|
|
|
|
ਬਾਬੂ ਸਿੰਘ ਰੈਹਲ
ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
|
|
|
|
ਬਾਬੂ ਸਿੰਘ ਰੈਹਲ ਦਾ ਤੀਜਾ ਕਹਾਣੀ ਸੰਗ੍ਰਿਹ ‘ਹਨੇਰਾ ਪੀਸਦੇ ਲੋਕ’
ਪੰਜਾਬ ਦੇ ਆਰਥਿਕ ਅਸਾਂਵੇਂਪਣ ਦਾ ਪ੍ਰਗਟਾਵਾ ਕਰਨ ਵਾਲੀ ਪੁਸਤਕ ਹੈ।
ਪੰਜਾਬ ਜਿਸਨੂੰ ਕਿਸੇ ਸਮੇਂ ਦੇਸ਼ ਦਾ ਸਭ ਤੋਂ ਖ਼ੁਸ਼ਹਾਲ ਸੂਬਾ ਗਿਣਿਆਂ
ਜਾਂਦਾ ਸੀ। ਇਸ ਸਮੇਂ ਆਰਥਿਕ ਕੰਗਾਲੀ ਦਾ ਰੂਪ ਧਾਰਨ ਕਰ ਚੁੱਕਾ ਹੈ।
ਪੰਜਾਬ ਦੀ ਵਰਤਮਾਨ ਅਤੇ ਪੁਰਾਤਨ ਸਥਿਤੀ ਬਾਰੇ ਬਾਬੂ ਸਿੰਘ ਰਹਿਲ ਨੇ ਆਪਣੇ
ਇਸ ਕਹਾਣੀ ਸੰਗ੍ਰਿਹ ਵਿਚ 15 ਕਹਾਣੀਆਂ ਸ਼ਾਮਲ ਕੀਤੀਆਂ ਹਨ, ਜਿਨਾਂ ਵਿਚੋਂ
ਬਹੁਤੀਆਂ ਕਹਾਣੀਆਂ ਦਿਹਾਤੀ ਪੰਜਾਬ ਦੀ ਵਰਤਮਾਨ ਆਰਥਿਕ, ਸਮਾਜਿਕ ਅਤੇ
ਸਭਿਆਚਾਰਿਕ ਸਥਿਤੀ ਦਾ ਕੱਚਾ ਚਿੱਠਾ ਪੇਸ਼ ਕਰਦੀਆਂ ਹਨ। ਪੰਜਾਬ ਜਿਸਨੂੰ
ਵਸਦਾ ਗੁਰਾਂ ਦੇ ਨਾਂ ਕਿਹਾ ਜਾਂਦਾ ਸੀ ਤੇ ਅੱਜ ਕਲ ਉਸਦੇ ਨਿਵਾਸੀ ਆਪਣੇ
ਪੁਰਾਤਨ ਵਿਰਸੇ ਅਤੇ ਪ੍ਰੰਪਰਾਵਾਂ ਨੂੰ ਭੁੱਲ ਚੁੱਕੇ ਹਨ। ਉਹ ਉਨਾਂ ਤੇ
ਅਮਲ ਤਾਂ ਕਰਦੇ ਹੀ ਨਹੀਂ ਸਗੋਂ ਆਪਣੀਆਂ ਹੀ ਨਵੀਂਆਂ ਪਰੰਪਰਾਵਾਂ ਬਣਾਕੇ
ਪੰਜਾਬ ਨੂੰ ਗ਼ਰੀਬੀ ਵਿਚ ਧਕੇਲ ਰਹੇ ਹਨ। ਸਾਡੇ ਗੁਰੂਆਂ ਨੇ ਜਿਹੜੇ ਸਿਧਾਂਤ
ਸਾਨੂੰ ਗੁਰਬਾਣੀ ਰਾਹੀਂ ਦਿੱਤੇ ਸਨ, ਪੰਜਾਬੀ ਉਨਾਂ ਦੇ ਉਲਟ ਚਲਕੇ ਆਪਣੇ
ਪੈਰੀਂ ਆਪ ਕੁਹਾੜਾ ਮਾਰ ਰਹੇ ਹਨ। ਬਾਬੂ ਸਿੰਘ ਰੈਹਲ ਦੀਆਂ ਕਹਾਣੀਆਂ
ਦਿਹਾਤੀ ਪੰਜਾਬ ਦੇ ਲੋਕਾਂ ਦੀਆਂ ਰਸਮਾ ਰਿਵਾਜਾਂ ਅਤੇ ਪ੍ਰੰਪਰਾਵਾਂ ਤੇ
ਪਹਿਰਾ ਦੇਣ ਦਾ ਖਾਕਾ ਖਿਚਦੀਆਂ ਹੋਈਆਂ ਵਰਤਮਾਨ ਆਧੁਨਿਕਤਾ ਦੇ ਦੌਰ ਵਿਚ
ਉਨਾਂ ਤੇ ਪੈ ਰਹੇ ਬੁਰੇ ਪ੍ਰਭਾਵਾਂ ਦੇ ਨਤੀਜਿਆਂ ਬਾਰੇ ਵੀ ਆਗਾਹ ਕਰਦੀਆਂ
ਹਨ। ਪੁਰਾਤਨ ਸਮੇਂ ਵਿਚ ਲੋਕਾਂ ਵਿਚ ਆਪਸੀ ਪਿਆਰ, ਮੁਹੱਬਤ, ਸਹਿਚਾਰ,
ਨੈਤਿਕਤਾ ਅਤੇ ਭਰਾਤਰੀ ਭਾਵ ਸੀ। ਅੱਜ ਪੰਜਾਬੀ ਇਨਾਂ ਕਦਰਾਂ ਕੀਮਤਾਂ ਤੋਂ
ਦੂਰ ਜਾ ਰਹੇ ਹਨ।
ਲੇਖਕ ਆਪਣੀਆਂ ਕਹਾਣੀਆਂ ਵਿਚ ਦਿਹਾਤੀ ਲੋਕਾਂ ਦੇ ਪਾਤਰਾਂ ਰਾਹੀਂ ਆਪਸੀ
ਸੰਵਾਦ ਕਰਵਾਕੇ ਆਉਣ ਵਾਲੇ ਸਮੇਂ ਵਿਚ ਵਰਤਮਾਨ ਸਮਾਜ ਦੀਆਂ ਗ਼ੈਰ ਸਮਾਜਿਕ
ਕਾਰਵਾਈਆਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਲੋਕਾਂ ਨੂੰ ਬੁਰੇ ਕੰਮਾ
ਤੋਂ ਬਚਣ ਦੀ ਤਾਕੀਦ ਕਰਦਾ ਹੈ। ਲੇਖਕ ਦੀ ਸ਼ੈਲੀ ਅਤੇ ਬੋਲੀ ਬੜੀ ਸਰਲ,
ਸਾਦੀ ਅਤੇ ਦਿਹਾਤੀ ਹੈ, ਜਿਹੜੀ ਆਮ ਲੋਕਾਂ ਦੇ ਸਮਝ ਵਿਚ ਆਉਂਦੀ ਹੈ। ਗ਼ਰੀਬ
ਦੀ ਗ਼ਰੀਬੀ, ਕਰਜ਼ਾ, ਵਿਆਹਾਂ ਦੇ ਖ਼ਰਚੇ ਅਤੇ ਪਿਤਾ ਪੁਰਖ਼ੀ ਕਿਤਿਆਂ ‘ਚੋਂ
ਬਾਹਰ ਨਾ ਆਉਣਾ ਬਾਰੇ ਕਹਾਣੀਆਂ ਚਾਨਣਾ ਪਾਉਂਦੀਆਂ ਹਨ ਜਿਸ ਕਰਕੇ ਲੋਕਾਂ
ਦੀ ਆਰਥਿਕ ਹਾਲਤ ਹੋਰ ਕਮਜ਼ੋਰ ਹੁੰਦੀ ਜਾ ਰਹੀ ਹੈ। ਉਸਦੀਆਂ ਕਹਾਣੀਆਂ ਦੀ
ਕਮਾਲ ਇਸ ਵਿਚ ਹੈ ਕਿ ਉਸਨੇ ਲਗਾਤਾਰਤਾ ਨਾਲ ਰੌਚਿਕਤਾ ਪੈਦਾ ਕੀਤੀ ਹੋਈ
ਹੈ। ਗੱਲਬਾਤੀ ਢੰਗ ਵਰਤਿਆ ਹੈ ਜਿਸ ਕਰਕੇ ਪਾਠਕ ਜਦੋਂ ਕਹਾਣੀ ਪੜਨ ਲੱਗਦਾ
ਹੈ ਤਾਂ ਅੱਧ ਵਿਚਕਾਰ ਨਹੀਂ ਛੱਡਦਾ। ਲੇਖਕ ਸਹਿਜਤਾ ਨਾਲ ਕਹਾਣੀ ਲਿਖਦਾ
ਹੈ। ਛੋਟੇ ਛੋਟੇ ਵਾਕ ਕਹਾਣੀ ਦੀ ਸ਼ੈਲੀ ਦਾ ਪ੍ਰਤੀਕ ਹਨ। ਉਸਦੀ ਬੋਲੀ ਦੀ
ਇੱਕ ਉਦਾਹਰਣ‘‘ ਨਾ ਗਊ ਦੀ ਸਹੁੰ ਹਾਸੀ ਆਲੀ ਗੱਲ ਨੀ ਬਾਈ। ਕਿਵੇਂ ਕਰ ਬੱਸ
ਤੂੰ ਤੀਵੀਂ ਲਿਆਕੇ ਦੇਹ’’ ਸਮੇਂ ਦੀ ਤੇਜੀ ਵਿਚ ਕਿਸੇ ਕੋਲ ਪੜਨ ਦਾ ਸਮਾਂ
ਹੀ ਨਹੀਂ, ਇਸ ਲਈ ਇਹ ਕਹਾਣੀਆਂ ਲੰਮੀਆਂ ਵੀ ਨਹੀਂ ਹਨ, ਕੋਈ ਬੇਲੋੜੀ ਗੱਲ
ਨਹੀਂ ਲਿਖੀ ਪ੍ਰੰਤੂ ਕਈ ਥਾਵਾਂ ਤੇ ਇੱਕ ਗੱਲ ਨੂੰ ਵਜਨਦਾਰ ਢੰਗ ਲਾਲ ਕਹਿਣ
ਲਈ ਦੁਹਰਾਓ ਹੈ। ਪਾਠਕ ਪੜਨ ਲੱਗਿਆਂ ਅੱਕਦਾ ਅਤੇ ਥੱਕਦਾ ਨਹੀਂ। ਦਿਹਾਤੀ
ਅਤੇ ਸ਼ਹਿਰੀ ਜੀਵਨ ਨਾਲ ਸੰਬੰਧਤ ਅਜੋਕੇ ਸਮੇਂ ਅਨੁਸਾਰ ਵਿਸ਼ਿਆਂ ਦੀ ਚੋਣ
ਕੀਤੀ ਗਈ ਹੈ। ਲੇਖਕ ਦੀਆਂ 10 ਕਹਾਣੀਆਂ ਬਾਕਮਾਲ ਹਨ। ‘ ਹਨੇਰਾ ਪੀਸਦੇ
ਲੋਕ ’ ਕਹਾਣੀ ਦਲਿਤ ਸਮਾਜ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਬਾਰੇ ਜਾਣਕਾਰੀ
ਦਿੰਦੀ ਹੈ ਕਿ ਕਿਸ ਤਰਾਂ ਇਨਾਂ ਵਰਗਾਂ ਦੇ ਲੋਕ ਰੋਜ਼ੀ ਅਤੇ ਰੋਟੀ ਲਈ ਕਰੜੀ
ਮਿਹਨਤ ਕਰਕੇ ਪਰਿਵਾਰਾਂ ਨੂੰ ਪਾਲਦੇ ਹਨ ਅਤੇ ਆਪਣੇ ਬੱਚਿਆਂ ਦੀ ਪੜਾਈ ਦਾ
ਵੀ ਪ੍ਰਬੰਧ ਨਹੀਂ ਕਰ ਸਕਦੇ। ਹਾਲਾਂ ਕਿ ਉਨਾਂ ਲੋਕਾਂ ਦੇ ਬੱਚਿਆਂ ਵਿਚ
ਲਿਆਕਤ ਹੁੰਦੀ ਹੈ ਪ੍ਰੰਤੂ ਉਨਾਂ ਨੂੰ ਆਪਣੀ ਲਿਆਕਤ ਵਿਖਾਉਣ ਦਾ ਗ਼ਰੀਬੀ
ਕਰਕੇ ਮੌਕਾ ਨਹੀਂ ਮਿਲਦਾ। ਪੂਰਨ ਨਾਂ ਦਾ ਦਲਿਤ ਗ਼ਰੀਬੀ ਕਰਕੇ ਅਪੂਰਨ ਹੀ
ਰਹਿ ਜਾਂਦਾ ਹੈ।
ਪੱਛਵੀਂ ਸਭਿਆਚਾਰ ਦੀ ਅੰਨੇਵਾਹ ਨਕਲ ਵੀ ਪੰਜਾਬੀਆਂ ਦੀਆਂ ਰੀਤੀ
ਰਿਵਾਜ਼ਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਵਿਖਾਈਆਂ ਗਈਆਂ ਹਨ। ਪੱਛਮੀ
ਸਭਿਅਚਾਰ ਦੀ ਗ਼ੈਰਜ਼ਰੂਰੀ ਨਕਲ ਨਾਲ ਸੰਬੰਧ ਕਹਾਣੀਆਂ ‘ ਅਥਰਾਏ ਅਹਿਸਾਸ’,
‘ਸੰਧੂਰੀ ਸਪਨਿਆਂ ‘ਚ ਉਲਝ ਰਿਸ਼ਤੇ’ ਅਤੇ ‘ਪੱਛਵੀਂ ਧੂੜ ਦੇ ਪ੍ਰਛਾਵੇਂ’ ਹਨ
ਜਿਨਾਂ ਵਿਚ ਪੰਜਾਬੀ ਪਰਿਵਾਰਾਂ ਦੇ ਮੈਂਬਰ ਖਾਮਖਾਹ ਫੋਕੀ ਸ਼ੋਹਰਤ ਅਤੇ
ਵਿਖਾਵੇ ਦੇ ਚੱਕਰ ਵਿਚ ਨਕਲ ਕਰ ਬੈਠਦੇ ਹਨ, ਜਿਹੜੀ ਉਨਾਂ ਦੇ ਸਮਾਜ ਵਿਚ
ਫਿਟ ਨਹੀਂ ਬੈਠਦੀ ਅਤੇ ਨਾ ਹੀ ਚੰਗੀ ਗਿਣੀ ਜਾਂਦੀ ਹੈ। ਉਸ ਨਕਲ ਦੇ ਨਤੀਜੇ
ਖ਼ਤਰਨਾਕ ਵਿਖਾਏ ਗਏ ਹਨ, ਜਿਸ ਨਾਲ ਪਰਿਵਾਰ ਜੁੜਦੇ ਨਹੀਂ ਸਗੋਂ ਟੁੱਟਦੇ
ਹਨ। ਪ੍ਰੰਤੂ ਜਿਹੜੀਆਂ ਕਹਾਣੀਆਂ ਦਿਹਾਤੀ ਪੰਜਾਬੀ ਪਰਿਵਾਰਾਂ ਨਾਲ ਸੰਬੰਧਤ
ਹਨ, ਉਨਾਂ ਵਿਚ ਹੂਬਹੂ ਉਨਾਂ ਦੇ ਪਰਿਵਾਰਾਂ ਵਿਚ ਵਾਪਰ ਰਹੀਆਂ ਘਟਨਾਵਾਂ
ਅਤੇ ਰੋਜ ਮਰਰਾ ਦੇ ਜੀਵਨ ਵਿਚ ਕੀਤੀ ਜਾਂਦੀ ਗੱਲਬਾਤ ਅਤੇ ਰਹਿਣ ਸਹਿਣ ਨੂੰ
ਦਰਸਾਇਆ ਗਿਆ ਹੈ ਜੋ ਇਸ ਤਰਾਂ ਲੱਗਣ ਲੱਗ ਜਾਂਦਾ ਹੈ ਜਿਵੇਂ ਅਸੀਂ ਕਿਸੇ
ਪਿੰਡ ਦੇ ਘਰ ਵਿਚ ਬੈਠੇ ਹੋਈਏ। ਭਟਕਦੇ ਰਿਸ਼ਤਿਆਂ ਦੇ ਪੈੜ ਚਿੰਨ ਨਾਂ ਦੀ
ਕਹਾਣੀ ਵਿਚ ਪੁੱਤਰ ਦੀ ਖ਼ਾਹਿਸ਼ ਅਤੇ ਲੜਕੀਆਂ ਨੂੰ ਬੋਝ ਸਮਝਣ ਦੇ ਖ਼ਤਰਨਾਕ
ਨਤੀਜਿਆਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਾਵਾਂ ਪੁੱਤਰਾਂ ਨੂੰ ਲਾਡ ਪਿਆਰ
ਨਾਲ ਵਿਗਾੜ ਦਿੰਦੀਆਂ ਹਨ। ਲੜਕੀਆਂ ਪੜ ਲਿਖ ਵੀ ਜਾਂਦੀਆਂ ਹਨ ਪ੍ਰੰਤੂ
ਸਪੁੱਤਰ ਪੜਦੇ ਵੀ ਨਹੀਂ। ਸਪੁੱਤਰ ਦੀ ਪ੍ਰਾਪਤੀ ਲਈ ਭਰੂਣ ਹੱਤਿਆ ਵੀ
ਕਰਵਾਈ ਜਾਂਦੀ ਹੈ। ਪ੍ਰੰਤੂ ਸਪੁੱਤਰ ਨਸ਼ੇ ਦੀ ਲਤ ਵਿਚ ਜਕੜ ਜਾਂਦੇ ਹਨ ਅਤੇ
ਅਖ਼ੀਰ ਆਪਣੇ ਪਿਤਾ ਦਾ ਜਾਇਦਾਦ ਪਿਛੇ ਕਤਲ ਕਰ ਦਿੰਦੇ ਨੇ। ਅਜੋਕੇ ਸਮਾਜ ਤੇ
ਇਹ ਕਹਾਣੀ ਪੂਰੀ ਢੁਕਦੀ ਹੈ। ਮੋਈ ਸੜਕ ਦਾ ਗੀਤ ਕਹਾਣੀ ਵਿਚ ਪਿਆਰ ਪਾਉਣ
ਲਈ ਆਦਰਸ਼ਵਾਦੀ ਗੱਲਾਂ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਅਖ਼ੀਰ ਵਿਚ ਜਾਤਪਾਤ
ਭਾਰੂ ਹੋ ਜਾਂਦੀ ਹੈ ਅਤੇ ਰਿਸ਼ਤੇ ਬਿਖ਼ਰ ਜਾਂਦੇ ਹਨ, ਜੋ ਕਿ ਅਟੱਲ ਸਚਾਈ
ਹੈ। ਸਾਡੇ ਸਮਾਜ ਦੀ ਮਾਨਸਿਕਤਾ ਅਜੇ ਜਾਤ ਪਾਤ ਦੇ ਚੁੰਗਲ ‘ਚੋਂ ਬਾਹਰ
ਨਹੀਂ ਨਿਕਲ ਸਕੀ। ਇਹ ਕਹਾਣੀ ਔਰਤ ਦੀ ਦਲੇਰੀ ਦਾ ਪ੍ਰਤੀਕ ਵੀ ਕਹੀ ਜਾ
ਸਕਦੀ ਹੈ। ਅਤੀਤ ਦੀਆਂ ਗੁਫ਼ਾਵਾਂ ਵਿਚ ਗੁੰਮੀਆਂ ਰੂਹਾਂ ਕਹਾਣੀ ਵਿਚ ਲੇਖਕ
ਨੇ ਪੇਂਡੂ ਸਭਿਆਚਾਰ ਦੀ ਤਸਵੀਰ ਹੀ ਖਿਚ ਕੇ ਰੱਖ ਦਿੱਤੀ ਹੈ ਕਿ ਪਿੰਡਾਂ
ਵਿਚ ਖੇਤੀਬਾੜੀ ਦਾ ਧੰਦਾ ਕਰਦਿਆਂ ਕਿਵੇਂ ਕਿਸਾਨਾ ਨੂੰ ਮੁਸ਼ਕਲਾਂ ਦਾ
ਸਾਹਮਣਾ ਕਰਨਾ ਪੈਂਦਾ ਹੈ। ਸਾਂਝੇ ਪਰਿਵਾਰਾਂ ਵਿਚ ਜ਼ਮੀਨ ਦੀ ਵੰਡ ਵੰਡਾਈ
ਰੋਕਣ ਅਤੇ ਆਰਥਿਕ ਸਮਤੁਲ ਬਣਾਈ ਰੱਖਣ ਲਈ ਸਾਰੇ ਪਰਿਵਾਰ ਦੇ ਮਰਦਾਂ ਵਿਚੋਂ
ਇੱਕ ਦਾ ਹੀ ਵਿਆਹ ਕੀਤਾ ਜਾਂਦਾ ਸੀ। ਅੱਜ ਦੇ ਸਮੇਂ ਇਸ ਦੇ ਉਲਟ ਜਿਤਨੇ
ਪਰਿਵਾਰ ਵਿਚ ਮਰਦ ਹਨ, ਸਾਰਿਆਂ ਦੇ ਵਿਆਹ ਹੁੰਮ ਹੁਮਾ ਕੇ ਕੀਤੇ ਜਾਂਦੇ ਹਨ
ਅਤੇ ਵਿਤ ਤੋਂ ਵੱਧ ਖ਼ਰਚ ਕੀਤੇ ਜਾਂਦੇ ਹਨ, ਜਿਸ ਕਰਕੇ ਕਿਸਾਨ ਦੀ ਆਰਥਿਕ
ਹਾਲਤ ਕਮਜ਼ੋਰ ਹੋ ਜਾਂਦੀ ਹੈ।
ਸਰਦਲ ‘ਤੇ ਲਿਖਿਆ ਸੱਚ ਕਹਾਣੀ ਵਿਚ ਲੇਖਕ ਨੇ ਦੱਸਿਆ ਹੈ ਕਿ ਭਾਰਤੀ
ਸਮਾਜ ਵਿਚ ਭਰੂਣ ਹੱਤਿਆ ਪੁਰਾਤਨ ਹੈ ਜੋ ਕਿ ਵਿਰਸੇ ਵਿਚੋਂ ਹੀ ਮਿਲੀ ਹੈ।
ਪਹਿਲੇ ਜ਼ਮਾਨੇ ਵਿਚ ਪ੍ਰਚਾਰ ਦੀ ਘਾਟ ਅਤੇ ਪਰਿਵਾਰ ਦੀਆਂ ਵੱਡੀਆਂ ਇਸਤਰੀਆਂ
ਵੱਲੋਂ ਜੰਮਦੀਆਂ ਲੜਕੀਆਂ ਨੂੰ ਮਾਰ ਦੇਣ ਤੇ ਬਹੁਤਾ ਰੌਲਾ ਨਹੀਂ ਪੈਂਦਾ
ਸੀ। ਆਦਮੀ ਨੂੰ ਇਸ ਹਰਕਤ ਵਿਚ ਸ਼ਾਮਲ ਹੀ ਨਹੀਂ ਕੀਤਾ ਜਾਂਦਾ ਸੀ। ਅੱਜ ਦੇ
ਆਧੁਨਿਕ ਢੰਗਾਂ ਦੇ ਆ ਜਾਣ ਨਾਲ ਆਦਮੀ ਵੀ ਸ਼ਾਮਲ ਕਰ ਲਏ ਜਾਂਦੇ ਹਨ ਅਤੇ
ਭਰੂਣ ਹੱਤਿਆ ਗੁਪਤ ਨਹੀਂ ਰਹਿੰਦੀ। ਬਲਾਤਕਾਰਾਂ ਦਾ ਵੱਧ ਜਾਣਾ ਵੀ ਭਰੂਣ
ਹੱਤਿਆ ਕਰਕੇ ਹੀ ਹੈ ਕਿਉਂਕਿ ਕੁੜੀਆਂ ਦੀ ਆਬਾਦੀ ਘਟ ਗਈ ਹੈ। ਅੰਤਰ ਜਾਤੀ
ਵਿਆਹ ਪਹਿਲਾਂ ਵੀ ਹੁੰਦੇ ਸਨ, ਉਦੋਂ ਪਰਿਵਾਰ ਦੀ ਰਜਾਮੰਦੀ ਨਾਲ ਮੁੱਲ ਦੀ
ਤੀਵੀਂਆਂ ਬਾਹਰਲੇ ਸੂਬਿਆਂ ਵਿਚੋਂ ਲਿਆਂਦੀਆਂ ਜਾਂਦੀਆਂ ਸਨ। ਉਦੋਂ ਵੀ ਛੜੇ
ਹੁੰਦੇ ਸਨ ਪ੍ਰੰਤੂ ਉਦੋਂ ਨੈਤਿਕ ਕਦਰਾਂ ਕੀਮਤਾਂ ਭਾਰੂ ਸਨ ਜੋ ਕਿ ਹੁਣ
ਨਹੀਂ ਹਨ। ਭਰੂਣ ਹੱਤਿਆ ਦਾ ਜ਼ਿਕਰ ਕਰਦਾ ਲੇਖਕ ਆਪਣੀ ਕਹਾਣੀ ‘ਸਰਦਲ ‘ਤੇ
ਲਿਖਿਆ ਸੱਚ’ ਵਿਚ ਲਿਖਦਾ ਹੈ ‘‘ ਵਹੁਟੀਆਂ ਕਿਥੋਂ ਆਉਣੀਆਂ ਨੇ ਪੁਰਾਣੇ
ਬੁੜਿਆਂ ਵਾਂਗੂੰ ਪੂਰਬਣੀਆਂ ਲਿਆਇਆ ਕਰਨਗੇ’’ ਇਹ ਸਾਰਾ ਕੁਝ ਆਰਥਿਕਤਾ ਨਾਲ
ਜੁੜਿਆ ਹੋਇਆ ਹੈ ਕਿਉਂਕਿ ਵਿਆਹਾਂ ਦੀਆਂ ਰਸਮਾਂ ਅਤੇ ਵਿਆਹ ਤੋਂ ਬਾਅਦ
ਸੰਧਾਰੇ, ਸ਼ੂਸ਼ਕ, ਤਿਥ ਤਿਓਹਾਰ, ਨਾਨਕ ਛੱਕ, ਸੰਧਾਰੇ, ਨਾਮ ਕਰਨ ਅਤੇ ਸੱਸ
ਸਹੁਰੇ ਦੇ ਮਰਨ ਤੇ ਖਰਚੇ ਆਦਿ ਸਮਾਜ ਵਿਚ ਭਾਰੂ ਹਨ। ਇਸ ਲਈ ਲੜਕੀ ਦੇ
ਜੰਮਣ ਤੋਂ ਲੋਕ ਘਬਰਾਉਂਦੇ ਹਨ। ਜੇਕਰ ਇਹ ਰਿਵਾਜ ਬੰਦ ਹੋਣ ਤਾਂ ਅਜਿਹਾ ਡਰ
ਖ਼ਤਮ ਹੋ ਸਕਦਾ ਹੈ। ਭਾਵੇਂ ਕਾਨੂੰਨ ਤਾਂ ਅੱਜ ਵੀ ਸਮਾਜਿਕ ਬਿਮਾਰੀਆਂ ਤੇ
ਕਾਬੂ ਪਾਉਣ ਲਈ ਮੌਜੂਦ ਹਨ ਪ੍ਰੰਤੂ ਇਹ ਮਸਲੇ ਤਾਂ ਇਨਸਾਨ ਦੀ ਸੋਚ ਬਦਲਣ
ਨਾਲ ਹੀ ਹੱਲ ਹੋ ਸਕਦੇ ਹਨ। ਭਰੂਣ ਹੱਤਿਆ ਖ਼ਤਮ ਵੀ ਸੋਚ ਬਦਲਣ ਨਾਲ ਹੀ
ਹੋਵੇਗੀ। ਸਮਾਜ ਵਿਚ ਹਰ ਤਬਦੀਲੀ ਇਨਸਾਨੀਅਤ ਦੀ ਮਾਨਸਿਕਤਾ ਨਾਲ ਜੁੜੀ ਹੋਈ
ਹੈ। ਕਹਾਣੀਆਂ ਵਿਚ ਇਸਤਰੀ ਪਾਤਰਾਂ ਦੀਆਂ ਗੱਲਾਂਬਾਤਾਂ ਬੜੀਆਂ ਦਿਲਚਸਪ ਹਨ
ਜਿਵੇਂ ਪਿੰਡਾਂ ਵਿਚ ਆਮ ਤੌਰ ਤੇ ਇਸਤਰੀਆਂ ਗੱਲਾਂ ਜਾਂ ਚੁੱਗਲੀਆਂ ਕਰਦੀਆਂ
ਹਨ ਉਹ ਹੂ-ਬ-ਹੂ ਲਿਖਿਆ ਗਿਆ ਹੈ ਜਿਹੜਾ ਕਹਾਣੀ ਵਿਚ ਰੌਚਕਤਾ ਪੈਦਾ ਕਰਦਾ
ਹੈ। ਅਥਰਾਏ ਅਹਿਸਾਸ ਕਹਾਣੀ ਪੰਜਾਬੀ ਸਭਿਆਚਾਰ ਨਾਲ ਮੇਲ ਨਹੀਂ ਖਾਂਦੀ
ਕਿਉਂਕਿ ਪੰਜਾਬ ਵਿਚ ਸਮਲਿੰਗਕ ਵਿਆਹਾਂ ਦਾ ਰਿਵਾਜ ਨਹੀਂ ਹੈ। ਫਿਰ ਪਰਤਣਗੇ
ਦਿਨ ਕਹਾਣੀ ਵੀ ਜੰਮੂ ਕਸ਼ਮੀਰ ਵਿਚ ਇਸਤਰੀਆਂ ਦੀ ਹਾਲਤ ਬਾਰੇ ਦੱਸਿਆ ਗਿਆ
ਹੈ ਕਿ ਵੁਥੇ ਨਾ ਤਾਂ ਲੜਕੀਆਂ ਨੂੰ ਪੜਨੇ ਪਾਇਆ ਜਾਂਦਾ ਹੈ ਅਤੇ ਨਾ ਹੀ
ਇਕੱਲੀਆਂ ਨੂੰ ਘਰੋਂ ਬਾਹਰ ਜਾਣ ਦੀ ਇਜਾਜਤ ਹੈ। ਇੱਕ ਕਿਸਮ ਨਾਲ ਔਰਤਾਂ
ਕੈਦੀ ਹਨ। ਉਨਾਂ ਨਾਲ ਜੇਕਰ ਬਲਾਤਕਾਰ ਹੁੰਦਾ ਹੈ ਤਾਂ ਕੋਈ ਸੁਣਵਾਈ ਨਹੀਂ
ਪ੍ਰੰਤੂ ਲੇਖਕ ਆਸ਼ਾਵਾਦੀ ਹੈ ਕਿ ਇੱਕ ਦਿਨ ਇਹ ਹਾਲਾਤ ਠੀਕ ਹੋ ਜਾਣਗੇ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਬਾਬੂ ਸਿੰਘ ਰੈਹਲ ਦਾ ਇਹ ਕਹਾਣੀ
ਸੰਗ੍ਰਿਹ ਪੰਜਾਬੀ ਕਹਾਣੀ ਖੇਤਰ ਵਿਚ ਚੰਗਾ ਉਦਮ ਹੈ। ਇਸ ਦੀਆਂ ਕਹਾਣੀਆਂ
ਦੀ ਬੋਲੀ, ਸ਼ੈਲੀ ਅਤੇ ਗਲਬਾਤੀ ਢੰਗ ਆਮ ਲੇਖਕਾਂ ਨਾਲੋਂ ਹੱਟਕੇ ਹਨ। ਪੜਨ
ਵਾਲੇ ਪਾਠਕਾਂ ਤੇ ਬੋਝ ਨਹੀਂ ਬਣਦੇ ਅਤੇ ਕਹਾਣੀ ਦਾ ਥੀਮ ਸਮਝਣ ਵਿਚ ਕੋਈ
ਮੁਸ਼ਕਲ ਨਹੀਂ ਹੁੰਦੀ। ਭਵਿਖ ਵਿਚ ਲੇਖਕ ਤੋਂ ਹੋਰ ਚੰਗੀਆਂ ਕਹਾਣੀਆਂ ਰਾਹੀਂ
ਪੰਜਾਬੀ ਭਾਸ਼ਾ ਦੀ ਸੇਵਾ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com |
|
28/09/16 |
|
|
|
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|
ਚੁੱਪ ਵਿਚੋਂ ਬੋਲਦੇ
ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ |
ਗ਼ਦਰ ਲਹਿਰ ਦੀ
ਕਹਾਣੀ
ਪੜਚੋਲਕਾਰ ਉਜਾਗਰ ਸਿੰਘ |
ਲੇਖਕ ਮਨਦੀਪ
ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ
ਅਰਪਣ |
ਭਾਈ ਪ੍ਰਧਾਨ ਮੰਤਰੀ,
ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ |
ਗੁੰਡਾ
ਜਸਵਿੰਦਰ ਸੰਧੂ |
ਪੰਜਾਬੀ ਲਿਖਰੀ
ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ |
ਨੌਜਵਾਨ ਸ਼ਾਇਰ
ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਹਰਮਨਦੀਪ ਚੜਿੱਕ ਦੀ
ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ |
ਅਨਮੋਲ ਕੌਰ ਦਾ
ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ |
ਵਿਪਸਾ ਵਲੋਂ ਸੁੱਖੀ
ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ |
‘ਮੁਕੇਸ਼ : ਸੁਨਹਿਰੇ ਸੁਰ
ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ |
ਮਾਨਵੀ ਵੇਦਨਾਂ ਤੇ
ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ,
ਮਾਨਸਾ |
ਗਰਮ
ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ, |
ਮਾਂ ਬਣਨ
ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ
ਸ਼ਿਖਾ ਸਿੰਗਲਾ |
ਜੀਵਨੀ
ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ |
ਪੰਜਾਬੀ ਆਰਸੀ ਕਲੱਬ ਵੱਲੋਂ
ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’
ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ
ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ |
ਪੰਜਾਬੀ ਲਿਖਾਰੀ ਸਭਾ ਵੱਲੋਂ
ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ |
ਪੰਜਾਬੀ ਫੋਰਮ
ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ
“ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ
|
ਬਾਬਾ ਨਿਧਾਨ ਸਿੰਘ
ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ |
ਗੁਰਜਤਿੰਦਰ ਸਿੰਘ
ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼
|
ਪੰਜਾਬੀ ਦਾ ਨਵਾਂ ਮਾਣ:
ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ
|
ਪ੍ਰਵਾਸੀ ਲੇਖਕ
ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ
ਅਰਪਣ ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਉਮੀਦ ਤੇ
ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ -
ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ
ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ |
ਨਾਰਵੇ ਚ ਉਜਾਗਰ
ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ
ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸ਼ਿਵ ਚਰਨ ਜੱਗੀ ਕੁੱਸਾ
ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ |
ਨਾਸਤਿਕ
ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ |
ਸਾਧੂ ਬਿਨਿੰਗ ਦੀ
ਪੁਸਤਕ ਨਾਸਤਿਕ ਬਾਣੀ |
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ
ਕਾਵਿ ਪੁਸਤਕ “ਪੱਥਰ” ਰੀਲੀਜ਼ |
ਜ਼ਿੰਦਗੀ ਦਾ ਸੱਚ
ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ |
ਸਤਵੰਤ ਸਿੰਘ
: ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ |
ਜੋਗਿੰਦਰ ਸਿੰਘ ਸੰਘੇੜਾ ਦੀ
ਕਿਤਾਬ ਨੂਰਾਂ ਦਾ ਨਿੱਘਾ ਸਵਾਗਤ |
ਜਗਜੀਤ ਪਿਆਸਾ
ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ,
ਕੋਟਕਪੂਰਾ |
ਰਛਪਾਲ ਕੌਰ
ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ |
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ:
ਡਾ:
ਜਗਦੀਸ਼ ਕੌਰ ਵਾਡੀਆ |
ਪ੍ਰਸਿੱਧ ਪੰਜਾਬੀ
ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ
ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ |
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ
ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ |
ਸਰਵਉੱਤਮ ਕਿਤਾਬ
ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ |
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ |
ਜੱਗੀ ਕੁੱਸਾ
ਦਾ ਨਾਵਲ
'ਸਟਰਗਲ
ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ |
ਖ਼ੁਦ
'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ |
ਚਾਰੇ
ਕੂਟਾਂ
ਸੁੰਨੀਆਂ
-
ਸ਼ਿਵਚਰਨ
ਜੱਗੀ
ਕੁੱਸਾ
ਨਿਰਮਲ
ਜੌੜਾ |
ਸਰੀ
'ਚ ਕਹਾਣੀ-ਸੰਗ੍ਰਹਿ
"ਬਣਵਾਸ ਬਾਕੀ
ਹੈ" ਲੋਕ
ਅਰਪਿਤ - ਗੁਰਵਿੰਦਰ
ਸਿੰਘ ਧਾਲੀਵਾਲ |
ਬਾਤਾਂ
ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ
ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ |
ਬੱਚਿਆਂ ਲਈ
ਪੁਸਤਕਾਂ
ਜਨਮੇਜਾ ਜੌਹਲ |
"ਬਣਵਾਸ
ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ |
ਇਕ
ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ |
ਰੂਹ ਲੈ
ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ |
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ |
ਅਕਾਲ ਤਖ਼ਤ ਸਾਹਿਬ
(ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ |
ਰਵਿੰਦਰ
ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
ਸ਼ਹੀਦ
ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼ |
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ |
ਰਵਿੰਦਰ ਰਵੀ ਦਾ
ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ |
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ |
‘ਮਨ ਦੀ
ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ |
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ
ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) |
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ
ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ |
ਹਾਜੀ ਲੋਕ
ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ') |
ਸੇਵਾ ਸਿਮਰਨ
ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ
ਸੰਪਾਦਕ – ਸ. ਪਰਮਜੀਤ ਸਿੰਘ ਸਰੋਆ |
ਤੱਲ੍ਹਣ – ਕਾਂਡ ਤੋਂ
ਬਾਅਦ
ਜਸਵਿੰਦਰ ਸਿੰਘ ਸਹੋਤਾ |
ਜਦੋਂ ਇਕ ਦਰੱਖ਼ਤ ਨੇ
ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
|
ਕਿਹੜੀ ਰੁੱਤੇ
ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ |
|
|
|
|
|