾਣ (stroke) ਦੇ ਵੀ ਤਿੰਨ ਗੁਣਾ ਵੱਧ ਸ਼ਿਕਾਰ ਹੁੰਦੇ ਹਨ।

3. ਬਲੱਡ ਪ੍ਰੈਸ਼ਰ ਜੋ ਲੱਭਿਆ ਨਾ ਗਿਆ ਹੋਵੇ

ਪੰਜਾਬੀ ਆਪਣੀ ਸਿਹਤ ਪ੍ਰਤੀ ਬਹੁਤੇ ਫ਼ਿਕਰਮੰਦ ਨਹੀਂ ਹਨ। ਇਸੇ ਲਈ ਰੈਗੂਲਰ ਤੌਰ ਉੱਤੇ ਮੈਡੀਕਲ ਚੈਕਅੱਪ  ਵੀ ਨਹੀਂ ਕਰਵਾਉਂਦੇ। "ਖਾਓ ਪੀਓ ਐਸ਼ ਕਰੋ ਮਿੱਤਰੋ" ਦੀ ਸੋਚ ਤਹਿਤ ਢੇਰਾਂ ਦੇ ਢੇਰ ਐਸੇ ਪੰਜਾਬੀ ਹਨ ਜਿਨਾਂ ਨੂੰ ਪਤਾ ਹੀ ਨਹੀਂ ਕਿ ਉਨਾਂ ਨੂੰ ਬਲੱਡ ਪ੍ਰੈਸ਼ਰ  ਦਾ ਰੋਗ ਹੋ ਚੁੱਕਿਆ ਹੋਇਆ ਹੈ। ਇਸੇ ਲਈ ਬਥੇਰੇ ਐਸੇ ਮਰੀਜ਼ ਹਨ ਜਿਨਾਂ ਨੇ ਨਾ ਬਲੱਡ ਪ੍ਰੈਸ਼ਰ  ਨੂੰ ਕਾਬੂ ਹੇਠ ਰੱਖਣ ਲਈ ਦਵਾਈ ਲਈ ਹੁੰਦੀ ਹੈ ਤੇ ਨਾ ਹੀ ਕਦੇ ਬਲੱਡ ਪ੍ਰੈਸ਼ਰ ਚੈੱਕ ਕਰਵਾਇਆ ਹੁੰਦਾ ਹੈ। ਅਜਿਹੇ ਮਰੀਜ਼ ਸਿੱਧੇ ਹੀ ਦਿਲ ਫੇਲ ਹੋ ਜਾਣ ਉੱਤੇ ਹਸਪਤਾਲ ਪਹੁੰਚਦੇ ਹਨ ਜਾਂ ਗੁਰਦੇ ਫੇਲ ਹੋ ਜਾਣ ਉੱਤੇ। ਉਦੋਂ ਸਰੀਰ ਦਾ ਨਾਸ ਵੱਜ ਚੁੱਕਿਆ ਹੁੰਦਾ ਹੈ ਅਤੇ ਉਮਰ ਥੋੜੀ ਰਹਿ ਜਾਂਦੀ ਹੈ।

4. ਜੀਨ ਆਧਾਰਿਤ ਰੋਗ

ਪੰਜਾਬੀਆਂ ਦੇ ਜੀਨ  ਹੀ ਅਜਿਹੇ ਹਨ ਕਿ ਭਾਵੇਂ ਅਮਰੀਕਾ ਦੀ ਧਰਤੀ ਉੱਤੇ ਪੰਜਾਬੀ ਬੱਚਾ ਪੈਦਾ ਹੋਇਆ ਹੋਵੇ, ਉਸਦੀਆਂ ਕੌਰੋਨਰੀ  ਨਾੜੀਆਂ ਉੱਥੋਂ ਦੇ ਵਸਨੀਕਾਂ ਨਾਲੋਂ ਭੀੜੀਆਂ ਹੁੰਦੀਆਂ ਹਨ। ਇਸੇ ਲਈ ਦਿਲ ਦੀ ਨਾੜੀ ਦੇ ਰੋਗ ਵੀ ਬਾਕੀ ਥਾਵਾਂ ਦੇ ਵਾਸੀਆਂ ਨਾਲੋਂ ਪੰਜਾਬੀਆਂ ਨੂੰ ਵੱਧ ਹੁੰਦੇ ਹਨ। ਇਸਤੋਂ ਇਲਾਵਾ ਕੁੱਝ ਹੋਰ ਚੀਜ਼ਾਂ ਜੋ ਪੰਜਾਬੀਆਂ ਦੇ ਸਰੀਰਾਂ ਨੂੰ ਬੀਮਾਰ ਕਰਦੀਆਂ ਹਨ, ਉਹ ਹਨ- ਹਾਈਪਰ ਹੋਮੋ ਸਿਸਟੀਨੀਮੀਆ, ਸਮੌਲ ਡੈਂਸ ਐਲ ਡੀ ਐਲ, ਐਪੋ ਲਾਈਪੋ ਪ੍ਰੋਟੀਨ ਬੀ ਆਦਿ।

ਹਰ ਪੱਖੋਂ ਸਿਹਤਮੰਦ ਜਾਪਦਾ ਪੰਜਾਬੀ ਇਨਾਂ ਚੀਜ਼ਾਂ ਦੇ ਵੱਧ ਹੋ ਜਾਣ ਸਦਕਾ ਵੀ ਹਾਰਟ ਅਟੈਕ ਲੈ ਕੇ ਬਹਿ ਜਾਂਦਾ ਹੈ।

5. ਹੀਜੜੇ ਪੈਦਾ ਹੋਣੇ

ਪੀ.ਜੀ. ਆਈ. ਚੰਡੀਗੜ ਦੀ ਰਿਪੋਰਟ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਜੈਨੇਟਿਕ ਵਿਭਾਗ ਦੀਆਂ ਖੋਜਾਂ ਸਪਸ਼ਟ ਕਰ ਦਿੰਦੀਆਂ ਹਨ ਕਿ ਪੰਜਾਬ ਦੇ ਪਿੰਡਾਂ ਵਿਚ ਮੁੰਡਾ ਪੈਦਾ ਕਰਨ ਲਈ ਹਕੀਮਾਂ ਕੋਲੋਂ ਲਈਆਂ ਗਈਆਂ ਗੋਲੀਆਂ ਵਿਚ ਟੈਸਟੋਸਟੀਰੋਨ  ਯਾਨੀ ਮਰਦਾਨਾ ਹਾਰਮੋਨ ਹੁੰਦੇ ਹਨ ਜੋ ਢਿੱਡ ਅੰਦਰ ਪਲ ਰਹੇ ਬੱਚੇ ਨੂੰ ਨਾਰਮਲ ਨਹੀਂ ਰਹਿਣ ਦਿੰਦੇ ਅਤੇ ਕੁੜੀਆਂ ਦੇ ਬਾਹਰਲੇ ਅੰਗਾਂ ਨੂੰ ਮਰਦਾਂ ਵਰਗੇ ਬਣਾ ਦਿੰਦੇ ਹਨ। ਇੰਜ ਬੱਚਾ ਕਿਸੇ ਪਾਸੇ ਦਾ ਨਹੀਂ ਰਹਿੰਦਾ। ਅਜਿਹੇ ਕਈ ਹੀਜੜੇ ਪੈਦਾ ਹੋ ਚੁੱਕੇ ਹਨ ਅਤੇ ਅੱਗੋਂ ਵੀ ਹੋਣ ਦੀ ਸੰਭਾਵਨਾ ਕਈ ਗੁਣਾ ਵਧ ਚੁੱਕੀ ਹੈ। ਇਸਦੇ ਨਾਲ ਨਾਲ ਜੱਚਾ ਨੂੰ ਮਰਦਾਨਾ ਹਾਰਮੋਨ ਦੇਣ ਨਾਲ ਉਸਨੂੰ ਵੀ ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।

6. ਥੈਲਾਸੀਮੀਆ ਅਤੇ ਸਿੱਕਲ ਸੈੱਲ ਦਾ ਖ਼ਤਰਨਾਕ ਮੇਲ

ਕੁੜੀਆਂ ਦੀ ਘਾਟ ਕਾਰਣ ਪੰਜਾਬੀ ਬਾਹਰੋਂ ਨੂੰਹਾਂ ਖ਼ਰੀਦ ਕੇ ਲਿਆਉਣ ਉੱਤੇ ਮਜਬੂਰ ਹੋ ਚੁੱਕੇ ਹਨ। ਇਸ ਤਹਿਤ ਅਸਾਮ ਤੋਂ ਕਈ ਔਰਤਾਂ ਪੰਜਾਬ ਅੰਦਰ ਆ ਚੁੱਕੀਆਂ ਹੋਈਆਂ ਹਨ। ਪੰਜਾਬੀਆਂ ਦੇ ਸਰੀਰ ਅੰਦਰ ਥੈਲਾਸੀਮੀਆ ਜੀਨ  ਵੱਧ ਮਿਲਦਾ ਹੈ ਜਿਸ ਕਾਰਣ ਉਮਰ ਭਰ ਲਹੂ ਚੜਾਉਣਾ ਪੈਂਦਾ ਹੈ ਅਤੇ ਮਰੀਜ਼ ਦੀ ਉਮਰ ਵੀ ਥੋੜੀ ਰਹਿ ਜਾਂਦੀ ਹੈ, ਖ਼ਾਸ ਕਰ ਜੇ ‘ਬੋਨ ਮੈਰੋ ਟਰਾਂਸਪਲਾਂਟ’ ਨਾ ਕਰਵਾਇਆ ਜਾਵੇ। ਦੂਜੇ ਪਾਸੇ ਅਸਾਮ ਵਿਚ ਸਿੱਕਲ ਸੈੱਲ ਬੀਮਾਰੀ ਵੱਧ ਹੁੰਦੀ ਹੈ ਜੋ ਜੀਨ ਆਧਾਰਿਤ ਹੈ। ਜਦੋਂ ਵੱਡੀ ਪੱਧਰ ਉੱਤੇ ਦੋ ਮਾੜੇ ਜੀਨਾਂ ਦਾ ਮੇਲ ਹੋਣ ਲੱਗ ਪਵੇ ਤਾਂ ਵੱਖ ਮਾਰੂ ਜੀਨ ਜਾਂ ਬੀਮਾਰੀ ਹੋਣ ਦਾ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ ਜਿਸ ਨਾਲ ਅੱਗੋਂ ਪੈਦਾ ਹੋਣ ਵਾਲੇ ਬੱਚੇ ਮਾਰੂ ਰੋਗ ਲੈ ਕੇ ਪੈਦਾ ਹੋ ਸਕਦੇ ਹਨ। ਜੇ ਅਜਿਹੇ ਬੱਚਿਆਂ ਦੀ ਗਿਣਤੀ ਵਧਣ ਲੱਗ ਪਵੇ ਤਾਂ ਪੂਰੀ ਕੌਮ ਦਾ ਨਾਸ ਵੱਜ ਸਕਦਾ ਹੈ।

7. ਯੂਰੇਨੀਅਮ ਦਾ ਵਾਧਾ

ਯੂਰੇਨੀਅਮ ਰੇਡੀਓ ਐਕਟਿਵ  ਤੱਤ ਹੈ ਅਤੇ ਕੈਂਸਰ ਕਰਦਾ ਹੈ। ਪੰਜਾਬ ਵਿਚ ਡੂੰਘਾ ਪਾਣੀ (250 ਤੋਂ 500 ਫੁੱਟ) ਖਿੱਚਣ ਵਾਲੇ ਸਬਮਰਸੀਬਲ  ਪੰਪਾਂ ਸਦਕਾ ਧਰਤੀ ਹੇਠਲਾ ਯੂਰੇਨੀਅਮ ਪੀਣ ਵਾਲੇ ਪਾਣੀ ਵਿਚ ਵਧਦਾ ਜਾ ਰਿਹਾ ਹੈ। ਪਹਿਲਾਂ ਉੱਪਰਲੇ ਪਾਣੀ ਵਿਚ ਫਲੋਰਾਈਡ  ਵੱਧ ਹੋਣ ਸਦਕਾ ਫਲੋਰੋਸਿਸ  ਹੋ ਰਿਹਾ ਸੀ ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਸਨ। ਹੁਣ ਡੂੰਘੇ ਪਾਣੀ ਵਿਚਲੇ ਯੂਰੇਨੀਅਮ ਨਾਲ ਕੈਂਸਰ ਵਿਚ ਵਾਧਾ ਹੋਣ ਲੱਗ ਪਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ  ਅਨੁਸਾਰ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵੱਧੋ ਵੱਧ 30 ਮਾਈਕਰੋਗ੍ਰਾਮ ਪ੍ਰਤੀ ਲਿਟਰ ਹੀ ਹੋਣੀ ਚਾਹੀਦੀ ਹੈ ਪਰ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ 200 ਮਾਈਕਰੋਗ੍ਰਾਮ ਤਕ ਮਾਤਰਾ ਪਹੁੰਚੀ ਪਈ ਹੈ ਜੋ ਬਹੁਤ ਜ਼ਿਆਦਾ ਖ਼ਤਰਨਾਕ ਹੈ। ਬਾਕੀ ਹਿੱਸਿਆਂ ਵਿਚ 60 ਤਕ ਪਹੁੰਚੀ ਪਈ ਹੈ। ਇਨਾਂ ਮਾੜੇ ਅਸਰਾਂ ਤੋਂ ਬਚਣ ਲਈ ਆਰ. ਓ. ਪਾਣੀ ਦੀ ਵਰਤੋਂ ਬਹੁਤ ਜ਼ਰੂਰੀ ਹੋ ਚੁੱਕੀ ਹੈ।

8. ਸ਼ਰਾਬ

ਸ਼ਰਾਬ ਦੀਆਂ ਤਾਂ ਨਦੀਆਂ ਵਹਿੰਦੀਆਂ ਹੋਣ ਕਾਰਣ ਇਸਨੂੰ ਪੰਜਾਬੀ ਨਸ਼ੇ ਦੀ ਥਾਂ ਲੱਸੀ ਜਾਂ ਪਾਣੀ ਵਾਂਗ ਸਮਝ ਕੇ ਪੀਣ ਲੱਗ ਪਏ ਹਨ। ਸ਼ੁਰੂ ਸ਼ੁਰੂ ਵਿਚ ਫੈਟੀ ਲਿਵਰ  ਦਾ ਨੁਕਸ ਜਿਗਰ ਵਿਚ ਹੋ ਜਾਂਦਾ ਹੈ ਜੋ ਸ਼ਰਾਬ ਬੰਦ ਕਰਨ ਨਾਲ ਪੂਰੀ ਤਰਾਂ ਠੀਕ ਹੋ ਜਾਂਦਾ ਹੈ ਪਰ ਜੇ ਸ਼ਰਾਬ ਸੇਵਨ ਲਗਾਤਾਰ ਚਾਲੂ ਰਹੇ ਤਾਂ ਐਲਕੋਹਲ ਹੈਪਾਟਾਈਟਿਸ  ਹੋ ਜਾਣ ਸਦਕਾ ਹੌਲੀ ਹੌਲੀ ਜਿਗਰ ਦਾ ਨਾਸ (ਸਿਰਹੋਸਿਸ) ਵੱਜ ਜਾਂਦਾ ਹੈ। ਮਰਨ ਤੋਂ ਪਹਿਲਾਂ ਮਰੀਜ਼ ਦਾ ਢਿੱਡ ਪਾਣੀ ਭਰ ਜਾਣ ਕਾਰਣ ਫੁੱਲ ਜਾਂਦਾ ਹੈ, ਲਹੂ ਦੀਆਂ ਉਲਟੀਆਂ ਆਉਣ ਲੱਗ ਪੈਂਦੀਆਂ ਹਨ, ਦੌਰੇ ਪੈਣ ਲੱਗ ਪੈਂਦੇ ਹਨ ਅਤੇ ਬੇਹੋਸ਼ੀ ਵੀ ਹੋ ਸਕਦੀ ਹੈ। ਇਸ ਤਰਾਂ ਦੀ ਹਾਲਤ ਵਿਚ ਦੋ ਤੋਂ ਪੰਜ ਸਾਲ ਵਿਚ ਮੌਤ ਹੋ ਜਾਂਦੀ ਹੈ।

9. ਦਿਮਾਗ਼ ਅਤੇ ਨਸਾਂ ਉੱਤੇ ਅਸਰ

ਲਗਾਤਾਰ ਸ਼ਰਾਬ ਸੇਵਨ ਨਾਲ ਹੱਥ ਪੈਰ ਸੁੰਨ ਹੋ ਜਾਣ ਕਾਰਣ ਅਤੇ ਨਪੁੰਸਕ ਬਣ ਜਾਣ ਕਾਰਣ ਕਈ ਲੋਕ ਢਹਿੰਦੀ ਕਲਾ ਵਿਚ ਜਾਣ ਸਦਕਾ ਰੋਜ਼ਾਨਾ ਏਨੀ ਸ਼ਰਾਬ ਪੀਣ ਲੱਗ ਪੈਂਦੇ ਹਨ ਕਿ ਉਹ ਨਾਲੀਆਂ ਵਿਚ ਮੂਧੇ ਡਿਗਦੇ ਰਹਿੰਦੇ ਹਨ। ਇੰਜ ਉਨਾਂ ਦੇ ਸਿਰਾਂ ਵਿਚ ਸੱਟਾਂ ਵੱਜਦੀਆਂ ਰਹਿੰਦੀਆਂ ਹਨ ਜਿਸ ਨਾਲ ਦਿਮਾਗ਼ ਦੇ ਸੈੱਲ ਏਨੇ ਟੁੱਟ ਫੁੱਟ ਜਾਂਦੇ ਹਨ ਕਿ ਉਨਾਂ ਨੂੰ ਪਾਰਕਿਨਸਨ  ਰੋਗ ਸ਼ੁਰੂ ਹੋ ਜਾਂਦਾ ਹੈ।

10. ਸ਼ਰਾਬ ਇਕਦਮ ਛੱਡਣ ਉੱਤੇ

ਆਦੀ ਹੋ ਜਾਣ ਉੱਤੇ ਜਦੋਂ ਇਕਦਮ ਸ਼ਰਾਬ ਛੱਡੀ ਜਾਵੇ ਤਾਂ ਦੌਰੇ ਪੈ ਸਕਦੇ ਹਨ।

11. ਇਕਦਮ ਕਾਫੀ ਸ਼ਰਾਬ ਪੀਣ ਉੱਤੇ

ਪਾਰਟੀ ਵਿਚ ਨੌਜਵਾਨ ਮੁੰਡੇ ਕੁੜੀਆਂ ਜਦੋਂ ਕਾਫ਼ੀ ਮਾਤਰਾ ਵਿਚ ਇੱਕੋ ਵੇਲੇ ਸ਼ਰਾਬ ਪੀ ਲੈਣ ਤਾਂ ਉਨਾਂ ਦੇ ਦਿਲ ਦੀ ਧੜਕਨ ਵਿਚ ਗੜਬੜ ਹੋ ਸਕਦੀ ਹੈ ਜਿਸਨੂੰ ‘ਹੌਲੀਡੇ ਹਾਰਟ ਸਿੰਡਰੋਮ’ ਕਹਿੰਦੇ ਹਨ। ‘ਰਮ ਫਿੱਟਸ’ ਵੀ ਸ਼ਰਾਬ ਪੀਂਦੇ ਹੋਏ ਹੋ ਜਾਂਦੇ ਹਨ ਜੋ ਸ਼ਰਾਬ ਛੱਡਣ ਦੇ ਬਾਅਦ ਥਾਇਆਮੀਨ  ਦੇਣ ਨਾਲ ਤੇ ਹੋਰ ਦਵਾਈਆਂ, ਟੀਕਿਆਂ ਨਾਲ ਇਲਾਜ ਕਰ ਕੇ ਠੀਕ ਕੀਤੇ ਜਾ ਸਕਦੇ ਹਨ।

12. ਸ਼ਰਾਬ ਦੇ ਅਸਰ ਹੇਠ ਹੋ ਰਹੇ ਐਕਸੀਡੈਂਟ

ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਐਕਸੀਡੈਂਟ ਹੋਣ ਦਾ ਰੇਟ ਏਨਾ ਵਧ ਚੁੱਕਿਆ ਹੈ ਕਿ ਪੰਜਾਬ ਦੁਨੀਆਂ ਭਰ ਵਿੱਚੋਂ ਹਰ ਸਾਲ ਰਿਕਾਰਡ ਹੋਏ ਪ੍ਰਤੀ ਇਕ ਲੱਖ ਗੱਡੀਆਂ ਦੇ ਐਕਸੀਡੈਂਟ ਦੌਰਾਨ ਸੜਕ ਉੱਤੇ ਹੋਈਆਂ ਮੌਤਾਂ ਦੀ ਗਿਣਤੀ ਵਿਚ ਪਹਿਲੇ ਨੰਬਰ ਉੱਤੇ ਆ ਚੁੱਕਿਆ ਹੈ ਜਿੱਥੇ ਤੇਜ਼ ਸਪੀਡ, ਰੋਡ ਰੇਸ ਅਤੇ ਸੀਟ ਬੈਲਟ ਨਾ ਵਰਤ ਕੇ, ਲਾਲ ਬੱਤੀ ਟੱਪ ਕੇ ਪੰਜਾਬੀ ਆਪਣੀ ਸ਼ਾਨ ਸਮਝਦੇ ਹਨ।

13. ਘਰੇਲੂ ਹਿੰਸਾ

ਘਰੇਲੂ ਹਿੰਸਾ ਦੇ ਅੰਕੜੇ ਪੰਜਾਬੀਆਂ ਵਿਚ ਵਧਦੇ ਜਾ ਰਹੇ ਹਨ ਕਿਉਂਕਿ ਸ਼ਰਾਬੀ ਪੈਸੇ ਦੀ ਘਾਟ ਕਾਰਣ ਵੀ ਕਲੇਸ਼ ਕਰਦੇ ਹਨ ਤੇ ਸੋਚ ਵਿਚ ਨੁਕਸ ਪੈ ਜਾਣ ਨਾਲ ਪੈਰਾਨਾਇਡ  ਹੋ ਜਾਂਦੇ ਹਨ। ਆਪ ਸਰੀਰਕ ਸੰਬੰਧ ਬਣਾਉਣ ਦੀ ਸਮਰੱਥਾ ਗੁਆ ਲੈਣ ਸਦਕਾ ਆਮ ਤੌਰ ਉੱਤੇ ਸ਼ਰਾਬੀਆਂ ਨੂੰ ਇਹ ਜਾਪਣ ਲੱਗ ਪੈਂਦਾ ਹੈ ਕਿ ਉਨਾਂ ਦੀ ਪਤਨੀ ਦੇ ਕਿਸੇ ਹੋਰ ਨਾਲ ਸੰਬੰਧ ਜੁੜ ਚੁੱਕੇ ਹਨ। ਇਹ ਸੋਚ ਏਨੀ ਪੱਕੀ ਤੌਰ ਉੱਤੇ ਮਨ ਵਿਚ ਛਪ ਜਾਂਦੀ ਹੈ ਕਿ ਸ਼ਰਾਬੀ ਆਪਣੀ ਬੇਕਸੂਰ ਪਤਨੀ ਦਾ ਕਤਲ ਤੱਕ ਕਰ ਜਾਂਦੇ ਹਨ। ਅਜਿਹੇ ਅਨੇਕ ਕੇਸ ਰਿਪੋਰਟ ਹੋ ਚੁੱਕੇ ਹਨ ਅਤੇ ਖ਼ਬਰਾਂ ਵੀ ਛਪ ਚੁੱਕੀਆਂ ਹਨ।

14. ਕੰਮ ਕਾਰ ਛੁੱਟ ਜਾਣਾ

ਸ਼ਰਾਬ ਦੇ ਅਸਰ ਹੇਠ ਕੰਮਕਾਰ ਵਾਲੀ ਥਾਂ ਉੱਤੋਂ ਲਗਾਤਾਰ ਛੁੱਟੀਆਂ ਮਾਰਨ ਨਾਲ ਕਈਆਂ ਦੀਆਂ ਨੌਕਰੀਆਂ ਚਲੀਆਂ ਜਾਂਦੀਆਂ ਹਨ ਜੋ ਹੋਰ ਮੁਸੀਬਤਾਂ ਦਾ ਕਾਰਣ ਬਣ ਜਾਂਦਾ ਹੈ। ਕਈਆਂ ਦੀਆਂ ਪਤਨੀਆਂ ਤੇ ਬੱਚੇ ਤੰਗ ਆ ਕੇ ਉਨਾਂ ਛੱਡ ਜਾਂਦੇ ਹਨ।

15. ਮਨੋਵਿਗਿਆਨਿਕ ਸਮੱਸਿਆਵਾਂ

ਸ਼ਰਾਬ ਨਾਲ ਆਮ ਹੀ ਢਹਿੰਦੀ ਕਲਾ ਹੋ ਜਾਂਦੀ ਹੈ ਜਦਕਿ ਗ਼ਲਤ ਧਾਰਨਾ ਜੁੜੀ ਹੋਈ ਹੈ ਕਿ ਸ਼ਰਾਬ ਪੀਣ ਨਾਲ ਮੂਡ ਵਧੀਆ ਹੋ ਜਾਂਦਾ ਹੈ। ਲਗਾਤਾਰ ਸ਼ਰਾਬ ਪੀਣ ਵਾਲੇ ਛੇਤੀ ਗੁੱਸਾ ਕਰਨ ਲੱਗ ਪੈਂਦੇ ਹਨ ਅਤੇ ਮੇਨਿਕ  ਜਾਂ ਪਾਗਲਪਨ ਦੇ ਸ਼ਿਕਾਰ ਵੀ ਹੋ ਜਾਂਦੇ ਹਨ।

16. ਸ਼ਰਾਬ ਪੀ ਕੇ ਮੌਤ ਹੋਣੀ

ਜ਼ਿਆਦਾ ਸ਼ਰਾਬ ਪੀ ਕੇ ਕਈ ਲੋਕ ਘਰੋਂ ਬਾਹਰ ਹੀ ਪੈ ਜਾਂਦੇ ਹਨ ਅਤੇ ਇਹ ਸੋਚਦੇ ਹਨ ਕਿ ਉਨਾਂ ਨੂੰ ਗਰਮੀ ਮਹਿਸੂਸ ਹੋ ਰਹੀ ਹੈ ਅਤੇ ਠੰਡ ਨਹੀਂ ਲੱਗੇਗੀ। ਚਮੜੀ ਦੀਆਂ ਨਸਾਂ ਖੁੱਲ ਜਾਣ ਕਾਰਣ ਗਰਮੀ ਮਹਿਸੂਸ ਹੁੰਦੀ ਹੈ ਪਰ ਅਸਲ ਵਿਚ ਸਰੀਰ ਅੰਦਰੋਂ ਗਰਮੀ ਬਾਹਰ ਨਿਕਲ ਰਹੀ ਹੁੰਦੀ ਹੈ ਜਿਸ ਸਦਕਾ ਠੰਡ ਵਿਚ ਮੌਤ ਹੋ ਜਾਂਦੀ ਹੈ। ਆਮ ਤੌਰ ਉੱਤੇ 60 ਸਾਲਾਂ ਦੀ ਉਮਰ ਤੋਂ ਬਾਅਦ ਅਜਿਹੀਆਂ ਮੌਤਾਂ ਵਧ ਹੁੰਦੀਆਂ ਹਨ।

17. ਨਸ਼ੇ

ਪੰਜਾਬੀਆਂ ਦੀਆਂ ਪਾਰਟੀਆਂ ਵਿਚ ਵਰਤੀਆਂ ਜਾ ਰਹੀਆਂ ਨਸ਼ੀਲੀਆਂ ਦਵਾਈਆਂ ਵੀ ਕਾਫੀ ਹਾਣੀਕਾਰਕ ਹਨ।

ਪੁਰਾਣੇ ਸਮਿਆਂ ਵਿਚ ਅਫ਼ੀਮ ਦੀ ਵਰਤੋਂ ਪੰਜਾਬੀਆਂ ਵਿਚ ਆਮ ਸੀ। ਭਾਵੇਂ ਲਗਾਤਾਰ ਖੇਤਾਂ ਵਿਚ ਕੰਮ ਕਰਨਾ ਹੋਵੇ ਜਾਂ ਨਵਜੰਮੇਂ ਰੋਂਦੇ ਬੱਚੇ ਨੂੰ ਸੁਆਉਣਾ ਹੋਵੇ, ਅਫ਼ੀਮ ਦਵਾਈ ਵਾਂਗ ਵਰਤੀ ਜਾਂਦੀ ਸੀ। ਬਹੁਤ ਘੱਟ ਮਾਤਰਾ ਵਿਚ ਵਰਤੇ ਜਾਣ ਸਦਕਾ ਇਸਦੇ ਕਾਫ਼ੀ ਘੱਟ ਮਾੜੇ ਅਸਰ ਵੇਖਣ ਨੂੰ ਮਿਲਦੇ ਸਨ। ਕੁੱਝ ਵੱਧ ਮਾਤਰਾ ਲੈਣ ਨਾਲ ਕਈਆਂ ਨੂੰ ਕਬਜ਼ ਹੋ ਜਾਂਦੀ ਸੀ ਪਰ ਵਾਧੂ ਵਰਤੋਂ ਨਾਲ ਮੌਤ ਤੱਕ ਹੋ ਜਾਂਦੀ ਸੀ। ਅੱਜਕਲ ਸਮੈਕ, ਹੈਰੋਇਨ, ਕਰੈਕ  ਆਦਿ ਦੀ ਵਰਤੋਂ ਜਿੱਥੇ ਨੌਜਵਾਨਾਂ ਨੂੰ ਇਨਾਂ ਦੀ ਆਦੀ ਬਣਾ ਰਹੀ ਹੈ, ਉੱਥੇ ਇਨਾਂ ਚੀਜ਼ਾਂ ਨੂੰ ਛੱਡਣ ਸਮੇਂ ਏਨੀ ਮਾੜੀ ਹਾਲਤ ਹੋ ਜਾਂਦੀ ਹੈ ਕਿ ਵਰਤਣ ਵਾਲੇ ਨੂੰ ਦੌਰੇ ਪੈਣੇ, ਸਰੀਰ ਕੰਬਣਾ, ਅਕੜਾਓ ਆਦਿ ਤੋਂ ਬਚਣ ਅਤੇ ਹੋਰ ਨਸ਼ਾ ਖਰੀਦਣ ਲਈ ਚੋਰੀਆਂ, ਡਾਕੇ, ਘਰ ਬਾਰ ਵੇਚਣਾ ਜਾਂ ਕਤਲ ਤੱਕ ਕਰਨਾ ਪੈ ਜਾਂਦਾ ਹੈ ਤਾਂ ਜੋ ਹੋਰ ਨਸ਼ਾ ਖਰੀਦਣ ਲਈ ਪੈਸੇ ਦਾ ਪ੍ਰਬੰਧ ਹੋ ਜਾਵੇ।

ਕੋਕੀਨ  ਜਿੱਥੇ ਬਹੁਤ ਮਹਿੰਗੀ ਹੈ ਉੱਥੇ ਇਸ ਸਦਕਾ ਦਿਲ ਦੀਆਂ ਨਸਾਂ ਸੁੰਗੜਨ ਕਾਰਣ ਹਾਰਟ ਅਟੈਕ ਨਾਲ ਮੌਤ ਵੀ ਹੋ ਜਾਂਦੀ ਹੈ।

ਹੈਰੋਇਨ  ਜਾਂ ਸਮੈਕ ਜੇ ਸਾਹ ਰਾਹੀਂ ਰਤਾ ਜਿੰਨੀ ਵੱਧ ਲੰਘ ਜਾਏ ਤਾਂ ਫੇਫੜਿਆਂ ਵਿਚ ਪਾਣੀ ਇਕੱਠਾ ਹੋਣ ਕਾਰਣ ਵੀ ਸਾਹ ਦੀ ਨਲੀ ਬੰਦ ਹੋ ਜਾਂਦੀ ਹੈ ਤੇ ਮੌਤ ਹੋ ਜਾਂਦੀ ਹੈ।

18. ਦਵਾਈਆਂ ਦੀਆਂ ਦੁਕਾਨਾਂ

ਪੰਜਾਬ ਵਿਚ ਦਵਾਈਆਂ ਦੀਆਂ ਦੁਕਾਨਾਂ ਤੋਂ ਖ਼ਰੀਦ ਕੇ ਖੰਘ ਦੀਆਂ ਸ਼ੀਸ਼ੀਆਂ ਪੀਣੀਆਂ ਦਰਦ ਦੇ ਕੈਪਸੂਲ, ਨਸਾਂ ਵਿਚ ਲੱਗਦੇ ਟੀਕੇ, ਆਇਓਡੈਕਸ  ਚੱਟਣੀ, ਪੈਟਰੋਲ ਸੁੰਘਣਾ, ਕਿਰਲੀ ਖਾਣੀ, ਪੁਰਾਣੀਆਂ ਬਦਬੂਦਾਰ ਜੁਰਾਬਾਂ ਭਿਉਂ ਕੇ ਚੂਸਣੀਆਂ, ਗੁਸਲਖ਼ਾਨੇ ਵਿੱਚੋਂ ਹਵਾੜ ਕੱਢਣ ਵਾਲੀ ਪਾਈਪ ਸੁੰਘਣੀ, ਸੀਵਰੇਜ ਨੇੜੇ ਬਦਬੂ ਸੁੰਘਣ ਲਈ ਪੈ ਜਾਣਾ, ਆਦਿ ਆਮ ਹੀ ਵੇਖਣ ਵਿਚ ਆ ਰਿਹਾ ਹੈ।

ਨਸਾਂ ਵਿਚ ਟੀਕੇ ਲਾਉਣ ਨਾਲ ਏਡਜ਼, ਹੈਪਾਟਾਈਟਿਸ ਬੀ  ਤੇ ਸੀ  ਦੀਆਂ ਬੀਮਾਰੀਆਂ ਵੱਧ ਹੋ ਗਈਆਂ ਹਨ।

19. ਬੀੜੀ ਸਿਗਰਟ ਦਾ ਸੇਵਨ

ਭਾਵੇਂ ਪੰਜਾਬੀਆਂ ਵਿਚ ਇਸਦੀ ਆਦਤ ਏਨੀ ਨਹੀਂ ਸੀ ਪਰ ਹੁੱਕਾ ਬਾਰ ਸ਼ੁਰੂ ਹੋਣ ਨਾਲ ਬਹੁਤ ਸਾਰੇ ਨੌਜਵਾਨ ਇਸਦੀ ਵਰਤੋਂ ਕਰਨ ਲੱਗ ਪਏ ਹਨ। ਪਿੰਡਾਂ ਵਿਚ ਚੁੱਲੇ ਅਤੇ ਪਾਥੀਆਂ ਦੀ ਵਰਤੋਂ ਨਾਲ ਵੀ ਬਥੇਰੀਆਂ ਔਰਤਾਂ ਫੇਫੜਿਆਂ ਦੇ ਰੋਗ ਪਾਲ ਬੈਠੀਆਂ ਹੋਈਆ ਹਨ। ਸਾਹ ਚੜਨਾ (COPD), ਦਮਾ, ਕੈਂਸਰ, ਆਦਿ ਆਮ ਹੋ ਗਏ ਹਨ। ਜੇ ਬਾਇਓਗੈਸ  ਦੀ ਵਰਤੋਂ ਕੀਤੀ ਜਾਏ ਤਾਂ ਇਨਾਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਬੀੜੀ ਸਿਗਰਟ ਦਾ ਧੂੰਆਂ ਸਿਰਫ ਇਸਨੂੰ ਪੀਣ ਵਾਲੇ ਦਾ ਹੀ ਨਹੀਂ ਬਲਕਿ ਨਾਲ ਬਹਿ ਕੇ ਸੁੰਘਣ ਵਾਲੇ ਦਾ ਉਸਤੋਂ ਵੀ ਵੱਧ ਨੁਕਸਾਨ ਕਰ ਦਿੰਦਾ ਹੈ।

20. ਖੈਣੀ, ਗੁਟਕਾ ਦੀ ਵਰਤੋਂ

ਨਿਕੋਟੀਨ  ਭਰੇ ਹੋਣ ਕਾਰਣ ਇਨਾਂ ਦੀ ਵਰਤੋਂ ਮੂੰਹ ਦਾ ਕੈਂਸਰ ਵਧਾ ਰਹੀ ਹੈ ਅਤੇ ਖਾਣੇ ਦੀ ਪਾਈਪ ਦਾ ਵੀ। ਇਸ ਸਮੇਂ ਪੰਜਾਬੀ ਜਿੱਥੇ ਬਲੈਡਰ  ਦੇ ਕੈਂਸਰ ਦੇ ਖ਼ਤਰੇ ਨਾਲ ਜੂਝ ਰਹੇ ਹਨ, ਉੱਥੇ ਫੇਫੜਿਆਂ ਦਾ ਕੈਂਸਰ ਵੀ ਕਈ ਗੁਣਾ ਵਧਣ ਲੱਗ ਪਿਆ ਹੈ।

21. ਕੈਂਸਰ ਦਾ ਹਊਆ

ਪੰਜਾਬੀਆਂ ਵਿਚ ਕੈਂਸਰ ਦੇ ਵਾਧੇ ਬਾਰੇ ਕਾਫ਼ੀ ਚਰਚਾ ਹੁੰਦੀ ਰਹਿੰਦੀ ਹੈ। ਟਾਟਾ ਮੈਮੋਰੀਅਲ ਕੈਂਸਰ ਇੰਸਟੀਚੀਊਟ  ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਕੈਂਸਰ ਦੇ ਕੇਸਾਂ ਦੀ ਗਿਣਤੀ 19 ਤੋਂ 20 ਪ੍ਰਤੀ ਲੱਖ ਆਬਾਦੀ ਹੈ ਜਦਕਿ ਬਾਕੀ ਭਾਰਤ ਦੇ ਹਿੱਸਿਆਂ ਵਿਚ ਲਗਭਗ 40 ਯਾਨੀ ਦੁਗਣੀ ਹੈ।

ਜਿੱਥੇ ਭਾਰਤ ਵਿਚਲੇ ਹੋਰਨਾਂ ਹਿੱਸਿਆਂ ਵਿਚ ਫੇਫੜਿਆਂ ਦਾ ਕੈਂਸਰ ਬਹੁਤਾਤ ਵਿਚ ਹੈ ਕਿਉਂਕਿ ਉੱਥੇ ਬੀੜੀ ਸਿਗਰਟ ਸੇਵਨ ਕਈ ਗੁਣਾਂ ਵੱਧ ਹੈ, ਉੱਥੇ ਪੰਜਾਬੀ ਔਰਤਾਂ ਵਿਚ ਛਾਤੀ ਅਤੇ ਸਰਵਾਈਕਲ  (ਬੱਚੇਦਾਨੀ ਦੇ ਮੂੰਹ) ਦਾ ਕੈਂਸਰ, ਪੇਂਡੂ ਪੰਜਾਬੀ ਮਰਦਾਂ ਵਿਚ ਖਾਣੇ ਦੀ ਨਾਲੀ ਦਾ ਕੈਂਸਰ (ਜ਼ਿਆਦਾ ਸ਼ਰਾਬ, ਤੇਜ਼ ਮਿਰਚਾਂ ਅਤੇ ਬਹੁਤ ਗਰਮ ਚਾਹ ਕੌਫ਼ੀ ਪੀਣ ਸਦਕਾ) ਅਤੇ ਸ਼ਹਿਰੀ ਪੰਜਾਬੀਆਂ ਵਿਚ ਗਦੂਦ ਦਾ ਕੈਂਸਰ ਵੱਧ ਹੋ ਰਿਹਾ ਹੈ।

ਏਨੇ ਜ਼ਿਆਦਾ ਖ਼ਤਰੇ ਵੇਖਦੇ ਹੋਏ ਤੇ ਖ਼ਾਸ ਕਰ ਜਿਹੜੇ ਰਤਾ ਜਿੰਨੀ ਸਾਵਧਾਨੀ ਨਾਲ ਕਾਬੂ ਵਿਚ ਰੱਖੇ ਜਾ ਸਕਦੇ ਹੋਣ, ਮੇਰਾ ਮਕਸਦ ਸੀ ਕਿ ਜਿੰਨੇ ਵੱਧ ਤੋਂ ਵੱਧ ਪੰਜਾਬੀ ਇਹ ਜਾਣਕਾਰੀ ਲੈ ਕੇ ਆਪਣਾ ਬਚਾਓ ਕਰ ਸਕਦੇ ਹੋਣ, ਉਹ ਕਰ ਲੈਣ।

ਲੋੜ ਹੈ ਵੇਲੇ ਸਿਰ ਆਪਣੇ ਉੱਤੇ ਮੰਡਰਾਉਂਦੇ ਖ਼ਤਰਿਆਂ ਤੋਂ ਬਚਾਓ ਕਰਨ ਦੀ ਅਤੇ ਵਾਧੂ ਮਿਰਚਾਂ (ਲਾਲ, ਕਾਲੀਆਂ, ਹਰੀਆਂ)  ਛੱਡਣ ਦੀ, ਸ਼ਰਾਬ ਅਤੇ ਨਸ਼ਿਆਂ ਤੋਂ ਤੌਬਾ ਕਰਨ ਦੀ, ਬਹੁਤ ਜ਼ਿਆਦਾ ਗਰਮ ਚਾਹ ਕੌਫ਼ੀ ਨਾ ਪੀਣ ਦੀ, ਘਿਓ , ਤੇਲ ਯਾਨੀ ਥਿੰਦੇ ਤੋਂ ਸਖ਼ਤੀ ਨਾਲ ਪਰਹੇਜ਼ ਕਰਨ ਦੀ ਅਤੇ ਸੰਤੁਲਿਤ-ਖ਼ੁਰਾਕ ਖਾ ਕੇ, ਰੋਜ਼ਾਨਾ ਕਸਰਤ ਨੂੰ ਨੇਮ ਬਣਾਉਣ ਦੀ। ਇੰਜ ਹੀ ਪੰਜਾਬੀਆਂ ਦੀ ਸਿਹਤ ਬਰਕਰਾਰ ਰੱਖੀ ਜਾ ਸਕਦੀ ਹੈ।

ਉਡੀਕੋ ਨਾ, ਝਟਪਟ ਬਚਾਓ ਕਾਰਜਾਂ ਉੱਤੇ ਅਮਲ ਕਰ ਕੇ ਆਪਣੀ ਅਤੇ ਆਪਣੇ ਸਕੇ ਸੰਬੰਧੀਆਂ ਦੀ ਉਮਰ ਲੰਮੀ ਕਰੋ!

 

11/02/2015
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ

 


  ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com