ਕੈਲਗਰੀ - ਪੰਜਾਬੀ ਲਿਖਾਰੀ ਸਭਾ ਦੀ
ਮਾਰਚ ਮਹੀਨੇ ਦੀ ਮੀਟਿਗ 16 ਤਰੀਕ ਦਿੱਨ ਐਤਵਾਰ ਨੂੰ ਕੋਸੋ ਦੇ ਹਾਲ ਵਿੱਚ
ਹਰੀਪਾਲ ਦੀ ਪ੍ਰਧਾਨਗੀ ਹੇਠ ਹੋਈ ਅਪਣੇ ਘਰਦੇ ਕੰਮ ਕਾਰ ਛੱਡ ਕੇ ਆਏ ਸਾਰੇ
ਸਰੋਤੇਆਂ ਨੂੰ ਸਭਾ ਦੇ ਸਕੱਤਰ ਸੁੱਖਪਾਲ ਪਰਮਾਰ ਨੇ ਜੀ ਅਈਆ ਕਿੱਹਾ ਅਤੇ
ਆਉਣ ਵਾਲੇ ਦਿੱਨਾ ਵਿੱਚ ਹੋਣ ਜਾ ਰਹੇ ਪਰੋਗਰਾਮਾਂ ਵਾਰੇ ਵੀ ਜਾਣੂ ਕਰਵਈਆ!
19 ਅਪ੍ਰੈਲ ਨੁੰ ਬੱਚੇਆਂ ਵਿੱਚ ‘ਮਾਂ ਬੋਲੀ’ ਬੋਲਣ ਲਈ ਮੁਹਾਰਤ ਮੁਕਾਬਲੇ
ਕਰਵਾਏ ਜਾ ਰਹੇ ਨੇ, ਵਾਰੇ ਵਿਸਥਾਰ ਨਾਲ ਦੱਸੀਆ ਅਤੇ 31 ਮਈ ਨੂੰ ਹੋਣ ਜਾ
ਰਹੇ ਸਲਾਨਾ ਪਰੋਗਰਾਮ ਵਿੱਚ ਵੈਨਕੁਵਰ ਦੇ ਲੇਖਕ ਅਤੇ ਕੇਂਦਰੀ ਲਿਖਾਰੀ ਸਭਾ
ਦੇ ਪ੍ਰਧਾਨ ਮੋਹਣ ਸਿੰਘ ਗਿੱਲ ਨੂੰ ਇਕਬਾਲ ਅਰਪਣ ਅਵਾਰਡ ਨਾਲ ਸਨਮਾਨਤ
ਕੀਤਾ ਜਾ ਰਿਹਾ ਹੈ। ਇੱਹ ਦੋਨੋ ਪਰੋਗਰਅਮ ਵਾਈਟਹੋਰਨ ਕੋਮਿਉਨਟੀ ਹਾਲ ਵਿੱਚ
ਹੋਣਗੇ, ਸਭਾ ਦੇ ਪਹਿਲੇ ਹਿੱਸੇ ਵਿੱਚ ਕੋਮ
ਦੇ ਮਹਾਨ ਸਹੀਂਦ ਭਗਤ ਸਿੰਘ, ਰਾਜ ਗੁਰੁ
ਅਤੇ ਸੁੱਖਦੇਵ ਨੂੰ ਸੰਮਰਪਤ ਰਿਹਾ, ਗੀਤਕਾਰ ‘ਬਲਵੀਰ ਗੋਰਾ’ ਅਤੇ
‘ਤ੍ਰਲੋਚਨ ਸੈਂਭੀ’ਨੇ ਵਿੱਲਖਣ ਗੀਤ ਗਾ ਕੇ ਉਨਾ ਨੂੰ ਯਾਦ ਕੀਤਾ ।
ਮਾਸਟਰ ਭਜਨ ਗਿੱਲ ਨੇ ਉਹਨਾ ਦੀ ਜੀਵਨੀ ਵਾਰੇ ਚਾਨਣਾ ਪਾਈਆ, ਇਨਾ ਤੋ
ਇਲਾਵਾ ਜਗਵੰਤ ਗਿੱਲ,ਸੁਰਿਦਰ ਗੀਤ,ਮਹਿੰਦਰਪਾਲ ਐਸ ਪਾਲ,ਗੁਰਚਰਨ ਹੇਅਰ,ਅਤੇ
ਬਲਜਿੰਦਰ ਸੰਘਾ ਸਾਨਦਾਰ ਰਚਨਾਵਾ ਸੁਣਾਈਆਂ। ਸਭਾ ਦੇ ਦੁਜੇ ਭਾਗ ਵਿੱਚ
ਹਰਮਿੰਦਰ ਕੋਰ ਢਿੱਲੋ ਦੀ ਪਲੇਠੀ ਕਤਾਬ ‘ਧਰਤੀ ਤੇ ਫੁੱਲ’ਦੀ ਘੂੰਡ ਚੁਕਾਈ
ਰਸਮ ਹੋਈ ‘ਗੁਰਮੀਤ ਕੋਰ ਸਰਪਾਲ’ ਅਤੇ ‘ਮਹਿੰਦਰਪਾਲ ਐਸ ਪਾਲ’ਨੇ ਕਿਤਾਬ
ਸਬੰਧੀ ਪਰਚੇ ਪੜੇ।
‘ਹਰਮਿੰਦਰ ਕੋਰ ਢਿੱਲੋ’ ਨੇ ਅਪਣੀ ਨਿਜੀ ਜਿੰਦਗੀ ਦੇ ਪੱਲ ਸਾਝੇ ਕੀਤੇ
ਅਤੇ ਅਪਣੀ ਕਤਾਬ ਵਿੱਚੋ ਕਵਿਤਾਵਾ ਅਤੇ ਗੀਤ ਸੁਣਾਏ ਅਤੇ ਆਣ ਵਾਲੇ ਸਮੇ
ਵਿੱਚ ਇੱਸ ਤੋ ਵਧੀਆ ਪੰਜਾਬੀ ਬੋਲੀ ਅਤੇ ਸਹਿਤ ਦੀ ਸੇਵਾ ਕਰਨ ਲਈ ਵੱਚਨ
ਵੱਧ ਹੋਏ। ਇੱਨਾ ਤੋ ਇਲਾਵਾ ਬੁਲਾਰੀਆ ਵਿੱਚ ਅਵਿਨਾਸ਼ ਅਵੀ,ਡਾਂ ਸਪੁੰਰਨ
ਸਿੰਘ ਚਾਨੀਆ, ਗੁਰਚਰਨ ਕੋਰ ਥਿੰਦ,
ਰਵੀ ਪ੍ਰਕਾਸ਼ ਜਨਾਗਲ ਰਣਜੀਤ ‘ਸੋਮਾ’ਜੋਗਿੰਦਰ ਸੰਘਾ,
ਹਰਚਰਨ ਕੋਰ ਬਾਸੀ ਵੀ ਕਵਿਤਾ ਦੇ
ਦੋਰ ਵਿੱਚ ਛਾਮਲ ਸਨ। ਛਾਹ,ਸਨੈਕਸ ਦਾ ਸਾਰਾ ਪ੍ਰਬੰਦ ਹਰਮਿੰਦਰ ਕੋਰ ਢਿੱਲੋ
ਵਲੋ ਕੀਤਾ ਗਿਆ। ਫੋਟੋਗ੍ਰਫੀ ਦੀ ਜੁਮੇਵਾਰੀ ‘ਬਲਜਿੰਦਰ (ਬਿੱਟੁ) ਸੰਘਾ’
ਅਤੇ ‘ਲਾਡੀ ਗੋਵਿੰਦਪੁਰੀ’ਨਿਭਾਈ ਗਈ ਇਨਾ ਤੋ ਇਲਵਾ ਸਭਾ ਵਿੱਚ ਸਰਬਜੀਤ
ਕੋਰ ਮਾਨ,ਰਾਮਰਣਜੀਤ ਸਿੰਘ ਮਾਨ, ਤਰਸੇਮ
ਗੋਸਲ, ਹਰਪਾਲ ਬਾਸੀ,
ਜਸਵਿਦਰ ਜੱਜ, ਹਰਨੇਕ ਬੰਧਨੀ,
ਸੁੱਖਵਿੰਦਰ ਥਿੰਦ, ਬਲਵੀਰ ਸਿੰਘ,
ਗੁਰਦੀਪ ਕੋਰ, ਗੁਰਬਚਨ ਕੋਰ,
ਅਵਤਾਰ ਸਿੰਘ, ਦੇਵਿੰਦਰ ਮਲਹਾਂਸ,
ਰਿਸ਼ੀ ਨਾਗਰ(ਰੈਡ,ਐਫ,ਐਮ) ਹਰਚਰਨ ਸਿੰਘ ਪਰਹਾਰ(ਸਿੱਖ ਵਿਰਸਾਂ)
ਮਨਜੀਤ ਪਿਆਸਾ,ਹਰਦੇਵ ਮਾਨ,ਤਰਸੇਮ ਪਰਹਾਰ,ਰਣਧੀਰ ਬਾਸੀ,
ਹਰਜੀਤ ਸਰੋਆ, ਹੈਪੀਂ ਮਾਨ,
ਮੰਗਲ ਚੱਠਾ ਵੀ ਹਾਜਰ ਸਨ ਆਉਣ ਵਾਲੇ ਪ੍ਰਗੋਰਾਮਾ ਵਾਰੇ ਕੋਈ ਵੀ
ਯਾਣਕਾਰੀ ਲੈਣੀ ਹੋਵੇ ਤਾ ਸਭਾ ਦੇ ਪ੍ਰਧਾਨ ਹਰੀਪਾਲ 403-714-4816 ਜਾ
ਜਨਰਲ ਸਕੱਤਰ ਸੁੱਖਪਾਲ ਪਰਮਾਰ ਨਾਲ 403-830-2374 ਉਤੇ ਸਪੰਰਕ ਕਰ ਸਕਦੇ
ਹੋ।ਬੱਚੇਆ ਦੇ ਪ੍ਰਗਰਾਮ ਨੂੰ ਹੀ ਅਗਲੇ ਮਹੀਨੇ ਦੀ ਮੀਟਿਗ ਸਮਝੀਆ ਜਾਵੇਗਾ।
|