ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 
ਕਮਲਜੀਤ ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ

 

ਕਮਲਜੀਤ ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕੋ ਸਿੱਕੇ ਦੇ ਦੋ ਪਾਸੇ ਹਨ ਕਿਉਂਕਿ ਫੁੱਲ ਅਤੇ ਕੁੜੀਆਂ ਕੋਮਲ, ਪਵਿਤਰ, ਸੁਹਜ ਸੁਆਦ ਦੀਆਂ ਪ੍ਰਤੀਕ, ਖ਼ੁਸ਼ੀ ਅਤੇ ਖੇੜਿਆਂ ਦਾ ਮੁਜੱਸਮਾ ਹੁੰਦੀਆਂ ਹਨ। ਦੋਹਾਂ ਦੀ ਮਾਨਸਿਕਤਾ ਇਕੋ ਜਹੀ ਹੁੰਦੀ ਹੈ। ਦੋਵੇਂ ਹੱਥ ਲਾਇਆਂ ਕੁਮਲਾ ਜਾਂਦੀਆਂ ਹਨ। ਦੋਹਾਂ ਦੀ ਹੋਂਦ ਇਨਸਾਨੀਅਤ ਦੀਆਂ ਭਾਵਨਾਵਾਂ ਦੀ ਕਠਪੁਤਲੀ ਹੁੰਦੀ ਹੈ। ਫੁੱਲ ਅਤੇ ਕੁੜੀਆਂ ਮਾਲੀ ਰੂਪੀ ਇਨਸਾਨ ਦੀ ਫਿਤਰਤ ਤੇ ਨਿਰਭਰ ਕਰਦੀਆਂ ਹਨ। ਇਹ ਦੋਵੇਂ ਸਬਰ-ਸੰਤੋਖ, ਸ਼ਾਂਤੀ, ਸਦਭਾਵਨਾ ਅਤੇ ਸ਼ਹਿਨਸ਼ੀਲਤਾ ਦਾ ਪ੍ਰਤੀਕ ਹਨ। ਫੁੱਲਾਂ ਅਤੇ ਕੁੜੀਆਂ ਨੂੰ ਇਨਸਾਨ ਆਪਣੀ ਮਾਨਸਿਕ ਤ੍ਰਿਪਤੀ ਦਾ ਸਾਧਨ ਸਮਝਦਾ ਹੈ। ਪ੍ਰੰਤੂ ਭਾਈ ਵੀਰ ਸਿੰਘ ਅਨੁਸਾਰ ਜੇਕਰ ਇਨਾਂ ਫੁੱਲਾਂ ਨੂੰ ਤੋੜ ਦਿੱਤਾ ਜਾਵੇ ਤਾਂ ਇੱਕ ਜੋਗਾ ਹੀ ਰਹਿ ਜਾਂਦੇ ਹਨ। ਜੇਕਰ ਇਨਾਂ ਦੀ ਹੋਂਦ ਦੇ ਅਹਿਸਾਸ ਦਾ ਆਨੰਦ ਮਾਣਿਆਂ ਜਾਵੇ ਤਾਂ ਇਹ ਆਪਣੀਆਂ ਖ਼ੁਸ਼ਬੋਆਂ ਨਾਲ ਸਮੁੱਚੇ ਵਾਤਾਵਰਨ ਅਤੇ ਸੰਸਾਰ ਨੂੰ ਆਪਣੀ ਸੁੰਦਰਤਾ ਨਾਲ ਮਾਲਾਮਾਲ ਕਰ ਦਿੰਦੀਆਂ ਹਨ।

ਇਸ ਪੁਸਤਕ ਵਿਚ ਵੀ ਕਮਲਜੀਤ ਕੌਰ ਨੇ ਆਪਣੀਆਂ ਕਵਿਤਾਵਾਂ ਰਾਹੀਂ ਇਨਸਾਨੀਅਤ ਨੂੰ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਫੁੱਲ ਅਤੇ ਕੁੜੀਆਂ ਪਵਿਤਰ ਗਹਿਣੇ ਦੀ ਤਰਾਂ ਸੰਭਾਲਣ ਯੋਗ ਕੁਦਰਤ ਦੀਆਂ ਨਿਹਮਤਾਂ ਹਨ। ਕੋਮਲਤਾ ਇਨਾਂ ਦੀ ਖਾਸੀਅਤ ਹੈ। ਇਹ ਕੱਚੇ ਧਾਗੇ ਦੀ ਤਰਾਂ ਹਨ ਜੇਕਰ ਪਿਆਰ ਨਾਲ ਇਨਾਂ ਨਾਲ ਵਿਵਹਾਰ ਕੀਤਾ ਜਾਵੇ ਤਾਂ ਤੁਹਾਡੀ ਝੋਲੀ ਪਿਆਰ ਅਤੇ ਮੋਹ ਨਾਲ ਭਰ ਦਿੰਦੀਆਂ ਹਨ, ਜੇਕਰ ਇਨਾਂ ਨੂੰ ਮ੍ਰਧੋਲਿਆ ਜਾਂ ਮਸਲਿਆ ਜਾਵੇ ਤਾਂ ਕੁਮਲਾ ਵੀ ਜਾਂਦੀਆਂ ਹਨ ਪ੍ਰੰਤੂ ਇਹ ਕੰਕਰ ਵੀ ਬਣ ਸਕਦੀਆਂ ਹਨ। ਇਨਸਾਨ ਨੂੰ ਫੁੱਲਾਂ ਅਤੇ ਕੁੜੀਆਂ ਦੀ ਕਦਰ ਕਰਨੀ ਸਿੱਖਣੀ ਚਾਹੀਦੀ ਹੈ।

ਫੁੱਲ ਤੇ ਕੁੜੀਆਂ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੀ ਤਾਸੀਰ ਵੀ ਇਹੋ ਹੈ। ਕਮਲਜੀਤ ਦਾ ਭਾਵੇਂ ਇਹ ਪਲੇਠਾ ਕਾਵਿ ਸੰਗ੍ਰਹਿ ਹੈ ਪ੍ਰੰਤੂ ਇਸਨੂੰ ਪੜਨ ਤੋਂ ਮਹਿਸੂਸ ਹੁੰਦਾ ਹੈ ਕਿ ਕਵਿਤਰੀ ਦਾ ਦੁਨੀਆਂਦਾਰੀ ਅਤੇ ਇਨਸਾਨੀ ਮਾਨਸਿਕਤਾ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਸਮਝਣ ਦਾ ਅਨੁਭਵ ਬਹੁਤ ਹੀ ਡੂੰਘਾ ਹੈ। ਇਤਨੀ ਛੋਟੀ ਉਮਰ ਵਿਚ ਐਨੀ ਸੰਜੀਦਾ ਜਾਣਕਾਰੀ ਦਾ ਅਨੁਭਵ ਕਰਨਾ ਵਿਲੱਖਣ ਸ਼ਖ਼ਸ਼ੀਅਤ ਦੇ ਵਸ ਦੀ ਗੱਲ ਹੀ ਹੋ ਸਕਦੀ ਹੈ। ਕਮਲਜੀਤ ਨੇ ਭਾਵੇਂ ਨਾਰੀ ਵੇਦਨਾ ਅਤੇ ਚੇਤਨਾ ਦੀ ਗੱਲ ਆਪਣੀਆਂ ਕਵਿਤਾਵਾਂ ਵਿਚ ਕੀਤੀ ਹੈ ਪ੍ਰੰਤੂ ਉਸਨੂੰ ਸਿਰਫ ਇਸਤਰੀਆਂ ਦੀ ਕਵਿਤਰੀ ਕਹਿਣਾ ਉਸ ਨਾਲ ਬੇਇਨਸਾਫੀ ਹੋਵੇਗੀ ਕਿਉਂਕਿ ਉਸਦੀ ਵਿਸ਼ਿਆਂ ਦੀ ਚੋਣ ਬਹੁ ਰੰਗੀ ਅਤੇ ਬਹੁਪਰਤੀ ਹੈ। ਉਸਦੀ ਕਵਿਤਾ ਨੌਜਵਾਨ ਪੀੜੀ ਲਈ ਮਾਰਗ ਦਰਸ਼ਕ ਸਾਬਤ ਹੋ ਸਕਦੀ ਹੈ ਕਿਉਂਕਿ ਉਸਨੇ ਆਪਣੀਆਂ ਕਵਿਤਾਵਾਂ ਵਿਚ ਇਨਸਾਨੀ ਰਿਸ਼ਤਿਆਂ ਵਿਚ ਆਈ ਗਿਰਾਵਟ ਦਾ ਵਿਸ਼ੇਸ਼ ਤੌਰ ਤੇ ਪ੍ਰਗਟਾਵਾ ਕੀਤਾ ਹੈ। ਖਾਸ ਤੌਰ ਤੇ ਮਾਂ ਦੀ ਅਹਿਮੀਅਤ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਸ ਪ੍ਰਕਾਰ ਨੌਜਵਾਨ ਨਸ਼ਿਆਂ ਦੇ ਵਸ ਪੈ ਕੇ ਆਪਣੇ ਹੀ ਮਾਂ ਬਾਪ, ਭੈਣ-ਭਰਾ ਅਤੇ ਹੋਰ ਨਜ਼ਦੀਕੀਆਂ ਦਾ ਕਤਲ ਕਰ ਦਿੰਦੇ ਹਨ। ਸਮਾਜ ਨਿਰਮੋਹੀ ਹੋ ਗਿਆ ਹੈ। ਕਮਲਜੀਤ ਦੀਆਂ ਕਵਿਤਾਵਾਂ ਇਨਸਾਨੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ। ਉਸ ਦੀਆਂ ਕਵਿਤਾਵਾਂ ਇਨਾਂ ਸਮਾਜਿਕ ਬੁਰਾਈਆਂ ਪ੍ਰਤੀ ਆਗਾਹ ਕਰਦੀਆਂ ਹੋਈਆਂ ਸਿੱਧੇ ਰਸਤੇ ਚਲਣ ਦੀ ਪ੍ਰੇਰਨਾ ਕਰਦੀਆਂ ਹਨ। ਕਵਿਤਰੀ ਦੀ ਸ਼ਬਦਾਵਲੀ ਦਾ ਭੰਡਾਰ ਵੀ ਅਮੀਰ ਅਤੇ ਸਰਲ ਹੈ। ਸ਼ਬਦਾਂ ਦੀ ਚੋਣ ਵੀ ਵਿਲੱਖਣ ਹੈ। ਉਹ ਬਹੁਤ ਹੀ ਸਾਧਾਰਣ ਅਤੇ ਆਮ ਲੋਕਾਂ ਦੇ ਸਮਝ ਵਿਚ ਆਉਣ ਵਾਲੀ ਦਿਹਾਤੀ ਸ਼ਬਦਾਵਲੀ ਵਰਤਦੀ ਹੈ ਜਿਵੇਂ ਕਿ ਬਲਦ, ਟੱਲੀਆਂ, ਪਤਾਸਾ, ਛਣਕਾਰ, ਘੁੰਗਰੂ, ਆਂਦਰਾਂ, ਵੰਗਾਂ, ਸ਼ਹਿਦ, ਝਲਕਾਰਾ, ਆਦਿ। ਕਵਿਤਾਵਾਂ ਦੀ ਸ਼ੈਲੀ ਵਗਦੇ ਦਰਿਆ ਦੇ ਵਹਿਣ ਦੀ ਤਰਾਂ ਰਵਾਨਗੀ ਵਾਲੀ ਹੈ, ਜਿਹੜੀ ਕਵਿਤਾਵਾਂ ਨੂੰ ਪੜਨ ਲਈ ਉਤਸੁਕਤਾ ਪੈਦਾ ਕਰਦੀ ਹੈ।

ਨੌਜਵਾਨ ਕਵਿਤਰੀ ਦੀਆਂ ਕਵਿਤਾਵਾਂ ਵਿਚ ਰੋਮਾਂਸਵਾਦ ਦਾ ਹੋਣਾ ਕੁਦਰਤੀ ਹੈ ਕਿਉਂਕਿ ਇਸਤਰੀਆਂ ਦੇ ਮਨਾਂ ਉਪਰ ਸਮਾਜਿਕ ਘਟਨਾਵਾਂ ਦਾ ਗਹਿਰਾ ਪ੍ਰਭਾਵ ਪੈਂਦਾ ਹੈ ਪ੍ਰੰਤੂ ਕਮਲਜੀਤ ਦੀਆਂ ਕਵਿਤਾਵਾਂ ਰੁਮਾਂਸਵਾਦ ਅਤੇ ਅਧਿਆਤਮਵਾਦ ਦਾ ਸੁਮੇਲ ਕਹੀਆਂ ਜਾ ਸਕਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਪੁਰਾਣੇ ਜ਼ਮਾਨੇ ਅਤੇ ਵਰਤਮਾਨ ਸਮੇਂ ਦੀ ਤੁਲਨਾ ਕਰਦੀ ਹੋਈ ਕਵਿਤਰੀ ਆਪਣੀਆਂ ਕਵਿਤਾਵਾਂ ਵਿਚ ਦੱਸਦੀ ਹੈ ਕਿ ਇਸਤਰੀਆਂ ਤੇ ਜਬਰ ਲਗਾਤਾਰ ਚਲ ਰਿਹਾ ਹੈ। ਪਹਿਲਾਂ ਰਾਜੇ ਮਹਾਰਾਜੇ ਲੜਕੀਆਂ ਨੂੰ ਜਬਰਦਸਤੀ ਚੁੱਕ ਕੇ ਲੈ ਜਾਂਦੇ ਸਨ ਅੱਜ ਕਲ ਵੀ ਇਹੋ ਹੋ ਰਿਹਾ ਹੈ। ਉਸਦੀਆਂ ਕਵਿਤਾਵਾਂ ਵਰਤਮਾਨ ਸ਼ਾਸ਼ਨ ਦੇ ਕੁਸ਼ਾਸ਼ਨ ਤੇ ਚੋਟ ਮਾਰਦੀਆਂ ਹਨ। ਭਰੂਣ ਹੱਤਿਆ ਵਰਗੀ ਸਮਾਜਿਕ ਬਿਮਾਰੀ ਲਈ ਸਮਾਜ ਦੇ ਨਾਲ ਡਾਕਟਰੀ ਦੇ ਪਵਿਤਰ ਕਿੱਤੇ ਨੂੰ ਉਹ ਜ਼ਿੰਮੇਵਾਰ ਮੰਨਦੀ ਹੈ। ਸਮਾਜ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿਚ ਕੋਤਾਹੀ ਕਰਨ ਵਾਲਿਆਂ ਨੂੰ ਆਪਣੀਆਂ ਕਵਿਤਾਵਾਂ ਵਿਚ ਆੜੇ ਹੱਥੀਂ ਲੈਂਦੀ ਹੈ। ਉਹ ਔਰਤਾਂ ਨੂੰ ਡੇਰਾਵਾਦ ਦੇ ਪਾਸਾਰ ਲਈ ਜ਼ਿੰਮੇਵਾਰ ਸਮਝਦੀ ਹੈ ਕਿਉਂਕਿ ਡੇਰਾਵਾਦ ਨੂੰ ਉਤਸ਼ਾਹਤ ਕਰਨ ਵਿਚ ਉਹੀ ਸਭ ਤੋਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਉਹਦੀਆਂ ਕਵਿਤਾਵਾਂ ਦੱਸ ਰਹੀਆਂ ਹਨ ਕਿ ਗੁਰੂ ਨਾਨਕ ਦੇਵ ਵੱਲੋਂ ਇਸਤਰੀਆਂ ਦੇ ਹੱਕ ਵਿਚ ਉਠਾਈ ਆਵਾਜ਼ ਦਾ ਅੱਜ ਗੁਰੂ ਨਾਨਕ ਦੇ ਪੈਰੋਕਾਰ ਹੀ ਵਿਰੋਧ ਕਰ ਰਹੇ ਹਨ। ‘‘ਤਕਦੀਰ ਦੀ ਲਕੀਰ’’ ਦੇ ਸਿਰਲੇਖ ਵਾਲੀ ਕਵਿਤਾ ਵਿਚ ਉਹ ਕਹਿੰਦੀ ਹੈ-

ਸ਼ੁਰੂ ਕੀਤਾ ਸੀ ਜੋ, ਬਾਬੇ ਨਾਨਕ ਨੇ।
ਦਿਸ਼ਾ ਦਿੱਤੀ ਸੀ….. .. ..ਜਿਸਨੂੰ ਅੰਬੇਦਕਰ ਨੇ।
ਬਿਆਨਿਆਂ ਸੀ ਜੋ, ਅੰਮ੍ਰਿਤਾ ਨੇ ਵੀ।
ਅੱਜ ਵੀ ਜਾਰੀ ਹੈ ਉਹੀ ਸ਼ੰਘਰਸ਼।
ਕਿੰਨੀ ਦੇਰ ਲੜਨਾ ਪਊ? ਕਿੰਨੀ ਦੇਰ ਲੱਗੂ?
ਸਮਾਜ ‘ਚ ਮੈਨੂੰ, ਮਰਦ ਦੇ ਬਰਾਬਰ, ਹੱਕ ਮਿਲਣ ਲਈ।

ਔਰਤ ਅਜੇ ਵੀ ਸਮਾਜਿਕਤਾ ਦੇ ਦੁੱਖਾਂ ਦਾ ਭਾਰ ਚੁੱਕੀ ਵਿਚਰਦੀ ਹੈ। ਉਹ ਆਪਣੇ ਦੁੱਖਾਂ ਨੂੰ ਜੱਗ ਜਾਹਰ ਵੀ ਨਹੀਂ ਕਰਦੀ ਜਿਸਨੂੰ ਔਰਤ ਦੀ ਬੇਬਸੀ ਕਹਿੰਦੀ ਹੈ ਪ੍ਰੰਤੂ ਉਨਾਂ ਨੂੰ ਇਹ ਬੰਦਸ਼ਾਂ ਗਲੋਂ ਆਪ ਹੀ ਲਾਹੁਣੀਆਂ ਪੈਣਗੀਆਂ। ਉਹ ਦੁੱਖਾਂ ਤੋਂ ਵਾਰੇ-ਵਾਰੇ ਜਾਵਾਂ ਨਾਂ ਦੀ ਕਵਿਤਾ ਵਿਚ ਲਿਖਦੀ ਹੈ-

ਦੁੱਖਾਂ ਦੀਆਂ ਗਲੀਆਂ ਸੁੱਖ ਮੈਨੂੰ ਲੱਭਦੇ, ਦੁੱਖਾਂ ਨਾਲ ਚਿੱਤ ਮੈਂ ਪ੍ਰਚਾਵਾਂ।
ਜ਼ਿੰਦਗੀ ਦੀ ਇਹ ਵਾਟ ਲੰਮੇਰੀ, ਦੁੱਖਾਂ ਨਾਲ ਮੈਂ ਹੱਸ ਹੱਸ ਲੰਘਾਵਾਂ।

ਸਮਾਜਿਕ ਰਿਸ਼ਤਿਆਂ ਵਿਚ ਆਈ ਗਿਰਾਵਟ ਵੀ ਉਸਨੂੰ ਰੜਕਦੀ ਹੈ। ਇਨਸਾਨ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਹੈ ਪ੍ਰੰਤੂ ਦੂਸਰਿਆਂ ੍ਯਨੂੰ ਨੀਵਾਂ ਵਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਦਾ। ਮਨੁੱਖਤਾ ਦੀ ਹਓਮੈ ਦਾ ਇੱਕ ਕਵਿਤਾ ਵਿਚ ਜ਼ਿਕਰ ਕਰਦੀ ਲਿਖਦੀ ਹੈ-

ਮੰਨਿਆਂ ਤੂੰ ਬੜਾ ਮਸ਼ਰੂਫ ਹੋ ਗਿਐਂ, ਅੱਜ ਕਲ ਬੜਾ ਮਗਰੂਰ ਹੋ ਗਿਐਂ।
ਸੋਹਣੇ ਜਿਹੇ ਰਿਸ਼ਤਿਆਂ ਤੋਂ ਦੂਰ ਹੋ ਗਿਐਂ, ਆਪਣੇ ਪਿਆਰਿਆਂ ਤੋਂ ਦੂਰ ਹੋ ਗਿਐਂ।

ਦੁਨੀਆਂ ਦੀਆਂ ਦਰਿੰਦਗੀਆਂ, ਹੈਵਾਨੀਅਤ, ਮਨੁਖਤਾ ਦੇ ਘਾਣ ਅਤੇ ਬਾਲੜੀਆਂ ਨਾਲ ਕੁਕਰਮ ਜਿਹੇ ਕਾਰਨਾਮਿਆਂ ਤੋਂ ਦੁੱਖੀ ਹੋ ਕੇ ਕਿਤੇ ਦੂਰ ਜਾਣ ਦੀ ਲਾਲਸਾ ਦਾ ਜ਼ਿਕਰ ਕਰਦੀ ਉਹ ਲਿਖਦੀ ਹੈ ਕਿ ਸਮਾਜ ਤੋਂ ਦੂਰ ਭੱਜਣ ਨੂੰ ਜੀਅ ਕਰਦਾ ਹੈ-

ਚੱਲ ਜਿੰਦੜੀਏ ਚੱਲ ਉਥੇ ਚੱਲੀਏ, ਜਿੱਥੇ ਨਾ ਕੋਈ ਕਿਸੇ ਦਾ ਵੈਰੀ।
ਨਾ ਕੋਈ ਕਿਸੇ ਦਾ ਲਹੂ ਨੂੰ ਚੂਸੇ, ਨਾ ਨਾਗਾਂ ਵਰਗਾ ਜ਼ਹਿਰੀ।
ਜ਼ਹਿਰੀ ਬੰਦੇ ਤੋਂ ਨਾਗ ਚੰਗੇਰੇ, ਜਿਹੜੇ ਡੰਗਦੇ ਸਿੱਧਾ ਆ।
ਪਰ ਬੰਦੇ ਦੇ ਡੰਗੇ ਨੂੰ ਲੋਕੋ, ਕਿਤੇ ਮਿਲੇ ਨਾ ਭਾਲੀ ਥਾਂ।

ਕਮਲਜੀਤ ਇਸਤਰੀ ਨੂੰ ਮਾਧਿਅਮ ਬਣਾਕੇ ਸਮਾਜਿਕ ਬੁਰਾਈਆਂ ਦਾ ਪਰਦਾ ਫਾਸ਼ ਕਰਦੀ ਹੋਈ ਚਿੰਨਾਤਮਕ ਸ਼ਬਦਾਵਲੀ ਵਿਚ ਪਿੰਜਰ ਸਿਰਲੇਖ ਦੀ ਕਵਿਤਾ ਵਿਚ ਲਿਖਦੀ ਹੈ-

ਅੱਖਾਂ ਖੋਲ ਕੇ ਤੱਕਿਆ ਚਾਰ ਚੁਫ਼ੇਰੇ, ਹਨੇਰਾ ਹੀ ਹਨੇਰਾ ਨਜਰੀਂ ਆਇਆ।
ਕਿਧਰੇ ਪਾਸੇ ਸੂਰਜ ਨਾ ਦਿਸਦਾ ਏ, ਬੱਦਲਾਂ ਭਰਿਆ ਅਸਮਾਨ ਆਇਆ।
ਕਿਸ ਤੋਂ ਰੱਖਾਂ ਉਮੀਦ ਰੌਸ਼ਨੀ ਦੀ, ਆਪਣਿਆਂ ਨੇ ਮੈਨੂੰ ਮਾਰ ਮੁਕਾਇਆ।

ਅਖ਼ੀਰ ਵਿਚ ਪ੍ਰਮਾਤਮਾ ਨੂੰ ਆਪਣੀ ਕਵਿਤਾ‘‘ ਹਾਏ, ਸਭ ਨੂੰ ਤੂੰ ਬਰਾਬਰ ਕਰਦੇ’’ ਵਿਚ ਅਰਜੋਈ ਕਰਦੀ ਹੈ ਕਿ –

ਮੁਰਝਾਏ ਚਿਹਰਿਆਂ ‘ਚ ਤੂੰ ਹਾਸੇ ਭਰਦੇ, ਗ਼ਰੀਬ ਦੇ ਝੌਂਪੜੇ ‘ਚ ਤੂੰ ਰੌਸ਼ਨੀ ਕਰਦੇ।
ਮੇਟ ਕੇ ਭੇਦ ਅਮੀਰ ਤੇ ਗ਼ਰੀਬ ਦਾ, ਵੱਡੇ ਛੋਟੇ ਸਭ ਨੂੰ, ਤੂੰ ਇੱਕ ਬਰਾਬਰ ਕਰਦੇ।

ਮਨੁੱਖ ਆਪਣੇ ਆਪ ਹੀ ਆਪਣੀ ਜ਼ਮੀਰ ਨੂੰ ਮਾਰ ਰਿਹਾ ਹੈ। ਸਰਬੱਤ ਦੇ ਭਲੇ ਦੇ ਸੰਕਲਪ ਤੋਂ ਦੂਰ ਜਾ ਰਿਹਾ ਹੈ। ਚੰਗੇ ਵਿਅਕਤੀ ਨੂੰ ਚੰਗਾ ਨਹੀਂ ਕਿਹਾ ਜਾ ਰਿਹਾ ਸਗੋਂ ਮਾੜੇ ਨੂੰ ਚੰਗਾ ਕਿਹਾ ਜਾ ਰਿਹਾ ਹੈ। ਇਨਸਾਨੀ ਕਦਰਾਂ ਕੀਮਤਾਂ ਵਿਚ ਗਿਰਾਵਟ ਆ ਚੁੱਕੀ ਹੈ। ਵਹਿਮਾ ਭਰਮਾ, ਧਾਰਮਿਕ ਪਖੰਡਾਂ ਦੇ ਵਿਰੁਧ ਕਵਿਤਾਵਾਂ ਵਿਚ ਉਹ ਕਹਿੰਦੀ ਹੈ ਕਿ ਆਦਮੀ ਆਪ ਤਾਂ ਹਨੇਰੇ ਦੀ ਘੁੰਮਣਘੇਰੀ ਵਿਚ ਫਸਿਆ ਹੋਇਆ, ਪਾਪਾਂ ਦਾ ਭਾਗੀਦਾਰ ਹੈ ਪ੍ਰੰਤੂ ਵਿਖਾਵੇ ਲਈ ਦੀਵੇ ਬਾਲ ਕੇ ਰੌਸ਼ਨੀ ਦਾ ਢਕਵੰਜ ਰਚ ਰਿਹਾ ਹੈ। ਕਮਲਜੀਤ ਦਾ ਇੱਕ ਸ਼ੇਅਰ ਹੈ-

ਲੱਖਾਂ ਦੀਵੇ ਬਾਲਣ ਦਾ ਕੀ ਫਾਇਦਾ, ਜਦੋਂ ਦਿਲ ਵਿਚ ਘੁਪ ਹਨੇਰਾ।
ਬਾਹਰੋਂ ਦਿਖਾਵਾ ਕਰਨ ਦਾ ਕੀ ਫਾਇਦਾ, ਜਦੋਂ ਅੰਦਰ ਪਾਪ ਹਨੇਰਾ।

ਉਸ ਦੀਆਂ ਕਵਿਤਾਵਾਂ ਵਿਚ ਸੰਬਾਦ ਰਚਾਉਣ ਦੀ ਗੱਲ ਕਹੀ ਗਈ ਹੈ ਕਿਉਂਕਿ ਕਿਸੇ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਵਿਚਾਰ ਵਟਾਂਦਰਾ ਜ਼ਰੂਰੀ ਹੈ। ਪੁਰਾਣੇ ਜ਼ਮਾਨੇ ਵਿਚ ਪਿੰਡਾਂ ਦੀਆਂ ਸੱਥਾਂ ਵਿਚ ਲੋਕ ਆਪਸੀ ਗੱਲਬਾਤ ਨਾਲ ਹਰ ਮਸਲੇ ਦਾ ਹੱਲ ਕੱਢ ਲੈਂਦੇ ਸਨ ਪ੍ਰੰਤੂ ਅੱਜ ਇਹ ਸਾਰੀ ਪ੍ਰਣਾਲੀ ਬੰਦ ਹੋ ਗਈ ਹੈ। ਨੌਜਵਾਨ ਮੁੰਡੇ ਕੁੜੀਆਂ ਆਧੁਨਿਕਤਾ ਦੇ ਚਕਰ ਵਿਚ ਮੋਬਾਈਲਾਂ ਅਤੇ ਫੇਸ ਬੁਕ ਵਰਗੇ ਮਾਧਿਅਮ ਵਿਚ ਜਕੜੇ ਰਹਿੰਦੇ ਹਨ। ਉਸਦੀਆਂ ਕਵਿਤਾਵਾਂ ਵਿਚ ਰੁੱਖਾਂ ਦੀ ਕਟਾਈ , ਵਾਤਵਰਨ ਦਾ ਪ੍ਰਦੂਸ਼ਣ ਅਤੇ ਪੰਛੀਆਂ ਲਈ ਲੁਕਣ ਦੀਆਂ ਥਾਵਾਂ ਦੀ ਅਣਹੋਂਦ ਕਰਕੇ ਪੰਛੀ ਗਾਇਬ ਹੋ ਰਹੇ ਹਨ, ਮਨੁੱਖ ਫਿਤਰਤ ਦਾ ਪ੍ਰਗਟਾਵਾ ਕਰਦੀਆਂ ਹਨ। ਰੁੱਖ ਸਬਰ ਸੰਤੋਖ ਦਾ ਪ੍ਰਤੀਕ ਹਨ ਜਿਹੜੇ ਇਨਸਾਨੀਅਤ ਦੀ ਕੁਹਾੜੀ ਨਾਲ ਕੱਟਣ ਦੇ ਬਾਵਜੂਦ ਵੀ ਇਨਸਾਨਾ ਨੂੰ ਫਲ ਅਤੇ ਛਾਂ ਦਿੰਦੇ ਹਨ। ਇਥੋਂ ਤੱਕ ਕਿ ਮਾਂ ਬਾਪ ਦਾ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਜਮੀਨਾ ਜਾਇਦਾਦਾਂ ਕਰਕੇ ਮਾਪਿਆਂ ਨੂੰ ਅਣਗੌਲਿਆ ਜਾ ਰਿਹਾ ਹੈ। ਇਹ ਵਰਤਮਾਨ ਤਰਾਸਦੀ ਉਸ ਦੀਆਂ ਕਵਿਤਾਵਾਂ ਵਿਚ ਵੇਖਣ ਨੂੰ ਮਿਲਦੀ ਹੈ। ਪੰਜਾਬ ਨੂੰ ਲੱਗੀ ਨਜ਼ਰ ਬਾਰੇ ਉਹ ਲਿਖਦੀ ਹੈ ਕਿ-

ਵਹਿਮਾ ਭਰਮਾ ਦੇ ਵਿਚ ਪੈ ਗਏ, ਅਸੀਂ ਸ਼ੁਕੀਨੀ ਜੋਗੇ ਰਹਿ ਗਏ।
ਹੁਣ ਤਾਂ ਨਸ਼ਿਆਂ ਦੇ ਵਿਚ ਪੈ ਗਏ, ਪੜਿਆ ਲਿਖਿਆ ਨੌਜਵਾਨ।
ਵੇਖੋ ਫਿਰਦਾ ਹਾਲ ਖ਼ਰਾਬ ਬੇਲੀਓ, ਇਹ ਮੇਰਾ ਪੰਜਾਬ।

ਪੰਜਾਬ ਦੀ ਸਮੁਚੀ ਹਾਲਤ ਬਹੁਤ ਹੀ ਸੰਜੀਦਾ ਹੈ। ਹਰ ਪਾਸੇ ਅਫਰਾ ਤਫਰੀ ਅਤੇ ਅਸਥਿਰਤਾ ਦਾ ਮਾਹੌਲ ਹੈ। ਕਿਸਾਨ ਮਜ਼ਦੂਰ ਤਰਾਹ ਤਰਾਹ ਕਰ ਰਿਹਾ ਹੈ। ਪੰਜਾਬ ਦਾ ਕਿਸਾਨ ਜਿਹੜਾ ਸਾਰੇ ਭਾਰਤ ਦਾ ਅੰਨ ਦਾਤਾ ਸੀ, ਉਹ ਅੱਜ ਖ਼ੁਦਕਸ਼ੀਆਂ ਦੇ ਰਸਤੇ ਪਿਆ ਹੋਇਆ ਹੈ। ਉਹ ਇੱਕ ਕਵਿਤਾ ਵਿਚ ਦੱਸਦੀ ਹੈ ਕਿ –

ਰੁੱਲਦੀਆਂ ਦੇਖ ਮੰਡੀ ਵਿਚ ਫਸਲਾਂ, ਡੋਲਿਆ ਪਿਆ ਹੈ ਦੇਖੋ ਕਿਸਾਨ ਮੇਰਾ।
ਅੱਜ ਦੇ ਹਾਕਮਾਂ ਤੇ ਕਰਜ਼ਿਆਂ ਤੋਂ ਤੰਗ ਆ ਕੇ, ਲੱਗਦਾ ਵੇਖਿਆ ਹੈ ਫਾਹੇ ਅੰਨ ਭਗਵਾਨ ਮੇਰਾ।

ਕਮਲਜੀਤ ਕੌਰ ਕਮਲ ਨੇ ਆਪਣੀਆਂ ਕਵਿਤਾਵਾਂ ਵਿਚ ਕੋਈ ਅਜਿਹਾ ਵਿਸ਼ਾ ਅਣਛੋਹਿਆ ਨਹੀਂ ਛੱਡਿਆ ਜਿਸਦਾ ਸੰਬੰਧ ਸਮਾਜਿਕ ਸਮੱਸਿਆ ਨਾਲ ਹੋਵੇ। ਅੱਜ ਪੰਜਾਬ ਵਿਚ ਬੇਰੋਜਗਾਰੀ ਕਰਕੇ ਪੰਜਾਬ ਦੀ ਨੌਜਵਾਨੀ ਪਰਦੇਸਾਂ ਵਿਚ ਜਾ ਕੇ ਰੋਜਗਾਰ ਲੈ ਰਹੀ ਹੈ ਪ੍ਰੰਤੂ ਉਹ ਮਹਿਸੂਸ ਕਰਦੀ ਹੈ ਕਿ ਇਸ ਦੀਆਂ ਵੀ ਬਹੁਤ ਸਾਰੀਆਂ ਘਾਟਾਂ ਹਨ ਜਿਵੇਂ ਇੱਕ ਕਵਿਤਾ ਵਿਚ ਲਿਖਦੀ ਹੈ-

ਮਾਏ ਨੀ ਤੇਰੇ ਪੁੱਤ ਪ੍ਰਦੇਸੀ, ਬਸ ਪੌਂਡਾਂ ਜੋਗੇ ਰਹਿ ਗਏ।
ਘੁੰਮ ਲਈ ਮੈਂ ਸਾਰੀ ਦੁਨੀਆਂ, ਫੇਰ ਵੀ ਕੱਲੇ ਰਹਿ ਗਏ।
ਵਿਆਹ ਕਰਵਾਇਆ ਉਥੇ ਹੀ ਮੈਂ, ਤੇਰੇ ਚਾਅ ਤਾਂ ਮਨ ਵਿਚ ਰਹਿ ਗਏ।
ਤੈਨੂੰ ਲੱਗੇ ਪੁੱਤ ਮੌਜਾਂ ਮਾਣੇ, ਮੇਰੇ ਦਿਲ ਤੇ ਪੱਥਰ ਢਹਿ ਗਏ।
ਜ਼ਿੰਦਗੀ ਹੱਥੋਂ ਮਜ਼ਬੂਰ ਹੋ ਗਏ, ਨਾ ਐਧਰ ਜੋਗੇ, ਨਾ ਓਧਰ ਜੋਗੇ ਰਹਿ ਗਏ।

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕਮਲਜੀਤ ਕੌਰ ਕਮਲ ਦੀ ਪਲੇਠੀ ਪੁਸਤਕ ‘‘ ਫੁੱਲ ਤੇ ਕੁੜੀਆਂ’’ ਮਨੱਖਤਾ ਵੱਲੋਂ ਪੈਦਾ ਕੀਤੀਆਂ ਸਮਾਜਿਕ ਬੁਰਾਈਆਂ ਬਾਰੇ ਲੋਕਾਂ ਨੂੰ ਜਾਗ੍ਰਤ ਕਰਦੀਆਂ ਹੋਈਆਂ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਉਸਨੇ ਫੁੱਲਾਂ, ਕੁੜੀਆਂ ਅਤੇ ਕਵਿਤਾ ਨੂੰ ਕੋਮਲ ਕਲਾ ਦੀਆਂ ਪ੍ਰਤੀਕ ਗਰਦਾਨਿਠਆਂ ਹੈ ਜਿਸ ਦੀ ਰੱਖਿਆ ਕਰਨਾ ਇਨਸਾਨ ਦਾ ਫਰਜ ਹੈ। ਜੇਕਰ ਇਨਸਾਨ ਆਪਣੇ ਫਰਜ ਤੋਂ ਕੁਤਾਹੀ ਕਰੇਗਾ ਤਾਂ ਸਮਾਜਿਕ ਰਿਸ਼ਤਿਆਂ ਵਿਚ ਹੋ ਗਿਰਾਵਟ ਆਏਗਾ ਸ਼ਾਲਾ ਕਮਲਜੀਤ ਕੌਰ ਕਮਲ ਭਵਿਖ ਵਿਚ ਹੋਰ ਚੰਗੀਆਂ ਕਵਿਤਾਵਾਂ ਦਿਲਖਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਭਰਦੀ ਰਹੇ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

ujagarsingh48@yahoo.com

 

20/09/16

 

ਕਮਲਜੀਤ ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ
ਸੁਖਰਾਜ ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ ਕਾਵਿ ਚੇਤਨਾ
ਰਵੇਲ ਸਿੰਘ ਇਟਲੀ
ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ
ਕੁੜੀ ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ
ਦੇਸ ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
ਸੰਤ ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਅਮਨਦੀਪ ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"  - ਡਾ. ਡੀ. ਪੀ. ਸਿੰਘ ਕਣੀਆਂ' ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ
ਡਾ.ਗੁਰਮਿੰਦਰ ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ ਕੋਮਲ ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ
ਸੜਕਛਾਪ ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ
ਡਾ ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ "ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ
ਮਿੱਟੀ ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ
ਸਮਾਜ ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ
ਸਤਨਾਮ ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸ਼ਬਦਾਂ ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ
ਚਰਨਹ ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ ‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ
ਪਿਆਰਾ ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ
ਸਾਂਝੇ ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ
ਰੂਪ ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ
ਮੈਂ, ‘ਇੱਦਾਂ ਨਾ ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,  ਕੈਨੇਡਾ
ਕਿਰਪਾਲ ਪੂਨੀ ਦਾ ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ
ਡਾ: ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
'ਦ ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ
ਕਾਲੇ ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ
ਲਾਡੀ ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ
ਬੰਦ ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ
ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ
ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ
ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ
ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)