|
|
|
|
ਡਾ. ਹਰਕੇਸ਼ ਸਿੰਘ ਸਿੱਧੂ ਦੀ ਜੀਵਨੀ ‘ਸਰਪੰਚ ਤੋਂ ਡੀ.ਸੀ.ਤੱਕ’
ਨੌਜਵਾਨਾ ਲਈ ਪ੍ਰੇਰਨਾਸ੍ਰੋਤ ਉਜਾਗਰ
ਸਿੰਘ
(08/10/2024) |
|
|
|
ਪੰਜਾਬੀ
ਵਿੱਚ ਜੀਵਨੀ ਸਾਹਿਤ ਵੱਡੀ ਮਾਤਰਾ ਵਿੱਚ ਲਿਖਿਆ ਜਾ ਰਿਹਾ ਹੈ। ਇਨ੍ਹਾਂ
ਵਿੱਚੋਂ ਬਹੁਤੀਆਂ ਜੀਵਨੀਆਂ ਪੰਜਾਬੀ ਦੇ ਸਾਹਿਤਕਾਰਾਂ ਦੀਆਂ ਹਨ। ਹਰ
ਵਿਅਕਤੀ ਇਹ ਸੋਚਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਵੱਡੇ ਮਾਅਰਕੇ
ਮਾਰੇ ਹਨ। ਉਨ੍ਹਾਂ ਜ਼ਰੂਰ ਵੱਡੇ ਮਾਅਰਕੇ ਮਾਰੇ ਹੋਣਗੇ ਪ੍ਰੰਤੂ ਵੇਖਣ ਵਾਲੀ
ਗੱਲ ਇਹ ਹੁੰਦੀ ਹੈ ਕਿ ਉਨ੍ਹਾਂ ਦੀ ਜੀਵਨੀ ਤੋਂ ਸਮਾਜ ਨੂੰ ਕੋਈ ਪ੍ਰੇਰਨਾ
ਵੀ ਮਿਲਦੀ ਹੈ ਜਿਸ ਨਾਲ ਆਉਣ ਵਾਲੀ ਪੀੜ੍ਹੀ ਕੁਝ ਸਾਰਥਿਕ ਗ੍ਰਹਿਣ ਕਰ
ਸਕੇ। ਮੈਂ ਬਹੁਤ ਸਾਰੀਆਂ ਜੀਵਨੀਆਂ ਪੜ੍ਹਦਾ ਹਾਂ ਤਾਂ ਜੋ ਕੋਈ ਚੰਗੀ ਗੱਲ
ਪੱਲੇ ਪੈ ਸਕੇ। ਹੁਣੇ ਜਿਹੇ ਇੱਕ ਵੱਡ ਆਕਾਰੀ ਜੀਵਨੀ ਸਾਹਿਤਕ ਮਾਰਕੀਟ
ਵਿੱਚ ਆਈ ਹੈ।
ਇਹ ਜੀਵਨੀ ਡਾ.ਹਰਕੇਸ਼ ਸਿੰਘ ਸਿੱਧੂ ਸਾਬਕਾ
ਆਈ.ਏ.ਐਸ. ਅਧਿਕਾਰੀ ਦੀ ‘ਸਰਪੰਚ ਤੋਂ ਡੀ.ਸੀ.ਤੱਕ’ ਨੂੰ ਪੜ੍ਹਨ ਦਾ
ਇਤਫ਼ਾਕ ਹੋਇਆ। ਹਰ ਪਾਠਕ ਇਤਨੀ ਵੱਡੀ ਪੁਸਤਕ ਨੂੰ ਪੜ੍ਹਨ ਤੋਂ ਪਹਿਲਾਂ
ਹਿਚਕਚਾਹਟ ਮਹਿਸੂਸ ਕਰੇਗਾ ਕਿਉਂਕਿ ਕਿਹਾ ਜਾਂਦਾ ਹੈ ਕਿ ਇੰਟਰਨੈਟ ਦੇ
ਜ਼ਮਾਨੇ ਵਿੱਚ ਲੋਕਾਂ ਦੀ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ
ਪ੍ਰੰਤੂ ਮੈਨੂੰ 115 ਚੈਪਟਰਾਂ ਵਾਲੀ ਇਸ ਜੀਵਨੀ ਨੂੰ ਪੜ੍ਹਦਿਆਂ
ਸਗੋਂ ਉਤਸੁਕਤਾ ਵੱਧਦੀ ਰਹੀ, ਹਰ ਚੈਪਟਰ ਇੱਕ ਦੂਜੇ ਨਾਲੋਂ
ਵਧੇਰੇ ਦਿਲਚਸਪ ਲੱਗਿਆ। ਹਰ ਚੈਪਟਰ ਤੋਂ ਪਹਿਲਾਂ ਹਰਕੇਸ਼ ਸਿੰਘ
ਸਿੱਧੂ ਨੇ ਇੱਕ ਸ਼ਿਅਰ ਕਈ ਥਾਂ ‘ਤੇ ਚੈਪਟਰ ਦੇ ਅਖ਼ੀਰ ਵਿੱਚ ਵੀ
ਦਿੱਤਾ ਹੈ, ਉਹ ਸ਼ਿਅਰ ਉਸ ਚੈਪਟਰ ਦਾ ਸਾਰੰਸ਼ ਹੁੰਦੇ ਹਨ।
ਇਹ ਸ਼ਿਅਰ ਵਰਤਮਾਨ ਪ੍ਰਣਾਲੀ ਦਾ ਪਰਦਾ ਫਾਸ਼ ਕਰਦੇ ਹਨ। ਹਰਕੇਸ਼ ਸਿੰਘ
ਸਿੱਧੂ ਸਾਹਿਬ ਨੂੰ ਇਨ੍ਹਾਂ ਸ਼ਿਅਰਾਂ ਦੀ ਇੱਕ ਵੱਖਰੀ ਪੁਸਤਕ ਪ੍ਰਕਾਸ਼ਤ
ਕਰਵਾਉਣੀ ਚਾਹੀਦੀ ਹੈ। ਇਹ ਪੁਸਤਕ ਜੀਵਨੀ ਨਾਲੋਂ ਜੀਵਨ ਜਾਚ ਵਧੇਰੇ ਲੱਗਦੀ
ਹੈ ਪ੍ਰੰਤੂ ਕੁਝ ਚੈਪਟਰ ਅਜਿਹੇ ਹਨ, ਜਿਨ੍ਹਾਂ ਨੂੰ ਪੜ੍ਹਦਿਆਂ
ਸਫ਼ਰਨਾਮਾ ਲੱਗਦਾ ਹੈ। ਲਗਪਗ ਹਰ ਚੈਪਟਰ ਵਿੱਚੋਂ ਪਾਠਕਾਂ
ਨੂੰ ਪ੍ਰੇਰਨਾ ਮਿਲਦੀ ਹੈ।
ਹਰਕੇਸ਼ ਸਿੰਘ ਸਿੱਧੂ ਦਾ ਸਿਧਾਂਤ
ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ‘ਤੇ ਜਿਊਣਾ ਵੱਡੀ ਗੱਲ ਹੈ। ਆਮ ਤੌਰ
‘ਤੇ ਸਰਕਾਰੀ ਮੁਲਾਜ਼ਮ ਅਜਿਹਾ ਨਹੀਂ ਕਰਦੇ, ਸਗੋਂ ਭ੍ਰਿਸ਼ਟਾਚਾਰੀ
ਅਧਿਕਾਰੀਆਂ ਦੇ ਥੱਲੇ ਲੱਗਕੇ ਆਪ ਵੀ ਭ੍ਰਿਸ਼ਟਾਚਾਰ ਕਰਨ ਲੱਗ ਜਾਂਦੇ ਹਨ।
ਹਰਕੇਸ਼ ਸਿੰਘ ਸਿੱਧੂ ਦੀ ਜਵੀਨੀ ਦੀ ਸਭ ਤੋਂ ਵੱਡੀ ਪ੍ਰੇਰਨਾ ਇਹੋ ਮਿਲਦੀ
ਹੈ ਕਿ ਜੇਕਰ ਅਸੀਂ ਸਮਾਜਕ ਤੇ ਪ੍ਰਸ਼ਾਸ਼ਕੀ ਪ੍ਰਣਾਲੀ ਵਿੱਚ ਬਦਲਾਓ ਲਿਆਉਣਾ
ਚਾਹੁੰਦੇ ਹਾਂ ਤਾਂ ਸਾਨੂੰ ਹੱਕ ਤੇ ਸੱਚ ਤੇ ਪਹਿਰਾ ਦੇ ਕੇ ਭ੍ਰਿਸ਼ਟਾਚਾਰ
ਖ਼ਤਮ ਕਰਨ ਲਈ ਬਚਨਵੱਧ ਹੋਣਾ ਪਵੇਗਾ। ਇਨਸਾਫ ਪਸੰਦ ਬਣਨਾ ਪਵੇਗਾ। ਜਦੋਂ
ਤੁਸੀਂ ਇਨਸਾਫ ਦੇ ਸਿਧਾਂਤ ‘ਤੇ ਪਹਿਰਾ ਦੇਵੋਗੇ ਤਾਂ ਭ੍ਰਿਸ਼ਟਾਚਾਰ ਆਪਣੇ
ਆਪ ਖ਼ਤਮ ਹੋ ਜਾਵੇਗਾ।
ਜੀਵਨੀਕਾਰ ਨੇ ਪ੍ਰਸ਼ਾਸ਼ਨਕ ਪ੍ਰਣਾਲੀ ਦਾ
ਕੋਈ ਅਜਿਹਾ ਪੱਖ ਨਹੀਂ ਛੱਡਿਆ ਜਿਸ ਦਾ ਪਰਦਾ ਫਾਸ਼ ਨਾ ਕੀਤਾ ਹੋਵੇ। ਇਹ
ਸਵੈ ਜੀਵਨੀ ਨੌਜਵਾਨਾ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ। ਸਰਪੰਚ ਤੋਂ
ਡੀ.ਸੀ. ਤੱਕ ਪਹੁੰਚਣਾ ਬੜਾ ਔਖਾ, ਅਜੀਬ ਤੇ ਕਾਲਪਨਿਕ ਜਿਹਾ ਲੱਗਦਾ ਹੈ,
ਜਿਵੇਂ ਸਾਹਿਤਕਾਰ ਦਿਲਚਸਪੀ ਪੈਦਾ ਕਰਨ ਲਈ ਆਪਣੀਆਂ ਰਚਨਾਵਾਂ ਵਿੱਚ
ਕਾਲਪਨਿਕ ਗੱਲਾਂ ਸ਼ਾਮਲ ਕਰ ਦਿੰਦੇ ਹਨ ਪ੍ਰੰਤੂ ਇਹ ਜੀਵਨੀ ਇੱਕ ਸਚਾਈ ਤੇ
ਨਿੱਜੀ ਤਜ਼ਰਬੇ ‘ਤੇ ਅਧਾਰਤ ਹੈ। ਇਹ ਜੀਵਨੀ ਪੜ੍ਹਕੇ ਇਹ ਵੀ ਪਤਾ ਲੱਗਦਾ ਹੈ
ਕਿ ਇਮਾਨਦਾਰ ਵਿਅਕਤੀਆਂ ਦੇ ਦੁਸ਼ਮਣ ਵੀ ਬਹੁਤ ਬਣਦੇ ਹਨ ਪ੍ਰੰਤੂ ਜੇਕਰ
ਇਨ੍ਹਾਂ ਦੁਸ਼ਮਣਾ ਦੇ ਡਰ ਕਰਕੇ ਵਿਅਕਤੀ ਥਿੜ੍ਹਕ ਜਾਵੇ ਤਾਂ ਉਹ
ਭ੍ਰਿਸ਼ਟਾਚਾਰੀਆਂ ਦਾ ਮਦਦਗਾਰ ਬਣ ਜਾਂਦਾ ਹੈ। ਹਰਕੇਸ਼ ਸਿੰਘ ਸਿੱਧੂ
ਥਿੜ੍ਹਕਿਆ ਨਹੀਂ ਸਗੋਂ ਹੋਰ ਜੋਸ਼ ਤੇ ਹੋਸ਼ ਨਾਲ ਇਮਾਨਦਾਰੀ ਦੀ ਪਹਿਰੇਦਾਰੀ
ਕਰਦਾ ਰਿਹਾ ਹੈ।
ਹਰਕੇਸ਼ ਸਿੰਘ ਸਿੱਧੂ ਸੋਨੇ ਦੇ ਚਮਚੇ ਦੀ
ਗੁੜ੍ਹਤੀ ਲੈ ਕੇ ਜੰਮਿ੍ਹਆਂ ਨਹੀਂ ਸਗੋਂ ਪਛੜੇ ਇਲਾਕੇ ਦੇ ਸਾਧਾਰਨ ਦਿਹਾਤੀ
ਜੱਟ/ਕਿਸਾਨ ਪਰਿਵਾਰ ਵਿੱਚ ਜਨਮਿਆਂ ਉਹ ਦੁੱਖਾਂ ਤਕਲੀਫ਼ਾਂ ਦਾ ਮੁਕਾਬਲਾ ਤੇ
ਤਲਖ ਹਕੀਕਤਾਂ ਦਾ ਸਾਹਮਣਾ ਕਰਦਿਆਂ, ਪਿੰਡਾਂ ਵਿੱਚ ਵਿਦਿਅਕ ਸਹੂਲਤਾਂ ਦੀ
ਅਣਹੋਂਦ ਦੇ ਬਾਵਜੂਦ ''ਲੈਂਡ ਮਾਰਗੇਜ ਬੈਂਕ' ਦਾ ਕਲਰਕ, 'ਮਾਲਵਾ ਮਿਲਕ
ਯੂਨੀਅਨ' ਸੰਗਰੂਰ ਦਾ ਡਾਇਰੈਕਟਰ, ਸਰਕਾਰੀ ਵਕੀਲ, 'ਸੁਨਾਮ ਬਾਰ
ਐਸੋਸੀਏਸ਼ਨ' ਦਾ ਪ੍ਰਧਾਨ, 'ਲਾਅ ਕਾਲਜ' ਦੀ ਵਿਦਿਆਰਥੀ ਯੂਨੀਅਨ
ਦਾ ਪ੍ਰਧਾਨ, ਸਰਪੰਚ, ਪੀ.ਸੀ.ਐਸ., ਆਈ.ਏ.ਐਸ.ਬਣਨਾ ਤੇ ਫਿਰ ਇੱਕ ਨਹੀਂ
ਤਿੰਨ-ਤਿੰਨ ਜ਼ਿਲਿ੍ਹਆਂ ਦਾ ਡਿਪਟੀ ਕਮਿਸ਼ਨਰ ਬਣਕੇ ਆਪਣੇ ਆਪ ਵਿੱਚ
ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹੈ।
ਇਸ ਤੋਂ ਅਣਖ਼ ਨਾਲ ਜੀਵਨ
ਬਤੀਤ ਕਰਨ ਦਾ ਹੌਸਲਾ ਵੀ ਮਿਲਦਾ ਹੈ। ਬਚਪਨ ਵਿੱਚ 2 ਸਾਲ ਦੀ ਉਮਰ ਵਿੱਚ
ਹੀ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ, ਆਪਣਿਆਂ ਨੇ ਹੀ ਪਰਿਵਾਰਿਕ
ਜਾਇਦਾਦ ਹੜੱਪ ਕਰ ਲਈ ਤੇ ਫਿਰ ਨਾਨਕੇ ਘਰ ਰਹਿਕੇ ਆਪਣੇ ਨਾਨੇ ਦੀ
ਰਹਿਨੁਮਾਈ ਹੇਠ ਪੜ੍ਹਾਈ ਕੀਤੀ। ਉਸਦਾ ਨਾਨਾ ਧਾਰਮਿਕ ਖਿਆਲਾਂ ਦਾ
ਵਿਅਕਤੀ ਸੀ, ਜਿਸਦੀ ਇਮਾਨਦਾਰੀ ਦੀ ਪ੍ਰਵਿਰਤੀ ਨੇ ਹਰਕੇਸ਼ ਸਿੰਘ ਸਿੱਧੂ ਦੇ
ਜੀਵਨ ਨੂੰ ਹੱਕ ਸੱਚ ਤੇ ਇਮਾਨਦਾਰੀ ਤੇ ਪਹਿਰਾ ਦੇਣ ਦਾ ਰਾਹ ਵਿਖਾਇਆ।
ਪਿੰਡ ਦੇ ਲੋਕਾਂ ਦੀਆਂ ਚੁੱਭਵੀਆਂ ਟਕੋਰਾਂ ਵੀ ਬਰਦਾਸ਼ਤ ਕੀਤੀਆਂ, ਜਿਨ੍ਹਾਂ
ਨੇ ਉਚ ਅਹੁਦੇ ‘ਤੇ ਪਹੁੰਚਣ ਦੀ ਖੁੰਦਕ ਪੈਦਾ ਕੀਤੀ।
ਬੀ.ਏ.ਪ੍ਰਾਈਵੇਟ, ਲਾਅ ਈਵਨਿੰਗ ਕਲਾਸ, ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ
ਵਿੱਚ ਪੋਸਟ ਗ੍ਰੈਜੂਏਸ਼ਨ, ਬਿਜ਼ਨਸ ਮੈਨੇਜਮੈਂਟ ਵਿੱਚ ਪੋਸਟ
ਗ੍ਰੈਜੂਏਸ਼ਨ, ਡਿਪਲੋਮਾ ਇਨ ਪਰਸਨਲ ਮੈਨੇਜਮੈਂਟ ਅਤੇ ਇੰਡਸਟਰੀਲ
ਰਿਲੇਸ਼ਨ, ਐਮ.ਏ. ਤੇ ਫਿਰ ਪੀ.ਐਚ.ਡੀ ਦੀ ਪੜ੍ਹਾਈ ਕੀਤੀ।
ਪੜ੍ਹਾਈ ਦੇ ਨਾਲ ਹੀ ਵਿਦਿਆਰਥੀ ਨੇਤਾਗਿਰੀ ਵੀ ਕੀਤੀ। ਇਹ ਸਾਰੀਆਂ
ਪ੍ਰਾਪਤੀਆਂ ਨਿਸ਼ਾਨਾ ਨਿਸਚਤ ਕਰਨ, ਲਗਨ, ਮਿਹਨਤ, ਦ੍ਰਿੜ੍ਹਤਾ ਅਤੇ
ਜਦੋਜਹਿਦ ਦਾ ਨਤੀਜਾ ਹਨ। ਅਜਿਹੇ ਮਹੱਤਵਪੂਰਨ ਉਚ ਅਹੁਦਿਆਂ ‘ਤੇ ਹੁੰਦਿਆਂ
ਭ੍ਰਿਸ਼ਟਾਚਾਰ ਦੇ ਮਕੜਜਾਲ ਦੇ ਸਮੇਂ ਇਮਾਨਦਾਰ ਰਹਿਣਾ ਆਪਣੇ ਆਪ ਵਿੱਚ
ਵਿਲੱਖਣ ਗੱਲ ਹੈ।
ਹਰਕੇਸ਼ ਸਿੰਘ ਸਿੱਧੂ ਦੀ ਇਹ ਸਿਰਫ ਜੀਵਨੀ ਹੀ
ਨਹੀਂ ਸਗੋਂ ਇਸ ਵਿੱਚ ਉਸ ਨੇ ਆਪਣੇ ਤਜ਼ਰਬਿਆਂ ਦੇ ਆਧਾਰ ‘ਤੇ ਪ੍ਰਸ਼ਾਸ਼ਨਿਕ,
ਨਿਆਇਕ, ਪੁਲਿਸ, ਸਿਹਤ, ਮਾਲ ਅਤੇ ਹੋਰ ਵਿਭਾਗਾਂ ਦੀ ਪ੍ਰਣਾਲੀ ਦੀਆਂ ਚੋਰ
ਮੋਰੀਆਂ ਦੇ ਵੀ ਪਰਦੇ ਫਾਸ਼ ਕੀਤੇ ਹਨ, ਜਿਨ੍ਹਾਂ ਵਿੱਚ ਭ੍ਰਿਸ਼ਟਾਚਾਰ
ਸਿਖ਼ਰਾਂ ‘ਤੇ ਹੈ। ਬਹੁਤੇ ਡਿਪਟੀ ਕਮਿਸ਼ਨਰਾਂ/ਮਾਲ ਅਧਿਕਾਰੀਆਂ
ਦੇ ਘਰਾਂ ਅਤੇ ਦਫ਼ਤਰਾਂ ਦੇ ਖ਼ਰਚੇ ਮਾਲ ਵਿਭਾਗ ਵੱਲੋਂ ਵਗਾਰਾਂ ਰਾਹੀਂ ਕੀਤੇ
ਜਾਂਦੇ ਹਨ, ਫਿਰ ਅਧਿਕਾਰੀ ਲੋਕਾਂ ਨਾਲ ਇਨਸਾਫ਼ ਕਿਵੇਂ ਕਰਨਗੇ? ਡਿਪਟੀ
ਕਮਿਸ਼ਨਰਾਂ ਦੀ ਪ੍ਰਸ਼ਾਸ਼ਨਿਕ ਪ੍ਰਣਾਲੀ ਦਾ ਪਰਦਾ ਫਾਸ ਕੀਤਾ ਹੈ।
ਪਿੰਡਾਂ ਵਿੱਚ ਸ਼ਰੀਕੇਬਾਜ਼ੀ, ਜ਼ੋਰ ਜਬਰਦਸਤੀ, ਜ਼ਮੀਨ ਜਾਇਦਾਦ ਦੇ ਝਗੜੇ,
ਘਰੇਲੂ ਲੜਾਈਆਂ, ਡੇਰਾਵਾਦ ਦੇ ਵਾਦਵਿਵਾਦ, ਸਕੱਤਰੇਤ ਦੇ ਬਾਬੂਆਂ ਦੀ
ਭ੍ਰਿਸ਼ਟ ਸੋਚ, ਨਵੇਂ ਅਧਿਕਾਰੀਆਂ ਦੇ ਚੋਚਲੇ, ਗ਼ਲਤੀ ਨੂੰ ਸੁਧਾਰਨਾ,
ਅਧਿਕਾਰੀਆਂ ਦਾ ਇੱਕ ਦੂਜੇ ਨੂੰ ਠਿੱਬੀ ਲਾਉਣਾ, ਕੰਮ ਦੀ ਕਦਰ, ਪਰਜਾਤੰਤਰ
ਵਿੱਚ ਲੁੱਟ ਘਸੁੱਟ ਦਾ ਬੋਲਬਾਲਾ, ਕਿਸਾਨਾਂ ਦੀ ਵਿਆਹਾਂ ‘ਤੇ ਕਰਜ਼ੇ ਲੈ ਕੇ
ਫ਼ਜ਼ੂਲ ਖ਼ਰਚੀ, ਖੇਤੀ ਘਾਟੇ ਦਾ ਸੌਦਾ, ਪੰਜਾਬੀਆਂ ਦੀ ਭੇਡ ਚਾਲ ਦੀ
ਪ੍ਰਵਿਰਤੀ, ਬਹੁਤੇ ਸਰਕਾਰੀ ਅਧਿਕਾਰੀਆਂ ਦੀ ਬਦਨੀਤੀ, ਸਰਕਾਰੀ ਨੌਕਰੀ ਵੀ
ਤਿਗੜਮਬਾਜ਼ੀ ਆਦਿ ਦਾ ਵੀ ਵਰਣਨ ਕੀਤਾ ਗਿਆ ਹੈ। ਇੱਕ ਕਿਸਮ ਨਾਲ ਸਫਲ
ਜ਼ਿੰਦਗੀ ਜਿਓਣ ਲਈ ਨਮੂਨਾ ਪੇਸ਼ ਕੀਤਾ ਹੈ। ਪ੍ਰਸ਼ਾਸ਼ਨਿਕ ਉਚ ਅਹੁਦੇ ‘ਤੇ
ਹੁੰਦਿਆਂ ਇਮਾਨਦਾਰ ਰਹਿਣਾ ਤਲਵਾਰ ਦੀ ਧਾਰ ‘ਤੇ ਚਲਣ ਦੇ ਬਰਾਬਰ ਹੁੰਦਾ
ਹੈ। ਹਰਕੇਸ਼ ਸਿੰਘ ਸਿੱਧੂ ਨੇ ਸਾਰੀ ਨੌਕਰੀ ਦੌਰਾਨ
ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ ਭਾਵੇਂ ਉਸਨੂੰ ਅਨੇਕਾਂ ਵਾਰ ਵੱਡੇ
ਸਿਆਸਤਦਾਨਾ ਅਤੇ ਸੀਨੀਅਰ ਅਧਿਕਾਰੀਆਂ ਨੇ ਗ਼ਲਤ ਕੰਮ ਕਰਨ ਲਈ ਜ਼ੋਰ ਪਾਇਆ।
ਹਰ ਵਾਰੀ ਹਰਕੇਸ਼ ਸਿੰਘ ਸਿੱਧੂ ਗ਼ਲਤ ਹੁਕਮਾ ਦਾ ਵਿਰੋਧ ਕਰਕੇ ਆਪਣੀ ਅੜੀ
ਪੁਗਾਉਂਦਾ ਰਿਹਾ। ਜਿਥੇ ਵੀ ਉਸ ਦੀ ਨਿਯੁਕਤੀ ਹੁੰਦੀ ਉਥੇ ਹੀ
ਭਰਿਸ਼ਟਾਚਾਰੀਆਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ। ਭ੍ਰਿਸ਼ਟਾਚਾਰੀਆਂ ਨੂੰ ਉਹ
ਨੰਗਾ ਕਰ ਦਿੰਦਾ। ਸਰਕਾਰਾਂ ਵਿੱਚ ਹੋ ਰਹੇ ਘਾਲੇ ਮਾਲੇ ਉਸ ਨੇ ਲੋਕ
ਕਚਹਿਰੀ ਵਿੱਚ ਲਿਆਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ।
ਜੇ ਸਾਰੇ
ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਦੀ ਤਰ੍ਹਾਂ ਆਪਣੇ ਫਰਜ ਨਿਭਾਉਣ ਤਾਂ ਭਾਰਤ
ਵਿੱਚ ਵੀ ਰਾਮ ਰਾਜ ਆ ਸਕਦਾ ਹੈ। ਭਾਰਤ ਦੇ ਪਰਜਾਤੰਤਰ ਦੀ ਹਾਲਤ
ਵੇਖੋ ਆਪੇ ਸਿਆਸਤਦਾਨ ਤੇ ਅਧਿਕਾਰੀ ਸਰਕਾਰ ਦੀ ਆਮਦਨ ਵਧਾਉਣ ਦੇ ਉਪਰਾਲੇ
ਕਰਨ ਲਈ ਕਹਿੰਦੇ ਹਨ, ਜਦੋਂ ਭ੍ਰਿਸ਼ਟਾਚਾਰੀ ਪਕੜੇ ਜਾਂਦੇ ਹਨ ਤਾਂ ਉਨ੍ਹਾਂ
ਨੂੰ ਛੱਡਣ ਦੀ ਤਾਕੀਦ ਕਰਦੇ ਹਨ। ਅਧਿਕਾਰੀ ਅਤੇ ਸਿਆਸਤਦਾਨਾ ਦੀ ਮਿਲੀ
ਭੁਗਤ ਹੁੰਦੀ ਹੈ।
ਹਰਕੇਸ਼ ਸਿੰਘ ਸਿੱਧੂ ਦੀ ਕਮਾਲ ਇਸੇ ਵਿੱਚ ਸੀ
ਕਿ ਉਹ ਗ਼ਲਤ ਹੁਕਮ ਅਣਡਿਠ ਕਰ ਦਿੰਦਾ ਸੀ ਭਾਵੇਂ ਉਸ ਨੂੰ ਇਸ ਦਾ ਨੁਕਸਾਨ
ਵੀ ਉੁਠਾਉਣਾ ਪੈਂਦਾ ਸੀ। ਸਿਆਸਤਦਾਨ ਚੋਰੀ, ਠੱਗੀ, ਧੋਖਾ ਫ਼ਰੇਬ ਦੇ
ਹਿੱਸੇਦਾਰ ਬਣਦੇ ਹਨ। ਦਫ਼ਤਰਾਂ ਦੀ ਪ੍ਰਣਾਲੀ ਚੰਗੀਆਂ ਯੋਜਨਾਵਾਂ ਨੂੰ ਸਿਰੇ
ਨਹੀਂ ਚੜ੍ਹਨ ਦਿੰਦੀ। ਸੂਚਨਾ ਪ੍ਰਣਾਲੀ ਲਾਗੂ ਕਰਨ ਵਿੱਚ ਅਧਿਕਾਰੀ ਢਿੱਲ
ਮੱਠ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਗ਼ਲਤ ਕੰਮਾ ਦੀ ਜਾਣਕਾਰੀ ਮਿਲਦੀ ਹੈ।
ਇਸ ਜੀਵਨੀ ਦਾ ਇੱਕ ਹਿੱਸਾ ਹਰਕੇਸ਼ ਸਿੰਘ ਸਿੱਧੂ ਦਾ ਸਬਫ਼ਰਨਾਮਾ ਵੀ ਹੈ,
ਜਿਸ ਵਿੱਚ ਉਸਨੇ ਪਰਵਾਸ ਦੀ ਜੀਵਨ ਸ਼ੈਲੀ, ਰੋਜ਼ਗਾਰ, ਵਿਓਪਾਰ ਅਤੇ ਖੇਤੀ
ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ ਹੈ। ਹਰਕੇਸ਼ ਸਿੰਘ ਸਿੱਧੂ ਦੀ ਆਪਣੀ
ਵਿਚਾਰਧਾਰਾ ਹੈ, ਇਸ ਜੀਵਨੀ ਵਿੱਚ ਕਈ ਥਾਂ ਉਸਨੇ ਆਪਣੀ ਵਿਚਾਰਧਾਰਾ ਦਾ
ਭਾਸ਼ਣ ਵੀ ਲਿਖ ਦਿੱਤਾ ਜਿਸ ਕਰਕੇ ਇਹ ਜੀਵਨੀ ਵੱਡੀ ਬਣ ਗਈ। ਸਮੁੱਚੇ ਤੌਰ
‘ਤੇ ਕਿਹਾ ਜਾ ਸਕਦਾ ਹੈ ਕਿ ਇਹ ਜੀਵਨੀ ਨੌਜਵਾਨ ਪੀੜ੍ਹੀ ਲਈ ਵਰਦਾਰਨ ਸਾਬਤ
ਹੋ ਸਕਦੀ ਹੈ। ਇਸ ਲਈ ਨੌਜਵਾਨਾ ਇਹ ਪੁਸਤਕ ਪੜ੍ਹਨ ਦੀ ਤਾਕੀਦ ਕਰਦਾ ਹਾਂ।
425 ਪੰਨਿਆਂ, 500 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ
ਪਬਲੀਕੇਸ਼ਨ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ-94178
13072
ujagarsingh48@yahoo.com
|
|
|
|
|
ਡਾ.
ਹਰਕੇਸ਼ ਸਿੰਘ ਸਿੱਧੂ ਦੀ ਜੀਵਨੀ ‘ਸਰਪੰਚ ਤੋਂ ਡੀ.ਸੀ.ਤੱਕ’ ਨੌਜਵਾਨਾ ਲਈ
ਪ੍ਰੇਰਨਾਸ੍ਰੋਤ ਉਜਾਗਰ ਸਿੰਘ |
ਸੁਰਿੰਦਰ
ਰਾਮਪੁਰੀ ਦੀ ‘ਕਿਸੇ ਬਹਾਨੇ’ ਵਾਰਤਕ ਦੀ ਪੁਸਤਕ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ |
ਜਗਜੀਤ
ਸੰਧੂ ਦਾ ‘ਤਾਪਸੀ’ ਕਾਵਿ ਸੰਗ੍ਰਹਿ ਔਰਤਾਂ ਦੀ ਤਰਜਮਾਨੀ ਦੀ ਕਵਿਤਾ
ਉਜਾਗਰ ਸਿੰਘ |
"ਕੱਲਾ
ਨਾ ਹੋਵੇ ਪੁੱਤ ਜੱਟ ਦਾ" ਸ਼ਿਵਚਰਨ ਕੁੱਸਾ ਦਾ ਸਿੱਖਿਆਦਾਇਕ ਨਾਵਲ
ਬੂਟਾ ਮਸਾਣੀ |
ਬਿੰਦਰ
ਸਿੰਘ ਖੁੱਡੀ ਕਲਾਂ ਦਾ ‘ਆਓ ਗਾਈਏ’ ਬਾਲ ਕਾਵਿ ਸੰਗ੍ਰਹਿ ਬੱਚਿਆਂ ਲਈ
ਪ੍ਰੇਰਨਾਸ੍ਰੋਤ ਉਜਾਗਰ ਸਿੰਘ |
ਗੁਰਭਜਨ
ਗਿੱਲ ਦਾ ‘ਅੱਖ਼ਰ ਅੱਖ਼ਰ’ ਗ਼ਜ਼ਲ ਸੰਗ੍ਰਹਿ: ਸਾਹਿਤ ਤੇ ਸੰਗੀਤ ਦਾ ਸਮੁੰਦਰ
ਉਜਾਗਰ ਸਿੰਘ |
ਪਵਨ
ਹਰਚੰਦਪੁਰੀ ਦੀ ‘ਮਹਾਨ ਯੋਧਿਆਂ ਦੀਆਂ ਵਾਰਾਂ’ ਪੁਸਤਕ ਵਿਲੱਖਣ ਬਹਾਦਰੀ
ਦੀ ਗਾਥਾ ਉਜਾਗਰ ਸਿੰਘ |
ਡਾ.
ਭਗਵੰਤ ਸਿੰਘ ਤੇ ਡਾ. ਰਮਿੰਦਰ ਕੌਰ ਦੀ ਮਹਾਰਾਜਾ ਰਣਜੀਤ ਸਿੰਘ ਖੋਜੀ
ਪੁਸਤਕ ਉਜਾਗਰ ਸਿੰਘ |
ਹਰਪ੍ਰੀਤ
ਕੌਰ ਸੰਧੂ ਦਾ ਕਾਵਿ ਸੰਗ੍ਰਹਿ ‘ਚੁੱਪ ਨਾ ਰਿਹਾ ਕਰ’ ਮਾਨਸਿਕ ਸਰੋਕਾਰਾਂ
ਦਾ ਪ੍ਰਤੀਬਿੰਬ ਉਜਾਗਰ ਸਿੰਘ |
ਦਵਿੰਦਰ
ਬਾਂਸਲ ਦਾ ਕਾਵਿ ਸੰਗ੍ਰਹਿ ‘ਸਵੈ ਦੀ ਪਰਿਕਰਮਾ’ ਮੁਹੱਬਤ ਦਾ ਪੈਗਾਮ
ਉਜਾਗਰ ਸਿੰਘ |
ਫ਼ਕਰ
ਤੇ ਮਸਤ ਮੌਲਾ ਸਰਬਾਂਗੀ ਪੁਆਧੀ ਸਾਹਿਤਕਾਰ: ਚਰਨ ਪੁਆਧੀ
ਉਜਾਗਰ ਸਿੰਘ |
ਦਰਸ਼ਨ
ਸਿੰਘ ਭੰਮੇ ਦੀ ‘ਜੁਗਨੀ ਜੜੇ ਨਗੀਨੇ’ ਕਾਵਿਕ ਸ਼ਬਦ/ ਰੇਖਾ-ਚਿਤਰਾਂ ਦੀ
ਪੁਸਤਕ ਉਜਾਗਰ ਸਿੰਘ |
ਸੰਜੀਵ
ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ
ਉਜਾਗਰ ਸਿੰਘ |
ਡਾ.
ਬਲਦੇਵ ਸਿੰਘ ਕੰਦੋਲਾ ਦੀ ‘ਵਿਗਿਅਨਕ ਤਰਕ’ ਨਵੇਕਲੀ ਖੋਜੀ ਪੁਸਤਕ
ਉਜਾਗਰ ਸਿੰਘ |
ਨਰਪਾਲ
ਸਿੰਘ ਸ਼ੇਰਗਿੱਲ ਦਾ ‘ਸਿੱਖ ਸੰਸਾਰ-2024’ ਦੁਨੀਆ ਦੀ ਪਰਿਕ੍ਰਮਾ
ਉਜਾਗਰ ਸਿੰਘ |
ਕਮਲਜੀਤ
ਸਿੰਘ ਬਨਵੈਤ ਦੀ ਪੁਸਤਕ ‘ਢਾਈ ਆਬ’ ਸਮਾਜਿਕ ਸਰੋਕਾਰਾਂ ਦੀ ਹੂਕ
ਉਜਾਗਰ ਸਿੰਘ |
ਡਾ.
ਗੁਰਦੇਵ ਸਿੰਘ ਸਿੱਧੂ ਦੀ ਸੰਪਾਦਿਤ ਪੁਸਤਕ ਗਿਆਨੀ ਗੁਰਦਿੱਤ ਸਿੰਘ
‘ਦਲੇਰ’ ਸੁਤੰਤਰਤਾ ਸੰਗਰਾਮੀ ਦੀ ਕਹਾਣੀ
ਉਜਾਗਰ ਸਿੰਘ |
ਡਾ.
ਬਲਦੇਵ ਸਿੰਘ ਕੰਦੋਲਾ ਦੀ ਪੁਸਤਕ "ਵਿਗਿਆਨ ਕੀ ਹੈ?" ਪੰਜਾਬੀ ਪ੍ਰੇਮੀਆਂ
ਲਈ ਲਾਹੇਬੰਦ ਉਜਾਗਰ ਸਿੰਘ |
ਡਾ.ਰਤਨ
ਸਿੰਘ ਜੱਗੀ ਦੀ ‘ਆਧੁਨਿਕ ਪੰਜਾਬੀ ਸਾਹਿਤ ਪਰਿਚਯ’ ਪੁਸਤਕ ਮੀਲ ਪੱਥਰ
ਉਜਾਗਰ ਸਿੰਘ |
ਗੁਰਜਤਿੰਦਰ
ਸਿੰਘ ਰੰਧਾਵਾ ਦੀ ‘ਪ੍ਰਵਾਸੀ ਕਸਕ’ ਪੁਸਤਕ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦੇ
ਹਲ ਦਾ ਵਕਾਲਤਨਾਮਾ ਉਜਾਗਰ ਸਿੰਘ |
ਯਾਦਵਿੰਦਰ
ਸਿੰਘ ਭੁੱਲਰ ਦਾ ਨਾਵਲ ‘ਮਨਹੁ ਕੁਸੁਧਾ ਕਾਲੀਆ’ ਡੇਰਿਆਂ ਦੇ ਕੁਕਰਮਾ ਦਾ
ਕੱਚਾ ਚਿੱਠਾ ਉਜਾਗਰ ਸਿੰਘ |
ਜਸਵਿੰਦਰ
ਸਿੰਘ ਰੁਪਾਲ ਦੀ ਪੁਸਤਕ ‘ਕੀਤੋਸੁ ਆਪਣਾ ਪੰਥ ਨਿਰਾਲਾ’ ਜੀਵਨ ਸਫਲ ਕਰਨ ਦਾ
ਗੁਰਮੰਤਰ ਉਜਾਗਰ ਸਿੰਘ |
ਡਾ:
ਹਰਬੰਸ ਕੌਰ ਗਿੱਲ ਦਾ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਵਿਰਾਸਤ ਦੀ
ਹੂਕ ਉਜਾਗਰ ਸਿੰਘ
|
ਰਣਧੀਰ
ਦਾ ਕਾਵਿ ਸੰਗ੍ਰਹਿ ‘ਖ਼ਤ ਜੋ ਲਿਖਣੋ ਰਹਿ ਗਏ’ ਵਿਸਮਾਦੀ ਕਵਿਤਾਵਾਂ ਦਾ
ਪੁਲੰਦਾ ਉਜਾਗਰ ਸਿੰਘ |
ਚੰਨਣਗੀਰੀ
ਜਸਵੰਤ ਸਿੰਘ ਜ਼ਫਰ |
‘ਮਨੀ
ਪਲਾਂਟ ਵਰਗਾ ਆਦਮੀ’ ਕਾਵਿ ਸੰਗ੍ਰਹਿ ਇਨਸਾਨੀ ਮਾਨਸਿਕਤਾ ਅਤੇ ਸਮਾਜਿਕਤਾ
ਦਾ ਪ੍ਰਤੀਕ ਉਜਾਗਰ ਸਿੰਘ |
ਡਾ.ਗੁਰਦੇਵ
ਸਿੰਘ ਸਿੱਧੂ ਦੀ ਪੁਸਤਕ ‘ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ’ ਸਿਦਕ ਦਾ
ਪ੍ਰਤੀਕ ਉਜਾਗਰ ਸਿੰਘ |
ਕਮਲਜੀਤ
ਸਿੰਘ ਬਨਵੈਤ ਦੀ ਪੁਸਤਕ ਤੋਕੜ ਸਮਾਜਿਕ ਸਰੋਕਾਰਾਂ ਦਾ ਦਸਤਾਵੇਜ
ਉਜਾਗਰ ਸਿੰਘ |
ਸਾਮਾਜਿਕ
ਜਾਗੂਕਤਾ ਦਾ ਸਫ਼ਲ ਨਾਵਲ - “ਇੱਕ ਮੇਰੀ ਅੱਖ ਕਾਸ਼ਣੀ...”
ਮਨਦੀਪ ਕੌਰ ਭੰਮਰਾ |
ਡਾ.
ਸਤਿੰਦਰ ਪਾਲ ਸਿੰਘ ਦੀ ਪੁਸਤਕ ਕ੍ਰੋਧ ਨਿਰਵਾਣ ਅੰਮ੍ਰਿਤ ਬਾਣੀ: ਮਾਰਗ
ਦਰਸ਼ਕ ਉਜਾਗਰ ਸਿੰਘ |
ਬਿੰਦਰ
ਸਿੰਘ ਖੁੱਡੀ ਕਲਾਂ ਦਾ ਕਹਾਣੀ ਸੰਗ੍ਰਹਿ ‘ਵਾਪਸੀ ਟਿਕਟ’ ਮਾਨਵੀ ਦਰਦ ਦੀ
ਦਾਸਤਾਂ ਉਜਾਗਰ ਸਿੰਘ |
ਡਾ.
ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ‘ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ’ ਦੇਸ਼
ਭਗਤੀ ਦਾ ਪ੍ਰਤੀਕ ਉਜਾਗਰ ਸਿੰਘ |
ਕਮਲ
ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ ‘ਨਵੀਂ-ਬੁਲਬੁਲ’ ਲੋਕਾਈ ਦੇ ਦਰਦ ਦਾ
ਪ੍ਰਤੀਕ ਉਜਾਗਰ ਸਿੰਘ |
ਗੁਰਭਜਨ
ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’ ਸਮਾਜਿਕਤਾ ਦਾ
ਪ੍ਰਤੀਕ ਉਜਾਗਰ ਸਿੰਘ |
ਡਾ.
ਭਗਵੰਤ ਸਿੰਘ ਦੀ ‘ਸੂਫ਼ੀਆਨਾ ਰਹੱਸ ਅਨੁਭੂਤੀ’ ਵਿਲੱਖਣ ਖੋਜੀ ਪੁਸਤਕ
ਉਜਾਗਰ ਸਿੰਘ |
ਪ੍ਰਿੰਸੀਪਲ
ਜੱਗਵਿੰਦਰ ਸਿੰਘ ਸਿੱਧੂ ਦਾ ਕਾਵਿ ਸੰਗ੍ਰਹਿ ਰੂਹੀ ਅਧਿਆਤਮਿਕਤਾ ਤੇ
ਮੁਹੱਬਤ ਦਾ ਸੁਮੇਲ ਉਜਾਗਰ ਸਿੰਘ |
ਮੁਆਫ਼ੀਨਾਮਾ ਤੇ
ਬਾਬਾ ਨਾਨਕ! ਸਾਹਿਬ ਸਿੰਘ |
ਤੇਜਾ
ਸਿੰਘ ਤਿਲਕ ਦੀ ਸੰਪਾਦਿਤ ਪੁਸਤਕ ‘ਸਾਧੂ ਸਿੰਘ ਬੇਦਿਲ ਜੀਵਨ ਤੇ ਰਚਨਾ’
ਜਦੋਜਹਿਦ ਦਾ ਦਸਤਾਵੇਜ ਉਜਾਗਰ
ਸਿੰਘ
|
ਮਨਜੀਤ
ਪੁਰੀ ਦਾ ਗ਼ਜ਼ਲ ਸੰਗ੍ਰਹਿ ‘ਕੁਝ ਤਿੜਕਿਆ ਤਾਂ ਹੈ’ ਸਮਾਜਿਕ ਸਰੋਕਾਰਾਂ ਦੀ
ਗਵਾਹੀ ਉਜਾਗਰ ਸਿੰਘ |
“ਚਾਲ਼ੀ
ਦਿਨ” ਇਸ ਸਦੀ ਦਾ ‘ਸ਼ਾਹਕਾਰ’ ਨਾਵਲ
ਸ਼ਿਵਚਰਨ ਜੱਗੀ ਕੁੱਸਾ |
‘ਡਾ.
ਤੇਜਵੰਤ ਮਾਨ ਦੀ ਆਲੋਚਨਾ’ ਪੁਸਤਕ ਲੋਕ ਪੱਖੀ ਦਸਤਾਵੇਜ਼
ਉਜਾਗਰ ਸਿੰਘ |
ਜਸਵੀਰ
ਸਿੰਘ ਆਹਲੂਵਾਲੀਆ ਦਾ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’ ਪਰਵਾਸੀ ਜੀਵਨ ਦੀ
ਤ੍ਰਾਸਦੀ ਉਜਾਗਰ ਸਿੰਘ |
ਕਾਵਿ
ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਕੁਰੀਤੀਆਂ ਦੇ ਮਾਰਦੇ ਡੰਗ
ਉਜਾਗਰ ਸਿੰਘ |
ਇਕ
ਗ਼ੈਰ ਰਾਜਸੀ ਵਿਅਕਤੀ ਦੀ ਰਾਜਸੀ ਚਹਿਲ ਕਦਮੀ
ਰਵਿੰਦਰ ਸਿੰਘ ਸੋਢੀ |
ਗੁਰਭਜਨ
ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ
ਉਜਾਗਰ ਸਿੰਘ |
ਦਵਿੰਦਰ
ਬਾਂਸਲ ਦਾ ਕਾਵਿ ਸੰਗ੍ਰਹਿ ‘ਜੀਵਨ ਰੁੱਤ ਦੀ ਮਾਲਾ’ ਮੁਹੱਬਤਾਂ ਦਾ
ਸਿਰਨਾਮਾ ਉਜਾਗਰ ਸਿੰਘ |
ਜਸਮੇਰ
ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ
ਉਜਾਗਰ ਸਿੰਘ |
ਸਤਨਾਮ
ਸਿੰਘ ਮੱਟੂ ਦਾ ਕਾਵਿ ਸੰਗ੍ਰਹਿ ‘ਯਖ਼ ਰਾਤਾਂ ਪੋਹ ਦੀਆਂ’ ਸ੍ਰੀ ਗੁਰੂ
ਗੋਬਿੰਦ ਸਿੰਘ ਦੇ ਪਰਿਵਾਰ ਨੂੰ ਸ਼ਰਧਾਂਜ਼ਲੀ
ਉਜਾਗਰ ਸਿੰਘ |
ਤਾਹਿਰਾ
ਸਰਾ ਦੀ ਬੇਬਾਕ ਸ਼ਾਇਰੀ ਪਿਆਰਾ
ਸਿੰਘ ਕੁੱਦੋਵਾਲ |
ਪ੍ਰਵੇਸ਼
ਸ਼ਰਮਾ ਦੀ ਸਵੈ-ਜੀਵਨੀ ‘ਇਹ ਜ਼ਿੰਦਗੀ ਦਾ ਕਾਰਵਾਂ’ : ਪ੍ਰੇਰਨਾ ਸ੍ਰੋਤ
ਉਜਾਗਰ ਸਿੰਘ |
ਮੇਰੇ
ਆਪਣੇ: ਕੈਪਟਨ ਪੂਰਨ ਸਿੰਘ ਗਗੜਾ
ਸੰਜੀਵ ਝਾਂਜੀ, ਜਗਰਾਉਂ |
ਸੁਰਜੀਤ
ਟੋਰਾਂਟੋ ਦਾ ਸੰਪਾਦਿਤ ਕਾਵਿ ਸੰਗ੍ਰਹਿ ‘#ਲਵੈਂਡਰ’ ਸਾਹਿਤਕ ਫੁੱਲਾਂ ਦਾ
ਗੁਲਦਸਤਾ ਉਜਾਗਰ ਸਿੰਘ |
ਜੱਗੀ
‘ਪੀਲੂ ਦਾ ਮਿਰਜਾ ਸਾਹਿਬਾਂ ਤੇ ਹੋਰ ਰਚਨਾ’ ਪੁਸਤਕ ਰੋਮਾਂਸਵਾਦ ਅਤੇ
ਅਧਿਆਤਮਵਾਦ ਦਾ ਸੁਮੇਲ ਉਜਾਗਰ
ਸਿੰਘ |
ਜੱਗੀ
ਬਰਾੜ ਸਮਾਲਸਰ ਦਾ ਕਹਾਣੀ ਸੰਗ੍ਰਹਿ ‘ਕੈਨੇਡੀਅਨ ਪਾਸਪੋਰਟ’ ਜ਼ਿੰਦਗੀ ਦੀ
ਜਦੋਜਹਿਦ ਦਾ ਸ਼ੀਸ਼ਾ ਉਜਾਗਰ ਸਿੰਘ
|
ਮਨ
'ਚ ਉਪਜਦੀਆਂ ਖੌਫ਼ਨਾਕ ਤਰੰਗਾਂ ਦਾ ਯਥਾਰਥ ਨਾਲ ਰਾਬਤਾ ਕਰਵਾਉਂਣ ਦਾ
ਬਿਰਤਾਂਤ - ਹੌਲ ਅਮਨਪ੍ਰੀਤ
ਸਿੰਘ ਮਾਨ |
‘ਨਕਸਲਵਾੜੀ
ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲੋਕ ਹਿਤਾਂ ਦੀ
ਪਹਿਰੇਦਾਰ ਉਜਗਰ ਸਿੰਘ |
ਪੰਜਾਬ:
ਬੜ੍ਹਕ ਨਾ ਮੜਕ, ਪੰਜਾਬ ਦੀ ਤ੍ਰਾਸਦੀ ਦੀ ਰੜਕ
ਉਜਗਰ ਸਿੰਘ |
ਅੰਮ੍ਰਿਤਪਾਲ
ਸਿੰਘ ਸ਼ੈਦਾ ਦੀ ‘ਟੂਣੇਹਾਰੀ ਰੁੱਤ ਦਾ ਜਾਦੂ’ ਪੁਸਤਕ ਮਾਨਵਤਾ ਦੀ ਪ੍ਰਤੀਕ
ਉਜਗਰ ਸਿੰਘ |
ਸ਼ਾਮ
ਦੀ ਸ਼ਾਖ਼ ’ਤੇ - ਕੁਲਵਿੰਦਰ ਦੀ ਸੰਵੇਦਨਸ਼ੀਲ ਸ਼ਾਇਰੀ
ਪਿਆਰਾ ਸਿੰਘ ਕੁੱਦੋਵਾਲ |
ਡਾ.
ਸਤਿੰਦਰ ਪਾਲ ਸਿੰਘ ਦੀ ‘ਜੀਵਨ ਸਫ਼ਲਤਾ ਲਈ ਗੁਰਮਤਿ’ ਪੁਸਤਕ ਪ੍ਰੇਰਨਾ ਸਰੋਤ/a>
ਉਜਾਗਰ ਸਿੰਘ |
ਸੁਰਜੀਤ
ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ
ਦੀ ਕਵਿਤਾ ਉਜਾਗਰ ਸਿੰਘ |
‘ਪੰਜਾਬੀ
ਕਹਾਣੀਕਾਰ ਡਾ. ਤੇਜਵੰਤ ਮਾਨ’ ਪੁਸਤਕ ਮਨੁੱਖੀ ਜਦੋਜਹਿਦ ਦੀ ਦਾਸਤਾਂ
ਉਜਾਗਰ ਸਿੰਘ |
ਪਦਾਰਥਵਾਦੀ/ਮਸ਼ੀਨੀ
ਰਿਸ਼ਤਿਆਂ ਦੀ ਦਾਸਤਾਨ ਹੈ ਰਾਜਵੰਤ ਰਾਜ ਦਾ ਨਾਵਲ ‘ਵਰੋਲੇ ਦੀ ਜੂਨ’
ਡਾ. ਹਰਜੋਤ ਕੌਰ ਖੈਹਿਰਾ, ਕਨੇਡਾ |
ਜਸਮੇਰ
ਸਿੰਘ ਹੋਠੀ ਦੀ ਪੁਸਤਕ 5 ਕਕਾਰ ਗੁਰਸਿੱਖੀ ਦਾ ਆਧਾਰ/a>
ਉਜਾਗਰ ਸਿੰਘ |
ਕ੍ਰਿਸ਼ਨ
ਭਨੋਟ ਦੇ ਗ਼ਜ਼ਲ ਸੰਗ੍ਰਹਿ ‘ਗਹਿਰੇ ਪਾਣੀਆਂ ਵਿਚ’ ਟੁੱਭੀ ਲਾਉਂਦਿਆਂ
ਹਰਦਮ ਸਿੰਘ ਮਾਨ |
ਪ੍ਰੋ.
ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ 'ਸਰਦਾਰਨੀਆਂ' ਔਰਤ ਦੀ ਬਹਾਦਰੀ ਦਾ
ਪ੍ਰਤੀਕ ਉਜਾਗਰ ਸਿੰਘ |
ਡਾ.
ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ‘ਇਕ ਭਰਿਆ-ਪੂਰਾ ਦਿਨ’ ਪ੍ਰੇਰਨਾਦਾਇਕ
ਸਵੈ- ਜੀਵਨੀ ਉਜਾਗਰ ਸਿੰਘ |
ਹਰਿਆਣੇ
ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ |
ਸੁਨੀਤਾ
ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ
ਅਦਾਕਾਰੀ ਉਜਾਗਰ ਸਿੰਘ |
ਸੁਖਮਿੰਦਰ
ਸੇਖ਼ੋਂ ਦਾ ਕਹਾਣੀ ਸੰਗ੍ਰਹਿ ‘ਪੈੜਾਂ ਦੀ ਸ਼ਨਾਖ਼ਤ’ ਲੋਕ ਹਿਤਾਂ ਦਾ
ਪਹਿਰੇਦਾਰ ਉਜਾਗਰ ਸਿੰਘ |
ਹਰਪ੍ਰੀਤ
ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ ਹਵਾ' ਇੱਕ ਵਿਸ਼ਲੇਸ਼ਣ
ਉਜਾਗਰ ਸਿੰਘ |
ਅਸ਼ੋਕ
ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ
ਖ਼ਜਾਨਾ ਉਜਾਗਰ ਸਿੰਘ |
ਰਵਿੰਦਰ
ਸਿੰਘ ਸੋਢੀ ਦਾ ‘ਹੁੰਗਾਰਾ ਕੌਣ ਭਰੇ?’ ਕਹਾਣੀ ਸੰਗ੍ਰਹਿ ਬਹੁਰੰਗਾ
ਗੁਲਦਸਤਾ ਉਜਾਗਰ ਸਿੰਘ |
‘ਸਾਹਿਬਜ਼ਾਦਿਆਂ
ਦੇ ਸ਼ਹੀਦੀ ਪ੍ਰਸੰਗ’ ਪੁਸਤਕ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ |
ਕਮਲਜੀਤ
ਸਿੰਘ ਬਨਵੈਤ ਦੀ ਪੁਸਤਕ ‘ਅੱਧੇ ਪਾਗਲ ਹੋ ਜਾਈਏ’ ਸਮਾਜਿਕਤਾ ਦੀ ਪ੍ਰਤੀਕ
ਉਜਾਗਰ ਸਿੰਘ |
ਗੁਰ
ਤੀਰਥ ਸਾਈਕਲ ਯਾਤਰਾ: ਭਾਈ ਧੰਨਾ ਸਿੰਘ ਚਹਿਲ ਪਟਿਆਲਵੀ
ਉਜਾਗਰ ਸਿੰਘ |
ਲੋਕ
ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ
ਕੇਹਰ ਸ਼ਰੀਫ਼ |
ਜ਼ਾਹਿਦ
ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਪੁਸਤਕ
ਪੜਚੋਲ ਉਜਾਗਰ ਸਿੰਘ |
‘ਅੰਬਰੀਂ
ਉੱਡਣ ਤੋਂ ਪਹਿਲਾਂ' - ਇਕ ਚਾਨਣ ਮੁਨਾਰਾ
ਡਾ. ਗੁਰੂਮੇਲ ਸਿੱਧੂ |
ਬੁਰਕੇ
ਵਾਲ਼ੇ ਲੁਟੇਰਿਆਂ ਦੀ ਬਾਤ ਪਾਉਂਦੀ ਗੁਰਚਰਨ ਸੱਗੂ ਦੀ ਪੁਸਤਕ “ਵੇਖਿਆ
ਸ਼ਹਿਰ ਬੰਬਈ” ਸਿ਼ਵਚਰਨ ਜੱਗੀ
ਕੁੱਸਾ |
ਪਰਮਜੀਤ
ਸਿੰਘ ਵਿਰਕ ਦਾ ਕਾਵਿ ਸੰਗ੍ਰਹਿ ‘ਦੱਸ ਨੀ ਕੋਇਲੇ…..’ ਮਾਨਵਤਾ ਦਾ ਪ੍ਰਤੀਕ
ਉਜਾਗਰ ਸਿੰਘ |
ਸੁਖਦੇਵ
ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ
ਉਜਾਗਰ ਸਿੰਘ |
ਚਿੱਟਾ
ਤੇ ਕਾਲ਼ਾ: ਰੂਪ ਢਿੱਲੋਂ ਅਮਰਜੀਤ
ਬੋਲਾ |
ਡਾ.
ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ ਸਾਹਿਤਕ
ਵਿਅੰਗ /a> ਉਜਾਗਰ ਸਿੰਘ, ਪਟਿਆਲਾ |
ਡਾ.
ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂਹ ਦੇ ਰੰਗ’ ਸਮਾਜਿਕਤਾ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਜਸਮੇਰ
ਸਿੰਘ ਹੋਠੀ ਦੀ ‘ਸਤ ਵਾਰ’ ਸਤ ਦਿਨਾਂ ਦੀ ਗੁਰਮਤਿ ਵਿਆਖਿਆ ਨਿਵੇਕਲੀ
ਪੁਸਤਕ ਉਜਾਗਰ ਸਿੰਘ, ਪਟਿਆਲਾ |
ਡਾ
ਰਤਨ ਸਿੰਘ ਜੱਗੀ ਦੀ ਪੁਸਤਕ ‘ਗੁਰੂ ਨਾਨਕ ਜੋਤਿ ਵਿਕਾਸ’ ਇਤਿਹਾਸਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ
|
ਹਰਦਮ
ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਕਰਮਵੀਰ
ਸਿੰਘ ਸੂਰੀ ਦਾ ਕਬਜ਼ਾ ਨਾਵਲੇੱਟ ਪਿਆਰ ਤੇ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕੁਦਰਤ
ਦੇ ਰੰਗਾਂ ਵਿੱਚ ਰੰਗਿਆ ਜਸ ਪ੍ਰੀਤ ਦਾ ਕਾਵਿ ਸੰਗ੍ਰਹਿ : ‘ਪੌਣਾ ਦੀ
ਸਰਗਮ’ ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਪੰਜਾਬੀ: ਜਿਨ੍ਹਾ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ, ਇੱਕ ਇਤਿਹਾਸਿਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ |
ਡਾ
ਸਤਿੰਦਰ ਪਾਲ ਸਿੰਘ ਦੀ ਪੁਸਤਕ ‘ਸਿੱਖੀ ਸੁੱਖ ਸਾਗਰ’ ਸਹਿਜਤਾ ਤੇ ਵਿਸਮਾਦ
ਦਾ ਸੁਮੇਲ ਉਜਾਗਰ ਸਿੰਘ, ਪਟਿਆਲਾ |
ਸਰਬਜੀਤ
ਸਿੰਘ ਵਿਰਕ ਦੀ ਪੁਸਤਕ ‘ਲਿਖਤੁਮ ਭਗਤ ਸਿੰਘ’ ਸ਼ਹੀਦ ਦੀ ਸੋਚ ਦੀ ਲਖਾਇਕ
ਉਜਾਗਰ ਸਿੰਘ, ਪਟਿਆਲਾ |
ਸਹਿਜਪ੍ਰੀਤ
ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ ‘ਸਹਿਜਮਤੀਆਂ’ ਸਮਾਜਿਕ ਸਰੋਕਾਰਾਂ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਸਤਿੰਦਰ
ਸਿੰਘ ਨੰਦਾ ਦੀ ਪੁਸਤਕ ‘ਰੰਗ ਤਮਾਸ਼ੇ’ ਅਨੇਕਾਂ ਰੰਗਾਂ ਦੀ ਖ਼ੁਸ਼ਬੂ
ਉਜਾਗਰ ਸਿੰਘ, ਪਟਿਆਲਾ |
ਗੁਰਭਜਨ
ਗਿੱਲ ਦੀ ਪੁਸਤਕ ‘ਪਿੱਪਲ ਪੱਤੀਆਂ’ ਦੇ ਗੀਤ ਸਮਾਜਿਕਤਾ ਦੀ ਤਰਜ਼ਮਾਨੀ
ਉਜਾਗਰ ਸਿੰਘ, ਪਟਿਆਲਾ |
ਅਰਜ਼ਪ੍ਰੀਤ
ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ
ਸੁਮੇਲ ਉਜਾਗਰ ਸਿੰਘ, ਪਟਿਆਲਾ |
ਸੁਖਦੇਵ
ਸਿੰਘ ਸ਼ਾਂਤ ਦੀ ‘ਗੁਰਮਤਿ ਦ੍ਰਿਸ਼ਟੀ’ ਖੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਸ਼ਬਦ
ਸਿਰਜਣਹਾਰੇ-2 ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ' ਚੰਗਾ ਉਦਮ
ਉਜਾਗਰ ਸਿੰਘ, ਪਟਿਆਲਾ |
ਗੁਰਮੀਤ
ਸਿੰਘ ਪਲਾਹੀ ਦਾ ਕਾਵਿ ਸੰਗ੍ਰਹਿ ‘ਕੁੱਝ ਤਾਂ ਬੋਲ’ ਬਗ਼ਾਬਤੀ ਸੁਰਾਂ ਦਾ
ਪੁਲੰਦਾ ਉਜਾਗਰ ਸਿੰਘ, ਪਟਿਆਲਾ |
ਪ੍ਰੋ
ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਜ਼ਿੰਦਗੀ ਦੇ ਤਜਰਬੇ
ਦਾ ਚਿੰਤਨ/a> ਉਜਾਗਰ ਸਿੰਘ,
ਪਟਿਆਲਾ |
ਸੁਰਿੰਦਰ
ਸਿੰਘ ਜੱਬਲ ਦੀ ਪੁਸਤਕ ‘ਚਾਚਾ ਵੈਨਕੂਵਰੀਆ’ ਸਿੱਖ ਮਸਲਿਆਂ ‘ਤੇ ਤਿੱਖੀ
ਚੋਭ ਉਜਾਗਰ ਸਿੰਘ, ਪਟਿਆਲਾ |
ਨਰਿੰਦਰਪਾਲ
ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਪੱਤਰਕਾਰੀ ਦਾ ਰੌਸ਼ਨ ਮੀਨਾਰ : ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
400
ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ
‘ਲੋਕ-ਨਾਇਕ ਗੁਰੂ ਤੇਗ
ਬਹਾਦਰ’ ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ -
ਉਜਾਗਰ ਸਿੰਘ, ਪਟਿਆਲਾ |
‘ਕਵਿਤਾ
ਦੇ ਵਿਹੜੇ’ ਪੁਸਤਕ ਪੰਜਾਬੀ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ
ਉਜਾਗਰ ਸਿੰਘ, ਪਟਿਆਲਾ |
ਡਾ
ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ: ਨਵਾਂ ਸਮਾਜ
ਸਿਰਜਣ ਦੀ ਹੂਕ ਉਜਾਗਰ ਸਿੰਘ,
ਪਟਿਆਲਾ |
ਪਰਮਜੀਤ
ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜਦੋਜਹਿਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਡਾ
ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ |
ਗੁਰਮੀਤ
ਸਿੰਘ ਪਲਾਹੀ ਦੀ ਪੰਜਾਬ ਡਾਇਰੀ - 2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ
ਉਜਾਗਰ ਸਿੰਘ, ਪਟਿਆਲਾ |
ਸੁਰਜੀਤ
ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਬਾਦ) ਨਿਵੇਕਲਾ
ਉਪਰਾਲਾ ਉਜਾਗਰ ਸਿੰਘ, ਪਟਿਆਲਾ |
|
|
ਨਕਸਲਵਾਦ
ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ
ਪੁਸਤਕ ਉਜਾਗਰ ਸਿੰਘ, ਪਟਿਆਲਾ |
"ਚੰਨ
ਅਜੇ ਦੂਰ ਹੈ" ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਸਤਵਿੰਦਰ
ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ: ‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ
ਮੁਹੱਬਤ ਦਾ ਸੁਮੇਲ ਉਜਾਗਰ ਸਿੰਘ,
ਪਟਿਆਲਾ |
ਮੈਂ
‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ? /a>
ਉਜਾਗਰ ਸਿੰਘ, ਪਟਿਆਲਾ |
‘ਕਾਲ਼ੀ
ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ
ਸੁਮੇਲ ਉਜਾਗਰ ਸਿੰਘ, ਪਟਿਆਲਾ |
ਰਾਵਿੰਦਰ
ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ
ਪਾਉਣ ਦਾ ਉਦਮ ਉਜਾਗਰ ਸਿੰਘ,
ਪਟਿਆਲਾ |
ਗੁਰਭਜਨ
ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ
ਉਜਾਗਰ ਸਿੰਘ, ਪਟਿਆਲਾ |
‘ਪਟਿਆਲਾ
ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਡਾ
ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ
ਸ਼ਰਧਾਂਜ਼ਲੀ ਉਜਾਗਰ ਸਿੰਘ, ਪਟਿਆਲਾ |
ਰਾਜ
ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਸੁਭਾਸ਼
ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਦਲੀਪ
ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕੰਵਰ
ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਸੁਖਦੇਵ
ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ
ਦਾ ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਗੁਰਭਜਨ
ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ: ਪੰਜਾਬੀ ਵਿਰਾਸਤ ਦਾ ਸ਼ੀਸ਼ਾ
ਉਜਾਗਰ ਸਿੰਘ, ਪਟਿਆਲਾ |
‘ਕਿਸਾਨ
ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਦਰਦ
ਜਾਗਦਾ ਹੈ: ਭੁਪਿੰਦਰ ਸਿੰਘ ਸੱਗੂ
ਡਾ. ਨਿਸ਼ਾਨ ਸਿੰਘ ਰਾਠੌਰ |
ਮਜਬੂਰੀ,
ਲਾਚਾਰੀ, ਬੇਵੱਸੀ ਅਤੇ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ
"ਕੱਠਪੁਤਲੀਆਂ" ਸਿ਼ਵਚਰਨ ਜੱਗੀ
ਕੁੱਸਾ |
ਸਮੀਖਿਆ:
ਨਾਵਲ "ਦਰਦ ਕਹਿਣ ਦਰਵੇਸ਼" ਮਨਦੀਪ
ਕੌਰ ਭੰਮਰਾ |
ਸ਼ਿਵਚਰਨ
ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਬਿੰਦਰ
ਕੋਲੀਆਂ ਵਾਲ ਦੇ ਕਾਵਿ ਸੰਗ੍ਰਹਿ "ਅਧੂਰਾ ਸਫ਼ਰ" ਤੇ ਇਕ ਸਰਸਰੀ ਝਾਤ
ਰਵੇਲ ਸਿੰਘ ਇਟਲੀ |
ਰਾਮ
ਲਾਲ ਭਗਤ ਦਾ ਕਾਵਿ ਸੰਗ੍ਰਹਿ "ਸ਼ਹਿਜ਼ਾਦੀਆਂ" ਇਸਤਰੀ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
'ਇਹ
ਪਰਿੰਦੇ ਸਿਆਸਤ ਨਹੀਂ ਜਾਣਦੇ' ਉਜਾਗਰ ਸਿੰਘ, ਪਟਿਆਲਾ |
ਅੰਕਲ
ਟੌਮ ਦੀ ਝੌਪੜੀ ਬਿੱਟੂ ਖੰਗੂੜਾ,
ਲੰਡਨ |
ਡਾ
ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾ ਪਾਠਕਾਂ ਲਈ ਮਾਰਗ
ਦਰਸ਼ਨ ਉਜਾਗਰ ਸਿੰਘ, ਪਟਿਆਲਾ
|
ਭੁੱਬਲ
ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਨਾਨਕ
ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ
ਸ਼ੀਸ਼ਾ ਉਜਾਗਰ ਸਿੰਘ, ਪਟਿਆਲਾ |
ਡਾ
ਸੋਨੀਆਂ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ
ਪ੍ਰਗਟਾਵਾ ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਕਹਾਣੀ ਸੰਗ੍ਰਹਿ ‘‘ਜ਼ਮੀਰ’’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ |
ਡਾਇਰੈਕਟਰ
ਭਾਸ਼ਾ ਵਿਭਾਗ ਵਲੋਂ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ'
ਲੋਕ-ਅਰਪਣ ਪ੍ਰੀਤਮ ਲੁਧਿਆਣਵੀ,
ਚੰਡੀਗੜ੍ਹ |
ਹਰਪ੍ਰੀਤ
ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਸੰਸਾਰ
ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ
ਬਨਾਮ ਕੈਨੇਡੀਅਨ ਸਮਾਜ' ਬਲਜਿੰਦਰ
ਸੰਘਾ, ਕਨੇਡਾ |
ਉਦੀਪਨ
ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਪਰਮਵੀਰ
ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ
ਕਹਾਣੀ ਉਜਾਗਰ ਸਿੰਘ, ਪਟਿਆਲਾ
|
ਹਰੀ
ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ
ਡੀਲਾਈਟ” ਰਾਹੀਂ ਡਾ.ਸਾਥੀ
ਲੁਧਿਆਣਵੀ, ਲੰਦਨ |
ਕਹਾਣੀ-
ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਮੋਤੀ ਪੰਜ ਦਰਿਆਵਾਂ
ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ
|
ਕੁਲਵੰਤ
ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਲੇਖ਼ਕ
ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ
'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ |
ਗੁਰਿੰਦਪਾਲ
ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’
ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ |
ਸਮਾਜਿਕ
ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ |
ਪਰਵਾਸ
ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
|
ਰਾਮ
ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸਿੱਖ
ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਪਰਮਜੀਤ
ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ |
ਹਰਜੋਤ
ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਬਲਜੀਤ
ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ
ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਅਮਰਿੰਦਰ
ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ
ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ |
ਸਿਰਜਣਦੀਪ
ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪਾਲੀ
ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੰਜਵਾਂ
ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ |
ਡਾ.
ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ
ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਰਣਜੀਤ
ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸੁਰਿੰਦਰ
ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਬਿੰਦਰ
“ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ
ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ |
ਰਾਜਵਿੰਦਰ
ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ |
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|
ਚੁੱਪ ਵਿਚੋਂ ਬੋਲਦੇ
ਸ਼ਬਦ ‘ਚੁੱਪ ਨਦੀ ਤੇ ਮੈਂ’/a>br>
i>font size="2">ਬਲਜਿੰਦਰ ਸੰਘਾ, ਕਨੇਡਾ/font>/i> |
ਗ਼ਦਰ ਲਹਿਰ ਦੀ
ਕਹਾਣੀ
ਪੜਚੋਲਕਾਰ ਉਜਾਗਰ ਸਿੰਘ |
ਲੇਖਕ ਮਨਦੀਪ
ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ
ਅਰਪਣ |
ਭਾਈ ਪ੍ਰਧਾਨ ਮੰਤਰੀ,
ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ |
ਗੁੰਡਾ
ਜਸਵਿੰਦਰ ਸੰਧੂ |
ਪੰਜਾਬੀ ਲਿਖਰੀ
ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ |
ਨੌਜਵਾਨ ਸ਼ਾਇਰ
ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਹਰਮਨਦੀਪ ਚੜਿੱਕ ਦੀ
ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ |
ਅਨਮੋਲ ਕੌਰ ਦਾ
ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ |
ਵਿਪਸਾ ਵਲੋਂ ਸੁੱਖੀ
ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ |
‘ਮੁਕੇਸ਼ : ਸੁਨਹਿਰੇ ਸੁਰ
ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ |
ਮਾਨਵੀ ਵੇਦਨਾਂ ਤੇ
ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ,
ਮਾਨਸਾ |
ਗਰਮ
ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ, |
ਮਾਂ ਬਣਨ
ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ
ਸ਼ਿਖਾ ਸਿੰਗਲਾ |
ਜੀਵਨੀ
ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ |
ਪੰਜਾਬੀ ਆਰਸੀ ਕਲੱਬ ਵੱਲੋਂ
ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’
ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ
ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ |
ਪੰਜਾਬੀ ਲਿਖਾਰੀ ਸਭਾ ਵੱਲੋਂ
ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ |
ਪੰਜਾਬੀ ਫੋਰਮ
ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ
“ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ
|
ਬਾਬਾ ਨਿਧਾਨ ਸਿੰਘ
ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ |
ਗੁਰਜਤਿੰਦਰ ਸਿੰਘ
ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼
|
ਪੰਜਾਬੀ ਦਾ ਨਵਾਂ ਮਾਣ:
ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ
|
ਪ੍ਰਵਾਸੀ ਲੇਖਕ
ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ
ਅਰਪਣ ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਉਮੀਦ ਤੇ
ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ -
ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ
ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ |
ਨਾਰਵੇ ਚ ਉਜਾਗਰ
ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ
ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸ਼ਿਵ ਚਰਨ ਜੱਗੀ ਕੁੱਸਾ
ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ |
ਨਾਸਤਿਕ
ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ |
ਸਾਧੂ ਬਿਨਿੰਗ ਦੀ
ਪੁਸਤਕ ਨਾਸਤਿਕ ਬਾਣੀ |
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ
ਕਾਵਿ ਪੁਸਤਕ “ਪੱਥਰ” ਰੀਲੀਜ਼ |
ਜ਼ਿੰਦਗੀ ਦਾ ਸੱਚ
ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ |
ਸਤਵੰਤ ਸਿੰਘ
: ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ |
ਜੋਗਿੰਦਰ ਸਿੰਘ ਸੰਘੇੜਾ ਦੀ
ਕਿਤਾਬ ਨੂਰਾਂ ਦਾ ਨਿੱਘਾ ਸਵਾਗਤ |
ਜਗਜੀਤ ਪਿਆਸਾ
ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ,
ਕੋਟਕਪੂਰਾ |
ਰਛਪਾਲ ਕੌਰ
ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ |
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ:
ਡਾ:
ਜਗਦੀਸ਼ ਕੌਰ ਵਾਡੀਆ |
ਪ੍ਰਸਿੱਧ ਪੰਜਾਬੀ
ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ
ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ |
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ
ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ |
ਸਰਵਉੱਤਮ ਕਿਤਾਬ
ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ |
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ |
ਜੱਗੀ ਕੁੱਸਾ
ਦਾ ਨਾਵਲ
'ਸਟਰਗਲ
ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ |
ਖ਼ੁਦ
'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ |
ਚਾਰੇ
ਕੂਟਾਂ
ਸੁੰਨੀਆਂ
-
ਸ਼ਿਵਚਰਨ
ਜੱਗੀ
ਕੁੱਸਾ
ਨਿਰਮਲ
ਜੌੜਾ |
ਸਰੀ
'ਚ ਕਹਾਣੀ-ਸੰਗ੍ਰਹਿ
"ਬਣਵਾਸ ਬਾਕੀ
ਹੈ" ਲੋਕ
ਅਰਪਿਤ - ਗੁਰਵਿੰਦਰ
ਸਿੰਘ ਧਾਲੀਵਾਲ |
ਬਾਤਾਂ
ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ
ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ |
ਬੱਚਿਆਂ ਲਈ
ਪੁਸਤਕਾਂ
ਜਨਮੇਜਾ ਜੌਹਲ |
"ਬਣਵਾਸ
ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ |
ਇਕ
ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ |
ਰੂਹ ਲੈ
ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ |
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ |
ਅਕਾਲ ਤਖ਼ਤ ਸਾਹਿਬ
(ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ |
ਰਵਿੰਦਰ
ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
ਸ਼ਹੀਦ
ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼ |
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ |
ਰਵਿੰਦਰ ਰਵੀ ਦਾ
ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ |
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ |
‘ਮਨ ਦੀ
ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ |
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ
ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) |
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ
ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ |
ਹਾਜੀ ਲੋਕ
ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ') |
ਸੇਵਾ ਸਿਮਰਨ
ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ
ਸੰਪਾਦਕ – ਸ. ਪਰਮਜੀਤ ਸਿੰਘ ਸਰੋਆ |
ਤੱਲ੍ਹਣ – ਕਾਂਡ ਤੋਂ
ਬਾਅਦ
ਜਸਵਿੰਦਰ ਸਿੰਘ ਸਹੋਤਾ |
ਜਦੋਂ ਇਕ ਦਰੱਖ਼ਤ ਨੇ
ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
|
ਕਿਹੜੀ ਰੁੱਤੇ
ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ |
|
|
|
|
|