|
|
|
|
ਡਾ. ਕਰਨੈਲ ਸ਼ੇਰਗਿੱਲ ਦਾ ਕਹਾਣੀ ਸੰਗ੍ਰਹਿ ‘ਮੈਮੋਰੀ ਲੇਨ'
ਡਾ. ਗੁਰਦਿਆਲ ਸਿੰਘ ਰਾਏ
(19/11/2024) |
|
|
|
ਬਰਤਾਨੀਆ
ਵੱਸਦਾ, ਪੇਸ਼ੇ ਵੱਲੋਂ ਸਫ਼ਲ ਮੈਡੀਕਲ ਡਾਕਟਰ, ਡਾ. ਕਰਨੈਲ ਸ਼ੇਰਗਿੱਲ ਇੱਕ
ਜਾਣਿਆ-ਪਹਿਚਾਣਿਆ ਪਰਵਾਸੀ ਸਾਹਿਤਕਾਰ ਹੈ। ਉਸਨੇ ਕਵਿਤਾ, ਕਹਾਣੀ ਅਤੇ
ਨਾਵਲ ਦੀ ਵਿਧਾ ਵਿੱਚ ਬੜੀ ਨਿਪੁੰਨਤਾ ਨਾਲ ਕਲਮੀ ਜੌਹਰ ਵਿਖਾਏ ਹਨ।
‘ਮੈਮੋਰੀ ਲੇਨ’ ਕਹਾਣੀ ਸੰਗ੍ਰਹਿ ਵਿੱਚ ਡਾ. ਸ਼ੇਰਗਿੱਲ ਨੇ ਆਪਣੀਆ ਦੱਸ
ਕਹਾਣੀਆਂ ਨਾਲ ਦਸਤਕ ਦਿੱਤੀ ਹੈ। ਇਸਤੋਂ ਪਹਿਲਾਂ ਉਸਦੇ ਪਹਿਲੇ ਕਹਾਣੀ
ਸੰਗ੍ਰਹਿ ‘ਪੰਦਰਵਾਂ ਲਾਲ ਕਰਾਸ’ ਦੇ 1992 ਤੋਂ ਲੈ ਕੇ ਹੁਣ ਤੱਕ ਚਾਰ
ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ। ਕਹਾਣੀ ਤੋਂ ਬਿਨਾਂ ਉਸ ਦੇ ਦੋ ਕਾਵਿ
ਸੰਗ੍ਰਹਿ: ‘ਹੁਣ ਮੈਂ ਅਜਨਬੀ ਨਹੀਂ’ (2019) ਅਤੇ ਕਾਵਿ ਸੰਗ੍ਰਹਿ ‘ਕੌਣ
ਸੂਤਰਧਾਰ’; ਅਤੇ ਨਾਵਲ ’ਲਾਕਡਾਊਨ ਅਲਫ਼ਾ’ ਛੱਪ ਚੁੱਕੇ ਹਨ। ਨਾਵਲ
‘ਲਾਕਡਾਊਨ ਅਲਫ਼ਾ’ ਦੇ ਸ਼ਾਹਮੁੱਖੀ ਅਤੇ ਅੰਗਰੇਜ਼ੀ ਅਨੁਵਾਦ ਵੀ ਪ੍ਰਕਾਸ਼ਿਤ ਹੋ
ਚੁੱਕੇ ਹਨ। ਡਾ. ਸ਼ੇਰਗਿੱਲ ਦੇ ਖੋਜ-ਕਾਰਜ ਅਤੇ ਬਿਮਾਰੀਆਂ ਸਬੰਧੀ ਕਿਤਾਬਚੇ
ਵੀ ਅੰਗਰੇਜ਼ੀ ਵਿੱਚ ਉਪਲੱਭਦ ਹਨ। ਸਾਡੀ ਹੱਥਲੀ ਸੰਖੇਪ ਵਿਚਾਰ
ਅਧੀਨ ‘ਮੈਮੋਰੀ ਲੇਨ’ ਵਿੱਚ ਪ੍ਰਕਾਸ਼ਿਤ ਉਹ ਕਹਾਣੀਆਂ ਹਨ ਜਿਹਨਾਂ ਦਾ ਵਿਸ਼ਾ
ਵਸਤੂ ਸਾਰੇ ਵਿਸ਼ਵ ਵਿੱਚ ਵਿੱਚਰ ਰਹੇ ਅਤੇ ਵਿਸ਼ੇਸ਼ ਕਰਕੇ ਪਰਵਾਸ ਭੋਗਦੇ ਅਤੇ
ਦਿਨੋ-ਦਿਨ ਸਰੀਰਕ ਅਤੇ ਮਨ ਕਰਕੇ ਖੰਡਿਤ ਹੁੰਦੇ ਜਾ ਰਹੇ ਉਹਨਾਂ ਪੰਜਾਬੀਆਂ
ਨਾਲ ਹੈ ਜਿਹਨਾਂ ਨੇ ਬਰਤਾਨੀਆ ਦੀ ਧਰਤ ਨੂੰ ਹੀ ਹੁਣ ਆਪਣਾ ਘਰ ਅਤੇ ਕਾਰਜ
ਖੇਤਰ ਬਣਾ ਲਿਆ ਹੈ। ਭੂਗੋਲਿਕ ਤੌਰ ਤੇ ਇਹਨਾਂ ਕਹਾਣੀਆਂ ਦਾ ਪਿਛੋਕੜ
ਕਾਨੂੰਨੀ ਜਾਂ ਗ਼ੈਰ-ਕਾਨੂਨੀ ਤੌਰ ਤੇ ਬਰਤਾਨੀਆ ਆਏ—ਆ ਕੇ ਪਰਵਾਸੀ ਬਣੇ—
ਏਸ਼ੀਅਨ ਖ਼ਿੱਤੇ ਦੇ ਮੂਲ ਵਾਸੀਆਂ ਨਾਲ ਹੀ ਹੈ। ਵਿਚਾਰ ਨੂੰ ਅਗ੍ਹਾਂ ਤੋਰਨ
ਤੋਂ ਪਹਿਲਾਂ ਇਹਨਾਂ ਕਹਾਣੀਆ ਦੇ ਪਿੱਠ ਪਿੱਛੇ ਕਾਰਜ ਸ਼ੀਲ ਕੁਝ ਵਰਤਾਰਿਆਂ
ਦਾ ਜ਼ਿਕਰ ਕਰਨਾ ਸਾਡੀ ਸੋਚ ਲਈ ਰਾਹ ਪਧਰਾ ਕਰਨ ਵਿੱਚ ਸਹਾਈ ਹੋਵੇਗਾ।
ਬਰਤਾਨੀਆ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ‘ਇਤਿਹਾਸ ਦੀ ਉੱਮਰ ਕੋਈ
ਬਹੁਤੀ ਲੰਮੇਰੀ ਨਹੀਂ’। ਭਾਰਤ ਨੂੰ ਆਜ਼ਾਦੀ ਮਿਲਣ ਦੇ ਥੋੜਾ ਚਿਰ ਮਗਰੋਂ
ਭਾਵ 1952-53 ਤੋਂ ਹੀ ਆਪਣੀ ਆਰਥਕ ਹਾਲਤ ਸੁਧਾਰਨ ਲਈ ਪੰਜਾਬ/ਭਾਰਤ
ਵਾਸੀਆਂ ਵੱਲੋਂ ਬਰਤਾਨੀਆ ਆਉਣ ਦੀ ਕਿਰਿਆ ਆਰੰਭ ਹੋ ਗਈ ਸੀ। ਫਿਰ 1962
ਵਿੱਚ ‘ਇਮੀਗਰੇਸ਼ਨ ਐਕਟ’ ਨਾਲ ਬਰਤਾਨੀਆ ਆ ਵੱਸਣ ਅਤੇ ਕੰਮਾਂ-ਕਾਰਜਾਂ ਲਈ
ਵਾਊਚਰ ਮਿਲਣੇ ਆਰੰਭ ਹੋ ਗਏ। ਪਹਿਲਾਂ ਆਮ ਕਾਮੇ ਆਏ ਸਨ ਫਿਰ
ਪੜ੍ਹਿਆ-ਲਿਖਿਆ ਵਰਗ ਵੀ ਆਇਆ। ਪਰ ਕੰਮ ਸਬੰਧੀ ਵਾਊਚਰਾਂ ਅਧੀਨ
ਆਏ ਲੋਕਾਂ ਦੀ ਖੁਸ਼ੀ ਉਦੋਂ ਉੱਡ-ਪੁੱਡ ਗਈ ਜਦੋਂ ਉਹਨਾਂ ਵੇਖਿਆ ਕਿ
‘ਵਾਊਚਰ’ ਹੋਣ ਦੇ ਬਾਵਜੂਦ ਚੰਗੇ ਕੰਮ ਲੱਭਣੇ ਅਤੇ ਮਿਲਣੇ ਔਖੇ ਹਨ।
ਟੱਕਰਾਂ ਮਾਰਨ ਉਪਰੰਤ ਸੋਝੀ ਪਈ ਕਿ ਵਾਊਚਰਾਂ ਅਧੀਨ ਆਏ ਲੋਕਾਂ ਨੂੰ
‘ਬਲੂ-ਕੌਲਰ ਜੌਬਜ਼’ ਭਾਵ ਆਮ ਮਜ਼ਦੂਰੀ ਦੇ ਕੰਮਾਂ ਲਈ ਹੀ ਸੱਦਿਆ ਗਿਆ ਸੀ।
ਅਕਾਦਮਿਕ ਡਿਗਰੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ।
ਇੰਡੀਆ ਤੋਂ ਇੱਥੇ ਆਏ ਬਹੁਤੇ ਪੜ੍ਹੇ-ਲਿਖੇ ਅਤੇ ਅਧਿਆਪਕ ਤਬਕੇ ਦੇ
ਲੋਕਾਂ ਨੂੰ ਮੁੱਢਲੇ ਸਮੇਂ ਵਿੱਚ ਮਜ਼ਦੂਰਾਂ ਵਾਲਾ ਕੰਮ ਹੀ ਕਰਨਾ ਪਿਆ ਜਾਂ
ਫਿਰ ਪੋਸਟ ਆਫ਼ਿਸ ਵਿੱਚ ‘ਚਿੱਠੀ-ਰਸੈਣ’ ਜਾਂ ਬੱਸਾਂ ਦੀ
ਡਰਾਇਵਰੀ ਦਾ। ਅਧਿਆਪਨ ਦੇ ਕਾਰਜਾਂ ਜਾਂ ਹੋਰ ਕਿੱਤਿਆਂ ਵਿੱਚ ਨੌਕਰੀਆਂ
ਪਰਾਪਤ ਕਰਨ ਲਈ ਬਹੁਤਿਆਂ ਨੂੰ ਮੁੜਕੇ ‘ਥੋੜ੍ਹੀ ਜਾਂ ਬਹੁ-ਚਿਰੀ’ ਹੋਰ
ਵਾਧੂ ਦੀ ‘ਬਰਤਾਨਵੀ ਅਕਾਦਮਿਕ’ ਯੋਗਤਾ ਪਰਾਪਤ ਕਰਨ ਲਈ ਪੜ੍ਹਨਾ ਪਿਆ।
ਕਾਨੂੰਨੀ ਤੌਰ ਤੇ ਆਏ ਇਹਨਾਂ ਆਵਾਸੀਆਂ ਦਾ ਪਰਵਾਸੀ ਬਣਨ ਦਾ ਸਫ਼ਰ ਕਾਫ਼ੀ
ਚੁਨੌਤੀਆਂ ਭਰਿਆ ਅਤੇ ਤਰੱਦਦ ਦਾ ਰਿਹਾ। ਆਵਾਸ ਦੀ ਕਾਨੂੰਨੀ ਆਗਿਆ ਸਮਾਪਤ
ਹੋਣ ਉਪਰੰਤ ਗ਼ੈਰ-ਕਾਨੂਨੀ ਤੌਰ ਤੇ ਆਉਣ ਵਾਲਿਆਂ ਨੇ ਜਿਸ ਤਰ੍ਹਾਂ ਦੀਆਂ
ਕਠਿਨਾਈਆਂ ਅਤੇ ਕਸ਼ਟਾਂ ਭਰੀ ਜ਼ਿੰਦਗੀ ਦਾ ਸਾਹਮਣਾ ਕੀਤਾ ਉਸਦੀ ਝਲਕ ਸਾਨੂੰ
ਡਾ. ਸ਼ੇਰਗਿੱਲ ਦੀਆਂ ਕਈ ਕਹਾਣੀਆਂ ਵਿੱਚੋਂ ਮਿਲ ਜਾਂਦੀ ਹੈ ਜਿਸਨੂੰ
ਪੜ੍ਹਦਿਆਂ ਪਾਠਕਾਂ ਨੂੰ ਪਰਵਾਸੀਆਂ ਦੇ ਸੰਘਰਸ਼ ਅਤੇ ਸੰਤਾਪ ਸਬੰਧੀ
ਜਾਣਕਾਰੀ ਮਿਲਦੀ ਹੈ। ਦਰਅਸਲ ਡਾ. ਕਰਨੈਲ ਸ਼ੇਰਗਿੱਲ ਬਰਤਾਨੀਆ
ਵਿੱਚ ਜਦੋਂ 1976 ਵਿੱਚ ਪੁੱਜਿਆ ਤਾਂ ਬਰਤਾਨੀਆ ਵੱਸਦੇ ਪਰਵਾਸੀ ਨਸਲੀ
ਵਿਤਕਰੇ ਅਤੇ ਹੋਰ ਬਹੁਤ ਸਾਰੀਆਂ ਕੰਮ-ਧੰਧੇ ਅਤੇ ਰਹਿਣ-ਬਹਿਣ ਸਬੰਧੀ
ਦਿੱਕਤਾਂ ਦਾ ਸਾਹਮਣਾ ਕਰਦੇ ਆ ਰਹੇ ਸਨ। ਸਾਰੇ ਬਰਤਾਨੀਆ ਵਿੱਚ ਵੱਖ ਵੱਖ
ਥਾਵਾਂ ਤੇ ਗੁਰਦੁਆਰੇ, ਮਸਜਿਦਾਂ ਅਤੇ ਮੰਦਰ ਆਦਿ ਉਸੱਰ ਰਹੇ ਸਨ ਜਾਂ ਉੱਸਰ
ਚੁੱਕੇ ਸਨ। ਬਹੁਤ ਸਾਰੇ ਏਸ਼ਿਆਈ ਵੱਖ ਵੱਖ ਤਰ੍ਹਾਂ ਦੀਆਂ ਨੌਕਰੀਆਂ ਕਰ ਰਹੇ
ਸਨ। ਲੋਕੀ ਬੇਕਾਰ ਵੀ ਸਨ ਅਤੇ ਕੰਮਾਂ ਦੀ ਭਾਲ ਵਿੱਚ ਵੀ। ਕਈਆਂ ਨੇ ਆਪਣੇ
ਚੰਗੇ ਕਾਰੋਬਾਰ ਵੀ ਖੋਲ੍ਹ ਲਏ ਸਨ। ਗੱਲ ਕੀ ਪਰਵਾਸੀ ਆਪਣੀਆਂ ਜੜ੍ਹਾਂ
ਬਰਤਾਨੀਆ ਵਿੱਚ ਚੰਗੀ ਤਰ੍ਹਾਂ ਜਮਾਉਣ ਦੇ ਆਹਰ ਵਿੱਚ ਸਨ। ਡਾ. ਸ਼ੇਰਗਿੱਲ
ਨੇ ਬਹੁਤ ਜਲਦ ਹੀ ਆਪਣੇ ਆਲੇ-ਦੁਆਲੇ ਨੂੰ ਭਾਂਪਿਆ ਅਤੇ ਆਪਣੇ ਭਾਈਚਾਰੇ
ਦੀਆਂ ਸਾਰੀਆਂ ਹੀ ਵਿਹਾਰਕ, ਨਿਤਾਪ੍ਰਤੀ ਦੀਆਂ ਜਟਿਲ ਅਤੇ ਭਾਵਨਾਤਮਕ
ਸਮੱਸਿਆਵਾਂ ਨੂੰ ਸਮਝ ਲਿਆ। ਡਾਕਟਰੀ ਕਿੱਤੇ ਨੇ ਵੀ ਉਸਦੀ ਸਹਾਇਤਾ ਕੀਤੀ।
ਆਪਣੀ ਵਿਗਿਆਨਕ ਸੋਚ ਰਾਹੀਂ ਉਸਨੇ ਪਰਵਾਸੀਆਂ ਦੀਆਂ ਸਾਰੀਆਂ ਹੀ
ਸਮੱਸਿਆਵਾਂ ਨੂੰ ਨਾ ਕੇਵਲ ਜ਼ਾਹਰਾ ਤੌਰ ਤੇ ਸਮੱਝਿਆ ਸਗੋਂ ਭਾਵਨਾਤਮਕ ਤੌਰ
ਤੇ ਵੀ ਡੁੰਘਾਈ ਵਿੱਚ ਪੁੱਜਦਿਆਂ ਅਤੇ ਮਨੋਵਿਗਿਆਨਕ ਤੈਹਾਂ ਫਰੋਲਦਿਆਂ
ਪਾਠਕਾਂ ਦੀ ਕਚਹਿਰੀ ਵਿੱਚ ਸਫ਼ਲਤਾ ਨਾਲ ਪੇਸ਼ ਵੀ ਕੀਤਾ। ਪੰਜਾਬੀ ਦੇ ਨਾਮਵਰ
ਆਲੋਚਕ ਸ. ਹਰਮੀਤ ਸਿੰਘ ਅਟਵਾਲ ਨੇ ਤਾਂ ਹੀ ਤਾਂ ਡਾ. ਕਰਨੈਲ ਸ਼ੇਰਗਿੱਲ
ਨੂੰ ‘ਸਮੇਂ ਨੂੰ ਸਮਝਦਾ ਸਾਹਿਤਕਾਰ’ ਆਖਿਆ ਹੈ ਜੋ ਕਿ ਬਿਲਕੁਲ ਸਹੀ ਹੈ।
ਕਿਉਂਕਿ ਸਮੇਂ ਦੀ ਗਤੀ ਨੂੰ ਸਮਝਣ ਅਤੇ ਸਮੇਂ ਦੀ ਤੋਰ ਨਾਲ ਕਦਮ ਮਿਲਾ ਕੇ
ਚੱਲਣ ਦਾ ਚਲਨ ਲਿਖਾਰੀ ਲਈ ਮਹੱਤਵ ਪੂਰਨ ਮੰਨਿਆ ਜਾਂਦਾ ਹੈ।
‘ਮੈਮੋਰੀ ਲੇਨ’ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਮੈਮੋਰੀ ਲੇਨ’ ਹੈ
ਜਿਸਨੂੰ ਉਦਾਹਰਣ ਵਜੋਂ ਜ਼ਰਾ ਕੁ ਵਿਸਥਾਰ ਦੇਣ ਦੀ ਖੁਲ੍ਹ ਲੈ ਰਿਹਾ ਹਾਂ
ਕਿਉਂ ਜੋ ਇਹ ਕਹਾਣੀ ਇਸ ਕਹਾਣੀ ਸੰਗ੍ਰਹਿ ਦੀ ਚੂਲ ਹੈ। ਧੁਰਾ ਹੈ। ਇਸ
ਕਹਾਣੀ ਦੇ ਨਾਮ ਨੂੰ ਹੀ ਸੰਗ੍ਰਹਿ ਦਾ ਨਾਮ Memory Lane
ਦਿੱਤਾ ਜਾਣਾ ਅਹਿਮੀਅਤ ਰੱਖਦਾ ਹੈ। ‘ਮੈਮੋਰੀ ਲੇਨ’ ਬੁਹ-ਅਰਥੀ ਸ਼ਬਦ-ਜੁੱਟ
ਹੈ। ਸਿੱਧਾ ਜਿਹਾ ਇੱਕ ਅਰਥ ਸੜਕ/ਗਲੀ ਜਾਂ ਮਹੱਲੇ ਨਾਲ ਹੈ ਜਿਵੇਂ ਕਿ
‘ਰੋਡ’ ਜਾਂ ‘ਲੇਨ’। ਅਸਲ ਮੁਹਾਵਰਾ ਹੈ: Trip down Memory Lane ਪਿੱਛੇ
ਬੀਤ ਚੁੱਕੀਆਂ ਘਟਨਾਵਾਂ ਜਾਂ ਮੌਕਿਆਂ ਨੂੰ ਚੇਤੇ ਕਰਨਾ ਜਾਂ ਉਹਨਾਂ ਸਬੰਧੀ
ਗਲਬਾਤ ਕਰਨਾ। ਸਾਰੀਆਂ ਹੀ ਕਹਾਣੀਆਂ ਲੇਖਕ ਡਾ. ਸ਼ੇਰਗਿੱਲ ਦੇ ਹੰਢਾਏ ਹੋਏ
ਜੀਵਨ ਦੀ ‘ਯਾਦ ਪਟਾਰੀ’—ਮੈਮੋਰੀ ਲੇਨ— ਦੀ ਹੀ ਧਰੋਹਰ ਹਨ।
‘ਮੈਮੋਰੀ ਲੇਨ’ ਕਹਾਣੀ ਦੀਆਂ ਮੁੱਖ ਘਟਨਾਵਾਂ ਨੂੰ ਬਹੁਤ ਹੀ ਸੁੰਦਰ ਢੰਗ
ਨਾਲ ਗੁੰਦ ਕੇ ਕਹਾਣੀਕਾਰ ਨੇ ਕਹਾਣੀ ਦੀ ਸਿਰਜਣਾ ਕੀਤੀ ਹੈ। ਕਹਾਣੀ ਦਾ
ਘਟਨਾ ਕ੍ਰਮ ਉਸ ਢੰਗ ਨਾਲ ਨਹੀਂ ਦਰਸਾਇਆ ਗਿਆ ਜਿਵੇਂ ਇਹ ਵਾਪਰਿਆ। ਮਿਸਾਲ
ਵਜੋਂ ਵੇਖਿਆ ਜਾਵੇ ਤਾਂ ਇਸ ਕਹਾਣੀ ਦੇ ਅਗ੍ਹਾਂ ਦਰਜ ਛੇ ਭਾਗ ਹਨ:
1. ‘ਮੈਮੋਰੀ ਲੇਨ’ ਦਾ ਮੁੱਖ ਪਾਤਰ ਬਚਨ ਸਿੰਘ ਪੰਜਾਬ ਤੋਂ ਬਰਤਾਨੀਆ ਵਿੱਚ
ਜਾਅਲੀ ਪੁੱਜਦਾ ਹੈ। ਉਸਦਾ ਸਾਹਮਣਾ ਡਾਕਟਰ ਸਿੰਘ ਨਾਲ ਉਸ ਸਮੇਂ ਹੁੰਦਾ ਹੈ
ਜਦੋਂ ਬਚਨ ਸਿੰਘ ਨੂੰ ਬਹੁਤ ਹੀ ਮੰਦੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ
ਜਾਂਦਾ ਹੈ ਜਿੱਥੇ ਡਾ. ਸਿੰਘ ਜੀ.ਪੀ. (ਫੈਮਲੀ ਡਾਕਟਰ) ਬਣਨ ਦੀ
ਟਰੇਨਿੰਗ ਲੈ ਰਿਹਾ ਹੁੰਦਾ ਹੈ। ਇੱਥੇ ਹੀ ਡਾ. ਸਿੰਘ ਬਚਨ ਸਿੰਘ
ਨੂੰ ਪੁੱਛਦਾ ਹੈ: ‘ਬਚਨ ਸਿੰਘ ਜੀ ਤੁਹਾਡਾ ਐਡਰੈਸ?’ ‘ਅਜੇ ਤੱਕ ਤਾਂ ਕੋਈ ਨਹੀਂ----ਇੱਕ
ਮਹੀਨਾ ਧੱਕੇ ਖਾਦਾ ਮੈਂ ਪੰਜਾਬ ਤੋਂ ਇਰਾਕ ਆਇਆਂ ਤੇ ਫਿਰ ਕਿਸ਼ਤੀ
ਰਾਹੀਂ ਇਟਲੀ।’ ਬਚਨ ਸਿੰਘ ਹੋਰ ਦਸਦਾ ਹੈ ਕਿ ਕਿਵੇਂ ਉਹ ਏਜੰਟਾਂ
ਰਾਹੀ ਜਾਅਲੀ ਤਰੀਕੇ ਨਾਲ ਦਿੱਲੀ ਤੋਂ ਤੁਰਕਸਤਾਨ, ਇਰਾਨ, ਇਰਾਕ, ਇਟਲੀ
ਅਤੇ ਫਿਰ ਫਰਾਂਸ ਰਾਹੀਂ ਹੁੰਦਾ ਹੋਇਆ ਲਾਰੀਆਂ ਵਿੱਚ ਲੁੱਕਕੇ ਇੱਥੇ ਪੁੱਜਣ
ਲਈ ਲੱਖਾਂ ਰੁਪਏ ਖਰਚਕੇ ਆਇਆ ਹੈ। ਗੱਲ ਕੀ ਭਾਈਆ ਬਚਨ ਸਿੰਘ ਪੰਜਾਬ ਤੋਂ
ਬਰਤਾਨੀਆ ਆਉਣ ਸਬੰਧੀ ਆਪਣਾ ਸਾਰਾ ਚਿੱਠਾ ਫਰੋਲ ਦਿੰਦਾ ਹੈ।
2.
ਡਾਕਟਰ ਸਿੰਘ ਨੇ ਹੀ ਬਚਨ ਸਿੰਘ ਨੂੰ ਕੌਂਸਲ ਦਾ ਫਲੈਟ
ਰਹਿਣ ਲਈ ਦਿਲਵਾ ਦਿੱਤਾ। ਇੱਥੇ ਰਹਿੰਦਿਆਂ ਹੀ ਭਾਈਏ ਨੇ ਆਪਣੀ ਗਵਾਂਢ
ਰਹਿੰਦੀ 'ਜ਼ੂਨ ਫਰੇਜ਼ਰ' ਨਾਲ ਬਰਤਾਨੀਆ ਵਿਚ ਪੱਕਾ ਹੋਣ ਲਈ ਵਿਆਹ ਕਰਵਾ
ਲਿਆ। ਉਸਨੇ 'ਜ਼ੂਨ' ਨੂੰ ਆਪਣੀ ਪੰਜਾਬ ਵਾਲੀ ਪਤਨੀ ਬਾਰੇ ਪਤਾ ਨਾ ਲੱਗਣ
ਦਿੱਤਾ। ਬਚਨ ਸਿੰਘ ਨੇ ਖੂਬ ਪੈਸਾ ਕਮਾਇਆ। ਫਿਰ ਆਪਣੀ ਪਤਨੀ ਜ਼ੂਨ ਨਾਲ
‘ਮੈਮੋਰੀ ਲੇਨ’ ‘ਤੇ ਸਥਿਤ ਟੇਰਸ ਹਾਊਸ ਵਿੱਚ ਰਹਿਣ ਲੱਗ ਪਿਆ।
3. ਡਾ. ਸਿੰਘ ਨੇ ਫੈਮਲੀ ਡਾਕਟਰ ਦੀ ਟਰੇਨਿੰਗ
ਸਮਾਪਤ ਕਰਕੇ 'ਲੈਸਟਰ' ਵਿੱਚ ਆਪਣੀ ਸਰਜਰੀ ਖੋਲ੍ਹ ਲਈ। ਬਚਨ
ਸਿੰਘ ਮਗਰੋਂ ਇੱਥੇ ਡਾ. ਸਿੰਘ ਦੇ ਮੈਡੀਕਲ ਸੈਂਟਰ ਵਿਚ ਹੀ
ਰਜਿਸਟਰਡ ਹੋ ਜਾਂਦਾ ਹੈ।
4. ਭਾਈਆ ਬਚਨ ਸਿੰਘ
ਬਿਮਾਰ ਨਹੀਂ ਹੈ ਪਰ ਉਹ ਕ੍ਰਿਸਮਸ ਦੇ ਮੌਕੇ ਬਿਮਾਰੀ ਦੇ ਬਹਾਨੇ
ਡਾਕਟਰ ਸਿੰਘ ਨੂੰ ਘਰ ਸੱਦ ਲੈਂਦਾ ਹੈ ਅਤੇ ਫਿਰ “ਹੈਪੀ ਕ੍ਰਿਸਮਸ, ਇਹ
‘ਸ਼ੈਂਪੂਨ’ ਦੀ ਬੋਤਲ ਮੈਂ ਤੇਰੇ ਵਾਸਤੇ ਸਾਂਭ ਕੇ ਰੱਖੀ ਸੀ” ਕਹਿਕੇ ਉਸਦਾ
ਸੁਆਗਤ ਕਰਦਾ ਹੈ। ਡਾਕਟਰ ਝਿਜਕਦਿਆਂ ਬੋਤਲ ਫੜ ਲੈਂਦਾ ਹੈ। ਭਾਈਏ ਦੀ ਗੋਰੀ
ਪਤਨੀ 'ਜੂਨ' ਸੋਧ ਕਰਦੀ ਹੈ: ‘ਸ਼ੈਂਪੂਨ ਨਹੀਂ, ਸ਼ੈਂਪੇਨ, ਇਹਨੂੰ ਕਿੰਨੀ
ਵਾਰ ਸਿਖਾਇਆ ਪਰ ਨਹੀਂ ਸਿੱਖਿਆ ਪੱਕਾ ਪੰਜਾਬੀ’।
5. ਭਾਈਆ ਬਚਨ
ਸਿੰਘ ਮੁੜ ਪੰਜਾਬ ਨਾ ਗਿਆ। ਉਸ ਪੰਜਾਬ ਵਾਲੀ ਪਤਨੀ ਨਾਲ ਸਾਰੇ ਸਬੰਧ ਤੋੜ
ਲਏ। ਪੰਜਾਬਣ ਪਤਨੀ ਨੂੰ ਜਦ ਗੋਰੀ ਪਤਨੀ (ਸੌਂਕਣ) ਬਾਰੇ ਪਤਾ ਲੱਗਿਆ ਤਾਂ
ਉਹ ਸਹਾਰ ਨਾ ਸਕੀ। ਉਸ ਖੂਹ ਵਿੱਚ ਛਾਲ ਮਾਰਕੇ ਜਾਨ ਦੇ ਦਿੱਤੀ। ਇਸ ਖਬਰ
ਨਾਲ ਬਚਨ ਸਿੰਘ ਉਦਾਸ ਰਹਿਣ ਲੱਗਿਆ ਅਤੇ ਉਸਨੇ ਵੱਧ ਸ਼ਰਾਬ ਪੀਣੀ ਆਰੰਭ
ਦਿੱਤੀ। ਉਸਦੀ ਗੋਰੀ ਪਤਨੀ ਵੀ ਉਸਨੂੰ ਛੱਡ ਕੇ ਆਪਣੇ ਮੁੰਡੇ ਪਾਸ ਰਹਿਣ ਲਈ
'ਮਾਨਚੈਸਟਰ' ਚਲੇ ਗਈ।
6. ਸਾਲਾਂ ਦੇ ਸਾਲ ਲੰਘ ਗਏ। ਸਰਕਾਰ
ਵੱਲੋਂ ਮਿਲਦੇ ਪੈਸਿਆਂ ਦੀ ਸ਼ਰਾਬ ਪੀ ਪੀ ਕੇ ਭਾਈਏ ਨੇ ਆਪਣਾ ਸਰੀਰ
ਬਿਮਾਰੀਆਂ ਦਾ ਖੌ ਬਣਾ ਲਿਆ ਅਤੇ ਅੰਤ ਉਸਨੂੰ ਚੇਤਾ ਭੁੱਲਣ ਦੀ ਬਿਮਾਰੀ ਨੇ
ਆ ਦਬੋਚਿਆ। ਭਾਈਆ ਅੰਦਰੋਂ ਅੰਦਰੀ ਅੇਸਾ ਟੁੱਟਣਾ ਆਰੰਭ ਹੋਇਆ ਕਿ ਸ਼ਰਾਬ
ਵਿੱਚ ਡੁੱਬਕੀਆਂ ਲਾਉਂਦਾ ਹੋਇਆ ‘ਡਿਮੈਂਨਸ਼ੀਆ’ ਦਾ ਸ਼ਿਕਾਰ ਹੋ ਗਿਆ। ਸਭ
ਕੁਝ ਭੁੱਲਣਾ ਸ਼ੁਰੂ ਹੋ ਗਿਆ। ਹੁਣ ਮੁੜ ਕ੍ਰਿਸਮਿਸ ਦਾ ਮੌਕਾ
ਸੀ। ਉਸਦਾ ਡਾਕਟਰ ਸ਼ੈਂਪੇਨ ਦੀ ਬੋਤਲ ਲੈ ਕੇ ਨਰਸਿੰਗ ਹੋਮ
ਵਿੱਚ ਭਾਈਏ ਨੂੰ ਮਿਲਣ ਆਇਆ। ਉਸਨੇ ਭਾਈਏ ਹੱਥ ਬੋਤਲ ਫੜਾਈ ਤੇ ਕਿਹਾ:
ਭਾਈਆ ‘ਸ਼ੈਪੂਨ’ । ਭਾਈਆ ਹੱਸ ਕੇ ਬੋਲਿਆ: ‘ਸ਼ੈਂਪੂਨ ਨਹੀਂ ਸ਼ੈਂਪੇਨ’। (ਹੈਰਾਨੀ ਦੀ ਗੱਲ ਹੈ ਕਿ
ਅੱਜ ਚੇਤਾ ਭੁੱਲਣ ਦੀ ਬਿਮਾਰੀ ਨਾਲ ਗ੍ਰਸਤ ਹੋਣ ਦੇ ਬਾਵਜੂਦ ਭਾਈਏ ਨੂੰ
ਯਾਦ ਹੈ ਕਿ ਇਹ ਸ਼ੈਂਪੂਨ ਨਹੀਂ ਸ਼ੈਂਪੇਨ ਹੈ) ਡਾ. ਸਿੰਘ ਫਿਰ ਪੁੱਛਦਾ
ਹੈ: ‘ਇਹ ਬੋਤਲ ਤੂੰ ਮੈਂਨੂੰ ਕਿੱਥੇ ਦਿੱਤੀ ਸੀ?’ ਭਾਈਏ ਬਚਨ ਸਿੰਘ ਨੇ
ਹੱਸ ਕੇ ਜਵਾਵ ਦਿੱਤਾ: ‘ਮੈਂਮੋਰੀ ਲੇਨ’ ‘ਚ।
ਕਹਾਣੀਕਾਰ ਡਾ.
ਸ਼ੇਰਗਿੱਲ ਜਾਣਦਾ ਹੈ ਕਿ ਉਹ ਰੀਪੋਰਟਰ ਨਹੀਂ ਅਤੇ ਨਾ ਹੀ
ਫੋਟੋਗਰਾਫਰ । ਉਸਨੇ ਕਹਾਣੀ ਕਿਵੇਂ ਗੁੰਦਣੀ ਹੈ ਉਹ ਭਲੀਭਾਂਤਿ
ਜਾਣਦਾ ਹੈ ਅਤੇ ਉਹ ਕਹਾਣੀ ਦਾ ਆਰੰਭ ਘਟਨਾਵਾਂ ਦੇ ਕ੍ਰਮ ਅਨੁਸਾਰ ਨਹੀਂ
ਕਰਦਾ ਸਗੋਂ ‘ਮੈਮੋਰੀ ਲੇਨ’ ਵਿੱਚ ਰਹਿੰਦੇ ਅਤੇ ਹੱਡ ਬੀਤੀਆ ਸੁਨਾਉਣ ਵਾਲੇ
ਭਾਈਆ ਬਚਨ ਸਿੰਘ ਵੱਲੋਂ ਹੋਮ ਵਿਜ਼ਿਟ ਲਈ ਸੱਦੇ ਡਾਕਟਰ ਨਾਲ
ਕਰਦਾ ਹੈ। ਭਾਈਏ ਦਾ ਪਾਤਰ ਚਿਤਰਣ ਜਿੱਥੇ ਪਾਠਕਾਂ ਨੂੰ ਮੋਹ ਲੈਂਦਾ ਹੈ
ਓਥੇ ਪਾਠਕਾਂ ਨੂੰ ਭਾਈਏ ਦੇ ਦੁੱਖਾਂ ਨੂੰ ਵੀ ਸਮਝਣ ਵਿੱਚ ਔਖ ਨਹੀਂ
ਹੁੰਦੀ। ਦਰਅਸਲ ‘ਭਾਈਆ ਬਚਨ ਸਿੰਘ’ ਇੱਕ ਤਰ੍ਹਾਂ ਨਾਲ ਅਨਗਿਣਤ
ਜਾਅਲੀ ਢੰਗ ਨਾਲ ਬਰਤਾਨੀਆ ਆਏ ਅਤੇ ਸਮਾਂ ਪਾਕੇ ਪੱਕੇ ਬਣੇ ਪਰਵਾਸੀਆਂ ਦੀ
ਮੂੰਹ ਬੋਲਦੀ ਤਸਵੀਰ ਹੈ। ਇਹ ਕਹਾਣੀ ਬਹੁਤ ਹੀ ਲਜਵਾਬ ਹੈ ਜੋ ਭਾਈਏ ਰਾਹੀਂ
ਪਰਵਾਸੀ ਦੀ ਪਰਵਾਰਕ ਟੁੱਟ-ਭੱਜ, ਧੁੱਰ ਅੰਦਰ ਦੀ ਹਲਚਲ ਅਤੇ ਖੇਰੂੰ ਖੇਰੂੰ
ਹੁੰਦੀ ਮਾਨਸਿਕਤਾ ਨੂੰ ਬੜੀ ਸਫਲਤਾ ਨਾਲ ਉਜਾਗਰ ਕਰਦੀ ਹੈ।
ਇੰਝ ਹੀ ਅਸੀਂ ਪੜ੍ਹਦਿਆਂ ਵੇਖਦੇ ਹਾਂ ਕਿ ’ਮੈਮੋਰੀ ਲੇਨ ਦੀਆਂ ਬਾਕੀ
ਕਹਾਣੀਆਂ ਦੀ ਗੋਂਦ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਹੈ ਅਤੇ
ਕਹਾਣੀਆਂ ਦੇ ਵਿਸ਼ੇ ਵੀ ਵੱਖਰੇ ਵੱਖਰੇ ਲਏ ਗਏ ਹਨ।
ਇਸ ਸੰਗ੍ਰਹਿ ਦੀ ਦੂਜੀ ਕਹਾਣੀ ‘ਕਣਕ’ ਵੀ ਪੰਜਾਬ ਤੋਂ ਬਰਤਾਨੀਆ ਆਕੇ
ਨੌਕਰੀ ਲੱਭਣ ਵਿੱਚ ਯਤਨਸ਼ੀਲ, ਪੜ੍ਹੇ-ਲਿਖੇ ਡਿਗਰੀ ਪਰਾਪਤ ਕੰਵਲ ਸਬੰਧੀ ਹੈ
ਜਿਸਨੂੰ ਬਰਤਾਨੀਆ ਆਕੇ ਲੱਖ ਯਤਨ ਕਰਨ ‘ਤੇ ਵੀ ਨੌਕਰੀ ਨਹੀਂ ਲੱਭਦੀ ਅਤੇ
ਜਦ ਫਿਰ ਉਹ ਇੱਕ ਭਾਈਬੰਦ ਦੀ ਸਹਾਇਤਾ ਨਾਲ ਕੰਮ ਕਰਨਾ ਅਰੰਭਦਾ ਹੈ ਤਾਂ ਉਹ
ਕੰਮ ਵਿਚ ਇੰਨਾ ਲੀਨ ਹੋ ਜਾਂਦਾ ਹੈ ਕਿ ਆਪਣੀ ਸਿਹਤ ਦੀ ਕੋਈ ਪਰਵਾਹ ਨਹੀਂ
ਕਰਦਾ ਅਤੇ ਨਾ ਹੀ ਕਣਕ ਵਿੱਚ ਮੌਜੂਦ ਇੱਕ ਤੱਤ ਗਲੂਟਨ ਕਰਕੇ
ਸੀਲੀਅਕ ਬਿਮਾਰੀ ਦਾ ਮਰੀਜ਼ ਹੋਣ ਦੇ ਬਾਵਜੂਦ ਇਲਾਜ ਕਰਵਾਉਣ ਲਈ
ਸਮਾਂ ਹੀ ਕੱਢਦਾ ਹੈ। ਅੰਤ ਲਿੰਫੋਮਾ ਨਾਂ ਦੇ ਕੈਂਸਰ ਕਾਰਨ ਇੱਕ
ਦਿਨ ਸੁੱਤਾ ਹੀ ਰਹਿ ਜਾਂਦਾ ਹੈ। ਟੇਬਲ ਤੇ ਪਈ ਕਣਕ ਦੀ ਰੋਟੀ
ਤੇ ਬੀਆਰ ਦੇ ਖਾਲੀ ਡੱਬੇ ਉਸਨੂੰ ਘੂਰ ਰਹੇ ਹੁੰਦੇ ਹਨ। ਆਰਥਿਕਤਾ ਸੁਧਾਰਨ
ਦਾ ਚੱਕਰ ਉਸਨੂੰ ਲੈ ਡੁੱਬਦਾ ਹੈ। ਪਰਵਾਸੀਆਂ ਦੇ ਜੀਵਨ ਵਿਚ ਬਹੁਤੀ ਵਾਰ
ਅਜਿਹਾ ਚੱਕਰ ਆਮ ਵੇਖਣ ਨੂੰ ਮਿਲ ਜਾਂਦਾ ਹੈ। ਤੀਜੀ ਕਹਾਣੀ
‘ਆਸਤਿਕ, ਨਾਸਤਿਕ’ ਡਾਕਟਰ ਦੇ ਆਪਣੇ ਦਿਲ ਦੀ ਚੀਰ-ਫਾੜ (ਸਰਜਰੀ) ਦੀ
ਕਹਾਣੀ ਪੇਸ਼ ਕਰਦੀ ਹੈ। ਡਾਕਟਰ ਖੁੱਦ ਦਿਲ ਦੇ ਰੋਗਾਂ ਦਾ ਮਾਹਰ ਹੈ,
ਸਰਜਰੀ ਸਬੰਧੀ ਸਭ ਕੁਝ ਜਾਣਦਾ ਹੈ ਪਰ ਡਾਕਟਰ ਹੈ ਤਾਂ ਕੀ ਹੋਇਆ? ਹੈ
ਤਾਂ ਆਖਿਰ ਇਨਸਾਨ ਹੀ। ਜਦੋਂ ਉਹ ਖੁੱਦ ਦਿਲ ਦਾ ਮਰੀਜ਼ ਬਣਦਾ ਹੈ ਤਾਂ ਉਹ
ਇਕ ਆਮ ਮਰੀਜ਼ ਵਾਂਗ ਹੀ ਚਿੰਤਤ ਹੁੰਦਾ ਹੈ। ਹੋਣੀ ਤੋਂ ਡਰਦਾ ਹੈ। ਉਸਨੂੰ
ਵੀ ਆਮ ਬੰਦੇ ਵਾਂਗ ਹੀ ਘਬਰਾਹਟ ਹੁੰਦੀ ਹੈ ਕਿ ਕੋਈ ‘ਕੰਪਲੀਕੇਸ਼ਨ’ ਨਾ ਹੋ
ਜਾਵੇ। ਭਰੋਸੇ ਅਤੇ ਨਾਸਤਿਕਤਾ ਸਬੰਧੀ ਦਵੰਦ ਦਾ ਚੱਕਰ ਚੱਲਦਾ ਹੈ। ਨਾਲ ਦੇ
ਮਰੀਜ਼ ‘ਅੱਲਾ, ਵਾਹਿਗੁਰੂ, ਭਗਵਾਨ ਜਾਂ ਜੀਸਸ ਭਲੀ ਕਰੇਗਾ’ ਦੀਆਂ ਸ਼ੁੱਭ
ਇਛਾਵਾਂ ਦਿੰਦੇ ਹਨ। ਡਾਕਟਰ ਮੌਰਫੀਨ ਦੇ ਇੰਜੈਕਸ਼ਨ
ਦੇ ਅਸਰ ਹੇਠ ਜਦੋਂ 'ਜੀਸਸ' ਨੂੰ ਵੇਖਦਾ ਹੈ ਤਾਂ ਦੁਬਿਧਾ ਹੋਰ ਵੀ ਵੱਧ
ਜਾਂਦੀ ਹੈ। ਕਹਾਣੀਕਾਰ ਇਸ ਵਰਤਾਰੇ ਰਾਹੀਂ, ਡਾਕਟਰ ਦੇ ਆਸਤਿਕ-ਨਾਸਤਿਕ
ਸੰਘਰਸ਼ ਨੂੰ ਦਿਮਾਗ਼ੀ ਪੱਧਰ ਤੇ ਸਾਵਾਂ ਤੋਲਣ ਵਿੱਚ ਸਫ਼ਲ ਰਿਹਾ ਹੈ। ਸੈਮ
ਨੂੰ ਡਾਕਟਰ ਹੋਣ ਦੇ ਨਾਤੇ ਪਤਾ ਸੀ ਕਿ ਉਸ (ਆਪਰੇਸ਼ਨ ਕਰਵਾ ਰਹੇ ਮਰੀਜ਼
ਡਾਕਟਰ) ਦਾ ਜੀਸਸ ਨੂੰ ਦੇਖਣਾ ਇੱਕ ਹੈਲੂਸੀਲੀਏਸ਼ਨ ਸੀ, ਜਿਸਦਾ
ਮਤਲਬ ਐਸੀ ਚੀਜ਼ ਦਾ ਦਿਸਣਾ ਜੋ ਅਸਲੀ ਨਹੀਂ ਹੁੰਦੀ। ਇਹ ਤਜ਼ਰੁਬਾ
ਬਾਈਪਾਸ ਅਪਰੇਸ਼ਨ ਤੇ ਮੌਰਫੀਨ ਨਾਲ ਹੋ ਸਕਦਾ ਸੀ।
‘ਇੰਫਿਨਿਟੀ’ ਇਸ ਸੰਗ੍ਰਿਹ ਦੀ ਚੌਥੀ ਕਹਾਣੀ ਹੈ ਜਿਸ ਵਿੱਚ ਦੋ ਵੱਖ ਵੱਖ
ਦੇਸ਼ਾਂ ਦੇ ਦੋ ਜਵਾਨ, 'ਮਾਈਕ' ਤੇ 'ਵਿਕਾਸ', ਪਰਬਤ ਦੇ ਸਿੱਖਰ
ਉੱਪਰ ਆਪਣੇ ਆਪਣੇ ਦੇਸ਼ ਦੇ ਝੰਡੇ ਲਹਿਰਾਉਣਾ ਚਾਹੁੰਦੇ ਸਨ। ਪਰ ਦੋਵੇਂ ਹੀ
ਕੋਸ਼ਿਸ਼ਾਂ ਦੇ ਬਾਵਜ਼ੂਦ ਅਸਫਲ ਹੋ ਜਾਂਦੇ ਹਨ। ‘ਮਾਈਕ ਨੂੰ ਇਸ ਮਿਸ਼ਨ
ਤੇ ਜਾਂਦਿਆਂ 'ਵਿਕਾਸ' ਨਾਲ ਅੰਦਰੋ ਅੰਦਰੀ ‘ਨਸਲੀ ਵਿਤਕਰਾ’ ਸੀ ਤੇ ਵਿਕਾਸ
ਨੂੰ ਇਸਦਾ ਅੰਦਰੋ ਅੰਦਰੀ ਅਹਿਸਾਸ ਵੀ ਸੀ। ਪਰ ਦੂਜੇ ਦਿਨ ਪੌੜੀ ਸਮੇਤ
ਵਿਕਾਸ ਪਹਾੜ ਤੋਂ ਡਿੱਗ ਕੇ ਸਿੱਧਾ ਖਾਈ ਵਿੱਚ ਡਿੱਗ ਪੈਂਦਾ ਹੈ। ਮਾਈਕ
ਨੂੰ ਕੋਈ ਬਹੁਤਾ ਅਫਸੋਸ ਨਹੀਂ ਹੁੰਦਾ। ਉਹ ਭਾਵੇਂ ਆਪਣੀ ਸੋਚ ਅਨੁਸਾਰ
ਇੰਫਿਨਟੀ ਪਰਬਤ ਉੱਪਰ ਝੰਡਾ ਗੱਡ ਵੀ ਲੈਂਦਾ ਹੈ ਪਰ ਫਿਰ ਵੇਖਦਾ ਹੈ ਕਿ
‘ਇੰਫਿਨਿਟੀ’ ਪਰਬਤ ਤਾਂ ਹਾਲਾਂ ਹੋਰ ਵੀ ਦੂਰ ਹੈ। ਦੁੱਖ ਅਤੇ ਮੌਸਮ ਦੀ
ਖਰਾਬੀ ਸਦਕਾ ਉਹ ਵੀ ਜਿਉੰਦਾ ਵਾਪਸ ਨਹੀਂ ਮੁੜਦਾ। ਮੁੜਦੀਆਂ ਹਨ ਤਾਂ
ਦੋਹਾਂ ਦੀਆਂ ਲਾਸ਼ਾਂ ਅਤੇ ਪਾਠਕ ਠੰਠਬਰ ਜਾਂਦਾ ਹੈ। ਇਸ ਕਹਾਣੀ ਰਾਹੀਂ
ਲੇਖਕ ਇਹ ਦਸਣ ਵਿਚ ਸਫਲ ਰਿਹਾ ਹੈ ਕਿ ਮਨੁੱਖ ਦੀ ਮਨੋ ਸਥਿਤੀ ਸਦਾ ਹੀ ਕੁਝ
ਪਾਉਣ ਦੀ ਹੈ ਅਤੇ ਇਸਦਾ ਕੋਈ ਅੰਤ ਨਹੀਂ। ਮਨੁੱਖ ਦੀ ਸੋਚ ਉਸਨੂੰ ਕਿਤੇ ਦਾ
ਕਿਤੇ ਪਹੁੰਚਾ ਦਿੰਦੀ ਹੈ ਅਤੇ ਅਕਸਰ ਮਨੁੱਖ ਨੂੰ ਸਵਾਰਥੀ ਵੀ ਬਣਾ ਦੇਂਦੀ
ਹੈ ਪਰ ਕੁਦਰਤ ਜਿੱਤ ਤਾਂ ਸਿਰਫ਼ ਸਦਾ ਅਦਿੱਸਦੇ ਦੀ ਕਰਦੀ ਹੈ।
ਪੰਜਵੀਂ ਕਹਾਣੀ ‘ਕਲੇਅਰਵੋਐਂਸ’ ਮਨੋਵਿਗਿਆਨ ਅਤੇ
ਪੈਰਾ-ਮਨੋਵਿਗਿਆਨ ਨੂੰ ਦਰਸਾਉਂਦੀ ਅਲੌਕਿਕ ਕੌਤਕ ਭਰੀ ਕਹਾਣੀ ਹੈ। ਕਹਾਣੀ
ਦੀ ਨਾਇਕਾ ‘ਕਲੇਅਰ’ ਪਾਸ ਮਨ-ਦਿਮਾਗ਼ ਨੂੰ ਪੜ੍ਹਨ ਦੀ ਅਲੌਕਿਕ ਮਾਨਸਿਕ
ਸ਼ਕਤੀ ਅਤੇ ਵਿਸ਼ੇਸ਼ਤਾ ਹੈ। ਉਹ ਇਸ ਪੈਰਾ-ਮਨੋਵਿਗਿਆਨਿਕ ਸ਼ਕਤੀ
ਦੁਆਰਾ ਕਿਸੇ ਦਾ ਵੀ ਭੂਤ, ਭਵਿੱਖ ਅਤੇ ਵਰਤਮਾਨ ਵਿੱਚ ਵਾਪਰਨ ਵਾਲਾ ਜਾਂ
ਵਾਪਰ ਚੁੱਕਿਆ ਦੱਸ ਸਕਦੀ ਹੈ। ਕਹਾਣੀਕਾਰ ਡਾ. ਸ਼ੇਰਗਿੱਲ ਅਜਿਹੀ ਸ਼ਕਤੀ
ਰੱਖਣ ਵਾਲੀ ਕਲੇਅਰ ਸਬੰਧੀ ਕਹਾਣੀ ਸਿਰਜਦਾ ਹੈ। ਵਿਗਿਆਨ ਪੱਖੀ ਡਾਕਟਰ
‘ਕਲੇਅਰ’ ਨੂੰ ਪਾਗਲ ਸਮਝਦਿਆਂ ‘ਸਾਈਕੈਟਰਸਟ’ (ਮਨੋਵਿਗਿਆਨਿਕ
ਡਾਕਟਰਾਂ) ਪਾਸ ਪਹੁੰਚਾ ਦਿੰਦੇ ਹਨ ਤਾਂ ਜੋ ਉਸਦੀ ਦਿਮਾਗੀ ਹਾਲਤ ਦਾ
ਅੰਦਾਜ਼ਾ ਲਗਾਇਆ ਜਾ ਸਕੇ। ਪਰ ‘ਕਲੇਅਰ’ ਬਜ਼ਿੱਦ ਹੈ ਕਿ ਉਹ ਆਪਣੀ ਤੀਜੀ ਅੱਖ
ਨਾਲ ਸਭ ਕੁਝ ਵੇਖ ਪਾ ਰਹੀ ਹੈ। ਪਰ ਮਨੋਵਿਗਿਆਨੀ ਡਾਕਟਰ ਵੱਲੋਂ ਉਸਨੂੰ ‘ਸਾਈਜ਼ੋਫਰਨੀਆ’
ਦਾ ਰੋਗੀ ਘੋਸ਼ਿਤ ਕਰਕੇ ਮਾਨਸਿਕ ਬਿਮਾਰੀ ਦੀਆਂ ਦਵਾਈਆਂ ਆਰੰਭੀਆਂ ਜਾਂਦੀਆ
ਹਨ। ‘ਕਲੇਅਰ’ ਮਨੋਵਿਗਿਆਨਿਕ ਡਾਕਟਰਾਂ ਨੂੰ ਚੁਨੌਤੀ ਦੇਂਦੀ ਹੈ ਅਤੇ
ਕਾਨੂੰਨੀ ਮਾਹਿਰਾਂ ਦੀ ਸਲਾਹ ਨਾਲ ‘ਮੈਂਟਲ ਟ੍ਰਾਈਬੀਊਨਲ’ ਪਾਸ
ਅਪੀਲ ਕਰਦੀ ਹੈ। ਪੈਨਲ ਨੂੰ ਮੰਨਣਾ ਪੈਂਦਾ ਹੈ ਕਿ ਭਾਵੇਂ ‘ਕਲੇਅਰ’ ਵੱਲੋਂ
ਪੇਸ਼ ਕੀਤੀਆਂ ਗਈਆਂ ਅਲੌਕਿਕ ਅਤੇ ਮਾਨਸਿਕ ਯੋਗਤਾਵਾਂ ਸਬੰਧੀ ਕੋਈ
ਵਿਗਿਆਨਿਕ ਠੋਸ ਸਬੂਤ ਪੇਸ਼ ਨਹੀਂ ਕੀਤਾ ਜਾ ਸਕਦਾ ਪਰ ਸੰਸਾਰ ਦਾ ਵਿਗਿਆਨਿਕ
ਭਾਈਚਾਰਾ ‘ਪੈਰਾ-ਸਾਈਕੌਲਿਜੀ’ ਨੂੰ ਤਾਂ ਮੰਨਦਾ ਹੈ। ਕਈ
ਵਿਗਿਆਨੀਆਂ ਦੀਆਂ ਖੋਜਾਂ ਦੇ ਯੋਗ ਨਤੀਜੇ ਭਰੋਸੇ ਯੋਗ ਹਨ ਕਿ ‘ਕਲੇਅਰਵੌਇੰਸ’
ਦੀ ਯੋਗਤਾ ਲਗਭਗ ਚਾਲੀ ਪ੍ਰਤੀਸ਼ਤ ਲੋਕਾਂ ਵਿੱਚ ਹੁੰਦੀ ਹੈ ਜਿਸ ਵਿੱਚ
ਕਲੇਅਰ ਵੀ ਸ਼ਾਮਲ ਹੈ। ‘ਕਲੇਅਰ’ ਮੈਂਟਲ (ਦਿਮਾਗ਼ੀ) ਹਸਪਤਾਲ ਤੋਂ ਬਾਹਰ ਆ
ਜਾਂਦੀ ਹੈ। ਹੁਣ ਸੋਸ਼ਲ ਵਰਕਰਜ਼ ਨੇ ਉਸਦੇ ਬੱਚਿਆਂ ਨੂੰ ਵੀ ਉਸਦੀ
ਦੇਖ-ਰੇਖ ਵਿੱਚ ਦੇ ਦਿੱਤਾ। ਅੰਤ ਉਹ ਆਪਣੇ ਡਾਕਟਰ ਦਾ ਧੰਨਵਾਦ ਕਰਨ ਲਈ
ਸੋਹਣੇ ਕਾਗ਼ਜਾਂ ਵਿਚ ਲਪੇਟੀ ‘ਗਿਫ਼ਟ’ ਲਿਆਉਂਦੀ ਹੈ। ਡਾਕਟਰ
ਗਿਫ਼ਟ ਖੋਲ੍ਹਦਾ ਹੈ ਤਾਂ ਉਸ ਵਿੱਚੋਂ ਇੱਕ ਵੱਧੀਆ ਕਿਤਾਬ ਨਿਕਲਦੀ ਹੈ
ਜਿਸਦਾ ਟਾਈਟਲ ਹੁੰਦਾ ਹੈ: ‘ਕਲੇਅਰਵੋਐਸ’ ਲੇਖਕ: ਕਲੇਅਰ
ਪਾਰਜੀਵਲਾ। ਕਿਤਾਬ ਖੁਲ੍ਹਣ ‘ਤੇ ਵਿੱਚੋਂ ਇੱਕ ਪਰਚੀ ਨਿਕਲਦੀ ਹੈ ਜਿਸ
ਉੱਪਰ ਲਿਖਿਆ ਹੁੰਦਾ ਹੈ: ‘ਡਾਕਟਰ ਮੈਂ ਤੇਰੇ ਬਾਰੇ ਵੀ ਸਭ ਕੁਝ ਜਾਣਦੀ
ਹਾਂ।’ ਇਹ ਕਹਾਣੀ ਪੜ੍ਹਦਿਆਂ ਪਾਠਕ ਦੀ ਉਤਸੁਕਤਾ ਤਾਂ ਬਰਕਰਾਰ ਰਹਿੰਦੀ ਹੀ
ਹੈ ਪਰ ਨਾਲ ਹੀ ਵਿਗਿਆਨਿਕ ਵਿਚਾਰ ਅਤੇ ਪੈਰਾ-ਵਿਗਿਆਨਿਕ ਸੋਚ
ਸਬੰਧੀ, ਨਵੀਂ ਜਾਣਕਾਰੀ ਵੀ ਹਾਸਲ ਹੁੰਦੀ ਹੈ। ਇਸ ਸੰਗ੍ਰਹਿ ਦੀ
ਛੇਵੀਂ ਸੰਕੇਤਕ ਕਹਾਣੀ ‘ਟ੍ਰਿਕ ਟ੍ਰੀਟ’ ਇਕਲਾਪਾ ਭੋਗਦੇ ਡਾਕਟਰ ਇਕਬਾਲ
ਸਿੰਘ ਦੀ ਹੈ। ਉਹ ਪਤਨੀ ਸ਼ਰੀਨਾ ਦੀ ਮੌਤ ਪੱਛੋਂ ਰੀਟਾਇਰਡ ਹੋ
ਕੇ ਉੱਮਰ ਭਰ ਦੀ ਟੁੱਟ-ਭੱਜ ਤੋਂ ਬਾਅਦ ਜਦੋਂ ਬੁਢਾਪੇ ਅਤੇ ਇਕੱਲਤਾ ਦਾ
ਜੀਵਨ ਜੀਉਣ ਲਈ ਮਜ਼ਬੂਰ ਹੁੰਦਾ ਹੈ ਤਾਂ ਉਸਦੇ ਧੁੱਰ ਅੰਦਰ ਕੀ ਕੁਝ ਵਾਪਰ
ਰਿਹਾ ਹੁੰਦਾ ਹੈ ਉਸਦੀ ਸੁੱਧ-ਬੁੱਧ ਤਾਂ ਉਸਨੂੰ ਖੁੱਦ ਵੀ ਨਹੀਂ ਹੁੰਦੀ।
ਕਹਾਣੀਕਾਰ ਕਹਾਣੀ ਦਾ ਆਰੰਭ ਅਤੇ ਅੰਤ ‘ਹੈਲੋਵੀਨ’ ਦੇ ਤਿਉਹਾਰ
ਨਾਲ ਹੀ ਕਰਦਾ ਹੈ। ਚੇਤੇ ਦੀ ਚੰਗੇਰ ‘ਚੋਂ—ਪਤਨੀ ਸ਼ਰੀਨ ਦੇ ਜਿਉਂਦਿਆਂ ਦੋ
ਗੋਰੇ ਬੱਚੇ ਲੋਹੜੀ ਵਾਂਗ ਹੀ ‘ਟ੍ਰਿਕ-ਟ੍ਰੀਟ’ ਮੰਗਦੇ ਘਰੇ
ਆਉਂਦੇ ਹਨ। ਡਾਕਟਰ ਪੰਜਾਂ ਦਾ ਨੋਟ ਦੇ ਕੇ ਬੱਚਿਆਂ ਨੂੰ ਖੁਸ਼ ਕਰ
ਦਿੰਦਾ ਹੈ। ਪਤਨੀ ਸ਼ਰੀਨਾ ਮਾਂ ਨਹੀਂ ਸੀ ਬਣ ਸਕਦੀ ਇਸ ਲਈ ਉਸਨੂੰ ਦੋਹਾਂ
ਬੱਚਿਆਂ ਨਾਲ ਪਿਆਰ-ਹਮਦਰਦੀ ਜਿਹੀ ਹੋ ਜਾਂਦੀ ਹੈ। ਸਮਾਂ ਆਪਣੀ ਤੋਰੇ
ਚੱਲਦਾ ਜਾ ਰਿਹਾ ਹੈ। ਦਸ ਕੁ ਸਾਲ ਦਾ ਮੁੰਡਾ ‘ਜੈਕ’, ਬਾਰਾਂ ਕੁ ਸਾਲਾਂ
ਦੀ ‘ਹੈਨਾ’ ਆਪਣੀ ਮਾਂ ਕੈਥਰੀਨ ਨਾਲ ਰਹਿੰਦੇ, ਆਪਣਾ ਦੁੱਖ-ਦਰਦ ਸਹਿੰਦੇ,
ਗੋਰੇ ਟਰਕ ਡਰਾਈਵਰ ਦੀਆਂ ਵਧੀਕੀਆ ਜਰਦੇ, ਦੁੱਖਾਂ-ਦਰਦਾਂ ਭਰਿਆ ਜੀਵਨ
ਬਤੀਤ ਕਰ ਰਹੇ ਹਨ। ਕਈ ਵਰ੍ਹਿਆਂ ਬਾਅਦ, ਇਕਲਾਪੇ ਅਤੇ ਗੁੰਮਨਾਮੀ ਦਾ ਜੀਵਨ
ਬਿਤਾਂਦਿਆ ਜਦੋਂ ਡਾ. ਇਕਬਾਲ ਸਿੰਘ ਨੂੰ ਇਹ ਦੋਵੇਂ ਬੱਚੇ ਵੱਡੇ
ਹੋਏ ਮਿਲੇ ਤਾਂ ਉਸਦਾ ਚਿਹਰਾ ਖਿੜ ਉੱਠਿਆ। ਉਸਨੂੰ ਸ਼ਰੀਨਾ ਦੀ ਬਹੁਤ ਯਾਦ
ਆਈ। ਉਸਦੀਆਂ ਅੱਖਾਂ ਡੁਲ੍ਹਣ ਹੀ ਵਾਲੀਆਂ ਸਨ ਕਿ ਹੈਲੋਵੀਨ ਦੀ
ਸ਼ਾਮ ਨੂੰ ਦੋ ਨਿੱਕੇ ਬੱਚੇ ਉਸਨੂੰ ਆ ਲਿਪਟੇ ਅਤੇ ਉਹਨਾਂ ਆਪਣੇ ਮਾਂ-ਪਿਉ
ਦੇ ਹੱਥ ਡਾਕਟਰ ਦੇ ਹੱਥਾਂ ਵਿੱਚ ਫੜਾ ਦਿੱਤੇ। ਜੈਕ ਤੇ ਹੈਨਾ ਨੇ ਕਿਹਾ:
ਡੈੱਡ ਇਸ ਵਾਰੀ ਟ੍ਰਿਕ ਵੀ ਤੇ ਟ੍ਰੀਟ ਵੀ। ਇਹ ਕਹਾਣੀ ਦੋ ਸਭਿਆਚਾਰਾਂ
ਵਿਚਕਾਰ ਇੱਕ ਪਿਆਰ ਸਾਂਝ ਦਾ ਪ੍ਰਗਟਾਵਾ ਹੈ। ਇਹ ਕਹਾਣੀ ਦਸਦੀ ਹੈ ਕਿ ਖ਼ੂਨ
ਦੇ ਰਿਸ਼ਤੇ ਦੇ ਨਾਲ ਨਾਲ ਮੋਹ-ਪਿਆਰ ਦਾ ਰਿਸ਼ਤਾ ਵੀ ਸੁੱਖਾਂ ਭਰਿਆ ਹੋ ਸਕਦਾ
ਹੈ। ਸਤਵੀਂ ਕਹਾਣੀ ਦਾ ਸਬੰਧ ਇੱਕ ਗ਼ੈਰ-ਕਾਨੂਨੀ ਇਮੀਗਰੈਂਟ
(ਆਵਾਸੀ) ਦੇ ਘਰ ਪੈਦਾ ਹੋਏ ਰਫ਼ੀਕ ਨਾਲ ਹੈ। ਇਹ ਕਹਾਣੀ ਬਹੁਤ ਹੀ
ਮਾਰਮਿਕ ਹੈ, ਦਿਲ ਦਹਿਲਾਉਣ ਵਾਲੀ ਅਤੇ ਦੁਖਾਂਤਿਕ ਹੈ। ਰਫ਼ੀਕ ਦੀ
ਮਾਂ ਚੰਡੀਗੜ੍ਹ ਤੋਂ ਆਈ ਜਸਵਿੰਦਰ ਸੀ। ਇਸ ਕਹਾਣੀ ਰਾਹੀਂ ਕਹਾਣੀਕਾਰ ਇਹ
ਦੱਸਣ ਵਿੱਚ ਸਫ਼ਲ ਰਿਹਾ ਹੈ ਕਿ ਕਿਵੇਂ ਏਜੰਟ ਬਾਹਰਲੇ ਮੁਲਕਾਂ
ਤੋਂ ਜਾਅਲੀ ਢੰਗ ਨਾਲ ਲੋਕਾਂ ਨੂੰ ਬਰਤਾਨੀਆ ਲਿਆਉਂਦੇ ਹਨ ਅਤੇ ਫਿਰ ਉਹਨਾਂ
ਨੂੰ ਵੱਖ ਵੱਖ ਤਰ੍ਹਾਂ ਨਾਲ ਪੀੜਤ ਕਰਦੇ ਹਨ। ਸਾਈਦ ਖ਼ਾਨ,
ਗ਼ੈਰ-ਕਾਨੂਨੀ ਢੰਗ ਨਾਲ ਜਾਅਲੀ ਤੌਰ ਤੇ ਲੋਕਾਂ ਨੂੰ ਬਰਤਾਨੀਆ ਵਿੱਚ ਲਿਆਉਣ
ਵਾਲੇ ਗ੍ਰੋਹ ਦਾ ਮੁੱਖੀ ਸੀ। ਉਸ ਪਾਸ ਬਰਤਾਨੀਆ ਵਿੱਚ ਪੱਕੇ ਤੌਰ ਤੇ ਰਹਿਣ
ਦੀ ਆਗਿਆ ਸੀ। ਜਸਵਿੰਦਰ ਨੂੰ ਵਾਪਸ ਪੰਜਾਬ ਭੇਜਣ ਦਾ ਡਰਾਵਾ ਦੇ ਕੇ ਸਾਈਦ
ਖਾਨ ਨੇ ਉਸ ਨਾਲ ਜਬਰਦਸਤੀ ਵਿਆਹ ਕਰਵਾ ਲਿਆ ਸੀ। ਇੱਕ ਤਰ੍ਹਾਂ ਨਾਲ ਇਸ
ਵਿੱਚ ਜੈਸੀ ਦਾ ਹੀ ਭਲਾ ਸੀ ਕਿਉਂ ਜੁ ਸਾਈਦ ਨਾਲ ਵਿਆਹ ਕਰਵਾਕੇ ਉਹ
ਬਰਤਾਨੀਆ ਵਿੱਚ ਰਹਿਣ ਲਈ ਪੱਕੀ ਹੋ ਸਕਦੀ ਸੀ। ਉਹ ਪੱਕੀ ਹੋ ਵੀ ਗਈ। ਉਸਨੇ
ਸਾਈਦ ਤੋਂ ਗਰਭਵਤੀ ਹੋਣ ਮਗਰੋਂ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਪੁੱਤਰ
ਦਾ ਨਾਮ ਰਫ਼ੀਕ ਰੱਖਿਆ ਪਰ ਸਾਈਦ ਦਾ ਕਹਿਣਾ ਸੀ ਕਿ ਇਹ ਮੇਰਾ ਪੁੱਤਰ ਨਹੀਂ
ਤੇਰੇ ਕਿਸੇ ਪ੍ਰੇਮੀ ਦਾ ਪੁੱਤਰ ਹੈ।
ਅੰਤ ਜਸਵਿੰਦਰ ਇਸ ਬੱਚੇ
ਨੂੰ ਸਵੇਰੇ ਸਵੇਰੇ ਬੱਗੀ ਵਿੱਚ ਪਾਕੇ ਸੋਸ਼ਲ ਸਰਵਸਿਜ਼ ਦੇ ਦਫ਼ਤਰ
ਦੇ ਦਰਵਾਜੇ ਲਾਗੇ ਛੱਡ ਆਈ ਅਤੇ ਆਪ ਲੰਡਨ ਵਿੱਚ ਕਿਧਰੇ ਆਲਪੋ ਹੋ ਗਈ। ਇਹ
ਬੱਚਾ ਰਫੀਕ ਫੌਸਟਰ ਕੇਅਰ ਲਈ ਕਿਸੇ ਅੰਗਰੇਜ਼ ਜੋੜੇ ਪਾਸ ਪੁੱਜਦਾ
ਹੈ ਅਤੇ ਇੱਥੇ ਰਹਿੰਦਿਆਂ ਉਦਾਸੀ ਦਾ ਸ਼ਿਕਾਰ ਹੋ ਜਾਂਦਾ ਹੈ। ਸਕੂਲ ਦੀ ਉਮਰ
ਹੋਣ ਮਗਰੋਂ ਸਕੂਲ ਵਿੱਚ ਭੰਨ ਤੋੜ ਆਰੰਭ ਕਰ ਦਿੰਦਾ ਹੈ ਅਤੇ ਪੜ੍ਹਾਈ ਵਿੱਚ
ਵੀ ਬਿਲਕੁਲ ਵੀ ਧਿਆਨ ਨਹੀਂ ਦਿੰਦਾ। ‘ਅਟੈਨਸ਼ਨ ਡੈਫਿਸ਼ਿਆਨਸੀ ਤੇ
ਹਾਈਪਰੋ ਐਕਟਿਵ ਡਿਸਆਰਡਰ’ ਦਾ ਸ਼ਿਕਾਰ ਹੋ ਜਾਂਦਾ ਹੈ। ਮਾਪਿਆਂ
(ਸਾਈਦ ਅਤੇ ਜਸਵਿੰਦਰ) ਦੀ ਬੇਮੁੱਖਤਾ ਅਤੇ ਪਿਆਰ ਤੋਂ ਵਾਂਝਿਆਂ ਹੋਣ ਕਾਰਨ
ਰਫ਼ੀਕ ਡਰੱਗੀ ਬਣ ਜਾਂਦਾ ਹੈ ਅਤੇ ਅੰਤ ਬੇਘਰਾ ਹੋਕੇ
ਅੰਡਰਗਰਾਊਂਡ ਸਟੇਸ਼ਨ ਦੇ ਬਾਹਰ ਕਾਰਡ ਬੋਰਡ ਅਤੇ
ਸਲੀਪਿੰਗ ਬੈਗ ਵਿੱਚ ਬਹਿ ਕੇ ਆਉਂਦੀਆਂ ਜਾਂਦੀਆਂ ਸਵਾਰੀਆਂ ਸਾਹਮਣੇ
ਆਪਣੀ ਰੱਖੀ ਹੋਈ ਕਟੋਰੀ ਵਿੱਚ ਪੈਂਦੇ ਪੈਸਿਆਂ ਰਾਹੀ ਗੁਜ਼ਾਰਾ ਕਰਦਾ ਹੈ।
ਡਰੱਗ ਖਾਂਦਾ ਹੈ। ਸ਼ਰਾਬ ਪੀਂਦਾ ਹੈ। ਜਸਵਿੰਦਰ ਨਾਲ ਵੀ ਘੱਟ
ਨਹੀਂ ਹੁੰਦੀ। ਸਈਦ ਇਟਲੀ ਪੁੱਜਣ ‘ਤੇ ਜਸਵਿੰਦਰ ਦੇ ਪਾਸਪੋਰਟ ਤੋਂ
ਬਰਤਾਨੀਆ ਵਿੱਚ ਪੱਕੇ ਤੌਰ ਤੇ ਰਹਿਣ ਦੇ ਕਾਗ਼ਜ਼ਾਤ ਪਾੜ ਦਿੰਦਾ ਹੈ ਤੇ
ਜਸਵਿੰਦਰ ਨੂੰ ਇਟਲੀ ਤੋਂ ਮੁੜ ਭਾਰਤ ਪੁੱਜਣਾ ਪੈਂਦਾ ਹੈ। ਜਸਵਿੰਦਰ
ਬਰਤਾਨਵੀ ਸਫਾਰਤਖਾਨੇ ਪੁੱਜਕੇ ਆਪਣੇ ਪਾਸਪੋਰਟ ਸਬੰਧੀ ਸਾਰੀ ਗਲਬਾਤ
ਖੋਲ੍ਹਦੀ ਹੈ ਅਤੇ ਪੂਰੀ ਜਾਂਚ ਕਰਨ ਉਪਰੰਤ ਉਸਨੂੰ ਬਰਤਾਨੀਆ ਜਾਣ ਦੀ ਆਗਿਆ
ਮਿਲ ਜਾਂਦੀ ਹੈ।
ਜਸਵਿੰਦਰ (ਜੈਸੀ) ਬਰਤਾਨੀਆ ਆ ਕੇ ਮੁੜ ਪਹਿਲਾਂ
ਵਾਲਾ ਜਾਅਲੀ ਬੰਦਿਆਂ ਦੀ ਢੋਆ-ਢਿਆਈ ਦਾ ਕਾਰਜ ਆਰੰਭ ਦਿੰਦੀ ਹੈ ਪਰ ਹੁਣ
ਗ਼ੈਰ-ਕਾਨੂੰਨੀ/ਜਾਅਲੀ ਤੌਰ ‘ਤੇ ਲੋਕਾਂ ਨੂੰ ਲਿਆਉਣ ਵਾਲੇ ਗਰੋਹਾਂ ਦਾ ਪਤਾ
ਲੱਗ ਜਾਣ ਕਾਰਨ ਪੁਲਸ ਹਰਕਤ ਵਿੱਚ ਆ ਜਾਂਦੀ ਹੈ ਜਿਸ ਕਾਰਨ ਜਸਵਿੰਦਰ ਨੂੰ
ਵੀ ਨੱਸਣਾ ਪੈਂਦਾ ਹੈ ਅਤੇ ਉਹ ਉਸੇ ਸਟੇਸ਼ਨ ਦੇ ਬਾਹਰ ਪੁੱਜਦੀ ਹੈ ਜਿੱਥੇ
ਉਸਦਾ ਪੁੱਤਰ ਰਫ਼ੀਕ ਸੁੱਤਾ ਪਿਆ ਹੁੰਦਾ ਹੈ। ਉਹ ਲੁੱਕਣ ਲਈ ਆਸਰਾ ਲੱਭਦੀ
ਰਫੀਕ ਦੇ ਸਲੀਪਿੰਗ ਬੈੱਗ ਵਿੱਚ ਹੀ ਲੁੱਕ ਜਾਂਦੀ ਹੈ। ਪੁਲਸ
ਅਗ੍ਹਾਂ ਲੰਘ ਜਾਂਦੀ ਹੈ। ਰਫ਼ੀਕ ਦੀ ਨਜ਼ਰ ਜੱਸੀ ਦੇ ਹੱਥ ਦੇ ਪੁੱਠੇ ਪਾਸੇ
ਪੈਂਦੀ ਹੈ ਜਿੱਥੇ ਲਿਖਿਆ ਹੈ: ਜੱਸੀ। ਬੜਾ ਹੀ ਦਰਦ ਭਰਿਆ ਸਮਾਂ ਹੈ ਜੱਦ
ਰਫ਼ੀਕ ਆਪਣੀ ਮਾਂ ਨੂੰ ਪਹਿਚਾਣ ਕੇ ‘ਮਮ’ ਕਹਿੰਦਾ ਹੈ ਅਤੇ ਜੱਸੀ ਪੁੱਛਦੀ
ਹੈ: ਰਫ਼ੀਕ। ‘ਹਾਂ ਮੰਮ ਰਫ਼ੀਕ, ਤੇਰਾ ਪੁੱਤਰ ਰਫ਼ੀਕ।’ ਦੋਹਾਂ ਘੁੱਟ ਕੇ ਜਫ਼ੀ
ਪਾਈ, ਮਾਂ ਨੇ ਆਪਣੇ ਪੁੱਤਰ ਦਾ ਮੱਥਾ ਕਈ ਵਾਰ ਚੁੰਮਿਆ। ਪਰ ਪੁਲਸ ਮੁੜ ਆ
ਜਾਂਦੀ ਹੈ। ਜੱਸੀ ਨੂੰ ਫੜ ਲਿਆ ਜਾਂਦਾ ਹੈ। ਮਾਂ ਜਾਂਦਿਆਂ ਜਾਂਦਿਆਂ
ਪੁੱਤਰ ਦੇ ਦੁਆਲੇ ਆਪਣਾ ਗਰਮ ਕੋਟ ਲਪੇਟ ਜਾਂਦੀ ਹੈ। ਬਰਫ਼ ਪੈ ਰਹੀ ਹੁੰਦੀ
ਹੈ ਅਤੇ ਰਫ਼ੀਕ ਮਾਂ ਨੂੰ ਮਿਲਣ ਉਪਰੰਤ ਸਦਾ ਦੀ ਨੀਂਦੇ ਸੌ ਜਾਂਦਾ ਹੈ।
‘ਬੇਘਰਾ’ ਕਹਾਣੀ ਕਿਸੇ ਇੱਕ ਰਫ਼ੀਕ ਦੀ ਕਹਾਣੀ ਨਹੀਂ ਤੁਸੀਂ ਅੱਜ ਵੀ
’ਬੇਘਰੇ’ ਲੋਕ ਬਰਤਾਨੀਆ ਦੇ ਹਰ ਗਲੀ-ਮੁਹਲੇ ਜਾਂ ਸੜਕਾਂ ਕੰਢੇ ਵੇਖ ਸਕਦੇ
ਹੋ। ਹਾਂ ਜ਼ਰੂਰੀ ਨਹੀਂ ਕਿ ਹਰ ਇੱਕ ਰਫ਼ੀਕ ਦਾ ਰੰਗ ਕਣਕ-ਵੰਨਾ ਹੀ ਹੋਵੇ।
ਇਹ ਕਾਲਾ ਵੀ ਹੋ ਸਕਦਾ ਹੈ ਗੋਰਾ ਵੀ। ਕਹਾਣੀਕਾਰ ਇਸ ਦਰਦ ਭਰੀ ਕਹਾਣੀ
ਰਾਹੀਂ ਇਹ ਦਰਸਾਉਣ ਵਿੱਚ ਸਫ਼ਲ ਰਿਹਾ ਹੈ ਕਿ ਅੱਜ ਦਾ ਮਨੁੱਖ ਪਦਾਰਥੀ
ਚਕਾਚੌਂਧ ਕਾਰਨ ਗਿਰਾਵਟ ਦੀ ਕਿਸ ਪੱਧਰ ਤੱਕ ਆ ਪੁੱਜਿਆ ਹੈ ਕਿ ਨਿੱਜੀ
ਸੁਆਰਥ ਪੂਰਤੀ ਲਈ ਖ਼ੂਨ ਦੇ ਰਿਸ਼ਤਿਆਂ ਤੱਕ ਨੂੰ ਵੀ ਬਲੀ ਦਾ ਬਕਰਾ ਬਨਾਉਣ
ਲਈ ਤਿਆਰ ਰਹਿੰਦਾ ਹੈ। ’ਰਾਣੀ ਬੇਗਮਪੁਰਾ’ ਕਹਾਣੀ ਦਾ ਅੰਤ ਵੀ
ਦੁੱਖਦਾਇਕ ਹੈ ਅਤੇ ਇਸਦੀ ਪਿੱਠ-ਭੂਮੀ ਵਿਚ ਵੀ ਚੰਕਾਚੌਂਦ ਦੇ ਪਰਦੇ ਹੇਠ
ਪਰਵਾਸੀ ਦੀ ਅਜਿਹੀ ਦੁਰਦਸ਼ਾ ਵੱਲ ਇਸ਼ਾਰਾ ਹੈ ਕਿ ਪਾਠਕ ਪੜ੍ਹਦਾ ਪੜ੍ਹਦਾ
ਠੰਠਬਰ ਜਾਂਦਾ ਹੈ। ਇਹ ਠੀਕ ਹੈ ਕਿ ਦੇਸੋਂ ਬਾਹਰ ਆ ਕੇ ਬੰਦਾ ਜ਼ਾਤ-ਪਾਤ ਦੇ
ਅਖੌਤੀ ਘੇਰੇ ਤੋਂ ਉੱਪਰ ਉੱਠ ਕੇ ਮਿਹਨਤ-ਮੁਸ਼ਕਤ ਦਾ ਮੁੱਲ ਪਾਕੇ ਆਪਣੀ
ਆਰਥਕ ਹਾਲਤ ਨੂੰ ਸੁਧਾਰ ਲੈਂਦਾ ਹੈ ਅਤੇ ਆਪਣੇ ਮਨਚਾਹੇ ਅਹੁਦੇ ਵੀ ਪਾ
ਲੈਂਦਾ ਹੈ। ਆਪਣੇ ਪਿਛੋਕੜ ਵੱਲ ਝਾਕਦਿਆਂ ਉਸ ਦੇ ਸੁਧਾਰ ਲਈ ਵੀ ਕਦਮ
ਪੁੱਟਣ ਵੱਲ ਅਗ੍ਰਸਰ ਹੁੰਦਾ ਹੈ ਪਰ ਕਹਾਣੀ ਦੇ ਅੰਤ ਦੇ ਮੱਦੇ-ਨਜ਼ਰ ਪਾਠਕ
ਇਹ ਸੋਚਣ ਲਈ ਵੀ ਮਜ਼ਬੂਰ ਹੋ ਜਾਂਦਾ ਹੈ ਕਿ ਕੀ ਆਰਥਕਤਾ ਦਾ ਸੁਧਾਰ ਕਰ
ਲੈਣਾ ਅਤੇ ਜੀਵਨ ਦੀਆਂ ਸਚਿਆਈਆਂ ਤੋਂ ਅੱਖਾਂ ਮੀਚ ਕੇ ਹਰ ਜਾਇਜ਼-ਨਾਜਾਇਜ਼
ਸਾਧਨਾ ਰਾਹੀਂ ਸਫ਼ਲਤਾ ਦੀ ਸਿੱਖਰ ਤੱਕ ਪੁੱਜਣਾ ਹੀ ਜੀਵਨ ਜੀਉਣ ਦਾ ਸਹੀ
ਮਕਸਦ ਹੈ।
ਰਣਜੀਤ ਸਿੰਘ ਪੰਜਾਬ ਤੋਂ ਬਰਤਾਨੀਆ ਵਿਚ ਕਿਸੇ
ਪ੍ਰਸਿੱਧ ਪੰਜਾਬੀ ਅਖ਼ਬਾਰ ਦੀ ਪੱਤਰਕਾਰੀ ਲਈ ਕੁਝ ਇੰਟਰਵੀਊਜ਼
ਕਰਨ ਲਈ ਆਉੰਦਾ ਹੈ। ਏਅਰਪੋਰਟ ਉੱਤੇ ਜਟਾਨਾਂ ਕਲਾਂ ਤੋਂ ਆਈ
ਹੋਈ ਜਗੀਰ ਕੌਰ ਰਾਹੀਂ ਹੀ ਰਣਜੀਤ ਸਿੰਘ ਉਸਦੀ ਬੌਸ ਰਾਣੀ ਨੂੰ ਮਿਲਦਾ ਹੈ।
ਰਾਣੀ ਬੇਗਮਪੁਰਾ ਸਮਿੱਥ ਵੀ ਜਟਾਨਾਂ ਕਲਾਂ ਤੋਂ ਹੀ ਹੈ ਪਰ ਇਹ ਪੰਜਾਬ
ਰਹਿੰਦਿਆਂ ਘਰਾਂ ਦੀ ਸਾਫ਼-ਸਫ਼ਾਈ ਅਤੇ ਗੋਹਾ-ਕੂੜਾ ਕਰਦੀ ਸੀ ਪਰ ਜਗੀਰ ਕੌਰ
ਦਾ ਪਤੀ ਉਸਨੂੰ ਪੰਜਾਬ ਤੋਂ ਬਰਤਾਨੀਆ ਲੈ ਕੇ ਆਇਆ ਅਤੇ ਉਹ ਰਾਣੀ ਦੇ
ਬਲਾਤਕਾਰ ਦੇ ਜੁਰਮ ਵਿਚ ਸਜ਼ਾ ਖਾ ਜਾਂਦਾ ਹੈ। ਉਪਰੰਤ ਰਾਣੀ ਇੱਕ ਡਾਕਟਰ
ਜੋੜੇ ਦੀ ਮਦਦ ਨਾਲ ਡਾਕਟਰ ਦੇ ਪਰਵਾਰ ਵਿਚ ਹੀ ਰਹਿੰਦੀ ਹੈ ਜਿੱਥੇ ਉਸਨੂੰ
ਗੁਲਾਮੀ ਦਾ ਜੀਵਨ ਜੀਣਾ ਪੈਂਦਾ ਹੈ। ਪਰ ਸਮਿੱਥ ਨਾਂ ਦੇ ਇੱਕ ਗੋਰੇ
ਗਵਾਂਢੀ ਦੀ ਸਹਾਇਤਾ ਨਾਲ ਪੁਲਸ ਡਾਕਟਰ ਨੂੰ ‘ਸਲੇਵਰੀ ਐਕਟ’ ਅਧੀਨ ਸਜ਼ਾ
ਦਿਲਵਾਉਣ ਵਿਚ ਸਫ਼ਲ ਹੋ ਜਾਂਦੀ ਹੈ। ਰਾਣੀ ਸਮਿੱਥ ਨਾਲ ਵਿਆਹ ਕਰਵਾਕੇ ਰਾਣੀ
ਬੇਗਮਪੁਰਾ ਸਮਿਥ ਬਣ ਜਾਂਦੀ ਹੈ ਅਤੇ ਉਹ ਸਮਿੱਥ ਨਾਲ ਮਿਲ ਕੇ ਆਪਣਾ
ਕਾਰੋਬਾਰ ਆਰੰਭ ਕਰਦੀ ਹੈ। ਆਰਥਕ ਤੌਰ ਤੇ ਸੁਤੰਤਰ ਹੋ ਕੇ ਉਹ ਬਹੁਤ ਹੀ
ਸ਼ਾਹੀ ਸ਼ਾਨ ਨਾਲ ਆਲੀਸ਼ਾਨ ਮਕਾਨ ਵਿਚ ਰਹਿਣ ਲੱਗਦੀ ਹੈ। ਜੀਵਨ ਬੜਾ ਸਹਿਜ
ਅਤੇ ਆਨੰਦ ਨਾਲ ਗੁਜ਼ਰ ਰਹਿ ਹੁੰਦਾ ਹੈ। ਪਰ ਦੁਖਾਂਤ ਦਾ ਝਟਕਾ ਉਸ ਸਮੇਂ
ਲੱਗਦਾ ਹੈ ਜੱਦ ਪਿੰਡ ਦੇ ਗੇਟ ਤੋਂ ‘ਪਿੰਡ ਜਟਾਨਾਂ ਕਲਾਂ’ ਦਾ ਬੋਰਡ ਲਾਹ
ਕੇ ਨਵਾਂ ਨਾਂ ਰੱਖਣ ਲਈ ਪਰਦਾ ਹਟਾਇਆ ਜਾਂਦਾ ਹੈ। ਸਾਰੀਆਂ ਰਸਮਾਂ ਤੋਂ
ਬਾਅਦ ਰਾਣੀ ਬੇਗਮਪੁਰਾ ਖੁਸ਼ ਸੀ ਅਤੇ ਉਹ ਵਾਪਸ ਅਚਾਨਕ ਬਰਤਾਨੀਆ ਆ ਕੇ
ਆਪਣੇ ਪਤੀ ਸਮਿੱਥ ਨੂੰ ਹੈਰਾਨ ਕਰਨਾ ਚਾਹੁੰਦੀ ਸੀ। ਜੱਦ ਉਹ ਆਪਣੇ ਘਰ
ਆਪਣੇ ਪਤੀ ਸਮਿੱਥ ਨੂੰ ‘ਸਰਪਰਾਈਜ਼’ ਦੇਣ ਲਈ ਪੁੱਜਦੀ ਹੈ ਤਾਂ ਖੁੱਦ ਹੀ
ਸਰਪਰਾਈਜ਼ ਹੋ ਜਾਂਦੀ ਹੈ। ਪਤੀ ਸਮਿੱਥ ਨੇ ਕਿਸੇ ਹੋਰ ਔਰਤ ਨੂੰ ਆਪਣੀਆਂ
ਬਾਹਾਂ ਵਿਚ ਘੁੱਟਿਆ ਹੋਇਆ ਸੀ। ਉਹ ਆਪਣੇ ਪਿੰਡ, ਪੈਸਿਆਂ ਦੇ ਜਲੌ ਸਦਕਾ,
ਭਾਵੇਂ ਬੇਗਮਪੁਰਾ ਵਸਾ ਆਈ ਸੀ ਪਰ ਬਰਤਾਨੀਆ ਪੁੱਜ ਕੇ ਉਸ ਵੇਖਿਆ ਕਿ ਉਸਦਾ
ਆਪਣਾ ਬੇਗਮਪੁਰਾ ਉੱਜੜ-ਪੁੱਜੜ ਚੁੱਕਿਆ ਸੀ। ਬਰਤਾਨੀਆ ਆ ਕੇ ਵੱਸਣ ਵਾਲਿਆਂ
ਦੇ ਪਤਾ ਨਹੀਂ ਕਿੰਨੇ ਕੁ ਬੇਗਮਪੁਰੇ ਉਜਾੜੇ ਦਾ ਸ਼ਿਕਾਰ ਹੋਏ? ਪੱਛਮ ਆ ਕੇ
ਪਤਾ ਨਹੀਂ ਕੀ ਖੱਟਿਆ? ਕੀ ਗੁਆਇਆ? ਇਹ ਕਹਾਣੀ ਦਰਸਾਉਂਦੀ ਹੈ ਕਿ ਆਰਥਕਤਾ
ਦੀ ਉਨੱਤੀ ਅਤੇ ਸਿੱਖਰ ਕਿਵੇਂ ਮਨੁੱਖੀ ਰਿਸ਼ਤਿਆਂ ਨੂੰ ਨਾਜਾਇਜ਼ ਕਰਾਰ ਦੇਣ
ਲਈ ਮਨੁੱਖ ਨੂੰ ਮਜ਼ਬੂਰ ਕਰਦੀ ਹੈ। ‘ਏਰੀਅਨ ਡੈਫੌਡਿਲਜ਼’ ਨਾਂ ਦੀ
ਕਹਾਣੀ ਸਪਸ਼ਟ ਕਰਦੀ ਹੈ ਕਿ ਕਿਵੇਂ ਪੱਛਮੀ ਸਮਾਜ ਵਿਚ ਮਨੁੱਖੀ ਰਿਸ਼ਤੇ
ਕਪੜਿਆਂ ਵਾਂਗ ਹੀ ਪਲ ਪਲ ਬਦਲੇ ਜਾਂਦੇ ਹਨ। ਇਸ ਕਹਾਣੀ ਦਾ ਆਰੰਭਕ ਵਾਕ ਹੀ
ਬੜਾ ਬਲਵਾਨ ਅਤੇ ਗਿਆਨ ਵਰਧਕ ਹੈ ਜਦੋਂ ਏਰੀਅਨ ਦਾ ਸੱਤ ਵਰ੍ਹਿਆਂ ਵਿਚ
ਪੰਜਵਾਂ ਪਤੀ ਡਾਕਟਰ ਦੇ ਕੰਸਲਟਿੰਗ ਰੂਮ ਵਿਚ ਦਾਖ਼ਲ ਹੁੰਦਾ ਹੈ।
ਮਿਸਟਰ ਵਿਲੀਅਮ ਸਮਿੱਥ ਦੀ ਪਤਨੀ ਏਰੀਅਨ ਦਾ ਸ਼ੌਕ ਵੀ ਬੜਾ ਅਵੱਲਾ ਹੈ। ਹਰ
ਨਵੇਂ ਵਿਆਹ ਤੋਂ ਬਾਅਦ ਉਹ ਆਪਣੇ ਘਰ ਦੇ ਮੂਹਰਲੇ ਅਤੇ ਪਿਛਲੇ ਬਗੀਚੇ
(ਗਾਰਡਨ) ਵਿਚ ਡੈਫੋਡਿਲਜ਼ ਦੇ ਫੁੱਲ ਬੀਜਦੀ ਹੈ। ਇਸ ਕਹਾਣੀ ਦਾ
ਸਬੰਧ ਸਵਿੰਦਰ (ਸੈਮ) ਨਾਲ ਹੈ। ਏਰੀਅਨ ਡਾਕਟਰ ਨੂੰ ਦਸਦੀ ਹੈ ਕਿ ਸੈਮ
ਉਸਦਾ ਅਗਲਾ ਪਤੀ ਹੋਵੇਗਾ। ਉਹ ਡਾਕਟਰ ਨੂੰ ਆਪਣੇ ਵਿਆਹ ‘ਤੇ ਆਉਣ ਲਈ ਸੱਦਾ
ਵੀ ਦਿੰਦੀ ਹੈ। ਸੈਮ ਪਹਿਲਾਂ ਵਿਆਹਿਆ ਹੋਇਆ ਅਤੇ ਦੋ ਬੱਚਿਆਂ ਦਾ ਪਿਤਾ ਹੈ
ਪਰ ਸਮੇਂ ਦੇ ਚੱਕਰ ਵਿੱਚ ਉਸਦਾ ਤਲਾਕ ਹੋ ਜਾਂਦਾ ਹੈ, ਜੇਲ੍ਹ ਕੱਟਦਾ ਹੈ
ਅਤੇ ਵਾਪਸ ਆ ਕੇ ਬਿਮਾਰ ਵੀ ਪੈ ਜਾਂਦਾ ਹੈ। ਉਸਦਾ ਜੀਵਨ ਬੜੇ ਹੀ ਦੁੱਖਾਂ
ਭਰਿਆ ਹੁੰਦਾ ਹੈ। ਗਰਦਨ ਦੀ ਗਿਲਟੀ ਵਿਚ ‘ਕੈਂਸਰ’ ਹੋਣ ਕਾਰਨ ਉਸਦੀ ਦਰਦ
ਦਾ ਇਲਾਜ ਕੇਵਲ ਮੌਰਫ਼ੀਨ ਹੀ ਹੁੰਦਾ ਹੈ। ਏਰੀਅਨ ਉਸਦੀ ਸੇਵਾ ਕਰਦੀ ਹੈ ਪਰ
ਉਹ, ਸੈਮ ਨੂੰ ਲੋੜ ਤੋਂ ਵੱਧ ਮੌਰਫ਼ੀਨ ਦੇ ਦਿੰਦੀ ਹੈ। ਡਾਕਟਰ ਨੂੰ ਸਰਿੰਜ
ਵੇਖ ਕੇ ਇਸਦਾ ਪਤਾ ਲੱਗ ਜਾਂਦਾ ਹੈ। ਏਰੀਅਨ ਪਿਛਲੇ ਗਾਰਡਨ ਤੋਂ ਡੈਫੋਡਿਲਜ਼
ਦਾ ਫੁੱਲ ਲਿਆਕੇ ਸੈਮ ਦੇ ਹੱਥ ਵਿੱਚ ਰੱਖਦਿਆਂ ਡਾਕਟਰ ਨੂੰ ਦੱਸਦੀ ਹੈ ਕਿ
ਸੈਮ ਬਹੁੱਤ ਦਰਦ ਵਿੱਚ ਸੀ ਇਸ ਲਈ ਉਸਨੇ ਕੁਝ ਵੱਧ ਮੌਰਫੀਨ ਦੇ ਦਿੱਤੀ ਸੀ
ਤਾਂ ਜੋ ਉਹ ਘੱਟ ਦੁੱਖ ਸਹਿੰਦਿਆਂ ਸੁਖਾਲੇ ਢੰਗ ਨਾਲ ਮਰ ਸਕੇ। ਅਜਿਹਾ
ਦੁਖਾਂਤ ਵੀ ਸਾਡੇ ਪੰਜਾਬੀ ਭੋਗਦੇ ਆ ਰਹੇ ਹਨ। ‘ਬਾਰਬੇਕਿਊ’ ਇਸ
ਸੰਗ੍ਰਹਿ ਦੀ ਆਖਰੀ ਕਹਾਣੀ ਹੈ। ਭਾਰਤ ਵਿਚ ‘ਵਿਕਾਸ’ ਫਿਲਾਸਫੀ
ਦਾ ਪ੍ਰੋਫੈਸਰ ਸੀ ਪਰ ਬਾਹਰ ਆਉਣ ਦੇ ਚੱਕਰ ਵਿਚ ਪਰਦੇਸੋਂ ਆਈ ਕੁੜੀ ਦੇ
ਵਿਆਹ ਦਾ ਇਸ਼ਤਿਹਾਰ ਅਤੇ ਕੁੜੀ ਦੀ ਤਸਵੀਰ ਵੇਖ ਕੇ ਬਾਹਰ ਜਾਣ ਦੇ ਲਾਲਚ
ਵਿਚ ਉਸਤੇ ਲੱਟੂ ਹੋ ਜਾਂਦਾ ਹੈ। ਪਰ ਵਿਆਹ ਮਗਰੋਂ ਉਸਨੂੰ ਪਤਾ ਲੱਗਦਾ ਹੈ
ਕਿ ਉਸਦੀ ਪਤਨੀ ‘ਲਰਨਿੰਗ ਡਿਫੀਕਲਟੀ’ ਦੀ ਸ਼ਿਕਾਰ ਹੈ।
ਮਜ਼ਬੂਰੀ-ਵੱਸ ਉਹ ਪਤਨੀ ਦੀ ਦੇਖ-ਭਾਲ ਅਤੇ ਸੇਵਾ-ਸੰਭਾਲ ਦੇ ਨਾਲ ਨਾਲ ਖ਼ੂਬ
ਮਿਹਨਤ ਕਰਨ ਸਦਕਾ ਆਪਣਾ ‘ਹੌਜ਼ਰੀ’ ਦਾ ਵਿਉਪਾਰ ਸਥਾਪਤ ਕਰਨ ਵਿੱਚ ਸਫ਼ਲ ਹੋ
ਜਾਂਦਾ ਹੈ। ਪਰ ਫਿਰ ਵੀ ਉਸਦੇ ਧੁੱਰ ਅੰਦਰ ਇੱਕ ‘ਖਲਾਅ’ ਸੀ ਜੋ ਉਸ ਸਮੇਂ
ਆਪਣੇ ਸਿੱਖਰ ਤੇ ਪੁੱਜ ਜਾਂਦਾ ਹੈ ਜੱਦ ਉਹ ਆਪਣੇ ਘਰ ਆ ਕੇ ਵੇਖਦਾ ਹੈ ਕਿ
ਉਸਦੇ ਸੌਹਰਿਆਂ ਵੱਲੋਂ ਆਏ ਸਾਰੇ ਪ੍ਰਾਹੁਣੇ ‘ਬਾਰਬੇਕਿਊ’ ਦੇ
ਮਜ਼ੇ ਲੁੱਟ ਰਹੇ ਹਨ। ਉਹ ਵੀ ਸ਼ਰਾਬ ਪੀਂਦਾ ਹੈ ਅਤੇ ਫਿਰ ਨਸ਼ੇ ਵਿੱਚ ਸਾਰਿਆਂ
ਨੂੰ ਘਰੋਂ ਚਲੇ ਜਾਣ ਲਈ ਆਖਦਾ ਹੈ। ਪਤਨੀ ਪੁੱਛਦੀ ਹੈ: ‘ਮੈਂ ਵੀ?’ ਗੁੱਸੇ
ਵਿਚ ਵਿਕਾਸ ਕਹਿੰਦਾ ਹੈ: ‘ਜੈੱਸ......ਇਨਕਲੂਡਿੰਗ ਯੂ।’ ਇਸ ਵੇਲੇ ਹੀ
ਫੋਨ ਖਟਕਦਾ ਹੈ। ਉਹ ਪੰਜਾਬੋ ਆਏ ਆਪਣੇ ਮਹਿਬੂਬ ਦਾ ਸੁਨੇਹਾ ਪੜ੍ਹਦਾ ਹੈ:
‘ਸੁਣਿਐ—ਤੁਸੀਂ ਕਾਫ਼ੀ ਦੁੱਖੀ ਰਹੇ ਹੋ— ਨਹੀਂ ਸੀ ਜਾਣਾ
ਬਾਹਰ—ਪੁੱਛੇ ਬਗ਼ੈਰ—ਕਦੋਂ ਵਾਪਸ ਆ ਰਹੇ ਹੋ— ਬਾਰਬੇਕਿਊ ਹੁਣ
ਸਾਨੂੰ ਵੀ ਕਰਨੇ ਆਉਂਦੇ ਨੇ— ਮਹਿਬੂਬ ਅਜੇ ਤੱਕ ਨਹੀਂ ਮਰਿਆ ਅਤੇ ਨਾ ਹੀ
ਲਾ-ਪਤਾ ਹੋਇਆ ਹੈ— ਜੇ ਵਾਪਸ ਆਇਆ ਤਾਂ ਮੂੰਹ ਤੋਂ ਮਖੌਟਾ ਲਾਹ ਕੇ ਆਉਣਾ—
ਮੈਨੂੰ ਪਛਾਨਣ ਵਿੱਚ ਦਿੱਕਤ ਨਾ ਆਵੇ। ਅੱਗ ਨੇੜੇ ਬੈਠੇ ਵਿਕਾਸ ਨੂੰ ਉਸਦੇ
ਪਿੰਡੇ ਤੋਂ ਅੱਗ ਵਿਚ ਡਿੱਗ ਰਿਹਾ ਪਸੀਨਾ ਇੰਝ ਪਰਤੀਤ ਹੋਇਆ ਜਿਵੇਂ ਉਸਦੇ
ਮੂੰਹ ਉੱਤੇ ਚੜ੍ਹਿਆ ਪਲਾਸਟਿਕ ਦਾ ਮਖੌਟਾ ਬਾਰਬੇਕਿਊ ਦੀ ਅੱਗ ਵਿਚ ਡਿੱਗ
ਕੇ ਭਸਮ ਹੋ ਰਿਹਾ ਹੋਵੇ। ਪਰਾਈ ਧਰਤੀ ਤੇ ਵਿਕਾਸ ਦਾ ਇਹ ਆਖਰੀ ਬਾਰਬੇਕਿਊ
ਸੀ। ਪੱਛਮ ਦੇ ਜਰਜਰੇ ਸਮਾਜ ਤੋਂ ਆਜ਼ਾਦ ਹੋ ਕੇ ਵਿਕਾਸ ਨੇ ਸੁੱਖ ਦਾ ਸਾਹ
ਲਿਆ। ‘ਮੈਮੋਰੀ ਲੇਨ’ ਦੀਆਂ ਦੱਸ ਕਹਾਣੀਆਂ ਵਿੱਚੋਂ ਛੇ ਕਹਾਣੀਆਂ
ਦੇ ਸਿਰਲੇਖ (ਨਾਮ) ਅੰਗਰੇਜ਼ੀ ਵਿਚ ਹਨ ਭਾਵੇਂ ਕਿ ਇਹਨਾਂ ਨੂੰ ਪੰਜਾਬੀ ਵਿਚ
ਹੀ ਲਿਖਿਆ ਗਿਆ ਹੈ। ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ ਕਿ
ਇਹਨਾਂ ਕਹਾਣੀਆਂ ਦੇ ਸਾਰੇ ਹੀ ਪਾਤਰ ਪੰਜਾਬ ਤੋਂ ਬਰਤਾਨੀਆ ਆ ਵਸੇ ਪਰਵਾਸੀ
ਹਨ। ਇਸ ਸੰਸਾਰ ਨੇ ਪਰਵਾਸੀ ਮਨੁੱਖਾਂ ਦੀ ਮਾਨਸਿਕਤਾ ਨੂੰ ਪੱਛਮੀ ਸੰਸਾਰ
ਦੀਆਂ ਕਦਰਾਂ ਕੀਮਤਾਂ ਅਨੁਸਾਰ ਢਾਲਣ ਦੀ ਕੋਸ਼ਿਸ਼ ਕੀਤੀ ਹੈ। ਇਹ ਗੱਲ ਬਹੁਤ
ਹੀ ਸੁਖਾਲੇ ਢੰਗ ਨਾਲ ਬਾਬ੍ਹਰਕੇ ਨਹੀਂ ਕਹੀ ਜਾ ਸਕਦੀ ਕਿ ਪਰਵਾਸੀ ਆਪਣੀਆਂ
ਜੜ੍ਹਾਂ ਨਾਲ ਕਦੋਂ ਤੱਕ ਜੁੜੇ ਰਹਿਣਗੇ ਜਾਂ ਦੋਹਰੇ ਮਾਪਦੰਡਾਂ ਨੂੰ ਕਦੋਂ
ਤੱਕ ਭੋਗ ਸਕਣਗੇ। ਪਰਵਾਸੀ, ਪੱਛਮੀ ਪਰਭਾਵ ਨੂੰ ਕਿੰਨਾ ਕੁ ਗ੍ਰਹਿਣ ਕਰਨਗੇ
ਇਹ ਗੱਲ ਵੀ ਦੋਚਿੱਤੀ ਵਾਲੀ ਹੀ ਹੈ। ਨਵੀਂ ਪੀੜ੍ਹੀ ਇਸ ਤਬਦੀਲੀ ਤੋਂ
ਬਚਣੋਂ ਰਹਿ ਸਕੇਗੀ ਜਾਂ ਨਹੀਂ ਇਹ ਵੀ ਨਹੀਂ ਕਿਹਾ ਜਾ ਸਕਦਾ। ਉਂਝ ਅਸੀਂ
ਸੰਸਾਰ ਦੇ ਕਿਸੇ ਕੋਣੇ ਵਿੱਚ ਵੀ ਜਾ ਵਸੀਏ ਇਹ ਸੰਭਾਵਨਾ ਬਿਲਕੁਲ ਵੀ ਨਹੀਂ
ਕਿ ਅਸੀਂ ਜਾਂ ਸਾਡੀ ਸੰਤਾਨ ਆਪਣੇ ਆਲੇ ਸੁਆਲੇ ਦੇ ਪ੍ਰਭਾਵਾਂ ਤੋਂ ਅਛੂਤੇ
ਰਹਿ ਸਕੀਏ। ਨਿਰਸੰਦੇਹ ਦੂਜੀ-ਤੀਜੀ ਪੀੜ੍ਹੀ ਬਾਅਦ ਬਹੁਤ ਕੁਝ ਬਦਲ
ਜਾਵੇਗਾ। ਡਾਕਟਰ ਦੇ ਰੂਪ ਵਿਚ ਕਹਾਣੀਕਾਰ ਡਾ. ਕਰਨੈਲ ਸ਼ੇਰਗਿੱਲ
ਆਪਣੇ ਪਾਤਰਾਂ ਦੇ ਸਰੀਰਕ ਰੋਗ ਨਵਿਰਤੀ ਕਰਨ ਦੇ ਢੰਗ ਅਪਨਾਉਣ ਦੇ ਨਾਲ ਨਾਲ
ਆਪਣੇ ਪਾਤਰਾਂ ਦੇ ਮਾਨਸਿਕ ਇਲਾਜ ਅਤੇ ਵਿਸ਼ਲੇਸ਼ਣ ਕਰਨ ਵੱਲ ਵੀ ਅਗ੍ਰਸਰ
ਹੁੰਦਾ ਹੈ। ਅਜਿਹਾ ਕਰਦਿਆਂ ਅਣਭੋਲ ਹੀ ਕਹਾਣੀਕਾਰ ਡਾਕਟਰੀ ਇਲਾਜ ਨਾਲ
ਸੰਬੰਧਤ ਅਨੇਕਾਂ ਹੀ ਵਰਤਾਰਿਆਂ ਨੂੰ ਵੀ ਪਾਠਕਾਂ ਗੋਚਰੇ ਕਰਨ ਵਿਚ ਸਮਰਥ
ਰਿਹਾ ਹੈ। ਲਗਪਗ ਹਰ ਕਹਾਣੀ ਵਿਚ ਅਨਗਿਣਤ ਮੈਡੀਕਲ ਇਲਾਜ ਲਈ
ਵਰਤੀਂਦੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਪਾਠਕ ਇਸ ਜਾਣਕਾਰੀ
ਸਦਕਾ ਅੱਧਾ ਡਾਕਟਰ ਤਾਂ ਖੁੱਦ ਹੀ ਬਣ ਜਾਣ ਦੀ ਸੰਭਾਵਨਾ ਰੱਖਦਾ ਹੈ।
ਕਹਾਣੀਕਾਰ ਨੇ ਦਿਲ ਦੀਆਂ ਬਿਮਾਰੀਆਂ, ਸਿਲੀਅਕ ਡਜੀਜ਼, ਗੌਲ ਬਲੈਡਰ
ਅਤੇ ਪੈਨਕਰੀਜ਼ ਦੇ ਕੈਂਸਰ, ਗਲੇ ਦੀਆਂ ਗਿਲਟੀਆਂ ਦੇ
ਕੈਂਸਰ, ਡਰਗਜ਼, ਚੇਤਾ ਭੁੱਲਣ, ਮਨੋਵਿਗਿਆਨਿਕ ਬਿਮਾਰੀਆਂ,
ਪੈਰਾ-ਮੈਡੀਕਲ, ਕਲੇਅਰੋਵੋਐਂਸ ਆਦਿ ਅਨਗਿਣਤ ਸਮੱਸਿਆਵਾਂ
ਬਾਰੇ ਲਾਭਦਾਇਕ ਜਾਣਕਾਰੀ ਉਪਲੱਭਦ ਕਰਵਾਈ ਹੈ। ਮੈਡੀਕਲ ਸ਼ਬਦ
ਜਾਂ ਵਰਤਾਰੇ ਓਪਰੇ ਨਹੀਂ ਲਗਦੇ ਸਗੋਂ ਕਹਾਣੀਆਂ ਵਿਚ ਇਹਨਾਂ ਸ਼ਬਦਾਂ ਨੂੰ
ਇਕ ਲੜੀ ਵਿਚ ਪਰੋਇਆ ਗਿਆ ਹੈ। ਮੁੱਖ ਰੂਪ ਵਿਚ ਕਹਾਣੀਆਂ ਦੀ ਬੋਲੀ ਭਾਵੇਂ
ਪੰਜਾਬੀ ਹੀ ਹੈ ਪਰ ਹਰ ਕਹਾਣੀ ਵਿਚ ਵਰਤੀਂਦੇ ਅੰਗਰੇਜ਼ੀ ਸ਼ਬਦਾਂ ਦੀ ਭਰਮਾਰ
ਇੱਥੇ ਵੱਸਦੇ ਪੰਜਾਬੀਆਂ ਲਈ ਕੋਈ ਓਪਰੀ ਨਹੀਂ ਮਹਿਸੂਸ ਹੁੰਦੀ।
ਇਹਨਾਂ ਕਹਾਣੀਆਂ ਵਿਚ ਬਾਹਰਲੇ ਦੇਸ਼ਾਂ ਦਾ ਵੀ ਲੋੜੀਂਦਾ ਜ਼ਿਕਰ ਮਿਲਦਾ ਹੈ।
ਕਹਾਣੀਆਂ ਦੇ ਮੁੱਖ ਪਾਤਰ, ਮਰੀਜ਼ਾਂ ਦੇ ਰੂਪ ਵਿਚ ਹੀ ਡਾਕਟਰ ਨਾਲ
ਵਾਦ-ਸੰਵਾਦ ਰਚਾਉਂਦੇ, ਆਪਣੀ ਅੰਦਰਲੀ ਟੁੱਟ-ਭੱਜ ਦਰਸਾਉਂਦੇ, ਮਾਨਸਿਕ
ਦੁੱਖ-ਸੰਤਾਪ ਭੋਗਦੇ ਅਤੇ ਆਪਣਾ ਨਿੱਜ ਫਰੋਲਦੇ ਨਜ਼ਰ ਆਉਂਦੇ ਹਨ। ਡਾ.
ਸ਼ੇਰਗਿੱਲ ਕਹਾਣੀ ਕਹਿਣ ਵਿਚ ਨਿਪੁੰਨ ਹੈ। ਲੱਗਦਾ ਹੈ ਕਿ ਉਸਨੂੰ ਆਪਣੀ ਗੱਲ
ਕਹਿਣ ਵਿਚ ਕੋਈ ਵਿਸ਼ੇਸ਼ ਉਚੇਚ ਨਹੀਂ ਕਰਨਾ ਪੈਂਦਾ। ਉਸਦੀਆਂ ਕਹਾਣੀਆਂ ਪਾਤਰ
ਪਰਧਾਨ ਹਨ ਅਤੇ ਉਸਦੀਆਂ ਕਹਾਣੀਆਂ ਦੇ ਪਾਤਰ ਪਰਵਾਸੀਆਂ ਦੀਆਂ ਸਮਕਾਲੀਨ,
ਸਮਾਜਕ ਅਤੇ ਨਿੱਜੀ ਸਮੱਸਿਆਵਾਂ ਦੀ ਸਹੀ ਤਰਜਮਾਨੀ ਕਰਦੀਆਂ ਹਨ। ਉਸਨੇ
ਆਪਣੀਆਂ ਕਹਾਣੀਆਂ ਰਾਹੀਂ ਆਪਣੇ ਪਾਤਰਾਂ ਦੇ ਦਿਲੀ ਦਰਦ, ਦੁੱਖ-ਸੁੱਖ,
ਹੰਝੂ-ਹਾਸੇ, ਅਕੇਵੇਂ-ਥਕੇਵੇਂ, ਮਿਲਣੀਆਂ-ਵਿਛੋੜੇ, ਇਕਲਾਪੇ ਅਤੇ ਸੰਤਾਪ
ਦੇ ਦ੍ਰਿਸ਼ ਬੜੇ ਹੀ ਮਾਰਮਿਕ ਢੰਗ ਨਾਲ ਪਰ ਸਹਿਜ ਅਵਸਥਾ ਵਿਚ ਪੇਸ਼ ਕੀਤੇ
ਹਨ। ਕਹਾਣੀ ਦੇ ਪਾਤਰ ਸਾਨੂੰ ਆਪਣੇ ਆਲੇ ਦੁਆਲੇ ਆਮ ਮਿਲਣ ਵਾਲੇ ਹਨ ਅਤੇ
ਪਾਤਰ ਉਸਾਰੀ ਵੀ ਤਕੜੀ ਉਸਾਰੂ ਅਤੇ ਸਜੀਵ ਹੈ। ਡਾ. ਕਰਨੈਲ ਸ਼ੇਰਗਿੱਲ
ਆਪਣੀਆ ਕਹਾਣੀਆਂ ਰਾਹੀਂ ਕੇਵਲ ਕਹਾਣੀ ਕਹਿਣ ਤੱਕ ਹੀ ਸੀਮਤ ਨਹੀਂ ਹੁੰਦਾ
ਸਗੋਂ ਜੋ ਉਹ ਕਹਿਣਾ ਚਾਹੁੰਦਾ ਹੈ ਉਸ ਵਿੱਚ ਕਲਾਤਮਿਕਤਾ ਦੇ ਬੁਰਸ਼ ਰਾਹੀਂ
ਸੱਤਰੰਗੀ ਪੀਂਘ ਵਰਗੇ ਰੰਗ ਭਰਨ ਵਿੱਚ ਵੀ ਸਮਰਥ ਹੁੰਦਿਆ ਅਛੋਪਲੇ ਹੀ
ਹੁਨਰੀ ਢੰਗ ਨਾਲ ਆਪਣੇ ਵਿਚਰਦੇ ਸਮਾਜ ਨੂੰ ਵੀ ਗੰਭੀਰਤਾ ਨਾਲ ਟੁੰਬਣ ਦੀ
ਜੁਰਅੱਤ ਕਰਦਾ ਹੈ। ਆਮੀਨ! ਹਵਾਲੇ ਅਤੇ ‘ਲਿਖਾਰੀ’ ਵਿਚ ‘ਮੈਮੋਰੀ
ਲੇਨ’ ਪੁਸਤਕ ਸਬੰਧੀ ਛਪੀਆਂ ਕੁਝ ਰਚਨਾਵਾਂ: 1. ਸਮੇਂ
ਨੂੰ ਸਮਝਦਾ ਸਾਹਿਤਕਾਰ ਡਾ. ਕਰਨੈਲ ਸ਼ੇਰਗਿੱਲ—— ਹਰਮੀਤ ਸਿੰਘ ਅਟਵਾਲ
2. ਬਰਤਨਵੀ ਪੰਜਾਬੀ ਕਲਮਾਂ—ਗੁਰਦਿਆਲ ਸਿੰਘ ਰਾਏ (ਡਾ.) 3. ਮੈਮੋਰੀ
ਲੇਨ—ਡਾ. ਕਰਨੈਲ ਸ਼ੇਰਗਿੱਲ—ਡਾ. ਸੁਮਨ ਡਡਵਾਲ 4. ਮੈਮੋਰੀ ਲੇਨ ਕਹਾਣੀ
ਸੰਗ੍ਰਹਿ ਦੀ ਸਮੀਖਿਆ—ਡਾ. ਮੋਹਣ ਬੇਗੋਵਾਲ (17.11.2024)
|
|
|
|
|
ਡਾ.
ਕਰਨੈਲ ਸ਼ੇਰਗਿੱਲ ਦਾ ਕਹਾਣੀ ਸੰਗ੍ਰਹਿ ‘ਮੈਮੋਰੀ ਲੇਨ'
ਡਾ. ਗੁਰਦਿਆਲ ਸਿੰਘ ਰਾਏ |
ਬਰਫ਼
‘ਚ ਉੱਗੇ ਅਮਲਤਾਸ ਪੁਸਤਕ : ਵਿਰਾਸਤ ਤੇ ਆਧੁਨਿਕਤਾ ਦਾ ਸੁਮੇਲ
ਉਜਾਗਰ ਸਿੰਘ |
ਜਸਵੀਰ
ਸਿੰਘ ਰਾਣਾ ਦਾ ਨਾਵਲ 70% ਪ੍ਰੇਮ ਕਥਾ ਪੇਂਡੂ ਸਭਿਆਚਾਰ ਦਾ ਪ੍ਰਤੀਕ
ਉਜਾਗਰ ਸਿੰਘ |
ਦੂਜੇ
ਰੱਬ ਨੂੰ ਮੁਖ਼ਾਤਿਬ ਹੁੰਦਿਆਂ...
ਜਸ ਜੀਤ |
ਹਰਵਿੰਦਰ
ਸਿੰਘ ਭੱਟੀ ਦਾ ਕਾਵਿ ਸੰਗ੍ਰਹਿ ‘ਵੰਡਨਾਮਾ’ ਰੂਹ ਦੀ ਆਵਾਜ਼
ਉਜਾਗਰ ਸਿੰਘ |
ਤੇਜਿੰਦਰ
ਸਿੰਘ ਅਨਜਾਨਾ ਦਾ ‘ਮਨ ਦੀ ਵੇਈਂ’ ਗ਼ਜ਼ਲ ਸੰਗ੍ਰਹਿ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ |
ਡਾ.
ਹਰਕੇਸ਼ ਸਿੰਘ ਸਿੱਧੂ ਦੀ ਜੀਵਨੀ ‘ਸਰਪੰਚ ਤੋਂ ਡੀ.ਸੀ.ਤੱਕ’ ਨੌਜਵਾਨਾ ਲਈ
ਪ੍ਰੇਰਨਾਸ੍ਰੋਤ ਉਜਾਗਰ ਸਿੰਘ |
ਸੁਰਿੰਦਰ
ਰਾਮਪੁਰੀ ਦੀ ‘ਕਿਸੇ ਬਹਾਨੇ’ ਵਾਰਤਕ ਦੀ ਪੁਸਤਕ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ |
ਜਗਜੀਤ
ਸੰਧੂ ਦਾ ‘ਤਾਪਸੀ’ ਕਾਵਿ ਸੰਗ੍ਰਹਿ ਔਰਤਾਂ ਦੀ ਤਰਜਮਾਨੀ ਦੀ ਕਵਿਤਾ
ਉਜਾਗਰ ਸਿੰਘ |
"ਕੱਲਾ
ਨਾ ਹੋਵੇ ਪੁੱਤ ਜੱਟ ਦਾ" ਸ਼ਿਵਚਰਨ ਕੁੱਸਾ ਦਾ ਸਿੱਖਿਆਦਾਇਕ ਨਾਵਲ
ਬੂਟਾ ਮਸਾਣੀ |
ਬਿੰਦਰ
ਸਿੰਘ ਖੁੱਡੀ ਕਲਾਂ ਦਾ ‘ਆਓ ਗਾਈਏ’ ਬਾਲ ਕਾਵਿ ਸੰਗ੍ਰਹਿ ਬੱਚਿਆਂ ਲਈ
ਪ੍ਰੇਰਨਾਸ੍ਰੋਤ ਉਜਾਗਰ ਸਿੰਘ |
ਗੁਰਭਜਨ
ਗਿੱਲ ਦਾ ‘ਅੱਖ਼ਰ ਅੱਖ਼ਰ’ ਗ਼ਜ਼ਲ ਸੰਗ੍ਰਹਿ: ਸਾਹਿਤ ਤੇ ਸੰਗੀਤ ਦਾ ਸਮੁੰਦਰ
ਉਜਾਗਰ ਸਿੰਘ |
ਪਵਨ
ਹਰਚੰਦਪੁਰੀ ਦੀ ‘ਮਹਾਨ ਯੋਧਿਆਂ ਦੀਆਂ ਵਾਰਾਂ’ ਪੁਸਤਕ ਵਿਲੱਖਣ ਬਹਾਦਰੀ
ਦੀ ਗਾਥਾ ਉਜਾਗਰ ਸਿੰਘ |
ਡਾ.
ਭਗਵੰਤ ਸਿੰਘ ਤੇ ਡਾ. ਰਮਿੰਦਰ ਕੌਰ ਦੀ ਮਹਾਰਾਜਾ ਰਣਜੀਤ ਸਿੰਘ ਖੋਜੀ
ਪੁਸਤਕ ਉਜਾਗਰ ਸਿੰਘ |
ਹਰਪ੍ਰੀਤ
ਕੌਰ ਸੰਧੂ ਦਾ ਕਾਵਿ ਸੰਗ੍ਰਹਿ ‘ਚੁੱਪ ਨਾ ਰਿਹਾ ਕਰ’ ਮਾਨਸਿਕ ਸਰੋਕਾਰਾਂ
ਦਾ ਪ੍ਰਤੀਬਿੰਬ ਉਜਾਗਰ ਸਿੰਘ |
ਦਵਿੰਦਰ
ਬਾਂਸਲ ਦਾ ਕਾਵਿ ਸੰਗ੍ਰਹਿ ‘ਸਵੈ ਦੀ ਪਰਿਕਰਮਾ’ ਮੁਹੱਬਤ ਦਾ ਪੈਗਾਮ
ਉਜਾਗਰ ਸਿੰਘ |
ਫ਼ਕਰ
ਤੇ ਮਸਤ ਮੌਲਾ ਸਰਬਾਂਗੀ ਪੁਆਧੀ ਸਾਹਿਤਕਾਰ: ਚਰਨ ਪੁਆਧੀ
ਉਜਾਗਰ ਸਿੰਘ |
ਦਰਸ਼ਨ
ਸਿੰਘ ਭੰਮੇ ਦੀ ‘ਜੁਗਨੀ ਜੜੇ ਨਗੀਨੇ’ ਕਾਵਿਕ ਸ਼ਬਦ/ ਰੇਖਾ-ਚਿਤਰਾਂ ਦੀ
ਪੁਸਤਕ ਉਜਾਗਰ ਸਿੰਘ |
ਸੰਜੀਵ
ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ
ਉਜਾਗਰ ਸਿੰਘ |
ਡਾ.
ਬਲਦੇਵ ਸਿੰਘ ਕੰਦੋਲਾ ਦੀ ‘ਵਿਗਿਅਨਕ ਤਰਕ’ ਨਵੇਕਲੀ ਖੋਜੀ ਪੁਸਤਕ
ਉਜਾਗਰ ਸਿੰਘ |
ਨਰਪਾਲ
ਸਿੰਘ ਸ਼ੇਰਗਿੱਲ ਦਾ ‘ਸਿੱਖ ਸੰਸਾਰ-2024’ ਦੁਨੀਆ ਦੀ ਪਰਿਕ੍ਰਮਾ
ਉਜਾਗਰ ਸਿੰਘ |
ਕਮਲਜੀਤ
ਸਿੰਘ ਬਨਵੈਤ ਦੀ ਪੁਸਤਕ ‘ਢਾਈ ਆਬ’ ਸਮਾਜਿਕ ਸਰੋਕਾਰਾਂ ਦੀ ਹੂਕ
ਉਜਾਗਰ ਸਿੰਘ |
ਡਾ.
ਗੁਰਦੇਵ ਸਿੰਘ ਸਿੱਧੂ ਦੀ ਸੰਪਾਦਿਤ ਪੁਸਤਕ ਗਿਆਨੀ ਗੁਰਦਿੱਤ ਸਿੰਘ
‘ਦਲੇਰ’ ਸੁਤੰਤਰਤਾ ਸੰਗਰਾਮੀ ਦੀ ਕਹਾਣੀ
ਉਜਾਗਰ ਸਿੰਘ |
ਡਾ.
ਬਲਦੇਵ ਸਿੰਘ ਕੰਦੋਲਾ ਦੀ ਪੁਸਤਕ "ਵਿਗਿਆਨ ਕੀ ਹੈ?" ਪੰਜਾਬੀ ਪ੍ਰੇਮੀਆਂ
ਲਈ ਲਾਹੇਬੰਦ ਉਜਾਗਰ ਸਿੰਘ |
ਡਾ.ਰਤਨ
ਸਿੰਘ ਜੱਗੀ ਦੀ ‘ਆਧੁਨਿਕ ਪੰਜਾਬੀ ਸਾਹਿਤ ਪਰਿਚਯ’ ਪੁਸਤਕ ਮੀਲ ਪੱਥਰ
ਉਜਾਗਰ ਸਿੰਘ |
ਗੁਰਜਤਿੰਦਰ
ਸਿੰਘ ਰੰਧਾਵਾ ਦੀ ‘ਪ੍ਰਵਾਸੀ ਕਸਕ’ ਪੁਸਤਕ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦੇ
ਹਲ ਦਾ ਵਕਾਲਤਨਾਮਾ ਉਜਾਗਰ ਸਿੰਘ |
ਯਾਦਵਿੰਦਰ
ਸਿੰਘ ਭੁੱਲਰ ਦਾ ਨਾਵਲ ‘ਮਨਹੁ ਕੁਸੁਧਾ ਕਾਲੀਆ’ ਡੇਰਿਆਂ ਦੇ ਕੁਕਰਮਾ ਦਾ
ਕੱਚਾ ਚਿੱਠਾ ਉਜਾਗਰ ਸਿੰਘ |
ਜਸਵਿੰਦਰ
ਸਿੰਘ ਰੁਪਾਲ ਦੀ ਪੁਸਤਕ ‘ਕੀਤੋਸੁ ਆਪਣਾ ਪੰਥ ਨਿਰਾਲਾ’ ਜੀਵਨ ਸਫਲ ਕਰਨ ਦਾ
ਗੁਰਮੰਤਰ ਉਜਾਗਰ ਸਿੰਘ |
ਡਾ:
ਹਰਬੰਸ ਕੌਰ ਗਿੱਲ ਦਾ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਵਿਰਾਸਤ ਦੀ
ਹੂਕ ਉਜਾਗਰ ਸਿੰਘ
|
ਰਣਧੀਰ
ਦਾ ਕਾਵਿ ਸੰਗ੍ਰਹਿ ‘ਖ਼ਤ ਜੋ ਲਿਖਣੋ ਰਹਿ ਗਏ’ ਵਿਸਮਾਦੀ ਕਵਿਤਾਵਾਂ ਦਾ
ਪੁਲੰਦਾ ਉਜਾਗਰ ਸਿੰਘ |
ਚੰਨਣਗੀਰੀ
ਜਸਵੰਤ ਸਿੰਘ ਜ਼ਫਰ |
‘ਮਨੀ
ਪਲਾਂਟ ਵਰਗਾ ਆਦਮੀ’ ਕਾਵਿ ਸੰਗ੍ਰਹਿ ਇਨਸਾਨੀ ਮਾਨਸਿਕਤਾ ਅਤੇ ਸਮਾਜਿਕਤਾ
ਦਾ ਪ੍ਰਤੀਕ ਉਜਾਗਰ ਸਿੰਘ |
ਡਾ.ਗੁਰਦੇਵ
ਸਿੰਘ ਸਿੱਧੂ ਦੀ ਪੁਸਤਕ ‘ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ’ ਸਿਦਕ ਦਾ
ਪ੍ਰਤੀਕ ਉਜਾਗਰ ਸਿੰਘ |
ਕਮਲਜੀਤ
ਸਿੰਘ ਬਨਵੈਤ ਦੀ ਪੁਸਤਕ ਤੋਕੜ ਸਮਾਜਿਕ ਸਰੋਕਾਰਾਂ ਦਾ ਦਸਤਾਵੇਜ
ਉਜਾਗਰ ਸਿੰਘ |
ਸਾਮਾਜਿਕ
ਜਾਗੂਕਤਾ ਦਾ ਸਫ਼ਲ ਨਾਵਲ - “ਇੱਕ ਮੇਰੀ ਅੱਖ ਕਾਸ਼ਣੀ...”
ਮਨਦੀਪ ਕੌਰ ਭੰਮਰਾ |
ਡਾ.
ਸਤਿੰਦਰ ਪਾਲ ਸਿੰਘ ਦੀ ਪੁਸਤਕ ਕ੍ਰੋਧ ਨਿਰਵਾਣ ਅੰਮ੍ਰਿਤ ਬਾਣੀ: ਮਾਰਗ
ਦਰਸ਼ਕ ਉਜਾਗਰ ਸਿੰਘ |
ਬਿੰਦਰ
ਸਿੰਘ ਖੁੱਡੀ ਕਲਾਂ ਦਾ ਕਹਾਣੀ ਸੰਗ੍ਰਹਿ ‘ਵਾਪਸੀ ਟਿਕਟ’ ਮਾਨਵੀ ਦਰਦ ਦੀ
ਦਾਸਤਾਂ ਉਜਾਗਰ ਸਿੰਘ |
ਡਾ.
ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ‘ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ’ ਦੇਸ਼
ਭਗਤੀ ਦਾ ਪ੍ਰਤੀਕ ਉਜਾਗਰ ਸਿੰਘ |
ਕਮਲ
ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ ‘ਨਵੀਂ-ਬੁਲਬੁਲ’ ਲੋਕਾਈ ਦੇ ਦਰਦ ਦਾ
ਪ੍ਰਤੀਕ ਉਜਾਗਰ ਸਿੰਘ |
ਗੁਰਭਜਨ
ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’ ਸਮਾਜਿਕਤਾ ਦਾ
ਪ੍ਰਤੀਕ ਉਜਾਗਰ ਸਿੰਘ |
ਡਾ.
ਭਗਵੰਤ ਸਿੰਘ ਦੀ ‘ਸੂਫ਼ੀਆਨਾ ਰਹੱਸ ਅਨੁਭੂਤੀ’ ਵਿਲੱਖਣ ਖੋਜੀ ਪੁਸਤਕ
ਉਜਾਗਰ ਸਿੰਘ |
ਪ੍ਰਿੰਸੀਪਲ
ਜੱਗਵਿੰਦਰ ਸਿੰਘ ਸਿੱਧੂ ਦਾ ਕਾਵਿ ਸੰਗ੍ਰਹਿ ਰੂਹੀ ਅਧਿਆਤਮਿਕਤਾ ਤੇ
ਮੁਹੱਬਤ ਦਾ ਸੁਮੇਲ ਉਜਾਗਰ ਸਿੰਘ |
ਮੁਆਫ਼ੀਨਾਮਾ ਤੇ
ਬਾਬਾ ਨਾਨਕ! ਸਾਹਿਬ ਸਿੰਘ |
ਤੇਜਾ
ਸਿੰਘ ਤਿਲਕ ਦੀ ਸੰਪਾਦਿਤ ਪੁਸਤਕ ‘ਸਾਧੂ ਸਿੰਘ ਬੇਦਿਲ ਜੀਵਨ ਤੇ ਰਚਨਾ’
ਜਦੋਜਹਿਦ ਦਾ ਦਸਤਾਵੇਜ ਉਜਾਗਰ
ਸਿੰਘ
|
ਮਨਜੀਤ
ਪੁਰੀ ਦਾ ਗ਼ਜ਼ਲ ਸੰਗ੍ਰਹਿ ‘ਕੁਝ ਤਿੜਕਿਆ ਤਾਂ ਹੈ’ ਸਮਾਜਿਕ ਸਰੋਕਾਰਾਂ ਦੀ
ਗਵਾਹੀ ਉਜਾਗਰ ਸਿੰਘ |
“ਚਾਲ਼ੀ
ਦਿਨ” ਇਸ ਸਦੀ ਦਾ ‘ਸ਼ਾਹਕਾਰ’ ਨਾਵਲ
ਸ਼ਿਵਚਰਨ ਜੱਗੀ ਕੁੱਸਾ |
‘ਡਾ.
ਤੇਜਵੰਤ ਮਾਨ ਦੀ ਆਲੋਚਨਾ’ ਪੁਸਤਕ ਲੋਕ ਪੱਖੀ ਦਸਤਾਵੇਜ਼
ਉਜਾਗਰ ਸਿੰਘ |
ਜਸਵੀਰ
ਸਿੰਘ ਆਹਲੂਵਾਲੀਆ ਦਾ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’ ਪਰਵਾਸੀ ਜੀਵਨ ਦੀ
ਤ੍ਰਾਸਦੀ ਉਜਾਗਰ ਸਿੰਘ |
ਕਾਵਿ
ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਕੁਰੀਤੀਆਂ ਦੇ ਮਾਰਦੇ ਡੰਗ
ਉਜਾਗਰ ਸਿੰਘ |
ਇਕ
ਗ਼ੈਰ ਰਾਜਸੀ ਵਿਅਕਤੀ ਦੀ ਰਾਜਸੀ ਚਹਿਲ ਕਦਮੀ
ਰਵਿੰਦਰ ਸਿੰਘ ਸੋਢੀ |
ਗੁਰਭਜਨ
ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ
ਉਜਾਗਰ ਸਿੰਘ |
ਦਵਿੰਦਰ
ਬਾਂਸਲ ਦਾ ਕਾਵਿ ਸੰਗ੍ਰਹਿ ‘ਜੀਵਨ ਰੁੱਤ ਦੀ ਮਾਲਾ’ ਮੁਹੱਬਤਾਂ ਦਾ
ਸਿਰਨਾਮਾ ਉਜਾਗਰ ਸਿੰਘ |
ਜਸਮੇਰ
ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ
ਉਜਾਗਰ ਸਿੰਘ |
ਸਤਨਾਮ
ਸਿੰਘ ਮੱਟੂ ਦਾ ਕਾਵਿ ਸੰਗ੍ਰਹਿ ‘ਯਖ਼ ਰਾਤਾਂ ਪੋਹ ਦੀਆਂ’ ਸ੍ਰੀ ਗੁਰੂ
ਗੋਬਿੰਦ ਸਿੰਘ ਦੇ ਪਰਿਵਾਰ ਨੂੰ ਸ਼ਰਧਾਂਜ਼ਲੀ
ਉਜਾਗਰ ਸਿੰਘ |
ਤਾਹਿਰਾ
ਸਰਾ ਦੀ ਬੇਬਾਕ ਸ਼ਾਇਰੀ ਪਿਆਰਾ
ਸਿੰਘ ਕੁੱਦੋਵਾਲ |
ਪ੍ਰਵੇਸ਼
ਸ਼ਰਮਾ ਦੀ ਸਵੈ-ਜੀਵਨੀ ‘ਇਹ ਜ਼ਿੰਦਗੀ ਦਾ ਕਾਰਵਾਂ’ : ਪ੍ਰੇਰਨਾ ਸ੍ਰੋਤ
ਉਜਾਗਰ ਸਿੰਘ |
ਮੇਰੇ
ਆਪਣੇ: ਕੈਪਟਨ ਪੂਰਨ ਸਿੰਘ ਗਗੜਾ
ਸੰਜੀਵ ਝਾਂਜੀ, ਜਗਰਾਉਂ |
ਸੁਰਜੀਤ
ਟੋਰਾਂਟੋ ਦਾ ਸੰਪਾਦਿਤ ਕਾਵਿ ਸੰਗ੍ਰਹਿ ‘#ਲਵੈਂਡਰ’ ਸਾਹਿਤਕ ਫੁੱਲਾਂ ਦਾ
ਗੁਲਦਸਤਾ ਉਜਾਗਰ ਸਿੰਘ |
ਜੱਗੀ
‘ਪੀਲੂ ਦਾ ਮਿਰਜਾ ਸਾਹਿਬਾਂ ਤੇ ਹੋਰ ਰਚਨਾ’ ਪੁਸਤਕ ਰੋਮਾਂਸਵਾਦ ਅਤੇ
ਅਧਿਆਤਮਵਾਦ ਦਾ ਸੁਮੇਲ ਉਜਾਗਰ
ਸਿੰਘ |
ਜੱਗੀ
ਬਰਾੜ ਸਮਾਲਸਰ ਦਾ ਕਹਾਣੀ ਸੰਗ੍ਰਹਿ ‘ਕੈਨੇਡੀਅਨ ਪਾਸਪੋਰਟ’ ਜ਼ਿੰਦਗੀ ਦੀ
ਜਦੋਜਹਿਦ ਦਾ ਸ਼ੀਸ਼ਾ ਉਜਾਗਰ ਸਿੰਘ
|
ਮਨ
'ਚ ਉਪਜਦੀਆਂ ਖੌਫ਼ਨਾਕ ਤਰੰਗਾਂ ਦਾ ਯਥਾਰਥ ਨਾਲ ਰਾਬਤਾ ਕਰਵਾਉਂਣ ਦਾ
ਬਿਰਤਾਂਤ - ਹੌਲ ਅਮਨਪ੍ਰੀਤ
ਸਿੰਘ ਮਾਨ |
‘ਨਕਸਲਵਾੜੀ
ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲੋਕ ਹਿਤਾਂ ਦੀ
ਪਹਿਰੇਦਾਰ ਉਜਗਰ ਸਿੰਘ |
ਪੰਜਾਬ:
ਬੜ੍ਹਕ ਨਾ ਮੜਕ, ਪੰਜਾਬ ਦੀ ਤ੍ਰਾਸਦੀ ਦੀ ਰੜਕ
ਉਜਗਰ ਸਿੰਘ |
ਅੰਮ੍ਰਿਤਪਾਲ
ਸਿੰਘ ਸ਼ੈਦਾ ਦੀ ‘ਟੂਣੇਹਾਰੀ ਰੁੱਤ ਦਾ ਜਾਦੂ’ ਪੁਸਤਕ ਮਾਨਵਤਾ ਦੀ ਪ੍ਰਤੀਕ
ਉਜਗਰ ਸਿੰਘ |
ਸ਼ਾਮ
ਦੀ ਸ਼ਾਖ਼ ’ਤੇ - ਕੁਲਵਿੰਦਰ ਦੀ ਸੰਵੇਦਨਸ਼ੀਲ ਸ਼ਾਇਰੀ
ਪਿਆਰਾ ਸਿੰਘ ਕੁੱਦੋਵਾਲ |
ਡਾ.
ਸਤਿੰਦਰ ਪਾਲ ਸਿੰਘ ਦੀ ‘ਜੀਵਨ ਸਫ਼ਲਤਾ ਲਈ ਗੁਰਮਤਿ’ ਪੁਸਤਕ ਪ੍ਰੇਰਨਾ ਸਰੋਤ/a>
ਉਜਾਗਰ ਸਿੰਘ |
ਸੁਰਜੀਤ
ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ
ਦੀ ਕਵਿਤਾ ਉਜਾਗਰ ਸਿੰਘ |
‘ਪੰਜਾਬੀ
ਕਹਾਣੀਕਾਰ ਡਾ. ਤੇਜਵੰਤ ਮਾਨ’ ਪੁਸਤਕ ਮਨੁੱਖੀ ਜਦੋਜਹਿਦ ਦੀ ਦਾਸਤਾਂ
ਉਜਾਗਰ ਸਿੰਘ |
ਪਦਾਰਥਵਾਦੀ/ਮਸ਼ੀਨੀ
ਰਿਸ਼ਤਿਆਂ ਦੀ ਦਾਸਤਾਨ ਹੈ ਰਾਜਵੰਤ ਰਾਜ ਦਾ ਨਾਵਲ ‘ਵਰੋਲੇ ਦੀ ਜੂਨ’
ਡਾ. ਹਰਜੋਤ ਕੌਰ ਖੈਹਿਰਾ, ਕਨੇਡਾ |
ਜਸਮੇਰ
ਸਿੰਘ ਹੋਠੀ ਦੀ ਪੁਸਤਕ 5 ਕਕਾਰ ਗੁਰਸਿੱਖੀ ਦਾ ਆਧਾਰ/a>
ਉਜਾਗਰ ਸਿੰਘ |
ਕ੍ਰਿਸ਼ਨ
ਭਨੋਟ ਦੇ ਗ਼ਜ਼ਲ ਸੰਗ੍ਰਹਿ ‘ਗਹਿਰੇ ਪਾਣੀਆਂ ਵਿਚ’ ਟੁੱਭੀ ਲਾਉਂਦਿਆਂ
ਹਰਦਮ ਸਿੰਘ ਮਾਨ |
ਪ੍ਰੋ.
ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ 'ਸਰਦਾਰਨੀਆਂ' ਔਰਤ ਦੀ ਬਹਾਦਰੀ ਦਾ
ਪ੍ਰਤੀਕ ਉਜਾਗਰ ਸਿੰਘ |
ਡਾ.
ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ‘ਇਕ ਭਰਿਆ-ਪੂਰਾ ਦਿਨ’ ਪ੍ਰੇਰਨਾਦਾਇਕ
ਸਵੈ- ਜੀਵਨੀ ਉਜਾਗਰ ਸਿੰਘ |
ਹਰਿਆਣੇ
ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ |
ਸੁਨੀਤਾ
ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ
ਅਦਾਕਾਰੀ ਉਜਾਗਰ ਸਿੰਘ |
ਸੁਖਮਿੰਦਰ
ਸੇਖ਼ੋਂ ਦਾ ਕਹਾਣੀ ਸੰਗ੍ਰਹਿ ‘ਪੈੜਾਂ ਦੀ ਸ਼ਨਾਖ਼ਤ’ ਲੋਕ ਹਿਤਾਂ ਦਾ
ਪਹਿਰੇਦਾਰ ਉਜਾਗਰ ਸਿੰਘ |
ਹਰਪ੍ਰੀਤ
ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ ਹਵਾ' ਇੱਕ ਵਿਸ਼ਲੇਸ਼ਣ
ਉਜਾਗਰ ਸਿੰਘ |
ਅਸ਼ੋਕ
ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ
ਖ਼ਜਾਨਾ ਉਜਾਗਰ ਸਿੰਘ |
ਰਵਿੰਦਰ
ਸਿੰਘ ਸੋਢੀ ਦਾ ‘ਹੁੰਗਾਰਾ ਕੌਣ ਭਰੇ?’ ਕਹਾਣੀ ਸੰਗ੍ਰਹਿ ਬਹੁਰੰਗਾ
ਗੁਲਦਸਤਾ ਉਜਾਗਰ ਸਿੰਘ |
‘ਸਾਹਿਬਜ਼ਾਦਿਆਂ
ਦੇ ਸ਼ਹੀਦੀ ਪ੍ਰਸੰਗ’ ਪੁਸਤਕ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ |
ਕਮਲਜੀਤ
ਸਿੰਘ ਬਨਵੈਤ ਦੀ ਪੁਸਤਕ ‘ਅੱਧੇ ਪਾਗਲ ਹੋ ਜਾਈਏ’ ਸਮਾਜਿਕਤਾ ਦੀ ਪ੍ਰਤੀਕ
ਉਜਾਗਰ ਸਿੰਘ |
ਗੁਰ
ਤੀਰਥ ਸਾਈਕਲ ਯਾਤਰਾ: ਭਾਈ ਧੰਨਾ ਸਿੰਘ ਚਹਿਲ ਪਟਿਆਲਵੀ
ਉਜਾਗਰ ਸਿੰਘ |
ਲੋਕ
ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ
ਕੇਹਰ ਸ਼ਰੀਫ਼ |
ਜ਼ਾਹਿਦ
ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਪੁਸਤਕ
ਪੜਚੋਲ ਉਜਾਗਰ ਸਿੰਘ |
‘ਅੰਬਰੀਂ
ਉੱਡਣ ਤੋਂ ਪਹਿਲਾਂ' - ਇਕ ਚਾਨਣ ਮੁਨਾਰਾ
ਡਾ. ਗੁਰੂਮੇਲ ਸਿੱਧੂ |
ਬੁਰਕੇ
ਵਾਲ਼ੇ ਲੁਟੇਰਿਆਂ ਦੀ ਬਾਤ ਪਾਉਂਦੀ ਗੁਰਚਰਨ ਸੱਗੂ ਦੀ ਪੁਸਤਕ “ਵੇਖਿਆ
ਸ਼ਹਿਰ ਬੰਬਈ” ਸਿ਼ਵਚਰਨ ਜੱਗੀ
ਕੁੱਸਾ |
ਪਰਮਜੀਤ
ਸਿੰਘ ਵਿਰਕ ਦਾ ਕਾਵਿ ਸੰਗ੍ਰਹਿ ‘ਦੱਸ ਨੀ ਕੋਇਲੇ…..’ ਮਾਨਵਤਾ ਦਾ ਪ੍ਰਤੀਕ
ਉਜਾਗਰ ਸਿੰਘ |
ਸੁਖਦੇਵ
ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ
ਉਜਾਗਰ ਸਿੰਘ |
ਚਿੱਟਾ
ਤੇ ਕਾਲ਼ਾ: ਰੂਪ ਢਿੱਲੋਂ ਅਮਰਜੀਤ
ਬੋਲਾ |
ਡਾ.
ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ ਸਾਹਿਤਕ
ਵਿਅੰਗ /a> ਉਜਾਗਰ ਸਿੰਘ, ਪਟਿਆਲਾ |
ਡਾ.
ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂਹ ਦੇ ਰੰਗ’ ਸਮਾਜਿਕਤਾ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਜਸਮੇਰ
ਸਿੰਘ ਹੋਠੀ ਦੀ ‘ਸਤ ਵਾਰ’ ਸਤ ਦਿਨਾਂ ਦੀ ਗੁਰਮਤਿ ਵਿਆਖਿਆ ਨਿਵੇਕਲੀ
ਪੁਸਤਕ ਉਜਾਗਰ ਸਿੰਘ, ਪਟਿਆਲਾ |
ਡਾ
ਰਤਨ ਸਿੰਘ ਜੱਗੀ ਦੀ ਪੁਸਤਕ ‘ਗੁਰੂ ਨਾਨਕ ਜੋਤਿ ਵਿਕਾਸ’ ਇਤਿਹਾਸਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ
|
ਹਰਦਮ
ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਕਰਮਵੀਰ
ਸਿੰਘ ਸੂਰੀ ਦਾ ਕਬਜ਼ਾ ਨਾਵਲੇੱਟ ਪਿਆਰ ਤੇ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕੁਦਰਤ
ਦੇ ਰੰਗਾਂ ਵਿੱਚ ਰੰਗਿਆ ਜਸ ਪ੍ਰੀਤ ਦਾ ਕਾਵਿ ਸੰਗ੍ਰਹਿ : ‘ਪੌਣਾ ਦੀ
ਸਰਗਮ’ ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਪੰਜਾਬੀ: ਜਿਨ੍ਹਾ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ, ਇੱਕ ਇਤਿਹਾਸਿਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ |
ਡਾ
ਸਤਿੰਦਰ ਪਾਲ ਸਿੰਘ ਦੀ ਪੁਸਤਕ ‘ਸਿੱਖੀ ਸੁੱਖ ਸਾਗਰ’ ਸਹਿਜਤਾ ਤੇ ਵਿਸਮਾਦ
ਦਾ ਸੁਮੇਲ ਉਜਾਗਰ ਸਿੰਘ, ਪਟਿਆਲਾ |
ਸਰਬਜੀਤ
ਸਿੰਘ ਵਿਰਕ ਦੀ ਪੁਸਤਕ ‘ਲਿਖਤੁਮ ਭਗਤ ਸਿੰਘ’ ਸ਼ਹੀਦ ਦੀ ਸੋਚ ਦੀ ਲਖਾਇਕ
ਉਜਾਗਰ ਸਿੰਘ, ਪਟਿਆਲਾ |
ਸਹਿਜਪ੍ਰੀਤ
ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ ‘ਸਹਿਜਮਤੀਆਂ’ ਸਮਾਜਿਕ ਸਰੋਕਾਰਾਂ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਸਤਿੰਦਰ
ਸਿੰਘ ਨੰਦਾ ਦੀ ਪੁਸਤਕ ‘ਰੰਗ ਤਮਾਸ਼ੇ’ ਅਨੇਕਾਂ ਰੰਗਾਂ ਦੀ ਖ਼ੁਸ਼ਬੂ
ਉਜਾਗਰ ਸਿੰਘ, ਪਟਿਆਲਾ |
ਗੁਰਭਜਨ
ਗਿੱਲ ਦੀ ਪੁਸਤਕ ‘ਪਿੱਪਲ ਪੱਤੀਆਂ’ ਦੇ ਗੀਤ ਸਮਾਜਿਕਤਾ ਦੀ ਤਰਜ਼ਮਾਨੀ
ਉਜਾਗਰ ਸਿੰਘ, ਪਟਿਆਲਾ |
ਅਰਜ਼ਪ੍ਰੀਤ
ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ
ਸੁਮੇਲ ਉਜਾਗਰ ਸਿੰਘ, ਪਟਿਆਲਾ |
ਸੁਖਦੇਵ
ਸਿੰਘ ਸ਼ਾਂਤ ਦੀ ‘ਗੁਰਮਤਿ ਦ੍ਰਿਸ਼ਟੀ’ ਖੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਸ਼ਬਦ
ਸਿਰਜਣਹਾਰੇ-2 ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ' ਚੰਗਾ ਉਦਮ
ਉਜਾਗਰ ਸਿੰਘ, ਪਟਿਆਲਾ |
ਗੁਰਮੀਤ
ਸਿੰਘ ਪਲਾਹੀ ਦਾ ਕਾਵਿ ਸੰਗ੍ਰਹਿ ‘ਕੁੱਝ ਤਾਂ ਬੋਲ’ ਬਗ਼ਾਬਤੀ ਸੁਰਾਂ ਦਾ
ਪੁਲੰਦਾ ਉਜਾਗਰ ਸਿੰਘ, ਪਟਿਆਲਾ |
ਪ੍ਰੋ
ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਜ਼ਿੰਦਗੀ ਦੇ ਤਜਰਬੇ
ਦਾ ਚਿੰਤਨ/a> ਉਜਾਗਰ ਸਿੰਘ,
ਪਟਿਆਲਾ |
ਸੁਰਿੰਦਰ
ਸਿੰਘ ਜੱਬਲ ਦੀ ਪੁਸਤਕ ‘ਚਾਚਾ ਵੈਨਕੂਵਰੀਆ’ ਸਿੱਖ ਮਸਲਿਆਂ ‘ਤੇ ਤਿੱਖੀ
ਚੋਭ ਉਜਾਗਰ ਸਿੰਘ, ਪਟਿਆਲਾ |
ਨਰਿੰਦਰਪਾਲ
ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਪੱਤਰਕਾਰੀ ਦਾ ਰੌਸ਼ਨ ਮੀਨਾਰ : ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
400
ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ
‘ਲੋਕ-ਨਾਇਕ ਗੁਰੂ ਤੇਗ
ਬਹਾਦਰ’ ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ -
ਉਜਾਗਰ ਸਿੰਘ, ਪਟਿਆਲਾ |
‘ਕਵਿਤਾ
ਦੇ ਵਿਹੜੇ’ ਪੁਸਤਕ ਪੰਜਾਬੀ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ
ਉਜਾਗਰ ਸਿੰਘ, ਪਟਿਆਲਾ |
ਡਾ
ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ: ਨਵਾਂ ਸਮਾਜ
ਸਿਰਜਣ ਦੀ ਹੂਕ ਉਜਾਗਰ ਸਿੰਘ,
ਪਟਿਆਲਾ |
ਪਰਮਜੀਤ
ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜਦੋਜਹਿਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਡਾ
ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ |
ਗੁਰਮੀਤ
ਸਿੰਘ ਪਲਾਹੀ ਦੀ ਪੰਜਾਬ ਡਾਇਰੀ - 2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ
ਉਜਾਗਰ ਸਿੰਘ, ਪਟਿਆਲਾ |
ਸੁਰਜੀਤ
ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਬਾਦ) ਨਿਵੇਕਲਾ
ਉਪਰਾਲਾ ਉਜਾਗਰ ਸਿੰਘ, ਪਟਿਆਲਾ |
|
|
ਨਕਸਲਵਾਦ
ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ
ਪੁਸਤਕ ਉਜਾਗਰ ਸਿੰਘ, ਪਟਿਆਲਾ |
"ਚੰਨ
ਅਜੇ ਦੂਰ ਹੈ" ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਸਤਵਿੰਦਰ
ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ: ‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ
ਮੁਹੱਬਤ ਦਾ ਸੁਮੇਲ ਉਜਾਗਰ ਸਿੰਘ,
ਪਟਿਆਲਾ |
ਮੈਂ
‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ? /a>
ਉਜਾਗਰ ਸਿੰਘ, ਪਟਿਆਲਾ |
‘ਕਾਲ਼ੀ
ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ
ਸੁਮੇਲ ਉਜਾਗਰ ਸਿੰਘ, ਪਟਿਆਲਾ |
ਰਾਵਿੰਦਰ
ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ
ਪਾਉਣ ਦਾ ਉਦਮ ਉਜਾਗਰ ਸਿੰਘ,
ਪਟਿਆਲਾ |
ਗੁਰਭਜਨ
ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ
ਉਜਾਗਰ ਸਿੰਘ, ਪਟਿਆਲਾ |
‘ਪਟਿਆਲਾ
ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਡਾ
ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ
ਸ਼ਰਧਾਂਜ਼ਲੀ ਉਜਾਗਰ ਸਿੰਘ, ਪਟਿਆਲਾ |
ਰਾਜ
ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਸੁਭਾਸ਼
ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਦਲੀਪ
ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕੰਵਰ
ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਸੁਖਦੇਵ
ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ
ਦਾ ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਗੁਰਭਜਨ
ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ: ਪੰਜਾਬੀ ਵਿਰਾਸਤ ਦਾ ਸ਼ੀਸ਼ਾ
ਉਜਾਗਰ ਸਿੰਘ, ਪਟਿਆਲਾ |
‘ਕਿਸਾਨ
ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਦਰਦ
ਜਾਗਦਾ ਹੈ: ਭੁਪਿੰਦਰ ਸਿੰਘ ਸੱਗੂ
ਡਾ. ਨਿਸ਼ਾਨ ਸਿੰਘ ਰਾਠੌਰ |
ਮਜਬੂਰੀ,
ਲਾਚਾਰੀ, ਬੇਵੱਸੀ ਅਤੇ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ
"ਕੱਠਪੁਤਲੀਆਂ" ਸਿ਼ਵਚਰਨ ਜੱਗੀ
ਕੁੱਸਾ |
ਸਮੀਖਿਆ:
ਨਾਵਲ "ਦਰਦ ਕਹਿਣ ਦਰਵੇਸ਼" ਮਨਦੀਪ
ਕੌਰ ਭੰਮਰਾ |
ਸ਼ਿਵਚਰਨ
ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਬਿੰਦਰ
ਕੋਲੀਆਂ ਵਾਲ ਦੇ ਕਾਵਿ ਸੰਗ੍ਰਹਿ "ਅਧੂਰਾ ਸਫ਼ਰ" ਤੇ ਇਕ ਸਰਸਰੀ ਝਾਤ
ਰਵੇਲ ਸਿੰਘ ਇਟਲੀ |
ਰਾਮ
ਲਾਲ ਭਗਤ ਦਾ ਕਾਵਿ ਸੰਗ੍ਰਹਿ "ਸ਼ਹਿਜ਼ਾਦੀਆਂ" ਇਸਤਰੀ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
'ਇਹ
ਪਰਿੰਦੇ ਸਿਆਸਤ ਨਹੀਂ ਜਾਣਦੇ' ਉਜਾਗਰ ਸਿੰਘ, ਪਟਿਆਲਾ |
ਅੰਕਲ
ਟੌਮ ਦੀ ਝੌਪੜੀ ਬਿੱਟੂ ਖੰਗੂੜਾ,
ਲੰਡਨ |
ਡਾ
ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾ ਪਾਠਕਾਂ ਲਈ ਮਾਰਗ
ਦਰਸ਼ਨ ਉਜਾਗਰ ਸਿੰਘ, ਪਟਿਆਲਾ
|
ਭੁੱਬਲ
ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਨਾਨਕ
ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ
ਸ਼ੀਸ਼ਾ ਉਜਾਗਰ ਸਿੰਘ, ਪਟਿਆਲਾ |
ਡਾ
ਸੋਨੀਆਂ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ
ਪ੍ਰਗਟਾਵਾ ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਕਹਾਣੀ ਸੰਗ੍ਰਹਿ ‘‘ਜ਼ਮੀਰ’’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ |
ਡਾਇਰੈਕਟਰ
ਭਾਸ਼ਾ ਵਿਭਾਗ ਵਲੋਂ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ'
ਲੋਕ-ਅਰਪਣ ਪ੍ਰੀਤਮ ਲੁਧਿਆਣਵੀ,
ਚੰਡੀਗੜ੍ਹ |
ਹਰਪ੍ਰੀਤ
ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਸੰਸਾਰ
ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ
ਬਨਾਮ ਕੈਨੇਡੀਅਨ ਸਮਾਜ' ਬਲਜਿੰਦਰ
ਸੰਘਾ, ਕਨੇਡਾ |
ਉਦੀਪਨ
ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਪਰਮਵੀਰ
ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ
ਕਹਾਣੀ ਉਜਾਗਰ ਸਿੰਘ, ਪਟਿਆਲਾ
|
ਹਰੀ
ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ
ਡੀਲਾਈਟ” ਰਾਹੀਂ ਡਾ.ਸਾਥੀ
ਲੁਧਿਆਣਵੀ, ਲੰਦਨ |
ਕਹਾਣੀ-
ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਮੋਤੀ ਪੰਜ ਦਰਿਆਵਾਂ
ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ
|
ਕੁਲਵੰਤ
ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਲੇਖ਼ਕ
ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ
'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ |
ਗੁਰਿੰਦਪਾਲ
ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’
ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ |
ਸਮਾਜਿਕ
ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ |
ਪਰਵਾਸ
ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
|
ਰਾਮ
ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸਿੱਖ
ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਪਰਮਜੀਤ
ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ |
ਹਰਜੋਤ
ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਬਲਜੀਤ
ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ
ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਅਮਰਿੰਦਰ
ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ
ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ |
ਸਿਰਜਣਦੀਪ
ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪਾਲੀ
ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੰਜਵਾਂ
ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ |
ਡਾ.
ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ
ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਰਣਜੀਤ
ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸੁਰਿੰਦਰ
ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਬਿੰਦਰ
“ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ
ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ |
ਰਾਜਵਿੰਦਰ
ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ |
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|
ਚੁੱਪ ਵਿਚੋਂ ਬੋਲਦੇ
ਸ਼ਬਦ ‘ਚੁੱਪ ਨਦੀ ਤੇ ਮੈਂ’/a>br>
i>font size="2">ਬਲਜਿੰਦਰ ਸੰਘਾ, ਕਨੇਡਾ/font>/i> |
ਗ਼ਦਰ ਲਹਿਰ ਦੀ
ਕਹਾਣੀ
ਪੜਚੋਲਕਾਰ ਉਜਾਗਰ ਸਿੰਘ |
ਲੇਖਕ ਮਨਦੀਪ
ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ
ਅਰਪਣ |
ਭਾਈ ਪ੍ਰਧਾਨ ਮੰਤਰੀ,
ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ |
ਗੁੰਡਾ
ਜਸਵਿੰਦਰ ਸੰਧੂ |
ਪੰਜਾਬੀ ਲਿਖਰੀ
ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ |
ਨੌਜਵਾਨ ਸ਼ਾਇਰ
ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਹਰਮਨਦੀਪ ਚੜਿੱਕ ਦੀ
ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ |
ਅਨਮੋਲ ਕੌਰ ਦਾ
ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ |
ਵਿਪਸਾ ਵਲੋਂ ਸੁੱਖੀ
ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ |
‘ਮੁਕੇਸ਼ : ਸੁਨਹਿਰੇ ਸੁਰ
ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ |
ਮਾਨਵੀ ਵੇਦਨਾਂ ਤੇ
ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ,
ਮਾਨਸਾ |
ਗਰਮ
ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ, |
ਮਾਂ ਬਣਨ
ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ
ਸ਼ਿਖਾ ਸਿੰਗਲਾ |
ਜੀਵਨੀ
ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ |
ਪੰਜਾਬੀ ਆਰਸੀ ਕਲੱਬ ਵੱਲੋਂ
ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’
ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ
ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ |
ਪੰਜਾਬੀ ਲਿਖਾਰੀ ਸਭਾ ਵੱਲੋਂ
ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ |
ਪੰਜਾਬੀ ਫੋਰਮ
ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ
“ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ
|
ਬਾਬਾ ਨਿਧਾਨ ਸਿੰਘ
ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ |
ਗੁਰਜਤਿੰਦਰ ਸਿੰਘ
ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼
|
ਪੰਜਾਬੀ ਦਾ ਨਵਾਂ ਮਾਣ:
ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ
|
ਪ੍ਰਵਾਸੀ ਲੇਖਕ
ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ
ਅਰਪਣ ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਉਮੀਦ ਤੇ
ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ -
ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ
ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ |
ਨਾਰਵੇ ਚ ਉਜਾਗਰ
ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ
ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸ਼ਿਵ ਚਰਨ ਜੱਗੀ ਕੁੱਸਾ
ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ |
ਨਾਸਤਿਕ
ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ |
ਸਾਧੂ ਬਿਨਿੰਗ ਦੀ
ਪੁਸਤਕ ਨਾਸਤਿਕ ਬਾਣੀ |
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ
ਕਾਵਿ ਪੁਸਤਕ “ਪੱਥਰ” ਰੀਲੀਜ਼ |
ਜ਼ਿੰਦਗੀ ਦਾ ਸੱਚ
ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ |
ਸਤਵੰਤ ਸਿੰਘ
: ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ |
ਜੋਗਿੰਦਰ ਸਿੰਘ ਸੰਘੇੜਾ ਦੀ
ਕਿਤਾਬ ਨੂਰਾਂ ਦਾ ਨਿੱਘਾ ਸਵਾਗਤ |
ਜਗਜੀਤ ਪਿਆਸਾ
ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ,
ਕੋਟਕਪੂਰਾ |
ਰਛਪਾਲ ਕੌਰ
ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ |
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ:
ਡਾ:
ਜਗਦੀਸ਼ ਕੌਰ ਵਾਡੀਆ |
ਪ੍ਰਸਿੱਧ ਪੰਜਾਬੀ
ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ
ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ |
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ
ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ |
ਸਰਵਉੱਤਮ ਕਿਤਾਬ
ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ |
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ |
ਜੱਗੀ ਕੁੱਸਾ
ਦਾ ਨਾਵਲ
'ਸਟਰਗਲ
ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ |
ਖ਼ੁਦ
'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ |
ਚਾਰੇ
ਕੂਟਾਂ
ਸੁੰਨੀਆਂ
-
ਸ਼ਿਵਚਰਨ
ਜੱਗੀ
ਕੁੱਸਾ
ਨਿਰਮਲ
ਜੌੜਾ |
ਸਰੀ
'ਚ ਕਹਾਣੀ-ਸੰਗ੍ਰਹਿ
"ਬਣਵਾਸ ਬਾਕੀ
ਹੈ" ਲੋਕ
ਅਰਪਿਤ - ਗੁਰਵਿੰਦਰ
ਸਿੰਘ ਧਾਲੀਵਾਲ |
ਬਾਤਾਂ
ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ
ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ |
ਬੱਚਿਆਂ ਲਈ
ਪੁਸਤਕਾਂ
ਜਨਮੇਜਾ ਜੌਹਲ |
"ਬਣਵਾਸ
ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ |
ਇਕ
ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ |
ਰੂਹ ਲੈ
ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ |
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ |
ਅਕਾਲ ਤਖ਼ਤ ਸਾਹਿਬ
(ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ |
ਰਵਿੰਦਰ
ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
ਸ਼ਹੀਦ
ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼ |
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ |
ਰਵਿੰਦਰ ਰਵੀ ਦਾ
ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ |
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ |
‘ਮਨ ਦੀ
ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ |
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ
ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) |
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ
ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ |
ਹਾਜੀ ਲੋਕ
ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ') |
ਸੇਵਾ ਸਿਮਰਨ
ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ
ਸੰਪਾਦਕ – ਸ. ਪਰਮਜੀਤ ਸਿੰਘ ਸਰੋਆ |
ਤੱਲ੍ਹਣ – ਕਾਂਡ ਤੋਂ
ਬਾਅਦ
ਜਸਵਿੰਦਰ ਸਿੰਘ ਸਹੋਤਾ |
ਜਦੋਂ ਇਕ ਦਰੱਖ਼ਤ ਨੇ
ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
|
ਕਿਹੜੀ ਰੁੱਤੇ
ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ |
|
|
|
|
|