ਪ੍ਰਸਿੱਧ
ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ
ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ੳਸਲੋ(ਰੁਪਿੰਦਰ ਢਿੱਲੋ ਮੋਗਾ)- ਪੰਜਾਬੀ ਸਾਹਿਤ ਚ ਜਾਣਿਆ ਪਹਿਚਾਣਿਆ ਨਾਮ
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਪਾਠਕਾ ਦੀ ਕਚਹਿਰੀ ਚ ਕਹਿਨੂੰ
ਦਰਦ ਸੁਣਾਂਵਾ, ਚਾਨਣ ਦੀ ਨਾਨਕ ਛੱਕ, ਅੰਬਰ
ਟੁਕੜੇ, ਪੰਜਾਬੀ ਸੱਭਿਆਚਾਰ ਦੇ ਨਕਸ਼ ਆਦਿ ਸੰਗ੍ਰਹਿ ਅਰਪਿਤ ਕਰ ਪ੍ਰੰਸਸਾ ਖੱਟ
ਚੁੱਕੇ ਹਨ ਅਤੇ ਹੁਣ ਆਪਣੀ ਨਵੀ ਕਿਤਾਬ ਲੈ ਪਾਠਕਾ ਦੇ ਸੰਗ ਹੋਏ ਹਨ। ਨਵੀ
ਕਿਤਾਬ ਪੰਜਾਬੀ ਸਾਕ-ਸਕੀਰੀਆਂ ਤੇ ਰਹੁ ਰੀਤਾ ਰਹੀ ਅੰਟੀ ਅੰਕਲ ਦੇ ਆਖਾਣ ਤੋ
ਉੱਪਰ ਉੱਠ ਭੂਆ ਭਤੀਜੀ, ਮਾਮਾ ਭਾਣਜੇ , ਤਾਏ ਭਤੀਜੇ ਆਦਿ ਦੇ ਰਿਸ਼ਤਿਆ ਆਦਿ ਤੇ
ਪੰਜਾਬ ਚ ਅਲੋਪ ਹੁੰਦੇ ਜਾ ਰਹੇ ਰੀਤੀ ਰਿਵਾਜਾ ਦਾ ਵਰਨਣ ਵਿਸਤਾਰ ਨਾਲ ਕੀਤਾ
ਹੈ।ਸਮਾਜ ਦੀ ਬਦਲਦੀ ਤਸਵੀਰ ਨੂੰ ਮੁੱਖ ਰੱਖਦੇ ਹੋਏ ਆਪਣੇ ਵਿਰਸੇ ਦੀਆਂ ਪਰਤਾਂ
ਫਰਲੋਦੀ ਇਹ ਪੁਸਤਕ ਭੁੱਲੇ ਵਿਸੇ ਰਿਵਾਜਾਂ ਨੂੰ ਸਾਂਭਣ ਦਾ ਨਿਮਾਣਾ ਜਿਹਾ ਯਤਨ
ਕਰਦੀ ਹੈ ਅਤੇ ਪਾਠਕਾਂ ਨੂੰ ਕਾੜਨੀ ਦੇ ਦੁੱਧ ਵਰਗਾ ਮਿੱਠਾ ਸਵਾਦ ਪੜਕੇ ਆਉਦਾ
ਹੈ। ਇਹਨੀ ਦਿਨੀ ਪਰਮਜੀਤ ਕੋਰ ਸਰਹਿੰਦ ਜੀ ਨਾਰਵੇ ਵਿਖੇ ਆਪਣੀ ਬੇਟੀ ਅਤੇ
ਦਾਮਾਦ ਦੇ ਗ੍ਰਹਿ ਵਿਖੇ ਆਏ ਹੋਏ ਹਨ ਅਤੇ ਉਹਨਾ ਨਾਲ ਇਸ ਨੰਬਰ ਤੇ ਸੰਪਰਕ
0047+48303138 ਕੀਤਾ ਜਾ ਸਕਦਾ ਹੈ।
|