|
|
ਉੱਭਰਦੇ ਸ਼ਾਇਰ ਸੁੱਖੀ ਧਾਲੀਵਾਲ ਦੀ ਪਲੇਠੀ ਕਾਵਿ-ਪੁਸਤਕ ‘ਬੇਚੈਨੀ
ਦਾ ਖੰਜਰ’ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਕੈਲੀਫੋਰਨੀਆ) ਵਲੋਂ ਤਾਜ
ਆਫ ਇੰਡੀਆ ਫਰੈਜ਼ਨੋ ਵਿਖੇ ਰਿਲੀਜ਼ ਕੀਤੀ ਗਈ! ਹਰਜਿੰਦਰ ਕੰਗ ਨੇ ਸਭ ਨੂੰ ਜੀ
ਆਇਆਂ ਆਖਣ ਉਪਰੰਤ ਅਕੈਡਮੀ ਦੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਦੀ ਸੰਖੇਪ
ਜਾਣਕਾਰੀ ਸਾਂਝੀ ਕੀਤੀ ਤੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਲਈ ਸਿੱਧੂ ਦਮਦਮੀ,
ਕੁੱਲਵਿੰਦਰ ਅਤੇ ਕਰਮ ਸਿੰਘ ਮਾਨ ਨੂੰ ਆਮੰਤਰਿਤ ਕੀਤਾ! ਕਰਮ ਸਿੰਘ ਮਾਨ ਨੇ
ਆਪਣੇ ਪਰਚੇ ਵਿੱਚ ‘ਬੇਚੈਨੀ ਦਾ ਖੰਜਰ’ ਦੇ ਵਸਤੂ ਵਿਸ਼ੇ ਤੇ ਬੋਲਦਿਆਂ ਕਿਹਾ
ਕਿ ਇਹ ਲੋਕਪੱਖੀ ਅਤੇ ਮਾਨਵਤਾਵਾਦੀ ਵਿਚਾਰਧਾਰਾ ਦੀ ਕਾਵਿਤਾ ਹੈ ਤੇ ਇਸ
ਵਿੱਚ ਕਵੀ ਨੇ ਦੋਹਾਂ ਸਮਾਜਾਂ ਦੀ ਤੁਕਨਾਤਮਿਕ ਪੇਸ਼ਕਾਰੀ ਨੂੰ ਸਪਸ਼ਟ ਤੇ
ਮੁਹਾਵਰੇਦਾਰ ਬੋਲੀ ਵਿੱਚ ਕਿਹਾ ਹੈ! ਸੰਤੋਖ ਮਿਨਹਾਸ ਨੇ ਕਿਹਾ ਕਿ ਸੁੱਖੀ
ਦੀ ਕਾਵਿਤਾ ਧਰਾਤਲੀ ਲੋਕ ਮੁਹਾਂਦਰਾ ਸਿਰਜਣ ਦੇ ਆਹਰ ਵਿੱਚ ਹੈ! ਦੇਹੀ
ਰੁਦਨ ਤੋਂ ਮੁਕਤ ਉਸਦੀ ਕਵਿਤਾ ਤੀਸਰੀ ਧਿਰ, ਛੋਟੀ ਕਿਰਸਾਨੀ ਤੇ ਮਜ਼ਦੂਰ
ਵਰਗ ਦੇ ਸੰਕਟਾਂ ਸੰਸਿਆਂ ਨੂੰ ਉਜਾਗਰ ਕਰਦੀ ਹੈ! ਸੁਖਵਿੰਦਰ ਕੰਬੋਜ਼ ਦਾ
ਨਜ਼ਰੀਆਂ ਸੀ ਕਿ ਸੁੱਖੀ ਦੀ ਕਾਵਿਤਾ ਵਿੱਚ ਉਸਦੀ ਸੋਚ ਸਪੱਸ਼ਟ ਤੇ ਸੰਜੀਦਾ
ਹੈ ਤੇ ਉਹ ਇੱਕ ਸੰਭਾਵਨਾ ਭਰਭੂਰ ਕਵੀ ਹੈ! ਅਵਾਰ ਗੋਂਦਾਰਾ ਦਾ ਵਿਚਾਰ ਸੀ
ਕਿ ਸੁੱਖੀ ਦੀ ਕਾਵਿਤਾ ਅਜੇ ਅਹਿਸਾਸ ਦੀ ਕਾਵਿਤਾ ਹੈ,ਅਜੇ ਚੇਤਨ ਵੱਲ ਉਸਨੇ
ਮੁੜਨਾ ਹੈ! ਡਾ: ਗੁਰੂਮੇਲ ਸਿੱਧੂ ਦਾ ਮੱਤ ਸੀ ਕਿ ਕਵੀ ਉਹ ਹੀ ਅੱਛੀ
ਕਾਵਿਤਾ ਲਿਖ ਸਕਦਾ ਹੈ ਜੋ ਆਪਣੇ ਆਲੇ-ਦੁਆਲੇ ਚੋਂ ਪ੍ਰਭਾਵ ਗ੍ਰਹਿਣ ਕਰਕੇ
ਫਿਰ ਉਸਨੂੰ ਭਾਵ ਵਿੱਚ ਬਦਲਕੇ ਤੇ ਭਾਵੁਕਤਾ ਦੇ ਧਰਾਤਲ ਤੇ ਨਿਹਾਰ ਨਿਖਾਰ
ਕੇ ਅਨੁਭਵ ਵਿੱਚ ਉਤਾਰਦਾ ਹੈ! ਇਸ ਹਵਾਲੇ ਨਾਲ ਸੁੱਖੀ ਧਾਲੀਵਾਲ ਦੀਆਂ ਕੁਝ
ਕਾਵਿਤਾਵਾਂ ਸਫਲ ਹਨ ਪਰ ਇਸਦੇ ਨਾਲ ਹੀ ਉਸਨੂੰ ਹੋਰ ਪ੍ਰਪੱਕ ਹੋਣ ਲਈ ਤੇ
ਚਿੰਤਨ ਅਧਿਐਨ ਦੀ ਲੋੜ ਹੈ! ਹਰਜਿੰਦਰ ਕੰਗ ਨੇ ਕਿਹਾ ਸੁੱਖੀ ਧਾਲੀਵਾਲ ਦੀ
ਕਵਿਤਾ ਦਾ ਮੁੱਖ ਸੁਰ ਆਵਾਸੀ ਪ੍ਰਵਾਸ ਦੀਆਂ ਦਵੰਦਾਤਮਿਕ ਸਥਿਤੀਆਂ ਦੀ
ਪੇਸ਼ਕਰਤੀ ਕਰਨ ਵੱਲ ਰੁਚਿਤ ਹੈ! ਇਸ ਉਪਰੰਤ ‘ਬੇਚੈਨੀ ਦਾ ਖੰਜਰ’ ਨੂੰ
ਸਿੱਧੂ ਦਮਦਮੀ,ਸੁੱਖੀ ਧਾਲੀਵਾਲ ਦੇ ਮਾਤਾ ਪਿਤਾ,ਪਤਨੀ ਤੇ ਬੱਚਿਆਂ ਸਮੇਤ
ਅਕੈਡਮੀ ਦੇ ਸਮੂਹ ਮੈਬਰਾਂ ਵਲੋਂ ਲੋਕ ਅਰਪਣ ਕੀਤਾ ਗਿਆ! ਇਸ ਸੈਸ਼ਨ ਦੇ
ਪ੍ਰਸੰਗ ਵਿੱਚ ਬੋਲਦਿਆਂ ਸਿੱਧੂ ਦਮਦਮੀ ਨੇ ਸੰਜੀਦਾ ਵਿਚਾਰ ਵਟਾਂਦਰੇ ਦੀ
ਸ਼ਲਾਘਾ ਕੀਤੀ ਤੇ ਕਿਹਾ ਕਿ ਮੂਲ ਨਾਲ ਜੁੜੇ ਰਹਿਣਾ ਲਾਜ਼ਮੀ ਹੈ! ਇਸ ਹਵਾਲੇ
ਨਾਲ ਉਨ੍ਹਾਂ ਕਿਹਾ ਕਿ ਅਫਰੀਕਾ ਦੇ ਕਈ ਲੇਖਕਾਂ ਨੂੰ ਪੁਰਸਕਾਰ ਉਨ੍ਹਾ ਦੀ
ਮੂਲ ਨਾਲ ਜੁੜੀ ਲਿਖਤ ਤੇ ਹੀ ਦਿੱਤੇ ਗਏ ਨੇ!
ਦੂਜੇ ਸੈਸ਼ਨ ਵਿਚ ਕਵੀ ਦਰਬਾਰ ਦੀ ਸਦਾਰਤ ਗੁਰਦੀਪ ਸਿੰਘ ਅਣਖੀ, ਅਵਤਾਰ
ਗੋਂਦਾਰਾ, ਮਾਸਟਰ ਸੁਰਜੀਤ ਸਿੰਘ ਤੇ ਜਗਜੀਤ ਨੌਸ਼ਹਿਰਵੀ ਨੇ ਕੀਤੀ!
ਸੁਖਵਿੰਦਰ ਕੰਬੋਜ਼,ਡਾ: ਗੁਰੂਮੇਲ ਸਿੱਧੂ, ਕਰਮ ਸਿੰਘ ਮਾਨ, ਕੁਲਵਿੰਦਰ,
ਸਤੀਸ਼ ਗੁਲਾਟੀ, ਕੁਲਵੰਤ ਸੇਖੋ, ਜਸਵੰਤ ਸ਼ਾਦ, ਹਰਜਿੰਦਰ ਢੇਸੀ,ਅਸ਼ਰਫ ਗਿੱਲ,
ਸੰਤੋਖ ਮਿਨਹਾਸ, ਤਾਰਾ ਸਾਗਰ, ਰੇਸ਼ਮ ਸਿੱਧੂ, ਐਸ ਅਸ਼ੋਕ ਭੋਰਾ,ਸੁੱਖੀ
ਧਾਲੀਵਾਲ,ਸਾਧੂ ਸਿੰਘ ਸੰਘਾ, ਮਾਸਟਰ ਸੁਰਜੀਤ ਸਿੰਘ,ਜਗਤਾਰ ਗਿੱਲ, ਪਿਸ਼ੌਰਾ
ਸਿੰਘ ਢਿਲੋਂ, ਜਗਜੀਤ ਨੌਸ਼ਹਿਰਵ, ਨੀਟਾ ਮਾਛੀਕੇ ਅਵਤਾਰ ਗਿੱਲ ਘੋਲੀਆ ਆਦਿ
ਨੇ ਖੂਬਸੂਰਤ ਕਾਵਿਤਾਵਾਂ ਪੇਸ਼ ਕੀਤੀਆਂ! ਤ੍ਰਿਪਤ ਸਿੰਘ ਭੱਟੀ ਨੇ ਦੋ
ਖੂਬਸੂਰਤ ਮਿੰਨੀ ਕਹਾਣੀਆਂ ਪੇਸ਼ ਕਰਕੇ ਵਾਹ-ਵਾਹ ਖੱਟੀ! ਕੁਲਵੰਤ ਉੱਭੀ
ਧਾਲੀਆਂ ਅਤੇ ਨੀਟਾ ਮਾਛੀਕੇ ਨੇ ਜੀ ਪੰਜਾਬ ਟੀ ਵੀ ਵਲੋਂ ਕਵਰਿਜ਼ ਕੀਤੀ!
ਧਰਮਵੀਰ ਧਾਂਦੀ ਨੇ ਸੁਰੀਲਾ ਗਾਇਨ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ!ਰਾਜ
ਬਰਾੜ ਨੇ ਉਸਤਾਦ ਜਮਲਾ ਜੱਟ ਦੇ ਗੀਤ ਪੇਸ਼ ਕੀਤੇ!
ਇਸ ਮੌਕੇ ਅਸ਼ਰਫ ਗਿੱਲ ਦੀ ਹਿੰਦੀ ਵਿੱਚ ਅਨੁਵਾਦਿਤ ਉਰਦੂ ਗਜ਼ਲਾਂ ਦੀ
ਪੁਸਤਕ ‘ਸੁਲਘਤੀ ਸੋਚੋਂ ਮੇ’ ਰਿਲੀਜ਼ ਕੀਤੀ ਗਈ! ਚੇਤਨਾ ਪ੍ਰਕਾਸ਼ਨ ਵਲੋਂ
ਸਤੀਸ਼ ਗੁਲਾਟੀ ਦੀ ਪੁਸਤਕ ਪ੍ਰਦਰਸ਼ਨੀ ਤੋਂ ਵੀ ਲੋਕਾਂ ਨੇ ਕਿਤਾਬਾਂ ਖਰੀਦ
ਕੇ ਪੁਸਤਕ ਪ੍ਰੇਮ ਦਾ ਸਬੂਤ ਦਿੱਤਾ! ਸੌ ਤੋਂ ਵੀ ਵੱਧ ਇਸ ਸਮਾਗਮ ਵਿੱਚ
ਹਾਜ਼ਿਰ ਸ਼ਖਸੀਅਤਾਂ ਵਿੱਚ ਸੁਰਿੰਦਰ ਮੰਡਾਲੀ,ਪਰਮਜੀਤ ਧਾਲੀਵਾਲ, ਅਵਤਾਰ
ਲਾਖਾ, ਹਰਜੀਤ ਗਰੇਵਾਲ, ਜਗਜੀਤ ਥਿੰਦ, ਗੁਲਵਿੰਦਰ ਢੇਸੀ, ਸਤਵੀਰ ਸਿੰਘ
ਹੀਰ, ਮੇਘ ਸਿੰਘ ਢੇਸੀ, ਨਵਦੀਪ ਕਲੇਰ, ਕਮਲਜੀਤ ਸਿੰਘ ਬਾਸੀ, ਮਹਿੰਦਰ
ਸਿੰਘ ਢਾਹ, ਸੁੱਖਦੇਵ ਸਿੰਘ ਬਰਾੜ, ਨਵਜੋਤ ਸਿੱਧੂ, ਜਗਰੂਪ ਧਾਲੀਵਾਲ ,
ਜੀਤੀ ਸਿੱਧੂ ਅਤੇ ਉਦੇਦੀਪ ਸਿੱਧੂ ਆਦਿ ਨੇ ਭਾਗ ਲਿਆ! ਸਟੇਜ਼ ਸੰਚਾਲਨ
ਹਰਜਿੰਦਰ ਕੰਗ ਨੇ ਪ੍ਰਵਾਭਸ਼ਾਲੀ ਢੰਗ ਨਾਲ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ!
ਹਰਜਿੰਦਰ ਕੰਗ
ਸਕੱਤਰ: ਵਿਸ਼ਵ ਪੰਜਾਬੀ ਸਾਹਿਤ ਅਕੈਡਮੀ
559-917-4890
kangharjind@yahoo.com |