ਸਾਹਿਤਕਾਰਾਂ ਉਪਰ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਗਹਿਰਾ ਅਸਰ
ਪੈਂਦਾ ਹੈ। ਖਾਸ ਤੌਰ ਤੇ ਕਵੀਆਂ ਅਤੇ ਕਵਿਤਰੀਆਂ ਦੇ ਦਿਲ ਬਹੁਤ ਹੀ
ਸੁਹਜਾਤਮਕ ਹੁੰਦੇ ਹਨ। ਉਹ ਉਨਾਂ ਘਟਨਾਵਾਂ ਨੂੰ ਆਪਣੀਆਂ ਕਵਿਤਾਵਾਂ ਦੇ
ਵਿਸ਼ੇ ਬਣਾਕੇ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ। ਉਨਾਂ ਦਾ ਬਹੁਤਾ
ਪੜੇ ਲਿਖੇ ਹੋਣਾ ਵੀ ਜ਼ਰੂਰੀ ਨਹੀਂ ਹੁੰਦਾ। ਅਕਾਦਮਿਕ ਪੜਾਈ ਲਿਖਾਈ ਰੋਜ਼ਗਾਰ
ਪ੍ਰਾਪਤ ਕਰਨ ਵਿਚ ਸਹਾਈ ਹੁੰਦੀ ਹੈ ਪ੍ਰੰਤੂ ਜ਼ਿੰਦਗੀ ਜਿਓਣ, ਸਮਾਜ ਵਿਚ
ਵਿਚਰਣ ਅਤੇ ਸਮਾਜਿਕ ਜੀਵਨ ਦੀਆਂ ਕਠਨਾਈਆਂ ਦਾ ਮੁਕਾਬਲਾ ਕਰਨ ਦੇ ਸਮਰੱਥ
ਹੋਣ ਲਈ ਸਮਾਜਿਕ ਤਜ਼ਰਬਾ ਜ਼ਰੂਰੀ ਹੁੰਦਾ ਹੈ। ਅੱਖਰੀ ਪੜਾਈ ਲਿਖਾਈ ਸੁਚੱਜੇ
ਢੰਗ ਨਾਲ ਜ਼ਿੰਦਗੀ ਜਿਓਣ ਵਿਚ ਸਹਾਈ ਤਾਂ ਹੁੰਦੀ ਹੈ ਪ੍ਰੰਤੂ ਸਲੀਕਾ, ਚੱਜ
ਆਚਾਰ, ਵਿਵਹਾਰ ਅਤੇ ਸਤਿਕਾਰ ਕਰਨਾ ਲੋਕਾਂ ਵਿਚ ਵਿਚਰਨ ਤੋਂ ਹੀ ਆਉਂਦਾ
ਹੈ।
ਲੁਧਿਆਣਾ ਜਿਲੇ ਦੀ ਪਾਇਲ ਤਹਿਸੀਲ ਦੇ ਪਿੰਡ ਕੱਦੋਂ ਦੇ ਵਲਾਇਤੀ ਰਾਮ
ਦੀ ਪਤਨੀ ਅਤੇ ਪੰਜਾਬੀ ਦੀ ਸੁਪ੍ਰਸਿਧ ਗਾਇਕਾ ਸਵਰਗਵਾਸੀ ਮਨਪ੍ਰੀਤ ਅਖ਼ਤਰ
ਦੀ ਸੱਸ ਬੀਬੀ ਜੌਹਰੀ ਭਾਵੇਂ ਕਿਸੇ ਸਕੂਲ ਵਿਚ ਸਿੱਖਿਆ ਲੈਣ ਲਈ ਦੇਸ਼ ਦੀ
ਵੰਡ ਸਮੇਂ ਹਾਲਾਤ ਦੇ ਥਪੇੜਿਆਂ ਕਰਕੇ ਨਹੀਂ ਜਾ ਸਕੀ, ਕਿਉਂਕਿ ਦੇਸ਼ ਦੀ
ਵੰਡ ਸਮੇਂ ਉਸਨੂੰ ਘਰੋਂ ਬੇਘਰ ਹੋ ਕੇ ਜੀਵਨ ਬਸਰ ਕਰਨਾ ਪਿਆ। ਭਾਵੇਂ ਉਸਦਾ
ਪਿਤਾ ਪੁਲਿਸ ਕੋਤਵਾਲ ਰਿਹਾ ਹੈ ਪ੍ਰੰਤੂ ਆਪਣੀਆਂ ਦੋਵੇਂ ਸਪੁੱਤਰੀਆਂ ਨੂੰ
ਸਕੂਲੀ ਪੜਾਈ ਨਹੀਂ ਕਰਵਾ ਸਕਿਆ। ਪ੍ਰੰਤੂ ਉਸਦੀ ਧੀ ਜੌਹਰੀ ਕਵਿਤਾਵਾਂ
ਅਜਿਹੀਆਂ ਲਿਖਦੀ ਹੈ ਜਿਹੜੀਆਂ ਸਮੁੱਚੀ ਇਸਤਰੀ ਜਾਤੀ ਦੇ ਦੁੱਖਾਂ-ਦਰਦਾਂ,
ਮੁਸੀਬਤਾਂ, ਕਠਨਾਈਆਂ ਅਤੇ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ
ਹਨ। ਉਹ ਆਪਣੀਆਂ ਸਾਰੀਆਂ ਕਵਿਤਾਵਾਂ ਮੂੰਹ ਜ਼ੁਬਾਨੀ ਯਾਦ ਰੱਖਦੀ ਹੈ,
ਭਾਵੇਂ ਉਸਨੇ ਆਪਣੀ ਲੋੜ ਮੁਤਾਬਕ ਲਿਖਣਾ ਪੜਨਾ ਸਿੱਖ ਲਿਆ ਹੈ। ਉਸਨੂੰ
ਹਮੇਸ਼ਾ ਇਸ ਗੱਲ ਦਾ ਝੋਰਾ ਲੱਗਿਆ ਰਹਿੰਦਾ ਹੈ ਕਿ ਹਾਲਾਤ ਨੇ ਉਸਨੂੰ ਪੜਨ
ਨਹੀਂ ਦਿੱਤਾ। ਉਸਨੇ ਆਪਣੀਆਂ ਲਗਪਗ ਇਕ ਦਰਜਨ ਕਵਿਤਾਵਾਂ ਵਿਚ ਆਪਣੇ ਅਨਪੜ
ਹੋਣ ਦਾ ਜ਼ਿਕਰ ਕੀਤਾ ਹੈ। ਕਾਫੀ ਸਮਾਂ ਦੇਸ਼ ਦੀ ਵੰਡ ਦਾ ਝੰਬਿਆ ਉਸਦਾ
ਪਰਿਵਾਰ ਰਿਸ਼ਤੇਦਾਰਾਂ ਅਤੇ ਸਮਾਜ ਦੇ ਰਹਿਮੋ ਕਰਮ ਉਪਰ ਰਿਹਾ। ਅਜਿਹੇ
ਹਾਲਾਤ ਵਿਚ ਉਸਦਾ ਬਚਪਨ ਰੁਲ ਗਿਆ ਪ੍ਰੰਤੂ ਬੀਬੀ ਜੌਹਰੀ ਨੇ ਹੌਸਲਾ ਨਹੀਂ
ਛੱਡਿਆ। ਲਗਾਤਾਰ ਨਾਸਾਜ਼ ਹਾਲਾਤ ਦਾ ਮੁਕਾਬਲਾ ਕਰਦੀ ਹੋਈ ਜਵਾਨ ਹੋਈ।
ਜਵਾਨੀ ਦੀ ਦਹਿਲੀਜ਼ ਉਪਰ ਪਹੁੰਚਣ ਤੋਂ ਬਾਅਦ ਉਸਨੇ ਆਪਣੇ ਅਰਮਾਨ ਕਵਿਤਾਵਾਂ
ਅਤੇ ਗੀਤਾਂ ਰਾਹੀਂ ਸਹੁਰੇ ਘਰ ਜਾ ਕੇ ਪ੍ਰਗਟਾਉਣੇ ਸ਼ੁਰੂ ਕਰ ਦਿੱਤੇ। ਹੁਣ
ਤੱਕ ਉਸਦੀਆਂ ਕਵਿਤਾ ਦੀਆਂ ਤਿੰਨ ਪੁਸਤਕਾਂ ‘ਭੁਲੀ ਵਿਸਰੀ ਯਾਦੇਂ’ ਹਿੰਦੀ
ਅਤੇ ‘ਮੇਰੇ ਦੁੱਖਾਂ ਦੀ ਕਹਾਣੀ’ ਅਤੇ ‘ਬੀਬਾ ਜੀ’ ਪੰਜਾਬੀ ਵਿਚ ਪ੍ਰਕਾਸ਼ਤ
ਹੋ ਚੁੱਕੀਆਂ ਹਨ। ਉਸਦੀਆਂ ਕਵਿਤਾਵਾਂ ਦਰਸਾਉਂਦੀਆਂ ਹਨ ਕਿ ਸਮਾਜ ਸ੍ਰੀ
ਗੁਰੂ ਨਾਨਕ ਦੀ ਵਿਚਾਰਧਾਰਾ ਦੇ ਵਿਰੁਧ ਆਜ਼ਾਦੀ ਦੇ 70 ਸਾਲਾਂ ਤੋਂ ਬਾਅਦ
ਵੀ ਇਸਤਰੀਆਂ ਨਾਲ ਦੁਰਵਿਵਹਾਰ ਕਰ ਰਿਹਾ ਹੈ। ਇਸਤਰੀਆਂ ਉਪਰ ਜ਼ੁਲਮ ਕੀਤੇ
ਤਾਂ ਜਾ ਹੀ ਰਹੇ ਹਨ ਸਗੋਂ ਦਿਨਬਦਿਨ ਜ਼ੁਲਮਾਂ ਵਿਚ ਵਾਧਾ ਹੋ ਰਿਹਾ ਹੈ।
ਇਨਾਂ ਜ਼ਿਆਦਤੀਆਂ ਨੂੰ ਉਹ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਂਦੀ ਹੈ। ਉਸ
ਦੀਆਂ ਕਵਿਤਾਵਾਂ ਦੇ ਵਿਸ਼ੇ ਵੰਨ ਸੁਵੰਨਤਾ ਵਾਲੇ ਹਨ ਜਿਵੇਂ ਕਿ ਇਸਤਰੀਆਂ
ਨਾਲ ਆਨਿਆਏ, ਗ਼ਰੀਬੀ, ਮਜ਼ਦੂਰੀ, ਬੱਚਿਆਂ ਦੀ ਮਜ਼ਦੂਰੀ, ਬੱਚਿਆਂ ਵੱਲੋਂ
ਮਾਪਿਆਂ ਨਾਲ ਦੁਰਵਿਵਹਾਰ, ਦੇਸ਼ ਭਗਤੀ ਅਤੇ ਔਰਤ ਦੀ ਬੇਬਸੀ। ਉਹ ਆਪਣੀਆਂ
ਕਵਿਤਾਵਾਂ ਵਿਚ ਅਨਪੜ ਹੋਣ ਦੇ ਬਾਵਜੂਦ ਵੀ ਬਿੰਬਾਂ ਅਤੇ ਪ੍ਰਤੀਕਾਂ ਦੀ
ਬਾਖ਼ੂਬੀ ਵਰਤੋਂ ਕਰਦੀ ਹੈ। ਉਸਦਾ ਜਨਮ 1942 ਵਿਚ ਸੰਗਰੂਰ ਜਿਲੇ ਦੇ ਮੀਮਸਾ
ਪਿੰਡ ਵਿਚ ਗ਼ੁਲਾਮ ਫਰੀਦ ਦੇ ਘਰ ਹੋਇਆ ਜੋ ਪੈਪਸੂ ਸਟੇਟ ਵਿਚ ਕੋਤਵਾਲ ਸਨ।
ਦੇਸ਼ ਦੀ ਵੰਡ ਸਮੇਂ ਪਰਿਵਾਰ ਨੂੰ ਹਿੰਸਾ ਦਾ ਸ਼ਿਕਾਰ ਹੋਣਾ ਪਿਆ, ਜਿਸ ਕਰਕੇ
ਆਪਦਾ ਬਚਪਨ ਬਿਖ਼ਰ ਗਿਆ, ਲੁਕ ਛਿਪਕੇ ਮਾਲੇਰਕੋਟਲਾ ਵਿਚ ਰਿਸ਼ਤੇਦਾਰਾਂ ਦੀ
ਛਤਰਛਾਇਆ ਹੇਠ ਦਿਨ ਕੱਟਣੇ ਪਏ। ਪੜਾਈ ਨਾ ਕਰਨ ਦਾ ਝੋਰਾ ਬੀਬੀ ਜੌਹਰੀ ਨੂੰ
ਅਜੇ ਤੱਕ ਸਤਾਈ ਜਾ ਰਿਹਾ ਹੈ। ਸ਼ਾਇਰੀ ਦਾ ਸ਼ੌਕ ਬਚਪਨ ਵਿਚ ਹੀ ਵਿਕਸਤ ਹੋ
ਗਿਆ। ਜ਼ਿੰਦਗੀ ਦੀਆਂ ਠੋਕਰਾਂ ਨੇ ਇਸ ਸ਼ੌਕ ਨੂੰ ਪੁੰਗਰਨ ਅਤੇ ਫੈਲਣ ਵਿਚ
ਮਹੱਤਵਪੂਰਨ ਯੋਗਦਾਨ ਪਾਇਆ। ਅਨਪੜ ਅਤੇ ਗ਼ਰੀਬੀ ਹੋਣ ਦੇ ਬਾਵਜੂਦ ਵੀ ਉਸਨੇ
ਆਪਣੇ ਦੋਵੇਂ ਬੱਚਿਆਂ ਨੂੰ ਪੜਾਉਣ ਵਿਚ ਪੂਰੀ ਦਿਲਚਸਪੀ ਲਈ ਜਿਸ ਕਰਕੇ
ਆਪਦੇ ਦੋਵੇਂ ਲੜਕੇ ਅਤੇ ਦੋਵੇਂ ਲੜਕੀਆਂ ਪੜੀਆਂ ਲਿਖੀਆਂ ਹੋਈਆਂ ਹਨ ਅਤੇ
ਆਪੋ ਆਪਣੇ ਜੀਵਨ ਖ਼ੁਸ਼ੀਆਂ ਭਰੇ ਮਾਹੌਲ ਵਿਚ ਬਸਰ ਕਰ ਰਹੇ ਹਨ। ਬੀਬੀ ਜੌਹਰੀ
ਆਪਣੇ ਲੜਕਿਆਂ, ਲੜਕੀਆਂ, ਪੋਤਰੇ ਪੋਤਰੀਆਂ ਅਤੇ ਦੋਹਤੇ ਦੋਹਤਰੀਆਂ ਨੂੰ ਉਚ
ਪੜਾਈ ਕਰਾਕੇ ਆਪਣੇ ਜੀਵਨ ਨੂੰ ਸਫਲ ਸਮਝਦੀ ਹੈ, ਕਿਉਂਕਿ ਜਿਹੜੀ ਪੜਾਈ ਤੋਂ
ਉਹ ਵਾਂਝਿਆਂ ਰਹੀ ਹੈ ਉਸਦੀ ਪੂਰਤੀ ਆਪਣੇ ਸਮੁੱਚੇ ਪਰਿਵਾਰ ਨੂੰ ਪੜਾ
ਲਿਖਾਕੇ ਸੰਤੁਸ਼ਟ ਹੋ ਗਈ ਹੈ। ਇਸੇ ਕਰਕੇ ਉਹ ਜ਼ਿੰਦਗੀ ਵਿਚ ਸਬਰ ਸੰਤੋਖ ਦਾ
ਪੱਲਾ ਫੜਨ ਦੀ ਤਾਕੀਦ ਕਰਦੀ ਹੋਈ ‘ਰੱਬ ਦੀ ਰਜ਼ਾ ਵਿਚ’ ਸਿਰਲੇਖ ਵਾਲੀ
ਕਵਿਤਾ ਵਿਚ ਲਿਖਦੀ ਹੈ-
ਚਾਰ ਮੰਜ਼ਲੀ ਹਵੇਲੀ ਨਾ ਦੇਖੀਂ, ਕੋਲ ਵਸਦੀ ਝੁੱਗੀ ਦਾ ਹੌਸਲਾ ਦੇਖੀਂ।
ਕਿਵੇਂ ਰਹਿੰਦੇ ਨੇ ਮਰ ਮਰ ਕੇ, ਉਨਾਂ ਤੋਂ ਦੁੱਖ ਸੁੱਖ ਸਹਿਣਾ ਸਿੱਖ ਲੈ।
ਚਿੱਕੜ ਵਿਚ ਕਮਲ ਕਿਵੇਂ ਹੱਸਦਾ, ਕੰਡਿਆਂ ਦੀ ਨੋਕ ਤੇ ਗੁਲਾਬ ਕਿਵੇਂ
ਨੱਚਦਾ।
ਉਨਾਂ ਤੋਂ ਹੱਸਣਾ ਨੱਚਣਾ ਸਿੱਖ ਲੈ, ਰੱਬ ਦੀ ਰਜਾ ਵਿਚ ਰਹਿਣਾ ਸਿੱਖ ਲੈ।
ਬੀਬੀ ਜੌਹਰੀ ਦੀਆਂ ਕਵਿਤਾਵਾਂ ਮੁੱਖ ਤੌਰ ਤੇ ਪੰਜਾਬੀ ਵਿਚ ਹਨ ਪ੍ਰੰਤੂ
ਕੁਝ ਕੁ ਹਿੰਦੋਸਤਾਨੀ ਵਿਚ ਵੀ ਹਨ। ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ
ਵਿਚ ਉਹ ਕਿਸਾਨੀ ਕਰਜ਼ੇ, ਗ਼ਰੀਬਾਂ ਦੀ ਦੁਰਦਸ਼ਾ, ਨਸ਼ਾ, ਭਰਿਸ਼ਟਾਚਾਰ, ਭਰੂਣ
ਹੱਤਿਆ ਅਤੇ ਬੇਰੋਜ਼ਗਾਰੀ ਬਾਰੇ ਕਵਿਤਾਵਾਂ ਲਿਖਕੇ ਇਹ ਦਰਸਾ ਰਹੀ ਹੈ ਕਿ
ਸਮਾਜਿਕ ਵਰਤਾਰੇ ਵਿਚ ਗਿਰਾਵਟ ਆ ਰਹੀ ਹੈ। ਪਰਵਾਸੀ ਜ਼ਿੰਦਗੀ ਬਾਰੇ
ਕਵਿਤਾਵਾਂ ਲਿਖੀਆਂ ਹਨ। ਪੁਲਿਸ ਦੇ ਭਰਿਸ਼ਟਾਚਾਰ ਬਾਰੇ ਟਕੋਰ ਕਰਦੀ ਉਹ
ਗਾਇਕ ਸਿਰਲੇਖ ਵਾਲੀ ਕਵਿਤਾ ਵਿਚ ਲਿਖਦੀ ਹੈ ਕਿ-
ਗਾਇਕ ਤਾਂ ਹੁੰਦਾ ਫੁਲ ਵਰਗਾ, ਕਿਉਂ ਜੇਲਾਂ ਵਿਚ ਪਾ ਦਿੱਤਾ?
ਏਹ ਤਾਂ ਹਾਲੀ ਬੱਚਾ ਸੀ, ਮਸਾਂ-ਮਸਾਂ ਹੀ ਪਲਿਆ ਸੀ,
ਨਾ ਅੱਗੇ ਕੋਈ ਬੱਚਾ ਸੀ, ਨਾ ਗਾ ਕੇ ਕੁਝ ਕਮਾਇਆ ਸੀ।
ਨਾ ਕਬੂਤਰ ਛੱਡ ਕੇ ਆਇਆ ਅਜੇ, ਜੇ ਗਾ ਕੇ ਕੁਝ ਕਮਾ ਲੈਂਦਾ,
ਕਬੂਤਰ ਬਾਹਰ ਪਹੁੰਚਾ ਦਿੰਦਾ, ਫੇਰ ਪੁਲਿਸ ਵੀ ਹੱਥ ਨਾ ਪਾਂਦੀ,
ਦੇ ਲੈ ਕੇ ਛੁੱਟ ਛੁਡਾ ਜਾਂਦਾ, ਗਾਇਕ ਤਾਂ ਹੁੰਦਾ ਫੁਲ ਵਰਗਾ,
ਕਿਉਂ ਜੇਲਾਂ ਵਿਚ ਪਾ ਦਿੱਤਾ...........................।
ਇਸਤਰੀਆਂ ਦੀ ਤ੍ਰਾਸਦੀ ਅਤੇ ਇਸ਼ਕ ਮੁਸ਼ਕ ਵਾਲੀਆਂ ਲਗਪਗ ਦੋ ਦਰਜਨ
ਰੁਮਾਂਸਵਾਦੀ ਕਵਿਤਾਵਾਂ ਵੀ ਬੀਬੀ ਜੌਹਰੀ ਨੇ ਲਿਖੀਆਂ ਹਨ, ਜਿਨਾਂ ਵਿਚ
ਸਮਾਜ ਵੱਲੋਂ ਕੀਤੀਆਂ ਜਾਂਦੀਆਂ ਕੋਝੀਆਂ ਹਰਕਤਾਂ ਦਾ ਜ਼ਿਕਰ ਕੀਤਾ ਗਿਆ ਹੈ।
ਜਿਹੜੇ ਵਿਅਕਤੀ ਨੌਜਵਾਨ ਲੜਕੀਆਂ ਨੂੰ ਪਰਦੇਸਾਂ ਦੇ ਝਾਂਸੇ ਦੇ ਕੇ ਆਪ
ਉਡਾਰੀ ਮਾਰ ਜਾਂਦੇ ਹਨ ਅਤੇ ਪਿਛੇ ਉਨਾਂ ਦੀਆਂ ਨਵ ਵਿਆਹੀਆਂ ਆਪਣੇ ਕੰਤਾਂ
ਨੂੰ ਉਡੀਕਦੀਆਂ ਖੱਜਲ ਖ਼ੁਆਰ ਹੁੰਦੀਆਂ ਹਨ, ਉਨਾਂ ਹਾਲਾਤਾਂ ਦਾ ਵੀ
ਕਵਿਤਾਵਾਂ ਰਾਹੀਂ ਪ੍ਰਗਟਾਵਾ ਕੀਤਾ ਗਿਆ ਹੈ। ਕਈ ਕਵਿਤਾਵਾਂ ਵਿਚ ਕਵਿਤਰੀ
ਰੂਹਾਨੀ ਅਤੇ ਅਧਿਆਤਮਕ ਰੰਗ ਵੀ ਪੈਦਾ ਕਰ ਦਿੰਦੀ ਹੈ। ਰੱਬ ਨੂੰ ਨਿਹੋਰੇ
ਵੀ ਕਰਦੀ ਰਹਿੰਦੀ ਹੈ ਪ੍ਰੰਤੂ ਇਸਦੇ ਨਾਲ ਹੀ ਜਦੋਂ ਸਮਾਜਿਕ ਜ਼ਿਆਦਤੀਆਂ ਦੇ
ਵਿਰੁਧ ਕਵਿਤਾਵਾਂ ਲਿਖਦੀ ਹੈ, ਫਿਰ ਕਿਸੇ ਨੂੰ ਵੀ ਮੁਆਫ਼ ਨਹੀਂ ਕਰਦੀ ਇਥੋਂ
ਤੱਕ ਕਿ ਨਿਆਂਪਾਲਿਕਾ ਨੂੰ ਵੀ ਨਹੀਂ ਬਖ਼ਸ਼ਦੀ। ਕਵਿਤਰੀ ਲੋਕਾਂ ਨੂੰ ਸਲਾਹ
ਦਿੰਦੀ ਹੈ ਕਿ ਤੁਸੀਂ ਸੱਚ ਦੇ ਮਾਰਗ ਤੇ ਚਲਦੇ ਰਹੋ ਕਦੀਂ ਤਾਂ ਇਨਸਾਫ
ਮਿਲੇਗਾ ਹੀ। ਚਲਦਾ ਜਾ ਚਲਦਾ ਜਾ ਕਵਿਤਾ ਵਿਚ ਲਿਖਦੀ ਹੈ-
ਦੁਨੀਆਂ ਝੂਠਿਆਂ ਦਾ ਪੱਖ ਪੂਰਦੀ ਹੈ,
ਸੱਚੇ ਚੜ ਦੇ ਫਾਂਸੀਆਂ ਨੂੰ, ਬਿਨਾਂ ਗੁਨਾਹ ਕੀਤੇ।
ਜੱਜ ਵੀ ਬਰੀ ਕਰ ਦਿੰਦਾ ਗੁਨਾਹਗਾਰਾਂ ਨੂੰ,
ਜਦ ਕੋਠੀਆਂ ਲੈ ਗਏ ਖੁਰਜ਼ੀਆਂ ਭਰ ਕੇ।
ਸਮੁੱਚੇ ਤੌਰ ਤੇ ਬੀਬੀ ਜੌਹਰੀ ਦੀਆਂ ਤਿੰਨੋਂ ਪੁਸਤਕਾਂ ਪੜਨ ਤੋਂ
ਮਹਿਸੂਸ ਹੁੰਦਾ ਹੈ ਕਿ ਉਹ ਕਵਿਤਰੀ ਦੇ ਤੌਰ ਤੇ ਆਪਣੀ ਸਮਾਜਿਕ ਜ਼ਿੰਮੇਵਾਰੀ
ਬਾਰੇ ਪੂਰੀ ਤਰਾਂ ਸੁਚੇਤ ਹੈ, ਇਸ ਕਰਕੇ ਹੀ ਉਹ ਲੋਕ ਮਸਲਿਆਂ ਖਾਸ ਤੌਰ ਤੇ
ਔਰਤਾਂ ਦੀਆਂ ਸਮੱਸਿਆਵਾਂ ਬਾਰੇ ਬੇਬਾਕ ਹੋ ਕੇ ਕਵਿਤਾਵਾਂ ਲਿਖਦੀ ਹੈ। ਉਹ
ਆਪਣੀਆਂ ਕਵਿਤਾਵਾਂ ਲਿਖਣ ਦੀ ਰੁਚੀ ਦੀ ਪੂਰਤੀ ਵਿਚ ਆਪਣੇ ਪਤੀ ਵਲਾਇਤੀ
ਰਾਮ ਦੇ ਯੋਗਦਾਨ ਨੂੰ ਮਹੱਤਵਪੂਰਨ ਗਿਣਦੀ ਹੈ ਕਿਉਂਕਿ ਪਰਿਵਾਰਿਕ
ਜ਼ਿੰਮੇਵਾਰੀਆਂ ਦੇ ਬਾਵਜੂਦ ਉਸਨੂੰ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਲਈ ਉਨਾਂ
ਵੱਲੋਂ ਖੁਲ ਮਿਲਦੀ ਰਹੀ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 |
ਸਮਾਜਿਕ
ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ |
ਪਰਵਾਸ
ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
|
ਰਾਮ
ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸਿੱਖ
ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਪਰਮਜੀਤ
ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ |
ਹਰਜੋਤ
ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਬਲਜੀਤ
ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ
ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਅਮਰਿੰਦਰ
ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ
ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ |
ਸਿਰਜਣਦੀਪ
ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪਾਲੀ
ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੰਜਵਾਂ
ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ |
ਡਾ.
ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ
ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਰਣਜੀਤ
ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸੁਰਿੰਦਰ
ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਬਿੰਦਰ
“ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ
ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ |
ਰਾਜਵਿੰਦਰ
ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ |
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|