ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ - ਅਮਰ ਬੋਲਾ

ਵਿਚਿੱਤਰਵਾਦ ਲਿਖਾਰੀ - ਜਸਵਿੰਦਰ ਸਿੰਘ ਸੰਧੂ

043-oo-cover2
 
ਰੂਪਿੰਦਰਪਾਲ ਢਿੱਲੋਂ; ਇਕ ਕਵੀ, ਇਕ ਸ਼ਾਇਰ, ਇਕ ਕਿੱਸਾਕਾਰ। ਜਿਸ ਦੀ ਪ੍ਰਤਿਭਾ ਦੇ ਸਿਖਰ ਜਾਂ ਕਲਪਨਾ ਦੀ ਡੂੰਘਾਈ ਦਾ ਮੈਂ ਅੱਜ ਤਕ ਠਹੁ ਪਾ ਨਹੀਂ ਸਕਿਆ। ਜਦ ਵੀ ਮੈਨੂੰ ਇਹਨਾਂ ਦਾ ਕੋਈ ਵੀ ਲੇਖ ਵਾਚਣ ਦੀ ਨਿਵਾਜਤਾ ਪ੍ਰਾਪਤ ਹੁੰਦੀ ਹੈ, ਮੈਂ ਬੇ-ਹਦ ਹੈਰਾਨ ਹੁੰਦਾ ਹਾਂ ਇਹਨਾਂ ਦੀ ਮੌਲਿਕਤਾ ਤਕ ਕੇ।

ਇਹਨਾਂ ਦੇ ਕਲਾਮ ਤੋਂ ਉਤਪਨ ਹੋਏ ਕਿਰਦਾਰਾਂ ਦੀ ਪ੍ਰਕਿਰਤੀ, ਫਿਤਰਤ, ਆਦ, ਲਾਸਾਨੀ ਹੈ। ਇਹਨਾਂ ਦੀਆਂ ਕਹਾਣੀਆਂ ਦਾ ਕਥਾਨਕ ਅਤੇ ਪਾਤਰਾਂ ਦੇ ਚਰਿੱਤਰ ਇਹਨੇ ਵਿਸ਼ਵਾਸਯੋਗ ਨੇ ਕੇ ਜਦ ਕੋਈ ਪਾਤਰ ਰੋਂਦਾ, ਪੜ੍ਹਨ ਵਾਲਾ ਵੀ ਰੋਂਦਾ, ਜਦ ਕੋਈ ਪਾਤਰ ਹਸਦਾ, ਪੜ੍ਹਨ ਵਾਲਾ ਵੀ ਹਸਦਾ। ਇੰਨੀ ਬਾਰੀਕੀ ਨਾਲ ਲਿਖਣਾ ਕਿਸੇ ਕਿਸੇ ਥੀਂ ਵੀ ਵਿਰਲੇ ਵਿਅਕਤੀ ਦੀ ਲਿਆਕਤ ਹੈ।

ਪੜ੍ਹਨ ਵਾਲੇ ਵਿੱਚ ਦਿਲ-ਅੰਦੋਲਨਾ ਪੈਦਾ ਕਰਨੀ; ਕਿਤੇ ਗੁੱਸਾ, ਕਿਤੇ ਤਰਸ – ਇਹ ਹੈ ਰੂਪ ਜੀ ਦੀ ਖ਼ੂਬੀ; ਜਿਸ ਸਦਕਾ ਇਕ ਵਾਰ ਇਹਨਾਂ ਦੀ ਚੁੱਕੀ ਕਿਤਾਬ ਰੱਖਣ ਨੂੰ ਦਿਲ ਨਹੀਂ ਕਰਦਾ। ਇਹਨਾਂ ਦੀਆਂ ਕਹਾਣੀਆਂ ਦੀਆਂ ਸਮੱਸਿਆਵਾਂ-ਦੁਸ਼ਵਾਰੀਆਂ ਚੋਂ ਤੁਹਾਨੂ ਆਪਣੇ ਅਤੇ ਦੁਨੀਆ ਦੇ ਮਸਲੇ ਵੀ ਮਿਲਣਗੇ। ਨਾਲ ਦੀ ਨਾਲ ਸਦਾਚਾਰੀ ਦੇ ਸਬਕ। ਇਹ ਸਭ ਕੁੱਝ ਰੂਪ ਜੀ ਇੰਜ ਕਾਵਿ-ਹੁਸਨ ਦਿਆਂ ਮੋਤੀਆਂ ਨਾਲ ਜੜਕੇ ਪੇਸ਼ ਕਰਦੇ ਕੇ ਬੰਦਾ ਭੁੱਲ ਜਾਂਦਾ ਕੇ ਮੈਂ ਨਾਵਲ ਪੜ ਰਿਹਾ ਹਾਂ ਕੇ ਸ਼ਾਇਰੀ?

ਅਧੀਂ-ਕਥਾਨਕ ਵੀ ਇੰਨੇ ਸੋਚ ਸੱਮਝਕੇ ਰੂਪ ਜੀ ਘੜਦੇ ਨੇ ਕੇ ਕਹਾਣੀ ਦਾ ਅੰਤ ਵਾਚਿਕ ਆਖ਼ਿਰ ਤਕ ਬੁੱਝਦਾ ਰਵੇਗਾ। ਅਧੀਂ-ਕਥਾਨਕ, ਕਥਾਨਕ ਨਾਲ ਇੱਟ-ਬ-ਇੱਟ ਜੋੜਕੇ ਰੂਪ ਜੀ ਕੋਈ ਸ਼ੇਕਸਪੇਰ ਜਾਂ ਹੋਲੀਵੁਡ ਫ਼ਿਲਮ ਕਾਬਲ ਕਿਸਿਆਂ ਦੇ ਮਹਲ ਉਸਾਰ ਦੇਂਦੇ ਨੇ। ਮੈਂ ਇੰਨਾ ਜ਼ਰੂਰ ਜਾਣਦਾ ਹਾਂ ਕਿ ਅਜਹੇ ਮਿਆਰ ਦੀ ਲਿਖਾਈ ਪੰਜਾਬੀ ਬੋਲੀ ਵਿੱਚ ਇਹਨਾਂ ਦੋ ਸਦੀਆਂ'ਚ ਕਦੇ ਨਹੀ ਲਿਖੀ ਗਈ।
ਅਮਰ ਬੋਲਾ

ਵਿਚਿੱਤਰਵਾਦ ਲਿਖਾਰੀ

roopand jeevan
ਰੂਪ ਅਤੇ ਬੇਟਾ ਜੀਵਨ
ਰੂਪਿੰਦਰਪਾਲ ਢਿੱਲੋਂ ਯੂਕੇ ਦਾ ਜੰਮਪਲ਼ ਇੱਕ ਪੰਜਾਬੀ ਲਿਖਾਰੀ ਹੈ ਜੋ ਆਪਣੀ ਮਾਂ-ਬੋਲੀ ਦੇ ਪਿਆਰ ਸਦਕਾ ਖੁਦ ਹੀ ਸਿੱਖ ਕੇ ਇਸ 'ਚ ਆਪਣਾ ਹੱਥ ਅਜਮਾ ਰਿਹਾ ਹੈ। ਇਹ ਗੱਲ ਯਾਦ ਰੱਖਣ ਵਾਲ਼ੀ ਹੈ ਕਿ ਉਸਦੀ ਮਹਾਰਤ ਅੰਗਰੇਜ਼ੀ ਵਿੱਚ ਹੈ ਜੋ ਇੰਗਲੈਂਡ 'ਚ ਜੰਮਣ ਤੇ ਪਲਣ ਕਾਰਨ ਉਸਦੀ ਪਹਿਲੀ ਭਾਸ਼ਾ ਹੈ। ਉਸਦੀ ਲੇਖਣੀ ਆਮ ਪੰਜਾਬੀ ਲੇਖਕਾਂ ਨਾਲ਼ੋਂ ਵੱਖਰੀ ਕਿਸਮ ਦੀ ਹੈ, ਇਸੇ ਲਈ ਇੱਕ ਦਮ ਹਜ਼ਮ ਕਰਨੀ ਔਖੀ ਹੈ। ਮੇਰੇ ਹਿਸਾਬ ਨਾਲ਼ ਇਸਦਾ ਇੱਕ ਕਾਰਨ ਇਹ ਹੈ ਕਿ ਅਸੀਂ ਪੜ੍ਹਨ ਨੂੰ ਸਿਰਫ਼ ਮਨੋਰੰਜਨ ਲਈ ਕੀਤੀ ਇੱਕ ਹੌਬੀ ਦੀ ਤਰਾਂ ਹੀ ਲੈਂਦੇ ਹਾਂ। ਵੈਸੇ ਜਦੋਂ ਗੁਰਦਵਾਰੇ ਵਾਲ਼ੇ ਗਿਆਨੀ ਸ਼ਬਦ-ਗੁਰੂ ਦੀ ਗੱਲ ਕਰਦੇ ਹੋਣ ਤਾਂ ਅਸੀਂ ਬਿਨਾਂ ਸਮਝਣ ਦੇ ਵੀ ਉਸ ਹਦਾਇਤ ਨੂੰ ਚੰਗਾ ਮੰਨਦੇ ਹਾਂ,ਪਰ ਕਦੇ ਇਸ ਗੱਲ ਤੇ ਵਿਚਾਰ ਨਹੀਂ ਕਰਦੇ ਕਿ ਇਸਦਾ ਮਤਲਬ ਕੀ ਹੈ?ਇਸਦਾ ਮਤਲਬ ਹੈ ਕਿ ਲਿਖਤ ਵੀ ਗੁਰੂ ਬਣ ਸਕਦੀ ਹੈ ਜਾਣੀ ਕਿ ਲਿਖੇ ਹੋਏ ਜਾਂ ਕਹਿ ਲਵੋ ਸਾਹਿਤ ਤੋਂ ਵੀ ਸੇਧ ਲਈ ਜਾ ਸਕਦੀ ਹੈ। ਮੇਰੇ ਖਿਆਲ 'ਚ ਸਾਨੂੰ ਲਿਖਤਾਂ ਨੂੰ ਸਿੱਖਣ ਅਤੇ ਘੋਖ-ਪੜਤਾਲ਼ ਦੇ ਨਜ਼ਰੀਏ ਤੋਂ ਵੀ ਪੜ੍ਹਨਾ ਚਾਹੀਦਾ ਹੈ।

ਰੂਪਿੰਦਰਪਾਲ ਦਾ ਓਂਕਾਰ ਨਾਵਲ ਉਸਦੇ ਮਨ ਦੇ ਅੰਤਰ-ਰਾਸ਼ਟਰੀ ਸਾਹਿਤ ਦੇ ਘੋਲ਼-ਮਥੋਲੇ 'ਚੋਂ ਨਿੱਕਲ਼ੇ ਵਿਚਾਰਾਂ ਦੀ ਮਿੱਥਿਆ ਹੈ। ਪੰਜਾਬੀ ਤੇ ਹਿੰਦੀ ਸਾਹਿਤ ਦੇ ਰਸਹੀਣ ਹੋ ਚੁੱਕੇ ਨਾਇਕ-ਬਦਮਾਸ਼ ਦੇ ਚੱਕਰਾਂ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਰੁਪਿੰਦਰ ਆਪਣੇ ਨਾਵਲ ਨੂੰ ਅੰਤਰ-ਰਾਸ਼ਟਰੀ ਮਾਹੌਲ 'ਚ ਸਿਰਜਦਾ ਹੋਇਆ ਪੰਜਾਬ ਤੇ ਪੰਜਾਬੀਅਤ ਲਈ ਇੱਕ ਨਵਾਂ ਰਾਹ ਦਿਖਾਉਂਦਾ ਲਗਦਾ ਹੈ। ਪੰਜਾਬੀਆਂ ਦਾ ਆਪਣੀਆਂ ਧੀਆਂ ਲਈ ਘੱਟ ਪਿਆਰ ਤੇ ਜਾਤ-ਪਾਤ ਦੀ ਚੀਰ-ਫਾੜ ਵੀ ਉਸਦੇ ਨਾਵਲ ਦਾ ਵਿਸ਼ਾ ਹੈ ਭਾਵੇਂ ਨਾਵਲ ਦੀ ਕਹਾਣੀ ਇਸਤੇ ਅਧਾਰਿਤ ਨਹੀਂ ਹੈ। ਆਪਣੇ ਸੌੜੇ ਰਾਜਸੀ ਹਿੱਤਾਂ ਲਈ ਉਕਸਾਈ ਹਿੰਦੂ-ਸਿੱਖ ਘਿਰਣਾ ਵੀ ਵਿੱਚ ਵਿੱਚ ਸਾਹਮਣੇ ਆਉਂਦੀ ਹੈ। ਪਰ ਇਸ ਸਭ ਤੋਂ ਉੱਪਰ ਉਸਦੇ ਨਾਵਲ ਦਾ ਮੁੱਖ ਵਿਸ਼ਾ ਵਾਤਾਵਰਣ ਦੇ ਅੰਤਰ-ਰਾਸ਼ਟਰੀ ਸਮੱਗਲਰ ਹਨ ਜੋ ਸਾਡੇ ਆਲ਼ੇ-ਦੁਆਲ਼ੇ ਦਾ ਘਾਣ ਕਰ ਰਹੇ ਹਨ। ਇਹ ਵਿਸ਼ਾ ਮੈਂ ਕਿਸੇ ਪੰਜਾਬੀ ਨਾਵਲ 'ਚ ਅਜੇ ਤੱਕ ਨਹੀਂ ਦੇਖਿਆ। ਕਿਵੇਂ ਨਾਵਲ ਦੇ ਪਾਤਰ ਪੰਜਾਬ ਪੁਲੀਸ ਤੇ ਆਮ ਹਾਲਤਾਂ 'ਚੋਂ ਵਿਚਰਦੇ ਹਨ, ਤੇ ਕਿਵੇਂ ਸਾਡੀਆਂ ਪੁਰਾਣੀਆਂ ਲੰਬੀਆਂ ਬਾਤਾਂ ਦੀਆਂ ਰਾਤਾਂ ਉਸਦੇ ਨਾਵਲ ਦੇ ਪਾਤਰ ਬਣਦੀਆਂ ਹਨ, ਸਭ ਪੜ੍ਹਨ ਵਾਲ਼ਾ ਹੈ।

ਕੁੱਲ ਮਿਲਾ ਕੇ ਮੈਂ ਰੁਪਿੰਦਰ ਢਿੱਲੋਂ ਨੂੰ ਪੰਜਾਬੀ ਸਾਹਿਤ ਲਈ ਪੱਛਮੀ ਖਿੜਕੀ ਖੋਲ੍ਹਣ ਵਾਲ਼ਾ ਕਹਿ ਸਕਦਾ ਹਾਂ। ਵੈਸੇ ਇਹ ਸਾਡੇ ਪਾਠਕਾਂ ਤੇ ਅਲੋਚਕਾਂ ਤੇ ਨਿਰਭਰ ਕਰਦਾ ਹੈ ਕਿ ਉਹ ਇਸ ਪੇਸ਼ਕਾਰੀ ਨੂੰ ਕਿਵੇਂ ਲੈਂਦੇ ਹਨ।

ਜਸਵਿੰਦਰ ਸਿੰਘ ਸੰਧੂ

27/02/2013


   

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆˆ ਅਭੁੱਲ ਵਿਸ਼ਵ ਯਾਤਰਾਵਾˆ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)