'ਪਵਨ
ਨਾਦ' ਵੱਲੋਂ ਚੋਣਵੀਂ ਸਮਕਾਲੀ ਹਿੰਦੀ ਕਵਿਤਾ ਦਾ ਪੰਜਾਬੀ ਵਿੱਚ ਅਨੁਵਾਦ
ਕਰਕੇ ਪ੍ਰਕਾਸ਼ਤ ਕੀਤੀ ‘ਕਵਿਤਾ ਦੇ ਵਿਹੜੇ’ ਪੁਸਤਕ ਪੰਜਾਬੀ ਦੇ ਪਾਠਕਾਂ ਲਈ
ਵਰਦਾਨ ਸਾਬਤ ਹੋ ਸਕਦੀ ਹੈ, ਕਿਉਂਕਿ ਕਿਸੇ ਵੀ ਭਾਸ਼ਾ ਦਾ ਸਾਹਿਤ ਦੂਜੀਆਂ
ਭਾਸ਼ਾਵਾਂ ਦੇ ਪਾਠਕਾਂ ਦੀ ਜਾਣਕਾਰੀ ਅਤੇ ਪ੍ਰਤਿਭਾ ਵਿੱਚ ਵਾਧਾ ਕਰਨ ਵਿੱਚ
ਯੋਗਦਾਨ ਪਾਉਂਦਾ ਹੈ। ਖਾਸ ਤੌਰ ਤੇ ਕਵੀਆਂ ਦੀ ਸੋਚ ਵਿੱਚ ਤਬਦੀਲੀ ਵੀ ਲਿਆ
ਸਕਦਾ ਹੈ ਕਿਉਂਕਿ ਜਿਤਨੀਆਂ ਭਾਸ਼ਾਵਾਂ, ਸਭਿਆਚਾਰ, ਪਹਿਰਾਵਾ, ਰਹਿਣ ਸਹਿਣ,
ਵਿਵਹਾਰ ਅਤੇ ਪ੍ਰਣਾਲੀ ਦਾ ਸਾਹਿਤਕਾਰਾਂ ਨੂੰ ਗਿਆਨ ਹੋਵੇਗਾ ਉਤਨੀਆਂ ਹੀ
ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਪਰਪੱਕਤਾ ਅਤੇ ਵਿਭਿੰਨਤਾ ਆਵੇਗੀ। ਉਨ੍ਹਾਂ
ਦਾ ਸਾਹਿਤਕ ਗਿਆਨ ਵਿਸ਼ਾਲ ਹੋ ਜਾਵੇਗਾ। ਇਸ ਪੁਸਤਕ ਵਿੱਚ 'ਪਵਨ ਨਾਦ' ਨੇ
ਹਿੰਦੀ ਦੇ 11 ਸਰਵੋਤਮ ਅਤੇ ਸਮਰੱਥ ਸਾਹਿਤਕਾਰਾਂ - ਜਿਨ੍ਹਾਂ ਵਿੱਚ ਦੋ
ਇਸਤਰੀਆਂ ਵੀ ਸ਼ਾਮਲ ਹਨ - ਦੀਆਂ ਕੋਤਰ ਸੌ ਕਵਿਤਾਵਾਂ ਨੂੰ ਪੰਜਾਬੀ ਰੂਪ
ਦਿੱਤਾ ਹੈ।
ਇਹ ਸਾਹਿਤਕਾਰ ਕੋਈ ਆਮ ਕਵੀ ਨਹੀਂ ਸਗੋਂ ਆਪੋ ਆਪਣੇ
ਖੇਤਰਾਂ ਦੇ ਜਾਣੇ ਪਛਾਣੇ ਸਰਵਪ੍ਰਮਾਣਤ ਵਿਦਵਾਨ ਹਨ, ਜਿਨ੍ਹਾਂ ਨੂੰ ਗਿਆਨ
ਪੀਠ, ਸਾਹਿਤ ਅਕਾਦਮੀ ਵਰਗੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਣ ਸਨਮਾਨ ਮਿਲ
ਚੁੱਕੇ ਹਨ। ਇਨ੍ਹਾਂ ਵਿੱਚੋਂ ਬਹੁਤੇ ਸਾਹਿਤਕ ਰਸਾਲਿਆਂ ਦੇ ਸੰਪਾਦਕ ਹਨ,
ਜਿਨ੍ਹਾ ਦੀ ਦਰਜਨਾ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ।
ਇਨ੍ਹਾਂ ਦੀਆਂ ਕਵਿਤਾਵਾਂ ਪੜ੍ਹਨ ਤੋਂ ਬਾਅਦ ਉਭਰਦੇ ਕਵੀਆਂ ਨੂੰ ਸੰਵਾਦ
ਕਰਨ ਵਿੱਚ ਮੁਹਾਰਤ ਹੋਵੇਗੀ ਕਿਉਂਕਿ ਸੰਵਾਦ ਹੀ ਹਰ ਸਮੱਸਿਆ ਦਾ ਹਲ ਹੁੰਦਾ
ਹੈ। ਪੰਜਾਬੀ ਦੇ ਪਾਠਕਾਂ ਲਈ ਦੂਜੀਆਂ ਭਾਸ਼ਵਾਂ ਦੀਆਂ ਬਿਹਤਰੀਨ ਕਵਿਤਾਵਾਂ
ਆਪਣੀ ਮਾਤ ਭਾਸ਼ਾ ਵਿੱਚ ਪੜ੍ਹਨ ਨੂੰ ਮਿਲਣਾ ਸ਼ੁਭ ਸੰਕੇਤ ਹਨ।
ਅਨੁਵਾਦ ਦਾ ਕੰਮ ਬਹੁਤ ਹੀ ਪੇਚੀਦਾ ਅਤੇ ਕਲਾਤਮਿਕ ਤਕਨੀਕ ਦਾ ਹੁੰਦਾ ਹੈ।
ਖਾਸ ਤੌਰ ‘ਤੇ ਸਾਹਿਤ ਦੇ ਬਾਕੀ ਰੂਪਾਂ ਵਿੱਚੋਂ ਕਵਿਤਾ ਦਾ ਕਿਉਂਕਿ ਕਿਸੇ
ਕਵੀ ਦੀ ਭਾਵਨਾ ਨੂੰ ਦੂਜੀ ਭਾਸ਼ਾ ਵਿੱਚ ਉਸ ਕਵਿਤਾ ਦੀ ਆਤਮਾ ਅਨੁਸਾਰ
ਪ੍ਰਗਟ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਪ੍ਰੰਤੂ ਪਵਨ ਨਾਦ ਨੇ ਇਸ
ਪੱਖ ਤੋਂ ਵੀ ਸਫਲਤਾ ਪ੍ਰਾਪਤ ਕੀਤੀ ਹੈ।
ਇਸ ਪੁਸਤਕ ਵਿੱਚ
ਅਨੁਵਾਦ ਹੀ ਗੱਲ ਨਹੀਂ ਪ੍ਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਉਹ
ਕਿਹੜੀਆਂ ਕਵਿਤਾਵਾਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਹਨ, ਉਨ੍ਹਾਂ ਵਿੱਚ
ਕੀ ਖਾਸੀਅਤ ਹੈ। ਸਾਰੇ 11 ਲੇਖਕਾਂ ਦੀਆਂ ਕਵਿਤਾਵਾਂ ਸੰਕੇਤਕ ਪ੍ਰੰਤੂ
ਮਨਾਂ ਨੂੰ ਕੁਰੇਦਣ ਵਾਲੀਆਂ ਹਨ। ਹਿੰਦੀ ਦੇ ਕਵੀਆਂ ਵਿੱਚੋਂ 'ਸਰਵੇਸ਼ਵਰ
ਦਿਆਲ ਸਕਸੇਨਾ' ਸਾਹਿਤ ਅਕਾਦਮੀ ਇਨਾਮ ਪ੍ਰਾਪਤ, ਕੰਵਰ ਨਾਰਾਇਣ ਗਿਆਨ ਪੀਠ
ਅਤੇ ਪਦਮ ਭੂਸ਼ਣ, ਚੰਦਰ ਕਾਂਤ ਦੇਵਤਾਲੇ, ਵਿਸ਼ਨੂੰ ਨਾਗਰ ਅਤੇ ਮੰਗਲੇਸਵਰ
ਡਬਰਾਲ ਸੰਪਾਦਕ, ਅਸ਼ੋਕ ਵਾਜਪੇਈ ਉਪ ਕੁਲਪਤੀ ਅਤੇ ਪ੍ਰਧਾਨ ਲਲਿਤ ਅਕਾਦਮੀ,
ਉਦਯ ਪ੍ਰਕਾਸ਼, ਭਗਵਤ ਰਾਵਤ, ਕੁਮਾਰ ਅੰਬੁਜ, ਗਗਨ ਗਿੱਲ ਅਤੇ ਬਬੁਸ਼ਾ ਕੋਹਲੀ
ਅਨੇਕਾਂ ਰਾਸ਼ਟਰੀ ਅਤੇ ਅੰਤਰਾਸ਼ਟਰੀ ਮਾਨ ਸਨਮਾਨ ਪ੍ਰਾਪਤ ਕਰਨ ਵਾਲੇ ਕਵੀ
ਹਨ। ਇਨ੍ਹਾਂ ਕਵੀਆਂ ਦੀ ਕਵਿਤਾਵਾਂ ਸਾਰੀਆਂ ਹੀ ਵਡਮੁੱਲੀਆਂ ਪ੍ਰੰਤੂ ਕੁਝ
ਕੁ ਬਾਰੇ ਵਿਸਤਾਰ ਨਾਲ ਲਿਖਣ ਦੀ ਕੋਸ਼ਿਸ਼ ਕਰਾਂਗਾ।
ਸਰਵੇਸ਼ਵਰ ਦਿਆਲ
ਸਕਸੇਨਾ: ਉਨ੍ਹਾਂ ਦੀਆਂ 6 ਕਵਿਤਾਵਾਂ ਅਹਿਸਾਸਾਂ, ਭਾਵਨਾਵਾਂ, ਇਨਸਾਨੀ
ਰਿਸ਼ਤਿਆਂ ਅਤੇ ਮਿਹਨਤ ਦੇ ਵਿਸ਼ਿਆਂ ਵਾਲੀਆਂ ਹਨ। ‘ਸੁਰਖ ਹਥੇਲੀਆਂ ’ਮਿਹਨਤ
ਕਰਨ ਵਾਲਿਆਂ ਦਾ ਪ੍ਰਤੀਕ, ‘ਨਦੀ’ ਭਾਵਨਾਵਾਂ ਦੇ ਅਹਿਸਾਸ, ‘ਰਿਸ਼ਤਾ’
ਇਨਸਾਨੀ ਰਿਸ਼ਤਿਆਂ ਦੀ ਮਜ਼ਬੂਤੀ ਇਕ ਦੂਜੇ ‘ਤੇ ਨਿਰਭਰ ਰਹਿਣ ਨਾਲ ਹੁੰਦੀ
ਹੈ। ਰਿਸ਼ਤੇ ਟੁੱਟਣ ਨਾਲ ਸਮਾਜ ਬਿਖਰ ਜਾਂਦਾ ਹੈ। ‘ਤੇਰੇ ਨਾਲ ਰਹਿਕੇ’
ਇਨਸਾਨੀ ਇਕਮੁੱਠਤਾ ਅਤੇ ਅਪਣਤ ਦਾ ਅਹਿਸਾਸ ਕਰਵਾਉਂਦੀ ਅਤੇ ਸ਼ਕਤੀ ਬਣਾਉਂਦੀ
ਹੈ। ਜੇਕਰ ਇਕ ਮੁਠਤਾ ਨਾ ਰਹੇ ਤਾਂ ਇਨਸਾਨ ਸ਼ਕਤੀਹੀਣ ਹੋ ਜਾਂਦਾ ਹੈ।
‘ਕਿੰਨਾ ਚੰਗਾ ਹੁੰਦਾ’ ਸਾਧਾਰਣਤਾ ਦਾ ਜੀਵਨ ਜਿਓਣ ਦੀ ਪ੍ਰੇਰਨਾ ਕਰਦੀ ਹੈ
ਅਤੇ ਪਛੜਿਆ ਆਦਮੀ ਸਬਰ ਸਤੋਖ ਦਾ ਪ੍ਰਤੀਕ ਹੈ।
ਕੁੰਵਰ ਨਰਾਇਣ:
ਉਨ੍ਹਾਂ ਦੀਆਂ 7 ਕਵਿਤਾਵਾਂ ਬਹੁਤ ਹੀ ਦਿਲ ਨੂੰ ਝੰਜੋੜਨ ਵਾਲੀਆਂ ਹਨ।
‘ਟਿਊਨੇਸ਼ੀਆ’ ਇਨਸਾਨ ਦੀ ਉਸਾਰੂ ਸੋਚ, ‘ਇਕ ਅਜੀਬ ਦਿਨ’ ਅਤੇ ‘ਬਜ਼ਾਰਾਂ ਵੱਲ
ਵੀ’ ਅੰਤਰ ਝਾਤ ਮਾਰਨ ਦੀ ਪ੍ਰੇਰਨਾ ਦਿੰਦੀਆਂ ਹਨ। ‘ਸਵੇਰੇ ਸਵੇਰੇ’ ਮਾਂ
ਦੇ ਆਪਣੇ ਬੱਚਿਆਂ ਪ੍ਰਤੀ ਪਵਿਤਰ ਅਹਿਸਾਸਾਂ ਦਾ ਪੁਲੰਦਾ ਹਨ। ‘ਇਕ ਅਜੀਬ
ਬਾਜ਼ਾਰੀ ਮੁਸ਼ਕਲ’ ਵਿੱਚ ਕਵੀ ਇਨਸਾਨ ਦੇ ਔਗੁਣਾ ਨੂੰ ਅਣਗੌਲੇ ਕਰਕੇ ਉਸਦੇ
ਗੁਣਾ ਦੀ ਕਦਰ ਕਰਨ ਦੀ ਨਸੀਹਤ ਦਿੰਦਾ ਹੈ। ‘ਆਵੀਂ ਪਰ ਇਵੇਂ’ ਅਤੇ ‘ਜ਼ਖ਼ਮ’
ਕਵਿਤਾਵਾਂ ਨਫ਼ਰਤਾਂ ਦੀ ਥਾਂ ਪਿਆਰ ਕਰਨ ਨੂੰ ਪਹਿਲ ਕਰਨ ਲਈ ਕਹਿੰਦੀਆਂ ਹਨ।
ਚੰਦਰਕਾਂਤ ਦੇਤਵਾਲੇ: ਉਨ੍ਹਾਂ ਦੀਆਂ ਇਸ ਪੁਸਤਕ ਵਿੱਚ 11 ਕਵਿਤਾਵਾਂ
ਹਨ। ‘ਏਨੀ ਪੱਥਰ ਰੌਸ਼ਨੀ’ ਵਿੱਚ ਇਛਾਵਾਂ ਤੇ ਕਾਬੂ ਪਾਉਣ ਅਤੇ ‘ਰੁੱਖ’
ਕਵਿਤਾ ਵਿੱਚ ਇਨਸਾਨ ਦੀ ਤੁਲਨਾ ਕੀਤੀ ਹੈ ਕਿ ਉਹ ਇਕ ਦੂਜੇ ਨੂੰ ਆਪਣੇ ਨਾਲ
ਨਹੀਂ ਲਾਉਂਦਾ ਸਗੋਂ ਦੂਰ ਕਰਦਾ ਹੈ। ਪੰਛੀਆਂ ਲਈ ਰੁੱਖਾਂ ਦੀ ਸੰਭਾਲ ਨਹੀਂ
ਕਰਦਾ, ਸਗੋਂ ਉਨ੍ਹਾਂ ਲਈ ਬਨਾਵਟੀ ਆਲ੍ਹਣੇ ਬਣਾਉਂਦਾ ਹੈ। ‘ਮੈਂ ਤੈਨੂੰ
ਪੀਂਦਾ ਹਾਂ’ ਵਿੱਚ ਇਨਸਾਨ ਨੂੰ ਸੁਖੀ ਜੀਵਨ ਜਿਓਣ ਲਈ ਮਨ ਦੇ ਹਨੇਰੇ ਨੂੰ
ਦੂਰ ਕਰਨ ਦੀ ਤਾਕੀਦ ਕਰਦਾ ਹੈ।‘ ਜੇਕਰ ਤੁਹਾਨੂੰ ਨੀਂਦ ਨਹੀਂ ਆ ਰਹੀ’
ਕਮਾਲ ਦੀ ਕਵਿਤਾ ਹੈ, ਜਿਸ ਵਿੱਚ ਅਨੇਕਾ ਸੁਨੇਹੇ ਸੰਕੇਤਾਂ ਰਾਹੀਂ ਪਿਆਰ
ਦੇ ਬੀਜ ਬੀਜਣ ਦੀ ਸਲਾਹ ਦਿੱਤੀ ਗਈ ਹੈ। ‘ਤੂੰ ਉਥੇ ਹੀ ਹੋਣਾ’ ਕਵਿਤਾ
ਇਨਸਾਨ ਜੇਕਰ ਕਿਸੇ ਦੀ ਬੁਰਾਈ ਕਰਦਾ ਹੈ ਤਾਂ ਆਪਣੀ ਹੀ ਬੁਰਾਈ ਕਰ ਰਿਹਾ
ਹੁੰਦਾ ਹੈ। ‘ਉਹ ਗਾਉਣ ਲੱਗੀ’ ‘ਮੇਰੇ ਅੰਦਰ’, ‘ਸੁਲਘਦਾ ਰਹਿੰਦਾ ਬਿਰਖ‘,
‘ਫੱਗਣ’ ਅਤੇ ‘ਡੁੱਬਦੇ ਜਹਾਜ਼ ਦਾ ਵਾਹ’ ਇਸਤਰੀ ਦੇ ਸਤਿਕਾਰ ਦੀਆਂ ਪ੍ਰਤੀਕ
ਹਨ। ਮਰਦ ਹਰ ਔਰਤ ਬਾਰੇ ਸੁਪਨੇ ਲੈਂਦਾ ਰਹਿੰਦਾ ਹੈ ਜੋ ਔਰਤ ਦੀਆਂ
ਭਾਵਨਾਵਾਂ ਦੀ ਦੁਰਵਰਤੋਂ ਹੈ।
ਭਗਵਤ ਰਾਵਤ: ਉਨ੍ਹਾਂ ਦੀਆਂ 11
ਕਵਿਤਾਵਾਂ ਇਸ ਪੁਸਤਕ ਵਿੱਚ ਸ਼ਾਮਲ ਹਨ। ਸਾਰੀਆਂ ਕਵਿਤਾਵਾਂ ਭਾਵਪੂਰਨ ਹਨ।
‘ਉਹ ਇਸੇ ਧਰਤੀ ਤੇ ਨੇ’ ਕਵਿਤਾ ਅਨੁਸਾਰ ਸਮਾਜ ਕੁਝ ਕੁ ਬਿਹਤਰੀਨ ਸਾਧਾਰਨ
ਇਨਾਸਾਨਾ ਦੇ ਗੁਣਾ ਕਰਕੇ ਆਨੰਦ ਮਾਣ ਰਿਹਾ ਹੈ ਪ੍ਰੰਤੂ ਉਹ ਲੋਕ ਕਿਸੇ ਕੋਲ
ਅਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਨਹੀਂ ਕਰਦੇ। ਇਸੇ ਤਰ੍ਹਾਂ ‘ਚਿੜੀਆਂ ਨੂੰ
ਪਤਾ ਨਹੀਂ’ ਕਵਿਤਾ ਵਿੱਚ ਕਵੀ ਦਸਦਾ ਹੈ ਔਰਤਾਂ ਸਮਾਜ ਵਿੱਚ ਡਰ ਦੇ ਸਾਏ
ਹੇਠ ਵੀ ਆਪਣੇ ਫਰਜ ਨਿਭਾਈ ਜਾ ਰਹੀਆਂ ਹਨ। ‘ਖ਼ੁਸ਼ਫਹਿਮੀਆਂ’ ਕਵਿਤਾ ਵਿੱਚ
ਕਿਹਾ ਗਿਆ ਹੈ ਕਿ ਸਮਾਜ ਦਾ ਨੁਕਸਾਨ ਕਰ ਰਹੇ ਲੋਕ, ਇਕ ਦਿਨ ਜ਼ਰੂਰ ਆਪਣੀ
ਗਲਤੀ ਦਾ ਅਹਿਸਾਸ ਕਰਨਗੇ। ‘ਆਦਮੀ ਵੱਲ’ ਕਵਿਤਾ ਵਿਚ ਕਵੀ ਲੋਕਾਂ ਨੂੰ
ਕਹਿੰਦਾ ਹੈ ਕਿ ਉਨ੍ਹਾਂ ਨੂੰ ਆਪਣੀ ਅੰਤਹਕਰਨ ਦੀ ਅਵਾਜ ਸੁਣਨੀ ਚਾਹੀਦੀ
ਹੈ। ‘ਕੋਈ ਹੋਰ ਖੇਡ ਖੇਡੀਏ’ ਕਵਿਤਾ ਦੁਸ਼ਮਣੀ ਖ਼ਤਮ ਕਰਕੇ ਮਿਲਕੇ ਰਹਿਣ ਦੀ
ਪ੍ਰੇਰਨਾ ਕਰਦੀ ਹੈ। ‘ਇਕ ਦਿਨ ਅਜਿਹਾ ਆਵੇਗਾ’ ਅਤੇ ‘ਬਸ’, ‘ਓਸੇ ਨੂੰ
ਸਮਝਾ ਨਾ ਸਕਿਆ’, ‘ਤੁਸੀਂ ਕਰਿਓ ਯਕੀਨ’ ਅਤੇ ‘ਪਤਾ ਨਹੀਂ ਕਦ ਤੋਂ
’ਕਵਿਤਾਵਾਂ ਵਿੱਚ ਕਵੀ ਇਨਸਾਨ ਨੂੰ ਚੰਗੇ ਕੰਮ ਕਰਨ ਲਈ ਪ੍ਰੇਰ ਰਿਹਾ ਹੈ
ਕਿਉਂਕਿ ਵਕਤ ਲੰਘੇ ਤੇ ਪਛਤਾਉਣ ਦਾ ਕੋਈ ਲਾਭ ਨਹੀਂ ਹੋਣਾ। ‘ਇਨ੍ਹੀਂ
ਦਿਨੀ’ ਕਵਿਤਾ ਵਿੱਚ ਧਾਰਮਿਕ ਕਟੜਤਾ ਤੇ ਵਿਅੰਗ ਕਰਦੇ ਹਨ।
‘ਡਿੱਗਣਾ’ ਵਿੱਚ ਇਨਸਾਨ ਦੇ ਕਿਰਦਾਰ ਵਿੱਚ ਆਈ ਗਿਰਾਵਟ ਦੇ ਸੰਕੇਤ ਹਨ।
‘ਜੋ ਵੀ ਖੁਲ੍ਹੀ ਜਗ੍ਹਾ ਦਿਖਾਈ ਦਿੰਦੀ ਹੈ’ ਅਤੇ ‘ਉਹੀ ਤਾਂ ਕਵਿਤਾ ਹੁੰਦੀ
ਹੈ’ ਕਵਿਤਾਵਾਂ ਵਿੱਚ ਇਨਸਾਨ ਦੇ ਵਿਓਪਾਰੀ ਕਿਰਦਾਰ ਅਤੇ ਚਕਾਚੌਂਦ ਦੇ
ਸੁਪਨਿਆਂ ਵਿੱਚ ਗ੍ਰਸੇ ਹੋਣ ਦਾ ਪ੍ਰਭਾਵ ਵਿਖਾਈ ਦਿੰਦਾ ਹੈ।
ਅਸ਼ੋਕ
ਵਾਜਪੇਈ: ਉਨ੍ਹਾਂ ਦੀਆਂ 15 ਕਵਿਤਾਵਾਂ ਹਨ। ‘ਸੂਰਜ’ ਕਵਿਤਾ ਵਿੱਚ ਲਿਖਦੇ
ਹਨ ਕਿ ਸੁਜਾਖੇ ਅਸਲੀਅਤ ਨੂੰ ਵੇਖਦੇ ਨਹੀਂ ਜਿਨ੍ਹਾਂ ਨੂੰ ਨਹੀਂ ਦਿਖਦਾ ਉਹ
ਸੁਚੇਤ ਹਨ। ‘ਕਹਿੰਦਾ ਹਾਂ’, ਮਾਂ ਲਈ’, ‘ਜਨਮ ਕਥਾ’, ‘ਮੈਂ ਫੜਦਾਂ ਸ਼ਬਦ’,
‘ਪਿਆਰ’,‘ ਆਪਣੀ ਖਿੜਕੀ ਚੋਂ’, ‘ਜਦ ਉਸਨੂੰ ਛੋਹਿਆ’ ਅਤੇ ‘ਉਡੀਕ ਕਰੋ-1’
ਅਤੇ -2’ ਕਵਿਤਾਵਾਂ ਸੰਕੇਤਾਂ ਰਾਹੀਂ ਮਾਂ ਦੀ ਭੂਮਿਕਾ, ਕੁਦਰਤ ਨਾਲ
ਪਿਆਰ, ਤੇ ‘ਉਹ’, ‘ਇਕ ਇਕ ਰੋਮ ਨੂੰ’, ਇਨਸਾਨ ਦੀ ਖ਼ਾਹਸ਼ ਅਤੇ ਅਹਿਸਾਸਾਂ
ਬਾਰੇ ਦਰਸਾਉਂਦੀਆਂ ਹਨ। ‘ਦੇਵਤਿਓ’, ‘ਰਚਨਾ’ ਅਤੇ ‘ਮੁਅੱਤਲ’ ਸਮੇਂ ਦੀ
ਨਜ਼ਾਕਤ ਨੂੰ ਸਮਝਣ ਦੀ ਗੱਲ ਕਰਦੀਆਂ ਹਨ।
ਮੰਗਲੇਸ਼ ਡਬਰਾਲ: ਉਨ੍ਹਾਂ
ਦੀਆਂ ‘ਤੇਰਾ ਪਿਆਰ’, ‘ਡਿੱਗਣਾ’, ‘ਬੱਚਿਆਂ ਦੇ ਨਾਮ ਚਿੱਠੀ’, ‘ਪਿਆਰ
ਸਫਲਤਾ ਦੀ ਕੁੰਜੀ’ ਅਤੇ ‘ਮੈਂ ਚਾਹੁੰਦਾ ਹਾਂ’ 5 ਕਵਿਤਾਵਾਂ ਪਿਆਰ ਦਾ
ਅਹਿਸਾਸ, ਜਿਸਨੇ ਪੁੰਗਰਨਾ ਬਰਫ ਹੇਠੋਂ ਵੀ ਪੁੰਗਰਦਾ, ਜੀਵਨ ਉਤਸਵ, ਇਨਸਾਨ
ਬਣਨਾ ਅਤੇ ਪਿਆਰ ਨੂੰ ਕਬਜ਼ਾ ਸਮਝਣਾ ਆਦਿ ਬਾਰੇ ਮਹਿਸੂਸ ਕਰਵਾਉਂਦੀਆਂ ਹਨ।
ਵਿਸ਼ਨੂੰ ਨਾਗਰ: ਉਨ੍ਹਾਂ ਦੀਆਂ ‘ਆਤਮ ਸੁਧਾਰ’, ‘ਪ੍ਰਕਿਰਿਆ’,
‘ਗੱਲ ਕੋਈ ਹੈ ਈ ਨਹੀਂ ਸੀ’, ‘ਬੰਬ ਅਤੇ ਫੁੱਲ’, ‘ਗਧਾ’ ਅਤੇ ‘ਬੌਣਿਆਂ ਦਾ
ਸੰਸਾਰ’ 6 ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਸਮਾਜ ਸੁਧਾਰ,
ਆਲਸ, ਪਿਆਰ, ਇਨਸਾਨੀ ਸੋਚ, ਬਿਨਾ ਸੋਚੇ ਸਮਝੇ ਰਾਏ ਬਣਾਉਣਾ ਅਤੇ ਬਰਦਾਸ਼ਤ
ਕਰਨਾ ਹਨ। ਇਹ ਵਿਸ਼ੇ ਸਮਾਜਿਕ ਤਬਦੀਲੀ ਦਾ ਆਧਾਰ ਬਣ ਸਕਦੇ ਹਨ।
ਉਦਯ ਪ੍ਰਕਾਸ਼: ਕਵੀ ਦੀਆਂ ‘ਛਿੱਕ’, ਇੱਕ ਕਾਹਲੀ ਮਾੜੀ’, ‘ਕੁਝ ਬਣ ਜਾਨੇ
ਆਂ’, ‘ਕਾਇਦਾ’, ‘ਇਮਾਰਤ’ ਅਤੇ ‘ਦੁਆ’ 6 ਕਵਿਤਾਵਾਂ ਹਨ। ਇਨ੍ਹਾਂ
ਕਵਿਤਾਵਾਂ ਵਿੱਚ ਇਨਸਾਨ ਦੀ ਫਿਤਰਤ, ਭੁੱਖ, ਰੋਗ, ਇਸ਼ਕ ਦੇ ਅਹਿਸਾਸ, ਆਦਤ
ਤੋਂ ਮਜ਼ਬੂਰ ਇਨਸਾਨ, ਮਿਹਨਤ ਦਾ ਮੁੱਲ ਨਹੀਂ ਅਤੇ ਖ਼ੁਆਬਾਂ ਵਿੱਚ ਵਸਦੀ
ਦੁਨੀਆਂ ਵਰਗੇ ਸੰਜੀਦਾ ਵਿਸ਼ੇ ਚੁਣੇ ਹਨ।
ਕੁਮਾਰ ਅੰਬੁਜ: ਕਵੀ
ਦੀਆਂ ਵੀ ‘ਪ੍ਰਧਾਨ ਮੰਤਰੀ ਅਤੇ ਸ਼ਿਲਪਕਾਰ’, ‘ਮਾਂ ਮਹਿਮਾਨ ਹੈ’, ‘ਇੱਧਰ
ਦਾ ਜੀਵਨ’, ‘ਦੌੜ’, ‘ਮੂਰਖ਼ਤਾਵਾਂ’ ਅਤੇ ‘ਅਣਚਾਹੇ ਲੋਕ’ ਸ਼ਾਮਲ ਕੀਤੀਆਂ
ਹਨ, ਜਿਨ੍ਹਾਂ ਵਿੱਚ ਕੁਮਾਰ ਅੰਬੁਜ ਨੇ ਕਾਰੀਗਰਾਂ ਅਤੇ ਸ਼ਿਲਪਕਾਰਾਂ
ਦੀ ਮਿਹਨਤ ਦਾ ਮੁੱਲ ਨਾ ਮਿਲਣਾ, ਮਾਂ ਦੀ ਜ਼ਿੰਮੇਵਾਰੀ, ਧੋਖ਼ਾ, ਫ਼ਰੇਬ,
ਜ਼ਾਤਾਂ ਪਾਤਾਂ ਵਿੱਚ ਵੰਡੀ ਖਲਕਤ, ਇਨਸਾਨ ਇਨਸਾਨਾ ਵਿੱਚ ਨਹੀਂ ਸਗੋਂ ਭੀੜ
ਦਾ ਹਿੱਸਾ, ਮੂਰਖ਼ਤਾ ਅਤੇ ਸੰਵਦਨਸ਼ੀਲਤਾ ਦਾ ਖ਼ਾਤਮਾ ਵਰਗੇ ਮਹੱਤਵਪੂਰਨ ਵਿਸ਼ੇ
ਬਣਾਏ ਹਨ। ਗਗਨ ਗਿੱਲ: ਇਸ ਪੁਸਤਕ ਵਿੱਚ ਉਨ੍ਹਾਂ ਦੀਆਂ 11
ਕਵਿਤਾਵਾਂ ਸ਼ਾਮਲ ਕੀਤੀਆਂ ਹਨ। ਉਨ੍ਹਾਂ ਦੀਆਂ 8 ਕਵਿਤਾਵਾਂ, ‘ਪਿਤਾ ਨੇ
ਆਖਿਆ-1, 2’, ‘ਕੀ ਉਹ ਜਾਣਦੀ ਹੈ?’, ‘ਜੰਗਲ ਅਗਵਾਈ ਲਈ ਹਾਜ਼ਰ ਹੈ’, ‘ਉਹ
ਉਸਨੂੰ ਮਿਲਣ ਜਾ ਰਹੀ ਹੈ’, ‘ਨਜ਼ਰ ਦੇ ਅੱਗੇ ਇਕ ਕੰਧ ਹੈ’, ‘ਵਿਦਾ ਕੀਤਾ’
ਅਤੇ ‘ਬੱਚੇ ਤੂੰ ਆਪਣੇ ਘਰ ਜਾਹ’ ਇਸਤਰੀ ਦੀ ਤ੍ਰਾਸਦੀ ਅਤੇ ਜ਼ਿੰਦਗੀ ਦੀ
ਜਦੋਜਹਿਦ ਦਾ ਪ੍ਰਗਟਾਵਾ ਕਰਦੀਆਂ ਹਨ। ‘ਸੁੱਖ ‘ਚ ਜੋ ਦੁੱਖ ਹੈ’, ‘ਚੋਰੀ
ਦਾ ਫੁੱ’ ਅਤੇ ’ਖ਼ੁਸ਼ਆਮਦੀਦ’ ਤਿੰਨੋ ਕਵਿਤਾਵਾਂ ਇਸਤਰੀ ਦੀਆਂ ਭਾਵਨਾਵਾਂ ਦੀ
ਖ਼ਹਿਸ਼ ਦੇ ਸਪਨੇ ਸਿਰਜਦੀਆਂ ਹਨ।
ਬਬੁਸ਼ਾ ਕੋਹਲੀ: ਕਵਿਤਰੀ ਦੀਆਂ 14
ਕਵਿਤਾਵਾਂ ਪੁਸਤਕ ਵਿੱਚ ਸ਼ਾਮਲ ਹਨ। ਇਹ ਸਾਰੀਆਂ ਕਵਿਤਾਵਾਂ ਸੰਕੇਤਕ ਇਸਤਰੀ
ਦੇ ਹਾਵ ਭਾਵ ਅਤੇ ਸੁਪਨਿਆਂ ਦੀ ਦਹਿਲੀਜ਼ ‘ਤੇ ਪਹੁੰਚਣ ਦੀ ਗੱਲ ਕਰਦੀਆਂ
ਹਨ। ਇਨ੍ਹਾਂ ਕਵਿਤਾਵਾਂ ਨੂੰ ਸਮਝਣ ਲਈ ਇਸਤਰੀ ਦੀ ਮਾਨਸਿਕਤਾ ਨੂੰ ਸਮਝਣ
ਦੀ ਲੋੜ ਹੈ।
ਸਾਬਕਾ ਜਿਲਾ੍
ਲੋਕ ਸੰਪਰਕ ਅਧਿਕਾਰੀ ਮੋਬਾਈਲ-94178 13072
ujagarsingh48@yahoo.com
|
‘ਕਵਿਤਾ
ਦੇ ਵਿਹੜੇ’ ਪੁਸਤਕ ਪੰਜਾਬੀ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ
ਉਜਾਗਰ ਸਿੰਘ, ਪਟਿਆਲਾ |
ਡਾ
ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ: ਨਵਾਂ ਸਮਾਜ
ਸਿਰਜਣ ਦੀ ਹੂਕ ਉਜਾਗਰ ਸਿੰਘ,
ਪਟਿਆਲਾ |
ਪਰਮਜੀਤ
ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜਦੋਜਹਿਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਡਾ
ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ |
ਗੁਰਮੀਤ
ਸਿੰਘ ਪਲਾਹੀ ਦੀ ਪੰਜਾਬ ਡਾਇਰੀ - 2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ
ਉਜਾਗਰ ਸਿੰਘ, ਪਟਿਆਲਾ |
ਸੁਰਜੀਤ
ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਬਾਦ) ਨਿਵੇਕਲਾ
ਉਪਰਾਲਾ ਉਜਾਗਰ ਸਿੰਘ, ਪਟਿਆਲਾ |
|
|
ਨਕਸਲਵਾਦ
ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ
ਪੁਸਤਕ ਉਜਾਗਰ ਸਿੰਘ, ਪਟਿਆਲਾ |
"ਚੰਨ
ਅਜੇ ਦੂਰ ਹੈ" ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਸਤਵਿੰਦਰ
ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ: ‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ
ਮੁਹੱਬਤ ਦਾ ਸੁਮੇਲ ਉਜਾਗਰ ਸਿੰਘ,
ਪਟਿਆਲਾ |
ਮੈਂ
‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ? /a>
ਉਜਾਗਰ ਸਿੰਘ, ਪਟਿਆਲਾ |
‘ਕਾਲ਼ੀ
ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ
ਸੁਮੇਲ ਉਜਾਗਰ ਸਿੰਘ, ਪਟਿਆਲਾ |
ਰਾਵਿੰਦਰ
ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ
ਪਾਉਣ ਦਾ ਉਦਮ ਉਜਾਗਰ ਸਿੰਘ,
ਪਟਿਆਲਾ |
ਗੁਰਭਜਨ
ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ
ਉਜਾਗਰ ਸਿੰਘ, ਪਟਿਆਲਾ |
‘ਪਟਿਆਲਾ
ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਡਾ
ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ
ਸ਼ਰਧਾਂਜ਼ਲੀ ਉਜਾਗਰ ਸਿੰਘ, ਪਟਿਆਲਾ |
ਰਾਜ
ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਸੁਭਾਸ਼
ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਦਲੀਪ
ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕੰਵਰ
ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਸੁਖਦੇਵ
ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ
ਦਾ ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਗੁਰਭਜਨ
ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ: ਪੰਜਾਬੀ ਵਿਰਾਸਤ ਦਾ ਸ਼ੀਸ਼ਾ
ਉਜਾਗਰ ਸਿੰਘ, ਪਟਿਆਲਾ |
‘ਕਿਸਾਨ
ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਦਰਦ
ਜਾਗਦਾ ਹੈ: ਭੁਪਿੰਦਰ ਸਿੰਘ ਸੱਗੂ
ਡਾ. ਨਿਸ਼ਾਨ ਸਿੰਘ ਰਾਠੌਰ |
ਮਜਬੂਰੀ,
ਲਾਚਾਰੀ, ਬੇਵੱਸੀ ਅਤੇ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ
"ਕੱਠਪੁਤਲੀਆਂ" ਸਿ਼ਵਚਰਨ ਜੱਗੀ
ਕੁੱਸਾ |
ਸਮੀਖਿਆ:
ਨਾਵਲ "ਦਰਦ ਕਹਿਣ ਦਰਵੇਸ਼" ਮਨਦੀਪ
ਕੌਰ ਭੰਮਰਾ |
ਸ਼ਿਵਚਰਨ
ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਬਿੰਦਰ
ਕੋਲੀਆਂ ਵਾਲ ਦੇ ਕਾਵਿ ਸੰਗ੍ਰਹਿ "ਅਧੂਰਾ ਸਫ਼ਰ" ਤੇ ਇਕ ਸਰਸਰੀ ਝਾਤ
ਰਵੇਲ ਸਿੰਘ ਇਟਲੀ |
ਰਾਮ
ਲਾਲ ਭਗਤ ਦਾ ਕਾਵਿ ਸੰਗ੍ਰਹਿ "ਸ਼ਹਿਜ਼ਾਦੀਆਂ" ਇਸਤਰੀ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
'ਇਹ
ਪਰਿੰਦੇ ਸਿਆਸਤ ਨਹੀਂ ਜਾਣਦੇ' ਉਜਾਗਰ ਸਿੰਘ, ਪਟਿਆਲਾ |
ਅੰਕਲ
ਟੌਮ ਦੀ ਝੌਪੜੀ ਬਿੱਟੂ ਖੰਗੂੜਾ,
ਲੰਡਨ |
ਡਾ
ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾ ਪਾਠਕਾਂ ਲਈ ਮਾਰਗ
ਦਰਸ਼ਨ ਉਜਾਗਰ ਸਿੰਘ, ਪਟਿਆਲਾ
|
ਭੁੱਬਲ
ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਨਾਨਕ
ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ
ਸ਼ੀਸ਼ਾ ਉਜਾਗਰ ਸਿੰਘ, ਪਟਿਆਲਾ |
ਡਾ
ਸੋਨੀਆਂ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ
ਪ੍ਰਗਟਾਵਾ ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਕਹਾਣੀ ਸੰਗ੍ਰਹਿ ‘‘ਜ਼ਮੀਰ’’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ |
ਡਾਇਰੈਕਟਰ
ਭਾਸ਼ਾ ਵਿਭਾਗ ਵਲੋਂ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ'
ਲੋਕ-ਅਰਪਣ ਪ੍ਰੀਤਮ ਲੁਧਿਆਣਵੀ,
ਚੰਡੀਗੜ੍ਹ |
ਹਰਪ੍ਰੀਤ
ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਸੰਸਾਰ
ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ
ਬਨਾਮ ਕੈਨੇਡੀਅਨ ਸਮਾਜ' ਬਲਜਿੰਦਰ
ਸੰਘਾ, ਕਨੇਡਾ |
ਉਦੀਪਨ
ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਪਰਮਵੀਰ
ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ
ਕਹਾਣੀ ਉਜਾਗਰ ਸਿੰਘ, ਪਟਿਆਲਾ
|
ਹਰੀ
ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ
ਡੀਲਾਈਟ” ਰਾਹੀਂ ਡਾ.ਸਾਥੀ
ਲੁਧਿਆਣਵੀ, ਲੰਦਨ |
ਕਹਾਣੀ-
ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਮੋਤੀ ਪੰਜ ਦਰਿਆਵਾਂ
ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ
|
ਕੁਲਵੰਤ
ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਲੇਖ਼ਕ
ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ
'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ |
ਗੁਰਿੰਦਪਾਲ
ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’
ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ |
ਸਮਾਜਿਕ
ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ |
ਪਰਵਾਸ
ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
|
ਰਾਮ
ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸਿੱਖ
ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਪਰਮਜੀਤ
ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ |
ਹਰਜੋਤ
ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਬਲਜੀਤ
ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ
ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਅਮਰਿੰਦਰ
ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ
ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ |
ਸਿਰਜਣਦੀਪ
ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪਾਲੀ
ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੰਜਵਾਂ
ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ |
ਡਾ.
ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ
ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਰਣਜੀਤ
ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸੁਰਿੰਦਰ
ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਬਿੰਦਰ
“ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ
ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ |
ਰਾਜਵਿੰਦਰ
ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ |
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|