|
ਮਨਿੰਦਰ ਮੋਗਾ ਅਤੇ
ਨਾਵਲਕਾਰ ਸਿਵ ਚਰਨ ਜੱਗੀ ਕੁੱਸਾ ਕਾਵਿ ਸੰਗ੍ਰਹਿ "ਵਗਦੀ ਸੀ ਰਾਵੀ" ਨੂੰ
ਰਿਲੀਜ਼ ਕਰਦੇ ਹੋਏ |
ਪੰਜਾਬੀਆਂ ਵਿੱਚ ਲਿਖਣ ਪੜ੍ਹਨ ਦੀ ਰੁੱਚੀ ਘੱਟ ਹੋ ਰਹੀ ਹੈ ਜੋ ਕਿ ਚਿੰਤਾ
ਦਾ ਵਿਸ਼ਾ ਹੈ। ਇਸ ਲਈ ਅੱਜ ਦੀ ਅਖੌਤੀ ਭੱਜ ਦੌੜ ਵਾਲੀ ਜਿੰਦਗੀ ਜਿੰਮੇਵਾਰ ਹੈ।
ਬਹੁਤ ਸਾਰੇ ਲੋਕਾਂ ਦੁਆਰਾ ਇਹ ਕਹਿਣਾਂ ਕਿ ਪੰਜਾਬੀ ਸਹਿਤ ਵਿੱਚ ਮਿਆਰ ਦੀ ਘਾਟ
ਅਤੇ ਉੱਚ ਪਾਏ ਦੇ ਸਹਿਤ ਦੀ ਘਾਟ ਇਸ ਲਈ ਜਿੰਮੇਵਾਰ ਹੈ ਇਹ ਸਹੀ ਨਹੀਂ ਹੈ। ਜਿਸ
ਮਾਖਿਉਂ ਮਿੱਠੀ ਬੋਲੀ ਵਿੱਚ ਦਸ ਗੁਰੂਆਂ ਦੀ ਬਾਣੀ ਰਚੀ ਗਈ ਹੋਵੇ , ਜਿਸ ਬੋਲੀ
ਵਿੱਚ ਬਾਬਾ ਫਰੀਦ ਸਾਹਿਬ ਜੀ ਆਪਣੀ ਗੱਲ ਆਖ ਗਏ ਹਨ ਅਤੇ ਜਿਸ ਬੋਲੀ ਨੂੰ ਬਾਬੇ
ਵਾਰਿਸ਼ ਸਾਹ ਨੇ ਆਪਣੇ ਕਲਾਮਾਂ ਰਾਹੀ ਲਿਖ ਕੇ ਇਸ ਪੰਜਾਬੀ ਮਾਂ ਬੋਲੀ ਲਈ
ਸਤਿਕਾਰ ਪ੍ਰਗਟਾਇਆ ਹੈ, ਉਸ ਬੋਲੀ ਨੂੰ ਨਿੰਦਣਾਂ ਠੀਕ ਨਹੀਂ ਹੈ ਤੇ ਮਾਂ ਬੋਲੀ
ਵਿੱਚ ਲਿਖਿਆ ਹਰ ਇੱਕ ਸ਼ਬਦ ਮੈਂਨੂੰ ਆਪਣੀ ਮਾਂ ਦੀਆਂ ਮਿੱਠੀਆਂ ਲੋਰੀਆਂ ਦੀ
ਯਾਦ ਦਿਵਾਉਦਾ ਰਹਿੰਦਾ ਹੈ।
ਬਿਲੱਕੁੱਲ ਨਵੀਂ ਕਵਿਤਰੀ ਟਿਸੂ ਰਾਣਾਂ ਜੋ ਕਿ ਪੰਜਾਬੀ ਨੂੰ ਚੰਗੀ ਤਰ੍ਹਾਂ
ਜਾਣਦੀ ਵੀ ਨਹੀਂ ਪਰ ਉਸ ਵੱਲੋਂ ਪੰਜਾਬੀ ਵਿੱਚ ਲਿਖਣ ਦਾ ਸਾਹਸ ਕਰਨਾਂ ਇਹ
ਦਰਸਾਉਂਦਾ ਹੈ ਕਿ ਪੰਜਾਬੀ ਦਾ ਭਵਿੱਖ ਇਹਨਾਂ ਨਿਰਸੁਆਰਥ ਸੇਵਾ ਕਰ ਰਹੇ
ਸਹਿਤਕਾਰਾਂ ਕਰਕੇ ਕਦੇ ਧੁੰਦਲਾ ਨਹੀਂ ਹੋ ਸਕਦਾ ਇਹਨਾਂ ਸ਼ਬਦਾ ਦਾ ਪ੍ਰਗਟਾਵਾ
ਵਿਸ਼ਵ ਪ੍ਰਸਿੱਧ ਪੰਜਾਬੀ ਨਾਵਲਕਾਰ ਸਿ਼ਵ ਚਰਨ ਜੱਗੀ ਕੁੱਸਾ (ਇਗਲੈਂਡ) ਨੇ ਕੱਲ
ਪਿੰਡ ਹਿੰਮਤਪੁਰਾ ਵਿਖੇ ਪੰਜਾਬੀ ਮਾਂ ਬੋਲੀ ਦੇ ਲੇਖ਼ਕ ਅਤੇ ਵਿਸ਼ਵ ਭਰ ਦੇ
ਪੰਜਾਬੀ ਅਖ਼ਬਾਰਾਂ ਦੇ ਸੰਗ੍ਰਹਿ ਵਜ਼ੋਂ ਜਾਣੀ ਜਾਦੀ ਹਿੰਮਤਪੁਰਾ ਡਾਟ ਕਾਮ ਦੇ
ਸੰਸਥਾਪਕ ਮਨਦੀਪ ਖੁਰਮੀਂ (ਇਗਲੈਂਡ)ਅਤੇ ਨਵੇਂ ਜਮਾਨੇਂ ਦੇ ਪੱਤਰਕਾਰ ਮਿੰਟੂ
ਖੁਰਮੀਂ ਦੇ ਗ੍ਰਹਿ ਵਿਖੇ ਕੀਤਾ। ਉਹਨਾਂ ਕਿਹਾ ਕਿ ਬੇਸ਼ੱਕ ਟਿਸੂ ਰਾਣਾਂ ਦੀ ਇਹ
ਪਲੇਠੀ ਕੋਸਿ਼ਸ਼ ਹੈ ਪਰ ਸਬਦਾਂ ਦਾ ਸੁਮੇਲ ਦਰਸਾਉਦਾ ਹੈ ਕਿ ਇਸ ਕਿਤਾਬ ਦੀ
ਲੇਖਿਕਾ ਵਿੱਚ ਇੱਕ ਉੱਚ ਪਾਏ ਦੀ ਲੇਖਿਕਾ ਬਣਨ ਦੀਆਂ ਭਰਪੂਰ ਸੰਭਾਵਨਾਵਾਂ ਹਨ ।
ਇਸ ਦਾ ਅਹਿਸ਼ਾਸ਼ ਮੈਨੂੰ ਅੱਜ ਇਸ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਨੂੰ
ਰਲ਼ੀਜ ਕਰਦਿਆਂ ਹੋ ਰਿਹਾ ਹੈ । ਇਸ ਸਮੇਂ ਉਹਨਾਂ ਬੋਲਦਿਆਂ ਕਿਹਾ ਕਿ ਸਾਨੂੰ
ਨਵੀਂ ਪ੍ਹੀੜੀ ਦੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੇ ਸਹੀ ਉਪਰਾਲੇ ਕਰਨੇ
ਚਾਹੀਦੇ ਹਨ । ਉਹਨਾਂ ਪੰਜਾਬੀ ਦੇ ਲੇਖਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ
ਪੰਜਾਬੀ ਦਾ ਵਜੂਦ ਖਤਰੇ ਵਿੱਚ ਹੈ ਇਸ ਸਮੇਂਹਰ ਇੱਕ ਸੱਚੇ ਲੇਖਕ ਦਾ ਇਹ ਫ਼ਰਜ਼
ਬਣਦਾ ਹੈ ਕਿ ਉਹ ਮਾਂ ਬੋਲੀ ਦੇ ਉੱਜਵਲ ਭਵਿੱਖ ਲਈ ਚੰਗੇ ਸਹਿਤ ਦੀ ਰਚਨਾਂ ਕਰੇ।
ਇਸ ਸਮੇਂ ਸ੍ਰੀ ਕੁੱਸਾ ਅਤੇ ਪੰਜਾਬੀ ਮਾਂ ਬੋਲੀ ਦਾ ਝੰਡਾ ਦੁਨੀਆਂ ਭਰ ਵਿੲਚ
ਲਹਿਰਾਉਣ ਦਾ ਤਹਈਆ ਕਰਨ ਵਾਲੇ ਪ੍ਰਸਿੱਧ ਭੰਗੜਾ ਅਤੇ ਟੀ ਵੀ ਕਲਾਕਾਰ ਸ੍ਰੀ
ਮਨਿੰਦਰ ਮੋਗਾ ਨੂੰ ਹਿੰਮਤਪੁਰਾ ਡਾਟ ਕਾਮ ਦੀ ਸਮੁੱਚੀ ਟੀਮ ਅਤੇ ਸਹੀਦ ਊਧਮ
ਸਿੰਘ ਸ਼ੋਸ਼ਲ ਵੈਲਫ਼ੇਅਰ ਕਲੱਬ ਹਿੰਮਤਪੁਰਾ ਦੇ ਅਹੁੰਦੇਦਾਰਾਂ ਡਾ ਜਗਸੀਰ
ਸਿੰਘ, ਗੁਰਦੀਪ ਸਿੰਘ ਸਿੱਧੂ, ਇਜਨੀਅਰ ਗੁਗੂ ਸਰਮਾਂ, ਇਜਨੀਅਰ ਵਰਿੰਦਰ
ਖੁਰਮੀਂ, ਮਨਜਿੰਦਰ ਸਿੰਘ ਪੀ ਆਰ ਟੀ ਸੀ ਬਰਨਾਲਾ, ਸ੍ਰੀ ਜਗਸੀਰ ਸਿੰਘ ਭੋਲਾ
ਪੰਜਾਬ ਰੋਡਵੇਜ਼ ਜਗਰਾਉਂ, ਜਗਸੀਰ ਸਿੰਘ ਧਾਲੀਵਾਲ ਨੰਗਲ, ਹਰਪ੍ਰੀਤ ਸਿੰਘ ਤਾਜ
ਪੁਰ, ਅਰਸਪ੍ਰੀਤ ਸਿੰਘ ਸਿੱਧੂ ਵੱਲੋਂ ਜੀ ਆਇਆਂ ਆਖਿਆ ਅਤੇ ਉਹਨਾਂ ਦਾ ਸਨਮਾਨ
ਵੀ ਕੀਤਾ ਗਿਆ।
08/10/2012
|