ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 
ਸ਼ਾਮ ਦੀ ਸ਼ਾਖ਼ ’ਤੇ - ਕੁਲਵਿੰਦਰ ਦੀ ਸੰਵੇਦਨਸ਼ੀਲ ਸ਼ਾਇਰੀ
ਪਿਆਰਾ ਸਿੰਘ ਕੁੱਦੋਵਾਲ      (09/05/2023)

kudowal

177ਸ਼ਬਦ ਚੋਣ ਹੀ ਲਿਖਤ ਦੀ ਤਾਕਤ ਬਣਦੀ ਹੈ। ਢੁੱਕਵੇਂ ਸ਼ਬਦ ਲੱਭਣ ਲਈ ਕਰੜੀ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਲਗਾਤਾਰ ਸ਼ਬਦ ਸਾਧਨਾ ਕਰਨ ਦੀ ਲੋੜ ਪੈਂਦੀ ਹੈ। ਕੁਲਵਿੰਦਰ ਸਾਲਾਂ ਤੋਂ ਸ਼ਬਦ ਸਾਧਨਾ ਕਰਦਾ ਆਇਆ ਹੈ। ਆਪਣੇ ਉਸਤਾਦ ਅਤੇ ਹੋਰ ਉਸਤਾਦਾਂ ਵਰਗੇ ਗ਼ਜ਼ਲ ਸ਼ਾਇਰਾਂ ਨਾਲ ਬੈਠ ਕੇ ਵਿਚਾਰ ਚਰਚਾ ਕਰਦਾ ਆਇਆ ਹੈ। ਉਹ ਹੋਰ ਸ਼ਾਇਰਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਵੀ ਹੈ ਅਤੇ ਪੜ੍ਹਦਾ ਵੀ ਹੈ। ਉਹ ਛਪਣ ਦੀ ਕਾਹਲ ਨਹੀਂ ਕਰਦਾ। ਉਹ ਸਹਿਜ ਵਿੱਚ ਰਹਿਣ ਵਾਲਾ ਸ਼ਾਇਰ ਹੈ। ਇਹ ਚਲਣ ਉਸ ਦੇ ਬੋਲਾਂ ਵਿੱਚ ਵੀ ਹੈ ਅਤੇ ਉਸ ਦੀ ਚਾਲ ਵਿੱਚ ਵੀ। 365 ਦਿਨਾਂ ਵਿੱਚ ਉਹ ਕੇਵਲ 25 ਸ਼ਿਅਰ ਲਿਖਦਾ ਹੈ। ਇਕ ਸਫ਼ੇ ਤੇ ਸਿਰਫ ਇਕ ਸਤਰ ਲਿਖਦਾ ਤੇ ਫਿਰ ਵਾਰ ਵਾਰ ਲਿਖਦਾ ਹੈ। ਐਨਾ ਸਹਿਜ ਕੋਈ ਹੀ ਅਪਨਾ ਸਕਦਾ ਹੈ। ਅੱਜ ਕੱਲ ਦੇ ਕਵੀ ਤਾਂ ਕਵਿਤਾ, ਗ਼ਜ਼ਲ, ਗੀਤ ਲਿਖਣ ਸਾਰ ਹੀ ,ਫੇਸ-ਬੁੱਕ, ਵਟਸਐਪ ਤੇ ਪਾ ਕੇ ਲਾਈਕਸ ਗਿਣਨ ਲਗਦੇ ਹਨ। ਸਹਿਜ ਕੁਲਵਿੰਦਰ ਦੀ ਜੀਵਨ ਸ਼ੈਲੀ ਬਣ ਚੁੱਕਾ ਹੈ। ਕੁਲਵਿੰਦਰ ਦੇ ਦੋ ਗ਼ਜ਼ਲ ਸੰਗ੍ਰਿਹ,“ਬਿਰਛਾਂ ਅੰਦਰ ਉੱਗੇ ਖੰਡਰ 2002 ਵਿੱਚ ਅਤੇ “ਨੀਲੀਆਂ ਲਾਟਾਂ ਦਾ ਸੇਕ” 2009 ਵਿੱਚ ਛੱਪ ਚੁੱਕੇ ਹਨ। ਉਸਦੀ ਸ਼ਾਇਰੀ ਵਿੱਚ ਸੁਹਜ, ਸੰਵੇਦਨਾਂ, ਮਿਠਾਸ, ਸੰਗੀਤ, ਮਿਥਿਹਾਸ, ਇਤਿਹਾਸ, ਸਭਿਆਚਾਰ, ਗਿਆਨ, ਵਿਗਿਆਨ ਤੇ ਨਵੀਆਂ ਖੋਜਾਂ ਦਾ ਅਥਾਹ ਭੰਡਾਰ ਮਿਲਦਾ ਹੈ।  ਇੰਞ ਵਰ੍ਹਿਆਂ ਦੀ ਸ਼ਬਦ ਸਾਧਨਾ ਵਿੱਚੋਂ ਹੀ ਉਸਦੀ ਗ਼ਜ਼ਲ ਦੀ ਕਿਤਾਬ “ਸ਼ਾਮ ਦੀ ਸ਼ਾਖ਼ 'ਤੇ” ਸਾਹਮਣੇ ਆਈ ਹੈ। ਇਸ ਕਿਤਾਬ ਵਿੱਚ ਅੰਕਿਤ ਕੀਤਾ ਹੋਇਆ ਇਹ ਆਖਰੀ ਸ਼ਿਅਰ ਉਸਦੀ ਮਿਹਨਤ ਦਾ ਪ੍ਰਮਾਣ ਬਣਦਾ ਹੈ:
 
ਇੱਕ  ਅੱਖਰ  ਵੀ  ਮੈਨੂੰ  ਬੜਾ ਰੜਕਿਆ
ਢੁੱਕਵੇਂ ਲਫ਼ਜ਼ਾਂ  ਲਈ  ਮੈਂ ਬੜਾ ਤੜਪਿਆ
ਸਬਜ਼ ਪੱਤਿਆਂ ਤਰ੍ਹਾਂ ਹੁਣ ਮਹਿਕਦੀ ਰਹੇ
ਮੇਰੀ ਹਰ ਇਕ ਸਤਰ ਸ਼ਾਮ ਦੀ ਸ਼ਾਖ਼ ‘ਤੇ
   (ਪੰਨਾ 84)
 
ਆਪਣੀ ਗ਼ਜ਼ਲ ਬਾਰੇ ਸਵੈ-ਪੜਚੋਲ ਕਰਦੇ ਕੁਲਵਿੰਦਰ ਨੇ ਤਕਰੀਬਨ 33 ਸ਼ਿਅਰ ਲਿਖੇ ਹਨ। ਉਸਨੇ ਖ਼ੁਦ ਉਪਰ  ਟਿੱਪਣੀਆਂ ਕੀਤੀਆਂ ਹਨ । ਉਹ ਸਬੂਤ ਦਿੰਦਾ ਹੈ ਕਿ ਗ਼ਜ਼ਲ ਕਹਿਣੀ ਕੋਈ ਸੌਖਾ ਕੰਮ ਨਹੀਂ ਹੈ। ਆਪਣਾ ਖੂਨ ਸੁਕਾਉਣਾ ਪੈਂਦਾ ਹੈ ਤੇ ਰਾਤਾਂ ਦੀ ਨੀਂਦ ਉਡਾਉਣੀ ਪੈਂਦੀ ਹੈ। ਕੱਚੇ ਘੜੇ ਨੂੰ ਭੱਠ ਵਿੱਚ ਤੱਪਾ ਕੇ ਹੀ ਪੱਕਾ ਕੀਤਾ ਜਾ ਸਕਦਾ ਹੈ ਤਾਂ ਕਿ 'ਸੁਹਣੀ' ਝਨਾਂ ਪਾਰ ਕਰ ਸਕੇ, ਕੋਈ ਮਲਕੀ ਕੀਮੇ ਨੂੰ ਪਾਣੀ ਪਿਆ ਸਕੇ ਤੇ ਕੋਈ ਮੁਟਿਆਰ ਸੁਬ੍ਹਾ ਸਵੇਰੇ ਢਾਕੇ ਲਾ ਕੇ ਪਾਣੀ ਭਰਨ ਜਾ ਸਕੇ। ਇਹ ਸਭ ਤਾਂ ਹੀ ਸੰਭਵ ਹੈ ਜਦ ਖ਼ੁਦੀ ਦਾ ਘੜਾ ਪੱਕ ਕੇ ਤਿਆਰ ਹੁੰਦਾ ਹੈ। ਇਸੇ ਤਰਾਂ ਗ਼ਜ਼ਲ ਕਹਿਣ ਲਈ ਜਦ ਸ਼ਾਇਰ ਸਖ਼ਤ ਮਿਹਨਤ ਦੀ ਭੱਠੀ ਵਿੱਚ ਰੜ੍ਹ ਕੇ ਤਿਆਰ ਹੋਇਆ ਹੋਵੇ ਤਾਂ ਉਸਦੀ ਸ਼ਾਇਰੀ ਵੀ ਅਸਰ ਰੱਖਦੀ ਹੈ: 
 
ਇਹ ਨਿਰੀਆਂ ਅੱਗ ਵਾਂਗੂੰ ਨੇ, ਸੋ ਇਹ ਗ਼ਜ਼ਲਾਂ ਲਿਖਣ ਖ਼ਾਤਰ
ਅਜੇ  ਤਾਂ  ਸੁਰਖ  ਭੱਠ ਅੰਦਰ, ਮੇਰਾ   ਰੜ੍ਹਨਾ  ਜ਼ਰੂਰੀ   ਹੈ
  (ਪੰਨਾ 29)
 
ਅਕਸਰ ਕਹਿੰਦੇ ਸੁਣਦੇ ਹਾਂ ਕਿ ਸ਼ਬਦ ਦੀ ਤਾਕਤ ਸ਼ਸਤਰ ਤੋਂ ਵੀ ਵੱਧ ਮਾਰ ਕਰ ਸਕਦੀ ਹੈ। ਪਰ ਸ਼ਬਦ ਸਮੇਂ, ਸਥਾਨ ਅਤੇ ਪਰਿਸਥਿਤੀ ਨਾਲ ਢੁੱਕਵੇਂ ਹੋਣ, ਹਾਲਾਤ ਨਾਲ ਮੇਲ ਖਾਂਦੇ ਹੋਣ। ਸ਼ਬਦਾਂ ਦੀ ਚੋਣ ਹੀ ਮਨੁੱਖ ਦੇ ਅੰਦਰ ਦੀ ਤਾਕਤ ਜਾਂ ਕਮਜ਼ੋਰੀ ਦਾ ਹਵਾਲਾ ਦਿੰਦੀ ਹੈ। ਕਿਸੇ ਨੂੰ ਤਾਕਤਵਰ, ਭਰੋਸੇ ਯੋਗ, ਦਾਨਸ਼ਮੰਦ ਤੇ ਕਿਸੇ ਨੂੰ ਨਿਕਾਰਾ ਕਰ ਦਿੰਦੀ ਹੈ। ਸ਼ਬਦਾਂ ਦੀ ਤਾਕਤ ਨਿਡਰਤਾ ਅਤੇ ਨਿਰਭੈਤਾ ਪੈਦਾ ਕਰਦੀ ਹੈ ਜਿਸ ਅੱਗੇ ਤਾਕਤਵਰ ਵੀ ਝੁਕ ਜਾਂਦੇ ਹਨ। ਕੁਲਵਿੰਦਰ ਲਿਖਦਾ ਹੈ ਇਨਕਲਾਬ ਸ਼ਬਦ ਤੇ  ਗਿਆਨ ਦੀ ਤਾਕਤ ਨਾਲ ਹੀ ਆਉਣਾ ਹੈ:  

ਜੇ ਉਹ ਅਗਨ ਸਨ ਜੇ ਉਹ ਪੌਣ ਸਨ, ਮੇਰੇ ਕੋਲ ਸ਼ਬਦਾਂ ਦੇ ਬਾਣ ਸਨ  
ਮੇਰੇ   ਹੁੰਦਿਆਂ  ਨਾ  ਉਹ ਜੰਗਲਾਂ, ਨਾ ਹੀ  ਬਸਤੀਆਂ  ਨੂੰ  ਜਲਾ ਸਕੇ।
   (ਪੰਨਾ 82)

ਏਸ ਯੁਗ ਵਿਚ ਅਗਨ ਸ਼ਸਤਰ ਨਾਲ ਆ ਸਕਣਾ ਨਹੀਂ
ਸ਼ਬਦ ਦੀ ਸ਼ਕਤੀ ਹੀ ਲੈ ਕੇ  ਆਇਗੀ  ਹੁਣ ਇਨਕਲਾਬ
   (ਪੰਨਾ 30)

ਇਹ   ਮੰਨਿਆਂ ਕੇ ਜ਼ਰੂਰੀ ਹੈ ਹਵਾ ਦੀ ਹੋਂਦ ਵੀ, ਪਰ
ਮੇਰੇ   ਸਾਹਾਂ  ਲਈ   ਸ਼ਬਦਾਂ  ਦਾ ਰਹਿਣਾ ਲਾਜ਼ਮੀ ਹੈ।
  (ਪੰਨਾ 54)
 
ਆਨ ਲਾਈਨ ਮੈਗਜ਼ੀਂਨ “ਪੰਜਾਬੀ ਕਹਾਣੀ” ਵਿੱਚ ਛਪੀ ਵਰਿਆਮ ਸੰਧੂ ਜੀ ਦੀ ਇਕ ਜੀਵਨ ਗਾਥਾ, “ਸ਼ਬਦਾਂ ਦੀ ਤਾਕਤ“ ਦੇ ਅੰਤ ਉਹ ਵਿੱਚ ਲਿਖਦੇ ਹਨ,” ਮੇਰੇ ਸ਼ਬਦਾਂ ਨੇ ਨਿਰਦੋਸ਼ ਬੰਦੇ ਨੂੰ ਫਾਂਸੀ ਦੇ ਤਖ਼ਤੇ ਤੋਂ ਹੇਠਾਂ ਡਿਗਦਿਆਂ ਆਪਣੇ ਹੱਥਾਂ ਵਿੱਚ ਬੋਚ ਲਿਆ ਸੀ। ਲਿਖਣ ਦਾ ਹੁਨਰ ਨਾਵਲ, ਕਵਿਤਾ, ਕਹਾਣੀ ਆਦਿ ਰਾਹੀਂ ਹੀ ਕਿਸੇ ਦਾ ਜੀਵਨ ਨਹੀਂ ਬਦਲਦਾ ਸਗੋਂ 'ਚਿੱਠੀ' ਰਾਹੀਂ ਵੀ ਬਦਲ ਸਕਦਾ ਹੈ। ਜੀਵਨ ਨੂੰ 'ਬਦਲ' ਹੀ ਕਿਉਂ, ਜੀਵਨ ਨੂੰ 'ਬਚਾ' ਵੀ ਸਕਦਾ ਹੈ।“  ਇਥੇ ਇਸ ਗੱਲ ਨੂੰ ਦਰਜ ਕਰਨ ਦਾ ਭਾਵ ਹੈ ਕਿ ਸ਼ਾਇਰ ਜਾਂ ਲੇਖਕ ਦਾ ਫਰਜ਼ ਬਣਦਾ ਹੈ ਕਿ ਉਹ ਇਸ ਤਰਾਂ ਆਪਣੀ ਲਿਖਤ ਸੰਵਾਰੇ ਕਿ ਸਮਾਜ ਵਿੱਚ ਦੂਰੀਆਂ ਮਿਟ ਜਾਣ, ਮਜ਼ਬੂਰੀਆਂ ਘੱਟ ਜਾਣ, ਮਾਨਵਤਾ ਪਰਮ ਧਰਮ ਹੋਵੇ, ਹਰ ਮਨੁੱਖ ਇਕ ਦੂਜੇ ਨੂੰ ਪਿਆਰ ਤੇ ਮਿਹਰ ਦੀ ਨਜ਼ਰ ਨਾਲ ਵੇਖੇ।  ਜਿਵੇਂ ਉਹ ਆਪ ਚਾਹੁੰਦਾ ਹੋਵੇ ਕਿ ਦੂਸਰੇ ਲੋਕ ਉਸ ਨੂੰ ਵੇਖਣ। ਜਿਵੇਂ ਰੱਬ ਵੇਖਦਾ ਹੋਵੇ। ਬਰਾਬਰਤਾ ਦਾ ਭਾਈਚਾਰਾ ਸਿਰਜੇ। ਵਰਤਮਾਨ ਵਿੱਚ ਰਹਿੰਦਾ ਉਹ ਆਪਣੇ ਇਤਿਹਾਸ ਤੇ ਪੁਰਖਿਆਂ ਨੂੰ ਯਾਦ ਰੱਖੇ ਪਰ ਉਸਦੀ ਸੋਚ ਭਵਿੱਖਮੁੱਖੀ ਹੋਵੇ। ਲੇਖਕ ਦੁਨੀਆਂ ਦੇ ਬੁੱਝੇ ਹੋਏ ਮਨਾਂ ਵਿੱਚ ਰੌਸ਼ਨੀ ਜਗਾਵੇ, ਉਹਨਾਂ ਨੂੰ ਜਿਊਣ ਜੋਗਾ ਕਰੇ ਅਤੇ ਅਗਲੇ ਮੁਕਾਮ ਤੱਕ ਪਹੁੰਚਾ ਸਕਣ ਦੀ ਇਨਕਲਾਬੀ ਸਮਰੱਥਾ ਪੈਦਾ ਕਰੇ। ਉਸਦੀ ਲਿਖਤ ਜੀਵਨ ਦੀਆਂ ਹਨੇਰੀਆਂ ਪਗਡੰਡੀਆਂ ਤੇ ਦੀਵੇ ਵਾਂਗ ਜਗੇ ਤੇ ਰੌਸ਼ਨੀ ਪ੍ਰਦਾਨ ਕਰੇ। ਕੁਲਵਿੰਦਰ ਦੇ ਸ਼ਬਦਾਂ ਵਿੱਚ ਇਹ ਸਮਰਥਾ ਹੈ:

ਇਹ ਕਹੇ ਨੇ ਸ਼ਿਅਰ ਮੈਂ ਜਿਸ ਲਈ,
ਉਹਦੀ ਰੂਹ ਤੀਕ ਨਾ ਜਾ ਸਕੇ।
ਭਲਾ ਕੀ ਲਿਖਣ ਦਾ ਹੈ ਫਾਇਦਾ
ਜੇ ਇਹ ਫਾਸਿਲੇ ਨਾ ਮਿਟਾ ਸਕੇ । 
  (ਪੰਨਾ 82)

ਸ਼ਾਇਰ ਜਾਂ ਪੈਗੰਬਰ ਜਾਂ ਉਹ ਦਰਵੇਸ਼ ਹੈ ਕੋਈ
ਇਹ ਕੌਣ  ਜੋ  ਰਾਤਾਂ ਨੂੰ   ਬੁਝੇ  ਦੀਪ ਜਗਾਵੇ ।  (
ਪੰਨਾ 53)

ਗਗਨ ਵਿੱਚ ਝਿਲਮਿਲਾਉਂਦੇ ਤਾਰਿਆਂ ਨੂੰ
ਮੈਂ  ਰੱਖਣਾ ਯਾਦ ਆਪਣੇ  ਪਿਆਰਿਆਂ ਨੂੰ
ਹਨੇਰੀ ਰਾਤ  ਵਿੱਚ  ਬਖਸ਼ੇ  ਜੋ  ਲੋਆਂ  
ਗ਼ਜ਼ਲ ਮੇਰੀ ‘ਚ ਉਸ ਦਾ ਜ਼ਿਕਰ ਹੋਵੇ
     (ਪੰਨਾ 32)
 
ਕੁਲਵਿੰਦਰ ਕਦੇ ਉਭਾਸਰਦਾ ਨਹੀਂ ਪਰ ਸ਼ਾਇਦ ਸਿੱਖ ਇਤਿਹਾਸ ਦੇ ਖ਼ੂਨੀ ਪੰਨੇ ਉਸ ਦੇ ਜ਼ਿਹਨ ਵਿੱਚ ਚਲਦੇ ਰਹਿੰਦੇ ਹੋਣਗੇ। ਫਿਰ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਜੋ ਸ਼ਹਾਦਤਾਂ ਕੌਮ ਨੇ ਦਿੱਤੀਆਂ ਅਤੇ ਹੰਢਾਈਆਂ ਦਾ ਅਸਰ ਉਸ ਦੇ ਸੰਵੇਦਨਾਸ਼ੀਲ ਮਨ ਤੇ ਜ਼ਰੂਰ ਪਿਆ ਹੋਵੇਗਾ। ਜਾਂ ਕਸ਼ਮੀਰ ਵਿੱਚ ਹੋ ਰਹੇ ਲਗਾਤਾਰ ਸੰਘਰਸ਼ ਤੇ ਉਸ ਕਾਰਣ ਹੋ ਰਹੇ ਜ਼ੁਲਮਾਂ ਦੀ ਗਾਥਾ ਜਾਂ “ਕਸ਼ਮੀਰ ਫਾਇਲਜ਼” ਦਾ ਕੋਈ ਦ੍ਰਿਸ਼ ਵੀ ਹੋ ਸਕਦਾ ਹੈ।  ਸਾਡਾ ਇਤਿਹਾਸ ਐਸੀਆਂ ਖੂੰਨੀ ਘਟਨਾਵਾਂ ਨਾਲ ਬਾਬਰ ਤੋਂ ਲੈ ਕੇ ਅੱਜ ਦੇ ਯੁਗ ਤੱਕ ਭਰਿਆ ਪਿਆ ਹੈ । ਇਹਨਾਂ ਦਾ ਅਸਰ ਕਵੀ ਮਨ ਤੇ ਪੈਣਾ ਸੁਭਾਵਿਕ ਹੈ।

ਕੌਣ ਹੈ ਇਹ ਜੋ ਕਰਾਉਂਦਾ ਹੈ ਜੁਦਾ ਧੜ ਸੀਸ ਨਾਲੋਂ
ਚੀਰਦੇ ਨੇ ਕਿਸ ਲਈ ਜਿਸਮਾਂ ਨੂੰ ਆਰੇ, ਸੋਚਦਾ ਹਾਂ
   (ਪੰਨਾ  27)

ਉਮਰ ਭਰ ਸੁਕਰਾਤ ਬਣ ਸਕਦਾ ਨਹੀਂ ਉਹ ਆਦਮੀ
ਜ਼ਿੰਦਗੀ ਦੀ ਜ਼ਹਿਰ ਜਿਸ ਪੀਣੀ ਜਾਂ ਖਾਣੀ ਵੀ ਨਹੀਂ
     ( ਪੰਨਾ 19)

ਪੈਰਾਂ ਹੇਠਾਂ ਧਰਤੀ    ਕੰਬੇ  ਕੰਬਣ  ਤਾਰੇ    ਉੱਤੇ
ਕਿਹੜੇ ਰੁੱਖ ਨੇ ਚੜ੍ਹਨਾ ਹੈ  ਅਜ ਕਿਹੜੇ ਆਰੇ ਉੱਤੇ
  (ਪੰਨਾ 49)

ਉਹ ਰੁਦਨ ਵਿੱਚ ਨਹੀਂ ਬਲਕਿ ਅਗਾਂਹ ਵੱਧਣ ਵਿੱਚ ਵਿਸ਼ਵਾਸ ਰੱਖਦਾ ਹੈ। ਇਹ ਪੰਜਾਬੀ ਸਭਿਆਚਾਰ ਦਾ ਖਾਸ ਗੁਣ ਹੈ। ਸਦਾ ਕ੍ਰਿਆਸ਼ੀਲ ਰਹਿਣਾ। ਦੁੱਖ ਦਰਦ ਸੱਟਾਂ ਦਿਲ ਵਿੱਚ ਰੱਖਣੀਆਂ ਪਰ ਮਨ ਤੇ ਹਾਵੀ ਨਹੀਂ ਹੋਣ ਦੇਣੀਆਂ।  

ਇਹਨਾਂ ਨੇ ਫਿਰ ਉਦੈ ਹੋਣ ਤੇਰੇ ਅੰਬਰ ਨੂੰ ਲਿਸ਼ਕਾਉਣਾ
ਤੁੰ ਡੁੱਬਦੇ ਸੂਰਜਾ ਨੂੰ ਵੇਖ ਕੇ ਬਹੁਤਾ ਨਾ ਰੋਇਆ ਕਰ
 ( ਪੰਨਾ 76)

ਇਹ ਕੈਸਾ ਸ਼ਹਿਰ ਹੈ ਜਿਥੇ ਨਾ ਪਿਘਲਣ ਤੋਂ ਡਰੇ ਕੋਈ
ਪਰਿੰਦੇ ਬਰਫ਼ ਦੇ ਵੀ  ਸੂਰਜਾਂ ਦੇ  ਗੀਤ  ਗਾਉਂਦੇ ਹਨ
   (ਪੰਨਾ 23)

ਬ੍ਰਹਿਮੰਡ ਦੀ ਸਹੀ ਨੀਤੀ ਕੋਈ ਵਿਰਲਾ ਹੀ ਸਮਝ ਸਕਿਆ ਹੈ। ਇਸ ਖਲਾਅ ਵਿੱਚ ਕਿੰਨੇ ਹੀ 'ਸੌਰ ਮੰਡਲ' ਤੇ ਕਹਿਕਸ਼ਾਂ ਹਨ। ਜੋ ਲੋਕ ਇਸ ਦੇ ਚਲਨ ਨੂੰ ਸਮਝ ਜਾਂਦੇ ਹਨ ਉਹ ਕਦੇ ਇਕੱਲਤਾ ਨਹੀਂ ਭੋਗਦੇ। ਸਾਰੀ ਸ੍ਰਿਸ਼ਟੀ ਉਹਨਾਂ ਦੇ ਨਾਲ ਹੋ ਤੁਰਦੀ ਹੈ। ਪੁਰਾਣੇ ਜ਼ਮਾਨੇ ਵਿੱਚ ਲੋਕ ਖਿੱਤੀਆਂ ਤੇ ਤਾਰਿਆਂ ਦੀ ਸਥਿਤੀ  ਨਾਲ ਵਕਤ ਤੇ ਆਪਣਾ ਸਫ਼ਰ ਅੰਦਾਜ਼ਾ ਲਾਉਂਦੇ ਸਨ। 

ਮੈਂ ਇਕੱਲਾ ਹੀ ਸਫਰ ਵਿੱਚ ਹਾਂ, ਨਹੀ ਇਉਂ ਤਾਂ ਨਹੀਂ
ਚਲ ਰਹੇ ਨੇ ਲੱਖਾਂ ਹੀ ਬ੍ਰਹਿਮੰਡ ਮੇਰੇ ਨਾਲ ਨਾਲ । 
 (ਪੰਨਾ 20)

ਖਲਾਅ ਵਿੱਚ ਕਿਹੜਿਆਂ ਖੰਭਾਂ ਦੇ ਨਾਲ ਧਰਤ ਉੜੇ
ਸਮਝ ਕੇ ਵੀ ਮੇਰੇ ਕੋਲੋਂ ਇਹ ਸਮਝਿਆ ਨਾ ਗਿਆ।
 ( ਪੰਨਾ 24)

ਕਿਤਾਬ ਪੜ੍ਹਦਿਆਂ ਮੈਨੂੰ ਇਕ ਯਹੂਦੀ ਇਨਕਲਾਬੀ ਸ਼ਾਇਰ ਦੀ ਗੱਲ ਚੇਤੇ ਆ ਗਈ ਜੋ ਇਕ 'ਕੰਨਸਟ੍ਰੇਸ਼ਨ ਕੈਂਪ' ਵਿੱਚੋਂ ਹੇਠ ਲਿਖੀਆਂ ਸਤਰਾਂ ਆਪਣੀ ਪਤਨੀ ਨੂੰ ਆਪਣੇ ਖੂਨ ਨਾਲ ਲਿਖਦਾ ਹੈ:

“ਜੇ  ਤੇਰੇ  ਕੋਲ  ਹੈਣ  ਨੇ  ਪੈਸੇ  ਫ਼ਲਾਲੈਣ ਦਾ ਭੇਜ ਪਜਾਮਾ
ਲੱਤ ਵਿੱਚ ਮੇਰੀ ਦਰਦ ਰ੍ਹੀ ਦਾ ਬੜਾ ਅਵੱਲਾ ਬੜਾ ਕੁਵੱਲਾ।“

ਤੇ ਕੁਲਵਿੰਦਰ ਉਸ ਇਨਕਲਾਬੀ ਵੇਦਨਾ ਨੂੰ ਇੰਞ ਲਿਖਦਾ ਹੈ:

ਜਦੋਂ ਪੀੜ ਦਾ ਕੋਈ ਚਾਰਾ ਨਾ ਦਿਸਿਆ, ਕਿਤੇ ਚੰਦ ਜੁਗਨੂੰ ਸਿਤਾਰਾ ਨਾ ਦਿਸਿਆ
ਘਣੀ ਰਾਤ ਵਿੱਚ ਫਿਰ ਮੈਂ ਸ਼ਬਦਾਂ ਦੀ ਲੋਏ, ਲਹੂ ਨਾਲ ਲਿਖਿਆ ਸਫ਼ਾ ਡਾਇਰੀ ਦਾ
      (ਪੰਨਾ 21)

“ਦੋਸਤੀ ਲੋਕਾਂ ਵਿਚਕਾਰ ਆਪਸੀ ਪਿਆਰ ਦਾ ਰਿਸ਼ਤਾ ਹੈ। ਕਿਸੇ ਹੋਰ ਐਸੋਸੀਏਸ਼ਨ ਨਾਲੋਂ ਦੋਸਤੀ, ਆਪਸੀ ਬੰਧਨ ਦਾ ਮਜ਼ਬੂਤ ਰੂਪ ਹੈ।“ ਇਕ ਸਰਵੇਖਣ ਅਨੁਸਾਰ  ਸਕੂਲ ਪੱਧਰ ਤੇ ਤਕਰੀਬਨ 75% ਕੋਲ ਦੋਸਤ ਹੁੰਦੇ ਹਨ। ਸਿਰਫ 15% ਹੀ ਦੋਸਤਾਂ ਤੋਂ ਬਿਨਾ ਵੇਖੇ ਗਏ ਪਰ ਉਹਨਾਂ ਵਿਚੋਂ ਵੀ ਵਧੇਰੇ, ਤਕਰੀਬਨ ਛੇ ਮਹੀਨੇ ਦੇ ਅੰਦਰ ਅੰਦਰ ਦੋਸਤ ਬਣਾ ਲੈਂਦੇ ਹਨ।  “ਦੋਸਤੀ ਦੇ ਸੰਭਾਵਿਕ ਲਾਭਾਂ ਵਿੱਚ ਹਮਦਰਦੀ ਅਤੇ ਸਮੱਸਿਆ ਨੂੰ ਸੁਲਝਾਉਣ ਬਾਰੇ ਸਿੱਖਣ ਦਾ ਮੌਕਾ ਸ਼ਾਮਿਲ ਹੈ।  “ਈਲੀਨ ਕੈਨੇਡੀ-ਮੂਰ ਦੋਸਤੀ ਨਿਰਮਾਣ ਦੇ ਤਿੰਨ ਮੁੱਖ ਤੱਤਾਂ ਦਾ ਵਰਣਨ ਕਰਦਾ ਹੈ: (1) ਖੁੱਲ੍ਹਾ ਪਨ, (2) ਸਮਾਨਤਾ ਅਤੇ (3) ਸਾਂਝੇ ਮਜ਼ੇ।

ਦੋਸਤੀ, ਤਾਂ ਨਿਭ ਸਕਦੀ ਜੇ ਅੱਗੋਂ ਵੀ ਕੋਈ ਹੁੰਗਾਰਾ ਭਰੇ। ਅਵਾਜ਼ ਸੁਣੇ ਤੇ ਅਵਾਜ਼ ਮਾਰੇ

ਤੂੰ ਪੁਰ ਸੋਜ਼ ਸ਼ਬਦਾਂ ਨੂੰ ਆਵਾਜ਼ ਦੇ ਦੇ ,
ਮੇਰੇ ਸਿਸਕਦੇ ਗੀਤ ਨੂੰ ਸਾਜ਼ ਦੇ ਦੇ
ਤੂੰ ਜਿਸ ਹਾਲ ਵਿਚ ਵੀ ਏਂ ਆਵਾਜ਼ ਦੇ ਦੇ,
ਕਿਤੇ ਟੁੱਟ ਹੀ ਜਾਵੇ ਨਾ ਪੁਲ ਦੋਸਤੀ ਦਾ।
  (ਪੰਨਾ 22)

ਉਹ ਮਾਨਵੀ ਦਰਦ ਦੇ ਅਹਿਸਾਸ ਨਾਲ ਭਰੀ ਹੋਈ ਗ਼ਜ਼ਲ ਲਿਖਦਾ ਹੈ। ਕੁਝ ਸਾਲ ਪਹਿਲਾ ਲੜਕੀਆਂ ਉਤੇ ਤੇਜ਼ਾਬ ਸੁੱਟਣ ਦਾ ਰੁਝਾਨ ਚਲਿਆ ਜੋ ਗੁਸੈਲੇ, ਮੂਰਖ, ਉਜੱਡ ਤੇ ਈਰਖਾਲੂ ਕਿਸਮ ਦੇ ਆਸ਼ਕਾਂ, ਉਹਨਾਂ ਦੇ ਸਾਥੀ ਤੇ ਸਾਥਣਾਂ ਦੀ ਕਰੂਰਤਾ ਦਾ ਭੇਦ ਖੋਲਦਾ ਹੈ । ਸਮੁੱਚੇ ਦੇਸ਼ ਵਾਸੀਆਂ ਦਾ ਅਕਸ ਵੀ ਖ਼ਰਾਬ ਕਰਦਾ ਹੈ।  ਜਿੰਨਾਂ ਲੜਕੀਆਂ ਨੇ ਆਪਣੇ ਘਰਾਂ ਨੂੰ ਖ਼ੂਬਸੂਰਤ ਰੰਗਤ ਦੇਣੀ ਸੀ ਉਹਨਾਂ ਦਾ ਹੀ ਜੀਵਨ ਕਰੂਪਤਾ ਦੇ ਹਨੇਰਿਆਂ ਦਾ ਸ਼ਿਕਾਰ ਹੋ ਗਿਆ । ਮੇਘਨਾ ਗੁਲਜ਼ਾਰ ਦੀ ਫਿਲਮ ਛਪਾਕ ਵਿੱਚ ਦੀਪਕਾ ਪਾਦੂਕੋਨ ਨੇ ਇਕ ਤੇਜ਼ਾਬ ਗ੍ਰਸਤ ਕਿਰਦਾਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ।  ਸ਼ੁਕਰ ਹੈ ਕਿ ਹਾਲਾਤ ਤੇ ਕਨੂੰਨੀ ਕਾਰਵਾਈ ਹੋਣੀ ਸ਼ੁਰੂ ਹੋਈ ਤੇ ਇਸ ਤਰਾਂ ਦੇ ਸੰਗੀਨ ਜੁਰਮ ਨੂੰ ਕੁਝ ਠੱਲ ਪਈ। ਕੁਲਵਿੰਦਰ ਜਿਸ ਸੰਵੇਦਨਾਸ਼ੀਲਤਾ ਨਾਲ ਇਸ ਪਰਿਸਥਿਤੀ ਨੂੰ ਆਪਣੀ ਇਕ ਗ਼ਜ਼ਲ ਵਿੱਚ ਪੇਸ਼ ਕਰਦਾ ਹੈ, ਉਸ ਦੇ ਹੱਥ ਚੁੰਮਣ ਨੂੰ ਜੀਅ ਕਰਦਾ ਹੈ।

ਸਾੜਿਆ ਤੇਜ਼ਾਬ ਨੇ ਹਰ ਅੰਗ ਉਸਦਾ, ਪਰ ਅਜੇ
ਉਸ ਕੁੜੀ ਦੇ ਹੱਥਾਂ ‘ਚੋ ਆਉਂਦੀ ਹੈ ਮਹਿੰਦੀ ਦੀ ਮਹਿਕ।
           (ਪੰਨਾ 28)

2 ਫਰਬਰੀ 1879 ਵਿੱਚ 'ਔਸਕਰ ਵਾਈਲਡ' ਨੇ ‘ਡੇਲੀ ਟੈਲੀਗਰਾਫ਼” ਨੂੰ ਇਕ ਖਤ ਲਿਖਿਆ ਜਿਸ ਨੂੰ ਇਸ ਤਰਾਂ ਬੰਦ ਕਰਦਾ ਹੈ, 

“ਮੈਂ ਆਪਣੇ ਨਾਮ ਦੇ ਦਸਤਖ਼ਤ ਨਹੀਂ ਕਰਨਾ ਚਾਹੁੰਦਾ, ਭਾਵੇਂ ਮੈਨੂੰ ਡਰ ਹੈ ਕਿ ਹਰ ਕਿਸੇ ਨੂੰ ਪਤਾ ਲੱਗ ਜਾਵੇਗਾ ਕਿ ਲੇਖਕ ਕੌਣ ਹੈ: ਕਿਸੇ ਦੀ ਸ਼ੈਲੀ ਹੀ ਸਦਾ ਉਸਦਾ ਦਸਤਖਤ ਹੁੰਦੀ ਹੈ।“  “ (One’s style one’s signature always.” Oscar Wilde)

ਕੁਲਵਿੰਦਰ ਆਪਣੀ ਗ਼ਜ਼ਲ ਨੂੰ ਬਹੁਤ ਹੱਦ ਤੱਕ ਆਪਣੇ ਹਸਤਾਖਰ ਬਣਾਉਣ ਵਿੱਚ ਸਫਲ ਹੋ ਸਕਿਆ ਹੈ।  ਉਹ ਬਹੁ–ਪੱਖੀ ਤੇ ਬਹੁ- ਪਰਤੀ ਗ਼ਜ਼ਲ ਲਿਖਦਾ ਹੈ। ਉਸਦੀ ਸ਼ੈਲੀ ਦਾ ਇਹ ਖਾਸ ਗੁਣ ਹੈ। ਉਸਦਾ ਇਕ ਇਕ ਸ਼ਿਅਰ ਇਕੋ ਵੇਲੇ ਕਈ ਪਰਤਾਂ ਖੋਲ੍ਹਦਾ ਨਜ਼ਰ ਆਉਂਦਾ ਹੈ। ਜਿਥੇ ਤੱਕ ਪੜ੍ਹਨ ਵਾਲੀ ਦੀ ਮਨ ਦੀ ਅੱਖ ਜਾਂਦੀ ਹੈ ਉਥੇ ਤੱਕ ਉਸਦਾ ਸ਼ਿਅਰ ਪਹੁੰਚ ਕਰਦਾ ਜਾਪਦਾ ਹੈ।

ਦਿਸ ਰਿਹਾ ਹੈ ਮਗਰ ਸਾਹਮਣੇ ਵੀ ਨਹੀਂ
ਕੌਣ ਹੈ ਇਹ ਜੋ ਮੇਰੀ ਨਜ਼ਰ ਵਿੱਚ ਰਹੇ। 
 (ਪੰਨਾ 57)

ਗ਼ਜ਼ਲ ਵਿੱਚ ਬਰਫ ਦੇ ਸੂਰਜ ਵੀ ਢਲਦੇ,
ਪਰ ਅੱਗ ਦੇ ਦੇਸ ਇਸ ਦਾ ਜ਼ਿਕਰ ਹੋਵੇ।  
ਇਕ ਪ੍ਰਿਜ਼ਮ ‘ਚੋਂ ਲੰਘਣ ਦੇ ਹੀ ਮਗਰੋਂ ਪਤਾ ਲਗਿਆ
ਇਕ  ਕਿਰਨ  ਨੇ  ਸੀਨੇ ‘ਚ  ਕਈ  ਰੰਗ   ਛੁਪਾਏ।
   (ਪੰਨਾ 47)

ਗ਼ਜ਼ਲ ਦਾ ਤਕਨੀਕੀ ਪੱਖ ਪਰਪੱਕ ਹੋਣਾ ਚਾਹੀਦਾ ਹੈ। ਇਸ ਵਿੱਚ ਕੋਈ ਗਲਤੀ ਮਾਫ਼ ਨਹੀਂ ਹੁੰਦੀ। ਕੁਲਵਿੰਦਰ ਇਸ ਵਿੱਚ ਮਾਹਰ ਹੈ। ਉਸਨੇ ਉਸਤਾਦਾਂ ਨਾਲ ਬੈਠ ਕੇ ਤਕਨੀਕੀ ਪਰਪੱਕਤਾ ਹਾਸਲ ਕੀਤੀ ਹੈ। ਇਕ ਜ਼ਮਾਨੇ ਤੋਂ ਬਹਿਸ ਚਲੀ ਆ ਰਹੀ ਕਿ ਗ਼ਜ਼ਲ ਵਿੱਚ ਤਕਨੀਕ ਹੀ ਪ੍ਰਧਾਨ ਹੈ। ਕਈ ਸ਼ਾਇਰ ਤਾਂ ਇਸ ਵਿੱਚ ਉਲਝ ਕੇ ਰਹਿ ਗਏ ਤੇ ਵਿਚਾਰ ਤੇ ਵਿਸ਼ੇ ਪੱਖੋਂ ਬੇ-ਰਸ ਤੇ ਨੀਰਸ ਹੋ ਗਏ। ਮਾਤਰਾਵਾਂ ਦੀ ਕੋਈ ਗਲਤੀ ਨਾ ਹੋਣ ਤੇ ਵੀ ਉਹਨਾਂ ਨੂੰ ਸੁਣਨਾ ਮੁਹਾਲ ਹੋ ਜਾਂਦਾ ਹੈ। ਕੁਲਵਿੰਦਰ ਦੀ ਇਹ ਕਲਾ ਸਿਰਫ ਕਲਾ ਲਈ ਨਹੀਂ ਹੈ । ਨਾ ਹੀ ਉਸਨੇ ਸਿਰਫ ਮਾਤਰਾਵਾਂ ਪੂਰੀਆਂ ਕਰਨ ਤੇ ਧਿਆਨ ਦਿੱਤਾ ਜਾਂ 'ਫ਼ੇਲਨ ਫ਼ੇਲਨ ਫਾਇਲੁਨ' ਦੀ ਮੁਹਾਰਨੀ ਰਟੀ ਹੈ। ਉਹ ਸਿਰਫ ਲਿਖਣ ਲਈ ਨਹੀਂ ਲਿਖਦਾ। ਉਸ ਦੀ ਗ਼ਜ਼ਲ ਵਿੱਚ ਜਜ਼ਬਾਤ, ਦਰਦ, ਪ੍ਰੇਮ, ਸੰਵੇਦਨਾਂ, ਹੂਕ ਵੀ ਦਿਲ ਨੂੰ ਟੁੰਬਦੇ ਜਾਂਦੇ ਹਨ। ਇਸ ਲਈ ਉਹ ਲਿਖਦਾ ਹੈ:

ਦਿਲ ਦੀ ਦੁਨੀਆਂ ਦੇ ਦਰਦਾਂ ਨੂੰ ਲਿਖਣਾ ਹੈ ਤਾਂ ਪਹਿਲਾਂ
ਤਪਦੇ ਮਾਰੂ ਥਲ ਵਿੱਚ  ਉੱਗੇ ਫੁੱਲਾਂ ਵਾਂਗੂੰ ਸੜ ਵੀ।
           (ਪੰਨਾ 66)

ਜੇਕਰ  ਤੂੰ  ਸ਼ਬਦਾਂ  ਦੀ  ਸਰਗਮ  ਸੁਣਨੀ ਹੈ ਕੁਲਵਿੰਦਰ
ਬੰਦ ਕਰ ਆਪਣੀ  ਫ਼ੇਲੁਨ  ਫ਼ੇਲੁਨ , ਤੂੰ  ਕਵੀਆਂ ਨੂੰ ਪੜ੍ਹ ਵੀ।
         (ਪੰਨਾ 66)

ਉਹ ਕਹਿੰਦੇ ਨੇ ਗ਼ਜ਼ਲ ਬਹਿਰਾਂ ਲਈ ਹੈ,
ਮੈਂ ਸੋਚਾਂ ਇਹ ਤਾਂ ਅਹਿਸਾਸਾਂ ਲਈ ਹੈ
     ( ਪੰਨਾ 64)

ਹਵਾ ਜਲ ਅਗਨ ਅੰਬਰ ਦਾ ਖਲਾਅ ਮਿੱਟੀ ਦੀ ਖੁਸ਼ਬੂ
ਮੇਰੇ ਸ਼ਿਆਰਾਂ ‘ਚ ਇਹ ਅਨੁਵਾਦ ਸਾਰੇ ਹੋ ਗਏ ਨੇ
          (ਪੰਨਾ 56)
 
ਉਸ ਦੇ ਅਹਿਸਾਸ ਦੀ ਸਮਰੱਥਾ ਵੇਖੋ। ਇਕ ਸ਼ਿਅਰ ਪੜ੍ਹਦੇ ਹੋ ਤਾਂ ਦਿਲ ਜੇ ਉਤਰ ਜਾਵੇ, ਹਜ਼ਾਰਾਂ ਲੋਕਾਂ ਤੇ ਕਾਫਲਾ ਅੱਖਾਂ ਸਾਹਵੇਂ ਉਤਰ ਆਵੇ। ਬੱਸਾਂ ਰੇਲਾਂ ਰਿਕਸ਼ਿਆਂ ਸਾਈਕਲਾਂ ਤੇ ਪੈਦਲ ਚਲਦੇ ਬੱਚੇ ਬੁੱਢੇ ਨਾਰੀਆਂ ਮਰਦਾਂ ਦੇ ਛਲਣੀ ਹੋਏ ਪੈਰਾਂ ਦਾ ਮੰਜ਼ਰ ਸਿਰਫ ਕੋਵਿਡ-19 ਦਾ ਕਹਿਰ ਵੀ ਦਰਸਾਉਂਦਾ ਅਤੇ ਮਨੁੱਖ ਦੀ ਮਨੁੱਖ ਪ੍ਰਤੀ ਮਰ ਚੁੱਕੀ ਹਮਦਰਦੀ ਵੀ।  ਨਾਲ ਹੀ  ਉਹਨਾਂ ਬਾਰੇ ਇਸ਼ਾਰੇ ਕਰਦੇ ਹੈ ਜਿਹਨਾਂ ਨੇ ਕੋਵਿਡ -19 ਦੀ ਪਰਵਾਹ ਕਿਤੇ ਬਿਨਾ ਸੇਵਾ ਕੀਤੀ ਅਤੇ ਮਨੁੱਖਤਾ ਪ੍ਰਤੀ ਸੰਵੇਦਨਾਂ ਵਿਖਾਈ।
  
ਹਜ਼ਾਰ ਯਤਨ ਕੀਤੇ ਉਹ ਅਖੀਰ ਵਹਿ ਤੁਰੀਆਂ
ਜ਼ਰਾ ਵੀ ਰੋਕ ਨਾ ਸਕਿਆ ਮੈਂ ਭਾਵਨਾਵਾਂ ਨੂੰ
ਜਿਹਨਾਂ ਨੇ ਵੇਦਨਾ ਤਕ ਵੀ ਗੁਆ ਲਈ ਆਪਣੀ
ਉਹ ਲੋਕ ਮੁੜ ਰਹੇ ਨੇ ਸ਼ਹਿਰ ਤੋਂ ਗਰਾਵਾਂ ਨੂੰ 
    (ਪੰਨਾ 34)

ਹਰ ਤਰਫ਼ ਗੂੰਜਦੀ ਹੈ ਜੋ ਧੁੰਨ ਮਾਤਮੀ
ਪੰਛੀਆਂ ਨੇ ਵੀ ਏਦਾਂ ਰੁਵਾਇਆ ਨਾ ਸੀ
ਹੁਣ ਇਹ ਜ਼ਹਿਰੀ ਹਵਾ ਦਾ ਹੈ ਸਭ ਨੂੰ ਪਤਾ
ਸਾਹ ਅਸਾਂ ਨੂੰ ਤਾਂ ਸਦੀਆਂ ਤੋਂ ਆਇਆ ਨਾ ਸੀ
         (ਪੰਨਾ 62)

ਧਰਤੀ ਵਿਆਪਕ ਅਰਥਾਂ ਵਿੱਚ ਮਾਤਾ ਦਾ ਹੀ ਰੂਪ ਹੈ। ਉਹ ਪ੍ਰਕਿਰਤੀ ਨੂੰ ਜਨਮ ਦੇ ਪਾਲਣਹਾਰ ਬਣਦੀ ਹੈ। ਅੰਤ ਮਾਨਵ ਦੇ ਸਾਰੇ ਦੁੱਖ ਦਰਦ ਦਰਿੱਦਰ ਆਪਣੇ ਅੰਦਰ ਢੱਕ ਲੈਂਦੀ ਹੈ। ਇਸ ਲਈ ਧਰਤੀ ਮਾਂ ਹੈ। ਇਸਦੀ ਦੀ ਕਦਰ ਕਰਨੀ ਚਾਹੀਦੀ ਹੈ।

ਕਿੰਨਾ  ਛੋਟਾ ਜਾਂ  ਵੱਡਾ  ਹੈ  ਇਸ  ਨੂੰ  ਫਰਕ  ਨਾ  ਪੈਂਦਾ  ਕੋਈ
ਆਖਰ ਨੂੰ ਇਸ ਧਰਤੀ ਅੰਦਰ ਹਰ ਇਕ ਦਰਦ ਸਮੋ ਜਾਂਦਾ ਹੈ।
   ( ਪੰਨਾ 61)

177ਉਹ ਕੈਲੇਫੋਰਨੀਆਂ ਵਿੱਚ ਰਹਿੰਦਾ ਜਿਥੇ ਹਰ ਸਾਲ ਅੱਗਾਂ ਕਰਕੇ ਕਰੋੜਾਂ ਦੀ ਸੰਪਤੀ ਨਸ਼ਟ ਹੁੰਦੀ, ਜੰਗਲ ਸੜਦੇ ਜਾਂਦੇ ਜਨ ਜੀਵ ਜੰਤੂ ਮਰ ਜਾਂਦੇ ਹਨ ਪ੍ਰਕ੍ਰਿਤੀ ਤਬਾਹ ਹੋ ਜਾਂਦੀ ਵਾਤਾਵਰਣ ਖਰਾਬ ਹੁੰਦਾ ਹੈ। 2016  ਵਿੱਚ 'ਫੋਰਟ ਮੈੱਕਮਰੀ ਕੇਨੇਡਾ' ਅਤੇ 2018 ਬਰੈਫੋਰਡ  ਕੈਲੇਫੋਰਨੀਆਂ ਨੇੜੇ  ਸ਼ਹਿਰ ਸੜ ਗਏ। ਜਿਥੇ ਵਧੇਰੇ ਰਿਟਾਇਰਡ ਲੋਕ ਵਾਤਵਰਣ ਪ੍ਰੇਮੀ ਰਹਿੰਦੇ ਸਨ। ਕਿੰਨੇ ਲੋਕ ਤੇ ਪਾਲਤੂ ਜਾਨਵਰ ਵੀ ਮਾਰੇ ਗਏ ਸਨ। ਆਮ ਬੰਦਾ ਕਹਿ ਸਕਦਾ ਹੈ ਜੰਗਲ ਨੂੰ ਅੱਗ ਲੱਗੀ ਹੈ।  ਕੁਲਵਿੰਦਰ ਉਸ ਤੋਂ ਪਾਰ ਜਾ ਕੇ  ਉਸ ਪਿਛੇ ਛੁਪੇ ਦਰਦ ਨੂੰ ਪਛਾਣਦਾ ਵੀ ਹੈ ਤੇ ਬਿਆਨ ਵੀ ਕਰਦਾ ਹੈ।  

ਸਿਰਫ ਸੁੱਕੇ ਜੰਗਲਾਂ ਦੀ ਅੱਗ ਨਾ ਉਸ ਨੂੰ ਸਮਝ
ਦੂਰ ਬਲ਼ਦੇ ਜੰਗਲਾਂ ਵਿਚ ਸੜ ਰਹੇ ਕੁਝ ਘਰ ਵੀ ਹਨ
        (ਪੰਨਾ 71)

ਪਲਾਂ ਅੰਦਰ ਸੁਆਹ ਜੋ ਕੇ ਦਰਦ ਹਵਾ ਵਿੱਚ ਰਲ਼ ਗਿਆ ਸੀ
ਅਸੀਂ  ਤਕਦੇ  ਰਹੇ   ਤੇ   ਸ਼ਹਿਰ  ਸਾਰਾ  ਜਲ  ਗਿਆ  ਸੀ
           (ਪੰਨਾ 59)

ਨਾਸਾ ਦੀਆਂ ਪ੍ਰਾਪਤੀਆਂ ਤੇ ਅਜੋਕੇ ਮਨੁੱਖ ਦੀ ਦਿਨ ਬ ਦਿਨ ਵੱਧਦੀ ਸੋਝੀ ਬਾਰੇ ਉਸਾਰੂ ਗੱਲ ਕਰਦੀ ਹੈ ਉਸਦੀ ਗ਼ਜ਼ਲ :

ਅਜੇ ਤਾਂ ਹੋਰ ਵੀ ਲੰਮਾ ਹੈ ਜ਼ਿੰਦਗੀ ਦਾ ਸਫਰ,
ਅਜੇ ਤਾਂ ਸੂਰਜਾਂ ਦੇ ਸੇਕ ਨੂੰ ਵੀ ਸਹਿਣਾ ਹੈ
ਅਜੇ ਤਾਂ ਚੀਰਨਾ ਹੈ ਨੀਲਿਆਂ ਖਲਾਵਾਂ ਨੂੰ ,
ਅਜੇ ਤਾਂ ਤਾਰਿਆਂ ਦਾ ਸ਼ਹਿਰ ਪਾਰ ਕਰਨਾ ਹੈ
          (ਪੰਨਾ 25)

ਸੋਚਦਾ ਹਾਂ ਮੈਂ ਪਲਾਂ ਅੰਦਰ ਹੀ ਛੁਹ ਲੈਣੇ ਨੇ ਸਾਰੇ
ਇਹ ਮੇਰੇ ਨਜ਼ਦੀਕ ਕਿੰਨੇ ਨੀਲ ਅੰਬਰ ਆ ਰਹੇ ਨੇ
        (ਪੰਨਾ 77)

ਮੈਂ ਪੁੱਛਾਂ ਕਿਸ ਤਰ੍ਹਾ ਤੂੰ ਇਸ ਖਲਾਅ ਨੂੰ ਪਾਰ ਕਰਨਾ ਹੈ
ਗ਼ਜ਼ਲ ਮੇਰੀ ਕਹੇ ਮੈਂ ਪਲ ‘ਚ ਤੇ ਛੁਹ ਕੇ ਮੁੜ ਆਵਾਂ
       (ਪੰਨਾ 58)   

ਨਫ਼ਸ ਕੀ ਹੁੰਦਾ ਹੈ? ਨਫ਼ਸ ਉਹ ਹੁੰਦਾ ਜਿਸ ਵਿੱਚ ਮਨੁੱਖ ਆਪਣੇ ਆਪ ਨਾਲ ਯੁੱਧ ਕਰਦਾ ਹੈ। ਆਪਣੇ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਭ ਤੋਂ ਔਖਾ ਯੁੱਧ ਹੈ। ਦੇਵਤੇ ਵੀ ਉਹ ਕੰਮ ਨਹੀਂ ਕਰ ਸਕਦੇ। ਇਹ ਕਰਨਾ ਵੀ ਮਨੁੱਖ ਨੂੰ ਹੀ ਪੈਂਦਾ ਹੈ।

ਇਸ ਤਰਫ਼ ਵੀ ਮੈਂ ਤੇ ਦੂਜੇ ਪਾਰ ਵੀ ,
ਜਿੱਤ ਵੀ ਮੇਰੀ ਹੀ ਸੀ ਤੇ ਹਾਰ ਵੀ
ਝੂਠ ਤੇ ਸੱਚ ਦੇ ਨਿਤਾਰੇ ਵਾਸਤੇ,
ਮੈਂ ਤਾਂ ਆਪਣੇ ਨਾਲ ਹੀ ਲੜਦਾ ਰਿਹਾ।
      (ਪੰਨਾ 50)

ਕਿਹਾ ਜਾਂਦਾ ਹੈ ਕਿ ਗ਼ਜ਼ਲ ਤਾਂ ਬਣਦੀ ਹੈ ਜੇ ਦਰਦ ਦੀ ਤਰਜਮਾਨੀ ਕਰੇ। ਇਕ ਹਿਰਨ ਦੀ ਚੀਖ ਵਰਗਾ ਦਰਦ। ਐਸਾ ਦਰਦ ਜੋ ਕਿਸੇ ਦੇ ਵੀ ਦਿਲ ਨੂੰ ਛੁਹ ਕੇ ਨਿਕਲੇ। ਮੁਹੱਬਤ ਵੀ ਇਕ ਵੱਡਾ ਵਿਸ਼ਾ ਹੈ ਜਿਸ ਬਾਰੇ ਉਹ ਲਿਖਣਾ ਚਾਹੁੰਦਾ ਰਿਹਾ। ਪੰਜਾਬ ਦਾ ਜੰਮ ਪਲ ਤੇ ਪੰਜਾਬ ਦੀਆਂ ਘਟਨਾਵਾਂ ਤੋਂ ਅੰਤਰੀਵ ਮਨ ਵਿੱਚ ਪ੍ਰਭਾਵਿਤ ਉਹ ਦਰਦ ਕਈ ਰੂਪਾਂ ਦੇ ਪ੍ਰਭਾਵ ਸਿਰਜਦਾ ਰਿਹਾ ।

ਮੈਂ ਢਲਦੀ ਸ਼ਾਮ ਨੂੰ ਜਦ ਦਰਦ ਦੀ ਵਾਦੀ ‘ਚੋਂ ਗੁਜ਼ਰਾਂ
ਮੇਰੇ ਹਰ ਸਾਹ ‘ਚੋਂ ਯਾਦਾਂ ਤੇਰੀਆਂ ਦੀ ਮਹਿਕ ਆਵੇ।
       (ਪੰਨਾ 38)

ਨਾ ਹੁੰਦਾ ਦਰਦ ਤਾਂ ਨਾ ਮੈਂ ਕਦੇ ਕਵੀ ਹੁੰਦਾ
ਜੇ ਗਹਿਰਾ ਜ਼ਖ਼ਮ ਨਾ ਹੁੰਦਾ ਤਾਂ ਫਿਰ ਮੈਂ ਕੀ ਹੁੰਦਾ।
       (ਪੰਨਾ  48)

ਉਮਰ ਭਰ ਸੁੱਕੀ ਨਦੀ ਦਾ ਦਰਦ ਹੀ ਲਿਖਦਾ ਰਿਹਾ
ਸੋਚਿਆ ਤਾਂ  ਸੀ ਲਿਖਾਂਗਾ  ਮੈਂ ਮੁਹੱਬਤ ਦੀ ਕਿਤਾਬ ।
         (ਪੰਨਾ 30)
 
ਬੇਸ਼ੱਕ ਉਸਦੀ ਸ਼ਾਇਰੀ ਦਰਦ ਦੀ ਬਾਤ ਪਾਉਂਦੀ ਹੈ ਪਰ ਉਹ ਆਸ ਤੇ ਉਮੀਦ ਸਾਕਾਰਤਮਕ ਸੋਚ ਦਾ ਪੱਲਾ ਘੁੱਟ ਕੇ ਫੜੀ ਰੱਖਦਾ ਹੈ। ਉਸ ਦੀ ਨਾਉਮੀਦੀ ਹੀ ਉਮੀਦ ਦੀ ਕੜੀ ਬਣ ਜਾਂਦੀ ਹੈ। ਇਕੋ ਵੇਲੇ ਐਸੇ ਵਿਰੋਧੀ ਵਿਚਾਰਾਂ ਨੂੰ ਪੇਸ਼ ਕਰਨ ਦਾ ਉਸ ਕੋਲ ਕਮਾਲ ਦਾ ਹੁਨਰ ਹੈ। ਜਿਵੇਂ ਬਾਰਡਰ ਤੇ ਲੜਦਾ ਕੋਈ ਫੌਜੀ ਜ਼ਖ਼ਮੀ ਹੋ ਜਾਵੇ ਤੇ ਉਸ ਨੂੰ ਬੇਬਸੀ ਚਿੰਤਾ ਤੇ ਡਰ ਘੇਰ ਸਕਦੇ ਹਨ ਪਰ ਦੂਸਰੇ ਹੀ ਪਲ, ਉਹ ਗੋਲੀਆਂ ਦੀ ਆਵਾਜ਼ ਸੁਣਦਾ ਡਰਦਾ ਨਹੀਂ ਬਲਕਿ ਵਤਨ ਦਾ ਮਾਣ, ਉਸ ਵਿੱਚ ਮੁੜ ਲੜਨ ਦੀ ਤਾਕਤ ਭਰ ਦਿੰਦਾ ਹੈ। ਉਸੇ ਤਰਾਂ ਸਾਡੇ ਸਮਾਜ ਵਿੱਚ ਪਸਰ ਰਹੇ ਹਨੇਰੇ ਦਾ ਪਰਦਾ ਪਾਸ਼ ਕਰਦਾ ਉਦਾਸ ਤਾਂ ਹੁੰਦਾ ਹੈ ਪਰ ਨਾਲ ਹੀ ਦੀਵਾ ਜਗਾ ਕੇ ਉਹ ਮਨ ਦੀਆਂ ਹਨੇਰੀਆਂ ਗੁਫਾਵਾਂ ਚੋਂ ਬਾਹਰ ਝਾਕਣ ਦੀ ਹਿੰਮਤ ਦਿੰਦਾ ਹੈ। ਆਪਣੇ ਦੋਹਾਂ ਮੁਲਕਾਂ ਲਈ ਦੁਆਵਾਂ ਵੀ ਕਰਦਾ ਹੈ, ਭਾਵ ਭਾਰਤ ਜਿਸਨੇ ਜੀਵਨ ਦਿੱਤਾ ਤੇ ਅਮਰੀਕਾ ਜਿਥੇ ਉਸਨੇ ਆਪਣੇ ਮਨਭਾਉਂਦੇ ਰੋਜ਼ਗਾਰ ਹਾਸਲ ਕੀਤੇ ਤੇ ਉਤਮ ਜੀਵਨ ਜੀਊਣ ਦਾ ਵੱਲ ਦਿੱਤਾ।

ਹਮੇਸ਼ ਕਲ਼ਪਨਾ ਦੇ ਦੀਪ ਬਾਲ ਕੇ ਰੱਖਣਾ
ਹਨੇਰ ਖਾ ਨਾ ਜਾਵੇ ਮਨ ਦੀਆਂ ਗੁਫਾਵਾਂ ਨੂੰ
         (ਪੰਨਾ 34)

ਸਿਤਾਰੇ  ਚੰਨ  ਸੂਰਜ  ਰਹਿਣ  ਜਗਦੇ
ਇਹ ਸਭ ਦਰਿਆ ਹਮੇਸ਼ਾ ਰਹਿਣ ਵਗਦੇ
ਅਸੀਂ  ਇਸ ਆਸ ‘ਤੇ  ਹੀ  ਜੀਅ  ਰਹੇ ਹਾਂ
ਇਹਨਾਂ   ਦੀ   ਬੇਹਿਸਾਬੀ   ਉਮਰ   ਹੋਵੇ
      (ਪੰਨਾ 31)

ਬੜੇ ਸਾਲਾਂ ਤੋਂ ਮੈਂ ਕੁਲਵਿੰਦਰ ਨੂੰ ਸੁਣਦਾ ਆਇਆਂ ਹਾਂ। ਸਾਹਿਤ ਦਾ ਰਸੀਆਂ ਹੋਣ ਕਾਰਣ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਉਹ ਪ੍ਰੰਪਰਕ ਸ਼ਾਇਰਾਂ ਦੇ ਉਲਟ ਪ੍ਰਚਲਤ ਬਿੰਬ ਤੇ ਪ੍ਰਤੀਕ ਨਵੇਂ ਅਰਥਾਂ ਵਿੱਚ ਸਿਰਜਦਾ ਹੈ। ਉਸਦੇ ਪ੍ਰਤੀਕ ਰੇਤ, ਜੰਗਲ, ਵਣ, ਅੱਗ, ਹਵਾ, ਪਾਣੀ, ਨੀਰ, ਵਰਖਾ, ਮੀਂਹ, ਬਰਫ, ਧਰਤੀ, ਆਕਾਸ਼, ਅੰਬਰ, ਤਾਰੇ, ਬਿਰਖ, ਫੁੱਲ, ਪੱਤੇ, ਸ਼ਾਖ਼, ਜੁਗਨੂੰ, ਉਸਦੀ ਗ਼ਜ਼ਲ ਦਾ ਸ਼ਿੰਗਾਰ ਤਾਂ ਬਣਦੇ ਹੀ ਹਨ ਪਰ ਨਵੇਂ ਅਤੇ ਬਹੁ ਪਰਤੀ ਅਰਥਾਂ ਵਿੱਚ । ਇਹ ਉਸਦੀ ਸ਼ੈਲੀ ਦਾ ਖਾਸ ਗੁਣ ਹੈ। ਮੈਂ ਡਾ. ਜਗਤਾਰ ਹੋਰਾਂ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ, “...ਸ਼ਾਇਰਾਂ ਦੇ ਜ਼ਿਆਦਾ ਸ਼ਿਅਰਾਂ ਵਿੱਚ ਇਸਦਾ (ਬਿਰਛ ਦਾ) ਪ੍ਰਤੀਕ ਜੜ ਅਰਥਚਾਰੇ ਵਿੱਚ ਹੀ ਆਇਆ ਹੈ। “ਇਸਦੇ ( ਬਿਰਛ ਦੇ) ਪ੍ਰਤੀਕਾਤਮ ਅਰਥਚਾਰੇ ਅੰਦਰ ਕੁਲਵਿੰਦਰ ਨੇ ਕੁਝ ਬਦਲਾਓ ਜ਼ਰੂਰ ਲਿਆਂਦਾ ਹੈ।“ ਬਿੰਬਾਂ ਤੇ ਪ੍ਰਤੀਕਾਂ ਨੂੰ ਨਵੀਨ ਅਰਥਾਂ ਵਿੱਚ ਵਰਤਣ ਦੀ ਵਿਧੀ ਨਾਲ ਬਿਆਨ ਵਿੱਚ ਰੋਚਕਤਾ ਪੈਦਾ ਹੁੰਦੀ ਹੈ ਜੋ ਪਾਠਕ ਦੇ ਦਿਲ ਨੂੰ ਟੁੰਬਦੀ ਹੋਈ, ਉਸ ਦੀ ਕਲਪਨਾ ਨੂੰ ਉਡਾਰੀ ਦਿੰਦੀ ਹੈ। ਉਸਦੀ ਗ਼ਜ਼ਲ ਪਾਠਕ ਤੇ ਲੇਖਕ ਵਿੱਚ ਅੰਦਰੂਨੀ ਸੰਬੰਧ ਪੈਦਾ ਕਰਦੀ ਹੈ।

ਰਾਤ ਭਰ ਅੰਬਰ ’ਚ ਜੋ ਚਮਕਣ ਸਿਤਾਰੇ, ਸੋਚਦਾ ਹਾਂ
ਅੰਤ ਨੂੰ ਇਹ ਰੇਤ ਹੋ ਜਾਣੇ ਨੇ ਸਾਰੇ, ਸੋਚਦਾ ਹਾਂ
         (ਪੰਨਾ 27)

ਚੁਫੇਰ ਅੱਗ ਦੀ ਬਾਰਸ਼, ਨਾ ਬੂੰਦ ਪਾਣੀ ਹੈ,
ਕਿ ਮੇਰੀ ਪਿਆਸ ਦੀ ਏਨੀ ਕੁ ਹੀ ਕਹਾਣੀ ਹੈ
ਪਤਾ ਹੀ ਕਦ ਸੀ ਕਿ ਮੈਨੂੰ ਨਦੀ ਦੀ ਭਾਲ ਅੰਦਰ,
ਚਮਕਦੀ ਰੇਤ ਨੇ ਕਿੰਨਾ ਖੁਆਰ ਕਰਨਾ ਹੈ
     (ਪੰਨਾ 26)

ਕੌਣ ਹੈ ਜੋ ਮੇਰੇ ਅੰਦਰ ਆ ਗਿਆ ਚੁੱਪ ਚਾਪ ਹੀ
ਇਸ ‘ਚ ਮਿੱਟੀ ਅਗਨ, ਅੰਬਰ, ਪੌਣ, ਪਾਣੀ ਵੀ ਨਹੀਂ
      (ਪੰਨਾ 19)

ਹਵਾ, ਜਲ, ਅਗਨ, ਅੰਬਰ ਦਾ ਖਲਾਅ ਮਿੱਟੀ ਦੀ ਖੂਸ਼ਬੂ
ਮੇਰੇ ਸ਼ਿਅਰਾਂ ‘ਚ ਇਹ ਅਨੁਵਾਦ ਸਾਰੇ ਹੋ ਗਏ ਹਨ
            (ਪੰਨਾ 56)

ਡਾ. ਜਗਤਾਰ ਦਾ ਮੰਨਣਾ ਹੈ ਕਿ, “ਗ਼ਜ਼ਲ ਕਾਵਿ ਰੂਪ ਦਾ ਵੱਡਾ ਕਮਾਲ ਇਹ ਹੁੰਦਾ ਹੈ ਕਿ ਸੰਖੇਪਤਾ ਵਿੱਚ ਤਵਾਲਤ (ਵਿਸਤਾਰ) ਹੋਵੇ। ਅਕਥਨ ਵਿੱਚ ਕਥਨ ਤੇ ਕਥਨ ਵਿੱਚ ਅਕਥਨ ਹੋਵੇ।“ ਉਸਦੀ ਗ਼ਜ਼ਲ ਦਾ ਇਕ ਸ਼ਿਅਰ ਤੇ ਮਕਤਾ ਦੇਖੋ। ਅੱਜ ਜੋ ਹਾਲਾਤ ਹਨ ਕਿ ਸਾਰਾ ਪੰਜਾਬ ਹੀ ਬਾਹਰ ਆਉਣਾ ਚਾਹੁੰਦਾ ਹੈ। ਉਸਦੇ ਸੌ ਕਾਰਣ ਹੋ ਸਕਦੇ ਹਨ। ਵਿਦੇਸ਼ ਆਉਣ ਵਾਲੇ ਉਤਸੁਕਤਾ ਵਿੱਚ ਕਈ ਸਵਾਲ ਪੁੱਛਦੇ ਹਨ। ਕੁਲਵਿੰਦਰ ਪਰਵਾਸ ਵਿੱਚ ਵਾਸ ਦੀ ਸਥਿਤੀ, ਉਹਨਾਂ ਉਤਸੁਕ ਲੋਕਾਂ ਨਾਲ ਸਾਂਝੀ ਕਰਦਾ ਹੈ। ਜੇ ਇਥੇ ਸੁਖ ਸਹੂਲਤਾਂ ਤੇ ਹੋਰ ਬਹੁਤ ਕੁਝ ਹੈ ਤਾਂ ਇਕੱਲ ਭੋਗਣ ਦਾ ਸੰਤਾਪ ਅਤੇ ਹੋਰ ਬਹੁਤ ਕੁਝ ਵੀ ਹੈ। ਇਸ ਤਰਾਂ ਹੀ ਸੰਤਾਲੀ ਦੀ ਵੰਡ ਦੇ ਸੰਤਾਪ ਦੀ ਵੱਡੀ ਕਹਾਣੀ ਉਹ ਇਕ ਸ਼ਿਅਰ ਵਿੱਚ ਦੱਸ ਜਾਂਦਾ ਹੈ। ਉਸ ਦੇ ਗ਼ਜ਼ਲ ਵਿੱਚ ਸੰਖੇਪਤਾ, ਵਿਸਤਾਰ, ਅਕਥਨ ਵਿੱਚ ਕਥਨ ਦੀ ਕਮਾਲ  ਦਿਸਦੀ ਹੈ।

ਤੁਸੀਂ ਵੀ ਜਾਣ ਜਾਵੋਗੇ ਜਦੋਂ ਆਏ ਵਸਣ ਏਥੇ
ਇਹ ਬਾਹਰੋਂ ਸ਼ੀਸ਼ਿਆਂ ਦਾ ਸ਼ਹਿਰ ਪਰ ਅੰਦਰੋਂ ਖੰਡਰ ਲੱਗੇ
        (ਪੰਨਾ 68)

ਮੈਂ ਦਾਦੀ ਮਾਂ ਤੋਂ ਪੁੱਛਿਆ ਰੌਲ਼ਿਆਂ ਮਗਰੋਂ ਕਿਵੇਂ ਗੁਜ਼ਰੀ
ਕਿਹਾ ਉਸਨੇ ਕਿ ਸੰਤਾਲੀ ਤਰ੍ਹਾਂ ਮੁੜ ਨਾ ਨਜ਼ਰ ਲੱਗੇ
       (ਪੰਨਾ 68)
 
ਕੁਲਵਿੰਦਰ ਬਾਰੇ ਤਾਂ ਵੱਡੇ ਸਮਾਲੋਚਕ  ਤੇ ਉਸਦੇ ਸਮਕਾਲੀ ਸ਼ਾਇਰ ਬੇਹੱਦ ਖ਼ੂਬਸੂਰਤ ਬੋਲਦੇ ਤੇ ਲਿਖਦੇ ਹਨ। ਮੈਂ ਤਾਂ ਇਕ ਪਾਠਕ ਤੇ ਤੌਰ ਤੇ ਆਪਣੀ ਪ੍ਰਭਾਵ ਸਿਰਜੇ ਹਨ । ਆਸ ਹੈ ਪਸੰਦ ਆਏ ਹੋਣਗੇ। ਕੁਲਵਿੰਦਰ ਨੂੰ ਇਸ ਦੀਵਾਨ ਤੇ ਅੱਗੋਂ ਆਉਣ ਵਾਲੀਆ ਹੋਰ ਕਾਵਿ ਜਾਂ ਵਾਰਤਕ ਪੁਸਤਕਾਂ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ ।

ਪਿਆਰਾ ਸਿੰਘ ਕੁੱਦੋਵਾਲ  pskudowal@yahoo.com
647-278-4477

ਹਵਾਲੇ:

  1. ਸ਼ਾਮ ਦੀ ਸ਼ਾਖ ‘ਤੇ – ਕੁਲਵਿੰਦਰ - ਚੇਤਨਾ ਪ੍ਰਕਾਸਨ ਲੁਧਿਆਣਾ -2022  – ਸਫੇ 84
  2. ਹਵਾ ਵਿੱਚ ਲਿਖੇ ਹਰਫ਼- ਸੰਪਾਦਕ ਡਾ. ਜਗਤਾਰ   ਚੇਤਨਾ ਪ੍ਰਕਾਸਨ ਲੁਧਿਆਣਾ -2002 ਪੰਨਾ 17 ਅਤੇ 20
  3. ਆਨ ਲਾਈਨ ਮੈਗਜ਼ੀਂਨ ਪੰਜਾਬੀ ਕਹਾਣੀ - “ਸ਼ਬਦਾਂ ਦੀ ਤਾਕਤ“ ਲੇਖਕ ਵਰਿਆਮ ਸੰਧੂ  
  4. ਪੰਜਾਬੀ ਪੀਡੀਆ – ਪੰਜਾਬੀ ਯੂਨੀਵਰਸਿਟੀ ਪਟਿਆਲਾ-  ਐਸ ਤਰਸੇਮ
  5. ਗ਼ਜ਼ਲ- ਵਿਕੀ ਪੀਡਿਆ
  6. ਗ਼ਜ਼ਲ ਨਿਕਾਸ ਤੇ ਵਿਕਾਸ ਸਾਧੂ ਸਿੰਘ ਹਮਦਰਦ 
  7. https://pa.wikipedia.org/wiki/ਦੋਸਤ
  8. "Definition for friend". Oxford Dictionaries. Oxford Dictionary
  9. From:  style is the man, the in  The Oxford Dictionary of Phrase and Fable »

 

 
 
 

177ਸ਼ਾਮ ਦੀ ਸ਼ਾਖ਼ ’ਤੇ - ਕੁਲਵਿੰਦਰ ਦੀ ਸੰਵੇਦਨਸ਼ੀਲ ਸ਼ਾਇਰੀ
ਪਿਆਰਾ ਸਿੰਘ ਕੁੱਦੋਵਾਲ
176ਡਾ. ਸਤਿੰਦਰ ਪਾਲ ਸਿੰਘ ਦੀ ‘ਜੀਵਨ ਸਫ਼ਲਤਾ ਲਈ ਗੁਰਮਤਿ’ ਪੁਸਤਕ ਪ੍ਰੇਰਨਾ ਸਰੋਤ/a>
ਉਜਾਗਰ ਸਿੰਘ
175ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ
ਉਜਾਗਰ ਸਿੰਘ
174‘ਪੰਜਾਬੀ ਕਹਾਣੀਕਾਰ ਡਾ. ਤੇਜਵੰਤ ਮਾਨ’ ਪੁਸਤਕ ਮਨੁੱਖੀ ਜਦੋਜਹਿਦ ਦੀ ਦਾਸਤਾਂ
ਉਜਾਗਰ ਸਿੰਘ
173ਪਦਾਰਥਵਾਦੀ/ਮਸ਼ੀਨੀ  ਰਿਸ਼ਤਿਆਂ ਦੀ ਦਾਸਤਾਨ  ਹੈ ਰਾਜਵੰਤ ਰਾਜ ਦਾ ਨਾਵਲ ‘ਵਰੋਲੇ ਦੀ ਜੂਨ’
ਡਾ. ਹਰਜੋਤ ਕੌਰ ਖੈਹਿਰਾ, ਕਨੇਡਾ
172ਜਸਮੇਰ ਸਿੰਘ ਹੋਠੀ ਦੀ ਪੁਸਤਕ 5 ਕਕਾਰ ਗੁਰਸਿੱਖੀ ਦਾ ਆਧਾਰ/a>
ਉਜਾਗਰ ਸਿੰਘ
bhanotਕ੍ਰਿਸ਼ਨ ਭਨੋਟ ਦੇ ਗ਼ਜ਼ਲ ਸੰਗ੍ਰਹਿ ‘ਗਹਿਰੇ ਪਾਣੀਆਂ ਵਿਚ’ ਟੁੱਭੀ ਲਾਉਂਦਿਆਂ
ਹਰਦਮ ਸਿੰਘ ਮਾਨ
170ਪ੍ਰੋ. ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ 'ਸਰਦਾਰਨੀਆਂ' ਔਰਤ ਦੀ ਬਹਾਦਰੀ ਦਾ ਪ੍ਰਤੀਕ
ਉਜਾਗਰ ਸਿੰਘ  
169ਡਾ. ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ‘ਇਕ ਭਰਿਆ-ਪੂਰਾ ਦਿਨ’ ਪ੍ਰੇਰਨਾਦਾਇਕ ਸਵੈ- ਜੀਵਨੀ
ਉਜਾਗਰ ਸਿੰਘ  
168ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ
167ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ
ਉਜਾਗਰ ਸਿੰਘ
166ਸੁਖਮਿੰਦਰ ਸੇਖ਼ੋਂ ਦਾ ਕਹਾਣੀ ਸੰਗ੍ਰਹਿ ‘ਪੈੜਾਂ ਦੀ ਸ਼ਨਾਖ਼ਤ’ ਲੋਕ ਹਿਤਾਂ ਦਾ ਪਹਿਰੇਦਾਰ
ਉਜਾਗਰ ਸਿੰਘ
165ਹਰਪ੍ਰੀਤ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ ਹਵਾ' ਇੱਕ ਵਿਸ਼ਲੇਸ਼ਣ
ਉਜਾਗਰ ਸਿੰਘ
164ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ ਖ਼ਜਾਨਾ
ਉਜਾਗਰ ਸਿੰਘ
163ਰਵਿੰਦਰ ਸਿੰਘ ਸੋਢੀ ਦਾ ‘ਹੁੰਗਾਰਾ ਕੌਣ ਭਰੇ?’ ਕਹਾਣੀ ਸੰਗ੍ਰਹਿ ਬਹੁਰੰਗਾ ਗੁਲਦਸਤਾ
ਉਜਾਗਰ ਸਿੰਘ
162-1‘ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ’ ਪੁਸਤਕ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ
161ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਅੱਧੇ ਪਾਗਲ ਹੋ ਜਾਈਏ’ ਸਮਾਜਿਕਤਾ ਦੀ ਪ੍ਰਤੀਕ
ਉਜਾਗਰ ਸਿੰਘ  
160ਗੁਰ ਤੀਰਥ ਸਾਈਕਲ ਯਾਤਰਾ: ਭਾਈ ਧੰਨਾ ਸਿੰਘ ਚਹਿਲ ਪਟਿਆਲਵੀ
ਉਜਾਗਰ ਸਿੰਘ  
159ਲੋਕ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ
ਕੇਹਰ ਸ਼ਰੀਫ਼
158-1ਜ਼ਾਹਿਦ ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਪੁਸਤਕ ਪੜਚੋਲ
ਉਜਾਗਰ ਸਿੰਘ
brv‘ਅੰਬਰੀਂ ਉੱਡਣ ਤੋਂ ਪਹਿਲਾਂ' - ਇਕ ਚਾਨਣ ਮੁਨਾਰਾ
ਡਾ. ਗੁਰੂਮੇਲ ਸਿੱਧੂ
156ਬੁਰਕੇ ਵਾਲ਼ੇ ਲੁਟੇਰਿਆਂ ਦੀ ਬਾਤ ਪਾਉਂਦੀ ਗੁਰਚਰਨ ਸੱਗੂ ਦੀ ਪੁਸਤਕ “ਵੇਖਿਆ ਸ਼ਹਿਰ ਬੰਬਈ”
ਸਿ਼ਵਚਰਨ ਜੱਗੀ ਕੁੱਸਾ
155ਪਰਮਜੀਤ ਸਿੰਘ ਵਿਰਕ ਦਾ ਕਾਵਿ ਸੰਗ੍ਰਹਿ ‘ਦੱਸ ਨੀ ਕੋਇਲੇ…..’ ਮਾਨਵਤਾ ਦਾ ਪ੍ਰਤੀਕ
ਉਜਾਗਰ ਸਿੰਘ 
154ਸੁਖਦੇਵ ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ
ਉਜਾਗਰ ਸਿੰਘ
153ਚਿੱਟਾ ਤੇ ਕਾਲ਼ਾ: ਰੂਪ ਢਿੱਲੋਂ  
ਅਮਰਜੀਤ ਬੋਲਾ 
152ਡਾ. ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ ਸਾਹਿਤਕ ਵਿਅੰਗ /a>
ਉਜਾਗਰ ਸਿੰਘ, ਪਟਿਆਲਾ 
151ਡਾ. ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂਹ ਦੇ ਰੰਗ’ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ 
150ਜਸਮੇਰ ਸਿੰਘ ਹੋਠੀ ਦੀ ‘ਸਤ ਵਾਰ’  ਸਤ ਦਿਨਾਂ ਦੀ ਗੁਰਮਤਿ ਵਿਆਖਿਆ ਨਿਵੇਕਲੀ ਪੁਸਤਕ
ਉਜਾਗਰ ਸਿੰਘ, ਪਟਿਆਲਾ 
149ਡਾ ਰਤਨ ਸਿੰਘ ਜੱਗੀ ਦੀ ਪੁਸਤਕ ‘ਗੁਰੂ ਨਾਨਕ ਜੋਤਿ ਵਿਕਾਸ’ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ, ਪਟਿਆਲਾ   
148ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ 
147ਕਰਮਵੀਰ ਸਿੰਘ ਸੂਰੀ ਦਾ ਕਬਜ਼ਾ ਨਾਵਲੇੱਟ ਪਿਆਰ ਤੇ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ 
146ਕੁਦਰਤ ਦੇ ਰੰਗਾਂ ਵਿੱਚ ਰੰਗਿਆ ਜਸ ਪ੍ਰੀਤ ਦਾ ਕਾਵਿ ਸੰਗ੍ਰਹਿ : ‘ਪੌਣਾ ਦੀ ਸਰਗਮ’
ਉਜਾਗਰ ਸਿੰਘ, ਪਟਿਆਲਾ 
145ਪਰਵਾਸੀ ਪੰਜਾਬੀ: ਜਿਨ੍ਹਾ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ, ਇੱਕ ਇਤਿਹਾਸਿਕ ਦਸਤਾਵੇਜ਼
ਉਜਾਗਰ ਸਿੰਘ, ਪਟਿਆਲਾ 
144ਡਾ ਸਤਿੰਦਰ ਪਾਲ ਸਿੰਘ ਦੀ ਪੁਸਤਕ ‘ਸਿੱਖੀ ਸੁੱਖ ਸਾਗਰ’ ਸਹਿਜਤਾ ਤੇ ਵਿਸਮਾਦ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
143ਸਰਬਜੀਤ ਸਿੰਘ ਵਿਰਕ ਦੀ ਪੁਸਤਕ ‘ਲਿਖਤੁਮ ਭਗਤ ਸਿੰਘ’ ਸ਼ਹੀਦ ਦੀ ਸੋਚ ਦੀ ਲਖਾਇਕ
ਉਜਾਗਰ ਸਿੰਘ, ਪਟਿਆਲਾ
142ਸਹਿਜਪ੍ਰੀਤ ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ ‘ਸਹਿਜਮਤੀਆਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ 
ਉਜਾਗਰ ਸਿੰਘ, ਪਟਿਆਲਾ
141ਸਤਿੰਦਰ ਸਿੰਘ ਨੰਦਾ ਦੀ ਪੁਸਤਕ ‘ਰੰਗ ਤਮਾਸ਼ੇ’ ਅਨੇਕਾਂ ਰੰਗਾਂ ਦੀ ਖ਼ੁਸ਼ਬੂ  
ਉਜਾਗਰ ਸਿੰਘ, ਪਟਿਆਲਾ
140ਗੁਰਭਜਨ ਗਿੱਲ ਦੀ ਪੁਸਤਕ ‘ਪਿੱਪਲ ਪੱਤੀਆਂ’ ਦੇ ਗੀਤ ਸਮਾਜਿਕਤਾ ਦੀ ਤਰਜ਼ਮਾਨੀ  
ਉਜਾਗਰ ਸਿੰਘ, ਪਟਿਆਲਾ
139ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ 
ਉਜਾਗਰ ਸਿੰਘ, ਪਟਿਆਲਾ
138ਸੁਖਦੇਵ ਸਿੰਘ ਸ਼ਾਂਤ ਦੀ ‘ਗੁਰਮਤਿ  ਦ੍ਰਿਸ਼ਟੀ’ ਖੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ 
137ਸ਼ਬਦ ਸਿਰਜਣਹਾਰੇ-2 ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ 
136ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ' ਚੰਗਾ ਉਦਮ
ਉਜਾਗਰ ਸਿੰਘ, ਪਟਿਆਲਾ 
plahiਗੁਰਮੀਤ ਸਿੰਘ ਪਲਾਹੀ ਦਾ ਕਾਵਿ ਸੰਗ੍ਰਹਿ ‘ਕੁੱਝ ਤਾਂ ਬੋਲ’ ਬਗ਼ਾਬਤੀ ਸੁਰਾਂ ਦਾ ਪੁਲੰਦਾ 
ਉਜਾਗਰ ਸਿੰਘ, ਪਟਿਆਲਾ 
134ਪ੍ਰੋ ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਜ਼ਿੰਦਗੀ ਦੇ ਤਜਰਬੇ ਦਾ ਚਿੰਤਨ/a>   
ਉਜਾਗਰ ਸਿੰਘ, ਪਟਿਆਲਾ 
133ਸੁਰਿੰਦਰ ਸਿੰਘ ਜੱਬਲ ਦੀ ਪੁਸਤਕ ‘ਚਾਚਾ ਵੈਨਕੂਵਰੀਆ’ ਸਿੱਖ ਮਸਲਿਆਂ ‘ਤੇ ਤਿੱਖੀ ਚੋਭ 
ਉਜਾਗਰ ਸਿੰਘ, ਪਟਿਆਲਾ 
132ਨਰਿੰਦਰਪਾਲ ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ
ਉਜਾਗਰ ਸਿੰਘ, ਪਟਿਆਲਾ 
131ਪੰਜਾਬੀ ਪੱਤਰਕਾਰੀ ਦਾ ਰੌਸ਼ਨ ਮੀਨਾਰ : ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ 
130400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ
‘ਲੋਕ-ਨਾਇਕ ਗੁਰੂ ਤੇਗ ਬਹਾਦਰ’ ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ - ਉਜਾਗਰ ਸਿੰਘ, ਪਟਿਆਲਾ 
129‘ਕਵਿਤਾ ਦੇ ਵਿਹੜੇ’ ਪੁਸਤਕ ਪੰਜਾਬੀ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ 
ਉਜਾਗਰ ਸਿੰਘ, ਪਟਿਆਲਾ 
128-1ਡਾ ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ: ਨਵਾਂ ਸਮਾਜ ਸਿਰਜਣ ਦੀ ਹੂਕ 
ਉਜਾਗਰ ਸਿੰਘ, ਪਟਿਆਲਾ 
127ਪਰਮਜੀਤ ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜਦੋਜਹਿਦ ਦੀ ਦਾਸਤਾਂ 
ਉਜਾਗਰ ਸਿੰਘ, ਪਟਿਆਲਾ 
126ਡਾ ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ, ਪਟਿਆਲਾ 
plahiਗੁਰਮੀਤ ਸਿੰਘ ਪਲਾਹੀ ਦੀ ਪੰਜਾਬ ਡਾਇਰੀ - 2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ
ਉਜਾਗਰ ਸਿੰਘ, ਪਟਿਆਲਾ 
124ਸੁਰਜੀਤ ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਬਾਦ) ਨਿਵੇਕਲਾ ਉਪਰਾਲਾ   
ਉਜਾਗਰ ਸਿੰਘ, ਪਟਿਆਲਾ 
   
123ਨਕਸਲਵਾਦ ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ ਪੁਸਤਕ 
ਉਜਾਗਰ ਸਿੰਘ, ਪਟਿਆਲਾ
122"ਚੰਨ ਅਜੇ ਦੂਰ ਹੈ" ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ 
121ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ: ‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ 
ਉਜਾਗਰ ਸਿੰਘ, ਪਟਿਆਲਾ
120ਮੈਂ ‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ? /a>
ਉਜਾਗਰ ਸਿੰਘ, ਪਟਿਆਲਾ
119‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
118ਰਾਵਿੰਦਰ ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦਾ ਉਦਮ
ਉਜਾਗਰ ਸਿੰਘ, ਪਟਿਆਲਾ
117ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ
ਉਜਾਗਰ ਸਿੰਘ, ਪਟਿਆਲਾ 
116‘ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ
115ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ
ਉਜਾਗਰ ਸਿੰਘ, ਪਟਿਆਲਾ 
114ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ 
113ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ
112ਦਲੀਪ ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
111ਕੰਵਰ ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ  
110ਸੁਖਦੇਵ ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ  
109ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ: ਪੰਜਾਬੀ ਵਿਰਾਸਤ ਦਾ ਸ਼ੀਸ਼ਾ
ਉਜਾਗਰ ਸਿੰਘ, ਪਟਿਆਲਾ
108‘ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ 
ਉਜਾਗਰ ਸਿੰਘ, ਪਟਿਆਲਾ  
107ਦਰਦ ਜਾਗਦਾ ਹੈ: ਭੁਪਿੰਦਰ ਸਿੰਘ ਸੱਗੂ 
ਡਾ. ਨਿਸ਼ਾਨ ਸਿੰਘ ਰਾਠੌਰ
106ਮਜਬੂਰੀ, ਲਾਚਾਰੀ, ਬੇਵੱਸੀ  ਅਤੇ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ "ਕੱਠਪੁਤਲੀਆਂ"
ਸਿ਼ਵਚਰਨ  ਜੱਗੀ ਕੁੱਸਾ
104ਸਮੀਖਿਆ: ਨਾਵਲ "ਦਰਦ ਕਹਿਣ ਦਰਵੇਸ਼"
ਮਨਦੀਪ ਕੌਰ ਭੰਮਰਾ
104ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
binderਬਿੰਦਰ ਕੋਲੀਆਂ ਵਾਲ ਦੇ ਕਾਵਿ ਸੰਗ੍ਰਹਿ "ਅਧੂਰਾ ਸਫ਼ਰ" ਤੇ ਇਕ ਸਰਸਰੀ ਝਾਤ  
ਰਵੇਲ ਸਿੰਘ ਇਟਲੀ
shazadian1ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ "ਸ਼ਹਿਜ਼ਾਦੀਆਂ" ਇਸਤਰੀ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
parinday'ਇਹ ਪਰਿੰਦੇ ਸਿਆਸਤ ਨਹੀਂ ਜਾਣਦੇ'
ਉਜਾਗਰ ਸਿੰਘ, ਪਟਿਆਲਾ 
uncleਅੰਕਲ ਟੌਮ ਦੀ ਝੌਪੜੀ
ਬਿੱਟੂ ਖੰਗੂੜਾ, ਲੰਡਨ 
gurmatਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾ ਪਾਠਕਾਂ ਲਈ ਮਾਰਗ ਦਰਸ਼ਨ
ਉਜਾਗਰ ਸਿੰਘ, ਪਟਿਆਲਾ 
bhubbalਭੁੱਬਲ ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ 
ਉਜਾਗਰ ਸਿੰਘ, ਪਟਿਆਲਾ 
nanakਨਾਨਕ ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ 
ਉਜਾਗਰ ਸਿੰਘ, ਪਟਿਆਲਾ 
sonia1ਡਾ ਸੋਨੀਆਂ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ 
ਉਜਾਗਰ ਸਿੰਘ, ਪਟਿਆਲਾ 
anmolਅਨਮੋਲ ਕੌਰ ਦਾ ਕਹਾਣੀ ਸੰਗ੍ਰਹਿ ‘‘ਜ਼ਮੀਰ’’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ
ghesalਡਾਇਰੈਕਟਰ ਭਾਸ਼ਾ ਵਿਭਾਗ ਵਲੋਂ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ' ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ranaਹਰਪ੍ਰੀਤ ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ  
punjivaadਸੰਸਾਰ ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ'
ਬਲਜਿੰਦਰ ਸੰਘਾ, ਕਨੇਡਾ
udipanਉਦੀਪਨ ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ  
ziraਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ ਕਹਾਣੀ
ਉਜਾਗਰ ਸਿੰਘ, ਪਟਿਆਲਾ
ਹਰੀਹਰੀ ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ ਡੀਲਾਈਟ” ਰਾਹੀਂ
ਡਾ.ਸਾਥੀ ਲੁਧਿਆਣਵੀ, ਲੰਦਨ  
kahani ਕਹਾਣੀ- ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
panj

ਮੋਤੀ ਪੰਜ ਦਰਿਆਵਾਂ ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ

ਕੁਲਵੰਤ ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਲੇਖ਼ਕ ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ 'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ
ਗੁਰਿੰਦਪਾਲ ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’ ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ
ਸਮਾਜਿਕ ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ
ਪਰਵਾਸ ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
ਰਾਮ ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ
ਪਰਮਜੀਤ ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ
ਹਰਜੋਤ ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ
ਬਲਜੀਤ ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
ਅਮਰਿੰਦਰ ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ
ਪੰਜਾਬੀਆਂ ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ
ਸਿਰਜਣਦੀਪ ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪਾਲੀ ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੰਜਵਾਂ ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ
ਡਾ. ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਰਣਜੀਤ ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸੁਰਿੰਦਰ ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੱਤਰਕਾਰੀ ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਬਿੰਦਰ “ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ
ਰਾਜਵਿੰਦਰ ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ
ਬਾਬੂ ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਕਮਲਜੀਤ ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ
ਸੁਖਰਾਜ ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ ਕਾਵਿ ਚੇਤਨਾ
ਰਵੇਲ ਸਿੰਘ ਇਟਲੀ
ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ
ਕੁੜੀ ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ
ਦੇਸ ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
ਸੰਤ ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਅਮਨਦੀਪ ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"  - ਡਾ. ਡੀ. ਪੀ. ਸਿੰਘ ਕਣੀਆਂ' ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ
ਡਾ.ਗੁਰਮਿੰਦਰ ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ ਕੋਮਲ ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ
ਸੜਕਛਾਪ ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ
ਡਾ ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ "ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ
ਮਿੱਟੀ ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ
ਸਮਾਜ ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ
ਸਤਨਾਮ ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸ਼ਬਦਾਂ ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ
ਚਰਨਹ ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ ‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ
ਪਿਆਰਾ ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ
ਸਾਂਝੇ ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ
ਰੂਪ ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ
ਮੈਂ, ‘ਇੱਦਾਂ ਨਾ ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,  ਕੈਨੇਡਾ
ਕਿਰਪਾਲ ਪੂਨੀ ਦਾ ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ
ਡਾ: ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
'ਦ ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ
ਕਾਲੇ ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ
ਲਾਡੀ ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ
ਬੰਦ ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ
ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ
ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ
ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’/a>br> i>font size="2">ਬਲਜਿੰਦਰ ਸੰਘਾ, ਕਨੇਡਾ ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)