|
ਬਾਤਾਂ
ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰਗਿਆਨੀ ਸੰਤੋਖ
ਸਿੰਘ ਹੋਰਾਂ ਕੋਲ਼ ਜ਼ਿੰਦਗੀ ਦਾ ਚੋਖਾ ਤਜਰਬਾ ਵੀ ਹੈ ਅਤੇ ਲਿਖਤ ਨੂੰ ਰੌਚਕ
ਬਣਾਉਣ ਦਾ ਹੁਨਰ ਵੀ। ਜ਼ਿੰਦਗੀ ਦਾ ਲੰਮਾ ਸਫ਼ਰ ਤਹਿ ਕੀਤਾ ਹੋਣ ਕਰਕੇ ਉਹ ਉਸ ਸਮੇ
ਦੇ ਗਵਾਹ ਹਨ, ਜਦੋਂ ਜ਼ਿੰਦਗੀ ਅੱਜ ਵਾਂਗ ਮਸ਼ੀਨੀ ਨਹੀ ਸੀ ਹੋਈ, ਬੰਦਾ ਬੰਦੇ ਦੇ
ਕੰਮ ਆਉਂਦਾ ਸੀ ਅਤੇ ਭਾਈਚਾਰਕ ਤੰਦ ਮਜਬੂਤ ਹੁੰਦੀ ਸੀ। ਭਾਵੇਂ ਉਹ ਅੱਜ ਵਾਲ਼ੇ
ਦੌਰ ਵਿਚ ਵੀ ਵਿਚਰ ਰਹੇ ਹਨ ਪਰ ਅਤੀਤ ਦੀਆਂ ਯਾਦਾਂ ਉਹਨਾਂ ਨੂੰ ਝੁਰਮਟ ਪਾਈ
ਰਖਦੀਆਂ ਹਨ। ਇਸ ਤੋਂ ਪਹਿਲਾਂ ਗਿਆਨੀ ਸੰਤੋਖ ਸਿੰਘ ਜੀ, ਸਚੇ ਦਾ ਸਚਾ ਢੋਆ
(ਚਾਰ ਐਡੀਸ਼ਨਾਂ ਵਿਚ), ਉਜਲ ਕੈਹਾਂ ਚਿਲਕਣਾ, ਯਾਦਾਂ ਭਰੀ ਚੰਗੇਰ ਅਤੇ ਇਸ ਤੋਂ
ਪਿਛੋ ‘ਜੋ ਵੇਖਿਆ ਸੋ ਆਖਿਆ’ ਪਾਠਕਾਂ ਦੀ ਪਹੁੰਚ ਤੱਕ ਅੱਪੜਦੀਆਂ ਕਰ ਚੁੱਕੇ
ਹਨ।
ਪੁਸਤਕ ਵਿਚਲੀ ਸ਼ੈਲੀ ਰੌਚਕ ਤੇ ਕੁਦਰਤੀ ਰੂਪ ਵਾਲ਼ੀ ਹੈ ਅਤੇ ਚਲੰਤ ਮਾਮਲਿਆਂ ਤੋਂ
ਲੈ ਕੇ ਯਾਤਰਾਵਾਂ, ਧਰਮ, ਰਾਜਨੀਤੀ, ਪੱਤਰਕਾਰੀ, ਕਿਸਾਨੀ ਅਤੇ ਪੇਂਡੂ ਜੀਵਨ
ਨੂੰ ਏਨੇ ਸਰਲ ਢੰਗ ਨਾਲ਼ ਬਿਆਨ ਕਰਦੀ ਹੈ ਕਿ ਪਾਠਕ ਗਿਆਨੀ ਸੰਤੋਖ ਸਿੰਘ ਨੇ ਨਾਲ਼
ਤੁਰਨ ਲੱਗਦਾ ਹੈ। ਪੁਸਤਕ ਵਿਚ ਜਿਥੇ ਗਿਆਨੀ ਜੀ ਨੇ ਆਪਣੇ ਬਚਪਨ, ਸ਼੍ਰੋਮਣੀ
ਕਮੇਟੀ ਦੀ ਸੇਵਾ, ਖੇਤੀਬਾੜੀ ਅਤੇ ਵਿਦੇਸ਼ ਯਾਤਰਾਵਾਂ ਦੀਆਂ ਯਾਦਾਂ ਸਾਂਝੀਆਂ
ਕੀਤੀਆਂ ਹਨ, ਓਥੇ ਇਸ ਪੁਸਤਕ ਵਿਚ ਕੁਝ ਅਭੁੱਲ ਤਸਵੀਰਾਂ ਵੀ ਸ਼ਾਮਲ ਕੀਤੀਆਂ
ਗਈਆਂ ਹਨ। ਪੁਸਤਕ ਵਿਚਲੇ ਲੇਖ ਭਾਵੇਂ ਛੋਟੇ ਹਨ ਪਰ ਇਹਨਾਂ ਦਾ ਮਹੱਤਵ ਬਹੁਤ
ਜ਼ਿਆਦਾ ਹੈ।
ਵੱਖਰੀ ਗੱਲ ਇਹ ਹੈ ਕਿ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ਼ ਜੁੜੀਆਂ ਇਹ
ਯਾਦਾਂ ਪਾਠਕਾਂ ਨਾਲ਼ ਸਾਂਝੀਆਂ ਕਰਨ ਲਈ ਗਿਆਨੀ ਜੀ ਨੇ ਕਿਸੇ ਕੰਪਿਊਟਰ ਜਾਂ
ਡਾਇਰੀ ਦਾ ਸਹਾਰਾ ਨਹੀਂ ਲਿਆ, ਸਗੋਂ ਇਹ ਸਭ ਉਹਨਾਂ ਦੇ ਚੇਤੇ ਦੀ ਸਲੇਟ ਤੇ ਉਂਜ
ਹੀ ਉਕਰੀਆਂ ਪਈਆਂ ਹਨ। ਉਹ ਕਹਿੰਦੇ ਨੇ, “ਹੋ ਸਕਦੈ ਕੋਈ ਤਰੀਕ ਜਾਂ ਸਾਲ ਏਧਰ
ਓਧਰ ਹੋ ਗਿਆ ਹੋਵੇ ਪਰ ਘਟਨਾਵਾਂ ਨਾਲ਼ ਜੁੜੀ ਸਾਂਝ ਜਿਉਂ ਦੀ ਤਿਉਂ ਹੈ।“
ਸਵਰਨ ਸਿੰਘ ਟਹਿਣਾ |
|
ਗਿਆਨੀ ਜੀ, ਗੁਰਦੁਆਰਾ ਸਾਹਿਬ ਹੈਮਿਲਟਨ
ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਤੇ, ਗੁਰੂ ਜੀ ਦੇ
ਪਰਉਪਕਾਰਾਂ ਦੀ ਵਿਥਿਆ ਸੰਗਤਾਂ ਨਾਲ਼ ਸਾਂਝੀ ਕਰਦੇ ਹੋਏ। |
‘ਬਾਤਾਂ ਬੀਤੇ ਦੀਆਂ’ ਨਿਊ ਜ਼ੀਲੈਂਡ ਦੇ ਪਾਠਕਾਂ ਨੂੰ
ਸਮੱਰਪਣ
ਬੀਤੇ ਦਿਨੀਂ ਆਸਟ੍ਰੇਲੀਆ ਨਿਵਾਸੀ ਪੰਥਕ ਵਿਦਵਾਨ, ਗਿਆਨੀ
ਸੰਤੋਖ ਸਿੰਘ ਜੀ, ਆਪਣੀਆਂ ਯਾਦਾਂ ਤੇ ਆਧਾਰਤ, ਤਕਰੀਬਨ ਸਾਢੇ ਚਾਰ ਸੌ ਪੰਨਿਆਂ
ਦੀ ਵਡੇਰੀ ਕਿਤਾਬ ‘ਬਾਤਾਂ ਬੀਤੇ ਦੀਆਂ’ ਅਤੇ ਆਪਣੀ ਧਾਰਮਿਕ ਲੇਖਾਂ ਦੀ ਪਹਿਲੀ
ਕਿਤਾਬ ‘ਸਚੇ ਦਾ ਸਚਾ ਢੋਆ’ ਦੀ ਤੀਜੀ ਐਡੀਸ਼ਨ ਨੂੰ, ਨਿਊ ਜ਼ੀਲੈਂਡ ਦੇ ਵਸਨੀਕ
ਪਾਠਕਾਂ ਦੇ ਸਮੱਰਪਣ ਕਰਨ ਵਾਸਤੇ, ਕੁਝ ਦਿਨਾਂ ਦੀ ਯਾਤਰਾ ਤੇ ਆਏ।
ਇਸ ਯਾਤਰਾ ਦੌਰਾਨ ਉਹ ਵੱਖ ਵੱਖ ਸ਼ਹਿਰਾਂ ਦੇ ਵਿਦਵਾਨਾਂ,
ਨਵੀ ਪੀਹੜੀ ਦੇ ਕਲਾਕਾਰਾਂ, ਲੇਖਕਾਂ, ਪੱਤਰਕਾਰਾਂ, ਮੀਡੀਆ ਕਰਮੀਆਂ ਨੂੰ ਵੀ
ਮਿਲ਼ੇ। ਰੇਡੀਓ ਸਪਾਈਸ ਅਤੇ ਰੇਡੀਓ ਤਰਾਨਾ ਰਾਹੀਂ ਵੀ ਉਹਨਾਂ ਨੇ ਸਰੋਤਿਆਂ ਨਾਲ਼
ਖੁਲ੍ਹੀਆਂ ਵਿਚਾਰਾਂ ਕੀਤੀਆਂ। ਖ਼ੂਬਸੂਰਤ ਮੁਲਕ ਨਿਊ ਜ਼ੀਲੈਂਡ ਦੇ ਵੱਖ ਵੱਖ
ਸ਼ਹਿਰਾਂ ਵਿਚ ਸ਼ਾਨ ਅਤੇ ਸੁਖ ਸਹਿਤ ਵੱਸ ਰਹੇ ਪੰਜਾਬੀ ਸਮਾਜ ਦੇ ਕਿਰਤੀ ਸੱਜਣਾਂ
ਨਾਲ਼ ਮੇਲ਼ ਮਿਲ਼ਾਪ ਕਰਕੇ ਗਿਆਨੀ ਜੀ ਨੇ ਜਿਥੇ ਉਹਨਾਂ ਦੀ ਸਿਆਣੀ ਸੰਗਤ ਦਾ ਅਨੰਦ
ਮਾਣਿਆ ਓਥੇ ਪੰਜਾਬੀ ਪਾਠਕਾਂ ਨੂੰ ਮਿਲ਼ ਕੇ ਆਪਣੀ ਕਿਤਾਬ ਦੀਆਂ ਕਾਪੀਆਂ ਵੀ
ਭੇਟਾ ਕੀਤੀਆਂ। ਇਸ ਯਾਤਰਾ ਦੌਰਾਨ ਔਕਲੈਂਡ, ਹੈਮਿਲਟਨ, ਟੌਰਾਂਗਾ, ਟੀ ਪੁਕੀ,
ਹੇਸਟਿੰਗ ਆਦਿ ਸ਼ਹਿਰਾਂ ਵਿਖੇ ਸੁਸ਼ੋਭਤ, ਗੁਰਦੁਆਰਾ ਸਾਹਿਬਾਨ ਵਿਖੇ ਧਾਰਮਿਕ
ਦੀਵਾਨਾਂ ਵਿਚ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਅਤੇ ਗੁਰਦੁਆਰਾ ਸਾਹਿਬਾਨ ਦੀਆਂ
ਲਾਇਬ੍ਰੇਰੀਆਂ ਨੂੰ ਕਿਤਾਬਾਂ ਵੀ ਭੇਟਾ ਕੀਤੀਆਂ।
ਗਿਆਨੀ ਜੀ ਨੇ ਸੰਗਤਾਂ ਨਾਲ਼ ਗੁਰਮਤਿ ਤੇ ਸਿੱਖ ਇਤਿਹਾਸ
ਦੀ ਸਾਂਝ ਪਾਉਂਦਿਆਂ ਹੋਇਆਂ ਆਪਣੇ ਸਾਹਿਤਕ ਪਿਛੋਕੜ ਅਤੇ ਇਹਨਾਂ ਕਿਤਾਬਾਂ ਦੇ
ਹੋਂਦ ਵਿਚ ਆਉਣ ਦੀ ਪਿੱਠ ਭੂਮੀ ਬਾਰੇ ਵੀ ਦਿਲਚਸਪ ਜਾਣਕਾਰੀ ਦਿਤੀ।
ਵੱਖ ਵੱਖ ਗੁਰਦੁਆਰਾ ਸਾਹਿਬਾਨ ਵੱਲੋਂ ਗਿਆਨੀ ਜੀ ਨੂੰ
ਸਿਰੋਪੇ ਬਖ਼ਸ਼ ਕੇ ਸਤਿਕਾਰਿਆ ਗਿਆ।
ਪਰਤਾਪ ਸਿੰਘ ਢਿੱਲੋਂ ਔਕਲੈਂਡ
|
|
ਗਿਆਨੀ ਜੀ, ਗੁਰਦੁਆਰਾ ਸਾਹਿਬ
ਦੇ ਪ੍ਰਧਾਨ ਸ. ਸੰਤੋਖ ਸਿੰਘ ਵਿਰਕ ਜੀ ਨੂੰ ਲਾਇਬ੍ਰੇਰੀ ਲਈ ਕਿਤਾਬ ਭੇਟ
ਕਰਦੇ ਹੋਏ। |
ਗਿਆਨੀ ਜੀ, ਗੁਰਦੁਆਰਾ ਸਾਹਿਬ
ਹੈਮਿਲਟਨ ਦੇ ਰਾਗੀ ਜਥੇ ਨਾਲ਼ |
|
‘ਬਾਤਾਂ ਬੀਤੇ ਦੀਆਂ’
|
ਗਿਆਨੀ ਸੰਤੋਖ ਸਿੰਘ ਜੀ ਦੀ ਪੁਸਤਕ ‘ਬਾਤਾਂ
ਬੀਤੇ ਦੀਆਂ’ ਰੀਲੀਜ਼ ਕਰਦੇ ਹੋਏ, ਸੰਤ ਬਲਬੀਰ ਸਿੰਘ ਜੀ ਸੀਂਚੇ ਵਾਲ਼ ਨਾਲ਼
ਖਲੋਤੇ ਹਨ: ਪ੍ਰਿੰ. ਕੁਲਵਿੰਦਰ ਸਿੰਘ ਸਰਾਇ, ਜਤਿੰਦਰ ਪੰਨੂੰ, ਪ੍ਰਿੰ.
ਸਵਰਨ ਸਿੰਘ ਵਿਰਕ, ਲਖਵਿੰਦਰ ਸਿੰਘ ਮਾਨ, ਹਰਭਜਨ ਸਿੰਘ ਹੁੰਦਲ, ਡਾ
ਚਰਨਜੀਤ ਸਿੰਘ ਦਿੱਲੀ। |
ਪੰਜਾਬੀ ਸਭਿਆਚਾਰ ਦੀ ਸਰਬਪੱਖੀ ਉਨਤੀ ਲਈ ਯਤਨਸ਼ੀਲ,
ਪੰਜਾਬੀ ਸੱਥ ਲਾਂਬੜਾ ਵੱਲੋਂ, ਆਸਟ੍ਰੇਲੀਆ ਵਾਸੀ, ਪਰਵਾਸੀ ਲੇਖਕ ਗਿਆਨੀ ਸੰਤੋਖ
ਸਿੰਘ ਜੀ ਦੀ ਪੁਸਤਕ, ‘ਬਾਤਾਂ ਬੀਤੇ ਦੀਆਂ’ ਸੰਤ ਬਾਬਾ ਬਲਬੀਰ ਸਿੰਘ ਸੀਂਚੇ
ਵਾਲ ਜੀ ਦੇ, ਪਵਿਤਰ ਹਥਾਂ ਦੁਆਰਾ ਰੀਲ਼ੀਜ਼ ਕਰਵਾਈ ਗਈ।
ਸੱਥ ਵੱਲੋਂ ਆਪਣੀ ਵੀਹਵੀਂ ਪਰ੍ਹਿਆ ਦੇ ਸਮਾਗਮ ਵਿਚ ਜਿਥੇ ਕੁਝ ਹੋਰ ਸਮਾਜ ਸੇਵੀ
ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਓਥੇ ਗਿਆਨੀ ਜੀ ਦੀ ਕਿਤਾਬ ‘ਬਾਤਾਂ ਬੀਤੇ
ਦੀਆਂ’ ਨੂੰ ਵੀ ਪਾਠਕਾਂ ਨੂੰ ਸਮੱਰਪਤ ਕੀਤਾ ਗਿਆ। ਉਸ ਸਮੇ ਸਟੇਜ ਉਪਰ ਸਤਿਕਾਰਤ
ਮਹਾਨ ਸ਼ਖ਼ਸੀਅਤਾਂ ਵੱਲੋਂ ਗਿਆਨੀ ਜੀ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਸੰਸਾਰ ਵਿਚ ਵੱਸ ਰਿਹਾ ਪੰਜਾਬੀ ਭਾਈਚਾਰਾ ਗਿਆਨੀ ਜੀ ਦੀ
ਵਿਦਵਤਾ, ਜੋ ਕਿ ਉਹਨਾਂ ਦੇ ਭਾਸ਼ਨਾਂ ਅਤੇ ਲਿਖਤ ਦੁਆਰਾ ਪਰਗਟ ਹੁੰਦੀ ਹੈ, ਤੋਂ
ਜਾਣੂ ਹੈ। ਆਪ ਜੀ ਪਹਿਲਾਂ ਪੰਜਾਬ ਵਿਚ ਤੇ ਫਿਰ ਪਿਛਲੇ 38 ਸਾਲਾਂ ਤੋਂ
ਪਰਦੇਸਾਂ ਵਿਚ ਭਰਮਣ ਕਰਕੇ, ਪੰਜਾਬੀ ਭਾਈਚਾਰੇ ਵਿਚ ਵਿਚਰਦੇ ਆ ਰਹੇ ਹਨ। 32
ਸਾਲਾਂ ਤੋਂ ਪਰਵਾਰ ਸਮੇਤ ਪੱਕਾ ਟਿਕਾਣਾ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਹੈ
ਪਰ ਸੰਸਾਰ ਦੀਆਂ ਯਾਤਰਾਵਾਂ ਦਾ ਸਿਲਸਿਲਾ ਲਗਾਤਾਰ ਅਜੇ ਵੀ ਜਾਰੀ ਹੈ।
ਗਿਆਨੀ ਜੀ ਦੀ ਸਭ ਤੋਂ ਸਭ ਪਹਿਲੀ ਪੁਸਤਕ ‘ਸਚੇ ਦਾ ਸਚਾ
ਢੋਆ’ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਦਾ ਵਰਨਣ ਕਰਦੀ ਹੈ। ਪਾਠਕਾਂ ਨੇ ਇਸ
ਨੂੰ ਏਨਾ ਪਸੰਦ ਕੀਤਾ ਕਿ ਥੋਹੜੇ ਹੀ ਸਮੇ ਵਿਚ ਇਸ ਦੇ ਚਾਰ ਐਡੀਸ਼ਨ ਛਪ ਕੇ
ਪਾਠਕਾਂ ਦੇ ਹੱਥਾਂ ਵਿਚ ਪਹੁੰਚ ਚੁੱਕੇ ਹਨ। ਦੂਜੀਆਂ ਦੋਹਾਂ ਕਿਤਾਬਾਂ ਵਿਚ
ਗਿਆਨੀ ਜੀ ਦੀਆਂ ਯਾਤਰਾਵਾਂ ਦਾ ਵਰਨਣ ਹੈ ਤੇ ਇਸ ਚੌਥੀ ਕਿਤਾਬ ਵਿਚ, 1947 ਤੋਂ
ਲੈ ਕੇ ਹੁਣ ਤੱਕ, ਆਪਣੀਆਂ ਅੱਖਾਂ ਸਾਹਮਣੇ ਵਾਪਰ ਰਹੀਆਂ ਘਟਨਾਵਾਂ, ਜੋ ਕਿ
ਪੰਥ, ਪੰਜਾਬ, ਸਿੱਖੀ, ਅਕਾਲੀ ਇਤਿਹਾਸ ਦਾ, ਪ੍ਰਤੱਖ, ਵਾਪਰਦਾ ਤੇ ਅੱਖੀਂ
ਵੇਖਿਆ ਬਿਆਨ ਹੈ। ਪੰਜਾਬੀ ਪਾਠਕਾਂ ਵਾਸਤੇ ਇਹ ਇਕ ਹਵਾਲਾ ਪੁਸਤਕ ਵਜੋਂ ਪਰਗਟ
ਹੋਈ ਹੈ। ਇਤਿਹਾਸ, ਧਰਮ, ਰਾਜਨੀਤੀ, ਸਾਹਿਤ, ਪੱਤਰਕਾਰੀ, ਯਾਤਰਾ ਵਿਚ ਦਿਲਚਸਪੀ
ਰੱਖਣ ਵਾਲ਼ੇ ਪਾਠਕਾਂ ਵਾਸਤੇ ਤਾਂ ਇਹ ਇਕ ਗਾਈਡ ਸਮਾਨ ਹੈ।
ਗਿਆਨੀ ਜੀ ਦਾ ਇਹ ਵੱਡਪਣ ਹੀ ਹੈ ਕਿ ਏਨੇ ਚਿਰ ਤੋਂ
ਵਿਦੇਸ਼ ਵਿਚ ਵੱਸੇ ਹੋਣ ਦੇ ਜਾਵਜੂਦ ਆਪਣੀ ਜ਼ਮੀਨ, ਆਪਣੀ ਮਾਂ ਬੋਲੀ ਨੂੰ ਭੁੱਲੇ
ਨਹੀ ਸਗੋਂ ਇਸ ਵਿਚ ਹੋਰ ਨਿਖਾਰ ਲਿਆਉਣ ਲਈ ਆਪਣੀ ਕਲਮ ਨੂੰ ਨਿਰੰਤਰ ਵਰਤ ਰਹੇ
ਹਨ; ਭਾਵੇਂ ਕਿ ਇਹਨਾਂ ਨੇ ਲਿਖਣ ਦਾ ਕਾਰਜ ਪਿਛਲੀ ਉਮਰ ਵਿਚ ਹੀ ਸ਼ੁਰੂ ਕੀਤਾ
ਹੈ। ਯਾਦ ਰਹੇ ਕਿ ਗਿਆਨੀ ਜੀ ਦੀ ਪਹਿਲੀ ਪੁਸਤਕ ‘ਸਚੇ ਦਾ ਸਚਾ ਢੋਆ’ ਨਵੰਬਰ,
2006 ਵਿਚ ਪ੍ਰਕਾਸ਼ਤ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚੀ ਸੀ ਜਿਸ ਦੀਆਂ
ਚਾਰ ਐਡੀਸ਼ਨਾਂ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਜਾ ਚੁੱਕੀਆਂ ਹਨ।
ਸਾਹਿਤਕਾਰਾਂ, ਬੁਧੀਜੀਵੀਆਂ, ਧਾਰਮਿਕ ਹਸਤੀਆਂ, ਸਮਾਜ
ਸੇਵਕਾਂ, ਵਿੱਦਵਾਨਾਂ, ਵਿੱਦਿਆ ਦੇ ਦਾਨੀਆਂ, ਵਿੱਦਿਅਕ ਅਦਾਰਿਆਂ ਦੇ
ਪ੍ਰਬੰਧਕਾਂ ਆਦਿ ਨੇ, ਜੋ ਦੇਸ ਅਤੇ ਵਿਦੇਸ਼ਾਂ ਤੋਂ ਆਏ ਹੋਏ ਸਨ, ਇਸ ਸਮਾਗਮ ਦੀ
ਗਹਿਮਾ ਗਹਿਮੀ ਵਿਚ ਭਰਪੂਰ ਹਿੱਸਾ ਪਾ ਕੇ, ਇਸ ਨੂੰ ਇਕ ਯਾਦਗਾਰੀ ਸਮਾਗਮ ਬਣਾ
ਦਿਤਾ।
ਲਾਂਬੜਾ (ਲ. ਸ. ਮਾਨ) |
ਪੰਜਾਬੀ ਭਵਨ ਲੁਧਿਆਣਾ ਵਿਚ
ਗਿ. ਸੰਤੋਖ ਸਿੰਘ ਜੀ ਦੀਆਂ ਦੋ ਪੁਸਤਕਾਂ ਦਾ ਪਾਠਕ ਸਮੱਰਪਣ ਸਮਾਰੋਹ
|
ਡਾ. ਗੁਰਮੁਖ ਸਿੰਘ ਪਟਿਆਲਾ,
ਗਿਆਨੀ ਸੰਤੋਖ ਸਿੰਘ, ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ,
ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਹੋਰ |
ਲੁਧਿਆਣਾ - ਆਸਟ੍ਰੇਲੀਆ
ਨਿਵਾਸੀ ਪਰਵਾਸੀ ਪੰਜਾਬੀ ਲੇਖਕ ਗਿ. ਸੰਤੋਖ ਸਿੰਘ ਜੀ ਦੀ ਪਹਿਲੀ ਕਿਤਾਬ ‘ਸਚੇ
ਦਾ ਸਚਾ ਢੋਆ’ ਦੀ ਚੌਥੀ ਐਡੀਸ਼ਨ ਅਤੇ ਪੰਜਵੀਂ ਕਿਤਾਬ ‘ਜੋ ਵੇਖਿਆ ਸੋ ਆਖਿਆ’,
ਇਸ ਸਮਾਰੋਹ ਵਿਚ, ਸੋਸਾਇਟੀ ਦੇ ਵਿਦਵਾਨਾਂ ਵੱਲੋਂ, ਪਾਠਕਾਂ ਦੇ ਸਮੱਰਪਣ
ਕੀਤੀਆਂ ਗਈਆਂ।
ਇਸ ਸਮੇ ਹਾਜਰ ਵਿਦਵਾਨਾਂ ਨੂੰ ਗਿਆਨੀ ਜੀ ਵੱਲੋਂ ਆਪਣੀਆਂ
ਪੁਸਤਕਾਂ ਭੇਟਾ ਕਰਨ ਦਾ ਮਾਣ ਹਾਸਲ ਕੀਤਾ ਗਿਆ। ਨਾਲ਼ ਹੀ ਪੰਜਾਬੀ ਭਵਨ ਦੇ
ਲਾਇਬ੍ਰੇਰੀਅਨ, ਡਾ. ਧਰਮ ਸਿੰਘ ਬਜਾਜ ਨੂੰ ਵੀ ਲਾਇਬ੍ਰੇਰੀ ਵਾਸਤੇ ਕਿਤਾਬਾਂ
ਭੇਟ ਕੀਤੀਆਂ। ਇਸ ਸਮੇ ਵੱਖ ਵੱਖ ਸ਼ਹਿਰਾਂ ਤੋਂ ਆਏ ਪੰਜਾਬੀ ਲੇਖਕਾਂ ਨੇ ਗਿਆਨੀ
ਜੀ ਦੇ 38 ਸਾਲ ਪਰਦੇਸਾਂ ਵਿਚ ਰਹਿਣ ਦੇ ਬਾਵਜੂਦ ਵੀ, ਆਪਣੀ ਮਿੱਟੀ ਨਾਲ਼ ਮੋਹ,
ਪੰਜਾਬੀ ਸਾਹਿਤਕ ਸੰਸਾਰ ਨਾਲ਼ ਸੰਪਰਕ ਰੱਖਣ ਅਤੇ ਦੁਨੀਆ ਦੇ ਵੱਖ ਵੱਖ ਦੇਸਾਂ
ਵਿਚ ਵਿਚਰ ਕੇ, ਪੰਜਾਬੀ ਭਾਈਚਾਰੇ ਨਾਲ਼ ਬੋਲੀ, ਲਿੱਪੀ, ਸਭਿਆਚਾਰ, ਧਰਮ,
ਇਤਿਹਾਸ, ਦੀ ਸਾਂਝ ਨੂੰ ਕਾਇਮ ਰੱਖਣ ਦੇ ਉਦਮ ਦੀ ਭਰਪੂਰ ਸ਼ਲਾਘਾ ਕੀਤੀ।
ਸ੍ਰੀ ਮਤੀ ਦਰਸ਼ਨ ਕੌਰ ਤੇ ਸ੍ਰੀ ਮਤੀ ਸੁਖਚਰਨਜੀਤ ਕੌਰ
ਗਿੱਲ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਨਾਲ ਕਾਵਿ ਮਹਿਫ਼ਲ ਸਜਾਈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਬਿਕਰਮ ਸਿੰਘ
ਘੁੰਮਣ, ਜੋਧ ਸਿੰਘ ਚਾਹਲ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ. ਸੁਰਿੰਦਰਪਾਲ
ਸਿੰਘ ਮੰਡ, ਸੁਖਚਰਨਜੀਤ ਕੌਰ ਗਿੱਲ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਜਸਵੰਤ
ਸਿੰਘ, ਗੁਲਜਾਰ ਸਿੰਘ ਕੰਗ, ਪ੍ਰਿੰ. ਅੰਮ੍ਰਿਤ ਲਾਲ ਮੰਨਣ, ਡਾ. ਜੋਗਿੰਦਰ ਸਿੰਘ
ਨਿਰਾਲਾ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਜਗੀਰ ਸਿੰਘ ਨੂਰ, ਡਾ. ਇਕਬਾਲ ਕੌਰ
ਸੌਂਦ, ਡਾ. ਸੁਹਿੰਦਰਬੀਰ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ ਜੱਸ, ਡਾ.
ਬ੍ਰਿਜਪਾਲ ਸਿੰਘ, ਡਾ. ਸੁਜਾਨ ਸਿੰਘ, ਸ੍ਰੀਮਤੀ ਜਸਬੀਰ ਕੌਰ, ਪ੍ਰੋਫੈਸਰ ਮੋਹਨ
ਸਿੰਘ, ਸ੍ਰ. ਅਵਤਾਰ ਸਿੰਘ ਕੈਨੇਡਾ, ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਦਰਸ਼ਨ
ਸਿੰਘ ਆਸ਼ਟ, ਡਾ. ਵਿਜੇ ਕੁਮਾਰ ਅਸ਼ਕ, ਡਾ. ਬਾਬੂ ਰਾਮ ਦੀਵਾਨਾ, ਇੰਜ. ਜੀ.ਐਸ.
ਸੇਖੋਂ, ਡਾ. ਜਸਪਾਲ ਸਿੰਘ, ਅਜੀਤ ਕੌਰ, ਮੁਖਤਿਆਰ ਸਿੰਘ, ਡਾ. ਗੁਰਮੁਖ ਸਿੰਘ,
ਡਾ. ਜਸਵੰਤ ਸਿੰਘ ਆਦਿ ਹਾਜਰ ਸਨ।
(ਡਾ. ਗੁਮਟਾਲਾ) |
|
|
|
|
|