ਟੋਰਾਂਟੋ - ਬੀਤੇ ਸ਼ਨੀਵਾਰ, ਮਿਤੀ 23 ਮਾਰਚ ਨੂੰ ਸ਼੍ਰੀ ਗੁਰੁ
ਸਿੰਘ ਸਭਾ ਗੁਰਦੁਆਰਾ ਮਾਲਟਨ (ਕੈਨੇਡਾ) ਵਿਖੇ ਬਾਬਾ ਨਿਧਾਨ ਸਿੰਘ ਦੀ ਯਾਦ
ਨੂੰ ਸਮਰਪਿਤ ਪ੍ਰੋਗਰਾਮ ਆਯੋਜ਼ਿਤ ਕੀਤਾ ਗਿਆ। ਬਾਬਾ ਨਿਧਾਨ ਸਿੰਘ
ਇੰਟਰਨੈਸ਼ਨਲ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ‘ਚ
ਗੁਰੂਘਰ ਦੇ ਕੀਰਤਨੀਏ, ਕਥਾ ਵਾਚਕ ਅਤੇ ਢਾਡੀ ਸਿੰਘਾਂ ਨੇ ਸੰਗਤਾਂ ਨੂੰ
ਬਾਬਾ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਜਾਣੂ ਕਰਵਾਇਆ।
ਉਪਰੰਤ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋˆ ਬਾਬਾ ਨਿਧਾਨ
ਸਿੰਘ ਜੀ ਦੇ ਜੀਵਨ ਬਾਰੇ ਪਹਿਲਾਂ ਹੋ ਚੁੱਕੇ ਤਿੰਨ ਸੈਮੀਨਾਰਾਂ ‘ਤੇ
ਅਧਾਰਿਤ ਪੁਸਤਕ ਰਿਲੀਜ਼ ਕੀਤੀ ਗਈ। ਇਸ ਪੁਸਤਕ ਨੂੰ ਉਨਟਾਰੀਓ ਲੈਜ਼ਿਸਲੇਟਿਵ
ਅਸੰਬਲੀ ‘ਚ ਕੈਬਨਿਟ ਚੇਅਰਪਰਸਨ ਅਤੇ ਮਿਉˆਸਪਲ ਮਾਮਲਿਆਂ ਬਾਰੇ ਮੰਤਰੀ
ਲਿੰਡਾ ਜੈਫ਼ਰੀ, ਨੇ ਸੁਸਇਟੀ ਦੇ ਮੈˆਬਰਾਂ ਦੀ ਹਾਜ਼ਰੀ ‘ਚ ਰਿਲੀਜ਼ ਕਤਾ।
ਬੀਬੀ ਜੈਫ਼ਰੀ ਨੇ ਬਾਬਾ ਨਿਧਾਨ ਸਿੰਘ ਜੀ ਬਾਰੇ ਬੋਲਦਿਆਂ ਕਿਹਾ ਕਿ ਲੰਗਰ
ਦੀ ਪ੍ਰਥਾ ਭਾਵੇˆ ਪਹਿਲੇ ਸਿੱਖ ਗੁਰੂ ਨਾਨਕ ਦੇਵ ਜੀ ਵਲੋˆ ਸ਼ੁਰੂ ਕੀਤੀ ਗਈ
ਸੀ ਪਰ ਇਸ ਪ੍ਰਥਾ ਨੂੰ ਹੋਰ ਅੱਗੇ ਤੋਰ ਕੇ ਜਿੱਥੇ ਬਾਬਾ ਜੀ ਨੇ ਵਡਿਆਈ
ਹਾਸਲ ਕੀਤੀ ਉਥੇ ਉਨ੍ਹਾਂ ਨੇ ਸਿੱਖ ਧਰਮ ‘ਚ ਲੰਗਰ ਸਿਧਾਂਤ ਨੂੰ ਵੀ ਕਾਇਮ
ਰੱਖਿਆ। ਉਨ੍ਹਾਂ ਕਿਹਾ ਕਿ ਸਿੱਖ ਧਰਮ ‘ਚ ਸੇਵਾ ਦਾ ਸੰਕਲਪ ਬਹੁਤ ਮਹਾਨ ਹੈ
ਅਤੇ ਸਾਨੂੰ ਮਾਣ ਹੈ ਕਿ ਸਾਡੇ ਸੂਬੇ ‘ਚ ਵਸਦੇ ਸਿੱਖ ਇਸ ਪ੍ਰੰਪਰਾ ਨੂੰ
ਆਪਣੇ ਜੀਵਨ ਦਾ ਅੰਗ ਬਣਾ, ਸਮੂਹ ਗੁਰਦੁਆਰਿਆਂ ਅਤੇ ਸੇਵਾ ਫੂਡ ਬੈˆਕ ਵਰਗੇ
ਅਦਾਰਿਆਂ ਰਾਹੀˆ ਮਨੁੱਖਤਾ ਦੀ ਸੇਵਾ ਕਰ ਰਹੇ ਹਨ।
ਇਸ ਮੌਕੇ ਪੁਸਤਕ ਦੇ ਸਹਿਯੋਗੀ ਸੰਪਾਦਕ ਅਤੇ ਸੁਸਾਇਟੀ ਦੇ ਚੇਅਰਮੈਨ
ਕੁਲਜੀਤ ਸਿੰਘ ਜੰਜੂਆ, ਕੈਨੇਡਾ ਯੂਨਿਟ ਦੇ ਕਨਵੀਨਰ ਜਸਬੀਰ ਸਿੰਘ
ਬੋਪਾਰਾਏ, ਲੇਖਕ ਪ੍ਰੋ: ਪਿਆਰਾ ਸਿੰਘ ਕੁੱਦੋਵਾਲ, ਡਾ: ਕਮਲਜੀਤ ਕੌਰ
ਢਿੱਲੋˆ, ਸੁਰਜੀਤ ਕੌਰ, ਪਰਮਜੀਤ ਕੌਰ ਦਿਉਲ, ਤਲਤ ਜ਼ਾਹਿਰਾ, ਪੀਅਰਸਨ
ਕਨਵੈਨਸ਼ਨ ਸੈˆਟਰ ਦੇ ਮਾਲਕ ਮਹਿੰਦਰ ਸਿੰਘ ਮਿਨਹਾਸ, ਸ਼੍ਰੋਮਣੀ ਅਕਾਲੀ ਦਲ
ਕੈਨੇਡਾ ਦੇ ਪ੍ਰਧਾਨ ਬੇਅੰਤ ਸਿੰਘ ਧਾਲੀਵਾਲ, ਮਨਪ੍ਰੀਤ ਦਿਉਲ, ਸੰਜੀਵ
ਸਿੰਘ ਭੱਟੀ ਅਤੇ ਮੋਹਣ ਸਿੰਘ ਜੰਜੂਆ ਹਾਜ਼ਰ ਸਨ। |