ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 
ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ

 

ਸੁਰਿੰਦਰ ਕੌਰ ਬਿੰਨਰ ਪ੍ਰੀਤ ਅਤੇ ਪੀੜਾ ਵਿਚ ਪਰੁਚੀ ਬਿਰਹਾ ਦੀ ਕਵਿਤਰੀ ਹੈ। ਹਲਾਤ ਨੇ ਉਸ ਨੂੰ ਕਵਿਤਰੀ ਬਣਾ ਦਿੱਤਾ। ਆਪਣੀ ਉਮਰ ਦੇ ਛੇਵੇਂ ਦਹਾਕੇ ਤੱਕ ਕਵਿਤਾ ਦੇ ਨੇੜੇ ਤੇੜੇ ਵੀ ਨਹੀਂ ਢੁਕੀ ਸੀ ਪ੍ਰੰਤੂ ਪਰਿਵਾਰ ਵਿਚ ਲਗਾਤਾਰ ਵਾਪਰੇ ਦੋ ਹਾਦਸਿਆਂ ਨਾਲ ਪਏ ਨਜ਼ਦੀਕਆਂ ਦੇ ਵਿਛੋੜੇ ਦੇ ਦੁਖਾਂ ਨੇ ਕਵਿਤਾ ਨੂੰ ਜਨਮ ਦਿੱਤਾ। 2010 ਤੋਂ ਲਗਾਤਾਰ ਉਪਰੋਥਲੀ 4 ਸਾਲਾਂ ਵਿਚ ਹੀ ਪੰਜਾਬੀ ਕਵਿਤਾ ਦੀਆਂ 7 ਪੁਸਤਕਾਂ ਜਿਨਾਂ ਵਿਚ 1 ਗ਼ਜ਼ਲਾਂ ਦੀ ਪੁਸਤਕ ਵੀ ਸ਼ਾਮਲ ਹੈ, ਪੰਜਾਬੀ ਬੋਲੀ ਦੀ ਝੋਲੀ ਪਾਈਆਂ ਹਨ। ਤੁਧ ਬਿਨ-2010, ਤੇਰੇ ਜਾਣ ਪਿਛੋਂ-2011, ਇੱਕ ਖ਼ਤ ਤੇਰੇ ਨਾਮ-2011, ਤਨ ਮਨ ਦੋਵੇਂ ਅਥਰੇ-2012, ਰੰਗ ਕਿਰਮਚੀ-2012, ਚਿੜੀਆਂ ਦੀ ਡਾਰ-2013 ਅਤੇ ਤੇਰੀ ਲੋਅ ਦੇ ਸਦਕੇ-2014 ਵਿਚ ਪ੍ਰਕਾਸ਼ਤ ਕੀਤੀਆਂ ਹਨ।

ਪੰਜਾਬ ਦੇ ਕਪੂਰਥਲਾ ਜਿਲੇ ਵਿਚ ਫਗਵਾੜਾ ਨੇੜੇ ਡੂਮੇਣੀ ਪਿੰਡ ਵਿਚ ਫ਼ੌਜੀ ਅਧਿਕਾਰੀ ਪਿਤਾ ਤਰਲੋਚਨ ਸਿੰਘ ਅਤੇ ਮਾਤਾ ਚਰਨਜੀਤ ਕੌਰ ਦੇ ਘਰ 16 ਦਸੰਬਰ 1946 ਵਿਚ ਜਨਮ ਹੋਇਆ। ਪਿਤਾ ਦੇ ਫ਼ੌਜ ਦੇ ਐਜੂਕੇਸ਼ਨ ਕੋਰ ਵਿਚ ਨੌਕਰੀ ਕਰਨ ਕਰਕੇ ਸਾਰੇ ਦੇਸ਼ ਨੂੰ ਘੁੰਮ ਫਿਰ ਕੇ ਵੇਖਣ ਦਾ ਮੌਕਾ ਮਿਲਿਆ। ਆਪ ਦਾ ਦਾਦਾ ਭਾਗ ਸਿੰਘ ਨਿੱਝਰ ਵੀ ਅਧਿਆਪਕ ਸਨ। ਆਪ ਨੇ ਪ੍ਰਾਇਮਰੀ ਤੱਕ ਦੀ ਪੜਾਈ ਬੰਗਲੌਰ, ਦਸਵੀਂ ਦਿੱਲੀ ਅਤੇ ਬੀ.ਏ.ਰਾਮਗੜੀਆ ਕਾਲਜ ਫਗਵਾੜਾ ਤੋਂ 1967 ਵਿਚ ਪਾਸ ਕੀਤੀ। ਪਿਤਾ ਦੇ ਫ਼ੌਜ ਦੀ ਨੌਕਰੀ ਕਰਕੇ ਵੱਖ-ਵੱਖ ਰਾਜਾਂ ਵਿਚ ਰਹਿਣ ਦੀ ਵਜਾਹ ਕਰਕੇ ਅੰਗਰੇਜ਼ੀ ਮਾਧਿਅਮ ਵਿਚ ਹੀ ਸਾਰੀ ਪੜਾਈ ਕੀਤੀ। ਪੰਜਾਬਣ ਹੋਣ ਕਰਕੇ ਪੰਜਾਬੀ ਬੋਲੀ ਉਸ ਦੀ ਮਾਤ ਭਾਸ਼ਾ ਸੀ, ਜਿਸ ਕਰਕੇ ਪੰਜਾਬੀ ਬੋਲੀ ਦੀ ਮਿਠਾਸ ਉਸ ਨੂੰ ਪੜਨ ਲਿਖਣ ਲਈ ਉਕਸਾਉਂਦੀ ਰਹੀ। ਬੀ.ਏ. ਕਰਨ ਤੋਂ ਬਾਅਦ 1967 ਵਿਚ ਆਪ ਦਾ ਵਿਆਹ ਪਟਿਆਲਾ ਜਿਲੇ ਦੇ ਪਿੰਡ ਰਾਏਪੁਰ ਮਾਜਰੀ ਦੇ ਪੜੇ ਲਿਖੇ ਪਰਿਵਾਰ ਵਿਚ ਮੁਖ ਅਧਿਆਪਕ ਮਾਸਟਰ ਗੁਰਚਰਨ ਸਿੰਘ ਦੇ ਅਧਿਆਪਕ ਸਪੁੱਤਰ ਦਿਲਬਾਗ ਸਿੰਘ ਨਾਲ ਹੋ ਗਿਆ। ਹੁਣ ਇਹ ਪਿੰਡ ਖਮਾਣੋ ਤਹਿਸੀਲ ਅਤੇ ਜਿਲਾ ਫ਼ਤਿਹਗੜ ਵਿਚ ਪੈਂਦਾ ਹੈ। ਆਪਦੇ ਤਿੰਨ ਲੜਕੇ ਅਤੇ ਇੱਕ ਲੜਕੀ ਹੈ। ਆਪ ਦਾ ਪੇਕਾ ਅਤੇ ਸਹੁਰਾ ਦੋਵੇਂ ਪੜੇ ਲਿਖੇ ਵਿਦਿਆ ਮਾਹਿਰ ਪਰਿਵਾਰ ਸਨ।

ਵਿਆਹ ਤੋਂ 29 ਸਾਲ ਬਾਅਦ 1996 ਵਿਚ ਆਪ ਆਪਣੇ ਪਰਿਵਾਰ ਸਮੇਤ ਕੈਨੇਡਾ ਵਿਚ ਜਾ ਕੇ ਵਸ ਗਏ। ਪਰਿਵਾਰ ਕੈਨੇਡਾ ਵਿਚ ਖ਼ੁਸ਼ੀਆਂ ਅਤੇ ਖੇੜਿਆਂ ਵਿਚ ਜੀਵਨ ਬਸਰ ਕਰ ਰਿਹਾ ਸੀ ਜਦੋਂ ਅਚਾਨਕ ਆਪ ਦੇ ਪਤੀ ਦਿਲਬਾਗ ਸਿੰਘ ਦੀ 2009 ਵਿਚ ਮੌਤ ਹੋ ਗਈ ਅਤੇ ਪਰਿਵਾਰ ਤੇ ਕਹਿਰ ਦਾ ਪਹਾੜ ਟੁਟ ਪਿਆ। ਅਜੇ ਇਸ ਸਦਮੇ ਵਿਚੋਂ ਨਿਕਲੇ ਨਹੀਂ ਸਨ ਤਾਂ ਜਵਾਨ ਪੁੱਤਰ ਵਿੱਕੀ ਇੱਕ ਸੜਕੀ ਦੁਰਘਟਨਾਂ ਵਿਚ ਸਵਰਗਵਾਸ ਹੋ ਗਿਆ। ਇਸ ਦੂਹਰੇ ਸਦਮੇਂ ਨੇ ਸੁਰਿੰਦਰ ਕੌਰ ਬਿੰਨਰ ਨੂੰ ਮਾਨਸਿਕ ਤੌਰ ਝੰਬ ਕੇ ਰੱਖ ਦਿੱਤਾ। ਇਨਾਂ ਹਾਦਸਿਆਂ ਤੋਂ ਬਾਅਦ ਆਪ ਦੇ ਬਜ਼ੁਰਗ ਸਹੁਰੇ ਮਾਸਟਰ ਗੁਰਚਰਨ ਸਿੰਘ ਦੀ ਵੇਖ ਭਾਲ ਦੀ ਜ਼ਿੰਮੇਵਾਰੀ ਵੀ ਆਪ ਤੇ ਆ ਪਈ। ਇਸ ਦੁਖ ਦੀ ਘੜੀ ਵਿਚ ਜੱਦੋਜਹਿਦ ਅਤੇ ਅਸਹਿਣਯੋਗ ਇਕਲਾਪੇ ਦੇ ਮਾਹੌਲ ਹੋਣ ਕਰਕੇ ਹੀ ਆਪ ਨੇ ਆਪਣੇ ਦਿਲ ਦੇ ਸਕੂਨ ਅਤੇ ਡੋਲੇ ਹੋਏ ਮਨ ਨੂੰ ਢਾਰਸ ਦੇਣ ਲਈ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ, ਇੱਕ ਕਿਸਮ ਨਾਲ ਸ਼ੁਰੂ ਵਿਚ ਆਪਣੀ ਕਵਿਤਾ ਆਪਣੇ ਪਤੀ ਅਤੇ ਪੁੱਤਰ ਤੋਂ ਵਿਛੋੜੇ ਦਾ ਹੀ ਇਜ਼ਹਾਰ ਸੀ ਪ੍ਰੰਤੂ ਆਪ ਨੇ ਆਪਣੇ ਪਤੀ ਦੇ ਵਿਛੋੜੇ ਦੀ ਪੀੜਾ ਨੂੰ ਐਸੇ ਢੰਗ ਨਾਲ ਕਵਿਤਾ ਦਾ ਰੂਪ ਦਿੱਤਾ ਕਿ ਉਨਾਂ ਦੀ ਕਵਿਤਾ ਆਮ ਲੋਕਾਈ ਦੀ ਪੀੜਾ ਬਣ ਗਈ। ਆਪ ਦੀਆਂ ਕਵਿਤਾ ਦੀਆਂ 7 ਪੁਸਤਕਾਂ ਵਿਚ ਕਵਿਤਾਵਾਂ ਦੀ ਰਵਾਨਗੀ ਦਰਿਆ ਦੇ ਪਾਣੀ ਦੀ ਤਰਾਂ ਹੈ ਜਿਹੜਾ ਵਹਿੰਦਾ ਵੀ ਹੈ ਤੇ ਮਨਾਂ ਨੂੰ ਟੁੰਬਦਾ, ਝੰਜੋੜਦਾ ਅਤੇ ਝੁਣਝੁਣੀਆਂ ਵੀ ਪੈਦਾ ਕਰਦਾ ਹੈ।

ਉਸ ਦੀਆਂ ਬਹੁਤੀਆਂ ਕਵਿਤਾਵਾਂ ਇਸਤਰੀ ਜਾਤੀ ਦੀ ਮਾਨਸਿਕਤਾ ਦੀ ਪੀੜ ਦਾ ਪ੍ਰਗਟਾਵਾ ਕਰਦੀਆਂ ਇਨਸਾਨੀ ਮਨਾਂ ਨੂੰ ਕੁਰੇਦ ਕੇ ਉਸਦੇ ਵੇਗ ਵਿਚ ਵਹਿਣ ਲਈ ਮਜ਼ਬੂਰ ਕਰਦੀਆਂ ਹਨ। ਔਰਤ ਨੂੰ ਉਹ ਮੋਹ, ਮੋਹਬਤ ਤੇ ਮਮਤਾ ਦੀ ਮੂਰਤ ਦਸਦੀ ਹੈ, ਪ੍ਰੰਤੂ ਉਹ ਇਹ ਵੀ ਕਹਿੰਦੀ ਹੈ ਕਿ ਮੁਹੱਬਤ ਵਿਚ ਅਕਲ ਕੰਮ ਨਹੀਂ ਕਰਦੀ, ਸਭ ਕੁਝ ਛਿੱਕੇ ਤੇ ਟੰਗ ਕੇ ਔਰਤਾਂ ਤਪਦੀਆਂ, ਬਲਦੀਆਂ ਅਤੇ ਤੜਫਦੀਆਂ ਰਹਿੰਦੀਆਂ ਹਨ, ਪਿਛੇ ਫਿਰ ਵੀ ਨਹੀਂ ਹਟਦੀਆਂ ਤਾਂ ਹੀ ਉਨਾਂ ਦੀਆਂ ਪ੍ਰੀਤਾਂ ਅਮਰ ਰਹਿੰਦੀਆਂ ਹਨ। ਬਿੰਨਰ ਦੀਆਂ ਕਵਿਤਾਵਾਂ ਸੰਸਾਰੀਕਰਨ ਦੀ ਤੇਜ਼ ਤਰਾਰ ਪਦਾਰਥਕ ਦੌੜ ਦਾ ਜ਼ਿਕਰ ਕਰਦੀਆਂ ਮੋਹ ਮੁਹੱਬਤ ਨਾਲ ਵਿਚਰਣ ਲਈ ਵੀ ਪ੍ਰੇਰਦੀਆਂ ਹਨ। ਔਰਤ ਦੀ ਜ਼ਿੰਦਗੀ ਇੱਕ ਕਠਿਨ, ਦੁਸ਼ਬਾਰੀਆਂ ਅਤੇ ਮੁਸੀਬਤਾਂ ਭਰੀ ਹੋਣ ਦੇ ਬਾਵਜੂਦ ਵੀ ਉਸ ਦੀਆਂ ਕਵਿਤਾਵਾਂ ਉਸ ਨੂੰ ਉਸ ਹਾਲਾਤ ਵਿਚੋਂ ਨਿਕਲਕੇ ਦੁਖਾਂ ਤਕਲੀਫਾਂ ਨੂੰ ਤਿਲਾਂਜਲੀ ਦੇ ਕੇ ਆਨੰਦਮਈ ਜੀਵਨ ਮਾਨਣ ਦੀ ਪੁਰਜ਼ੋਰ ਸਿਫਾਰਸ਼ ਕਰਦੀਆਂ ਹਨ ਕਿਉਂਕਿ ਮਨੁਖੀ ਜੀਵਨ ਦੁਰਲਭ ਹੁੰਦਾ ਹੈ, ਇਸ ਦਾ ਸਦਉਪਯੋਗ ਕਰਨਾ ਬਣਦਾ ਹੈ। ਝੁਰ-ਝੁਰ ਕੇ ਜੀਣਾ ਉਸਨੂੰ ਭਾਉਂਦਾ ਨਹੀਂ। ਉਸ ਦੀਆਂ ਕਵਿਤਾਵਾਂ ਦੀ ਖਾਸੀਅਤ ਇਹ ਹੈ ਕਿ ਗੱਲਬਾਤੀ ਢੰਗ ਨਾਲ ਲਬਰੇਜ, ਉਹ ਸਰਲ, ਸ਼ਪਸ਼ਟ, ਸਹਿਜਤਾ ਅਤੇ ਸੁਹਿਰਦਤਾ ਵਿਚ ਗੜੂੰਦ ਹਨ। ਉਸ ਦੀਆਂ ਸਾਰੀਆਂ ਕਵਿਤਾਵਾਂ ਇਸਤਰੀ ਜਾਤੀ ਦੇ ਇਤਿਹਾਸਕ ਦੁਖਾਂਤ ਅਤੇ ਉਨਾਂ ਦੇ ਜ਼ਜਬਾਤਾਂ ਦੀਆਂ ਪ੍ਰਤੀਕ ਹਨ। ਬਿੰਨਰ ਆਪਣੀਆਂ ਕਵਿਤਾਵਾਂ ਵਿਚ ਬਿੰਬ ਅਜੇਹੇ ਵਰਤਦੀ ਹੈ ਜਿਹੜੇ ਧੁਰ ਅੰਦਰੋਂ ਇਨਸਾਨੀ ਮਨਾਂ ਨੂੰ ਹਲੂਣਕੇ ਰੱਖ ਦਿੰਦੇ ਹਨ। ਉਸ ਦੀਆਂ ਕਵਿਤਾਵਾਂ ਰੁਮਾਂਸਵਾਦ ਵਿਚ ਗੜੁਚ ਹਨ ਕਿਉਂਕਿ ਉਹ ਮਹਿਸੂਸ ਕਰਦੀ ਹੈ ਕਿ ਰੁਮਾਂਸ ਹੀ ਜ਼ਿੰਦਗੀ ਹੈ ਅਤੇ ਰੁੱਖਾਂ, ਪਾਣੀ, ਪੰਛੀਆਂ, ਹਵਾ, ਧਰਤ, ਆਕਾਸ਼, ਪਾਤਾਲ, ਫਸਲਾਂ ਅਤੇ ਕੁਦਰਤ ਦੀਆਂ ਕ੍ਰਿਤਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਬਿੰਨਰ ਇਨਾਂ ਕਵਿਤਾਵਾਂ ਵਿਚ ਪਾਇਲ, ਘੁੰਗਰੂ, ਗੁੜ, ਭਾਫ, ਠੰਡ, ਬਰਫ, ਫਲ, ਫੁਲ, ਪੱਤੇ, ਖ਼ੁਸ਼ਬੂ, ਧੁਪ, ਛਾਂ, ਨਿੱਘ, ਦਰਦ, ਚੰਨ, ਸੂਰਜ, ਸੇਕ, ਠੰਡ, ਗੁੜ, ਨੱਚਣ, ਕੁਦਣ, ਪੀੜ, ਪਰਾਗਾ, ਅੰਗਿਆਰ, ਪਲ-ਪਲ, ਲੀਰੋ-ਲੀਰ, ਹਓਕੇ, ਹੰਝੂ, ਰਗ-ਰਗ, ਗੁਟਕੂੰ, ਤਿਲਤਿਲ, ਫੰਬਾ-ਫੰਬਾ, ਪੋਰ-ਪੋਰ, ਮਗਧਾ ਅਤੇ ਪੰਜਾਬੀ ਕਿਸਿਆਂ ਵਿਚੋਂ ਸੱਸੀ-ਪੁੰਨੂੰ, ਹੀਰ-ਰਾਂਝਾ ਅਤੇ ਲੈਲਾ ਮਜਨੂੰ ਆਦਿ ਦੀ ਥਾਂ ਥਾਂ ਵਰਤੋਂ ਕਰਦੀ ਹੈ।

ਅਸਲ ਵਿਚ ਉਹ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਨਾਲ ਸੰਬੰਧਤ ਸ਼ਬਦਾਵਲੀ ਦੀ ਜ਼ਿਆਦਾ ਵਰਤੋਂ ਕਰਦੀ ਹੈ ਕਿਉਂਕਿ ਉਹ ਪੰਜਾਬੀ ਵਿਰਸੇ ਨਾਲ ਉਸ ਨੂੰ ਹੇਜ ਹੈ। ਪੰਜਾਬੀਆਂ ਦੀ ਨੌਜਵਾਨ ਪੀੜੀ ਦਾ ਆਪਣੇ ਵਿਰਸੇ ਨਾਲੋਂ ਟੁਟਣਾ ਵੀ ਉਸਨੂੰ ਖਟਕਦਾ ਹੈ। ਕੋਈ ਵੀ ਕਵਿਤਾ ਨਿੱਜੀ ਨਹੀਂ ਹੁੰਦੀ, ਸਗੋਂ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਜ਼ਿੰਦਗੀ ਦੇ ਬਿਰਤਾਂਤਾਂ ਦੀ ਤਰਜਮਾਨੀ ਕਰਦੀ ਹੁੰਦੀ ਹੈ। ਬਿੰਨਰ ਦੀ ਕਵਿਤਾ ਇਸ ਸੰਧਰਵ ਵਿਚ ਖਰੀ ਉਤਰਦੀ ਹੈ। ਨਿੱਜੀ ਪੀੜ ਨੂੰ ਲੋਕਾਂ ਦੀ ਪੀੜ ਵਿਚ ਬਦਲਣ ਦੀ ਉਹ ਮਾਹਿਰ ਹੈ ਅਤੇ ਆਪਣੇ ਬਿੰਬਾਂ ਦੀ ਸਹਾਇਤਾ ਨਾਲ ਮਨ ਦੀਆਂ ਤਰੰਗਾਂ ਛੇੜ ਕੇ ਕੁਦਰਤ ਦੀ ਗੋਦ ਵਿਚ ਲੈ ਜਾਂਦੀ ਹੈ। ਉਸ ਦੀਆਂ ਕੁਝ ਕਵਿਤਾਵਾਂ ਸਮਾਜਿਕ ਬੁਰਾਈਆਂ ਦਾ ਵੀ ਪਰਦਾ ਫ਼ਾਸ਼ ਕਰਦੀਆਂ ਹਨ। ਕਿਤੇ ਕਿਤੇ ਵਿਦਰੋਹ ਵੀ ਨਜ਼ਰ ਆਉਂਦਾ ਹੈ। ਉਸ ਨੂੰ ਔਰਤ ਦੀ ਬੇਬਸੀ ਦਾ ਵੀ ਅਹਿਸਾਸ ਹੈ। ਭਰੂਣ ਹੱਤਿਆ, ਸਮਾਜਿਕ ਅਨਿਆਏ, ਨਸ਼ੇ, ਵਹਿਮਾਂ ਭਰਮਾਂ, ਊਚ ਨੀਚ, ਜਾਤ ਪਾਤ ਬਾਰੇ ਚਿੰਤਤ ਹੈ ਪ੍ਰੰਤੂ ਫਿਰ ਵੀ ਆਸ਼ਾਵਾਦੀ ਹੈ। ਭਰੂਣ ਹੱਤਿਆ ਜੁਗਾਂ ਜੁਗਾਂਤਰਾਂ ਤੋਂ ਚਲਦੀ ਆ ਰਹੀ ਹੈ, ਅੱਜ ਢੰਗ ਆਧੁਨਿਕ ਹਨ। ਔਰਤਾਂ ਦੇ ਸਰੀਰ ਕਬਰਾਂ ਬਣ ਗਏ ਹਨ। ਜ਼ਮੀਨਾਂ ਦੀ ਵੰਡ ਰੋਕਣ ਲਈ ਆਦਮੀ ਸਾਡਾ ਵਿਰਸਾ ਬਹੁ ਪਤੀ ਦੇ ਸੰਕਲਪ ਤੇ ਚਲਦਾ ਰਿਹਾ ਹੈ। ਦਰੋਪਤੀ ਦਾ ਦੁਖ ਉਹ ਮਹਿਸੂਸ ਕਰ ਰਹੀ ਹੈ। ਔਰਤ ਉਦੋਂ ਵੀ ਤੇ ਅੱਜ ਵੀ ਇਹ ਸੰਤਾਪ ਹੰਢਾ ਰਹੀ ਹੈ। ਅਣਜੋੜ ਵਿਆਹਾਂ ਦਾ ਜ਼ਿਕਰ ਕਰਦਿਆਂ ਉਹ ਲਿਖਦੀ ਹੈ ਕਿ ਅੱਜ ਅਨੇਕਾਂ ਔਰਤਾਂ ਮਜ਼ਬੂਰੀ ਵਸ ਲੂਣਾਂ ਬਣੀਆਂ ਹੋਈਆਂ ਹਨ। ਲੂਣਾਂ ਬਣਨਾ ਕੋਈ ਗੁਨਾਹ ਨਹੀਂ। ਔਰਤ ਨੂੰ ਆਦਮੀ ਜਿਣਸੀ ਭੁੱਖ ਪੂਰੀ ਕਰਨ ਲਈ ਵਰਤਦਾ ਹੈ ਜਦੋਂ ਕਿ ਆਦਮੀ ਤੇ ਔਰਤ ਇਕ ਦੂਜੇ ਦੇ ਪੂਰਕ ਹਨ। ਉਹ ਔਰਤ ਨੂੰ ਹਰ ਮੁਸ਼ਕਲ ਹਾਲਾਤ ਵਿਚ ਵੀ ਦਲੇਰੀ ਨਾਲ ਜ਼ਿੰਦਗੀ ਜਿਓਣ ਦੀ ਪ੍ਰੇਰਨਾ ਦਿੰਦੀ ਹੈ। ਉਸਦੀ ਕਵਿਤਾ ਸਮਾਜਿਕ ਕਦਰਾਂ ਕੀਮਤਾਂ ਵਿਚ ਆਈ ਗਿਰਾਵਟ ਦਾ ਜ਼ਿਕਰ ਵੀ ਕਰਦੀ ਹੈ ਕਿਉਂਕਿ ਆਪਣੇ ਹੀ ਆਪਣਿਆਂ ਦੀਆਂ ਜੜਾਂ ਵਿਚ ਤੇਲ ਦੇ ਰਹੇ ਹਨ। ਪਿਓ-ਪੁਤ, ਮਾਂ-ਧੀ, ਪਤੀ-ਪਤਨੀ, ਪਿਓ-ਧੀ ਦੇ ਰਿਸ਼ਤਿਆਂ ਵਿਚ ਗਿਰਾਵਟ ਅਖ਼ਬਾਰਾਂ ਦੀਆਂ ਖ਼ਬਰਾਂ ਬਣਦੀ ਉਸ ਨੂੰ ਬੁਰੀ ਲਗਦੀ ਹੈ। ਉਸਦੀ ਕਵਿਤਾ ਇਹ ਵੀ ਸ਼ਪਸ਼ਟ ਕਰਦੀ ਹੈ ਕਿ ਆਦਮੀ ਪ੍ਰਧਾਨ ਸਮਾਜ ਔਰਤਾਂ ਨੂੰ ਬਣਦਾ ਯੋਗ ਮਾਣ ਸਨਮਾਨ ਨਹੀਂ ਦੇ ਰਿਹਾ ਅਤੇ ਔਰਤਾਂ ਦੀ ਤਰਾਸਦੀ ਹੈ ਕਿ ਉਹ ਹਰ ਜ਼ਬਰਦਸਤੀ ਨੂੰ ਬਰਦਾਸ਼ਤ ਕਰਨ ਦੀਆਂ ਆਦੀ ਹੋ ਗਈਆਂ ਹਨ। ਉਹ ਇਸਤਰੀ ਜਾਤੀ ਦੀ ਜ਼ਮੀਰ ਜਗਾਉਣ ਦੀ ਕੋਸ਼ਿਸ਼ ਵਿਚ ਰਹਿੰਦੀ ਹੈ। ਉਸ ਨੂੰ ਪਤਾ ਹੈ ਕਿ ਔਰਤ ਡਰਦੀ ਹੋਈ ਬਾਹਰੀ ਪ੍ਰਭਾਵ ਨਹੀਂ ਦਿੰਦੀ ਪ੍ਰੰਤੂ ਉਸ ਦੇ ਅੰਦਰ ਜਵਾਰਭਾਟਾ ਉਠਦਾ ਰਹਿੰਦਾ ਹੈ, ਇਸੇ ਕਰਕੇ ਉਹ ਆਪਣੇ ਜ਼ਜ਼ਬਾਤਾਂ ਨੂੰ ਕਦੀਂ ਕਦੀਂ ਰੋਕ ਨਹੀਂ ਸਕਦੀ। ਔਰਤ ਹੀ ਔਰਤ ਦੀ ਦੁਸ਼ਮਣ ਸਿਧ ਹੁੰਦੀ ਹੈ। ਸੰਤਾਂ, ਬਾਬਿਆਂ ਅਤੇ ਢੌਂਗੀਆਂ ਦੀ ਦੁਕਾਨਦਾਰੀ ਚਮਕਾਉਣ ਦੀ ਵੀ ਔਰਤ ਹੀ ਜ਼ਿੰਮੇਵਾਰ ਹੈ। ਉਸਦੀ ਕਵਿਤਾ ਪਿਆਰ ਨੂੰ ਵਰਜਿਤ ਨਹੀਂ ਕਹਿੰਦੀ ਪ੍ਰੰਤੂ ਸਬਰ ਸੰਤੋਖ ਦਾ ਪੱਲਾ ਫੜਕੇ ਹਿੰਮਤ ਕਰਨ ਲਈ ਹੌਸਲਾ ਜ਼ਰੂਰ ਦਿੰਦੀ ਹੈ। ਔਰਤ ਬਾਰੇ ਉਹ ਲਿਖਦੀ ਹੈ-

ਔਰਤ ਨੂੰ ਇਨਸਾਨ ਮੰਨਣ ਤੋਂ, ਸਾਡੇ ਮੁਲਕ ਦੇ ਡਰਦੇ ਲੋਕ।
ਐਪਰ ਉਸ ਨੂੰ ਕੱਲੀ ਤੱਕ ਕੇ, ਕੀ ਕੀ ਖੇਖਨ ਕਰਦੇ ਲੋਕ।

ਅੱਗੋਂ ਲਿਖਦੀ ਹੈ-

ਦੂਜੇ ਦੀ ਧੀ ਭੈਣ ਨੂੰ ਤੱਕ ਕੇ, ਠੰਡੇ ਹਉਕੇ ਭਰਦੇ ਲੋਕ।

ਹੁਕਮਰਾਨਾਂ ਵਲੋਂ ਰਿਆਇਆ ਨੂੰ ਅਣਡਿਠ ਕਰਨਾ ਅਤੇ ਗ਼ਰੀਬੀ ਦਾ ਵਧਣਾ ਸਿਆਸਤਦਾਨਾ ਦੇ ਅਵੇਸਲੇਪਨ ਦਾ ਨਤੀਜਾ ਹੈ।

ਉਸ ਨੂੰ ਜਨਤਾ ਦੇ ਦੁਖਾਂ ਦੀ ਸਾਰ ਕੀ, ਉਹ ਤਾਂ ਸੱਤਾ ਦੇ ਨਸ਼ੇ ਵਿਚ ਚੂਰ ਹੈ।
Ê ਪੱਖੇ ਕੂਲਰ ਕੀ ਕਰਨੇ ਨੇ ਹੁਣ, ਵਿਚ ਪਿੰਡਾਂ ਦੇ ਬਿਜਲੀ ਹੈ ਨਹੀਂ।
ਕੋਈ ਪਿੰਡ ਜਾਂ ਕੋਈ ਸ਼ਹਿਰ ਕੀ ਜੇ ਢਿਡ ’ਚ ਰੋਟੀ ਹੈ ਨਹੀਂ
ਜੋ ਭੁੱਖੇ ਨੂੰ ਅੰਨ ਦੇਵੇ ਉਹ ਹੀ ਰੁਤਬਾ ਵਿਸ਼ੇਸ਼ ਹੈ।

ਪਰਵਾਸ ਵਿਚ ਜਾ ਕੇ ਵਸਣ ਦੇ ਲਾਲਚ ’ਚ ਗ਼ੈਰ ਕਾਨੂੰਨੀ ਢੰਗ ਵਰਤਣਾ ਅਤੇ ਅਣਜੋੜ ਵਿਆਹ ਕਰਨ ਵਾਲਿਆਂ ਨੂੰ ਵੀ ਉਹ ਆੜੇ ਹੱਥੀਂ ਲੈਂਦੀ ਹੈ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072

 

 

01/07/15


  ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ
ਮੈਂ, ‘ਇੱਦਾਂ ਨਾ ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,  ਕੈਨੇਡਾ
ਕਿਰਪਾਲ ਪੂਨੀ ਦਾ ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ
ਡਾ: ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
'ਦ ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ
ਕਾਲੇ ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ
ਲਾਡੀ ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ
ਬੰਦ ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ
ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ
ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ
ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ
ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)