ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 
ਅਮਰਿੰਦਰ ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ

 

ਅਮਰਿੰਦਰ ਸਿੰਘ ਸੋਹਲ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਮਾਨਵਵਾਦੀ ਸਰੋਕਾਰਾਂ ਦਾ ਉਭਰਦਾ ਗ਼ਜ਼ਲਗੋ ਹੈ। "ਨੈਣਾਂ ਵਿਚਲਾ ਟਾਪੂ" ਉਸਦੀ ਗ਼ਜ਼ਲਾਂ ਦੀ ਪਲੇਠੀ ਪੁਸਤਕ ਹੈ। ਉਸਦੀਆਂ ਗ਼ਜ਼ਲਾਂ ਪੜਨ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਇਹ ਉਸਦੀ ਗ਼ਜ਼ਲਾਂ ਦੀ ਪਹਿਲੀ ਪੁਸਤਕ ਹੈ ਪ੍ਰੰਤੂ ਸੰਜੀਦਗੀ, ਸਰਲਤਾ, ਸਾਦਗੀ, ਸਹਿਜਤਾ, ਚੇਤੰਨਤਾ, ਸਾਕਾਰਤਮਿਕਤਾ ਅਤੇ ਗ਼ਜ਼ਲਾਂ ਦੀ ਪਰਪੱਕਤਾ ਤੋਂ ਉਹ ਇੱਕ ਸਾਧਨਾ ਵਾਲਾ ਸੁਦ੍ਰਿੜ ਗ਼ਜ਼ਲੋ ਮਹਿਸੂਸ ਹੁੰਦਾ ਹੈ। ਉਸ ਵੱਲੋਂ ਵਰਤੇ ਗਏ ਬਿੰਬ ਅਤੇ ਪ੍ਰਤੀਕ ਪਾਠਕਾਂ ਦੇ ਸੌਖਿਆਂ ਹੀ ਸਮਝ ਵਿਚ ਆਉਣ ਵਾਲੇ ਅਤੇ ਦਿਹਾਤੀ ਜੀਵਨ ਵਿਚੋਂ ਲਏ ਗਏ ਹਨ ਕਿਉਂਕਿ ਲੇਖਕ ਦਾ ਵਿਰਸਾ ਪਿੰਡਾਂ ਦਾ ਹੈ। ਉਸਨੇ ਕਵੀਆਂ ਦੀ ਨਰਸਰੀ ਕਹੀ ਜਾਣ ਵਾਲੇ ਰਾਮਪੁਰ ਪਿੰਡ ਦੀ ਸਾਹਿਤ ਸਭਾ ਤੋਂ ਪ੍ਰੇਰਨਾ ਲਈ ਹੈ। ਉਸਦੀਆਂ ਗ਼ਜ਼ਲਾਂ ਵਿਚਲੇ ਰੂਪਕਾਂ, ਅਲੰਕਾਰਾਂ ਅਤੇ ਬਿੰਬਾਂ ਦੀ ਸਰਲਤਾ ਕਰਕੇ ਮਹਿਕਾਂ ਖ਼ਿਲਾਰਦੀਆਂ ਲੱਗਦੀਆਂ ਹਨ। ਸਾਹਿਤ ਸਭਾ ਰਾਮਪੁਰ ਦੀਆਂ ਮੀਟਿੰਗਾਂ ਵਿਚੋਂ ਸਹਿਜਤਾ, ਸੰਜੀਦਗੀ ਅਤੇ ਸੰਖੇਪਤਾ ਦਾ ਗੁਣ ਗ੍ਰਹਿਣ ਕਰਕੇ ਸਬਰ ਸੰਤੋਖ਼ ਦਾ ਪੱਲਾ ਫੜਿਆ ਹੈ। ਉਭਰਦੇ ਨਵੇਂ ਲੇਖਕਾਂ ਦੀ ਤਰਾਂ ਝੱਟ ਪੱਟ ਪੁਸਤਕ ਨਹੀਂ ਪ੍ਰਕਾਸ਼ਤ ਕੀਤੀ ਪ੍ਰੰਤੂ ਜ਼ਿੰਦਗੀ ਦਾ ਵਿਸ਼ਾਲ ਤਜ਼ਰਬਾ ਪ੍ਰਾਪਤ ਕਰਨ ਤੋਂ ਬਾਅਦ ਇਹ ਪਲੇਠੀ ਪੁਸਤਕ ਪ੍ਰਕਾਸ਼ਤ ਕਰਨ ਦਾ ਕਦਮ ਚੁੱਕਿਆ ਹੈ। ਪੁਸਤਕ ਦੇ ਨਾਮ ਤੇ ਸਰਸਰੀ ਨਜ਼ਰ ਮਾਰਿਆਂ ਪੁਸਤਕ ਰੋਮਾਂਟਿਕ ਭਾਵਨਾਵਾਂ ਦੇ ਵੇਗ ਵਿਚ ਵਹਿ ਕੇ ਲਿਖੀ ਲੱਗਦੀ ਹੈ ਪ੍ਰੰਤੂ ਇਸਨੂੰ ਪੜਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸਦੀਆਂ ਗ਼ਜ਼ਲਾਂ ਦੇ ਵਿਸ਼ੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਰੋਕਾਰਾਂ ਨਾਲ ਸੰਬੰਧਤ ਹਨ, ਨਿਰੇ ਰੁਮਾਂਸਵਾਦੀ ਨਹੀਂ ਹਨ। ਉਸ ਦੀਆਂ ਗ਼ਜ਼ਲਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਸਮਾਜ ਵਿਚ ਹਓਮੈ ਦੇ ਸ਼ਿਕਾਰ ਲੋਕਾਂ ਦਾ ਪਰਦਾ ਫਾਸ਼ ਵੀ ਕਰਦਾ ਹੈ, ਜਿਹੜੇ ਲੋਕ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਸਗੋਂ ਆਪਣੇ ਆਪ ਨੂੰ ਖੱਬੀ ਖ਼ਾਨ ਸਮਝਦੇ ਹੋਏ ਅਸਮਾਨ ਨੂੰ ਟਾਕੀ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਹਰ ਵਿਅਕਤੀ ਆਮ ਦੀ ਥਾਂ ਖ਼ਾਸ ਬਣਕੇ ਜੀਵਨ ਜਿਓਣਾ ਲੋਚਦੇ ਹਨ, ਉਨਾਂ ਬਾਰੇ ਉਸਦੀ ਗ਼ਜ਼ਲ ਦਾ ਇੱਕ ਸ਼ੇਅਰ ਹੈ-

ਅੱਜ ਕਲ ਤਾਂ ਸਾਰੇ ਲੋਕੀਂ ਸੂਰਜ ਬਣ ਬੈਠੇ, ਦੀਵਾ ਬਣਿਆਂ ਨਜ਼ਰੀਂ ਆਵੇ ਟਾਵਾਂ ਟਾਵਾਂ।

ਗ਼ਜ਼ਲਗੋ ਦੀ ਵਿਚਾਰਧਾਰਾ ਵਿਚ ਪਰਪੱਕਤਾ ਵੀ ਉਸਦੀਆਂ ਗ਼ਜ਼ਲਾਂ ਤੋਂ ਪਤਾ ਲੱਗਦੀ ਹੈ ਕਿਉਂਕਿ ਉਹ ਆਪਣੀਆਂ ਗ਼ਜ਼ਲਾਂ ਵਿਚ ਬੜੀਆਂ ਸੰਜੀਦਗੀ ਵਾਲੀਆਂ ਸੰਕੇਤਕ ਟਿਪਣੀਆਂ ਕਰਦਾ ਹੈ। ਅਮੀਰ ਲੋਕਾਂ ਦੇ ਗ਼ਰੀਬਾਂ ਉਪਰ ਕੀਤੇ ਜਾਂਦੇ ਅਤਿਆਚਾਰਾਂ ਦੇ ਸੰਕੇਤ ਦਿੰਦਿਆਂ ਉਹ ਇੱਕ ਗ਼ਜ਼ਲ ਵਿਚ ਲਿਖਦਾ ਹੈ ਕਿ ਸਰਮਾਏਦਾਰ ਲੋਕਾਂ ਨੂੰ ਗ਼ਰੀਬਾਂ ਵੱਲੋਂ ਆਪਣੇ ਹੱਕਾਂ ਲਈ ਕੀਤੀ ਜਾਂਦੀ ਜਦੋਜਹਿਦ ਵੀ ਚੰਗੀ ਨਹੀਂ ਲੱਗਦੀ। ਉਸਨੂੰ ਦੁਨੀਆਂ ਵਿਚ ਧੋਖ਼ੇਬਾਜਾਂ, ਫਰੇਬੀਆਂ ਅਤੇ ਖ਼ੁੰਦਕੀਆਂ ਦੀ ਭਰਮਾਰ ਮਹਿਸੂਸ ਹੁੰਦੀ ਹੈ। ਸਿਆਸਤਦਾਨਾ ਦੀਆਂ ਨੀਤੀਆਂ ਤੋਂ ਵੀ ਉਹ ਦੁੱਖੀ ਲਗਦਾ ਹੈ, ਜਿਹੜੇ ਲੋਕਾਂ ਨੂੰ ਸਬਜ਼ਬਾਗ ਵਿਖਾਉਂਦੇ ਹਨ ਪ੍ਰੰਤੂ ਅਸਲੀਅਤ ਕੁਝ ਹੋਰ ਹੀ ਹੈ। ਉਲਟਾ ਚੋਰ ਕੋਤਵਾਲ ਨੂੰ ਡਾਂਟ ਰਿਹਾ ਹੈ। ਜਿਸ ਬਾਰੇ ਉਹ ਲਿਖਦਾ ਹੈ-

ਨਾ ਹਨੇਰੇ ਨੂੰ ਹੈ ਚੰਗਾ ਲੱਗਿਆ ਨਾ ਲੱਗਣਾ ਹੈ,
ਹੱਕ ਖ਼ਾਤਰ ਜਦ ਵੀ ਚਾਨਣ ਜੂਝਿਆ ਜਾਂ ਜੂਝਣਾ ਹੈ।
ਨੀਤੀ ਤੇਰੀ ਦਿਨ ਦਿਹਾੜੇ ਸੂਰਜਾਂ ਦੇ ਚਿਤਰ ਵਾਹੁਣਾ।
ਰਾਤ ਦੇ ਨੇਰੇ ‘ਚ ਪਰ ਜਗ ਰਹੇ ਦੀਵੇ ਬੁਝਾਉਣਾ।
ਸਿਲਸਿਲਾ ਜਾਰੀ ਹੈ ਤੇਰਾ ਅਗਨੀ ਜੰਗਲ ਵਿਚ ਲੁਕਾਉਣਾ।
ਪੰਛੀਆਂ ਦੇ ਆਲਣੇ ਆਪੇ ਜਲਾਕੇ ਦੁੱਖ ਮਨਾਉਣਾ।

ਗ਼ਜ਼ਲਗੋ ਨੇ ਹਨੇਰੇ ਸ਼ਬਦ ਨੂੰ ਸਰਮਾਏਦਾਰੀ ਦੇ ਸੰਕੇਤ ਦੇ ਤੌਰ ਤੇ ਵਰਤਿਆ ਹੈ। ਚਾਨਣ ਨੂੰ ਗ਼ਰੀਬ ਲਈ ਵਰਤਿਆ ਹੈ। ਇਥੇ ਹਨੇਰੇ ਦੇ ਅਰਥ ਇਹ ਵੀ ਹੋ ਸਕਦੇ ਹਨ ਕਿ ਅਮੀਰ ਲੋਕ ਹਰ ਗ਼ਲਤ ਕੰਮ ਹਨੇਰੇ ਦੀ ਆੜ ਵਿਚ ਹੀ ਕਰਦੇ ਹਨ। ਇੱਕ ਹੋਰ ਸ਼ੇਅਰ ਵੀ ਕਮਾਲ ਦਾ ਹੈ ਜਿਸਦਾ ਭਾਵ ਇਹ ਹੈ ਕਿ ਉਹ ਸਰਮਾਏਦਾਰਾਂ ਨੂੰ ਵੰਗਾਰਦਾ ਹੋਇਆ ਲਿਖਦਾ ਹੈ ਕਿ ਉਹ ਆਪਣੇ ਤੌਰ ਤਰੀਕੇ ਬਦਲ ਲੈਣ ਹੁਣ ਸਮਾਜ ਜਾਗਰਿਤ ਹੋ ਗਿਆ ਹੈ, ਮਨਮਰਜ਼ੀਆਂ ਦਾ ਸਮਾਂ ਲੰਘ ਗਿਆ ਹੈ। ਲੋਕ ਆਪਣਾ ਹੱਕ ਆਪ ਹੀ ਖੋਹ ਲੈਣਗੇ। ਸ਼ੇਅਰ ਹੈ-

ਕਹੋ ਉਸਨੂੰ ਬਦਲ ਦੇਵੇ ਉਹ ਐਨਕ ਦੇ ਸ਼ੀਸ਼ੇ ਹੁਣ,
ਜਿਨੂੰ ਇਹ ਸਾਰੀ ਹੀ ਧਰਤੀ ਅਜੇ ਦਿਸਦੀ ਹਰੀ ਹੈ।

ਲੇਖਕ ਨੇ ਅਨੇਕਾਂ ਹੀ ਵਿਸ਼ਿਆਂ ਨੂੰ ਛੋਹਿਆ ਹੈ। ਸਮਾਜ ਵਿਚ ਹੋ ਰਹੇ ਦੁਰਾਚਾਰਾਂ ਦੇ ਹਰ ਪੱਖ ਨੂੰ ਸੁਚੱਜੇ ਢੰਗ ਨਾਲ ਉਜਾਗਰ ਕੀਤਾ ਹੈ। ਭਰਾ-ਭਰਾ ਵਿਚ ਜ਼ਮੀਨਾ ਦੀ ਲੜਾਈ, ਸ਼ਹਿਰੀ ਜ਼ਿੰਦਗੀ ਦੇ ਨੁਕਸਾਨ ਅਤੇ ਅਜੋਕੇ ਸਮਾਜ ਵਿਚ ਰਿਸ਼ਤਿਆਂ ਵਿਚ ਆ ਰਹੀ ਗਿਰਾਵਟ ਵੀ ਉਸਨੂੰ ਕੁਰੇਦਦੀ ਹੈ, ਜਿਸ ਕਰਕੇ ਉਹ ਲਿਖਦਾ ਹੈ ਕਿ ਸਮਾਜ ਤੇ ਆਧੁਨਿਕਤਾ ਦਾ ਅਸਰ ਇਤਨਾ ਗਹਿਰਾ ਹੋ ਗਿਆ ਹੈ ਕਿ ਇਨਸਾਨ ਆਪਣਿਆਂ ਨੂੰ ਹੀ ਅਣਡਿਠ ਕਰਨ ਲੱਗ ਪਿਆ ਹੈ। ਰਿਸ਼ਤਿਆਂ ਵਿਚੋਂ ਨਿੱਘ, ਮਿਠਾਸ ਅਤੇ ਅਪਣੱਤ ਖ਼ਤਮ ਹੋਣ ਕਰਕੇ ਖਟਾਸ ਪੈਦਾ ਹੋ ਗਈ ਹੈ। ਦੋਸਤ ਆਪਣੇ ਦੋਸਤਾਂ ਨਾਲ ਦੋਸਤੀ ਨਿਭਾਉਣੀ ਹੀ ਭੁੱਲ ਗਏ ਹਨ। ਪੈਸੇ ਦੇ ਨਸ਼ੇ ਵਿਚ ਇਨਸਾਨ ਦੀ ਮੱਤ ਮਾਰੀ ਗਈ ਹੈ। ਉਹ ਲਿਖਦਾ ਹੈ-

ਇਨਾਂ ਵਿਚ ਰੰਗ ਸੀ, ਮੋਹ ਸੀ, ਖ਼ੁਸ਼ੀ ਸੀ,
ਬੜੇ ਦਿਸਦੇ ਨੇ ਅੱਜ ਲਾਚਾਰ ਰਿਸ਼ਤੇ।
ਦੁੱਖ, ਨਮੋਸ਼ੀ ਲੈ ਕੇ ਮੁੜਿਆ ਹੋਰ ਵੀ,
ਅੱਜ ਸੁਦਾਮਾ ਕ੍ਰਿਸ਼ਨ ਦੇ ਜਦ ਘਰ ਗਿਆ।

ਮਿਥਿਹਾਸ ਵਿਚੋਂ ਉਦਾਹਰਣ ਦੇ ਕੇ ਗ਼ਜ਼ਲਗੋ ਦੱਸਣਾ ਚਾਹੁੰਦਾ ਹੈ ਕਿ ਸਮਾਜ ਦੀਆਂ ਕਦਰਾਂ ਕੀਮਤਾਂ ਵਿਚ ਅਥਾਹ ਗਿਰਾਵਟ ਆ ਚੁੱਕੀ ਹੈ। ਲੇਖਕ ਨੇ ਘੱਟੋ ਘੱਟ 10 ਗ਼ਜ਼ਲਾਂ ਵਿਚ ਆਪਸੀ ਵਿਸ਼ਵਾਸ਼ ਦੇ ਟੁੱਟਣ ਬਾਰੇ ਸ਼ਿਅਰਾਂ ਵਿਚ ਜ਼ਿਕਰ ਕੀਤਾ ਹੈ। ਭਾਵੇਂ ਲੋਕ ਆਪਸ ਵਿਚ ਦੋਸਤ ਹਨ, ਹਮੇਸ਼ਾ ਇਕੱਠੇ ਰਹਿੰਦੇ ਹਨ ਪਰਿਵਾਰ ਤੇ ਵਿਓਪਾਰ ਇਕੱਠੇ ਕਰਦੇ ਹਨ ਪ੍ਰੰਤੂ ਉਨਾਂ ਦਿਲਾਂ ਵਿਚ ਖੋਟ ਹੈ। ਲੋਕ ਬਨਾਵਟੀ ਵਿਖਾਵੇ ਦਾ ਜੀਵਨ ਜਿਓ ਰਹੇ ਹਨ, ਜਿਓਂਦੇ ਜੀਆ ਇਨਸਾਨ ਦੀ ਕਦਰ ਨਹੀਂ ਕਰਦੇ ਪ੍ਰੰਤੂ ਮਰਨ ਉਪਰੰਤ ਸਨੇਹ ਜਤਾਉਂਦੇ ਹਨ। ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਸ ਵਿਚ ਲੜਦੇ ਰਹਿੰਦੇ ਹਨ। ਬਜ਼ੁਰਗਾਂ ਨੂੰ ਆਪਣੇ ਬੱਚੇ ਹੀ ਆਪਣੇ ਉਪਰ ਭਾਰ ਸਮਝਣ ਲੱਗ ਪਏ ਹਨ, ਜਦੋਂ ਕਿ ਬਜ਼ੁਰਗਾਂ ਨੇ ਆਪਣੇ ਖ਼ੂਨ ਪਸੀਨੇ ਦੀ ਕਮਾਈ ਨਾਲ ਉਨਾਂ ਦਾ ਪਾਲਣ ਪੋਸ਼ਣ ਕੀਤਾ ਹੈ, ਦਸਾਂ ਨਹੁੰਆਂ ਦੀ ਕਮਾਈ ਕਰਕੇ ਰੈਣ ਬਸੇਰੇ ਬਣਾਏ ਹਨ, ਪ੍ਰੰਤੂ ਮਾਂ ਬਾਪ ਨੂੰ ਪਿੱਛੇ ਛੱਡਕੇ ਪਰਦੇਸਾਂ ਨੂੰ ਉਚ ਪੱਧਰਾ ਜੀਵਨ ਜਿਓਣ ਦੀ ਲਾਲਸਾ ਨਾਲ ਉਡਾਰੀ ਮਾਰ ਜਾਂਦੇ ਅਤੇ ਮਾਪੇ ਇਕਲਾਪੇ ਵਿਚ ਰੁਲਦੇ ਰਹਿੰਦੇ ਹਨ। ਭਾਵੇਂ ਉਨਾਂ ਦੀ ਅੰਤਰ ਆਤਮਾ ਕੋਸਦੀ ਰਹਿੰਦੀ ਹੈ। ਇਸ ਬਾਰੇ ਸ਼ੇਅਰ ਹਨ-

ਮਰ ਗਏ ਬੁੱਢੇ ਪਰਿੰਦੇ ਆਲਣਾ ਖ਼ਾਲੀ ਪਿਆ ਸੀ।
ਦੇਰ ਪਿੱਛੋਂ ਜਦ ਪਰਿੰਦਾ ਚੋਗ ਚੁਗਕੇ ਪਰਤਿਆ ਸੀ।
ਜਦੋਂ ਮੈਂ ਮੁੱਦਤਾਂ ਮਗਰੋਂ ਨਗਰ ਸਾਂ ਆਪਣੇ ਪੁੱਜਾ,
ਤਾਂ ਮਿੱਟੀ ਪੈਰ ਸੀ ਚੁੰਮਦੀ ਬਸ਼ਰ ਹਰ ਇੱਕ ਪਰਾਇਆ ਸੀ।

ਗ਼ਜ਼ਲਗੋ ਰੁਮਾਂਟਿਕ ਗ਼ਜ਼ਲਾਂ ਵੀ ਲਿਖਦਾ ਹੈ ਪ੍ਰੰਤੂ ਨੀਝ ਨਾਲ ਵਾਚਣ ਤੇ ਉਨਾਂ ਗ਼ਜ਼ਲਾਂ ਵਿਚੋਂ ਵੀ ਆਸ ਦੀ ਕਿਰਨ ਵਿਖਾਈ ਦਿੰਦੀ ਹੈ ਕਿਉਂਕਿ ਉਹ ਆਸ਼ਾਵਾਦੀ ਰੁਚੀ ਦਾ ਮਾਲਕ ਹੈ, ਇਹੋ ਲੇਖਕ ਦੀ ਖਾਸੀਅਤ ਹੈ, ਸ਼ਬਦਾਂ ਦੀ ਚੋਣ ਵੀ ਬਹੁਰੰਗੀ ਹੈ, ਜਿਸ ਵਿਚੋਂ ਮਹਿਕ ਦੀ ਖ਼ੁਸ਼ਬੋਅ ਆਉਂਦੀ ਹੈ-

ਰੰਗ, ਖ਼ੁਸ਼ਬੂ, ਰੌਸ਼ਨੀ, ਨਾਖ਼ਾਬ, ਕਾਲੇ ਦਿਵਸ ਨੇ ਸਭ,
ਬਿਨ ਤੇਰੇ ਜੀਵਨ ‘ਚ ਮੇਰੇ ਨਾ ਕਦੇ ਸੁਰਤਾਲ ਆਇਆ।
ਮੈਂ ਸਦੀਵੀ ਲੀਕ ਬਣਕੇ ਰਹੂੰ ਦਿਲ ਤੇਰੇ ‘ਤੇ,
ਚਾਹੇ ਤੇਰੀ ਜ਼ਿੰਦਗੀ ‘ਚੋਂ ਮੈਂ ਖ਼ਾਰਜ ਹੋ ਗਿਆ।
ਵਰਕਾ ਪੜਾਂ ਮੈਂ ਹਰ ਘੜੀ ਹਰ ਪਲ ਤੇਰੇ ਹੀ ਖਿਆਲ ਦਾ,
ਮੇਰਾ ਕਮਾਲ ਦੇਖ ਅਜ ਤਕ ਇਸ ਨੂੰ ਪਲਟਿਆ ਨਹੀਂ।

ਪਿਆਰ ਮੁਹੱਬਤ ਜ਼ਿੰਦਗੀ ਨੂੰ ਸੁਹਾਵਣਾ ਵੀ ਬਣਾਉਂਦੀ ਹੈ ਪ੍ਰੰਤੂ ਇਸ ਦੇ ਰਾਹ ਵਿਚ ਅਨੇਕਾਂ ਔਕੜਾਂ ਵੀ ਆਉਂਦੀਆਂ ਹਨ, ਇਸ ਕਰਕੇ ਉਹ ਮੁਹੱਬਤ ਦੀਆਂ ਕਲਪਨਾਵਾਂ ਬਾਰੇ ਲਿਖਦਾ ਹੈ-
ਇਹ ਜਾਦੂਗਰਨੀ ਹੱਦੋਂ ਵੱਧ ਹੈ ਖੋਟੀ,

ਸਦਾ ਅਮ੍ਰਿੰਤ ਦਿਖਾਕੇ ਵਿਸ਼ ਪਿਲਾਉਂਦੀ ਹੈ।
ਜਨੂੰਨ ਹੈ, ਸ਼ੌਕ ਹੈ, ਮੁਹੱਬਤ ਹੈ, ਸ਼ਿਲਪ ਹੈ, ਜਾਂ ਅਵਾਰਗੀ ਹੈ,
ਕਿ ਦੇਖਿਆ ਨਾ ਜਿਹਨੂੰ ਕਦੇ ਉਸਨੂੰ ਨਿੱਤ ਅੱਖਾਂ ‘ਚ ਦੇਖਦਾ ਹਾਂ।

ਵਹਿਮਾਂ ਭਰਮਾ ਦੇ ਜਾਲ ਵਿਚੋਂ ਜਨਤਾ ਨੂੰ ਨਿਕਲਣ ਦੀ ਤਾਕੀਦ ਕਰਦਾ ਲੇਖਕ ਲਿਖਦਾ ਹੈ, ਟੂਣੇ ਟਮੁੰਣਾ ਨਲ ਕੋਈ ਲਾਭ ਨਹੀਂ ਹੁੰਦਾ, ਇਸ ਲਈ ਇਨਸਾਨ ਨੂੰ ਵਿਗਿਆਨਕ ਲੀਹਾਂ ਤੇ ਚਲਦਿਆਂ ਸਾਰਥਿਕ ਕਦਮ ਚੁੱਕਣੇ ਚਾਹੀਦੇ ਹਨ। ਆਦਮੀ ਨੂੰ ਆਪਣੀ ਸੋਚ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ, ਉਸਦਾ ਇੱਕ ਸ਼ਿਅਰ ਹੈ-

ਕਦ ਹੜ ਦਾ ਪਾਣੀ ਹਥ ਬੰਨੇ ‘ਤੇ ਪਿੱਛੇ ਹੈ ਮੁੜਦਾ ,
ਕਦ ਜੰਗਲ ਦੀ ਅੱਗ ਭਲਾਂ ਬੁਝਦੀ ਹੈ ਫੂਕਾਂ ਨਾਲ।

ਇਸ ਸਾਰੇ ਕੁਝ ਦੇ ਹੁੰਦਿਆਂ ਵੀ ਉਸਦੇ ਮਨ ਵਿਚ ਆਸ ਦੀ ਕਿਰਨ ਬਾਕੀ ਹੈ। ਉਸਨੇ ਆਪਣੀਆਂ ਗ਼ਜ਼ਲਾਂ ਵਿਚ ਸਮਾਜ ਵਿਚ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਬਾਰੇ ਵੀ ਲਿਖਿਆ ਹੈ। ਅਜਿਹੀਆਂ ਗੱਲਾਂ ਲਿਖਣ ਲੱਗਿਆਂ ਉਹ ਸ਼ਬਦਾਵਲੀ ਦੀ ਚੋਣ ਸੰਕੇਤਕ ਕਰਦਾ ਹੈ। ਜਿਨਾਂ ਵਿਚ ਬਲਾਤਕਾਰ ਬਾਰੇ ਉਸਨੇ ਤਿਤਲੀਆਂ ਨੂੰ ਬਿੰਬ ਦੇ ਤੌਰ ਤੇ ਵਰਤਿਆ ਹੈ ਜਿਵੇਂ-

ਮੁੱਖ ਸੂਹਾ ਲੈ ਕੇ ਤਿਤਲੀ ਜੋ ਗੁਫ਼ਾ ਅੰਦਰ ਗਈ ਸੀ।
ਪਰਤਕੇ ਆਈ ਜਦੋਂ ਹਉਕਾ ਜਿਹਾ ਬਣਕੇ ਖੜੀ ਸੀ।

ਲੇਖਕ ਸਿਅਸਤਦਾਨਾ ਦੀਆਂ ਕੋਝੀਆਂ ਚਾਲਾਂ ਅਤੇ ਹਰਕਤਾਂ ਤੋਂ ਵੀ ਚਿੰਤਤ ਲਗਦਾ ਹੈ ਜਿਹੜੇ ਆਮ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਾ ਕੇ ਆਪ ਆਪਣਾ ਉਲੂ ਸਿੱਧਾ ਕਰਦੇ ਹੋਏ ਆਨੰਦ ਮਾਣਦੇ ਹਨ। ਆਪਣੀ ਇੱਕ ਗ਼ਜ਼ਲ ਵਿਚ ਲਿਖਦਾ ਹੈ-

ਲੜਦੀ ਖ਼ਲਕਤ ਨੂੰ ਨਿਤ ਦੇਖਦਾ ਬਾਰੀ ‘ਚੋਂ,
ਸ਼ੂਗਲ ਹਾਕਮ ਦਾ ਦਿਲ ਨੂੰ ਇਹ ਪਰਚਾਉਣ ਦਾ।
ਸ਼ਹਿ ਵਿਚ ਮੰਦਰਾਂ ਮਸਜਿਦਾਂ ਨੂੰ ਕਦੇ, ਢਾਉਣ ਦਾ ਤੇ ਕਦੇ ਅੱਗ ਲਗਵਾਉਣ ਦਾ।
ਇਹ ਪੰਛੀਆਂ ਨੂੰ ਪਾ ਕੇ ਮੁੱਠੀ ਭਰ ਦਾਣੇ, ਇਵਜ਼ ਵੱਜੋਂ ਇਹ ਸੱਤਾ ਆਸਮਾਨ ਲੈਂਦੀ ਹੈ।

ਧਾਰਮਿਕ ਲੋਕਾਂ ਦੀਆਂ ਗੁਮਰਾਹਕੁਨ ਚਾਲਾਂ ਤੋਂ ਬਚਕੇ ਮਿਹਨਤ ਮਜ਼ਦੂਰੀ ਕਰਨ ਲਈ ਪ੍ਰੇਰਦਾ ਲੇਖਕ ਵਿਸ਼ਵਾਸ਼ ਦਿਵਾਉਂਦਾ ਹੈ ਕਿ ਸਮਾਜ ਵਿਚ ਨਾਬਰਾਬਰੀ ਖ਼ਤਮ ਕਰਨ ਲਈ ਦ੍ਰਿੜਤਾ ਜ਼ਰੂਰੀ ਹੈ। ਜਿਹੜਾ ਵਿਅਕਤੀ ਹਾਰ ਨਹੀਂ ਮੰਨਦਾ ਸਫਲਤਾ ਉਸਦੇ ਪੈਰ ਚੁੰਮਦੀ ਹੈ। ਉਹ ਲਿਖਦਾ ਹੈ-

ਹਾਰ ਵੀ ਉਸ ਸ਼ਖ਼ਸ਼ ਅੱਗੇ ਹਾਰ ਆਪਣੀ ਮੰਨਦੀ ਹੈ,
ਹਾਰਕੇ ਵੀ ਮੰਨਦਾ ਨਈਂ ਜੋ ਕਦੇ ਹਾਰ ਨੂੰ।
ਦੀਵੇ ਰਹਿੰਦੇ ਨੇ ਮਨਾਂ ਵਿਚ ਸਾਡੇ ਜਗਦੇ ਉਹ ਸਦਾ,
ਸੀਨੇ ਸਹਿ ਲੈਂਦੇ ਨੇ ਜੋ ਝੱਖ਼ੜਾਂ ਦੀ ਮਾਰ ਨੂੰ।

ਇਸ ਪੁਸਤਕ ਵਿਚ 81 ਗ਼ਜ਼ਲਾਂ ਹਨ ਜਿਨਾਂ ਵਿਚੋਂ ਬਹੁਤੀਆਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ, ਜਿਹੜੀਆਂ ਆਮ ਲੋਕਾਂ ਨਾਲ ਹੋ ਰਹੀਆਂ ਜਿਆਦਤੀਆਂ ਅਤੇ ਸਮਾਜਿਕ ਅਨਿਆਂ ਦਾ ਪਰਦਾ ਫਾਸ਼ ਕਰਦੀਆਂ ਹਨ। ਜਦੋਂ ਕਿ ਆਮ ਤੌਰ ਤੇ ਗ਼ਜ਼ਲ ਨੂੰ ਰੁਮਾਂਸਵਾਦੀ ਹੀ ਗਿਣਿਆਂ ਜਾਂਦਾ ਹੈ। ਅਸਲ ਵਿਚ ਲੇਖਕ ਜਿਸ ਸਮਾਜ ਵਿਚ ਰਹਿ ਰਿਹਾ ਹੈ, ਉਸ ਸਮਾਜ ਵਿਚ ਜੋ ਕੁਝ ਵਾਪਰ ਰਿਹਾ ਹੈ ਉਸਦੇ ਪ੍ਰਭਾਵ ਦਾ ਉਸ ਦੀਆਂ ਗ਼ਜ਼ਲਾਂ ਉਪਰ ਗਹਿਰਾ ਪ੍ਰਭਾਵ ਹੈ। ਉਸਨੇ ਗ਼ਰੀਬੀ, ਮਾਂ ਬਾਪ ਦੀ ਨਿਰਾਦਰੀ, ਧੋਖਾ, ਫ਼ਰੇਬ ਅਤੇ ਹੋਰ ਸਮਾਜਿਕ ਅਨਿਅਏ ਵਾਲੇ ਵਿਸ਼ਿਆਂ ਨੂੰ ਲੈਕੇ ਸਿੱਧੇ ਤੌਰ ਤੇ ਨਹੀਂ ਸਗੋਂ ਸਾਹਿਤਕ ਗ਼ਲੇਫ ਵਿਚ ਲਪੇਟਕੇ ਦਰਸਾਇਆ ਹੈ। ਲੇਖਕ ਦਾ ਇਹੋ ਪੱਖ ਉਸਨੂੰ ਮਾਨਵਵਾਦੀ ਲੇਖਕ ਦੇ ਤੌਰ ਸਥਾਪਤ ਹੋਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

 

10/01/17

 

  ਅਮਰਿੰਦਰ ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ
ਪੰਜਾਬੀਆਂ ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ
ਸਿਰਜਣਦੀਪ ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪਾਲੀ ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੰਜਵਾਂ ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ
ਡਾ. ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਰਣਜੀਤ ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸੁਰਿੰਦਰ ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੱਤਰਕਾਰੀ ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਬਿੰਦਰ “ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ
ਰਾਜਵਿੰਦਰ ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ
ਬਾਬੂ ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਕਮਲਜੀਤ ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ
ਸੁਖਰਾਜ ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ ਕਾਵਿ ਚੇਤਨਾ
ਰਵੇਲ ਸਿੰਘ ਇਟਲੀ
ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ
ਕੁੜੀ ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ
ਦੇਸ ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
ਸੰਤ ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਅਮਨਦੀਪ ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"  - ਡਾ. ਡੀ. ਪੀ. ਸਿੰਘ ਕਣੀਆਂ' ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ
ਡਾ.ਗੁਰਮਿੰਦਰ ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ ਕੋਮਲ ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ
ਸੜਕਛਾਪ ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ
ਡਾ ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ "ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ
ਮਿੱਟੀ ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ
ਸਮਾਜ ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ
ਸਤਨਾਮ ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸ਼ਬਦਾਂ ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ
ਚਰਨਹ ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ ‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ
ਪਿਆਰਾ ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ
ਸਾਂਝੇ ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ
ਰੂਪ ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ
ਮੈਂ, ‘ਇੱਦਾਂ ਨਾ ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,  ਕੈਨੇਡਾ
ਕਿਰਪਾਲ ਪੂਨੀ ਦਾ ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ
ਡਾ: ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
'ਦ ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ
ਕਾਲੇ ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ
ਲਾਡੀ ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ
ਬੰਦ ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ
ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ
ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ
ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ
ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)