ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ,

 

 

ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ,
ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ,
ਫੋਨ ਨੰ: 01679-241744, ਮੋਬਾ: 93575-12244
ਸਫ਼ੇ: 140, ਮੁੱਲ: 80 ਰੁਪਏ,

ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦੇ ਜੀਵਨ ’ਤੇ ਡੇਢ ਸੌ ਤੋਂ ਵੀ ਵੱਧ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ; ਜਿੰਨਾਂ ਦਾ ਜਿੱਥੇ ਨਾਟਕੀ ਰੂਪਾਂਤਰਣ ਕਰਕੇ ਰੰਗ-ਮੰਚ ਦਾ ਸ਼ਿੰਗਾਰ ਬਣਾਇਆ ਗਿਆ ਹੈ, ਉੱਥੇ ਵੱਡੇ ਬੱਜਟ ਵਾਲੀਆਂ ਫਿਲਮਾਂ ਦਾ ਨਿਰਮਾਣ ਵੀ ਕੀਤਾ ਜਾ ਚੁੱਕਾ ਹੈ। ਹਰ ਇੱਕ ਲੇਖਕ ਅਥਵਾ ਖੋਜ ਕਰਤਾ ਨੇ ਆਪੋ-ਆਪਣੇ ਜ਼ਾਵੀਏ ਜਾਂ ਦ੍ਰਿਸ਼ਟੀਕੋਣ ਮੁਤਾਬਕ ਇਸ ਸੱਚੇ-ਸੁੱਚੇ ਅਤੇ ਸਿਰੜੀ ਨੌਜਵਾਨ ਦੇ ਸਿਰਫ ਤੇਈ ਸਾਲਾ ਜੀਵਨ-ਸਫ਼ਰ ਦੀਆਂ ਵੱਖੋ-ਵੱਖਰੀਆਂ ਚੁੰਡਾਂ ਦੀ ਫੋਲਾ-ਫਾਲੀ ਕਰਨ ਦਾ ਉਪਰਾਲਾ ਕੀਤਾ ਹੈ, ਬੇਸ਼ਕ ਜ਼ਿਆਦਾਤਰ ਧਿਆਨ ਉਸ ਦੇ ਵਿਸ਼ਾਲ ਅਧਿਐਨ ਅਤੇ ਬੌਧਿਕ ਪੱਧਰ ਨੂੰ ਚਿਤਰਣ ਵੱਲ ਕੇਂਦਰਤ ਕਰੀ ਰੱਖਿਆ ਹੈ।

ਮਲਵਿੰਦਰਜੀਤ ਸਿੰਘ ਵੜੈਚ ਦੁਆਰਾ ਰਚਿਤ ‘ਜੀਵਨੀ ਸ਼ਹੀਦ ਭਗਤ ਸਿੰਘ’ ਇਸ ਸਭ ਕਾਸੇ ਤੋਂ ਹੱਟ ਕੇ ਲਿਖੀ ਗਈ ਹੈ। ਪੁਸਤਕ ਵਿੱਚ, ਸਰਦਾਰ ਭਗਤ ਸਿੰਘ ਦੁਆਰਾ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਦੇ ਨਾਲ ਨਾਲ, ਉਸ ਦੇ ਨਿੱਜੀ ਜੀਵਨ (ਦਲੇਰੀ, ਗੰਭੀਰਤਾ, ਪਹਿਰਾਵਾ, ਖਾਣ-ਪਾਣ, ਹਾਸ-ਰਸ ਆਦਿ) ਨਾਲ ਜੁੜੀਆਂ ਅਨੇਕਾਂ ਘਟਨਾਵਾਂ ਨੂੰ, ਥਾਂ ਸਿਰ ਰੱਖਦਿਆਂ ਜਿਸ ਦਿਲਚਸਪ ਢੰਗ ਨਾਲ ਅਭਿਵਿਅਕਤ ਕੀਤਾ ਹੈ, ਉਹ ਲਾ-ਮਿਸਾਲ ਹੈ। ਪਹਿਲਾਂ ਪ੍ਰਕਾਸ਼ਤ ਹੋ ਚੁੱਕੀਆਂ ਪੁਸਤਕਾਂ ਵਿੱਚੋਂ ‘ਹਵਾਲੇ ਤੇ ਟਿੱਪਣੀਆਂ’ ਦੇ ਆਧਾਰ ’ਤੇ ਹੀ ਡੰਗ ਨਹੀਂ ਸਾਰਿਆ ਗਿਆ, ਬਲਕਿ ਵੜੈਚ ਨੇ ਲੰਮੇ ਚਿੰਤਨ ਉਪਰੰਤ ਨਿੱਜੀ ਅਨੁਭਵ ਦੇ ਆਧਾਰ ’ਤੇ ਇਹ ਖੋਜ-ਕਾਰਜ ਨੇਪਰੇ ਚਾੜ ਲੈਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਦਾਦਾ ਅਰਜਨ ਸਿੰਘ, ਪਿਤਾ ਕਿਸ਼ਨ ਸਿੰਘ, ਮਾਤਾ ਵਿਦਿਆਵਤੀ, ਭਾਣਜਾ ਪ੍ਰੋ. ਜਗਮੋਹਨ ਸਿੰਘ, ਭੈਣ ਬੀਬੀ ਅਮਰ ਕੌਰ ਦੇ ਨਾਲ ਨਾਲ ਉਸ ਦੇ ਦੇਸ਼-ਭਗਤ ਸਾਥੀਆਂ ਜਾਂ ਸਹਿਯੋਗੀਆਂ-ਯਸ਼ਪਾਲ, ਦੁਰਗਾ ਭਾਬੀ, ਭਗਵਤੀ ਚਰਣ ਵੋਹਰਾ, ਸੁਖਦੇਵ, ਰਾਜਗੁਰੂ, ਰਾਜਾ ਰਾਮ ਸ਼ਾਸਤਰੀ, ਭਗਵਾਨ ਦਾਸ ਮਹੌਰ, ਵਿਸ਼ਵਨਾਥ ਵੈਸ਼ਮਪਾਇਨ, ਸ਼ਿਵ ਵਰਮਾ ਦੁਆਰਾ ਅੰਕਿਤ ‘ਅੱਖੀਂ ਡਿੱਠੇ ਹਾਲ’ ਨੂੰ ਆਪਣੀ ਲਿਖਤ ਦਾ ਜ਼ਰੀਆ ਬਣਾਇਆ ਹੈ। ਇਉਂ, ਇਹ ਇੱਕ ਸੰਪੂਰਣ ਜੀਵਨੀ ਹੋ ਨਿਬੜਦੀ ਹੈ। ਸਰਦਾਰ ਭਗਤ ਸਿੰਘ, ਉਸ ਦੇ ਪਰਿਵਾਰ ਅਤੇ ਸਾਥੀ ਸ਼ਹੀਦਾਂ ਦੀਆਂ ਮੌਲਿਕ ਤਸਵੀਰਾਂ ਨੇ ਇਸ ਜੀਵਨੀ ਨੂੰ ਹੋਰ ਵੀ ਅਲੋਕਾਰੀ ਦਿੱਖ ਪਰਦਾਨ ਕਰ ਦਿੱਤੀ ਹੈ। ਭਗਤ ਸਿੰਘ ਦੇ ਲਿਖੇ ‘ਖ਼ਤ’ ਵੀ ਇਸ ਇਤਿਹਾਸਕ ਦਸਤਾਵੇਜ਼ ਦਾ ਹਿੱਸਾ ਹੋ ਨਿਬੜੇ ਹਨ। ‘ਛੇਵੇਂ ਦਰਿਆ’ (ਨਸ਼ਿਆਂ) ਦਰਿਆ ਵਿੱਚ ਗੋਤੇ ਖਾ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਤੋਂ ਸਬਕ ਲੈਣਾ ਚਾਹੀਦਾ ਹੈ। ਸ਼੍ਰੀ ਵੜੈਚ ਦੀ ਇਸ ਘਾਲਣਾ ਨੂੰ ਸਲਾਮ।

ਬਿਕਰਮਜੀਤ ਨੂਰ
ਸੰਪਰਕ: 94640-76257

26/07/2013

ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ,
ਫੋਨ ਨੰ: 01679-241744, ਮੋਬਾ: 93575-12244
ਸਫ਼ੇ: 144, ਮੁੱਲ: 80 ਰੁਪਏ,

ਤਰਕਸ਼ੀਲ ਸੋਚ ਦਾ ਬਾਰਣੀ ਲੇਖਕ ਸਰਜੀਤ ਤਲਵਾਰ ਕਿਸੇ ਵੱਖਰੀ ਜਾਣ-ਪਛਾਣ ਦਾ ਮੁਥਾਜ ਨਹੀਂ। ਅੰਧ-ਵਿਸ਼ਵਾਸਾਂ ਅਤੇ ਵਿਗਿਆਨਕ ਸੱਚਾਈਆਂ ਨੂੰ ਪਰਣਾਈਆਂ ਉਸਦੀਆਂ ਢੇਰ ਸਾਰੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ’ ਪੁਸਤਕ ਨੂੰ ਇਸ ਲੜੀ ਦੇ ਅਮਲੇ ਉਪਯੋਗੀ ਪੜਾਅ ਵਜੋਂ ਵਾਚਿਆ ਜਾ ਸਕਦਾ ਹੈ।

ਹੱਥਲੀ ਪੁਸਤਕ ਰਾਹੀਂ ‘ਗਰਭਧਾਰਣ ਤੋਂ ਲੈ ਕੇ ਬੱਚੇ ਦੇ ਪਾਲਣ-ਪੋਸ਼ਣ ਤੱਕ ਦੀ ਵਿਸਥਾਰ-ਸਹਿਤ ਤੱਥਗਤ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ; ਜੋ ਕਿ ਬੱਚੇ ਨੂੰ ਜਨਮ ਦੇ ਰਹੀਆਂ ਮਾਂਵਾਂ ਲਈ-ਅਤਿਅੰਤ ਮੱਹਤਵਪੂਰਣ ਸਿੱਧ ਹੋ ਸਕਦੀ ਹੈ। ਨਿੱਕੇ ਨਿੱਕੇ 34 ਅਧਿਆਏ ਹਨ, ਪਹਿਲਾਂ ਅਧਿਆਏ ਹੈ: ‘ਆਓ! ਆਪਣੇ ਆਪ ਨੂੰ ਜਾਣੀਏਂ, ਜਿਸ ਵਿੱਚ ਮਰਦਾਂ ਦੇ ਪ੍ਰਜਨਣ ਅੰਗਾਂ ਅਤੇ ਔਰਤਾਂ ਦੀਆਂ ਜਣਨ-ਇੰਦਰੀਆਂ ਬਾਰੇ ਵਿਗਿਆਨਕ ਜਾਣਕਾਰੀ ਦਿੱਤੀ ਗਈ ਹੈ। ਇਸ ਉਪਰੰਤ, ਗਰਭ-ਅਵਸਥਾ ਵਿੱਚ ‘ਬੱਚੇ ਦੇ ਵਾਧੇ ਦੀ ਕਿਰਿਆ’ ਤੋਂ ਲੈ ਕੇ ਉਸ ਵਿੱਚ ਭਾਸ਼ਾ ਦੇ ਵਿਕਾਸ ਤੱਕ ਦਾ ਪੜਾਅ ਵਾਰ ਜ਼ਿਕਰ ਕੀਤਾ ਗਿਆ ਹੈ ਅਤੇ ਵਰਿਆਂ ਤੋਂ ਸਥਾਪਤ ਅਨੇਕਾਂ ਧਾਰਨਾਵਾਂ ਦਾ ਦਲੀਲਮਈ ਢੰਗ ਨਾਲ ਖੰਡਨ ਕਰਦਿਆਂ ਉਸਾਰੂ ਸੁਝਾਅ ਦਿੱਤੇ ਗਏ ਹਨ। ਸਿਹਤਮੰਦ ਗਰਭ ਲਈ ਅਜਿਹੇ ਮਹੱਤਵਪੂਰਣ ਸੁਝਾਅ ਏਨੀ ਸਰਲ ਤੇ ਸਾਦੀ ਭਾਸ਼ਾ ਵਿੱਚ ਇਸ ਤੋਂ ਪਹਿਲਾਂ ਘੱਟ ਹੀ ਦੇਖਣ-ਪੜਨ ਨੂੰ ਮਿਲੇ ਹਨ। ਪੋਸ਼ਣ, ਭੋਜਨ, ਨਸ਼ਾਖੋਰੀ, ਪਹਿਰਾਵੇ, ਸਿਜ਼ੇਰੀਅਨ, ਜੋੜੇ ਬੱਚਿਆਂ, ਡਿੱਬ ਗ੍ਰੰਥੀਆਂ, ਦੁੱਧ ਗ੍ਰੰਥੀਆਂ ਅਤੇ ਔਰਤਾਂ ਦੀਆਂ ਛਾਤੀਆਂ ਦੇ ਕੈਂਸਰ ਬਾਰੇ ਵੀ ਵਿਗਿਆਨਕ ਗੱਲਾਂ ਕੀਤੀਆਂ ਗਈਆਂ ਹਨ। ‘ਬੱਚਾ ਕਦੋਂ ਜੰਮਿਆ ਜਾਵੇ?’ ਅਧਿਆਏ ਵੀ ਮਹੱਤਵ-ਪੂਰਣ ਹੈ।

ਇਸ ਲਈ ‘ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ’ ਪੁਸਤਕ ਪੜਨ, ਵਾਚਣ ਅਤੇ ਸਾਂਭਣਯੋਗ ਹੈ। ਸਰਜੀਤ ਤਲਵਾਰ ਅਤੇ ਸ਼ਿਖਾ ਸਿੰਗਲਾ ਦੋਵੇਂ ਹੀ ਵਧਾਈ ਦੇ ਹੱਕਦਾਰ ਹਨ।

ਬਿਕਰਮਜੀਤ ਨੂਰ
ਸੰਪਰਕ: 94640-76257

ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ,
ਫੋਨ ਨੰ: 01679-241744, ਮੋਬਾ: 93575-12244
ਸਫ਼ੇ: 140, ਮੁੱਲ: 80 ਰੁਪਏ,

ਸਰਜੀਤ ਤਲਵਾਰ ਕਿਸੇ ਵੱਖਰੀ ਜਾਣ-ਪਛਾਣ ਦਾ ਮੁਥਾਜ ਨਹੀਂ। ਤਰਕਸ਼ੀਲ ਸੋਚ ਨਾਲ ਸੰਬੰਧਤ ਉਸ ਦੀਆਂ ਢੇਰ ਸਾਰੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ’ ਲੇਖਕ ਦੀ ਪ੍ਰਾਪਤੀ ਦਾ ਅਗਲਾ ਪੜਾਅ ਸਾਬਤ ਹੁੰਦੀ ਹੈ। ਖੜੇ ਪੈਰ ਠੀਕ ਹੋ ਜਾਣ ਦੇ ਮੰਤਵ ਨਾਲ ਲੋਕ ਅੰਗਰੇਜ਼ੀ ਦਵਾਈਆਂ ਦੇ ਪਿੱਛੇ ਕੁੱਝ ਇਸ ਤਰਾਂ ਹੱਥ ਧੋ ਕੇ ਪੈ ਗਏ ਹਨ ਕਿ ‘ਦੇਸੀ ਇਲਾਜ’ ਭੁੱਲ-ਭੁਲਾ ਹੀ ਗਏ ਹਨ। ਅੰਗਰੇਜ਼ੀ-ਦਵਾਈਆਂ ਦੇ ਖਤਰਨਾਕ ਪ੍ਰਭਾਵਾਂ ਤੋਂ ਅਣਜਾਣ ਲੋਕ, ਜਿੱਥੇ ਇੱਕ ਬਿਮਾਰੀ ਤੋਂ ਨਾ ਤੁਰੰਤ ਨਿਜਾਤ ਪਾ ਲੈਂਦੇ ਹਨ, ਪਰ ਕੋਈ ਨਾ ਕੋਈ ਹੋਰ ਨਵੀਂ ਬਿਮਾਰੀ ਸਹੇੜ ਵੀ ਲੈਂਦੇ ਹਨ। ਸਰਜੀਤ ਤਲਵਾਰ ਅਤੇ ਸ਼ਿਖਾ ਸਿੰਗਲਾ ਨੇ ਵਿਚਾਰ-ਅਧੀਨ ਪੁਸਤਕ ਰਾਹੀਂ ਅਜਿਹੀ ਨਾਯਾਬ ਅਥਵਾ ਉਪਯੋਗੀ ਜਾਣਕਾਰੀ ਪਰੋਸ ਕੇ ਰੱਖ ਦਿੱਤੀ ਹੈ ਕਿ ਹਰ ਕਿਸਮ ਦੀ ਨਵੀਂ-ਪੁਰਾਣੀ ਬਿਮਾਰੀ ਦਾ ਇਲਾਜ ਘਰ ਬੈਠੇ ਹੀ ਸੰਭਵ ਹੋ ਸਕਦਾ ਹੈ। ‘ਹਿੰਗ ਲੱਗੇ ਨਾ ਫਟਕੜੀ, ਰੰਗ ਵੀ ਚੋਖਾ ਆਵੇ।’

ਇਸ ਪੁਸਤਕ ਨੂੰ ‘ਘਰ ਦਾ ਵੈਦ’ ਦੀ ਸੰਗਿਆ ਦਿੱਤੀ ਜਾ ਸਕਦੀ ਹੈ। ਅਦਰਕ, ਇਮਲੀ, ਇਲਾਇਚੀ, ਕਾਲੀ ਮਿਰਚ, ਲੌਂਗ, ਪੁਦੀਨਾ, ਜਵੈਣ, ਮੇਥੀ, ਪਿਆਜ਼, ਲਸਣ, ਹਲਦੀ, ਹਰੜ, ਧਨੀਆਂ, ਸੌਂਫ, ਜ਼ੀਰਾ, ਹਿੰਗ ਆਦਿ ਗਰਮ ਮਸਾਲਿਆਂ ਰਾਹੀਂ, ਇਨਾਂ ਦੀ ਵਰਤੋਂ ਵਿਧੀ, ਗੁਣਾਂ-ਵਿਸ਼ੇਤਾਈਆਂ ਅਨੁਸਾਰ ਵੱਖੋ-ਵੱਖਰੇ ਰੋਗਾਂ ਦੇ ਇਲਾਜ ਦਰਸਾਏ ਗਏ ਹਨ। ਕਈ-ਚੀਜ਼ਾਂ (ਵਿਧੀਆਂ) ਏਨੀਆਂ ਸਰਲ ਅਤੇ ਆਮ ਜਿਹੀਆਂ ਹਨ ਕਿ ‘ਦੀਵੇ ਥੱਲੇ ਹਨੇਰਾ’ ਵਾਂਗ ਜਾਪਦੀਆਂ ਹਨ। ਗੱਲ ਕੀ ਮਾੜੇ ਮੋਟੇ ਬੁਖਾਰ ਤੋਂ ਲੈ ਕੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦਾ ਇਲਾਜ ਇਨਾਂ ਗਰਮ ਮਸਾਲਿਆਂ ਰਾਹੀਂ ਸੰਭਵ ਹੋ ਸਕਦਾ ਹੈ।

ਹਰ ਵਰਗ ਦੇ ਪਾਠਕ ਨੂੰ ਇਹ ਪੁਸਤਕ ਪੜ ਕੇ ਫਾਇਦਾ ਉਠਾਉਣਾ ਚਾਹੀਦਾ ਹੈ। ਪੁਸਤਕ ਪੜਨ ਯੋਗ ਹੀ ਨਹੀਂ, ਸ਼ਾਮਲ ਕੀਤੇ ਗਏ ਮਸਾਲਿਆਂ ਨੂੰ ਵਰਤਣਯੋਗ ਅਤੇ ਸਾਂਭਣਯੋਗ ਵੀ ਹੈ। ਇਸ ਦਸਤਾਵੇਜ਼ੀ ਪੁਸਤਕ ਦੀ ਰਚਨਾ ਕਰਨ ਲਈ ਦੋਵੇਂ ਲੇਖਕ ਅਤੇ ਸੰਗ੍ਰਹਿ-ਕਰਤਾ ਵਧਾਈ ਦੇ ਹੱਕਦਾਰ ਹਨ।

ਬਿਕਰਮਜੀਤ ਨੂਰ
ਸੰਪਰਕ: 94640-76257


ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆˆ ਅਭੁੱਲ ਵਿਸ਼ਵ ਯਾਤਰਾਵਾˆ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)