ਲੁਧਿਆਣਾ 20 ਜਨਵਰੀ - ਪੰਜਾਬੀ ਗ਼ਜ਼ਲ ਮੰਚ
(ਰਜਿ:) ਫਿਲੌਰ, ਪੰਜਾਬ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਵਿੱਚ ਪੰਜਾਬੀ ਦੇ
ਪ੍ਰਸਿੱਧ ਸ਼ਾਇਰ ਸੁਭਾਸ਼ ਕਲਾਕਾਰ ਦੀ ਪੁਸਤਕ ‘ਸਬਜ਼ ਰੁੱਤ’ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਪੰਜਾਬੀ ਦੇ ਸ਼ਾਇਰ ਅਤੇ ਤ੍ਰੈਮਾਸਿਕ ਹੁਣ ਦੇ ਸੰਪਾਦਕ ਸੁਸ਼ੀਲ ਦੁਸਾਂਝ
ਨੇ ਪੁਸਤਕ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੁਭਾਸ਼ ਕਲਾਕਾਰ ਦੀ ਸਮੁੱਚੀ
ਸ਼ਾਇਰੀ ਇੱਕ ਉਮੀਦ ਦੀ ਸ਼ਾਇਰੀ ਹੈ ਜਿਹੜੀ ਪਿਆਰ-ਮੁਹੱਬਤ ਅਤੇ ਬਰਾਬਰੀ ਦੀ ਹੱਕ
ਦੀ ਆਵਾਜ਼ ਬਣਦੀ ਹੈ। ਅਜਿਹੀ ਸ਼ਾਇਰੀ ਲੋਕਾਂ ਦੀ ਹੁੰਦੀ ਹੈ ਜਿਸ ਵਿੱਚ ਆਵਾਮ ਦੇ
ਦੁੱਖ ਦਰਦ ਨੂੰ ਸਮੋਇਆ ਹੁੰਦਾ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਸਰਦਾਰ ਪੰਛੀ, ਜਨਮੇਜਾ ਜੌਹਲ ਅਤੇ ਕ੍ਰਿਸ਼ਨ ਭਨੌਟ
ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਜਨਮੇਜਾ ਸਿੰਘ ਜੌਹਲ ਨੇ ਸੁਭਾਸ਼
ਕਲਾਕਾਰ ਦੇ ਜੀਵਨ ਅਤੇ ਇਸ ਪੁਸਤਕ ਦੇ ਛੱਪਣ ਦੀ ਪ੍ਰਕਿਰਿਆ ਬਾਰੇ ਸਰੌਤਿਆਂ ਨਾਲ
ਵਿਚਾਰ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਉਦਮ ਨਾਲ ਇਹ ਪੁਸਤਕ
ਛੱਪੀ ਹੈ ਤੇ ਇਸ ਵਿੱਚ ਵਿਸ਼ੇਸ਼ ਸਹਿਯੋਗ ਚੰਨ ਪਰਦੇਸੀ ਰੇਡੀਓ ਅਮਰੀਕਾ ਵਾਲਿਆਂ
ਦਾ ਹੈ। ਇਸ ਮੌਕੇ ਪ੍ਰਧਾਨਗੀ ਮੰਡਲ ਨੇ ਸੁਭਾਸ਼ ਕਲਾਕਾਰ ਦੀ ਗੈਰ ਹਾਜ਼ਰੀ ਵਿੱਚ
ਇਹ ਪੁਸਤਕ ਰਲੀਜ਼ ਕੀਤੀ। ਇਸ ਮੌਕੇ ਹਰਬੰਸ ਮਾਲਵਾ ਨੇ ਦੱਸਿਆ ਕਿ ਸੁਭਾਸ਼ ਕਲਾਕਾਰ
ਸਾਡੇ ਕੋਲੋਂ ਪਿਛਲੇ ਦਿਨੀਂ ਵਿਛੜ ਗਿਆ ਸੀ, ਪਰ ਉਹ ਆਪਣੇ ਹੱਥੀ ਇਸ ਪੁਸਤਕ ਨੂੰ
ਰਲੀਜ਼ ਨਾ ਕਰ ਸਕਿਆ। ਇਸ ਮੌਕੇ ਪ੍ਰਭਾਵਸ਼ਾਲੀ ਕਵੀ ਦਰਬਾਰ ਹੋਇਆ। ਜਿਸ ਵਿੱਚ
ਮਹਿੰਦਰਦੀਪ ਗਰੇਵਾਲ, ਿਸ਼ਨ ਭਨੌਟ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ, ਦਲਵੀਰ
ਲੁਧਿਆਣਵੀਂ, ਸੁਰਜੀਤ ਸਿੰਘ ਅਲਬੇਲਾ, ਰਜਿੰਦਰ ਵਰਮਾ, ਪ੍ਰੀਤਮ ਪੰਧੇਰ, ਤਰਲੋਚਨ
ਝਾਂਡੇ, ਬੁੱਧ ਸਿੰਘ ਨੀਲੋਂ, ਸੁਖਵਿੰਦਰ, ਨੌਬੀ ਸੌਹਲ, ਗੁਰਦੀਸ਼ ਕੌਰ ਗਰੇਵਾਲ,
ਇੰਦਰਜੀਤਪਾਲ ਕੌਰ, ਭਗਵਾਨ ਢਿੱਲੋਂ, ਜਨਮੇਜਾ ਜੌਹਲ, ਪਰਮਜੀਤ ਕੌਰ ਮਹਿਕ, ਜਗੀਰ
ਸਿੰਘ ਪ੍ਰੀਤ, ਹਰਬੰਸ ਮਾਲਵਾ, ਡਾ. ਗੁਰਇਕਬਾਲ ਸਿੰਘ, ਸੁਸ਼ੀਲ ਦੁਸਾਂਝ ਤੇ
ਬਲਕੌਰ ਸਿੰਘ ਗਿੱਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਗ਼ਜ਼ਲ ਮੰਚ ਦੇ ਜਰਨਲ
ਸਕੱਤਰ ਤਰਲੋਚਨ ਝਾਂਡੇ ਨੇ ਇਸ ਸਮਾਗਮ ਵਿੱਚ ਪੁੱਜੇ ਲੇਖਕਾਂ ਅਤੇ ਸਰੋਤਿਆਂ ਦਾ
ਧੰਨਵਾਦ ਕੀਤਾ।
|