 |
|
 |
|
ਡਾ.
ਦਰਸ਼ਨ ਵੱਲੋਂ ਸੰਪਾਦਿਤ
'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
 |
|
|
ਡਾ.ਦਰਸ਼ਨ ਵੱਲੋਂ ਪੰਜਾਬੀ ਦੇ ਬਹੁਪੱਖੀ ਲੇਖਕ ਕਿਰਪਾਲ ਕਜ਼ਾਕ ਦੇ
ਸਾਹਿਤਕ, ਪਰਿਵਾਰਿਕ ਅਤੇ ਨਿੱਜੀ ਜੀਵਨ ਬਾਰੇ 7 ਵਿਅਕਤੀਆਂ ਵੱਲੋਂ ਕੀਤੀਆਂ
ਮੁਲਾਕਾਤਾਂ ‘ਤੇ ਅਧਾਰਤ ਪੁਸਤਕ ‘‘ਸਾਹਿਤ ਤੇ ਸੰਬਾਦ’’ ਪ੍ਰਕਾਸ਼ਤ ਕਰਵਾਕੇ
ਉਭਰਦੇ ਲੇਖਕਾਂ ਲਈ ਮਾਰਗ ਦਰਸ਼ਨ ਕੀਤਾ ਹੈ ਕਿਉਂਕਿ ਕਿਰਪਾਲ ਕਜ਼ਾਕ ਦਾ
ਸਾਹਿਤਕ ਜੀਵਨ ਉਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦਾ ਹੈ। ਪੰਜਾਬੀ ਸਾਹਿਤ
ਵਿਚ ਸੰਬਾਦ ਕਰਨ ਅਤੇ ਖਾਸ ਤੌਰ ਤੇ ਸੰਬਾਦ ਕਰਕੇ ਲਿਖਣ ਦੀ ਪਰੰਪਰਾ ਦੀ
ਘਾਟ ਹੈ, ਜੀਵਨੀ ਵਿਚ ਤਾਂ ਬਿਲਕੁਲ ਹੀ ਨਹੀਂ, ਜਿਹੜੀ ਇਸ ਪੁਸਤਕ ਨੇ ਪੂਰੀ
ਕਰ ਦਿੱਤੀ ਹੈ। ਇਹ ਪੁਸਤਕ ਉਭਰ ਰਹੇ ਲੇਖਕਾਂ ਲਈ ਸੰਜੀਵਨੀ ਬੂਟੀ ਦਾ ਕੰਮ
ਕਰੇਗੀ। ਜੇਕਰ ਇਸ ਪੁਸਤਕ ਨੂੰ ਕਿਰਪਾਲ ਕਜ਼ਾਕ ਦੀ ਵਿਲੱਖਣ ਜੀਵਨੀ ਕਹਿ ਲਿਆ
ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ।
ਸਵੈ ਜੀਵਨੀ ਵਿਚ ਕਈ ਵਾਰੀ ਲੇਖਕ ਆਪਣੇ ਬਾਰੇ ਆਪ ਅਸਲੀਅਤ ਲਿਖਣ ਤੋਂ
ਝਿਜਕ ਜਾਂਦਾ ਹੈ। ਜੀਵਨੀ ਵਿਚ ਵੀ ਆਮ ਤੌਰ ਤੇ ਕਿਸੇ ਵਿਅਕਤੀ ਬਾਰੇ ਕੋਈ
ਦੂਜਾ ਵਿਅਕਤੀ ਆਪਣੀ ਜਾਣਕਾਰੀ ਅਨੁਸਾਰ ਲਿਖ ਦਿੰਦਾ ਹੈ ਪ੍ਰੰਤੂ ਇਸ ਪੁਸਤਕ
ਦੇ ਤੱਥ ਸਾਰੇ ਸਹੀ ਹਨ ਕਿਉਂਕਿ ਮੁਲਾਕਾਤਾਂ ਵਿਚ ਜਿਸ ਵਿਅਕਤੀ ਦੀ ਜੀਵਨੀ
ਲਿਖੀ ਗਈ ਹੈ, ਉਸਨੇ ਸਾਰੇ ਸਵਾਲਾਂ ਦੇ ਜਵਾਬ ਬੇਬਾਕੀ ਨਾਲ ਦਿੱਤੇ ਹਨ। ਆਮ
ਤੌਰ ਤੇ ਮੁਲਾਕਾਤੀ ਅਜਿਹੇ ਸਵਾਲ ਵੀ ਕਰ ਦਿੰਦਾ ਹੈ, ਜਿਸ ਬਾਰੇ ਲੇਖਕ ਆਪ
ਨਹੀਂ ਲਿਖਣਾ ਚਾਹੁੰਦਾ ਹੁੰਦਾ। ਜੀਵਨੀਕਾਰ ਤੋੜ ਮਰੋੜਕੇ ਜਾਣਕਾਰੀ ਲਿਖ
ਦਿੰਦਾ ਹੈ ਜੋ ਕਿ ਨੈਤਿਕ ਤੌਰ ਤੇ ਉਸ ਵਿਅਕਤੀ ਨਾਲ ਧੋਖਾ ਹੁੰਦਾ ਹੈ।
ਕਿਰਪਾਲ ਕਜ਼ਾਕ ਦਾ ਤਾਂ ਸਾਰਾ ਹੀ ਜੀਵਨ ਜਦੋਜਹਿਦ ਵਿਚ ਗੁਜਰਿਆ ਹੈ। ਕਦੀਂ
ਪਰਿਵਾਰਿਕ ਅਤੇ ਕਦੀਂ ਵਿਤੀ ਸਮੱਸਿਆਵਾਂ ਵਿਚ ਉਲਝਿਆ ਰਿਹਾ ਹੈ। ਇਸ ਪੁਸਤਕ
ਦੀ ਇਹੋ ਖਾਸੀਅਤ ਹੈ ਕਿ ਨਵੇਂ ਲੇਖਕ ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਦਾ
ਸਾਹਮਣਾ ਕਰਦਿਆਂ ਲਿਖਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਇਸ ਪੁਸਤਕ ਵਿਚਲੀਆਂ
ਮੁਲਾਕਾਤਾਂ ਪੜਕੇ ਇਹ ਮਹਿਸੂਸ ਹੁੰਦਾ ਹੈ ਕਿ ਜੇਕਰ ਲੇਖਕ ਵਿਚ ਕਾਬਲੀਅਤ,
ਸਿਰੜ, ਸਿਦਕ, ਲਗਨ, ਅਤੇ ਦ੍ਰਿੜਤਾ ਹੋਵੇ ਤਾਂ ਉਹ ਸਾਹਿਤ ਦੇ ਹਰ ਰੂਪ ਵਿਚ
ਰਚਨਾ ਕਰ ਸਕਦਾ ਹੈ।
ਕਿਰਪਾਲ ਕਜ਼ਾਕ ਤਾਂ ਮੁਢਲੇ ਤੌਰ ਤੇ ਕਹਾਣੀਕਾਰ ਸੀ ਪ੍ਰੰਤੂ ਉਹ ਖੋਜ,
ਕਬੀਲਿਆਂ, ਨਾਵਲ, ਨਾਟਕ, ਰੇਖਾ ਚਿੱਤਰ ਅਤੇ ਫਿਲਮਾਂ ਦੀਆਂ ਕਹਾਣੀਆਂ,
ਡਾਇਲਾਗ ਅਤੇ ਸਕਰਿਪਟ ਲਿਖਣ ਵਿਚ ਮੋਹਰੀ ਸਾਬਤ ਹੋਇਆ ਹੈ। ਹਾਲਾਂ ਕਿ ਉਸਨੇ
ਕਿਤਾਬੀ ਸਿੱਖਿਆ ਵੀ ਬਹੁਤੀ ਪ੍ਰਾਪਤ ਨਹੀਂ ਕੀਤੀ ਪ੍ਰੰਤੂ ਉਸਦਾ ਜ਼ਿੰਦਗੀ
ਦਾ ਤਜਰਬਾ ਹੀ ਉਸਨੂੰ ਮੁਹਾਰਤ ਦੇ ਗਿਆ। ਉਸ ਦੀਆਂ ਰਚਨਾਵਾਂ ਤੋਂ ਲੇਖਕ
ਬਹੁਤ ਜ਼ਿਆਦਾ ਪੜਿਆ ਲਿਖਿਆ ਅਤੇ ਗੁੜਿਆ ਜਾਪਦਾ ਹੈ। ਸਾਹਿਤ ਦੇ ਜਿਸ ਵੀ
ਰੂਪ ਵਿਚ ਉਹ ਲਿਖਦਾ ਹੈ ਕਮਾਲ ਕਰੀ ਜਾਂਦਾ ਹੈ। ਸ਼ਬਦਕੋਸ਼ ਵਰਗੇ ਵਿਸ਼ੇ ਬਾਰੇ
ਵੀ ਉਸਦੀ ਪਕੜ ਕਮਾਲ ਦੀ ਹੈ ਹਾਲਾਂਕਿ ਇਹ ਵਿਸ਼ਾ ਤਕਨੀਕੀ ਕਿਸਮ ਦਾ ਹੈ।
ਨਵੇਂ ਲੇਖਕਾਂ ਨੂੰ ਉਸ ਦੀ ਜੀਵਨੀ ਤੋਂ ਸਬਕ ਮਿਲਦਾ ਹੈ ਕਿ ਲੇਖਕ ਦੀ
ਨਿੱਜੀ ਹਿੰਮਤ, ਮਿਹਨਤ ਅਤੇ ਕੁਝ ਕਰ ਗੁਜਰਨ ਦੀ ਇੱਛਾ ਸ਼ਕਤੀ ਅਸੰਭਵ ਨੂੰ
ਸੰਭਵ ਬਣਾ ਸਕਦੀ ਹੈ। ਉਸਦੀਆਂ ਮੁਲਾਕਾਤਾਂ ਤੋਂ ਇਹ ਵੀ ਸ਼ਪੱਸ਼ਟ ਹੁੰਦਾ ਹੈ
ਕਿ ਲੋੜ ਕਿਸੇ ਵੀ ਨਿਸ਼ਾਨੇ ਦੀ ਪੂਰਤੀ ਵਿਚ ਵਡਮੁਲਾ ਯੋਗਦਾਨ ਪਾਉਂਦੀ ਹੈ।
ਲੇਖਕ ਉਪਰ ਉਸਦੇ ਪਰਿਵਾਰਿਕ ਜੀਵਨ ਅਤੇ ਵਾਤਾਵਰਨ ਦਾ ਵੀ ਗਹਿਰਾ ਪ੍ਰਭਾਵ
ਪੈਂਦਾ ਹੈ। ਲੇਖਕ ਅਨੁਸਾਰ ਤੰਗੀ ਤਰੁਸ਼ੀਆਂ ਤੋਂ ਵੀ ਕੁਝ ਨਾ ਕੁਝ ਗ੍ਰਹਿਣ
ਕੀਤਾ ਜਾ ਸਕਦਾ ਹੈ, ਜੇਕਰ ਲੇਖਕ ਇਸ ਤਜਰਬੇ ਨੂੰ ਸਿਰਜਣਾ ਦਾ ਆਧਾਰ ਬਣਾ
ਲਵੇ। ਕਜ਼ਾਕ ਅਨੁਸਾਰ ਚੰਗੀਆਂ ਪੁਸਤਕਾਂ ਪੜਨ ਨਾਲ ਵੀ ਲਿਖਣ ਪ੍ਰਕ੍ਰਿਆ
ਸਾਰਥਿਕ ਹੋ ਸਕਦੀ ਹੈ। ਕੰਮ ਭਾਵੇਂ ਕਿਤਨਾ ਵੀ ਔਖਾ ਹੋਵੇ ਜੇਕਰ ਕਰਨ ਦੀ
ਇੱਛਾ ਸ਼ਕਤੀ ਅਤੇ ਦ੍ਰਿੜ ਇਰਾਦਾ ਹੋਵੇ। ਕਜ਼ਾਕ ਦਾ ਤਜਰਬਾ ਦੱਸਦਾ ਹੈ ਕਿ ਹਰ
ਕੰਮ ਹੱਥੀਂ ਕਰਨਾ ਸਿੱਖਣਾ ਚਾਹੀਦਾ ਹੈ। ਲਿਖਣ ਸਮੇਂ ਕਿਸੇ ਹੋਰ ਲੇਖਕ ਦੀ
ਨਕਲ ਨਹੀਂ ਮਾਰਨੀ ਚਾਹੀਦੀ ਸਗੋਂ ਵਧੀਆ ਰਚਨਾਵਾਂ ਤੋਂ ਪ੍ਰੇਰਨਾ ਲੈਣੀ
ਜ਼ਰੂਰੀ ਹੈ। ਲੇਖਕ ਬਣਨ ਲਈ ਸ਼ਾਰਟ ਕੱਟ ਨਾ ਵਰਤੋ। ਲਗਾਤਾਰ ਕੋਸ਼ਿਸ਼ ਕਰਦੇ
ਰਹਿਣਾ ਚਾਹੀਦਾ ਹੈ। ਸਹਿਜ ਨਾਲ ਲਿਖਿਆ ਜਾਵੇ। ਆਪਣੀ ਈਗੋ ਤਿਆਗਣ ਨਾਲ
ਪਰਪੱਕਤਾ ਆਉਂਦੀ ਹੈ। ਸ਼ਾਗਿਰਦੀ ਦਾ ਲਾਭ ਹੁੰਦਾ ਹੈ, ਬਸ਼ਰਤੇ ਕੁਝ ਸਿੱਖਣ
ਦੀ ਚਾਹਤ ਹੋਵੇ। ਖੋਜੀ ਕੰਮ ਲਈ ਮਨ ਮਾਰਕੇ ਕੰਮ ਕਰਨਾ ਪੈਂਦਾ ਹੈ। ਇਨਾਂ
ਮੁਲਾਕਾਤਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕਿਰਪਾਲ ਕਜ਼ਾਕ ਦੀ ਵਿਚਾਰਧਾਰਾ
ਹੈ ਕਿ ਬਹੁਤ ਥੋੜੀ ਮਾਤਰਾ ਵਿਚ ਲਿਖਣਾ ਚਾਹੀਦਾ ਹੈ ਪ੍ਰੰਤੂ ਜੋ ਲਿਖਿਆ
ਜਾਵੇ ਵਜœਨਦਾਰ ਹੋਵੇ। ਹਰ ਰਚਨਾ ਲਿਖਣ ਤੋਂ ਬਾਅਦ ਕਈ ਵਾਰੀ ਪੜਕੇ ਦਰੁਸਤੀ
ਕੀਤੀ ਜਾਵੇ ਅਤੇ ਫਿਰ ਚੰਗੇ ਲੇਖਕਾਂ ਦੀ ਰਾਏ ਲਈ ਜਾਵੇ, ਉਨਾਂ ਦੀ ਰਾਏ ਦਾ
ਗੁੱਸਾ ਨਾ ਕੀਤਾ ਜਾਵੇ ਸਗੋਂ ਦਿੱਤੇ ਸੁਝਾਅ ਮੁਤਾਬਕ ਤਬਦੀਲੀ ਕੀਤੀ ਜਾਵੇ।
ਹਮੇਸ਼ਾ ਸਿਖਾਂਦਰੂ ਬਣਕੇ ਰਹਿਣਾ ਚਾਹੀਦਾ ਹੈ। ਜਿਸ ਲੇਖਕ ਤੋਂ ਰਾਏ ਲੈਣੀ
ਹੈ ਉਸਦਾ ਕਿਰਦਾਰ ਵੀ ਵਜ਼ਨਦਾਰ ਹੋਵੇ। ਆਮ ਤੌਰ ਤੇ ਲੇਖਕ ਸਹੀ ਰਾਏ ਨਹੀਂ
ਦਿੰਦੇ ਕਿਉਂਕਿ ਉਹ ਇਹ ਨਹੀਂ ਚਾਹੁੰਦੇ ਕਿ ਕੋਈ ਲੇਖਕ ਉਸ ਤੋਂ ਅੱਗੇ ਨਿਕਲ
ਜਾਵੇ। ਜੁਗਾੜਬਾਜੀ ਤੋਂ ਪ੍ਰਹੇਜ ਕੀਤਾ ਜਾਵੇ। ਕੋਈ ਸਾਹਿਤਕਾਰ ਮਾਰਗ ਦਰਸ਼ਕ
ਜ਼ਰੂਰ ਬਣਾਉਣਾ ਚਾਹੀਦਾ ਹੈ। ਰਚਨਾ ਦੇ ਸਿਰਲੇਖ ਪੜਕੇ ਹੀ ਪਤਾ ਨਾ ਲੱਗੇ ਕਿ
ਰਚਨਾ ਵਿਚ ਕੀ ਮੈਟਰ ਹੈ। ਜੇ ਇਹ ਪਤਾ ਲੱਗ ਜਾਵੇ ਤਾਂ ਪਾਠਕ ਸਾਰੀ ਰਚਨਾ
ਨੂੰ ਪੜੇਗਾ ਨਹੀਂ। ਉਤਸੁਕਤਾ ਬਣੀ ਰਹਿਣੀ ਚਾਹੀਦੀ ਹੈ। ਜੇਕਰ ਚੰਗੀਆਂ
ਰਚਨਾਵਾਂ ਲਿਖੋਗੇ ਤਾਂ ਵਿਰੋਧ ਹੋਵੇਗਾ ਹੀ, ਵਿਰੋਧ ਤੋਂ ਘਬਰਾਉਣਾ ਨਹੀਂ।
ਦੂਜੇ ਲੇਖਕਾਂ ਦੇ ਨੁਕਸ ਵੀ ਨਹੀਂ ਕੱਢਣੇ ਚਾਹੀਦੇ। ਜੀਵਨੀ ਵਿਚ ਸਚਾਈ
ਹੋਵੇ, ਆਪਣੇ ਅੰਦਰ ਝਾਤੀ ਮਾਰਕੇ ਲਿਖੀ ਜਾਵੇ। ਸਾਹਿਤ ਸਭਾਵਾਂ ਵਿਚ
ਪ੍ਰਸੰਸਾ ਹੀ ਹੁੰਦੀ ਹੈ ਜੋ ਲੇਖਕ ਲਈ ਖ਼ਤਰੇ ਦੀ ਘੰਟੀ ਹੈ।
 |
ਕਿਰਪਾਲ ਕਜ਼ਾਕ |
ਸੰਬਾਦ ਸਹੀ ਹੋਣਾ ਚਾਹੀਦਾ। ਪ੍ਰਸੰਸਾ ਲੇਖਕ ਦੀ ਲਿਖਣ ਪ੍ਰਕ੍ਰਿਆ ਨੂੰ
ਕਮਜ਼ੋਰ ਕਰਦੀ ਹੈ। ਆਮ ਤੌਰ ਤੇ ਲੇਖਕਾਂ ਨੂੰ ਜਾਤਾਂ ਬਰਾਦਰੀਆਂ ਦੇ ਲੇਖਕ
ਕਿਹਾ ਜਾਂਦਾ ਹੈ ਜੋ ਕਿ ਗ਼ਲਤ ਗੱਲ ਹੈ। ਜਾਤਾਂ ਬਰਾਦਰੀਆਂ ਵਾਲੇ ਲੇਖਕ
ਉਲਾਰ ਹੋ ਕੇ ਲਿਖਦੇ ਹਨ। ਦੂਜੀਆਂ ਜਾਤਾਂ ਵਾਲੇ ਲੇਖਕ ਸਹੀ ਲਿਖ ਸਕਦੇ ਹਨ।
ਇਸ ਪੁਸਤਕ ਵਿਚ ਕਥਾ ਪ੍ਰਵਾਹ ਠੀਕ ਚਲਦਾ ਹੈ। ਦਿਲਚਸਪੀ ਵੀ ਬਣੀ ਰਹਿੰਦੀ
ਹੈ। ਕਜ਼ਾਕ ਅਨੁਸਾਰ ਲੇਖਕ ਦੀ ਸ਼ੈਲੀ ਵਾਰਤਾਕਾਰ ਲਈ ਕਾਵਿਕ ਹੋਣੀ ਚਾਹੀਦੀ
ਹੈ। ਉਸ ਅਨੁਸਾਰ ਲੋਕ ਅਜੇ ਵੀ ਵਹਿਮਾ ਭਰਮਾ ਦੇ ਜਾਲ ਵਿਚ ਗ੍ਰਸੇ ਹੋਏ ਹਨ,
ਇਹ ਪੁਸਤਕ ਵਹਿਮਾ ਭਰਮਾ ਦੇ ਜੰਜਾਲ ਵਿਚੋਂ ਨਿਕਲਣ ਦਾ ਵੀ ਸੰਦੇਸ਼ ਦਿੰਦੀ
ਹੈ। ਚੰਗਾ ਹੋਵੇ ਜੇਕਰ ਲੇਖਕ ਨੂੰ ਹੋਰ ਭਾਸ਼ਾਵਾਂ ਦਾ ਗਿਆਨ ਹੋਵੇ ਤੇ ਉਨਾਂ
ਦਾ ਸਾਹਿਤ ਵੀ ਪੜ ਸਕੇ। ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਨੂੰ ਸਾਹਿਤਕ ਰੂਪ ਦੇ
ਕੇ ਲਿਖਿਆ ਜਾ ਸਕਦਾ ਹੈ ਪ੍ਰੰਤੂ ਵਿਖਾਵੇ ਲਈ ਨਹੀਂ ਲਿਖਣਾ ਚਾਹੀਦਾ।
ਸਾਹਿਤਕਾਰ ਪ੍ਰੈਕਟੀਕਲ ਕਿਸਮ ਦਾ ਵਿਅਕਤੀ ਹੋਣਾ ਚਾਹੀਦਾ ਹੈ। ਪੁਸਤਕ
ਪ੍ਰਕਾਸ਼ਤ ਕਰਨ ਤੋਂ ਪਹਿਲਾਂ ਪੂਰੀ ਵਿਚਾਰ ਚਰਚਾ ਹੋਵੇ ਬਾਅਦ ਵਿਚ ਪ੍ਰਕਾਸ਼ਕ
ਦਾ ਕੰਮ ਹੈ ਗੋਸ਼ਟੀਆਂ ਕਰਵਾਉਣ ਦਾ। ਨਵੇਂ ਲੇਖਕ ਆਪਣੇ ਕੋਲੋਂ ਖਰਚਾ ਕਰਕੇ
ਪੁਸਤਕਾਂ ਪ੍ਰਕਾਸਤ ਕਰਵਾਉਂਦੇ ਅਤੇ ਆਪ ਹੀ ਗੋਸ਼ਟੀਆਂ ਕਰਵਾਉਂਦੇ ਹਨ, ਜੋ
ਕਿ ਸਾਹਿਤਕ ਅਪ੍ਰਾਧ ਬਣ ਜਾਂਦਾ ਹੈ। ਚੰਗਾ ਹੁੰਦਾ ਜੇਕਰ ਸੰਪਾਦਿਕਾ ਇਨਾਂ
ਮੁਲਾਕਾਤਾਂ ਦੀ ਵੀ ਸੰਪਾਦਨਾ ਕਰ ਦਿੰਦੀ, ਜਿਸਦੀ ਅਣਹੋਂਦ ਕਰਕੇ ਪੁਸਤਕ
ਵਿਚ ਦੁਹਰਾਓ ਕਾਫੀ ਜ਼ਿਆਦਾ ਹੈ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਬਹੁਤ ਸਾਰੀਆਂ ਨਵੀਂਆਂ
ਦਿਸ਼ਾਵਾਂ ਦਿੰਦੀ ਹੈ ਤਾਂ ਜੋ ਕਚਘਰੜ ਸਾਹਿ ਰਚਣ ਦੀ ਪ੍ਰਕ੍ਰਿਆ ਨੂੰ ਠੱਲ
ਪਾਈ ਜਾ ਸਕੇ। ਕਜ਼ਾਕ ਦੀਆਂ ਮੁਲਾਕਾਤਾਂ ਵਿਚੋਂ ਨਵੇਂ ਲੇਖਕਾਂ ਨੂੰ ਬਹੁਤ
ਕੁਝ ਸਿੱਖਣ ਨੂੰ ਮਿਲਦਾ ਹੈ, ਇਸ ਲਈ ਇਹ ਪੁਸਤਕ ਪਕ੍ਰਾਸ਼ਤ ਕਰਕੇ ਡਾ.ਦਰਸ਼ਨ
ਨੇ ਉਭਰਦੇ ਲੇਖਕਾਂ ਲਈ ਚੰਗਾ ਉਦਮ ਕੀਤਾ ਹੈ ਪ੍ਰੰਤੂ ਕਿਰਪਾਲ ਕਜ਼ਾਕ ਦੀ
ਜ਼ਿੰਦਗੀ ਦੇ ਅਜੇ ਵੀ ਕਈ ਪਹਿਲੂ ਜਾਨਣ ਦੀ ਲੋੜ ਹੈ। ਜਿਨਾਂ ਬਾਰੇ ਜਾਂ ਤਾਂ
ਮੁਲਾਕਾਤੀਆਂ ਨੇ ਪੁਛਿਆ ਨਹੀਂ ਜਾਂ ਫਿਰ ਕਿਰਪਾਲ ਕਜ਼ਾਕ ਖ਼ਾਮਖਾਹ ਦੇ
ਵਾਦਵਿਵਾਦ ਪੈਦਾ ਹੋਣ ਕਰਕੇ ਛੁਪਾ ਗਿਆ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
|
|
06/12/16 |
|
|
ਡਾ.
ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ
ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਰਣਜੀਤ
ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸੁਰਿੰਦਰ
ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਬਿੰਦਰ
“ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ
ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ |
ਰਾਜਵਿੰਦਰ
ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ |
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|
ਚੁੱਪ ਵਿਚੋਂ ਬੋਲਦੇ
ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ |
ਗ਼ਦਰ ਲਹਿਰ ਦੀ
ਕਹਾਣੀ
ਪੜਚੋਲਕਾਰ ਉਜਾਗਰ ਸਿੰਘ |
ਲੇਖਕ ਮਨਦੀਪ
ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ
ਅਰਪਣ |
ਭਾਈ ਪ੍ਰਧਾਨ ਮੰਤਰੀ,
ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ |
ਗੁੰਡਾ
ਜਸਵਿੰਦਰ ਸੰਧੂ |
ਪੰਜਾਬੀ ਲਿਖਰੀ
ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ |
ਨੌਜਵਾਨ ਸ਼ਾਇਰ
ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਹਰਮਨਦੀਪ ਚੜਿੱਕ ਦੀ
ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ |
ਅਨਮੋਲ ਕੌਰ ਦਾ
ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ |
ਵਿਪਸਾ ਵਲੋਂ ਸੁੱਖੀ
ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ |
‘ਮੁਕੇਸ਼ : ਸੁਨਹਿਰੇ ਸੁਰ
ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ |
ਮਾਨਵੀ ਵੇਦਨਾਂ ਤੇ
ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ,
ਮਾਨਸਾ |
ਗਰਮ
ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ, |
ਮਾਂ ਬਣਨ
ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ
ਸ਼ਿਖਾ ਸਿੰਗਲਾ |
ਜੀਵਨੀ
ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ |
ਪੰਜਾਬੀ ਆਰਸੀ ਕਲੱਬ ਵੱਲੋਂ
ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’
ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ
ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ |
ਪੰਜਾਬੀ ਲਿਖਾਰੀ ਸਭਾ ਵੱਲੋਂ
ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ |
ਪੰਜਾਬੀ ਫੋਰਮ
ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ
“ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ
|
ਬਾਬਾ ਨਿਧਾਨ ਸਿੰਘ
ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ |
ਗੁਰਜਤਿੰਦਰ ਸਿੰਘ
ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼
|
ਪੰਜਾਬੀ ਦਾ ਨਵਾਂ ਮਾਣ:
ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ
|
ਪ੍ਰਵਾਸੀ ਲੇਖਕ
ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ
ਅਰਪਣ ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਉਮੀਦ ਤੇ
ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ -
ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ
ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ |
ਨਾਰਵੇ ਚ ਉਜਾਗਰ
ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ
ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸ਼ਿਵ ਚਰਨ ਜੱਗੀ ਕੁੱਸਾ
ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ |
ਨਾਸਤਿਕ
ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ |
ਸਾਧੂ ਬਿਨਿੰਗ ਦੀ
ਪੁਸਤਕ ਨਾਸਤਿਕ ਬਾਣੀ |
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ
ਕਾਵਿ ਪੁਸਤਕ “ਪੱਥਰ” ਰੀਲੀਜ਼ |
ਜ਼ਿੰਦਗੀ ਦਾ ਸੱਚ
ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ |
ਸਤਵੰਤ ਸਿੰਘ
: ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ |
ਜੋਗਿੰਦਰ ਸਿੰਘ ਸੰਘੇੜਾ ਦੀ
ਕਿਤਾਬ ਨੂਰਾਂ ਦਾ ਨਿੱਘਾ ਸਵਾਗਤ |
ਜਗਜੀਤ ਪਿਆਸਾ
ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ,
ਕੋਟਕਪੂਰਾ |
ਰਛਪਾਲ ਕੌਰ
ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ |
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ:
ਡਾ:
ਜਗਦੀਸ਼ ਕੌਰ ਵਾਡੀਆ |
ਪ੍ਰਸਿੱਧ ਪੰਜਾਬੀ
ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ
ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ |
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ
ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ |
ਸਰਵਉੱਤਮ ਕਿਤਾਬ
ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ |
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ |
ਜੱਗੀ ਕੁੱਸਾ
ਦਾ ਨਾਵਲ
'ਸਟਰਗਲ
ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ |
ਖ਼ੁਦ
'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ |
ਚਾਰੇ
ਕੂਟਾਂ
ਸੁੰਨੀਆਂ
-
ਸ਼ਿਵਚਰਨ
ਜੱਗੀ
ਕੁੱਸਾ
ਨਿਰਮਲ
ਜੌੜਾ |
ਸਰੀ
'ਚ ਕਹਾਣੀ-ਸੰਗ੍ਰਹਿ
"ਬਣਵਾਸ ਬਾਕੀ
ਹੈ" ਲੋਕ
ਅਰਪਿਤ - ਗੁਰਵਿੰਦਰ
ਸਿੰਘ ਧਾਲੀਵਾਲ |
ਬਾਤਾਂ
ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ
ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ |
ਬੱਚਿਆਂ ਲਈ
ਪੁਸਤਕਾਂ
ਜਨਮੇਜਾ ਜੌਹਲ |
"ਬਣਵਾਸ
ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ |
ਇਕ
ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ |
ਰੂਹ ਲੈ
ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ |
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ |
ਅਕਾਲ ਤਖ਼ਤ ਸਾਹਿਬ
(ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ |
ਰਵਿੰਦਰ
ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
ਸ਼ਹੀਦ
ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼ |
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ |
ਰਵਿੰਦਰ ਰਵੀ ਦਾ
ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ |
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ |
‘ਮਨ ਦੀ
ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ |
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ
ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) |
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ
ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ |
ਹਾਜੀ ਲੋਕ
ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ') |
ਸੇਵਾ ਸਿਮਰਨ
ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ
ਸੰਪਾਦਕ – ਸ. ਪਰਮਜੀਤ ਸਿੰਘ ਸਰੋਆ |
ਤੱਲ੍ਹਣ – ਕਾਂਡ ਤੋਂ
ਬਾਅਦ
ਜਸਵਿੰਦਰ ਸਿੰਘ ਸਹੋਤਾ |
ਜਦੋਂ ਇਕ ਦਰੱਖ਼ਤ ਨੇ
ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
|
ਕਿਹੜੀ ਰੁੱਤੇ
ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ |
|
|
|
|
|