ਸੁਮੱਧਰ ਜਿਹੇ ਕੱਦ ਦਾ ਰੰਗੀਨ ਮਿਜ਼ਾਜ ਅਤੇ ਮਨ ਮੌਜੀ ਸੁਭਾ ਦਾ ਮਾਲਕ
ਹੈ ਸੁਖਰਾਜ ਬਰਾੜ, ਜਿੱਸ ਦੇ ਬੁਲਾਂ ਤੇ ਗੱਲ ਕਰਦਿਆਂ ਹਰ ਵਕਤ ਇੱਕ ਮਿੱਠੀ
ਜਿਹੀ ਮੁਸਕ੍ਰਾਹਟ ਹੁੰਦੀ ਹੈ, ਉੱਸ ਨੂੰ
ਪਿਆਰ ਨਾਲ ਉੱਸ ਦੇ ਸਾਥੀ ਸੁੱਖਾ ਕਹਿਕੇ ਵੀ ਬਲਾਉਂਦੇ ਹਨ ।
ਪਰ ਸੁਖਰਾਜ ਬਰਾੜ ਖੁਲ੍ਹੇ ਡੁਲ੍ਹੇ ਸੁਭਾ ਦਾ ਹੋਣ ਕਰਕੇ ਅਤੇ
ਮਿਲਾਪੜਾ ਸੁਭਾ ਦਾ ਹੋਣ ਕਰਕੇ ਹਰ ਮਿਲਣ ਵਾਲੇ ਤੇ ਝੱਟ ਹੀ ਆਪਣੀ ਗੂੜ੍ਹੀ
ਛਾਪ ਛੱਡ ਜਾਂਦਾ ਹੈ। ਉਹ ਵਿਦੇਸ਼ੀ ਕਾਮਾ
ਅਤੇ ਬੁਹ ਵਿਸ਼ਿਆਂ ਤੇ ਲਿਖਣ ਵਾਲਾ ਕਵੀ ਹੈ।
'ਸਾਹਿਤ ਸੁਰ ਸੰਗਮ ਸਭਾ ਇਟਲੀ' ਦਾ ਉਹ ਸ਼ਿੰਗਾਰ ਹੈ। ਆਮ ਤੌਰ ਤੇ
ਮਹਿਫਲ ਨੂੰ ਗਰਮਾਉਣ ਲਈ ਉੱਸ ਦਾ ਸੱਭ ਤੋਂ ਪਹਿਲਾਂ ਸਟੇਜ ਤੇ ਲਿਆਉਣਾ
ਜ਼ਰੂਰੀ ਹੋ ਜਾਂਦਾ ਹੈ। ਆਪਣੇ ਸੁਭਾ ਵਾਂਗ ਉਹ ਆਪਣੀਆਂ ਨਵੀਆਂ ਲਿਖੀਆਂ
ਕਵਿਤਾਵਾਂ ਸੁਨਾਉਣ ਵਿੱਚ ਢਿੱਲ ਨਹੀਂ ਕਰਦਾ। ਮਹਿਫਲ ਵਿੱਚ ਯਾਰਾਂ ਦੋਸਤਾਂ
ਵਿੱਚ ਬੈਠਿਆਂ ਵੀ ਉਹ ਨਿਵੇਕਲੇ ਰੰਗ ਦੀਆਂ ਕਵਿਤਾਂਵਾਂ ਸੁਨਾ ਕੇ ਸਾਥੀਆਂ
ਨੂੰ ਖੁਸ਼ ਕਰਨ ਦੀ ਪੂਰੀ ਵਾਹ ਲਾ ਦਿੰਦਾ ਹੈ। ਮਾਝੇ ਦੇ ਇੱਸ ਕਿਰਸਾਣੀ
ਕਿਤੇ ਨਾਲ ਜੁੜੇ ਪ੍ਰਿਵਾਰ ਵਿੱਚ ਜੰਮੇ ਪਲੇ ਇੱਸ ਕਵੀ ਦੀਆਂ ਕਿਰਸਾਣੀ ਨਾਲ
ਜੁੜੀਆਂ ਯਾਦਾਂ ਅਤੇ ਮਿਹਣਤਾਂ ਮੁਸ਼ਕਤਾਂ ਦਾ ਵਰਨਣ ਵੀ ਉੱਸ ਦੀਆਂ
ਕਵਿਤਾਵਾਂ ਵਿੱਚ ਆਮ ਹੀ ਵੇਖਣ ਨੂੰ ਮਿਲਦਾ ਹੈ ਅਤੇ ਪੰਜਾਬ ਦੀ ਮਿੱਟੀ ਦੀ
ਮਹਿਕ ਦਾ ਵੀ। ਉੱਸ ਨੇ ਪੇਂਡੂ ਮਾਹੌਲ਼ ਨੂੰ ਮਾਣਿਆ ਹੈ ਅਤੇ ਰਾਜਿੰਦਰਾ
ਕਾਲੇਜ ਪਟਿਆਲਾ ਦੇ ਵਿਦਿਆਰਥੀ ਹੋਣ ਦੇ ਉੱਸ ਨੇ ਕਈ ਸੁਨਹਿਰੀ ਪਲ ਵੀ ਉੱਸ
ਨੇ ਆਪਣੀਆਂ ਯਾਦਾਂ ਵਿੱਚ ਸੰਭਾਲ ਰੱਖੇ ਹਨ ।
“ਦਾਣੇ “ ਕਾਵਿ ਸੰਗ੍ਰਹਿ ਉੱਸ ਦਾ ਪਲੇਠੀ ਦਾ ਛਿਆਣਵੇਂ ਪੰਨਿਆਂ ਦਾ
ਕਾਵਿ ਸੰਗ੍ਰਿਹ ਹੈ, ਜਿੱਸ ਵਿੱਚ ਕੁੱਲ ਚੌਰਾਸੀ ਕਵਿਤਾਂਵਾਂ ਹਨ। ਜਿਸ ਦੇ
ਮੁਖ ਬੰਦ ਵਜੋਂ ਲਿਖੇ ਕੁੱਝ ਸਾਹਿਤ ਸੁਰ ਸੰਗਮ ਦੇ ਸਾਥੀਆਂ ਦੇ ਲਿਖੇ ਮੁੱਖ
ਬੰਦਾਂ ਦੇ ਇਲਾਵਾ, ਪੰਜਾਬੀ ਸਾਹਿਤ ਜਗਤ ਦੇ ਉੱਘੇ ਲੇਖਕ ਕਵੀ ਅਤੇ ਨਾਵਲ
ਕਾਰ ਸ਼ਿਵ ਚਰਨ ਜੱਗੀ ਕੁੱਸਾ ਦੇ ਲਿਖੇ ਅਨਮੋਲ ਅੱਖਰਾਂ ਦਾ ਮਾਣ ਵੀ ਉਸ ਨੂੰ
ਪ੍ਰਾਪਤ ਹੈ। ਇੱਸ ਦੇ ਇਲਾਵਾ ਉਹ ਇੱਕ ਹੋਰ ਕੰਮ ਵਿੱਚ ਵੀ ਬਾਜ਼ੀ ਮਾਰ ਗਿਆ
ਹੈ ,ਉੱਸ ਦੇ ਇੱਸ ਪਲੇਠੇ ਕਾਵਿ ਸੰਗ੍ਰਹਿ ਦੇ ਕੁੱਝ ਗੀਤ ਵੀ ਰੀਕਰਡ ਹੋ
ਚੁਕੇ ਹਨ।
ਇੱਸ ਕਾਵਿ ਸੰਗ੍ਰਿਹ ਦਾ ਸੁੰਦਰ ਟਾਈਟਲ, ਗੁਰਮੀਤ “ਧੀ ਮਾਨ” ਦਾ ਬਣਿਆ
ਹੋਇਆ ਹੈ. ਛਾਪਕ ਅਰਨਾਪ੍ਰਟਿੰਗ ਪ੍ਰੈਸਸੋਲੋ ਸਨਜ਼, ਪਟਿਆਲਾਹਨ।ਸ਼ਬਦ ਜੜਤ ਐਚ
ਅਸ ਕੰਪਿਊਟਰਜ਼ ਨਾਭਾ ਵਾਲੇ ਹਨ, ਅਤੇ ਪ੍ਰਕਾਸ਼ਕ ਪ੍ਰੀਤ ਪਬਲੀਕੇਸ਼ਨ ਨਾਭਾ
ਵਾਲੇ ਹਨ। ਪੁਸਤਕ ਦੇ ਟਾਈਟਲ ਦੇ ਪਿਛਲੇ ਸਫੇ ਤੇ ਉੱਸ ਦੀ ਫੋਟੋ ਨਾਲ ਉੱਸ
ਬਾਰੇ ਕੁੱਝ ਲਿਖਿਆ ਹੋਇਆ ਸੁਰਿੰਦਰ ਜੀਤ ਚੌਹਾਨ ਦਾ ਹੈ।ਇਹ ਪੁਸਤਕ ਉੱਸ ਨੇ
ਆਪਣੇ ਪਿਆਰੀ ਮਾਂ ਅੰਗ੍ਰਜ਼ ਕੌਰ ਅਤੇ ਆਪਣੀ ਸਪੁੱਤਰੀ ਸੁਖਮਨ ਦੀਪ ਕੌਰ ਨੂੰ
ਸਮ੍ਰਪਿਤ ਕੀਤੀ ਹੈ।
ਉੱਸ ਦੀਆਂ ਕਵਿਤਾਂਵਾਂ ਬਹੁ ਰੰਗੀ ਕਵਿਤਾਵਾਂ ਹਨ, ਬੇਸ਼ੱਕ ਉੱਸ ਨੇ
ਆਪਣੇ ਇੱਸ ਕਾਵਿ ਸੰਗ੍ਰਹਿ ਦੇ ਪਹਿਲੇ ਅਤੇ ਦੂਜੇ ਸਫੇ ਤੇ ਉੱਸ ਦੀਆਂ
ਚਨਾਂਵਾਂ ਨੂੰ ਗੀਤ,ਗਜ਼ਲ ਅਤੇਕਵਿਤਾਵਾਂ ਲਿਖਿਆ ਹੈ ਪਰ ਉੱਸ ਦੀਆਂ
ਰਚਨਾਂਵਾਂ ਵਿੱਚ ਗੀਤ,ਗਜ਼ਲ ਜਾਂ ਕਵਿਤਾ ਦਾ ਵੇਰਵਾ ਨਹੀਂ ਦਿੱਤਾ ,ਇੱਸ
ਬਾਰੇ ਤਾਂ ਉਹ ਆਪ ਹੀ ਜਾਣਦਾ ਹੋਵੇ ਗਾ। ਫਿਰ ਵੀ ਉੱਸ ਦੀਆਂ ਰਚਨਾਂਵਾਂ
ਵਿੱਚ ਕਿਤੇ 2 ਕੋਈ ਗੀਤ ਜਾਂ ਗਜ਼ਲ ਹੋਣ ਦਾ ਭਰਮ ਭੁਲੇਖਾ ਜ਼ਰੂਰ ਪੈਂਦਾ ਹੈ।
ਆਪਣੀ ਕਵਿਤਾ ਵਿੱਚ ਉਹ ਕਈ ਥਾਈਂ ਅੰਗ੍ਰੇਜ਼ੀ ਦੇ ਅੱਖਰ ਵੀ ਕੜਨ ਤੋਂ
ਝਿਜਕਦਾ ਨਹੀਂ ਉਹ ਆਪਣੇ ਸੁਭਾ ਵਾਂਗ ਪੰਜਾਬੀ ਭਾਸ਼ਾ ਵਿੱਚ ਅੰਗ੍ਰੇਜ਼ੀ ਭਾਸ਼ਾ
ਨੂੰ ਵੀ ਕਲਾਵੇ ਵਿੱਚ ਲੈਣ ਦਾ ਯਤਨ ਵੀ ਕਰਦਾ ਹੈ। ਜਿਵੇਂ ਟੂਕ ਮਾਤ੍ਰ ਉੱਸ
ਦੀ ਇੱਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿ ਤਾ”ਕਨਕ ਦੇ ਦਾਣੇ” ਵਿੱਚ
ਆਕਸੀਜਨ, ਸਟਾਕ, ਸਟਾਟ ਜਿੱਸ ਵਿੱਚ ਉਹ ਬੜੇ ਸੁੰਦਰ ਢੰਗ ਨਾਲ ਕਣਕ ਦੇ
ਦਾਣਿਆ ਦੀ ਪੂਰੀ ਕਹਾਣੀ ਨੂੰ ਬੜੇ ਹੀ ਵਿਲੱਖਣ ਢੰਗ ਨਾਲ ਕਵਿਤਾ ਵਿੱਚ
ਢਾਲਿਆ ਹੈ।
ਹੱਥਲੇ ਕਾਵਿ ਸੰਘਰਿਹ ਵਿੱਚ ਉਹਦੀਆਂ ਬਹੁਤੀਆਂ ਰਚਨਾਂਵਾਂ ਬੜੀ ਬੇਬਾਕੀ
ਨਾਲ, ਮਾਂ ਦਾ ਮੋਹ, ਪੱਤਝੜਾਂ ਦੀ ਰੁਤੇ ਕਿਸੇ ਝੜੇ ਹੋ ਹੋਏ ਪੱਤੇ ਨੂੰ
ਮੁਖਾਤਿਬ ਹੋਣਾਹੈ, ਕਿਤੇ ਦੇਸ਼ਾਂ ਦੀ ਵੰਡ ਕਾਰਣ ਸਰਹਦੀ ਤਾਰਾਂ ਤੋਂ ਪਾਰ
ਵਸਦੇ ਲੋਕਾਂ ਨਾਲ ਸਾਂਝ ਭਰੇ ਰਿਸ਼ਤਿਆਂ ਦੀ ਗੱਲ ਕਰਦਾ ਹੈ।
ਉੱਸ ਦੀ ਕਵਿਤਾ ਇੱਕ ਤੇ ਇੱਕ ਦੋ ਗਿਆਰਾਂ ਦਾ ਇੱਕ ਬੰਦ ਵੇਖੋ,
ਸੜਨਾ ਭੁੱਝਨਾ ਕਿਸੇ ਦੀ ਆਦਤ ਹੈ ਫਿਤਰਤ,
ਦਿਲ ਖੁਸ਼ ਦਿਨ ਕੱਟਣੇ ਵਿੱਚ ਬਹਾਰਾਂ ਹੁੰਦੇ।
ਉਸ ਦੀ ਇੱਕ ਕਵਿਤਾ ਖਰੀਆਂ ਗੱਲਾਂ ਵਿੱਚ ਉਹ ਪੰਜਾਬ ਦੀ ਤ੍ਰਾਸਦੀ ਨੂੰ
ਕਿਵੇਂ ਦਰਸਾਉਂਦਾ ਹੈ ਵੇਖੋ,
ਮੁੱਕਿਆ ਪਾਣੀ ਖੂਹਾਂ ਚੋਂ,
ਮੁੱਕਿਆ ਦੇਸੀ ਘਿਓ ਪੰਜਾਬੋਂ।
ਪਿੰਡ ਵੰਡ ਤੇ ਧੜਿਆਂ ਨੇ,
ਨੌਕਰ ਬਣਿਆ ਪਿਓ ਨਵਾਬੋਂ,
ਧੰਨ ਕੁਰ ਮੁੱਕ ਗਈ ਸਿਵਿਆਂ ਚ,
ਮੋਗੇ ਪਿੰਕੀ ਬਣੀ ਗੁਲਾਬੋ,
ਮੁੰਡੇ ਗਿੱਝ ਗਏ ਚਿੱਟੇ ਤੇ,
ਨਹੀਂ ਸਰਦਾ ਹੁਣ ਬਿਨਾਂ ਸ਼ਰਾਬੋਂ।
|
ਸੁਖਰਾਜ ਸਿੰਘ “ਬਰਾੜ”
|
ਉੱਸ ਦੀ ਕਵਿਤਾ “ਸੋਚ” ਪੜਨ ਯੋਗ ਕਵਿਤਾ ਹੈ, ਜਿਸ ਰਹੀਂ ਉਹ ਅਕਾਲ ਤਖਤ
ਦੇ ਕੁੱਠ ਪੁਤਲੀ ਵਰਗੇ ਜੱਥੇਦਾਰਾਂ ਅਤੇ ਨਕਲੀ ਸਾਧਾਂ, ਦੇਸ਼ ਦੇ ਕਿਸੇ
ਜੰਤਾ ਦਾ ਮਾਲ ਹੜਪਣ ਵਾਲੇ ਨੇਤਾਵਾਂ ਤੇ ਕਟਾਖਸ਼ ਵੀ ਕਰਦਾ ਹੈ।ਪ੍ਰਵਾਸ ਵਿਚ
ਰਹਿਕੇ ਉਸ ਨੂੰ ਕਿਸੇ ਪੰਜਾਬੀ ਕਾਮੇ ਦੀ ਹਾਲਤ ਸਤਉਂਦੀ ਹੈ ਕਦੇ ਪ੍ਰਦੇਸ
ਵਿਚ ਆ ਕੇ ਉੱਸ ਦੀ ਗੈਰ ਹਾਜ਼ਰੀ ਵਿੱਚ ਉੱਸ ਨਾਲ ਘਰਾਂ ਦੀ ਸਾਂਝੀ ਜਾਇਦਾਦ
ਦੀ ਵੰਡ ਦੀ ਹੁੰਦੀ ਧੱਕੇ ਸ਼ਾਹੀ ਡੰਗਦੀ ਹੈ।
ਉੱਸ ਦੀ ਇੱਸ ਕਾਵਿ ਸੰਗਿਹ ਦੀ ਕਵਿਤਾ ਤਾਂ ਸਮੁੱਚੀ ਹੀ ਪਾਠਕਾਂ ਨਾਲ
ਸਾਂਝੀ ਕਰਨ ਨੂੰ ਜੀ ਕਰਦਾ ਹੈ;
ਭਈਏ
ਯੂ ਪੀ ਵਿੱਚ ਨੇ ਇੱਕਲੇ ਭਈਏ,
ਹੁਣ ਪੰਜਾਬੋਂ ਚੱਲੇ ਭਈਏ।
ਕੁੱਝ ਯੋਰੋਪ ਨੇ ਚੱਲੇ ਭਈਏ,
ਕੁੱਝ ਅਰਬਾਂ ਨੇ ਠਲ੍ਹੇ ਭਈਏ।
ਕੁੱਝ ਆਪਣੀ ਮਰਜ਼ੀ ਨਾਲ ਆਏ.
ਕੁੱਝ ਮਾਪਿਆਂ ਨੇ ਘੱਲੇ ਭਈਏ।
ਨਾ ਇਹ ਧੋਤੀ ਲਾਂਗੜ ਲਾਉਂਦੇ,
ਪਾਵਣ ਮੁੰਦੀਆਂ ਛੱਲੇ ਭਈਏ।
ਕੰਮ ਖੇਤ ਦਾ ਲੈ ਕੇ ਠੇਕਾ,
ਲੱਗ ਪਏ ਇੱਕੋ ਹੱਲੇ ਭਈਏ।
ਵਿਰਸਾ ਅਤੇ ਧਰਮ ਗੁਆ ਕੇ,
ਪੈ ਗਏ ਗੋਰਿਆਂ ਪੱਲੇ ਭਈਏ।
ਉੱਸ ਦੀ ਕਵਿਤਾ ਇੱਕ ਅਜਿਹਾ ਹੋ ਰੰਗ ਵੇਖੋ:-
ਕੌੜਾ ਸੱਚ
ਅੜ ਗਏ ਜਾਂ ਜੜ ਗਏ,
ਪਤਾ ਨਹੀਂ ਕਿੱਥੇ ਆਣ ਖੜ੍ਹ ਗਏ,
ਰੁਜ਼ਗਾਰ ਖਾਤਰ ਵਿੱਚ ਪ੍ਰਦੇਸਾਂ,
ਮਿੱਟੀ ਚੋਂ ਨਕਲੇ ਗੋਹੇ ਚ ਵੜ ਗਏ।
ਵਿਹਲੜ ਅਤੇ ਪਖੰਡੀ ਸਾਧਾਂ ਅਤੇ ਠੱਗ ਬਾਬਿਆਂ ਨੂੰ ਉਹ ਆੜੇ ਹੱਥੀ
ਲੈਂਦਾ ਹੈ, ਉਹ ਜੋ ਕੁੱਝ ਵੀ ਲਿਖਦਾ ਤੇ ਕਹਿੰਦਾ ਹੈ ਉਹ ਫਰਜ਼ੋ ਫਰਜ਼ੀ ਨਹੀਂ
ਲਿਖਦਾ ਉੱਸ ਨੇ ਪ੍ਰਦੇਸ ਆਉਣ ਖਾਤਰ ਕਈ ਘਰੋਗੀ ਮਜਬੂਰੀਆਂ ਨੂੰ ਵੇਖ ਕੇ ਹੀ
ਵਿਦੇਸ਼ ਦਾ ਰੁਖ ਕੀਤਾ ਹੈ ਇਹੀ ਹਾਲ ਉੱਸ ਵਰਗੇ ਹੋ ਕਈ ਵਿਦੇਸ਼ੀ ਕਾਮਿਆਂ ਦਾ
ਵੀ ਹੈ। ਉੱਸ ਬਾਰੇ ਹੋਰ ਜਾਨਣ ਲਈ ਉੱਸ ਦੀ ਹੱਥਲੀ ਪੁਸਤਕ “ਦਾਣੇ” ਪੜ੍ਹਨੀ
ਵੀ ਜ਼ਰੂਰੀ ਹੈ।ਬੇਸ਼ੱਕ ਉੱਸ ਦੀ ਲੇਖਣੀ ਵਿੱਚ ਕੁੱਝ ਤਕਨੀਕੀ ਘਾਟ ਕਿਤੇ 2
ਰੜਕਦੀ ਹੈ ਪਰ ਉਹ ਆਪਣੀ ਗੱਲ ਕਰਨ ਵਿੱਚ ਪੂਰਾ ਸਫਲ ਅਤੇ ਬੇ ਲਿਹਾਜ਼ ਹੋ ਕੇ
ਪਾਠਕ ਨੂੰ ਟੁੰਬਦਾ ਅਤੇ ਪਿਆਰ ਨਾਲ ਝੰਜੋੜਦਾ ਵੀ ਚੰਗਾ ਲਗਦਾਹੈ,ਅਤੇ ਇਹੀ
ਉੱਸ ਦੀ ਕਵਿਤਾ ਦੀ ਵਿਸ਼ੇਸ਼ਤਾ ਹੈ। ਉਹ ਸਿਰੜ੍ਹੀ ਹੈ ਅਤੇ ਆਪਣੀ ਧੁਨ ਦਾ
ਪੱਕਾ ਵੀ ਹੈ। ਤਕਨੀਕੀ ਪੱਖੋਂ ਕਵਿਤਾ ਲਿਖਣ ਲਈ ਹੁਣ ਉਹ ਪਿੰਗਲ ਨੂੰ ਵੀ
ਪੜ੍ਹਨ ਤੇ ਸਮਝਣ ਦਾ ਯਤਨ ਕਰ ਰਿਹਾ ਹੈ,ਆਸ ਕਰਦਾ ਹਾਂ ਕਿ ਉਹ ਪੰਜਾਬੀ ਮਾਂ
ਬੋਲੀ ਦੇ ਸਾਹਿਤ ਖੇਤ੍ਰ ਵਿੱਚ ਹੋਰ ਸੁਚੇਤ ਹੋ ਕੇ ਲਿਖਣ ਵਿੱਚ ਸਫਲ ਹੋਵੇ
ਗਾ।
ਰਵੇਲ ਸਿੰਘ ਇਟਲੀ ਫੋਨ +3272382827 |