ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਨਾਵਲ ਦਾ ਨਾਂ:ਕਿਹੜੀ ਰੁੱਤੇ ਆਏ
ਨਾਵਲਕਾਰ
:ਨਛੱਤਰ ਸਿੰਘ ਬਰਾੜ
ਪ੍ਰਕਾਸ਼ਕ
: ਸੁਮਿਤ ਪ੍ਰਕਾਸ਼ਨ ਲੁਧਿਆਣਾ
ਪੰਨੇ
: 270,  ਮੁਲ: 250 ਰੁਪੈ/15 ਡਾਲਰ

ਉਕਤ ਨਾਵਲ, ਪਿਛਲੇ 14 ਸਾਲਾਂ ਤੋਂ ਕੈਨੇਡਾ ਰਹਿ ਰਹੇ ਪੰਜਾਬੀ ਲੇਖਕ ਨਛੱਤਰ  ਸਿੰਘ ਬਰਾੜ ਦੀ ਪਹਿਲੀ ਰਚਨਾ ਹੈਕਿਹਾ ਜਾਂਦਾ ਹੈ ਕਿ ਪਹਿਲਾ ਨਾਵਲ ਅਕਸਰ ਨਾਵਲਕਾਰ ਦੀ ਆਪਣੀ ਹੀ ਸਵੈ-ਜੀਵਨੀ ਹੁੰਦੀ ਹੈਜਿਵੇਂ ਡਾਇਰੀ ਰਖੀ ਗਈ ਹੋਵੇ, ਸਾਲ, ਤਾਰੀਖਾ, ਦਿਨ ਅਤੇ ਸਮਾਂ ਦਸ ਕੇ ਲਿਖਣ ਦੇ ਢੰਗ ਤੋਂ ਇਹ ਰਚਨਾ ਨਾਵਲ ਘਟ ਤੇ ਸਵੈ-ਜੀਵਨੀ ਵਧੇਰੇ ਜਾਪਦੀ ਹੈ ਸਾਰਾ ਨਾਵਲ ਪੜ੍ਹ ਕੇ ਸਪਸ਼ਟ ਹੋ ਜਾਂਦਾ ਹੈ ਕਿ ਇਹ ਲੇਖਕ ਦੀ ਆਪਣੀ ਹੀ ਸਵੈ-ਜੀਵਨੀ ਹੈ , ਪਾਤਰਾਂ ਦੇ ਨਾਂਅ ਹੀ ਬਦਲੇ ਗਏ ਹਨ, ਵਧੇਰੇ ਨਾਂੳ ਵੀ ਨਹੀਂ ਬਦਲੇ ਜਾਪਦੇ

ਨਾਵਲ ਦੀ ਕਹਾਣੀ ਇੰਡੀਅਨ ਏਅਰਫੋਰਸ ਵਿਚ ਕੰਮ ਕਰਦੇ ਇਕ ਪੰਜਾਬੀ ਏਅਰਮੈਨ ਅਤੇ ਕੇਰਲਾ ਤੋਂ ਇਕ ਮਲਿਆਲੀ ਨਰਸ, ਜੋ ਮਿਲਟਰੀ ਹਸਪਤਾਲ ਵਿਚ ਕੰਮ ਕਰਦੀ ਹੈ, ਦੀ ਪ੍ਰੇਮ ਕਹਾਣੀ ਹੈ ਜੋ ਮਦਰਾਸ ਦੇ ਮਿਲਟਰੀ ਹਸਪਤਾਲ ਵਿਚ ਅਚਾਨਕ ਮਿਲਦੇ ਹਨ, ਪਹਿਲੀ ਨਜ਼ਰ ਹੀ ਇਕ ਦੂਜੇ ਵਲ ਖਿੱਚੇ ਜਾਂਦੇ ਹਨ,ਇਹ ਮੁਲਾਕਾਤ ਪਿਆਰ ਵਿਚ ਬਦਲ ਜਾਂਦੀ ਹੈਉਨ੍ਹਾ ਦਾ ਆਪਸੀ ਪਿਆਰ ਇਤਨਾ ਵੱਧ ਜਾਂਦਾ ਹੈ ਕਿ ਇਕ ਦਜੇ ਬਿਨਾ ਨਹੀਂ ਰਹਿ ਸਕਦੇ, ਇਕੱਠੇ ਰਹਿਣ ਦੀਆਂ ਕਸਮਾਂ ਖਾਂਦੇ ਹਨਵੱਖ ਵੱਖ ਧਰਮਾਂ, ਇਲਾਕੇ, ਭਾਸ਼ਾ ਤੇ ਸਭਿਆਚਾਰ ਨਾਲ ਸਬੰਧ ਰਖਣ ਕਾਰਨ ਅਖੀਰ ਨੂੰ ਆਪਣੇ ਮਾਪਿਆ ਦੇ ਸਾਹਮਣੇ ਹਥਿਆਰ ਸੁਟ ਦਿੰਦੇ ਹਨ, ਬਗ਼ਾਵਤ ਕਰਨ ਦਾ ਜੇਰਾ ਨਹੀਂ ਕਰ ਸਕੇ, ਹਾਲਾਂਕਿ ਏਅੲਫੋਿਰਸ ਤੇ ਮਿਲਟਰੀ ਵਿਚ ਕੰਮ ਕਰਦੇ ਦੋਨਾਂ ਦੇ ਸਾਥੀ ਤੇ ਅਫਸਰ ਉਨਾਂ ਦੀ ਪੂਰੀ ਮਦਦ ਕਰਦੇ ਹਨ ਅਤੇ ਦੋਨਾਂ ਨੂੰ ਦਸਦੇ ਹਨ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਅੰਤਰ-ਜਾਤੀ ਤੇ ਵੱਖ ਵੱਖ ਖੇਤਰਾਂ ਨਾਲ ਸਬਧ ਰਖਣ ਵਾਲਿਆਂ ਦੇ ਵਿਆਹ ਹੋਏ ਹਨ ਜੋ ਪੂਰੀ ਤਰ੍ਹਾਂ ਕਾਮਯਾਬ ਹਨਮਾਪਿਆਂ ਅਗੇ ਆਤਮ ਸਪਰਪਣ ਕਰਨ ਤੋਂ ਪਹਿਲਾ ਵਿਛੜਣ ਵੇਲੇ ਵਾਅਦਾ ਕਰਦੇ ਹਨ ਕਿ ਉਹ ਅਗੇ ਤੋਂ ਕਦੀ ਵੀ ਨਹੀਂ ਮਿਲਣ ਗੇ, ਆਪਣੀ ਵੱਖਰੀ ਵੱਖਰੀ ਗ੍ਰਹਿਸਥੀ ਜ਼ਿੰਦਗੀ ਬਤੀਤ ਕਰਨ ਗੇ,ਇਕ ਦੂਜੇ ਦੀ ਜ਼ਿੰਦਗੀ ਵਿਚ ਕੋਈ ਦਖ਼ਲ ਅੰਦਾਜ਼ੀ ਨਹੀਂ ਕਰਨ ਗੇ ਅਤੇ ਨਾ ਹੀ ਇਕ ਨੂੰ ਕਿਸੇ ਵੀ ਢੰਗ ਨਾਲ ਬਲੈਕਮੇਲ ਕਰਨ ਗੇਇਹ ਵਾਅਦਾ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨਵੈਸੇ ਦੋਨਾਂ ਨੂੰ ਇਕ ਸਾਂਝੇ ਮਿੱਤਰ ਪਰਿਵਾਰ ਰਾਹੀਂ ਇਕ ਦੂਜੇ ਬਾਰੇ ਪੂਰੀ ਖ਼ਬਰ ਮਿਲਦੀ ਰਹਿੰਦੀ ਹੈਆਖਰ 39 ਵਰ੍ਹੇ ਪਿਛੋਂ ਅਚਾਨਕ ਅਜੇਹਾ ਮੋੜ ਆਉਂਦਾ ਹੈ ਕਿ ਇਸ ਸਾਂਝੇ ਮਿੱਤਰ ਰਾਹੀਂ ਅਤੇ ਆਪਣੇ ਆਪਣੇ ਪਰਿਵਾਰਾਂ ਦੀ ਸਹਿਮਤੀਨਾਲ  ਆਪਣੀ ਉਮਰਾਂ ਦੀ ਸ਼ਾਮ ਵੇਲੇ ਮੁਲਾਕਾਤ ਹੁੰਦੀ ਹੈ, ਜਿਸ ਤੋਂ ਕੁਝ ਦਿਨ ਬਾਅਦ ਹੀ ਪ੍ਰੇਮਕਾ ਅਕਾਲ ਚਲਾਣਾ ਕਰ ਜਾਂਦੀ ਹੈ, ਜਿਚੇਂ ਉਹ ਇਸ ਆਖਰੀ ੁਲਾਕਾਤ ਨੂੰ ਹੀ ਉਡੀਕ ਰਹੀ ਸੀ

 ਨਾਵਲ ਵਿਚ ਜਿਥੇ ਪੰਜਾਬ ਤੇ ਦਖਣੀ ਭਾਰਤ ਦੇ ਜਨ ਜੀਵਨ ਦਾ ਬੜੇ ਸੁਹਣੇ ਢੰਗ ਨਾਲ ਬਿਰਤਾਂਤ ਕੀਤਾ ਗਿਆ ਹੈ, ਉਥੇ ਏਅਰਫੋਰਸ ਦੀ ਨੌਕਰੀ, 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਨਿਰਮਲਜੀਤ ਸਿੰਘ ਸੇਖੋਂ ਵਰਗੇ ਸੂਰਬੀਰ ਪੰਜਾਬੀ ਯੋਧਿਆ ਦੇ ਬਹਾਦਰੀ ਭਰੇ  ਕਾਰਨਾਮਿਆਂ ਬਾਰੇ ਵੀ ਜ਼ਿਕਰ ਹੈਇਸ ਤੋਂ ਬਿਨਾ ਕੈਨੇਡਾ ਵਿਚ ਪ੍ਰਵਾਸੀ ਪੰਜਾਬੀਆਂ ਦੇ ਕੰਮ ਕਾਜ, ਜਨ-ਜੀਵਨ ਤੇ ਮਾਨਸਿਕਤਾ ਬਾਰੇ ਵੀ ਪਤਾ ਲਗਦਾ ਹੈ

 ਨਾਮਵਰ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਇਸ ਦੇ ਮੁਖਬੰਦ ਵਿਚ ਲਿਖਿਆ ਹੈ, “ਨਾਵਲ ਦੋ ਆਦਰਸ਼ਵਾਦੀ ਪ੍ਰੇਮੀਆਂ ਦੀ ਸੱਚੀ ਪ੍ਰੇਮ ਕਹਾਣੀ ਹੈ, ਜਿਸ ਵਿਚੋਂ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸੋਚ ਪਿਆਰ ਕਬਜ਼ਾ ਨਹੀਂ, ਪਹਿਚਾਣ ਹੈਦੀ ਝਲਕ ਪੈਂਦੀ ਹੈ

 ਲੇਖਕ ਦੀ ਭਾਵੇਂ ਪਹਿਲੀ ਰਚਨਾ ਹੈ,ਪਰ ਲਿਖਣ ਦੀ ਸ਼ੈਲੀ ਸਾਹਿੱਤਕ ਹੈਸਾਰਾ ਨਾਵਲ,ਜੋ 41 ਵਰ੍ਹੇ ਦੀ ਕਹਾਣੀ ਬਿਆਨ ਕਰਦਾ ਹੈ, ਦਾ ਕੋਈ ਕਾਂਢ ਨਹੀਂਜਰਨੈਲ ਸੇਖਾ ਦੇ ਆਖਣ ਅਨੁਸਾਰ, “ਨਾਵਲ ਬਿਨਾ ਕਾਂਢਾਂ ਵਿਚ ਵੰਡਿਆ  ਪਾਣੀ ਦੇ ਵਹਿਣ ਵਾਂਗ ਨਿਰੰਤਰ ਵਹਿੰਦਾ ਜਾਂਦਾ ਹੈਪਰ ਮੇਰੀ ਰਾਏ ਹੈ ਕਿ ਨਾਵਲਕਾਰ ਨੂੰ ਅਗਲੀ ਐਡੀਸ਼ਨ ਛਾਪਣ ਸਮੇਂ ਕਾਂਢਾਂ ਦੀ ਵੰਡ ਜ਼ਰੂਰ ਕਰ ਦੇਣੀ ਚਾਹੀਦੀ ਹੈ

 ਪੰਜਾਬੀ ਸਾਹਿਤ ਵਿਚ ਆਪਣੀ ਕਿਸਮ ਦਾ ਇਹ ਪਹਿਲਾ ਸਵੈ-ਜੀਵਨੀ ਨੁਮਾ ਨਾਵਲ ਹੈ ਜਿਸ  ਦਾ ਸਵਾਗਤ ਕਰਦੇ ਹੋਏ ਪੰਜਾਬੀ ਸਾਹਿਤ-ਪ੍ਰੇਮੀਆਂ ਨੂੰ ਇਸ ਨੂੰ ਪੜ੍ਹਣ, ਦੀ ਸਿਫਾਰਿਸ਼ ਕਰਦਾ ਹਾਂਪੰਜਾਬੀ ਫਿਲਮ ਜਾਂ ਟੀ.ਵੀ.ਸੀਰੀਅਲ ਬਣਾਉਣ ਲਈ ਇਹ ਬੜੀ ਹੀ ਦਿਲਚਸਪ ਪ੍ਰੇਮ ਕਹਾਣੀ ਹੈ

 - ਹਰਬੀਰ ਸਿੰਘ ਭੰਵਰ 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)