ਅਕਾਲ
ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਲੇਖਕ ਡਾ: ਹਰਜਿੰਦਰ ਸਿੰਘ ਦਿਲਗੀਰਇਹ ਕਿਤਾਬ ਦੋ ਹਿੱਸਿਆਂ ਵਿਚ ਵੰਡੀ ਹੋਈ
ਹੈ: ਪਹਿਲੇ ਹਿੱਸੇ ਵਿਚ ਇਸ ਦਾ ਫ਼ਲਸਫ਼ਾ, ਅਖੌਤੀ ਜਥੇਦਾਰ ਦਾ ਅਹੁਦਾ, ਸਰਬਤ
ਖਾਲਸਾ, ਤਨਖ਼ਾਹ ਲਾਉਣ ਤੇ ਪੰਥ ਚੋਂ ਖਾਰਜ ਕਰਨ ਦਾ ਮਸਲਾ ਵਿਚਾਰ ਹਨ ਤੇ ਦੂਜੇ
ਵਿਚ ਇਸ ਤਖ਼ਤ ਦੇ ਨਾਂ ਤੇ ਕੀਤੀਆਂ ਕਾਰਵਾਈਆਂ ਦਾ ਵੇਰਵਾ ਹੈ। ਪਰ ਲੇਖਕ ਇਸ ਤਖ਼ਤ
ਦੇ ਨਾਂ ਤੇ ਹੋਈਆਂ ਕਾਰਵਾਈਆਂ ਨੂੰ ਫ਼ਲਸਫ਼ੇ ਦੇ ਉਲਟ ਮੰਨਦਾ ਹੈ।
ਲੇਖਕ ਮੁਤਾਬਿਕ ਅਕਾਲ ਤਖ਼ਤ ਇਕ ਈਮਾਰਤ ਨਹੀਂ ਫ਼ਲਸਫ਼ਾ
ਹੈ ਜਿਸ ਦਾ ਆਧਾਰ ਇਹ ਹੈ ਸਾਰੇ ਇਨਸਾਨ ਅਕਾਲ ਪੁਰਖ ਦੀ ਪਰਜਾ ਹ ਤੇ ਸਿਰਫ਼ ਉਸ
ਦਾ ਤਖ਼ਤ ਹੀ ਸਦੀਵੀ ਤੇ ਸੁਪਰੀਮ ਹੈ। ਅਕਾਲ ਤਖ਼ਤ ਨੂੰ ਗੁਰੁ ਹਰਗੋਬਿੰਦ ਨੇ ਨਹੀਂ
ਬਣਾਇਆ ਸੀ ਉਨ੍ਹਾਂ ਤਾਂ ਇਸ ਨੂੰ ਪਰਗਟ ਕੀਤਾ ਸੀ; ਅਕਾਲ ਪੁਰਖ ਦਾ ਤਖ਼ਤ ਤਾਂ ਉਹ
ਖ਼ੁਦ ਹੀ ਬਣਾ ਸਕਦਾ ਹੈ। ਅਕਾਲ ਤਖ਼ਤ ਜੇ ਅਕਾਲ ਪੁਰਖ ਦਾ ਹੈ ਤਾਂ ਇਹ ਸਭ ਦਾ
ਸਾਂਝਾ ਹੈ ਇਹ ਸਿਰਫ਼ ਸਿੱਖਾਂ ਦਾ ਕਿਵੇਂ ਹੋ ਸਕਦਾ ਹੈ; ਅਕਾਲ ਪੁਰਖ ਸਭ ਦਾ
ਸਾਂਝਾ ਹੈ ਸਿਰਫ਼ ਸਿੱਖਾਂ ਦਾ ਨਹੀਂ।
ਅਕਾਲ ਤਖ਼ਤ ਦੇ ਜਥੇਦਾਰ ਦਾ ਅਹੁਦਾ ਸਿੱਖ ਫ਼ਲਸਫ਼ੇ ਤੇ ਇਤਿਹਾਸ ਮੁਤਾਬਿਕ ਗਲਤ ਹੈ।
ਇਹ ਨਵੀਂ ਕਾਢ ਹੈ।
ਅਕਾਲ ਤਖ਼ਤ ਦੀ ਮੌਜੂਦਾ ਵਰਤੋਂ ਗੁੱਸਾ, ਨਫ਼ਰਤ, ਸਾੜਾ, ਪੱਖਪਾਤ, ਪਾਖੰਡ ਅਤੇ
ਝੂਠ ਨਾਲ ਭਰਪੂਰ ਹੈ।
1999 ਤੋਂ ਅਕਾਲ ਤਖ਼ਤ ਭਿੰਡਰਾਂ-ਮਹਿਤਾ ਜਥਾ (ਜੋ 1977 ਤੋਂ ਆਪਣੇ ਆਪ ਨੂੰ
ਅਖੌਤੀ ਦਮਦਮੀ ਟਕਸਾਲ ਕਹਿਣ ਲਗ ਪਏ ਹਨ) ਦੀ ਕੈਦ ਵਿਚ ਹੈ। ਪੂਰਨ ਸਿੰਘ,
ਵੇਦਾਂਤੀ, ਗੁਰਬਚਨ ਸਿੰਘ ਸਾਰੇ ਇਸ ਡੇਰੇ ਨਾਲ ਸਬੰਧਤ ਹਨ।ਇਹ ਗਰੁਪ ਉਸੇ ਅਜੰਡੇ
ਤੇ ਚਲ ਰਿਹਾ ਹੈ ਜਿਸ ਤੇ1920 ਤੋਂ ਪਹਿਲਾਂ ਮਹੰਤ ਤੇ ਨਿਰਮਲੇ ਚਲਦੇ ਹੁੰਦੇ
ਸਨ।
ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਸਸਤੇ ਮੁਲਾਜ਼ਮਾਂ ਵਾਂਗ
ਹਰਕਤਾਂ ਕਰਦੇ ਹਨ। ਜੇ ਕੋਈ ਉਨ੍ਹਾਂ ਨੂੰ ਧਾਰਮਿਕ ਵੇਸਵਾਵਾਂ ਕਹੇ ਤਾਂ ਇਹ
ਸ਼ਾਇਦ ਗ਼ਲਤ ਨਹੀਂ ਹੋਵੇਗਾ। ਇਕ ਦਿਲਚਸਪ ਵਾਕਿਆ ਹੈ ਕਿ 2008 ਵਿਚ ਸ ਗੁਰਵਿੰਦਰ
ਸਿੰਘ ਸ਼ਾਮਪੁਰਾ ਮੈਂਬਰ ਸ਼੍ਰੋਮਣੀ ਕਮੇਟੀ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ
ਨੂੰ ਫੜ ਕੇ ਜੋਗਿੰਦਰ ਸਿੰਘ ਵੇਦਾਂਤੀ ਕੋਲ ਲੈ ਗਿਆ ਤੇ ਕਿਹਾ ਕਿ ਇਸ ਨੈੰ
ਦਾੜ੍ਹੀ ਰੰਗਣ ਦੀ ਸਜ਼ਾ ਲਾਓ ਤਾਂ ਵੇਦਾਂਤੀ ਨੇ ਕਿਹਾ ਕਿ ਲਿਖਤੀ ਸ਼ਿਕਾਇਤ ਕਰੋ।
ਇਸ ਤੇ ਸ਼ਾਮਪੁਰਾ ਨੇ ਕਿਹ “ਲਖ ਲਾਅਨਤ ਹੈ ਤੇਰੀ ਜਥੇਦਾਰੀ ਤੇ”। ਫਿਟੇ ਮੂੰਹ
ਸੁਣ ਕੇ ਵੀ ਵੇਦਾਂਤੀ ਨੇ ਕੇਵਲ ਸਿੰਘ ਤੇ ਕੋਈ ਐਕਸ਼ਨ ਨਾ ਲਿਆ ਕਿਉਂ ਕਿ ਉਹ
(ਕੇਵਲ) ਬਾਦਲ ਦਾ ਚਮਚਾ ਹੈ। ਏਨੇ ਸਸਤੇ ਹ ਇਹ ਅਖੌਤੀ ਜਥੇਦਾਰ!
ਸਿੱਖ
ਬੁੱਧੀਜੀਵੀ ਅਖੌਤੀ ਜਥੇਦਾਰਾਂ ਵਿਚੋਂ ਸਾਧੂ ਸਿੰਘ ਭੌਰਾ ਨੂੰ ਨਾਅਹਿਲ, ਕਿਰਪਾਲ
ਸਿੰਘ ਨੂੰ ਬੁਜ਼ਦਿਲ, ਜਸਬੀਰ ਸਿੰਘ ਰੋਡੇ ਨੂੰ ਜਾਅਲੀ ਤੇ ਨਕਲੀ, ਮਨਜੀਤ ਸਿੰਘ
ਨੂੰ ਸਸਤਾ ਅਤੇ ਦੰਭੀ, ਰਣਜੀਤ ਸਿੰਘ ਨੂੰ ਆਕੜਖੋਰ ਅਤੇ ਗੁਸਤਾਖ਼, ਪੂਰਨ ਸਿੰਘ
ਨੂੰ ਬੇਵਕੂਫ਼, ਵੇਦਾਂਤੀ ਨੂੰ ਸਸਤਾ ਤੇ ਲਾਲਚੀ ਅਤੇ ਗੁਰਬਚਨ ਸਿੰਘ ਨੂੰ ਘਟੀਆ,
ਬਦ-ਦਿਮਾਗ ਤੇ ਧੜੇਬਾਜ਼ ਮੰਨਦੇ ਹਨ।
1962 ਤੋਂ ਮਗਰੋਂ ਅਕਾਲ ਤਖ਼ਤ ਨਾਲ ਹੋਏ ਸਲੂਕ ਨੂੰ ਤਖ਼ਤ ਦੀ ਹਾਈਜੈਕਿੰਗ ਕਿਹਾ
ਜਾ ਸਕਦਾ ਹੈ।
ਲੇਖਕ ਪੰਜ ਤਖ਼ਤਾਂ ਦੀ ਤਿਊਰੀ ਨੁੰ ਵੀ ਰੱਦ ਕਰਦਾ ਹੈ ਤੇ ਸਿਰਫ਼ ਇਕ ਅਕਾਲ ਤਖ਼ਤ
ਨੂੰ ਹੀ ਮੰਨਦਾ ਹੈ।
ਕਿਤਾਬ ਅਕਾਲ ਤਖ਼ਤ ਸਾਹਿਬ ਨੂੰ ਸ ਗੁਰਵਿੰਦਰ ਸਿੰਘ ਸ਼ਾਮਪੁਰਾ ਮੈਂਬਰ
ਸ਼੍ਰੋਮਣੀ ਕਮੇਟੀ ਅਤੇ ਜਸਟਿਸ ਅਜੀਤ ਸਿੰਘ ਬੈਂਸ ਨੇ ਰਲੀਜ਼ ਕੀਤਾ। ਕੀ-ਨੋਟ ਸ
ਰਜਿੰਦਰ ਸਿੰਘ ਖਾਲਸਾ ਪੰਚਾਇਤ ਨੇ ਪੇਸ਼ ਕੀਤਾ ਅਤੇ ਮੁਖ ਪੇਸ਼ਕਾਰੀ ਸ ਰਵਿੰਦਰ
ਸਿੰਘ ਖਾਲਸਾ ਮੋਹਾਲੀ ਨੇ ਕੀਤੀ। ਸਟੇਜ ਸਕੱਤਰ ਦੀ ਸੇਵਾ ਬੀਬੀ ਜਗਮੋਹਣ ਕੌਰ ਨੇ
ਨਿਭਾਈ। |