|
ਪੰਜਾਬ ਦੇਸ ਭਗਤਾਂ ਪੀਰ ਪੈਗੰਬਰਾਂ ਕਲਾਕਾਰਾਂ ਅਜ਼ਾਦੀ ਸੰਗਰਾਮੀਆਂ
ਗਦਰੀਆਂ ਅਤੇ ਇਸ਼ਕ ਮੁਸ਼ਕ ਵਿਚ ਪਰੁਚੇ ਪਿਆਰ ਦੇ ਪਰਵਾਨਿਆਂ ਹੀਰ ਰਾਂਝੇ
ਸੱਸੀ ਪੰਨੂੰ ਲੈਲਾ ਮਜਨੂੰ ਅਤੇ ਹੀਰ ਵਾਰਿਸ ਵਰਗੇ ਕਵੀਆਂ ਦੀ ਧਰਤੀ ਹੈ
ਜਿਨਾਂ ਨੇ ਪੰਜਾਬ ਦੀ ਵਿਰਾਸਤ ਤੇ ਪਹਿਰਾ ਦਿੰਦਿਆਂ ਪੰਜਾਬੀ ਕਦਰਾਂ
ਕੀਮਤਾਂ ਨੂੰ ਬਰਕਰਾਰ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਨਾਂ
ਮਹਾਨ ਵਿਅਕਤੀਆਂ ਦੀ ਵੱਖ ਵੱਖ ਤਰਾਂ ਦੀ ਫੁਲਵਾੜੀ ਪੰਜਾਬ ਵਿਚ ਪਰਫੁਲਤ
ਹੋਈ ਹੈ ਉਹ ਹਰ ਤਰਾਂ ਦੀਆਂ ਖ਼ੁਸਬੋਆਂ ਖਿਲਾਰਦੀ ਹੋਈ ਪੰਜਾਬੀਆਂ ਦੇ ਦਿਲਾਂ
ਨੂੰ ਸਰਸਾਰ ਕਰਦੀ ਰਹਿੰਦੀ ਹੈ। ਪੰਜਾਬ ਦੇ ਵਿਦਵਾਨਾ ਅਤੇ ਲਿਖਾਰੀਆਂ ਨੇ
ਆਪੋ ਆਪਣੇ ਖੇਤਰ ਵਿਚ ਮਾਅਰਕੇ ਮਾਰੇ ਹਨ। ਜੇ ਭਗਤੀ ਅਤੇ ਸ਼ਕਤੀ ਦੀ ਗੱਲ
ਕਰੀਏ ਤਾਂ ਗੁਰੂਆਂ ਅਤੇ ਪੀਰਾਂ ਨੇ ਗੁਰੂ ਗਰੰਥ ਸਾਹਿਬ ਦੀ ਰਚਨਾ ਕਰਕੇ
ਮਾਨਵਤਾ ਨੂੰ ਸਚਾਈ ਇਨਸਾਨੀਅਤ ਸਰਬਤ ਦਾ ਭਲਾ ਅਤੇ ਪੰਗਤ ਤੇ ਸੰਗਤ ਦੀ
ਵਿਚਾਰਧਾਰਾ ਦੇ ਕੇ ਸੱਚ ਦੇ ਮਾਰਗ ਤੇ ਚਲਣ ਦੀ ਪਰੇਰਨਾ ਦਿੱਤੀ ਹੈ। ਗੁਰੂ
ਗੋਬਿੰਦ ਸਿੰਘ ਨੇ ਸ਼ਕਤੀ ਦਾ ਮਾਰਗ ਚੁਣਕੇ ਜਦੋਂ ਅਤਿਆਚਾਰਾਂ ਵਿਚ ਵਾਧਾ ਹੋ
ਜਾਵੇ ਤੇ ਹੋਰ ਕੋਈ ਹੀਲਾ ਨਾ ਰਹੇ ਤਾਂ ਗ਼ਰੀਬਾਂ ਤੇ ਮਜ਼ਲੂਮਾਂ ਦੇ ਬਚਾਓ ਲਈ
ਤਲਵਾਰ ਚੁੱਕ ਕੇ ਸ਼ਕਤੀ ਦਾ ਪਰਯੋਗ ਕਰਨ ਨੂੰ ਤਰਜੀਹ ਦੇ ਕੇ ਅਗਵਾਈ ਕੀਤੀ
ਹੈ। ਜੇਕਰ ਕਿੱਸਾਕਾਰਾਂ ਦੀ ਗੱਲ ਕਰੀਏ ਤਾਂ ਪਿਆਰ ਦੇ ਇਸ ਮੁਸ਼ਕਲ ਭਰੇ ਪੰਧ
ਨੂੰ ਦੁੱਖਾਂ ਅਤੇ ਦਰਦਾਂ ਭਰਿਆ ਦੱਸਕੇ ਇਸ ਰਸਤੇ ਨੂੰ ਤਲਵਾਰ ਦੀ ਨੋਕ ਤੇ
ਚਲਣ ਵਰਗਾ ਕਿਹਾ ਹੈ।
ਇਸੇ ਤਰਾਂ ਜੇਕਰ ਦੇਸ ਦੀ ਅਜਾਦੀ ਦੀ ਲੜਾਈ ਵਿਚ ਮੋਹਰੀ ਦੀ ਭੂਮਿਕਾ
ਨਿਭਾਉਣ ਦਾ ਮੁਲਾਂਕਣ ਕਰੀਏ ਤਾਂ ਪੰਜਾਬੀਆਂ ਨੇ ਦੇਸ਼ ਦੀ ਦੋ ਫੀ ਸਦੀ
ਆਬਾਦੀ ਹੋਣ ਦੇ ਬਾਵਜੂਦ ਵੀ ਮਹੱਤਵਪੂਰਨ ਯੋਗਦਾਨ ਪਾ ਕੇ ਦੇਸ ਦੀ ਅਗਵਾਈ
ਕੀਤੀ ਹੈ। ਗ਼ਦਰੀ ਬਾਬਿਆਂ ਨੇ ਪਰਵਾਸ ਵਿਚ ਰਹਿੰਦਿਆਂ ਮਹਿਸੂਸ ਕੀਤਾ ਕਿ
ਨਸਲੀ ਵਿਤਕਰੇ ਦਾ ਮੁਕਾਬਲਾ ਕਰਨ ਲਈ ਕਲਮ ਅਤੇ ਤਲਵਾਰ ਚੁੱਕਣਾ ਕੋਈ ਔਖਾ
ਕੰਮ ਨਹੀਂ ਕਿਉਂਕਿ ਪੰਜਾਬੀ ਅਣਖ਼- ਹਨ ਜੇਕਰ ਉਨਾਂ ਦੀ ਅਣਖ ਨੂੰ ਕੋਈ
ਵੰਗਾਰਦਾ ਹੈ ਤਾਂ ਉਹ ਹਰ ਕੁਰਬਾਨੀ ਦੇਣ ਲਈ ਤੱਤਪਰ ਰਹਿੰਦੇ ਹਨ। ਦੇਸ ਅਤੇ
ਕੌਮ ਦੀ ਅਣਖ ਲਈ ਕੁਰਬਾਨੀ ਦੇਣਾ ਅਤਿਅੰਤ ਜਰੂਰੀ ਸਮਝਦੇ ਹਨ। ਗ਼ਦਰੀ
ਬਾਬਿਆਂ ਨੇ ਦੇਸ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਪਰਵਾਸ ਵਿਚ ਆਪਣੇ ਅਖ਼ਬਾਰ
ਕੱਢਕੇ ਉਨਾਂ ਵਿਚ ਦੇਸ ਭਗਤੀ ਦੀਆਂ ਕਵਿਤਾਵਾਂ ਪਰਕਾਸ਼ਤ ਕੀਤੀਆਂ।
ਇਸ ਖੇਤਰ ਵਿਚ ਸੁਖਪਾਲ ਸਿੰਘ ਪਰਮਾਰ ਪੰਜਾਬੀ ਵਿਚ ਬੋਲੀਆਂ ਟੱਪੇ ਅਤੇ
ਗੀਤ ਲਿਖਣ ਵਾਲਾ ਅਜਿਹਾ ਗੀਤਕਾਰ ਹੈ ਜਿਹੜਾ ਭਰ ਜਵਾਨੀ ਵਿਚ ਉਨੀ ਸਾਲ ਦੀ
ਉਮਰ ਵਿਚ ਰੋਜ਼ਗਾਰ ਦੀ ਤਲਾਸ ਵਿਚ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਪਰਵਾਸ
ਕਰ ਗਿਆ ਪਰੰਤੂ ਆਪਣੀ ਮਾਤ ਭੂਮੀ ਨਾਲ ਆਪਣੇ ਮਨ ਦੀਆਂ ਭਾਵਨਾਵਾਂ ਨੂੰ
ਗੀਤਾਂ ਰਾਹੀਂ ਲਿਖਕੇ ਜੁੜਿਆ ਰਿਹਾ । ਭਾਵੇਂ ਉਸਨੇ ਦੋ ਹਜ਼ਾਰ ਨੌਂ ਵਿਚ
ਬੋਲੀਆਂ ਅਤੇ ਟੱਪਿਆਂ ਦੀ ਇੱਕ ਪੁਸਤਕ- ਰੂਪ ਪੰਜਾਬਣ ਦਾ-ਪਰਕਾਸ਼ਤ ਕਰਵਾਕੇ
ਸਾਹਿਤਕ ਖੇਤਰ ਵਿਚ ਪਰਵੇਸ ਕੀਤਾ। ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ
ਪਰਕਾਸ਼ਤ ਕੀਤੀ ਪੁਸਤਕ -ਆਸ ਦੀਆਂ ਕਿਰਨਾ-ਵਿਚ ਵੀ ਉਸਦੇ ਗੀਤ ਸ਼ਾਮਲ ਕੀਤੇ
ਗਏ ਹਨ। ਪਰੰਤੂ ਉਸਦੀ ਪਛਾਣ ਦੋ ਹਜ਼ਾਰ ਸੋਲਾਂ ਵਿਚ ਉਦੋਂ ਹੋਈ ਜਦੋਂ
ਕੈਨੇਡਾ ਦੇ ਨੌਜਵਾਨ ਪਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ
ਵਿਚ ਕਾਮਾਗਾਟਾ ਮਾਰੂ ਜਹਾਜ ਵਿਚ ਨਿਹੱਥੇ ਭਾਰਤੀਆਂ ਨੂੰ ਕੈਨੇਡਾ ਦੀ ਧਰਤੀ
ਤੇ ਉਤਰਨ ਤੋਂ ਵਰਜਣ ਅਤੇ ਭੁੱਖੇ ਭਾਣੇ ਦੋ ਮਹੀਨੇ ਤੱਕ ਜਹਾਜ ਵਿਚ ਰੱਖਣ
ਅਤੇ ਅਖ਼ੀਰ ਵਿਚ ਉਨਾਂ ਨੂੰ ਕੈਨੇਡਾ ਸਰਕਾਰ ਵੱਲੋਂ ਵਾਪਸ ਮੋੜਨ ਕਰਕੇ ਉਸ
ਸਮੇਂ ਦੀ ਸਰਕਾਰ ਦੀ ਕੀਤੀ ਗਈ ਬੇਇਨਸਾਫੀ ਦੀ ਮੁਆਫ਼ੀ ਕੈਨੇਡਾ ਦੀ ਸੰਸਦ
ਵਿਚ ਮੰਗਣ ਸਮਂੇ-ਕਾਮਾਗਾਟਾ ਮਾਫ਼ੀਨਾਮਾ-ਨਾਮ ਦਾ ਗੀਤ ਲਿਖਿਆ ਜਿਸਨੂੰ ਦਰਸਨ
ਖੇਲਾ ਨੇ ਗਾਇਆ। ਇਹ ਗੀਤ ਐਨ ਉਸ ਮੌਕੇ ਤੇ ਲਿਖਿਆ ਗਿਆ ਜਦੋਂ ਕੈਨੇਡਾ ਦੀ
ਸੰਸਦ ਵਿਚ ਜਸਟਿਨ ਟਰੂਡੋ ਪਰਧਾਨ ਮੰਤਰੀ ਨੇ ਮਾਫ਼ੀ ਮੰਗੀ । ਇਸ ਕਰਕੇ ਹੀ
ਇਹ ਗੀਤ ਪਰਵਾਸੀ ਪੰਜਾਬੀਆਂ ਵਿਚ ਬਹੁਤ ਹੀ ਹਰਮਨ ਪਿਆਰਾ ਹੋਇਆ। ਜਿਸਨੂੰ
ਸ਼ੋਸਲ ਮੀਡੀਆ ਤੇ ਇੱਕ ਲੱਖ ਤੋਂ ਵੱਧ ਲੋਕਾਂ ਨੇ ਸੁਣਿਆਂ ਅਤੇ ਪਸੰਦ ਕੀਤਾ।
ਭਾਵੇਂ ਉਸਨੇ ਹੋਰ ਬਹੁਤ ਸਾਰੇ ਗੀਤ ਲਿਖੇ ਹਨ ਪਰੰਤੂ ਇਸ ਗੀਤ ਨਾਲ ਸੁਖਪਾਲ
ਪਰਮਾਰ ਆਪਣੀ ਪਛਾਣ ਸਮਾਜਿਕ ਸਰੋਕਾਰਾਂ ਦਾ ਗਾਇਕ ਬਣਨ ਲਈ ਬਣਾਉਣ ਵਿਚ ਸਫਲ
ਹੋਇਆ ਹੈ। ਇਸ ਗੀਤ ਦੇ ਬੋਲ ਹਨ-
ਉੱਨੀ ਸੌ ਚੌਦਾਂ ਨੂੰ ਧੱਕਾ ਨਾਲ ਭਾਰਤੀਆਂ ਹੋਇਆ
ਸੀ ਦਰ ਤੋਂ ਮੋੜ ਦਿੱਤੇ ਜੋਰਾਂ ਨਾਲ ਸੀ ਬੂਹਾ ਢੋਇਆ।
ਸਭਨਾ ਨੂੰ ਦੱਸ ਦਿੱਤਾ ਜਿਹੜੀ ਹੋਈ ਸੀ ਬੇਇਨਸਾਫੀ
ਕਾਮਾਗਾਟਾ ਮਾਰੂ ਲਈ ਮੰਗ ਲਈ ਪਾਰਲੀਮੈਂਟ ਚੋਂ ਮਾਫ਼ੀ।
ਖੁਲਦਿਲੀ ਵਿਖਾ ਦਿੱਤੀ ਸਭ ਤੋਂ ਮੰਗ ਕੇ ਮਾਫ਼ੀਨਾਮਾ
ਆਗੂ ਨਹੀਂ ਟਰੂਡੋ ਜਿਹਾ ਜੰਮਣਾ ਵਿਚ ਕੈਨੇਡਾ ਮਾਵਾਂ
ਕਿਸੇ ਦੇਸ ਦੇ ਪੀ ਐਮ ਦਾ ਕਹਿ ਦੇਣਾ ਏਨਾ ਹੀ ਕਾਫੀ
ਕਾਮਾਗਾਟਾ ਮਾਰੂ ਲਈ ਮੰਗ ਲਈ ਪਾਰਲੀਮੈਂਟ ਚੋਂ ਮਾਫ਼ੀ।
ਵੈਸੇ ਸੁਖਪਾਲ ਪਰਮਾਰ ਨੇ ਪੰਜਾਹ ਕੁ ਗੀਤ ਲਿਖੇ ਹਨ। ਉਸਦੇ ਸਾਰੇ ਦੇ
ਸਾਰੇ ਗੀਤ ਸਮਾਜਿਕ ਹੀ ਹਨ। ਸੁਖਪਾਲ ਦੀ ਵਿਲੱਖਣਤਾ ਇਸੇ ਵਿਚ ਹੈ ਕਿ ਉਸਨੇ
ਆਪਣੇ ਗੀਤਾਂ ਵਿਚ ਰੋਮਾਂਟਿਕ ਗੱਲਾਂ ਨਹੀਂ ਕੀਤੀਆਂ ਜਦੋਂ ਕਿ ਬਹੁਤੇ
ਗੀਤਕਾਰ ਫੋਕੀ ਸ਼ਾਹਬਾ ਵਾਹਵਾ ਖੱਟਣ ਲਈ ਅਜਿਹੇ ਗੀਤ ਲਿਖਦੇ ਹਨ ਜਿਨਾਂ ਨਾਲ
ਨੌਜਵਾਨੀ ਕੁਰਾਹੇ ਪੈ ਜਾਂਦੀ ਹੈ ਅਤੇ ਉਨਾਂ ਗੀਤਾਂ ਦੇ ਅਰਥ ਵੀ ਸਾਰਥਿਕ
ਨਹੀਂ ਹੁੰਦੇ। ਪਰਿਵਾਰਾਂ ਵਿਚ ਬੈਠ ਕੇ ਸੁਣੇ ਵੀ ਨਹੀਂ ਜਾ ਸਕਦੇ। ਸੁਖਪਾਲ
ਨੇ ਆਪਣੇ ਗੀਤਾਂ ਅਤੇ ਬੋਲੀਆਂ ਵਿਚ ਪਰਵਾਸ ਦੀ ਜ਼ਿੰਦਗ ਦੇ ਖੱਟੇ ਮਿੱਠੇ
ਤਜਰਬਿਆਂ ਦਾ ਜ਼ਿਕਰ ਵੀ ਕੀਤਾ ਹੈ। ਪਰਵਾਸ ਵਿਚ ਆ ਕੇ ਪੰਜਾਬੀ ਆਪਣੇ ਵਿਰਸੇ
ਨਾਲੋਂ ਕਿਵੇਂ ਟੁੱਟਦੇ ਅਤੇ ਜੁੜਦੇ ਵੀ ਵਿਖਾਏ ਗਏ ਹਨ। ਉਦਾਹਰਣ ਲਈ ਪਰਵਾਸ
ਵਿਚ ਲੋਕ ਆਪਣੇ ਪੰਜਾਬੀ ਨਾਮ ਵੀ ਵਿਗਾੜ ਲੈਂਦੇ ਹਨ ਜਿਵੇਂ ਸੁਰਿੰਦਰ ਨੂੰ
ਸੈਂਡੀ ਅਤੇ ਗੁਰਿੰਦਰ ਨੂੰ ਗੈਰੀ ਆਦਿ ਲਿਖਣ ਲੱਗ ਜਾਂਦੇ ਹਨ। ਉਹ ਪਰਵਾਸ
ਵਿਚ ਆ ਕੇ ਆਪਣੀ ਪਛਾਣ ਨੂੰ ਵੀ ਦਾਅ ਤੇ ਲਾਅ ਦਿੰਦੇ ਹਨ। ਉਸ ਦੇ ਗੀਤਾਂ
ਵਿਚ ਕੈਨੇਡਾ ਵਿਚ ਪੰਜਾਬੀਆਂ ਵੱਲੋਂ ਮਾਰੀਆਂ ਗਈਆਂ ਮੱਲਾਂ ਦਾ ਵਿਸਸ਼ੇ ਤੌਰ
ਤੇ ਜ਼ਿਕਰ ਹੈ। ਖਾਸ ਤੌਰ ਤੇ ਕੈਨੇਡਾ ਦੀ ਸੰਸਦ ਵਿਚ ਸਤਾਰਾਂ ਲੋਕ ਸਭਾ ਦੇ
ਮੈਂਬਰਾਂ ਦਾ ਜਿੱਤਣਾ ਅਤੇ ਹਰਜੀਤ ਸਿੰਘ ਸਾਜਨ ਦਾ ਦੇਸ ਦਾ ਰੱਖਿਆ ਮੰਤਰੀ
ਬਣਨਾ। ਸੁਖਪਾਲ ਲਿਖਦਾ ਹੈ:
ਹਰ ਪਾਸੇ ਖੜਕੀਆਂ ਤਾਰਾਂ-ਮੰਨਣ ਸਮੇਂ ਦੀਆਂ ਸਰਕਾਰਾਂ।
ਜਦ ਚੁੱਣ ਕੇ ਭੇਜੇ ਸਤਾਰਾਂ-ਘਰ ਘਰ ਮੈਂ ਤੱਕਿਆ ਸਭ ਦੇ।
ਪੰਜਾਬੀ ਰੇਡੀਓ ਟੀ ਵੀ ਵੱਜਦੇ-ਮੇਲੇ ਵਿਚ ਗਰਾਊਂਡਾਂ ਲੱਗਦੇ।
ਅਸੀਂ ਸਾਂਝ ਪਿਆਰ ਦੀ ਪਾਈ ਜੀ ਵਿਚ ਕੈਨੇਡਾ।
ਸੁਖਪਾਲ ਪਰਮਾਰ ਨੇ ਪੰਜਾਬੀਆਂ ਦੀ ਹਰ ਖੇਤਰ ਜਿਵੇਂ
ਡਾਕਟਰ-ਇੰਜਨੀਅਰ-ਪਾਇਲਟ-ਵਿਓਪਾਰ-ਖੇਡਾਂ-ਟੈਕਸੀਆਂ-ਖੇਤੀ ਆਦਿ ਦੀਆਂ
ਪਰਾਪਤੀਆਂ ਦੇ ਸੋਹਲੇ ਗਾਏ ਹਨ। ਉਸ ਦੇ ਗੀਤਾਂ ਵਿਚ ਇਹ ਵੀ ਦੱਸਿਆ ਗਿਆ ਹੈ
ਕਿ ਪੰਜਾਬੀਆਂ ਨੇ ਬੜੀ ਮਿਹਨਤ ਕਰਕੇ ਪਰਾਪਤੀਆਂ ਕੀਤੀਆਂ ਹਨ ਅਤੇ ਨਗਰ
ਕੀਰਤਨਾਂ ਅਤੇ ਲੰਗਰ ਪਰਥਾ ਨਾਲ ਵੀ ਕੁਦਰਤੀ ਕਰੋਪੀਆਂ ਦੇ ਪਰਭਾਵਤ ਲੋਕਾਂ
ਨੂੰ ਖਾਣਾ ਦੇ ਕੇ ਨਾਮਣਾ ਖੱਟਿਆ ਹੈ। ਉਸ ਅਨੁਸਾਰ ਪੰਜਾਬ ਕੈਨੇਡਾ ਵਿਚ
ਵਸਦਾ ਹੈ। ਉਸਦੇ ਗੀਤ ਇਹ ਵੀ ਕਹਿੰਦੇ ਹਨ ਕਿ ਡਾਲਰ ਦਰਖਤਾਂ ਨੂੰ ਨਹੀਂ
ਲੱਗਦੇ ਸਖਤ ਮਿਹਨਤ ਕਰਨੀ ਪੈਂਦੀ ਹੈ। ਪੰਜਾਬੀਆਂ ਨੇ ਕੈਨੇਡਾ ਦੇ ਕਾਨੂੰਨਾ
ਅੰਦਰ ਰਹਿੰਦਿਆਂ ਆਪਣੀ ਵਿਰਾਸਤ ਤੇ ਵੀ ਪਹਿਰਾ ਦਿੱਤਾ ਹੈ। ਇਸੇ ਕਰਕੇ ਜਿਸ
ਪਲਾਟੂਨ ਨੇ ਕਾਮਾਗਾਟਾਮਾਰੂ ਜਹਾਜ ਨੂੰ ਕੈਨੇਡਾ ਵਿਚ ਵੜਨ ਨਹੀਂ ਦਿੱਤਾ ਸੀ
ਉਸੇ ਪਲਾਟੂਨ ਦਾ ਮੁਖੀ ਹਰਜੀਤ ਸਿੰਘ ਸਾਜਨ ਨੂੰ ਬਣਨ ਦਾ ਮਾਣ ਮਿਲਿਆ ਹੈ।
ਇਹ ਕੋਈ ਛੋਟੀ ਪਰਾਪਤੀ ਨਹੀਂ ਹੈ।
ਸੁਖਪਾਲ ਸਿੰਘ ਪਰਮਾਰ ਦਾ ਜਨਮ ਪਿਤਾ ਜੋਗਿੰਦਰ ਸਿੰਘ ਪਰਮਾਰ ਅਤੇ ਮਾਤਾ
ਅਮਰ ਕੌਰ ਪਰਮਾਰ ਦੇ ਘਰ ਪੰਜ ਜੂਨ ਉਨੀ ਸੌ ਸਤਾਹਟ ਨੂੰ ਹੁਸ਼ਿਆਰਪੁਰ ਜਿਲੇ
ਦੇ ਪਿੰਡ ਬਿੰਜੋ ਵਿਖੇ ਹੋਇਆ। ਉਹ ਦੋ ਭਰਾ ਅਤੇ ਇੱਕ ਭੈਣ ਹੈ। ਉਸਦਾ ਵਿਆਹ
ਕੁਲਜੀਤ ਕੌਰ ਨਾਲ ਹੋਇਆ ਅਤੇ ਉਸਦੇ ਦੋ ਲੜਕੇ ਅਤੇ ਇੱਕ ਲੜਕੀ ਹੈ। ਜਦੋਂ
ਉਹ ਬੀ ਏ ਪਾਰਟ ਫਸਟ ਵਿਚ ਪੜਦਾ ਸੀ ਤਾਂ ਉਸਨੂੰ ਉਸਦੇ ਵੱਡੇ ਭਰਾ ਨੇ ਉਨਂ
ਸੌ ਛਿਆਸੀ ਵਿਚ ਕੈਨੇਡਾ ਬੁਲਾ ਲਿਆ। ਕੈਨੇਡਾ ਵਿਚ ਸੈਟਲ ਹੋਣ ਲਈ ਉਸਨੂੰ
ਕਈ ਵੇਲਣ ਵੇਲਣੇ ਪਏ। ਪਹਿਲਾਂ ਫੈਕਟਰੀਆਂ ਵਿਚ ਕੰਮ ਕੀਤਾ ਫਿਰ ਟੈਕਸੀ
ਚਲਾਈ ਅਤੇ ਹੁਣ ਉਹ ਸਰਕਾਰੀ ਬਸ ਚਲਾਉਂਦਾ ਹੈ। ਉਸਦੇ ਤਿੰਨੋ ਬੱਚੇ ਪੜੇ
ਲਿਖੇ ਹਨ। ਸਕੂਲ ਦੇ ਸਮੇਂ ਤੋਂ ਹੀ ਸੁਖਪਾਲ ਨੇ ਗੀਤ ਲਿਖਣੇ ਤੇ ਗਾਉਣੇ
ਸ਼ੁਰੂ ਕਰ ਦਿੱਤੇ ਸਨ। ਸਾਹਿਤਕ ਮਸ ਉਸਨੂੰ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ
ਵਿਚ ਹਿੱਸਾ ਲੈਣ ਲਈ ਪਰੇਰਦਾ ਰਿਹਾ। ਪੁਸਤਕਾਂ-ਰਸਾਲੇ-ਅਖਖ਼ਬਾਰ ਪੜਨਾ ਉਸਦਾ
ਸੌਕ ਹੈ। ਖੇਡਾਂ ਵਿਚ ਵਿਸਸ਼ੇ ਦਿਲਚਸਪੀ ਲੈਂਦਾ ਹੈ ਅਤੇ ਬੈਡਮਿੰਟਨ ਦਾ ਉਹ
ਖਿਡਾਰੀ ਹੈ। ਵਿਹਲੇ ਸਮੇਂ ਵਿਚ ਲਾਇਬਰੇਰੀ ਜਾ ਕੇ ਸਾਹਿਤ ਦੀਆਂ ਪੁਸਤਕਾਂ
ਪੜਨ ਨੂੰ ਤਰਜੀਹ ਦਿੰਦਾ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072
|