ਦਲਿਤਾਂ
‘ਤੇ ਹੁੰਦੇ ਜ਼ੁਲਮਾਂ ਦੀ ਸਮੀਖਿਆ
ਤੱਲ੍ਹਣ – ਕਾਂਡ ਤੋਂ ਬਾਅਦ
ਦਲਿਤ ਸਾਹਿਤਕਾਰ ਦਵਾਰਕਾ ਭਾਰਤੀ ਕਿਸੇ ਪਛਾਣ ਦਾ ਮਹਤਾਜ ਨਹੀਨ। ਉਸ ਨੇ
ਹਮੇਸ਼ਾਂ ਹੀ ਲਿਖਤਾਂ ਰਾਂਹੀਂ ਦਲਿਤਾਂ ‘ਤੇ ਹੋ ਰਹੇ ਅੱਤਿਆਚਾਰਾਂ ਵਰਗੇ
ਪੇਚੀਦਾ ਮਸਲਿਆਂ ਨੂੰ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਦੁਵਾਰਕਾ ਭਾਰਤੀ
ਦੁਆਰਾ ਸੰਪਾਦਨ ਕੀਤੀ ‘ਤੱਲ੍ਹਣ ਕਾਂਡ ਤੋਂ ਬਾਅਦ’ ਦੇਸ਼ ਦੇ ਖੁਸ਼ਹਾਲ ਸੂਬੇ
ਪੰਜਾਬ ‘ਚ ਦਲਿਤਾਂ ‘ਤੇ ਹੋ ਰਹੇ ਜ਼ੁਲਮਾਂ ਬਾਰੇ ਚਾਨਣਾ ਪਾਉਂਦੀ ਹੈ। ਲੀਗਲ
ਸੈਲ ਫਾਰ ਹਿਊਮਨ ਰਾਈਟਸ ਪੰਜਾਬ ਵਲੋਂ ਪ੍ਰਕਾਸ਼ਤ ਕੀਤੀ ਗਈ ਇਸ ਪੁਸਤਕ ਨੂੰ
ਮੁੱਖ ਰੂਪ ‘ਚ ਦੋ ਭਾਗਾਂ ‘ਚ ਵੰਡਿਆ ਗਿਆ ਹੈ। ਪਹਿਲੇ ਭਾਗ ‘ਚ ਦਵਾਰਕਾ ਭਾਰਤੀ,
ਡਾ ਰੌਣਕੀ ਰਾਮ ਦਾ ਗਿਆਨ ਸਿੰਘ ਬੱਲ ਦੁਆਰਾ ਅਨੁਵਾਦ ਕੀਤਾ ਹੋਇਆ ਲੇਖ, ਗਿਆਨ
ਸਿੰਘ ਬੱਲ ਅਤੇ ਡਾ ਹਰੀਸ਼ ਪੁਰੀ ਦੇ ਲੇਖ ਸ਼ਾਮਿਲ
ਹਨ। ਦੂਸਰੇ ਭਾਗ ‘ਚ ਪਿੰਡ ਤੱਲਣ ਦੇ ਉੱਚੀ ਜਾਤ ਦੇ ਪਿੰਡ ਵਾਸੀਆਂ ਵਲੋਂ ਜਾਰੀ
ਕੀਤਾ ਗਏ ਬਾਈਕਾਟ ਦੀ ਨਕਲ, 15 ਜੂਨ 2003 ਨੂੰ ਹੋਏ ਸਮਝੌਤੇ ਦੀ ਨਕਲ ਅਤੇ
ਦਲਿਤਾਂ ‘ਤੇ ਹੋ ਰਹੇ ਜ਼ੁਲਮਾਂ ਨੂੰ ਦਰਸਾਉਂਦੀਆਂ ਰੋਜ਼ਨਾ ਨਵਾਂ ਜ਼ਮਾਨਾ,
ਪੰਜਾਬੀ ਟ੍ਰਿਬਿਊਨ, ਅਮਰ ਉਜਾਲਾ ਅਤੇ ਦੈਨਿਕ ਜਾਗਰਣ ਆਦਿ ਅਖਬਾਰਾਂ ਦੀਆਂ
ਖਬਰਾਂ ਪਾਠਕਾਂ ਦੇ ਰੂਬਰੂ ਹਨ।
ਦਵਾਰਕਾ
ਭਾਰਤੀ ਨੇ ਲਿਖਿਆ ਹੈ ਕਿ ਪੰਜਾਬ ਦੀ ਧਰਤੀ ਅੰਨ ਰੂਪੀ ਸੋਨਾ ਉਗਲਦੀ ਹੈ ,ਪਰ
ਬਹੁਤ ਘੱਟ ਲੋਕ ਇਸ ਤੱਥ ਨੂੰ ਜਾਣਦੇ ਹਨ ਕਿ ਇਸੇ ਹੀ ਧਰਤੀ ਤੇ ਟੱਟੀ ਪਿਸ਼ਾਬ
ਦੀ ਹਾਜਤ ਲਈ ਬੈਠੀ ਔਰਤ ਨੂੰ ਪੱਥਰ ਮਾਰ-ਮਾਰ ਕੇ ਉੱਠਾ ਦਿੱਤਾ ਜਾਂਦਾ ਹੈ ਤੇ
ਏਨਾਂ ਵੀ ਮੌਕਾ ਨਹੀਂ ਦਿੱਤਾ ਜਾਂਦਾ ਕਿ ਉਹ ਆਪਣੀ ਸਲਵਾਰ ਦਾ ਨਾਲਾ ਹੀ ਬੰਨ
ਸਕੇ।( ਸਫਾ ਨੰ: 2)
ਇਸ ਪੁਸਤਕ
‘ਚ ਸ਼ਾਮਲ ਦਵਾਰਕਾ ਭਾਰਤੀ ਦਾ ਲੇਖ ‘ਤੱਲਣ ਦਾ ਸੰਘਰਸ਼ ਤੇ ਉਸ ਦੇ ਅਰਥ’
ਤੱਲ੍ਹਣ ਕਾਂਡ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਪੇਸ਼ ਕਰਦਾ ਹੈ।
ਡਾ ਰੌਣਕੀ
ਰਾਮ ਦਾ ਲੇਖ ‘ ਭਾਰਤ ਵਿੱਚ ਛੂਆ-ਛਾਤ- ਇੱਕ ਵਿਲੱਖਣ ਵਰਤਾਰਾ’ ਤੱਲਣ ਕਾਂਡ ਦੇ
ਪਿਛੋਕੜ ਦੀ ਪੜਤਾਲ ਤੋਂ ਸ਼ੁਰੂ ਹੋ ਕੇ ਤੱਲਣ ਕਾਂਡ ਦੇ ਕਾਰਨਾਂ ਦੀ ਤਹਿ ਤੱਕ
ਪੁੱਜਦਾ ਹੈ। ਇਹ ਲੇਖ ਉਨ੍ਹਾਂ ਲੋਕਾਂ ਦੀਆਂ ਅੱਖਾਂ ਖੋਲਦਾ ਹੈ ਜੋ ਤੱਲਣ-ਕਾਂਡ
ਨੂੰ ਓਪਰੀ ਨਿਗਾਹ ਨਾਲ ਦੇਖਦੇ ਹੋਏ ਕਿਸੇ ਸਿੱਟੇ ‘ਤੇ ਪੁੱਜਣ ਦਾ ਦਾਅਵਾ ਕਰਦੇ
ਹਨ।
ਗਿਆਨ
ਸਿੰਘ ਬੱਲ ਦੁਅਰਾ ਲਿਖਿਆ ਲੇਖ ‘ਦਲਿਤਾਂ ਵਿਰੁੱਧ ਜਾਤੀ- ਹਿੰਸਾ ਅਤੇ
ਸਮਾਜਿਕ-ਬਾਈਕਾਟ ਦਾ ਮਨੋਵਿਗਿਆਨ’ ਦਲਿਤਾਂ ਵਿਰੁੱਧ ਜਾਤੀ ਹਿੰਸਾ ਤੇ ਸਮਾਜਿਕ
ਬਾਈਕਾਟ ਨੂੰ ਮਨੋਵਿਗਿਆਨਕ ਢੰਗ ਨਾਲ ਪੜਤਾਲ ਕਰਦਾ ਹੈ। ਇਹ ਆਪਣੀ ਕਿਸਮ ਦਾ
ਪੰਜਾਬੀ ਭਾਸ਼ਾ ‘ਚ ਪਹਿਲਾ ਲੇਖ ਕਿਹਾ ਜਾ ਸਕਦਾ ਹੈ ਜੋ ਬਾਈਕਾਟ ਜਿਹੀ ਸ਼ਰਮਨਾਕ
ਸਥਿਤੀ ਦਾ ਖੋਜ ਭਰਪੂਰ ਢੰਗ ਨਾਲ ਵਿਆਖਿਆ ਕਰਦਾ ਹੈ ਬਾਈਕਾਟ ਦੇ ਪਿੱਛੇ ਉਨ੍ਹਾਂ
ਕਾਰਨਾਂ ਦੀ ਪੜਤਾਲ ਕਰਦਾ ਹੈ ਜੋ ਕਿ ਡਾ ਅੰਬੇਡਕਰ ਤੋਂ ਬਾਅਦ ਬਾਈਕਾਟ ਜਿਹੇ
ਕੋਝੇ ਵਰਤਾਰੇ ਨੂੰ ਮਨੋਵਿਗਿਆਨਕ ਢੰਗ ਰਾਹੀਂ ਸਮਝਣ ਦੀ ਸਫਲ ਕੋਸਿਸ਼ ਹੈ।
ਕਿਉਂਕਿ ਬਾਈਕਾਟ ਦਲਿਤਾਂ ਨਾਲ ਹੁੰਦਾ ਹੈ, ਇਹ ਦਲਿਤਾਂ ਦਾ ਮਸਲਾ ਹੈ । ਇਸ
ਕਰਕੇ ਇਹ ਕੰਮ ਕਰਨ ਲਈ ਕੋਈ ਗੈਰ-ਦਲਿਤ ਵਿਦਵਾਨ ਮੱਥਾ ਕਿਉਂ ਮਾਰੇ। ਸ਼ਾਇਦ ਇਹੀ
ਕਾਰਨ ਹੈ ਕਿ ਇਸ ਮੁੱਦੇ ਉੱਤੇ ਅੱਜ ਤੱਕ ਪੰਜਾਬੀ ਭਾਸ਼ਾ ‘ਚ ਬਹੁਤਾ ਕੰਮ ਨਹੀਂ
ਹੋਇਆ। ਬੱਲ ਹੁਰਾਂ ਦਾ ਇਹ ਲੇਖ ਇਸ ਪ੍ਰੰਪਰਾਂ ਦੀ ਸ਼ੁਰੂਆਤ ਮੰਨੀ ਜਾ ਸਕਦੀ
ਹੈ।
ਡਾ ਹਰੀਸ਼
ਪੁਰੀ ਨੇ ‘ਪੱਟੀਦਰਜ ਜਾਤੀਆਂ ਦੀ ਬਦਲਦੀ ਹਾਲਤ’ ਲੇਖ ਵਿੱਚ ਦਲਿਤਾਂ ਦੀ
ਦੁਰਦਸ਼ਾ ਦੀ ਚਰਚਾ ਕਰਦੇ ਹੋਏ ਉਸ ਦੀਆਂ ਬਾਹਰਮੁਖੀ ਅਤੇ ਅੰਤਰਪੁਖੀ ਜੀਵਨ
ਹਾਲਤਾਂ ‘ਚ ਆਏ ਪਰਿਵਰਤਨਾਂ ਦਾ ਜ਼ਿਕਰ ਬਾਖੂਬੀ ਕੀਤਾ ਹੈ। ਊਨ੍ਹਾਂ ਪੱਟੀਦਰਜ
ਜਾਤੀਆਂ ਦੇ 1947 ਤੋਂ ਲੈ ਕੇ ਹੁਣ ਤੱਕ ਦੇ ਵਿਚਾਰਕ ਪਰਿਵਰਤਨ ਦਾ ਜ਼ਿਕਰ ਬਹੁਤ
ਸਾਹਿਤਕ ਭਾਸ਼ਾ ‘ਚ ਕੀਤਾ ਹੈ।
ਬੜੇ ਹੀ
ਵਿਲੱਖਣ ਤਰੀਕੇ ਨਾਲ ਲੜੀਬੱਧ ਕੀਤੀ ਇਹ ਪੁਸਤਕ ਆਪਣੇ ਆਪ ‘ਚ ਇੱਕ ਚਾਨਣ ਮੁਨਾਰਾ
ਹੈ। ਵਿਦਵਾਨਾਂ ਨੂੰ ਦਲਿਤਾਂ ‘ਤੇ ਹੋ ਰਹੇ ਘੋਰ ਜ਼ੁਲਮਾਂ ਬਾਰੇ ਇਸ ਪੁਸਤਕ ਤੋਂ
ਭਰਪੂਰ ਜਾਣਕਾਰੀ ਮਿਲੇਗੀ। ਦਲਿਤ ਲੇਖਕ ਦਵਾਰਕਾ ਭਾਰਤੀ ਦੂਆਰਾ ਸੰਪਾਦਤ ਇਹ
ਪੁਸਤਕ ਇੱਕ ਪ੍ਰਸ਼ੰਸ਼ਾਯੋਗ ਕਦਮ ਹੈ। ਇਹ ਪੁਸਤਕ ਸੰਭਾਲਣ ਯੋਗ ਹੈ।
ਪੇਸ਼ਕਸ਼
ਜਸਵਿੰਦਰ ਸਿੰਘ ਸਹੋਤਾ
94631-62825
ਪੱਤਰ ਪ੍ਰੇਰਕ ਨਵਾਂ ਜ਼ਮਾਨਾ
ਮਾਰਫਤ ਸ੍ਰ ਗੁਰਬਚਨ ਸਿੰਘ ਕਾਨੂੰਗੋ
ਪਿੰਡ- ਜੀਆ ਸਹੋਤਾ ਖੁਰਦ ਡਾਕਖਾਨਾ-ਗੜ੍ਹਦੀਵਾਲਾ
ਜਿਲ੍ਹਾ ਹੁਸਿਆਰਪੁਰ
ਪੰਜਾਬ (ਭਾਰਤ)
144207
|