ਰਾਜਵਿੰਦਰ
ਕੌਰ ਜਟਾਣਾ ਦਾ ਗ਼ਜ਼ਲ ਸੰਗ੍ਰਹਿ "ਚੰਨ ਅਜੇ ਦੂਰ ਹੈ", ਮੁਹੱਬਤ, ਬਿਰਹਾ ਅਤੇ
ਸਮਾਜਿਕ ਸਰੋਕਰਾਂ ਦਾ ਸੁਮੇਲ ਹੈ। ਸ਼ਾਇਰਾ ਦੀ ਕਵਿਤਾਵਾਂ ਦੀ ਇੱਕ "ਆਹਟ"
ਨਾਮ ਦੀ ਪੁਸਤਕ ਪਹਿਲਾਂ ਹੀ 2016 ਵਿੱਚ ਪ੍ਰਕਾਸ਼ਤ ਹੋ ਚੁੱਕੀ ਹੈ। ਇਹ
ਉਨ੍ਹਾਂ ਦੀ ਦੂਜੀ ਅਰਥਾਤ ਗ਼ਜ਼ਲਾਂ ਦੀ ਪਹਿਲੀ ਪੁਸਤਕ ਹੈ।
ਸ਼ਾਇਰਾ
ਦਾ ਪਿਛੋਕੜ ਮਾਲਵੇ ਦਾ ਦਿਹਾਤੀ ਹੋਣ ਕਰਕੇ ਉਨ੍ਹਾਂ ਦੀਆਂ ਗ਼ਜ਼ਲਾਂ ਦੀ
ਸ਼ਬਦਾਵਲੀ ਨਿਰੋਲ ਦਿਹਾਤੀ ਮਲਵਈ ਹੈ। ਉਨ੍ਹਾਂ ਨੇ ਸਰਲ ਭਾਸ਼ਾ ਦੀ ਵਰਤੋਂ
ਕੀਤੀ ਹੈ ਤਾਂ ਜੋ ਪਾਠਕਾਂ ਨੂੰ ਸਮਝਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਸ਼ਾਇਰਾ ਨੇ ਪੇਂਡੂ ਆਮ ਜੀਵਨ ਵਿਚ ਬੋਲੇ ਜਾਣ ਵਾਲੇ ਸ਼ਬਦਾਂ ਅਤੇ ਮੁਹਾਵਰਿਆਂ
ਦੀ ਵਰਤੋਂ ਕਰਕੇ ਲੋਕਾਂ ਦੀ ਸ਼ਾਇਰਾ ਬਣਨ ਦੀ ਕੋਸ਼ਿਸ਼ ਕੀਤੀ ਹੈ।
ਆਮ ਤੌਰ ਤੇ ਹੁਣ ਤੱਕ ਗ਼ਜ਼ਲ ਨੂੰ ਇਸਤਰੀ ਲਿੰਗ ਕਹਿਕੇ ਔਰਤਾਂ ਨਾਲ ਜੋੜਿਆ
ਜਾਂਦਾ ਰਿਹਾ ਹੈ। ਪ੍ਰੰਤੂ ਆਧੁਨਿਕਤਾ ਦੇ ਦੌਰ ਵਿਚ ਇਹ ਧਾਰਨਾ ਵੀ ਬਦਲ ਗਈ
ਹੈ। ਹੁਣ ਗ਼ਜ਼ਲ ਦੇ ਵਿਸ਼ੇ ਦਾ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਣਾ ਜ਼ਰੂਰੀ
ਸਮਝਿਆ ਜਾਂਦਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ ਮੁੱਖ ਤੌਰ ਤੇ ਲਗਪਗ ਹਰ ਗ਼ਜ਼ਲ
ਵਿਚ ਸਮਾਜਿਕ ਸਰੋਕਾਰਾਂ, ਮੁਹੱਬਤ, ਵਸਲ ਅਤੇ ਬਿਰਹਾ ਦਾ ਪ੍ਰਗਟਾਵਾ ਹੁੰਦਾ
ਹੈ। ਗ਼ਜ਼ਲ ਵਿਚ ਕਿਉਂਕਿ ਇਕ ਸ਼ੇਅਰ ਦੂਜੇ ਸ਼ੇਅਰ ਨਾਲ ਮਿਲਣਾ ਜ਼ਰੂਰੀ ਨਹੀਂ
ਹੁੰਦਾ ਇਸ ਲਈ ਰਾਜਵਿੰਦਰ ਕੌਰ ਜਟਾਣਾ ਦੀਆਂ ਲਗਪਗ ਸਾਰੀਆਂ ਗ਼ਜ਼ਲਾਂ ਵਿਚ ਕਈ
ਵਿਸ਼ਿਆਂ ਨੂੰ ਛੂਹਿਆ ਹੁੰਦਾ ਹੈ। ਭਾਵ ਉਨ੍ਹਾਂ ਦੀਆਂ ਗ਼ਜ਼ਲਾਂ ਬਹੁਮੰਤਵੀ
ਅਤੇ ਬਹੁਰੰਗੀਆਂ ਹਨ।
ਉਨ੍ਹਾਂ ਨੇ ਆਪਣੀ ਪਹਿਲੀ ਗ਼ਜ਼ਲ ਵਿਚ ਪੰਜਾਬ
ਦੇ ਮਾਲਵੇ, ਦੁਆਬੇ ਅਤੇ ਮਾਝੇ ਦੇ ਵਸਿੰਦਿਆਂ ਦੀ ਫਿਤਰਤ ਬਾਰੇ ਲਿਖਦਿਆਂ
ਮਲਵਈਆਂ ਨੂੰ ਸ਼ਪਸ਼ਟ ਅੰਦਰੋਂ ਬਾਹਰੋਂ ਇਕ, ਯਾਰਾਂ ਦੇ ਯਾਰ ਅਤੇ ਮੁਹੱਬਤੀ
ਸੁਭਆ, ਦੁਆਬੀਆਂ ਦੀ ਦੇਸ਼ ਵਿਦੇਸ਼ ਵਿਚਲੀ ਸ਼ੋਭਾ ਦੀ ਚਰਚਾ ਕਰਦਿਆਂ, ਉਨ੍ਹਾਂ
ਨੂੰ ਸ਼ੌਕੀਨ ਪ੍ਰੰਤੂ ਚੁਸਤ ਚਾਲਾਕ ਟੇਡੀ ਅੱਖ ਨਾਲ ਵੇਖਣ ਵਾਲੇ ਅਤੇ ਮਾਝੇ
ਵਾਲਿਆਂ ਨੂੰ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੇ ਬਹਾਦਰ ਕਿਹਾ ਹੈ। ਇਕ ਕਿਸਮ
ਨਾਲ ਪੰਜਾਬੀਆਂ ਦੇ ਕਿਰਦਾਰ ਨੂੰ ਸ਼ਪਸ਼ਟ ਕਰ ਦਿੱਤਾ। ਉਸ ਗ਼ਜ਼ਲ ਦੇ ਸ਼ੇਅਰ ਹਨ,
ਮਲਵਈਆਂ ਦੇ ਖੁਲ੍ਹੇ ਖਾਤੇ, ਯਾਰੀ ਤੇ ਦਿਲਦਾਰੀ ਦੇ,
ਭਰ-ਭਰ ਵੰਡਣ ਪਿਆਰ ਮੁਹੱਬਤ ਮੜਕ ਬੜੀ ਹੀ ਹੋਰ ਜਹੀ। ਦੇਸ਼ ਵਿਦੇਸੀਂ
ਤੂਤੀ ਬੋਲੇ ਵੇਖੋ ਲੋਕ ਦੁਆਬੇ ਦੇ, ਟੌਹਰ ਸ਼ੁਕੀਨੀ ਲਾ ਕੇ ਰੱਖਣ,
ਤੱਕਣੀ ਏ ਚਿੱਤ ਚੋਰ ਜਹੀ। ਦੂਰੋਂ ਹੀ ਪਹਿਚਾਣੇ ਦੁਨੀਆ, ਮਾਝੇ ਦੇ
ਸਰਦਾਰਾਂ ਨੂੰ, ਗੁਰੂਆਂ ਪੀਰਾਂ ਹਿੰਮਤ ਦਿੱਤੀ, ਮਜ਼ਲੂਮਾ ਵਿੱਚ ਜ਼ੋਰ
ਜਹੀ।
ਇਸ ਗ਼ਜ਼ਲ ਸੰਗ੍ਰਹਿ ਵਿੱਚ ਬਹੁਤੀਆਂ ਗ਼ਜ਼ਲਾਂ
ਮੁਹੱਬਤ, ਬਿਰਹਾ ਅਤੇ ਰੁਮਾਂਸਵਾਦ ਨਾਲ ਸੰਬੰਧਤ ਹਨ। ਇਨ੍ਹਾਂ ਗ਼ਜ਼ਲਾਂ ਵਿੱਚ
ਆਸ਼ਕ ਮਸ਼ੂਕ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਤਾਅਨੇ ਮਿਹਣੇ
ਦਿੰਦੇ ਹਨ। ਬੇਵਫ਼ਾਈ ਦੇ ਕੀਰਨੇ ਪਾਉਂਦੇ ਹਨ। ਮੁਹੱਬਤ ਵਿਚ ਭਾਵਨਾਵਾਂ ਨੂੰ
ਸਮਝਣ ਦਾ ਜ਼ਿਕਰ ਕਰਦੇ ਹਨ। ਰੂਹ ਦੇ ਅਹਿਸਾਸ ਦਾ ਚੇਤਾ ਕਰਵਾਉਂਦੇ ਹਨ। ਕੁਝ
ਗ਼ਜ਼ਲਾਂ ਦੇ ਸ਼ੇਅਰ ਹਨ,
ਤੇਰਾ ਜਾਣਾ, ਸਾਡਾ ਜੀਵਨ ਕਰ
ਇੱਦਾਂ ਵੀਰਾਨ ਗਿਆ, ਕੱਕੇ ਰੇਤ ‘ਚ ਤੜਪੇ ਮਛਲੀ ਤੱਕਦੀ ਛੱਲਾਂ ਲਹਿਰ
ਦੀਆਂ। ਤੇਰੀ ਮੇਰੀ ਜੋੜੀ ਸੱਜਣਾ ਚੰਨ ਚਕੋਰ ਜਿਹੀ , ਇਸ ਮਿੱਠੇ
ਅਹਿਸਾਸ ਨੂੰ ਮਨੋਂ ਭੁਲਾਇਆ ਨਾ ਕਰ ਤੂੰ। ਬੇਵਫ਼ਾਈ ਨਾਲ ਜਿਹੜੇ ਰੱਖ
ਬੈਠੇ ਰਾਬਤਾ ਨੇ, ਮਾਫ਼ ਕੀਤੇ ਜਾਣਗੇ ਨਾ ਬੋਲਦੀ ਤਹਿਰੀਕ ਸੀ। ਸੁਣੀ
ਨਾ ਹੂਕ ਬੇਦਰਦਾਂ, ਬੜਾ ਹੀ ਤਿਲਮਿਲਾਏ ਸੀ, ਸਜ਼ਾ ਦਿੱਤੀ ਵਿਛੋੜੇ ਦੀ,
ਵਫ਼ਾਵਾਂ ਚਾਹੁਣ ਤੋਂ ਪਹਿਲਾਂ।
ਜਦੋਂ ਪਿਆਰ ਮੁਹੱਬਤ
ਵਿਚ ਗ਼ਰਜਾਂ ਆ ਜਾਂਦੀਆਂ ਹਨ ਤਾਂ ਇਸ ਦੀ ਪਵਿਤਰਤਾ ਨੂੰ ਦਾਗ਼ ਲੱਗ ਜਾਂਦਾ
ਹੈ। ਸ਼ਾਇਰਾ ਨੇ ਅਜਿਹੇ ਮੌਕੇ ਮਸ਼ੂਕ ਦੀਆਂ ਭਾਵਨਾਵਾਂ ਨੂੰ ਵੀ ਬੜੇ ਸੁਚੱਜੇ
ਢੰਗ ਨਾਲ ਆਪਣੇ ਸ਼ੇਅਰਾਂ ਵਿਚ ਲਿਖਿਆ ਹੈ। ਸ਼ਾਇਰਾ ਅਨੁਸਾਰ ਤਲਬ ਦੀ
ਪ੍ਰਾਪਤੀ ਲਈ ਬਣਿਆਂ ਰਿਸ਼ਤਾ ਚਿਰ ਸਥਾਈ ਨਹੀਂ ਹੁੰਦਾ। ਮਿੰਟਾਂ ਸਕਿੰਟਾਂ
ਵਿਚ ਹੀ ਰਿਸ਼ਤਾ ਖ਼ਤਮ ਹੋ ਜਾਂਦਾ ਹੈ, ਜਦੋਂ ਦੋਵੇਂ ਇਕ ਦੂਜੇ ਨੂੰ ਧੋਖਾ
ਦੇਣ ਵਾਲੇ ਹੋਣ। ਫਿਰ ਸਾਰੀ ਉਮਰ ਵਿਛੋੜੇ ਦਾ ਸੰਤਾਪ ਹੰਢਾਉਣਾ ਪੈਂਦਾ ਹੈ।
ਜਦੋਂ ਪਿਆਰਾ ਅਰਮਾਨਾ ਦਾ ਕਤਲ ਕਰਦਾ ਹੈ ਤਾਂ ਬੜਾ ਦੁੱਖ ਹੁੰਦਾ ਹੈ।
ਸ਼ਾਇਰਾ ਕੁੜੀਆਂ ਨੂੰ ਸੁਚੇਤ ਕਰਦੀ ਹੋਈ ਲਿਖਦੀ ਹੈ ਕਿ ਭਟਕਣਾ ਵਿਚ ਪੈ ਕੇ
ਆਸ਼ਕਾਂ ਦੇ ਬਹਿਕਾਵੇ ਵਿੱਚ ਨਾ ਆ ਜਾਇਓ। ਸ਼ੇਅਰ ਇਸ ਪ੍ਰਕਾਰ ਹਨ।
ਕਾਵਾਂ ਹੱਥ ਸੁਨੇਹੇ ਘੱਲੇ ਸੁਣਦਾ ਬਾਤ ਨਹੀਂ। ਗ਼ਰਜ਼ਾਂ ਖ਼ਾਤਰ
ਨਿਤ ਮਿਲਣ ਲਈ ਆਇਆ ਨਾ ਕਰ ਤੂੰ। ਤਲਬ ਦੇ ਲਈ ਬਣਿਆ ਰਿਸ਼ਤਾ ਤਿੜਕੇ
ਪਲਕਾਂ ਝਪਕਦਿਆਂ, ਉਮਰਾਂ ਦਾ ਪਛਤਾਵਾ ਪੱਲੇ ਹੋਵੇ ਫੇਰ ਜੁਦਾਈ ਦਾ।
ਅਰਮਾਨਾ ਦੀ ਫਸਲ ਚੰਗੇਰੀ ਹੋਈ ਸੀ, ਰੂਹ ਦਾ ਭੇਤੀ ਆਇਆ ਜੜ੍ਹ ਤੋਂ
ਪੁੱਟ ਗਿਆ। ਭਟਕਣ ਵਾਲੇ ਰਾਹੀਂ ਪੈਰ ਟਿਕਾਇਓ ਨਾ, ਚੋਗਾ ਪਾਉਣ
ਸ਼ਿਕਾਰੀ ਕੁੜੀਓ ਖਾਇਓ ਨਾ।
ਇਸ਼ਕ
ਦੇ ਵਣਜ ਨੂੰ ਸ਼ਾਇਰਾ ਘਾਟੇ ਦਾ ਸੌਦਾ ਵੀ ਦਸਦੀ ਹੋਈ ਲਿਖਦੀ ਹੈ ਕਿ ਕਈ ਆਸ਼ਕ
ਮਸ਼ੂਕ ਪਿਆਰ ਦੇ ਝਾਂਸੇ ਵਿਚ ਪਾ ਕੇ ਧੋਖਾ ਦੇ ਜਾਂਦੇ ਹਨ।
ਜਗਾਈ ਪਿਆਰ ਦੀ ਬੱਤੀ, ਬੁਝਾਈ ਓਸਨੇ ਆ ਕੇ, ਵਸਲ ਦੀ ਆਸ ਦਾ ਬੂਹਾ ਸਦਾ ਫ਼ਿਰ ਢੋਹ
ਗਿਆ ਮੈਥੋਂ। ਇਸ਼ਕ ਦਾ ਪੈਂਡਾ ਔਖਾ ਮਿੱਤਰਾ ਇਸ ਤੋਂ ਥੋੜ੍ਹਾ ਦੂਰ
ਰਹੀਂ, ਨੇੜੇ ਹੋ-ਹੋ ਦਿਲ ਦੀਆਂ ਸੱਧਰਾਂ ਲੁੱਟਣ ਵਾਲੇ ਦੇਖੇ ਨੇ।
ਨਸ਼ਿਆਂ ਦੀ ਸਮਾਜਿਕ ਬਿਮਾਰੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਉਸਨੂੰ
ਵੀ ਸ਼ਾਇਰਾ ਨੇ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ। ਨਸ਼ਿਆਂ ਬਾਰੇ ਕੁਝ
ਸ਼ੇਅਰ ਹਨ,
ਚਿੱਟਾ ਲੈ ਕੇ ਬਹਿ ਗਿਆ ਸਾਡੇ ਸਾਰੇ ਰੰਗ,
ਗੋਦਾਂ ਹੋਈਆਂ ਸੁੰਨੀਆਂ ਹਰ ਥਾਂ ਭੁੱਜਦੀ ਭੰਗ। ਨਸ਼ਿਆਂ ਵਾਲੇ ਕੋੜ੍ਹ
ਦਾ ਲਾ ਲਿਆ ਜੇਕਰ ਵੈਲ, ਇਹ ਹੈ ਕੋਰੀ ਜ਼ਹਿਰ ਜੋ ਨਸ-ਨਸ ਜਾਣੀ ਫੈਲ।
ਨਸ਼ਿਆਂ ਵਿਚ ਗ਼ਲਤਾਨ ਜਵਾਨੀ , ਐਨੀ ਹਾਲਤ ਮਾੜੀ ਹੈ, ਆਪਣੇ ਹੱਥੀਂ
ਆਪਣੀਆਂ ਕਬਰਾਂ ਪੁੱਟਣ ਵਾਲੇ ਦੇਖੇ ਨੇ।
ਰਾਜਵਿੰਦਰ
ਕੌਰ ਜਟਾਣਾ ਮਾਲਵੇ ਦੇ ਦਿਹਾਤੀ ਇਲਾਕੇ ਨਾਲ ਸੰਬੰਧਤ ਹੋਣ ਕਰਕੇ ਕਿਸਾਨਾ
ਦੇ ਦਰਦ ਨੂੰ ਭਲੀ ਪ੍ਰਕਾਰ ਸਮਝਦੀ ਹੈ। ਮਾਲਵੇ ਦੇ ਇਲਾਕੇ ਦੇ ਕਿਸਾਨਾ ਦੀ
ਆਰਥਿਕ ਮੰਦਹਾਲੀ ਨੂੰ ਬੜਾ ਨੇੜਿਓਂ ਵੇਖਿਆ ਹੈ। ਕਿਸਾਨ ਖ਼ੁਦਕਸ਼ੀਆਂ ਕਰ ਰਹੇ
ਹਨ। ਇਸ ਕਰਕੇ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿਚ ਲਿਖਦੀ ਹੈ,
ਗ਼ਰੀਬੀ ਨਾਲ ਘੁਲਦੀ ਇਉਂ ਕਿਸਾਨੀਂ ਏ, ਕਿਸੇ ਦਿਨ ਵੇਖ
ਹਾਲਤ ਮਾਲਵਾ ਬਣ ਕੇ। ਖ਼ੁਦਕਸ਼ੀਆਂ ਦਾ ਰੱਸਾ ਜਿੱਥੇ ਲਟਕ ਰਿਹਾ,
ਕਿੰਨੇ ਕਰਮਾਂ ਹਾਰੀ ਟਾਹਲੀ ਬੇਰੀ ਸੀ। ਗੁਨਾਹਗਾਰਾਂ ਲਈ ‘ਤੇ, ਹਰ ਸਜ਼ਾ
ਹੁਣ ਮਾਫ਼ ਹੋ ਜਾਂਦੀ, ਕਿਸਾਨੀ ਮਸਲਿਆਂ ਦੇ ਹਲ, ਬਸ ਸਲਫਾਸ ਹੁੰਦੇ ਨੇ।
ਤਾਅ ਉਮਰ ਵਿਹਾਈ ਖੇਤਾਂ ਵਿੱਚ, ਮਿੱਟੀ ਨਾ’ ਮਿੱਟੀ ਸੀ ਬਣਿਆ, ਉਹਦਾ
ਤਨ ਕੱਜਣ ਨੂੰ ਲੀਰ ਨਹੀਂ ਤੇ ਉਹਦਾ ਕੋਠਾ ਚੋਇਆ।
ਸਮਾਜਿਕ ਕਦਰਾਂ ਕੀਮਤਾਂ ਵਿਚ ਗਿਰਾਵਟ ਆਉਣ ਨਾਲ ਚੋਰੀਆਂ, ਠੱਗੀਆਂ ਵਿਚ
ਵਾਧਾ ਹੋ ਗਿਆ ਹੈ। ਸਿਆਸਤਦਾਨ ਵੀ ਸਿਰਫ ਵੋਟ ਬੈਂਕ ਦਾ ਧਿਆਨ ਰੱਖਦੇ ਹਨ।
ਇਸ ਮੰਤਵ ਲਈ ਵੋਟਰ ਨਸ਼ੇ ਅਤੇ ਪੈਸਿਆਂ ਦੀ ਖ਼ਾਤਰ ਆਪਣਾ ਈਮਾਨ ਵੇਚ ਦਿੰਦੇ
ਹਨ। ਇਸ ਸੰਬੰਧੀ ਸ਼ਾਇਰਾ ਦੇ ਕੁਝ ਸ਼ੇਅਰ ਹਨ,
ਹੋ ਗਏ ਨੇ
ਆਮ ਚੋਰੀ, ਠੱਗੀਆਂ ਦੇ ਮਾਮਲੇ, ਮਿਲ ਰਹੇ ਨੇ ਚੋਰ, ਕੁੱਤੀ ਵਿਕ ਰਿਹਾ
ਈਮਾਨ। ਦਿਖਾਵੇ ਮੋਹ ਜਦੋਂ, ਨੇਤਾ ਜਤਾਵੇ ਹੱਕ ਕੁਰਸੀ ‘ਤੇ,
ਗ਼ਰੀਬਾਂ ਦੀ ਭਲਾਈ ਵਾਸਤੇ ਉਂਝ, ਹਿੱਤ ਨਾ ਹੁੰਦਾ। ਹੁਣ ਵਿਕਾਊ ਵੋਟ ਉਸ
ਦੀ ਚੰਦ ਟਕਿਆਂ ਵਾਸਤੇ, ਤੇ ਨਸ਼ੇ ਵਿਚ ਗੁੱਟ ਆਉਂਦਾ ਘਰ ਰਿਹਾ ਹੈ
ਆਦਮੀ।
ਸ਼ਾਇਰਾ ਅਨੁਸਾਰ ਸਮਾਜਕ ਤਾਣੇ ਬਾਣੇ ਵਿਚ ਘੋਰ
ਬੇਇਨਸਾਫੀ ਦਾ ਬੋਲ ਬਾਲਾ ਹੋ ਗਿਆ ਹੈ ਜਿਸ ਕਰਕੇ ਬੱਚਿਆਂ ਦੀ ਮਾਨਸਿਕਤਾ
ਬਿਮਾਰ ਹੋ ਗਈ ਹੈ। ਬਜ਼ੁਰਗਾਂ ਨੂੰ ਅਣਡਿਠ ਕੀਤਾ ਜਾਂਦਾ ਹੈ,
ਢਿਡੋਂ ਜੰਮੇ ਸਾਰ ਨਾ ਲੈਂਦੇ ਜਦੋਂ ਬੁਢਾਪਾ ਆਉਂਦਾ ਏ, ਆਪਣੇ
ਤਨ ਦਾ ਆਪੇ ਸਭ ਨੂੰ ਬੋਝਾ ਚੁੱਕਣਾ ਪੈਂਦਾ ਹੈ ਬਜ਼ੁਰਗਾਂ ਦੀ ਸੇਵਾ
ਬਣੇਂ ਤੇਰਾ ਤੀਰਥ, ਧੂੜਾਂ ਨੂੰ ਫੱਕਣ ਦੀ ਆਦਤ ਨਾ ਰੱਖੀਂ।
ਰਾਜਵਿੰਦਰ ਕੌਰ ਜਟਾਣਾ ਇਨਸਾਨੀਅਤ ਵਿਚ ਆਈ ਗਿਰਾਵਟ ਨੂੰ ਪਾਣੀ ਵਿਚ
ਜ਼ਹਿਰ ਘੋਲਣ ਵਾਲੇ ਸ਼ੇਅਰਾਂ ਰਾਹੀਂ ਦੱਸਣਾ ਚਾਹੁੰਦੀ ਹੈ ਕਿ ਇਨਸਾਨ ਨੂੰ
ਆਪਣੀ ਮਾਨਸਿਕਤਾ ਨੂੰ ਪਵਿਤਰ ਰੱਖਣਾ ਜ਼ਰੂਰੀ ਹੈ। ਪਾਣੀ ਵਿੱਚ ਸਿੱਧੇ ਤੌਰ
ਤੇ ਜ਼ਹਿਰ ਮਿਲਾਉਣਾ ਨਹੀਂ ਸਗੋਂ ਉਹ ਤਾਂ ਪਾਣੀ ਨੂੰ ਇਨਸਾਨੀਅਤ ਅਤੇ ਸਾਗਰ
ਨੂੰ ਸਮਾਜ ਦੇ ਤੌਰ ਵਰਤਿਆ ਹੈ। ਭਾਵ ਇਨਸਾਨੀਅਤ ਵਿਚ ਜ਼ਹਿਰ ਮਿਲ ਗਿਆ ਹੈ।
ਸ਼ਾਇਰਾ ਦੇ ਸ਼ੇਅਰ ਹਨ,
ਐਵੇਂ ਤਾਂ ਨੀ ਸਾਗਰ ਵਿੱਚੋਂ
ਉਠਦੀਆਂ ਲਹਿਰਾਂ ਕਹਿਰ ਦੀਆਂ, ਪਾਣੀ ਵਿੱਚ ਮਿਲਾ ਗਿਆ ਹੋਣਾ ਕੋਈ
ਘੁੱਟਾਂ ਜ਼ਹਿਰ ਦੀਆਂ। ਜ਼ਹਿਰ ਨਾ ਤੂੰ ਘੋਲ ਪਾਣੀ ਪਾਕ ਮੇਰੇ ਦੇਸ਼ ਦਾ,
ਰਹਿਬਰਾ ਵੇ ਪਾਣੀਆਂ ਨੂੰ ਪੀਣ ਜੋਗਾ ਰਹਿਣ ਦੇ।
ਸ਼ਾਇਰਾ
ਇਹ ਵੀ ਕਹਿੰਦੀ ਹੈ ਕਿ ਅਮੀਰ ਗ਼ਰੀਬ ਦੇ ਪਾੜੇ ਦਾ ਇਲਜ਼ਾਮ ਕੁਦਰਤ ‘ਤੇ
ਲਾਉਣਾ ਜ਼ਾਇਜ਼ ਨਹੀਂ। ਇਨਸਾਨ ਨੂੰ ਹਿੰਮਤ ਅਤੇ ਹੌਸਲੇ ਨਾਲ ਮਿਹਨਤ
ਕਰਨੀ ਚਾਹੀਦੀ ਹੈ। ਧਰਮਾ ਦੇ ਠੇਕੇਦਾਰਾਂ ਤੋਂ ਵੀ ਬਚਕੇ ਰਹਿਣਾ ਚਾਹੀਦਾ
ਹੈ। ਉਹ ਸਾਡੀਆਂ ਭਾਵਨਾਵਾਂ ਨਾਲ ਖੇਡਦੇ ਹਨ। ਇਨ੍ਹਾਂ ਸ਼ੇਅਰਾਂ ਤੋਂ ਸਾਫ਼
ਹੋ ਜਾਂਦਾ ਹੈ,
ਇਹ ਪਾੜੇ ਮੁਲਕ ਨੇ ਪਾਏ ਅਮੀਰੀ ਗ਼ਰੀਬੀ
ਦੇ, ਨਾ ਕੁਦਰਤ ਭੇਦ ਕਰਦੀ ਏ ਦਿਸੇ ਹਰ ਪਾਸਿਉਂ ਚੰਗੀ। ਜੋਸ਼,
ਹਿੰਮਤ, ਹੌਸਲਾ ਜਿਸ ਕੋਲ ਹੈ, ਸਫ਼ਲਤਾ ਦੇ ਨਿੱਘ ਅਕਸਰ ਮਾਣਦੇ। ਜੇ
ਕਰ ਲਓ ਮਿਹਨਤਾਂ ਡਟ ਕੇ ਕਮਾਈ ਫੇਰ ਹੋਣੀ ਏ, ਕਿਸੇ ਝਾੜੀ ਲਗਾਇਆ ਆਪਣੇ
‘ਤੇ ਵਿੱਤ ਨਾ ਹੁੰਦਾ। ਜਦੋਂ ਧਰਮਾਂ ਦੇ ਠੇਕੇਦਾਰ ਪਾਉਂਦੇ ਵੰਡੀਆਂ ਰਲ
ਕੇ, ਉਦੋਂ ਮੈਦਾਨ ਵਿੱਚ ਤਲਵਾਰ ਤੇ ਤਰਸ਼ੂਲ ਹੁੰਦੀ ਹੈ।
"ਚੰਨ ਅਜੇ ਦੂਰ ਹੈ" ਗ਼ਜ਼ਲ ਸੰਗ੍ਰਹਿ ਵਿਚ 84 ਗ਼ਜ਼ਲਾਂ, 96 ਪੰਨੇ, 175
ਰੁਪਏ ਕੀਮਤ ਅਤੇ ਸਪਰੈਡ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਗ਼ਜ਼ਲਾਂ ਲਿਖਣ ਦਾ ਰਾਜਵਿੰਦਰ ਕੌਰ ਦਾ ਪਹਿਲਾ ਤਜ਼ਰਬਾ ਹੈ, ਉਨ੍ਹਾਂ ਕੋਲੋਂ
ਉਮੀਦ ਕੀਤੀ ਜਾਂਦੀ ਹੈ ਕਿ ਭਵਿਖ ਵਿਚ ਹੋਰ ਬਿਹਤਰ ਯੋਗਦਾਨ ਪਾਉਣਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 ujagarsingh480yahoo.com
|
|
"ਚੰਨ
ਅਜੇ ਦੂਰ ਹੈ" ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਸਤਵਿੰਦਰ
ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ: ‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ
ਮੁਹੱਬਤ ਦਾ ਸੁਮੇਲ ਉਜਾਗਰ ਸਿੰਘ,
ਪਟਿਆਲਾ |
ਮੈਂ
‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ? /a>
ਉਜਾਗਰ ਸਿੰਘ, ਪਟਿਆਲਾ |
‘ਕਾਲ਼ੀ
ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ
ਸੁਮੇਲ ਉਜਾਗਰ ਸਿੰਘ, ਪਟਿਆਲਾ |
ਰਾਵਿੰਦਰ
ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ
ਪਾਉਣ ਦਾ ਉਦਮ ਉਜਾਗਰ ਸਿੰਘ,
ਪਟਿਆਲਾ |
ਗੁਰਭਜਨ
ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ
ਉਜਾਗਰ ਸਿੰਘ, ਪਟਿਆਲਾ |
‘ਪਟਿਆਲਾ
ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਡਾ
ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ
ਸ਼ਰਧਾਂਜ਼ਲੀ ਉਜਾਗਰ ਸਿੰਘ, ਪਟਿਆਲਾ |
ਰਾਜ
ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਸੁਭਾਸ਼
ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਦਲੀਪ
ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕੰਵਰ
ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਸੁਖਦੇਵ
ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ
ਦਾ ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਗੁਰਭਜਨ
ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ: ਪੰਜਾਬੀ ਵਿਰਾਸਤ ਦਾ ਸ਼ੀਸ਼ਾ
ਉਜਾਗਰ ਸਿੰਘ, ਪਟਿਆਲਾ |
‘ਕਿਸਾਨ
ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਦਰਦ
ਜਾਗਦਾ ਹੈ: ਭੁਪਿੰਦਰ ਸਿੰਘ ਸੱਗੂ
ਡਾ. ਨਿਸ਼ਾਨ ਸਿੰਘ ਰਾਠੌਰ |
ਮਜਬੂਰੀ,
ਲਾਚਾਰੀ, ਬੇਵੱਸੀ ਅਤੇ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ
"ਕੱਠਪੁਤਲੀਆਂ" ਸਿ਼ਵਚਰਨ ਜੱਗੀ
ਕੁੱਸਾ |
ਸਮੀਖਿਆ:
ਨਾਵਲ "ਦਰਦ ਕਹਿਣ ਦਰਵੇਸ਼" ਮਨਦੀਪ
ਕੌਰ ਭੰਮਰਾ |
ਸ਼ਿਵਚਰਨ
ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਬਿੰਦਰ
ਕੋਲੀਆਂ ਵਾਲ ਦੇ ਕਾਵਿ ਸੰਗ੍ਰਹਿ "ਅਧੂਰਾ ਸਫ਼ਰ" ਤੇ ਇਕ ਸਰਸਰੀ ਝਾਤ
ਰਵੇਲ ਸਿੰਘ ਇਟਲੀ |
ਰਾਮ
ਲਾਲ ਭਗਤ ਦਾ ਕਾਵਿ ਸੰਗ੍ਰਹਿ "ਸ਼ਹਿਜ਼ਾਦੀਆਂ" ਇਸਤਰੀ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
'ਇਹ
ਪਰਿੰਦੇ ਸਿਆਸਤ ਨਹੀਂ ਜਾਣਦੇ' ਉਜਾਗਰ ਸਿੰਘ, ਪਟਿਆਲਾ |
ਅੰਕਲ
ਟੌਮ ਦੀ ਝੌਪੜੀ ਬਿੱਟੂ ਖੰਗੂੜਾ,
ਲੰਡਨ |
ਡਾ
ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾ ਪਾਠਕਾਂ ਲਈ ਮਾਰਗ
ਦਰਸ਼ਨ ਉਜਾਗਰ ਸਿੰਘ, ਪਟਿਆਲਾ
|
ਭੁੱਬਲ
ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਨਾਨਕ
ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ
ਸ਼ੀਸ਼ਾ ਉਜਾਗਰ ਸਿੰਘ, ਪਟਿਆਲਾ |
ਡਾ
ਸੋਨੀਆਂ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ
ਪ੍ਰਗਟਾਵਾ ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਕਹਾਣੀ ਸੰਗ੍ਰਹਿ ‘‘ਜ਼ਮੀਰ’’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ |
ਡਾਇਰੈਕਟਰ
ਭਾਸ਼ਾ ਵਿਭਾਗ ਵਲੋਂ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ'
ਲੋਕ-ਅਰਪਣ ਪ੍ਰੀਤਮ ਲੁਧਿਆਣਵੀ,
ਚੰਡੀਗੜ੍ਹ |
ਹਰਪ੍ਰੀਤ
ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਸੰਸਾਰ
ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ
ਬਨਾਮ ਕੈਨੇਡੀਅਨ ਸਮਾਜ' ਬਲਜਿੰਦਰ
ਸੰਘਾ, ਕਨੇਡਾ |
ਉਦੀਪਨ
ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਪਰਮਵੀਰ
ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ
ਕਹਾਣੀ ਉਜਾਗਰ ਸਿੰਘ, ਪਟਿਆਲਾ
|
ਹਰੀ
ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ
ਡੀਲਾਈਟ” ਰਾਹੀਂ ਡਾ.ਸਾਥੀ
ਲੁਧਿਆਣਵੀ, ਲੰਦਨ |
ਕਹਾਣੀ-
ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਮੋਤੀ ਪੰਜ ਦਰਿਆਵਾਂ
ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ
|
ਕੁਲਵੰਤ
ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਲੇਖ਼ਕ
ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ
'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ |
ਗੁਰਿੰਦਪਾਲ
ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’
ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ |
ਸਮਾਜਿਕ
ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ |
ਪਰਵਾਸ
ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
|
ਰਾਮ
ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸਿੱਖ
ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਪਰਮਜੀਤ
ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ |
ਹਰਜੋਤ
ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਬਲਜੀਤ
ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ
ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਅਮਰਿੰਦਰ
ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ
ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ |
ਸਿਰਜਣਦੀਪ
ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪਾਲੀ
ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੰਜਵਾਂ
ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ |
ਡਾ.
ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ
ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਰਣਜੀਤ
ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸੁਰਿੰਦਰ
ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਬਿੰਦਰ
“ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ
ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ |
ਰਾਜਵਿੰਦਰ
ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ |
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|