ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 
ਪਰਵਾਸ ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ

 

 

ਕੈਨੇਡਾ ਵਾਸੀ ਨਾਵਲਕਾਰ ਅਨਮੋਲ ਕੌਰ ਦਾ ਇਹ ਚੌਥਾਂ ਨਾਵਲ ਹੈ।ਇਸ ਤੋਂ ਪਹਿਲਾਂ ਉਹ ਦੋ ਕਹਾਣੀ-ਸੰਗ੍ਰਹਿ-‘ਕੋਰਾ ਸੱਚ’ (2005) ਤੇ ‘ਦੁੱਖ ਪੰਜਾਬ ਦੇ’ (2008) ਅਤੇ ਇਕ ਨਾਵਲ ‘ਹੱਕ ਲਈ ਲੜਿਆ ਸੱਚ’ (2012) ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੀ ਹੈ। 2015 ਵਿਚ ਪਾਠਕਾਂ ਸਾਹਵੇਂ ਸੱਚ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਨਾਵਲ ‘ਕੁੜੀ ਕੈਨੇਡਾ ਦੀ’ ਲੈ ਕੇ ਮੁੜ ਹਾਜ਼ਰ ਹੋਈ। ਨਾਵਲਕਾਰ ਹੱਥਲੇ ਨਾਵਲ ਵਿਚ ਮਜ਼ਬੂਰੀ ਵੱਸ ਹੁੰਦੇ ਪਰਵਾਸ ਦੇ ਸੰਕਟ ਨੂੰ ਸੰਬੋਧਤ ਵਿਸ਼ੇ ਨੂੰ ਸੰਜੀਦਗੀ ਨਾਲ ਉਭਾਰਨ ਦੇ ਆਹਰ ਵਿਚ ਹੈ। ਝੂਠੇ ਵਿਆਹ ਪੰਜਾਬੀਆਂ ਦੇ ਪਰਵਾਸ ਦਾ ਇਕ ਸਾਧਨ ਬਣ ਚੁੱਕਿਆ ਹੈ। ਇਸ ਪਵਿੱਤਰ ਰਿਸ਼ਤੇ ਨੂੰ ਵਾਹਨ ਬਣਾ ਕੇ ਪੰਜਾਬੀ ਕਿਵੇ ਆਪਣੇ ਹਿੱਤ ਸਾਧ ਰਹੇ ਹਨ, ਇਸ ਨਾਵਲ ਦਾ ਬਿਰਤਾਂਤ ਇਸ ਰੁਝਾਨ ਦੀ ਡੂੰਘੀ ਘੋਖ ਕਰਦਾ ਹੈ। ਮਨਮੀਤ ਇਸ ਨਾਵਲ ਦਾ ਨਾਇਕ ਹੈ। ਨਾਵਲਕਾਰ ਉੱਤਮ ਪੁਰਖੀ ਪਾਤਰ ਵਜੋਂ ਉਸ ਕੋਲੋਂ ਕਹਾਣੀ ਸੁਣਾਉਣ ਦੀ ਵਿਧੀ ਰਾਹੀਂ ਪੂਰਾ ਬਿਰਤਾਂਤ ਪੇਸ਼ ਕਰਦੀ ਹੈ। ਆਪ-ਬੀਤੀ ਘਟਨਾ ਨੂੰ ਉਹ ਸੁਣਾ ਕੇ ਪ੍ਰਸਤੁਤ ਕਰਦਾ ਹੈ।ਉਹ ਇਕ ਗੁਰਸਿੱਖ ਹੋਣ ਕਾਰਨ ਗੁਰਬਾਣੀ ਤੋਂ ਬਿਨਾਂ ਕਿਸੇ ਹੋਰ ਵਹਿਮ-ਭਰਮ ਜਾਂ ਡੇਰੇ ਤੇ ਸਾਧੂਆਂ ਤੋਂ ਦੂਰ ਰਹਿੰਦਾ ਹੈ। ਪਰ ਝੂਠ ਦੀ ਬੁਨਿਆਦ ਉੱਪਰ ਸਥਾਪਤ ਹੋਏ ਇਕ ਜ਼ਬਰਦਸਤੀ ਵਾਲੇ ਰਿਸ਼ਤੇ ਕਾਰਨ ਉਹ ਮਾਨਸਿਕ ਦੁਬਿਧਾ ਦਾ ਸ਼ਿਕਾਰ ਹੋ ਜਾਂਦਾ ਹੈ।ਇਹ ਨਾਵਲ ਉਸ ਦੀ ਮਾਨਸਿਕ ਉਥਲ-ਪੁਥਲ ਨੂੰ ਇਕ ਦਰਦਨਾਕ ਦਾਸਤਾਨ ਦੇ ਰੂਪ ਵਿਚ ਪੇਸ਼ ਕਰਦਾ ਹੈ।

ਬਿਰਤਾਂਤ ਦੀ ਪੱਧਰ ਉੱਪਰ ਹੱਥਲਾ ਨਾਵਲ ਦੋ ਧਰਤਾਲਾਂ ਉੱਤੇ ਵਿਚਰਦਾ ਹੈ। ਪਹਿਲਾ ਹਿੱਸਾ ਭਾਰਤੀ ਪੰਜਾਬ ਵਿਚ ਤੇ ਦੂਜਾ ਹਿੱਸਾ ਕੈਨੇਡਾ ਦੇ ਵੈਨਕੂਵਰ ਤੇ ਸਰੀ ਵਿਚ ਵਾਪਰਦਾ ਹੈ।ਭਾਵ ਨਾਵਲ ਦਾ ਪਾਸਾਰ ਵਿਸ਼ਵ ਪੱਧਰ ਉੱਪਰ ਫੈਲਿਆ ਹੋਇਆ ਹੈ।ਨਾਵਲ ਦੇ ਬਿਰਤਾਂਤ ਅਨੁਸਾਰ ਮਨਮੀਤ ਤੇ ਹਰਨੀਤ ਦੋ ਨੌਜੁਆਨ ਪਾਤਰ ਹਨ।ਮਨਮੀਤ ਪੰਜਾਬ ਤੇ ਹਰਨੀਤ ਕੈਨੇਡਾ ਵਾਸੀ ਹਨ।ਨਾਵਲ ਦੀ ਕਹਾਣੀ ਅਨੁਸਾਰ ਹਰਨੀਤ ਕੈਨੇਡਾ ਵਿਚ ਆਪਣੇ ਬੁਆਏ ਫਰੈਂਡ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ।ਪਰ ਉਸ ਦੇ ਘਰ ਵਾਲੇ ਉਸ ਦਾ ਵਿਆਹ ਪੰਜਾਬ ਦੇ ਕਿਸੇ ਮੁੰਡੇ ਨਾਲ ਕਰਨਾ ਚਾਹੁੰਦੇ ਹਨ।ਉਸ ਦੀ ਦਾਦੀ ਆਪਣੇ ਜਿਉਂਦੇ ਜੀਅ ਉਸ ਦਾ ਵਿਆਹ ਵੇਖਣਾ ਚਾਹੁੰਦੀ ਹੈ।ਉਸ ਦੀ ਆਖਿਰੀ ਇੱਛਾ ਪੂਰੀ ਕਰਨ ਦੇ ਮਕਸਦ ਨਾਲ ਹਰਨੀਤ ਦੇ ਘਰ ਵਾਲੇ ਮੁੰਡੇ ਦੀ ਤਲਾਸ਼ ਲਈ ਪੰਜਾਬ ਆਉਂਦੇ ਹਨ।ਓਧਰ ਮਨਮੀਤ ਇਕ ਬੇਰੁਜ਼ਗਾਰ ਨੌਜੁਆਨ ਹੈ।ਉਸ ਦੇ ਘਰ ਵਾਲੇ ਉਸ ਨੂੰ ਪੜ੍ਹਾਉਣ ਲਈ ਬਾਹਰ ਭੇਜਣਾ ਚਾਹੁੰਦੇ ਹਨ।ਵਿਚੋਲੇ ਰਾਹੀਂ ਦੋਵਾਂ ਪਰਿਵਾਰਾਂ ਦਾ ਸੰਪਰਕ ਹੁੰਦਾ ਹੈ।ਪਹਿਲੀ ਵਾਰ ਮਿਲਣ ਉੱਪਰ ਹੀ ਹਰਨੀਤ, ਮਨਮੀਤ ਨਾਲ ਕੁੱਝ ਸ਼ਰਤਾਂ ਆਧਾਰਿਤ ਇਕ ‘ਡੀਲ’ ਯਾਨਿ ਸਮਝੌਤਾ ਕਰਦੀ ਹੈ।ਡੀਲ ਅਨੁਸਾਰ ਉਹ ਦੋਵੇਂ ਝੂਠਾ ਵਿਆਹ ਕਰਨਗੇ।ਮਨਮੀਤ ਕੈਨੇਡਾ ਪਹੁੰਚ ਕੇ ਹਰਨੀਤ ਨੂੰ ਤਲਾਕ ਦੇ ਦੇਵੇਗਾ।ਇਸ ਉਪਰੰਤ ਹਰਨੀਤ ਆਪਣੇ ਬੁਆਏ ਫਰੈਂਡ ਸੈਂਡੀ ਨਾਲ ਵਿਆਹ ਕਰਾਉਣ ਵਿਚ ਸਫ਼ਲ ਹੋ ਜਾਵੇਗੀ।ਨਾਲ ਹੀ ਮਨਮੀਤ ਦਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਹੋ ਜਾਵੇਗਾ।ਭਾਵ ਡੀਲ ਦੀ ਬੁਨਿਆਦ ਸੁਆਰਥ ਤੇ ਝੂਠ ਉਪਰ ਟਿਕਾਈ ਜਾਂਦੀ ਹੈ।

ਝੂਠੇ ਵਿਆਹ ਦੀ ਉਪਰੋਕਤ ਡੀਲ ਨੂੰ ਸਿਰੇ ਚੜ੍ਹਾਉਣ ਖਾਤਰ ਮਨਮੀਤ ਤੇ ਹਰਨੀਤ ਵਿਆਹ ਕਰਵਾ ਲੈਂਦੇ ਹਨ। ਵਿਆਹ ਹੋਣ ਮਗਰੋਂ ਕੁਝ ਦਿਨ ਇਕੱਠੇ ਰਹਿਣ ਵਿਚ ਪੇਸ਼ ਔਕੜਾਂ ਗਲਪੀ ਬਿਰਤਾਂਤ ਵਿਚ ਤਨਾਓ ਪੈਦਾ ਕਰਦੀਆਂ ਹਨ।ਇਕ ਝੂਠ ਖਾਤਰ ਦੋਵਾਂ ਨੂੰ ਕਈ ਝੂਠ ਬੋਲਣ ਲਈ ਮਜਬੂਰ ਹੋਣਾ ਪੈਂਦਾ ਹੈ।ਨਕਲੀ ਜ਼ਿੰਦਗੀ ਦਾ ਮਨਮੀਤ ਉੱਪਰ ਵੱਧ ਅਸਰ ਪੈਂਦਾ ਹੈ।ਕਿਉਂਕਿ ਝੂਠ ਨਾ ਬੋਲ ਸਕਣ ਕਾਰਨ ਕਈ ਵਾਰ ਉਹ ਪ੍ਰਸਤਿੀਆਂ ਵਿਚ ਘਿਰ ਜਾਂਦਾ ਹੈ।ਹਰਨੀਤ ਸਹਿਜ-ਸੁਭਾਅ ਹੀ ਹਰ ਮੁਸ਼ਕਲ ਨੂੰ ਝੂਠ ਬੋਲ ਕੇ ਹੱਲ ਕਰਨ ਵਿਚ ਮਾਹਿਰ ਹੈ।ਉਹ ਕਈ ਵਾਰੀ ਮਨਮੀਤ ਨੂੰ ਝੂਠ ਬੋਲ ਕੇ ਮੁਸ਼ਕਲਾਂ ਵਿਚੋਂ ਸਹਿਜੇ ਹੀ ਬਾਹਰ ਕੱਢ ਲੈਂਦੀ ਹੈ।ਕੈਨੇਡਾ ਪਹੁੰਚ ਕੇ ਵੀ ਉਹ ਫ਼ੋਨ ਰਾਹੀਂ ਮਨਮੀਤ ਦੇ ਪਿਤਾ ਤੇ ਦਾਦੀ ਦਾ ਮਨ ਜਿੱਤ ਲੈਂਦੀ ਹੈ।

ਝੂਠੇ ਵਿਆਹ ਵਿਚ ਮਨਮੀਤ ਦੀ ਮਾਨਸਿਕ ਹਾਲਤ ਅਸਥਿਰ ਹੋ ਜਾਂਦੀ ਹੈ।ਅਣਖ ਤੇ ਲਾਲਚ ਵਿਚਕਾਰ ਉਸ ਦੀ ਚੇਤਨਾ ਬਾਰ-ਬਾਰ ਉਸ ਨੂੰ ਕੋਸਣ ਲਈ ਮਜਬੂਰ ਕਰਦੀ ਹੈ।ਕੈਨੇਡਾ ਜਾਣ ਦੇ ਲਾਲਚ ਵੱਸ ਮਨਮੀਤ ਹਰਨੀਤ ਨਾਲ ਝੂਠੇ ਵਿਆਹ ਦੀ ਡੀਲ ਕਰ ਤਾਂ ਲੈਂਦਾ ਹੈ।ਪਰ ਇਸ ਨੂੰ ਨਿਭਾਉਣਾ ਉਸ ਲਈ ਉਨਾਂ ਹੀ ਮੁਸ਼ਕਿਲ ਹੈ।ਘਰ ਦੇ ਸੁਆਲਾਂ ਤੋਂ ਨਿਰਉੱਤਰ ਕਦੇ ਆਪਣੇ ਦੋਸਤ ਕਰਨੀ ਵੱਲ ਤੇ ਕਦੇ ਦੇਬੀ ਵੱਲ ਜਾਂਦਾ ਹੈ।ਪ੍ਰਸਥਿਤੀਆਂ ਤੋਂ ਭਾਂਜ ਉਸ ਨੂੰ ਮਾਨਸਕ ਉੱਥਲ-ਪੁੱਥਲ ਤੋਂ ਨਿਜ਼ਾਤ ਦਿਵਾਉਣ ਵਿਚ ਅਸਫ਼ਲ ਹੀ ਰਹਿੰਦੀ ਹੈ।

ਨਾਵਲਕਾਰ ਨੇ ਦੋਵਾਂ ਪਾਤਰਾਂ ਦੇ ਵਿਆਹ ਉਪਰੰਤ ਉਨ੍ਹਾਂ ਦੇ ਜੀਵਨ ਦੇ ਤਨਾਓ ਨੂੰ ਰੌਚਕ ਢੰਗ ਨਾਲ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ।ਦੋਵਾਂ ਵਿਚੋਂ ਮਨਮੀਤ ਦਵੰਦ ਦਾ ਬਹੁਤਾ ਸ਼ਿਕਾਰ ਹੁੰਦਾ ਹੈ।ਉਹ ਵਿਆਹ ਦੀਆਂ ਰਹੁ-ਰੀਤਾਂ, ਰਸਮ-ਰਿਵਾਜ ਤੇ ਅਣਚਾਹੇ ਖਰਚੇ ਕਾਰਨ ਸੰਕਟਗ੍ਰਸਤ ਹੈ।ਉਸ ਦੀ ਅਣਖ ਤੇ ਪਰਿਵਾਰਕ ਸੰਸਕਾਰ ਵੀ ਉਸ ਦੀ ਝੂਠੀ ਜ਼ਿੰਦਗੀ ਨੂੰ ਲਾਹਣਤਾਂ ਪਾਉਂਦੇ ਹਨ।ਜਦਕਿ ਹਰਨੀਤ ਇਸ ਤੋਂ ਵੱਖਰੀ ਸੋਚ ਦੀ ਧਾਰਨੀ ਹੈ।ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਮਾਲਿਕ ਹਰਨੀਤ ਇਕ ਪੇਸ਼ਾਵਰ ਢੰਗ ਨਾਲ ਆਪਣੀ ਡੀਲ ਲਈ ਵਚਨਬੱਧ ਹੈ।ਭਾਵੇਂ ਕਈ ਵਾਰੀ ਉਹ ਵੀ ਅਸਲੀਅਤ ਨੂੰ ਜਾਣਦੀ-ਪਹਿਚਾਨਦੀ ਹੋਈ ਅਨਜਾਣ ਬਣਨ ਦਾ ਨਾਟਕ ਕਰਦੀ ਹੈ।

ਪਰਵਾਸ ਦਾ ਦ੍ਰਿਸ਼ ਮਨਮੀਤ ਲਈ ਹਿਰਦੇ-ਵੇਧਕ ਹੈ।ਪਤਨੀ ਹਰਨੀਤ ਦੇ ਕੈਨੇਡਾ ਜਾਣ ਉਪਰੰਤ ਉਹ ਵੀ ਵੈਨਕੂਵਰ ਲਈ ਰਵਾਨਾ ਹੋ ਜਾਂਦਾ ਹੈ।ਹਰਨੀਤ ਨਾਲ ਹੋਈ ਡੀਲ ਉਸ ਦੇ ਮਨ ਉੱਪਰ ਛਾਈ ਰਹਿੰਦੀ ਹੈ।ਪਰ ਨਾਵਲਕਾਰ ਨੇ ਉਸ ਨੂੰ ਇਕ ਬਲਵਾਨ ਗਲਪੀ ਪਾਤਰ ਦਾ ਰੂਪ ਦਿੱਤਾ ਹੈ।ਉਹ ਪੜ੍ਹਾਕੂ ਹੋਣ ਕਰਕੇ ਜਾਗਰੂਕ ਬਿਰਤੀ ਵਾਲਾ ਪਾਤਰ ਹੈ।ਤਰਕ ਉੱਪਰ ਜਜ਼ਬਾਤ ਨੂੰ ਹਾਵੀ ਨਹੀਂ ਹੋਣ ਦਿੰਦਾ।ਉਹ ਉਲਝੀ ਜ਼ਿੰਦਗੀ ਨੂੰ ਸਮਝਣ ਲਈ ਅਣਥੱਕ ਜਤਨ ਜਾਰੀ ਰੱਖਦਾ ਹੈ।ਜਹਾਜ਼ ਵਿਚ ਇਕ ਮੁਸਾਫ਼ਰ ਨਾਲ ਬਹਿਸ ਕਰਦਾ ਹੋਇਆ ਉਹ ਇਕ ਦਾਰਸ਼ਨਿਕ ਬਹਿਸ ਛੇੜ ਲੈਂਦਾ ਹੈ।ਮੁਸਾਫ਼ਰ ਅਨੁਸਾਰ ਉਸ ਦੀ ਪਤਨੀ ਤੇ ਬੱਚੇ ਕੈਨੇਡਾ ਵਿਚ ਰਹਿੰਦੇ ਹਨ ਤੇ ਮਾਂ-ਬਾਪ ਪੰਜਾਬ ਵਿਚ।ਮਨਮੀਤ ਉਸ ਕੋਲੋਂ ਉਸ ਦੀ ਜੀਵਨ ਜਾਚ ਛਾਣਬੀਨ ਕਰਦਾ ਹੈ।ਮੁਸਾਫ਼ਰ ਪੰਜਾਬ ਤੇ ਕੈਨੇਡਾ ਦੋਵਾਂ ਥਾਵਾਂ ਉੱਪਰ ਰਹਿਣ ਵਿਚ ਖ਼ੁਸ਼ੀ ਦਾ ਇਜ਼ਹਾਰ ਕਰਦਾ ਹੈ।ਉਸ ਦੇ ਜੁਆਬ ਰਾਹੀਂ ਮਨਮੀਤ ਇਸ ਨਤੀਜੇ ਉੱਪਰ ਪਹੁੰਚਦਾ ਹੈ ਕਿ ਵਿਅਕਤੀ ਹਾਲਾਤ ਅਨੁਸਾਰ ਢਲ ਜਾਵੇ ਜਾਂ ਹਾਲਾਤ ਵਿਅਕਤੀ ਅਨੁਸਾਰ ਇਸ ਵਿਚ ਕੋਈ ਫਰਕ ਨਹੀਂ ਪੈਂਦਾ।ਦਰਅਸਲ ਮਨਮੀਤ ਦੀ ਪੜ੍ਹਾਈ ਹੀ ਉਸ ਦੀ ਤਾਕਤ ਹੈ।ਰਚਨਾ ਵਿਚ ਉਹ ਦਲੀਪ ਕੌਰ ਟਿਵਾਣਾ, ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਰਾਹੀਂ ਆਪਣੀ ਸੋਚ ਨੂੰ ਵਿਸ਼ਾਲ ਬਣਾਉਣ ਦੇ ਆਹਰ ਵਿਚ ਹੈ।ਮਹਿੰਦੀ ਹਸਨ ਦੀ ਗ਼ਜ਼ਲ ਅਤੇ ਗੁਰਬਾਣੀ ਨਾਲ ਜੋੜ ਕੇ ਆਪਣੀ ਉਲਝੀ ਜ਼ਿੰਦਗੀ ਨੂੰ ਸਾਰਥਕ ਬਣਾਉਣ ਲਈ ਜਤਨਸ਼ੀਲ ਰਹਿੰਦਾ ਹੈ।

ਉਹ ਹਰਨੀਤ ਨਾਲ ਇਕ ਬੇਸਮੈਂਟ ਵਿਚ ਰਹਿਣ ਲਗਦਾ ਹੈ।ਹੌਲੀ-ਹੌਲੀ ਹਰਨੀਤ ਦੇ ਮਾਪਿਆਂ ਦੇ ਕਾਫ਼ੀ ਨਜ਼ਦੀਕ ਹੋ ਜਾਂਦਾ ਹੈ।ਉਹ ਦੋਵੇਂ ਆਪਣੇ ਵਿਚਕਾਰ ਹੋਈ ਇਕ ਲੁਕਵੀਂ ਡੀਲ ਦੇ ਮੁਥਾਜ ਹਨ।ਪਰ ਦੋਵਾਂ ਦੇ ਮਾਪੇ ਉਨ੍ਹਾਂ ਨੂੰ ਜੁਆਈ ਤੇ ਨੂੰਹ ਦੇ ਰੂਪ ਵਿਚ ਬੇਹੱਦ ਸਵੀਕਾਰ ਕਰਦੇ ਹਨ।ਮਨਮੀਤ, ਹਰਨੀਤ ਤੇ ਉਸ ਦੇ ਮਾਪਿਆਂ ਨਾਲ ਗੁਰਦੁਅਰਿਆਂ ਦੇ ਦਰਸ਼ਨ ਤੇ ਹੋਰ ਥਾਵਾਂ ਵੇਖਣ ਜਾਂਦਾ ਹੈ।ਮਨਮੀਤ ਤੇ ਹਰਨੀਤ ਵਿਚਕਾਰ ਕਈ ਵਾਰ ਨੋਕਝੋਕ ਹੁੰਦੀ ਹੈ।ਮਨਮੀਤ ਨੂੰ ਕਈ ਵਾਰੀ ਹਰਨੀਤ ਦੀ ਸੁੰਦਰਤਾ ਤੇ ਉਸ ਦੀਆਂ ਅਦਾਵਾਂ ਪ੍ਰਭਾਵਿਤ ਕਰਦੀਆਂ ਹਨ।ਪਰ ਉਹ ਉਸ ਦੇ ਸੁਭਾਅ ਦੇ ਰਹੱਸ ਨੂੰ ਸਮਝਣ ਲਈ ਵੀ ਬੇਤਾਬ ਰਹਿੰਦਾ ਹੈ।ਉਹ ਇਕ ਮਨੋ-ਬਚਨੀ ਰਾਹੀਂ ਆਖਦਾ ਹੈ:

“ਇਸ ਸ਼ਹਿਰ ਦੇ ਉੱਚੇ-ਨੀਵੇਂ ਪਹਾੜਾਂ ਦਾ ਮੁਕਾਬਲਾ ਹਰਨੀਤ ਦੇ ਸੁਭਾਅ ਨਾਲ ਕਰਨ ਲੱਗਾ।ਕੁਦਰਤ ਕਿਵੇ ਇਹ ਸੋਹਣੀਆਂ-ਸੋਹਣੀਆਂ ਰਚਨਾਵਾਂ ਰਚਦੀ ਹੈ? ਕਿਵੇਂ ਇਹ ਮਿੱਟੀ ਦੀਆਂ ਚੀਜ਼ਾਂ ਅਤੇ ਫੁੱਲ-ਬੂਟਿਆਂ ਵਿਚ ਸੁੰਦਰਤਾ ਭਰ ਦਿੰਦੀ ਏ? ਮੇਰੀ ਸਮਝ ਤੋਂ ਬਾਹਰ ਸਨ।ਇਸ ਤਰ੍ਹਾਂ ਹਰਨੀਤ ਦੀ ਅੰਦਰਲੀ ਸੋਚ ਕੀ ਹੈ? ਮੈਨੂੰ ਨਹੀਂ ਸੀ ਪਤਾ।” (ਪੰਨਾ 146)

ਝੂਠੇ ਵਿਆਹ ਦੀ ਡੀਲ ਇਸ ਰਚਨਾ ਵਿਚ ਇਕ ਕਲੰਕ ਵਜੋਂ ਉਭਰਦੀ ਹੈ।ਮਨਮੀਤ ਤੇ ਹਰਨੀਤ ਵਿਚਕਾਰ ਝੂਠੇ ਵਿਆਹ ਦੇ ਇਸ ਕਲੰਕ ਨੂੰ ਧੋਣ ਲਈ ਨਾਵਲੀ ਬਿਰਤਾਂਤ ਦੀਆਂ ਘਟਨਾਵਾਂ ਰਾਹ ਪੱਧਰਾ ਕਰਦੀਆਂ ਹਨ।ਨਾਵਲਕਾਰ ਕਿਸੇ ਕਰਾਮਾਤੀ ਢੰਗ ਨਾਲ ਨਾਵਲ ਨੂੰ ਅਮਲੀ ਜਾਮਾ ਨਹੀਂ ਪਹਿਨਾਉਣਾ ਚਾਹੁੰਦੀ।ਸਗੋਂ ਘਟਨਾਵੀ ਚੱਕਰ ਅਤੇ ਤਰਕਸੰਗਤ ਅਮਲ ਰਾਹੀਂ ਉਹ ਹੱਲ ਵੱਲ ਅਹੁਲਦੀ ਹੈ।ਨਾਵਲਕਾਰ ਦੀ ਇਸ ਉਲਝਣ ਨੂੰ ਸੁਲਝਾਉਣ ਲਈ ਸੈਂਡੀ ਦਾ ਕੱਬਾ ਸੁਭਾਅ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ।ਉਹ ਸੈਂਡੀ ਤੇ ਹਰਨੀਤ ਵਿਚਲੇ ਤਲਖ ਬਣਾਉਟੀ ਰਿਸ਼ਤੇ ਨੂੰ ਅਗਰਭੂਮਣ ਉੱਪਰ ਲਿਆ ਕੇ ਪ੍ਰਸਥਿਤੀਆਂ ਨੂੰ ਸਾਵਾਂ ਬਣਾਉਣਾ ਚਾਹੁੰਦੀ ਹੈ।ਇਸ ਪੱਖੋਂ ਉਹ ਹਰਨੀਤ ਮੂਹਰੇ ਉਸ ਦੇ ਪਤੀ ਮਨਮੀਤ ਤੇ ਬੁਆਏ ਫਰੈਂਡ ਸੈਂਡੀ ਵਿਚਕਾਰ ਤੁਲਣਾਤਮਕ ਬਿਰਤਾਂਤ ਦਾ ਸਹਾਰਾ ਲੈਂਦੀ ਹੈ।ਸੈਂਡੀ ਖਾਤਿਰ ਹਰਨੀਤ ਮਨਮੀਤ ਨਾਲ ਝੂਠਾ ਵਿਆਹ ਕਰਕੇ ਤਲਾਕ ਲੈਣ ਦੀ ਖ਼ਤਰਨਾਕ ਘਟਨਾ ਨੂੰ ਅੰਜਾਮ ਦੇ ਚੁੱਕੀ ਹੈ।ਇਸ ਦੇ ਬਾਵਜੂਦ ਮਨਮੀਤ ਉਸ ਦਾ ਸਨਮਾਨ ਕਰਨ ਦੇ ਨਾਲ-ਨਾਲ ਉਸ ਦਾ ਖਿਆਲ ਰੱਖਦਾ ਹੈ।

ਸੈਂਡੀ ਲਈ ਕੁਰਬਾਨੀ ਦੀ ਪੁੰਜ ਬਣੀ ਹਰਨੀਤ ਮੂਹਰੇ ਹੌਲੀ-ਹੌਲੀ ਉਸ ਦੇ ਪ੍ਰੇਮੀ ਦਾ ਪਰਦਾ ਫ਼ਾਸ਼ ਹੋਣ ਲੱਗਦਾ ਹੈ।ਹਰਨੀਤ ਨੂੰ ਜ਼ਲੀਲ ਕਰਨ ਵਾਲਾ ਉਸ ਦਾ ਬੇਪ੍ਰਵਾਹ ਪ੍ਰੇਮੀ ਸੈਂਡੀ ਖ਼ੁਦਗ਼ਰਜ਼ ਹੈ।ਉਹ ਸ਼ਰਾਬੀ-ਕਬਾਬੀ ਹੈ।ਨਾਜਾਇਜ਼ ਕਾਰੋਬਾਰ ਵਿਚ ਲਿਪਤ ਹੈ।ਉਹ ਹਰਨੀਤ ਨੂੰ ਪਾਰਟੀ ਉੱਪਰ ਬੁਲਾ ਕੇ ਉਸ ਦੇ ਸਾਹਮਣੇ ਆਪਣੀ ਇਕ ਹੋਰ ਪ੍ਰੇਮਿਕਾ ਕੈਲੀ ਨਾਲ ਰੰਗਰਲੀਆਂ ਮਨਾ ਕੇ ਉਸ ਨੂੰ ਮਾਨਸਿਕ ਪੀੜਾ ਪਹੁੰਚਾਉਂਦਾ ਹੈ।ਏਨਾ ਹੀ ਨਹੀਂ ਉਹ ਹਰਨੀਤ ਨੂੰ ਅਗਵਾਅ ਕਰਨ ਲਈ ਜ਼ਬਰਦਸਤੀ ਕਰਦਾ ਹੈ।ਸੈਂਡੀ ਦਾ ਹਰਨੀਤ ਨਾਲ ਪਿਆਰ ਦਾ ਨਾਟਕ ਸੁਆਰਥ ਉੱਪਰ ਟਿਕਿਆ ਹੋਇਆ ਹੈ।ਦਰਅਸਲ ਉਹ ਆਪਣੀ ਵਿਰਾਸਤੀ ਜਾਇਦਾਦ ਲੈਣ ਖ਼ਾਤਿਰ ਘਰ ਵਾਲਿਆਂ ਦੀ ਮਰਜ਼ੀ ਅਨੁਸਾਰ ਪੰਜਾਬੀ ਕੁੜੀ ਨਾਲ ਵਿਆਹ ਕਰਨ ਦੀ ਉਨ੍ਹਾਂ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ।ਓਧਰ ਝੂਠੇ ਵਿਆਹ ਵਿਚ ਬਣੀ ਬਣਾਉਟੀ ਪਤਨੀ ਦੀ ਪਤ ਬਚਾਉਣ ਲਈ ਮਨਮੀਤ ਆਪਣੀ ਜਾਨ ਤੱਕ ਨੌਸ਼ਾਵਰ ਕਰਨ ਲਈ ਤਿਆਰ ਹੈ।ਆਖ਼ਿਰਕਾਰ ਹਰਨੀਤ ਆਪਣੇ ਪਤੀ ਮਨਮੀਤ ਦੀ ਦਰਿਆਦਿਲੀ ਤੇ ਉਸ ਦੇ ਸੰਸਕਾਰਾਂ ਤੋਂ ਕੁਰਬਾਨ ਜਾਂਦੀ ਹੋਈ ਉਸ ਦੀ ਚੋਣ ਕਰਦੀ ਹੈ।

ਨਾਵਲੀ ਘਟਨਾਕ੍ਰਮ ਇਸ ਗੱਲ ਨੂੰ ਉਤਸਾਹਤ ਕਰਦੇ ਹਨ ਕਿ ਸੰਸਕਾਰਾਂ ਮੂਹਰੇ ਦੁਰਾਚਾਰ ਦੀ ਹਾਰ ਹੁੰਦੀ ਹੈ।ਉਚ ਜੀਵਨ-ਮੁੱਲ ਬਲਵਾਨ ਹੁੰਦੇ ਹਨ।ਸਦਾਚਾਰੀ ਜੀਵਨ ਮੂਹਰੇ ਖੋਖਲੇ ਤੇ ਢੌਂਗੀ ਜੀਵਨ ਨੂੰ ਹਾਰ ਮੰਨਣੀ ਪੈਂਦੀ ਹੈ।ਇਹੀ ਸੰਦੇਸ਼ ਇਸ ਨਾਵਲ ਦੀ ਤਾਕਤ ਹੈ।ਕੈਨੇਡਾ ਦੀ ਧਰਤੀ ਉੱਪਰ ਪੰਜਾਬੀ ਕਦਰਾਂ-ਕੀਮਤਾਂ ਆਪਣੀ ਵਿਸ਼ਲਤਾ ਦਾ ਪ੍ਰਮਾਣ ਪੇਸ਼ ਕਰਦੀਆਂ ਹਨ।ਚਕਾਚੌਧ ਵਾਲੀ ਜੀਵਨ-ਜਾਚ ਇਨ੍ਹਾਂ ਮੂਹਰੇ ਨਤਮਸਤਕ ਹੁੰਦੀ ਵੇਖੀ ਜਾ ਸਕਦੀ ਹੈ।ਖ਼ੈਰ ਨਾਵਲ ਦਾ ਸੁਖਾਂਤਕ ਅੰਤ ਸ਼ੁਭ ਸ਼ਗਨ ਹੈ।ਤਨਾਓ ਤੇ ਕੜਵਾਹਟ ਵਿਚੋਂ ਗੁਜ਼ਰਦਾ ਹੋਇਆ ਸਮੁੱਚਾ ਬਿਰਤਾਂਤ ਆਖਿਰਕਾਰ ਸੱਚਾ ਪਿਆਰ ਕਰਨ ਵਾਲੇ ਮਨਮੀਤ ਤੇ ਹਰਨੀਤ ਦੇ ਮਿਲਣ-ਬਿੰਦੂ ਉੱਪਰ ਮੁਕੰਮਲ ਹੁੰਦਾ ਹੈ।ਝੂਠਾ ਵਿਆਹ ਸੱਚੇ ਵਿਆਹ ਵਿਚ ਤਬਦੀਲ ਹੋ ਜਾਂਦਾ ਹੈ।ਵਿਆਹ-ਪ੍ਰਥਾ ਦੀ ਪਾਵਨਤਾ ਬਰਕਰਾਰ ਰੱਖ ਕੇ ਨਾਵਲਕਾਰ ਨੇ ਆਪਣੇ ਸਿਰੜ ਤੇ ਵਚਨਬੱਧਤਾ ਦਾ ਸਬੂਤ ਦਿੱਤਾ ਹੈ।

ਨਾਵਲਕਾਰ ਨੇ ਪੰਜਾਬੀ ਵਿਰਸੇ ਦੀਆਂ ਕਦਰਾਂ-ਕੀਮਤਾਂ ਦੀਆਂ ਹਿਲਦੀਆਂ ਚੂਲਾਂ ਨੂੰ ਕੱਸਣ ਦੀ ਜਿੰਮੇਵਾਰੀ ਵੀ ਹੱਥਲੇ ਨਾਵਲ ਵਿਚ ਉਠਾਉਣ ਦੀ ਕੋਸ਼ਿਸ਼ ਕੀਤੀ ਹੈ।ਵਹਿਮਾਂ-ਭਰਮਾਂ ਦੀਆਂ ਮਨੌਤਾਂ ਤੇ ਖੰਡਨ ਸੁਚੇਤ ਰੂਪ ਵਿਚ ਇਸ ਨਾਵਲ ਦਾ ਵਿਸ਼ਾ ਬਣੇ ਹਨ।ਮਨਮੀਤ ਦੇ ਘਰ ਵਿਚ ਨੌਕਰਾਣੀ ਰਾਣੋ ਇਸ ਪ੍ਰਸੰਗ ਵਿਚ ਵਿਸ਼ੇਸ਼ ਭੁਮਿਕਾ ਨਿਭਾਉਂਦੀ ਹੈ।ਉਸ ਨੂੰ ਡੇਰੇ ਵਾਲੇ ਸਾਧ ਦੀ ਕਰਨੀ ਉੱਪਰ ਭਰੋਸਾ ਹੈ।ਮਨਮੀਤ ਦੀ ਦਾਦੀ ਉਸ ਨਾਲ ਸਹਿਮਤੀ ਪ੍ਰਗਟਾਉਂਦੀ ਹੈ।ਜਦਕਿ ਮਨਮੀਤ ਤੇ ਉਸ ਦਾ ਪਿਤਾ ਗੁਰਬਾਣੀ ਦੇ ਸੱਚੇ ਪੈਰੋਕਾਰ ਹਨ।ਪਰਵਾਸ ਦੌਰਾਨ ਲੋਕ ਆਪਣੇ ਧਰਮ ਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਵੀ ਇਸ ਰਚਨਾ ਵਿਚੋਂ ਮਿਲਦਾ ਹੈ।ਗੁਰਦੁਆਰੇ ਦਾ ਭਾਈ ਮਨਮੀਤ ਨੂੰ ਓਧਰ ਜਾ ਕੇ ਗੁਰੂ ਘਰ ਨਾਲ ਜੁੜੇ ਰਹਿਣ ਦੀ ਸਮਝੋਤੀ ਦਿੰਦਾ ਹੈ। ਪੇਂਡੂ ਸਮਾਜ ਵਿਚ ਵਿਆਹ ਨਾਲ ਸੰਬੰਧਤ ਕਾਰ-ਵਿਹਾਰ ਵਿਚ ਆ ਰਹੀ ਤਬਦੀਲੀ ਨੂੰ ਪਾਤਰ ਚਰਚਾ ਦਾ ਵਿਸ਼ਾ ਬਣਾਉਂਦੇ ਵੇਖੇ ਜਾ ਸਕਦੇ ਹਨ।ਜਿਵੇਂ ਦਾਦੀ ਵੱਲੋਂ ਬੋਲਿਆ ਇਹ ਸਮਵਾਦ ਧਿਆਨ ਗੋਚਰੇ ਹੈ:

“ਕੁੜੀ ਨੂੰ ਤਿਆਰ ਕਰਨ ਲਈ ਸ਼ਹਿਰੋਂ ਆਉਣ ਲੱਗ ਪਈਆਂ।ਅੱਗੇ ਸਹੇਲੀਆਂ ਕੁੜੀ ਨੂੰ ਤਿਆਰ ਕਰ ਦਿੰਦੀਆਂ ਸੀ।” (ਪੰਨਾ 108)

ਪੰਜਾਬੀ ਮਨ ਦੀਆਂ ਕਈ ਘਾਟਾਂ ਮਨਮੀਤ ਦੇ ਵਿਅੰਗਾਤਮਕ ਸੰਵਾਦਾਂ ਵਿਚੋਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ।ਜਿਵੇਂ ਕਿ ਪੰਜਾਬੀ ਬਾਹਰ ਗਏ ਬੰਦੇ ਦੀ ਖ਼ੈਰਸੁੱਖ ਪੁੱਛਣ ਨਾਲੋਂ ਉਸ ਦੀ ਕਮਾਈ ਦੀ ਫ਼ਿਕਰ ਬਹੁਤੀ ਕਰਦੇ ਹਨ।ਕਰਨੀ ਦੇ ਬਾਪੂ ਨਾਲ ਮਨਮੀਤ ਦੀ ਹੋਈ ਗੱਲਬਾਤ ਵਿਚ ਉਹ ਇਸ ਉੱਪਰ ਤਨਜ਼ ਕੱਸਦਾ ਹੈ।ਪੰਜਾਬੀਆਂ ਵਿਚ ਵਿਦੇਸ਼ ‘ਲੰਘਾ’ ਦੇਣ ਦੀ ਪ੍ਰਵਿਰਤੀ ਵੀ ਮੁੱਖ ਰੂਪ ਵਿਚ ਉਜਾਗਰ ਹੁੰਦੀ ਹੈ।ਵਿਦੇਸ਼ ਜਾਣ ਲਈ ਉਤਾਵਲੇ ਲੋਕ ਹਰ ਹੀਲੇ ਵਿਦੇਸ਼ ਜਾਣਾ ਚਾਹੁੰਦੇ ਹਨ।ਨਾਵਲ ਵਿਚ ਇਸ ਪ੍ਰਵਿਰਤੀ ਉੱਪਰ ਸੁਆਲ ਖੜ੍ਹੇ ਹੋਣ ਲਗਦੇ ਹਨ ਜਦੋਂ ਮਨਮੀਤ ਨੂੰ ਇੰਗਲੈਂਡ ਜਾ ਕੇ ਮੁਸੀਬਤਾਂ ਦੇ ਪਹਾੜ ਨਾਲ ਮੱਥਾ ਲਾਉਣਾ ਪੈਂਦਾ ਹੈ।ਇੰਝ ਇਹ ਨਾਵਲ ਵਿਦੇਸ਼ ਜਾਣ ਦੀ ਭੇਡ-ਚਾਲ ਉੱਪਰ ਵੀ ਸਹਿਜ-ਸੁਭਾਅ ਹੀ ਮੰਥਨ ਕਰਨ ਵੱਲ ਰੁਚਿਤ ਹੈ।

ਨਾਵਲਕਾਰ ਅਨਮੋਲ ਕੌਰ ਨੇ ਆਪਣੇ ਤੱਥਾਂ ਤੇ ਵਿਚਾਰਾਂ ਨੂੰ ਹੋਰ ਪੁਖਤਾ ਰੰਗ ਚੜ੍ਹਾਉਣ ਲਈ ਲੋਕਧਾਰਾਈ ਹਵਾਲਿਆਂ ਦਾ ਸਹਾਰਾ ਲਿਆ ਹੈ।ਮੁਹਾਵਰਿਆਂ, ਅਖਾਣਾ ਤੇ ਗੁਰਬਾਣੀ ਦੀਆਂ ਤੁਕਾਂ ਦੀ ਸੁਚੱਜੀ ਵਰਤੋਂ ਨਾਵਲ ਨੂੰ ਹੋਰ ਰੌਚਕ ਬਣਾਉਂਦੀ ਹੈ।ਗੁਰੂਆਂ, ਪੀਰਾਂ ਦੇ ਹਵਾਲੇ ਨਾਵਲੀ ਬਿਰਤਾਂਤ ਵਿਚ ਤਰਕ ਨੂੰ ਹੋਰ ਗੰਭੀਰ ਬਣਾਉਂਦੇ ਹਨ।ਉਸ ਦੀ ਇਸ ਜੁਗਤ ਨਾਲ ਵਿਅੰਗ ਹੋਰ ਤਿੱਖਾ ਬਣਿਆ ਹੈ।

ਭਾਸ਼ਾ ਪੱਖੋਂ ਇਹ ਰਚਨਾ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ।ਨਾਵਲਕਾਰ ਕੋਲ ਭਾਸ਼ਾ ਦਾ ਵਡਮੁੱਲਾ ਭੰਡਾਰ ਮੌਜੂਦ ਹੈ।ਉਹ ਪਾਤਰਾਂ ਦੀ ਪ੍ਰਵਿਰਤੀ ਅਨੁਸਾਰ ਹੀ ਭਾਸ਼ਾ ਦਾ ਪ੍ਰਯੋਗ ਕਰਦੀ ਹੈ।ਪਾਤਰਾਂ ਦੀ ਬੋਲੀ ਭਾਰਤੀ ਤੇ ਕੈਨੇਡੀਅਨ ਮਹੌਲ ਦਾ ਨਿਖੇੜਾ ਕਰ ਦਿੰਦੀ ਹੈ। ਸੈਂਡੀ ਬਾਰੇ ਮਨਮੀਤ ਤੇ ਹਰਨੀਤ ਵਿਚਕਾਰ ਰਲੀ ਮਿਲੀ ਪੰਜਾਬੀ ਤੇ ਅੰਗਰੇਜ਼ੀ ਵਿਚ ਹੇਠ ਲਿਖਿਆ ਸੰਵਾਦ ਭਾਸ਼ਾ ਪੱਖੋਂ ਵਿਚਾਰਨਯੋਗ ਹੈ:

“ਵਾਏ ਦਾ ਵੇ ਸੈਂਡੀ ਕਰਦਾ ਕੀ ਏ?”
“ਬਹੁਤ ਅਮੀਰ ਹੈ।”
“ਇਸ ਕਰਕੇ ਤੁਸੀਂ ਉਸ ਨੂੰ ਪਿਆਰ ਕਰਦੇ ਹੋ।”
“ਪਤਾ ਨਹੀਂ।”
“ਤੁਸੀਂ ਉਸ ਨੂੰ ਮਿਲੇ ਕਿੱਥੇ?”
“ਮੇਰੇ ਨਾਲ ਇਕ ਮੁੰਡਾ ਕੰਮ ਕਰਦਾ ਹੈ, ਸੈਂਡੀ ਉਸ ਦਾ ਫਰੈਂਡ ਹੈ।”
“ਮੈਨੂੰ ਨਹੀਂ ਮਿਲਾਉਗੇ ਉਸ ਨਾਲ।” …………….
“ਉਸ ਦੀਆਂ ਹੈਵਟਸ ਤੁਹਾਡੇ ਨਾਲੋਂ ਡਿਫਰੈਂਟ ਹਨ।” (ਪੰਨਾ 168-169)

ਉਪਰੋਕਤ ਸੰਵਾਦ ਰਲੀ-ਮਿਲੀ ਭਾਸ਼ਾ ਦੇ ਨਾਲ-ਨਾਲ ਸੰਖੇਪਤਾ ਦਾ ਧਾਰਨੀ ਵੀ ਹੈ।ਅੰਗਰੇਜ਼ੀ ਦੇ ਹੋਰ ਸ਼ਬਦ ਜਿਵੇਂ-ਫਾਰਮੈਲਟੀ, ਫਾਦਰ, ਪਰੋਬਲੲਮ, ਮੈਰਿਜ, ਡਿਸੀਜ਼ਨ, ਨੈਗੇਟਿਵ, ਪੌਜ਼ਟਿਵ, ਸਮਾਰਟ, ਰਿਕੁਐਸਟ, ਸਟਰੇਂਜਰ ਫੇਵਰ, ਸੀਕਰਟ ਆਦਿ ਸਹਿਜ-ਸੁਭਾਅ ਹੀ ਬਿਰਤਾਂਤ ਦੇ ਆਰ-ਪਾਰ ਫੈਲੇ ਨਜ਼ਰ ਆਉਂਦੇ ਹਨ।ਇਹ ਕਹਾਣੀ ਦੀ ਲੋੜ ਤੇ ਮਹੌਲ ਮੁਤਾਬਕ ਹੀ ਨਾਵਲ ਵਿਚ ਰਚਮਿਚ ਗਏ ਹਨ।

ਭਾਸ਼ਾ ਦੇ ਉਪਰੋਕਤ ਰੁਝਾਨ ਦੇ ਬਾਵਜੂਦ ਨਾਵਲਕਾਰ ਸੁਚੇਤ ਰੂਪ ਵਿਚ ਮੁੱਖ ਕਹਾਣੀ ਤੋਂ ਹਟ ਕੇ ਰਚਨਾ ਵਿਚ ਆਪਣੀ ਪੰਜਾਬੀ ਮਾਂ ਬੋਲੀ ਪ੍ਰਤੀ ਭਾਵੁਕ ਹੋ ਜਾਂਦੀ ਹੈ।ਇਥੇ ਉਹ ਭਾਸ਼ਾ ਦੇ ਮਹੱਤਵ ਨੂੰ ਪਛਾਣਦੀ ਹੋਈ ਸੰਖੇਪ ਛੋਹਾਂ ਨਾਲ ਇਕ ਵੱਡੀ ਬਹਿਸ ਛੇੜਦੀ ਹੈ।ਪਾਤਰਾਂ ਦਰਮਿਆਨ ਭਾਸ਼ਾ ਬਾਰੇ ਵਿਚਾਰਾਂ ਦੇ ਟਕਰਾਅ ਰਾਹੀਂ ਉਹ ਇਕ ਵਿਸ਼ੇਸ਼ ਮਹੌਲ ਸਿਰਜ ਲੈਂਦੀ ਹੈ।‘ਦੀਦੀ’ ਸ਼ਬਦ ਉੱਪਰ ਹੋਈ ਬਹਿਸ ਪੰਜਾਬੀ ਦੇ ਪਰੰਪਰਕ ਸ਼ਬਦਾਂ ਦੀ ਹੋਂਦ ਨੂੰ ਪੈਦਾ ਹੋਏ ਖ਼ਤਰੇ ਵੱਲ ਸੰਕੇਤ ਕਰਦੀ ਹੈ:

“ਪੰਜਾਬ ਵਿਚ ਵੱਡੀ ਭੈਣ ਨੂੰ ਭੈਣ ਜੀ ਕਹਿੰਦੇ ਆ।” ਭੂਆ ਜੀ ਨੇ ਸਮਝਾਉਂਦਿਆਂ ਵਾਂਗ ਕਿਹਾ,“ਸਾਡੇ ਵੇਲੇ ਤਾਂ ਵੱਡੀ ਭੈਣ ਨੂੰ ਪਹਿਲਾਂ ਬੀਬੀ ਕਹਿੰਦੇ ਸੀ, ਫਿਰ ਭੈਣ ਜੀ ਹੋ ਗਿਆ, ਹੁਣ ਸਾਰੇ ਦੀਦੀ ਹੀ ਕਹਿਣ ਲੱਗ ਪਏ।”

“ਭੂਆ ਜੀ ਮੈਨੂੰ ਦੀਦੀ ਕਹਿਣਾ ਜ਼ਿਆਦਾ ਸੋਹਣਾ ਲੱਗਦਾ ਏ।” ਹਰਨੀਤ ਨੇ ਸੱਚ ਬੋਲਦਿਆਂ ਕਿਹਾ,“ਕਿੰਨਾ ਛੋਟਾ ਜਿਹਾ ਵਰਡ ਹੈ ਦੀਦੀ।”
“ਬੀਬੀ ਜੀ ਕਹਿ ਲੋ, ਬੀਬੀ ਕਹਿ ਲੋ ਜਾਂ ਦੀਦੀ।” ਹਰਨੀਤ ਦੀ ਮੰਮੀ ਬੋਲੀ,“ਗੱਲ ਇਕ ਹੀ ਹੈ, ਦੀਦੀ ਕਹਿਣ ਨਾਲ ਭੈਣ ਦਾ ਰਿਸ਼ਤਾ ਘਟ ਤਾਂ ਨਹੀਂ ਜਾਂਦਾ।”
“ਭੈਣ ਦਾ ਰਿਸ਼ਤਾ ਤਾਂ ਨਹੀਂ ਘਟਦਾ।” ਮੈਂ ਆਪਣਾ ਵਿਚਾਰ ਦੱਸਿਆ,“ਪਰ ਪੰਜਾਬੀ ਦਾ ਇਕ ਸ਼ਬਦ ਜ਼ਰੂਰ ਘਟ ਜਾਂਦਾ ਏ, ਹੌਲੀ-ਹੌਲੀ ਪੰਜਾਬੀ ਦੇ ਸ਼ਬਦ ਭੈਣ ਜੀ ਨੇ ਖਤਮ ਹੋ ਜਾਣਾ ਏ ਅਤੇ ਇਸ ਦੀ ਥਾਂ ਹਿੰਦੀ ਦੇ ਸ਼ਬਦ ਦੀਦੀ ਨੇ ਲੈ ਲੈਣੀ।”
“ਲੈ ਲੈਣੀ ਕੀ, ਲੈ ਹੀ ਲਈ ਹੈ।” ਡੈਡੀ ਹੱਸਦੇ ਹੋਏ ਕਹਿਣ ਲੱਗੇ,“ਮਨਮੀਤ, ਤੁਸੀਂ ਪੰਜਾਬੀ ਨੂੰ ਹਿੰਦੀ ਤੋਂ ਬਚਾਉਣ ਦੀ ਗੱਲ ਕਹਿ ਰਹੇ ਹੋ, ਹੁਣ ਤਾਂ ਇੰਗਲਿਸ਼ ਦੇ ਕਈ ਲਫ਼ਜ਼ ਪੰਜਾਬੀ ਵਿਚ ਘੁਸਪੈਠ ਕਰ ਗਏ ਨੇ।”

“ਹਾਂ ਜੀ ਗੱਲ ਤਾਂ ਤੁਹਾਡੀ ਠੀਕ ਹੈ।” ਮੈਂ ਉਨ੍ਹਾਂ ਨਾਲ ਸਹਿਮਤ ਹੁੰਦੇ ਕਿਹਾ,“ਵੈਸੇ ਸਾਰੇ ਪੰਜਾਬੀ ਚਾਹੁਣ ਤਾਂ ਇਸ ਮਿੱਠੀ ਬੋਲੀ ਨੂੰ ਬਾਕੀ ਬੋਲੀਆਂ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਏ।”
“ਸਾਰੇ ਤਾਂ ਆਪਣੇ ਮਤਲਬ ਲਈ ਹੀ ਭੱਜੇ ਫਿਰਦੇ ਨੇ, ਪੁੱਤ।” ਭੂਆ ਜੀ ਨੇ ਸਾਫ਼ ਹੀ ਕਹਿ ਦਿੱਤਾ,“ਪੰਜਾਬੀ ਬੋਲੀ ਦਾ ਕਿਹਨੂੰ ਫ਼ਿਕਰ?”
“ਸਾਰੀਆਂ ਬੋਲੀਆਂ ਤਾਂ ਭੈਣਾਂ ਹੀ ਹਨ।” ਹਰਨੀਤ ਦੀ ਮੰਮੀ ਫਿਰ ਬੋਲੀ,“ਬਹੁਤਾ ਨਹੀਂ ਫਰਕ।”
“ਫਰਕ ਤਾਂ ਹੈ।” ਭੂਆ ਜੀ ਕਿਹੜੇ ਘੱਟ ਸਨ ਬੋਲੇ,“ਬਾਕੀ ਤਾਂ ਮਾਸੀਆਂ ਆ, ਪੰਜਾਬੀ ਬੋਲੀ ਹੀ ਆ ਸਾਡੀ ਮਾਂ।” (149-150)

‘ਭੈਣ ਜੀ’ ਸ਼ਬਦ ਤੋਂ ਸ਼ੁਰੂ ਹੋਈ ਬਹਿਸ ਪੰਜਾਬੀ ਮਾਂ-ਬੋਲੀ ਦੇ ਵਿਗੜਦੇ ਰੂਪ ਤੋਂ ਹੁੰਦੀ ਹੋਈ ਇਸ ਦੀ ਉੱਚਤਾ ਤੱਕ ਪਹੁੰਚ ਜਾਂਦੀ ਹੈ।ਨਾਵਲਕਾਰ ਵੱਲੋਂ ਪੰਜਾਬੀ ਲਈ ਸਿਰਜਿਆ ਇਹ ਪ੍ਰਸੰਗ ਸ਼ਲਾਘਾਯੋਗ ਹੈ।ਸੁਚੇਤ ਰੂਪ ਵਿਚ ਇਹ ਭਾਸ਼ਾ ਦੇ ਪ੍ਰਚਾਰ ਲਈ ਇਕ ਈਮਾਨਦਾਰਾਨਾ ਕਦਮ ਕਿਹਾ ਜਾ ਸਕਦਾ ਹੈ।
‘ਕੁੜੀ ਕੈਨੇਡਾ ਦੀ’ ਨਾਵਲ ਦੀ ਸੰਵਾਦ ਯੋਜਨਾ ਇਕ ਵਿਸ਼ੇਸ਼ ਵਿਧੀ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ।ਨਾਵਲਕਾਰ ਸੰਵਾਦਾਂ ਨੂੰ ਆਮ ਤੌਰ ਉਤੇ ਤੋੜ ਕੇ ਪੇਸ਼ ਕਰਦੀ ਹੈ।ਇਸ ਨਾਲ ਉਹ ਸੰਵਾਦਾਂ ਨੂੰ ਸੰਖੇਪ ਤੇ ਵਿਅੰਗ-ਭਰਪੂਰ ਬਣਾਉਣ ਲਈ ਜਤਨਸ਼ੀਲ ਹੈ।ਹਰਨੀਤ ਦੇ ਡੈਡੀ ਵੱਲੋਂ ਆਪਣੇ ਜੁਆਈ ਮਨਮੀਤ ਬਾਰੇ ਬੋਲਿਆ ਹੇਠ ਲਿਖਿਆ ਸੰਵਾਦ ਜ਼ਿਕਰਯੋਗ ਹੈ:
“ਇੱਥੇ ਇਹ ਕੀ ਕਰਨਗੇ।” ਹਰਨੀਤ ਦੇ ਡੈਡੀ ਨੇ ਕਿਹਾ,“ਹੁਣ ਤਾਂ ਫਾਰਮਾਂ ਵਿਚ ਵੀ ਕੰਮ ਨਹੀਂ ਹੈ।”
“ਕੋਈ ਨਹੀਂ ਇਹਨਾਂ ਨੂੰ ਖੇਤੀ ਕਰਨੀ ਸਿਖਾ ਦੇਵਾਂਗੇ।” ਜਿੰਦਰ ਨੇ ਹੱਸ ਕੇ ਕਿਹਾ,“ਹਰਨੀਤ, ਕਿੱਦਾਂ ਫਿਰ ਰੱਖ ਲਈਏ ਪ੍ਰਹਾਉਣੇ ਨੂੰ।”
“ਮੈਨੂੰ ਕੀ ਪਤਾ ਪ੍ਰਹਾਉਣੇ ਕੋਲੋਂ ਪੁਛੋ।” ਹਰਨੀਤ ਨੇ ਜਵਾਬ ਦਿੱਤਾ,“ਵੈਸੇ ਇਹ ਅਗਾਂਹ ਪੜ੍ਹਾਈ ਕਰਨ ਲਈ ਕਾਲਜ ਜਾ ਰਹੇ ਨੇ….।” (ਪੰਨਾ 169)

ਉਪਰੋਕਤ ਸੰਵਾਦਾਂ ਵਿਚ ਬੋਲਣ ਵਾਲੇ ਦਾ ਹਵਾਲਾ ਉਸ ਵੱਲੋਂ ਕਹੇ ਦੋ ਸੰਵਾਦਾਂ ਦੇ ਵਿਚਕਾਰ ਆਉਂਦਾ ਹੈ।ਜੋ ਰੌਚਕ ਵੀ ਲਗਦਾ ਹੈ ਤੇ ਗੱਲ ਨੂੰ ਸਪਸ਼ਟ ਵੀ ਕਰਦਾ ਹੈ।ਇਹ ਸੰਵਾਦ ਯੋਜਨਾ ਸਮੁੱਚੇ ਨਾਵਲ ਵਿਚ ਵੇਖੀ ਜਾ ਸਕਦੀ ਹੈ।

‘ਕੁੜੀ ਕੈਨੇਡਾ ਦੀ’ ਨਾਵਲ ਬਾਰੇ ਉਪਰੋਕਤ ਚਰਚਾ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਨਾਵਲਕਾਰ ਅਨਮੋਲ ਕੌਰ 21ਵੀਂ ਸਦੀ ਦੇ ਅਰੰਭਕ ਦਹਾਕਿਆਂ ਦੌਰਾਨ ਹੋ ਰਹੇ ਪਰਵਾਸ ਬਾਰੇ ਚੇਤੰਨ ਹੈ।ਉਸ ਦੀਆਂ ਜੜ੍ਹਾਂ ਪੰਜਾਬ ਵਿਚ ਹਨ।ਇੰਗਲੈਂਡ ਵਿਚ ਵਿਚਰਦੀ ਹੋਈ ਉਹ ਆਪਣੇ ਹਮਸਾਇਆਂ ਦੇ ਪਰਵਾਸ ਬਾਰੇ ਫਿਕਰਮੰਦ ਹੈ।ਉਸ ਨੇ ਮਨਮੀਤ ਤੇ ਹਰਨੀਤ ਦੇ ਝੂਠੇ ਵਿਆਹ ਨੂੰ ਇਕ ਕੇਸ ਸਟੱਡੀ ਵਾਂਗ ਪੇਸ਼ ਕਰਕੇ ਪਾਠਕਾਂ ਨੂੰ ਸੁਚੇਤ ਕਰਨ ਦਾ ਸਫ਼ਲ ਉਪਰਾਲਾ ਕੀਤਾ ਹੈ।ਪ੍ਰਸਥਿਤੀਆਂ ਦੇ ਸ਼ਿਕਾਰ ਮਨਮੀਤ ਦੀ ਵੇਦਨਾ ਰਾਹੀਂ ਪਰਵਾਸ ਕਰਨ ਵਾਲੇ ਲੋਕਾਂ ਖ਼ਾਸ ਕਰਕੇ ਨੌਜੁਆਨਾ ਨੂੰ ਇਕ ਚਿਤਾਵਨੀ ਦਿੱਤੀ ਗਈ ਹੈ।ਸੁਆਰਥ, ਲਾਲਚ, ਝੂਠ, ਢੌਂਗ ਆਦਿ ਸ਼ਬਦਾਂ ਨਕਾਰਨ ਨੂੰ ਬਲ ਮਿਲਿਆ ਹੈ।ਮਨਮੀਤ ਉਨ੍ਹਾਂ ਪਰਵਾਸੀਆਂ ਦਾ ਪ੍ਰਤੀਨਿਧ ਬਣ ਕੇ ਉਭਰਦਾ ਹੈ ਜੋ ਨਾਜਾਇਜ਼ ਢੰਗ ਨਾਲ ਵਿਦੇਸ਼ੀ ਰਹਿਤਲ ਉੱਪਰ ਵਿਚਰਦੇ ਲਾਚਾਰੀ ਦਾ ਸ਼ਿਕਾਰ ਹੁੰਦੇ ਹਨ।

ਡਾ. ਪ੍ਰਿਥਵੀ ਰਾਜ ਥਾਪਰ
ਮੋ. 9818411018

 

23/10/17

 

  ਪਰਵਾਸ ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
ਰਾਮ ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ
ਪਰਮਜੀਤ ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ
ਹਰਜੋਤ ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ
ਬਲਜੀਤ ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
ਅਮਰਿੰਦਰ ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ
ਪੰਜਾਬੀਆਂ ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ
ਸਿਰਜਣਦੀਪ ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪਾਲੀ ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੰਜਵਾਂ ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ
ਡਾ. ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਰਣਜੀਤ ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸੁਰਿੰਦਰ ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੱਤਰਕਾਰੀ ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਬਿੰਦਰ “ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ
ਰਾਜਵਿੰਦਰ ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ
ਬਾਬੂ ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਕਮਲਜੀਤ ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ
ਸੁਖਰਾਜ ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ ਕਾਵਿ ਚੇਤਨਾ
ਰਵੇਲ ਸਿੰਘ ਇਟਲੀ
ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ
ਕੁੜੀ ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ
ਦੇਸ ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
ਸੰਤ ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਅਮਨਦੀਪ ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"  - ਡਾ. ਡੀ. ਪੀ. ਸਿੰਘ ਕਣੀਆਂ' ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ
ਡਾ.ਗੁਰਮਿੰਦਰ ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ ਕੋਮਲ ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ
ਸੜਕਛਾਪ ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ
ਡਾ ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ "ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ
ਮਿੱਟੀ ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ
ਸਮਾਜ ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ
ਸਤਨਾਮ ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸ਼ਬਦਾਂ ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ
ਚਰਨਹ ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ ‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ
ਪਿਆਰਾ ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ
ਸਾਂਝੇ ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ
ਰੂਪ ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ
ਮੈਂ, ‘ਇੱਦਾਂ ਨਾ ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,  ਕੈਨੇਡਾ
ਕਿਰਪਾਲ ਪੂਨੀ ਦਾ ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ
ਡਾ: ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
'ਦ ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ
ਕਾਲੇ ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ
ਲਾਡੀ ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ
ਬੰਦ ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ
ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ
ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ
ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ
ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)