ਜਲੰਧਰ, 18 ਜੁਲਾਈ 2013- ਪੰਜਾਬੀ ਲਿਖਾਰੀ ਸਭਾ (ਰਜਿ:) ਵੱਲੋਂ
ਸਾਹਿਤਕਾਰ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ (ਲੇਖ ਅਤੇ
ਵਿਅੰਗ)’ ਸਭਾ ਦੇ ਦਫ਼ਤਰ ਵਿਖੇ ਰਿਲੀਜ਼ ਕੀਤੀ ਗਈ। ਇਸ ਮੌਕੇ ਹੋਏ
ਪ੍ਰਭਾਵਸ਼ਾਲੀ ਸਮਾਗਮ ਵਿਚ ਸ: ਹਰਭਜਨ ਸਿੰਘ ਲਾਂਗਮੈਨ ਬਤੌਰ ਮੁੱਖ ਮਹਿਮਾਨ
ਪੁੱਜੇ ਜਦਕਿ ਪ੍ਰਧਾਨਗੀ ਪ੍ਰਸਿੱਧ ਪੰਜਾਬੀ ਪ੍ਰੇਮੀ ਸ੍ਰੀ ਐਚ. ਐਸ.
ਚਿਟਕਾਰਾ ਅਤੇ ਬੇਅੰਤ ਸਿੰਘ ਸਰਹੱਦੀ ਨੇ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ: ਹਰਭਜਨ ਸਿੰਘ ਲਾਂਗਮੈਨ
ਨੇ ਕਿਹਾ ਕਿ ਪਰਸ਼ੋਤਮ ਲਾਲ ਸਰੋਏ ਇਕ ਉਭਰਦਾ ਅਤੇ ਨਿਧੱੜਕ ਸਾਹਿਤਕਾਰ ਹੈ
ਅਤੇ ਉਸ ਦੀਆਂ ਲਿਖਤਾਂ ਅਜੋਕੇ ਸਮਾਜ ’ਚ ਫੈਲੀਆਂ ਬੁਰਾਈਆਂ ’ਤੇ ਵੱਖਰੇ ਹੀ
ਅੰਦਾਜ ਨਾਲ ਤਿੱਖੀ ਚੋਟ ਕਰਦੀਆਂ ਹਨ। ਇਸ ਮੌਕੇ ਇਕ ਕਵੀ ਦਰਬਾਰ ਵੀ ਹੋਇਆ,
ਜਿਸ ਵਿਚ ਮਾਸਟਰ ਅਨੇਜਾ, ਬਲਵੰਤ ਸਿੰਘ ਸਨੇਹੀ, ਬੇਅੰਤ ਸਿੰਘ ਸਰਹੱਦੀ,
ਪਰਮਦਾਸ ਹੀਰ, ਚਿੰਤੀ, ਪਰਸ਼ੋਤਮ ਲਾਲ ਸਰੋਏ, ਸੰਗਤ ਰਾਮ, ਗੁਰਮੀਤ ਗਿੱਲ
ਗੋਨਾ ਚੱਕ, ਇੰਜੀਨੀਅਰ ਸੰਧੂ, ਪ੍ਰਿੰਸੀਪਲ ਅਕਸ, ਆਰ. ਪੀ. ਕਾਲੀਆ ਚੀਫ
ਇੰਜੀਨੀਅਰ, ਰੇਨੂ ਨਈਅਰ, ਜਗਦੀਸ਼ ਕੌਰ ਵਾਡੀਆ, ਅਮਰੀਕ ਸਿੰਘ ਗੀਤਕਾਰ,
ਮੁਨੀਸ਼, ਗੁਰਦੀਪ ਸਿੰਘ ਔਲਖ, ਬਲਜੀਤ ਸੰਘਾ, ਏ. ਪੀ. ਸਿੰਘ ਭੱਲਾ, ਮੈਡਮ
ਬਬੀਤਾ ਸੱਗੂ, ਪਰਮਵੀਰ ਕੌਰ ਜੀਰਾ, ਮੁਰਮਿੰਦਰ ਕੌਰ, ਪਰਮੀਤ ਕੌਰ ਘੁੰਮਣ,
ਨਗੀਨਾ ਸਿੰਘ ਬਲੱਗਣ ਨੇ ਆਪੋ-ਆਪਣੀਆਂ ਰਚਨਾਵਾਂ ਪੜੀਆਂ। ਪਰਦੀਪ ਕੁਮਾਰ
ਥਿੰਦ ਨੇ ਮਿੰਨੀ ਕਹਾਣੀ ‘ਬਾਹਰਲਾ ਮੁੰਡਾ’ ਪੜ ਕੇ ਦਾਦ ਖੱਟੀ।
ਇਸ ਮੌਕੇ ਪਰਮਜੀਤ ਸਿੰਘ ਕਾਲੜਾ, ਭੁਪਿੰਦਰ ਸਿੰਘ ਨਾਗਰਾ, ਮੋਹਨ ਸਿੰਘ
ਸਹਿਗਲ, ਸੁਰਿੰਦਰ ਸਿੰਘ ਸਿਆਲ, ਚਰਨਜੀਤ ਸਿੰਘ ਲੁਬਾਣਾ, ਜੇ. ਐਸ. ਸਚਦੇਵ,
ਕੈਲਾਸ਼ ਠੁਕਰਾਲ, ਵੁਜਾਗਰ ਸਿੰਘ ਸੁਪਰਡੈਂਟ, ਕੁਲਭੂਸ਼ਨ ਗੁਪਤਾ, ਰਵੀਸ਼ੇਰ
ਸਿੰਘ ਨਾਹਲਾਂ, ਹਰਜਿੰਦਰ ਸਿੰਘ, ਰਾਮ ਪਰਕਾਸ਼ ਫੋਰਮੈਨ, ਮਿਸ ਕੰਵਲਜੀਤ ਕੌਰ
ਕੰਬੋਜ, ਕਾਕਾ ਗੁਰਸ਼ਹਿਜ਼ਾਦ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
|