ਸਰ੍ਹੀ - ਇੱਥੇ ਸੁੱਖੀ ਬਾਠ ਜੀ ਦੇ ਸਟੂਡੀਓ ਸੈਵਨ ਵਿਖੇ ਹਰਦਮ
ਸਿੰਘ ਮਾਨ ਦਾ ਪਲੇਠਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ ਲੋਕ ਅਰਪਣ
ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਕ੍ਰਿਸ਼ਨ ਭਨੋਟ, ਸ਼ਾਇਰ
ਹਰਦਮ ਸਿੰਘ ਮਾਨ ਅਤੇ ਉਹਨਾਂ ਦੀ ਕਰਮਜੀਤ ਮਾਨ, ਪਾਲ ਢਿੱਲੋਂ, ਜਗਦੇਵ
ਸਿੰਘ ਸੰਧੂ, ਸੁੱਖੀ ਬਾਠ ਅਤੇ ਗਿੱਲ ਮਨਸੂਰ ਸੁਸ਼ੋਭਿਤ ਹੋਏ । ਸਟੇਜ ਸਕੱਤਰ
ਦੀ ਸੇਵਾ ਇੰਦਰਜੀਤ ਸਿੰਘ ਧਾਮੀ ਨੇ ਨਿਭਾਈ ।
ਉਸਤਾਦ ਗ਼ਜ਼ਲਗੋਆਂ (ਗੁਰਦਰਸ਼ਨ ਬਾਦਲ, ਨਦੀਮ ਪਰਮਾਰ, ਕ੍ਰਿਸ਼ਨ ਭਨੋਟ )
ਤੋਂ ਇਲਾਵਾ ਨਵੇਂ ਗ਼ਜ਼ਲਗੋਆਂ ( ਰਾਜਵੰਤ ਬਾਗੜੀ, ਦਵਿੰਦਰ ਪੂਨੀਆ) ਨੇ ਵੀ
ਆਪਣੇ ਪਰਚਿਆਂ ਰਾਹੀਂ ਇਸ ਪੁਸਤਕ ਨੂੰ ਗ਼ਜ਼ਲ ਸਿਨਫ ਦੀ ਇੱਕ ਵਧੀਆ ਪੁਸਤਕ
ਆਖਿਆ ਅਤੇ ਵਿਸ਼ੇ ਦੀ ਭਿੰਨਤਾ ਅਤੇ ਜ਼ਿੰਦਗੀ ਦੇ ਸਾਰੇ ਪੱਖ ਸੁਚੱਜੇ ਢੰਗ
ਨਾਲ ਪੇਸ਼ ਕਰਨ ਦੀ ਸ਼ਾਇਰ ਨੂੰ ਵਧਾਈ ਦਿੱਤੀ । ਸ਼ਾਇਰ ਦੀ ਇਸ ਕਲਾ ਵਿੱਚ
ਮੁਹਾਰਤ ਦੀ ਦਾਦ ਵੀ ਦਿੱਤੀ ਗਈ ।
ਸੁੱਖੀ ਬਾਠ ਜੀ ਨੇ ਆਪਣੇ ਭਾਸ਼ਣ ਵਿੱਚ ਹਰਦਮ ਸਿੰਘ ਮਾਨ ਨੂੰ ਵਧਾਈ ਦੇਣ
ਤੋਂ ਇਲਾਵਾ ਸਟੂਡੀਓ ਸੈਵਨ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ
ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਇੱਥੇ ਕਰਵਾਏ ਜਾਣ ਵਾਲੇ ਪੁਸਤਕ
ਮੇਲੇ ਬਾਰੇ ਵੀ ਜਾਣਕਾਰੀ ਦਿੱਤੀ । ਸਟੂਡੀਓ ਸੈਵਨ ਵੱਲੋਂ ਹਰਦਮ ਸਿੰਘ ਮਾਨ
ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਪ੍ਰਧਾਨਗੀ ਮੰਡਲ ਦੀ ਹਾਜ਼ਰੀ
ਵਿੱਚ ਤਾੜੀਆਂ ਦੀ ਗੂੰਜ਼ ਨਾਲ ਇਹ ਪੁਸਤਕ ਰਲੀਜ਼ ਕੀਤੀ ਗਈ ।
ਇਸ ਸਮਾਗਮ ਵਿੱਚ ਕੇਂਦਰੀ ਲਿਖਾਰੀ ਸਭਾ ਉੱਤਰੀ ਅਮਰੀਕਾ, ਪੰਜਾਬੀ ਲੇਖਕ
ਮੰਚ ਵੈਨਕੂਵਰ, ਇੰਡੋ-ਕਨੇਡੀਅਨ ਸੀਨੀਅਰ ਸਿਟੀਜ਼ਨ, ਐਬਸਫੋਰਡ ਦੀਆਂ ਦੋਹਾਂ
ਸਭਾਵਾਂ ਅਤੇ ਹੋਰ ਦੂਰ ਦੁਰੇਡਿਓਂ 75 ਦੇ ਕਰੀਬ ਲੇਖਕਾਂ ਅਤੇ ਸਾਹਿਤ
ਪ੍ਰੇਮੀਆਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਹਰਦਮ ਸਿੰਘ ਮਾਨ ਨੂੰ ਵਧਾਈ
ਦਿੰਦੇ ਹੋਏ ਗਾਇਕ ਗੋਗੀ ਬੈਂਸ ਤੇ ਪ੍ਰਿਤਪਾਲ ਸਿੰਘ ਸੰਧੂ ਤੋਂ ਇਲਾਵਾ
ਅਮਰਜੀਤ ਕੌਰ ਸ਼ਾਂਤ, ਰੁਪਿੰਦਰ ਕੌਰ ਰੂਪੀ, ਗੁਰਦਾਸ ਸਿੰਘ, ਹਰਚੰਦ ਸਿੰਘ
ਗਿੱਲ, ਮੋਹਨ ਗਿੱਲ ਅਤੇ ਹੋਰ ਕਈ ਸ਼ਾਇਰਾਂ ਨੇ ਹਰਦਮ ਸਿੰਘ ਮਾਨ ਦੀਆਂ
ਗ਼ਜ਼ਲਾਂ ਸਾਂਝੀਆਂ ਕੀਤੀਆਂ।
ਹਰਦਮ ਸਿੰਘ ਮਾਨ ਨੇ ਆਪਣੀ ਲੇਖਣੀ ਦਾ ਸੰਖ਼ੇਪ ਸਫ਼ਰ ਸਾਂਝਾ ਕਰਦਿਆਂ
ਵੱਡੀ ਗਿਣਤੀ ਵਿੱਚ ਪੁੱਜੇ ਹਾਜ਼ਰੀਨ ਦਾ ਧਨਵਾਦ ਕੀਤਾ । ਪ੍ਰਧਾਨ ਕ੍ਰਿਸ਼ਨ
ਭਨੋਟ ਜੀ ਨੇ ਵੀ ਸਾਰੇ ਸੱਜਣਾਂ ਦਾ ਧਨਵਾਦ ਕੀਤਾ । ਨਵਲਪ੍ਰੀਤ ਰੰਗੀ ਅਤੇ
ਰਮਨਪ੍ਰੀਤ ਰੰਧਾਵਾ ਨੇ ਸਮਾਗਮ ਲਈ ਸੁਚੱਜਾ ਪ੍ਰਬੰਧ ਕੀਤਾ ।
|