ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ
ਪੰਜਾਬੀ ਪ੍ਰੈਸ ਕਲੱਬ ਆਫ ਕੈਨੇਡਾ ਵੱਲੋਂ ਜੋਗਿੰਦਰ ਸਿੰਘ ਸੰਘੇੜਾ ਨੂੰ ਪਲੈਕ
ਨਾਲ ਸਨਮਾਨਤ ਕੀਤਾ ਗਿਆ।
ਮਿਤੀ
18 ਮਾਰਚ 2012 ਦਿਨ ਐਤਵਾਰ ਇੱਕ ਵਜੇ ਦੁਪਹਿਰ ਸਤਕਾਰ ਬੈਂਕਵਿੱਟ ਹਾਲ ਮਾਲਟਨ
ਵਿੱਚ ਜੋਗਿੰਦਰ ਸਿੰਘ ਸੰਘੇੜਾ; ਬਿਲਗਾ ਨਿਵਾਸੀ ਜੀ ਦੇ ਪਲੇਠੇ ਨਾਵਲ ਨੂਰਾਂ ਦੀ
ਝੁੰਡ ਚੁਕਾਈ ਦੀ ਰਸਮ ਨੂੰ ਪੂਰਾ ਕੀਤਾ ਗਿਆ। ਜੋਗਿੰਦਰ ਸਿੰਘ ਉਰਫ “ਜੋਗੀ” ਇੱਕ
ਬੜਾ ਹੀ ਸੁਲਝਿਆ ਹੋਇਆ ਨਵੀਂ ਪੀੜ੍ਹੀ ਦਾ ਲਿਖਾਰੀ ਹੈ ਅਤੇ ਪੰਜਾਬੀ ਸਾਹਿਤ ਅਤੇ
ਅਪਣੀ ਮਾਂ ਬੋਲੀ ਦਾ ਦਰਦ ਰੱਖਦਾ ਹੈ। ਨਾ ਕੇਵਲ ਇਸ ਨੂੰ ਕਹਾਣੀ ਅਤੇ ਨਾਵਲ
ਲਿਖਣ ਵਿੱਚ ਦਿਲਚਸਪੀ ਹੈ, ਪਰ ਇਹ ਇੱਕ ਕਮਾਲ ਦਾ ਕਵੀ ਵੀ ਹੈ। ਇਸ ਦੀਆਂ
ਲਿਖਤਾਂ ਅਤੇ ਕਵਿਤਾ ਪੰਜਾਬ ਦੇ ਦਰਦ ਦਾ ਇਹਸਾਸ ਪੈਦਾ ਕਰਦੀਆਂ ਹਨ। ਅੱਜ ਦੇ
ਪੰਜਾਬ ਵਿੱਚਲੇ ਸਮਾਜ ਵਿੱਚ ਵਿੱਚਰਦੀਆਂ ਕੀਮਤਾਂ ਇਸ ਦੀਆਂ ਲਿਖਤਾਂ ਦਾ ਵਧੇਰੇ
ਕਰਕੇ ਵਿਸਾ ਹੈ। ਨਾਵਲ ਨੂਰਾਂ ਅਪਣੇ ਆਪ ਵਿੱਚ ਇੱਕ ਮੁਕੱਮਲ ਅੱਜ ਦੇ ਹਾਲਤ ਦੀ
ਮੂੰਹ ਬੋਲਦੀ ਤਸਵੀਰ ਹੈ।
ਬੈਂਕਵਿਟ ਹਾਲ ਵਿੱਚ ਲੋਕ ਅਤੇ ਖਾਸ ਕਰਕੇ ਸਾਹਿਤਕਾਰ ਲੜੀਵਾਰ ਹੌਲੇ ਹੌਲੇ
ਦਾਖਲਾ ਕਰਦੇ ਗਏ, ਅਤੇ ਦੁਪਹਿਰ ਦੇ ਭੋਜਨ ਦਾ ਮਜਾ ਚੱਖਣ ਮਗਰੋਂ ਅਪਣੀਆਂ
ਅਪਣੀਆਂ ਕੁਰਸੀਆਂ ਤੇ ਸੱਜ ਗਏ। ਕਾਰਵਾਈ ਦੇ ਅਰੰਭ ਵਿੱਚ ਡਾ: ਐਸ: ਨਾਜ ਨੇ
ਜੋਗਿੰਦਰ ਸਿੰਘ ਸੰਘੇੜਾ ਅਤੇ ਇਹਨਾਂ ਦੇ ਪਲੇਠੇ ਨਾਵਲ ਨਾਲ ਆਦਰਯੋਗ ਲੋਕਾਂ ਨਾਲ
ਮੁਲਾਕਾਤ ਕਰਵਾਈ। ਇਹਨਾ ਨੇ ਗੋਗਾ ਗਹੂਣੀਆਂ ਨੂੰ ਜੋ ਪੰਜਾਬ ਪ੍ਰੈਸ ਕਲੱਬ ਦੇ
ਮੈਂਬਰ ਹਨ ਸਟੇਜ ਦੀ ਕਾਰਵਾਈ ਸੰਭਾਲਦੇ ਹੋਏ ਆਏ ਮਹਿਮਾਨਾਂ ਨੂੰ ਸੁਕਰਾਨੇ ਦੇ
ਸਬਦ ਕਹੇ। ਪ੍ਰੋਗਰਾਮ ਅਰੰਭ ਹੋਣ ਤੇ ਵਕੀਲ ਅਜਾਇਬ ਸਿੰਘ ਚੱਠਾ ਨੇ ਸਾਹਿਤਕਾਰਾਂ
ਅਤੇ ਸਹਿਤ ਚੇਤਿਆਂ ਦੀ ਸਮਾਜ ਨੂੰ ਦੇਣ ਅਤੇ ਇਹਨਾਂ ਦੀ ਮਹਾਨਤਾ ਦਾ ਜਿਕਰ
ਕੀਤਾ। ਇਸ ਪ੍ਰਕਾਰ ਹੀ ਕਹਾਣੀਕਾਰ ਬਲਬੀਰ ਸੰਘੇੜਾ ਜੋ ਆਪ ਵੀ ਬਿਲਗਾ ਕਸਬੇ ਦੇ
ਰਹਿਣ ਵਾਲੇ ਹਨ ਨੇ ਜੋਗਿੰਦਰ ਸਿੰਘ ਦੀ ਕਿਤਾਬ ਨੂੰ ਜੀ ਆਇਆ ਆਖਿਆ। ਮਿਨੀ
ਗਰੈਵਾਲ ਅਤੇ ਸਾਇਰਾ ਸੁਰਿੰਦਰ ਕੌਰ ਜੀ ਨੇ ਵੀ ਇਸ ਸਮਾਗਮ ਵਿੱਚ ਸਮੂਲੀਅਤ
ਕੀਤੀ। ਸੁਖਮਿੰਦਰ ਸਿੰਘ ਰਾਮਪੁਰੀ ਨੇ ਅਪਣੇ ਗੀਤ ਨਾਲ ਇਸ ਸਮਾਗਮ ਵਿੱਚ ਇੱਕ
ਨਵੀਂ ਰੂਹ ਦਾ ਆਗਾਜ ਕੀਤਾ। ਪਰਮਜੀਤ ਹੰਸ ਗਾਇਕ ਨੇ ਵੀ ਇਸ ਕਿਤਾਬ ਨੂੰ ਜੀ ਆਇਆ
ਆਖਿਆ।
ਪੰਜਾਬੀ ਕਲੱਬ ਅਤੇ ਸਰਗਮ ਰੇਡੀਓ ਦੇ ਹੋਸਟ ਡਾ: ਬਲਵਿੰਦਰ ਸਿੰਘ ਨੇ ਸਾਹਿਤ
ਅਤੇ ਪੱਤ੍ਰਕਾਰੀ ਦੀ ਸਹੀ ਤਰਜਮਾਨੀ ਕਰਦੇ ਹੋਏ ਸਾਹਿਤਕਾਰਾਂ ਦੀ ਦਹਿਲੀਜ ਤੇ
ਜੋਗਿੰਦਰ ਸਿੰਘ ਨੂੰ ਜੀ ਆਇਆ ਆਖਿਆ। ਕਲਮਾਂ ਦੇ ਕਾਫਿਲੇ ਦੇ ਕੰਨਵੀਨਰ
ਓਂਕਾਰਪਰੀਤ ਜੀ ਨੇ ਇਸ ਕਿਤਾਬ ਨੂੰ ਸਵਾਗਤੀ ਜੀ ਆਇਆਂ ਕਿਹਾ ਅਤੇ ਖਾਸ ਕਰਕੇ ਇਸ
ਵਿੱਚ ਵਰਤੇ ਗਏ ਅਲੰਕਾਰਾਂ ਦੀ ਦਿਲੋਂ ਸਲਾਘਾ ਕੀਤੀ ਅਤੇ ਆਖਿਆ ਕਿ ਇਸ ਵਿੱਚ
ਵਿਸੇ ਅਤੇ ਮੰਤਵ ਵਿੱਚ ਲਿਖਾਰੀ ਸਫਲ ਰਿਹਾ ਹੈ। ਪੰਜਾਬੀ ਪ੍ਰੈਸ ਕਲੱਬ ਦੇ
ਕਨਵੀਨਰ ਅਤੇ ਪੰਜਾਬੀ ਡੇਲੀ ਅਖਬਾਰ ਦੇ ਮੁਖ ਸੰਪਾਦਕ ਸੁਖਮਿੰਦਰ ਸਿੰਘ ਹੰਸਰਾ
ਨੇ ਇਸ ਨਾਵਲ ਨੂੰ ਜੀ ਆਇਆਂ ਆਖਦੇ ਹੋਵੇ ਇਸ ਨੂੰ ਪੰਜਾਬੀ ਡੇਲੀ ਦੇ ਪੰਨਿਆ ਤੇ
ਤਰਤੀਬ ਵਾਰ ਛਾਪਣ ਦਾ ਵੀ ਵਿਚਾਰ ਪੇਸ ਕੀਤਾ। ਉਹਨਾਂ ਆਖਿਆ ਕਿ ਪੁਰਾਣੇ ਰਾਹਾਂ
ਅਤੇ ਕਹਾਣੀਆਂ ਦੀ ਮੰਜਿਲ ਨੂੰ ਛੱਡ ਕੇ ਅੱਜ ਸਮਾਜ ਨੂੰ ਲੋੜ ਹੈ ਨਵੇਂ ਟੀਚੇ
ਨਵੇਂ ਰਾਹ ਅਤੇ ਨਵੇਂ ਵਿੱਸਿਆਂ ਦੀ ਭਾਲ ਦੀ। ਆਮ ਕਰਕੇ ਆਖਿਆ ਜਾਂਦਾ ਹੈ ਕਿ
ਲੋਕ ਘਟ ਪੜ੍ਹਦੇ ਹਨ, ਪਰ ਇਹ ਕੇਵਲ ਇਲਜਾਮ ਹੀ ਕਾਫੀ ਨਹੀਂ ਸਵਾਲ ਇਹ ਵੀ ਹੈ ਕਿ
ਲਿਖਿਆ ਕੀ ਜਾਂਦਾ ਹੈ!
ਇਸ ਜਸਨ ਵਿੱਚ ਮਿਸਸਾਗਾ ਅਤੇ ਬ੍ਰੈਮਟਨ ਦੇ ਨਾਮਵਰ ਲਿਖਾਰੀ, ਸਾਹਿਤਕਾਰ
ਬਲਰਾਜ ਚੀਮਾ, ਸੁਖਿੰਦਰ, ਲਖਵਿੰਦਰ ਮਾਨ, ਕੁਲਵਿੰਦਰ ਖਹਿਰਾ, ਗੁਰਦਿਆਲ ਸਿੰਘ
ਸਹੋਤਾ ਅਤੇ ਜੋਗਿੰਦਰ ਸਿੰਘ ਦੇ ਮੌਂਟਰੀਅਲ ਤੋਂ ਆਏ ਮਹਿਮਾਨਾਂ ਨੇ ਸਮੂਲੀਅਤ
ਕੀਤੀ । ਪੰਜਾਬੀ ਪ੍ਰੈਸ ਕਲੱਬ ਕੈਨੇਡਾ ਨੇ ਇਸ ਨਾਵਲ ਦੀ ਪਲੇਠੀ ਕਿਤਾਬ ਦੀ
ਛਪਾਈ ਦੀ ਕਦਰ ਕਰਦੇ ਹੋਏ; ਜੋਗਿੰਦਰ ਸਿੰਘ ਸੰਘੇੜਾ ਨੂੰ ਪਲੈਕ ਨਾਲ ਨਿਵਾਜਿਆ।
ਇਹ ਰਸਮ ਵਕੀਲ ਮਾਂਗਟ ਅਤੇ ਸਿਖ ਲਹਿਰ ਗੁਰੂ ਘਰ ਦੇ ਪ੍ਰਧਾਨ ਸ: ਮੱਟ, ਮੱਟੂ
ਟਰਾਂਸਪੋਰਟ ਦੇ ਮਾਲਿਕ ਦੇ ਹੱਥੀਂ ਕੀਤੀ ਗਈ। ਰੇਡੀਓ ਹੋਸਟ 770 ਏ:ਐਮ ਤਾਂਬੜ
ਜੀ ਨੇ ਆਏ ਮਹਿਮਾਨਾਂ ਦਾ ਪੰਜਾਬੀ ਪ੍ਰੈਸ ਕਲੱਬ ਵੱਲੋਂ ਸੁਕਰਾਨਾ ਕੀਤਾ ਅਤੇ ਇਸ
ਨਾਵਲ ਦੀ ਜੋਗਿੰਦਰ ਸਿੰਘ ਸੰਘੇੜਾਂ ਨੂੰ ਵਧਾਈ ਦੇਂਦੇ ਹੋਏ ਸਹਿਤਕਾਰਾਂ ਵਿੱਚ
ਜੀ ਆਇਆ ਆਖਿਆ। ਇਹ ਨਾਵਲ ਜਨਮੇਜਾ ਜੌਹਲ ਵਲੌਂ ਛਾਪਿਆ ਗਿਆ ਹੈ। |