ਬੁੱਢੇ
ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼,
ਸਮਾਣਾ
ਮੁੱਲ:
160
ਰੁਪਏ,
ਸਫ਼ੇ:
136
ਪੜਚੋਲ:
ਡਾ: ਜਗਦੀਸ਼ ਕੌਰ ਵਾਡੀਆ
ਸ਼ਿਵਚਰਨ ਦੀਆਂ ਕਹਾਣੀਆਂ ਤੋਂ ਇਹੀ ਜਾਪਦਾ ਹੈ ਕਿ
ਸਮਾਜ ਤੇ ਸਮਾਜਿਕ ਬੁਰਾਈਆਂ ਨੂੰ ਉਭਾਰਨ ਤੇ ਹੱਲ ਪੇਸ਼ ਕਰਨ
ਪ੍ਰਤੀ ਪ੍ਰਤੀਬੱਧ ਹੈ। ਕੋਈ ਅਜਿਹਾ
ਵਿਸ਼ਾ ਨਹੀਂ,
ਜੋ ਉਸ ਦੀ ਕਲਮ ਦੀ ਨੋਕ
‘ਤੇ
ਨਾ ਆਇਆ ਹੋਵੇ। ਭਾਵੇਂ ਉਹ ਅੰਤਰਮਨ ਦਾ ਮੋਹ ਹੈ ਕਿ
ਬਿਗਾਨੇ ਬੱਚੇ ਨੂੰ ਆਪਣਾ ਨਾਂਅ ਦੇਣਾਂ ਹੋਵੇ,
ਔਰਤ ਦੀ ਸੈਕਸ ਭੁੱਖ ਤੇ ਦੂਜੇ ਵਿਆਹ ਦਾ ਦਰਦ,
ਸ਼ਰਾਬ
ਦਾ ਨਸ਼ਾ ਤੇ ਵਿਦੇਸ਼ਾਂ ਵਿਚ ਇੱਜ਼ਤ-ਮਾਣ ਦਾ ਕੋਈ ਮੁੱਲ ਨਹੀਂ,
ਨਸ਼ੇ ਦੀ ਲਤ ਘਰ ਦੀ ਬਰਬਾਦੀ,
ਹਵਸ ਦੀ
ਸ਼ਿਕਾਰ ਔਰਤ ਦੀ ਮਾਨਸਿਕਤਾ…ਆਦਿ!
ਲੇਖਕ ਨੂੰ ਪੂਰਾ ਅਹਿਸਾਸ ਹੈ ਕਿ ਮਰਦ-ਪ੍ਰਧਾਨ ਸਮਾਜ ਵਿਚ ਔਰਤ
ਦਾ ਕੀ ਹਸ਼ਰ ਹੁੰਦਾ ਹੈ,
ਉਹ ਚਾਹ ਕੇ ਵੀ ਸਾਹ ਨਹੀਂ ਲੈ ਸਕਦੀ। ਦਾਜ ਪ੍ਰਥਾ,
ਭਰੂਣ ਹੱਤਿਆ ਜਿਹੇ
ਮਾਰੂ ਵਿਚਾਰਾਂ ਉਤੇ ਵੀ ਬਾਖ਼ੂਬੀ ਚੋਟ ਕੀਤੀ ਹੈ,
ਜੋ ਨੌਜਵਾਨ ਲੜਕੀਆਂ ਦੀਆਂ ਖ਼ੁਸ਼ੀਆਂ ਨੂੰ ਗ੍ਰਹਿਣ
ਲਾ ਰਹੇ ਹਨ।
‘ਕੂੜ
ਫ਼ਿਰੇ ਪ੍ਰਧਾਨ ਵੇ ਲਾਲੋ’
ਕਹਾਣੀ ਵਿਚ ਪੁਰਾਣੇ ਵਿਚਾਰਾਂ,
ਲਾਈਲੱਗ ਬੁੱਢੀਆਂ ਤੇ
ਨੂੰਹ ਸੱਸ ਦਾ ਕੁੜੱਤਣ ਭਰਿਆ ਵਰਤਾਓ ਵੀ ਪੇਸ਼ ਕੀਤਾ ਹੈ।
ਵਾਰਤਾਲਾਪ ਬਹੁਤ ਹੀ ਢੁਕਵੀਂ
ਹੈ।
ਲੇਖਕ ਨੂੰ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਵਿਦੇਸ਼ਾਂ ਵਿਚ ਜੋ ਖੁੱਲ੍ਹ ਨੌਜਵਾਨ
ਕੁੜੀਆਂ-ਮੁੰਡੇ ਮਾਣ ਰਹੇ ਹਨ,
ਉਹ ਖੁੱਲ੍ਹ ਘਰਾਂ ਦੀ ਬਰਬਾਦੀ ਵੱਲ ਜਾਂਦਾ ਰਾਹ ਉਲੀਕਦੀ ਹੈ।
ਉਸ ਨੇ
ਪੁਲੀਸ ਦੀਆਂ ਵਧੀਕੀਆਂ ਤੇ ਰਿਸ਼ਵਤ ਨੂੰ
‘ਰਾਜੇ
ਸ਼ੀਂਹ ਮੁਕੱਦਮ ਕੁੱਤੇ’
ਕਹਾਣੀ ਵਿਚ ਬਹੁਤ ਹੀ
ਵਿਅੰਗਮਈ ਢੰਗ ਨਾਲ ਚਿਤਰਿਆ ਹੈ।
‘ਰੋਹੀ
ਦੇ ਕਾਫ਼ਲੇ’
ਕਹਾਣੀ ਚੋਣ,
ਪੁਲੀਸ,
ਅਮਲੀ,
ਭ੍ਰਿਸ਼ਟ ਤੇ
ਵਹਿਮਾਂ-ਭਰਮਾਂ ਨੂੰ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਹੋਰ
ਵਿਸ਼ੇ ਵੀ ਹਨ,
ਜਿਵੇਂ ਭਰਾ ਵੀ
‘ਸ਼ਰੀਕ’
ਬਣ ਜਾਂਦੇ ਹਨ,
ਵਿਦੇਸ਼ਾਂ ਵਿਚ ਮਾਂ ਦਾ ਵਿਛੋੜਾ ਅਸਹਿ ਹੁੰਦਾ ਹੈ ਤੇ ਜੀਵਨ
ਤੰਗੀਆਂ-ਤਰੁਸ਼ੀਆਂ ਭਰਿਆ
ਬੀਤਦਾ ਹੈ। ਪੈਸਾ ਭਰਾ ਭਰਾ ਵਿਚ ਪਾੜ ਪਾ ਦਿੰਦਾ ਹੈ ਤੇ
ਮਾਪੇ ਦੁਖੀ ਹੁੰਦੇ ਹਨ। ਅੱਤਿਵਾਦ,
ਝੂਠੇ
ਪੁਲੀਸ ਮੁਕਾਬਲਿਆਂ ਵਿਚ ਹੁੰਦਾ ਨੌਜਵਾਨਾਂ ਦਾ ਘਾਣ,
ਵਿਦੇਸ਼ਾਂ ਵਿਚ ਰਹਿੰਦੀ ਔਲਾਦ ਦੇ ਮਾਪੇ ਭਾਰਤ
ਵਿਚ ਮੋਹ ਦੇ ਮਾਰੇ,
ਤੇ ਬੱਚਿਆਂ ਨੂੰ ਮਿਲਣ ਤੋਂ ਤਰਸਦੇ ਪ੍ਰਾਣ ਤਿਆਗ ਦਿੰਦੇ ਹਨ।
ਡਾਕਟਰ ਦਾ ਪੇਸ਼ਾ
ਇਨਸਾਨੀਅਤ ਨਹੀਂ,
ਸਗੋਂ ਪੈਸਾ ਕਮਾਉਣਾ,
ਵਿਦੇਸ਼ਾਂ ਵਿਚੋਂ ਮੁੰਡੇ ਆ ਕੇ ਕਈ-ਕਈ ਵਿਆਹ ਕਰਵਾ ਲੈਂਦੇ
ਹਨ ਤਾਂਵੀ ਮਾਪਿਆਂ ਨੂੰ ਧੀਆਂ ਦਾ ਦਰਦ ਨਹੀਂ,
ਸਗੋਂ ਲਾਲਚ ਮਾਰਦਾ ਹੈ ਅਤੇ ਧਰਮ ਦੇ ਨਾਂਅ
‘ਤੇ
ਹੁੰਦੀਆਂ ਲੜਾਈਆਂ,
ਜ਼ਾਤ-ਪਾਤ ਤੇ ਇੰਮੀਗ੍ਰੇਸ਼ਨ ਸਿਸਟਮ ਨਾਲ ਧੋਖਾਧੜੀਆਂ ਆਦਿ
ਕਿਹੜਾ ਵਿਸ਼ਾ ਹੈ,
ਜਿਸ
ਨੂੰ ਲੇਖਕ ਨੇ ਖ਼ੂਬਸੂਰਤੀ ਨਾਲ ਪੇਸ਼ ਨਹੀਂ ਕੀਤਾ ਅਤੇ
ਨਿਭਾਹਿਆ ਨਹੀਂ।
ਸ਼ਿਵਚਰਨ ਜੱਗੀ ਕੁੱਸਾ
ਦੀਆਂ ਕਹਾਣੀਆਂ ਦੇ ਪਾਤਰ ਢੁਕਵੇਂ,
ਵਾਰਤਾਲਾਪ ਸੁਚੱਜੀ,
ਅਖਾਣ ਮੁਹਾਵਰਿਆਂ ਦੀ ਯੋਗ ਵਰਤੋਂ,
ਕਹਾਣੀ-ਰਸ ਪਾਠਕ ਨੂੰ ਕੀਲ ਲੈਣ ਦੇ ਗੁਣ ਹਨ। ਸਮਾਜ ਨੂੰ ਸੇਧ
ਦਿੰਦੇ ਲੇਖਕ ਕੋਲੋਂ ਮਾਂ-ਬੋਲੀ ਤੇ
ਪੰਜਾਬੀ ਸਾਹਿਤ ਨੂੰ ਬਹੁਤ ਆਸਾਂ ਹਨ।
-ਡਾ:
ਜਗਦੀਸ਼ ਕੌਰ ਵਾਡੀਆ |