ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 
ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ

 

ਸਿੱਖਾਂ ਦੀ ਬਹਾਦਰੀ ਦੀਆਂ ਧੁੰਮਾਂ ਸੰਸਾਰ ਵਿਚ ਪਈਆਂ ਹੋਈਆਂ ਹਨ ਕਿਉਂਕਿ ਸਿੱਖਾਂ ਦੀ ਵਿਰਾਸਤ ਬਹੁਤ ਹੀ ਅਮੀਰ ਹੈ। ਸਿੱਖਾਂ ਦਾ ਵਿਰਸਾ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। ਸਾਰਿਆਂ ਨੂੰ ਬਰਾਬਰੀ ਅਤੇ ਨਿਆਂ ਦੇਣ ਦੀ ਵਕਾਲਤ ਕਰਦਾ ਹੈ। ਜ਼ਬਰ ਅਤੇ ਜ਼ੁਲਮ ਦਾ ਦਲੇਰੀ ਨਾਲ ਟਾਕਰਾ ਕਰਨ ਦੀ ਨਸੀਹਤ ਦਿੰਦਾ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਿਖਿਆ ਹੈ ਕਿ ਜਦੋਂ ਜ਼ੁਲਮ ਦੀ ਹੱਦ ਹੋ ਜਾਵੇ ਤਾਂ ਤਲਵਾਰ ਚੁੱਕਣੀ ਜ਼ਰੂਰੀ ਹੈ।

ਬਲਵਿੰਦਰ ਸਿੰਘ ਚਾਹਲ ਨੇ ਦੂਜੇ ਵਿਸ਼ਵ ਯੁੱਧ ਵਿਚ ਇਟਲੀ ਵਿਚ ਸਿੱਖ ਫ਼ੌਜੀ ਪੁਸਤਕ ਲਿਖਕੇ ਆਪਣੀ ਵਿਰਾਸਤ ਦੀ ਸਫਲਤਾ ਦੀ ਕਹਾਣੀ ਲਿਖੀ ਹੈ। ਦੂਜੇ ਵਿਸ਼ਵ ਯੁੱਧ ਵਿਚ ਸਿੱਖ ਫ਼ੌਜੀਆਂ ਦੀ ਸ਼ਮੂਲੀਅਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖ਼ਾਤਮੇ ਤੋਂ ਬਾਅਦ ਪੰਜਾਬ ਵਿਚ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ ਸੰਭਵ ਹੋਈ। ਇਸ ਯੁੱਧ ਵਿਚ ਪੰਜਾਬ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਵੀ ਇੰਗਲੈਂਡ ਦੇ ਗੋਰਿਆਂ ਦੀ ਚਾਪਲੂਸੀ ਕਰਨ ਲਈ ਆਪਣੀਆਂ ਰਿਆਸਤਾਂ ਦੀਆਂ ਫ਼ੌਜਾਂ ਲੜਾਈ ਵਿਚ ਸ਼ਾਮਲ ਹੋਣ ਲਈ ਭੇਜ ਦਿੱਤੀਆਂ। ਅੰਗਰੇਜ਼ਾਂ ਦੇ ਪਿਠੂਆਂ ਸਫੇਦਪੋਸ਼ਾਂ, ਜ਼ੈਲਦਾਰਾਂ ਅਤੇ ਨੰਬਰਦਾਰਾਂ ਨੇ ਆਮ ਲੋਕਾਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਮਜ਼ਬੂਰ ਕੀਤਾ ਪ੍ਰੰਤੂ ਕੁਝ ਲੋੜਮੰਦ ਸਿੱਖ ਆਪਣੇ ਪਰਿਵਾਰਾਂ ਨੂੰ ਪਾਲਣ ਪੋਸ਼ਣ ਲਈ ਵੀ ਭਰਤੀ ਹੋਏ। ਇਸ ਯੁੱਧ ਵਿਚ ਦੋ ਗੁੱਟਾਂ ਦੀ ਸੁਪਰੀਮੇਸੀ ਦਾ ਸਵਾਲ ਸੀ। ਇੱਕ ਪਾਸੇ ਜਰਮਨੀ, ਇਟਲੀ ਅਤੇ ਜਾਪਾਨ ਸਨ। ਦੂਜੇ ਗੁੱਟ ਵਿਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਰੂਸ ਸ਼ਾਮਲ ਸਨ। ਉਸ ਸਮੇਂ ਇਟਲੀ ਦਾ ਤਾਨਾਸ਼ਾਹ ਮੁਸੋਲਿਨੀ ਹਿਟਲਰ ਨਾਲ ਮਿਲ ਗਿਆ। ਜਰਮਨਾਂ ਨੇ ਇਟਲੀ ਦੇ ਲੋਕਾਂ ਤੇ ਅਨੇਕਾਂ ਅਤਿਆਚਾਰ ਕੀਤੇ, ਜਿਸ ਕਰਕੇ ਇਟਲੀ ਦੇ ਲੋਕ ਜਰਮਨਾਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਸਨ। ਇਟਲੀ ਨਿਵਾਸੀ ਬਾਗੀਆਂ (ਪਰਤੀਜਾਨੀ) ਨੇ ਵੀ ਫ਼ੌਜ ਦਾ ਸਾਥ ਦਿੱਤਾ। ਦੂਜੇ ਵਿਸ਼ਵ ਯੁੱਧ ਸਮੇਂ ਇਟਲੀ ਵਿਚ ਸਿੱਖ ਫ਼ੌਜੀਆਂ ਨੇ ਆਪਣੀ ਬਹਾਦਰੀ, ਦਲੇਰੀ, ਲਗਨ ਅਤੇ ਦ੍ਰਿੜਤਾ ਦਾ ਸਬੂਤ ਦਿੰਦਿਆਂ ਜਰਮਨਾਂ ਦੇ ਛੱਕੇ ਛੁਡਾ ਦਿੱਤੇ। ਇਹ ਖੋਜ ਭਰਪੂਰ ਜਾਣਕਾਰੀ 16 ਸਾਲ ਇਟਲੀ ਵਿਚ ਰਹੇ ਅਤੇ ਹੁਣ ਇੰਗਲੈਂਡ ਵਿਚ ਰਹਿ ਰਹੇ ਪੰਜਾਬੀ ਦੇ ਸਾਹਿਤਕਾਰ ਬਲਵਿੰਦਰ ਸਿੰਘ ਚਾਹਲ ਨੇ ਆਪਣੀ ‘‘ਇਟਲੀ ਵਿੱਚ ਸਿੱਖ ਫ਼ੌਜੀ’’ ਦੂਜੇ ਵਿਸ਼ਵ ਯੁੱਧ ਬਾਰੇ ਲਿਖੀ ਪੁਸਤਕ ਵਿਚ ਦਿੱਤੀ ਹੈ।

ਪੁਸਤਕ ਪੜਨ ਤੋਂ ਪਤਾ ਲਗਦਾ ਹੈ ਕਿ ਬਲਵਿੰਦਰ ਸਿੰਘ ਚਾਹਲ ਨੇ ਇਸ ਪੁਸਤਕ ਨੂੰ 6 ਸਾਲਾਂ ਦੀ ਘਾਲਣਾ ਤੋਂ ਬਾਅਦ ਪ੍ਰਕਾਸ਼ਤ ਕਰਵਾਇਆ ਹੈ। ਘਰ ਬੈਠਕੇ ਹਵਾਲਾ ਪੁਸਤਕਾਂ ਪੜਕੇ ਇਹ ਪੁਸਤਕ ਨਹੀਂ ਲਿਖੀ ਗਈ ਭਾਵੇਂ ਹਵਾਲਾ ਪੁਸਤਕਾਂ ਨੂੰ ਆਪਣਾ ਆਧਾਰ ਬਣਾਇਆ ਹੈ। ਲੇਖਕ ਨੇ ਇਸ ਯੁੱਧ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ, ਉਨਾਂ ਦੇ ਵਾਰਸ ਪੰਜਾਬੀਆਂ ਨਾਲ ਮੁਲਾਕਾਤਾਂ ਕਰਕੇ ਜਾਣਕਾਰੀ ਇਕੱਤਰ ਕੀਤੀ ਹੈ। ਇਸ ਤੋਂ ਇਲਾਵਾ ਜਿਹੜੀਆਂ ਥਾਵਾਂ ਲੜਾਈ ਦਾ ਮੈਦਾਨ ਸਨ, ਲੇਖਕ ਨੇ ਉਥੇ ਪਹੁੰਚਕੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਹੈ। ਸਿੱਖ ਫ਼ੌਜੀਆਂ ਦੀਆਂ ਯਾਦਗਾਰਾਂ ਦੀਆਂ ਤਸਵੀਰਾਂ ਖਿਚਕੇ ਪ੍ਰਕਾਸ਼ਤ ਕੀਤੀਆਂ ਹਨ। ਇਹ ਖੋਜ ਪੁਸਤਕ ਹੈ ਜਿਵੇਂ ਪੀ.ਐਚ.ਡੀ ਦਾ ਥੀਸਸ ਹੋਵੇ। ਪੁਸਤਕ ਵਿਚ ਲੇਖਕ ਜਾਂਬਾਜ ਪੰਜਾਬੀ ਫ਼ੌਜੀਆਂ ਵੱਲੋਂ ਪਹਾੜੀ ਅਤੇ ਨਦੀਆਂ ਨਾਲਿਆਂ ਵਾਲੇ ਇਲਾਕਿਆਂ ਵਿਚ ਜੋਖ਼ਮ ਵਿਚ ਪੈ ਕੇ ਪ੍ਰਾਪਤ ਕੀਤੀ ਸਫਲਤਾ ਦਾ ਬਾਖ਼ੂਬੀ ਨਾਲ ਦ੍ਰਿਸ਼ਟਾਂਤਿਕ ਢੰਗ ਨਾਲ ਵਰਣਨ ਕੀਤਾ ਹੈ। ਲੇਖਕ ਲਿਖਣ ਲੱਗਿਆਂ ਲੜਾਈ ਦਾ ਸੀਨ ਪੈਦਾ ਕਰ ਦਿੰਦਾ ਹੈ, ਜਿਵੇਂ ਖੁਦ ਉਸਨੇ ਇਸ ਯੁੱਧ ਵਿਚ ਹਿੱਸਾ ਲਿਆ ਹੁੰਦਾ ਹੈ। ਪੰਜਾਬੀਆਂ ਦੀ ਬਹਾਦਰੀ ਦੇ ਕਸੀਦੇ ਅਜੇ ਤੱਕ ਵੀ ਇਟਲੀ ਦੇ ਲੋਕ ਬੜੇ ਮਾਣ ਅਤੇ ਸਤਿਕਾਰ ਨਾਲ ਸੁਣਾ ਰਹੇ ਹਨ। ਲੇਖਕ ਨੇ ਇਟਲੀ ਦੇ ਸਥਾਨਕ ਚਸ਼ਮਦੀਦ ਗਵਾਹਾਂ ਅਤੇ ਹੋਰ ਨਿਵਾਸੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ ਜਿਸ ਕਰਕੇ ਪੁਸਤਕ ਦੀ ਸਾਰਥਿਕਤਾ ਬਣਨ ਨਾਲ ਇਤਿਹਾਸਕ ਪੱਖ ਵੀ ਉਘੜ ਗਿਆ ਹੈ। ਲੇਖਕ ਨੇ ਦੂਜੇ ਵਿਸ਼ਵ ਯੁੱਧ ਵਿਚ ਵੱਖ-ਵੱਖ ਫਰੰਟਾਂ ਉਪਰ ਯੁੱਧ ਵਿਚ ਹਿੱਸਾ ਲੈਣ ਵਾਲੇ 11 ਸਿੱਖ ਫ਼ੌਜੀਆਂ ਅਤੇ 13 ਇਟਲੀ ਨਿਵਾਸੀਆਂ ਜਾਂ ਉਨਾਂ ਦੇ ਵਾਰਸਾਂ ਨਾਲ ਮੁਲਾਕਾਤਾਂ ਵੀ ਪੁਸਤਕ ਵਿਚ ਸ਼ਾਮਲ ਕੀਤੀਆਂ ਹਨ ਜੋ ਬਹੁਤ ਹੀ ਦਿਲਚਸਪ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸਿੱਖਾਂ ਦੀ ਵਫ਼ਾਦਰੀ ਵੇਖਣ ਵਾਲੀ ਹੈ ਕਿ ਇਟਲੀ ਵਿਚ ਇਸ ਤਰਾਂ ਲੜੇ ਜਿਵੇਂ ਆਪਣੇ ਦੇਸ ਦੀ ਇੱਜ਼ਤ ਅਤੇ ਆਬਰੂ ਤੇ ਪਹਿਰਾ ਦੇ ਰਹੇ ਹੋਣ।

ਮੁਲਾਕਾਤਾਂ ਲਿਖਣ ਸਮੇਂ ਲੜਾਈ ਦੇ ਅਜਿਹੇ ਸੀਨ ਦ੍ਰਿਸ਼ਟਾਂਤ ਕੀਤੇ ਜਿਸ ਨਾਲ ਕਈ ਵਾਰੀ ਖ਼ੌਫ਼ਨਾਕ, ਦਰਦਨਾਕ, ਭੁੱਖ ਮਰੀ ਦਾ ਮਾਹੌਲ, ਮੌਤ ਦੇ ਮੂੰਹੋਂ ਬਚਣ ਕਰਕੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਸਿੱਖਾਂ ਦੀ ਦੇਸ ਭਗਤੀ ਅਤੇ ਆਪਾ ਵਾਰੂ ਰੁੱਚੀ ਦਾ ਖ਼ੂਬਸੂਰਤ ਪ੍ਰਗਟਾਵਾ ਕੀਤਾ ਗਿਆ ਹੈ। ਇਸ ਯੁੱਧ ਵਿਚ ਸਿੱਖਾਂ ਦੇ ਬਿਹਤਰੀਨ ਯੋਗਦਾਨ ਕਰਕੇ ਸਿੱਖਾਂ ਦੀ ਵੱਖਰੀ ਪਹਿਚਾਣ ਬਣ ਗਈ ਹੈ। ਇਟਲੀ ਦੇ ਲੋਕ ਇਸ ਗੱਲ ਤੋਂ ਵੀ ਸੰਤੁਸ਼ਟ ਹਨ ਕਿ ਸਿੱਖ ਫ਼ੌਜੀਆਂ ਨੇ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਉਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾ ਦੀ ਵੀ ਅਹੂਤੀ ਦਿੱਤੀ ਹੈ। ਸਿੱਖ ਫ਼ੌਜੀਆਂ ਦੀ ਇਸ ਕਰਕੇ ਵੀ ਪ੍ਰਸੰਸਾ ਕਰਦੇ ਹਨ ਕਿ ਉਹ ਮੌਤ ਤੋਂ ਬਿਲਕੁਲ ਹੀ ਡਰਦੇ ਨਹੀਂ ਸਨ, ਸਗੋਂ ਹਰ ਫਰੰਟ ‘ਤੇ ਮੂਹਰੇ ਹੋ ਕੇ ਲੜਦੇ ਸਨ। ਪੁਸਤਕ ਦਾ ਨਾਮ ਭਾਵੇਂ ਇਟਲੀ ਵਿਚ ਸਿੱਖ ਫ਼ੌਜੀ ਦੂਜੀ ਵਿਸ਼ਵ ਜੰਗ ਵਿਚ ਹੈ ਪ੍ਰੰਤੂ ਲੇਖਕ ਨੇ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੀ ਹਰ ਰਜਮੈਂਟ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ ਹੈ ਕਿਉਂਕਿ ਇਟਲੀ ਵਿਚ ਜਿਹੜੀਆਂ ਥਾਵਾਂ ਤੇ ਲੜਾਈ ਹੋਈ ਹੈ ਉਹ ਸਾਰੀਆਂ ਉਭੜ ਖਾਬੜ ਅਤੇ ਬਹੁਤ ਹੀ ਨੁਕੀਲੀਆਂ ਪਹਾੜੀਆਂ ਵਾਲੀਆਂ ਸਨ, ਜਿਥੇ ਪੈਰ ਰੱਖਣ ਵਿਚ ਵੀ ਮੁਸ਼ਕਲ ਆਉਂਦੀ ਸੀ ਜਾਂ ਦਰਿਆਵਾਂ ਦੇ ਪਾਣੀਆਂ ਦੇ ਖ਼ੋਫ਼ਜਾਦਾ ਵਹਾਆ ਨਾਲ ਜੂਝਣਾ ਪੈਂਦਾ ਸੀ। ਲੇਖਕ ਨੇ ਪਹਿਲੀ ਵਿਸ਼ਵ ਜੰਗ ਬਾਰੇ ਵੀ ਜਾਣਕਾਰੀ ਦਿੱਤੀ ਹੈ। ਬਲਵਿੰਦਰ ਸਿੰਘ ਚਾਹਲ ਨੇ ਇਕ ਇਤਿਹਾਸਕਾਰ ਦੀ ਤਰਾਂ ਕੰਮ ਕੀਤਾ ਹੈ। ਉਸਨੂੰ ਇਸ ਗੱਲ ਦਾ ਵੀ ਲਾਭ ਮਿਲਿਆ ਹੈ ਕਿ ਉਸਦੇ ਨਾਨਾ ਅਜੀਤ ਸਿੰਘ ਰੰਧਾਵਾ ਅਤੇ ਦਾਦਾ ਦੇ ਛੋਟੇ ਭਰਾ ਹਰਬੰਸ ਸਿੰਘ ਚਾਹਲ ਵੀ ਚਸ਼ਮਦੀਦ ਗਵਾਹ ਸਨ।

ਪਰਵਾਸ ਦੀ ਜ਼ਿੰਦਗੀ ਬੜੀ ਜਦੋਜਹਿਦ ਵਾਲੀ ਹੁੰਦੀ ਹੈ। ਇਥੇ ਹਰ ਕੰਮ ਆਪ ਕਰਨਾ ਪੈਂਦਾ ਹੈ। ਆਪਣੇ ਰੋਜ਼ਗਾਰ ਦੇ ਸਮੇਂ ਵਿਚੋਂ ਸਮਾਂ ਕੱਢਕੇ ਲੇਖਕ ਨੇ ਇਹ ਪੁਸਤਕ ਲਿਖੀ ਹੈ, ਜਿਸਤੋਂ ਉਸਦੀ ਲਗਨ ਅਤੇ ਦ੍ਰਿੜਤਾ ਦਾ ਇਸ ਤੋਂ ਹੋਰ ਵੱਡਾ ਸਬੂਤ ਨਹੀਂ ਹੋ ਸਕਦਾ। ਲੇਖਕ ਨੇ ਇਸ ਪੁਸਤਕ ਰਾਹੀਂ ਜਾਣਕਾਰੀ ਦੇ ਕੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਵਿਚ ਸਫਲ ਹੋਣ ਲਈ ਮੁੱਢ ਬੰਨਿਆਂ ਹੈ ਕਿਉਂਕਿ ਅੱਜ ਦੇ ਸਮੇਂ ਵਿਚ ਪੰਜਾਬੀ ਨੌਜਵਾਨ ਬੇਰੋਜ਼ਗਾਰੀ ਕਰਕੇ ਜ਼ਿੰਦਗੀ ਤੋਂ ਭਟਕਿਆ ਹੋਇਆ ਹੈ। ਪੰਜਾਬੀ ਵਿਚ ਸਿੱਖ ਫ਼ੌਜੀਆਂ ਬਾਰੇ ਦੂਜੀ ਵਿਸ਼ਵ ਜੰਗ ਵਿਚ ਬਹਾਦਰੀ ਦਰਸਾਉਣ ਵਾਲੀ ਇਹ ਪਹਿਲੀ ਪੁਸਤਕ ਹੈ। ਇਸ ਪੁਸਤਕ ਵਿੱਚ ਸਰੋਤਾਂ ਤੇ ਅਧਾਰਤ ਤੱਥ ਦਿੱਤੇ ਗਏ ਹਨ। ਸਾਂਗਰੋ ਇਲਾਕੇ ਵਿਚ ਗੁਸਤਾਵ ਲਾਈਨ ਅਤੇ ਹਿਟਲਰ ਲਾਈਨ ਜਿਹੜੀ ਜਰਮਨਾਂ ਦੀ ਸਭ ਤੋਂ ਵੱਧ ਸੁਰੱਖਿਅਤ ਲਾਈਨ ਬਣਾਈ ਹੋਈ ਸੀ, ਉਸ ਨੂੰ ਸਿੱਖ ਫ਼ੌਜੀਆਂ ਨੇ ਆਪਣੀ ਬਹਾਦਰੀ ਨਾਲ ਤੋੜ ਕੇ ਜਰਮਨਾਂ ਦੇ ਦੰਦ ਖੱਟੇ ਕਰ ਦਿੱਤੇ। ਪੁਸਤਕ ਵਿਚ ਲੇਖਕ ਨੇ ਸਿੱਖਾਂ ਵਲੋਂ ਅਸੰਭਵ ਪੁਲ, ਕਲਾਦਰੀ, ਮੌਂਤੇ ਕਸੀਨੋ, ਵੀਲਾ ਗਰਾਂਦੇ, ਲੀਰੀ ਘਾਟੀ ਅਤੇ ਮੋਨਤੋਨੇ ਅਤੇ ਤਿਬਰ ਘਾਟੀ ਮੋਰਚਿਆਂ ਤੇ ਬਾਕਮਾਲ ਬਹਾਦਰੀ ਦਾ ਸਬੂਤ ਦਿੱਤਾ। ਇਸ ਲੜਾਈ ਵਿਚ ਭਾਰਤੀ ਫ਼ੌਜਾਂ ਦੇ ਨਾਲ ਸਿੱਖਾਂ ਦੀਆਂ ਪੰਜਾਬ ਰਜਮੈਂਟ, ਇੰਡੀਅਨ ਡਵੀਜ਼ਨ, ਨਾਭਾ ਅਕਾਲ ਇਨਫੈਂਟਰੀ, ਸਿੱਖ ਰਜਮੈਂਟਾਂ ਦੀ ਕਾਰਗੁਜ਼ਾਰੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਹੈ। ਇਹ ਵੀ ਦਰਸਾਇਆ ਗਿਆ ਹੈ ਕਿ ਇਟਲੀ ਵਿਚ ਮੌਂਤੇ ਕੇਸੀਨੋ, ਫੋਰਲੀ, ਸਾਂਗਰੋ ਅਤੇ ਰਿਵਰ ਮੈਮੋਰੀਅਲ 4 ਸ਼ਹੀਦੀ ਯਾਦਗਾਰਾਂ ਉਸਾਰੀਆਂ ਗਈਆਂ ਹਨ। ਇਨਾਂ ਵਿਚੋਂ ਸਾਂਗਰੋ ਵਿਚ 237 , ਮੌਂਤੇ ਕੇਸੀਨੋ ਵਿਚ 377 ਅਤੇ ਫੋਰਲੀ ਵਿਚ 370 ਸਿੱਖਾਂ ਦੀਆਂ ਯਾਦਗਾਰਾਂ ਹਨ। ਇਨਾਂ ਸਿੱਖਾਂ ਦੀਆਂ ਯਾਦਗਾਰਾਂ ਤੇ‘‘ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸੰਸਕਾਰੇ ਗਏ’’ ਲਿਖਿਆ ਹੋਇਆ ਹੈ। ਦੂਜੇ ਵਿਸ਼ਵ ਯੁੱਧ ਵਿਚ ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਤੀਜੇ ਨੰਬਰ ਤੇ ਭਾਰਤ ਦੀ ਫ਼ੌਜ ਹੀ ਆਉਂਦੀ ਹੈ ਜਿਸਦੇ 25 ਲੱਖ ਸੈਨਕਾਂ ਨੇ ਹਿੱਸਾ ਲਿਆ। ਇਟਲੀ ਵਿਚ ਫ਼ੌਜ ਦੀ ਸ਼ਨਦਾਰ ਕਾਰਗੁਜ਼ਾਰੀ ਕਰਕੇ 20 ਵਿਕਟੋਰੀਆ ਕਰਾਸ ਵਿਚੋਂ 6 ਭਾਰਤੀਆਂ ਨੂੰ ਮਿਲੇ। ਇਸ ਜੰਗ ਵਿਚ ਮਿਲਟਰੀ ਕਰਾਸ ਦੇ ਬਰਾਬਰ ਦਾ 75 ਸਿੱਖ ਫ਼ੌਜੀਆਂ ਨੂੰ ਸੈਨਾ ਮੈਡਲ, ਅਮਰੀਕਾ ਦਾ ਤੀਜੇ ਦਰਜੇ ਦਾ ਸਭ ਤੋਂ ਉਚਾ ਸਨਮਾਨ ਸਿਲਵਰ ਸਟਾਰ 2 ਸਿੱਖਾਂ ਨੂੰ, 3 ਨੂੰ ਤਾਂਬੇ ਦਾ, 1 ਵਿਸ਼ਿਸਟ ਸੇਵਾ ਮੈਡਲ, 3 ਬ੍ਰਿਟਿਸ਼ ਇਮਪਾਇਰ ਮੈਡਲ, 8 ਨੂੰ ਆਰਡਰ ਆਫ਼ ਦੀ ਬ੍ਰਿਟਿਸ਼ ਇੰਮਪਾਇਰ ਭਾਰਤੀ ਵਿਸ਼ਸ਼ਟ ਸੇਵਾ ਮੈਡਲ, 37 ਨੂੰ ਭਾਰਤੀ ਵਿਸ਼ਿਸ਼ਟ ਸੇਵਾ ਮੈਡਲ ਅਤੇ 30 ਨੂੰ ਮਿਲਟਰੀ ਕਰਾਸ ਦਿੱਤਾ ਗਿਆ। ਇਹ ਮੈਡਲ ਮਿਲਣਾਂ ਸਿੱਖਾਂ ਦੀ ਬਹਾਦਰੀ ਦੀ ਮੂੰਹ ਬੋਲਦੀ ਤਸਵੀਰ ਹੈ। ਪਹਿਲੀ ਅਤੇ ਦੂਜੀ ਵਿਸ਼ਵ ਯੁੱਧਾਂ ਵਿਚ ਲੇਖਕ ਅਨੁਸਾਰ 1 ਲੱਖ69 ਹਜ਼ਾਰ 700 ਫ਼ੌਜ ਸ਼ਹੀਦ ਹੋਏ ਇਨਾਂ ਵਿਚੋਂ 80 ਹਜ਼ਾਰ 500 ਸਿੱਖ ਸਨ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

 

10/09/17

 

  ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ
ਪਰਮਜੀਤ ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ
ਹਰਜੋਤ ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ
ਬਲਜੀਤ ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
ਅਮਰਿੰਦਰ ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ
ਪੰਜਾਬੀਆਂ ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ
ਸਿਰਜਣਦੀਪ ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪਾਲੀ ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੰਜਵਾਂ ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ
ਡਾ. ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਰਣਜੀਤ ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸੁਰਿੰਦਰ ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੱਤਰਕਾਰੀ ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਬਿੰਦਰ “ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ
ਰਾਜਵਿੰਦਰ ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ
ਬਾਬੂ ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਕਮਲਜੀਤ ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ
ਸੁਖਰਾਜ ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ ਕਾਵਿ ਚੇਤਨਾ
ਰਵੇਲ ਸਿੰਘ ਇਟਲੀ
ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ
ਕੁੜੀ ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ
ਦੇਸ ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
ਸੰਤ ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਅਮਨਦੀਪ ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"  - ਡਾ. ਡੀ. ਪੀ. ਸਿੰਘ ਕਣੀਆਂ' ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ
ਡਾ.ਗੁਰਮਿੰਦਰ ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ ਕੋਮਲ ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ
ਸੜਕਛਾਪ ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ
ਡਾ ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ "ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ
ਮਿੱਟੀ ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ
ਸਮਾਜ ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ
ਸਤਨਾਮ ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸ਼ਬਦਾਂ ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ
ਚਰਨਹ ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ ‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ
ਪਿਆਰਾ ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ
ਸਾਂਝੇ ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ
ਰੂਪ ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ
ਮੈਂ, ‘ਇੱਦਾਂ ਨਾ ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,  ਕੈਨੇਡਾ
ਕਿਰਪਾਲ ਪੂਨੀ ਦਾ ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ
ਡਾ: ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
'ਦ ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ
ਕਾਲੇ ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ
ਲਾਡੀ ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ
ਬੰਦ ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ
ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ
ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ
ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ
ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)