ੳਸਲੋ - ਅੱਜ ਤੋ ਤਕਰੀਬਨ ਚਾਲੀ ਸਾਲ ਪਹਿਲਾ ੳਸਲੋ ਦੇ ਲੀਲੇਸਤਰੋਮ ਇਲਾਕੇ ਚ
ਸ੍ਰ ਉਜਾਗਰ ਸਿੰਘ ਸਖੀ (ਵਿਦਿਅਕ ਵਿਗਿਆਨੀ ਤੇ ਸਮਾਜ ਸੁਧਾਰਕ) ਨੇ ਇੱਕ ਸੰਸਥਾ
ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਉਸ ਸਮੇ ਬੇਰੋਜਗਾਰੀ ਦੀ ਮਾਰ ਹੇਠ ਨਸ਼ੇ ਦੀ
ਦਲ ਦਲ ਚ ਫੱਸੇ ਲੋਕੀ ਜੋ ਇਸ ਮੰਦਹਾਲੀ ਕਾਰਨ ਦਿਮਾਗੀ ਹਾਲਾਤ ਵੀ ਖਰਾਬ ਕਰ
ਲੈਦੇ ਸਨ , ਅਜਿਹੇ ਲੋਕਾ ਨੂੰ ਸਰਕਾਰ ਦੇ ਸਹਿਯੋਗ ਨਾਲ ਬਾਬੇ ਨਾਨਕ ਦੀ ਨਾਮ
ਜਪੋ ਕਰਮ ਕਰੋ ਵੰਡ ਛੱਕੋ ਨੀਤੀ ਨੂੰ ਅਪਨਾਉਦੇ ਹੋਏ ਨਸ਼ੇ ਦੀ ਦਲ ਦਲ ਚੋ ਕੱਢਿਆ
ਅਤੇ ਕਈਆ ਨੂੰ ਦੁਬਾਰਾ ਸਕੂਲ ਕਾਲਜਾ ਚ ਜਾਣ ਲਈ ਪ੍ਰੇਰਿਆ ਅਤੇ ਇਹਨਾ ਪਿੱਛਲੇ
ਤਕਰੀਬਨ ਤਿੰਨ ਦਹਾਕਿਆ ਚੋ ਇਸ ਦਲ ਦਲ ਚੋ ਨਿੱਕਲ ਕਈ ਪੜ ਲਿੱਖ ਚੰਗੇ ਇਨਸਾਨ
ਬਣੇ ਅਤੇ ਸ੍ਰ ਉਜਾਗਰ ਸਿੰਘ ਸਖੀ ਨੁੰ ਅੱਜ ਵੀ ਇੱਕ ਰੱਬ ਦਾ ਰੁਤਬਾ ਦਿੰਦੇ ਹਨ
। ਜਿੰਨਾ ਨੇ ਉਹਨਾ ਨੂੰ ਨਰਕ ਭਰੀ ਜਿੰਦਗੀ ਚੋ ਕੱਢ ਇੱਕ ਨਵੀ ਜਿੰਦਗੀ ਪ੍ਰਦਾਨ
ਕੀਤੀ।
ਸ੍ਰ ਉਜਾਗਰ ਸਿੰਘ ਸਖੀ ਅਤੇ ਉਹਨਾ ਦੀ ਸਹਾਇਕ ਲੇਖਿਕਾ ਗ੍ਰੇਤੇ ਨੂਰਹੇਲੇ
ਵੱਲੋ ਉਹਨਾ ਵੱਲੋ ਕੀਤੇ ਉਪਰਾਲੇ ਸਾਧਨ ਤੇ ਤਜਰਬਿਆ ਤੇ ਅਦਾਰਿਤ ਨਾਰਵੀਜੀਅਨ
ਭਾਸ਼ਾ ਚ ਇੱਕ ਕਿਤਾਬ (ਛਿਲਦਨ ਯਾਨੀ ਕੀ ਸੋਮੇ ਜਾ ਸਾਧਨ) ਲਿਖੀ ਗਈ ਅਤੇ ਇਸ
ਕਿਤਾਬ ਨੂੰ ੳਸਲੋ ਦੇ ਦੀਆਕੂਨ ਹਾਈ ਸਕੂਲ ਵਿਖੇ ਰਿਲੀਜ ਕੀਤਾ ਗਿਆ। ਇਸ ਮੋਕੇ
ਸ੍ਰ ਉਜਾਗਰ ਸਿੰਘ ਸਖੀ ਤੋ ਇਲਾਵਾ ਦੀਆ ਕੂਨ ਸਕੂਲ ਦੀ ਪ੍ਰਿਸੀਪਾਲ, ਸਹਾਇਕ
ਲੇਖਿਕਾ ਗ੍ਰੇਤੇ ਨੂਰਹੇਲੇ,ਪੇਰ ਸਤੋਰਕਸਨ(ਵਿਸਿ਼ਟ ਡਾਕਟਰ ਉਲੇਵਾਲ ਹਸਪਤਾਲ),
ਨਸਰੁਲਾ ਕੂਰੈਸ਼ੀ ੳਲਾਵ ਦਲਅਨੰਦ, ਕਪਲਨ/ਦਮ ਪ੍ਰਕਾਸਿ਼ਤ ਸੰਸਥਾ ਤੋ ਏਵਾ
ਏਮਾਨੂਸ਼, ਉਹਨਾ ਦੀ ਦਹੋਤੀ ਨਾਬੀਲਾ ਤੇ ਦੂਸਰੇ ਪਰਿਵਾਰਿਕ ਮੈਬਰ,
ਅਧਿਆਪਕ,ਵਕੀਲ,ਵਿਗਾਨ ਸਿਖਿਆਰਥੀ ਤੇ ਬਹੁਤ ਸਾਰੀਆ ਜਾਣੀਆ ਮਾਣੀਆ ਹਸਤੀਆ
ਹਾਜਿ਼ਰ ਸਨ।
ਫੋਟੋ ਕੈਪਸ਼ਨ-
30/11/2012
|