ਇਕ
ਕਹਾਵਤ ਕਿ ਜਦੋਂ ਕਿਸੇ ਸ਼ਾਇਰ ਦੀ ਸ਼ਾਇਰੀ ਆਮ ਲੋਕਾਂ ਦੀ ਜ਼ੁਬਾਨ ਤੇ ਸਹਿਜੇ
ਹੀ ਚੜ੍ਹ ਜਾਏ ਸਮਝ ਲਵੋ ਉਸ ਨੇ ਆਪਣੀ ਹਯਾਤੀ ਨੂੰ ਅਮਰ ਕਰ ਲਿਆ
ਹੈ। ਤਾਹਿਰਾ ਸਰਾ ਦੀ ਕਵਿਤਾ ਦੀ ਤਾਕਤ ਦਾ ਪਤਾ ਇਸ ਤੋਂ ਭਲੀ ਭਾਂਤ
ਲਗਦਾ ਹੈ ਕਿ ਉਸਦੀਆਂ ਕਈ ਕਵਿਤਾਵਾਂ ਦੀਆਂ ਇਕ ਦੋ ਸਤਰਾਂ ਬਹੁਤ ਸਾਰੇ
ਟਿਕ-ਟਾਕ ਅਤੇ ਯੂ ਟਿਊਬਰ ਕਲਾਕਾਰਾਂ ਤੇ ਪੰਜਾਬੀ ਚੜ੍ਹਦੇ ਪੰਜਾਬ ਦੇ
ਪ੍ਰਸਿੱਧ ਫ਼ਿਲਮੀ ਅਦਾਕਾਰਾਂ ਤੇ ਗਾਇਕਾਂ ਵੱਲੋਂ ਬਹੁਤ ਸਾਰੀਆਂ ਵੀਡੀਉ
ਵਿੱਚ ਵਰਤੀ ਗਈਆਂ ਹਨ ਜਿਵੇਂ: ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ
ਨਈਂ, ਜੇਕਰ ਮੇਰੀ ਵੀ ਏ, ਕੀ ਮੈਂ ਤੇਰੀ ਨਈਂ ?
ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜ਼ਾਇਜ਼ ਏ ਸਭ ਮੈਂ ਕਹਿੰਨੀ ਆਂ,
ਊਂ ਹੂੰ ... ਹੇਰਾ ਫੇਰੀ ਨਹੀਂ ।
ਸ਼ੀਸ਼ਾ
ਸਫਾ 23
ਤਾਹਿਰਾ ਸਫ਼ਦਰ ਉਰਫ਼ ਤਾਹਿਰਾ ਸਰਾ ਨੂੰ ਪਹਿਲਾਂ ਯੂ
ਟਿਊਬ, ਵੱਟਸ ਐਪ ਤੇ ਫੇਸ ਬੁੱਕ ਤੇ ਪੜ੍ਹਿਆ, ਸੁਣਿਆ, ਵੇਖਿਆ ਤਾਂ ਉਸ ਦੀ
ਸ਼ਾਇਰੀ ਦੇ ਵੱਖਰੇ ਅੰਦਾਜ਼ ਨਾਲ ਮੋਹ ਹੋ ਗਿਆ। ਉਸਦੀ ਸ਼ਾਇਰੀ
ਦੀਆਂ ਦੋ ਕਿਤਾਬਾਂ 'ਸ਼ੀਸ਼ਾ' ਤੇ 'ਬੋਲਦੀ ਮਿੱਟੀ' ਪੰਜਾਬੀ ਵਿੱਚ ਚੇਤਨਾ
ਪ੍ਰਕਾਸ਼ਨ ਵੱਲੋਂ ਛੱਪ ਚੁੱਕੀਆਂ ਹਨ। ਪ੍ਰਸਿੱਧ ਸ਼ਾਇਰ ਤੇ ਲੇਖਕ ਗੁਰਭਜਨ
ਗਿੱਲ, ਤਰਲੋਕਬੀਰ ਸਿੰਘ ਅਤੇ ਗੁਰਦੇਵ ਪੰਧੇਰ ਹੋਰਾਂ ਨੇ ਤਾਹਿਰਾ ਦੇ ਕਾਵਿ
ਸੰਗ੍ਰਹਿ ਛਾਪਣ ਵਿੱਚ ਮਦਦ ਕਰਕੇ ਉਹਨਾਂ ਨੂੰ ਪੰਜਾਬੀ ਪਾਠਕਾਂ ਦੇ ਰੂਬਰੂ
ਕਰਵਾਇਆ। ਉਹ ਲਹਿੰਦੇ ਪੰਜਾਬ ਇਕ ਪਿੰਡ ਮੰਡੀ ਢਾਬਾਂ ਸਿੰਘ ਨਨਕਾਣਾ ਸਾਹਿਬ
ਦੇ ਕੋਲ ਜੰਮੀ ਪਲੀ। ਉਸਨੇ ਕੰਪਿਊਟਰ ਦੀ ਪੜ੍ਹਾਈ ਕੀਤੀ ਹੈ। ਅੱਜ ਕੱਲ ਉਹ
ਸਰਕਾਰੀ ਟੈਕਨੀਕਲ ਟਰੇਂਨਿੰਗ ਸੈਂਟਰ ਵੋਕੇਸ਼ਿਨਲ ਕਾਲਜ ਵਿੱਚ ਟਰੇਡ
ਇੰਸਟਰਕਟਰ ਹੈ। ਉਹ ਦਾ ਕਹਿਣਾ ਭਾਵੇਂ ਅਸੀਂ ਉਰਦੂ ਵਿੱਚ ਪੜ੍ਹੇ ਹਾਂ।
ਸਾਡੀ ਜ਼ਮੀਨ ਪੰਜਾਬੀ ਹੈ। ਇਸ ਲਈ ਪੰਜਾਬੀ ਵਿੱਚ ਲਿੱਖ ਕੇ ਹੀ ਪ੍ਰਸਿੱਧ
ਹੋਈ ਆਂ ਤੇ ਤਹਾਡੇ ਵਿਚਕਾਰ ਬੈਠੀ ਹਾਂ। ਉਹ ਇਸ ਕਿਤਾਬ ਦੀ ਭੂਮਿਕਾ ਵਿੱਚ
ਪੰਜਾਬੀ ਵਿੱਚ ਲਿਖਣ ਬਾਰੇ ਲਿਖਦੀ ਹੈ, “ ਸੋਚ ਤੇ ਜ਼ੁਬਾਨ ਵਿੱਚ ਫਰਕ ਸੀ,
ਏਸ ਲਈ ਮੈਂ ਉਲਝਦੀ ਰਹੀ, ਲਫਜ਼ ਸੋਚਾਂ ਦੇ ਮਿਆਰ ‘ਤੇ ਪੂਰੇ ਨਹੀਂ ਸਨ
ਉਤਰਦੇ। ਪੈਗੰਬਰੀ ਉਮਰ ਵਿੱਚ ਅੱਪੜੀ ਤੇ ਸੋਚ ਦੀ ਜ਼ੁਬਾਨ ਵੱਲ ਪਰਤਣਾ ਪਿਆ,
ਉਹ ਜ਼ੁਬਾਨ ਜਿਹੜੀ ਮੇਰੇ ਖਮੀਰ ਵਿੱਚ ਸ਼ਾਮਲ ਸੀ।“ ਸ਼ੀਸ਼ਾ ਸਫਾ 11
ਜੂਨ 2019 ਵਿੱਚ ਟੋਰੋਂਟੋ ਵਿੱਚ ਗੁਰਤੇਜ ਕੋਹਾਰਵਾਲਾ ਤੇ ਤਾਹਿਰਾ ਸਰਾ ਦਾ
ਇਕ ਖਾਸ ਤੇ ਯਾਦਗਾਰੀ ਪ੍ਰੋਗਰਾਮ ਸਾਡੇ ਬਹੁਤ ਹੀ ਪਿਆਰੇ ਦੋਸਤਾਂ ਪ੍ਰਤੀਕ
ਆਰਟਿਸਟ ਅਤੇ ਉਸਤਾਦ ਗ਼ਜ਼ਲਗੋ ਭੂਪਿੰਦਰ ਦੁਲੇ ਦੇ ਯਤਨਾਂ ਸਦਕਾ ਕਰਵਾਇਆ
ਗਿਆ। ਉਹਨਾਂ ਦੋਹਾਂ ਨਾਲ ਹੀ ਪਹਿਲੀ ਬੇਹੱਦ ਨਿੱਘੀ ਮੁਲਾਕਾਤ ਮੇਰੇ ਆਪਣੇ
ਘਰ ਵਿੱਚ ਹੀ ਹੋਈ। ਦੋਹਾਂ ਹੀ ਸ਼ਾਇਰਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ।
ਦੋਨੋਂ ਪੰਜਾਬੀ ਸ਼ਾਇਰ, ਦੋ ਅਲੱਗ ਹੋ ਚੁੱਕੇ ਮੁਲਕਾਂ ਤੋਂ ਆਏ, ਦੋਹਾਂ ਦਾ
ਸ਼ਾਇਰੀ ਅਤੇ ਦਿੱਖ ਦਾ ਆਪਣਾ ਅੰਦਾਜ਼, ਪਰ ਬੋਲੀ ਦੀ ਸਾਂਝ ਅਤੇ ਪੰਜਾਬੀ
ਬੋਲੀ ਪ੍ਰਤੀ ਫਿਕਰ ਨੇ, ਸਾਨੂੰ ਸਭ ਨੂੰ ਇਕ ਤੰਦ ਨਾਲ ਜੋੜਿਆ ਹੋਇਆ ਸੀ।
ਸ਼ਾਇਦ ਇਹ ਰੱਬ ਸੱਚੇ ਵੱਲੋਂ ਪੰਜਾਬੀਆਂ ਨੂੰ ਬਖਸ਼ੀ ਆਪਸੀ ਮੁਹੱਬਤ ਦਾ
ਵਰਦਾਨ ਸੀ। ਸੁਰਜੀਤ ਅਤੇ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਦੋ ਪੰਜਾਬ
ਸਾਡੇ ਘਰ ਵਿੱਚ ਇਕੱਠੇ ਹੋਏ ਹੋਣ। ਫਿਰ
2022-23 ਵਿੱਚ ਕੁਝ ਇਕ ਹੋਰ ਮੁਲਾਕਾਤਾਂ, ਸਾਹਿਤਕ ਮਿਲਣੀਆਂ ਤੇ ਔਨ -
ਲਾਈਨ ਮੀਟਿੰਗ ਦੌਰਾਨ ਉਸਦੇ ਮੋਹ ਭਿਜੀ ਕਵਿਤਾ ਬਾਰੇ ਹੋਰ ਪਰਦੇ ਖੁੱਲੇ
ਹਨ। ਉਸਦੀ ਕਵਿਤਾ ਵਿੱਚ ਤਨਜ਼ ਹੈ। ਉਸਦੇ ਬੋਲਾਂ ਵਿਚ ਬਗ਼ਾਵਤ ਹੈ।
ਬਰਾਬਰਤਾ ਦਾ ਅਧਿਕਾਰ ਮੰਗਣ ਦੀ ਨਹੀਂ, ਬਲਕਿ ਰੱਖਣ ਦੀ ਤਾਕਤ ਹੈ, “ਜੇ
ਮਰਜ਼ੀ ਏ ਤੇਰੀ ਬੱਸ, ਲੈ ਫਿਰ ਤੇਰੀ ਮੇਰੀ ਬੱਸ“। ਇਹ ਗੱਲ ਕਹਿਣ ਪਿੱਛੇ
ਉਸਦੀ ਹਿੰਮਤ ਸਮਝ ਆਈ। ਉਸਨੇ ਔਰਤ ਦੀ ਅਦੁੱਤੀ ਅੰਦਰੂਨੀ ਸ਼ਕਤੀ ਨੂੰ ਬਹੁਤ
ਸਿੱਧੇ ਤੇ ਸਾਫ਼ ਲਫ਼ਜ਼ਾਂ ਵਿੱਚ ਪੇਸ਼ ਕੀਤਾ। ਕੋਈ ਹੇਰ ਫੇਰ ਜਾਂ ਤੇਰ ਮੇਰ
ਨਹੀਂ ਰੱਖੀ। ਭਾਵੇਂ ਜ਼ਮਾਨਾ ਬਦਲਿਆ ਹੈ। ਪਰ ਔਰਤ ਲਈ ਨਹੀਂ। ਉੱਚੀ ਅੱਡੀ
ਵਾਲੀ ਜੁੱਤੀ ਪਾ ਕੇ ਵੀ, ਮੈਂ ਸ਼ਮਲੇ ਦੇ ਕੱਦ ਬਰਾਬਰ ਨਹੀਂ ਹੋਈ। ਔਰਤ ਦੀ
ਸਮਰੱਥਾ ਬਾਰੇ ਵੀ ਪੂਰਣ ਤੌਰ ਤੇ ਸੁਚੇਤ ਹੈ। ਉਸਦੀ ਕਵਿਤਾ
ਜਾਗਰਿਤੀ ਪੈਦਾ ਕਰਦੀ ਹੈ। ਉਹ ਦਸਦੀ ਹੈ, “ਮਾਂ ਨੇ ਚੁੱਪ ਦੀ ਗੁੜਤੀ ਦੇ
ਕੇ ਮੇਰੇ ਬੁੱਲ ਹੀ ਸੀ ਦਿੱਤੇ”, ਪਰ ਉਸਦੇ ਬੁੱਲ ਖੁੱਲ ਗਏ ਉਸਨੇ ਬਾਗ਼ੀ
ਸੁਰ ਵਿੱਚ ਵਧੀਆ ਨਜ਼ਮਾਂ ਕਹੀਆਂ। ਹੁਣ ਔਰਤ ਨੇ ਵੀ ਬੋਲਣਾ ਸਿਖ ਲਿਆ
ਹੈ। ਨਸਰੀਨ ਅੰਜਮ ਭੱਟੀ ਦੀ ਵੇਲ ਕਵਿਤਾ ਦੇ ਅੰਤ ਵਿੱਚ ਲਿਖਦੀ ਹੈ:
“ਬੇਬੇ ਨੀ, ਮੈਥੋਂ ਰੀਝਾਂ ਵੇਲ ਵੇਲ,
ਤਵੇ ’ਤੇ ਨਹੀਂ ਪਾ ਹੁੰਦੀਆਂ, ਮੈਂ ਵਿਚਾਰੀ ਨਹੀਂ ਬਣਨਾ। ਗੱਲ
ਕਰਾਂਗੀ... ਮੇਰੇ ਤੋਂ ਮਿਰਚਾਂ ਵਾਰ ਮੈਂ ਬੋਲਣਾ ਸਿੱਖ ਲਿਆ ਏ
- ਸ਼ੀਸ਼ਾ ਸਫਾ 85
ਤਿੰਨ ਫੁੱਟ ਉਤੇ ਆਂ ਤੀਹ
ਫੁੱਟ ਥੱਲੇ ਆਂ, ਮੈਂ ਜਿੰਨੀ ਆਂ, ਓਨੀ ਜ਼ਾਹਰ ਨਹੀਂ ਹੋਈ ।
ਜਿਸ ਤਰਾਂ
ਈਸਾਈ ਮੱਤ ਦੀ ਐਡਮ ਤੇ ਈਵ ਦੇ ਸੇਬ ਖਾਣ ਵਾਲੀ ਦੰਦ-ਕਥਾ ਹੈ ਕਿ ਸੇਬ ਖਾਣ
ਕਰਕੇ ਉਹਨਾਂ ਨੂੰ ਜ਼ੰਨਤ ਵਿੱਚੋਂ ਕੱਢਿਆ ਗਿਆ ਉਸੇ ਤਰਾਂ ਇਸਲਾਮ ਵਿੱਚ ਵੀ
ਆਦਮ ਤੇ ਹਵਾ ਦੀ ਰਵਾਇਤ ਕਿ ਉਹਨਾਂ ਨੂੰ ਕਣਕ ਖਾਣ ਕਰਕੇ ਜ਼ੰਨਤ ਵਿਚੋਂ ਕੱਢ
ਕੇ ਧਰਤੀ ਤੇ ਸੁੱਟ ਦਿੱਤਾ ਗਿਆ ਸੀ। ਤਾਹਿਰਾ ਨੇ ਇਸ ਨੂੰ ਵੀ ਇਕ ਚੈਲੰਜ
ਵਿੱਚ ਲਿਆ ਅਤੇ ਆਪਣਾ ਹੌਂਸਲੇ ਨੂੰ ਨਵੀਂ ਪੀੜੀ ਸਾਂਹਵੇਂ ਇਸ ਤਰਾਂ ਪ੍ਰਗਟ
ਕੀਤਾ:
ਖਾ ਬੈਠੀ ਆਂ ਸਹੁੰ ਸਰਘੀ ਦੇ ਤਾਰੇ ਦੀ, ਆਪਣਾ ਗੁੱਸਾ
ਕਿਰਨਾਂ ਕਰ ਕੇ ਰੱਖਦਾਂ ਗੀ ਹੁਣ ਜੇ ਮੈਨੂੰ ਜੰਨਤ ਵਿਚੋਂ ਕੱਢਿਆ ਤੇ,
ਸਭੇ ਫਸਲਾਂ ਕਣਕਾਂ ਕਰਕੇ ਰੱਖਦਾਂ ਗੀ। ਸ਼ੀਸ਼ਾ ਸਫਾ 28 ਔਰਤ ਦੇ ਚਾਰ ਚੁਫੇਰੇ ਪਹਿਰੇ ਹਨ। ਉਹ ਤਾਂ
ਕੰਧ ਨਾਲ ਵੀ ਗੱਲ ਨਹੀਂ ਕਰ ਸਕਦੀ। ਸੁਣਿਆ ਕੰਧਾਂ ਦੇ ਵੀ ਕੰਨ ਹੁੰਦੇ ਹਨ।
ਇਸ ਲਈ ਆਪਣੇ ਆਪ ਨਾਲ ਵੀ ਗੱਲ ਨਹੀਂ ਕਰ ਸਕਦੀ।
“ਚੁੱਪ” ਕਵਿਤਾ ਵਿੱਚ
ਲਿਖਦੀ ਹੈ: ”ਕਿਸਰਾਂ ਦੱਸਾਂ, ਕੁਝ ਗੱਲਾਂ ਮੈਂ ਆਪਣੇ ਆਪ ਨਾਲ
ਵੀ ਨਹੀਂ ਕਰ ਸਕਦੀ, ਕੰਧਾਂ ਇਥੇ ਝਾਕਦੀਆਂ ਨੇਂ“। ਚੁੱਪ ਦੇ
ਅੱਗੇ ਚੁੱਪ ਏ ਤਾਹਿਰਾ ਕਦ ਤੱਕ ਹੋਰ ਹੰਢਾਣੀ ਚੁੱਪ ਏ।
ਸ਼ਾ ਸਫਾ 50 ਪਿਆਰ ਜੀਵਨ ਵਿੱਚ ਨਵੇਂ ਰੰਗ ਭਰਦਾ ਹੈ।
ਖੁਸ਼ੀ ਖੇੜਾ ਬਹਾਰ ਭਰਦਾ ਹੈ। ਸਾਡਾ ਉਮਰਾਂ ਦਾ ਲੱਥਿਆ ਥਕੇਵਾਂ, ਤੇਰੇ ਨਾਲ
ਗੱਲ ਕਰਕੇ”। ਜਦ ਵਿਛੋੜਾ ਹੁੰਦਾ ਹੈ ਤਾਂ ਦਰਦ ਵੀ ਬਹੁਤ ਦਿੰਦਾ ਹੈ।
ਪਿਆਰ ਦੇ ਰਸਤੇ ਵਿੱਚ ਸਦਾ ਪਹਿਰੇ ਹੁੰਦੇ ਹਨ। ”ਲੂੰ ਲੂੰ ਰਾਂਝਾ ਰਾਂਝਾ
ਬੋਲੇ ਅੰਗ ਅੰਗ ਪਹਿਰੇ ਕੈਦੋ ਦੇ, ਤਾਂ ਹੀ ਖੇੜੇ ਵੇਖ ਰਹੀ ਹਾਂ ਅੱਗੇ
ਪਿਛੇ ਕੈਦੋ ਦੇ”। ਜੇ ਮੁਹੱਬਤ ਖਤਮ ਨਹੀਂ ਹੁੰਦੀ ਤਾਂ ਕੈਦੋ ਵੀ ਖਤਮ ਵੀ
ਨਹੀਂ ਹੁੰਦੇ। 'ਸੰਤ ਵੈਲਨਟਾਈਨ' ਵਾਂਗ, ਜੇ ਪਿਆਰ ਕਰਨ ਵਾਲਿਆਂ ਦਾ ਸਾਥ ਦੇਣ
ਖਾਤਰ ਕੁਰਬਾਨ ਹੋ ਸਕਦੇ ਹਨ ਤਾਂ ਰੋਮਨ ਬਾਦਸ਼ਾਹ ਕਲੌਡੀਅਸ-2 ਵਰਗੇ ਜ਼ਾਲਮਾਂ
ਦੀ ਵੀ ਕਮੀ ਨਹੀਂ, ਜੋ ਪਿਆਰ ਦਾ ਸੁਨੇਹਾ ਦੇਣ ਵਾਲੇ ਸੰਤ ਵੇਲਨਟਾਈਨ ਵਰਗੇ
ਮਹਾਂਪੁਰਸ਼ਾਂ ਨੂੰ ਦਰਦਨਾਕ ਮੌਤ ਦਿੰਦੇ ਹਨ। ਮੈਂ ਵਾਰਿਸ ਵਾਰਿਸ ਕੂਕਦੀ
ਗੀਤ ਵਿੱਚ ਉਸਦੀ ਹੂਕ ਸੁਣਾਈ ਦਿੰਦੀ ਹੈ:
ਹੱਸ ਹੱਸ ਕੇ ਮੌਤਾਂ ਸਹਿਣ
ਵੇ, ਕਿਵੇਂ ਹੀਰਾਂ ਜਿਉਂਦੀਆਂ ਰਹਿਣ ਵੇ, ਅੱਜ ਬਹਿ ਕੇ ਆਪਣੀ ਲਾਸ਼
ਤੇ, ਅਸੀਂ ਆਪੇ ਕਰੀਏ ਵੈਣ ਵੇ ਵੇਲੇ ਦੀ ਉਹੋ ਚਾਲ ਵੇ, ਧਰਤੀ ਉਹੋ ਟੋਰ
ਵੇ, ਮੈਂ ਹੀਰ ਸਾਂ ਰਾਂਝਣ ਯਾਰ ਦੀ ਮੈਨੂੰ ਲੁੱਟ ਕੇ ਲੈ ਗਏ ਹੋਰ ਵੇ,
ਕਿਸੇ ਕਦਰ ਨਾ ਪਾਈ ਹੂਕ ਦੀ, ਮੈਂ ਵਾਰਿਸ ਵਾਰਿਸ ਕੂਕਦੀ।
ਸ਼ੀਸ਼ਾ ਸਫਾ 83 ਪਿਆਰ ਬਾਰੇ ਕਿਹਾ ਜਾਂਦਾ ਹੈ ਕਿ
ਛੁਪਾਇਆਂ ਵੀ ਨਹੀਂ ਛੁਪਦਾ। ਬਾਹਰ ਆ ਹੀ ਜਾਂਦਾ ਹੈ। ਬੰਦਾ ਵੀ ਕੀ
ਕਰੇ ਝੱਲ ਹੀ ਇੰਨਾ ਚੜ੍ਹ ਜਾਂਦਾ ਹੈ। “ਦਿਲ ਸੀਨੇ ਵਿੱਚ ਮਾਰਦਾ ਏ
ਛਾਲਾਂ , ਅੱਖਾਂ ਪਈਆਂ ਪਾਉਣ ਪਰਦੇ ।“ (ਸੀਸ਼ਾ ਸਫਾ 109) ਪਿਆਰ ਵਿੱਚ
ਵੀ ਨਵੀਂ ਪਿਰਤ ਪਾਉਣੀ ਪਵੇਗੀ। ਪਿਆਰ ਵਿੱਚ ਨਿਰਭੈ ਹੋਣਾ ਜਰੂਰੀ ਹੈ। ਜੇ
ਮਿਰਜ਼ਾ ਬਹਾਦਰੀ ਦਾ ਚਿੰਨ੍ਹ ਹੈ ਤਾਂ ਸਿਰਫ ਮਰਦ ਹੀ ਕਿਉਂ ਮਿਰਜ਼ਾ
ਹੋਵੇ ਅੱਜ ਦੇ ਯੁਗ ਵਿੱਚ ਵੀ ਸਾਹਿਬਾਂ ਵੀ ਤਾਂ ਮਿਰਜ਼ਾ ਬਣੇ। ਉਸਨੂੰ
ਰਸਮਾਂ ਵਿਚੋਂ ਨਿਕਲ ਕੇ ਆਪਣੀ ਤਾਕਤ ਨੂੰ ਅਜਮਾਉਣ ਦਾ ਵਕਤ ਆ ਗਿਆ ਹੈ ।
ਹੁਣ ਰਸਮਾਂ ਬਦਲਣ ਦਾ ਵੇਲਾ ਹੈ । ਕਿਤਾਬੇ ਇਸ਼ਕ ਦਾ ਅਗਲਾ ਵਰਕਾ ਫੋਲਣ
ਦਾ ਸਮਾਂ ਆ ਗਿਆ ਹੈ । ਅੰਮ੍ਰਿਤਾ ਪ੍ਰੀਤਮ ਬਾਰੇ ਲਿਖੀ “ਵੇਲ” ਨਾਮੀ
ਕਵਿਤਾ ਵੇਖੋ:
ਪਿਛਲੀ ਰਾਤੀਂ ਜਾਗੋ ਮੀਟੀ ਵਿੱਚ ਅੰਮ੍ਰਿਤਾ ਮੈਨੂੰ
ਕਹਿ ਗਈ ਏ ਇਸ਼ਕ ਕਿਤਾਬ ਦਾ ਅਗਲਾ ਵਰਕਾ ਫੋਲ ਦੇ, ਕਬਰਾਂ ਵਿੱਚੋਂ
ਵਾਰਿਸ ਸ਼ਾਹ ਨਹੀਂ ਬੋਲਦੇ।
ਸ਼ੀਸ਼ਾ ਸਫਾ 77
ਔਰਤ ਬਚਪਨ ਤੋਂ ਲੈ ਕੇ
ਅੰਤ ਤੱਕ ਆਪਣੇ ਹੋਣ ਦੀ ਵੱਡੀ ਕੀਮਤ ਤਾਰਦੀ ਹੈ। ਹਰ ਘਰ ਵਿੱਚ ਕੋਈ ਨਾ
ਕੋਈ ਔਰਤ ਕਿਸੇ ਨਾ ਕਿਸੇ ਰਿਸ਼ਤੇ ਵਿੱਚ ਹੁੰਦੀ ਹੈ ਪਰ ਮਰਦ ਪ੍ਰਧਾਨ ਸਮਾਜ
ਵਿੱਚ ਮਰਦਾਂ ਸੋਚ ਅੱਜ ਤੱਕ ਖੋਰਾ ਲਗਿਆ ਹੋਇਆ ਹੈ। ਆਪਣੇ ਘਰ ਦੀਆਂ
ਤੀਵੀਆਂ ਦੇਵੀਆਂ ਤੇ ਇੱਜ਼ਤ ਦਾ ਮਾਪ ਦੰਡ ਹਨ, ਬਿਗਾਨੀਆਂ ਔਰਤਾਂ ਵਸਤੂ ।
ਇਸ ਸੋਚ ਕਰਕੇ ਸਮਾਜ ਵਿੱਚ ਵਿਗਾੜ ਪੈਦਾ ਹੋਇਆ । ਪ੍ਰਤੀ ਬੰਦ ਤੇ ਰੋਕਾਂ
ਲੱਗੀਆਂ। ਖੁੱਲ ਕੇ ਜੀਉਣ ਦੀ ਅਜ਼ਾਦੀ ਸੁੰਗੜ ਗਈ। ਤੇ ਉਸਨੂੰ ਕਹਿਣਾ ਪੈਂਦਾ
ਹੈ: “ਮੇਰੀ ਤਾਕਤ ਦਾ ਅੰਦਾਜ਼ਾ ਕੀ ਹੋਵੇ, ਰਸਮਾਂ ਵਿੱਚ ਹੀ ਖਿਲਰ ਪਲਰ
ਜਾਂਦੀ ਹਾਂ।“ ਉਹ ਤਾਂ ਰਸਮੋ ਰਿਵਾਜ਼ ਹੀ ਮੰਨਦੀ ਰਹੀ ਹੈ। ਘਰਾਂ ਦੀ ਚਾਰ
ਦੀਵਾਰੀ ਅੰਦਰ ਹੀ ਜੀਵਨ ਕੱਟਦੀ ਰਹਿ ਗਈ। ਪਰ ਘਰਾਂ ਅੰਦਰ ਚੁੱਪ ਚੁਪੀਤੇ
ਕਈ ਕੁਝ ਵਾਪਰਦਾ ਰਹਿੰਦਾ ਹੈ। ਨੀ ਪੱਗ ਥੱਲੇ ਆ ਕੇ ਮਰ ਗਈ , ਕਿਸੇ
ਨੇ ਮੇਰੀ ਕੂਕ ਨਾ ਸੁਣੀ। ਸ਼ੀਸ਼ਾ ਸਫਾ 98
ਜੰਝ ਵਿਹੜੇ ਵਿੱਚ ਆਣ
ਖਲੋਤੀ ਪਟੋਲਿਆਂ ਚ ਲੁਕਦੀ ਫਿਰਾਂ। ਨੀ ਮੈਂ ਅੱਕ ਦਾ ਦੰਦਾਸਾ ਮਲ ਕੇ,
ਖੇੜਿਆਂ ਦੇ ਘਰ ਵੱਸ ਪਈ।
ਸ਼ੀਸ਼ਾ ਸਫਾ 102
ਪ੍ਰਸਿੱਧ ਵਿਦਵਾਨ ਏ ਸ਼ਾਇਰ ਜਸਪਾਲ ਘਈ ਹੋਰਾਂ ਦਾ ਕਹਿਣਾ ਹੈ ਕਿ,”
ਤਾਹਿਰਾ ਸਰਾ ਪੰਜਾਬੀ ਦੀ ਅਜਿਹੀ ਸ਼ਾਇਰਾ ਹੈ ਜੋ ਨਾਰੀ ਚੇਤਨਾ ਨਾਲ
ਸੰਬੰਧਿਤ ਅਨੇਕਾਂ ਪਾਸਾਰਾਂ ਦੀ ਆਪਣੀ ਸ਼ਾਇਰੀ ਚ ਬਾਖੂਬੀ ਪੇਸ਼ਕਾਰੀ ਕਰਦੀ
ਹੈ। ਉਸ ਦੀ ਸ਼ਾਇਰੀ ਔਰਤ ਦੇ ਮੋਹ ਭਿੱਜੇ ਜ਼ਜ਼ਬਿਆਂ ਤੋਂ ਲੈ ਕੇ ਉਸ ਨਾਲ
ਹੁੰਦੇ ਵਿਤਕਰਿਆਂ ਭਰੇ ਅਹਿਸਾ ਤਕ ਦੀ ਅੱਕਾਸੀ ਕਰਦੀ ਹੈ। ਉਸਦੀ ਸ਼ਾਇਰੀ
ਮਰਦ ਪ੍ਰਧਾਨ ਸਮਾਜ ਅੱਗੇ ਡੱਟਣ ਦੀ ਹਿੰਮਤ ਵੀ ਰੱਖਦੀ ਹੈ ਅਤੇ ਅਜਿਹੇ
ਸਮਾਜ ਨੂੰ ਸ਼ੀਸ਼ਾ ਵਿਖਾਉਣ ਦੀ ਜੁਰਅੱਤ ਵੀ।“ ਮੀਡਿਆ ਕਰਕੇ
ਜ਼ਮਾਨਾ ਵੀ ਬਦਲ ਰਿਹਾ ਹੈ। ਵਤਨ ਵਿੱਚ ਵੀ ਤੇ ਪ੍ਰਦੇਸ ਵਿੱਚ ਵੀ। ਨਵੀਂ
ਪੀੜ੍ਹੀ ਦੇ ਬਦਲਦੇ ਤੌਰ ਵੇਖੇ ਜਾ ਸਕਦੇ ਹਨ। ਉਸਨੇ ਕਿੱਸਾ ਹੀਰ ਰਾਂਝਾ ਦੇ
ਹਵਾਲੇ ਨਾਲ ਕੁਝ ਸ਼ਿਅਰ ਬਾਖੂਬੀ ਨਾਲ ਕਹੇ ਹਨ। ਅੱਜ ਦੀ ਕੁੜੀ ਕਿਸੇ ਹੀਰ
ਨਾਲੋਂ ਘੱਟ ਨਹੀਂ। ਉਸਨੂੰ ਇਕੇ ਵੇਲੇ ਕਈ ਕੈਦੋਆਂ ਦਾ ਸਾਹਮਣਾ ਕਰਨਾ ਪੈ
ਰਿਹਾ ਹੈ। ਇਸ ਪੁਰਾਤਨ ਤੇ ਨਵੀਨ ਸਭਿਅਤਾ ਦੀ ਟੱਕਰ ਉਹ ਖੂਬ ਚਿਤਰਦੀ ਹੈ।
ਰਾਂਝੇ ਤਖਤ ਹਜ਼ਾਰੇ ਬੈਠੇ ਝੰਗ ਮੰਘਿਆਣੇ ਕੈਦੋ ਨੇ ਖੇੜੇ ਜੰਝਾਂ
ਚਾੜ੍ਹੀ ਜਾਵਣ ਅੱਲ੍ਹਾ ਹੀ ਵਾਰਿਸ ਹੀਰਾਂ ਦਾ। ਮੈਂ ਵਾਰਿਸ ਦੀ
ਹੀਰ ਸਲੇਟੀ ਨਾਲੋਂ ਕਈ ਘੱਟ ਤੇ ਨਹੀਂ ਉਹੋ ਚਾਲੇ ਉਹੋ ਹੀਲੇ ਕਾਜ਼ੀ ਦੇ
ਤੇ ਕੈਦੋ ਦੇ ਕੰਨ ਪੜਵਾ ਕੇ ਜੋਗੀ ਹੋਣਾ ਕਿਥੋਂ ਦੀ ਵਡਿਆਈ ਏ,
ਰਾਂਝਾ ਸੀ ਤਾਂ ਗੱਲ ਮੰਨਵਾਂਦਾ ਸਿਰ ਤੇ ਚੜ੍ਹ ਕੇ ਕੈਦੋ ਦੇ।
ਸ਼ੀਸ਼ਾ ਸਫਾ 46
ਗੱਲਾਂ ਤਖ਼ਤ ਹਜ਼ਾਰੇ ਛਿੜੀਆਂ, ਖੇੜਿਆਂ ਨੂੰ
ਹੀਰ ਲੈ ਗਈ। ਮਿਰਜ਼ਾ ਸਾਹਿਬਾਂ ਦਾ ਕਿੱਸਾ ਪੀਲੂ ਸਾਹਿਬ ਨੇ ਲਿਖਿਆ
ਤਾਂ ਇਹ ਲੋਕ ਕਥਾ ਬਣ ਕੇ ਪੰਜਾਬ ਦੇ ਘਰ ਘਰ ਪਹੁੰਚ ਗਈ। ਇਹ ਕਥਾ ਲੋਕੋਕਤੀ
ਦਾ ਰੂਪ ਬਣੀ। ਇਸ ਕਥਾ ਨੇ ਪੰਜਾਬੀ ਸਮਾਜ ਵਿੱਚ ਔਰਤ ਮਰਦ ਦੇ ਸੰਬੰਧ ਵਿੱਚ
ਕਈ ਚੰਗੇ ਮਾੜੇ ਬਿੰਬ ਉਸਾਰੇ। ਇਸ ਕਥਾ ਨੂੰ ਲੈ ਕੇ ਤਾਹਿਰਾ ਨੇ ਆਪਣੇ
ਅੰਦਾਜ਼ ਵਿੱਚ ਟਿੱਪਣੀ ਕੀਤੀਆਂ। ਉਸ ਨੇ ਔਰਤ ਹੋਣ ਦਾ ਫਾਇਦਾ ਉਠਾ ਕੇ ਨਾ
ਤਾਂ ਸਾਹਿਬਾਂ ਦੇ ਕਰਮ ਨੂੰ ਬਖਸ਼ਿਆ ਅਤੇ ਨਾ ਉਸਦੇ ਭਰਾਵਾਂ ਨੂੰ। ‘ਔਨਰ
ਕਿਲਿੰਗ’ ਤੇ ਵੱਡੀ ਚੋਟ ਕੀਤੀ ਹੈ।
ਜਾਹ ਨੀ
ਪਿੱਛਲ ਪੈਰੀਏ ਸਾਹਿਬਾਂ ! ਮਾਣ ਵਧਾਇਆ ਈ ਵੀਰਾਂ ਦਾ ਮੈਂ ਖ਼ਮਿਆਜ਼ਾ
ਭੁਗਤ ਰਹੀ ਆਂ ਤੇਰੇ ਤੋੜੇ ਤੀਰਾਂ ਦਾ। ਮਿਰਜ਼ੇ ਨੂੰ ਤੇ ਇਸ਼ਕ ਸਲਾਮਤ
ਰੱਖੇਗਾ, ਸਾਹਿਬਾਂ ! ਤੇਰੇ ਵੀਰਾਂ ਹੱਥ ਕੀ ਆਇਆ ਏ? ਸ਼ੀਸ਼ਾ
ਸਫਾ 25 ਧੀਆਂ ਪੁੱਤਰਾਂ ਵਿਚਕਾਰ ਫਰਕ ਤੇ ਵਿਤਕਰਾ ਸਾਡੇ ਸਮਾਜ ਵਿੱਚ
ਸਦੀਆਂ ਤੋਂ ਸਹਿਜ ਰੂਪ ਵਿੱਚ ਘਰ ਕਰਕੇ ਬੈਠਾ ਹੋਇਆ ਹੈ। ਮੁੰਡਾ ਜੰਮੇਂ
ਤਾਂ ਖੁਸ਼ੀਆਂ ਲੋਹੜੀਆਂ ਤੇ ਹੋਰ ਕਈ ਕੁੱਝ। ਭਾਵੇਂ ਹੁਣ ਬਦਲਾਅ ਆ ਰਿਹਾ
ਪਰ ਅਜੇ ਵੀ ਕੁੜੀਆਂ ਜੰਮਣ ਤੇ ਉਹ ਖੁਸ਼ੀ ਨਹੀਂ ਮਨਾਈ ਜਾਂਦੀ। ਕਈ ਇਲਾਕਿਆਂ
ਅਤੇ ਦੇਸ਼ਾਂ ਵਿੱਚ ਅਜੇ ਵੀ ਪੁਰਾਤਨ ਹਾਲਾਤ ਬਣੇ ਹੋਏ ਹਨ। ਕੁੜੀਆਂ ਦੇ
ਪੜ੍ਹਾਈ ਤੇ ਵੀ ਪ੍ਰਸ਼ਨ ਚਿੰਨ੍ਹ ਲੱਗਾਏ ਜਾਂਦੇ ਹਨ। ਪੁੱਤਰਾਂ ਦਾ ਹੋਣਾ ਹੀ
ਵਡਿਆਈ ਮੰਨੀ ਜਾਂਦੀ ਰਹੀ ਹੈ। ਉਸਦਾ ਮੰਨਣਾ ਕੀ ਕੁੜੀਆਂ ਮੁੰਡਿਆ ਬਰਾਬਰ
ਅਧਿਕਾਰ ਨਾ ਮਿਲਣ ਦਾ ਕਾਰਣ ਸਾਡੇ ਘਰਾਂ ਸ਼ੁਰੂ ਹੁੰਦਾ ਹੈ। ਮਾਂ ਬਾਪ ਵੀ
ਇਹ ਵਿਤਕਰਾ ਕਰਦੇ ਹਨ। ਸਾਡਾ ਜੰਮਣਾ ਮਰਨ ਤੋਂ ਔਖਾ, ਕੁਖ
ਵਿੱਚ ਚਾਅ ਮੁਕ ਗਏ
ਸ਼ੀਸ਼ਾ ਸਫਾ 108
”ਅਜੇ ਅੱਖ ਨਹੀਂ ਸੀ ਦੁਨੀਆਂ
ਤੇ ਖੁੱਲ੍ਹੀ, ਮਾਪਿਆਂ ਦੇ ਸਿਰ ਝੁਕ ਗਏ”। “ਧੀ ਲੇਖਾਂ ਦੇ ਹਵਾਲੇ
ਕਰਕੇ, ਪੁੱਤਰਾਂ ਤੇ ਮਾਣ ਬਾਬਲਾ ”।
ਸ਼ੀਸ਼ਾ ਸਫਾ 112
2012 ਵਿੱਚ ਨਾਲ ਉਹ ਵਾਪਰਿਆ ਜੋ ਕੋਈ ਔਰਤ ਨਹੀਂ ਚਾਹੁੰਦੀ ਉਸ ਨਾਲ ਹੋਵੇ।
ਉਸਦਾ ਵਿੱਚ ਤਲਾਕ ਹੋ ਗਿਆ। ਪਰ ਉਸ ਨੇ ਦਿਲ ਨਹੀਂ ਛਡਿਆ ਤੇ ਹੋਰ
ਅੰਦਰੂੰਨੀ ਤਾਕਤ ਇੱਕਠੀ ਕੀਤੀ ਤੇ ਸਫਰ ਤੇ ਤੁਰ ਪਈ। ਉਸਦੀ ਸ਼ਾਇਰੀ ਨੇ ਵੀ
ਨਵੇਂ ਮੋੜ ਕੱਟੇ। ਉਹ ਆਪਣੇ ਦੁੱਖ ਭੁੱਲ ਕੇ ਹੋਰ ਔਰਤਾਂ ਦੇ ਦੁੱਖ ਦਾ
ਵੰਡਾਉਣ ਲਈ ਚਲ ਪਈ। ਉਸਨੇ “ਤ੍ਰਿੰਝਣ” ਨਾਂ ਦੀ ਇਕ ਸੰਸਥਾ ਵੀ ਬਣਾਈ,
ਜਿਸ ਵਿੱਚ ਉਹ ਪੀੜ੍ਹਤ ਔਰਤਾਂ ਦੀ ਮਦਦ ਕਰਨ ਲਈ ਤਤਪਰ ਰਹਿੰਦੀ ਹੈ। ਸੁਖਨ
ਜਿਹਨਾਂ ਦਾ ਦਾਰੂ ਹੋਵੇ, ਵਿੱਚ ਲਿਖਦੀ ਹੈ,
“ ਅੱਖਾਂ ਤੇ ਲਾਲ ਪੱਟੀ ਬੱਝੀ
ਤੇ ਆਪਣੇ ਹਾਸੇ, ਹੰਝੂ, ਚੀਕਾਂ ਸ਼ਾਇਰੀ ‘ਚ ਦੱਬਣ ਲੱਗ ਪਈ।:”
ਸ਼ੀਸ਼ਾ
ਸਫਾ 11. ਉਸਦੀ ਇਕ ਕਵਿਤਾ ਹੈ, “ਅਨਿਆਂ” ਜਿਸ ਨੂੰ ਉਹ ਔਰਤ
ਦਾ ਮੁਕੱਦਮਾ ਕਹਿੰਦੀ ਹੈ, ਦੇ ਕੁੱਝ ਅੰਸ਼ ਦਰਜ਼ ਹਨ: ਨੌਂ ਮਹੀਨੇ
ਕੁੱਖੇ ਰੱਖਾਂ। ਮੌਤ ਦੇ ਮੂੰਹ ’ਚੋਂ ਮੁੜ ਕੇ ਜੰਮਾਂ। ਰੱਤ ਚੁੰਘਾ
ਕੇ ਪਾਲਾਂ ਪੋਸਾਂ। ਵਲਦੀਅਤ ਦੇ ਖ਼ਾਨੇ ਦੇ ਵਿੱਚ ਉਹਦਾ ਨਾਂ।
ਕਿਹੜਾ ਮੇਰਾ ਕਰੇ ਨਿਆਂ? ਸੋਹਣਿਆ ਰੱਬਾ ਡਾਢਿਆ ਰੱਬਾ ...
ਉਹਦਿਆ ਰੱਬਾ। ਦੋ ਸੰਸਾਰ ਯੁੱਧ ਲੜ ਕੇ ਤਬਾਹੀ ਦੇ ਵੱਡੇ ਮੰਜ਼ਰ
ਵੇਖ ਚੁੱਕੇ ਹਾਂ । ਸਾਇੰਸ ਨੇ ਮਨੁੱਖ ਲਈ ਸਹੂਲੀਅਤ ਪੈਦਾ ਕੀਤੀ ਤਾਂ
ਤਬਾਹੀ ਦਾ ਸਮਾਨ ਤਿਆਰ ਕਰਕੇ ਮਾਨਵਤਾ, ਕੁਦਰਤ, ਪੌਣਪਾਣੀ ਅਤੇ ਵਾਤਾਵਰਣ
ਦਾ ਘਾਣ ਵੀ ਕੀਤਾ ਹੈ। ਉਸਾਰੂ ਖੋਜਾਂ ਦੇ ਨਾਲ ਨਾਲ ਨਾਕਾਰਾਤਮਕ ਪ੍ਰਯੋਗ
ਵੀ ਕਰ ਰਿਹਾ ਹੈ। ਐਟਮ ਦੀ ਖੋਜ ਤਾਂ ਉਸਾਰੂ ਕਾਰਜਾਂ ਵਿੱਚ ਵਰਤਣ ਵਾਸਤੇ
ਹੋਈ। ਪਰ ਵਕਤ ਦੇ ਹਾਕਮਾਂ ਨੇ ਸਿਆਣੇ ਲੋਕਾਂ ਨੂੰ ਅਨਾ ਦੁਖੀ ਕਰ ਦਿੱਤਾ
ਕਿ ਪਰਮਾਣੂ ਦਾ ਪ੍ਰਯੋਗ ਬੰਦੇ ਨੇ ਬੰਦੇ ਅਤੇ ਕੁਦਰਤੀ ਖਜ਼ਾਨਿਆਂ ਦੀ ਤਬਾਹੀ
ਕਰਨ ਵਿੱਚ ਕਰ ਦਿੱਤਾ । ਹੀਰੋ ਸ਼ੀਮਾ ਨਾਗਾਸਾਕੀ ਇਸ ਦੀ ਗਵਾਹੀ ਭਰਦੇ ਹਨ ।
ਆਪਣੀ ਸੁਰਤੀ ਬਿਰਤੀ ਤੋਂ ਬਾਹਰ ਹੋਇਆ ਬੰਦਾ ਹੀ ਖਤਰਨਾਕ ਬਣਦਾ ਹੈ:
“ਸਮਝਾਂ ਵਾਲੇ ਚੁੱਪ ਬੈਠੇ ਨੇ, ਬੇਸਮਝਾਂ ਤੋਂ ਡਰ ਲਗਦਾ ਏ
ਹੀਰੋਸ਼ੀਮਾ ਨਾਗਾਸਾਕੀ, ਹੁਣ ਸਾਇੰਸਾਂ ਤੋਂ ਡਰ ਲਗਦਾ ਏ”
ਸ਼ੀਸ਼ਾ ਸਫਾ 68
ਇਸ ਦੇ ਬਾਵਜੂਦ ਵੀ ਭਾਰਤ ਤੇ
ਪਾਕਿਸਤਾਨ ਦੋਨੋਂ ਮੁਲਕ ਪਰਮਾਣੂ ਬੰਬ ਬਣਾਉਣ ਦੀ ਸ਼ਕਤੀ ਰਖਦੇ ਹਨ ਜਦ ਕਿ
ਲੱਖਾਂ ਲੋਕਾਂ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਊਂਦੇ ਹਨ। ਰੂਸ ਤੇ
ਯੁਕਰੇਨ ਦੋ ਭਰਾਵਾਂ ਵਰਗੇ ਗਵਾਂਢੀ ਮੁਲਕਾਂ ਵਿੱਚ ਲੜਾਈ ਚਲਦਿਆਂ ਇਕ ਸਾਲ
ਤੋਂ ਉਪਰ ਹੋ ਗਿਆ ਹੈ। ਲੱਖਾਂ ਫੌਜੀ ਤੇ ਆਮ ਲੋਕ ਮਰ ਚੁੱਕੇ ਹਨ। ਅਰਬਾਂ
ਦਾ ਨੁਕਸਾਨ ਹੋ ਚੁਕਾ ਹੈ ਪਰ ਰਾਜਨੀਤਕਾਂ ਦੀ ਹਾਉਂਮੈਂ ਅਜੇ ਠੰਢੀ ਨਹੀਂ
ਹੋਈ। ਤਾਹਿਰਾ ਦਾ ਮੰਨਣਾ ਹੈ ਕਿ ਸੰਸਾਰ ਵਿੱਚ ਤੇ ਖਾਸ ਕਰਕੇ ਸਾਡੇ
ਦੋਹਾਂ ਮੁਲਕਾਂ ਭਾਰਤ ਪਾਕਿਸਤਾਨ ਵਿੱਚ ਸ਼ਾਂਤੀ ਰੱਖਣ ਇਕੋ ਇਕ ਗੁਰਮੰਤਰ ਹੈ
ਤਾਂ ਸਾਨੂੰ ਆਪਣੇ ਸ਼ਾਇਰਾਂ ਗੁਰੂਆਂ, ਪੀਰਾਂ, ਸੂਫੀਆਂ ਦਾ ਸਾਹਿਤ ਲੋਕਾਂ
ਨੂੰ ਪੜਾਉਣਾ ਚਾਹੀਦਾ ਹੈ। ਉਸਦਾ ਸੁਨੇਹਾ ਹੈ:
ਬੁੱਲਾ ਵਾਰਿਸ ਫ਼ਰੀਦ
ਪੜ੍ਹਾਉ, ਧਮਾਕਿਆਂ ਤੋਂ ਜਾਨ ਛੁੱਟ ਜਾਏ। ਸ਼ੀਸ਼ਾ ਸਫਾ
101 ਸੁਲੱਖਣ ਸਰਹੱਦੀ ਹੋਰਾਂ ਦੇ ਵਿਚਾਰ ਨਾਲ ਸਹਿਮਤ ਹਾਂ ਕਿ,
“ਭਾਵੇਂ ਤਾਹਿਰਾ ਵਰਗੀ ਲੋਕ ਸ਼ਾਇਰੀ ਪਾਕਿਸਤਾਨ ਦੀ ਗ਼ਜ਼ਲ ਦਾ ਲੋਕ-ਰੰਗ ਆਮ
ਹੈ, ਪਰ ਤਾਹਿਰਾ ਨੇ ਇਸ ਅੰਦਾਜ਼ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ ਹੈ।“
ਤਾਹਿਰਾ ਸਰਾ ਬਹੁਤ ਸਹਿਜ ਵਿੱਚ ਲਿਖਦੀ ਹੈ। ਬੜੇ ਠਰੰਮੇ ਨਾਲ ਬੋਲਦੀ ਹੈ।
ਬਲਦਿਆਂ ਉਸ ਦੇ ਸੁਰ ਉਚੀ ਨਹੀਂ ਹੁੰਦੇ ਬਲਕਿ ਉਹ ਵੱਡੀ ਗੱਲ ਵੀ ਸਹਿਜ
ਸੁਭਾਅ ਕਹਿ ਜਾਂਦੀ ਹੈ। ਉਸਦਾ ਮੰਨਣਾ ਹੈ ਕਿ, “ਗ਼ਜ਼ਲ ਕਵਿਤਾ
ਕਹਿੰਦੀ ਤਾਂ ਕੋਈ ਉਚੇਚ ਨਹੀਂ ਕਰਦੀ। ਮੇਰੇ ਕਾਫ਼ੀਆ ਰਦੀਫ਼ ਸਹਿਜ
ਵਿੱਚੋਂ ਉਪਜਦੇ ਹਨ। ਕਿਸੇ ਰਾਜ ਮਿਸਤਰੀ ਵਾਂਗ ਘੜਦੀ ਨਹੀਂ ਆਂ। ਆਪਣੀ
ਲਿਖਤਾਂ ਬਾਰੇ ਟਿੱਪਣੀ ਕਰਦੀ ਹੈ। ਉਸ ਦਾ ਕਹਿਣਾ ਕਿ ਸ਼ਾਇਰ ਦੀ ਸੋਚ
ਤੇ ਉਸਦੀ ਪੇਸ਼ਕਾਰੀ ਵਿੱਚ ਵੀ ਜਾਨ ਹੋਣੀ ਉਚੀ ਹੋਣੀ ਚਾਹੀਦੀ ਹੈ ਤਾਂ
ਕਵਿਤਾ ਅਸਰ ਕਰਦੀ ਹੈ:
ਜਦ ਵੀ ਪੀੜਾਂ ਬੋਲੀਆਂ। ਗ਼ਜ਼ਲਾਂ ਨਜ਼ਮਾਂ
ਬੋਲੀਆਂ। ਖ਼ਤ ਖੋਲ੍ਹਾਂਗੀ ਕੱਠਿਆਂ ਕਰਕੇ ਰੱਖ ਦਾਂ ਗੀ। ਮੈਂ
ਯਾਦਾਂ ਨੂੰ ਯਾਦਾਂ ਕਰਕੇ ਰੱਖ ਦਾਂ ਗੀ । ਉਹਨੇ ਜਿਹੜੇ ਗੁੱਸੇ
ਦੇ ਵਿੱਚ ਕੀਤੇ ਨੇ, ਸਾਰੇ ਮੈਸਿਜ਼ ਨਜ਼ਮਾਂ ਕਰਕੇ ਰੱਖ ਦਾਂ
ਗੀ । ਸ਼ੀਸ਼ਾ ਸਫਾ 28
ਜਿੰਨਾ
ਚਿਰ ਕੋਈ ਸੋਚ ਦਾ ਮਹਿਵਰ ਨਹੀਂ ਹੁੰਦਾ ਮਿਸਰਾ ਕਿ ਏ, ਇੱਕ ਵੀ
ਅੱਖਰ ਨਹੀਂ ਹੁੰਦਾ । ਉਸਦੀਆਂ ਬੋਲੀਆਂ ਕਮਾਲ
ਦੀਆਂ ਹਨ। ਬਿਲਕੁਲ ਆਮ ਬੋਲ ਚਾਲ ਵਿੱਚ ਲਗਦੀਆਂ ਹਨ ਪਰ ਉੱਚ ਪੱਧਰ ਦੇ
ਵਿਚਾਰ, ਸਮਾਜ ਤੇ ਚੋਟ, ਵਿਅੰਗ, ਕਟਾਖਸ਼, ਚੰਚਲਤਾ, ਜਵਾਨੀ ਦੇ ਰੰਗ,
ਮੁਹੱਬਤ, ਮੋਹ, ਪਿਆਰ, ਵੈਰਾਗ , ਦਰਦ ਵਿਛੋੜਾ ਨਵੀਨ ਸ਼ੈਲੀ ਵਿੱਚ
ਲਿਖੀਆਂ ਹਨ। ਉਸਦੀ ਬੋਲੀਆਂ ਦੀ ਕਿਤਾਬ ਦਾ ਨਾਂ ‘ਬੋਲਦੀ ਮਿੱਟੀ” ਹੈ।
ਬਹੁਤ ਸਾਰੇ ਟੱਪੇ “ਸ਼ੀਸ਼ਾ” ਪੁਸਤਕ ਦੇ ਅੰਤ ਵਿੱਚ ਸ਼ੀਸ਼ਾ ਸਫਾ 98
ਤੋਂ 112 ਤੱਕ ਦਰਜ ਹਨ। ਤਾਹਿਰਾ ਨੇ ਉਸ ਮੁਹਾਵਰੇ “ ਜਾਤ ਦੀ ਕੋਹੜ ਕਿਰਲੀ
ਛਤੀਰਾਂ ਨੂੰ ਜੱਫੇ” ਦੇ ਨਵੇਂ ਉਸਾਰੇ ਅਰਥ ਸਿਰਜ ਕੇ ਔਰਤ ਨੂੰ
ਹਿੰਮਤ ਤੇ ਤਾਕਤਵਰ ਹੋਣ ਲਈ ਵੰਗਾਰਿਆ ਹੈ ਤੇ ਮਰਦਾਂ ਨੂੰ ਲਲਕਾਰਿਆ ਹੈ।
ਆ ਚੁੱਕ ਕੇ ਛਤੀਰ ਵਿਖਾਈਏ, ਨੀ ਜ਼ਾਤ ਦੀਏ ਕੋੜ੍ਹ ਕਿਰਲੀਏ!
ਸ਼ੀਸ਼ਾ ਸਫਾ 112
ਸਾਨੂੰ ਚੁੱਪ ਦੇ ਤਵੀਤ ਦੀ
ਗੁੜ੍ਹਤੀ, ਅੱਖਾਂ ਉੱਤੇ ਲਾਲ ਪੱਟੀਆਂ । ਸਾਡੇ ਚਾਰ ਚੁਫ਼ੇਰੇ
ਕਿਬਲੇ, ਕਿਹੜੇ ਪਾਸੇ ਮੂੰਹ ਕਰੀਏ । ਕੱਲ੍ਹ ਵਾਲਾਂ ਵਿੱਚ
ਹੱਥ ਸੀ ਜੋ ਫੇਰਦੇ , ਅੱਜ ਮੇਰੀ ਗੁੱਤ ਵੱਢ ਗਏ । ਨੀ
ਮੈਂ ਭੱਖੜੇ ਦਾ ਸੂਟ ਸਿੰਵਾਇਆ, ਸ਼ਰੀਕੜੇ ਦੀ ਅੱਖ ਪਾਟ ਗਈ ।
ਹੁਣੇ ਹੀ ਅੰਤਰ-ਰਾਸ਼ਟਰੀ ਵੋਮਨ ਡੇ ਲੰਘਿਆ ਮਦਰ ਡੇ ਆਉਣ ਵਾਲਾ ਹੈ। ਜੋ
ਲੋਕ ਔਰਤ ਨਾਲ ਖੜੇ ਰਹਿਣਗੇ, ਕੁੱਝ ਪ੍ਰਾਪਤ ਕਰਨਗੇ ਵਰਨਾ ਤਾਹਿਰਾ ਨੇ ਕਹਿ
ਦਿੱਤਾ ਹੈ, ਕੀਤੀ ਤੇ ਪਛਤਾਵੇਂਗਾ, ਸਾਰੀ ਦਨੀਆਂ ਤਾਹਿਰਾ ਨਹੀਂ ।
ਸ਼ੀਸ਼ਾ ਸਫਾ 67 ਮੇਰੇ ਨਾਲ ਗੱਲਬਾਤ ਕਰਦਿਆਂ
ਉਸ ਨੇ ਖੁਸ਼ੀ ਜਾਹਿਰ ਕੀਤੀ ਕਿ ਕੇਨੇਡਾ ਵਿੱਚ ਲੋਕ ਪੰਜਾਬੀ ਪ੍ਰਤੀ ਸੁਚੇਤ
ਨੇ। ਲੋਕ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਗੁਰਦੁਆਰੇ ਲੈ ਕੇ ਜਾਂਦੇ ਹਨ।
ਉਹ ਵੀ ਪਾਕਿਸਤਾਨ ਵਿੱਚ ਪੰਜਾਬੀ ਲਈ ਜਿਦੋ ਜ਼ਾਹਿਦ ਕਰ ਰਹੇ ਹਨ। ਉਸਨੂੰ
ਨੂੰ 31ਵੀਂ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਲਾਹੌਰ ਵਿੱਚ 20 ਮਾਰਚ 2022
ਨੂੰ “ਸ਼ਾਹ ਚਮਨ ਯਾਦਗਾਰੀ ਪੁਰਸਕਾਰ 2021” ਵਿੱਚ ਦਿੱਤਾ ਗਿਆ। ਅਮਰੀਕਾ
ਵਿਚ ਸ਼ਿਵ ਕੁਮਾਰ ਬਟਾਲਵੀ ਅਵਾਰਡ 2022, ਕੈਨੇਡਾ ਅੰਮ੍ਰਿਤਾ ਪ੍ਰੀਤਮ
ਅਵਾਰਡ, ਇੰਗਲੈਂਡ ਵਿੱਚ ਸ਼ੇਰ-ਏ-ਪੰਜਾਬ ਅਵਾਰਡ ਨਾਲ ਵੱਖ ਵੱਖ ਸੰਸਥਾਵਾਂ
ਵਲੋਂ ਉਹਨਾਂ ਨੂੰ ਸਨਮਾਨਿਆ ਗਿਆ। ਉਸਦਾ ਮੰਨਣਾ ਕਿ ਆਪਣੇ ਪੈਡੇ
ਨਹੀਂ ਮਿਣਦੀ ਬਹੁਤ ਅਗੇਰੇ ਜਾਣਾ ਹੈ। ਤਾਹਿਰਾ ਮੈਨੂੰ ਤਾਂਘ ਏ ਮੇਰੀ
ਮੰਜ਼ਿਲ ਦੀ ਮੈਂ ਕਿਉਂ ਵੇਖਾਂ ਕਿੰਨਾ ਪੈਂਡਾ ਹੋਇਆ ਏ।
ਸ਼ੀਸ਼ਾ ਸਫਾ 36
ਉਸ ਲਈ ਦੁਆ ਕਰਦਾ ਹਾਂ ਕਿ ਉਹ ਆਪਣੀ ਮੰਜ਼ਲ ਵੱਲ ਹੋਰ
ਅਗੇਰੇ ਵਧੇ । ਪਿਆਰਾ ਸਿੰਘ ਕੁੱਦੋਵਾਲ pskudowal@yahoo.com
ਸ਼ੀਸ਼ਾ – ਤਾਹਿਰਾ ਸਰਾ ਵਿਕੀਪੀਡੀਆ ਪੰਜਾਬੀ ਕਵਿਤਾ
ਵਿਯਅਨ ਆਫ ਪੰਜਾਬ ਇਕਬਾਲ ਮਾਹਲ ਨਾਲ ਇੰਟਰਵਿਊ -2022 ਯੂ ਟਿਊਬ
ਜਸਪਾਲ ਘਈ – ਯੂ ਟਿਊਬ ਟਿੱਪਣੀ ਲੋਕ-ਗੀਤਾਂ ਦੇ ਮੁਖੜਿਆਂ ਵਰਗੀ
ਸ਼ਿਅਰਕਾਰੀ -ਸੁਲੱਖਣ ਸਰਹੱਦੀ – ਪੰਜਾਬੀ ਟ੍ਰਿਬਿਊਨ 14 ਜੂਨ 2020
|
ਤਾਹਿਰਾ
ਸਰਾ ਦੀ ਬੇਬਾਕ ਸ਼ਾਇਰੀ ਪਿਆਰਾ
ਸਿੰਘ ਕੁੱਦੋਵਾਲ |
ਪ੍ਰਵੇਸ਼
ਸ਼ਰਮਾ ਦੀ ਸਵੈ-ਜੀਵਨੀ ‘ਇਹ ਜ਼ਿੰਦਗੀ ਦਾ ਕਾਰਵਾਂ’ : ਪ੍ਰੇਰਨਾ ਸ੍ਰੋਤ
ਉਜਾਗਰ ਸਿੰਘ |
ਮੇਰੇ
ਆਪਣੇ: ਕੈਪਟਨ ਪੂਰਨ ਸਿੰਘ ਗਗੜਾ
ਸੰਜੀਵ ਝਾਂਜੀ, ਜਗਰਾਉਂ |
ਸੁਰਜੀਤ
ਟੋਰਾਂਟੋ ਦਾ ਸੰਪਾਦਿਤ ਕਾਵਿ ਸੰਗ੍ਰਹਿ ‘#ਲਵੈਂਡਰ’ ਸਾਹਿਤਕ ਫੁੱਲਾਂ ਦਾ
ਗੁਲਦਸਤਾ ਉਜਾਗਰ ਸਿੰਘ |
ਜੱਗੀ
‘ਪੀਲੂ ਦਾ ਮਿਰਜਾ ਸਾਹਿਬਾਂ ਤੇ ਹੋਰ ਰਚਨਾ’ ਪੁਸਤਕ ਰੋਮਾਂਸਵਾਦ ਅਤੇ
ਅਧਿਆਤਮਵਾਦ ਦਾ ਸੁਮੇਲ ਉਜਾਗਰ
ਸਿੰਘ |
ਜੱਗੀ
ਬਰਾੜ ਸਮਾਲਸਰ ਦਾ ਕਹਾਣੀ ਸੰਗ੍ਰਹਿ ‘ਕੈਨੇਡੀਅਨ ਪਾਸਪੋਰਟ’ ਜ਼ਿੰਦਗੀ ਦੀ
ਜਦੋਜਹਿਦ ਦਾ ਸ਼ੀਸ਼ਾ ਉਜਾਗਰ ਸਿੰਘ
|
ਮਨ
'ਚ ਉਪਜਦੀਆਂ ਖੌਫ਼ਨਾਕ ਤਰੰਗਾਂ ਦਾ ਯਥਾਰਥ ਨਾਲ ਰਾਬਤਾ ਕਰਵਾਉਂਣ ਦਾ
ਬਿਰਤਾਂਤ - ਹੌਲ ਅਮਨਪ੍ਰੀਤ
ਸਿੰਘ ਮਾਨ |
‘ਨਕਸਲਵਾੜੀ
ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲੋਕ ਹਿਤਾਂ ਦੀ
ਪਹਿਰੇਦਾਰ ਉਜਗਰ ਸਿੰਘ |
ਪੰਜਾਬ:
ਬੜ੍ਹਕ ਨਾ ਮੜਕ, ਪੰਜਾਬ ਦੀ ਤ੍ਰਾਸਦੀ ਦੀ ਰੜਕ
ਉਜਗਰ ਸਿੰਘ |
ਅੰਮ੍ਰਿਤਪਾਲ
ਸਿੰਘ ਸ਼ੈਦਾ ਦੀ ‘ਟੂਣੇਹਾਰੀ ਰੁੱਤ ਦਾ ਜਾਦੂ’ ਪੁਸਤਕ ਮਾਨਵਤਾ ਦੀ ਪ੍ਰਤੀਕ
ਉਜਗਰ ਸਿੰਘ |
ਸ਼ਾਮ
ਦੀ ਸ਼ਾਖ਼ ’ਤੇ - ਕੁਲਵਿੰਦਰ ਦੀ ਸੰਵੇਦਨਸ਼ੀਲ ਸ਼ਾਇਰੀ
ਪਿਆਰਾ ਸਿੰਘ ਕੁੱਦੋਵਾਲ |
ਡਾ.
ਸਤਿੰਦਰ ਪਾਲ ਸਿੰਘ ਦੀ ‘ਜੀਵਨ ਸਫ਼ਲਤਾ ਲਈ ਗੁਰਮਤਿ’ ਪੁਸਤਕ ਪ੍ਰੇਰਨਾ ਸਰੋਤ/a>
ਉਜਾਗਰ ਸਿੰਘ |
ਸੁਰਜੀਤ
ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ
ਦੀ ਕਵਿਤਾ ਉਜਾਗਰ ਸਿੰਘ |
‘ਪੰਜਾਬੀ
ਕਹਾਣੀਕਾਰ ਡਾ. ਤੇਜਵੰਤ ਮਾਨ’ ਪੁਸਤਕ ਮਨੁੱਖੀ ਜਦੋਜਹਿਦ ਦੀ ਦਾਸਤਾਂ
ਉਜਾਗਰ ਸਿੰਘ |
ਪਦਾਰਥਵਾਦੀ/ਮਸ਼ੀਨੀ
ਰਿਸ਼ਤਿਆਂ ਦੀ ਦਾਸਤਾਨ ਹੈ ਰਾਜਵੰਤ ਰਾਜ ਦਾ ਨਾਵਲ ‘ਵਰੋਲੇ ਦੀ ਜੂਨ’
ਡਾ. ਹਰਜੋਤ ਕੌਰ ਖੈਹਿਰਾ, ਕਨੇਡਾ |
ਜਸਮੇਰ
ਸਿੰਘ ਹੋਠੀ ਦੀ ਪੁਸਤਕ 5 ਕਕਾਰ ਗੁਰਸਿੱਖੀ ਦਾ ਆਧਾਰ/a>
ਉਜਾਗਰ ਸਿੰਘ |
ਕ੍ਰਿਸ਼ਨ
ਭਨੋਟ ਦੇ ਗ਼ਜ਼ਲ ਸੰਗ੍ਰਹਿ ‘ਗਹਿਰੇ ਪਾਣੀਆਂ ਵਿਚ’ ਟੁੱਭੀ ਲਾਉਂਦਿਆਂ
ਹਰਦਮ ਸਿੰਘ ਮਾਨ |
ਪ੍ਰੋ.
ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ 'ਸਰਦਾਰਨੀਆਂ' ਔਰਤ ਦੀ ਬਹਾਦਰੀ ਦਾ
ਪ੍ਰਤੀਕ ਉਜਾਗਰ ਸਿੰਘ |
ਡਾ.
ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ‘ਇਕ ਭਰਿਆ-ਪੂਰਾ ਦਿਨ’ ਪ੍ਰੇਰਨਾਦਾਇਕ
ਸਵੈ- ਜੀਵਨੀ ਉਜਾਗਰ ਸਿੰਘ |
ਹਰਿਆਣੇ
ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ |
ਸੁਨੀਤਾ
ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ
ਅਦਾਕਾਰੀ ਉਜਾਗਰ ਸਿੰਘ |
ਸੁਖਮਿੰਦਰ
ਸੇਖ਼ੋਂ ਦਾ ਕਹਾਣੀ ਸੰਗ੍ਰਹਿ ‘ਪੈੜਾਂ ਦੀ ਸ਼ਨਾਖ਼ਤ’ ਲੋਕ ਹਿਤਾਂ ਦਾ
ਪਹਿਰੇਦਾਰ ਉਜਾਗਰ ਸਿੰਘ |
ਹਰਪ੍ਰੀਤ
ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ ਹਵਾ' ਇੱਕ ਵਿਸ਼ਲੇਸ਼ਣ
ਉਜਾਗਰ ਸਿੰਘ |
ਅਸ਼ੋਕ
ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ
ਖ਼ਜਾਨਾ ਉਜਾਗਰ ਸਿੰਘ |
ਰਵਿੰਦਰ
ਸਿੰਘ ਸੋਢੀ ਦਾ ‘ਹੁੰਗਾਰਾ ਕੌਣ ਭਰੇ?’ ਕਹਾਣੀ ਸੰਗ੍ਰਹਿ ਬਹੁਰੰਗਾ
ਗੁਲਦਸਤਾ ਉਜਾਗਰ ਸਿੰਘ |
‘ਸਾਹਿਬਜ਼ਾਦਿਆਂ
ਦੇ ਸ਼ਹੀਦੀ ਪ੍ਰਸੰਗ’ ਪੁਸਤਕ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ |
ਕਮਲਜੀਤ
ਸਿੰਘ ਬਨਵੈਤ ਦੀ ਪੁਸਤਕ ‘ਅੱਧੇ ਪਾਗਲ ਹੋ ਜਾਈਏ’ ਸਮਾਜਿਕਤਾ ਦੀ ਪ੍ਰਤੀਕ
ਉਜਾਗਰ ਸਿੰਘ |
ਗੁਰ
ਤੀਰਥ ਸਾਈਕਲ ਯਾਤਰਾ: ਭਾਈ ਧੰਨਾ ਸਿੰਘ ਚਹਿਲ ਪਟਿਆਲਵੀ
ਉਜਾਗਰ ਸਿੰਘ |
ਲੋਕ
ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ
ਕੇਹਰ ਸ਼ਰੀਫ਼ |
ਜ਼ਾਹਿਦ
ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਪੁਸਤਕ
ਪੜਚੋਲ ਉਜਾਗਰ ਸਿੰਘ |
‘ਅੰਬਰੀਂ
ਉੱਡਣ ਤੋਂ ਪਹਿਲਾਂ' - ਇਕ ਚਾਨਣ ਮੁਨਾਰਾ
ਡਾ. ਗੁਰੂਮੇਲ ਸਿੱਧੂ |
ਬੁਰਕੇ
ਵਾਲ਼ੇ ਲੁਟੇਰਿਆਂ ਦੀ ਬਾਤ ਪਾਉਂਦੀ ਗੁਰਚਰਨ ਸੱਗੂ ਦੀ ਪੁਸਤਕ “ਵੇਖਿਆ
ਸ਼ਹਿਰ ਬੰਬਈ” ਸਿ਼ਵਚਰਨ ਜੱਗੀ
ਕੁੱਸਾ |
ਪਰਮਜੀਤ
ਸਿੰਘ ਵਿਰਕ ਦਾ ਕਾਵਿ ਸੰਗ੍ਰਹਿ ‘ਦੱਸ ਨੀ ਕੋਇਲੇ…..’ ਮਾਨਵਤਾ ਦਾ ਪ੍ਰਤੀਕ
ਉਜਾਗਰ ਸਿੰਘ |
ਸੁਖਦੇਵ
ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ
ਉਜਾਗਰ ਸਿੰਘ |
ਚਿੱਟਾ
ਤੇ ਕਾਲ਼ਾ: ਰੂਪ ਢਿੱਲੋਂ ਅਮਰਜੀਤ
ਬੋਲਾ |
ਡਾ.
ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ ਸਾਹਿਤਕ
ਵਿਅੰਗ /a> ਉਜਾਗਰ ਸਿੰਘ, ਪਟਿਆਲਾ |
ਡਾ.
ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂਹ ਦੇ ਰੰਗ’ ਸਮਾਜਿਕਤਾ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਜਸਮੇਰ
ਸਿੰਘ ਹੋਠੀ ਦੀ ‘ਸਤ ਵਾਰ’ ਸਤ ਦਿਨਾਂ ਦੀ ਗੁਰਮਤਿ ਵਿਆਖਿਆ ਨਿਵੇਕਲੀ
ਪੁਸਤਕ ਉਜਾਗਰ ਸਿੰਘ, ਪਟਿਆਲਾ |
ਡਾ
ਰਤਨ ਸਿੰਘ ਜੱਗੀ ਦੀ ਪੁਸਤਕ ‘ਗੁਰੂ ਨਾਨਕ ਜੋਤਿ ਵਿਕਾਸ’ ਇਤਿਹਾਸਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ
|
ਹਰਦਮ
ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਕਰਮਵੀਰ
ਸਿੰਘ ਸੂਰੀ ਦਾ ਕਬਜ਼ਾ ਨਾਵਲੇੱਟ ਪਿਆਰ ਤੇ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕੁਦਰਤ
ਦੇ ਰੰਗਾਂ ਵਿੱਚ ਰੰਗਿਆ ਜਸ ਪ੍ਰੀਤ ਦਾ ਕਾਵਿ ਸੰਗ੍ਰਹਿ : ‘ਪੌਣਾ ਦੀ
ਸਰਗਮ’ ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਪੰਜਾਬੀ: ਜਿਨ੍ਹਾ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ, ਇੱਕ ਇਤਿਹਾਸਿਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ |
ਡਾ
ਸਤਿੰਦਰ ਪਾਲ ਸਿੰਘ ਦੀ ਪੁਸਤਕ ‘ਸਿੱਖੀ ਸੁੱਖ ਸਾਗਰ’ ਸਹਿਜਤਾ ਤੇ ਵਿਸਮਾਦ
ਦਾ ਸੁਮੇਲ ਉਜਾਗਰ ਸਿੰਘ, ਪਟਿਆਲਾ |
ਸਰਬਜੀਤ
ਸਿੰਘ ਵਿਰਕ ਦੀ ਪੁਸਤਕ ‘ਲਿਖਤੁਮ ਭਗਤ ਸਿੰਘ’ ਸ਼ਹੀਦ ਦੀ ਸੋਚ ਦੀ ਲਖਾਇਕ
ਉਜਾਗਰ ਸਿੰਘ, ਪਟਿਆਲਾ |
ਸਹਿਜਪ੍ਰੀਤ
ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ ‘ਸਹਿਜਮਤੀਆਂ’ ਸਮਾਜਿਕ ਸਰੋਕਾਰਾਂ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਸਤਿੰਦਰ
ਸਿੰਘ ਨੰਦਾ ਦੀ ਪੁਸਤਕ ‘ਰੰਗ ਤਮਾਸ਼ੇ’ ਅਨੇਕਾਂ ਰੰਗਾਂ ਦੀ ਖ਼ੁਸ਼ਬੂ
ਉਜਾਗਰ ਸਿੰਘ, ਪਟਿਆਲਾ |
ਗੁਰਭਜਨ
ਗਿੱਲ ਦੀ ਪੁਸਤਕ ‘ਪਿੱਪਲ ਪੱਤੀਆਂ’ ਦੇ ਗੀਤ ਸਮਾਜਿਕਤਾ ਦੀ ਤਰਜ਼ਮਾਨੀ
ਉਜਾਗਰ ਸਿੰਘ, ਪਟਿਆਲਾ |
ਅਰਜ਼ਪ੍ਰੀਤ
ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ
ਸੁਮੇਲ ਉਜਾਗਰ ਸਿੰਘ, ਪਟਿਆਲਾ |
ਸੁਖਦੇਵ
ਸਿੰਘ ਸ਼ਾਂਤ ਦੀ ‘ਗੁਰਮਤਿ ਦ੍ਰਿਸ਼ਟੀ’ ਖੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਸ਼ਬਦ
ਸਿਰਜਣਹਾਰੇ-2 ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ' ਚੰਗਾ ਉਦਮ
ਉਜਾਗਰ ਸਿੰਘ, ਪਟਿਆਲਾ |
ਗੁਰਮੀਤ
ਸਿੰਘ ਪਲਾਹੀ ਦਾ ਕਾਵਿ ਸੰਗ੍ਰਹਿ ‘ਕੁੱਝ ਤਾਂ ਬੋਲ’ ਬਗ਼ਾਬਤੀ ਸੁਰਾਂ ਦਾ
ਪੁਲੰਦਾ ਉਜਾਗਰ ਸਿੰਘ, ਪਟਿਆਲਾ |
ਪ੍ਰੋ
ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਜ਼ਿੰਦਗੀ ਦੇ ਤਜਰਬੇ
ਦਾ ਚਿੰਤਨ/a> ਉਜਾਗਰ ਸਿੰਘ,
ਪਟਿਆਲਾ |
ਸੁਰਿੰਦਰ
ਸਿੰਘ ਜੱਬਲ ਦੀ ਪੁਸਤਕ ‘ਚਾਚਾ ਵੈਨਕੂਵਰੀਆ’ ਸਿੱਖ ਮਸਲਿਆਂ ‘ਤੇ ਤਿੱਖੀ
ਚੋਭ ਉਜਾਗਰ ਸਿੰਘ, ਪਟਿਆਲਾ |
ਨਰਿੰਦਰਪਾਲ
ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਪੱਤਰਕਾਰੀ ਦਾ ਰੌਸ਼ਨ ਮੀਨਾਰ : ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
400
ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ
‘ਲੋਕ-ਨਾਇਕ ਗੁਰੂ ਤੇਗ
ਬਹਾਦਰ’ ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ -
ਉਜਾਗਰ ਸਿੰਘ, ਪਟਿਆਲਾ |
‘ਕਵਿਤਾ
ਦੇ ਵਿਹੜੇ’ ਪੁਸਤਕ ਪੰਜਾਬੀ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ
ਉਜਾਗਰ ਸਿੰਘ, ਪਟਿਆਲਾ |
ਡਾ
ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ: ਨਵਾਂ ਸਮਾਜ
ਸਿਰਜਣ ਦੀ ਹੂਕ ਉਜਾਗਰ ਸਿੰਘ,
ਪਟਿਆਲਾ |
ਪਰਮਜੀਤ
ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜਦੋਜਹਿਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਡਾ
ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ |
ਗੁਰਮੀਤ
ਸਿੰਘ ਪਲਾਹੀ ਦੀ ਪੰਜਾਬ ਡਾਇਰੀ - 2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ
ਉਜਾਗਰ ਸਿੰਘ, ਪਟਿਆਲਾ |
ਸੁਰਜੀਤ
ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਬਾਦ) ਨਿਵੇਕਲਾ
ਉਪਰਾਲਾ ਉਜਾਗਰ ਸਿੰਘ, ਪਟਿਆਲਾ |
|
|
ਨਕਸਲਵਾਦ
ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ
ਪੁਸਤਕ ਉਜਾਗਰ ਸਿੰਘ, ਪਟਿਆਲਾ |
"ਚੰਨ
ਅਜੇ ਦੂਰ ਹੈ" ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਸਤਵਿੰਦਰ
ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ: ‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ
ਮੁਹੱਬਤ ਦਾ ਸੁਮੇਲ ਉਜਾਗਰ ਸਿੰਘ,
ਪਟਿਆਲਾ |
ਮੈਂ
‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ? /a>
ਉਜਾਗਰ ਸਿੰਘ, ਪਟਿਆਲਾ |
‘ਕਾਲ਼ੀ
ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ
ਸੁਮੇਲ ਉਜਾਗਰ ਸਿੰਘ, ਪਟਿਆਲਾ |
ਰਾਵਿੰਦਰ
ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ
ਪਾਉਣ ਦਾ ਉਦਮ ਉਜਾਗਰ ਸਿੰਘ,
ਪਟਿਆਲਾ |
ਗੁਰਭਜਨ
ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ
ਉਜਾਗਰ ਸਿੰਘ, ਪਟਿਆਲਾ |
‘ਪਟਿਆਲਾ
ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਡਾ
ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ
ਸ਼ਰਧਾਂਜ਼ਲੀ ਉਜਾਗਰ ਸਿੰਘ, ਪਟਿਆਲਾ |
ਰਾਜ
ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਸੁਭਾਸ਼
ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਦਲੀਪ
ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕੰਵਰ
ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਸੁਖਦੇਵ
ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ
ਦਾ ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਗੁਰਭਜਨ
ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ: ਪੰਜਾਬੀ ਵਿਰਾਸਤ ਦਾ ਸ਼ੀਸ਼ਾ
ਉਜਾਗਰ ਸਿੰਘ, ਪਟਿਆਲਾ |
‘ਕਿਸਾਨ
ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਦਰਦ
ਜਾਗਦਾ ਹੈ: ਭੁਪਿੰਦਰ ਸਿੰਘ ਸੱਗੂ
ਡਾ. ਨਿਸ਼ਾਨ ਸਿੰਘ ਰਾਠੌਰ |
ਮਜਬੂਰੀ,
ਲਾਚਾਰੀ, ਬੇਵੱਸੀ ਅਤੇ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ
"ਕੱਠਪੁਤਲੀਆਂ" ਸਿ਼ਵਚਰਨ ਜੱਗੀ
ਕੁੱਸਾ |
ਸਮੀਖਿਆ:
ਨਾਵਲ "ਦਰਦ ਕਹਿਣ ਦਰਵੇਸ਼" ਮਨਦੀਪ
ਕੌਰ ਭੰਮਰਾ |
ਸ਼ਿਵਚਰਨ
ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਬਿੰਦਰ
ਕੋਲੀਆਂ ਵਾਲ ਦੇ ਕਾਵਿ ਸੰਗ੍ਰਹਿ "ਅਧੂਰਾ ਸਫ਼ਰ" ਤੇ ਇਕ ਸਰਸਰੀ ਝਾਤ
ਰਵੇਲ ਸਿੰਘ ਇਟਲੀ |
ਰਾਮ
ਲਾਲ ਭਗਤ ਦਾ ਕਾਵਿ ਸੰਗ੍ਰਹਿ "ਸ਼ਹਿਜ਼ਾਦੀਆਂ" ਇਸਤਰੀ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
'ਇਹ
ਪਰਿੰਦੇ ਸਿਆਸਤ ਨਹੀਂ ਜਾਣਦੇ' ਉਜਾਗਰ ਸਿੰਘ, ਪਟਿਆਲਾ |
ਅੰਕਲ
ਟੌਮ ਦੀ ਝੌਪੜੀ ਬਿੱਟੂ ਖੰਗੂੜਾ,
ਲੰਡਨ |
ਡਾ
ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾ ਪਾਠਕਾਂ ਲਈ ਮਾਰਗ
ਦਰਸ਼ਨ ਉਜਾਗਰ ਸਿੰਘ, ਪਟਿਆਲਾ
|
ਭੁੱਬਲ
ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਨਾਨਕ
ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ
ਸ਼ੀਸ਼ਾ ਉਜਾਗਰ ਸਿੰਘ, ਪਟਿਆਲਾ |
ਡਾ
ਸੋਨੀਆਂ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ
ਪ੍ਰਗਟਾਵਾ ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਕਹਾਣੀ ਸੰਗ੍ਰਹਿ ‘‘ਜ਼ਮੀਰ’’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ |
ਡਾਇਰੈਕਟਰ
ਭਾਸ਼ਾ ਵਿਭਾਗ ਵਲੋਂ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ'
ਲੋਕ-ਅਰਪਣ ਪ੍ਰੀਤਮ ਲੁਧਿਆਣਵੀ,
ਚੰਡੀਗੜ੍ਹ |
ਹਰਪ੍ਰੀਤ
ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਸੰਸਾਰ
ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ
ਬਨਾਮ ਕੈਨੇਡੀਅਨ ਸਮਾਜ' ਬਲਜਿੰਦਰ
ਸੰਘਾ, ਕਨੇਡਾ |
ਉਦੀਪਨ
ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਪਰਮਵੀਰ
ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ
ਕਹਾਣੀ ਉਜਾਗਰ ਸਿੰਘ, ਪਟਿਆਲਾ
|
ਹਰੀ
ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ
ਡੀਲਾਈਟ” ਰਾਹੀਂ ਡਾ.ਸਾਥੀ
ਲੁਧਿਆਣਵੀ, ਲੰਦਨ |
ਕਹਾਣੀ-
ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਮੋਤੀ ਪੰਜ ਦਰਿਆਵਾਂ
ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ
|
ਕੁਲਵੰਤ
ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਲੇਖ਼ਕ
ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ
'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ |
ਗੁਰਿੰਦਪਾਲ
ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’
ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ |
ਸਮਾਜਿਕ
ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ |
ਪਰਵਾਸ
ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
|
ਰਾਮ
ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸਿੱਖ
ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਪਰਮਜੀਤ
ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ |
ਹਰਜੋਤ
ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਬਲਜੀਤ
ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ
ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਅਮਰਿੰਦਰ
ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ
ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ |
ਸਿਰਜਣਦੀਪ
ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪਾਲੀ
ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੰਜਵਾਂ
ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ |
ਡਾ.
ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ
ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਰਣਜੀਤ
ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸੁਰਿੰਦਰ
ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਬਿੰਦਰ
“ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ
ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ |
ਰਾਜਵਿੰਦਰ
ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ |
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|