|
|
ਵਿਗਿਆਨ
ਪ੍ਰਸਾਰ |
ਕੀ ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(20/03/2019) |
|
|
|
|
|
(ਅਸਲ ਵਾਪਰੀ ਘਟਨਾ) ‘‘ਮੇਰਾ ਨਾਂ ਅੰਗਰੇਜ਼ ਕੌਰ ਹੈ। ਮੇਰੇ ਮਾਪਿਆਂ ਨੇ ਬੜੇ
ਚਾਅ ਨਾਲ ਮੇਰਾ ਨਾਂ ਰੱਖਿਆ ਸੀ। ਮੇਰੇ ਪਿਓ ਨੂੰ ਲੱਗਦਾ ਸੀ ਕਿ ਅੰਗਰੇਜ਼ ਬਹੁਤ
ਅਗਾਂਹਵਧੂ ਹੁੰਦੇ ਨੇ ਤੇ ਗੋਰੇ ਚਿੱਟੇ ਵੀ। ਮੈਨੂੰ ਉਹ ਅਸਮਾਨ ਦੀਆਂ ਉਚਾਈਆਂ
ਛੂਹੰਦੀ ਨੂੰ ਵੇਖਣਾ ਚਾਹੁੰਦਾ ਸੀ।
‘‘ਮੈਂ ਨਿਰੀ ਦੁੱਧ ਦੀ ਧੋਤੀ,
ਗੋਰੀ-ਚਿੱਟੀ, ਹੱਥ ਲਾਇਆ ਵੀ ਮੈਲੀ ਹੁੰਦੀ ਸੀ। ਇਸੇ ਲਈ ਮੇਰੇ ਪਿਓ ਨੇ ਬਸ ਇੱਕੋ
ਨਾਂ-ਅੰਗਰੇਜ਼ ਕੌਰ ’ਤੇ ਹੀ ਹਾਮੀ ਭਰੀ।
‘‘ਸਾਰਾ ਦਿਨ-ਮੇਰੀ ਧੀ ਅੰਗਰੇਜੋ
ਮੇਰਾ ਨਾਂ ਚਮਕਾਏਗੀ, ਮੇਰਾ ਨਾਂ ਚਮਕਾਏਗੀ ਕਰਦਾ ਮੇਰਾ ਪਿਓ ਮੈਨੂੰ ਮੋਢੇ ਉੱਤੇ
ਚੁੱਕ ਕੇ ਘੁੰਮਾਉਂਦਾ ਹੁੰਦਾ ਸੀ। ਕੀ ਮਜਾਲ ਸੀ ਕੋਈ ਐਰਾ ਗ਼ੈਰਾ ਮੈਨੂੰ ਹੱਥ ਵੀ ਲਾ
ਜਾਂਦਾ। ਮੇਰਾ ਪਿਓ ਤਾਂ ਮਾਂ ਨੂੰ ਮੇਰੇ ਵਾਸਤੇ ਦੋ-ਦੋ ਵਾਰ ਨੁਹਾਉਣ ਨੂੰ ਕਹਿ ਕੇ
ਘਰੋਂ ਨਿਕਲਦਾ ਕਿ ਕਿਤੇ ਅੰਗਰੇਜੋ ਮੈਲੀ ਨਾ ਹੋ ਜਾਏ।
‘‘ਕਿੰਨਾ ਚਾਅ ਸੀ
ਮੇਰੇ ਪਿਓ ਨੂੰ ਮੇਰੇ ਗੋਰੇ ਰੰਗ ’ਤੇ! ਮੈਂ ਵੀ ਫੁੱਲੀ ਨਾ ਸਮਾਉਂਦੀ। ਸਾਰਾ ਦਿਨ
ਪਿਓ ਦੇ ਮੋਢੇ ਚੜ੍ਹ ਆਪਣੀਆਂ ਮੰਗਾਂ ਮਨਵਾਉਂਦੀ। ਮੇਰਾ ਪਿਓ ਤਾਂ ਨਿਰਾ ਦੇਵਤਾ ਸੀ।
ਹਰ ਕਿਸੇ ਨੂੰ ਕਹਿੰਦਾ ਰਹਿੰਦਾ-ਮੇਰੇ ਘਰ ਤਾਂ ਦੇਵੀ ਪੈਦਾ ਹੋਈ ਐ। ਸਾਕਸ਼ਾਤ ਦੇਵੀ।
ਗੋਰੀ ਚਿੱਟੀ ਦੁੱਧ ਧੋਤੀ!
‘‘ਮੇਰੇ ਵਿਆਹ ਦੇ ਚਾਅ ਤਾਂ ਉਸ ਏਨੇ ਪੂਰੇ ਕੀਤੇ
ਕਿ ਕੀ ਦੱਸਾਂ। ਵਿੱਤੋਂ ਬਾਹਰ ਹੋ ਉਸਨੇ ਮੇਰੇ ਸਹੁਰਿਆਂ ਨੂੰ ਰਜਾ ਦਿੱਤਾ। ਉਸਦਾ
ਇਹੋ ਸੁਫ਼ਨਾ ਸੀ ਕਿ ਉਸਦੀ ਧੀ ਅੰਗਰੇਜ਼ ਕੌਰ ਨੂੰ ਦੁਨੀਆ ਦੀ ਹਰ ਖ਼ੁਸ਼ੀ ਮਿਲੇ।
‘‘ਨਿਆਲ ਪਿੰਡ ਵਿਚ ਮੈਂ ਵਿਆਹ ਕੇ ਗਈ। ਮੇਰੇ ਦੋ ਪੁੱਤਰ ਹੋਏ। ਮੇਰੇ ਮਾਪੇ
ਫੁੱਲੇ ਨਾ ਸਮਾਏ। ਸਾਰੇ ਪਿੰਡ ’ਚ ਮੇਰੀ ਟੌਹਰ ਸੀ। ਸਾਰੇ ਹੈਰਾਨ ਸਨ ਕਿ ਰਬ ਨੇ ਏਨੀ
ਮਿਹਰ ਕਿਵੇਂ ਕੀਤੀ ਐ। ਇਕ ਤਾਂ ਮੈਂ ਰਜ ਕੇ ਸੁਹਣੀ। ਉੱਤੋਂ ਜੋੜੀਆਂ ਪੁੱਤਰਾਂ
ਦੀਆਂ। ਬਸ ਪੁੱਛੋ ਨਾ ਕੀ ਚਾਅ ਲਾਹੇ ਮੈਂ ਤੇ ਮੇਰੇ ਸਹੁਰਿਆਂ ਨੇ।
‘‘ਮੇਰੇ
ਪਿਓ ਦਾ ਤਾਂ ਅੰਗਰੇਜੋ ਅੰਗਰੇਜੋ ਕਰਦੇ ਦਾ ਗਲਾ ਸੁੱਕਦਾ ਸੀ। ਮੈਨੂੰ ਡਾਕਟਰ ਨੇ
ਕਿਹਾ ਸੀ ਪੂਰੇ ਡੇਢ ਸਾਲ ਤਾਈਂ ਬੱਚਿਆਂ ਨੂੰ ਛਾਤੀ ਦਾ ਦੁੱਧ ਪਿਆਈ। ਮੈਂ ਤਾਂ ਪੂਰੇ
ਦੋ ਸਾਲ ਪਿਆਇਆ ਤਾਂ ਜੋ ਮੇਰੇ ਬੱਚੇ ਪੂਰੇ ਪਿੰਡ ’ਚੋਂ ਤਗੜੇ ਹੋਣ। ਨਾਲੇ ਦੁੱਧ ਦਾ
ਕਰਜ਼ਾ ਵੀ ਦੂਣਾ ਚੜ੍ਹਦਾ। ਆਖ਼ਰ ਮੇਰੇ ਪੁੱਤਰ ਮੇਰੇ ਬੁਢੇਪੇ ਦੀ ਡੰਗੋਰੀ ਸਨ। ਮੇਰੇ
ਪਿਓ ਤੇ ਭਰਾ ਗੁਜ਼ਰੇ ਤਾਂ ਮੈਨੂੰ ਸਿਰਫ਼ ਆਪਣੇ ਪੁੱਤਰਾਂ ਉੱਤੇ ਆਸ ਰਹਿ ਗਈ। ਅਖ਼ੀਰ
ਮੇਰਾ ਪਤੀ ਵੀ ਤੁਰ ਗਿਆ। ਫੇਰ ਤਾਂ ਮੈਂ ਦਿਨ-ਰਾਤ ਆਪਣੇ ਬੱਚਿਆਂ ਦੀ ਸੇਵਾ ਵਿਚ ਜੁਟ
ਗਈ। ਮੇਰੇ ਸਾਈਂ ਦੀ ਆਖ਼ਰੀ ਨਿਸ਼ਾਨੀ।
‘‘ਮੇਰੇ ਵੱਡੇ ਪੁੱਤਰ ਕੁਲਦੀਪ ਸਿੰਘ
ਉਰਫ਼ ਕਾਲਾ ਨੇ ਸੰਨ 2007 ਵਿਚ ਸ਼ਹਿਰ ਦੀ ਇਕ ਟਰਾਂਸਪੋਰਟ ਕੰਪਨੀ, ਗਰਗ ਬਸ ਸਰਵਿਸ
ਵਾਲਿਆਂ ਦੀ ਬੱਚੀ ਨੂੰ ਅਗਵਾ ਕਰਕੇ ਫਿਰੌਤੀ ਮੰਗ ਲਈ। ਉਦੋਂ ਹੀ ਮੈਨੂੰ ਪਤਾ ਲੱਗਿਆ
ਕਿ ਉਹ ਨਸ਼ੇ ਦੀ ਲਤ ਪਾਲ ਚੁੱਕਿਆ ਸੀ ਤੇ ਪੈਸੇ ਇਕੱਠੇ ਕਰਨ ਲਈ ਉਸਨੇ ਇਹ ਸਭ ਕੀਤਾ
ਸੀ। ਮੇਰੇ ਲਈ ਇਹ ਧੱਕਾ ਕਿੰਨਾ ਅਸਿਹ ਹੋਵੇਗਾ, ਇਸ ਦਾ ਅੰਦਾਜ਼ਾ ਸੌਖਿਆਂ ਲਾਇਆ ਜਾ
ਸਕਦਾ ਹੈ। ਪਰ ਮੈਂ ਠਾਣ ਲਿਆ ਕਿ ਮੈਂ ਆਪਣਾ ਪੁੱਤਰ ਹਰ ਹਾਲ ਵਿਚ ਠੀਕ ਰਸਤੇ ਉੱਤੇ
ਲਿਆਉਣਾ ਹੈ। ਇਸੇ ਲਈ ਮੈਂ ਪੁਲਿਸ ਵਾਲਿਆਂ ਨੂੰ ਉੱਕਾ ਹੀ ਨਹੀਂ ਰੋਕਿਆ ਜਦੋਂ ਉਹ
ਮੇਰੇ ਮੁੰਡੇ ਨੂੰ ਫੜਨ ਲਈ ਆਏ। ਫੇਰ ਕੇਸ ਚੱਲਿਆ ਤੇ ਉਹ ਕੇਂਦਰੀ ਜੇਲ੍ਹ ਪਟਿਆਲਾ
ਵਿਚ ਉਮਰ ਕੈਦ ਲਈ ਅੰਦਰ ਭੇਜ ਦਿੱਤਾ ਗਿਆ।
‘‘14 ਜੁਲਾਈ 2016 ਨੂੰ ਡੇਢ
ਮਹੀਨੇ ਦੀ ਛੁੱਟੀ ਲੈ ਕੇ ਉਹ ਮੈਨੂੰ ਮਿਲਣ ਲਈ ਘਰ ਆਇਆ। ਮੈਨੂੰ ਪੂਰੀ ਉਮੀਦ ਸੀ ਕਿ
ਪਛਤਾਵੇ ਦੇ ਹੰਝੂ ਉਸਨੂੰ ਬਦਲ ਚੁੱਕੇ ਹੋਣਗੇ। ਪਰ, ਇਹ ਕੀ ਹੋਇਆ? ਘਰ ਪਹੁੰਚਦੇ ਸਾਰ
ਕੁਲਦੀਪ ਨੇ ਆਪਣੇ ਛੋਟੇ ਵੀਰ ਹਰਦੀਪ ਸਿੰਘ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ।
ਮਾਂ ਵਾਰੀ, ਮੈਂ ਤਾਂ ਤਰਲੇ ਕਰਦੀ ਰਹਿ ਗਈ ਪਰ ਉਸ ਕੁੱਝ ਨਾ ਸੁਣਿਆ। ਪੂਰਾ ਦਿਨ ਤੇ
ਰਾਤ ਉਹ ਸ਼ਰਾਬ ਪੀਂਦਾ ਰਿਹਾ।
‘‘ਮੈਂ ਬੜੇ ਚਾਅ ਨਾਲ ਉਸ ਲਈ ਖੀਰ ਬਣਾਈ ਸੀ।
ਉਹ ਚਾਅ ਵੀ ਅੱਧਾ ਰਹਿ ਗਿਆ। ਦੂਜੇ ਦਿਨ ਦੀ ਸ਼ਾਮ ਹੋ ਚੱਲੀ ਪਰ ਉਸ ਦੀਆਂ ਸ਼ਰਾਬਾਂ
ਦੀਆਂ ਬੋਤਲਾਂ ਨਹੀਂ ਮੁੱਕੀਆਂ। ਮੈਂ ਤਾਂ ਬੂਹਾ ਢੋਅ ਕੇ ਬਿਨਾਂ ਕੁੱਝ ਖਾਧੇ ਪੀਤੇ
ਸੌਣ ਚਲੀ ਗਈ। ਮੈਂ ਹਾਲੇ ਲੇਟੀ ਹੀ ਸੀ ਕਿ ਮੇਰਾ ਪੁੱਤਰ ਮੇਰੇ ਕਮਰੇ ਅੰਦਰ ਆ ਗਿਆ
ਤੇ ਉਸ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।
‘‘ਮੈਂ ਬਹੁਤ ਖ਼ੁਸ਼ ਹੋਈ ਕਿ ਚਲੋ
ਆਖ਼ੀਰ ਪੁੱਤਰ ਨੂੰ ਮਾਂ ਦੀ ਯਾਦ ਤਾਂ ਗਈ। ਉਹ ਮੇਰੇ ਨੇੜੇ ਆ ਕੇ ਮੈਨੂੰ ਚਿੰਬੜ ਗਿਆ।
ਮੇਰੇ ਜਿਗਰ ਦਾ ਟੁੱਕੜਾ! ਮੈਨੂੰ ਤਾਂ ਮੇਰਾ ਉਹੀ ਨਿੱਕਾ ਕੁਲਦੀਪ ਮੇਰੀ ਗੋਦੀ ’ਚ
ਆਉਂਦਾ ਲੱਗਿਆ। ਮੈਂ ਘੁੱਟ ਕੇ ਹਿੱਕ ਨਾਲ ਲਾ ਲਿਆ।
‘‘ਆਹ ਕੀ ਹੋ ਰਿਹੈ।
ਮੇਰੇ ਪੁੱਤਰ ਨੇ ਮੇਰੀ ਕਮੀਜ਼ ਪਾੜ ਦਿੱਤੀ। ਓਹੋ ਆਹ ਕੀ ਕਰਨ ਡਿਹੈਂ? ਓਏ ਪੁੱਤਰਾ
ਸ਼ਰਮ ਕਰ! ਓਏ ਏਥੋਂ ਹੀ ਜੰਮਿਐਂ ਤੂੰ। ਓਏ ਕੰਜਰਾ, ਇਸ ਕੁੱਖ ਨੂੰ ਕਲੰਕਤ ਨਾ ਕਰ। ਬਸ
ਕਰ ਓਏ। ਇਹ ਕੁਕਰਮ ਕਿਵੇਂ ਬਖਸ਼ਵਾਏਂਗਾ? ਹਾਏ ਓ ਮੇਰਿਆ ਰੱਬਾ! ਇਹ ਦਿਨ ਵੀ ਵਿਖਾਉਣਾ
ਸੀ। ਹੁਣ ਪੁੱਤਰ ਹੱਥੋਂ ਵੀ ਪੱਤ ਲੁਟਾਉਣੀ ਸੀ। ਇਹ ਲਾਸ਼ ਹੁਣ ਕਿਵੇਂ ਢੋਹਾਂਗੀ? ਓ
ਮੇਰੇ ਬਾਪੂ, ਵੇਖ ਤਾਂ ਸਹੀ, ਬਹੁੜ ਤਾਂ ਸਹੀ, ਤੇਰੇ ਅੰਗਰੇਜੋ ਮੈਲੀ ਹੋ ਚੱਲੀ। ਹੁਣ
ਨ੍ਹਾਤਿਆਂ-ਧੋਤਿਆਂ ਵੀ ਇਹ ਮੈਲ ਨਹੀਂ ਸਾਫ ਹੋਣੀ। ਮੇਰੇ ਸਿਰ ਦੇ ਸਾਈਆਂ, ਤੇਰੀ
ਅੰਗਰੇਜੋ ਦੀ ਹਰ ਖ਼ੁਸ਼ੀ ਖੋਹ ਲਈ ਗਈ ਐ। ਕੀ ਮੈਂ ਅਸਮਾਨ ਦੀਆਂ ਇਹੋ ਜਿਹੀਆਂ ਊਚਾਈਆਂ
ਛੂਹਣੀਆਂ ਸਨ?
‘‘ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਨਹਿਸ਼ ਰਾਤ ਉਸ ਦਿਨ ਕੱਢੀ।
ਮੈਂ ਸਵਖ਼ਤੇ ਇਕ ਪੱਕਾ ਫ਼ੈਸਲਾ ਲਿਆ ਤੇ ਕਮਰੇ ਨੂੰ ਜੰਦਰਾ ਲਾ ਸਿੱਧਾ ਥਾਣੇ ਗਈ।
ਪਾਤੜਾਂ ਦੇ ਥਾਣੇ ਮੁਖੀ ਨਰਾਇਣ ਸਿੰਘ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੋਡਲ ਅਫਸਰ
ਰਾਜਵਿੰਦਰ ਕੌਰ ਨੇ ਮਾਮਲਾ ਦਰਜ ਕਰ ਕੇ ਮੇਰਾ ਮੈਡੀਕਲ ਕਰਵਾਇਆ ਤੇ ਪਿੰਡ ਵਾਲਿਆਂ
ਨੂੰ ਵੀ ਸਭ ਦੱਸਿਆ।
‘‘ਫਿਟ ਲਾਅਨਤ ਇਹੋ ਜਿਹੇ ਪੁੱਤਰਾਂ ’ਤੇ। ਮੇਰਾ ਕੀ
ਕਸੂਰ ਸੀ? ਪੂਰੀ ਉਮਰ ਇਨ੍ਹਾਂ ਦੀ ਪਰਵਰਿਸ਼ ਉੱਤੇ ਲਾ ਦਿੱਤੀ। ਇਹ ਬੁਢੇਪੇ ਦੀ
ਡੰਗੋਰੀ ਹੈ ਕਿ ਸਪੋਲੀਆ? ਕਿੱਥੇ ਮਰ ਗਏ ਕਹਿਣ ਵਾਲੇ ਕਿ ਔਰਤ ਹੀ ਔਰਤ ਦੀ ਦੁਸ਼ਮਨ
ਹੈ? ਕਿਉਂ ਪੁੱਤਰਾਂ ਨੂੰ ਜੰਮੀਏ? ਜਿਸ ਕੁੱਖੋਂ ਜੰਮੀਏ, ਉਸੇ ਨੂੰ ਪੜ੍ਹਵਾਉਣ ਲਈ?
ਕੀ ਚੰਨ ਚਾੜ੍ਹਿਐ, ਇਸ ਬੇਗ਼ੈਰਤ ਨੇ? ‘‘ਵੇ ਡੁੱਬ ਜਾਣਿਓ, ਕੋਈ ਕੁਸਕਦਾ ਕਿਉਂ
ਨਹੀਂ? ਪੁੱਤਰਾਂ ਦੇ ਜੰਮਣ ’ਤੇ ਲੱਡੂ ਵੰਡਣ ਵਾਲਿਓ, ਮੇਰੀਆਂ ਅੱਖਾਂ ’ਚ ਅੱਖਾਂ ਪਾ
ਕੇ ਮਾਂ ਬਣਨ ਦੇ ਜੁਰਮ ਦੀ ਮਿਲੀ ਸਜ਼ਾ ਬਾਰੇ ਕੁੱਝ ਤਾਂ ਬੋਲੋ! ਜੇ ਮੇਰੇ ਸਵਾਲਾਂ ਦਾ
ਜਵਾਬ ਨਾ ਮਿਲਿਆ ਤਾਂ ਮੈਂ ਹਰ ਮਾਂ ਨੂੰ ਇਹੀ ਸਲਾਹ ਦੇਵਾਂਗੀ ਕਿ ਜੰਮਦੇ ਸਪੋਲੀਏ ਦੀ
ਹੀ ਸੰਘੀ ਨੱਪ ਦੇਣ ਤਾਂ ਜੋ ਅੱਗੇ ਤੋਂ ਕਿਸੇ ਮਾਂ ਨੂੰ ਅਜਿਹੀ ਸ਼ਰਮਨਾਕ ਘਟਨਾ
ਵਿੱਚੋਂ ਨਾ ਲੰਘਣਾ ਪਵੇ।
‘‘ਲੱਖ ਲਾਅਨਤ ਹੈ ਇਸ ਮੁਲਕ ਨੂੰ ਮਾਂ ਦਾ ਨਾਂ
ਦੇਣ ਵਾਲਿਆਂ ਨੂੰ! ਹੱਥ ਲਾਇਆਂ ਨੂੰ ਵੀ ਮੈਲੀ ਹੁੰਦੀ ਅੰਗਰੇਜ਼ ਕੌਰ ਦੀ ਇਹ ਮੈਲ ਹੋਰ
ਸੈਂਕੜੇ ਵਰ੍ਹੇ ਨਹਾਉਣ ਧੋਣ ਨਾਲ ਵੀ ਨਹੀਂ ਲੱਥਣ ਲੱਗੀ। ਔਂਤਰਿਓ, ਕੋਈ ਤਾਂ ਬੋਲੋ
ਹੁਣ!
‘‘ਧੀ ਜੰਮਣਾ ਤਾਂ ਅਪਸ਼ਗਨ ਹਮੇਸ਼ਾ ਤੋਂ ਸੀ, ਕੀ ਹੁਣ ਪੁੱਤਰ ਜੰਮਣਾ ਵੀ
ਗੁਣਾਹ ਹੋ ਗਿਆ ਹੈ?’’
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|